27.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਯਾਦ ਦੀ ਮਿਹਨਤ ਤੁਸੀਂ ਸਾਰਿਆਂ ਨੇ ਕਰਨੀ ਹੈ, ਤੁਸੀਂ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਮੈਂ ਤੁਹਾਨੂੰ ਸਭ ਪਾਪਾਂ ਤੋਂ ਮੁਕਤ ਕਰ ਦੇਵਾਂਗਾ”

ਪ੍ਰਸ਼ਨ:-
ਸਭ ਦੀ ਸਦਗਤੀ ਦੀ ਜਗ੍ਹਾ ਕਿਹੜੀ ਹੈ, ਜਿਸ ਦੇ ਮਹੱਤਵ ਦਾ ਸਾਰੀ ਦੁਨੀਆਂ ਨੂੰ ਪਤਾ ਚੱਲੇਗਾ?

ਉੱਤਰ:-
ਆਬੂ ਭੂਮੀ ਹੈ ਸਭ ਦੀ ਸਦਗਤੀ ਦੀ ਥਾਂ। ਤੁਸੀਂ ਬ੍ਰਹਮਾਕੁਮਾਰੀਆਂ ਦੇ ਸਾਹਮਣੇ ਬਰੈਕਟ ਵਿੱਚ ਲਿਖ ਸਕਦੇ ਹੋ ਇਹ ਸਰਵੋਤਮ ਤੀਰਥ ਸਥਾਨ ਹੈ। ਸਾਰੀ ਦੁਨੀਆਂ ਦੀ ਸਦਗਤੀ ਇਥੋਂ ਹੋਣੀ ਹੈ। ਸਭ ਦਾ ਸਦਗਤੀ ਦਾਤਾ ਬਾਪ ਅਤੇ ਆਦਮ (ਬ੍ਰਹਮਾ) ਇੱਥੇ ਬੈਠਕੇ ਸਭਦੀ ਸਦਗਤੀ ਕਰਦੇ ਹਨ। ਆਦਮ ਮਤਲਬ ਆਦਮੀ, ਉਹ ਦੇਵਤਾ ਨਹੀਂ ਹਨ। ਉਸ ਨੂੰ ਭਗਵਾਨ ਵੀ ਨਹੀਂ ਕਹਿ ਸਕਦੇ।

ਓਮ ਸ਼ਾਂਤੀ
ਡਬਲ ਓਮ ਸ਼ਾਂਤੀ ਕਿਉਂਕਿ ਇੱਕ ਹੈ ਬਾਪ ਦੀ, ਦੂਸਰੀ ਹੈ ਦਾਦਾ ਦੀ। ਦੋਵਾਂ ਦੀ ਆਤਮਾ ਹੈ ਨਾ। ਉਹ ਹੈ ਪਰਮ ਆਤਮਾ, ਇਹ ਹੈ ਆਤਮਾ। ਉਹ ਵੀ ਲਕਸ਼ ਦੱਸਦੇ ਹਨ ਕਿ ਅਸੀਂ ਪਰਮਧਾਮ ਦੇ ਰਹਿਣ ਵਾਲੇ ਹਾਂ, ਦੋਵੇਂ ਇਵੇਂ ਕਹਿੰਦੇ ਹਨ। ਬਾਪ ਕਹਿੰਦੇ ਹਨ ਓਮ ਸ਼ਾਂਤੀ, ਇਹ ਵੀ ਕਹਿੰਦੇ ਹਨ ਓਮ ਸ਼ਾਂਤੀ। ਬੱਚੇ ਵੀ ਕਹਿੰਦੇ ਹਨ ਓਮ ਸ਼ਾਂਤੀ ਮਤਲਬ ਅਸੀਂ ਆਤਮਾ ਸ਼ਾਂਤੀਧਾਮ ਦੀਆਂ ਰਹਿਣ ਵਾਲੀਆਂ ਹਾਂ। ਇੱਥੇ ਵੱਖ - ਵੱਖ ਹੋਕੇ ਬੈਠਣਾ ਹੈ। ਅੰਗ ਨਾਲ ਅੰਗ ਨਹੀ ਮਿਲਣਾ ਚਾਹੀਦਾ ਕਿਉਂਕਿ ਹਰ ਇੱਕ ਦੀ ਅਵਸਥਾ ਵਿੱਚ, ਯੋਗ ਵਿੱਚ ਰਾਤ - ਦਿਨ ਦਾ ਫ਼ਰਕ ਹੈ। ਕੋਈ ਬਹੁਤ ਵਧੀਆ ਯਾਦ ਕਰਦੇ ਹਨ, ਕੋਈ ਬਿਲਕੁਲ ਨਹੀਂ ਕਰਦੇ। ਤਾਂ ਜੋ ਬਿਲਕੁਲ ਯਾਦ ਨਹੀਂ ਕਰਦੇ - ਉਹ ਹਨ ਪਾਪ ਆਤਮਾ, ਤਮੋਪ੍ਰਧਾਨ ਅਤੇ ਜੋ ਯਾਦ ਕਰਦੇ ਹਨ ਉਹ ਹੋ ਗਏ ਪੁੰਨਿਆ ਆਤਮਾ ਸਤੋਪ੍ਰਧਾਨ। ਬਹੁਤ ਫਰਕ ਹੋ ਗਿਆ ਨਾ। ਘਰ ਵਿੱਚ ਭਾਵੇਂ ਇਕੱਠੇ ਰਹਿੰਦੇ ਹਨ ਪ੍ਰੰਤੂ ਫਰਕ ਤੇ ਪੈਂਦਾ ਹੈ ਨਾ ਇਸ ਲਈ ਹੀ ਤਾਂ ਭਾਗਵਤ ਵਿੱਚ ਆਸੁਰੀ ਨਾਮ ਗਾਏ ਹੋਏ ਹਨ। ਇਸ ਸਮੇਂ ਦੀ ਹੀ ਗੱਲ ਹੈ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ - ਇਹ ਹੈ ਈਸ਼ਵਰੀਏ ਚਰਿਤ੍ਰ, ਜੋ ਭਗਤੀ ਮਾਰਗ ਵਿੱਚ ਗਾਉਂਦੇ ਹਨ। ਸਤਿਯੁਗ ਵਿੱਚ ਤਾਂ ਕੁਝ ਵੀ ਯਾਦ ਨਹੀਂ ਰਹੇਗਾ, ਸਭ ਭੁੱਲ ਜਾਣਗੇ। ਬਾਪ ਹੁਣ ਹੀ ਸਿੱਖਿਆ ਦਿੰਦੇ ਹਨ। ਸਤਿਯੁਗ ਵਿੱਚ ਤਾਂ ਇਹ ਬਿਲਕੁਲ ਭੁੱਲ ਜਾਂਦੇ ਹਨ, ਫੇਰ ਦਵਾਪਰ ਵਿੱਚ ਸ਼ਾਸਤਰ ਆਦਿ ਬਣਾਉਂਦੇ ਹਨ ਅਤੇ ਕੋਸ਼ਿਸ਼ ਕਰਦੇ ਹਨ ਰਾਜਯੋਗ ਸਿਖਾਉਣ ਦੀ। ਪ੍ਰੰਤੂ ਰਾਜਯੋਗ ਤੇ ਸਿਖਾ ਨਹੀਂ ਸਕਦੇ। ਉਹ ਤਾਂ ਬਾਪ ਜਦੋਂ ਸਾਹਮਣੇ ਆਉਂਦੇ ਹਨ ਉਦੋਂ ਹੀ ਆਕੇ ਸਿਖਾਉਂਦੇ ਹਨ। ਤੁਸੀਂ ਜਾਣਦੇ ਹੋ ਕਿਵੇਂ ਬਾਪ ਰਾਜਯੋਗ ਸਿਖਾਉਂਦੇ ਹਨ। ਫੇਰ 5 ਹਜ਼ਾਰ ਸਾਲ ਬਾਦ ਆਕੇ ਇਵੇਂ ਹੀ ਕਹਿਣਗੇ - ਮਿੱਠੇ - ਮਿੱਠੇ ਰੂਹਾਨੀ ਬੱਚਿਓ, ਇਵੇਂ ਕਦੇ ਵੀ ਕੋਈ ਮਨੁੱਖ, ਮਨੁੱਖ ਨੂੰ ਕਹਿ ਨਹੀਂ ਸਕਦਾ। ਨਾ ਦੇਵਤੇ ਦੇਵਤਿਆਂ ਨੂੰ ਕਹਿ ਸਕਦੇ ਹਨ। ਇੱਕ ਰੂਹਾਨੀ ਬਾਪ ਹੀ ਰੂਹਾਨੀ ਬੱਚਿਆਂ ਨੂੰ ਕਹਿੰਦੇ ਹਨ - ਇੱਕ ਵਾਰੀ ਪਾਰ੍ਟ ਵਜਾਇਆ ਫੇਰ 5 ਹਜ਼ਾਰ ਸਾਲ ਬਾਦ ਪਾਰ੍ਟ ਵਜਾਉਣਗੇ। ਕਿਉਂਕਿ ਫੇਰ ਤੁਸੀਂ ਪੌੜ੍ਹੀ ਉਤਰਦੇ ਹੋ ਨਾ। ਤੁਹਾਡੀ ਬੁੱਧੀ ਵਿੱਚ ਹੁਣ ਆਦਿ - ਮੱਧ - ਅੰਤ ਦਾ ਰਾਜ਼ ਹੈ। ਜਾਣਦੇ ਹੋ ਉਹ ਹੈ ਸ਼ਾਂਤੀਧਾਮ ਅਤੇ ਪਰਮਧਾਮ। ਅਸੀਂ ਆਤਮਾਵਾਂ ਵੱਖ - ਵੱਖ ਧਰਮਾਂ ਦੀਆਂ ਸਭ ਨੰਬਰਵਾਰ ਉੱਥੇ ਰਹਿੰਦੀਆਂ ਹਾਂ, ਨਿਰਾਕਾਰੀ ਦੁਨੀਆਂ ਵਿੱਚ। ਜਿਵੇਂ ਸਟਾਰਜ ਵੇਖਦੇ ਹੋ ਨਾ - ਕਿਵੇਂ ਖੜ੍ਹੇ ਹਨ, ਕੁਝ ਵੇਖਣ ਵਿੱਚ ਨਹੀਂ ਆਉਂਦਾ। ਉੱਪਰ ਵਿੱਚ ਕੋਈ ਚੀਜ਼ ਨਹੀਂ ਹੈ। ਬ੍ਰਹਮ ਤੱਤਵ ਹੈ। ਇੱਥੇ ਤੁਸੀਂ ਧਰਤੀ ਤੇ ਖੜ੍ਹੇ ਹੋ, ਇਹ ਹੈ ਕਰਮਖੇਤਰ। ਇੱਥੇ ਆਕੇ ਸ਼ਰੀਰ ਲੈਕੇ ਕਰਮ ਕਰਦੇ ਹਾਂ। ਬਾਪ ਨੇ ਬੱਚੇ ਸਮਝਾਇਆ ਹੈ ਤੁਸੀਂ ਜਦੋਂ ਮੇਰੇ ਤੋੰ ਵਰਸਾ ਪਾਉਂਦੇ ਹੋ ਤਾਂ 21 ਜਨਮ ਤੁਹਾਡੇ ਕਰਮ ਅਕਰਮ ਹੋ ਜਾਂਦੇ ਹਨ ਕਿਉਂਕਿ ਉੱਥੇ ਰਾਵਣ ਰਾਜ ਹੀ ਨਹੀਂ ਹੁੰਦਾ ਹੈ। ਉਹ ਹੈ ਈਸ਼ਵਰੀਏ ਰਾਜ ਜੋ ਹੁਣ ਈਸ਼ਵਰ ਸਥਾਪਨ ਕਰ ਰਹੇ ਹਨ। ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ - ਸ਼ਿਵਬਾਬਾ ਨੂੰ ਯਾਦ ਕਰੋ ਤਾਂ ਸ੍ਵਰਗ ਦੇ ਮਾਲਿਕ ਬਣੋ। ਸ੍ਵਰਗ ਸ਼ਿਵਬਾਬਾ ਨੇ ਸਥਾਪਨ ਕੀਤਾ ਹੈ ਨਾ। ਤਾਂ ਸ਼ਿਵਬਾਬਾ ਨੂੰ ਅਤੇ ਸੁੱਖਧਾਮ ਨੂੰ ਯਾਦ ਕਰੋ। ਪਹਿਲਾਂ - ਪਹਿਲਾਂ ਸ਼ਾਂਤੀਧਾਮ ਨੂੰ ਯਾਦ ਕਰੋ ਤਾਂ ਚੱਕਰ ਵੀ ਯਾਦ ਆਵੇਗਾ। ਬੱਚੇ ਭੁੱਲ ਜਾਂਦੇ ਹਨ, ਇਸ ਲਈ ਘੜੀ - ਘੜੀ ਯਾਦ ਕਰਵਾਉਣਾ ਪੈਂਦਾ ਹੈ। ਹੇ ਮਿੱਠੇ - ਮਿੱਠੇ ਬੱਚਿਓ, ਆਪਣੇ ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਭਸਮ ਹੋਣ। ਪ੍ਰਤਿਗਿਆ ਕਰਦੇ ਹਨ ਤੁਸੀਂ ਯਾਦ ਕਰੋਗੇ ਤਾਂ ਪਾਪਾਂ ਤੋੰ ਮੁਕਤ ਕਰਾਂਗਾ। ਬਾਪ ਹੀ ਪਤਿਤ - ਪਾਵਨ ਸਰਵਸ਼ਕਤੀਮਾਨ ਅਥਾਰਟੀ ਹੈ, ਉਨ੍ਹਾਂਨੂੰ ਵਰਲਡ ਆਲਮਾਈਟੀ ਅਥਾਰਟੀ ਕਿਹਾ ਜਾਂਦਾ ਹੈ। ਉਹ ਸਾਰੇ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ। ਵੇਦਾਂ - ਸ਼ਾਸਤਰਾਂ ਆਦਿ ਸਭ ਨੂੰ ਜਾਣਦੇ ਹਨ ਤਾਂ ਹੀ ਤੇ ਕਹਿੰਦੇ ਹਨ ਇਨ੍ਹਾਂ ਵਿੱਚ ਕੋਈ ਸਾਰ ਨਹੀਂ ਹੈ। ਗੀਤਾ ਵਿੱਚ ਵੀ ਕੋਈ ਸਾਰ ਨਹੀਂ ਹੈ। ਭਾਵੇਂ ਉਹ ਸ੍ਰਵ ਸ਼ਾਸਤਰਮਈ ਸ਼ਿਰੋਮਣੀ ਹੈ ਮਾਈ ਬਾਪ, ਬਾਕੀ ਸਭ ਹਨ ਬੱਚੇ। ਜਿਵੇਂ ਪਹਿਲਾਂ - ਪਹਿਲਾਂ ਪ੍ਰਜਾਪਿਤਾ ਬ੍ਰਹਮਾ ਹੈ, ਬਾਕੀ ਸਭ ਬੱਚੇ ਹਨ। ਪ੍ਰਜਾਪਿਤਾ ਬ੍ਰਹਮਾ ਨੂੰ ਆਦਮ ਕਹਿੰਦੇ ਹਨ। ਆਦਮ ਮਾਨਾ ਆਦਮੀ। ਮਨੁੱਖ ਹਨ ਨਾ, ਤਾਂ ਇੰਨਾਂ ਨੂੰ ਦੇਵਤਾ ਨਹੀਂ ਕਹਾਂਗੇ। ਐਡਮ ਨੂੰ ਆਦਮ ਕਹਿੰਦੇ ਹਨ। ਭਗਤ ਲੋਕ ਬ੍ਰਹਮਾ ਐਡਮ ਨੂੰ ਦੇਵਤਾ ਕਹਿ ਦਿੰਦੇ। ਬਾਪ ਬੈਠ ਸਮਝਾਉਂਦੇ ਹਨ ਐਡਮ ਮਤਲਬ ਆਦਮੀ। ਨਾ ਦੇਵਤਾ ਹੈ, ਨਾ ਭਗਵਾਨ ਹੈ। ਲਕਸ਼ਮੀ - ਨਾਰਾਇਣ ਹਨ ਦੇਵਤਾ। ਡਿਟੀਜਮ ਹੈ ਪੈਰਾਡਾਇਜ਼ ਵਿੱਚ। ਨਵੀਂ ਦੁਨੀਆਂ ਹੈ ਨਾ। ਉਹ ਹੈ ਵੰਡਰ ਆਫ ਦੀ ਵਰਲਡ। ਬਾਕੀ ਤੇ ਸਭ ਹਨ ਮਾਇਆ ਦੇ ਵੰਡਰ। ਦਵਾਪਰ ਤੋੰ ਬਾਦ ਮਾਇਆ ਦੇ ਵੰਡਰਜ਼ ਹੁੰਦੇ ਹਨ। ਈਸ਼ਵਰੀਏ ਵੰਡਰ ਹੈ - ਹੈਵਨ, ਸ੍ਵਰਗ, ਜੋ ਬਾਪ ਹੀ ਸਥਾਪਨ ਕਰਦੇ ਹਨ। ਹੁਣ ਸਥਾਪਨ ਹੋ ਰਿਹਾ ਹੈ। ਇਹ ਜੋ ਦਿਲਵਾੜਾ ਮੰਦਿਰ ਹੈ, ਇਸ ਦੀ ਵੈਲਊਜ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਮਨੁੱਖ ਯਾਤਰਾ ਕਰਨ ਜਾਂਦੇ ਹਨ, ਤਾਂ ਸਭ ਤੋਂ ਵਧੀਆ ਤੀਰਥ ਸਥਾਨ ਇਹ ਹੈ। ਤੁਸੀਂ ਲਿਖਦੇ ਹੋ ਨਾ ਬ੍ਰਹਮਾਕੁਮਾਰੀ ਈਸ਼ਵਰੀਏ ਵਿਸ਼ਵ - ਵਿਦਿਆਲਿਆ, ਆਬੂ ਪਰਵਤ। ਤਾਂ ਬਰੈਕਟ ਵਿੱਚ ਇਹ ਵੀ ਲਿਖਣਾ ਚਾਹੀਦਾ ਹੈ - ( ਸਰਵੋਤਮ ਤੀਰਥ ਸਥਾਨ ) ਕਿਉਂਕਿ ਤੁਸੀਂ ਜਾਣਦੇ ਹੋ ਸਭ ਦੀ ਸਦਗਤੀ ਇਥੋਂ ਹੁੰਦੀ ਹੈ। ਇਹ ਕੋਈ ਜਾਣਦੇ ਨਹੀਂ। ਜਿਵੇਂ ਸ੍ਰਵ ਸ਼ਾਸਤਰਮਈ ਸ਼ਿਰੋਮਣੀ ਗੀਤਾ ਹੈ ਉਵੇਂ ਸ੍ਰਵ ਤੀਰਥਾਂ ਵਿੱਚ ਸ੍ਰੇਸ਼ਠ ਤੀਰਥ ਆਬੂ ਹੈ। ਤਾਂ ਮਨੁੱਖ ਪੜ੍ਹਨਗੇ, ਅਟੈਂਸ਼ਨ ਜਾਵੇਗਾ। ਸਾਰੇ ਵਰਲਡ ਦੇ ਤੀਰਥਾਂ ਵਿਚੋਂ ਇਹ ਹੈ ਸਭ ਤੋਂ ਵੱਡਾ ਤੀਰਥ, ਜਿੱਥੇ ਬਾਪ ਬੈਠ ਸਭ ਦੀ ਸਦਗਤੀ ਕਰਦੇ ਹਨ। ਤੀਰਥ ਤੇ ਬਹੁਤ ਹੋ ਗਏ ਹਨ। ਗਾਂਧੀ ਦੀ ਸਮਾਧੀ ਨੂੰ ਵੀ ਤੀਰਥ ਸਮਝਦੇ ਹਨ। ਸਭ ਜਾਕੇ ਉੱਥੇ ਫੁੱਲ ਆਦਿ ਚੜ੍ਹਾਉਂਦੇ ਹਨ, ਉਨ੍ਹਾਂਨੂੰ ਕੁਝ ਪਤਾ ਨਹੀਂ ਹੈ। ਤੁਸੀਂ ਬੱਚੇ ਜਾਣਦੇ ਹੋ ਨਾ - ਤਾਂ ਤੁਹਾਨੂੰ ਇੱਥੇ ਬੈਠੇ ਦਿਲ ਅੰਦਰ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ ਹੈਵਿਨ ਦੀ ਸਥਾਪਨਾ ਕਰ ਰਹੇ ਹਾਂ। ਹੁਣ ਬਾਪ ਕਹਿੰਦੇ ਹਨ - ਆਪਣੇ ਨੂੰ ਆਤਮਾ ਸਮਝ ਮੈਨੂੰ ਯਾਦ ਕਰੋ। ਪੜ੍ਹਾਈ ਵੀ ਬਹੁਤ ਸਹਿਜ ਹੈ। ਕੁਝ ਵੀ ਖਰਚਾ ਨਹੀਂ ਲਗਦਾ ਹੈ। ਤੁਹਾਡੀ ਮੰਮਾ ਦਾ ਇੱਕ ਪਾਈ ਖਰਚਾ ਲੱਗਿਆ? ਬਗੈਰ ਕੌਡੀ ਖਰਚੇ ਪੜ੍ਹਕੇ ਕਿੰਨੀ ਹੁਸ਼ਿਆਰ ਨੰਬਰਵਨ ਬਣ ਗਈ। ਰਾਜਯੋਗਨੀ ਬਣ ਗਈ ਨਾ। ਮੰਮਾ ਵਰਗੀ ਕੋਈ ਵੀ ਨਹੀਂ ਨਿਕਲੀ ਹੈ।

ਵੇਖੋ, ਆਤਮਾਵਾਂ ਨੂੰ ਹੀ ਬਾਪ ਬੈਠ ਪੜ੍ਹਾਉਂਦੇ ਹਨ। ਆਤਮਾ ਨੂੰ ਹੀ ਰਾਜ ਮਿਲਦਾ ਹੈ, ਆਤਮਾ ਨੇ ਹੀ ਰਾਜ ਗਵਾਇਆ ਹੈ। ਇੰਨੀ ਛੋਟੀ ਜਿਹੀ ਆਤਮਾ ਕਿੰਨਾ ਕੰਮ ਕਰਦੀ ਹੈ। ਬੁਰੇ ਤੋਂ ਬੁਰਾ ਕੰਮ ਹੈ ਵਿਕਾਰ ਵਿੱਚ ਜਾਣਾ। ਆਤਮਾ 84 ਜਨਮਾਂ ਦਾ ਪਾਰਟ ਵਜਾਉਂਦੀ ਹੈ। ਛੋਟੀ ਜਿਹੀ ਆਤਮਾ ਵਿੱਚ ਕਿੰਨੀ ਤਾਕਤ ਹੈ! ਸਾਰੇ ਵਿਸ਼ਵ ਤੇ ਰਾਜ ਕਰਦੀ ਹੈ। ਇਨ੍ਹਾਂ ਦੇਵਤਿਆਂ ਦੀ ਆਤਮਾ ਵਿੱਚ ਕਿੰਨੀ ਤਾਕਤ ਹੈ। ਹਰ ਇੱਕ ਧਰਮ ਵਿੱਚ ਆਪਣੀ - ਆਪਣੀ ਤਾਕਤ ਹੁੰਦੀ ਹੈ ਨਾ। ਕ੍ਰਿਸ਼ਚਨ ਧਰਮ ਵਿੱਚ ਕਿੰਨੀ ਤਾਕਤ ਹੈ। ਆਤਮਾ ਵਿੱਚ ਤਾਕਤ ਹੈ ਜੋ ਸ਼ਰੀਰ ਦੁਆਰਾ ਕਰਮ ਕਰਦੀ ਹੈ। ਆਤਮਾ ਹੀ ਇੱਥੇ ਆਕੇ ਇਸ ਕਰਮਖੇਤਰ ਤੇ ਕਰਮ ਕਰਦੀ ਹੈ। ਉੱਥੇ ਬੁਰਾ ਕਰਤਵਿਆ ਹੁੰਦਾ ਨਹੀਂ। ਆਤਮਾ ਵਿਕਾਰੀ ਮਾਰਗ ਤੇ ਜਾਂਦੀ ਹੀ ਉਦੋਂ ਹੈ ਜਦੋਂ ਰਾਵਣ ਰਾਜ ਹੁੰਦਾ ਹੈ। ਮਨੁੱਖ ਤਾਂ ਕਹਿ ਦਿੰਦੇ ਹਨ ਵਿਕਾਰ ਸਦਾ ਹਨ ਹੀ। ਤੁਸੀਂ ਸਮਝਾ ਸਕਦੇ ਹੋ ਉੱਥੇ ਰਾਵਣ ਰਾਜ ਹੀ ਨਹੀਂ ਤਾਂ ਵਿਕਾਰ ਕਿਵ਼ੇਂ ਹੋ ਸਕਦੇ। ਉੱਥੇ ਹੈ ਹੀ ਯੋਗਬਲ। ਭਾਰਤ ਦਾ ਰਾਜਯੋਗ ਮਸ਼ਹੂਰ ਹੈ। ਬਹੁਤ ਸਿੱਖਣਾ ਚਾਹੁੰਦੇ ਹਨ ਪ੍ਰੰਤੂ ਜਦੋਂ ਤੁਸੀਂ ਸਿਖਾਵੋ। ਹੋਰ ਤਾਂ ਕੋਈ ਸਿਖਾ ਨਹੀਂ ਸਕਦਾ। ਜਿਵੇਂ ਮਹਾਰਿਸ਼ੀ ਸੀ, ਕਿੰਨੀ ਮਿਹਨਤ ਕਰਦਾ ਸੀ ਯੋਗ ਸਿਖਾਉਣ ਦੇ ਲਈ। ਪਰੰਤੂ ਦੁਨੀਆਂ ਥੋੜ੍ਹੀ ਨਾ ਜਾਣਦੀ ਹੈ ਇਹ ਹਠਯੋਗੀ ਰਾਜਯੋਗ ਕਿਵ਼ੇਂ ਸਿਖਾਉਣਗੇ। ਚਿਨਮਯਨੰਦ ਦੇ ਕੋਲ ਕਿੰਨੇ ਜਾਂਦੇ ਹਨ, ਇੱਕ ਵਾਰੀ ਉਹ ਕਹਿ ਦੇਣ ਕਿ ਸੱਚਮੁਚ ਭਾਰਤ ਦਾ ਪ੍ਰਾਚੀਨ ਰਾਜਯੋਗ ਸਿਵਾਏ ਬੀ. ਕੇ ਕੋਈ ਸਮਝਾ ਨਹੀਂ ਸਕਦੇ ਹਨ ਤਾਂ ਬਸ। ਪਰੰਤੂ ਅਜਿਹਾ ਕ਼ਾਇਦਾ ਨਹੀਂ ਹੈ, ਜੋ ਹਾਲੇ ਇਹ ਆਵਾਜ਼ ਹੋਵੇ। ਸਭ ਥੋੜੀ ਨਾ ਸਮਝਣਗੇ, ਬੜੀ ਮਿਹਨਤ ਹੈ, ਮਹਿਮਾ ਵੀ ਹੋਵੇਗੀ ਪਿਛਾੜੀ ਵਿੱਚ, ਕਹਿੰਦੇ ਹਨ ਨਾ ਅਹੋ ਪ੍ਰਭੂ, ਅਹੋ ਸ਼ਿਵਬਾਬਾ ਤੁਹਾਡੀ ਲੀਲਾ। ਹੁਣ ਤੁਸੀਂ ਸਮਝਦੇ ਹੋ ਤੁਹਾਡੇ ਸਿਵਾਏ ਬਾਪ ਨੂੰ ਸੁਪ੍ਰੀਮ ਬਾਪ, ਸੁਪ੍ਰੀਮ ਟੀਚਰ, ਸੁਪ੍ਰੀਮ ਸਤਗੂਰੁ ਹੋਰ ਕੋਈ ਸਮਝਦੇ ਨਹੀਂ। ਇੱਥੇ ਵੀ ਬਹੁਤ ਹਨ, ਜਿਨ੍ਹਾਂ ਨੂੰ ਚਲਦੇ - ਚਲਦੇ ਮਾਇਆ ਹੈਰਾਨ ਕਰ ਦਿੰਦੀ ਹੈ ਤਾਂ ਬਿਲਕੁਲ ਬੇਸਮਝ ਬਣ ਜਾਂਦੇ ਹਨ। ਵੱਡੀ ਮੰਜਿਲ ਹੈ। ਯੁੱਧ ਦਾ ਮੈਦਾਨ ਹੈ, ਇਸ ਵਿੱਚ ਮਾਇਆ ਵਿਘਨ ਬਹੁਤ ਪਾਉਂਦੀ ਹੈ। ਉਹ ਲੋਕ ਵਿਨਾਸ਼ ਦੇ ਲਈ ਤਿਆਰੀ ਕਰ ਰਹੇ ਹਨ। ਤੁਸੀਂ ਇੱਥੇ 5 ਵਿਕਾਰਾਂ ਨੂੰ ਜਿੱਤਣ ਦਾ ਪੁਰਸ਼ਾਰਥ ਕਰ ਰਹੇ ਹੋ। ਤੁਸੀਂ ਜਿੱਤ ਦੇ ਲਈ, ਉਹ ਵਿਨਾਸ਼ ਦੇ ਲਈ ਪੁਰਸ਼ਾਰਥ ਕਰ ਰਹੇ ਹਨ। ਦੋਂਵੇਂ ਕੰਮ ਇਕੱਠੇ ਹੋਣਗੇ ਨਾ। ਹਾਲੇ ਸਮਾਂ ਪਿਆ ਹੈ। ਸਾਡਾ ਰਾਜ ਥੋੜ੍ਹੀ ਨਾ ਸਥਾਪਨ ਹੋਇਆ ਹੈ। ਰਾਜੇ, ਪ੍ਰਜਾ ਹਾਲੇ ਸਭ ਬਣਨੇ ਹਨ। ਤੁਸੀਂ ਅਧਾਕਲਪ ਲਈ ਬਾਪ ਤੋੰ ਵਰਸਾ ਲੈਂਦੇ ਹੋ। ਬਾਕੀ ਮੋਕਸ਼ ਤਾਂ ਕਿਸੇ ਨੂੰ ਮਿਲਦਾ ਨਹੀਂ। ਉਹ ਲੋਕ ਭਾਵੇਂ ਕਹਿੰਦੇ ਹਨ ਫਲਾਣੇ ਨੇ ਮੋਕਸ਼ ਨੂੰ ਪਾਇਆ, ਮਰਨ ਤੋੰ ਬਾਦ ਉਨ੍ਹਾਂ ਨੂੰ ਥੋੜ੍ਹੀ ਨਾ ਪਤਾ ਹੈ ਕਿ ਕਿਥੇ ਗਿਆ। ਇਵੇਂ ਹੀ ਗੱਪਾਂ ਗਪੌੜੇ ਮਾਰਦੇ ਰਹਿੰਦੇ ਹਨ।

ਤੁਸੀਂ ਜਾਣਦੇ ਹੋ ਜੋ ਸ਼ਰੀਰ ਛੱਡਦੇ ਹਨ ਉਹ ਫੇਰ ਦੂਸਰਾ ਸ਼ਰੀਰ ਜ਼ਰੂਰ ਲੈਣਗੇ। ਮੋਕਸ਼ ਪਾ ਨਹੀਂ ਸਕਦੇ। ਇਵੇਂ ਨਹੀਂ ਕਿ ਬੁਦਬੁਦਾ ਪਾਣੀ ਵਿੱਚ ਲੀਨ ਹੋ ਜਾਂਦਾ ਹੈ। ਬਾਪ ਕਹਿੰਦੇ ਹਨ - ਇਹ ਸ਼ਾਸਤਰ ਆਦਿ ਸਭ ਭਗਤੀ ਮਾਰਗ ਦੀ ਸਮਗਰੀ ਹੈ। ਤੁਸੀਂ ਬੱਚੇ ਸਨਮੁੱਖ ਸੁਣਦੇ ਹੋ। ਗਰਮ - ਗਰਮ ਹਲਵਾ ਖਾਂਦੇ ਹੋ। ਸਭ ਤੋਂ ਜਾਸਤੀ ਗਰਮ ਹਲਵਾ ਕੌਣ ਖਾਂਦੇ ਹਨ? ( ਬ੍ਰਹਮਾ ) ਇਹ ਤਾਂ ਬਿਲਕੁਲ ਉਨ੍ਹਾਂ ਦੇ ਬਾਜ਼ੂ ਵਿੱਚ ਬੈਠੇ ਹਨ। ਝੱਟ ਸੁਣਦੇ ਹਨ ਅਤੇ ਧਾਰਨ ਕਰਦੇ ਹਨ ਫੇਰ ਇਹ ਹੀ ਉੱਚ ਪਦਵੀ ਪਾਉਂਦੇ ਹਨ। ਸੂਖਸ਼ਮ ਵਤਨ ਵਿੱਚ, ਬੈਕੁੰਠ ਵਿੱਚ ਇਨ੍ਹਾਂ ਦਾ ਹੀ ਸਾਖਸ਼ਤਕਾਰ ਕਰਦੇ ਹਨ। ਇੱਥੇ ਵੀ ਉਨ੍ਹਾਂ ਨੂੰ ਹੀ ਵੇਖਦੇ ਹਨ ਇਨ੍ਹਾਂ ਅੱਖਾਂ ਨਾਲ। ਬਾਪ ਪੜ੍ਹਾਉਂਦੇ ਤਾਂ ਸਭ ਨੂੰ ਹਨ। ਬਾਕੀ ਹੈ ਯਾਦ ਦੀ ਮਿਹਨਤ। ਯਾਦ ਵਿੱਚ ਰਹਿਣਾ ਜਿਵੇਂ ਤੁਹਾਨੂੰ ਔਖਾ ਲਗਦਾ ਹੈ, ਇਵੇਂ ਇਨ੍ਹਾਂ ਨੂੰ ਵੀ। ਇਸ ਵਿੱਚ ਕੋਈ ਕ੍ਰਿਪਾ ਦੀ ਗੱਲ ਨਹੀਂ। ਬਾਪ ਕਹਿੰਦੇ ਹਨ ਅਸੀਂ ਲੋਨ ਲਿਆ ਹੈ, ਉਸ ਦਾ ਹਿਸਾਬ - ਕਿਤਾਬ ਦੇਵਾਂਗਾ। ਬਾਕੀ ਯਾਦ ਦਾ ਪੁਰਸ਼ਾਰਥ ਤਾਂ ਇੰਨਾ ਨੇ ਵੀ ਕਰਨਾ ਹੈ। ਸਮਝਦਾ ਵੀ ਹਾਂ - ਬਾਜ਼ੂ ਵਿੱਚ ਬੈਠਾ ਹੈ। ਬਾਪ ਨੂੰ ਮੈਂ ਯਾਦ ਕਰਦਾ ਫੇਰ ਵੀ ਭੁੱਲ ਜਾਂਦਾ ਹਾਂ। ਸਭ ਤੋੰ ਜ਼ਿਆਦਾ ਮਿਹਨਤ ਇੰਨ੍ਹਾਂ ਨੂੰ ਕਰਨੀ ਪੈਂਦੀ ਹੈ। ਯੁੱਧ ਦੇ ਮੈਦਾਨ ਵਿੱਚ ਜੋ ਮਹਾਂਰਥੀ ਪਹਿਲਵਾਨ ਹੁੰਦੇ ਹਨ , ਜਿਵੇਂ ਹਨੂਮਾਨ ਦਾ ਮਿਸਾਲ ਹੈ, ਤਾਂ ਉਨ੍ਹਾਂ ਦੀ ਹੀ ਮਾਇਆ ਨੇ ਪ੍ਰੀਖਿਆ ਲਈ ਕਿਉਂਕਿ ਉਹ ਮਹਾਵੀਰ ਸੀ। ਜਿੰਨਾ ਜ਼ਿਆਦਾ ਪਹਿਲਵਾਨ ਉਨ੍ਹਾਂ ਜ਼ਿਆਦਾ ਮਾਇਆ ਪ੍ਰੀਖਿਆ ਲੈਂਦੀ ਹੈ। ਤੂਫ਼ਾਨ ਜ਼ਿਆਦਾ ਆਉਂਦੇ ਹਨ। ਬੱਚੇ ਲਿਖਦੇ ਹਨ - ਬਾਬਾ ਸਾਨੂੰ ਇਹ - ਇਹ ਹੁੰਦਾ ਹੈ। ਬਾਬਾ ਕਹਿੰਦੇ ਹਨ ਇਹ ਤਾਂ ਸਭ ਕੁਝ ਹੋਵੇਗਾ। ਬਾਬਾ ਰੋਜ਼ ਸਮਝਾਉਂਦੇ ਹਨ ਖ਼ਬਰਦਾਰ ਰਹਿਣਾ। ਲਿਖਦੇ ਹਨ - ਬਾਬਾ, ਮਾਇਆ ਬਹੁਤ ਤੂਫ਼ਾਨ ਲਿਆਉਂਦੀ ਹੈ। ਕੋਈ - ਕੋਈ ਦੇਹ ਅਭਿਮਾਨੀ ਹੁੰਦੇ ਹਨ ਤਾਂ ਬਾਬਾ ਨੂੰ ਦੱਸਦੇ ਨਹੀਂ ਹਨ। ਤੁਸੀਂ ਹੁਣ ਬਹੁਤ ਅਕਲਮੰਦ ਬਣਦੇ ਹੋ। ਆਤਮਾ ਪਵਿੱਤਰ ਹੋਣ ਨਾਲ ਫੇਰ ਸ਼ਰੀਰ ਵੀ ਪਵਿੱਤਰ ਮਿਲਦਾ ਹੈ। ਆਤਮਾ ਕਿੰਨੀ ਚਮਤਕਾਰੀ ਹੋ ਜਾਂਦੀ ਹੈ। ਪਹਿਲਾਂ ਤਾਂ ਗ਼ਰੀਬ ਹੀ ਲੈਂਦੇ ਹਨ। ਬਾਪ ਵੀ ਗ਼ਰੀਬ ਨਵਾਜ਼ ਗਾਇਆ ਹੋਇਆ ਹੈ। ਬਾਕੀ ਤਾਂ ਉਹ ਲੋਕ ਦੇਰੀ ਨਾਲ ਆਉਣਗੇ। ਤੁਸੀਂ ਸਮਝਦੇ ਹੋ ਜਦ ਤੱਕ ਭੈਣ - ਭਰਾ ਨਹੀਂ ਬਣੇ ਹਨ ਤਾਂ ਭਰਾ - ਭਰਾ ਕਿਵ਼ੇਂ ਬਣਨਗੇ। ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਤਾਂ ਭਾਈ - ਭੈਣ ਹੋਏ ਨਾ। ਫੇਰ ਬਾਪ ਸਮਝਾਉਂਦੇ ਹਨ ਭਰਾ - ਭਰਾ ਸਮਝੋ। ਇਹ ਹੈ ਪਿਛਾੜੀ ਦਾ ਸੰਬੰਧ ਫੇਰ ਉੱਪਰ ਵਿੱਚ ਭਰਾਵਾਂ ਨੂੰ ਜਾਕੇ ਮਿਲਣਗੇ। ਫੇਰ ਸਤਿਯੁਗ ਵਿੱਚ ਨਵਾਂ ਸੰਬੰਧ ਸ਼ੂਰੁ ਹੋਵੇਗਾ। ਉੱਥੇ ਸਾਲਾ, ਚਾਚਾ, ਮਾਮਾ ਆਦਿ ਬਹੁਤ ਸੰਬੰਧ ਨਹੀਂ ਹੁੰਦੇ। ਸੰਬੰਧ ਬਹੁਤ ਹਲਕਾ ਹੁੰਦਾ ਹੈ। ਫੇਰ ਵਧਦਾ ਜਾਂਦਾ ਹੈ। ਹੁਣ ਤਾਂ ਬਾਪ ਕਹਿੰਦੇ ਹਨ ਭਾਈ - ਭੈਣ ਵੀ ਨਹੀਂ, ਭਾਈ - ਭਾਈ ਸਮਝਣਾ ਹੈ। ਨਾਮ - ਰੂਪ ਵਿਚੋਂ ਵੀ ਨਿਕਲ ਜਾਣਾ ਹੈ। ਬਾਪ ਭਾਈਆਂ ( ਆਤਮਾਵਾਂ ) ਨੂੰ ਹੀ ਪੜ੍ਹਾਉਂਦੇ ਹਨ। ਪ੍ਰਜਾਪਿਤਾ ਬ੍ਰਹਮਾ ਹੈ, ਤਾਂ ਭਾਈ - ਭੈਣ ਹਨ ਨਾ। ਸ਼੍ਰੀਕ੍ਰਿਸ਼ਨ ਤੇ ਆਪ ਹੀ ਬੱਚਾ ਹੈ। ਉਹ ਕਿਵ਼ੇਂ ਭਾਈ - ਭਾਈ ਬਣਾਉਣਗੇ। ਗੀਤਾ ਵਿੱਚ ਵੀ ਇਹ ਗੱਲਾਂ ਨਹੀਂ ਹਨ। ਇਹ ਹੈ ਬਿਲਕੁਲ ਨਿਆਰਾ ਗਿਆਨ। ਡਰਾਮੇ ਵਿੱਚ ਸਭ ਨੂੰਧ ਹੈ। ਇੱਕ ਸੈਕਿੰਡ ਦਾ ਪਾਰਟ ਨਾ ਮਿਲੇ ਦੂਸਰੇ ਸੈਕਿੰਡ ਨਾਲ। ਕਿੰਨੇ ਮਹੀਨੇ, ਕਿੰਨੇ ਘੰਟੇ, ਕਿੰਨੇ ਦਿਨ ਪਾਸ ਹੋਣੇ ਹਨ, ਫੇਰ 5 ਹਜ਼ਾਰ ਵਰਸੇ ਦੇ ਬਾਦ ਇਵੇਂ ਹੀ ਪਾਸ ਹੋਣਗੇ। ਘੱਟ ਬੁੱਧੀ ਵਾਲੇ ਤਾਂ ਇੰਨੀ ਧਾਰਨਾ ਕਰ ਨਹੀਂ ਸਕਦੇ ਇਸ ਲਈ ਬਾਪ ਕਹਿੰਦੇ ਹਨ ਇਹ ਤਾਂ ਬਹੁਤ ਸਹਿਜ ਹੈ - ਆਪਣੇ ਨੂੰ ਆਤਮਾ ਸਮਝੋ, ਬੇਹੱਦ ਦੇ ਬਾਪ ਨੂੰ ਯਾਦ ਕਰੋ। ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਹੋਣਾ ਹੈ। ਬਾਪ ਕਹਿੰਦੇ ਹਨ ਮੈਂ ਆਉਂਦਾ ਹੀ ਉਦੋਂ ਹਾਂ ਜਦੋਂ ਕਿ ਸੰਗਮ ਹੈ। ਤੁਸੀਂ ਹੀ ਦੇਵੀ - ਦੇਵਤੇ ਸੀ। ਇਹ ਜਾਣਦੇ ਹੋ ਜਦੋਂ ਇਨ੍ਹਾਂ ਦਾ ਰਾਜ ਸੀ। ਉਦੋਂ ਕੋਈ ਹੋਰ ਧਰਮ ਨਹੀਂ ਸੀ। ਹੁਣ ਤਾਂ ਇਨ੍ਹਾਂ ਦਾ ਰਾਜ ਹੈ ਨਹੀਂ। ਅੱਛਾ !

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਹੁਣ ਪਿਛਾੜੀ ਦਾ ਸਮਾਂ ਹੈ, ਵਾਪਿਸ ਘਰ ਜਾਣਾ ਹੈ ਇਸ ਲਈ ਆਪਣੀ ਬੁੱਧੀ ਨਾਮ ਰੂਪ ਵਿਚੋਂ ਕੱਢ ਦੇਣੀ ਹੈ। ਅਸੀਂ ਆਤਮਾ ਭਾਈ - ਭਾਈ ਹਾਂ - ਇਹ ਅਭਿਆਸ ਕਰਨਾ ਹੈ। ਦੇਹ - ਅਭਿਮਾਨ ਵਿੱਚ ਨਹੀਂ ਆਉਣਾ ਹੈ।

2. ਇੱਕ - ਇੱਕ ਦੀ ਅਵਸਥਾ ਅਤੇ ਯੋਗ ਵਿੱਚ ਰਾਤ - ਦਿਨ ਦਾ ਫ਼ਰਕ ਹੈ ਇਸ ਲਈ ਵੱਖ - ਵੱਖ ਹੋਕੇ ਬੈਠਣਾ ਹੈ। ਅੰਗ, ਅੰਗ ਨਾਲ ਨਾ ਲੱਗੇ। ਪੁੰਨ ਆਤਮਾ ਬਣਨ ਦੇ ਲਈ ਯਾਦ ਦੀ ਮਿਹਨਤ ਕਰਨੀ ਹੈ।

ਵਰਦਾਨ:-
ਬਾਪ ਦੇ ਪਿਆਰ ਵਿੱਚ ਆਪਣੀ ਮੂਲ ਕਮਜ਼ੋਰੀ ਕੁਰਬਾਨ ਕਰਨ ਵਾਲੇ ਗਿਆਨੀ ਤੂੰ ਆਤਮਾ ਭਵ

ਬਾਪਦਾਦਾ ਦੇਖਦੇ ਹਨ ਹੁਣ ਤੱਕ ਪੰਜ ਵਿਕਾਰਾਂ ਦੇ ਵਿਅਰਥ ਸੰਕਲਪ ਮਜ਼ੋਰਿਟੀ ਦੇ ਚੱਲਦੇ ਹਨ। ਗਿਆਨੀ ਆਤਮਾਵਾਂ ਵਿੱਚ ਵੀ ਕਦੀ - ਕਦੀ ਆਪਣੇ ਗੁਣ ਅਤੇ ਵਿਸ਼ੇਸ਼ਤਾਵਾਂ ਦਾ ਅਭਿਮਾਨ ਆ ਜਾਂਦਾ ਹੈ, ਹਰ ਇੱਕ ਆਪਣੀ ਮੂਲ ਕਮਜ਼ੋਰੀ ਅਤੇ ਮੂਲ ਸੰਸਕਾਰ ਨੂੰ ਜਾਣਦਾ ਵੀ ਹੈ, ਉਸ ਕਮਜ਼ੋਰੀ ਨੂੰ ਬਾਪ ਦੇ ਪਿਆਰ ਵਿੱਚ ਕੁਰਬਾਨ ਕਰ ਦੇਣਾ - ਇਹ ਹੀ ਪਿਆਰ ਦਾ ਸਬੂਤ ਹੈ। ਸਨੇਹੀ ਅਤੇ ਗਿਆਨੀ ਤੂੰ ਆਤਮਾਵਾਂ ਬਾਪ ਦੇ ਪਿਆਰ ਵਿੱਚ ਵਿਅਰਥ ਸੰਕਲਪਾਂ ਨੂੰ ਵੀ ਨਿਓਛਾਵਰ ਕਰ ਦਿੰਦੀ ਹੈ।

ਸਲੋਗਨ:-
ਸਵਮਾਨ ਦੀ ਸੀਟ ਤੇ ਸਥਿਤ ਰਹਿ ਸਰਵ ਨੂੰ ਸਮਾਨ ਦੇਣ ਵਾਲੇ ਹੀ ਮਾਨਨੀਯ ਆਤਮਾ ਬਣੋ।