27.11.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਹੱਦ ਦੇ ਸੰਸਾਰ ਦੀ ਵਾਹਿਆਤ ਗੱਲਾਂ ਵਿੱਚ ਆਪਣਾ ਟਾਈਮ ਵੇਸਟ ਨਹੀਂ ਕਰਨਾ ਹੈ, ਬੁੱਧੀ ਵਿੱਚ
ਸਦਾ ਰਾਇਲ ਖ਼ਿਆਲਾਤ ਚੱਲਦੇ ਰਹਿਣ”
ਪ੍ਰਸ਼ਨ:-
ਕਿਹੜੇ ਬੱਚੇ
ਬਾਪ ਦੇ ਹਰ ਡਾਇਰੈਕਸ਼ਨ ਨੂੰ ਅਮਲ ਵਿੱਚ ਲਿਆ ਸਕਦੇ ਹਨ?
ਉੱਤਰ:-
ਜੋ ਅੰਤਰਮੁੱਖੀ
ਹਨ, ਆਪਣਾ ਸ਼ੋਅ ਨਹੀਂ ਹੈ, ਰੂਹਾਨੀ ਨਸ਼ੇ ਵਿੱਚ ਰਹਿੰਦੇ ਹਨ, ਉਹ ਹੀ ਬਾਪ ਦੇ ਹਰ ਡਾਇਰੈਕਸ਼ਨ ਨੂੰ
ਅਮਲ ਵਿੱਚ ਲਿਆ ਸਕਦੇ ਹਨ। ਤੁਹਾਨੂੰ ਮਿਥਿਆ ਹੰਕਾਰ ਕਦੀ ਨਹੀਂ ਆਉਣਾ ਚਾਹੀਦਾ। ਅੰਦਰ ਵਿੱਚ ਬੜੀ
ਸਫ਼ਾਈ ਹੋਵੇ। ਆਤਮਾ ਬਹੁਤ ਚੰਗੀ ਹੋਵੇ, ਇੱਕ ਬਾਪ ਨਾਲ ਸੱਚਾ ਲਵ ਹੋਵੇ। ਕਦੀ ਲੂਣਪਾਣੀ ਮਤਲਬ
ਖਾਰੇਪਨ ਦਾ ਸੰਸਕਾਰ ਨਾ ਹੋਵੇ, ਫਿਰ ਬਾਪ ਦਾ ਹਰ ਡਾਇਰੈਕਸ਼ਨ ਅਮਲ ਵਿੱਚ ਆਵੇਗਾ।
ਓਮ ਸ਼ਾਂਤੀ
ਬੱਚੇ ਸਿਰਫ਼ ਯਾਦ ਦੀ ਯਾਤਰਾ ਵਿੱਚ ਨਹੀਂ ਬੈਠੇ ਹਨ। ਬੱਚਿਆਂ ਨੂੰ ਇਹ ਫ਼ਖਰ ਹੈ ਕਿ ਅਸੀਂ ਸ਼੍ਰੀਮਤ ਤੇ
ਆਪਣਾ ਪਰਿਸਤਾਨ ਸਥਾਪਨ ਕਰ ਰਹੇ ਹਾਂ। ਇੰਨੀ ਉਮੰਗ, ਖੁਸ਼ੀ ਰਹਿਣੀ ਚਾਹੀਦੀ। ਕਿਚੜਪੱਟੀ ਆਦਿ ਦੀ ਸਭ
ਵਾਹਿਆਤ ਗੱਲਾਂ ਨਿਕਲ ਜਾਣੀਆਂ ਚਾਹੀਦੀਆਂ ਹਨ। ਬੇਹੱਦ ਦੇ ਬਾਪ ਨੂੰ ਵੇਖਦੇ ਹੀ ਹੁਲਾਸ ਵਿੱਚ ਆਉਣਾ
ਚਾਹੀਦਾ ਹੈ। ਜਿਨਾਂ - ਜਿਨਾਂ ਤੁਸੀਂ ਯਾਦ ਦੀ ਯਾਤਰਾ ਵਿੱਚ ਰਹੋਗੇ ਉਨ੍ਹਾਂ ਇੰਮਪ੍ਰੂਵਮੈਂਟ ਆਉਂਦੀ
ਜਾਵੇਗੀ। ਬਾਪ ਕਹਿੰਦੇ ਹਨ ਬੱਚਿਆਂ ਦੇ ਲਈ ਰੂਹਾਨੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ। ਤੁਹਾਡੀ ਹੈ
ਹੀ ਵਰਲ੍ਡ ਸਪ੍ਰਿਚੂਅਲ ਯੂਨੀਵਰਸਿਟੀ। ਤਾਂ ਉਹ ਯੂਨੀਵਰਸਿਟੀ ਕਿੱਥੇ ਹੈ? ਯੂਨੀਵਰਸਿਟੀ ਖ਼ਾਸ ਸਥਾਪਨ
ਕੀਤੀ ਜਾਂਦੀ ਹੈ। ਉਸਦੇ ਨਾਲ ਬੜੀ ਰਾਇਲ ਹੋਸਟਲ ਚਾਹੀਦਾ ਹੈ। ਤੁਹਾਡੇ ਕਿੰਨੇ ਰਾਇਲ ਖ਼ਿਆਲਾਤ ਹੋਣੇ
ਚਾਹੀਦੇ। ਬਾਪ ਨੂੰ ਤਾਂ ਰਾਤ - ਦਿਨ ਇਹ ਹੀ ਖ਼ਿਆਲਾਤ ਰਹਿੰਦੇ ਹਨ - ਕਿਵੇਂ ਬੱਚਿਆਂ ਨੂੰ ਪੜ੍ਹਾਕੇ
ਉੱਚ ਇਮਤਿਹਾਨ ਵਿੱਚੋ ਪਾਸ ਕਰਾਏ? ਜਿਸ ਨਾਲ ਫੇਰ ਇਹ ਵਿਸ਼ਵ ਦੇ ਮਾਲਿਕ ਬਣਨ ਵਾਲੇ ਹਨ। ਅਸਲ ਵਿੱਚ
ਤੁਹਾਡੀ ਆਤਮਾ ਸ਼ੁੱਧ ਸਤੋਪ੍ਰਧਾਨ ਸੀ ਤਾਂ ਸ਼ਰੀਰ ਵੀ ਕਿੰਨਾ ਸਤੋਪ੍ਰਧਾਨ ਸੋਹਣਾ ਸੀ। ਰਾਜਾਈ ਵੀ
ਕਿੰਨੀ ਉੱਚ ਸੀ। ਤੁਹਾਡੇ ਹੱਦ ਦੇ ਸੰਸਕਾਰ ਦੀ ਕਿਚੜਪੱਟੀ ਦੀਆਂ ਗੱਲਾਂ ਵਿੱਚ ਟਾਈਮ ਬਹੁਤ ਵੇਸਟ
ਹੁੰਦਾ ਹੈ। ਤੁਸੀਂ ਸਟੂਡੈਂਟ ਦੇ ਅੰਦਰ ਕਿਚੜਪੱਟੀ ਦੇ ਖ਼ਿਆਲਾਤ ਨਹੀਂ ਹੋਣੇ ਚਾਹੀਦੇ। ਕਮੇਟੀਆਂ ਆਦਿ
ਤਾਂ ਬਹੁਤ ਚੰਗੀਆਂ - ਚੰਗੀਆਂ ਬਣਾਉਂਦੇ ਹਨ। ਪਰ ਯੋਗਬਲ ਹੈ ਨਹੀਂ। ਗਪੌੜਾਂ ਬਹੁਤ ਮਾਰਦੇ ਹਨ - ਅਸੀਂ
ਇਹ ਕਰਾਂਗੇ, ਇਹ ਕਰਾਂਗੇ। ਮਾਇਆ ਵੀ ਕਹਿੰਦੀ ਹੈ ਅਸੀਂ ਇਨ੍ਹਾਂ ਨੂੰ ਨੱਕ - ਕੰਨ ਤੋਂ ਫੜਾਂਗੇ।
ਬਾਪ ਦੇ ਨਾਲ ਲਵ ਹੀ ਨਹੀਂ ਹੈ। ਕਿਹਾ ਜਾਂਦਾ ਹੈ ਨਾ - ਨਰ ਚਾਹਤ ਕੁਝ ਹੋਰ…ਤਾਂ ਮਾਇਆ ਵੀ ਕੁਝ ਕਰਨ
ਨਹੀਂ ਦਿੰਦੀ ਹੈ। ਮਾਇਆ ਬਹੁਤ ਠੱਗਣ ਵਾਲੀ ਹੈ, ਕੰਨ ਹੀ ਕੱਟ ਲੈਂਦੀ ਹੈ। ਬਾਪ ਕਿੰਨਾ ਬੱਚਿਆਂ ਨੂੰ
ਉੱਚ ਬਣਾਉਂਦੇ ਹਨ, ਡਾਇਰੈਕਸ਼ਨ ਦਿੰਦੇ ਹਨ - ਇਹ - ਇਹ ਕਰੋ। ਬਾਬਾ ਬੜੀ ਰਾਇਲ - ਰਾਇਲ ਬੱਚੀਆਂ ਭੇਜ਼
ਦਿੰਦੇ ਹਨ। ਕੋਈ - ਕੋਈ ਕਹਿੰਦੇ ਹਨ ਬਾਬਾ ਅਸੀਂ ਟ੍ਰੇਨਿੰਗ ਲਈ ਜਾਈਏ? ਤਾਂ ਬਾਬਾ ਕਹਿੰਦੇ ਹਨ ਬੱਚੇ,
ਪਹਿਲੇ ਤੁਸੀਂ ਆਪਣੀ ਕਮੀਆਂ ਨੂੰ ਤਾਂ ਕੱਢੋ। ਆਪਣੇ ਨੂੰ ਵੇਖੋ ਸਾਡੇ ਵਿੱਚ ਕਿੰਨੇ ਅਵਗੁਣ ਹਨ? ਚੰਗੇ
- ਚੰਗੇ ਮਹਾਂਰਥੀਆਂ ਨੂੰ ਵੀ ਮਾਇਆ ਇੱਕਦਮ ਲੂਣ - ਪਾਣੀ ਕਰ ਦਿੰਦੀ ਹੈ। ਇਵੇਂ ਦੇ ਖਾਰੇ ਬੱਚੇ ਹਨ
ਜੋ ਬਾਪ ਨੂੰ ਕਦੀ ਯਾਦ ਵੀ ਨਹੀਂ ਕਰਦੇ ਹਨ। ਗਿਆਨ ਦਾ “ਗ” ਵੀ ਨਹੀਂ ਜਾਣਦੇ। ਬਾਹਰ ਦਾ ਸ਼ੋਅ ਬਹੁਤ
ਹੈ। ਇਸ ਵਿੱਚ ਤਾਂ ਬੜਾ ਅੰਤਰਮੁੱਖ ਰਹਿਣਾ ਚਾਹੀਦਾ, ਪਰ ਕਈਆਂ ਦੀ ਤਾਂ ਇਵੇਂ ਚਲਨ ਹੁੰਦੀ ਹੈ ਜਿਵੇਂ
ਅਨਪੜ੍ਹ ਜੱਟ ਲੋਕੀ ਹੁੰਦੇ ਹਨ, ਥੋੜ੍ਹੇ ਜਿਹੇ ਪੈਸੇ ਹਨ ਤਾਂ ਉਸਦਾ ਨਸ਼ਾ ਚੜ੍ਹ ਜਾਂਦਾ ਹੈ। ਇਹ ਨਹੀਂ
ਸਮਝਦੇ ਕਿ ਅਰੇ, ਅਸੀਂ ਤਾਂ ਕੰਗਾਲ ਹਾਂ। ਮਾਇਆ ਸਮਝਣ ਨਹੀਂ ਦਿੰਦੀ ਹੈ। ਮਾਇਆ ਬੜੀ ਜ਼ਬਰਦਸ੍ਤ ਹੈ।
ਬਾਬਾ ਥੋੜੀ ਮਹਿਮਾ ਕਰਦੇ ਹਨ ਤਾਂ ਉਸ ਵਿੱਚ ਬੜਾ ਖੁਸ਼ ਹੋ ਜਾਂਦੇ ਹਨ।
ਬਾਬਾ ਨੂੰ ਰਾਤ - ਦਿਨ
ਇਹ ਹੀ ਖ਼ਿਆਲਾਤ ਚੱਲਦੀ ਹੈ ਕਿ ਯੂਨੀਵਰਸਿਟੀ ਬੜੀ ਫ਼ਸਟਕਲਾਸ ਹੋਣੀ ਚਾਹੀਦੀ, ਜਿੱਥੇ ਬੱਚੇ ਚੰਗੀ
ਤਰ੍ਹਾਂ ਪੜ੍ਹਣ। ਤੁਸੀਂ ਜਾਣਦੇ ਹੋ ਅਸੀਂ ਸ੍ਵਰਗ ਵਿੱਚ ਜਾਂਦੇ ਹਾਂ ਤਾਂ ਖੁਸ਼ੀ ਦਾ ਪਾਰਾ ਚੜ੍ਹਿਆ
ਰਹਿਣਾ ਚਾਹੀਦਾ ਹੈ ਨਾ। ਇੱਥੇ ਬਾਬਾ ਕਿਸ੍ਮ - ਕਿਸ੍ਮ ਦਾ ਡੋਜ਼ ਦਿੰਦੇ ਹਨ, ਨਸ਼ਾ ਚੜ੍ਹਾਉਂਦੇ ਹਨ।
ਕਿਸੇ ਦਾ ਦਿਵਾਲਾ ਨਿਕਲਿਆ ਹੋਇਆ ਹੋਵੇ, ਉਸਨੂੰ ਸ਼ਰਾਬ ਪਿਆ ਦਵੋ ਤਾਂ ਸਮਝਣਗੇ ਅਸੀਂ ਬਾਦਸ਼ਾਹ ਹਾਂ।
