28.07.24     Avyakt Bapdada     Punjabi Murli     31.12.20    Om Shanti     Madhuban


ਬੱਚਤ ਦਾ ਖ਼ਾਤਾ ਜਮਾ ਕਰ ਅਖੰਡ ਮਹਾਦਾਨੀ ਬਣੋ


ਅੱਜ ਨਵਯੁੱਗ ਰਚਤਾ ਆਪਣੇ ਨਵਯੁੱਗ ਅਧਿਕਾਰੀ ਬੱਚਿਆਂ ਨੂੰ ਵੇਖ ਰਹੇ ਹਨ। ਅੱਜ ਪੁਰਾਣੇ ਯੁੱਗ ਵਿਚ ਸਧਾਰਨ ਹੋ ਅਤੇ ਕਲ ਨਵੇਂ ਯੁੱਗ ਵਿਚ ਰਾਜ ਅਧਿਕਾਰੀ ਪੂਜੀਏ ਹਨ। ਅੱਜ ਤੇ ਕਲ ਦਾ ਖੇਲ੍ਹ ਹੈ। ਅੱਜ ਕੀ ਅਤੇ ਕਲ ਕੀ! ਜੋ ਅੰਨਿਨਆ ਗਿਆਨੀ ਤੂ ਆਤਮਾ ਬੱਚੇ ਹਨ, ਉਨ੍ਹਾਂ ਦੇ ਸਾਮਨੇ ਆਉਣ ਵਾਲਾ ਕਲ ਵੀ ਇਤਨਾ ਹੀ ਸਪੱਸ਼ਟ ਹੈ ਜਿਨਾਂ ਅੱਜ ਸਪੱਸ਼ਟ ਹੈ। ਤੁਸੀਂ ਸਭ ਤਾਂ ਨਵਾਂ ਸਾਲ ਮਨਾਉਣ ਆਏ ਹੋ ਲੇਕਿਨ ਬਾਪਦਾਦਾ ਨਵਾਂ ਯੁਗ ਵੇਖ ਰਹੇ ਹਨ। ਨਵੇਂ ਵਰ੍ਹੇ ਵਿਚ ਤਾਂ ਤੁਸੀ ਸਭ ਨੇ ਆਪਣਾ - ਆਪਣਾ ਨਵਾਂ ਪਲਾਨ ਬਣਾਇਆ ਹੀ ਹੋਵੇਗਾ। ਅੱਜ ਪੁਰਾਣੇ ਦੀ ਸਮਾਪਤੀ ਹੈ, ਸਮਾਪਤੀ ਵਿਚ ਸਾਰੇ ਵਰ੍ਹੇ ਦੀ ਰਿਜਲਟ ਵੇਖੀ ਜਾਂਦੀ ਹੈ। ਤਾਂ ਅੱਜ ਬਾਪਦਾਦਾ ਨੇ ਵੀ ਹਰ ਇੱਕ ਬੱਚੇ ਦੇ ਵਰ੍ਹੇ ਦਾ ਰਿਜਲਟ ਵੇਖਿਆ। ਬਾਪਦਾਦਾ ਨੂੰ ਤੇ ਵੇਖਣ ਵਿਚ ਸਮਾਂ ਨਹੀਂ ਲਗਦਾ ਹੈ। ਤਾਂ ਅੱਜ ਵਿਸ਼ੇਸ਼ ਸਾਰੇ ਬੱਚਿਆਂ ਦਾ ਜਮਾ ਦਾ ਖ਼ਾਤਾ ਵੇਖਿਆ। ਪੁਰਸ਼ਾਰਥ ਤਾਂ ਸਾਰੇ ਬੱਚਿਆਂ ਨੇ ਕੀਤਾ, ਯਾਦ ਵਿੱਚ ਵੀ ਰਹੇ। ਸੇਵਾ ਵੀ ਕੀਤੀ। ਸੰਬੰਧ - ਸੰਪਰਕ ਵਿਚ ਵੀ ਲੌਕਿਕ ਅਤੇ ਅਲੌਕਿਕ ਪਰਿਵਾਰ ਵਿਚ ਨਿਭਾਇਆ, ਲੇਕਿਨ ਇਨ੍ਹਾਂ ਤਿੰਨਾਂ ਗੱਲਾਂ ਵਿੱਚ ਜਮ੍ਹਾਂ ਦਾ ਖ਼ਾਤਾ ਕਿੰਨਾਂ ਹੋਇਆ?

ਅੱਜ ਵਤਨ ਵਿੱਚ ਬਾਪਦਾਦਾ ਨੇ ਜਗਤ ਅੰਬਾ ਮਾਂ ਨੂੰ ਇਮਰਜ਼ ਕੀਤਾ।( ਖਾਂਸੀ ਆਈ) ਅੱਜ ਬਾਜਾ ਥੋੜ੍ਹਾ ਖਰਾਬ ਹੈ, ਵਜਾਉਣਾ ਤੇ ਪਵੇਗਾ ਨਾ। ਤਾਂ ਬਾਪਦਾਦਾ ਅਤੇ ਮੰਮਾ ਨੇ ਮਿਲਕੇ ਸਭ ਦੇ ਬੱਚਤ ਦਾ ਖ਼ਾਤਾ ਵੇਖਿਆ। ਬੱਚਤ ਕਰਕੇ ਜਮ੍ਹਾਂ ਕਿੰਨਾਂ ਹੋਇਆ! ਤਾਂ ਕੀ ਵੇਖਿਆ? ਨੰਬਰਵਾਰ ਤੇ ਸਾਰੇ ਹਨ ਹੀ ਲੇਕਿਨ ਜਿਨਾਂ ਜਮ੍ਹਾਂ ਦਾ ਖ਼ਾਤਾ ਹੋਣਾ ਚਾਹੀਦਾ ਹੈ। ਉਤਨਾ ਖਾਤੇ ਵਿੱਚ ਜਮ੍ਹਾਂ ਘਟ ਸੀ। ਤਾਂ ਜਗਤ ਅੰਬਾ ਮਾਂ ਨੇ ਪ੍ਰਸ਼ਨ ਪੁੱਛਿਆ - ਯਾਦ ਦੀ ਸਬਜੈਕਟ ਵਿਚ ਕਈ ਬੱਚਿਆਂ ਦਾ ਲਕਸ਼ ਵੀ ਚੰਗਾ ਹੈ, ਪੁਰਸ਼ਾਰਥ ਵੀ ਚੰਗਾ ਹੈ, ਫਿਰ ਜਮ੍ਹਾਂ ਦਾ ਖ਼ਾਤਾ ਜਿਨਾਂ ਹੋਣਾ ਚਾਹੀਦਾ ਉਤਨਾ ਘੱਟ ਕਿਉਂ? ਗੱਲਾਂ, ਰੂਹਰਿਹਾਨ ਚਲਦੇ - ਚਲਦੇ ਇਹ ਹੀ ਰਿਜਲਟ ਨਿਕਲੀ ਕਿ ਯੋਗ ਦਾ ਅਭਿਆਸ ਤੇ ਕਰ ਹੀ ਰਹੇ ਹਨ ਲੇਕਿਨ ਯੋਗ ਦੀ ਸਟੇਜ ਦੀ ਪ੍ਰਸੇਂਟੇਜ ਸਧਾਰਨ ਹੋਣ ਦੇ ਕਾਰਣ ਜਮ੍ਹਾਂ ਦਾ ਖ਼ਾਤਾ ਸਧਾਰਨ ਹੀ ਹੈ। ਯੋਗ ਦਾ ਲਕਸ਼ ਚੰਗੀ ਤਰ੍ਹਾਂ ਨਾਲ ਹੈ ਲੇਕਿਨ ਯੋਗ ਦੀ ਰਿਜਲਟ ਹੈ - ਯੋਗਯੁਕਤ, ਯੁਕਤੀਯੁਕਤ ਬੋਲ ਅਤੇ ਚਲਣ। ਉਸ ਵਿਚ ਕਮੀ ਹੋਣ ਦੇ ਕਾਰਣ ਯੋਗ ਲਗਾਉਣ ਦੇ ਸਮੇਂ ਯੋਗ ਵਿਚ ਚੰਗੇ ਹਨ, ਲੇਕਿਨ ਯੋਗੀ ਮਤਲਬ ਯੋਗੀ ਦੇ ਜੀਵਨ ਵਿਚ ਪ੍ਰਭਾਵ, ਇਸਲਈ ਜਮਾ ਦਾ ਖ਼ਾਤਾ ਕੋਈ - ਕੋਈ ਸਮੇਂ ਦਾ ਜਮਾ ਹੁੰਦਾ ਹੈ, ਲੇਕਿਨ ਸਾਰਾ ਸਮੇਂ ਜਮਾ ਨਹੀਂ ਹੁੰਦਾ। ਚਲਦੇ - ਚਲਦੇ ਯਾਦ ਦੀ ਪ੍ਰਸੈਂਟੇਜ ਸਧਾਰਨ ਹੋ ਜਾਂਦੀ ਹੈ। ਉਸ ਵਿੱਚ ਬਹੁਤ ਘੱਟ ਜਮਾ ਦਾ ਖ਼ਾਤਾ ਬਣਦਾ ਹੈ।

ਦੂਸਰਾ - ਸੇਵਾ ਦੀ ਰੂਹਰਿਹਾਨ ਚੱਲੀ। ਸੇਵਾ ਤਾਂ ਬਹੁਤ ਕਰਦੇ ਹਨ, ਦਿਨ ਰਾਤ ਬਿਜੀ ਵੀ ਰਹਿੰਦੇ ਹਨ। ਪਲਾਨ ਵੀ ਬਹੁਤ ਚੰਗੇ - ਚੰਗੇ ਬਣਾਉਂਦੇ ਹਨ ਅਤੇ ਸੇਵਾ ਵਿਚ ਵਾਧਾ ਵੀ ਬਹੁਤ ਚੰਗਾ ਹੋ ਰਿਹਾ ਹੈ। ਫਿਰ ਵੀ ਮਿਜੋਰਟੀ ਦਾ ਜਮਾ ਦਾ ਖ਼ਾਤਾ ਘਟ ਕਿਉਂ? ਤਾਂ ਰੂਹਰਿਹਾਨ ਵਿਚ ਇਹ ਨਿਕਲਿਆ ਸੇਵਾ ਤਾਂ ਸਾਰੇ ਕਰ ਰਹੇ ਹਨ, ਆਪਣੇ ਨੂੰ ਬਿਜੀ ਰੱਖਣ ਦਾ ਪੁਰਸ਼ਾਰਥ ਵੀ ਚੰਗਾ ਕਰ ਰਹੇ ਹਨ। ਫਿਰ ਕਾਰਣ ਕੀ ਹੈ? ਤਾਂ ਇਹੀ ਕਾਰਣ ਨਿਕਲਿਆ, ਸੇਵਾ ਦਾ ਬਲ ਵੀ ਮਿਲਦਾ ਹੈ, ਫਲ ਵੀ ਮਿਲਦਾ ਹੈ। ਬਲ ਹੈ ਖੁਦ ਦੇ ਦਿਲ ਦੀ ਸੰਤੁਸ਼ਟਤਾ ਅਤੇ ਫਲ ਹੈ ਸਰਵ ਦੀ ਸੰਤੁਸ਼ਟਤਾ। ਜੇਕਰ ਸੇਵਾ ਕੀਤੀ, ਮੇਹਨਤ ਅਤੇ ਸਮਾਂ ਲਗਾਇਆ ਤਾਂ ਦਿਲ ਦੀ ਸੰਤੁਸ਼ਟਤਾ ਅਤੇ ਸਰਵ ਦੀ ਸੰਤੁਸ਼ਟਤਾ, ਭਾਵੇਂ ਸਾਥੀ, ਭਾਵੇਂ ਜਿਨ੍ਹਾਂ ਦੀ ਸੇਵਾ ਕੀਤੀ ਦਿਲ ਵਿਚ ਸੰਤੁਸ਼ਟਤਾ ਅਨੁਭਵ ਕਰੋ, ਬਹੁਤ ਚੰਗਾ, ਬਹੁਤ ਚੰਗਾ ਕਹਿ ਕੇ ਚਲੇ ਜਾਵੋ, ਨਹੀਂ, ਦਿਲ ਵਿਚ ਸੰਤੁਸ਼ਟਤਾ ਦੀ ਲਹਿਰ ਅਨੁਭਵ ਹੋਵੇ। ਕੁਝ ਮਿਲਿਆ, ਬਹੁਤ ਚੰਗਾ ਸੁਣਿਆ, ਇਹ ਵੱਖ ਗੱਲ ਹੈ। ਕੁਝ ਮਿਲਿਆ, ਕੁਝ ਪਾਇਆ, ਜਿਸਨੂੰ ਬਾਪਦਾਦਾ ਨੇ ਪਹਿਲੇ ਵੀ ਸੁਣਾਇਆ - ਇੱਕ ਹੈ ਦਿਮਾਗ ਤੱਕ ਤੀਰ ਲੱਗਣਾ ਅਤੇ ਦੂਜਾ ਹੈ ਦਿਲ ਤੇ ਤੀਰ ਲੱਗਣਾ। ਜੇਕਰ ਸੇਵਾ ਕੀਤੀ ਅਤੇ ਖੁਦ ਦੀ ਸੰਤੁਸ਼ਟਤਾ, ਆਪਣੇ ਨੂੰ ਖੁਸ਼ ਕਰਨ ਦੀ ਸੰਤੁਸ਼ਟਤਾ ਨਹੀਂ, ਬਹੁਤ ਚੰਗਾ ਹੋਇਆ, ਬਹੁਤ ਚੰਗਾ ਹੋਇਆ, ਨਹੀਂ। ਦਿਲ ਮਤਲਬ ਖੁਦ ਦੀ ਵੀ ਅਤੇ ਸਰਵ ਦੀ ਵੀ। ਅਤੇ ਦੂਜੀ ਗੱਲ ਹੈ ਸੇਵਾ ਕੀਤੀ ਅਤੇ ਉਸ ਦੀ ਰਿਜਲਟ ਆਪਣੀ ਮਿਹਨਤ ਜਾਂ ਮੈਂ ਕੀਤਾ. ਮੈਂ ਕੀਤਾ ਇਹ ਸਵੀਕਾਰ ਕਰ ਮਤਲਬ ਸੇਵਾ ਦਾ ਫਲ ਖਾ ਲਿਓ। ਜਮ੍ਹਾਂ ਨਹੀਂ ਹੋਇਆ। ਬਾਪਦਾਦਾ ਨੇ ਕਰਾਇਆ, ਬਾਪਦਾਦਾ ਦੇ ਵੱਲ ਅਟੈਂਸ਼ਨ ਦਵਾਇਆ, ਆਪਣੀ ਆਤਮਾ ਦੇ ਵਲ ਨਹੀਂ। ਇਹ ਭੈਣ ਬਹੁਤ ਚੰਗੀ, ਇਹ ਭਾਈ ਬਹੁਤ ਚੰਗਾ, ਨਹੀਂ। ਬਾਪਦਾਦਾ ਇਨ੍ਹਾਂ ਦਾ ਬਹੁਤ ਚੰਗਾ, ਇਹ ਅਨੁਭਵ ਕਰਾਉਣਾ - ਇਹ ਹੈ ਜਮ੍ਹਾਂ ਖ਼ਾਤਾ ਵਧਾਉਣਾ, ਇਸਲਈ ਵੇਖਿਆ ਗਿਆ ਟੋਟਲ ਰਿਜਲਟ ਵਿਚ ਮਿਹਨਤ ਜਿਆਦਾ, ਸਮੇਂ ਐਨਰਜੀ ਜਿਆਦਾ ਅਤੇ ਥੋੜ੍ਹਾ - ਥੋੜ੍ਹਾ ਸ਼ੋ ਜਿਆਦਾ, ਇਸਲਈ ਜਮਾ ਦਾ ਖ਼ਾਤਾ ਘਟ ਹੋ ਜਾਂਦਾ ਹੈ। ਜਮ੍ਹਾਂ ਦੇ ਖਾਤੇ ਦੀ ਚਾਬੀ ਬਹੁਤ ਸਹਿਜ ਹੈ, ਉਹ ਡਾਇਮੰਡ ਚਾਬੀ ਹੈ, ਗੋਲਡਨ ਚਾਬੀ ਲਗਾਉਂਦੇ ਹੋ ਲੇਕਿਨ ਜਮਾ ਦੀ ਡਾਇਮੰਡ ਚਾਬੀ ਹੈ “ ਨਿਮਿਤ ਭਾਵ ਅਤੇ ਨਿਰਮਾਣ ਭਾਵ”। ਜੇਕਰ ਹਰ ਇੱਕ ਆਤਮਾ ਦੇ ਪ੍ਰਤੀ, ਭਾਵੇਂ ਸਾਥੀ, ਭਾਵੇਂ ਸੇਵਾ ਜਿਸ ਆਤਮਾ ਦੀ ਕਰਦੇ ਹੋ, ਦੋਵਾਂ ਵਿਚ ਸੇਵਾ ਦਾ ਸਮਾਂ,ਅੱਗੇ ਪਿੱਛੇ ਨਹੀਂ ਸੇਵਾ ਕਰਨ ਦੇ ਸਮੇਂ ਨਿਮਿਤ ਭਾਵ , ਨਿਰਮਾਣ ਭਾਵ , ਨਿਸਵਾਰਥ ਸ਼ੁਭ ਭਾਵਨਾ ਤੇ ਸ਼ੁਭ ਸਨੇਹ ਇਮਰਜ ਹੋਵੇ ਤਾਂ ਜਮਾ ਦਾ ਖ਼ਾਤਾ ਵਧਦਾ ਜਾਵੇਗਾ।

ਬਾਪਦਾਦਾ ਨੇ ਜਗਤ ਅੰਬਾ ਮਾਂ ਨੂੰ ਵਿਖਾਇਆ ਕਿ ਇਸ ਤਰੀਕੇ ਨਾਲ ਸੇਵਾ ਕਰਨ ਵਾਲੇ ਦਾ ਜਮ੍ਹਾਂ ਦਾ ਖ਼ਾਤਾ ਕਿਵੇਂ ਵਧਦਾ ਜਾਂਦਾ ਹੈ। ਬਸ, ਸੈਕਿੰਡ ਵਿਚ ਕਈਆਂ ਘੰਟਿਆਂ ਦਾ ਜਮਾ ਹੋ ਜਾਂਦਾ ਹੈ। ਜਿਵੇਂ ਟਿਕ - ਟਿਕ - ਟਿਕ ਜੋਰ ਨਾਲ ਜਲਦੀ - ਜਲਦੀ ਕਰੋ, ਇਵੇਂ ਮਸ਼ੀਨ ਚਲਦੀ ਹੈ। ਤਾਂ ਜਗਤ ਅੰਬਾ ਬਹੁਤ ਖੁਸ਼ ਹੋ ਰਹੀ ਸੀ ਕਿ ਜਮਾ ਦਾ ਖ਼ਾਤਾ, ਜਮ੍ਹਾਂ ਕਰਨਾ ਤਾਂ ਬਹੁਤ ਸਹਿਜ ਹੈ। ਤਾਂ ਦੋਵਾਂ ਦੀ ( ਬਾਪਦਾਦਾ ਅਤੇ ਜਗਤ ਅੰਬਾ ਦੀ) ਰਾਏ ਹੋਈ ਕਿ ਹੁਣ ਨਵਾਂ ਵਰ੍ਹਾ ਸ਼ੁਰੂ ਹੋ ਰਿਹਾ ਹੈ ਤਾਂ ਜਮ੍ਹਾਂ ਦਾ ਖ਼ਾਤਾ ਚੈਕ ਕਰੋ ਸਾਰੇ ਦਿਨ ਵਿਚ ਗਲਤੀ ਨਹੀਂ ਕੀਤੀ ਪਰ ਸਮੇਂ, ਸੰਕਲਪ, ਸੇਵਾ, ਸੰਬੰਧ - ਸੰਪਰਕ ਵਿਚ ਸਨੇਹ, ਸੰਤੁਸ਼ਟਤਾ ਦਵਾਰਾ ਜਮਾ ਕਿੰਨਾਂ ਕੀਤਾ? ਕਈ ਬੱਚੇ ਸਿਰਫ ਇਹ ਚੈਕ ਕਰ ਲੈਂਦੇ ਹਨ - ਅੱਜ ਬੁਰਾ ਕੁਝ ਨਹੀਂ ਹੋਇਆ। ਕਿਸੇ ਨੂੰ ਦੁੱਖ ਨਹੀਂ ਦਿੱਤਾ । ਲੇਕਿਨ ਹੁਣ ਇਹ ਚੈਕ ਕਰੋ ਕਿ ਸਾਰੇ ਦਿਨ ਵਿਚ ਸ੍ਰੇਸ਼ਠ ਸੰਕਲਪਾਂ ਦਾ ਖ਼ਾਤਾ ਕਿਨਾਂ ਜਮਾਂ ਕੀਤਾ? ਸ੍ਰੇਸ਼ਠ ਸੰਕਲਪ ਦਵਾਰਾ ਸੇਵਾ ਦਾ ਖ਼ਾਤਾ ਕਿਨਾਂ ਜਮ੍ਹਾਂ ਹੋਇਆ? ਕਿੰਨੀਆਂ ਆਤਮਾਵਾਂ ਨੂੰ ਕਿਸੇ ਵੀ ਕੰਮ ਤੋਂ ਸੁਖ ਕਿੰਨਿਆਂ ਨੂੰ ਦਿੱਤਾ?ਯੋਗ ਲਗਾਇਆ ਲੇਕਿਨ ਯੋਗ ਦੀ ਪ੍ਰਸੇਂਟੇਂਜ਼ ਕਿਸ ਤਰ੍ਹਾਂ ਦੀ ਰਹੀ? ਅੱਜ ਦੇ ਦਿਨ ਦੁਆਵਾਂ ਦਾ ਖ਼ਾਤਾ ਕਿੰਨਾਂ ਜਮਾ ਕੀਤਾ?

