27.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਬਾਪ ਸਮਾਨ ਰਹਿਮਦਿਲ ਅਤੇ ਕਲਿਆਣਕਾਰੀ ਬਣੋ, ਸਮਝਦਾਰ ਉਹ ਜੋ ਖੁਦ ਵੀ ਪੁਰਸ਼ਾਰਥ ਕਰੇ ਅਤੇ ਦੂਸਰਿਆਂ ਨੂੰ ਵੀ ਕਰਵਾਏ"

ਪ੍ਰਸ਼ਨ:-
ਤੁਸੀਂ ਬੱਚੇ ਆਪਣੀ ਪੜ੍ਹਾਈ ਤੋਂ ਕਿਹੜੀ ਚੈਕਿੰਗ ਕਰ ਸਕਦੇ ਹੋ, ਤੁਹਾਡਾ ਪੁਰਸ਼ਾਰਥ ਕੀ ਹੈ?

ਉੱਤਰ:-
ਪੜ੍ਹਾਈ ਨਾਲ ਤੁਸੀਂ ਚੈਕਿੰਗ ਕਰ ਸਕਦੇ ਹੋ ਕਿ ਅਸੀਂ ਉੱਤਮ ਪਾਰਟ ਵਜ਼ਾ ਰਹੇ ਹਾਂ ਜਾਂ ਮਧਿਅਮ ਜਾਂ ਕਨਿਸ਼ਟ। ਸਭ ਤੋਂ ਉੱਤਮ ਪਾਰ੍ਟ ਉਸ ਦਾ ਕਹਾਂਗੇ ਜੋ ਦੂਸਰਿਆਂ ਨੂੰ ਵੀ ਉੱਤਮ ਬਣਾਉਂਦੇ ਹਨ। ਮਤਲਬ ਸਰਵਿਸ ਕਰ ਬ੍ਰਾਹਮਣਾ ਦਾ ਵਾਧਾ ਕਰਦੇ ਹਨ। ਤੁਹਾਡਾ ਪੁਰਸ਼ਾਰਥ ਹੈ ਪੁਰਾਣੀ ਜੁੱਤੀ ਉਤਾਰ ਨਵੀਂ ਜੁੱਤੀ ਲੈਣ ਦਾ। ਜਦੋਂ ਆਤਮਾ ਪਵਿੱਤਰ ਬਣੇ ਤਾਂ ਉਸਨੂੰ ਨਵੀਂ ਪਵਿੱਤਰ ਜੁੱਤੀ (ਸ਼ਰੀਰ) ਮਿਲੇ।

ਓਮ ਸ਼ਾਂਤੀ
ਬੱਚੇ ਦੋ ਪਾਸਿਉਂ ਕਮਾਈ ਕਰ ਰਹੇ ਹਨ। ਇੱਕ ਪਾਸੇ ਯਾਦ ਦੀ ਯਾਤਰਾ ਤੋਂ ਕਮਾਈ ਅਤੇ ਦੂਸਰੇ ਪਾਸੇ ਹੈ 84 ਦੇ ਚੱਕਰ ਦੇ ਗਿਆਨ ਦਾ ਸਿਮਰਨ ਕਰਨ ਦੀ ਕਮਾਈ। ਇਸਨੂੰ ਕਿਹਾ ਜਾਂਦਾ ਹੈ ਡਬਲ ਆਮਦਨੀ ਅਤੇ ਅਗਿਆਨ ਕਾਲ ਵਿੱਚ ਹੁੰਦੀ ਹੈ ਅਲਪਕਾਲ ਦੇ ਪਲ ਭਰ ਦੀ ਸਿੰਗਲ ਆਮਦਨੀ। ਇਹ ਤੁਹਾਡੀ ਯਾਦ ਦੀ ਯਾਤਰਾ ਦੀ ਕਮਾਈ ਬਹੁਤ ਵੱਡੀ ਹੈ। ਉਮਰ ਵੀ ਵੱਡੀ ਹੋ ਜਾਂਦੀ ਹੈ, ਪਵਿੱਤਰ ਵੀ ਬਣਦੇ ਹੋ। ਸਾਰੇ ਦੁੱਖਾਂ ਤੋਂ ਛੁੱਟ ਜਾਂਦੇ ਹੋ। ਬਹੁਤ ਵੱਡੀ ਕਮਾਈ ਹੈ। ਸਤਿਯੁਗ ਵਿੱਚ ਉਮਰ ਵੀ ਵੱਡੀ ਹੋ ਜਾਂਦੀ ਹੈ। ਦੁੱਖ ਦਾ ਨਾਮ ਨਹੀਂ ਕਿਉਂਕਿ ਉੱਥੇ ਰਾਵਣ ਰਾਜ ਹੀ ਨਹੀਂ। ਅਗਿਆਨ ਕਾਲ ਵਿੱਚ ਪੜ੍ਹਾਈ ਦਾ ਥੋੜ੍ਹੇ ਸਮੇਂ ਦਾ ਸੁੱਖ ਰਹਿੰਦਾ ਹੈ ਅਤੇ ਦੂਸਰਾ ਪੜ੍ਹਾਈ ਦਾ ਸੁੱਖ ਸ਼ਾਸਤਰ ਪੜ੍ਹਨ ਵਾਲਿਆਂ ਨੂੰ ਮਿਲਦਾ ਹੈ। ਉਸ ਨਾਲ ਫਾਲੋਅਰਜ਼ ਨੂੰ ਕੁਝ ਫ਼ਾਇਦਾ ਨਹੀਂ। ਫਾਲੋਅਰਜ਼ ਤਾਂ ਹੈ ਵੀ ਨਹੀਂ ਕਿਉਂਕਿ ਉਹ ਤਾਂ ਨਾਂ ਡਰੈਸ ਆਦਿ ਬਦਲਦੇ ਨਾ ਘਰ - ਬਾਰ ਛੱਡਦੇ ਤਾਂ ਫਾਲੋਅਰਜ਼ ਕਿਵੇਂ ਕਹਿ ਸਕਦੇ! ਉੱਥੇ ਤਾਂ ਸ਼ਾਂਤੀ, ਪਵਿੱਤਰਤਾ ਸਭ ਹਨ। ਇਥੇ ਅਪਵਿੱਤਰਤਾ ਦੇ ਕਾਰਣ ਘਰ - ਘਰ ਵਿੱਚ ਕਿੰਨੀ ਅਸ਼ਾਂਤੀ ਹੁੰਦੀ ਹੈ। ਤੁਹਾਨੂੰ ਮਤ ਮਿਲਦੀ ਹੈ ਈਸ਼ਵਰ ਦੀ। ਹੁਣ ਤੁਸੀਂ ਆਪਣੇ ਬਾਪ ਨੂੰ ਯਾਦ ਕਰੋ। ਆਪਣੇ ਨੂੰ ਈਸ਼ਵਰੀਏ ਸਰਕਾਰ ਸਮਝੋ। ਪਰ ਤੁਸੀਂ ਹੋ ਗੁਪਤ। ਦਿਲ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ ਅਜੇ ਅਸੀਂ ਹਾਂ ਸ਼੍ਰੀਮਤ ਤੇ। ਉਨ੍ਹਾਂ ਦੀ ਸ਼ਕਤੀ ਨਾਲ ਸਤੋਪ੍ਰਧਾਨ ਬਣ ਰਹੇ ਹਾਂ। ਏਥੇ ਤਾਂ ਕੋਈ ਰਾਜਭਾਗ ਲੈਣਾ ਨਹੀਂ ਹੈ। ਸਾਡਾ ਰਾਜਭਾਗ ਹੁੰਦਾ ਹੀ ਹੈ ਨਵੀਂ ਦੁਨੀਆਂ ਵਿੱਚ। ਹੁਣ ਉਸ ਬਾਰੇ ਪਤਾ ਚੱਲਿਆ ਹੈ। ਇਨ੍ਹਾਂ ਲਕਸ਼ਮੀ- ਨਾਰਾਇਣ ਦੇ 84 ਜਨਮਾਂ ਦੀ ਕਹਾਣੀ ਤੁਸੀਂ ਦੱਸ ਸਕਦੇ ਹੋ। ਭਾਵੇਂ ਕੋਈ ਵੀ ਮਨੁੱਖ ਮਾਤਰ ਹੋਵੇ, ਕਿਵੇਂ ਦਾ ਵੀ ਕੋਈ ਪੜ੍ਹਾਉਣ ਵਾਲਾ ਹੋਵੇ ਪ੍ਰੰਤੂ ਇੱਕ ਵੀ ਇਵੇਂ ਕਹਿ ਨਹੀਂ ਸਕਣਗੇ ਕਿ ਆਓ ਅਸੀਂ ਇਨ੍ਹਾਂ ਦੇ 84 ਜਨਮਾਂ ਦੀ ਕਹਾਣੀ ਦੱਸੀਏ। ਤੁਹਾਡੀ ਬੁੱਧੀ ਵਿੱਚ ਹੁਣ ਯਾਦ ਰਹਿੰਦੀ ਹੈ, ਵਿਚਾਰ ਸਾਗਰ ਮੰਥਨ ਵੀ ਕਰਦੇ ਹੋ।

ਹੁਣ ਤੁਸੀਂ ਹੋ ਗਿਆਨ ਸੂਰਜਵੰਸ਼ੀ। ਫੇਰ ਸਤਿਯੁਗ ਵਿੱਚ ਕਿਹਾ ਜਾਵੇਗਾ ਵਿਸ਼ਨੂੰ ਵੰਸ਼ੀ। ਗਿਆਨ ਸੂਰਜ ਪ੍ਰਗਟਿਆ… ਇਸ ਵਕ਼ਤ ਤੁਹਾਨੂੰ ਗਿਆਨ ਮਿਲ ਰਿਹਾ ਹੈ। ਗਿਆਨ ਨਾਲ ਹੀ ਸਦਗਤੀ ਹੁੰਦੀ ਹੈ। ਅੱਧਾਕਲਪ ਗਿਆਨ ਚਲਦਾ ਹੈ ਫੇਰ ਅੱਧਾਕਲਪ ਅਗਿਆਨ ਹੋ ਜਾਂਦਾ ਹੈ। ਇਹ ਵੀ ਡਰਾਮੇ ਦੀ ਨੂੰਧ ਹੈ। ਤੁਸੀਂ ਹੁਣ ਸਮਝਦਾਰ ਬਣੇ ਹੋ। ਜਿਨਾਂ - ਜਿਨਾਂ ਤੁਸੀਂ ਸਮਝਦਾਰ ਬਣਦੇ ਹੋ ਹੋਰਾਂ ਨੂੰ ਵੀ ਆਪ ਸਮਾਨ ਬਣਾਉਣ ਦਾ ਪੁਰਸ਼ਾਰਥ ਕਰਦੇ ਹੋ। ਤੁਹਾਡਾ ਬਾਪ ਰਹਿਮਦਿਲ, ਕਲਿਆਣਕਾਰੀ ਹੈ ਤਾਂ ਬੱਚਿਆਂ ਨੇ ਵੀ ਬਣਨਾ ਹੈ। ਬੱਚੇ ਕਲਿਆਣਕਾਰੀ ਨਾ ਬਣਨ ਤਾਂ ਉਨ੍ਹਾਂਨੂੰ ਕੀ ਕਹਾਂਗੇ? ਗਾਇਨ ਵੀ ਹੈ ਨਾ - " ਹਿਮੰਤੇ ਬੱਚੇ, ਮਦਦੇ ਬਾਪ। ਇਹ ਵੀ ਜ਼ਰੂਰ ਚਾਹੀਦਾ ਹੈ। ਨਹੀਂ ਤਾਂ ਵਰਸਾ ਕਿਵੇਂ ਪਾਵੋਗੇ। ਸਰਵਿਸ ਅਨੁਸਾਰ ਤਾਂ ਵਰਸਾ ਪਾਉਂਦੇ ਹੋ, ਇਸ਼ਵਰੀਏ ਮਿਸ਼ਨ ਹੋ ਨਾ। ਜਿਵੇਂ ਕ੍ਰਿਸ਼ਚਨ ਮਿਸ਼ਨ, ਇਸਲਾਮੀ ਮਿਸ਼ਨ ਹੁੰਦੀ ਹੈ, ਉਹ ਆਪਣੇ ਧਰਮ ਨੂੰ ਵਧਾਉਂਦੇ ਹਨ। ਤੁਸੀਂ ਆਪਣੇ ਬ੍ਰਾਹਮਣ ਧਰਮ ਅਤੇ ਦੈਵੀ ਧਰਮ ਨੂੰ ਵਧਾਉਂਦੇ ਹੋ। ਡਰਾਮਾ ਅਨੁਸਾਰ ਤੁਸੀਂ ਬੱਚੇ ਜ਼ਰੂਰ ਮਦਦਗਾਰ ਬਣੋਗੇ। ਕਲਪ ਪਹਿਲੇ ਜੋ ਪਾਰ੍ਟ ਵਜਾਇਆ ਸੀ ਉਹ ਜ਼ਰੂਰ ਵਜਾਓਗੇ। ਤੁਸੀਂ ਵੇਖ ਰਹੇ ਹੋ ਹਰ ਇੱਕ ਆਪਣਾ ਉੱਤਮ, ਮਾਧਿਅਮ, ਕਨਿਸ਼ਟ ਪਾਰ੍ਟ ਵਜ਼ਾ ਰਹੇ ਹਨ। ਸਭ ਤੋਂ ਉੱਤਮ ਪਾਰ੍ਟ ਉਹ ਵਜਾਉਂਦੇ ਹਨ, ਜੋ ਉੱਤਮ ਬਣਾਉਣ ਵਾਲਾ ਹੈ। ਤਾਂ ਸਭ ਨੂੰ ਬਾਪ ਦੀ ਪਹਿਚਾਣ ਦੇਣੀ ਹੈ ਅਤੇ ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਣਾ ਹੈ। ਰਿਸ਼ੀ - ਮੁਨੀ ਆਦਿ ਵੀ ਨੇਤੀ - ਨੇਤੀ ਕਹਿੰਦੇ ਗਏ। ਅਤੇ ਫੇਰ ਕਹਿ ਦਿੰਦੇ ਸਰਵਵਿਆਪੀ ਹੈ, ਹੋਰ ਕੁਝ ਨਹੀਂ ਜਾਣਦੇ। ਡਰਾਮੇ ਅਨੁਸਾਰ ਆਤਮਾ ਦੀ ਬੁੱਧੀ ਵੀ ਤਮੋਪ੍ਰਧਾਨ ਬਣ ਜਾਂਦੀ ਹੈ। ਸ਼ਰੀਰ ਦੀ ਬੁੱਧੀ ਨਹੀਂ ਕਹਾਂਗੇ। ਆਤਮਾ ਵਿੱਚ ਹੀ ਮਨ, ਬੁੱਧੀ ਹੈ। ਇਹ ਚੰਗੀ ਤਰ੍ਹਾਂ ਸਮਝਕੇ ਫੇਰ ਚਿੰਤਨ ਕਰਨਾ ਹੈ। ਫੇਰ ਸਮਝਾਉਣਾ ਹੁੰਦਾ ਹੈ। ਉਹ ਲੋਕ ਸ਼ਾਸਤਰ ਆਦਿ ਸੁਨਾਉਣ ਦੇ ਲਈ ਕਿੰਨੇ ਦੁਕਾਨ ਖੋਲ੍ਹ ਬੈਠੇ ਹਨ। ਤੁਹਾਡੀ ਵੀ ਦੁਕਾਨ ਹੈ। ਵੱਡੇ - ਵੱਡੇ ਸ਼ਹਿਰਾਂ ਵਿੱਚ ਵੱਡੀ ਦੁਕਾਨ ਚਾਹੀਦੀ ਹੈ। ਬੱਚੇ ਜੋ ਤਿੱਖੇ ਹੁੰਦੇ ਹਨ, ਉਨ੍ਹਾਂ ਦੇ ਕੋਲ ਖਜ਼ਾਨਾ ਬਹੁਤ ਹੁੰਦਾ ਹੈ। ਇਨਾਂ ਖਜ਼ਾਨਾ ਨਹੀਂ ਹੈ ਤਾਂ ਕੋਈ ਦੇ ਵੀ ਨਹੀਂ ਸਕਦੇ। ਧਾਰਨਾ ਨੰਬਰਵਾਰ ਹੁੰਦੀ ਹੈ। ਬੱਚਿਆਂ ਨੂੰ ਚੰਗੇ ਢੰਗ ਨਾਲ ਧਾਰਨਾ ਕਰਨੀ ਹੈ ਜੋ ਕਿਸੇ ਨੂੰ ਵੀ ਸਮਝਾ ਸਕਣ। ਗੱਲ ਕੋਈ ਵੱਡੀ ਨਹੀਂ ਹੈ, ਸੈਕਿੰਡ ਦੀ ਗੱਲ ਹੈ - ਬਾਪ ਤੋਂ ਵਰਸਾ ਲੈਣਾ। ਤੁਸੀਂ ਆਤਮਾਵਾਂ ਬਾਪ ਨੂੰ ਪਹਿਚਾਣ ਗਈਆਂ ਹੋ ਤਾਂ ਬੇਹੱਦ ਦੇ ਮਾਲਿਕ ਹੋ ਗਏ। ਮਾਲਿਕ ਵੀ ਨੰਬਰਵਾਰ ਹੁੰਦੇ ਹਨ। ਰਾਜਾ ਵੀ ਮਾਲਿਕ ਤਾਂ ਪ੍ਰਜਾ ਵੀ ਕਹੇਗੀ ਅਸੀਂ ਵੀ ਮਾਲਿਕ ਹਾਂ। ਇੱਥੇ ਵੀ ਸਭ ਕਹਿੰਦੇ ਹਨ ਨਾ ਸਾਡਾ ਭਾਰਤ। ਤੁਸੀਂ ਵੀ ਕਹਿੰਦੇ ਹੋ ਸ਼੍ਰੀਮਤ ਤੇ ਅਸੀ ਆਪਣਾ ਸ੍ਵਰਗ ਸਥਾਪਨ ਕਰ ਰਹੇ ਹਾਂ, ਫੇਰ ਸ੍ਵਰਗ ਵਿੱਚ ਵੀ ਰਾਜਧਾਨੀ ਹੈ। ਕਈ ਤਰ੍ਹਾਂ ਦੇ ਦਰਜੇ ਹਨ। ਪੁਰਸ਼ਾਰਥ ਕਰਨਾ ਚਾਹੀਦਾ ਹੈ ਉੱਚ ਪਦ ਪਾਓਣ ਦਾ। ਬਾਪ ਕਹਿੰਦੇ ਹਨ ਜਿਨਾਂ ਹੁਣ ਪੁਰਸ਼ਾਰਥ ਕਰਕੇ ਪਦ ਪਾਵੋਗੇ, ਉਹ ਹੀ ਕਲਪ - ਕਲਪਾਂਤਰ ਦੇ ਲਈ ਹੋਵੇਗਾ। ਇਮਤਿਹਾਨ ਵਿੱਚ ਕਿਸੇ ਦੇ ਨੰਬਰ ਘੱਟ ਹੋ ਜਾਂਦੇ ਹਨ ਤਾਂ ਫੇਰ ਹਾਰਟ ਫੇਲ੍ਹ ਵੀ ਹੋ ਜਾਂਦਾ ਹੈ। ਇਹ ਤਾਂ ਬੇਹੱਦ ਦੀ ਗੱਲ ਹੈ। ਪੂਰਾ ਪੁਰਸ਼ਾਰਥ ਨਹੀਂ ਕੀਤਾ ਤਾਂ ਫੇਰ ਦਿਲਸ਼ਿਕਸ਼ਤ ਵੀ ਹੋਣਗੇ, ਸਜਾ ਵੀ ਭੁਗਤਣੀ ਪਵੇਗੀ। ਉਸ ਵਕ਼ਤ ਕਰ ਹੀ ਕੀ ਸਕਾਂਗੇ। ਕੁਝ ਵੀ ਨਹੀਂ। ਆਤਮਾ ਕੀ ਕਰੇਗੀ! ਉਹ ਲੋਕ ਤਾਂ ਜੀਵਘਾਤ ਕਰਦੇ, ਡੁੱਬ ਮਰਦੇ ਹਨ। ਇਸ ਵਿੱਚ ਘਾਤ ਆਦਿ ਦੀ ਗੱਲ ਨਹੀਂ। ਆਤਮਾ ਦਾ ਤੇ ਘਾਤ ਹੁੰਦਾ ਨਹੀਂ, ਉਹ ਤਾਂ ਅਵਿਨਾਸ਼ੀ ਹੈ। ਬਾਕੀ ਸ਼ਰੀਰ ਦਾ ਘਾਤ ਹੁੰਦਾ ਹੈ, ਜਿਸ ਵਿੱਚ ਤੁਸੀਂ ਪਾਰ੍ਟ ਵਜਾਉਂਦੇ ਹੋ। ਹਾਲੇ ਤੁਸੀਂ ਪੁਰਸ਼ਾਰਥ ਕਰਦੇ ਹੋ, ਇਹ ਪੁਰਾਣੀ ਜੁੱਤੀ ਉਤਾਰ ਅਸੀਂ ਨਵੀ ਜੁੱਤੀ ਲੈ ਲਈਏ। ਇਹ ਕੌਣ ਕਹਿੰਦੇ ਹਨ? ਆਤਮਾ। ਜਿਵੇਂ ਬੱਚੇ ਕਹਿੰਦੇ ਹਨ ਨਾ - ਸਾਨੂੰ ਨਵਾਂ ਕੱਪੜਾ ਦੇਵੋ। ਸਾਨੂੰ ਆਤਮਾਵਾਂ ਨੂੰ ਵੀ ਨਵਾਂ ਕੱਪੜਾ ਚਾਹੀਦਾ ਹੈ। ਬਾਪ ਕਹਿੰਦੇ ਹਨ ਤੁਹਾਡੀ ਆਤਮਾ ਨਵੀਂ ਬਣੇ ਤਾਂ ਸ਼ਰੀਰ ਵੀ ਨਵਾਂ ਚਾਹੀਦਾ ਹੈ ਤਾਂ ਸ਼ੋਭਦਾ ਹੈ। ਆਤਮਾ ਦੇ ਪਵਿੱਤਰ ਹੋਣ ਨਾਲ 5 ਤੱਤਵ ਵੀ ਨਵੇਂ ਬਣ ਜਾਂਦੇ ਹਨ। 5 ਤਤਵਾਂ ਦਾ ਹੀ ਸ਼ਰੀਰ ਬਣਦਾ ਹੈ। ਜਦੋਂ ਆਤਮਾ ਸਤੋਪ੍ਰਧਾਨ ਹਨ ਤਾਂ ਸ਼ਰੀਰ ਵੀ ਸਤੋਪ੍ਰਧਾਨ ਮਿਲਦਾ ਹੈ। ਆਤਮਾ ਤਮੋਪ੍ਰਧਾਨ ਤਾਂ ਸ਼ਰੀਰ ਵੀ ਤਮੋਪ੍ਰਧਾਨ। ਹੁਣ ਸਾਰੀ ਦੁਨੀਆਂ ਦੇ ਪੁਤਲੇ ਤਮੋਪ੍ਰਧਾਨ ਹਨ, ਦਿਨ - ਪ੍ਰਤੀਦਿਨ ਦੁਨੀਆਂ ਪੁਰਾਣੀ ਹੁੰਦੀ ਜਾਂਦੀ ਹੈ, ਡਿਗਦੀ ਜਾਂਦੀ ਹੈ। ਨਵੀਂ ਤੋਂ ਪੁਰਾਣੀ ਤਾਂ ਹਰ ਇੱਕ ਚੀਜ ਹੁੰਦੀ ਹੈ। ਪੁਰਾਣੀ ਹੋਕੇ ਫੇਰ ਡਿਸਟਰਾਏ ( ਨਸ਼ਟ ) ਹੁੰਦੀ ਹੈ, ਇਹ ਤਾਂ ਸਾਰੀ ਸ੍ਰਿਸ਼ਟੀ ਦਾ ਸਵਾਲ ਹੈ। ਨਵੀਂ ਦੁਨੀਆਂ ਨੂੰ ਸਤਿਯੁਗ, ਪੁਰਾਣੀ ਨੂੰ ਕਲਯੁਗ ਕਿਹਾ ਜਾਂਦਾ ਹੈ। ਬਾਕੀ ਇਸ ਸੰਗਮਯੁੱਗ ਦਾ ਤਾਂ ਕਿਸੇ ਨੂੰ ਪਤਾ ਨਹੀਂ। ਤੁਸੀਂ ਹੀ ਜਾਣਦੇ ਹੋ ਇਹ ਪੁਰਾਣੀ ਦੁਨੀਆਂ ਬਦਲਣੀ ਹੈ।

ਹੁਣ ਬੇਹੱਦ ਦਾ ਬਾਪ ਜੋ ਬਾਪ ਟੀਚਰ ਗੁਰੂ ਹੈ, ਉਨ੍ਹਾਂ ਦਾ ਫਰਮਾਨ ਹੈ ਕਿ ਪਾਵਨ ਬਣੋ। ਕਾਮ ਜੋ ਮਹਾਸ਼ਤਰੂ ਹੈ, ਉਸ ਤੇ ਜਿੱਤ ਪਾਕੇ ਜਗਤਜੀਤ ਬਣੋ। ਜਗਤਜੀਤ ਮਤਲਬ ਵਿਸ਼ਨੂਵੰਸ਼ੀ ਬਣੋ। ਗੱਲ ਇੱਕ ਹੀ ਹੈ। ਇਨ੍ਹਾਂ ਅੱਖਰਾਂ ਦਾ ਅਰਥ ਤੁਸੀਂ ਜਾਣਦੇ ਹੋ। ਬੱਚੇ ਜਾਣਦੇ ਹਨ ਸਾਨੂੰ ਪੜ੍ਹਾਉਣ ਵਾਲਾ ਹੈ ਬਾਪ। ਪਹਿਲਾਂ ਤੇ ਇਹ ਪੱਕਾ ਨਿਸ਼ਚੇ ਚਾਹੀਦਾ ਹੈ। ਬੱਚਾ ਵੱਡਾ ਹੁੰਦਾ ਹੈ ਤਾਂ ਬਾਪ ਨੂੰ ਯਾਦ ਕਰਨਾ ਪਵੇ। ਫੇਰ ਟੀਚਰ ਨੂੰ ਫੇਰ ਗੁਰੂ ਨੂੰ ਯਾਦ ਕਰਨਾ ਪਵੇ। ਵੱਖ - ਵੱਖ ਸਮੇਂ ਤਿੰਨਾਂ ਨੂੰ ਯਾਦ ਕਰਨਗੇ। ਇੱਥੇ ਤਾਂ ਤੁਹਾਨੂੰ ਤਿੰਨੋ ਹੀ ਇਕੱਠੇ ਇੱਕ ਹੀ ਟਾਈਮ ਮਿਲੇ ਹਨ। ਬਾਪ, ਟੀਚਰ, ਗੁਰੂ ਇੱਕ ਹੀ ਹੈ। ਉਹ ਲੋਕ ਤਾਂ ਵਾਣਪ੍ਰਸਥ ਦਾ ਵੀ ਮਤਲਬ ਨਹੀਂ ਸਮਝਦੇ। ਵਾਣਪ੍ਰਸਥ ਵਿੱਚ ਜਾਣਾ ਹੈ ਇਸ ਲਈ ਸਮਝਦੇ ਹਨ ਗੁਰੂ ਕਰਨਾ ਚਾਹੀਦਾ। 60 ਵਰ੍ਹਿਆਂ ਬਾਦ ਗੁਰੂ ਕਰਦੇ ਹਨ। ਇਹ ਕਾਨੂੰਨ ਹੁਣੇ ਹੀ ਨਿਕਲਿਆ ਹੈ। ਬਾਪ ਕਹਿੰਦੇ ਹਨ - ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਵਾਣਪ੍ਰਸਥ ਅਵਸਥਾ ਵਿੱਚ ਮੈਂ ਇਨ੍ਹਾਂ ਦਾ ਸਤਿਗੁਰੂ ਬਣਦਾ ਹਾਂ। ਬਾਬਾ ਵੀ ਕਹਿੰਦੇ ਹਨ 60 ਸਾਲ ਬਾਦ ਸਤਿਗੂਰੁ ਕੀਤਾ ਹੈ। ਜਦੋਂ ਕਿ ਨਿਰਵਾਣਧਾਮ ਜਾਣ ਦਾ ਸਮਾਂ ਹੈ। ਬਾਪ ਆਉਂਦੇ ਹੀ ਹਨ ਸਭਨੂੰ ਨਿਰਵਾਣਧਾਮ ਵਿੱਚ ਲੈ ਜਾਣ। ਮੁਕਤੀਧਾਮ ਵਿੱਚ ਜਾਕੇ ਫੇਰ ਪਾਰ੍ਟ ਵਜਾਉਣ ਲਈ ਆਉਣਾ ਹੈ। ਵਾਣਪ੍ਰਸਥ ਅਵਸਥਾ ਤਾਂ ਬਹੁਤਿਆਂ ਦੀ ਹੁੰਦੀ ਹੈ, ਫੇਰ ਗੁਰੂ ਕਰਦੇ ਹਨ। ਅੱਜਕਲ ਤਾਂ ਛੋਟਾ ਬੱਚਾ ਹੋਇਆ, ਉਸਨੂੰ ਵੀ ਗੁਰੂ ਕਰਵਾ ਦਿੰਦੇ ਹਨ ਫੇਰ ਗੁਰੂ ਨੂੰ ਦਾਨ ਮਿਲ ਜਾਵੇਗਾ। ਕ੍ਰਿਸ਼ਚਨ ਲੋਕ ਕ੍ਰਿਸ਼ਚਨਾਇਜ ਕਰਵਾਉਣ ਗੋਦੀ ਵਿੱਚ ਜਾਕੇ ਦਿੰਦੇ ਹਨ। ਪ੍ਰੰਤੂ ਉਹ ਕੋਈ ਨਿਰਵਾਣਧਾਮ ਜਾਂਦੇ ਨਹੀਂ। ਇਹ ਸਾਰਾ ਭੇਦ ਬਾਪ ਸਮਝਾਉਂਦੇ ਹਨ, ਈਸ਼ਵਰ ਦਾ ਅੰਤ ਤਾਂ ਈਸ਼ਵਰ ਹੀ ਦੱਸਣਗੇ। ਸ਼ੁਰੂ ਤੋਂ ਲੈਕੇ ਦਸਦੇ ਆਏ ਹਨ। ਆਪਣਾ ਅੰਤ ਵੀ ਦਿੰਦੇ ਹਨ ਅਤੇ ਸ੍ਰਿਸ਼ਟੀ ਦਾ ਗਿਆਨ ਵੀ ਦਿੰਦੇ ਹਨ। ਈਸ਼ਵਰ ਆਪ ਆਕੇ ਆਦਿ ਸਨਾਤਨ ਦੇਵੀ - ਦੇਵਤਾ ਮਤਲਬ ਸ੍ਵਰਗ ਦੀ ਸਥਾਪਨਾ ਕਰਦੇ ਹਨ, ਇਸਦਾ ਨਾਮ ਭਾਰਤ ਹੀ ਚਲਿਆ ਆਉਂਦਾ ਹੈ। ਗੀਤਾ ਵਿੱਚ ਸਿਰਫ਼ ਸ਼੍ਰੀਕ੍ਰਿਸ਼ਨ ਦਾ ਨਾ ਪਾਕੇ ਕਿੰਨਾ ਰੌਲਾ ਕਰ ਦਿੱਤਾ ਹੈ। ਇਹ ਵੀ ਡਰਾਮਾ ਹੈ, ਹਾਰ ਅਤੇ ਜਿੱਤ ਦੀ ਖੇਡ। ਇਸ ਵਿੱਚ ਹਾਰ ਜਿੱਤ ਕਿਵੇਂ ਹੁੰਦੀ ਹੈ, ਇਹ ਬਾਪ ਬਗੈਰ ਤਾਂ ਕੋਈ ਦੱਸ ਨਹੀਂ ਸਕਦਾ। ਇਹ ਲਕਸ਼ਮੀ - ਨਾਰਾਇਣ ਵੀ ਨਹੀਂ ਜਾਣਦੇ ਕਿ ਅਸੀਂ ਫੇਰ ਹਾਰ ਖਾਣੀ ਹੈ। ਇਹ ਤਾਂ ਸਿਰਫ਼ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਸ਼ੂਦਰ ਵੀ ਨਹੀਂ ਜਾਣਦੇ। ਬਾਪ ਹੀ ਆਕੇ ਤੁਹਾਨੂੰ ਬ੍ਰਾਹਮਣ ਤੋਂ ਦੇਵਤਾ ਬਣਾਉਂਦੇ ਹਨ। ਹਮ ਸੋ ਦਾ ਅਰਥ ਬਿਲਕੁਲ ਹੀ ਵੱਖ ਹੈ। ਓਮ ਦਾ ਅਰਥ ਵੱਖ ਹੈ। ਮਨੁੱਖ ਤਾਂ ਬਿਨਾਂ ਅਰਥ ਜੋ ਆਇਆ ਉਹ ਕਹਿ ਦਿੰਦੇ ਹਨ। ਹੁਣ ਤੁਸੀਂ ਜਾਣਦੇ ਹੋ ਕੀ ਕਿਵ਼ੇਂ ਹੇਠਾਂ ਡਿਗਦੇ ਹਾਂ ਫੇਰ ਚੜ੍ਹਦੇ ਹਾਂ। ਇਹ ਗਿਆਨ ਹੁਣ ਤੁਹਾਨੂੰ ਬੱਚਿਆਂ ਨੂੰ ਮਿਲਦਾ ਹੈ। ਡਰਾਮਾ ਅਨੁਸਾਰ ਫੇਰ ਕਲਪ ਬਾਦ ਬਾਪ ਹੀ ਆਕੇ ਦੱਸਣਗੇ। ਜੋ ਵੀ ਧਰਮ ਸੰਸਥਾਪਕ ਹਨ ਉਹ ਆਕੇ ਫੇਰ ਆਪਣਾ ਧਰਮ ਆਪਣੇ ਸਮੇਂ ਤੇ ਸਥਾਪਨ ਕਰਨਗੇ। ਨੰਬਰਵਾਰ ਪੁਰਸ਼ਾਰਥ ਅਨੁਸਾਰ ਨਹੀਂ ਕਹਾਂਗੇ। ਨੰਬਰਵਾਰ ਸਮੇਂ ਅਨੁਸਾਰ ਆਕੇ ਆਪਣਾ - ਆਪਣਾ ਧਰਮ ਸਥਾਪਨ ਕਰਦੇ ਹਨ। ਇਹ ਇੱਕ ਬਾਪ ਹੀ ਸਮਝਾਉਂਦੇ ਹਨ, ਮੈਂ ਕਿਵੇਂ ਬ੍ਰਾਹਮਣ ਫੇਰ ਸੂਰਜਵੰਸ਼ੀ, ਚੰਦ੍ਰਵੰਸ਼ੀ ਡਾਇਨੇਸਟੀ ਸਥਾਪਨ ਕਰਦਾ ਹਾਂ? ਹਾਲੇ ਤੁਸੀਂ ਹੋ ਗਿਆਨ ਸੂਰਜਵੰਸ਼ੀ ਜੋ ਫੇਰ ਵਿਸ਼ਨੂਵੰਸ਼ੀ ਬਣਦੇ ਹੋ। ਅੱਖਰ ਬਹੁਤ ਖ਼ਬਰਦਾਰੀ ਨਾਲ ਲਿਖਣੇ ਪੈਂਦੇ ਹਨ, ਜੋ ਕੋਈ ਗ਼ਲਤੀ ਨਾ ਕੱਢੇ।

ਤੁਸੀਂ ਜਾਣਦੇ ਹੋ ਇਸ ਗਿਆਨ ਦਾ ਇੱਕ - ਇੱਕ ਮਹਾਵਾਕਿਆ ਰਤਨ, ਹੀਰੇ ਹਨ। ਬੱਚਿਆਂ ਵਿੱਚ ਸਮਝਾਉਣ ਦੀ ਬਹੁਤ ਰਿਫਾਇਨਨੈਸ (ਸਮਝਦਾਰੀ) ਚਾਹੀਦੀ ਹੈ। ਕੋਈ ਅੱਖਰ ਭੁੱਲ ਨਾਲ ਨਿਕਲ ਜਾਵੇ ਤਾਂ ਝੱਟ ਠੀਕ ਕਰਕੇ ਸਮਝਾਉਂਣਾ ਚਾਹੀਦਾ ਹੈ। ਸਭ ਤੋਂ ਵੱਡੀ ਭੁੱਲ ਹੈ ਬਾਪ ਨੂੰ ਭੁੱਲਣਾ। ਬਾਪ ਫ਼ਰਮਾਨ ਕਰਦੇ ਹਨ ਮਾਮੇਕਮ ਯਾਦ ਕਰੋ। ਇਹ ਭੁੱਲਣਾ ਨਹੀਂ ਚਾਹੀਦਾ। ਬਾਪ ਕਹਿੰਦੇ ਹਨ ਤੁਸੀਂ ਬਹੁਤ ਪੁਰਾਣੇ ਆਸ਼ਿਕ ਹੋ। ਤੁਹਾਡਾ ਸਾਰਿਆਂ ਆਸ਼ਿਕਾਂ ਦਾ ਇੱਕ ਮਾਸ਼ੂਕ ਹੈ। ਉਹ ਤਾਂ ਇੱਕ - ਦੂਜੇ ਦੀ ਸ਼ਕਲ ਤੇ ਆਸ਼ਿਕ - ਮਾਸ਼ੂਕ ਹੁੰਦੇ ਹਨ। ਇੱਥੇ ਤਾਂ ਮਾਸ਼ੂਕ ਹੈ ਇੱਕ। ਉਹ ਇੱਕ ਕਿੰਨੇ ਆਸ਼ਿਕਾਂ ਨੂੰ ਯਾਦ ਕਰਨਗੇ। ਅਨੇਕਾਂ ਨੂੰ ਇੱਕ ਨੂੰ ਯਾਦ ਕਰਨਾ ਤੇ ਸਹਿਜ ਹੈ, ਇੱਕ ਕਿਵੇਂ ਅਨੇਕਾਂ ਨੂੰ ਯਾਦ ਕਰਨਗੇ! ਬਾਬਾ ਨੂੰ ਕਹਿੰਦੇ ਹਨ ਬਾਬਾ ਅਸੀਂ ਤੁਹਾਨੂੰ ਯਾਦ ਕਰਦੇ ਹਾਂ। ਤੁਸੀਂ ਸਾਨੂੰ ਯਾਦ ਕਰਦੇ ਹੋ? ਅਰੇ, ਯਾਦ ਤੁਸੀਂ ਕਰਨਾ ਹੈ, ਪਤਿਤ ਤੋਂ ਪਾਵਨ ਹੋਣ ਦੇ ਲਈ। ਮੈਂ ਥੋੜ੍ਹੀ ਨਾ ਪਤਿਤ ਹਾਂ, ਜੋ ਯਾਦ ਕਰਾਂ। ਤੁਹਾਡਾ ਕੰਮ ਹੈ ਯਾਦ ਕਰਨਾ ਕਿਉਂਕਿ ਪਾਵਨ ਬਣਨਾ ਹੈ। ਜੋ ਜਿਨਾਂ ਯਾਦ ਕਰਦੇ ਹਨ ਹੋਰ ਚੰਗੀ ਤਰ੍ਹਾਂ ਸਰਵਿਸ ਵੀ ਕਰਦੇ ਹਨ, ਉਨ੍ਹਾਂਨੂੰ ਧਾਰਨਾ ਹੁੰਦੀ ਹੈ। ਯਾਦ ਦੀ ਯਾਤਰਾ ਬਹੁਤ ਔਖੀ ਹੈ, ਇਸ ਵਿੱਚ ਹੀ ਯੁੱਧ ਚਲਦੀ ਹੈ। ਬਾਕੀ ਇਵੇਂ ਨਹੀਂ ਕਿ 84 ਦਾ ਚੱਕਰ ਤੁਸੀਂ ਭੁੱਲ ਜਾਵੋਗੇ। ਇਹ ਕੰਨ ਸੋਨੇ ਦਾ ਬਰਤਨ ਚਾਹੀਦੇ ਹਨ। ਜਿੰਨਾਂ ਤੁਸੀਂ ਯਾਦ ਕਰੋਗੇ ਉਨੀਂ ਧਾਰਨਾ ਵਧੀਆ ਹੋਵੇਗੀ, ਇਸ ਵਿੱਚ ਤਾਕਤ ਰਹੇਗੀ ਇਸ ਲਈ ਕਹਿੰਦੇ ਹਨ ਯਾਦ ਦਾ ਜੌਹਰ ਚਾਹੀਦਾ। ਗਿਆਨ ਤੋਂ ਕਮਾਈ ਹੈ। ਯਾਦ ਨਾਲ ਸ੍ਰਵ ਸ਼ਕਤੀਆਂ ਮਿਲਦੀਆਂ ਹਨ ਨੰਬਰਵਾਰ। ਤਲਵਾਰਾਂ ਵਿੱਚ ਵੀ ਨੰਬਰਵਾਰ ਜੌਹਰ ਦਾ ਫ਼ਰਕ ਹੁੰਦਾ ਹੈ। ਉਹ ਤਾਂ ਹਨ ਸਥੂਲ ਗੱਲਾਂ। ਮੂਲ ਗੱਲ ਬਾਪ ਇੱਕ ਹੀ ਕਹਿੰਦੇ ਹਨ - ਅਲਫ਼ ਨੂੰ ਯਾਦ ਕਰੋ। ਦੁਨੀਆਂ ਦੇ ਵਿਨਾਸ਼ ਦੇ ਲਈ ਇਹ ਇੱਕ ਐਟਾਮਿਕ ਬੰਬ ਜਾਕੇ ਰਹੇਗਾ ਹੋਰ ਕੁਝ ਨਹੀਂ, ਉਸ ਵਿੱਚ ਨਾ ਸੈਨਾ ਚਾਹੀਦੀ ਨਾ ਕੈਪਟਨ। ਅੱਜਕਲ ਤਾਂ ਅਜਿਹਾ ਬਣਾਇਆ ਹੈ, ਜੋ ਉੱਥੇ ਬੈਠੇ - ਬੈਠੇ ਬੰਬ ਛੱਡਣਗੇ। ਤੁਸੀਂ ਇਥੇ ਬੈਠੇ - ਬੈਠੇ ਰਾਜ ਲੈਂਦੇ ਹੋ, ਉਹ ਉੱਥੇ ਬੈਠੇ ਸਭ ਦਾ ਵਿਨਾਸ਼ ਕਰਵਾ ਦੇਣਗੇ। ਤੁਹਾਡਾ ਗਿਆਨ ਅਤੇ ਯੋਗ, ਉਨ੍ਹਾਂ ਦਾ ਮੌਤ ਦਾ ਸਮਾਨ ਇਕਵਲ ( ਬਰਾਬਰ ) ਹੋ ਜਾਂਦਾ ਹੈ। ਇਹ ਵੀ ਖੇਡ ਹੈ। ਐਕਟਰਸ ਤਾਂ ਸਾਰੇ ਹਨ ਨਾ। ਭਗਤੀ ਮਾਰਗ ਪੂਰਾ ਹੋਇਆ ਹੈ। ਬਾਪ ਹੀ ਆਕੇ ਆਪਣਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦੀ ਪਹਿਚਾਣ ਦਿੰਦੇ ਹਨ। ਹੁਣ ਬਾਪ ਕਹਿੰਦੇ ਹਨ ਵਿਅਰਥ ਦੀਆਂ ਗੱਲਾਂ ਤੁਸੀਂ ਨਾ ਸੁਣੋ ਇਸ ਲਈ ਹਿਅਰ ਨੋ ਇਵਲ … ਇਸਦਾ ਚਿੱਤਰ ਬਣਾਇਆ ਹੈ। ਪਹਿਲਾਂ ਬਾਂਦਰ ਦਾ ਬਣਾਉਂਦੇ ਸਨ, ਹੁਣ ਮਨੁੱਖ ਦਾ ਬਣਾਉਂਦੇ ਹਨ ਕਿਉਂਕਿ ਸ਼ਕਲ ਮਨੁੱਖ ਦੀ ਹੈ ਪਰੰਤੂ ਸੀਰਤ ਬੰਦਰ ਵਰਗੀ ਹੈ, ਇਸ ਲਈ ਭੇਂਟ ਕਰਦੇ ਹਨ। ਹੁਣ ਤੁਸੀਂ ਕਿਸ ਦੀ ਸੈਨਾ ਹੋ? ਸ਼ਿਵਬਾਬਾ ਦੀ। ਬੰਦਰ ਤੋਂ ਤੁਹਾਨੂੰ ਮੰਦਿਰ ਲਾਇਕ ਬਣਾ ਰਹੇ ਹਨ। ਕਿੱਥੇ ਦੀ ਗੱਲ ਕਿੱਥੇ ਲੈ ਗਏ ਹਨ। ਬੰਦਰ ਕੋਈ ਪੁਲ ਆਦਿ ਬਣਾ ਸਕਦਾ ਹੈ ਕੀ? ਇਹ ਸਭ ਹਨ ਦੰਤ ਕਥਾਵਾਂ। ਕਦੇ ਵੀ ਕੋਈ ਪੁੱਛੇ ਸ਼ਾਸਤਰਾਂ ਨੂੰ ਤੁਸੀਂ ਮੰਨਦੇ ਹੋ? ਬੋਲੋ ਵਾਹ! ਅਜਿਹਾ ਕਿਹੜਾ ਹੋਵੇਗਾ ਜੋ ਸ਼ਾਸਤਰਾਂ ਨੂੰ ਨਹੀਂ ਮੰਨੇਗਾ। ਅਸੀਂ ਸਭਤੋਂ ਜ਼ਿਆਦਾ ਮੰਨਦੇ ਹਾਂ। ਤੁਸੀਂ ਵੀ ਇਨਾਂ ਨਹੀਂ ਪੜ੍ਹਦੇ ਹੋ ਜਿਨਾਂ ਅਸੀਂ ਪੜ੍ਹਦੇ ਹਾਂ। ਅੱਧਾਕਲਪ ਅਸੀਂ ਪੜ੍ਹੇ ਹਾਂ। ਸ੍ਵਰਗ ਵਿੱਚ ਸ਼ਾਸਤਰ, ਭਗਤੀ ਦੀ ਕੋਈ ਚੀਜ ਨਹੀਂ ਹੁੰਦੀ। ਕਿੰਨਾ ਸਹਿਜ ਬਾਪ ਸਮਝਾਉਂਦੇ ਹਨ। ਫਿਰ ਵੀ ਆਪ ਸਮਾਨ ਬਣਾ ਨਹੀਂ ਸਕਦੇ। ਬੱਚਿਆਂ ਆਦਿ ਦੇ ਕਈ ਬੰਧਨ ਦੇ ਕਾਰਣ ਕਿਥੇ ਨਿਕਲ ਨਹੀਂ ਸਕਦੇ। ਇਹ ਵੀ ਡਰਾਮਾ ਹੀ ਕਹਾਂਗੇ। ਬਾਪ ਕਹਿੰਦੇ ਹਨ ਹਫ਼ਤਾ 15 ਦਿਨ ਕੋਰਸ ਲੈ ਫੇਰ ਆਪ ਸਮਾਨ ਬਨਾਉਣ ਲਗ ਜਾਣਾ ਚਾਹੀਦਾ ਹੈ। ਜੋ ਵੱਡੇ - ਵੱਡੇ ਸ਼ਹਿਰ ਹਨ, ਰਾਜਧਾਨੀ ਵਿੱਚ ਘੇਰਾਵ ਕਰਨਾ ਚਾਹੀਦਾ ਹੈ ਫੇਰ ਉਨ੍ਹਾਂ ਦੀ ਆਵਾਜ਼ ਨਿਕਲੇਗੀ। ਵੱਡੇ ਆਦਮੀ ਬਗੈਰ ਕਿਸੇ ਦੀ ਆਵਾਜ਼ ਨਿਕਲ ਨਾ ਸਕੇ। ਜ਼ੋਰ ਨਾਲ ਘੇਰਾਵ ਪਾਓ ਤਾਂ ਫੇਰ ਬਹੁਤ ਆਉਣਗੇ। ਬਾਪ ਦੇ ਡਾਇਰੈਕਸ਼ਨ ਮਿਲਦੇ ਹਨ ਨਾ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਗਿਆਨ ਅਤੇ ਯੋਗ ਨਾਲ ਆਪਣੀ ਬੁੱਧੀ ਨੂੰ ਰਿਫਾਇਨ ਬਣਾਉਣਾ ਹੈ। ਬਾਪ ਨੂੰ ਭੁੱਲਣ ਦੀ ਭੁੱਲ ਕਦੇ ਨਹੀਂ ਕਰਨੀ ਹੈ। ਆਸ਼ਿਕ ਬਣ ਮਸ਼ੂਕ ਨੂੰ ਯਾਦ ਕਰਨਾ ਹੈ।

2. ਬੰਧਨਮੁਕਤ ਬਣ ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ। ਉੱਚ ਪਦ ਪਾਓਣ ਦਾ ਪੁਰਸ਼ਾਰਥ ਕਰਨਾ ਹੈ। ਪੁਰਸ਼ਾਰਥ ਵਿੱਚ ਕਦੇ ਦਿਲਸ਼ਿਕਸ਼ਤ ਨਹੀਂ ਬਣਨਾ ਹੈ।

ਵਰਦਾਨ:-
ਇੱਕ ਮਿੰਟ ਦੀ ਇਕਾਗਰ ਸ਼ਥਿਤੀ ਦਵਾਰਾ ਸ਼ਕਤੀਸ਼ਾਲੀ ਅਨੁਭਵ ਕਰਾਉਣ ਵਾਲੇ ਏਕਾਂਤਵਾਸੀ ਭਵ

ਏਕਾਂਤਵਾਸੀ ਬਣਨਾ ਮਤਲਬ ਕੋਈ ਵੀ ਇੱਕ ਸ਼ਕਤੀਸ਼ਾਲੀ ਸਥਿਤੀ ਵਿੱਚ ਸਥਿਤ ਹੋਣਾ। ਭਾਵੇਂ ਬੀਜ਼ਰੂਪ ਸਥਿਤੀ ਵਿੱਚ ਸਥਿਤ ਹੋ ਜਾਓ, ਭਾਵੇਂ ਲਾਇਟ ਮਾਈਟ ਹਾਊਸ ਦੀ ਸਥਿਤੀ ਵਿੱਚ ਸਥਿਤ ਹੋ ਵਿਸ਼ਵ ਨੂੰ ਲਾਇਟ ਮਾਈਟ ਦਵੋ, ਭਾਵੇਂ ਫਰਿਸ਼ਤੇ ਪਨ ਦੀ ਸਥਿਤੀ ਦਵਾਰਾ ਹੋਰਾਂ ਨੂੰ ਅਵਿਅਕਤ ਸਥਿਤੀ ਦਾ ਅਨੁਭਵ ਕਰਾਓ। ਇੱਕ ਸੈਕਿੰਡ ਜਾਂ ਇੱਕ ਮਿੰਟ ਵੀ ਜੇਕਰ ਇਸ ਸਥਿਤੀ ਵਿੱਚ ਇਕਾਗਰ ਹੋ ਸਥਿਤ ਹੋ ਜਾਓ ਤਾਂ ਖੁਦ ਨੂੰ ਅਤੇ ਹੋਰ ਆਤਮਾਵਾਂ ਨੂੰ ਬਹੁਤ ਲਾਭ ਦੇ ਸਕਦੇ ਹੋ। ਸਿਰਫ਼ ਇਸ ਦੀ ਪ੍ਰੈਕਟਿਸ ਚਾਹੀਦੀ ਹੈ।

ਸਲੋਗਨ:-
ਬ੍ਰਹਮਾਚਾਰੀ ਉਹ ਹੈ ਜਿਸਦੇ ਹਰ ਸੰਕਲਪ, ਹਰ ਬੋਲ ਵਿੱਚ ਪਵਿੱਤਰਤਾ ਦਾ ਵਾਈਬ੍ਰੇਸ਼ਨ ਸਮਾਇਆ ਹੋਇਆ ਹੈ।