27.10.24 Avyakt Bapdada Punjabi Murli
08.10.2002 Om Shanti Madhuban
ਆਤਮਿਕ ਪਿਆਰ ਦੀ ਮੂਰਤੀ
ਬਣ ਸਿੱਖਿਆ ਅਤੇ ਸਹਿਯੋਗ ਨਾਲ - ਨਾਲ ਦਵੋ
ਅੱਜ ਪਿਆਰ ਦੇ ਸਾਗਰ
ਬਾਪਦਾਦਾ ਆਪਣੇ ਗਿਆਨ ਸਾਗਰ ਬੱਚਿਆਂ ਨਾਲ ਮਿਲਣ ਮਨਾ ਰਹੇ ਹਨ। ਇਹ ਪਰਮਾਤਮ ਪਿਆਰ ਬੱਚਿਆਂ ਦੀ ਪਾਲਣਾ
ਦਾ ਆਧਾਰ ਹੈ। ਜਿਵੇਂ ਪਰਮਾਤਮ ਪਿਆਰ ਬ੍ਰਾਹਮਣ ਜੀਵਨ ਦਾ ਆਧਾਰ ਹੈ, ਇਵੇਂ ਹੀ ਬ੍ਰਾਹਮਣ ਸੰਗਠਨ ਦਾ
ਆਧਾਰ ਆਤਮਿਕ ਪਿਆਰ ਹੈ। ਜੋ ਆਤਮਿਕ ਪਿਆਰ ਤੁਸੀਂ ਬੱਚੇ ਹੀ ਅਨੁਭਵ ਕਰ ਸਕਦੇ ਹੋ। ਅੱਜ ਦੇ ਵਿਸ਼ਵ
ਦੀਆਂ ਆਤਮਾਵਾਂ ਇਸ ਸੱਚੇ, ਨਿ: ਸਵਾਰਥ ਆਤਮਿਕ -ਪਰਮਾਤਮ ਪਿਆਰ ਦੀ ਪਿਆਸੀ ਹੈ। ਇਵੇਂ ਸੱਚੇ ਪਿਆਰ
ਦੇ ਸਿਵਾਏ ਤੁਸੀਂ ਬ੍ਰਾਹਮਣ ਆਤਮਾਵਾਂ ਦੇ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋ ਸਕਦਾ। ਪਿਆਸੀ ਆਤਮਾਵਾਂ
ਦੀ ਪਿਆਸ ਪੂਰਨ ਕਰਨ ਵਾਲੇ ਆਪਣੇ ਨੂੰ ਹਰ ਸਮੇਂ ਪਰਮਾਤਮ ਪਿਆਰ ਅਤੇ ਆਤਮਿਕ ਪਿਆਰ ਵਿੱਚ ਸਮਾਏ ਹੋਏ
ਅਨੁਭਵ ਕਰਦੇ ਹੋ? ਪਿਆਰ ਦੇ ਦਾਤਾ ਅਤੇ ਦੇਵਤਾ ਸਦਾ ਰਹੇ ਹੋ? ਚੱਲਦੇ - ਫਿਰਦੇ ਆਤਮਿਕ ਪਿਆਰ ਦੀ
ਵ੍ਰਿਤੀ, ਬੋਲ ਸੰਬੰਧ -ਸੰਪਰਕ ਮਤਲਬ ਕਰਮ ਅਨੁਭਵ ਕਰਦੇ ਹੋ? ਕਿਵੇਂ ਦੀ ਵੀ ਆਤਮਾ ਹੋਵੇ ਪਰ ਤੁਸੀਂ
ਬ੍ਰਾਹਮਣਾਂ ਦੀ ਨੈਚੁਰਲ ਵ੍ਰਿਤੀ, ਬ੍ਰਾਹਮਣ ਨੇਚਰ ਬਣ ਗਈ ਹੈ। ਬਣਾਉਣੀ ਪੈਂਦੀ ਹੈ ਜਾਂ ਬਣ ਗਈ ਹੈ?
ਫਾਲੋ ਫਾਦਰ, ਫਾਲੋ ਮਦਰ। ਆਪਣੇ ਬ੍ਰਾਹਮਣ ਜਨਮ ਦੇ ਆਦਿ ਸਮੇਂ ਨੂੰ ਯਾਦ ਕਰੋ। ਵੱਖ - ਵੱਖ ਨੇਚਰ
ਵਾਲੇ ਬਾਪ ਦੇ ਬਣੇ। ਪਿਆਰ ਦੇ ਸਾਗਰ ਬਾਪ ਨੇ ਇੱਕ ਹੀ ਪਿਆਰ ਦੇ ਸਾਗਰ ਦੇ ਸਵਰੂਪ ਦੀ ਅਨਾਦਿ ਨੇਚਰ
ਨਾਲ ਆਪਣਾ ਬਣਾ ਲਿਆ ਨਾ! ਜੇਕਰ ਤੁਸੀਂ ਸਭਦੀ ਵੱਖ - ਵੱਖ ਨੇਚਰ ਦੇਖਦੇ ਤਾਂ ਆਪਣਾ ਬਣਾ ਸਕਦੇ? ਤਾਂ
ਆਪਣੇ ਕੋਲੋਂ ਪੁੱਛੋਂ, ਮੇਰੀ ਨੇਚੁਰਲ ਨੇਚਰ ਕੀ ਹੈ? ਕਿਸੇ ਦੀ ਵੀ ਕਮਜ਼ੋਰ ਨੇਚਰ; ਅਸਲ ਵਿੱਚ
ਬ੍ਰਾਹਮਣ ਜੀਵਨ ਦੀ ਨੇਚੁਰਲ ਨੇਚਰ ਮਾਸਟਰ ਪ੍ਰੇਮ ਦਾ ਸਾਗਰ ਹੈ। ਜਦੋਂ ਦੁਨੀਆਂ ਵਾਲੇ ਵੀ ਕਹਿੰਦੇ
ਹਨ ਕਿ ਪਿਆਰ ਪੱਥਰ ਨੂੰ ਪਾਣੀ ਕਰਦਾ ਹੈ, ਤਾਂ ਆਤਮਿਕ ਪਿਆਰ, ਪਰਮਾਤਮ ਪਿਆਰ ਲੈ ਕੇ ਦੇਣ ਵਾਲੇ,
ਵੱਖ - ਵੱਖ ਨੇਚਰ ਨੂੰ ਪਰਿਵਰਤਨ ਨਹੀਂ ਕਰ ਸਕਦੇ? ਕਰ ਸਕਦੇ ਹਨ ਜਾਂ ਨਹੀਂ? ਪਿੱਛੇ ਵਾਲੇ ਬੋਲੋ?
ਜੋ ਸਮਝਦੇ ਹਨ ਕਰ ਸਕਦੇ ਹਨ ਉਹ ਇੱਕ ਹੱਥ ਉਠਾਓ। ਵੱਡਾ ਹੱਥ ਉਠਾਓ, ਛੋਟਾ ਨਹੀਂ। (ਸਭ ਨੇ ਹੱਥ
ਉਠਾਇਆ) ਚੰਗਾ ਮੁਬਾਰਕ ਹੋਵੇ! ਫਿਰ ਸਰਕਮਸਟਾਂਨਸ਼ ਆਉਂਦੇ ਹਨ। ਸਰਕਮਸਟਾਂਨਸ਼ ਤੇ ਆਉਣੇ ਹੀ ਹਨ। ਇਹ
ਤਾਂ ਬ੍ਰਾਹਮਣ ਜੀਵਨ ਦੇ ਰਸਤੇ ਦੇ ਸਾਇਡਸੀਨ ਹਨ। ਅਤੇ ਸਾਇਡਸੀਨ ਕਦੀ ਇੱਕ ਵਰਗੇ ਨਹੀਂ ਹੁੰਦੇ ਹਨ।
ਕੋਈ ਸੁੰਦਰ ਹੁੰਦੇ ਹਨ ਕੋਈ ਗੰਦਗੀ ਦੀ ਵੀ ਹੁੰਦੀ ਹੈ। ਪਰ ਪਾਰ ਕਰਨਾ ਰਾਹੀ ਦਾ ਕੰਮ ਹੈ, ਨਾ ਕਿ
ਸਾਇਡਸੀਨ ਬਦਲਣ ਦੀ ਗੱਲ ਹੈ। ਤਾਂ ਬਾਪਦਾਦਾ ਕੀ ਚਾਹੁੰਦੇ ਹਨ! ਸਭ ਜਾਨਣ ਵਿੱਚ ਤੇ ਹੁਸ਼ਿਆਰ ਹੋ ਗਏ
ਹੋ ਨਾ।
ਅੱਜ ਮਧੂਬਨ ਨਿਵਾਸੀਆਂ
ਨੂੰ ਵਿਸ਼ੇਸ਼ ਚਾਂਸ ਮਿਲਿਆ ਹੈ। ਗੋਲਡਨ ਚਾਂਸ ਹੈ ਨਾ। ਅੱਛਾ। ਇਸ ਗੋਲਡਨ ਚਾਂਸ ਦਾ ਰਿਟਰਨ ਕੀ? ਬੜੇ
ਉਮੰਗ -ਉਤਸ਼ਾਹ ਨਾਲ ਚਾਂਸ ਲਿਆ ਹੈ। ਉਵੇਂ ਥੱਲੇ ਬੈਠਣ ਵਾਲੇ ਵੀ ਮਧੂਬਨ ਨਿਵਾਸੀ ਹਨ (ਮਧੂਬਨ ਨਿਵਾਸੀ
ਭਰਾ ਭੈਣਾਂ ਦੇ ਇਲਾਵਾ ਹੋਰ ਸਭ ਪਾਂਡਵ ਭਵਨ ਵਿੱਚ ਮੁਰਲੀ ਸੁਣ ਰਹੇ ਹਨ) ਪਰ ਅੱਜ ਸਿਰਫ਼ ਗਰੁੱਪ -
ਗਰੁੱਪ ਨੂੰ ਮਿਲਣ ਦਾ ਚਾਂਸ ਹੈ। ਇੰਨੇ ਇਕੱਠਾ ਤਾਂ ਦੂਰ - ਦੂਰ ਤੋਂ ਹੋ ਜਾਂਦੇ ਹਨ ਇਸਲਈ ਥੋੜੇ -ਥੋੜੇ
ਭਾਗ ਬਣਾਏ ਹਨ। ਬਾਕੀ ਸਭ ਹਨ ਮਧੂਬਨ ਨਿਵਾਸੀ। ਜਦੋਂ ਸੈਂਟਰਸ ਤੇ ਰਹਿਣ ਵਾਲਿਆਂ ਦੀ ਵੀ ਪਰਮਾਨੈਂਟ
ਅਡਰੈੱਸ ਮਧੂਬਨ ਹੀ ਹੈ ਨਾ, ਤਾਂ ਬ੍ਰਾਹਮਣ ਮਤਲਬ ਪਰਮਾਨੈਂਟ ਅਡਰੈੱਸ ਮਧੂਬਨ। ਘਰ ਮਧੂਬਨ ਹੈ ਬਾਕੀ
ਸੇਵਾ ਸਥਾਨ ਹਨ। ਤਾਂ ਥੱਲੇ ਵਾਲੇ ਇਵੇਂ ਨਹੀਂ ਸਮਝਣ ਕਿ ਅੱਜ ਸਾਨੂੰ ਮਧੂਬਨ ਨਿਵਾਸੀਆਂ ਵਿਚੋ ਕੱਢ
ਲਿਆ ਹੈ। ਨਹੀਂ। ਤੁਸੀਂ ਸਭ ਮਧੂਬਨ ਨਿਵਾਸੀ ਹੋ। ਸਿਰਫ਼ ਆਪਣੇ ਸਾਹਮਣੇ ਬਾਪਦਾਦਾ ਦੇਖਣਾ ਚਾਹੁੰਦੇ
ਹਨ। ਤਾਂ ਛੋਟੇ ਗਰੁੱਪ ਵਿੱਚ ਦੇਖ ਸਕਦੇ ਹਨ। ਹੁਣ ਦੇਖੋ, ਪਿੱਛੇ ਬੈਠਣ ਵਾਲੇ ਵੀ ਇੰਨੇ ਸਪੱਸ਼ਟ ਨਹੀਂ
ਦਿਖਾਈ ਦਿੰਦੇ ਹਨ, ਇਹ ਨਜ਼ਦੀਕ ਵਾਲੇ ਸਾਫ਼ ਦਿਖਾਈ ਦਿੰਦੇ ਹਨ। ਪਰ ਪਿੱਛੇ ਵਾਲੇ ਦਿਲ ਤੋਂ ਦੂਰ ਨਹੀਂ
ਹਨ। ਥੱਲੇ ਵਾਲੇ ਵੀ ਦਿਲ ਤੋਂ ਦੂਰ ਨਹੀਂ ਹਨ। ਤਾਂ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਵਰਤਮਾਨ ਸਮੇਂ
ਪ੍ਰਮਾਣ ਲਵ ਅਤੇ ਲਾਅ ਦਾ ਬੈਲੇਂਸ ਰੱਖਣਾ ਪੈਂਦਾ ਹੈ, ਪਰ ਲਾਅ ਅਤੇ ਲਵ ਦਾ ਬੈਲੇਂਸ ਮਿਲਕੇ ਲਾਅ ਨਹੀਂ
ਲੱਗੇ। ਲਾਅ ਵਿੱਚ ਵੀ ਲਵ ਮਹਿਸੂਸ ਹੋਵੇ। ਜਿਵੇਂ ਸਾਕਾਰ ਸਵਰੂਪ ਵਿੱਚ ਬਾਪ ਨੂੰ ਦੇਖਿਆ। ਲਾਅ ਦੇ
ਨਾਲ ਲਵ ਇੰਨਾਂ ਦਿੱਤਾ ਜੋ ਹਰਕੇ ਦੇ ਮੁਖ ਤੋਂ ਇਹ ਹੀ ਨਿਕਲਦਾ ਕਿ ਬਾਬਾ ਦਾ ਮੇਰੇ ਨਾਲ ਪਿਆਰ ਹੈ।
ਮੇਰਾ ਬਾਬਾ ਹੈ। ਲਾਅ ਜਰੂਰ ਉਠਾਓ ਪਰ ਲਾਅ ਦੇ ਨਾਲ ਲਵ ਵੀ ਦਵੋ। ਸਿਰਫ਼ ਲਾਅ ਨਹੀਂ। ਸਿਰਫ਼ ਲਾਅ ਨਾਲ
ਕਿਧਰੇ - ਕਿਧਰੇ ਆਤਮਾਵਾਂ ਕਮਜ਼ੋਰ ਹੋਣ ਦੇ ਕਾਰਨ ਦਿਲਸ਼ਿਕਸ਼ਤ ਹੋ ਜਾਂਦੀਆਂ ਹਨ। ਜਦੋਂ ਖੁਦ ਆਤਮਿਕ
ਪਿਆਰ ਦੀ ਮੂਰਤੀ ਬਣਨਗੇ ਉਦੋਂ ਦੂਸਰਿਆਂ ਦੇ ਪਿਆਰ ਦੀ, (ਆਤਮਿਕ ਪਿਆਰ, ਦੂਸਰਾ ਪਿਆਰ ਨਹੀਂ) ਆਤਮਿਕ
ਪਿਆਰ ਮਤਲਬ ਹਰ ਸਮੱਸਿਆ ਨੂੰ ਹਲ ਕਰਨ ਵਿੱਚ ਸਹਿਯੋਗੀ ਬਣਨਾ। ਸਿਰਫ਼ ਸਿੱਖਿਆ ਦੇਣਾ ਨਹੀਂ , ਸਿੱਖਿਆ
ਅਤੇ ਸਹਿਯੋਗ ਨਾਲ - ਨਾਲ ਦੇਣਾ - ਇਹ ਹੈ ਆਤਮਿਕ ਪਿਆਰ ਦੀ ਮੂਰਤੀ ਬਣਨਾ। ਤਾਂ ਅੱਜ ਵਿਸ਼ੇਸ਼ ਬਾਪਦਾਦਾ
ਹਰ ਬ੍ਰਾਹਮਣ ਆਤਮਾ ਨੂੰ, ਭਾਵੇਂ ਦੇਸ਼, ਭਾਵੇਂ ਵਿਦੇਸ਼ ਚਾਰੋਂ ਪਾਸੇ ਦੇ ਸਰਵ ਬੱਚਿਆਂ ਨੂੰ ਇਹ ਹੀ
ਵਿਸ਼ੇਸ਼ ਅੰਡਰਲਾਇਨ ਕਰਾਉਂਦੇ ਹਨ ਕਿ ਆਤਮਿਕ ਪਿਆਰ ਦੀ ਮੂਰਤੀ ਬਣੋ। ਅਤੇ ਆਤਮਾਵਾਂ ਦੇ ਆਤਮਿਕ ਪਿਆਰ
ਦੀ ਪਿਆਸ ਬੁਝਾਉਂਣ ਵਾਲੇ ਦਾਤਾ -ਦੇਵਤਾ ਬਣੋ। ਠੀਕ ਹੈ ਨਾ! ਅੱਛਾ।
(ਫਿਰ ਬਾਪਦਾਦਾ ਨੇ