ਬਾਪਦਾਦਾ ਨੇ ਜਗਤ ਅੰਬਾ ਮਾਂ ਨੂੰ ਦਿਖਾਇਆ ਕਿ ਇਸ ਵਿਧੀ ਨਾਲ ਸੇਵਾ ਕਰਨ ਵਾਲਿਆਂ ਦਾ ਜਮਾਂ ਦਾ ਖਾਤਾ ਕਿਵੇਂ ਵੱਧਦਾ ਜਾਂਦਾ ਹੈ। ਬਸ , ਸੈਕਿੰਡ ਵਿੱਚ ਅਨੇਕ ਘੰਟਿਆਂ ਦਾ ਜਮਾ ਹੋ ਜਾਂਦਾ ਹੈ। ਜਿਵੇਂ ਟਿਕ -ਟਿਕ ਜ਼ੋਰ ਨਾਲ ਜਲਦੀ ਜਲਦੀ ਕਰੋ, ਇਵੇਂ ਦੀ ਮਸ਼ੀਨ ਚੱਲਦੀ ਹੈ। ਤਾਂ ਜਗਤ ਅੰਬਾ ਬੜੀ ਖੁਸ਼ ਹੋ ਰਹੀ ਸੀ ਕਿ ਜਮਾ ਦਾ ਖਾਤਾ, ਜਮਾ ਕਰਨਾ ਉਹ ਬਹੁਤ ਸਹਿਜ ਹੈ। ਤਾਂ ਦੋਵਾਂ ਦੀ (ਬਾਪਦਾਦਾ ਅਤੇ ਜਗਤ ਅੰਬਾ ਦੀ) ਦੋਵਾਂ ਦੀ ਰਾਏ ਹੋਈ ਕਿ ਹੁਣ ਨਵਾਂ ਵਰਾਂ ਸ਼ੁਰੂ ਹੋ ਰਿਹਾ ਹੈ ਤਾਂ ਜਮਾ ਦਾ ਖਾਤਾ ਚੈਕ ਕਰੋ ਸਾਰੇ ਦਿਨ ਵਿੱਚ ਗਲਤੀ ਨਹੀਂ ਕੀਤੀ ਪਰ ਸਮੇਂ, ਸੰਕਲਪ, ਸੇਵਾ, ਸੰਬੰਧ -ਸੰਪਰਕ ਵਿੱਚ ਸਨੇਹ, ਸੰਤੁਸ਼ਟਤਾ ਦਵਾਰਾ ਜਮਾ ਲਿਆ? ਕਈ ਬੱਚੇ ਸਿਰਫ ਇਹ ਚੈਕ ਕਰ ਲੈਂਦੇ ਹਨ - ਅੱਜ ਬੁਰਾ ਕੁਝ ਨਹੀਂ ਹੋਇਆ। ਕਿਸੇ ਨੂੰ ਦੁੱਖ ਨਹੀਂ ਦਿੱਤਾ? ਲੇਕਿਨ ਹੁਣ ਇਹ ਚੈਕ ਕਰੋ ਸਾਰੇ ਦਿਨ ਵਿਚ ਸ੍ਰੇਸ਼ਠ ਸੰਕਲਪਾਂ ਦਾ ਖ਼ਾਤਾ ਕਿੰਨਾਂ ਜਮਾ ਕੀਤਾ? ਸ੍ਰੇਸ਼ਠ ਸੰਕਲਪ ਦਵਾਰਾ ਸੇਵਾ ਦਾ ਖ਼ਾਤਾ ਕਿੰਨਾਂ ਜਮਾ ਹੋਇਆ? ਕਿੰਨੀਆਂ ਆਤਮਾਵਾਂ ਨੂੰ ਕਿਸੇ ਵੀ ਕੰਮ ਨਾਲ ਸੁਖ ਕਿੰਨਿਆਂ ਨੂੰ ਦਿੱਤਾ? ਯੋਗ ਲਗਾਇਆ ਪਰ ਯੋਗ ਦੀ ਪ੍ਰ੍ਸੇਂਟੇਜ ਕਿਸ ਤਰ੍ਹਾਂ ਦੀ ਰਹੀ? ਅੱਜ ਦੇ ਦਿਨ ਦੁਆਵਾਂ ਦਾ ਖ਼ਾਤਾ ਕਿੰਨਾਂ ਜਮਾ ਕੀਤਾ?

ਇਸ ਨਵੇਂ ਸਾਲ ਵਿਚ ਕੀ ਕਰਨਾ ਹੈ? ਕੁਝ ਵੀ ਕਰਦੇ ਹੋ ਭਾਵੇਂ ਮਨਸਾ, ਭਾਵੇਂ ਵਾਚਾ, ਭਾਵੇਂ ਕਰਮੰਨਾ ਲੇਕਿਨ ਸਮੇਂ ਅਨੁਸਾਰ ਮਨ ਵਿਚ ਇਹ ਧੁਨ ਲੱਗੀ ਰਹੇ - ਮੈਨੂੰ ਅਖੰਡ ਮਹਾਦਾਨੀ ਬਣਨਾ ਹੀ ਹੈ। ਅਖੰਡ ਮਹਾਂਦਾਨੀ, ਮਹਾਂਦਾਨੀ ਨਹੀਂ, ਅਖੰਡ। ਮਨਸਾ ਨਾਲ ਸ਼ਕਤੀਆਂ ਦਾ ਦਾਨ, ਵਾਚਾ ਨਾਲ ਗਿਆਨ ਦਾ ਦਾਨ ਅਤੇ ਆਪਣੇ ਕਰਮ ਨਾਲ ਗੁਣ ਦਾਨ। ਅੱਜਕਲ ਦੁਨੀਆ ਵਿਚ ਭਾਵੇਂ ਬ੍ਰਾਹਮਣ ਪਰਿਵਾਰ ਦੀ ਦੁਨੀਆ, ਭਾਵੇਂ ਅਗਿਆਨੀਆਂ ਦੀ ਦੁਨੀਆ ਵਿਚ ਸੁਣਨ ਦੀ ਬਜਾਏ ਵੇਖਣਾ ਚਾਹੁੰਦੇ ਹਨ। ਵੇਖ ਕੇ ਕਰਨਾ ਚਾਹੁੰਦੇ ਹਨ। ਤੁਹਾਨੂੰ ਲੋਕਾਂ ਨੂੰ ਸਹਿਜ ਕਿਓਂ ਹੋਇਆ? ਬ੍ਰਹਮਾ ਬਾਪ ਨੂੰ ਕਰਮ ਵਿਚ ਗੁਣ ਦਾਨ ਮੂਰਤ ਵੇਖਿਆ। ਗਿਆਨ ਦਾਨ ਤੇ ਕਰਦੇ ਹੀ ਹੋ ਲੇਕਿਨ ਇਸ ਵਰ੍ਹੇ ਦਾ ਵਿਸ਼ੇਸ਼ ਧਿਆਨ ਰੱਖੋ - ਹਰ ਆਤਮਾ ਨੂੰ ਗੁਣ ਦਾਨ ਮਤਲਬ ਆਪਣੇ ਜੀਵਨ ਦੇ ਗੁਣਾਂ ਦਵਾਰਾ ਸਹਿਯੋਗ ਦੇਣਾ ਹੈ। ਬ੍ਰਾਹਮਣਾਂ ਨੂੰ ਦਾਨ ਤੇ ਨਹੀਂ ਕਰੋਗੇ ਨਾ, ਸਹਿਯੋਗ ਦਵੋ। ਕੁਝ ਵੀ ਹੋ ਜਾਵੇ, ਕੋਈ ਕਿੰਨੇ ਵੀ ਅਵਗੁਣਧਾਰੀ ਹੋਣ, ਲੇਕਿਨ ਮੈਨੂੰ ਆਪਣੇ ਜੀਵਨ ਦ੍ਵਾਰਾ, ਕਰਮ ਦਵਾਰਾ, ਸੰਪਰਕ ਦ੍ਵਾਰਾ, ਸੰਪਰਕ ਦਵਾਰਾ ਗੁਣਦਾਨ ਮਤਲਬ ਸਹਿਯੋਗੀ ਬਣਨਾ ਹੈ। ਇਸ ਵਿਚ ਦੂਜੇ ਨੂੰ ਨਹੀਂ ਵੇਖਣਾ, ਇਹ ਨਹੀਂ ਕਰਦਾ ਹੈ ਤਾਂ ਮੈਂ ਕਿਵੇਂ ਕਰਾਂ, ਇਹ ਵੀ ਤਾਂ ਅਜਿਹਾ ਹੀ ਹੈ। ਬ੍ਰਹਮਾ ਬਾਪ ਨੇ ਸਿਰਫ ਸ਼ਿਵ ਬਾਪ ਨੂੰ ਵੇਖਿਆ। ਤੁਸੀ ਬੱਚਿਆਂ ਨੂੰ ਜੇਕਰ ਵੇਖਣਾ ਹੈ ਤਾਂ ਬ੍ਰਹਮਾ ਬਾਪ ਨੂੰ ਵੇਖੋ। ਇਸ ਵਿਚ ਦੂਜੇ ਨੂੰ ਨਾ ਵੇਖ, ਇਹ ਲਕਸ਼ ਰੱਖੋ ਜਿਵੇਂ ਬ੍ਰਹਮਾ ਬਾਪ ਦਾ ਸਲੋਗਨ ਸੀ - ਜੋ ਓਟੇ ਸੋ ਅਰਜੁਨ ਮਤਲਬ ਜੋ ਖੁਦ ਨੂੰ ਨਿਮਿਤ ਬਣਾਵੇਗਾ ਉਹ ਨੰਬਰਵਨ ਅਰਜੁਨ ਹੋ ਜਾਵੇਗਾ। ਬ੍ਰਹਮਾ ਬਾਪ ਅਰਜੁਨ ਨੰਬਰ ਵਨ ਬਣਿਆ। ਜੇਕਰ ਦੂਜੇ ਨੂੰ ਵੇਖ ਕੇ ਕਰੋਂਗੇ ਤਾਂ ਨੰਬਰਵਨ ਨਹੀਂ ਬਣੋਗੇ। ਨੰਬਰਵਾਰ ਵਿਚ ਆਵੋਗੇ, ਨੰਬਰਵਨ ਨਹੀਂ ਬਣੋਗੇ। ਅਤੇ ਜਦੋਂ ਹੱਥ ਉਠਵਾਉਂਦੇ ਹਨ ਤਾਂ ਸਭ ਨੰਬਰਵਾਰ ਵਿਚ ਹੱਥ ਚੁੱਕਦੇ ਹਨ ਜਾਂ ਨੰਬਰਵਨ ਵਿੱਚ ਉਠਾਉਂਦੇ ਹੋ? ਤਾਂ ਕੀ ਲਕਸ਼ ਰੱਖੋਗੇ? ਅਖੰਡ ਗੁਣਦਾਨੀ, ਅਟਲ ਕੋਈ ਕਿੰਨਾਂ ਵੀ ਹਿਲਾਵੇ ਹਿਲਣਾ ਨਹੀਂ। ਹਰੇਕ ਇੱਕ ਦੂਜੇ ਨੂੰ ਕਹਿੰਦੇ ਹਨ, ਸਭ ਇਵੇਂ ਦੇ ਹਨ ਤੂੰ ਇਵੇਂ ਕਿਓਂ ਆਪਣੇ ਨੂੰ ਮਾਰਦਾ ਹੈਂ, ਤੁਸੀ ਵੀ ਮਿਲ ਜਾਵੋ। ਕਮਜੋਰ ਬਨਾਉਣ ਵਾਲੇ ਸਾਥੀ ਬਹੁਤ ਮਿਲਦੇ ਹਨ। ਲੇਕਿਨ ਬਾਪਦਾਦਾ ਨੂੰ ਚਾਹੀਦੇ ਹਨ ਹਿੰਮਤ, ਉਮੰਗ ਵਧਾਉਣ ਵਾਲੇ ਸਾਥੀ। ਤਾਂ ਸਮਝਾ ਕੀ ਕਰਨਾ ਹੈ? ਸੇਵਾ ਕਰੋ ਲੇਕਿਨ ਜਮਾ ਦਾ ਖ਼ਾਤਾ ਵਧਾਉਂਦੇ ਹੋਏ ਕਰੋ, ਖੂਬ ਸੇਵਾ ਕਰੋ। ਪਹਿਲੇ ਖੁਦ ਦੀ ਸੇਵਾ, ਫਿਰ ਸਰਵ ਦੀ ਸੇਵਾ। ਹੋਰ ਵੀ ਇੱਕ ਗੱਲ ਬਾਪਦਾਦਾ ਨੇ ਨੋਟ ਕੀਤੀ, ਸੁਣਾਈਏ?

ਅੱਜ ਚੰਦਰਮਾ ਅਤੇ ਸੂਰਜ ਦਾ ਮਿਲਣ ਸੀ ਨਾ। ਤਾਂ ਜਗਤ ਅੰਬਾ ਮਾਂ ਬੋਲੀ ਐਡਵੰਸ ਪਾਰਟੀ ਕਦੋਂ ਤੱਕ ਇੰਤਜਾਰ ਕਰੇ? ਕਿਉਂਕਿ ਜਦੋਂ ਤੁਸੀ ਅਡਵਾਂਸ ਸਟੇਜ ਤੇ ਜਾਵੋ ਤਾਂ ਅਡਵਾਂਸ ਪਾਰਟੀ ਦਾ ਕੰਮ ਪੂਰਾ ਹੋਵੇ। ਤਾਂ ਜਗਤ ਅੰਬਾ ਮਾਂ ਨੇ ਅੱਜ ਬਹੁਤ ਹੌਲੀ ਜਿਹੀ ਬਾਪਦਾਦਾ ਨੂੰ ਬੜੇ ਤਰੀਕੇ ਨਾਲ ਇੱਕ ਗੱਲ ਸੁਣਾਈ, ਉਹ ਕਿਹੜੀ ਇੱਕ ਗੱਲ ਸੁਣਾਈ? ਬਾਪਦਾਦਾ ਤੇ ਜਾਣਦੇ ਹਨ ਨਾ, ਫਿਰ ਵੀ ਅੱਜ ਰੂਹ ਰਿਹਾਨ ਸੀ ਨਾ। ਤਾਂ ਕੀ ਕਿਹਾ ਕਿ ਮੈਂ ਵੀ ਚੱਕਰ ਲਗਾਉਂਦੀ ਹਾਂ, ਮਧੂਬਨ ਵਿਚ ਵੀ ਲਗਾਉਂਦੀ ਹਾਂ ਅਤੇ ਸੈਂਟਰਾਂ ਵਿਚ ਵੀ ਲਗਾਉਂਦੀ ਹਾਂ। ਤਾਂ ਹੱਸਦੇ - ਹੱਸਦੇ ਜਿਨ੍ਹਾਂ ਨੇ ਜਗਤ ਅੰਬਾ ਨੂੰ ਵੇਖਿਆ ਹੈ ਉਨ੍ਹਾਂ ਨੂੰ ਪਤਾ ਹੈ ਕਿ ਹੱਸਦੇ - ਹੱਸਦੇ ਇਸ਼ਾਰੇ ਵਿਚ ਬੋਲਦੀ ਹੈ, ਸਿੱਧਾ ਨਹੀਂ ਬੋਲਦੀ ਹੈ। ਤਾਂ ਬੋਲੀ ਕਿ ਅੱਜਕਲ ਇੱਕ ਵਿਸ਼ੇਸ਼ਤਾ ਵਿਖਾਈ ਦਿੰਦੀ ਹੈ, ਕਿਹੜੀ ਵਿਸ਼ੇਸ਼ਤਾ? ਤਾਂ ਬੋਲੀ ਕਿ ਅੱਜਕਲ ਅਲਬੇਲਾਪਨ ਬਹੁਤ ਤਰ੍ਹਾਂ ਦਾ ਆ ਗਿਆ ਹੈ। ਕਿਸੇ ਦੇ ਵਿਚ ਕਿਸੇ ਤਰ੍ਹਾਂ ਦਾ ਅਲਬੇਲਾਪਨ ਹੈ , ਕਿਸੇ ਵਿਚ ਕਿਸੇ ਤਰ੍ਹਾਂ ਦਾ ਅਲਬੇਲਾਪਨ ਹੈ। ਹੋ ਜਾਵੇਗਾ, ਕਰ ਲਵਾਂਗੇ… ਹੋਰ ਵੀ ਤੇ ਕਰ ਰਹੇ ਹਨ, ਅਸੀ ਵੀ ਕਰ ਲਵਾਂਗੇ… ਇਹ ਤਾਂ ਹੁੰਦਾ ਹੀ ਹੈ, ਚਲਦਾ ਹੀ ਹੈ… ਇਹ ਭਾਸ਼ਾ ਅਲਬੇਲੇਪਨ ਦੀ ਸੰਕਲਪ ਵਿਚ ਤੇ ਹੈ ਹੀ ਲੇਕਿਨ ਬੋਲ ਵਿਚ ਵੀ ਹੈ । ਤਾਂ ਬਾਪਦਾਦਾ ਨੇ ਕਿਹਾ ਇਸ ਦੇ ਲਈ ਨਵੇਂ ਵਰ੍ਹੇ ਵਿਚ ਤੁਸੀ ਕੋਈ ਨਵੀਂ ਯੁਕਤੀ ਬੱਚਿਆਂ ਨੂੰ ਸੁਣਾਓ। ਤਾਂ ਤੁਹਾਨੂੰ ਸ ਭ ਨੂੰ ਪਤਾ ਹੈ ਜਗਤ ਅੰਬਾ ਮਾਂ ਦਾ ਇੱਕ ਸਦਾ ਧਾਰਨਾ ਦਾ ਸਲੋਗਨ ਰਿਹਾ ਹੈ, ਯਾਦ ਹੈ? ਕਿਸੇ ਨੂੰ ਯਾਦ ਹੈ? ( ਹੁਕਮੇ ਹੁਕਮ ਚਲਾ ਰਿਹਾ… ) ਤਾਂ ਜਗਤ ਅੰਬਾ ਬੋਲੀ ਜੇਕਰ ਇਹ ਧਾਰਨਾ ਸਾਰੇ ਕਰ ਲੈਣ ਕਿ ਸਾਨੂੰ ਬਾਪਦਾਦਾ ਚਲਾ ਰਿਹਾ ਹੈ, ਉਸਦੇ ਹੁਕਮ ਨਾਲ ਹਰ ਕਦਮ ਚਲਾ ਰਹੇ ਹਾਂ। ਜੇਕਰ ਇਹ ਸਮ੍ਰਿਤੀ ਰਹੇ ਤਾਂ ਸਾਨੂੰ ਚਲਾਉਣ ਵਾਲਾ ਡਾਇਰੈਕਟ ਬਾਪ ਹੈ। ਤਾਂ ਕਿੱਥੇ ਨਜਰ ਜਾਵੇਗੀ? ਚੱਲਣ ਵਾਲੇ ਦੀ, ਚਲਾਉਣ ਵਾਲੇ ਦੇ ਪਾਸੇ ਹੀ ਨਜਰ ਜਾਵੇਗੀ, ਦੂਜੇ ਪਾਸੇ ਨਹੀਂ। ਤਾਂ ਉਹ ਕਰਾਵਨਹਾਰ ਨਿਮਿਤ ਬਣਾ ਕੇ ਕਰਵਾ ਰਹੇ ਹਨ, ਚਲਾ ਰਹੇ ਹਨ। ਜਿੰਮੇਵਾਰ ਕਰਾਵਨਹਾਰ ਹੈ। ਤਾਂ ਫਿਰ ਸੇਵਾ ਵਿਚ ਜੋ ਮੱਥਾ ਭਾਰੀ ਹੋ ਜਾਂਦਾ ਹੈ ਨਾ, ਉਹ ਸਦਾ ਹਲਕਾ ਰਹੇਗਾ, ਜਿਵੇਂ ਰੂਹੇ ਗੁਲਾਬ। ਸਮਝਾ, ਕੀ ਕਰਨਾ ਹੈ? ਅਖੰਡ ਮਹਾਦਾਨੀ। ਅੱਛਾ।

