29.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਸ਼ਰੀਰ ਸਮੇਤ ਜੋ ਕੁਝ ਵੀ ਵੇਖਣ ਵਿੱਚ ਆਉਂਦਾ ਹੈ, ਇਹ ਸਭ ਵਿਨਾਸ਼ ਹੋਣਾ ਹੈ, ਤੁਸੀਂ ਆਤਮਾਵਾਂ ਨੂੰ ਹੁਣ ਘਰ ਵਾਪਿਸ ਜਾਣਾ ਹੈ ਇਸ ਲਈ ਪੁਰਾਣੀ ਦੁਨੀਆਂ ਨੂੰ ਭੁੱਲ ਜਾਵੋ"

ਪ੍ਰਸ਼ਨ:-
ਤੁਸੀਂ ਬੱਚੇ ਕਿਹੜੇ ਸ਼ਬਦਾਂ ਵਿੱਚ ਸਾਰਿਆਂ ਨੂੰ ਬਾਪ ਦਾ ਸੰਦੇਸ਼ ਸੁਣਾ ਸਕਦੇ ਹੋ?

ਉੱਤਰ:-
ਸਭ ਨੂੰ ਸੁਣਾਓ ਕਿ ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦੇਣ ਆਇਆ ਹੈ। ਹੁਣ ਹੱਦ ਦੇ ਵਰਸੇ ਦਾ ਸਮਾਂ ਪੂਰਾ ਹੋਇਆ ਮਤਲਬ ਭਗਤੀ ਪੂਰੀ ਹੋਈ। ਹੁਣ ਰਾਵਣ ਰਾਜ ਖ਼ਤਮ ਹੁੰਦਾ ਹੈ। ਬਾਪ ਆਇਆ ਹੈ ਤੁਹਾਨੂੰ ਰਾਵਣ 5 ਵਿਕਾਰਾਂ ਦੀ ਜੇਲ੍ਹ ਵਿਚੋਂ ਛੁਡਾਉਣ। ਇਹ ਪੁਰਸ਼ੋਤਮ ਸੰਗਮਯੁੱਗ ਹੈ, ਇਸ ਵਿੱਚ ਤੁਸੀਂ ਪੁਰਸ਼ਾਰਥ ਕਰ ਦੈਵੀ ਗੁਣਾਂ ਵਾਲਾ ਬਣਨਾ ਹੈ। ਸਿਰਫ਼ ਪੁਰਸ਼ੋਤਮ ਸੰਗਮਯੁੱਗ ਨੂੰ ਵੀ ਸਮਝ ਲਵੋ ਤਾਂ ਸਥਿਤੀ ਸ੍ਰੇਸ਼ਠ ਬਣ ਸਕਦੀ ਹੈ।

ਓਮ ਸ਼ਾਂਤੀ
ਹੁਣ ਰੁਹਾਨੀ ਬੱਚੇ ਕੀ ਕਰ ਰਹੇ ਹਨ? ਅਵਿਭਚਾਰੀ ( ਇੱਕ ਦੀ) ਯਾਦ ਵਿੱਚ ਬੈਠੇ ਹਨ। ਇੱਕ ਹੁੰਦੀ ਹੈ ਅਵਿਭਚਾਰੀ ਯਾਦ, ਦੂਜੀ ਹੁੰਦੀ ਹੈ ਵਿਭਚਾਰੀ ਯਾਦ। ਅਵਿਭਚਾਰੀ ਯਾਦ ਜਾਂ ਅਵਿਭਚਾਰੀ ਭਗਤੀ ਜਦੋਂ ਪਹਿਲਾਂ ਸ਼ੁਰੂ ਹੁੰਦੀ ਹੈ ਤਾਂ ਸਾਰੇ ਸ਼ਿਵ ਦੀ ਪੂਜਾ ਕਰਦੇ ਹਨ। ਉੱਚ ਤੋਂ ਉੱਚ ਭਗਵਾਨ ਉਹ ਹੀ ਹੈ, ਉਹ ਬਾਪ ਵੀ ਹੈ ਫ਼ਿਰ ਟੀਚਰ ਵੀ ਹੈ। ਪੜ੍ਹਾਉਂਦੇ ਹਨ। ਕੀ ਪੜ੍ਹਾਉਂਦੇ ਹਨ? ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਦੇਵਤਾ ਤੋਂ ਮਨੁੱਖ ਬਣਨ ਵਿੱਚ ਤੁਹਾਨੂੰ ਬੱਚਿਆਂ ਨੂੰ 84 ਜਨਮ ਲੱਗੇ ਹਨ। ਅਤੇ ਮਨੁੱਖ ਤੋਂ ਦੇਵਤਾ ਬਣਨ ਵਿੱਚ ਇੱਕ ਸੈਕਿੰਡ ਲਗਦਾ ਹੈ। ਇਹ ਤਾਂ ਬੱਚੇ ਜਾਣਦੇ ਹਨ ਅਸੀਂ ਬਾਪ ਦੀ ਯਾਦ ਵਿੱਚ ਬੈਠੇ ਹਾਂ। ਉਹ ਸਾਡਾ ਟੀਚਰ ਵੀ ਹੈ, ਸਤਿਗੁਰੂ ਵੀ ਹੈ। ਯੋਗ ਸਿਖਾਉਂਦੇ ਹਨ ਕਿ ਇੱਕ ਦੀ ਯਾਦ ਵਿੱਚ ਰਹੋ। ਉਹ ਖੁੱਦ ਕਹਿੰਦੇ ਹਨ - ਹੇ ਆਤਮਾਓ ਹੇ ਬੱਚਿਓ, ਦੇਹ ਦੇ ਸਾਰੇ ਸਬੰਧ ਛੱਡੋ, ਹੁਣ ਵਾਪਿਸ ਜਾਣਾ ਹੈ। ਇਹ ਪੁਰਾਣੀ ਦੁਨੀਆਂ ਬਦਲ ਰਹੀ ਹੈ। ਹੁਣ ਇੱਥੇ ਰਹਿਣਾ ਨਹੀਂ ਹੈ। ਪੁਰਾਣੀ ਦੁਨੀਆਂ ਦੇ ਵਿਨਾਸ਼ ਲਈ ਹੀ ਇਹ ਬਾਰੂਦ ਆਦਿ ਬਣਾਏ ਹੋਏ ਹਨ। ਕੁਦਰਤੀ ਆਫ਼ਤਾਵਾਂ ਵੀ ਮਦਦ ਕਰਦੀਆਂ ਹਨ। ਵਿਨਾਸ਼ ਤਾਂ ਜ਼ਰੂਰ ਹੋਣਾ ਹੈ। ਤੁਸੀਂ ਹੁਣ ਪੁਰਸ਼ੋਤਮ ਸੰਗਮਯੁੱਗ ਤੇ ਹੋ। ਇਹ ਆਤਮਾ ਜਾਣਦੀ ਹੈ। ਅਸੀਂ ਹੁਣ ਵਾਪਿਸ ਜਾ ਰਹੇ ਹਾਂ ਇਸ ਲਈ ਬਾਪ ਕਹਿੰਦੇ ਹਨ ਇਸ ਪੁਰਾਣੀ ਦੁਨੀਆਂ, ਪੁਰਾਣੀ ਦੇਹ ਨੂੰ ਵੀ ਛੱਡਣਾ ਹੈ। ਦੇਹ ਸਹਿਤ ਜੋ ਵੀ ਇਸ ਦੁਨੀਆਂ ਵਿੱਚ ਵੇਖਣ ਨੂੰ ਆਉਂਦਾ ਹੈ, ਉਹ ਸਭ ਵਿਨਾਸ਼ ਹੋ ਜਾਣਾ ਹੈ। ਸ਼ਰੀਰ ਵੀ ਖ਼ਤਮ ਹੋਣਾ ਹੈ। ਹੁਣ ਅਸੀਂ ਆਤਮਾਵਾਂ ਨੇ ਘਰ ਵਾਪਿਸ ਜਾਣਾ ਹੈ। ਵਾਪਿਸ ਜਾਏ ਬਿਨਾਂ ਇਸ ਦੁਨੀਆਂ ਵਿੱਚ ਆ ਨਹੀਂ ਸਕਦੇ। ਹੁਣ ਤੁਸੀਂ ਪੁਰਸ਼ੋਤਮ ਬਣਨ ਦਾ ਪੁਰਸ਼ਾਰਥ ਕਰ ਰਹੇ ਹੋ। ਪੁਰਸ਼ੋਤਮ ਹਨ ਇਹ ਦੇਵਤੇ। ਸਭ ਤੋਂ ਉੱਚ ਹੈ ਨਿਰਾਕਾਰ ਬਾਪ। ਫ਼ਿਰ ਮਨੁੱਖ ਸ਼੍ਰਿਸ਼ਟੀ ਵਿੱਚ ਆਵੋ ਤਾਂ ਇਸ ਵਿੱਚ ਹਨ ਉੱਚ ਦੇਵਤੇ। ਉਹ ਵੀ ਮਨੁੱਖ ਹਨ ਪਰ ਦੈਵੀਗੁਣ ਵਾਲੇ। ਫਿਰ ਉਹ ਹੀ ਆਸੁਰੀ ਗੁਣਾਂ ਵਾਲੇ ਬਣਦੇ ਹਨ। ਹੁਣ ਫ਼ਿਰ ਆਸੁਰੀ ਗੁਣਾਂ ਤੋਂ ਦੈਵੀਗੁਣਾਂ ਵਿੱਚ ਜਾਣਾ ਪਵੇ। ਸਤਿਯੁੱਗ ਵਿੱਚ ਜਾਣਾ ਪਵੇ। ਕਿਸਨੂੰ? ਤੁਹਾਨੂੰ ਬੱਚਿਆਂ ਨੂੰ। ਤੁਸੀਂ ਬੱਚੇ ਪੜ੍ਹ ਰਹੇ ਹੋ ਦੂਸਰਿਆਂ ਨੂੰ ਵੀ ਪੜ੍ਹਾਉਂਦੇ ਹੋ। ਸਿਰਫ਼ ਬਾਪ ਦਾ ਹੀ ਸੁਨੇਹਾ ਦੇਣਾ ਹੈ। ਬੇਹੱਦ ਦਾ ਬਾਪ ਬੇਹੱਦ ਦਾ ਵਰਸਾ ਦੇਣ ਲਈ ਆਏ ਹਨ। ਹੁਣ ਹੱਦ ਦਾ ਵਰਸਾ ਪੂਰਾ ਹੁੰਦਾ ਹੈ।