ਫੇਰ ਨਸ਼ਾ ਪੂਰਾ ਹੋਣ ਨਾਲ ਉਵੇਂ ਦਾ ਉਵੇਂ ਬਣ ਜਾਂਦੇ ਹਨ। ਹੁਣ ਇਹ ਤਾਂ ਹੈ ਰੂਹਾਨੀ ਨਸ਼ਾ। ਤੁਸੀਂ
ਜਾਣਦੇ ਹੋ ਬੇਹੱਦ ਦਾ ਬਾਪ ਟੀਚਰ ਬਣ ਸਾਨੂੰ ਪੜ੍ਹਾਉਂਦੇ ਹਨ ਅਤੇ ਡਾਇਰੈਕਸ਼ਨ ਦਿੰਦੇ ਹਨ - ਇਵੇਂ -
ਇਵੇਂ ਕਰੋ। ਕਿਸੇ - ਕਿਸੇ ਵਕ਼ਤ ਵਿੱਚ ਕਿਸਨੂੰ ਮਿੱਥਿਆ ਹੰਕਾਰ ਵੀ ਆ ਜਾਂਦਾ ਹੈ। ਮਾਇਆ ਹੈ ਨਾ।
ਅਜਿਹੀਆਂ ਗੱਲਾਂ ਬਣਾਉਂਦੇ ਹਨ ਜੋ ਗੱਲ ਨਾ ਪੁੱਛੋ। ਬਾਬਾ ਸਮਝਦੇ ਹਨ ਇਹ ਚੱਲ ਨਹੀਂ ਸੱਕਣਗੇ। ਅੰਦਰ
ਦੀ ਬੜੀ ਸਫ਼ਾਈ ਚਾਹੀਦੀ। ਆਤਮਾ ਬਹੁਤ ਚੰਗੀ ਚਾਹੀਦੀ। ਤੁਹਾਡੀ ਲਵ ਮੈਰਿਜ ਹੋਈ ਹੈ ਨਾ। ਲਵ ਮੈਰਿਜ
ਵਿੱਚ ਕਿੰਨਾ ਪਿਆਰ ਹੁੰਦਾ ਹੈ, ਇਹ ਤਾਂ ਪਤੀਆਂ ਦਾ ਪਤੀ ਹੈ। ਸੋ ਵੀ ਕਿੰਨਿਆਂ ਦੀ ਲਵ ਮੈਰੇਜ ਹੁੰਦੀ
ਹੈ। ਇੱਕ ਦੀ ਥੋੜ੍ਹੇਹੀ ਹੁੰਦੀ ਹੈ। ਸਭ ਕਹਿੰਦੇ ਹਨ ਸਾਡੀ ਸ਼ਿਵਬਾਬਾ ਦੇ ਨਾਲ ਸਗਾਈ ਹੋ ਗਈ। ਅਸੀਂ
ਤਾਂ ਸ੍ਵਰਗ ਵਿੱਚ ਜਾਕੇ ਬੈਠਾਂਗੇ। ਖੁਸ਼ੀ ਦੀ ਗੱਲ ਹੈ ਨਾ। ਅੰਦਰ ਵਿੱਚ ਆਉਣਾ ਚਾਹੀਦਾ ਨਾ ਬਾਬਾ
ਸਾਡਾ ਕਿੰਨਾ ਸ਼ਿੰਗਾਰ ਕਰਦੇ ਹਨ। ਸ਼ਿਵਬਾਬਾ ਸ਼ਿੰਗਾਰ ਕਰਦੇ ਹਨ ਇਨ੍ਹਾਂ ਦੁਆਰਾ। ਤੁਹਾਡੀ ਬੁੱਧੀ
ਵਿੱਚ ਹੈ ਅਸੀਂ ਬਾਪ ਨੂੰ ਯਾਦ ਕਰਦੇ - ਕਰਦੇ ਸਤੋਪ੍ਰਧਾਨ ਬਣ ਜਾਵਾਂਗੇ। ਇਸ ਨਾਲੇਜ਼ ਨੂੰ ਹੋਰ ਕੋਈ
ਜਾਣਦਾ ਹੀ ਨਹੀਂ। ਇਸ ਵਿੱਚ ਬੜਾ ਨਸ਼ਾ ਰਹਿੰਦਾ ਹੈ। ਹਾਲੇ ਅਜੁਨ ਇੰਨਾਂ ਨਸ਼ਾ ਚੜ੍ਹਦਾ ਨਹੀਂ ਹੈ।
ਹੋਣਾ ਹੈ ਜ਼ਰੂਰ। ਗਾਇਨ ਵੀ ਹੈ ਅਤੀਇੰਦਰੀਏ ਸੁੱਖ ਗੋਪ - ਗੋਪੀਆਂ ਤੋਂ ਪੁੱਛੋ। ਹੁਣ ਤੁਹਾਡੀ ਆਤਮਾਵਾਂ
ਕਿੰਨੀਆਂ ਛੀ - ਛੀ ਹਨ। ਜਿਵੇਂ ਬਹੁਤ ਛੀ - ਛੀ ਕਿਚੜੇ ਵਿੱਚ ਬੈਠੀ ਹੈ। ਉਨ੍ਹਾਂ ਨੂੰ ਬਾਪ ਆਕੇ
ਚੇਂਜ ਕਰਦੇ ਹਨ, ਰਿਜੂਵਿਨੇਟ ਕਰਦੇ ਹਨ। ਮਨੁੱਖ ਗਲਾਂਸ ਚੇਂਜ ਕਰਾਉਂਦੇ ਹਨ ਤਾਂ ਕਿੰਨੀ ਖੁਸ਼ੀ ਹੁੰਦੀ
ਹੈ। ਤੁਹਾਨੂੰ ਤਾਂ ਹੁਣ ਬਾਪ ਮਿਲਿਆ ਤਾਂ ਬੇੜਾ ਹੀ ਪਾਰ ਹੈ। ਸਮਝਦੇ ਹੋ ਅਸੀਂ ਬੇਹੱਦ ਦੇ ਬਾਪ ਦੇ
ਬਣੇ ਹਾਂ ਤਾਂ ਆਪਣੇ ਨੂੰ ਕਿੰਨਾ ਜ਼ਲਦੀ ਸੁਧਾਰਨਾ ਚਾਹੀਦਾ। ਰਾਤ - ਦਿਨ ਇਹ ਹੀ ਖੁਸ਼ੀ, ਇਹ ਹੀ
ਚਿੰਤਨ ਰਹੇ - ਤੁਹਾਨੂੰ ਮਾਰਸ਼ਲ ਵੇਖੋ ਕੌਣ ਮਿਲਿਆ ਹੈ! ਰਾਤ - ਦਿਨ ਇਹ ਹੀ ਖ਼ਿਆਲਾਤ ਵਿੱਚ ਰਹਿਣਾ
ਹੁੰਦਾ ਹੈ। ਜੋ - ਜੋ ਚੰਗੀ ਤਰ੍ਹਾਂ ਸਮਝਦੇ ਹਨ, ਪਛਾਣਦੇ ਹਨ, ਉਹ ਤਾਂ ਜਿਵੇਂ ਉੱਡਣ ਲੱਗ ਪੈਂਦੇ
