28.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਬਹੁਤ ਲੱਕੀ ਹੋ ਕਿਉਂਕਿ ਤੁਹਾਨੂੰ ਬਾਪ ਦੀ ਯਾਦ ਦੇ ਸਿਵਾਏ ਹੋਰ ਕੋਈ ਫਿਕਰਾਤ ਨਹੀਂ, ਇਸ ਬਾਪ ਨੂੰ ਤਾਂ ਫ਼ੇਰ ਵੀ ਬਹੁਤ ਖ਼ਿਆਲਾਤ ਚੱਲਦੇ ਹਨ"

ਪ੍ਰਸ਼ਨ:-
ਬਾਪ ਦੇ ਕੋਲ ਜੋ ਸਪੂਤ ਬੱਚੇ ਹਨ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਉਹ ਸਭ ਦਾ ਬੁੱਧੀਯੋਗ ਇੱਕ ਬਾਪ ਨਾਲ ਜੁੜਾਉਂਦੇ ਰਹਿਣਗੇ, ਸਰਵਿਸੇਬੁਲ ਹੋਣਗੇ। ਚੰਗੀ ਤਰ੍ਹਾਂ ਪੜ੍ਹਕੇ ਹੋਰਾਂ ਨੂੰ ਪੜ੍ਹਾਉਣਗੇ। ਬਾਪ ਦੀ ਦਿਲ ਤੇ ਚੜ੍ਹੇ ਹੋਏ ਹੋਣਗੇ। ਇਵੇਂ ਸਪੂਤ ਬੱਚੇ ਹੀ ਬਾਪ ਦਾ ਨਾਮ ਬਾਲਾ ਕਰਦੇ ਹਨ। ਜੋ ਪੂਰਾ ਪੜ੍ਹਦੇ ਨਹੀਂ ਉਹ ਹੋਰਾਂ ਨੂੰ ਵੀ ਖ਼ਰਾਬ ਕਰਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ।

ਗੀਤ:-
ਲੈ ਲਓ ਦੁਆਵਾਂ ਮਾਂ - ਬਾਪ ਦੀਆਂ...

ਓਮ ਸ਼ਾਂਤੀ
ਹਰ ਇੱਕ ਘਰ ਵਿੱਚ ਮਾਂ - ਬਾਪ ਅਤੇ 2- 4 ਬੱਚੇ ਹੁੰਦੇ ਹਨ ਫ਼ੇਰ ਆਸ਼ੀਰਵਾਦ ਆਦਿ ਮੰਗਦੇ ਹਨ। ਉਹ ਤਾਂ ਹੱਦ ਦੀ ਗੱਲ ਹੈ। ਇਹ ਹੱਦ ਦੇ ਲਈ ਗਾਇਆ ਹੋਇਆ ਹੈ। ਬੇਹੱਦ ਦਾ ਕਿਸੇ ਨੂੰ ਵੀ ਪਤਾ ਨਹੀਂ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਬੇਹੱਦ ਦੇ ਬਾਪ ਦੇ ਬੱਚੇ ਅਤੇ ਬੱਚੀਆਂ ਹਾਂ। ਉਹ ਮਾਤ - ਪਿਤਾ ਹੁੰਦੇ ਹਨ ਹੱਦ ਦੇ, ਲੈ ਲਓ ਦੁਆਵਾਂ ਹੱਦ ਦੇ ਮਾਤ - ਪਿਤਾ ਦੀਆਂ। ਇਹ ਹੈ ਬੇਹੱਦ ਦਾ ਮਾਂ - ਬਾਪ। ਉਹ ਹੱਦ ਦੇ ਮਾਂ ਬਾਪ ਵੀ ਬੱਚਿਆਂ ਨੂੰ ਸੰਭਾਲਦੇ ਹਨ, ਫ਼ੇਰ ਟੀਚਰ ਪੜ੍ਹਾਉਂਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ - ਇਹ ਹੈ ਬੇਹੱਦ ਦੇ ਮਾਂ - ਬਾਪ, ਬੇਹੱਦ ਦਾ ਟੀਚਰ, ਬੇਹੱਦ ਦਾ ਸਤਿਗੁਰੂ, ਸੁਪ੍ਰੀਮ ਫ਼ਾਦਰ, ਟੀਚਰ, ਸੁਪ੍ਰੀਮ ਗੁਰੂ। ਸਤ ਬੋਲਣ ਵਾਲਾ ਹੈ, ਸਤ ਲਿਖਵਾਉਣ ਵਾਲਾ ਹੈ ਬੱਚਿਆਂ ਵਿੱਚ ਨੰਬਰਵਾਰ ਤਾਂ ਹੁੰਦੇ ਹਨ ਨਾ। ਲੌਕਿਕ ਘਰ ਵਿੱਚ 2-4 ਬੱਚੇ ਹੁੰਦੇ ਹਨ ਤਾਂ ਉਨ੍ਹਾਂ ਦੀ ਕਿੰਨੀ ਸੰਭਾਲ ਕਰਨੀ ਪੈਂਦੀ ਹੈ। ਇੱਥੇ ਕਿੰਨੇ ਢੇਰ ਬੱਚੇ ਹਨ, ਕਿੰਨੇ ਸੈਂਟਰਸ ਦੇ ਬੱਚਿਆਂ ਦੇ ਸਮਾਚਾਰ ਆਉਂਦੇ ਹਨ - ਇਹ ਬੱਚਾ ਇਵੇਂ ਹੈ, ਇਹ ਸੈ਼ਤਾਨੀ ਕਰਦਾ ਹੈ, ਇਹ ਤੰਗ ਕਰਦਾ ਹੈ, ਵਿਘਨ ਪਾਉਂਦਾ ਹੈ। ਫੁਰਨਾ ਤਾਂ ਇਸ ਬਾਪ ਨੂੰ ਰਹੇਗਾ ਨਾ। ਪ੍ਰਜਾਪਿਤਾ ਤਾਂ ਇਹ ਹੈ ਨਾ। ਕਿੰਨੇ ਢੇਰ ਬੱਚਿਆਂ ਦਾ ਖ਼ਿਆਲ ਰਹਿੰਦਾ ਹੈ, ਤਾਂ ਬਾਬਾ ਕਹਿੰਦੇ ਤੁਸੀਂ ਬੱਚੇ ਚੰਗੀ ਤਰ੍ਹਾਂ ਬਾਪ ਦੀ ਯਾਦ ਵਿੱਚ ਰਹਿ ਸਕਦੇ ਹੋ। ਇਨ੍ਹਾਂ ਨੂੰ ਤਾਂ ਹਜ਼ਾਰਾਂ ਫੁਰਨੇ ਹਨ। ਇੱਕ ਫੁਰਨਾ ਤਾਂ ਹੈ ਹੀ। ਹਜ਼ਾਰਾਂ ਫੁਰਨੇ (ਖਿਆਲਾਤ) ਦੂਜੇ ਰਹਿੰਦੇ ਹਨ। ਕਿੰਨੇ ਢੇਰ ਬੱਚਿਆਂ ਨੂੰ ਸੰਭਾਲਣਾ ਪੈਂਦਾ ਹੈ। ਮਾਇਆ ਵੀ ਬੜੀ ਦੁਸ਼ਮਣ ਹੈ ਨਾ। ਚੰਗੀ ਤਰ੍ਹਾਂ ਕਿਸੇ - ਕਿਸੇ ਦੀ ਖਾਲ ਉਤਾਰ ਦੇਂਦੀ ਹੈ। ਕਿਸੇ ਨੂੰ ਨੱਕ ਤੋਂ, ਕਿਸੇ ਨੂੰ ਚੋਟੀ ਤੋਂ ਫੜ੍ਹ ਲੈਂਦੀ ਹੈ। ਇਨ੍ਹਾਂ ਸਭਦਾ ਵਿਚਾਰ ਤਾਂ ਕਰਨਾ ਪੈਂਦਾ ਹੈ। ਫ਼ੇਰ ਵੀ ਬੇਹੱਦ ਬਾਪ ਦੀ ਯਾਦ ਵਿੱਚ ਰਹਿਣਾ ਪਵੇ। ਤੁਸੀਂ ਹੋ ਬੇਹੱਦ ਦੇ ਬਾਪ ਦੇ ਬੱਚੇ। ਜਾਣਦੇ ਹੋ ਅਸੀਂ ਬਾਪ ਦੀ ਸ਼੍ਰੀਮਤ ਤੇ ਚਲ ਕਿਉਂ ਨਾ ਬਾਪ ਤੋਂ ਪੂਰਾ ਵਰਸਾ ਲੈ ਲਈਏ। ਸਭ ਤਾਂ ਇਕਰਸ ਚਲ ਨਾ ਸਕੇ ਕਿਉਂਕਿ ਇਹ ਰਾਜਾਈ ਸਥਾਪਨ ਹੋ ਰਹੀ ਹੈ, ਹੋਰ ਕਿਸੇ ਦੀ ਬੁੱਧੀ ਵਿੱਚ ਆ ਨਾ ਸਕੇ। ਇਹ ਹੈ ਬਹੁਤ ਉੱਚ ਪੜ੍ਹਾਈ। ਬਾਦਸ਼ਾਹੀ ਮਿਲ ਗਈ ਫ਼ੇਰ ਪਤਾ ਨਹੀਂ ਪੈਂਦਾ ਹੈ ਕਿ ਇਹ ਰਾਜਾਈ ਕਿਵੇਂ ਸਥਾਪਨ ਹੋਈ। ਇਹ ਰਾਜਾਈ ਦਾ ਸਥਾਪਨ ਹੋਣਾ ਬੜਾ ਵੰਡਰਫੁੱਲ ਹੈ। ਹੁਣ ਤੁਸੀਂ ਅਨੁਭਵੀ ਹੋ। ਪਹਿਲੇ ਇਨ੍ਹਾਂ ਨੂੰ ਵੀ ਪਤਾ ਥੋੜ੍ਹੇਹੀ ਸੀ ਕਿ ਅਸੀਂ ਕੀ ਸੀ, ਫ਼ੇਰ ਕਿਵੇਂ 84 ਜਨਮ ਲਿਆ ਹੈ। ਹੁਣ ਸਮਝ ਵਿੱਚ ਆਇਆ ਹੈ, ਤੁਸੀਂ ਵੀ ਕਹਿੰਦੇ ਹੋ - ਬਾਬਾ ਤੁਸੀਂ ਉਹ ਹੀ ਹੋ, ਇਹ ਬੜੀ ਸਮਝਣ ਦੀ ਗੱਲ ਹੈ। ਇਸ ਵਕ਼ਤ ਹੀ ਬਾਪ ਆਕੇ ਸਭ ਗੱਲਾਂ ਸਮਝਾਉਂਦੇ ਹਨ। ਇਸ ਵਕ਼ਤ ਭਾਵੇਂ ਕੋਈ ਕਿੰਨਾ ਵੀ ਲੱਖਪਤੀ, ਕਰੋੜਪਤੀ ਹੋਵੇ, ਬਾਪ ਕਹਿੰਦੇ ਹਨ ਇਹ ਪੈਸੇ ਆਦਿ ਸਭ ਮਿੱਟੀ ਵਿੱਚ ਮਿਲ ਜਾਣੇ ਹਨ। ਬਾਕੀ ਟਾਈਮ ਹੀ ਕਿੰਨਾ ਹੈ। ਦੁਨੀਆਂ ਦੇ ਸਮਾਚਾਰ ਤੁਸੀਂ ਰੇਡਿਓ ਵਿੱਚ ਜਾਂ ਅਖਬਾਰਾਂ ਵਿੱਚ ਸੁਣਦੇ ਹੋ - ਕੀ - ਕੀ ਹੋ ਰਿਹਾ ਹੈ। ਦਿਨ - ਪ੍ਰਤੀਦਿਨ ਬਹੁਤ ਝਗੜਾ ਵੱਧਦਾ ਜਾ ਰਿਹਾ ਹੈ। ਸੂਤ ਮੂੰਝਦਾ ਹੀ ਰਹਿੰਦਾ ਹੈ। ਸਭ ਆਪਸ ਵਿੱਚ ਲੜ੍ਹਦੇ - ਝਗੜਦੇ, ਮਰਦੇ ਹਨ। ਤਿਆਰੀਆਂ ਇਵੇਂ ਹੋ ਰਹੀਆਂ ਹਨ , ਜਿਸ ਨਾਲ ਸਮਝ ਵਿੱਚ ਆਉਂਦਾ ਹੈ ਲੜ੍ਹਾਈ ਸ਼ੁਰੂ ਹੋਈ ਕਿ ਹੋਈ। ਦੁਨੀਆਂ ਨਹੀਂ ਜਾਣਦੀ ਕਿ ਇਹ ਕੀ ਹੋ ਰਿਹਾ ਹੈ, ਕੀ ਹੋਣ ਦਾ ਹੈ! ਤੁਹਾਡੇ ਵਿੱਚ ਵੀ ਬਹੁਤ ਥੋੜ੍ਹੇ ਹਨ ਜੋ ਪੂਰੀ ਤਰ੍ਹਾਂ ਸਮਝਦੇ ਹਨ ਅਤੇ ਖੁਸ਼ੀ ਵਿੱਚ ਰਹਿੰਦੇ ਹਨ। ਇਸ ਦੁਨੀਆਂ ਵਿੱਚ ਅਸੀਂ ਬਾਕੀ ਥੋੜ੍ਹੇ ਰੋਜ਼ ਹਾਂ। ਹੁਣ ਸਾਨੂੰ ਕਰਮਾਤੀਤ ਅਵਸਥਾ ਵਿੱਚ ਜਾਣਾ ਹੈ। ਹਰ ਇੱਕ ਨੂੰ ਆਪਣੇ ਲਈ ਪੁਰਸ਼ਾਰਥ ਕਰਨਾ ਹੈ। ਤੁਸੀਂ ਤਾਂ ਪੁਰਸ਼ਾਰਥ ਕਰਦੇ ਹੋ ਆਪਣੇ ਲਈ। ਜਿਨ੍ਹਾਂ ਜੋ ਕਰਣਗੇ ਉਨ੍ਹਾਂ ਫਲ ਪਾਉਂਣਗੇ। ਆਪਣਾ ਪੁਰਸ਼ਾਰਥ ਕਰਨਾ ਹੈ ਅਤੇ ਦੂਜਿਆਂ ਨੂੰ ਪੁਰਸ਼ਾਰਥ ਕਰਾਉਣਾ ਹੈ। ਰਸਤਾ ਦੱਸਣਾ ਹੈ। ਇਹ ਪੁਰਾਣੀ ਦੁਨੀਆਂ ਖ਼ਤਮ ਹੋਣੀ ਹੈ। ਹੁਣ ਬਾਬਾ ਆਇਆ ਹੋਇਆ ਹੈ ਨਵੀਂ ਦੁਨੀਆਂ ਸਥਾਪਨ ਕਰਨ, ਤਾਂ ਇਸ ਵਿਨਾਸ਼ ਦੇ ਪਹਿਲੇ ਤੁਸੀਂ ਨਵੀਂ ਦੁਨੀਆਂ ਦੇ ਲਈ ਪੜ੍ਹਾਈ ਪੜ੍ਹ ਲੳ। ਭਗਵਾਨੁਵਾਚ ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਲਾਡਲੇ ਬੱਚੇ ਤੁਸੀਂ ਭਗਤੀ ਬਹੁਤ ਕੀਤੀ ਹੈ। ਅੱਧਾਕਲਪ ਤੁਸੀਂ ਰਾਵਣ ਰਾਜ ਵਿੱਚ ਸੀ ਨਾ। ਇਹ ਵੀ ਕਿਸੀ ਨੂੰ ਪਤਾ ਨਹੀਂ ਕਿ ਰਾਮ ਕਿਸਨੂੰ ਕਿਹਾ ਜਾਂਦਾ ਹੈ? ਰਾਮਰਾਜ ਦੀ ਕਿਵੇਂ ਸਥਾਪਨਾ ਹੋਈ? ਇਹ ਸਭ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਤੁਹਾਡੇ ਵਿੱਚ ਵੀ ਕੋਈ ਤਾਂ ਇਵੇਂ ਹਨ ਜੋ ਕੁਝ ਵੀ ਨਹੀਂ ਜਾਣਦੇ ਹਨ।

ਬਾਪ ਦੇ ਕੋਲ ਸਪੂਤ ਬੱਚੇ ਉਹ ਹਨ ਜੋ ਸਭਦਾ ਬੁੱਧੀਯੋਗ ਇੱਕ ਬਾਪ ਨਾਲ ਜੁੜਾਉਂਦੇ ਹਨ। ਜੋ ਸਰਵਿਸਏਬੁਲ ਹਨ, ਜੋ ਚੰਗੀ ਤਰ੍ਹਾਂ ਪੜ੍ਹਦੇ ਹਨ ਉਹ ਬਾਪ ਦੀ ਦਿਲ ਤੇ ਚੜ੍ਹੇ ਹੋਏ ਹਨ। ਕੋਈ ਤਾਂ ਫ਼ੇਰ ਨਾ ਲਾਇਕ ਵੀ ਹੁੰਦੇ ਹਨ, ਸਰਵਿਸ ਦੇ ਬਦਲੇ ਡਿਸਸਰਵਿਸ ਕਰਦੇ ਜੋ ਬਾਪ ਤੋਂ ਬੁੱਧੀਯੋਗ ਤੁੜਾ ਦਿੰਦੇ ਹਨ। ਇਹ ਵੀ ਡਰਾਮਾ ਵਿੱਚ ਨੂੰਧ ਹੈ। ਡਰਾਮਾ ਅਨੁਸਾਰ ਇਹ ਹੋਣ ਦਾ ਹੀ ਹੈ। ਜੋ ਪੂਰਾ ਪੜ੍ਹਦੇ ਨਹੀਂ ਹਨ ਉਹ ਕੀ ਕਰੋਗੇ? ਹੋਰਾਂ ਨੂੰ ਵੀ ਖ਼ਰਾਬ ਕਰ ਦੇਣਗੇ ਇਸਲਈ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ, ਬਾਪ ਨੂੰ ਫਾਲੋ ਕਰੋ ਅਤੇ ਜੋ ਵੀ ਸਰਵਿਸਏਬੁਲ ਬੱਚੇ ਹਨ, ਬਾਬਾ ਦੀ ਦਿਲ ਤੇ ਚੜ੍ਹੇ ਹੋਏ ਹਨ ਉਨ੍ਹਾਂ ਦਾ ਸੰਗ ਕਰੋ। ਪੁੱਛ ਸਕਦੇ ਹੋ ਕਿਸਦਾ ਸੰਗ ਕਰੀਏ? ਬਾਬਾ ਝੱਟ ਦੱਸ ਦੇਣਗੇ, ਇਨ੍ਹਾਂ ਦਾ ਸੰਗ ਬੜਾ ਚੰਗਾ ਹੈ। ਬਹੁਤ ਹਨ ਜੋ ਸੰਗ ਹੀ ਇਵੇਂ ਕਰਦੇ ਹਨ, ਜਿਨ੍ਹਾਂ ਦਾ ਰੰਗ ਵੀ ਉਲਟਾ ਚੜ੍ਹ ਜਾਂਦਾ ਹੈ। ਗਾਇਆ ਵੀ ਜਾਂਦਾ ਹੈ ਸੰਗ ਤਾਰੇ ਕੁਸੰਗ ਬੋਰੇ। ਕੁਸੰਗ ਲੱਗਾ ਤਾਂ ਇੱਕਦਮ ਖ਼ਤਮ ਕਰ ਦੇਣਗੇ। ਘਰ ਵਿੱਚ ਵੀ ਦਾਸ - ਦਾਸੀਆਂ ਚਾਹੀਦੀਆਂ। ਪ੍ਰਜਾ ਦੇ ਵੀ ਨੌਕਰ ਚਾਕਰ ਸਭ ਚਾਹੀਦੇ ਹਨ ਨਾ। ਇਹ ਸਾਰੀ ਰਾਜਧਾਨੀ ਸਥਾਪਨ ਹੋ ਰਹੀ ਹੈ, ਇਸ ਵਿੱਚ ਬੜੀ ਵਿਸ਼ਾਲਬੁੱਧੀ ਚਾਹੀਦੀ ਬੇਹੱਦ ਦਾ ਬਾਪ ਮਿਲਿਆ ਹੈ ਤਾਂ ਸ਼੍ਰੀਮਤ ਲੈ ਉਸ ਤੇ ਚੱਲੋ। ਨਹੀਂ ਤਾਂ ਮੁਫ਼ਤ ਪਦ ਭ੍ਰਸ਼ਟ ਹੋ ਜਾਵੇਗਾ। ਇਹ ਪੜ੍ਹਾਈ ਹੈ। ਇਸ ਵਿੱਚ ਫੇਲ ਹੋਏ ਤਾਂ ਜਨਮ - ਜਨਮਾਂਤ੍ਰ ਫੇਲ ਹੁੰਦੇ ਰਹੋਗੇ। ਚੰਗੀ ਤਰ੍ਹਾਂ ਪੜ੍ਹੋਗੇ ਤਾਂ ਕਲਪ - ਕਲਪਾਂਤਰ ਚੰਗੀ ਤਰ੍ਹਾਂ ਪੜ੍ਹਦੇ ਰਹੋਗੇ। ਸਮਝਿਆ ਜਾਂਦਾ ਹੈ ਇਹ ਪੂਰਾ ਪੜ੍ਹਦੇ ਨਹੀਂ ਹਨ, ਤਾਂ ਕੀ ਪਦ ਮਿਲੇਗਾ? ਖ਼ੁਦ ਵੀ ਸਮਝਦੇ ਹਨ, ਅਸੀਂ ਸਰਵਿਸ ਤਾਂ ਕੁਝ ਕਰਦੇ ਨਹੀਂ ਹਾਂ। ਸਾਡੇ ਤੋਂ ਤਾਂ ਹੁਸ਼ਿਆਰ ਬਹੁਤ ਹਨ, ਹੁਸ਼ਿਆਰ ਨੂੰ ਹੀ ਭਾਸ਼ਣ ਦੇ ਲਈ ਬੁਲਾਉਂਦੇ ਹਨ। ਤਾਂ ਜ਼ਰੂਰ ਜੋ ਹੁਸ਼ਿਆਰ ਹਨ, ਉੱਚ ਪਦ ਵੀ ਉਹ ਪਾਉਣਗੇ। ਅਸੀਂ ਇੰਨੀ ਸਰਵਿਸ ਨਹੀਂ ਕਰਦੇ ਹਾਂ ਤਾਂ ਉੱਚ ਪਦ ਪਾ ਨਹੀਂ ਸਕਾਂਗੇ। ਟੀਚਰ ਤਾਂ ਸਟੂਡੈਂਟ ਨੂੰ ਵੀ ਸਮਝ ਸਕਦੇ ਹੈ ਨਾ। ਰੋਜ਼ ਪੜ੍ਹਾਉਂਦੇ ਹਨ, ਰਜਿਸਟਰ ਉਨ੍ਹਾਂ ਦੇ ਕੋਲ ਰਹਿੰਦਾ ਹੈ। ਪੜ੍ਹਾਈ ਦਾ ਅਤੇ ਚਲਨ ਦਾ ਵੀ ਰਜਿਸਟਰ ਰਹਿੰਦਾ ਹੈ। ਇੱਥੇ ਵੀ ਇਵੇਂ ਹੈ, ਇਸ ਵਿੱਚ ਫ਼ੇਰ ਮੁੱਖ ਹੈ ਯੋਗ ਦੀ ਗੱਲ। ਯੋਗ ਚੰਗਾ ਹੈ ਤਾਂ ਚਲਨ ਵੀ ਚੰਗੀ ਰਹੇਗੀ। ਪੜ੍ਹਾਈ ਵਿੱਚ ਫ਼ੇਰ ਕਿਤੇ ਹੰਕਾਰ ਆ ਜਾਂਦਾ ਹੈ। ਇਸ ਵਿੱਚ ਸਾਰੀ ਗੁਪਤ ਮਿਹਨਤ ਕਰਨੀ ਹੈ ਯਾਦ ਲਈ ਇਸਲਈ ਹੀ ਬਹੁਤਿਆਂ ਦੀ ਰਿਪੋਰਟ ਆਉਂਦੀ ਹੈ ਕਿ ਬਾਬਾ ਅਸੀਂ ਯੋਗ ਵਿੱਚ ਨਹੀਂ ਰਹਿ ਸਕਦੇ। ਬਾਬਾ ਨੇ ਸਮਝਾਇਆ ਹੈ ਯੋਗ ਅੱਖਰ ਕੱਢ ਦਵੋ। ਬਾਪ ਜਿਸ ਤੋਂ ਵਰਸਾ ਮਿਲਦਾ ਹੈ, ਉਨ੍ਹਾਂ ਨੂੰ ਤੁਸੀਂ ਯਾਦ ਨਹੀਂ ਕਰ ਸਕਦੇ ਹੋ! ਵੰਡਰ ਹੈ। ਬਾਪ ਕਹਿੰਦੇ ਹਨ - ਹੇ ਆਤਮਾਓ, ਤੁਸੀਂ ਮੈਨੂੰ ਬਾਪ ਨੂੰ ਯਾਦ ਨਹੀਂ ਕਰਦੇ ਹੋ, ਮੈਂ ਤੁਹਾਨੂੰ ਰਸਤਾ ਦੱਸਣ ਆਇਆ ਹਾਂ, ਤੁਸੀਂ ਮੈਨੂੰ ਯਾਦ ਕਰੋ ਤਾਂ ਇਸ ਯੋਗ ਅਗਨੀ ਨਾਲ ਪਾਪ ਦਗਧ (ਸੜ) ਹੋ ਜਾਣਗੇ। ਭਗਤੀ ਮਾਰਗ ਵਿੱਚ ਮਨੁੱਖ ਕਿੰਨਾ ਧੱਕਾ ਖਾਣ ਜਾਂਦੇ ਹਨ। ਕੁੰਭ ਦੇ ਮੇਲੇ ਵਿੱਚ ਕਿੰਨੇ ਠੰਢੇ ਪਾਣੀ ਵਿੱਚ ਜਾਕੇ ਇਸ਼ਨਾਨ ਕਰਦੇ ਹਨ। ਕਿੰਨੀ ਤਕਲੀਫ਼ ਸਹਿਣ ਕਰਦੇ ਹਨ। ਇੱਥੇ ਤਾਂ ਕੋਈ ਤਕਲੀਫ਼ ਨਹੀਂ। ਜੋ ਫ਼ਸਟਕਲਾਸ ਬੱਚੇ ਹਨ ਉਹ ਇੱਕ ਮਾਸ਼ੂਕ ਦੇ ਸੱਚੇ - ਸੱਚੇ ਆਸ਼ਿਕ ਬਣ ਯਾਦ ਕਰਦੇ ਰਹਿਣਗੇ। ਘੁੰਮਦੇ ਫ਼ਿਰਦੇ ਜਾਂਦੇ ਹਨ ਤਾਂ ਏਕਾਂਤ ਵਿੱਚ ਬਗ਼ੀਚੇ ਵਿੱਚ ਬੈਠਕੇ ਯਾਦ ਕਰਣਗੇ। ਝਰਮੁਈ ਝਗਮੁਈ ਆਦਿ ਵਾਰਤਾਲਾਪ ਵਿੱਚ ਰਹਿਣ ਨਾਲ ਵਾਯੂਮੰਡਲ ਖ਼ਰਾਬ ਹੁੰਦਾ ਹੈ ਇਸਲਈ ਜਿਨਾਂ ਟਾਈਮ ਮਿਲੇ ਬਾਪ ਨੂੰ ਯਾਦ ਕਰਨ ਦੀ ਪ੍ਰੈਕਟਿਸ ਕਰੋ। ਫ਼ਸਟਕਲਾਸ ਸੱਚੇ ਮਾਸ਼ੂਕ ਦੇ ਆਸ਼ਿਕ ਬਣੋ। ਬਾਪ ਕਹਿੰਦੇ ਹਨ ਦੇਹਧਾਰੀ ਦਾ ਫ਼ੋਟੋ ਨਹੀਂ ਰੱਖੋ। ਸਿਰਫ਼ ਇੱਕ ਸ਼ਿਵਬਾਬਾ ਦਾ ਫ਼ੋਟੋ ਰੱਖੋ, ਜਿਸਨੂੰ ਯਾਦ ਕਰਨਾ ਹੈ। ਜੇਕਰ ਸਮਝੋ ਸ੍ਰਿਸ਼ਟੀ ਚੱਕਰ ਨੂੰ ਵੀ ਯਾਦ ਕਰਦੇ ਰਹੀਏ ਤਾਂ ਤ੍ਰਿਮੂਰਤੀ ਅਤੇ ਗੋਲੇ ਦਾ ਚਿੱਤਰ ਫ਼ਸਟਕਲਾਸ ਹੈ, ਇਸ ਵਿੱਚ ਸਾਰਾ ਗਿਆਨ ਹੈ। ਸਵਦਰਸ਼ਨ ਚੱਕਰਧਾਰੀ, ਤੁਹਾਡਾ ਨਾਮ ਅਰ੍ਥ ਸਹਿਤ ਹੈ। ਨਵਾਂ ਕੋਈ ਵੀ ਨਾਮ ਸੁਣੇ ਤਾਂ ਸਮਝ ਨਾ ਸਕੇ, ਇਹ ਤੁਸੀਂ ਬੱਚੇ ਸਮਝਦੇ ਹੋ। ਤੁਹਾਡੇ ਵਿੱਚ ਵੀ ਕੋਈ ਚੰਗੀ ਤਰ੍ਹਾਂ ਯਾਦ ਕਰਦੇ ਹਨ। ਬਹੁਤ ਹਨ ਜੋ ਯਾਦ ਕਰਦੇ ਹੀ ਨਹੀਂ। ਆਪਣਾ ਖਾਨਾ ਹੀ ਖ਼ਰਾਬ ਕਰ ਦਿੰਦੇ ਹਨ। ਪੜ੍ਹਾਈ ਤਾਂ ਬੜੀ ਸਹਿਜ ਹੈ। ਬਾਪ ਕਹਿੰਦੇ ਹਨ ਸਾਇਲੈਂਸ ਨਾਲ ਤੁਹਾਨੂੰ ਸਾਇੰਸ ਤੇ ਵਿਜੈ ਪਾਣੀ ਹੈ। ਸਾਇਲੈਂਸ ਅਤੇ ਸਾਇੰਸ ਰਾਸ਼ੀ ਇੱਕ ਹੀ ਹੈ। ਮਿਲਟ੍ਰੀ ਵਿੱਚ ਵੀ 3 ਮਿੰਟ ਸਾਇਲੈਂਸ ਕਰਾਉਂਦੇ ਹਨ। ਮਨੁੱਖ ਵੀ ਚਾਹੁੰਦੇ ਹਨ ਸਾਨੂੰ ਸ਼ਾਂਤੀ ਮਿਲੇ। ਹੁਣ ਤੁਸੀਂ ਜਾਣਦੇ ਹੋ ਸ਼ਾਂਤੀ ਦਾ ਸਥਾਨ ਤਾਂ ਹੈ ਹੀ ਬ੍ਰਹਿਮੰਡ। ਜਿਸ ਬ੍ਰਹਮ ਮਹੱਤਵ ਵਿੱਚ ਅਸੀਂ ਆਤਮਾ ਇੰਨੀ ਛੋਟੀ ਬਿੰਦੀ ਰਹਿੰਦੀ ਹੈ। ਉਹ ਸਭ ਆਤਮਾਵਾਂ ਦਾ ਝਾੜ ਤਾਂ ਵੰਡਰਫੁੱਲ ਹੋਵੇਗਾ ਨਾ। ਮਨੁੱਖ ਕਹਿੰਦੇ ਵੀ ਹਨ ਭ੍ਰਿਕੁਟੀ ਦੇ ਵਿੱਚ ਚਮਕਦਾ ਹੈ ਅਜਬ ਸਿਤਾਰਾ। ਬਹੁਤ ਛੋਟਾ ਸੋਨੇ ਦਾ ਤਿਲਕ ਬਣਾਏ ਇੱਥੇ ਲਗਾਉਂਦੇ ਹਨ। ਆਤਮਾ ਵੀ ਬਿੰਦੀ ਹੈ, ਬਾਪ ਵੀ ਉਨ੍ਹਾਂ ਦੇ ਬਾਜੂ ਵਿੱਚ ਆਕੇ ਬੈਠਦਾ ਹੈ। ਸਾਧੂ - ਸੰਤ ਆਦਿ ਕੋਈ ਵੀ ਆਪਣੀ ਆਤਮਾ ਨੂੰ ਜਾਣਦੇ ਨਹੀਂ। ਜਦਕਿ ਆਤਮਾ ਨੂੰ ਹੀ ਨਹੀਂ ਜਾਣਦੇ ਤਾਂ ਪ੍ਰਮਾਤਮਾ ਨੂੰ ਕਿਵੇਂ ਜਾਣ ਸਕਦੇ? ਸਿਰਫ਼ ਤੁਸੀਂ ਬ੍ਰਾਹਮਣ ਹੀ ਆਤਮਾ ਅਤੇ ਪ੍ਰਮਾਤਮਾ ਨੂੰ ਜਾਣਦੇ ਹੋ। ਕੋਈ ਵੀ ਧਰਮ ਵਾਲਾ ਜਾਣ ਨਹੀਂ ਸਕਦਾ। ਹੁਣ ਤੁਸੀਂ ਹੀ ਜਾਣਦੇ ਹੋ, ਕਿਵੇਂ ਇੰਨੀ ਛੋਟੀ ਜਿਹੀ ਆਤਮਾ ਸਾਰਾ ਪਾਰ੍ਟ ਵਜਾਉਂਦੀ ਹੈ। ਸਤਿਸੰਗ ਤਾਂ ਬਹੁਤ ਕਰਦੇ ਹਨ। ਸਮਝਦੇ ਕੁਝ ਨਹੀਂ। ਇਨ੍ਹਾਂ ਨੇ ਵੀ ਬਹੁਤ ਗੁਰੂ ਕੀਤੇ। ਹੁਣ ਬਾਪ ਕਹਿੰਦੇ ਹਨ ਇਹ ਸਭ ਹੈ ਭਗਤੀ ਮਾਰਗ ਦੇ ਗੁਰੂ। ਗਿਆਨ ਮਾਰਗ ਦਾ ਗੁਰੂ ਹੈ ਹੀ ਇੱਕ। ਡਬਲ ਸਿਰਤਾਜ਼ ਰਾਜਾਵਾਂ ਦੇ ਅੱਗੇ ਸਿੰਗਲ ਤਾਜ਼ ਵਾਲੇ ਰਾਜੇ ਮੱਥਾ ਝੁਕਾਉਂਦੇ ਹਨ, ਨਮਨ ਕਰਦੇ ਹਨ ਕਿਉਂਕਿ ਉਹ ਪਵਿੱਤਰ ਹਨ। ਉਨ੍ਹਾਂ ਪਵਿੱਤਰ ਰਾਜਾਵਾਂ ਦੇ ਹੀ ਮੰਦਿਰ ਬਣੇ ਹੋਏ ਹਨ। ਪਤਿਤ ਜਾਕੇ ਉਨ੍ਹਾਂ ਦੇ ਅੱਗੇ ਮੱਥਾ ਟੇਕਦੇ ਹਨ ਪਰ ਉਨ੍ਹਾਂ ਨੂੰ ਕੋਈ ਇਹ ਪਤਾ ਥੋੜ੍ਹੇਹੀ ਹੈ ਕਿ ਇਹ ਕੌਣ ਹਨ, ਅਸੀਂ ਮੱਥਾ ਕਿਉਂ ਟੇਕਦੇ ਹਾਂ? ਸੋਮਨਾਥ ਦਾ ਮੰਦਿਰ ਬਣਾਇਆ, ਹੁਣ ਪੂਜਾ ਤਾਂ ਕਰਦੇ ਹਨ ਪਰ ਬਿੰਦੀ ਦੀ ਪੂਜਾ ਕਿਵੇਂ ਕਰੀਏ? ਬਿੰਦੀ ਦਾ ਮੰਦਿਰ ਕਿਵੇਂ ਬਣੇਗਾ? ਇਹ ਹੈ ਬੜੀ ਗੁਪਤ ਗੱਲਾਂ। ਗੀਤਾ ਆਦਿ ਵਿੱਚ ਥੋੜ੍ਹੇਹੀ ਇਹ ਗੱਲਾਂ ਹਨ। ਜੋ ਖ਼ੁਦ ਮਾਲਿਕ ਹਨ, ਉਹੀ ਸਮਝਾਉਂਦੇ ਹਨ। ਤੁਸੀਂ ਹੁਣ ਜਾਣਦੇ ਹੋ ਕਿਵੇਂ ਇੰਨੀ ਛੋਟੀ ਆਤਮਾ ਵਿੱਚ ਪਾਰ੍ਟ ਨੂੰਧਿਆ ਹੋਇਆ ਹੈ। ਆਤਮਾ ਵੀ ਅਵਿਨਾਸ਼ੀ ਹੈ, ਪਾਰ੍ਟ ਵੀ ਅਵਿਨਾਸ਼ੀ ਹੈ। ਵੰਡਰ ਹੈ ਨਾ। ਇਹ ਸਾਰਾ ਬਣਿਆ ਬਣਾਇਆ ਖੇਡ ਹੈ। ਕਹਿੰਦੇ ਵੀ ਹਨ ਬਣੀ ਬਣਾਈ ਬਣ ਰਹੀ… ਡਰਾਮਾ ਵਿੱਚ ਜੋ ਨੂੰਧ ਹੈ, ਉਹ ਤਾਂ ਜ਼ਰੂਰ ਹੋਵੇਗਾ। ਚਿੰਤਾ ਦੀ ਗੱਲ ਨਹੀਂ।

ਤੁਸੀਂ ਬੱਚਿਆਂ ਨੂੰ ਹੁਣ ਆਪਣੇ ਆਪ ਨਾਲ ਪ੍ਰਤਿਗਿਆ ਕਰਨੀ ਹੈ ਕਿ ਕੁਝ ਵੀ ਹੋ ਜਾਵੇ - ਅੱਥਰੂ ਨਹੀਂ ਬਹਾਵਾਂਗੇ। ਫਲਾਣਾ ਮਰ ਗਿਆ, ਆਤਮਾ ਨੇ ਜਾਕੇ ਦੂਜਾ ਸ਼ਰੀਰ ਲਿਆ, ਫ਼ੇਰ ਰੋਣ ਦੀ ਕੀ ਲੋੜ? ਵਾਪਿਸ ਤਾਂ ਆ ਨਹੀਂ ਸਕਦੇ। ਅੱਥਰੂ ਆਇਆ - ਨਾਪਾਸ ਹੋਏ ਇਸਲਈ ਬਾਬਾ ਕਹਿੰਦੇ ਹਨ ਪ੍ਰਤਿਗਿਆ ਕਰੋ ਕਿ ਅਸੀਂ ਕਦੀ ਰੋਵਾਂਗੇ ਨਹੀਂ। ਪਰਵਾਹ ਸੀ ਪਾਰ ਬ੍ਰਹਮ ਵਿੱਚ ਰਹਿਣ ਵਾਲੇ ਬਾਪ ਦੀ, ਉਹ ਮਿਲ ਗਿਆ ਤਾਂ ਬਾਕੀ ਕੀ ਚਾਹੀਦਾ। ਬਾਪ ਕਹਿੰਦੇ ਹਨ ਤੁਸੀਂ ਮੈਨੂੰ ਬਾਪ ਨੂੰ ਯਾਦ ਕਰੋ। ਮੈਂ ਇੱਕ ਹੀ ਵਾਰ ਆਉਂਦਾ ਹਾਂ - ਇਹ ਰਾਜਧਾਨੀ ਸਥਾਪਨ ਕਰਨ ਲਈ। ਇਸ ਵਿੱਚ ਲੜ੍ਹਾਈ ਆਦਿ ਦੀ ਕੋਈ ਗੱਲ ਨਹੀਂ। ਗੀਤਾ ਵਿੱਚ ਵਿਖਾਇਆ ਹੈ ਲੜ੍ਹਾਈ ਲੱਗੀ, ਸਿਰਫ਼ ਪਾਂਡਵ ਬਚੇ। ਉਹ ਕੁੱਤਾ ਨਾਲ ਲੈ ਪਹਾੜਾਂ ਤੇ ਗੱਲ ਗਏ। ਜਿੱਤ ਪਾਈ ਅਤੇ ਮਰ ਗਏ। ਗੱਲ ਹੀ ਨਹੀਂ ਠਹਿਰਦੀ। ਇਹ ਸਭ ਹਨ ਦੰਤ ਕਥਾਵਾਂ। ਇਸਨੂੰ ਕਿਹਾ ਜਾਂਦਾ ਹੈ ਭਗਤੀ ਮਾਰਗ।

ਬਾਪ ਕਹਿੰਦੇ ਹਨ ਤੁਸੀਂ ਬੱਚਿਆਂ ਨੂੰ ਇਸ ਤੋਂ ਵੈਰਾਗ ਹੋਣਾ ਚਾਹੀਦਾ। ਪੁਰਾਣੀ ਚੀਜ਼ ਤੋਂ ਨਫ਼ਰਤ ਹੁੰਦੀ ਹੈ ਨਾ। ਨਫ਼ਰਤ ਕੜਾ ਅੱਖਰ ਹੈ। ਵੈਰਾਗ ਅੱਖਰ ਮਿੱਠਾ ਹੈ। ਜਦੋ ਗਿਆਨ ਮਿਲਦਾ ਹੈ ਤਾਂ ਫ਼ੇਰ ਭਗਤੀ ਦਾ ਵੈਰਾਗ ਹੋ ਜਾਂਦਾ ਹੈ। ਸਤਿਯੁਗ ਤ੍ਰੇਤਾ ਵਿੱਚ ਤਾਂ ਫ਼ੇਰ ਗਿਆਨ ਦੀ ਪ੍ਰਾਲਬੱਧ 21 ਜਨਮ ਦੇ ਲਈ ਮਿਲ ਜਾਂਦੀ ਹੈ। ਉੱਥੇ ਗਿਆਨ ਦੀ ਲੋੜ ਨਹੀਂ ਰਹਿੰਦੀ। ਫ਼ੇਰ ਜਦੋ ਤੁਸੀਂ ਵਾਮ ਮਾਰਗ ਵਿੱਚ ਜਾਂਦੇ ਹੋ ਤਾਂ ਪੌੜੀ ਉਤਰਦੇ ਹੋ। ਹੁਣ ਹੈ ਅੰਤ। ਬਾਪ ਕਹਿੰਦੇ ਹਨ ਹੁਣ ਇਸ ਪੁਰਾਣੀ ਦੁਨੀਆਂ ਤੋਂ ਤੁਸੀਂ ਬੱਚਿਆਂ ਨੂੰ ਵੈਰਾਗ ਆਉਣਾ ਹੈ। ਤੁਸੀਂ ਹੁਣ ਸ਼ੁਦ੍ਰ ਤੋਂ ਬ੍ਰਾਹਮਣ ਬਣੇ ਹੋ ਫ਼ੇਰ ਸੋ ਦੇਵਤਾ ਬਣੋਗੇ। ਹੋਰ ਮਨੁੱਖ ਇਨ੍ਹਾਂ ਗੱਲਾਂ ਨੂੰ ਕੀ ਜਾਨਣ। ਭਾਵੇਂ ਵਿਰਾਟ ਰੂਪ ਦਾ ਚਿੱਤਰ ਬਣਾਉਂਦੇ ਹਨ ਪਰ ਉਸ ਵਿੱਚ ਨਾ ਚੋਟੀ ਹੈ, ਨਾ ਸ਼ਿਵ ਹੈ। ਕਹਿ ਦਿੰਦੇ ਹਨ ਦੇਵਤਾ, ਖਤ੍ਰੀ, ਵੈਸ਼, ਸ਼ੁਦ੍ਰ। ਬਸ ਸ਼ੁਦ੍ਰ ਤੋਂ ਦੇਵਤਾ ਕਿਵੇਂ ਕੌਣ ਬਣਾਉਂਦੇ ਹਨ, ਇਹ ਕੁਝ ਵੀ ਨਹੀਂ ਜਾਣਦੇ। ਬਾਪ ਕਹਿੰਦੇ ਹਨ ਤੁਸੀਂ ਦੇਵੀ - ਦੇਵਤਾ ਕਿੰਨੇ ਸਾਹੂਕਾਰ ਸੀ ਫ਼ੇਰ ਉਹ ਸਭ ਪੈਸੇ ਕਿੱਥੇ ਗਏ! ਮੱਥਾ ਟੇਕਦੇ - ਟੇਕਦੇ ਟਿੱਪੜ ਘਸਾਉਂਦੇ ਪੈਸਾ ਗਵਾਇਆ। ਕਲ ਦੀ ਗੱਲ ਹੈ ਨਾ। ਤੁਹਾਨੂੰ ਇਹ ਬਣਾਕੇ ਗਏ ਫ਼ੇਰ ਤੁਸੀਂ ਕੀ ਬਣ ਗਏ ਹੋ! ਅੱਛਾ!