ਬਾਪ ਨੇ ਸਮਝਾਇਆ ਹੈ - 5 ਵਿਕਾਰਾਂ ਰੂਪੀ ਰਾਵਣ ਦੀ ਜੇਲ੍ਹ ਵਿੱਚ ਸਭ ਮਨੁੱਖ ਹਨ। ਸਾਰੇ ਦੁੱਖੀ ਹਨ। ਸੁੱਕੀ ਰੋਟੀ ਮਿਲਦੀ ਹੈ। ਬਾਪ ਆਕੇ ਸਭ ਨੂੰ ਰਾਵਣ ਦੀ ਜੇਲ੍ਹ ਵਿਚੋਂ ਛੁੱਡਾ ਕੇ ਸਦਾ ਸੁਖੀ ਬਣਾਉਂਦੇ ਹਨ। ਬਾਪ ਤੋਂ ਇਲਾਵਾ ਮਨੁੱਖ ਤੋਂ ਦੇਵਤਾ ਕੋਈ ਬਣਾ ਨਹੀਂ ਸਕਦਾ। ਤੁਸੀਂ ਇੱਥੇ ਬੈਠੇ ਹੋ ਮਨੁੱਖ ਤੋਂ ਦੇਵਤਾ ਬਣਨ ਦੇ ਲਈ। ਹਾਲੇ ਹੈ ਕਲਯੁੱਗ। ਬੜੇ ਧਰਮ ਹੋ ਗਏ ਹਨ। ਤੁਹਾਨੂੰ ਬੱਚਿਆਂ ਨੂੰ ਰਚਿਅਤਾ ਅਤੇ ਰਚਨਾ ਦੀ ਪਹਿਚਾਣ ਖੁਦ ਬਾਪ ਬੈਠ ਦਿੰਦੇ ਹਨ। ਤੁਸੀਂ ਸਿਰਫ਼ ਈਸ਼ਵਰ, ਪਰਮਾਤਮਾ ਕਹਿੰਦੇ ਸੀ। ਤੁਹਾਨੂੰ ਇਹ ਪਤਾ ਨਹੀਂ ਸੀ ਕਿ ਉਹ ਬਾਪ ਵੀ ਹੈ ਟੀਚਰ ਵੀ ਹੈ, ਗੁਰੂ ਵੀ ਹੈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸਤਿਗੁਰੂ। ਅਕਾਲਮੂਰਤ ਵੀ ਕਿਹਾ ਜਾਂਦਾ ਹੈ। ਤੁਹਾਨੂੰ ਆਤਮਾ ਅਤੇ ਜੀਵ ਕਿਹਾ ਜਾਂਦਾ ਹੈ। ਉਹ ਅਕਾਲਮੂਰਤ ਇਸ ਸ਼ਰੀਰ ਰੂਪੀ ਤਖ਼ਤ ਤੇ ਬੈਠੇ ਹਨ। ਉਹ ਜਨਮ ਨਹੀਂ ਲੈਂਦੇ ਹਨ। ਤਾਂ ਉਹ ਅਕਾਲਮੂਰਤ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ - ਮੇਰਾ ਆਪਣਾ ਰੱਥ ਨਹੀਂ ਹੈ, ਮੈਂ ਤੁਹਾਨੂੰ ਬੱਚਿਆਂ ਨੂੰ ਪਾਵਨ ਕਿਵੇਂ ਬਣਾਵਾਂ! ਮੈਨੂੰ ਤਾਂ ਰੱਥ ਚਾਹੀਦਾ ਹੈ ਨਾ। ਅਕਾਲਮੂਰਤ ਨੂੰ ਵੀ ਤਖ਼ਤ ਤਾਂ ਚਾਹੀਦਾ ਹੈ। ਅਕਾਲਤਖ਼ਤ ਮਨੁੱਖ ਦਾ ਹੁੰਦਾ ਹੈ, ਹੋਰ ਕਿਸੇ ਦਾ ਨਹੀਂ ਹੁੰਦਾ ਹੈ। ਤੁਹਾਨੂੰ ਹਰੇਕ ਨੂੰ ਤਖ਼ਤ ਤਾਂ ਚਾਹੀਦਾ ਹੈ। ਅਕਾਲਮੂਰਤ ਆਤਮਾ ਇੱਥੇ ਵਿਰਾਜਮਾਨ ਹੈ। ਉਹ ਸਾਰਿਆਂ ਦਾ ਬਾਪ ਹੈ, ਉਸਨੂੰ ਕਿਹਾ ਜਾਂਦਾ ਹੈ ਮਹਾਕਾਲ, ਉਹ ਪੁਨਰਜਨਮ ਵਿੱਚ ਨਹੀਂ ਆਉਂਦੇ ਹਨ। ਤੁਸੀਂ ਆਤਮਾਵਾਂ ਪੁਨਰਜਨਮ ਵਿੱਚ ਆਉਂਦੀਆਂ ਹੋ। ਮੈਂ ਆਉਂਦਾ ਹਾਂ ਕਲਪ ਦੇ ਸੰਗਮਯੁੱਗੇ। ਭਗਤੀ ਨੂੰ ਰਾਤ, ਗਿਆਨ ਨੂੰ ਦਿਨ ਕਿਹਾ ਜਾਂਦਾ ਹੈ। ਇਹ ਪੱਕਾ ਯਾਦ ਕਰੋ। ਮੁੱਖ ਹੈ ਹੀ ਦੋ ਗੱਲਾਂ - ਅਲਫ਼ ਅਤੇ ਬੇ, ਬਾਪ ਅਤੇ ਬਾਦਸ਼ਾਹੀ। ਬਾਪ ਆਕੇ ਬਾਦਸ਼ਾਹੀ ਦਿੰਦੇ ਹਨ ਬਾਦਸ਼ਾਹੀ ਦੇ ਲਈ ਪੜ੍ਹਾਉਂਦੇ ਹਨ ਇਸ ਲਈ ਇਸਨੂੰ ਪਾਠਸ਼ਾਲਾ ਵੀ ਕਿਹਾ ਜਾਂਦਾ ਹੈ। ਭਗਵਾਨੁਵਾਚ, ਭਗਵਾਨ ਤਾਂ ਹੈ ਨਿਰਾਕਾਰ। ਉਨ੍ਹਾਂ ਦਾ ਵੀ ਪਾਰਟ ਹੋਣਾ ਚਾਹੀਦਾ ਹੈ। ਉਹ ਹਨ ਉੱਚ ਤੋਂ ਉੱਚ ਭਗਵਾਨ, ਉਨ੍ਹਾਂ ਨੂੰ ਸਾਰੇ ਯਾਦ ਕਰਦੇ ਹਨ। ਬਾਪ ਕਹਿੰਦੇ ਹਨ ਇਵੇਂ ਦਾ ਕੋਈ ਮਨੁੱਖ ਨਹੀਂ ਹੋਵੇਗਾ ਜੋ ਭਗਤੀ ਮਾਰਗ ਵਿੱਚ ਯਾਦ ਨਾ ਕਰਦਾ ਹੋਵੇ। ਦਿਲ ਨਾਲ ਹੀ ਸਭ ਪੁਕਾਰਦੇ ਹਨ - ਹੇ ਭਗਵਾਨ , ਹੇ ਲਿਬਰੇਟਰ, ਓ ਗੌਡ ਫਾਦਰ ਕਿਉਂਕਿ ਉਹ ਹੈ ਸਾਰੀਆਂ ਆਤਮਾਵਾਂ ਦਾ ਫਾਦਰ, ਜਰੂਰ ਬੇਹੱਦ ਦਾ ਹੀ ਸੁੱਖ ਦੇਣਗੇ। ਹੱਦ ਦਾ ਬਾਪ ਹੱਦ ਦਾ ਸੁਖ ਦਿੰਦੇ ਹਨ। ਕਿਸੇ ਨੂੰ ਪਤਾ ਨਹੀਂ ਹੈ। ਹੁਣ ਬਾਪ ਆਏ ਹਨ, ਕਹਿੰਦੇ ਹਨ, ਬੱਚਿਓ, ਦੂਜਿਆਂ ਨੂੰ ਛੱਡ ਕੇ ਮੈਨੂੰ ਇੱਕ ਬਾਪ ਨੂੰ ਯਾਦ ਕਰੋ। ਇਹ ਵੀ ਬਾਪ ਨੇ ਦੱਸਿਆ ਹੈ ਕਿ ਤੁਸੀਂ ਦੇਵੀ - ਦੇਵਤਾ ਨਵੀਂ ਦੁਨੀਆਂ ਵਿੱਚ ਰਹਿੰਦੇ ਹੋ। ਉੱਥੇ ਤਾਂ ਬੇਸ਼ੁਮਾਰ ਸੁੱਖ ਹਨ। ਉਨ੍ਹਾਂ ਸੁੱਖਾਂ ਦਾ ਅੰਤ ਨਹੀਂ ਪਾਇਆ ਜਾਂਦਾ ਹੈ। ਨਵੇਂ ਮਕਾਨ ਵਿੱਚ ਸਦਾ ਸੁੱਖ ਹੁੰਦਾ ਹੈ, ਪੁਰਾਣੇ ਵਿੱਚ ਦੁੱਖ ਹੁੰਦਾ ਹੈ। ਤਾਂ ਹੀ ਤੇ ਬਾਪ ਬੱਚਿਆਂ ਦੇ ਲਈ ਨਵਾਂ ਮਕਾਨ ਬਣਵਾਉਂਦੇ ਹਨ। ਬੱਚਿਆਂ ਦਾ ਬੁੱਧੀਯੋਗ ਨਵੇਂ ਮਕਾਨ ਵਿੱਚ ਚਲਾ ਜਾਂਦਾ ਹੈ। ਇਹ ਤਾਂ ਹੋਈ ਹੱਦ ਦੀ ਗੱਲ। ਹੁਣ ਤਾਂ ਬੇਹੱਦ ਦਾ ਬਾਪ ਨਵੀਂ ਦੁਨੀਆਂ ਬਣਾ ਰਹੇ ਹਨ। ਪੁਰਾਣੀ ਦੁਨੀਆਂ ਵਿੱਚ ਜੋ ਕੁੱਝ ਵੇਖਦੇ ਹੋ ਉਹ ਕਬਰਿਸਤਾਨ ਹੋਣਾ ਹੈ, ਹਾਲੇ ਪਰਿਸਥਾਨ ਸਥਾਪਤ ਹੋ ਰਿਹਾ ਹੈ। ਤੁਸੀਂ ਸੰਗਮਯੁੱਗ ਤੇ ਹੋ। ਕਲਯੁੱਗ ਵੀ ਵੇਖ ਸਕਦੇ ਹੋ, ਸਤਿਯੁੱਗ ਵੱਲ ਵੀ ਵੇਖ ਸਕਦੇ ਹੋ। ਤੁਸੀਂ ਸੰਗਮ ਤੇ ਪ੍ਰਤੱਖ ਹੋ ਵੇਖਦੇ ਹੋ। ਪ੍ਰਦਰਸ਼ਨੀ ਅਤੇ ਮਿਊਜ਼ੀਅਮ ਵਿੱਚ ਆਉਂਦੇ ਹਨ ਤਾਂ ਉੱਥੇ ਵੀ ਤੁਸੀਂ ਸੰਗਮ ਤੇ ਖੜ੍ਹਾ ਕਰ ਦੇਵੋ। ਇਸ ਤਰਫ਼ ਹੈ ਕਲਯੁੱਗ, ਉਸ ਤਰਫ ਹੈ ਸਤਿਯੁੱਗ। ਅਸੀਂ ਵਿਚਕਾਰ ਹਾਂ। ਬਾਪ ਨਵੀਂ ਦੁਨੀਆਂ ਸਥਾਪਨ ਕਰਦੇ ਹਨ। ਜਿੱਥੇ ਬੜੇ ਘੱਟ ਮਨੁੱਖ ਹੁੰਦੇਂ ਹਨ। ਹੋਰ ਕੋਈ ਵੀ ਧਰਮ ਵਾਲਾ ਨਹੀਂ ਆਉਂਦਾ ਹੈ। ਸਿਰਫ਼ ਤੁਸੀਂ ਹੀ ਪਹਿਲੋਂ - ਪਹਿਲੋਂ ਆਉਂਦੇ ਹੋ। ਹਾਲੇ ਤੁਸੀਂ ਸ੍ਵਰਗ ਵਿੱਚ ਜਾਣ ਦਾ ਪੁਰਸ਼ਾਰਥ ਕਰ ਰਹੇ ਹੋ। ਪਾਵਨ ਬਣਨ ਦੇ ਲਈ ਹੀ ਮੈਨੂੰ ਬੁਲਾਇਆ ਹੈ ਹੇ ਬਾਬਾ, ਸਾਨੂੰ ਪਾਵਨ ਬਣਾਕੇ ਪਾਵਨ ਦੁਨੀਆਂ ਵਿੱਚ ਲੈ ਚੱਲੋ। ਇਵੇਂ ਨਹੀਂ ਕਹਿੰਦੇ ਕਿ ਸ਼ਾਂਤੀਧਾਮ ਵਿੱਚ ਲੈ ਚੱਲੋ। ਪਰਮਧਾਮ ਨੂੰ ਕਿਹਾ ਜਾਂਦਾ ਹੈ ਸਵੀਟ ਹੋਮ। ਹੁਣ ਅਸੀਂ ਘਰ ਜਾਣਾ ਹੈ, ਜਿਸਨੂੰ ਮੁਕਤੀਧਾਮ ਕਿਹਾ ਜਾਂਦਾ ਹੈ, ਜਿਸਦੇ ਲਈ ਹੀ ਸੰਨਿਆਸੀ ਆਦਿ ਸਿੱਖਿਆ ਦਿੰਦੇ ਹਨ। ਉਹ ਸੁੱਖਧਾਮ ਦਾ ਗਿਆਨ ਦੇ ਨਹੀਂ ਸਕਦੇ। ਉਹ ਹਨ ਨਿਵਰਤੀ ਮਾਰਗ ਵਾਲੇ। ਤੁਹਾਨੂੰ ਬੱਚਿਆਂ ਨੂੰ ਸਮਝਾਇਆ ਗਿਆ ਹੈ - ਕਿਹੜੇ - ਕਿਹੜੇ ਧਰਮ ਕਦੋਂ - ਕਦੋਂ ਆਉਂਦੇ ਹਨ। ਮਨੁੱਖ ਸ੍ਰਿਸ਼ਟੀ ਰੂਪੀ ਝਾੜ ਵਿੱਚ ਪਹਿਲੋਂ - ਪਹਿਲੋਂ ਫਾਊਂਡੇਸ਼ਨ ਤੁਹਾਡਾ ਹੈ। ਬੀਜ਼ ਨੂੰ ਕਿਹਾ ਜਾਂਦਾ ਹੈ ਬ੍ਰਿਖਪਤੀ। ਬਾਪ ਕਹਿੰਦੇ ਹਨ ਮੈਂ ਬ੍ਰਿਖਪਤੀ ਉਪੱਰ ਰਹਿੰਦਾ ਹਾਂ। ਜਦੋਂ ਝਾੜ ਇੱਕਦਮ ਜੜ੍ਹਜੜ੍ਹੀਭੂਤ ਹੋ ਜਾਂਦਾ ਹੈ, ਉਦੋਂ ਮੈਂ ਆਉਂਦਾ ਹਾਂ। ਦੇਵਤਾ ਧਰਮ ਦੀ ਸਥਾਪਨਾ ਕਰਨ। ਬਨੈਨ( ਵਟ ਬ੍ਰਿਖ) ਬ੍ਰਿਖ ਦਾ ਬੜਾ ਵੰਡਰਫੁਲ ਝਾੜ ਹੈ। ਬਿਨਾਂ ਫਾਊਂਡੇਸ਼ਨ ਬਾਕੀ ਸਾਰਾ ਝਾੜ ਖੜ੍ਹਾ ਹੈ। ਇਸ ਬੇਹੱਦ ਦੇ ਝਾੜ ਵਿੱਚ ਵੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਹੈ ਨਹੀਂ। ਬਾਕੀ ਸਭ ਧਰਮ ਖੜ੍ਹੇ ਹਨ।

ਤੁਸੀਂ ਮੂਲਵਤਨ ਨਿਵਾਸੀ ਸੀ। ਇੱਥੇ ਪਾਰਟ ਵਜਾਉਣ ਆਏ ਹੋ। ਤੁਸੀਂ ਬੱਚੇ ਆਲਰਾਉਂਡ ਪਾਰਟ ਵਜਾਉਣਾ ਵਾਲੇ ਹੋ ਇਸ ਲਈ 84 ਜਨਮ ਹਨ ਵੱਧ ਤੋਂ ਵੱਧ। ਫ਼ਿਰ ਘੱਟ ਤੋਂ ਘੱਟ ਇੱਕ ਜਨਮ। ਮਨੁੱਖ ਫਿਰ ਕਹਿ ਦਿੰਦੇ 84 ਲੱਖ ਜਨਮ। ਉਹ ਵੀ ਕਿਸਦੇ ਹੋਣਗੇ - ਇਹ ਵੀ ਸਮਝ ਨਹੀਂ ਸਕਦੇ। ਬਾਪ ਆਕੇ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ - 84 ਜਨਮ ਤੁਸੀਂ ਲੈਂਦੇ ਹੋ। ਪਹਿਲੋਂ - ਪਹਿਲੋਂ ਮੇਰੇ ਤੋਂ ਤੁਸੀਂ ਵਿਛੁੜਦੇ ਹੋ। ਸੱਤਿਯੁਗੀ ਦੇਵਤੇ ਹੀ ਪਹਿਲੇ ਹੁੰਦੇ ਹਨ। ਜਦੋਂ ਉਹ ਆਤਮਾਵਾਂ ਇੱਥੇ ਪਾਰਟ ਵਜਾਉਂਦੀਆਂ ਹਨ ਤਾਂ ਬਾਕੀ ਆਤਮਾਵਾਂ ਕਿੱਥੇ ਚਲੀਆਂ ਜਾਂਦੀਆਂ ਹਨ? ਇਹ ਵੀ ਤੁਸੀਂ ਜਾਣਦੇ ਹੋ - ਬਾਕੀ ਸਭ ਆਤਮਾਵਾਂ ਸ਼ਾਂਤੀਧਾਮ ਵਿੱਚ ਹੁੰਦੀਆਂ ਹਨ। ਤਾਂ ਸ਼ਾਂਤੀਧਾਮ ਵੱਖ ਹੋਇਆ ਨਾ। ਬਾਕੀ ਦੁਨੀਆਂ ਤਾਂ ਇਹ ਹੀ ਹੈ। ਪਾਰਟ ਇੱਥੇ ਵਜਾਉਂਦੇ ਹਾਂ। ਨਵੀਂ ਦੁਨੀਆਂ ਵਿੱਚ ਸੁੱਖ ਦਾ ਪਾਰਟ, ਪੁਰਾਣੀ ਦੁਨੀਆਂ ਵਿੱਚ ਦੁੱਖ ਦਾ ਪਾਰਟ ਵਜਾਉਣਾ ਪੈਂਦਾ ਹੈ। ਸੁੱਖ ਅਤੇ ਦੁੱਖ ਦਾ ਇਹ ਖੇਲ਼੍ਹ ਹੈ। ਉਹ ਹੈ ਰਾਮ ਰਾਜ। ਦੁਨੀਆਂ ਵਿੱਚ ਕੋਈ ਵੀ ਮਨੁੱਖ ਇਹ ਨਹੀਂ ਜਾਣਦੇ ਕਿ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਨਾ ਰਚਿਅਤਾ ਨੂੰ, ਨਾ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ। ਗਿਆਨ ਦਾ ਸਾਗਰ ਇੱਕ ਬਾਪ ਨੂੰ ਹੀ ਕਿਹਾ ਜਾਂਦਾ ਹੈ। ਰਚਿਅਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਕਿਸੇ ਸ਼ਾਸਤਰ ਵਿੱਚ ਨਹੀਂ ਹੈ। ਮੈਂ ਤੁਹਾਨੂੰ ਸੁਣਾਉਂਦਾ ਹਾਂ। ਫ਼ਿਰ ਇਹ ਪਰਾਏ ਲੋਪ ਹੋ ਜਾਂਦਾ ਹੈ। ਸਤਿਯੁੱਗ ਵਿੱਚ ਇਹ ਰਹਿੰਦਾ ਨਹੀਂ। ਭਾਰਤ ਦਾ ਪ੍ਰਾਚੀਨ ਰਾਜਯੋਗ ਗਾਇਆ ਹੋਇਆ ਹੈ। ਗੀਤਾ ਵਿੱਚ ਵੀ ਰਾਜਯੋਗ ਨਾਮ ਆਉਂਦਾ ਹੈ। ਬਾਪ ਤੁਹਾਨੂੰ ਰਾਜਯੋਗ ਸਿਖਾਕੇ ਰਾਜਾਈ ਦਾ ਵਰਸਾ ਦਿੰਦੇ ਹਨ। ਬਾਕੀ ਰਚਨਾ ਤੋਂ ਵਰਸਾ ਮਿਲ ਨਹੀਂ ਸਕਦਾ। ਵਰਸਾ ਮਿਲਦਾ ਹੀ ਹੈ ਰਚਿਅਤਾ ਬਾਪ ਤੋਂ। ਹਰ ਇੱਕ ਮਨੁੱਖ ਕ੍ਰਿਏਟਰ ਹੈ, ਬੱਚਿਆਂ ਨੂੰ ਰਚਦੇ ਹਨ। ਉਹ ਹਨ ਹੱਦ ਦੇ ਬ੍ਰਹਮਾ, ਇਹ ਹਨ ਬੇਹੱਦ ਦੇ ਬ੍ਰਹਮਾ। ਉਹ ਹਨ ਨਿਰਾਕਾਰ ਆਤਮਾਵਾਂ ਦੇ ਪਿਤਾ, ਉਹ ਲੌਕਿਕ ਪਿਤਾ, ਇਹ ਫਿਰ ਹਨ ਪ੍ਰਜਾਪਿਤਾ। ਪ੍ਰਜਾਪਿਤਾ ਕਦੋਂ ਹੋਣਾ ਚਾਹੀਦਾ? ਕੀ ਸਤਿਯੁੱਗ ਵਿੱਚ? ਨਹੀਂ। ਪੁਰਸ਼ੋਤਮ ਸੰਗਮਯੁੱਗ ਤੇ ਹੋਣਾ ਚਾਹੀਦਾ। ਮਨੁੱਖਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਸਤਿਯੁੱਗ ਕਦੋਂ ਹੁੰਦਾ ਹੈ। ਉਨ੍ਹਾਂ ਨੇ ਸਤਿਯੁੱਗ, ਕਲਯੁੱਗ ਆਦਿ ਨੂੰ ਲੱਖਾਂ ਸਾਲ ਦੇ ਦਿੱਤੇ ਹਨ। ਬਾਪ ਸਮਝਾਉਂਦੇ ਹਨ 1250 ਵਰ੍ਹਿਆਂ ਦਾ ਇੱਕ ਯੁੱਗ ਹੁੰਦਾ ਹੈ। 84 ਜਨਮਾਂ ਦਾ ਵੀ ਹਿਸਾਬ ਚਾਹੀਦਾ ਹੈ ਨਾ। ਸੀੜੀ ਦਾ ਵੀ ਹਿਸਾਬ ਚਾਹੀਦਾ ਹੈ ਨਾ - ਅਸੀਂ ਕਿਵੇਂ ਉਤਰਦੇ ਹਾਂ। ਪਹਿਲੋਂ - ਪਹਿਲੋਂ ਫਾਊਂਡੇਸ਼ਨ ਵਿੱਚ ਹਨ ਦੇਵੀ - ਦੇਵਤਾ। ਉਨ੍ਹਾਂ ਦੇ ਬਾਦ ਫਿਰ ਆਉਂਦੇ ਹਨ ਇਸਲਾਮੀ, ਬੋਧੀ। ਬਾਪ ਨੇ ਝਾੜ ਦਾ ਰਾਜ਼ ( ਭੇਦ ) ਦੱਸਿਆ ਹੈ। ਬਾਪ ਦੇ ਸਿਵਾਏ ਤਾਂ ਕੋਈ ਸਿਖਾ ਨਹੀਂ ਸਕਦਾ। ਤੁਹਾਨੂੰ ਕਹਿਣਗੇ ਇਹ ਚਿੱਤਰ ਆਦਿ ਕਿਵੇਂ ਬਣਾਏ? ਕਿਸਨੇ ਸਿਖਾਇਆ? ਬੋਲੋ ਬਾਬਾ ਨੇ ਸਾਨੂੰ ਧਿਆਨ ਵਿੱਚ ਵਿਖਾਇਆ, ਫ਼ਿਰ ਅਸੀਂ ਇੱਥੇ ਬਣਾਉਂਦੇ ਹਾਂ। ਫ਼ਿਰ ਉਨ੍ਹਾਂ ਚਿਤਰਾਂ ਨੂੰ ਬਾਪ ਹੀ ਆਕੇ ਕਰੈਕਟ ( ਠੀਕ ) ਕਰਦੇ ਹਨ ਕਿ ਇਵੇਂ - ਇਵੇਂ ਬਣਾਓ। ਖੁੱਦ ਹੀ ਕਰੈਕਟ ਕਰਦੇ ਹਨ।

ਕ੍ਰਿਸ਼ਨ ਨੂੰ ਸ਼ਾਮ - ਸੁੰਦਰ ਕਹਿੰਦੇ ਹਨ, ਪਰੰਤੂ ਮਨੁੱਖ ਤਾਂ ਸਮਝ ਨਹੀਂ ਸਕਦੇ ਕਿ ਕਿਉਂ ਕਿਹਾ ਜਾਂਦਾ ਹੈ? ਇਹ ਬੈਕੁੰਠ ਦਾ ਮਾਲਿਕ ਸੀ ਤਾਂ ਗੌਰਾ ਸੀ ਫ਼ਿਰ ਗਾਂਵੜੇ ਦਾ ਛੋਰਾ ਸਾਂਵਰਾਂ ਬਣਿਆ, ਇਸ ਲਈ ਉਨ੍ਹਾਂ ਨੂੰ ਸ਼ਾਮ - ਸੁੰਦਰ ਕਹਿੰਦੇ ਹਨ। ਇਹ ਹੀ ਪਹਿਲੋਂ ਆਉਂਦੇ ਹਨ। ਤੱਤਵਮ ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਰਾਜਾਈ ਚਲਦੀ ਹੈ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕੌਣ ਕਰਦੇ ਹਨ? ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਭਾਰਤ ਨੂੰ ਵੀ ਭੁਲਾਕੇ ਹਿੰਦੂਸਤਾਨ ਦੇ ਨਿਵਾਸੀ ਹਿੰਦੂ ਕਹਿ ਦਿੰਦੇ ਹਨ। ਮੈਂ ਭਾਰਤ ਵਿੱਚ ਹੀ ਆਉਂਦਾ ਹਾਂ। ਭਾਰਤ ਵਿੱਚ ਦੇਵੀ - ਦੇਵਤਿਆਂ ਦਾ ਰਾਜ ਸੀ ਜੋ ਹੁਣ ਪਰਾਏ ਲੋਪ ਹੋ ਗਿਆ ਹੈ। ਮੈਂ ਆਉਂਦਾ ਹਾਂ ਫਿਰ ਤੋਂ ਸਥਾਪਨਾ ਕਰਨ। ਪਹਿਲੋਂ - ਪਹਿਲੋਂ ਹੈ ਹੀ ਆਦਿ ਸਨਾਤਨ ਦੇਵੀ ਦੇਵਤਾ ਧਰਮ। ਇਹ ਝਾੜ ਵਾਧੇ ਨੂੰ ਪਾਉਂਦਾ ਰਹਿੰਦਾ ਹੈ। ਨਵੇਂ - ਨਵੇਂ ਪੱਤੇ, ਮੱਠ ਪੰਥ ਪਿਛਾੜੀ ਵਿੱਚ ਆਉਂਦੇ ਹਨ। ਤਾਂ ਉਨ੍ਹਾਂ ਦੀ ਵੀ ਸ਼ੋਭਾ ਹੋ ਜਾਂਦੀ ਹੈ। ਫ਼ਿਰ ਅੰਤ ਵਿੱਚ ਹੁਣ ਸਾਰਾ ਝਾੜ ਜੜ੍ਹਜੜ੍ਹੀਭੂਤ ਹਾਲਾਤ ਨੂੰ ਪਾਉਂਦਾ ਹੈ, ਤਾਂ ਫ਼ਿਰ ਮੈਂ ਆਉਂਦਾ ਹਾਂ। ਯਦਾ ਯਦਾ ਹੀ …। ਆਤਮਾ ਆਪਣੇ ਨੂੰ ਵੀ ਨਹੀਂ ਜਾਣਦੀ, ਅਤੇ ਬਾਪ ਨੂੰ ਵੀ ਨਹੀਂ ਜਾਣਦੀ। ਆਪਣੇ ਨੂੰ ਵੀ ਗਾਲੀ ਦਿੰਦੇ, ਬਾਪ ਨੂੰ ਅਤੇ ਦੇਵਤਿਆਂ ਨੂੰ ਵੀ ਗਾਲੀ ਦਿੰਦੇ ਰਹਿੰਦੇ ਹਨ। ਤਮੋਪ੍ਰਧਾਨ, ਬੇਸਮਝ ਬਣ ਜਾਂਦੇ ਹਨ। ਫ਼ਿਰ ਮੈਂ ਆਉਂਦਾ ਹਾਂ। ਪਤਿਤ ਦੁਨੀਆਂ ਵਿੱਚ ਹੀ ਆਉਣਾ ਪਵੇ। ਤੁਸੀਂ ਮਨੁੱਖਾਂ ਨੂੰ ਜੀਅਦਾਨ ਦਿੰਦੇ ਹੋ ਮਤਲਬ ਕਿ ਮਨੁੱਖ ਤੋਂ ਦੇਵਤਾ ਬਣਾਉਂਦੇ ਹੋ। ਸਾਰਿਆਂ ਦੁੱਖਾਂ ਤੋਂ ਦੂਰ ਕਰ ਦਿੰਦੇ ਹੋ, ਉਹ ਵੀ ਅੱਧਾਕਲਪ ਦੇ ਲਈ। ਗਾਇਨ ਵੀ ਹੈ ਨਾ ਵੰਦੇ ਮਾਤਰਮ। ਕਿਹੜੀਆਂ ਮਾਤਾਵਾਂ, ਜਿਨ੍ਹਾਂ ਦੀ ਵੰਦਨਾ ਕਰਦੇ ਹਨ ਤੁਸੀਂ ਮਾਤਾਵਾਂ ਹੋ, ਸਾਰੀ ਸ੍ਰਿਸ਼ਟੀ ਨੂੰ ਬਹਿਸ਼ਤ ( ਸਵਰਗ ) ਬਣਾਉਂਦੀਆਂ ਹੋ। ਭਾਵੇਂ ਮਰਦ ਵੀ ਹਨ, ਲੇਕਿਨ ਮੈਜ਼ੋਰਿਟੀ ਮਾਤਾਵਾਂ ਦੀ ਹੈ ਇਸ ਲਈ ਬਾਪ ਮਾਤਾਵਾਂ ਦੀ ਮਹਿਮਾ ਕਰਦੇ ਹਨ। ਬਾਪ ਆਕੇ ਤੁਹਾਨੂੰ ਇਤਨਾ ਮਹਿਮਾ ਲਾਇਕ ਬਣਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਪਾਰ ