29.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਆਪਣੇ ਯੋਗ ਬਲ ਨਾਲ ਹੀ ਵਿਕਰਮ ਵਿਨਾਸ਼ ਕਰ ਪਾਵਨ ਬਣ ਪਾਵਨ ਦੁਨੀਆਂ ਬਣਾਉਣੀ ਹੈ, ਇਹ ਹੀ ਤੁਹਾਡੀ ਸੇਵਾ ਹੈ"

ਪ੍ਰਸ਼ਨ:-
ਦੇਵੀ - ਦੇਵਤਾ ਧਰਮ ਦੀ ਕਿਹੜੀ ਵਿਸ਼ੇਸ਼ਤਾ ਗਾਈ ਹੋਈ ਹੈ?

ਉੱਤਰ:-
ਦੇਵੀ - ਦੇਵਤਾ ਧਰਮ ਹੀ ਬਹੁਤ ਸੁੱਖ ਦੇਣ ਵਾਲਾ ਹੈ। ਉੱਥੇ ਦੁੱਖ ਦਾ ਨਾਮ - ਨਿਸ਼ਾਨ ਨਹੀਂ। ਤੁਸੀਂ ਬੱਚੇ ¾ ਸੁੱਖ ਪਾਉਂਦੇ ਹੋ। ਜੇਕਰ ਅੱਧਾ ਸੁੱਖ, ਅੱਧਾ ਦੁੱਖ ਹੋਵੇ ਤਾਂ ਮਜ਼ਾ ਹੀ ਨਾ ਆਵੇ।

ਓਮ ਸ਼ਾਂਤੀ
ਭਗਵਾਨੁਵਾਚ। ਭਗਵਾਨ ਨੇ ਹੀ ਸਮਝਾਇਆ ਹੈ ਕਿ ਕੋਈ ਮਨੁੱਖ ਨੂੰ ਭਗਵਾਨ ਨਹੀਂ ਕਿਹਾ ਜਾ ਸਕਦਾ। ਦੇਵਤਿਆਂ ਨੂੰ ਵੀ ਭਗਵਾਨ ਨਹੀਂ ਕਿਹਾ ਜਾਂਦਾ। ਭਗਵਾਨ ਤਾਂ ਨਿਰਾਕਾਰ ਹੈ ਉਨ੍ਹਾਂ ਦਾ ਕੋਈ ਵੀ ਸਾਕਾਰੀ ਜਾਂ ਆਕਾਰੀ ਰੂਪ ਨਹੀਂ ਹੈ। ਸੂਖਸ਼ਮ ਵਤਨ ਵਾਸੀਆਂ ਦਾ ਵੀ ਸੂਖਸ਼ਮ ਆਕਾਰ ਹੈ ਇਸਲਈ ਉਸਨੂੰ ਕਿਹਾ ਜਾਂਦਾ ਹੈ ਸੂਖਸ਼ਮ ਵਤਨ। ਇੱਥੇ ਸਾਕਾਰੀ ਮਨੁੱਖ ਤਨ ਹਨ ਇਸ ਲਈ ਇਸ ਨੂੰ ਸਥੂਲ ਵਤਨ ਕਿਹਾ ਜਾਂਦਾ ਹੈ। ਸੂਖਸ਼ਮ ਵਤਨ ਵਿੱਚ ਇਹ ਸਥੂਲ 5 ਤੱਤਾਂ ਦਾ ਸ਼ਰੀਰ ਹੁੰਦਾ ਨਹੀਂ। ਇਹ 5 ਤੱਤਾਂ ਦਾ ਮਨੁੱਖ ਸ਼ਰੀਰ ਬਣਿਆ ਹੋਇਆ ਹੈ, ਇਸਨੂੰ ਕਹਿੰਦੇ ਹਨ ਮਿੱਟੀ ਦਾ ਪੁਤਲਾ। ਸੂਖਸ਼ਮ ਵਤਨ ਵਾਸੀਆਂ ਨੂੰ ਮਿੱਟੀ ਦਾ ਪੁਤਲਾ ਨਹੀਂ ਕਹਾਂਗੇ। ਡੀ. ਟੀ. ( ਦੇਵਤਾ) ਧਰਮ ਵਾਲੇ ਵੀ ਹਨ ਮਨੁੱਖ, ਪਰ ਉਨ੍ਹਾਂ ਨੂੰ ਕਹਾਂਗੇ ਦੈਵੀ ਗੁਣਾਂ ਵਾਲੇ ਮਨੁੱਖ। ਇਹ ਦੈਵੀਗੁਣ ਪ੍ਰਾਪਤ ਕੀਤੇ ਹਨ ਸ਼ਿਵਬਾਬਾ ਤੋਂ। ਦੈਵੀਗੁਣ ਵਾਲੇ ਮਨੁੱਖ ਅਤੇ ਆਸੁਰੀ ਗੁਣ ਵਾਲੇ ਮਨੁੱਖਾਂ ਵਿੱਚ ਕਿੰਨਾ ਫ਼ਰਕ ਹੈ। ਮਨੁੱਖ ਹੀ ਸ਼ਿਵਾਲਿਆ ਜਾਂ ਵੈਸ਼ਲਿਆ ਵਿੱਚ ਰਹਿਣ ਲਾਇਕ ਬਣਦੇ ਹਨ। ਸਤਿਯੁਗ ਨੂੰ ਕਿਹਾ ਜਾਂਦਾ ਹੈ ਸ਼ਿਵਾਲਿਆ। ਸਤਿਯੁਗ ਇੱਥੇ ਹੀ ਹੁੰਦਾ ਹੈ। ਕੋਈ ਮੂਲਵਤਨ ਜਾਂ ਸੁਖਸ਼ਮਵਤਨ ਵਿੱਚ ਨਹੀਂ ਹੁੰਦਾ। ਤੁਸੀਂ ਬੱਚੇ ਜਾਣਦੇ ਹੋ ਉਹ ਸ਼ਿਵਬਾਬਾ ਦਾ ਸਥਾਪਨ ਕੀਤਾ ਹੋਇਆ ਸ਼ਿਵਾਲਿਆ ਹੈ। ਕਦੋਂ ਸਥਾਪਨ ਕੀਤਾ? ਸੰਗਮ ਤੇ। ਇਹ ਪੁਰਸ਼ੋਤਮ ਸੰਗਮੀਯੁਗ ਹੈ। ਹੁਣ ਇਹ ਦੁਨੀਆਂ ਹੈ ਪਤਿਤ ਤਮੋਪ੍ਰਧਾਨ। ਇਸ ਨੂੰ ਸਤੋਪ੍ਰਧਾਨ ਨਵੀਂ ਦੁਨੀਆਂ ਨਹੀਂ ਕਹਾਂਗੇ। ਨਵੀਂ ਦੁਨੀਆਂ ਨੂੰ ਸਤੋਪ੍ਰਧਾਨ ਕਿਹਾ ਜਾਂਦਾ ਹੈ। ਉਹ ਹੀ ਫੇਰ ਜਦੋਂ ਪੁਰਾਣੀ ਬਣਦੀ ਹੈ ਉਸਨੂੰ ਤਮੋਪ੍ਰਧਾਨ ਕਿਹਾ ਜਾਂਦਾ ਹੈ। ਫੇਰ ਸਤੋਪ੍ਰਧਾਨ ਕਿਵੇਂ ਬਣਦੀ ਹੈ? ਤੁਸੀਂ ਬੱਚਿਆਂ ਦੇ ਯੋਗਬਲ ਨਾਲ। ਯੋਗਬਲ ਨਾਲ ਹੀ ਤੁਹਾਡੇ ਵਿਕਰਮ ਵਿਨਾਸ਼ ਹੁੰਦੇ ਹਨ ਅਤੇ ਤੁਸੀਂ ਪਵਿੱਤਰ ਬਣ ਜਾਂਦੇ ਹੋ। ਪਵਿੱਤਰ ਦੇ ਲਈ ਤਾਂ ਫੇਰ ਜ਼ਰੂਰ ਪਵਿੱਤਰ ਦੁਨੀਆਂ ਚਾਹੀਦੀ ਹੈ। ਨਵੀਂ ਦੁਨੀਆਂ ਨੂੰ ਪਵਿੱਤਰ, ਪੁਰਾਣੀ ਦੁਨੀਆਂ ਨੂੰ ਅਪਵਿੱਤਰ ਕਿਹਾ ਜਾਂਦਾ ਹੈ। ਪਵਿੱਤਰ ਦੁਨੀਆਂ ਬਾਪ ਸਥਾਪਨ ਕਰਦੇ ਹਨ, ਅਪਵਿੱਤਰ ਦੁਨੀਆਂ ਰਾਵਣ ਸਥਾਪਨ ਕਰਦੇ ਹਨ। ਇਹ ਗੱਲਾਂ ਕੋਈ ਮਨੁੱਖ ਨਹੀਂ ਜਾਣਦੇ। ਇਹ 5 ਵਿਕਾਰ ਨਾ ਹੋਣ ਤਾਂ ਮਨੁੱਖ ਦੁੱਖੀ ਹੋਕੇ ਬਾਪ ਨੂੰ ਯਾਦ ਕਿਓੰ ਕਰਨ! ਬਾਪ ਕਹਿੰਦੇ ਹਨ ਮੈਂ ਹਾਂ ਹੀ ਦੁੱਖ ਹਰਤਾ ਸੁੱਖਕਰਤਾ। ਰਾਵਣ ਦਾ 5 ਵਿਕਾਰਾਂ ਦਾ ਪੁਤਲਾ ਬਣਾ ਦਿੱਤਾ ਹੈ - ਦਸ ਸਿਰ ਦਾ। ਉਸ ਰਾਵਣ ਨੂੰ ਦੁਸ਼ਮਣ ਸਮਝ ਕੇ ਸਾੜਦੇ ਹਨ। ਉਹ ਵੀ ਇਵੇਂ ਨਹੀਂ ਕਿ ਦਵਾਪਰ ਆਦਿ ਤੋਂ ਹੀ ਸਾੜਨਾ ਸ਼ੁਰੂ ਕਰਦੇ ਹਨ। ਨਹੀ, ਜਦੋਂ ਤਮੋਪ੍ਰਧਾਨ ਬਣਦੇ ਹਨ ਉਦੋਂ ਕੋਈ ਮਤ ਮਤਾਂਤਰ ਵਾਲੇ ਬੈਠ ਇਹ ਨਵੀਆਂ ਗੱਲਾਂ ਕੱਢਦੇ ਹਨ। ਜਦੋ ਕੋਈ ਬਹੁਤ ਦੁੱਖ ਦਿੰਦੇ ਹਨ ਉਦੋਂ ਉਸਦਾ ਐਫ. ਜੀ. ( ਪੁਤਲਾ ) ਬਣਾਉਂਦੇ ਹਨ। ਤਾਂ ਇੱਥੇ ਵੀ ਮਨੁੱਖਾਂ ਨੂੰ ਜਦ ਬਹੁਤ ਦੁੱਖ ਮਿਲਦਾ ਹੈ ਉਦੋਂ ਫੇਰ ਇਹ ਰਾਵਣ ਦਾ ਬੁੱਤ ਬਣਾਕੇ ਸਾੜਦੇ ਹਨ। ਤੁਸੀਂ ਬੱਚਿਆਂ ਨੂੰ ¾ ਸੁੱਖ ਰਹਿੰਦਾ ਹੈ। ਜੇਕਰ ਅੱਧਾ ਦੁੱਖ ਹੋਵੇ ਤਾਂ ਉਹ ਮਜ਼ਾ ਹੀ ਕੀ ਰਿਹਾ! ਬਾਪ ਕਹਿੰਦੇ ਹਨ ਤੁਹਾਡਾ ਇਹ ਦੇਵੀ - ਦੇਵਤਾ ਧਰਮ ਬਹੁਤ ਸੁੱਖ ਦੇਣ ਵਾਲਾ ਹੈ। ਸ੍ਰਿਸ਼ਟੀ ਤੇ ਅਨਾਦਿ ਬਣੀ ਹੋਈ ਹੈ। ਇਹ ਕੋਈ ਪੁੱਛ ਨਹੀਂ ਸਕਦਾ ਕਿ ਸ੍ਰਿਸ਼ਟੀ ਕਿਓੰ ਬਣੀ, ਫੇਰ ਕਦੋਂ ਪੂਰੀ ਹੋਵੇਗੀ? ਇਹ ਚੱਕਰ ਫਿਰਦਾ ਹੀ ਰਹਿੰਦਾ ਹੈ। ਸ਼ਾਸਤਰਾਂ ਵਿੱਚ ਕਲਪ ਦੀ ਉਮਰ ਲੱਖਾਂ ਸਾਲ ਲਿਖ ਦਿੱਤੀ ਹੈ। ਜ਼ਰੂਰ ਸੰਗਮਯੁਗ ਹੀ ਹੋਵੇਗਾ, ਜਦੋਂਕਿ ਸ੍ਰਿਸ਼ਟੀ ਬਦਲੇਗੀ। ਹੁਣ ਜਿਵੇਂ ਤੁਸੀਂ ਫੀਲ ਕਰਦੇ ਹੋ, ਇਵੇਂ ਹੋਰ ਕੋਈ ਸਮਝਦੇ ਨਹੀਂ। ਇਨਾਂ ਵੀ ਨਹੀਂ ਸਮਝਦੇ - ਬਚਪਨ ਵਿੱਚ ਰਾਧੇ ਕ੍ਰਿਸ਼ਨ ਨਾਮ ਹੈ ਫੇਰ ਸਵੰਬਰ ਹੁੰਦਾ ਹੈ। ਦੋਂਵੇਂ ਵੱਖ - ਵੱਖ ਰਾਜਧਾਨੀ ਦੇ ਹਨ ਫੇਰ ਉਨ੍ਹਾਂ ਦਾ ਸਵੰਬਰ ਹੁੰਦਾ ਹੈ ਤਾਂ ਲਕਸ਼ਮੀ -ਨਾਰਾਇਣ ਬਣਦੇ ਹਨ। ਇਹ ਸਭ ਗੱਲਾਂ ਬਾਪ ਸਮਝਾਉਂਦੇ ਹਨ। ਬਾਪ ਹੀ ਨਾਲੇਜਫੁਲ ਹਨ। ਇਵੇਂ ਨਹੀਂ ਕਿ ਉਹ ਜਾਣੀ ਜਾਣਨਹਾਰ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ ਬਾਪ ਤਾਂ ਆਕੇ ਨਾਲੇਜ ਦਿੰਦੇ ਹਨ। ਨਾਲੇਜ ਪਾਠਸ਼ਾਲਾ ਵਿੱਚ ਮਿਲਦੀ ਹੈ। ਪਾਠਸ਼ਾਲਾ ਵਿੱਚ ਏਮ ਅਬਜੈਕਟ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਹਾਲੇ ਤੁਸੀਂ ਪੜ੍ਹ ਰਹੇ ਹੋ। ਛੀ - ਛੀ ਦੁਨੀਆਂ ਵਿੱਚ ਰਾਜ ਨਹੀਂ ਕਰ ਸਕਦੇ। ਰਾਜ ਕਰੋਗੇ ਗੁਲਗੁਲ ਦੁਨੀਆਂ ਵਿੱਚ। ਰਾਜਯੋਗ ਕੋਈ ਸਤਿਯੁਗ ਵਿੱਚ ਥੋੜ੍ਹੀ ਨਾ ਸਿਖਾਉਣਗੇ। ਸੰਗਮਯੁਗ ਤੇ ਹੀ ਬਾਪ ਰਾਜਯੋਗ ਸਿਖਾਉਂਦੇ ਹਨ। ਇਹ ਬੇਹੱਦ ਦੀ ਗੱਲ ਹੈ। ਬਾਪ ਕਦੋਂ ਆਉਂਦੇ ਹਨ, ਇਹ ਕਿਸੇ ਨੂੰ ਵੀ ਪਤਾ ਨਹੀਂ। ਘੋਰ ਹਨ੍ਹੇਰੇ ਵਿੱਚ ਹਨ। ਗਿਆਨ ਸੂਰਜ ਨਾਮ ਨਾਲ ਜਪਾਨ ਵਿੱਚ ਉਹ ਲੋਕ ਆਪਣੇ ਨੂੰ ਸੂਰਜਵੰਸ਼ੀ ਕਹਾਉਂਦੇ ਹਨ। ਅਸਲ ਵਿੱਚ ਸੂਰਜਵੰਸ਼ੀ ਤਾਂ ਦੇਵਤੇ ਠਹਿਰੇ। ਸੂਰਜਵੰਸ਼ੀਆਂ ਦਾ ਰਾਜ ਤੇ ਸਤਿਯੁਗ ਵਿੱਚ ਹੀ ਸੀ। ਗਾਇਆ ਵੀ ਜਾਂਦਾ ਹੈ ਗਿਆਨ ਸੂਰਜ ਪ੍ਰਗਟਿਆ… ਤਾਂ ਭਗਤੀਮਾਰਗ ਦਾ ਹਨ੍ਹੇਰਾ ਵਿਨਾਸ਼। ਨਵੀਂ ਦੁਨੀਆਂ ਸੋ ਪੁਰਾਣੀ, ਪੁਰਾਣੀ ਦੁਨੀਆਂ ਸੋ ਨਵੀਂ ਹੁੰਦੀ ਹੈ। ਇਹ ਬੇਹੱਦ ਦਾ ਵੱਡਾ ਘਰ ਹੈ। ਕਿੰਨਾ ਵੱਡਾ ਮਾਂਡਵਾ ਹੈ। ਸੂਰਜ ਚੰਦ ਸਿਤਾਰੇ ਕਿੰਨਾ ਕੰਮ ਦਿੰਦੇ ਹਨ। ਰਾਤ ਵੇਲੇ ਬਹੁਤ ਕੰਮ ਚਲਦਾ ਹੈ। ਅਜਿਹੇ ਵੀ ਕਈ ਰਾਜਾ ਲੋਕ ਹਨ ਜੋ ਦਿਨ ਵਿੱਚ ਸੋ ਜਾਂਦੇ ਹਨ, ਰਾਤ ਵੇਲੇ ਆਪਣੀ ਸਭਾ ਆਦਿ ਲਗਾਂਉਂਦੇ ਹਨ, ਖਰੀਦਦਾਰੀ ਕਰਦੇ ਹਨ। ਇਹ ਹਾਲੇ ਤੱਕ ਵੀ ਕਿਤੇ - ਕਿਤੇ ਚੱਲਦਾ ਹੈ। ਕਾਰਖਾਨੇ ਆਦਿ ਵੀ ਰਾਤ ਨੂੰ ਚਲਦੇ ਹਨ। ਇਹ ਹਨ ਹੱਦ ਦੇ ਦਿਨ- ਰਾਤ। ਇਹ ਹੈ ਬੇਹੱਦ ਦੀ ਗੱਲ। ਇਹ ਗੱਲਾਂ ਸਿਵਾਏ ਤੁਹਾਡੇ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹਨ। ਸ਼ਿਵਬਾਬਾ ਨੂੰ ਵੀ ਜਾਣਦੇ ਨਹੀਂ। ਬਾਪ ਹਰ ਗੱਲ ਸਮਝਾਉਂਦੇ ਰਹਿੰਦੇ ਹਨ। ਬ੍ਰਹਮਾ ਦੇ ਲਈ ਵੀ ਸਮਝਾਇਆ ਹੈ - ਪ੍ਰਜਾਪਿਤਾ ਬ੍ਰਹਮਾ ਹੈ। ਜਦੋਂ ਬਾਪ ਸ੍ਰਿਸ਼ਟੀ ਰਚਦੇ ਹਨ ਤਾਂ ਜਰੂਰ ਕਿਸੇ ਵਿੱਚ ਪ੍ਰਵੇਸ਼ ਕਰਨਗੇ। ਪਾਵਨ ਮਨੁੱਖ ਤਾਂ ਹੁੰਦੇ ਹੀ ਸਤਿਯੁਗ ਵਿੱਚ ਹਨ। ਕਲਯੁਗ ਵਿੱਚ ਤਾਂ ਸਭ ਵਿਕਾਰ ਤੋਂ ਪੈਦਾ ਹੁੰਦੇ ਹਨ ਇਸਲਈ ਪਤਿਤ ਕਿਹਾ ਜਾਂਦਾ ਹੈ। ਮਨੁੱਖ ਕਹਿਣਗੇ ਵਿਕਾਰ ਬਗੈਰ ਸ੍ਰਿਸ਼ਟੀ ਕਿਵ਼ੇਂ ਚੱਲੇਗੀ? ਅਰੇ, ਦੇਵਤਾਵਾਂ ਨੂੰ ਤੁਸੀਂ ਕਹਿੰਦੇ ਹੋ ਸੰਪੂਰਨ ਨਿਰਵਿਕਾਰੀ। ਕਿੰਨੀ ਸ਼ੁੱਧਤਾ ਨਾਲ ਉਨ੍ਹਾਂ ਦੇ ਮੰਦਿਰ ਬਣਾਉਂਦੇ ਹਨ। ਬ੍ਰਾਹਮਣ ਬਗੈਰ ਕਿਸੇ ਨੂੰ ਅੰਦਰ ਅਲਾਓ ਨਹੀਂ ਕਰਨਗੇ। ਅਸਲ ਵਿੱਚ ਇਨ੍ਹਾਂ ਦੇਵਤਾਵਾਂ ਨੂੰ ਵਿਕਾਰੀ ਕੋਈ ਟੱਚ ਕਰ ਨਹੀਂ ਸਕਦਾ। ਪ੍ਰੰਤੂ ਅੱਜਕਲ ਤਾਂ ਪੈਸੇ ਨਾਲ ਹੀ ਸਭ ਕੁਝ ਹੁੰਦਾ ਹੈ। ਕੋਈ ਘਰ ਵਿੱਚ ਮੰਦਿਰ ਆਦਿ ਰੱਖਦੇ ਹਨ ਤਾਂ ਬ੍ਰਾਹਮਣ ਨੂੰ ਹੀ ਬੁਲਾਉਂਦੇ ਹਨ। ਹੁਣ ਵਿਕਾਰੀ ਤਾਂ ਉਹ ਬ੍ਰਾਹਮਣ ਵੀ ਹਨ, ਸਿਰ੍ਫ ਨਾਮ ਬ੍ਰਾਹਮਣ ਹੈ। ਇਹ ਤਾਂ ਦੁਨੀਆਂ ਹੀ ਵਿਕਾਰੀ ਹੈ ਤਾਂ ਪੂਜਾ ਵੀ ਵਿਕਾਰੀਆਂ ਤੋਂ ਹੁੰਦੀ ਹੈ। ਨਿਰਵਿਕਾਰੀ ਕਿਥੋਂ ਆਏ! ਨਿਰਵਿਕਾਰੀ ਹੁੰਦੇ ਹੀ ਸਤਿਯੁਗ ਵਿੱਚ ਹਨ। ਇੰਵੇਂ ਨਹੀਂ ਜੋ ਵਿਕਾਰ ਵਿੱਚ ਨਹੀਂ ਜਾਂਦੇ ਉਨ੍ਹਾਂ ਨੂੰ ਨਿਰਵਿਕਾਰੀ ਕਹਾਂਗੇ। ਸ਼ਰੀਰ ਤਾਂ ਫੇਰ ਵੀ ਵਿਕਾਰ ਤੋਂ ਪੈਦਾ ਹੋਇਆ ਨਾ। ਬਾਪ ਨੇ ਇਕ ਹੀ ਗੱਲ ਦੱਸੀ ਹੈ ਕਿ ਇਹ ਸਾਰਾ ਰਾਵਣ ਰਾਜ ਹੈ। ਰਾਮਰਾਜ ਵਿੱਚ ਹਨ ਸੰਪੂਰਨ ਨਿਰਵਿਕਾਰੀ। ਰਾਵਣ ਰਾਜ ਵਿੱਚ ਹਨ ਵਿਕਾਰੀ। ਸਤਿਯੁਗ ਵਿੱਚ ਪਵਿੱਤਰਤਾ ਸੀ ਤਾਂ ਪੀਸ ਪ੍ਰਾਸਪੈਰਿਟੀ ਸੀ। ਤੁਸੀਂ ਵਿਖਾ ਸਕਦੇ ਹੋ ਕਿ ਸਤਿਯੁਗ ਵਿੱਚ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ ਨਾ। ਉੱਥੇ 5 ਵਿਕਾਰ ਹੁੰਦੇ ਨਹੀਂ ਉਹ ਹੈ ਹੀ ਪਵਿੱਤਰ ਰਾਜ, ਜੋ ਭਗਵਾਨ ਸਥਾਪਨ ਕਰਦੇ ਹਨ। ਭਗਵਾਨ ਪਤਿਤ ਰਾਜ ਥੋੜ੍ਹੀ ਨਾ ਸਥਾਪਨ ਕਰਦੇ ਹਨ। ਸਤਿਯੁਗ ਵਿੱਚ ਜੇਕਰ ਪਤਿਤ ਹੁੰਦੇ ਤਾਂ ਪੁਕਾਰਦੇ ਨਾ। ਉੱਥੇ ਕੋਈ ਪੁਕਾਰਦੇ ਹੀ ਨਹੀਂ ਸੁੱਖ ਵਿੱਚ ਕੋਈ ਯਾਦ ਨਹੀਂ ਕਰਦੇ। ਪ੍ਰਮਾਤਮਾ ਦੀ ਮਹਿਮਾ ਵੀ ਕਰਦੇ ਹਨ… ਸੁੱਖ ਦੇ ਸਾਗਰ, ਪਵਿੱਤਰਤਾ ਦੇ ਸਾਗਰ... । ਕਹਿੰਦੇ ਵੀ ਹਨ ਸ਼ਾਂਤੀ ਹੋਵੇ। ਹੁਣ ਸਾਰੀ ਦੁਨੀਆਂ ਵਿੱਚ ਸ਼ਾਂਤੀ ਮਨੁੱਖ ਕਿਵੇਂ ਕਰਨ ਗੇ? ਸ਼ਾਂਤੀ ਦਾ ਰਾਜ ਤਾਂ ਇੱਕ ਸ੍ਵਰਗ ਵਿੱਚ ਹੀ ਸੀ। ਜਦੋਂ ਕੋਈ ਆਪਸ ਵਿੱਚ ਲੜ੍ਹਦੇ ਹਨ ਤਾਂ ਸੁਲਾਹ ( ਸ਼ਾਂਤੀ ) ਕਰਵਾਉਣੀ ਹੁੰਦੀ ਹੈ। ਉੱਥੇ ਤਾਂ ਹੈ ਹੀ ਇੱਕ ਰਾਜ।

ਬਾਪ ਕਹਿੰਦੇ ਹਨ ਇਸ ਪੁਰਾਣੀ ਦੁਨੀਆਂ ਨੂੰ ਹੀ ਹੁਣ ਖਤਮ ਹੋਣ ਹੈ। ਇਸ ਮਹਾਭਾਰਤ ਲੜ੍ਹਾਈ ਵਿੱਚ ਸਭ ਵਿਨਾਸ਼ ਹੁੰਦੇ ਹਨ। ਵਿਨਾਸ਼ ਕਾਲੇ ਵਿਪ੍ਰੀਤ ਬੁੱਧੀ - ਅੱਖਰ ਵੀ ਲਿਖਿਆ ਹੋਇਆ ਹੈ। ਬਰੋਬਰ ਪਾਂਡਵ ਤਾਂ ਤੁਸੀਂ ਹੋ ਨਾ। ਤੁਸੀਂ ਹੋ ਰੂਹਾਨੀ ਪੰਡੇ ਸਭਨੂੰ ਮੁਕਤੀਧਾਮ ਦਾ ਰਸਤਾ ਦੱਸਦੇ ਹੋ। ਉਹ ਹੈ ਆਤਮਾਵਾਂ ਦਾ ਘਰ ਸ਼ਾਂਤੀਧਾਮ। ਇਹ ਹੈ ਦੁੱਖਧਾਮ। ਹੁਣ ਬਾਪ ਕਹਿੰਦੇ ਹਨ ਇਸ ਦੁੱਖਧਾਮ ਨੂੰ ਵੇਖਦੇ ਹੋਏ ਵੀ ਭੁੱਲ ਜਾਵੋ। ਬਸ, ਹੁਣ ਤਾਂ ਅਸੀਂ ਸ਼ਾਂਤੀਧਾਮ ਵਿੱਚ ਜਾਣਾ ਹੈ। ਇਹ ਆਤਮਾ ਕਹਿੰਦੀ ਹੈ, ਆਤਮਾ ਰਿਅਲਾਇਜ਼ ਕਰਦੀ ਹੈ। ਆਤਮਾ ਨੂੰ ਸਮ੍ਰਿਤੀ ਆਈ ਹੈ ਕਿ ਮੈਂ ਆਤਮਾ ਹਾਂ। ਬਾਪ ਕਹਿੰਦੇ ਹਨ ਮੈਂ ਜੋ ਹਾਂ ਜਿਵੇਂ ਦਾ ਹਾਂ… ਹੋਰ ਤੇ ਕੋਈ ਸਮਝ ਨਾ ਸਕੇ। ਤੁਹਾਨੂੰ ਹੀ ਸਮਝਾਇਆ ਹੈ- ਮੈਂ ਬਿੰਦੀ ਹਾਂ। ਤੁਹਾਨੂੰ ਇਹ ਘੜੀ - ਘੜੀ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਅਸੀਂ 84 ਦਾ ਚੱਕਰ ਕਿਵੇਂ ਲਗਾਇਆ ਹੈ। ਇਸ ਵਿੱਚ ਬਾਪ ਵੀ ਯਾਦ ਆਵੇਗਾ, ਘਰ ਵੀ ਯਾਦ ਆਵੇਗਾ, ਚੱਕਰ ਵੀ ਯਾਦ ਆਵੇਗਾ। ਇਸ ਵਰਲਡ ਦੀ ਹਿਸਟਰੀ ਜੋਗ੍ਰਾਫੀ ਨੂੰ ਤੁਸੀਂ ਹੀ ਜਾਣਦੇ ਹੋ। ਕਿੰਨੇ ਖੰਡ ਹਨ। ਕਿੰਨੀ ਲੜ੍ਹਾਈ ਆਦਿ ਲੱਗੀ। ਸਤਿਯੁਗ ਵਿੱਚ ਲੜ੍ਹਾਈ ਆਦਿ ਦੀ ਗੱਲ ਹੀ ਨਹੀਂ। ਕਿੱਥੇ ਰਾਮਰਾਜ ਕਿੱਥੇ ਰਾਵਣਰਾਜ। ਬਾਪ ਕਹਿੰਦੇ ਹਨ ਹੁਣ ਤੁਸੀਂ ਜਿਵੇਂ ਕਿ ਈਸ਼ਵਰੀਏ ਰਾਜ ਵਿੱਚ ਹੋ ਕਿਉਂਕਿ ਈਸ਼ਵਰ ਇੱਥੇ ਆਇਆ ਹੈ ਰਾਜ ਸਥਾਪਨ ਕਰਨ। ਈਸ਼ਵਰ ਖ਼ੁਦ ਤਾਂ ਰਾਜ ਕਰਦੇ ਨਹੀਂ, ਖ਼ੁਦ ਰਾਜਾਈ ਲੈਂਦੇ ਨਹੀਂ। ਨਿਸ਼ਕਾਮ ਸੇਵਾ ਕਰਦੇ ਹਨ। ਉੱਚ ਤੋਂ ਉੱਚ ਭਗਵਾਨ ਹੈ ਸਭ ਆਤਮਾਵਾਂ ਦਾ ਬਾਪ। ਬਾਬਾ ਕਹਿਣ ਨਾਲ ਇੱਕਦਮ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਅਤਿੰਦਰੀਏ ਸੁੱਖ ਤੁਹਾਡੀ ਅੰਤਿਮ ਅਵਸਥਾ ਦਾ ਗਾਇਆ ਹੋਇਆ ਹੈ। ਜਦੋਂ ਇਮਤਿਹਾਨ ਦੇ ਦਿਨ ਨੇੜ੍ਹੇ ਆਉਂਦੇ ਹਨ ਉਸ ਵੇਲੇ ਸਭ ਸਾਖਸ਼ਤਕਾਰ ਹੁੰਦੇ ਹਨ। ਅਤਿੰਦਰੀਏ ਸੁੱਖ ਵੀ ਬੱਚਿਆਂ ਨੂੰ ਨੰਬਰਵਾਰ ਹਨ। ਕੋਈ ਤਾਂ ਬਾਪ ਦੀ ਯਾਦ ਵਿੱਚ ਬੜੀ ਖੁਸ਼ੀ ਵਿਚ ਰਹਿੰਦੇ ਹਨ।

ਤੁਹਾਨੂੰ ਬੱਚਿਆਂ ਨੂੰ ਸਾਰਾ ਦਿਨ ਇਹ ਹੀ ਫੀਲਿੰਗ ਰਹੇ ਕਿ ਓਹੋ ਬਾਬਾ, ਸਾਨੂੰ ਕੀ ਤੋਂ ਕੀ ਬਣਾ ਦਿੱਤਾ! ਤੁਹਾਡੇ ਤੋੰ ਸਾਨੂੰ ਕਿੰਨਾ ਸੁੱਖ ਮਿਲਦਾ ਹੈ… ਬਾਪ ਨੂੰ ਯਾਦ ਕਰਦੇ ਪ੍ਰੇਮ ਦੇ ਅੱਥਰੂ ਆ ਜਾਂਦੇ। ਕਮਾਲ ਹੈ, ਤੁਸੀਂ ਆਕੇ ਸਾਨੂੰ ਦੁੱਖ ਤੋਂ ਛੁਡਾਉਂਦੇ ਹੋ, ਵਿਸ਼ੇ ਸਾਗਰ ਤੋਂ ਕਸ਼ੀਰਸਾਗਰ ਵਿੱਚ ਲੈ ਜਾਂਦੇ ਹੋ, ਸਾਰਾ ਦਿਨ ਇਹ ਹੀ ਫੀਲਿੰਗ ਰਹਿਣੀ ਚਾਹੀਦੀ ਹੈ। ਬਾਪ ਜਿਸ ਵਕ਼ਤ ਤੁਹਾਨੂੰ ਯਾਦ ਕਰਵਾਉਂਦੇ ਹਨ ਤਾਂ ਤੁਸੀਂ ਕਿੰਨੇ ਗਦਗਦ ਹੁੰਦੇ ਹੋ। ਸ਼ਿਵਬਾਬਾ ਸਾਨੂੰ ਰਾਜਯੋਗ ਸਿਖਾ ਰਹੇ ਹਨ। ਬਰੋਬਰ ਸ਼ਿਵਰਾਤ੍ਰੀ ਵੀ ਮਨਾਈ ਜਾਂਦੀ ਹੈ। ਪ੍ਰੰਤੂ ਮਨੁੱਖਾਂ ਨੇ ਸ਼ਿਵਬਾਬਾ ਦੇ ਬਦਲੇ ਸ਼੍ਰੀਕ੍ਰਿਸ਼ਨ ਦਾ ਨਾਮ ਗੀਤਾ ਵਿੱਚ ਦੇ ਦਿੱਤਾ ਹੈ। ਇਹ ਵੱਡੀ ਤੋਂ ਵੱਡੀ ਇੱਕ ਭੁੱਲ ਹੈ। ਨੰਬਰਵੰਨ ਗੀਤਾ ਵਿੱਚ ਹੀ ਭੁੱਲ ਕਰ ਦਿੱਤੀ ਹੈ। ਡਰਾਮਾ ਹੀ ਇਵੇਂ ਬਣਿਆ ਹੋਇਆ ਹੈ। ਬਾਪ ਆਕੇ ਇਹ ਭੁੱਲ ਦੱਸਦੇ ਹਨ ਕਿ ਪਤਿਤ ਪਾਵਨ ਮੈਂ ਹਾਂ ਜਾਂ ਕ੍ਰਿਸ਼ਨ? ਤੁਹਾਨੂੰ ਮੈਂ ਰਾਜਯੋਗ ਸਿਖਾਕੇ ਮਨੁੱਖ ਤੋਂ ਦੇਵਤਾ ਬਣਾਇਆ। ਗਾਇਨ ਵੀ ਮੇਰਾ ਹੈ ਨਾ। ਅਕਾਲ ਮੂਰਤ, ਅਜੂਨੀ… ਕ੍ਰਿਸ਼ਨ ਦੀ ਇਹ ਮਹਿਮਾ ਥੋੜ੍ਹੀ ਕਰ ਸਕਦੇ। ਉਹ ਤਾਂ ਪੁਨਰਜਨਮ ਵਿੱਚ ਆਉਣ ਵਾਲਾ ਹੈ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਹਨ, ਜਿਨ੍ਹਾਂ ਦੀ ਬੁੱਧੀ ਵਿੱਚ ਇਹ ਸਭ ਗੱਲਾਂ ਰਹਿੰਦੀਆਂ ਹਨ। ਗਿਆਨ ਦੇ ਨਾਲ ਚਲਨ ਵੀ ਚੰਗੀ ਚਾਹੀਦੀ ਹੈ। ਮਾਇਆ ਵੀ ਕੋਈ ਘੱਟ ਨਹੀਂ। ਜੋ ਪਹਿਲਾਂ ਆਉਣਗੇ ਉਹ ਜਰੂਰ ਐਨੀ ਤਾਕਤ ਵਾਲੇ ਹੋਣਗੇ। ਪਾਰਟਧਾਰੀ ਵੱਖ - ਵੱਖ ਹੁੰਦੇ ਹਨ ਨਾ। ਹੀਰੋ- ਹੀਰੋਇਨ ਦਾ ਪਾਰਟ ਭਾਰਤ ਵਾਸੀਆਂ ਨੂੰ ਹੀ ਮਿਲਿਆ ਹੋਇਆ ਹੈ। ਤੁਸੀਂ ਸਭਨੂੰ ਰਾਵਣਰਾਜ ਤੋੰ ਛੁਡਾਉਂਦੇ ਹੋ। ਸ਼੍ਰੀਮਤ ਤੇ ਤੁਹਾਨੂੰ ਕਿੰਨਾ ਬਲ ਮਿਲਦਾ ਹੈ। ਮਾਇਆ ਵੀ ਬੜੀ ਦੁਸਤਰ ਹੈ, ਚਲਦੇ - ਚਲਦੇ ਧੋਖਾ ਦੇ ਦੇਂਦੀ ਹੈ।

ਬਾਬਾ ਪਿਆਰ ਦਾ ਸਾਗਰ ਹੈ ਤਾਂ ਤੁਸੀਂ ਬੱਚਿਆਂ ਨੇ ਵੀ ਬਾਪ ਸਮਾਨ ਪਿਆਰ ਦਾ ਸਾਗਰ ਬਣਨਾ ਹੈ। ਕਦੇ ਕੌੜਾ ਨਹੀਂ ਬੋਲੋ ਕਿਸੇ ਨੂੰ ਦੁੱਖ ਦੇਵੋਗੇ ਤਾਂ ਦੁੱਖੀ ਹੋਕੇ ਮਰੋਗੇ। ਇਹ ਆਦਤਾਂ ਸਭ ਮਿਟਾਉਣੀਆਂ ਚਾਹੀਦੀਆਂ ਹਨ। ਗੰਦੀ ਤੋੰ ਗੰਦੀ ਆਦਤ ਹੈ ਵਿਸ਼ੇ ਸਾਗਰ ਵਿੱਚ ਗੋਤੇ ਖਾਣਾ। ਬਾਪ ਵੀ ਕਹਿੰਦੇ ਹਨ ਕਾਮ ਮਹਾਸ਼ਤਰੂ ਹੈ। ਕਿੰਨੀਆਂ ਬੱਚੀਆਂ ਮਾਰ ਖਾਂਦੀਆਂ ਹਨ। ਕੋਈ - ਕੋਈ ਤਾਂ ਬੱਚੀ ਨੂੰ ਕਹਿ ਦੇਣਗੇ ਭਾਵੇਂ ਪਵਿੱਤਰ ਬਣੋ। ਅਰੇ, ਪਹਿਲੇ ਖੁਦ ਤਾਂ ਪਵਿੱਤਰ ਬਣੋ। ਬੱਚੀ ਦੇ ਦਿੱਤੀ, ਖਰਚੇ ਆਦਿ ਦੇ ਬੋਝ ਤੋੰ ਹੋਰ ਹੀ ਛੁੱਟੇ ਕਿਉਂਕਿ ਸਮਝਦੇ ਹਨ - ਪਤਾ ਨਹੀਂ ਇਨ੍ਹਾਂ ਦੀ ਤਕਦੀਰ ਵਿਚ ਕੀ ਹੈ, ਘਰ ਵੀ ਕੋਈ ਸੁੱਖੀ ਮਿਲੇ ਜਾਂ ਨਾ ਮਿਲੇ। ਅੱਜਕਲ ਖਰਚਾ ਵੀ ਬਹੁਤ ਲਗਦਾ ਹੈ। ਗ਼ਰੀਬ ਲੋਕ ਤੇ ਝੱਟ ਦੇ ਦਿੰਦੇ ਹਨ। ਕਿਸੇ ਨੂੰ ਫੇਰ ਮੋਹ ਰਹਿੰਦਾ ਹੈ। ਪਹਿਲੋਂ ਇੱਕ ਭੀਲਣੀ ਆਉਂਦੀ ਸੀ, ਉਸਨੂੰ ਗਿਆਨ ਵਿੱਚ ਆਉਣ ਨਹੀਂ ਦਿੱਤਾ ਕਿਉਂਕਿ ਜਾਦੂ ਦਾ ਡਰ ਸੀ। ਭਗਵਾਨ ਨੂੰ ਜਾਦੂਗਰ ਵੀ ਕਹਿੰਦੇ ਹਨ। ਰਹਿਮਦਿਲ ਵੀ ਭਗਵਾਨ ਨੂੰ ਕਹਾਂਗੇ। ਕ੍ਰਿਸ਼ਨ ਨੂੰ ਥੋੜ੍ਹੀ ਨਾ ਕਹਾਂਗੇ। ਰਹਿਮਦਿਲ ਉਹ ਜੋ ਬੇਰਹਿਮੀ ਤੋਂ ਛੁਡਾਏ। ਬੇਰਹਿਮੀ ਹੈ ਰਾਵਣ।

ਪਹਿਲਾਂ - ਪਹਿਲਾਂ ਹੈ ਗਿਆਨ। ਗਿਆਨ, ਭਗਤੀ ਫੇਰ ਵੈਰਾਗ। ਇਵੇਂ ਨਹੀਂ ਕਿ ਭਗਤੀ, ਗਿਆਨ ਫੇਰ ਵੈਰਾਗ। ਗਿਆਨ ਦਾ ਵੈਰਾਗ ਥੋੜ੍ਹੀ ਕਹਿ ਸਕਦੇ। ਭਗਤੀ ਦਾ ਵੈਰਾਗ ਕਰਨਾ ਹੁੰਦਾ ਹੈ ਇਸਲਈ ਗਿਆਨ, ਭਗਤੀ, ਵੈਰਾਗ ਇਹ ਰਾਈਟ ਅੱਖਰ ਹੈ। ਬਾਪ ਤੁਹਾਨੂੰ ਬੇਹੱਦ ਦਾ ਮਤਲਬ ਪੁਰਾਣੀ ਦੁਨੀਆਂ ਦਾ ਵੈਰਾਗ ਕਰਵਾਉਂਦੇ ਹਨ। ਸੰਨਿਆਸੀ ਤਾਂ ਸਿਰ੍ਫ ਘਰ - ਬਾਰ ਦਾ ਵੈਰਾਗ ਕਰਵਾਉਂਦੇ ਹਨ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਮਨੁੱਖਾਂ ਦੀ ਬੁੱਧੀ ਵਿੱਚ ਬੈਠਦਾ ਹੀ ਨਹੀਂ। ਭਾਰਤ 100 ਪ੍ਰਤੀਸ਼ਤ ਸਾਲਵੈਂਟ, ਨਿਰਵਿਕਾਰੀ, ਹੈਲਦੀ ਸੀ, ਕਦੇ ਅਕਾਲੇ ਮ੍ਰਿਤੂ ਨਹੀਂ ਹੁੰਦੀ ਸੀ, ਇਨ੍ਹਾਂ ਸਭ ਗੱਲਾਂ ਦੀ ਧਾਰਨਾ ਬਹੁਤ ਥੋੜ੍ਹਿਆਂ ਨੂੰ ਹੀ ਹੁੰਦੀ ਹੈ। ਜੋ ਚੰਗੀ ਸਰਵਿਸ ਕਰਦੇ ਹਨ, ਉਹ ਬਹੁਤ ਸ਼ਾਹੂਕਾਰ ਬਣਨਗੇ। ਬੱਚਿਆਂ ਨੂੰ ਤੇ ਸਾਰਾ ਦਿਨ ਬਾਬਾ - ਬਾਬਾ ਹੀ ਯਾਦ ਰਹਿਣਾ ਚਾਹੀਦਾ ਹੈ। ਪ੍ਰੰਤੂ ਮਾਇਆ ਕਰਨ ਨਹੀਂ ਦਿੰਦੀ। ਬਾਪ ਕਹਿੰਦੇ ਹਨ ਸਤੋਪ੍ਰਧਾਨ ਬਣਨਾ ਹੈ ਤਾਂ ਤੁਰਦੇ, ਫਿਰਦੇ, ਖਾਂਦੇ ਮੈਨੂੰ ਯਾਦ ਕਰੋ। ਮੈਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ, ਤੁਸੀਂ ਯਾਦ ਨਹੀਂ ਕਰੋਗੇ! ਬਹੁਤਿਆਂ ਨੂੰ ਮਾਇਆ ਦੇ ਤੁਫ਼ਾਨ ਬਹੁਤ ਆਉਂਦੇ ਹਨ। ਬਾਪ ਸਮਝਾਉਂਦੇ ਹਨ - ਇਹ ਤਾਂ ਹੋਵੇਗਾ। ਡਰਾਮੇ ਵਿੱਚ ਨੂੰਧ ਹੈ। ਸ੍ਵਰਗ ਦੀ ਸਥਾਪਨਾ ਤੇ ਹੋਣੀ ਹੀ ਹੈ। ਸਦਾ ਨਵੀਂ ਦੁਨੀਆਂ ਤੇ ਰਹਿ ਨਹੀਂ ਸਕਦੀ। ਚੱਕਰ ਫਿਰੇਗਾ ਤਾਂ ਹੇਠਾਂ ਜ਼ਰੂਰ ਉਤਰਨਗੇ। ਹਰ ਚੀਜ਼ ਤੋਂ ਫੇਰ ਪੁਰਾਣੀ ਜ਼ਰੂਰ ਹੁੰਦੀ ਹੈ। ਇਸ ਵਕ਼ਤ ਮਾਇਆ ਨੇ ਸਭਨੂੰ ਅਪ੍ਰੈਲ ਫੂਲ ਬਣਾਇਆ ਹੈ, ਬਾਪ ਆਕੇ ਗੁਲਗੁਲ ਬਣਾਉਂਦੇ ਹਨ। ਅੱਛਾ!

ਮਿੱਠੇ - ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਸਮਾਨ ਪਿਆਰ ਦਾ ਸਾਗਰ ਬਣਨਾ ਹੈ। ਕਦੇ ਕਿਸੇ ਨੂੰ ਦੁੱਖ ਨਹੀਂ ਦੇਣਾ ਹੈ। ਕੌੜੇ ਬੋਲ ਨਹੀਂ ਬੋਲਣੇ ਹਨ। ਗੰਦੀਆਂ ਆਦਤਾਂ ਛੱਡ ਦੇਣੀਆਂ ਹਨ।

2. ਬਾਬਾ ਨਾਲ ਮਿੱਠੀਆਂ - ਮਿੱਠੀਆਂ ਗੱਲਾਂ ਕਰਦੇ ਇਸੇ ਫੀਲਿੰਗ ਵਿੱਚ ਰਹਿਣਾ ਹੈ ਕਿ ਓਹੋ ਬਾਬਾ, ਤੁਸੀਂ ਸਾਨੂੰ ਕੀ ਤੋਂ ਕੀ ਬਣਾ ਦਿੱਤਾ! ਬਾਬਾ, ਤੁਸੀਂ ਕਸ਼ੀਰਸਾਗਰ ਵਿੱਚ ਲੈ ਜਾਂਦੇ ਹੋ… ਸਾਰਾ ਦਿਨ ਬਾਬਾ - ਬਾਬਾ ਯਾਦ ਰਹੇ।

ਵਰਦਾਨ:-
ਸਰਵ ਸੰਬੰਧ ਅਤੇ ਸਰਵ ਗੁਣਾਂ ਦੀ ਅਨੁਭੂਤੀ ਵਿੱਚ ਸੰਪੰਨ ਬਣਨ ਵਾਲੇ ਸੰਪੂਰਨ ਮੂਰਤ ਭਵ

ਸੰਗਮਯੁਗ ਤੇ ਵਿਸ਼ੇਸ਼ ਸਰਵ ਪ੍ਰਾਪਤੀਆਂ ਵਿਚ ਖੁਦ ਨੂੰ ਸੰਪੰਨ ਬਨਾਉਣਾ ਹੈ ਇਸਲਈ ਸਰਵ ਖਜਾਨੇ, ਸਰਵ ਸੰਬੰਧ, ਸਰਵਗੁਣ ਅਤੇ ਕਰਤਵ ਨੂੰ ਸਾਹਮਣੇ ਰੱਖ ਕੇ ਚੈਕ ਕਰੋ ਕਿ ਸਰਵ ਗੱਲਾਂ ਵਿੱਚ ਅਨੁਭਵੀ ਬਣੇ ਹਨ। ਜੇਕਰ ਕਿਸੇ ਵੀ ਗੱਲ ਵਿੱਚ ਅਨੁਭਵ ਦੀ ਕਮੀ ਹੈ ਤਾਂ ਉਸ ਵਿੱਚ ਖੁਦ ਨੂੰ ਸੰਪੰਨ ਬਣਾਓ। ਇੱਕ ਵੀ ਸੰਬੰਧ ਹਾਂ ਗੁਣ ਦੀ ਕਮੀ ਹੈ ਤਾਂ ਸੰਪੂਰਨ ਸਟੇਜ ਅਤੇ ਸੰਪੂਰਨ ਮੂਰਤ ਨਹੀਂ ਕਹਾ ਸਕਦੇ ਇਸਲਈ ਬਾਪ ਦੇ ਗੁਣਾਂ ਅਤੇ ਆਪਣੇ ਆਦਿ ਸਵਰੂਪ ਦੇ ਗੁਣਾਂ ਦਾ ਅਨੁਭਵ ਕਰੋ ਉਦੋ ਸੰਪੂਰਨ ਮੂਰਤ ਬਣੋਂਗੇ।

ਸਲੋਗਨ:-
ਜੋਸ਼ ਵਿੱਚ ਆਉਣਾ ਵੀ ਮਨ ਦਾ ਰੋਣਾ ਹੈ - ਹੁਣ ਰੋਣ ਦਾ ਫਾਇਲ ਖ਼ਤਮ ਕਰੋ।

ਆਪਣੀ ਸ਼ਕਤੀਸ਼ਾਲੀ ਮਨਸਾ ਦਵਾਰਾ ਸਾਕ੍ਸ਼ ਦੇਣ ਦੀ ਸੇਵਾ ਕਰੋ

ਮਨਸਾ ਸੇਵਾ ਕਰਨ ਦੇ ਲਈ ਸਰਵ ਸ਼ਕਤੀਆਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਵੋ। ਇਵੇਂ ਬਾਪ ਸਮਾਨ ਪਰਫੈਕਟ ਬਣੋ ਜੋ ਅੰਦਰ ਕੋਈ ਡਿਫੈਕ੍ਟ ਨਾ ਹੋਵੇ ਉਦੋ ਸ਼੍ਰੇਸ਼ਠ ਸੰਕਲਪਾਂ ਦੀ ਇਕਾਗਰਤਾ ਦਵਾਰਾ ਮਤਲਬ ਮਨਸਾ ਦਵਾਰਾ ਖੁਦ ਸਾਕਾਸ਼ ਫੈਲੇਗੀ।