ਮਿੱਠੇ-ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਝਰਮੁਈ ਝਗਮੁਈ (ਪਰਚਿੰਤਨ) ਦੇ ਵਾਰਤਾਲਾਪ ਨਾਲ ਵਾਤਾਵਰਨ ਖ਼ਰਾਬ ਨਹੀਂ ਕਰਨਾ ਹੈ। ਏਕਾਂਤ ਵਿੱਚ ਬੈਠ ਸੱਚੇ - ਸੱਚੇ ਆਸ਼ਿਕ ਬਣ ਆਪਣੇ ਮਾਸ਼ੂਕ ਨੂੰ ਯਾਦ ਕਰਨਾ ਹੈ।

2. ਆਪਣੇ ਆਪ ਨਾਲ ਪ੍ਰਤਿਗਿਆ ਕਰਨੀ ਹੈ ਕਿ ਕਦੀ ਰੋਂਵਾਂਗੇ ਨਹੀਂ। ਅੱਖਾਂ ਤੋਂ ਅੱਥਰੂ ਨਹੀਂ ਬਹਾਵਾਂਗੇ। ਜੋ ਸਰਵਿਸੇਬੁਲ, ਬਾਪ ਦੀ ਦਿਲ ਤੇ ਚੜ੍ਹੇ ਹੋਏ ਹਨ ਉਨ੍ਹਾਂ ਦਾ ਹੀ ਸੰਗ ਕਰਨਾ ਹੈ। ਆਪਣਾ ਰਜਿਸਟਰ ਬਹੁਤ ਚੰਗਾ ਰੱਖਣਾ ਹੈ।

ਵਰਦਾਨ:-
ਪਾਵਰਫੁਲ ਵ੍ਰਿਤੀ ਦ੍ਵਾਰਾ ਮਨਸਾ ਸੇਵਾ ਕਰਨ ਵਾਲੇ ਵਿਸ਼ਵ ਕਲਿਆਣਕਾਰੀ ਭਵ।

ਵਿਸ਼ਵ ਦੀਆਂ ਤੜਫਦੀਆਂ। ਆਤਮਾਵਾਂ ਨੂੰ ਰਾਹ ਦੱਸਣ ਦੇ ਲਈ ਸਾਖਸ਼ਾਤ ਬਾਪ ਸਮਾਨ ਲਾਈਟ ਹਾਊਸ ਬਣੋ। ਲਕਸ਼ ਰੱਖੋ ਕਿ ਹਰ ਆਤਮਾ ਨੂੰ ਕੁਝ ਨਾ ਕੁਝ ਦੇਣਾ ਹੈ। ਭਾਵੇਂ ਮੁਕਤੀ ਦਵੋ ਭਾਵੇਂ ਜੀਵਨਮੁਕਤੀ। ਸਭ ਦੇ ਪ੍ਰਤੀ ਮਹਾਦਾਨੀ ਅਤੇ ਵਰਦਾਨੀ ਬਣੋ। ਹੁਣ ਆਪਣੇ - ਆਪਣੇ ਸਥਾਨ ਦੀ ਸੇਵਾ ਤੇ ਕਰਦੇ ਹੋ ਲੇਕਿਨ ਇੱਕ ਜਗ੍ਹਾ ਤੇ ਰਹਿੰਦੇ ਮਨਸਾ ਸ਼ਕਤੀ ਦ੍ਵਾਰਾ ਵਾਯੂਮੰਡਲ, ਵੈਬ੍ਰੇਸ਼ਨ ਦ੍ਵਾਰਾ ਵਿਸ਼ਵ ਸੇਵਾ ਕਰੋ। ਅਜਿਹੀ ਪਾਵਰਫੁਲ ਵ੍ਰਿਤੀ ਬਣਾਓ ਜਿਸ ਨਾਲ ਵਾਯੂਮੰਡਲ ਬਣੇ - ਤਾਂ ਕਹਾਂਗੇ ਵਿਸ਼ਵ ਕਲਿਆਣਕਾਰੀ ਆਤਮਾ।

ਸਲੋਗਨ:-
ਅਸ਼ਰਿਰੀਪਣ ਦੀ ਐਕਸਰਸਾਈਜ ਅਤੇ ਵਿਅਰਥ ਸੰਕਲਪ ਰੂਪੀ ਭੋਜਨ ਦੀ ਪਰਹੇਜ ਨਾਲ ਖੁਦ ਨੂੰ ਤੰਦਰੁਸਤ ਬਣਾਓ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਹੁਣ ਆਪਣੇ ਭਾਸ਼ਨਾਂ ਦੀ ਰੂਪਰੇਖਾ ਨਵੀਂ ਕਰੋ। ਵਿਸ਼ਵ ਸ਼ਾਂਤੀ ਦੇ ਭਾਸ਼ਣ ਤੇ ਬਹੁਤ ਕਰ ਲਏ ਲੇਕਿਨ ਅਧਿਆਤਮਿਕ ਗਿਆਨ ਅਤੇ ਸ਼ਕਤੀ ਕੀ ਹੈ ਅਤੇ ਇਸ ਦਾ ਸੋਰਸ ਕੌਣ ਹੈ। ਇਸ ਸਤਿਯਤਾ ਨੂੰ ਸਭਿਯਤਾਪੂਰਵਕ ਸਿੱਧ ਕਰੋ। ਸਾਰੇ ਸਮਝਣ ਕਿ ਇਹ ਭਗਵਾਨ ਦਾ ਕੰਮ ਚਲ ਰਿਹਾ ਹੈ। ਮਾਤਾਵਾਂ ਬਹੁਤ ਵਧੀਆ ਕੰਮ ਕਰ ਰਹੀਆਂ ਹਨ - ਸਮੇਂ ਅਨੁਸਾਰ ਇਹ ਵੀ ਧਰਨੀ ਬਣਾਉਣੀ ਪਈ ਲੇਕਿਨ ਜਿਵੇਂ ਫਾਦਰ ਸ਼ੋਜ ਸਨ ਹੈ, ਇਵੇਂ ਸਨ ਸ਼ੋਜ ਫਾਦਰ ਹੋਵੇ ਤਾਂ ਪ੍ਰਤੱਖਤਾ ਦਾ ਝੰਡਾ ਲਹਿਰਾਏਗਾ।