ਨਵਾਂ ਵਰ੍ਹਾ ਮਨਾਉਣ ਲਈ ਸਾਰੇ ਭੱਜ - ਭੱਜ ਕੇ ਪਹੁੰਚ ਗਏ ਹਨ। ਚੰਗਾ ਹੈ ਹਾਊਸ ਫੁੱਲ ਹੋ ਗਿਆ ਹੈ। ਚੰਗਾ ਪਾਣੀ ਤੇ ਮਿਲਿਆ ਨਾ! ਮਿਲਿਆ ਪਾਣੀ? ਫਿਰ ਵੀ ਪਾਣੀ ਦੀ ਮਿਹਨਤ ਕਰਨ ਵਾਲਿਆਂ ਨੂੰ ਮੁਬਾਰਕ ਹੈ। ਇਤਨੇ ਹਜਾਰਾਂ ਨੂੰ ਪਾਣੀ ਪਹੁੰਚਾਉਣਾ, ਕੋਈ ਦੋ - ਚਾਰ ਬਾਲਟੀ ਤੇ ਨਹੀਂ ਹੈ ਨਾ! ਚੱਲੋ ਕਲ ਤੋਂ ਤਾਂ ਚਲੋ ਚਲੀ ਦਾ ਮੇਲਾ ਹੋਵੇਗਾ। ਸਭ ਆਰਾਮ ਨਾਲ ਰਹੋ! ਥੋੜ੍ਹਾ ਜਿਹਾ ਤੂਫ਼ਾਨ ਨੇ ਪੇਪਰ ਲਿਆ। ਥੋੜ੍ਹੀ ਹਵਾ ਲੱਗੀ। ਸਭ ਠੀਕ ਰਹੇ? ਪਾਂਡਵ ਠੀਕ ਰਹੇ। ਅੱਛਾ ਹੈ ਕੁੰਭ ਦੇ ਮੇਲੇ ਨਾਲੋਂ ਤੇ ਚੰਗਾ ਹੈ ਨਾ! ਅੱਛਾ ਤਿੰਨ ਪੈਰ ਪ੍ਰਿਥਵੀ ਤੇ ਮਿਲੀ ਨਾ। ਖਟਿਆ ਨਹੀਂ ਮਿਲੀ ਪਰ ਤਿੰਨ ਪੈਰ ਪ੍ਰਿਥਵੀ ਤਾਂ ਮਿਲੀ ਨਾ!