ਹਨ।
ਤੁਸੀਂ ਬੱਚੇ ਹੁਣ ਸੰਗਮ
ਤੇ ਹੋ। ਬਾਕੀ ਉਹ ਸਾਰੇ ਤਾਂ ਗੰਦ ਵਿੱਚ ਪਏ ਹਨ। ਜਿਵੇਂ ਕਿਚੜੇ ਦੇ ਕਿਨਾਰੇ ਝੋਪੜੀਆਂ ਲਗਾਕੇ ਗੰਦ
ਵਿੱਚ ਬੈਠੇ ਰਹਿੰਦੇ ਹੈ ਨਾ। ਕਿੰਨੀਆਂ ਝੁੱਗੀਆਂ ਬਣੀਆਂ ਹੋਈਆਂ ਰਹਿੰਦੀਆਂ ਹਨ। ਇਹ ਫੇਰ ਹੈ ਬੇਹੱਦ
ਦੀ ਗੱਲ। ਹੁਣ ਉਸ ਤੋਂ ਨਿਕਲਣ ਦੀ ਸ਼ਿਵਬਾਬਾ ਤੁਹਾਨੂੰ ਬਹੁਤ ਸਹਿਜ ਯੁਕਤੀ ਦੱਸਦੇ ਹਨ। ਮਿੱਠੇ -
ਮਿੱਠੇ ਬੱਚਿਓ ਤੁਸੀਂ ਜਾਣਦੇ ਹੋ ਨਾ ਇਸ ਵਕ਼ਤ ਤੁਹਾਡੀ ਆਤਮਾ ਅਤੇ ਸ਼ਰੀਰ ਦੋਨੋ ਹੀ ਪਤਿਤ ਹਨ। ਹੁਣ
ਤੁਸੀਂ ਨਿਕਲ ਆਏ ਹੋ। ਜੋ - ਜੋ ਨਿਕਲ ਆਏ ਹਨ ਉਨ੍ਹਾਂ ਵਿੱਚ ਗਿਆਨ ਦੀ ਪ੍ਰਕਾਸ਼ਠਾ ਹੈ ਨਾ। ਤੁਹਾਨੂੰ
ਬਾਪ ਮਿਲਿਆ ਤਾਂ ਫੇਰ ਕੀ! ਇਹ ਨਸ਼ਾ ਜਦੋਂ ਚੜ੍ਹੇ ਉਂਦੋਂ ਤੁਸੀਂ ਕਿਸੇ ਨੂੰ ਸਮਝਾ ਸਕੋਗੇ। ਬਾਪ ਆਇਆ
ਹੋਇਆ ਹੈ। ਬਾਪ ਸਾਡੀ ਆਤਮਾ ਨੂੰ ਪਵਿੱਤਰ ਬਣਾ ਦਿੰਦੇ ਹਨ। ਆਤਮਾ ਪਵਿੱਤਰ ਬਣਨ ਨਾਲ ਫੇਰ ਸ਼ਰੀਰ ਵੀ
ਫ਼ਸਟਕਲਾਸ ਮਿਲਦਾ ਹੈ। ਹੁਣ ਤੁਹਾਡੀ ਆਤਮਾ ਕਿੱਥੇ ਬੈਠੀ ਹੈ? ਇਸ ਝੁੱਗੀ (ਸ਼ਰੀਰ) ਵਿੱਚ ਬੈਠੀ ਹੋਈ
ਹੈ। ਤਮੋਪ੍ਰਧਾਨ ਦੁਨੀਆਂ ਹੈ ਨਾ। ਕਿਚੜੇ ਦੇ ਕਿਨਾਰੇ ਤੇ ਆਕੇ ਬੈਠੇ ਹੈ ਨਾ। ਵਿਚਾਰ ਕਰੋ ਅਸੀਂ
ਕਿੱਥੋਂ ਦੀ ਨਿਕਲੇ ਹਾਂ। ਬਾਪ ਨੇ ਗੰਦੇ ਨਾਲੇ ਤੋਂ ਕੱਢਿਆ ਹੈ। ਹੁਣ ਸਾਡੀ ਆਤਮਾ ਸਾਫ਼ ਬਣ ਜਾਵੇਗੀ।
ਰਹਿਣ ਵਾਲੇ ਵੀ ਫ਼ਸਟਕਲਾਸ ਮਹਿਲ ਬਣਾਉਣਗੇ। ਸਾਡੀ ਆਤਮਾ ਨੂੰ ਬਾਪ ਸ਼ਿੰਗਾਰ ਕਰ ਸ੍ਵਰਗ ਵਿੱਚ ਲੈ ਜਾ
ਰਹੇ ਹਨ। ਅੰਦਰ ਵਿੱਚ ਅਜਿਹੇ ਖ਼ਿਆਲਾਤ ਬੱਚਿਆਂ ਨੂੰ ਆਉਣੇ ਚਾਹੀਦੇ ਹਨ। ਬਾਪ ਕਿੰਨਾ ਨਸ਼ਾ ਚੜ੍ਹਾਉਂਦੇ
ਹਨ। ਤੁਸੀਂ ਇਨ੍ਹਾਂ ਉੱਚ ਸੀ ਫੇਰ ਡਿੱਗਦੇ - ਡਿੱਗਦੇ ਆਕੇ ਥੱਲੇ ਪਏ ਹੋ। ਸ਼ਿਵਾਲਿਆ ਵਿੱਚ ਸੀ ਤਾਂ
ਆਤਮਾ ਕਿੰਨੀ ਸ਼ੁੱਧ ਸੀ। ਤਾਂ ਫੇਰ ਆਪਸ ਵਿੱਚ ਮਿਲਕੇ ਜਲਦੀ - ਜਲਦੀ ਸ਼ਿਵਾਲਿਆ ਵਿੱਚ ਜਾਣ ਦਾ ਉਪਾਏ
ਕਰਨਾ ਚਾਹੀਦਾ ਹੈ।
ਬਾਬਾ ਨੂੰ ਤਾਂ ਵੰਡਰ
ਲੱਗਦਾ ਹੈ - ਬੱਚਿਆਂ ਦਾ ਉਹ ਦਿਮਾਗ਼ ਨਹੀਂ! ਬਾਬਾ ਸਾਨੂੰ ਕਿੱਥੋਂ ਕੱਢਦੇ ਹਨ! ਪਾਂਡਵ ਗਵਰਮੈਂਟ
ਸਥਾਪਨ ਕਰਨ ਵਾਲਾ ਬਾਪ ਹੈ। ਭਾਰਤ ਜੋ ਹੇਵਿਨ ਸੀ ਉਹ ਹੁਣ ਹੇਲ ਹੈ। ਆਤਮਾ ਦੀ ਗੱਲ ਹੈ। ਆਤਮਾ ਤੇ
ਹੀ ਤਰਸ ਪੈਂਦਾ ਹੈ। ਇੱਕਦਮ ਤਮੋਪ੍ਰਧਾਨ ਦੁਨੀਆਂ ਵਿੱਚ ਆਕੇ ਆਤਮਾ ਬੈਠੀ ਹੈ ਇਸਲਈ ਬਾਪ ਨੂੰ ਯਾਦ