ਮਧੂਬਨ ਵਾਲਿਆਂ ਨਾਲ ਚਿੱਟਚੈਟ ਕੀਤੀ ਅਤੇ ਸਭ ਨੂੰ ਨਜ਼ਰ ਨਾਲ ਨਿਹਾਲ ਕਰਦੇ ਦ੍ਰਿਸ਼ਟੀ ਦਿੱਤੀ)
ਹਸਪਤਾਲ , ਆਬੂ ਨਿਵਾਸੀ
ਅਤੇ ਪਾਰਟੀਆਂ ਨਾਲ ਅਵਿਅਕਤ ਬਾਪਦਾਦਾ ਦੀ ਮੂਲਾਕਾਤ :-
ਸਭ ਆਪਣੇ ਨੂੰ ਖੁਸ਼ਨਸ਼ੀਬ
ਸਮਝਦੇ ਹੋ? ਸਾਰੇ ਵਿਸ਼ਵ ਵਿੱਚ ਸਭਤੋਂ ਵੱਡੇ ਤੋਂ ਵੱਡਾ ਨਸੀਬ ਕਿਸਦਾ ਹੈ? ਹਰੇਕ ਕੀ ਸਮਝਦੇ ਹਨ ਕਿ
ਸਭਤੋਂ ਵੱਡੇ ਤੋਂ ਵੱਡਾ ਨਸੀਬ ਮੇਰਾ ਹੈ! ਹਰ ਇੱਕ ਇਵੇਂ ਸਮਝਦੇ ਹਨ? ਜਦੋਂ ਖੁਸ਼ਨਸੀਬ ਹੈ ਤਾਂ ਖੁਸ਼
ਰਹਿੰਦੇ ਹੋ? ਸਦਾ ਖੁਸ਼ ਰਹਿੰਦੇ ਹੋ? ਕਦੀ - ਕਦੀ ਤਾਂ ਨਹੀਂ ਨਾ! ਜਦੋਂ ਬਾਪਦਾਦਾ ਨੇ ਭਾਗ ਦਾ
ਸਿਤਾਰਾ ਚਮਕਾ ਦਿੱਤਾ ਤਾਂ ਚਮਕਦੇ ਹੋਏ ਸਿਤਾਰੇ ਨੂੰ ਦੇਖ ਖੁਸ਼ ਰਹਿੰਦੇ ਹੋ? ਦਿਲ ਵਿੱਚ ਸਦਾ ਖੁਸ਼ੀ
ਦੇ ਵਾਜੇ ਵੱਜਦੇ ਹਨ। ਵੱਜਦੇ ਹਨ? ਕਿਹੜਾ ਗੀਤ ਦਿਲ ਗਾਉਂਦੀ ਹੈ? “ਵਾਹ ਮੇਰਾ ਸ਼੍ਰੇਸ਼ਠ ਭਾਗ” - ਇਹ
ਗੀਤ ਗਾਉਂਦੇ ਹੋ? ਸਾਰਾ ਕਲਪ ਤੁਹਾਡੇ ਭਾਗ ਦਾ ਗਾਇਨ ਹੁੰਦਾ ਰਹਿੰਦਾ ਹੈ। ਅੱਧਾਕਲਪ ਭਾਗ ਦੀ
ਪ੍ਰਾਲਬੱਧ ਭੋਗਦੇ ਹੋ ਅਤੇ ਅੱਧਾ ਕਲਪ ਤੁਹਾਡੇ ਭਾਗ ਦਾ ਗਾਇਨ ਅਨੇਕ ਆਤਮਾਵਾਂ ਗਾਉਦੀਆਂ ਰਹਿੰਦੀਆਂ
ਹਨ। ਸਭਤੋਂ ਵਿਸ਼ੇਸ਼ ਗੱਲ ਹੈ ਕਿ ਬਾਪ ਨੂੰ ਸਾਰੇ ਵਿਸ਼ਵ ਵਿੱਚੋ ਕਿਹੜਾ ਪਸੰਦ ਆਇਆ? ਤੁਸੀਂ ਪਸੰਦ ਆਏ
ਨਾ। ਕਿੰਨੀਆਂ ਆਤਮਾਵਾਂ ਹਨ ਪਰ ਤੁਸੀਂ ਹੀ ਪਸੰਦ ਆਏ। ਜਿਸਨੂੰ ਭਗਵਾਨ ਨੇ ਪਸੰਦ ਕਰ ਲਿਆ, ਉਸਤੋਂ
ਜ਼ਿਆਦਾ ਕੀ ਹੋਵੇਗਾ! ਤਾਂ ਸਦਾ ਬਾਪ ਦੇ ਨਾਲ ਆਪਣਾ ਭਾਗ ਵੀ ਯਾਦ ਰੱਖੋ। ਭਗਵਾਨ ਅਤੇ ਭਾਗ। ਸਾਰੇ
ਕਲਪ ਵਿੱਚ ਜਿਸਨੂੰ ਅਜਿਹੀ ਕੋਈ ਆਤਮਾ ਹੋਵੇਗੀ। ਜਿਸਨੂੰ ਰੋਜ਼ ਯਾਦ ਪਿਆਰ ਮਿਲੇ, ਪ੍ਰਭੂ ਪਿਆਰ ਮਿਲੇ।
ਰੋਜ਼ ਯਾਦਪਿਆਰ ਮਿਲਦਾ ਹੈ ਨਾ। ਸਭਤੋਂ ਜ਼ਿਆਦਾ ਲਾਡਲੇ ਕੌਣ ਹਨ? ਤੁਸੀਂ ਹੀ ਲਾਡਲੇ ਹੋ ਨਾ। ਤਾਂ ਸਦਾ
