28.06.26     Avyakt Bapdada     Punjabi Murli     30.11.2010    Om Shanti     Madhuban


“ਹਰ ਘੰਟੇ 5 ਸਵਰੂਪਾਂ ਦੀ ਐਕਸਰਸਾਈਜ਼ ਕਰ ਮਨ ਨੂੰ ਸ਼ਕਤੀਸ਼ਾਲੀ ਬਣਾਓ , ਜਦੋਂ ਬਾਬਾ ਹੀ ਸੰਸਾਰ ਹੈ ਤਾਂ ਸੰਸਕਾਰ ਵੀ ਬਾਪ ਜਿਹੇ ਬਣਾਓ।”


ਅੱਜ ਬਾਪਦਾਦਾ ਸਾਰੇ ਇਕਦੇਸ਼ੀ ਬੱਚਿਆਂ ਨੂੰ ਮਿਲਣ ਆਏ ਹਨ, ਜੋ ਆਰੀਜਨਲ ਸਭ ਦਾ ਦੇਸ਼ ਹੈ। ਜਾਣਦੇ ਹੋ ਨਾ ਇੱਕ ਦੇਸ਼ ਕਿੰਨਾਂ ਪਿਆਰ ਹੈ! ਬਾਪਦਾਦਾ ਵੀ ਉਸ ਦੇਸ਼ ਤੋਂ ਸਰਵ ਬੱਚਿਆਂ ਨੂੰ ਮਿਲਣ ਆਏ ਹਨ। ਬੱਚਿਆਂ ਨੂੰ ਬਾਪ ਨਾਲ ਮਿਲਣ ਦੀ ਖੁਸ਼ੀ ਹੈ ਅਤੇ ਬਾਪ ਨੂੰ ਬੱਚਿਆਂ ਨੂੰ ਮਿਲਣ ਦੀ ਖੁਸ਼ੀ ਹੈ। ਅੱਜ ਬਾਪਦਾਦਾ ਸਭ ਬੱਚਿਆਂ ਦੇ ਸਵਰੂਪਾਂ ਨੂੰ, ਵਿਸ਼ੇਸ਼ 5 ਰੂਪਾਂ ਨੂੰ ਵੇਖ ਰਹੇ ਹਨ ਇਸਲਈ 5 ਮੁਖੀ ਬ੍ਰਹਮਾ ਦਾ ਵੀ ਗਾਇਨ ਹੈ। ਤਾਂ ਆਪਣੇ 5 ਰੂਪਾਂ ਨੂੰ ਜਾਣਦੇ ਹੋ ਨਾ! ਪਹਿਲਾ ਸਭ ਦਾ ਜੋਤੀ ਬਿੰਦੂ ਰੂਪ, ਆ ਗਿਆ ਤੁਹਾਡੇ ਸਾਮ੍ਹਣੇ! ਕਿੰਨਾਂ ਚਮਕਦਾ ਹੋਇਆ ਪਿਆਰਾ ਰੂਪ ਹੈ। ਦੂਸਰਾ ਦੇਵਤਾ ਰੂਪ, ਉਹ ਰੂਪ ਵਿਚ ਕਿੰਨਾਂ ਪਿਆਰਾ ਅਤੇ ਨਿਆਰਾ ਹੈ। ਤੀਸਰਾ ਰੂਪ ਮਧ ਵਿਚ ਪੂਜਨੀਯ ਰੂਪ, ਚੋਥਾ ਰੂਪ ਬ੍ਰਾਹਮਣ ਰੂਪ ਸੰਗਮਵਾਸੀ, ਇਹ ਵੀ ਕਿੰਨਾਂ ਮਹਾਨ ਅਤੇ ਪੰਜਵਾਂ ਰੂਪ ਫਰਿਸ਼ਤਾ ਰੂਪ। ਇਹ 5 ਹੀ ਰੂਪ ਕਿੰਨੇ ਪਿਆਰੇ ਹਨ। ਬਾਪਦਾਦਾ ਅੱਜ ਬੱਚਿਆਂ ਨੂੰ ਮਨ ਦੀ ਐਕਸਰਸਾਈਜ਼ ਸਿਖਾਉਂਦੇ ਹਨ ਕਿਉਂਕਿ ਮਨ ਬੱਚਿਆਂ ਨੂੰ ਕਦੇ - ਕਦੇ ਆਪਣੇ ਵੱਲ ਖਿੱਚ ਲੈਂਦਾ ਹੈ। ਤਾਂ ਅੱਜ ਬਾਪਦਾਦਾ ਮਨ ਨੂੰ ਇਕਰਸ ਬਨਾਉਣ ਦੀ ਐਕਸਰਸਾਈਜ਼ ਸਿਖਾ ਰਹੇ ਹਨ। ਸਾਰੇ ਦਿਨ ਵਿਚ ਇਹਨਾ 5 ਰੂਪਾਂ ਦੀ ਐਕਸਰਸਾਈਜ਼ ਕਰੋ ਅਤੇ ਅਨੁਭਵ ਕਰੋ, ਜੋ ਰੂਪ ਸੋਚੋ ਉਸ ਦਾ ਮਨ ਵਿਚ ਅਨੁਭਵ ਕਰੋ। ਜਿਵੇਂ ਜੋਤੀ ਬਿੰਦੂ ਕਹਿਣ ਤੇ ਹੀ ਉਹ ਚਮਕਦਾ ਹੋਇਆ ਰੂਪ ਸਾਮ੍ਹਣੇ ਆ ਗਿਆ! ਇਵੇਂ ਹੀ ਪੰਜ ਰੂਪ ਸਾਮ੍ਹਣੇ ਲਿਆਓ ਅਤੇ ਉਸ ਰੂਪ ਦਾ ਅਨੁਭਵ ਕਰੋ। ਹਰ ਘੰਟੇ ਵਿਚ 5 ਸੈਕਿੰਡ ਇਸ ਡਰਿੱਲ ਵਿਚ ਲਗਾਓ। ਜੇਕਰ ਸੈਕਿੰਡ ਨਹੀਂ ਤਾਂ 5 ਮਿੰਟ ਲਗਾਓ। ਹਰ ਇੱਕ ਰੂਪ ਸਾਮ੍ਹਣੇ ਲਿਆਓ, ਅਨੁਭਵ ਕਰੋ। ਮਨ ਨੂੰ ਇਸ ਰੂਹਾਨੀ ਐਕਸਰਸਾਈਜ਼ ਵਿਚ ਬਿਜੀ ਕਰੋ ਤਾਂ ਮਨ ਐਕਸਰਸਾਈਜ਼ ਨਾਲ ਸਦਾ ਠੀਕ ਰਹੇਗਾ। ਜਿਵੇਂ ਸ਼ਰੀਰ ਦੀ ਐਕਸਰਸਾਈਜ਼ ਸ਼ਰੀਰ ਨੂੰ ਤੰਦਰੁਸਤ ਰੱਖਦੀ ਹੈ ਇਵੇਂ ਇਹ ਐਕਸਰਸਾਈਜ਼ ਮਨ ਨੂੰ ਸ਼ਕਤੀਸ਼ਾਲੀ ਰੱਖੇਗਾ। ਇੱਕ ਸੈਕਿੰਡ ਵੀ ਮਨ ਵਿਚ ਉਸ ਰੂਪ ਨੂੰ ਲਿਆਓ, ਸਮਝਦੇ ਹੋ ਸਹਿਜ ਹੈ ਨਾ ਇਹ, ਕਿ ਮੁਸ਼ਕਿਲ ਲਗਦਾ ਹੈ? ਮੁਸ਼ਕਿਲ ਨਹੀਂ ਲੱਗੇਗਾ ਕਿਉਂਕਿ ਇਹ ਐਕਸਰਸਾਈਜ਼ ਤੁਸੀਂ ਅਨੇਕ ਵਾਰੀ ਕੀਤੀ ਹੋਈ ਹੈ। ਹਰ ਕਲਪ ਦੀ ਹੈ। ਆਪਣਾ ਹੀ ਰੂਪ ਸਾਮ੍ਹਣੇ ਲਿਆਉਣਾ ਇਹ ਮੁਸ਼ਕਿਲ ਨਹੀਂ ਹੁੰਦਾ। ਇੱਕ - ਇੱਕ ਰੂਪ ਦੇ ਸਾਮ੍ਹਣੇ ਆਉਂਦੇ ਹੀ ਹਰ ਰੂਪ ਦੀ ਵਿਸ਼ੇਸ਼ਤਾ ਦਾ ਅਨੁਭਵ ਹੋਵੇਗਾ। ਕਦੇ - ਕਦੇ ਕਈ ਬੱਚੇ ਕਹਿੰਦੇ ਹਨ ਕਿ ਅਸੀਂ ਇਹਨਾਂ ਰੂਪਾਂ ਦਾ ਅਨੁਭਵ ਕਰਨ ਚਾਹੁੰਦੇ ਲੇਕਿਨ ਮਨ ਦੂਜੇ ਪਾਸੇ ਚਲਾ ਜਾਂਦਾ ਹੈ। ਜਿਨਾਂ ਸਮੇਂ ਜਿੱਥੇ ਮਨ ਲਗਾਉਣਾ ਚਾਹੁੰਦੇ ਹਾਂ ਉਤਨਾ ਸਮੇਂ ਦੀ ਬਜਾਏ ਵਿਅਰਥ, ਗਲਤ ਸੰਕਲਪ ਵੀ ਆ ਜਾਂਦੇ ਹਨ। ਕਦੇ ਮਨ ਵਿਚ ਅਲਬੇਲਾਪਨ ਵੀ ਆ ਜਾਂਦਾ ਹੈ, ਤਾਂ ਬਾਪਦਾਦਾ ਹਰ ਘੰਟੇ 5 ਸੈਕਿੰਡ ਜਾਂ 5 ਮਿੰਟ ਇਸ ਐਕਸਰਸਾਈਜ਼ ਵਿਚ ਅਨੂਭਵ ਕਰਾਉਣਾ ਚਾਹੁੰਦੇ ਹਨ। 5 ਮਿੰਟ ਕਰਕੇ ਮਨ ਨੂੰ ਇਸ ਪਾਸੇ ਚਲਾਓ। ਚਲਣਾ ਤੇ ਚੰਗਾ ਹੁੰਦਾ ਹੈ ਨਾ! ਫਿਰ ਆਪਣੇ ਕੰਮ ਵਿਚ ਲੱਗ ਜਾਵੋ ਕਿਉਂਕਿ ਕੰਮ ਤੇ ਕਰਨਾ ਹੀ ਹੈ। ਕੰਮ ਦੇ ਬਿਨਾਂ ਤੇ ਚਲਣਾ ਨਹੀਂ ਹੈ। ਯਗ ਸੇਵਾ, ਵਿਸ਼ਵ ਸੇਵਾ ਤਾਂ ਸਭ ਕਰ ਰਹੇ ਹੋ ਨਾ ਅਤੇ ਕਰਨੀ ਹੀ ਹੈ। ਇਹ 5 ਮਿੰਟ ਦੀ ਡਰਿੱਲ ਕਰਨ ਦੇ ਬਾਦ ਜੋ ਆਪਣਾ ਕੰਮ ਹੈ ਉਸ ਵਿੱਚ ਲੱਗ ਜਾਵੋ। ਭਾਵੇਂ 5 ਸੈਕਿੰਡ ਲਗਾਵੋ, ਭਾਵੇਂ 5 ਮਿੰਟ ਲਗਾਵੋ ਲੇਕਿਨ ਕੋਈ ਅਜਿਹਾ ਹੈ ਜਿਸਨੂੰ ਇਤਨਾ ਟਾਇਮ ਵੀ ਨਹੀਂ ਮਿਲਦਾ ਹੈ! ਹੈ ਕੋਈ ਹੱਥ ਉਠਾਓ, ਜਿਸ ਨੂੰ 5 ਮਿੰਟ ਵੀ ਨਹੀਂ ਹਨ। ਕੋਈ ਨਹੀਂ ਹੈ। ਹਰ ਕੋਈ? ਸਭ ਨਿਕਾਲ ਸਕਦੇ ਹਨ। ਤਾਂ ਬਾਰ - ਬਾਰ ਇਹ ਐਕਸਰਸਾਈਜ਼ ਕਰੋ ਤਾਂ ਕੰਮ ਕਰਦੇ ਵੀ ਨਸ਼ਾ ਰਹੇਗਾ ਕਿਉਂਕਿ ਬਾਪ ਦਾ ਮੰਤਰ ਵੀ ਹੈ ਮਨਮਨਾਭਵ। ਤਾਂ ਇਹ ਹੀ ਮੰਤ੍ਰ ਮਨ ਦੇ ਅਨੁਭਵ ਨਾਲ ਮਾਇਆ ਜਿੱਤ ਬਣਨ ਵਿਚ ਯੰਤਰ ਬਣ ਜਾਵੇਗਾ ਕਿਉਂਕਿ ਬਾਪਦਾਦਾ ਨੇ ਦੱਸ ਦਿੱਤਾ ਹੈ ਕਿ ਜਿੰਨਾਂ ਸਮੇਂ ਅੱਗੇ ਵਧੇਗਾ, ਉਸ ਦੇ ਅਨੁਸਾਰ ਇੱਕ ਸੈਕਿੰਡ ਵਿਚ ਸਟਾਪ ਲਗਾਉਣਾ ਹੋਵੇਗਾ। ਤਾਂ ਇਹ ਐਕਸਰਸਾਈਜ਼ ਕਰਨ ਨਾਲ ਮਨਮਨਾਭਵ ਹੋਣ ਵਿਚ ਮਦਦ ਮਿਲੇਗੀ ਕਿਉਂਕਿ ਬਾਪਦਾਦਾ ਨੇ ਵੇਖਿਆ ਕਿ ਜੋ ਭਾਸ਼ਣ ਕਰਦੇ ਹੋ ਜਾਂ ਕਿਸੇ ਨੂੰ ਵੀ ਸੰਦੇਸ਼ ਦਿੰਦੇ ਹੋ ਤਾਂ ਕੀ ਕਹਿੰਦੇ ਹੋ? ਅਸੀਂ ਵਿਸ਼ਵ ਨੂੰ ਪਰਿਵਰਤਨ ਕਰਨ ਵਾਲੇ ਹਾਂ। ਤਾਂ ਜਦੋਂ ਵਿਸ਼ਵ ਪਰਿਵਰਤਨ ਕਰਨਾ ਹੈ ਤਾਂ ਪਹਿਲੇ ਆਪਣੇ ਨੂੰ ਅਜਿਹਾ ਸ਼ਕਤੀਸ਼ਾਲੀ ਬਣਾਓ ਜੋ ਜਿਸ ਸਮੇਂ ਜੋ ਸੰਕਲਪ ਕਰਨਾ ਚਾਹੋ ਉਹ ਹੀ ਮਨ ਸੰਕਲਪ ਕਰ ਸਕਦਾ ਹੈ। ਸੈਕਿੰਡ ਵਿਚ ਆਰਡਰ ਕਰੋ, ਜਿਵੇਂ ਇਸ ਸ਼ਰੀਰ ਦੀਆਂ ਹੋਰ ਕਰਮਿੰਦਰਿਆਂ ਨੂੰ ਆਰਡਰ ਕਰਦੇ ਹੋ, ਉਪਰ ਹੋਵੋ, ਹੇਠਾਂ ਹੋਵੋ ਤਾਂ ਕਰਦੀਆਂ ਹਨ ਨਾ! ਇਵੇਂ ਮਨ ਵਿਅਰਥ ਜਾਂ ਗਲਤ ਤੋਂ ਬਚ ਜਾਵੇ, ਮਨ ਦੇ ਮਾਲਿਕ ਹੋ, ਮੇਰਾ ਮਨ ਕਹਿੰਦੇ ਹੋ ਨਾ! ਤਾਂ ਮੇਰਾ ਮਨ ਇਤਨਾ ਆਰਡਰ ਵਿਚ ਰਹੇ ਉਸ ਦੇ ਲਈ ਇਹ ਮਨ ਦੀ ਐਕਸਰਸਾਈਜ਼ ਦੱਸੀ।

ਬਾਪਦਾਦਾ ਨੇ ਵੇਖਿਆ ਹਰ ਇੱਕ ਬੱਚਾ ਇਹ ਹੀ ਚਾਹੁੰਦਾ ਹੈ ਕਿ ਸਾਨੂੰ ਮਨ ਜਿੱਤ ਜਗਤ ਜਿੱਤ ਬਣਨਾ ਹੈ ਇਸਲਈ ਆਉਣ ਵਾਲੇ ਸਮੇਂ ਦੇ ਪਹਿਲੇ ਇਹ ਅਭਿਆਸ ਜਿੱਥੇ ਚਾਹੋ ਉਥੇ ਮਨ ਟਿਕ ਜਾਵੇਗਾ। ਤਾਂ ਅੱਜ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਹਰ ਬੱਚਾ ਅਜਿਹਾ ਸ਼ਕਤੀਸ਼ਾਲੀ ਬਣੇ ਜੋ - ਜੋ ਸੰਕਲਪ ਕਰੇ ਉਸ ਅਨੁਸਾਰ ਮਨ ਬੁੱਧੀ ਸੰਸਕਾਰ ਆਰਡਰ ਵਿਚ ਹੋਣ। ਜਿਸ ਦਾ ਇਹ ਅਭਿਆਸ ਹੋਵੇਗਾ ਉਹ ਜਗਤਜਿੱਤ ਜਰੂਰ ਬਣੇਗਾ। ਬਾਪਦਾਦਾ ਨਾਲ, ਪਰਿਵਾਰ ਨਾਲ ਪਿਆਰ ਤਾਂ ਸਭ ਦਾ ਹੈ। ਜਿਨਾਂ ਬੱਚਿਆਂ ਦਾ ਬਾਪ ਨਾਲ ਪਿਆਰ ਹੈ ਉਸ ਤੋਂ ਜਿਆਦਾ ਬਾਪ ਦਾ ਬੱਚਿਆਂ ਨਾਲ ਪਿਆਰ ਹੈ। ਤਾਂ ਬੱਚਿਆਂ ਨੇ ਚਤੁਰਾਈ ਚੰਗੀ ਕੀਤੀ ਹੈ, ਮੇਰਾ ਬਾਬਾ, ਮੇਰਾ ਬਾਬਾ ਕਹਿ ਕੇ ਮੇਰਾ ਬਣਾ ਲਿਆ ਹੈ। ਹਰ ਇੱਕ ਬੱਚਾ ਇਹ ਹੀ ਨਿਸ਼ਚੇ ਨਾਲ ਕਹਿੰਦਾ ਹੈ “ ਮੇਰਾ ਬਾਬਾ”। ਅਤੇ ਬਾਪ ਵੀ ਕਹਿੰਦਾ ਹੈ ਮੇਰਾ ਬੱਚਾ। ਇਸ ਮੇਰੇ ਸ਼ਬਦ ਨੇ ਕਮਾਲ ਕਰ ਦਿੱਤਾ। ਹਰ ਇੱਕ ਦੇ ਦਿਲ ਵਿਚ ਕਿੰਨਾਂ ਉਮੰਗ ਆਉਂਦਾ ਹੈ ਮੇਰਾ ਬਾਬਾ, ਪਿਆਰਾ ਬਾਬਾ ਅਤੇ ਬਾਪ ਵੀ ਬਾਰ - ਬਾਰ ਕਹਿੰਦੇ ਮੇਰੇ ਬੱਚੇ। ਕੋਈ ਵੀ ਮਾਇਆ ਦਾ ਵਾਰ ਹੋਵੇ ਕਿਉਂਕਿ ਅੱਧਾਕਲਪ ਮਾਇਆ ਨੂੰ ਆਪਣਾ ਬਣਾਇਆ ਹੈ ਨਾ! ਤਾਂ ਮਾਇਆ ਦਾ ਵੀ ਤੁਸੀਂ ਲੋਕਾਂ ਨਾਲ ਪਿਆਰ ਤੇ ਹੋਵੇਗ ਨਾ! ਤਾਂ ਉਹ ਬਾਰ - ਬਾਰ ਆਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਜੋ ਦਿਲ ਨਾਲ ਮੇਰਾ ਬਾਬਾ ਕਹਿੰਦਾ ਹੈ ਤਾਂ ਬਾਪ ਦਾ ਸਹਿਯੋਗ ਮਿਲਦਾ ਹੈ। ਇੱਕ ਵਾਰੀ ਦਿਲ ਤੋਂ ਕਿਹਾ ਮੇਰਾ ਬਾਬਾ ਤਾਂ ਹਜਾਰ ਵਾਰੀ ਬਾਪ ਬੰਨ੍ਹਿਆ ਹੋਇਆ ਹੈ ਸ਼ਕਤੀਸ਼ਾਲੀ ਸਹਿਯੋਗ ਦੇਣ ਦੇ ਲਈ। ਅਨੁਭਵ ਹੈ ਨਾ! ਸਿਰਫ ਸਮੇਂ ਤੇ ਇਸ ਅਨੁਭਵ ਨੂੰ ਪ੍ਰੈਕਟਿਕਲ ਵਿਚ ਲਿਆਓ।