ਕਰਦੀ ਹੈ - ਬਾਬਾ, ਸਾਨੂੰ ਉੱਥੇ ਲੈ ਜਾਓ। ਇੱਥੇ ਬੈਠੇ ਵੀ ਤੁਹਾਨੂੰ ਇਹ ਖ਼ਿਆਲਾਤ ਚਲਣੇ ਚਾਹੀਦੇ
ਇਸਲਈ ਬਾਬਾ ਕਹਿੰਦੇ ਹਨ ਬੱਚਿਆਂ ਦੇ ਲਈ ਫ਼ਸਟਕਲਾਸ ਯੂਨੀਵਰਸਿਟੀ ਬਣਾਓ। ਕਲਪ - ਕਲਪ ਬਣਦੀ ਹੈ।
ਤੁਹਾਡੇ ਖ਼ਿਆਲਾਤ ਬੜੇ ਆਲੀਸ਼ਾਨ ਹੋਣੇ ਚਾਹੀਦੇ। ਹਾਲੇ ਉਹ ਨਸ਼ਾ ਨਹੀਂ ਚੜ੍ਹਿਆ ਹੋਇਆ ਹੈ। ਨਸ਼ਾ ਹੋਵੇ
ਤਾਂ ਪਤਾ ਨਹੀਂ ਕੀ ਕਰਕੇ ਵਿਖਾਉਣ। ਬੱਚੇ ਯੂਨੀਵਰਸਿਟੀ ਦਾ ਅਰ੍ਥ ਨਹੀਂ ਸਮਝਦੇ ਹਨ। ਉਸ ਰਾਇਲਟੀ ਦੇ
ਨਸ਼ੇ ਵਿੱਚ ਨਹੀਂ ਰਹਿੰਦੇ ਹਨ। ਮਾਇਆ ਦਬਾਕੇ ਬੈਠੀ ਹੈ। ਬਾਬਾ ਸਮਝਾਉਂਦੇ ਹਨ ਬੱਚੇ ਆਪਣਾ ਉਲਟਾ ਨਸ਼ਾ
ਨਾ ਚੜਾਓ। ਹਰੇਕ ਆਪਣੀ - ਆਪਣੀ ਕਵਾਲੀਫਿਕੇਸ਼ਨ ਵੇਖੋ। ਅਸੀਂ ਕਿਵੇਂ ਪੜ੍ਹਦੇ ਹਾਂ, ਕੀ ਮਦਦ ਕਰਦੇ
ਹਾਂ, ਸਿਰਫ਼ ਗੱਲਾਂ ਦਾ ਪਕੌੜਾ ਨਹੀਂ ਖਾਣਾ ਹੈ। ਜੋ ਕਹਿੰਦੇ ਹੋ ਉਹ ਕਰਨਾ ਹੈ। ਗਪੌੜੇ ਨਹੀਂ ਕਿ ਇਹ
ਕਰਾਂਗੇ, ਇਹ ਕਰਾਂਗੇ। ਅੱਜ ਕਹਿੰਦੇ ਹਨ ਇਹ ਕਰਾਂਗੇ, ਕੱਲ ਮੌਤ ਆਇਆ ਖ਼ਤਮ ਹੋ ਜਾਣਗੇ। ਸਤਿਯੁਗ
ਵਿੱਚ ਤਾਂ ਇਵੇਂ ਨਹੀਂ ਕਹਾਂਗੇ। ਉੱਥੇ ਕਦੀ ਅਕਾਲੇ ਮ੍ਰਿਤੂ ਹੁੰਦੀ ਨਹੀਂ। ਕਾਲ ਆ ਨਹੀਂ ਸਕਦਾ। ਉਹ
ਹੈ ਹੀ ਸੁੱਖਧਾਮ। ਸੁੱਖਧਾਮ ਵਿੱਚ ਕਾਲ ਦੇ ਆਉਣ ਦਾ ਹੁਕਮ ਨਹੀਂ। ਰਾਵਣ ਰਾਜ ਅਤੇ ਰਾਮਰਾਜ ਦੇ ਵੀ
ਅਰ੍ਥ ਨੂੰ ਸਮਝਣਾ ਹੈ। ਹੁਣ ਤੁਹਾਡੀ ਲੜ੍ਹਾਈ ਹੈ ਹੀ ਰਾਵਣ ਨਾਲ। ਦੇਹ - ਅਭਿਮਾਨ ਵੀ ਕਮਾਲ ਕਰਦਾ
ਹੈ, ਜੋ ਬਿਲਕੁਲ ਪਤਿਤ ਬਣਾ ਦਿੰਦਾ ਹੈ। ਦੇਹੀ - ਅਭਿਮਾਨੀ ਹੋਣ ਨਾਲ ਆਤਮਾ ਸ਼ੁੱਧ ਬਣ ਜਾਂਦੀ ਹੈ।
ਤੁਸੀਂ ਸਮਝਦੇ ਹੋ ਨਾ ਉੱਥੇ ਸਾਡੇ ਮਹਿਲ ਬਨਣਗੇ। ਹੁਣ ਤੁਸੀਂ ਤਾਂ ਸੰਗਮ ਤੇ ਆ ਗਏ ਹੋ। ਨੰਬਰਵਾਰ
ਸੁਧਰ ਰਹੇ ਹੋ, ਲਾਇਕ ਬਣ ਰਹੇ ਹੋ। ਤੁਹਾਡੀ ਆਤਮਾ ਪਤਿਤ ਹੋਣ ਦੇ ਕਾਰਨ ਸ਼ਰੀਰ ਵੀ ਪਤਿਤ ਮਿਲੇ ਹਨ।
ਹੁਣ ਮੈਂ ਆਇਆ ਹਾਂ ਤੁਹਾਨੂੰ ਸ੍ਵਰਗਵਾਸੀ ਬਣਾਉਣ। ਯਾਦ ਦੇ ਨਾਲ ਦੈਵੀਗੁਣ ਵੀ ਚਾਹੀਦੇ। ਮਾਸੀ ਦਾ
ਘਰ ਥੋੜ੍ਹੇਹੀ ਹੈ। ਸਮਝਦੇ ਹਨ ਕਿ ਬਾਬਾ ਆਇਆ ਹੈ ਸਾਨੂੰ ਨਰ ਤੋਂ ਨਾਰਾਇਣ ਬਣਾਉਣ ਪਰ ਮਾਇਆ ਦਾ ਬੜਾ
ਗੁਪਤ ਮੁਕਾਬਲਾ ਹੈ। ਤੁਹਾਡੀ ਲੜ੍ਹਾਈ ਹੈ ਹੀ ਗੁਪਤ ਇਸਲਈ ਤੁਹਾਨੂੰ ਅਣਨੋਨ - ਵਾਰਿਅਰ੍ਸ ਕਿਹਾ ਗਿਆ
ਹੈ। ਅਣਨੋਨ ਵਾਰਿਅਰ ਹੋਰ ਕੋਈ ਹੁੰਦਾ ਹੀ ਨਹੀਂ। ਤੁਹਾਡਾ ਹੀ ਨਾਮ ਹੈ ਵਾਰਿਅਰ੍ਸ। ਹੋਰ ਤਾਂ ਸਭਦੇ