ਭਾਗ ਨੂੰ ਯਾਦ ਕਰਨ ਤੋਂ ਵਿਅਰਥ ਗੱਲਾਂ ਭੱਜ ਜਾਣਗੀਆਂ। ਭੱਜਣਾ ਨਹੀਂ ਪਵੇਗਾ, ਸਹਿਜ ਹੀ ਭੱਜ
ਜਾਣਗੀਆਂ।
ਹੁਣ ਵਰਤਮਾਨ ਸਮੇਂ ਦੇ
ਪ੍ਰਮਾਣ ਸੰਗਮਯੁੱਗ ਦੇ ਸਮੇਂ ਦੇ ਮਹੱਤਵ ਨੂੰ ਸਮਝਕੇ ਹਰ ਸੈਕਿੰਡ ਆਪਣੀ ਪ੍ਰਾਲਬੱਧ ਸ਼੍ਰੇਸ਼ਠ ਬਣਾਉਂਦੇ
ਰਹੋ। ਇੱਕ ਸੈਕਿੰਡ ਵੀ ਵਿਅਰਥ ਨਹੀਂ ਕਿਉਂਕਿ ਇੱਕ - ਇੱਕ ਸੈਕਿੰਡ ਦਾ ਬੜਾ ਮਹੱਤਵ ਹੈ। ਸੈਕਿੰਡ ਨਹੀਂ
ਜਾਂਦਾ ਪਰ ਬਹੁਤ ਸਮੇਂ ਜਾਂਦਾ ਹੈ ਅਤੇ ਇਹ ਸਮੇਂ ਫਿਰ ਨਹੀਂ ਮਿਲਣਾ ਹੈ। ਸਮੇਂ ਦਾ ਪਰਿਚੇ ਹੈ ਨਾ -
ਚੰਗੀ ਤਰ੍ਹਾਂ ਨਾਲ। ਸਮ੍ਰਿਤੀ ਵਿੱਚ ਰਹਿੰਦਾ ਹੈ? ਦੇਖੋ, ਅੱਜ ਤੁਸੀਂ ਸਭ ਨੂੰ ਸਪੈਸ਼ਲ ਟਾਇਮ ਮਿਲਿਆ
ਹੈ ਨਾ। ਜੇਕਰ ਇਕੱਠੇ ਆਉਂਦੇ ਤਾਂ ਦਿਖਾਈ ਵੀ ਨਹੀਂ ਦਿੰਦੇ। ਹੁਣ ਦੇਖ ਤੇ ਰਹੇ ਹਾਂ ਕੌਣ - ਕੌਣ ਹਨ।
ਸਭ ਵਿਸ਼ੇਸ਼ ਆਤਮਾਵਾਂ ਹੋ। ਸਿਰਫ਼ ਆਪਣੀ ਵਿਸ਼ੇਸ਼ਤਾ ਨੂੰ ਜਾਣ ਵਿਸ਼ੇਸ਼ਤਾ ਨੂੰ ਕੰਮ ਵਿੱਚ ਲਗਾਓ। ਡਰਾਮੇ
ਅਨੁਸਾਰ ਹਰ ਬ੍ਰਾਹਮਣ ਆਤਮਾ ਨੂੰ ਕੋਈ ਨਾ ਕੋਈ ਵਿਸ਼ੇਸ਼ਤਾ ਪ੍ਰਾਪਤ ਹੈ। ਅਜਿਹਾ ਕੋਈ ਨਹੀਂ ਜਿਸ ਵਿੱਚ
ਕੋਈ ਵਿਸ਼ੇਸ਼ਤਾ ਨਹੀਂ ਹੋਵੇ। ਤਾਂ ਆਪਣੀ ਵਿਸ਼ੇਸ਼ਤਾ ਨੂੰ ਸਦਾ ਸਮ੍ਰਿਤੀ ਵਿੱਚ ਰੱਖੋ ਅਤੇ ਉਸਨੂੰ ਸੇਵਾ
ਵਿੱਚ ਲਗਾਓ। ਹਰੇਕ ਦੀ ਵਿਸ਼ੇਸ਼ਤਾ, ਉਡਦੀ ਕਲਾ ਦੀ ਬਹੁਤ ਤੀਵਰ ਵਿਧੀ ਬਣ ਜਾਏਗੀ। ਸੇਵਾ ਵਿੱਚ ਲਗਾਉਣਾ,
ਅਭਿਮਾਨ ਵਿੱਚ ਨਹੀਂ ਆਉਣਾ ਕਿਉਂਕਿ ਸੰਗਮ ਤੇ ਹਰ ਵਿਸ਼ੇਸ਼ਤਾ ਅਨੁਸਾਰ ਪਰਮਾਤਮ ਦੇਣ ਹੈ। ਪਰਮਾਤਮ ਦੇਣ
ਵਿੱਚ ਅਭਿਮਾਨ ਨਹੀਂ ਆਏਗਾ। ਜਿਵੇਂ ਪ੍ਰਸ਼ਾਦ ਹੁੰਦਾ ਹੈ ਨਾ ਉਸਨੂੰ ਕੋਈ ਆਪਣਾ ਨਹੀਂ ਕਹੇਗਾ ਕਿ ਮੇਰਾ
ਪ੍ਰਸ਼ਾਦ ਹੈ, ਪ੍ਰਭੂ ਪ੍ਰਸ਼ਾਦ ਹੈ। ਇਹ ਵਿਸ਼ੇਸ਼ਤਾ ਵੀ ਪ੍ਰਭੂ ਪ੍ਰਸ਼ਾਦ ਹੈ। ਪ੍ਰਸ਼ਾਦ ਸਿਰਫ਼ ਆਪਣੇ ਪ੍ਰਤੀ