ਬਾਪਦਾਦਾ ਬੱਚਿਆਂ ਦੀ ਇੱਕ ਗੱਲ ਵੇਖ ਕੇ ਦਿਲ ਵਿਚ ਬੱਚਿਆਂ ਦੇ ਉਪਰ ਮੁਸਕਰਾਉਂਦਾ ਹੈ। ਜਾਣਦੇ ਹੋ ਕਿਹੜੀ ਗੱਲ? ਸਾਰੇ ਕਹਿੰਦੇ ਹਨ ਕਿ ਬਾਬਾ ਹੀ ਮੇਰਾ ਸੰਸਾਰ ਹੈ, ਕਹਿੰਦੇ ਹਨ ਨਾ ਬਾਪ ਹੀ ਸਾਡਾ ਸੰਸਾਰ ਹੈ! ਕਹਿੰਦੇ ਹੋ, ਜੋ ਕਹਿੰਦਾ ਹੈ ਬਾਪ ਹੀ ਮੇਰਾ ਸੰਸਾਰ ਹੈ, ਉਹ ਹੱਥ ਉਠਾਓ। ਅੱਛਾ, ਬਾਪ ਹੀ ਸੰਸਾਰ ਹੈ। ਦੂਸਰਾ ਤਾਂ ਕੋਈ ਸੰਸਾਰ ਨਹੀਂ ਹੈ ਨਾ! ਸੰਸਾਰ ਦੂਸਰਾ ਨਹੀਂ ਹੈ ਲੇਕਿਨ ਦੂਸਰਾ ਕੀ ਹੈ? ਸੰਸਕਾਰ। ਜਦ ਬਾਪ ਹੀ ਮੇਰਾ ਸੰਸਾਰ ਹੈ, ਦੂਸਰਾ ਕੋਈ ਸੰਸਾਰ ਹੈ ਹੀ ਨਹੀਂ। ਸੰਸਾਰ ਨਹੀਂ ਹੈ ਲੇਕਿਨ ਸੰਸਕਾਰ ਕਿਵੇਂ ਪੈਦਾ ਹੋ ਜਾਂਦਾ ਹੈ? ਅੱਜਕਲ ਬਾਪਦਾਦਾ ਸਮੇਂ ਪ੍ਰਮਾਣ ਸੰਸਕਾਰ ਸ਼ਬਦ ਨੂੰ ਮਿਟਾਉਣਾ ਚਾਹੁੰਦੇ ਹਨ। ਮਿਟ ਸਕਦਾ ਹੈ? ਮਿਟ ਸਕਦਾ ਹੈ? ਜੋ ਸਮਝਦੇ ਹਨ ਕਿ ਸੰਸਾਰ ਵਿਘਣ ਰੂਪ ਨਹੀਂ ਬਣ ਸਕਦਾ, ਇਹ ਦ੍ਰਿੜ ਸੰਕਲਪ ਕਰ ਸਕਦੇ ਹਨ, ਦ੍ਰਿੜ ਪੁਰਸ਼ਾਰਥ ਦ੍ਵਾਰਾ ਅੱਜ ਵੀ ਦ੍ਰਿਸ਼ ਪੁਰਸ਼ਾਰਥ ਕਰ ਸਕਦੇ ਹਨ ਕਿ ਖਤਮ ਕਰਨਾ ਹੀ ਹੈ। ਕਰਾਂਗੇ, ਸੋਚਾਂਗੇ, ਵੇਖਾਂਗੇ.. ਇਹ ਨਹੀਂ ਕਰਨਾ। ਕਰਨਾ ਹੀ ਹੈ। ਸੰਸਕਾਰ ਦਾ ਕੰਮ ਹੈ ਆਉਣਾ ਅਤੇ ਬੱਚਿਆਂ ਦਾ ਕੰਮ ਹੈ ਸਮਾਪਤ ਕਰਨਾ ਹੀ ਹੈ। ਹੈ ਹਿੰਮਤ? ਹਰ ਹਿੰਮਤ? ਪਹਿਲੇ ਵੀ ਹੱਥ ਉਠਾਇਆ ਸੀ ਲੇਕਿਨ ਚੈਕ ਕਰੋ ਜੋ ਸੰਕਲਪ ਕੀਤਾ ਉਹ ਹੀ ਰਿਹਾ ਹੈ? ਜੋ ਸਮਝਦੇ ਹਨ ਕਿ ਬਾਪ ਨੇ ਕਿਹਾ, ਬਾਪ ਦਾ ਕੰਮ ਹੈ ਲਕਸ਼ ਦੇਣਾ ਅਤੇ ਬੱਚਿਆਂ ਦਾ ਕੰਮ ਹੈ ਜੋ ਬਾਪ ਨੇ ਕਿਹਾ ਉਹ ਕਰਨਾ ਹੀ ਹੈ। ਇਸ ਦੀ ਵੀ ਇੱਕ ਡੇਟ ਫੀਕਸ ਕਰੋ, ਜਿਵੇਂ ਭਗਤ ਲੋਕਾਂ ਨੇ ਡੇਟ ਫਿਕਸ ਕੀਤੀ ਹੈ, ਸ਼ਿਵਰਾਤਰੀ, ਤਾਂ ਮੰਨਾਉਂਦੇ ਹਨ ਨਾ? ਤਾਂ ਇਸ ਡੇਟ ਵੀ ਫਿਕਸ ਕਰੋ। ਅੱਛਾ ਸਭ ਦੀ ਇਕੱਠੀ ਡੇਟ ਨਹੀਂ ਹੋਵੇ ਤਾਂ ਪਹਿਲੇ ਇੱਕ - ਇੱਕ ਆਪਣੇ ਲਈ ਤਾਂ ਡੇਟ ਫਿਕਸ ਕਰ ਸਕਦੇ ਹਨ ਨਾ! ਕਰ ਸਕਦੇ ਹੋ! ਕਰ ਸਕਦੇ ਹੋ ਤਾਂ ਹੱਥ ਉਠਾਓ। ਤਾਂ ਕੀਤਾ! ਕਰ ਸਕਦੇ ਹੋ ਤਾਂ ਕੀਤਾ? ਡਬਲ ਵਿਦੇਸ਼ੀਆਂ ਨੇ ਡੇਟ ਫਿਕਸ ਕੀਤਾ! ਅੱਛਾ ਸਾਮ੍ਹਣੇ ਵਾਲੇ, ਕੀਤਾ ਫਿਕਸ? ਡੇਟ ਫਿਕਸ ਕੀਤਾ ਨਾ, ਉਹ ਬਾਪਦਾਦਾ ਨੂੰ ਲਿਖਕੇ ਦੇਣਾ। ਬਾਪਦਾਦਾ ਵੀ ਬੱਚਿਆਂ ਨੂੰ ਪੇਪਰ ਪਾਸ ਕਰਨ ਦੀ ਬਹਾਦੁਰੀ ਤਾਂ ਦੇਣਗੇ ਨਾ। ਫਿਰ ਗੀਤ ਗਾਉਣਗੇ ਵਾਹ ਬੱਚੇ ਵਾਹ! ਸੈਰੇਮਨੀ ਮਨਾਉਣਗੇ ਜਿਸਨੇ ਸੰਕਲਪ ਕੀਤਾ ਅਤੇ ਉਸ ਅਨੁਸਾਰ ਪ੍ਰੈਕਟਿਕਲ ਕੀਤਾ ਉਸਦੀ ਸੈਰੇਮਨੀ ਮਨਾਉਣਗੇ ਕਿਉਂਕਿ ਫਰਕ ਤੇ ਆਉਂਦਾ ਰਹੇਗਾ ਨਾ! ਜੋ ਡੇਟ ਫਿਕਸ ਕਰਨਗੇ ਉਸ ਵਿੱਚ ਅੱਗੇ ਵਧਨ ਦੇ ਲਈ ਨੇੜੇ ਤੇ ਆਉਣਗੇ ਨਾ। ਫਰਕ ਤਾਂ ਜਿਨਾਂ ਸ਼ੁਰੂ ਹੋਵੇਗਾ। ਤਾਂ ਜਿਸ ਦਾ ਡੇਟ ਅਨੁਸਾਰ ਸੰਪੰਨ ਹੋਵੇਗਾ ਉਸਦੀ ਬਾਪਦਾਦਾ ਸੈਰੇਮਨੀ ਮਨਾਉਣਗੇ। ਅੰਦਰ ਜੋ ਕਰਨਗੇ ਤਾਂ ਵੇਖਣ ਵਾਲੇ ਵੀ ਵੇਰੀਫਾਈ ਕਰਨਗੇ ਕਿਉਂਕਿ ਸੰਪਰਕ ਵਿਚ ਤੇ ਆਉਣਗੇ ਨਾ! ਸੰਸਕਾਰ ਕਿਸੇ ਨਾ ਕਿਸੇ ਦੇ ਨਾਲ ਨਿਕਲਦਾ ਹੈ ਨਾ! ਕਿਉਂਕਿ ਬਾਪ ਦਾਦਾ ਨੇ ਵੇਖਿਆ ਕਿ ਹਰ ਇੱਕ ਬੱਚੇ ਨੂੰ ਇਹ ਸ਼ੁੱਧ ਨਸ਼ਾ ਤਾਂ ਹੈ ਕਿ ਮੈਂ ਮਾਸਟਰ ਸਰਵਸ਼ਕਤੀਮਾਨ ਹਾਂ। ਮਾਸਟਰ ਤਾਂ ਹੋ ਨਾ? ਜਦੋਂ ਸਰਵਸ਼ਕਤੀਮਾਨ ਹੋ ਤਾਂ ਸੰਕਲਪ ਨੂੰ ਪੂਰਾ ਕਰਨਾ ਇਹ ਵੀ ਸ਼ਕਤੀ ਹੈ ਨਾ! ਅੱਛਾ।

ਜੋ ਅੱਜ ਪਹਿਲੇ ਵਾਰੀ ਆਏ ਹਨ ਉਹ ਉੱਠੋ। ਦੇਖੋ, ਕਿੰਨੇ ਆਏ ਹਨ। ਬਾਪਦਾਦਾ ਮੁਬਾਰਕ ਦਿੰਦੇ ਹਨ। ਮਧੂਬਨ ਵਿਚ ਆਉਣ ਦੀ ਮੁਬਾਰਕ ਹੈ, ਮੁਬਾਰਕ ਹੈ, ਮੁਬਾਰਕ ਹੈ। ਬਾਪਦਾਦਾ ਫਿਰ ਵੀ ਇਵੇਂ ਸਮਝਦੇ ਹਨ ਕਿ ਟੂਲੇਟ ਦਾ ਬੋਰਡ ਲੱਗਣ ਤੋਂ ਪਹਿਲੇ ਆ ਗਏ ਹੋ ਇਸਲਈ ਸਾਰੇ ਪਰਿਵਾਰ ਦੀ, ਬਾਪਦਾਦਾ ਦੀ ਤਾਂ ਹਰ ਸਾਰੇ ਪਰਿਵਾਰ ਦੀ ਵੀ ਤੁਸੀ ਸਭ ਵਿਚ ਸ਼ੁਭ ਆਸ਼ਾ ਹੈ ਕਿ ਸਦਾ ਡਬਲ ਪੁਰਸ਼ਾਰਥ ਕਰ ਲਾਸ੍ਟ ਆਉਂਦੇ ਹੋਏ ਵੀ ਫਸਟ ਜਾ ਸਕਦੇ ਹੋ। ਹੈ ਹਿੰਮਤ! ਜੋ ਅੱਜ ਆਏ ਹਨ ਉਨ੍ਹਾਂ ਵਿਚ ਇਹ ਹਿੰਮਤ ਹੈ! ਕੀ ਲਾਸ੍ਟ ਆਉਂਦੇ ਵੀ ਫਸਟ ਜਾਕੇ ਫਸਟ ਆ ਜਾਓ। ਫਸਟ ਨੰਬਰ ਵਿਚ ਇੱਕ ਫਸਟ ਨਹੀਂ। ਫਸਟਕਲਾਸ ਵਿਚ ਫਸਟ ਆਓ, ਹੋ ਸਕਦਾ ਹੈ! ਜੋ ਸਮਝਦੇ ਹਨ ਅਸੀਂ ਫਸਟ ਜਾਕੇ ਫਾਸਟ ਹੋ ਸਕਦੇ ਹਾਂ ਉਹ ਹੱਥ ਉਠਾਓ। ਆਪਣੇ ਵਿੱਚ ਨਿਸ਼ਚੇ ਹੈ? ਅੱਛਾ। ਪਿੱਛੇ ਵਾਲੇ ਹੱਥ ਉੱਚਾ ਕਰੋ, ਹੋ ਸਕਦਾ ਹੈ ਤਾਂ! ਅੱਛਾ। ਥੋੜੇ ਹਨ। ਫਿਰ ਵੀ ਸਾਰਾ ਪਰਿਵਾਰ ਅਤੇ ਬਾਪਦਾਦਾ ਤੁਹਾਨੂੰ ਸਹਿਯੋਗ ਦੇਕੇ ਅੱਗੇ ਵਧਾਉਣਾ ਚਾਹੁੰਦੇ ਹਨ ਇਸਲਈ ਜਿਸ ਵੀ ਸੈਂਟਰ ਦੇ ਵਲੋਂ ਆਏ ਹੋ ਉਸ ਸੈਂਟਰ ਤੇ ਇਹ ਆਪਣਾ ਵਾਇਦਾ ਬਾਰ - ਬਾਰ ਯਾਦ ਕਰਨਾ। ਹੋ ਸਕਦਾ ਹੈ, ਅਸੰਭਵ ਨਹੀਂ ਹੈ। ਹੈ ਸੰਭਵ ਲੇਕਿਨ ਡਬਲ ਅਟੈਂਸ਼ਨ। ਜੇਕਰ ਲਾਸ੍ਟ ਅਤੇ ਫਾਸਟ ਜਾਕੇ ਵਿਖਾਉਣਗੇ ਤਾਂ ਸੈਂਟਰ ਤੇ ਤੁਹਾਡਾ ਤੀਵ੍ਰ ਪੁਰਸ਼ਾਰਥ ਦਾ ਦਿਨ ਮਨਾਉਣਗੇ। ਫੰਕਸ਼ਨ ਕਰਨਗੇ। ਸਭ ਦੇ ਦਿਲ ਵਿਚ ਉਮੰਗ ਤਾਂ ਹੈ ਕਿ ਜਲਦੀ ਤੋਂ ਜਲਦੀ ਬਾਪ ਸਮਾਨ ਬਣਕੇ ਹੀ ਵਿਖਾਈਏ। ਬਾਪਦਾਦਾ ਵੀ ਅੰਮ੍ਰਿਤਵੇਲੇ ਜਦੋਂ ਬੱਚੇ ਬਾਪ ਨਾਲ ਗੱਲਾਂ ਕਰਦੇ ਹਨ ਤਾਂ ਖੁਸ਼ ਹੁੰਦੇ ਹਨ। ਵਾਹ ਬੱਚੇ ਵਾਹ! ਅਤੇ ਬਾਪ ਹਰ ਬੱਚੇ ਨੂੰ ਭਾਵੇਂ ਪੁਰਾਣਾ ਹੈ, ਭਾਵੇਂ ਨਵਾਂ ਹੈ, ਹਰ ਬੱਚੇ ਨੂੰ ਬਹੁਤ - ਬਹੁਤ ਦਿਲ ਦੀਆਂ ਦੁਆਵਾਂ ਦਿੰਦੇ ਹਨ। ਇੱਕ ਕਦਮ ਤੁਹਾਡਾ, ਹਜਾਰ ਕਦਮ ਬਾਪ ਦੀ ਮਦੱਦ ਦਾ ਕਿਉਂਕਿ ਹੁਣ ਸਮੇਂ ਦਾ ਪਰਿਵਰਤਨ ਫਾਸਟ ਗਤੀ ਵਿਚ ਜਾ ਰਿਹਾ ਹੈ। ਅੱਛਾ।