ਨਾਮ ਰਜਿਸਟਰ ਵਿੱਚ ਹੈ ਹੀ। ਤੁਸੀਂ ਅਣਨੋਨ ਵਾਰਿਅਰ੍ਸ ਦੀ ਨਿਸ਼ਾਨੀ ਉਨ੍ਹਾਂ ਨੇ ਫੜ੍ਹੀ ਹੈ। ਤੁਸੀਂ
ਕਿੰਨੇ ਗੁਪਤ ਹੋ, ਕਿਸੇ ਨੂੰ ਪਤਾ ਨਹੀਂ। ਤੁਸੀਂ ਵਿਸ਼ਵ ਤੇ ਵਿਜੈ ਪਾ ਰਹੇ ਹੋ ਮਾਇਆ ਨੂੰ ਵਸ਼ ਕਰਨ
ਦੇ ਲਈ। ਤੁਸੀਂ ਬਾਪ ਨੂੰ ਯਾਦ ਕਰਦੇ ਹੋ ਫੇਰ ਵੀ ਮਾਇਆ ਭੁਲਾ ਦਿੰਦੀ ਹੈ। ਕਲਪ - ਕਲਪ ਤੁਸੀਂ ਤੁਸੀਂ
ਆਪਣਾ ਰਾਜ ਸਥਾਪਨ ਕਰ ਲੈਂਦੇ ਹੋ। ਤਾਂ ਅਣਨੋਨ ਵਾਰਿਅਰ੍ਸ ਤੁਸੀਂ ਹੋ ਜੋ ਸਿਰਫ਼ ਬਾਪ ਨੂੰ ਯਾਦ ਕਰਦੇ
ਹੋ। ਇਸ ਵਿੱਚ ਹੱਥ - ਪੈਰ ਕੁਝ ਨਹੀਂ ਚਲਾਉਂਦੇ ਹੋ। ਯਾਦ ਦੇ ਲਈ ਯੁਕਤੀਆਂ ਵੀ ਬਾਬਾ ਬਹੁਤ ਦੱਸਦੇ
ਹਨ। ਚਲਦੇ - ਫ਼ਿਰਦੇ ਤੁਸੀਂ ਯਾਦ ਦੀ ਯਾਤਰਾ ਕਰੋ, ਪੜ੍ਹਾਈ ਵੀ ਕਰੋ। ਹੁਣ ਤੁਸੀਂ ਸਮਝਦੇ ਹੋ ਅਸੀਂ
ਕੀ ਸੀ, ਕੀ ਬਣ ਗਏ ਹਾਂ। ਹੁਣ ਫੇਰ ਬਾਬਾ ਸਾਨੂੰ ਕੀ ਬਣਾਉਂਦੇ ਹਨ। ਕਿੰਨਾ ਸਹਿਜ ਯੁਕਤੀ ਦੱਸਦੇ ਹਨ।
ਕਿੱਥੇ ਵੀ ਰਹਿੰਦੇ ਯਾਦ ਕਰੋ ਤਾਂ ਜੰਕ ਉਤਰ ਜਾਵੇ। ਕਲਪ - ਕਲਪ ਇਹ ਯੁਕਤੀ ਦਿੰਦੇ ਰਹਿੰਦੇ ਹਨ।
ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਬਣੋਗੇ, ਹੋਰ ਕੋਈ ਵੀ ਬੰਧਨ ਨਹੀਂ।
ਬਾਥਰੂਮ ਵਿੱਚ ਜਾਓ ਤਾਂ ਵੀ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਆਤਮਾ ਦਾ ਮੈਲ ਉਤਰ ਜਾਵੇ।
ਆਤਮਾ ਨੂੰ ਕੋਈ ਤਿਲਕ ਨਹੀਂ ਲਗਾਉਣਾ ਹੁੰਦਾ ਹੈ, ਇਹ ਸਭ ਤਾਂ ਭਗਤੀ ਮਾਰ੍ਗ ਦੀ ਨਿਸ਼ਾਨੀ ਹੈ। ਇਸ
ਗਿਆਨ ਮਾਰ੍ਗ ਵਿੱਚ ਕੋਈ ਲੋੜ੍ਹ ਨਹੀਂ ਹੁੰਦੀ ਹੈ, ਪਾਈ ਦਾ ਖ਼ਰਚਾ ਨਹੀਂ। ਘਰ ਬੈਠੇ ਯਾਦ ਕਰਦੇ ਰਹੋ।
ਕਿੰਨਾ ਸਹਿਜ ਹੈ। ਉਹ ਬਾਬਾ ਸਾਡਾ ਬਾਪ ਵੀ ਹੈ, ਟੀਚਰ ਅਤੇ ਗੁਰੂ ਵੀ ਹੈ।
ਪਹਿਲੇ ਬਾਪ ਦੀ ਯਾਦ ਫੇਰ
ਟੀਚਰ ਦੀ ਫਿਰ ਗੁਰੂ ਦੀ, ਕ਼ਾਇਦਾ ਇਵੇਂ ਕਹਿੰਦਾ ਹੈ। ਟੀਚਰ ਨੂੰ ਤਾਂ ਜ਼ਰੂਰ ਯਾਦ ਕਰਣਗੇ, ਉਨ੍ਹਾਂ
ਤੋਂ ਪੜ੍ਹਾਈ ਦਾ ਵਰਸਾ ਮਿਲਦਾ ਹੈ ਫਿਰ ਵਾਨਪ੍ਰਸਥ ਅਵਸਥਾ ਵਿੱਚ ਗੁਰੂ ਮਿਲਦਾ ਹੈ। ਇਹ ਬਾਪ ਤਾਂ ਸਭ
ਹੋਲਸੇਲ ਵਿੱਚ ਦੇ ਦਿੰਦੇ ਹਨ। ਤੁਹਾਨੂੰ 21 ਜਨਮ ਦੇ ਲਈ ਰਾਜਾਈ ਹੋਲਸੇਲ ਵਿੱਚ ਦੇ ਦਿੰਦੇ ਹਨ।
ਵਿਆਹ ਵਿੱਚ ਕੰਨਿਆ ਨੂੰ ਦਹੇਜ਼ ਗੁਪਤ ਦਿੰਦੇ ਹੈ ਨਾ। ਸ਼ੋਅ ਕਰਨ ਦੀ ਲੋੜ੍ਹ ਨਹੀਂ। ਕਿਹਾ ਜਾਂਦਾ ਹੈ
ਗੁਪਤ ਦਾਨ। ਸ਼ਿਵਬਾਬਾ ਵੀ ਗੁਪਤ ਹੈ ਨਾ। ਇਸ ਵਿੱਚ ਹੰਕਾਰ ਦੀ ਕੋਈ ਗੱਲ ਨਹੀਂ। ਕੋਈ - ਕੋਈ ਨੂੰ