ਨਹੀਂ ਯੂਜ਼ ਕੀਤਾ ਜਾਂਦਾ ਹੈ, ਵੰਡਿਆ ਜਾਂਦਾ ਹੈ। ਵੰਡਦੇ ਹੋ, ਮਹਾਦਾਨੀ ਹੋ, ਵਰਦਾਨੀ ਵੀ ਹੋ,
ਪਾਂਡਵ ਵੀ ਵਰਦਾਨੀ, ਮਹਾਦਾਨੀ ਹਨ, ਸ਼ਕਤੀਆਂ ਵੀ ਮਹਾਦਾਨੀ ਹਨ, ਇੱਕ ਦੋ ਘੰਟੇ ਦੇ ਮਹਾਦਾਨੀ ਨਹੀਂ,
ਖੁਲਾ ਭੰਡਾਰ, ਇਸਲਈ ਬਾਪ ਨੂੰ ਭੋਲਾ ਭੰਡਾਰੀ ਕਹਿੰਦੇ ਹਨ, ਖੁਲ੍ਹਾ ਭੰਡਾਰਾ ਹੈ ਨਾ। ਆਤਮਾਵਾਂ ਨੂੰ
ਅੰਚਲੀ ਦਿੰਦੇ ਜਾਓ, ਕਿੰਨੀ ਵੱਡੀ ਲਾਇਨ ਹੈ ਭਿਖਾਰੀਆਂ ਦੀ। ਅਤੇ ਤੁਹਾਡੇ ਕੋਲ ਕਿੰਨਾ ਭਰਪੂਰ
ਭੰਡਾਰਾ ਹੈ? ਅਖੁਟ ਭੰਡਾਰ ਹੈ, ਖੁਟਨ ਵਾਲਾ ਹੈ ਕੀ? ਵੱਡਣ ਵਿੱਚ ਇਕਾਨਾਮੀ ਤਾਂ ਨਹੀਂ ਕਰਦੇ? ਇਸ
ਵਿੱਚ ਫ਼ਰਾਕ ਦਿਲੀ ਨਾਲ ਵੰਡੋ। ਵਿਅਰਥ ਗਵਾਉਣ ਵਿੱਚ ਇਕਾਨਾਮੀ ਕਰੋ ਪਰ ਵੰਡਣ ਵਿੱਚ ਖੁਲੀ ਦਿਲ ਨਾਲ
ਵੰਡੋ।
ਸਭ ਖੁਸ਼ ਹਨ? ਕਦੀ - ਕਦੀ
ਥੋੜ੍ਹਾ -ਥੋੜ੍ਹਾ ਹੁੰਦਾ ਹੈ। ਕਦੀ ਮੂਡ ਬਹੁਤ ਖੁਸ਼ ਇਵੇਂ ਤਾਂ ਨਹੀਂ ਨਾ। ਫਾਲੋ ਫ਼ਾਦਰ, ਬਾਪਦਾਦਾ
ਮੂਡ ਆਫ਼ ਕਰਦਾ ਹੈ ਕੀ? ਤਾਂ ਫਾਲੋ ਫ਼ਾਦਰ, ਬਾਪਦਾਦਾ ਮੂਡ ਆਫ ਕਰਦਾ ਹੈ ਕੀ? ਤਾਂ ਫਾਲੋ ਫਾਦਰ ਹੈ
ਨਾ। ਬਾਪਦਾਦਾ ਦੇ ਕੋਲ ਸਪੈਸ਼ਲ ਬ੍ਰਾਹਮਣ ਬੱਚਿਆਂ ਦੇ ਲਈ ਟੀ.ਵੀ. ਹੈ, ਉਸ ਵਿੱਚ ਸਭਦੀ ਵੱਖ - ਵੱਖ
ਮੂਡ ਆਉਂਦੀ ਹੈ। ਕਿੰਨਾ ਮਜ਼ਾ ਆਉਂਦਾ ਹੋਵੇਗਾ ਦੇਖਣ ਵਿੱਚ! ਸਦਾ ਮਹਾਦਾਨੀ ਬਣਨ ਵਾਲੇ ਦੀ ਮੂਡ ਬਦਲਦੀ
ਨਹੀਂ ਹੈ। ਦਾਤਾ ਹੈ ਨਾ, ਦੇਵਤਾ ਬਣਨ ਵਾਲੇ ਮਤਲਬ ਦੇਣ ਵਾਲੇ। ਲੇਵਤ ਨਹੀਂ ਦੇਵਤਾ। ਕਿੰਨੇ ਵਾਰ
ਦੇਵਤਾ ਬਣੇ ਹੋ ਨਾ। ਤਾਂ ਦੇਵਤਾ ਮਤਲਬ ਦੇਣ ਦੇ ਸੰਸਕਾਰ ਵਾਲੇ। ਕੋਈ ਕੁਝ ਵੀ ਦਵੇ ਪਰ ਤੁਸੀਂ ਸੁੱਖ
ਦੀ ਅੰਚਲੀ, ਸ਼ਾਂਤੀ ਦੀ ਅੰਚਲੀ ਪ੍ਰੇਮ ਦੀ ਅੰਚਲੀ ਦਵੋ। ਲੋਕਾਂ ਦੇ ਕੋਲ ਹੈ ਹੀ ਦੁੱਖ ਅਸ਼ਾਂਤੀ ਤਾਂ
ਕੀ ਦੇਣਗੇ ਉਹ ਹੀ ਦੇਣਗੇ ਨਾ। ਅਤੇ ਤੁਹਾਡੇ ਕੋਲ ਕੀ ਹੈ - ਸੁਖ ਸ਼ਾਂਤੀ। ਸਭ ਠੀਕ ਹੈ ਨਾ! ਅੱਛਾ!