ਤਾਂ ਨਵੇਂ ਵਰ੍ਹੇ ਵਿੱਚ ਚਾਰੋਂ ਪਾਸੇ ਦੇ ਬੱਚੇ ਵੀ ਵਿਦੇਸ਼ ਵਿੱਚ ਵੀ, ਦੇਸ਼ ਵਿੱਚ ਵੀ ਨਵੇਂ ਵਰ੍ਹੇ ਦੀ ਸੇਰੀਮਣੀ ਬੁੱਧੀ ਦਵਾਰਾ ਦੇਖ ਰਹੇ ਹਨ, ਕੰਨਾਂ ਦਵਾਰਾ ਸੁਣ ਰਹੇ ਹਨ। ਮਧੂਬਨ ਵਿੱਚ ਵੀ ਦੇਖ ਰਹੇ ਹਨ। ਮਧੂਬਨ ਵਾਲਿਆਂ ਨੇ ਵੀ ਯੱਗ ਰਕਸ਼ਕ ਬਣ ਸੇਵਾ ਦਾ ਪਾਰ੍ਟ ਵਜਾਇਆ ਹੈ, ਬਹੁਤ ਵਧੀਆ। ਬਾਪਦਾਦਾ ਵਿਦੇਸ਼ ਅਤੇ ਦੇਸ਼ ਵਾਲਿਆਂ ਦੇ ਮਧੂਬਨ ਵਾਸੀਆਂ ਨੂੰ ਵੀ ਜੋ ਸੇਵਾ ਦੇ ਨਿਮਿਤ ਹਨ , ਉਹਨਾਂ ਨੂੰ ਵੀ ਮੁਬਾਰਕ ਦੇ ਰਹੇ ਹਨ। ਅੱਛਾ। ਬਾਕੀ ਤੇ ਕਾਰਡ ਬਹੁਤ ਆਏ ਹਨ। ਤੁਸੀਂ ਸਭ ਵੀ ਦੇਖ ਰਹੇ ਹੋ ਨਾ ਬਹੁਤ ਕਾਰਡ ਆਏ ਹਨ। ਕਾਰਡ ਤਾਂ ਕੋਈ ਵੱਡੀ ਗੱਲ ਨਹੀਂ ਹੈ ਪਰ ਇਸ ਵਿੱਚ ਛਿਪਿਆ ਹੋਇਆ ਦਿਲ ਦਾ ਸਨੇਹ ਹੈ। ਤਾਂ ਬਾਪਦਾਦਾ ਕਾਰਡ ਦੀ ਸ਼ੋਭਾ ਨਹੀਂ ਦੇਖਦੇ ਪਰ ਕਿੰਨੇ ਕੀਮਤੀ ਦਿਲ ਦਾ ਸਨੇਹ ਭਰਿਆ ਹੋਇਆ ਹੈ, ਤਾਂ ਸਭ ਨੇ ਆਪਣੇ -ਆਪਣੇ ਦਿਲ ਦਾ ਸਨੇਹ ਭੇਜਿਆ ਹੈ। ਤਾਂ ਇਵੇਂ ਸਨੇਹੀ ਆਤਮਾਵਾਂ ਨੂੰ ਵਿਸ਼ੇਸ਼ ਇੱਕ ਇੱਕ ਦਾ ਨਾਮ ਤਾਂ ਨਹੀਂ ਲੈਣਗੇ ਨਾ! ਪਰ ਬਾਪਦਾਦਾ ਕਾਰਡ ਦੇ ਬਦਲੇ ਅਜਿਹੇ ਬੱਚਿਆਂ ਨੂੰ ਸਨੇਹ ਦਾ ਰਿਗਾਰਡ ਦੇ ਰਹੇ ਹਨ। ਯਾਦ ਪੱਤਰ, ਟੈਲੀਫੋਨ, ਕਮਪਿਉਟਰ, ਈ -ਮੇਲ, ਜੋ ਵੀ ਸਾਧਨ ਹਨ ਉਹਨਾਂ ਸਭ ਸਾਧਨਾ ਤੋਂ ਪਹਿਲੇ ਸੰਕਲਪ ਦਵਾਰਾ ਹੀ ਬਾਪਦਾਦਾ ਦੇ ਕੋਲ ਪਹੁੰਚ ਜਾਂਦਾ ਹੈ ਤੁਹਾਡੇ ਕਮਪਿਉਟਰ ਅਤੇ ਈ -ਮੇਲ ਵਿੱਚ ਆਉਂਦਾ ਹੈ। ਬੱਚਿਆਂ ਦਾ ਸਨੇਹ ਬਾਪਦਾਦਾ ਦੇ ਕੋਲ ਹਰ ਸਮੇਂ ਪਹੁੰਚਦਾ ਹੀ ਹੈ। ਪਰ ਅੱਜ ਵਿਸ਼ੇਸ ਨਵੇਂ ਵਰ੍ਹੇ ਦੇ ਕਈਆਂ ਦੇ ਪਲੈਨ ਵੀ ਲਿਖੇ ਹਨ, ਪ੍ਰਤਿਗਿਆਵਾਂ ਵੀ ਕੀਤੀਆਂ ਹਨ, ਬੀਤੀ ਨੂੰ ਬੀਤੀ ਕਰ ਅੱਗੇ ਵੱਧਣ ਦੀ ਹਿੰਮਤ ਵੀ ਰੱਖੀ ਹੈ। ਸਭ ਨੂੰ ਬਾਪਦਾਦਾ ਕਹਿ ਰਹੇ ਹਨ ਬਹੁਤ - ਬਹੁਤ ਸਾਬਾਸ਼ ਬੱਚੇ, ਸਾਬਾਸ਼

ਤੁਸੀਂ ਸਭ ਖੁਸ਼ ਹੋ ਰਹੇ ਹੋ ਨਾ! ਤਾਂ ਉਹ ਵੀ ਖੁਸ਼ ਹੋ ਰਹੇ ਹਨ। ਹੁਣ ਬਾਪਦਾਦਾ ਦੀ ਇਹ ਦਿਲ ਦੀ ਆਸ਼ ਹੈ ਕਿ “ਦਾਤਾ ਦਾ ਬੱਚਾ ਹਰ ਇੱਕ ਦਾਤਾ ਬਣ ਜਾਓ।” ਮੰਗੋ ਨਹੀਂ ਇਹ ਮਿਲਣਾ ਚਾਹੀਦਾ, ਇਹ ਹੋਣਾ ਚਾਹੀਦਾ ਹੈ, ਇਹ ਕਰਨਾ ਚਾਹੀਦਾ ਹੈ। ਦਾਤਾ ਬਣੋ , ਇੱਕ ਦੋ ਨੂੰ ਅੱਗੇ ਵਧਣ ਵਿੱਚ ਫ਼ਰਾਕਦਿਲ ਬਣੋ। ਬਾਪਦਾਦਾ ਨੂੰ ਛੋਟੇ ਕਹਿੰਦੇ ਹਨ ਕਿ ਸਾਨੂੰ ਵੱਡਿਆਂ ਦਾ ਪਿਆਰ ਚਾਹੀਦਾ ਹੈ ਅਤੇ ਬਾਪ ਛੋਟਿਆਂ ਨੂੰ ਕਹਿੰਦੇ ਹਨ ਵੱਡਿਆਂ ਦਾ ਰਿਗਾਰ੍ਡ ਰੱਖੋ ਤਾਂ ਪਿਆਰ ਮਿਲੇਗਾ। ਰਿਗਾਰ੍ਡ ਦੇਣਾ ਹੀ ਰਿਗਾਰ੍ਡ ਲੈਣਾ ਹੈ। ਰਿਗਾਰ੍ਡ ਇਵੇਂ ਨਹੀਂ ਮਿਲਦਾ ਹੈ। ਦੇਣਾ ਹੀ ਲੈਣਾ ਹੈ। ਜਦੋਂ ਤੁਹਾਡੇ ਜੜ੍ਹ ਚਿੱਤਰ ਦਿੰਦੇ ਹਨ। ਦੇਵਤਾ ਦਾ ਅਰਥ ਹੀ ਦੇਣ ਵਾਲਾ। ਦੇਵੀ ਦਾ ਅਰਥ ਹੀ ਹੈ ਦੇਣ ਵਾਲੀ। ਤਾਂ ਤੁਸੀਂ ਚੇਤੰਨ ਦੇਵੀ - ਦੇਵਤੇ ਦਾਤਾ ਬਣੋ, ਦਵੋ। ਜੇਕਰ ਸਭ ਦੇਣ ਵਾਲੇ ਦਾਤਾ ਬਣ ਜਾਣਗੇ, ਤਾਂ ਲੈਣ ਵਾਲੇ ਤਾਂ ਖ਼ਤਮ ਹੋ ਜਾਣਗੇ ਨਾ! ਫਿਰ ਚਾਰੋਂ ਪਾਸੇ ਸੰਤੁਸ਼ਟਤਾ ਦੀ, ਰੂਹਾਨੀ ਗੁਲਾਬ ਦੀ ਖੁਸ਼ਬੂ ਫੈਲ ਜਾਏਗੀ। ਸੁਣਿਆ!