ਹੰਕਾਰ ਰਹਿੰਦਾ ਹੈ ਕਿ ਸਭ ਵੇਖਣ। ਇਹ ਹੈ ਸਭ ਗੁਪਤ। ਬਾਪ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦਹੇਜ਼ ਵਿੱਚ
ਦਿੰਦੇ ਹਨ। ਕਿੰਨਾ ਗੁਪਤ ਤੁਹਾਡਾ ਸ਼ਿੰਗਾਰ ਹੋ ਰਿਹਾ ਹੈ। ਕਿੰਨਾ ਵੱਡਾ ਦਹੇਜ਼ ਮਿਲਦਾ ਹੈ। ਬਾਪ ਕਿਵੇਂ
ਯੁਕਤੀ ਨਾਲ ਦਿੰਦੇ ਹਨ, ਕਿਸੇ ਨੂੰ ਪਤਾ ਨਹੀਂ ਪੈਂਦਾ। ਇੱਥੇ ਤੁਸੀਂ ਬੈਗਰ ਹੋ, ਦੂਜੇ ਜਨਮ ਵਿੱਚ
ਗੋਲਡਨ ਸਪੂਨ ਇਨ ਮਾਉਥ ਹੋਵੇਗਾ। ਤੁਸੀਂ ਗੋਲਡਨ ਦੁਨੀਆਂ ਵਿੱਚ ਜਾਂਦੇ ਹੋ ਨਾ। ਉੱਥੇ ਸਭ ਕੁਝ ਸੋਨੇ
ਦਾ ਹੋਵੇਗਾ। ਸ਼ਾਹੂਕਾਰਾਂ ਦੇ ਮਹਿਲਾਂ ਵਿੱਚ ਚੰਗੀ ਜੜਿਤ ਹੋਵੇਗੀ। ਫ਼ਰਕ ਤਾਂ ਜ਼ਰੂਰ ਰਹੇਗਾ। ਇਹ ਵੀ
ਹੁਣ ਤੁਸੀਂ ਸਮਝਦੇ ਹੋ - ਮਾਇਆ ਸਭਨੂੰ ਉਲਟਾ ਲਟਕਾ ਦਿੰਦੀ ਹੈ। ਹੁਣ ਬਾਪ ਆਇਆ ਹੈ ਤਾਂ ਬੱਚਿਆਂ
ਵਿੱਚ ਕਿੰਨਾ ਹੌਂਸਲਾ ਹੋਣਾ ਚਾਹੀਦਾ। ਪਰ ਮਾਇਆ ਭੁਲਾ ਦਿੰਦੀ ਹੈ - ਬਾਪ ਦਾ ਡਾਇਰੈਕਸ਼ਨ ਹੈ ਜਾਂ
ਬ੍ਰਹਮਾ ਦਾ? ਭਰਾ ਦਾ ਹੈ ਜਾਂ ਬਾਪ ਦਾ? ਇਸ ਵਿੱਚ ਬਹੁਤ ਮੁੰਝਦੇ ਹਨ। ਬਾਪ ਕਹਿੰਦੇ ਹਨ ਚੰਗਾ ਜਾਂ
ਬੁਰਾ ਹੋਵੇ - ਤੁਸੀਂ ਬਾਪ ਦਾ ਡਾਇਰੈਕਸ਼ਨ ਹੀ ਸਮਝੋ। ਉਸ ਤੇ ਚੱਲਣਾ ਪਵੇ। ਇਨ੍ਹਾਂ ਦੀ ਕੋਈ ਭੁੱਲ
ਵੀ ਹੋ ਜਾਵੇਗੀ ਤਾਂ ਅਭੁੱਲ ਕਰਾ ਦੇਣਗੇ। ਉਸ ਵਿੱਚ ਤਾਕ਼ਤ ਤਾਂ ਹੈ ਨਾ। ਤੁਸੀਂ ਵੇਖਦੇ ਹੋ ਇਹ ਕਿਵੇਂ
ਚੱਲਦੇ ਹਨ, ਇਨ੍ਹਾਂ ਦੇ ਸਿਰ ਤੇ ਕੌਣ ਬੈਠੇ ਹਨ। ਇੱਕਦਮ ਬਾਜੂ ਵਿੱਚ ਬੈਠੇ ਹਨ। ਗੁਰੂ ਲੋਕੀ ਬਾਜੂ
ਵਿੱਚ ਬੈਠਕੇ ਸਿਖਾਉਂਦੇ ਹੈ ਨਾ। ਤਾਂ ਵੀ ਮਿਹਨਤ ਇਨ੍ਹਾਂ ਨੂੰ ਕਰਨੀ ਹੁੰਦੀ ਹੈ। ਤਮੋਪ੍ਰਧਾਨ ਤੋਂ
ਸਤੋਪ੍ਰਧਾਨ ਬਣਨ ਵਿੱਚ ਪੁਰਸ਼ਾਰਥ ਕਰਨਾ ਪੈਂਦਾ ਹੈ।
ਬਾਪ ਕਹਿੰਦੇ ਹਨ ਮੈਨੂੰ
ਯਾਦ ਕਰ ਭੋਜਨ ਬਣਾਓ। ਸ਼ਿਵਬਾਬਾ ਦੀ ਯਾਦ ਦਾ ਭੋਜਨ ਹੋਰ ਕਿਸੇ ਨੂੰ ਮਿਲ ਨਾ ਸਕੇ। ਹੁਣ ਦੇ ਭੋਜਨ ਦਾ
ਹੀ ਗਾਇਨ ਹੈ। ਉਹ ਬ੍ਰਾਹਮਣ ਲੋਕੀ ਭਾਵੇਂ ਸਤੂਤੀ ਗਾਉਂਦੇ ਹਨ ਪਰ ਅਰ੍ਥ ਕੁਝ ਨਹੀਂ ਸਮਝਦੇ। ਜੋ
ਮਹਿਮਾ ਕਰਦੇ ਹਨ, ਸਮਝਦੇ ਕੁਝ ਨਹੀਂ। ਇੰਨਾ ਸਮਝਿਆ ਜਾਂਦਾ ਹੈ ਕਿ ਇਹ ਰਿਲੀਜਸ ਮਾਇੰਡਿਡ ਹਨ ਕਿਉਂਕਿ
ਪੂਜਾਰੀ ਹਨ। ਉੱਥੇ ਤਾਂ ਰਿਲੀਜਸ ਮਾਇੰਡਿਡ ਦੀ ਗੱਲ ਹੀ ਨਹੀਂ, ਉੱਥੇ ਭਗਤੀ ਹੁੰਦੀ ਨਹੀਂ। ਇਹ ਵੀ
ਕਿਸੇ ਨੂੰ ਪਤਾ ਨਹੀਂ ਹੈ - ਭਗਤੀ ਕੀ ਚੀਜ਼ ਹੁੰਦੀ ਹੈ। ਕਹਿੰਦੇ ਸੀ ਗਿਆਨ, ਭਗਤੀ, ਵੈਰਾਗ। ਕਿੰਨੇ