ਮਿਲਣ ਮਨਾਇਆ, ਇਵੇਂ ਤਾਂ ਨਹੀਂ ਸਮਝਦੇ ਅਸੀਂ ਤੇ ਪਿੱਛੇ ਆਏ। ਸਪੈਸ਼ਲ ਆਏ ਹੋ। ਨਜ਼ਦੀਕ ਤਾਂ ਮਧੂਬਨ
ਦੇ ਰਹਿ ਰਹੇ ਹੋ। ਮਧੂਬਨ ਦਾ ਘੇਰਾਵ ਤੇ ਚੰਗਾ ਕੀਤਾ ਹੈ।
ਹਸਪਤਾਲ ਵਾਲੇ ਵੀ ਸੇਵਾ
ਚੰਗੀ ਕਰ ਰਹੇ ਹਨ। ਸ਼ਾਂਤੀਵਨ ਦੇ ਵੀ ਬਹੁਤ ਹਨ। ਪਾਰਟੀ ਵਾਲੇ ਸਿਕੀਲੱਧੇ ਹਨ। ਥੋੜ੍ਹੇ ਹਨ ਇਸਲਈ
ਸਿਕੀਲੱਧੇ ਹਨ। ਫਾਰੇਨਰਸ ਦੇ ਬਿਨਾਂ ਵੀ ਸ਼ੋਭਾ ਨਹੀਂ ਹੈ, ਇਸਲਈ ਹਰ ਗਰੁੱਪ ਵਿੱਚ ਆਪਣੀ ਸ਼ੋਭਾ
ਵਧਾਉਣ ਚੰਗੇ ਆ ਜਾਂਦੇ ਹਨ।
ਸੇਵਾਧਾਰੀਆਂ ਨਾਲ
ਅਵਿਅਕਤ ਬਾਪਦਾਦਾ ਦੀ ਮੁਲਾਕਾਤ :-
ਸਭ ਸੇਵਾ ਦੇ ਨਿਮਿਤ ਆਪਣਾ
ਭਾਗ ਬਣਾਉਣ ਵਾਲੇ ਹੋ ਕਿਉਂਕਿ ਇਸ ਯੱਗ ਸੇਵਾ ਦਾ ਪੁੰਨ ਬਹੁਤ ਵੱਡਾ ਹੈ। ਤਨ ਨਾਲ ਸੇਵਾ ਤਾਂ ਕਰਦੇ
ਹੋ ਪਰ ਮਨ ਨਾਲ ਵੀ ਸੇਵਾ ਕਰਦੇ ਰਹੋ, ਡਬਲ ਪੁੰਨ ਹੋ ਜਾਂਦਾ ਹੈ। ਮਨਸਾ ਸੇਵਾ ਅਤੇ ਤਨ ਦੀ ਸੇਵਾ।
ਜੋ ਵੀ ਆਉਂਦੇ ਹਨ ਸੇਵਾਧਾਰੀਆਂ ਦੀ ਸੇਵਾ ਨਾਲ ਵਾਯੂਮੰਡਲ ਵਿੱਚ ਦੇਖ ਕਰਕੇ ਆਪਣਾ ਲਾਭ ਲੇਕਰ ਜਾਂਦੇ
ਹਨ। ਤਾਂ ਜਿੰਨੇ ਵੀ ਆਉਂਦੇ ਹਨ ਸੇਵਾ ਦੇ ਸਮੇਂ, ਓਨੀਆਂ ਆਤਮਾਵਾਂ ਦਾ ਪੁੰਨ ਜਾਂ ਦੁਆਵਾਂ ਜਮਾਂ ਹੋ
ਜਾਂਦੀਆਂ ਹਨ। ਇਵੇਂ ਸੇਵਾ ਕਰਦੇ ਹੋ, ਤਨ ਨਾਲ ਵੀ ਅਤੇ ਮਨ ਨਾਲ ਵੀ। ਡਬਲ ਸੇਵਾਧਾਰੀ ਹੋ ਜਾਂ
ਸਿੰਗਲ, ਕੌਣ ਹੋ? ਡਬਲ। ਡਬਲ ਕਰਦੇ ਹੋ? ਸੇਵਾ ਦਾ ਪ੍ਰਤੱਖ ਫਲ ਵੀ ਮਿਲਦਾ ਰਹਿੰਦਾ ਹੈ। ਜਿਨਾਂ ਸਮੇਂ
ਰਹਿੰਦੇ ਹੋ, ਐਕਸਟਰਾ ਖੁਸ਼ੀ ਮਿਲਦੀ ਹੈ ਨਾ! ਤਾਂ ਪ੍ਰਤੱਖ ਫਲ ਵੀ ਖਾਂਦੇ ਹੋ, ਦੁਆਵਾਂ ਵੀ ਜਮਾਂ
ਹੁੰਦੀਆਂ ਹਨ, ਭਵਿੱਖ ਵੀ ਬਣਿਆ ਅਤੇ ਵਰਤਮਾਨ ਵੀ ਬਣਿਆ। ਬਾਪਦਾਦਾ ਨੂੰ ਵੀ ਖੁਸ਼ੀ ਹੁੰਦੀ ਹੈ ਕਿ
ਬੱਚੇ ਆਪਣੀ ਪ੍ਰਬੰਧ ਬਹੁਤ ਸਹਿਜ ਅਤੇ ਸ਼੍ਰੇਸ਼ਠ ਬਣਾ ਰਹੇ ਹਨ। ਬਸ ਸੇਵਾ, ਸੇਵਾ ਅਤੇ ਸੇਵਾ। ਹੋਰ
ਕਿਸੇ ਗੱਲਾਂ ਵਿੱਚ ਨਹੀਂ ਜਾਣਾ। ਸੇਵਾ ਮਤਲਬ ਜਮਾ ਕਰਨਾ। ਜਿਨਾਂ ਵੀ ਸਮੇਂ ਮਿਲਦਾ ਹੈ ਤਾਂ ਡਬਲ
ਕਮਾਈ ਕਰੋ। ਪ੍ਰਤੱਖਫ਼ਲ ਵੀ, ਭਵਿੱਖ ਵੀ। ਸੇਵਾ ਦਾ ਚਾਂਸ ਵੀ ਤੁਸੀਂ ਆਤਮਾਵਾਂ ਨੂੰ ਪ੍ਰਾਪਤ ਹੈ।
ਸੇਵਾਧਾਰੀਆਂ ਨਾਲ ਬਾਪਦਾਦਾ ਵੀ ਵਿਸ਼ੇਸ਼ ਪਿਆਰ ਹੁੰਦਾ ਹੈ ਕਿਉਂਕਿ ਬਾਪਦਾਦਾ ਵੀ ਵਿਸ਼ਵ ਦਾ ਸੇਵਕ ਹੈ।