ਸੇਵਾ ਦਾ ਟਰਨ ਦਿੱਲੀ ਅਤੇ ਆਗਰਾ ਜੋਨ ਦਾ ਹੈ :- ਬਾਪਦਾਦਾ ਨੇ ਸੁਣਿਆ ਕਿ ਦਿੱਲੀ ਸ਼ੂਰੁ ਤੋਂ ਲੈਕੇ ਸੇਵਾ ਦੀਆਂ ਨਵੀਆਂ - ਨਵੀਆਂ ਗੱਲਾਂ ਕਰਦੀ ਆਈ ਹੈ। ਕੀਤੀ ਹੈ ਨਾ! ਦਿੱਲੀ ਨੇ ਕੀਤੀ ਹੈ। ਤਾਂ ਹੁਣ ਕੋਈ ਨਵੀਂ ਇਮਵੇਮਸ਼ਨ ਕੱਢੋ ਸੇਵਾ ਦੀ। ਜੋ ਭਾਸ਼ਣ ਚਲਦੇ ਹਨ। ਪ੍ਰੋਗਰਾਮ ਚਲਦੇ ਹਨ ਉਹ ਵੀ ਚੰਗੇ ਹਨ ਕਿਉਂਕਿ ਉਸ ਨਾਲ ਵ੍ਰਿਧੀ ਹੁੰਦੀ ਹੈ ਅਤੇ ਸੰਬੰਧ ਵਿਚ ਆਉਂਦੇ ਹਨ। ਜੋ ਹੁਣ ਚਲ ਰਹੇ ਹਨ ਉਹ ਵੀ ਚੰਗੇ ਹਨ ਲੇਕਿਨ ਹੁਣ ਇਹ ਪ੍ਰੋਗਰਾਮ ਬਹੁਤ ਸਮੇਂ ਚੱਲੇ ਹਨ। ਹੁਣ ਕੋਈ ਨਵੀਂ ਗੱਲ ਨਿਕਾਲੋ ਜੋ ਸੇਵਾ ਕਰਨ ਵਾਲਿਆਂ ਨੂੰ ਨਵਾਂ ਉਮੰਗ, ਨਵਾਂ ਉਤਸਾਹ ਆਵੇ। ਕਰੋਂਗੇ ਨਾ!, ਅੱਛਾ ਹੈ। ਸਭ ਨੂੰ ਉਤਸਾਹ ਵਿਚ ਲਿਆ ਕੇ ਸਭ ਨੂੰ ਉਸ ਵਿੱਚ ਬਿਜੀ ਕਰੋ। ਇਹ ਜੋ ਵੱਡੇ ਪ੍ਰੋਗਰਾਮ ਹੁੰਦੇ ਹਨ ਉਨ੍ਹਾਂ ਵਿਚ ਭਾਸ਼ਨ ਕਰਨ ਵਾਲੇ ਤੇ ਬਿਜੀ ਹੁੰਦੇ ਹਨ ਲੇਕਿਨ ਦੂਜੇ ਸਿਰਫ ਸਾਥ ਦਿੰਦੇ ਹਨ। ਉਹ ਵੀ ਹੈ ਜਰੂਰੀ ਲੇਕਿਨ ਅਜਿਹਾ ਕੋਈ ਕੰਮ ਨਿਕਾਲੋ ਜਿਸ ਵਿਚ ਹਰ ਇਕ ਕੁਵਾਲਟੀ ਵਾਲੇ ਖੁਦ ਕਰਕੇ ਬਿਜੀ ਰਹਿਣ ਕਿਉਂਕਿ ਦਿੱਲੀ ਨੂੰ ਹੀ ਰਾਜਧਾਨੀ ਬਣਨਾ ਹੈ। ਤਾਂ ਦਿੱਲੀ ਵਾਲਿਆਂ ਨੂੰ ਅਜਿਹੀ ਕੋਈ ਇਨਵੇਨਸ਼ਨ ਨਿਕਾਲਣੀ ਚਾਹੀਦੀ ਹੈ। ਠੀਕ ਹੈ! ਠੀਕ ਹੈ ਸਭ ਕਰਨਗੇ? ਹੱਥ ਉਠਾਓ। ਚੰਗਾ ਹੈ। ਕੋਈ ਵੀ ਨਿਕਾਲ ਸਕਦੇ ਹਨ। ਨਵੇਂ ਵੀ ਨਿਕਾਲ ਸਕਦੇ ਹਨ। ਜੇਕਰ ਦੂਜੇ ਕਿਸੇ ਨੂੰ ਵੀ ਸੰਕਲਪ ਆਵੇ ਤਾਂ ਉਹ ਵੀ ਇਥੇ ਹੈੱਡ ਆਫਿਸ ਵਿਚ, ਮਧੂਬਨ ਆਫਿਸ ਵਿਚ ਲਿਖ ਸਕਦੇ ਹਨ। ਸਭਨੂੰ ਚਾਂਸ ਹੈ। ਅੱਛਾ। ਦਿੱਲੀ ਵਾਲੇ ਪੁਰਸ਼ਾਰਥ ਵਿਚ ਵੀ ਨੰਬਰਵਨ ਲੈਣ। ਬਾਪਦਾਦਾ ਨੇ ਬਹੁਤ ਸਮੇਂ ਤੋਂ ਇਹ ਕਿਹਾ ਹੈ ਕਿ ਕੋਈ ਵੀ ਸੈਂਟਰ ਭਾਵੇਂ ਦੇਸ਼, ਭਾਵੇਂ ਵਿਦੇਸ਼ ਦੇ ਸੈਂਟਰ ਅਤੇ ਉਸ ਦੇ ਕੁਨੈਕਸ਼ਨ ਦੇ ਸੈਂਟਰ 6 ਮਹੀਨੇ ਨਿਰਵਿਘਨ ਰਹਿ ਕੇ ਵਿਖਾਉਣ, ਕੋਈ ਵੀ ਵਿਘਣ ਨਹੀਂ ਆਵੇ, ਨਿਰਵਿਘਨ। ਇਸ ਵਿੱਚ ਜੇਕਰ ਨੰਬਰਵਨ ਬਣੇਗਾ ਤਾਂ ਉਸ ਦਾ ਵੀ ਨਿਰਵਿਘਨ ਭਵ ਦਾ ਡੇ ( ਦਿਨ) ਮਨਾਉਣਗੇ। ਹੁਣ 6 ਮਹੀਨੇ ਕਹਿ ਰਹੇ ਹਨ, 6 ਮਹੀਨੇ ਦਾ ਅਭਿਆਸ ਹੋਵੇਗਾ ਤਾਂ ਅੱਗੇ ਵੀ ਆਦਤ ਹੋ ਜਾਵੇਗੀ। ਲੇਕਿਨ ਇਨਾਮ ਲੈਣ ਦੇ ਲਈ 6 ਮਹੀਨੇ ਦਾ ਟਾਇਮ ਦਿੰਦੇ ਹਨ। ਤਾਂ ਦਿੱਲੀ ਕੀ ਨੰਬਰ ਲਵੇਗੀ। ਪਹਿਲਾ ਨੰਬਰ। ਬਾਪਦਾਦਾ ਨੂੰ ਖੁਸ਼ੀ ਹੈ। ਸਾਰੇ ਪਰਿਵਾਰ ਨੂੰ ਵੀ ਖੁਸ਼ੀ ਹੈ। ਸੰਤੁਸ਼ਟਤਾ ਦਾ ਬੋਲਬਾਲਾ ਹੋਵੇ। ਭਾਵੇਂ ਸੇਵਾ ਵਿਚ, ਭਾਵੇਂ ਜੋ ਨਿਯਮ ਬਣੇ ਹੋਏ ਹਨ ਉਸ ਨਿਯਮ ਵਿਚ। ਤਾਂ ਵੇਖਣਗੇ, ਬਾਪਦਾਦਾ ਨੇ ਕਿਹਾ ਹੈ ਲੇਕਿਨ ਹੁਣ ਤੱਕ ਨਾਮ ਨਹੀਂ ਆਇਆ ਹੈ। ਜੌਨ ਨਹੀਂ ਤਾਂ ਜੋ ਵੀ ਵੱਡੇ ਸੈਂਟਰ ਹਨ ਉਸਦੇ ਕੁਨੈਕਸ਼ਨ ਵਾਲੇ ਸੈਂਟਰ ਇਤਨਾ ਵੀ ਕਰਨਗੇ ਤਾਂ ਬਾਪਦਾਦਾ ਵੇਖਣਗੇ। ਹੁਣ ਜਲਦੀ ਜਲਦੀ ਕਦਮ ਨੂੰ ਅੱਗੇ ਕਰਨਾ। ਕਿਉਂ? ਅਚਾਨਕ ਕੀ ਵੀ ਹੋ ਸਕਦਾ ਹੈ। ਤਾਰੀਖ਼ ਨਹੀਂ ਦੱਸਣਗੇ। ਚੰਗਾ।

ਆਗਰਾ ਸਭ ਜੋਨ :- ਆਗਰਾ ਨੂੰ ਅਜਿਹਾ ਕੋਈ ਕੰਮ ਜਾਂ ਸੇਵਾ ਕਰਨੀ ਹੈ ਜੋ ਜਿਵੇਂ ਗੌਰਮਿੰਟ ਦੀ ਲਿਸਟ ਵਿਚ ਆਗਰਾ ਮਸ਼ਹੂਰ ਹੈ ਇਵੇਂ ਆਗਰਾ ਵਾਲੇ ਕੋਈ ਨਾ ਕੋਈ ਅਜਿਹੀ ਸੇਵਾ ਲੱਭੋ ਜੋ ਆਲਮਾਇਟੀ ਗੌਰਮਿੰਟ ਵਿਚ ਵੀ ਮਸ਼ਹੂਰ ਹੋ ਜਾਵੋ। ਤਾਂ ਜਿਵੇਂ ਆਗਰੇ ਵਿਚ ਤਾਜ ਹੈ, ਉਵੇਂ ਕੁਝ ਕਰੋ। ਹੈ, ਉਮੀਦ ਹੈ। ਉਮੀਦ ਹੈ ਉਸਦੀ ਮੁਬਾਰਕ ਹੋਵੇ। ਕੀ ਕੀ ਕਰੋਗੇ? ਲੇਕਿਨ ਕਿੰਨੇ ਸਮੇਂ ਵਿੱਚ ਕਰੋਗੇ? ( ਮੇਲਾ ਕਰੋਗੇ, ਮੈਗਾ ਪ੍ਰੋਗਰਾਮ ਕਰੋਗੇ ) ਮੈਗਾ ਪ੍ਰੋਗਰਾਮ ਤਾਂ ਸਾਰੇ ਕਰ ਰਹੇ ਹਨ ਲੇਕਿਨ ਕੋਈ ਨਵੀਂ ਇੰਵੇਨਸ਼ਨ ਨਿਕਾਲੋ ਜੋ ਕਿਸੇ ਜੌਨ ਨੇ ਨਹੀਂ ਕੀਤਾ ਹੋਵੇ ਕਿਉਂਕਿ ਆਗਰਾ ਸਭ ਦੇ ਵੇਖਣ ਲਾਇਕ ਹੈ। ਤਾਂ ਜਿਵੇਂ ਅੱਜਕਲ ਦੀ ਗੌਰਮਿੰਟ ਦਾ ਤਾਜ ਹੈ ਨਾ। ਜੇਕਰ ਪ੍ਰਾਪੋਗੰਡਾ ਹੁੰਦੀ ਹੈ ਤਾਂ ਆਗਰਾ ਉਸ ਵਿੱਚ ਮਸ਼ਹੂਰ ਹੈ ਨਾ। ਅਜਿਹਾ ਕੋਈ ਕੰਮ ਕਰੋ। ਸੋਚਣਾ, ਅੰਮ੍ਰਿਤਵੇਲੇ ਬੈਠਣਾ ਅਤੇ ਸੋਚਣਾ ਤਾਂ ਕੋਈ ਨਾ ਕੋਈ ਟਚਿੰਗ ਆ ਜਾਵੇਗੀ। ਠੀਕ ਹੈ। ਟੀਚਰਜ਼ ਹੱਥ ਉਠਾਓ। ਬਹੁਤ ਹਨ। ਤਾਂ ਕਮਾਲ ਕਰਨਾ। ਬਾਕੀ ਬਾਪਦਾਦਾ ਸਭ ਬੱਚਿਆਂ ਨੂੰ ਇਹ ਹੀ ਕਹਿੰਦੇ ਹਨ ਕੋਈ ਨਵੀਨਤਾ ਕਰੋ ਹੁਣ। ਜੋ ਚੱਲ ਰਿਹਾ ਹੈ, ਸਮੇਂ ਅਨੁਸਾਰ ਉਹ ਨਵੀਨਤਾ ਹੈ ਲੇਕਿਨ ਹੁਣ ਹੋਰ ਨਵੀਨਤਾ ਇਨਵੇਂਸ਼ਨ ਕਰੋ, ਕੋਈ ਵੀ ਜੌਨ ਕਰੇ, ਲੇਕਿਨ ਨਵਾਂ ਨਿਕਾਲੋ। ਬਾਕੀ ਹੈ ਬੱਚਾ ਬਾਪ ਨੂੰ ਪਿਆਰਾ ਹੈ, ਸਿੱਕੀਲੱਧਾ ਹੈ ਅਤੇ ਬਾਪ ਇਹ ਹੀ ਚਾਹੁੰਦੇ ਹਨ ਕਿ ਉੱਡਦੇ ਰਹੋ। ਉਡਾਉਂਦੇ ਰਹੋ। ਅੱਛਾ।