ਫ਼ਸਟਕਲਾਸ ਅੱਖਰ ਹਨ। ਗਿਆਨ ਦਿਨ, ਭਗਤੀ ਰਾਤ। ਫੇਰ ਰਾਤ ਤੋਂ ਵੈਰਾਗ ਤਾਂ ਦਿਨ ਵਿੱਚ ਜਾਂਦੇ ਹਨ।
ਕਿੰਨਾ ਕਲੀਅਰ ਹੈ। ਹੁਣ ਤੁਸੀਂ ਸਮਝ ਗਏ ਹੋ ਤਾਂ ਤੁਹਾਨੂੰ ਧੱਕਾ ਨਹੀਂ ਖਾਣਾ ਪੈਂਦਾ ਹੈ।
ਬਾਪ ਕਹਿੰਦੇ ਹਨ ਮੈਨੂੰ
ਯਾਦ ਕਰੋ, ਮੈਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਮੈਂ ਤੁਹਾਡਾ ਬੇਹੱਦ ਦਾ ਬਾਪ ਹਾਂ,
ਸ੍ਰਿਸ਼ਟੀ ਦਾ ਚੱਕਰ ਜਾਣਨਾ ਵੀ ਕਿੰਨਾ ਸਹਿਜ ਹੈ। ਬੀਜ਼ ਅਤੇ ਝਾੜ ਨੂੰ ਯਾਦ ਕਰੋ। ਹੁਣ ਕਲਯੁੱਗ ਦਾ
ਅੰਤ ਹੈ ਫੇਰ ਸਤਿਯੁਗ ਆਉਣਾ ਹੈ। ਹੁਣ ਤੁਸੀਂ ਸੰਗਮਯੁਗ ਤੇ ਗੁੱਲ - ਗੁੱਲ ਬਣਦੇ ਹੋ। ਆਤਮਾ
ਸਤੋਪ੍ਰਧਾਨ ਬਣ ਜਾਵੇਗੀ ਤਾਂ ਫੇਰ ਰਹਿਣ ਦਾ ਵੀ ਸਤੋਪ੍ਰਧਾਨ ਮਹਿਲ ਮਿਲੇਗਾ। ਦੁਨੀਆਂ ਹੀ ਨਵੀਂ ਬਣ
ਜਾਂਦੀ ਹੈ। ਤਾਂ ਬੱਚਿਆਂ ਨੂੰ ਕਿੰਨੀ ਖੁਸ਼ੀ ਰਹਿਣੀ ਚਾਹੀਦੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਦਾ ਫ਼ਖਰ (ਨਸ਼ਾ)
ਰਹੇ ਕਿ ਅਸੀਂ ਸ਼੍ਰੀਮਤ ਤੇ ਆਪਣਾ ਪਰਿਸਤਾਨ ਸਥਾਪਨ ਕਰ ਰਹੇ ਹਾਂ। ਵਾਹਿਆਤ ਕਿਚੜਪੱਟੀ ਦੀ ਗੱਲਾਂ
ਨੂੰ ਛੱਡ ਬੜੇ ਹੁਲਾਸ ਵਿੱਚ ਰਹਿਣਾ ਹੈ।
2. ਆਪਣੇ ਖ਼ਿਆਲਾਤ ਬੜੇ
ਆਲੀਸ਼ਾਨ ਰੱਖਣੇ ਹਨ। ਬਹੁਤ ਚੰਗੀ ਰਾਇਲ ਯੂਨੀਵਰਸਿਟੀ ਅਤੇ ਹੋਸਟਲ ਖੋਲ੍ਹਣ ਦਾ ਪ੍ਰਬੰਧ ਕਰਨਾ ਹੈ।
ਬਾਪ ਦਾ ਗੁਪਤ ਮਦਦਗਾਰ ਬਣਨਾ ਹੈ, ਆਪਣਾ ਸ਼ੋ ਨਹੀਂ ਕਰਨਾ ਹੈ।
ਵਰਦਾਨ:-
ਨਿਮਿਤ ਕੋਈ ਵੀ ਸੇਵਾ ਕਰਦੇ ਬੇਹੱਦ ਦੀ ਵ੍ਰਿਤੀ ਦਵਾਰਾ ਵਾਈਬ੍ਰੇਸ਼ਨ ਫੈਲਾਉਣ ਵਾਲੇ ਬੇਹੱਦ ਸੇਵਾਧਾਰੀ
ਭਵ
ਹੁਣ ਬੇਹੱਦ ਪਰਿਵਰਤਨ ਦੀ
ਸੇਵਾ ਵਿੱਚ ਤੀਵਰ ਗਤੀ ਲਿਆਓ। ਇੰਝ ਨਹੀਂ ਕਰ ਤੇ ਰਹੇ ਹਾਂ, ਐਨਾ ਬਿਜ਼ੀ ਰਹਿੰਦੇ ਹਨ ਜੋ ਟਾਇਮ ਹੀ
ਨਹੀਂ ਮਿਲਦਾ। ਪਰ ਨਿਮਿਤ ਕੋਈ ਵੀ ਸੇਵਾ ਕਰਦੇ ਬੇਹੱਦ ਦੇ ਸਹਿਯੋਗੀ ਬਣ ਸਕਦੇ ਹੋ, ਤਾਂ ਵ੍ਰਿਤੀ
ਬੇਹੱਦ ਵਿੱਚ ਹੋਵੇ ਤਾਂ ਵਾਈਬ੍ਰੇਸ਼ਨ ਫੈਲਦੇ ਰਹਿਣਗੇ। ਜਿਨਾਂ ਬੇਹੱਦ ਵਿੱਚ ਬਿਜ਼ੀ ਰਹੋਂਗੇ ਤਾਂ ਜੋ
ਡਿਊਟੀ ਹੈ ਉਹ ਹੋਰ ਹੀ ਸਹਿਜ ਹੋ ਜਾਏਗੀ। ਹਰ ਸੰਕਲਪ, ਹਰ ਸੈਕਿੰਡ ਸ਼੍ਰੇਸ਼ਠ ਵਾਈਬ੍ਰੇਸ਼ਨ ਫੈਲਾਉਣ ਦੀ
ਸੇਵਾ ਕਰਨਾ ਹੀ ਬੇਹੱਦ ਸੇਵਾਧਾਰੀ ਬਣਨਾ ਹੈ।
ਸਲੋਗਨ:-
ਸ਼ਿਵ ਬਾਪ ਦੇ
ਨਾਲ ਕੰਮਬਾਈਂਡ ਰਹਿਣ ਵਾਲੀ ਸ਼ਿਵਸ਼ਕਤੀਆਂ ਦਾ ਸ਼ਿੰਗਾਰ ਹੈ ਗਿਆਨ ਦੇ ਅਸਤਰ -ਸ਼ਸਤਰ।