ਤਾਂ ਸਮਾਨ ਹੋ ਗਏ ਨਾ! ਮਨ ਨੂੰ ਬਿਜ਼ੀ ਰੱਖਦੇ ਹੋ ਜਾਂ ਖ਼ਾਲੀ ਰੱਖਦੇ ਹੋ? ਮਧੂਬਨ ਮਤਲਬ ਯਾਦ ਅਤੇ
ਸੇਵਾ। ਚੱਲਦੇ -ਫਿਰਦੇ ਮਨ ਯਾਦ ਅਤੇ ਸੇਵਾ ਵਿੱਚ ਬਿਜ਼ੀ ਰਹੇ। ਸਭ ਖੁਸ਼ ਰਹਿੰਦੇ ਹੋ? ਕਦੀ -ਕਦੀ ਵਾਲੇ
ਤੇ ਨਹੀਂ ਹੋ? ਸਦਾ ਖੁਸ਼ ਰਹਿਣ ਵਾਲੇ। ਤੁਹਾਡੀ ਖੁਸ਼ੀ ਨੂੰ ਦੇਖ ਕੇ ਦੂਸਰੇ ਵੀ ਖੁਸ਼ ਜਾਂਦੇ ਹਨ।
ਸੇਵਾਧਾਰੀਆਂ ਨੂੰ ਵੀ ਟਰਨ ਮਿਲਿਆ, ਖੁਸ਼ ਹੋ ਨਾ! ਟਰਨ ਮਿਲਿਆ ਨਾ ਵਿਸ਼ੇਸ਼? ਮਧੂਬਨ ਵਾਲਿਆਂ ਦੇ
ਨਿਮਿਤ ਤੁਹਾਡਾ ਵੀ ਗੋਲਡਨ ਚਾਂਸ ਹੋ ਗਿਆ। ਖੁਦ ਸਦਾ ਸਵਮਾਨ ਵਿੱਚ ਰਹਿ ਉੱਡਦੇ ਰਹੋ। ਸਵਮਾਨ ਨੂੰ
ਕਦੀ ਨਹੀਂ ਛੱਡੋ, ਭਾਵੇਂ ਝਾੜੂ ਲਗਾ ਰਹੇ ਹੋ ਪਰ ਸਵਮਾਨ ਕੀ ਹੈ? ਵਿਸ਼ਵ ਦੀ ਸਰਵ ਆਤਮਾਵਾਂ ਵਿੱਚ
ਸ਼੍ਰੇਸ਼ਠ ਆਤਮਾ ਹਾਂ। ਤਾਂ ਆਪਣਾ ਰੂਹਾਨੀ ਸਵਮਾਨ ਕੋਈ ਵੀ ਕੰਮ ਕਰਦੇ ਭੁਲਣਾ ਨਹੀਂ। ਨਸ਼ਾ ਰਹਿੰਦਾ ਹੈ
ਨਾ, ਰੂਹਾਨੀ ਨਸ਼ਾ। ਅਸੀਂ ਕਿਸੇਦੇ ਬਣ ਗਏ! ਭਾਗ ਯਾਦ ਰਹਿੰਦਾ ਹੈ ਨਾ? ਭੁਲਦੇ ਤਾਂ ਨਹੀਂ ਹੋ? ਜਿਨਾਂ
ਵੀ ਸਮੇਂ ਸੇਵਾ ਦੇ ਲਈ ਮਿਲਦਾ ਹੈ ਓਨਾ ਸਮੇਂ ਇੱਕ -ਇਕੇ ਸੈਕਿੰਡ ਸਫ਼ਲ ਕਰੋ। ਵਿਅਰਥ ਨਹੀਂ ਜਾਏ,
ਸਾਧਾਰਨ ਵੀ ਨਹੀਂ। ਰੂਹਾਨੀ ਨਸ਼ੇ ਵਿੱਚ, ਰੂਹਾਨੀ ਪ੍ਰਾਪਤੀਆਂ ਵਿੱਚ ਸਮੇ ਜਾਏ। ਇਵੇਂ ਲਕਸ਼ ਰੱਖਦੇ
ਹੋ ਨਾ। ਅੱਛਾ, ਓਮ ਸ਼ਾਂਤੀ।
ਵਰਦਾਨ:-
ਸੇਨਹ ਦੀ ਉਡਾਣ
ਦਵਾਰਾ ਸਦਾ ਸਮੀਪਤਾ ਦਾ ਅਨੁਭਵ ਕਰਾਉਣ ਵਾਲੇ ਸਨੇਹੀ ਮੂਰਤ ਭਵ
ਸਭ ਬੱਚਿਆਂ ਵਿੱਚ
ਬਾਪਦਾਦਾ ਦਾ ਸਨੇਹ ਸਮਾਇਆ ਹੋਇਆ ਹੈ, ਸਨੇਹ ਦੀ ਸ਼ਕਤੀ ਨਾਲ ਸਭ ਅੱਗੇ ਉਡਦੇ ਜਾਂ ਰਹੇ ਹਨ। ਸਨੇਹ ਦੀ
ਉਡਾਣ ਤਨ ਅਤੇ ਮਨ ਨਾਲ, ਦਿਲ ਤੋਂ ਬਾਪ ਦੇ ਸਮੀਪ ਲੈ ਆਉਂਦੀ ਹੈ। ਭਾਵੇਂ ਗਿਆਨ ਯੋਗ ਧਾਰਨਾ ਵਿੱਚ
ਸਭ ਯਥਾਸ਼ਕਤੀ ਨੰਬਰਵਾਰ ਹਨ ਪਰ ਸੇਨਹ ਵਿੱਚ ਹਰ ਇੱਕ ਨੰਬਰਵਨ ਹਨ। ਇਹ ਸਨੇਹ ਹੀ ਬ੍ਰਾਹਮਣ ਜੀਵਨ
ਪ੍ਰਧਾਨ ਕਰਨ ਦਾ ਮੂਲ ਆਧਾਰ ਹੈ। ਸਨੇਹ ਦਾ ਅਰਥ ਹੈ ਕੋਲ ਰਹਿਣਾ, ਪਾਸ ਹੋਣਾ ਅਤੇ ਹਰ ਪਰਿਸਥਿਤੀ
ਨੂੰ ਬਹੁਤ ਸਹਿਜ ਪਾਸ ਕਰਨਾ।
ਸਲੋਗਨ:-
ਆਪਣੀ ਨਜ਼ਰਾ
ਵਿੱਚ ਬਾਪ ਨੂੰ ਸਮਾ ਲਵੋ ਤਾਂ ਮਾਇਆ ਦੀ ਨਜ਼ਰ ਤੋਂ ਬੱਚ ਜਾਵੋਗੇ।