ਚਾਰੋਂ ਪਾਸੇ ਦੇ ਬੱਚੇ ਬਾਪ ਦੇ ਦਿਲ ਦੇ ਦੁਲਾਰੇ। ਹਰ ਇੱਕ ਬੱਚਾ ਇਹ ਹੀ ਲਕਸ਼ ਬਾਰ - ਬਾਰ ਸਮ੍ਰਿਤੀ ਵਿਚ ਲਿਆਉਂਦੇ ਹਨ ਅਤੇ ਲਿਆਉਣਾ ਹੈ ਕਿ ਸਾਨੂੰ ਤੀਵ੍ਰ ਪੁਰਸ਼ਾਰਥ ਕਰ ਬਾਪ ਨੂੰ ਪ੍ਰਤੱਖ ਕਰਨਾ ਹੈ। ਜੋ ਸਭ ਦੀ ਦਿਲ ਕਹੇ ਮੇਰਾ ਬਾਬਾ ਆ ਗਿਆ। ਅਜਿਹਾ ਉਮੰਗ ਅਤੇ ਉਤਸਾਹ ਦਾ ਸੰਕਲਪ ਅੱਜਕਲ ਬਾਪਦਾਦਾ ਦੇ ਕੋਲ ਪਹੁੰਚ ਰਿਹਾ ਹੈ। ਇਹ ਉਮੰਗ ਉਤਸਾਹ ਮਿਜਿਰਟੀ ਦੇ ਦਿਲ ਵਿਚ ਆ ਗਿਆ ਹੈ। ਬਾਪਦਾਦਾ ਦੀ ਇਹ ਹੀ ਆਸ ਹੈ ਕਿ ਹੁਣ ਜਲਦੀ ਤੋਂ ਜਲਦੀ ਸਭ ਨੂੰ ਇਹ ਸੰਦੇਸ਼ ਪਹੁੰਚਾਣਾ ਹੈ, ਕੋਈ ਵੰਚਿਤ ਨਾ ਰਹੇ। ਕੁਝ ਨਾ ਕੁਝ ਵ੍ਰਸਾ ਲੈ ਲਵੋ। ਭਾਵੇਂ ਜੀਵਨਮੁਕਤੀ ਦਾ ਨਹੀਂ ਤਾਂ ਪਿਆਰ ਨਾਲ ਮੁਕਤੀ ਦਾ ਵਰਸਾ ਤਾਂ ਲੈ ਲਵੇ ਕਿਉਂਕਿ ਬਾਪ ਨੇ ਸਭ ਨੂੰ ਵਰਸਾ ਦੇਣਾ ਹੈ, ਜਿਨਿਆਂ ਨੂੰ ਵਰਸਾ ਦਵਾਉਣਗੇ ਉਤਨਾ ਤੁਹਾਨੂੰ ਵੀ ਆਪਣੇ ਰਾਜ ਵਿਚ ਰਾਜ ਅਧਿਕਾਰੀ ਬਣਨ ਦਾ ਵਰਸਾ ਮਿਲੇਗਾ। ਸਭ ਪਾਸੇ ਦੇ ਹਰ ਬੱਚੇ ਨੂੰ ਬਾਪਦਾਦਾ ਦਾ ਬਹੁਤ - ਬਹੁਤ ਪਿਆਰ ਅਤੇ ਦੁਆਵਾਂ ਸਵੀਕਾਰ ਹੋਣ।

ਵਰਦਾਨ:-
ਤਿਆਗ, ਤਪੱਸਿਆ ਅਤੇ ਸੇਵਾ ਵਿਚ ਸਫਲਤਾ ਪ੍ਰਾਪਤ ਕਰਨ ਵਾਲੇ ਸਰਵ ਦੇ ਕਲਿਆਣ ਕਾਰੀ ਭਵ।

ਜਿਵੇਂ ਸਥੂਲ ਅਗਨੀ ਦੂਰ ਤੋਂ ਹੀ ਆਪਣਾ ਅਨੁਭਵ ਕਰਾਉਂਦੀ ਹੈ, ਇਵੇਂ ਤੁਹਾਡੀ ਤਪੱਸਿਆ ਅਤੇ ਤਿਆਗ ਦੀ ਝਲਕ ਦੂਰ ਤੋਂ ਹੀ ਸਰਵ ਨੂੰ ਆਕਰਸ਼ਿਤ ਕਰੇ। ਸੇਵਾ ਧਾਰੀ ਦੇ ਨਾਲ - ਨਾਲ ਤਿਆਗੀ, ਤਪੱਸਵੀ ਮੂਰਤ ਬਣੋ ਤਾਂ ਸੇਵਾ ਦਾ ਪ੍ਰਤੱਖਫਲ ਵਿਖਾਈ ਦੇਵੇਗਾ। ਤਿਆਗੀ ਮਤਲਬ ਕੋਈ ਵੀ ਪੁਰਾਣੇ ਸੰਕਲਪ ਅਤੇ ਸੰਸਕਾਰ ਵਿਖਾਈ ਨਾ ਦੇਣ। ਤਪੱਸਵੀ ਮਤਲਬ ਬੁੱਧੀ ਦੀ ਸਮ੍ਰਿਤੀ ਅਤੇ ਸ੍ਰਿਸ਼ਟੀ ਦੇ ਸਿਵਾਏ ਆਤਮਿਕ ਸਵਰੂਪ ਦੇ ਹੋਰ ਕੁਝ ਵੀ ਵਿਖਾਈ ਨਾ ਦੇਵੇ। ਜੋ ਵੀ ਸੰਕਲਪ ਉੱਠੇ ਉਸ ਵਿੱਚ ਹਰ ਆਤਮਾ ਦਾ ਕਲਿਆਣ ਸਮਾਇਆ ਹੋਇਆ ਹੋਵੇ ਤਾਂ ਕਹਾਂਗੇ ਸਰਵ ਦੇ ਕਲਿਆਣਕਾਰੀ।

ਸਲੋਗਨ:-
ਦੇਹਭਾਨ ਤੋਂ ਪਾਰ ਜਾਣ ਦੇ ਲਈ ਚਿੱਤਰ ਨੂੰ ਨਾ ਵੇਖ ਚਰਿਤ੍ਰ ਨੂੰ ਵੇਖੋ।

ਇਹ ਅਵਿਅਕਤ ਇਸ਼ਾਰੇ :- ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ, ਸਹਿਣਸ਼ੀਲ ਬਣੋ। ਤੁਸੀਂ ਮਾਸਟਰ ਵਿਸ਼ਵ ਨਿਰਮਾਤਾ ਹੋ। ਇਸ ਸਮ੍ਰਿਤੀ ਨਾਲ ਨਿਰਮਾਣਤਾ ਦਾ ਗੁਣ ਸਹਿਜ ਆ ਜਾਵੇਗਾ। ਅਤੇ ਜਿਥੇ ਨਿਰਮਾਣਤਾ ਮਤਲਬ ਸਰਲਤਾ ਨੈਚੁਰਲ ਰੂਪ ਵਿਚ ਰਹੇਗੀ ਉਥੇ ਦੂਜੇ ਗੁਣ ਵੀ ਆਟੋਮੈਟਿਕਲੀ ਆ ਹੀ ਜਾਂਦੇ ਹਨ। ਤਾਂ ਸਦਾ ਇਸ ਸਮ੍ਰਿਤੀ ਸਵਰੂਪ ਵਿਚ ਸਥਿਤ ਰਹਿਕੇ ਫਿਰ ਸੰਕਲਪ ਅਤੇ ਕਰਮ ਕਰੋ। ਫਿਰ ਇਹ ਜੋ ਵੀ ਛੋਟੀ - ਛੋਟੀ ਗੱਲਾਂ ਸਾਮਨਾ ਕਰਨ ਦੇ ਲਈ ਆਉਂਦੀਆਂ ਹਨ, ਉਹ ਇਵੇਂ ਅਨੁਭਵ ਹੋਣਗੀਆਂ ਜਿਵੇਂ ਕੋਈ ਬਜ਼ੁਰਗ ਦੇ ਅੱਗੇ ਛੋਟੇ ਛੋਟੇ ਬੱਚੇ ਬਚਪਨ ਦੇ ਖੇਲ ਕਰਦੇ ਹਨ। ਉਸ ਦਾ ਉਨ੍ਹਾਂ ਨੂੰ ਕੋਈ ਅਸਰ ਨਹੀਂ ਹੁੰਦਾ।