ਤਾਂ ਨਵੇਂ ਵਰ੍ਹੇ ਵਿੱਚ ਪੁਰਾਣੀ ਭਾਸ਼ਾ ਬੋਲਣਾ, ਜੋ ਪੁਰਾਣੀ ਭਾਸ਼ਾ ਕਈ - ਕਈ ਬੋਲਦੇ ਹਨ ਜੋ ਚੰਗੀ ਨਹੀਂ ਲੱਗਦੀ ਹੈ, ਤਾਂ ਪੁਰਾਣੇ ਬੋਲ, ਪੁਰਾਣੀ ਚਾਲ, ਪੁਰਾਣੀ ਕੋਈ ਵੀ ਆਦਤ ਤੋਂ ਮਜ਼ਬੂਰ ਨਹੀਂ ਬਣਨਾ। ਹਰ ਗੱਲ ਵਿੱਚ ਆਪਣੇ ਤੋਂ ਪੁੱਛਣਾ ਕਿ ਨਵਾਂ ਹੈ! ਕੀ ਨਵਾਂ ਕੀਤਾ? ਬਸ ਸਿਰਫ਼ 21 ਵੀ ਸਦੀ ਮਨਾਉਣਾ ਹੈ। ਜੇ 21 ਜਨਮ ਦਾ ਵਰਸਾ ਸੰਪੂਰਨ 21 ਵੀ ਸਦੀ ਵਿੱਚ ਪਾਉਣਾ ਹੀ ਹੈ। ਪਾਉਣਾ ਹੈ ਨਾ! ਅੱਛਾ।

ਚਾਰੋਂ ਪਾਸੇ ਦੇ ਨਵ ਯੁੱਗ ਅਧਿਕਾਰੀ ਸ਼੍ਰੇਸ਼ਠ ਆਤਮਾਵਾਂ ਨੂੰ, ਸਰਵ ਬੱਚਿਆਂ ਨੂੰ, ਜੋ ਸਦਾ ਕਦਮ ਵਿੱਚ ਪਦਮ ਜਮਾ ਕਰਨ ਵਾਲੀ ਆਤਮਾਵਾਂ ਹਨ, ਸਦਾ ਆਪਣੇ ਬ੍ਰਹਮਾ ਬਾਪ ਸਮਾਨ ਸਰਵ ਦੇ ਅੱਗੇ ਸੈਮਪਲ ਬਣ ਸਿਮਪਲ ਬਣਨ ਵਾਲੀ ਆਤਮਾਵਾਂ, ਸਦਾ ਆਪਣੇ ਜੀਵਨ ਵਿੱਚ ਗੁਣਾਂ ਨੂੰ ਪ੍ਰਤੱਖ ਕਰ ਹੋਰਾਂ ਨੂੰ ਗੁਣਵਾਂਨ ਬਣਾਉਣ ਵਾਲੇ , ਸਦਾ ਅਖੰਡ ਮਹਾਦਾਨੀ, ਮਹਾ ਸਹਿਯੋਗੀ ਅਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਇਸ ਸਮੇਂ ਪੁਰਾਣੇ ਅਤੇ ਨਵੇਂ ਵਰ੍ਹੇ ਦਾ ਸੰਗਮ ਸਮੇਂ ਹੈ। ਸੰਗਮ ਸਮੇਂ ਮਤਲਬ ਪੁਰਾਣਾ ਖ਼ਤਮ ਹੋਇਆ ਅਤੇ ਨਵਾਂ ਸ਼ੁਰੂ ਹੋਇਆ। ਜਿਵੇਂ ਬੇਹੱਦ ਦੇ ਸੰਗਮਯੁਗ ਵਿੱਚ ਤੁਸੀਂ ਸਭ ਬ੍ਰਾਹਮਣ ਆਤਮਾਵਾਂ ਵਿਸ਼ਵ ਪਰਿਵਰਤਨ ਕਰਨ ਦੇ ਨਿਮਿਤ ਹੋ, ਇਵੇਂ ਅੱਜ ਦੇ ਇਸ ਪੁਰਾਣੇ ਅਤੇ ਨਵੇਂ ਵਰ੍ਹੇ ਦਾ ਸੰਗਮ ਤੇ ਵੀ ਖੁਦ ਪਰਿਵਰਤਨ ਦਾ ਸੰਕਲਪ ਦ੍ਰਿੜ੍ਹ ਕੀਤਾ ਅਤੇ ਕਰਨਾ ਹੀ ਹੈ। ਜੋ ਦੱਸਿਆ ਹਰ ਸੈਕਿੰਡ ਅਟਲ, ਅਖੰਡ ਮਹਾਦਾਨੀ ਬਣਨਾ ਹੈ। ਦਾਤਾ ਦੇ ਬੱਚੇ ਮਾਸਟਰ ਦਾਤਾ ਬਣਨਾ ਹੈ। ਪੁਰਾਣੇ ਵਰ੍ਹੇ ਨੂੰ ਵਿਦਾਈ ਦੇ ਨਾਲ - ਨਾਲ ਪੁਰਾਣੀ ਦੁਨੀਆਂ ਦੇ ਲਗਾਵ ਅਤੇ ਪੁਰਾਣੇ ਸੰਸਕਾਰ ਨੂੰ ਵਿਦਾਈ ਦੇ ਨਵੇਂ ਸ਼੍ਰੇਸ਼ਠ ਸੰਸਕਾਰ ਦਾ ਆਹਵਾਂਨ ਕਰਨਾ ਹੈ। ਸਭ ਨੂੰ ਅਰਬ - ਖਰਬ ਵਾਰ ਮੁਬਾਰਕ ਹੋ, ਮੁਬਾਰਕ ਹੋ।

ਵਰਦਾਨ:-
ਪ੍ਰਾਪਤੀ ਸਵਰੂਪ ਬਣ ਕਿਉਂ, ਕੀ ਦੇ ਪ੍ਰਸ਼ਨਾਂ ਤੋਂ ਪਾਰ ਰਹਿਣ ਵਾਲੇ ਸਦਾ ਪ੍ਰਸੰਨਚਿਤ ਭਵ

ਜੋ ਪ੍ਰਾਪਤੀ ਸਵਰੂਪ ਸੰਪੰਨ ਆਤਮਾਵਾਂ ਹਨ ਉਹਨਾਂ ਨੂੰ ਕਦੀ ਵੀ ਕਿਸੇ ਵੀ ਗੱਲ ਵਿੱਚ ਪ੍ਰਸ਼ਨ ਨਹੀਂ ਹੋਵੇਗਾ। ਉਸਦੇ ਚੇਹਰੇ ਅਤੇ ਚਲਣ ਵਿੱਚ ਪ੍ਰਸੰਨਤਾ ਦੀ ਪਰਸਨੈਲਿਟੀ ਦਿਖਾਈ ਦਵੇਗੀ, ਇਸਨੂੰ ਹੀ ਸੰਤੁਸ਼ਟਤਾ ਕਹਿੰਦੇ ਹਨ। ਖੁਸ਼ੀ ਜੇਕਰ ਘੱਟ ਹੁੰਦੀ ਹੈ ਤੇ ਉਸਦਾ ਕਾਰਣ ਹੈ ਪ੍ਰਾਪਤੀ ਘੱਟ ਅਤੇ ਪ੍ਰਾਪਤੀ ਘੱਟ ਦਾ ਕਾਰਣ ਹੈ ਕੋਈ ਨਾ ਕੋਈ ਇੱਛਾ। ਬਹੁਤ ਸੂਖਸ਼ਮ ਇਛਾਵਾਂ ਅਪ੍ਰਾਪਤੀ ਦੇ ਵਲ ਖਿੱਚ ਲੈਂਦੀ ਹੈ, ਇਸਲਈ ਅਲਪਕਾਲ ਦੀਆਂ ਇਛਾਵਾਂ ਨੂੰ ਛੱਡ ਪ੍ਰਾਪਤੀ ਸਵਰੂਪ ਬਣੋ ਤਾਂ ਸਦਾ ਪ੍ਰਸੰਨਚਿਤ ਰਹੋਂਗੇ।

ਸਲੋਗਨ:-
ਪਰਮਾਤਮ ਪਿਆਰ ਵਿੱਚ ਲਵਲੀਨ ਰਹੋ ਤਾਂ ਮਾਇਆ ਦੀ ਆਕਰਸ਼ਣ ਖ਼ਤਮ ਹੋ ਜਾਏਗੀ।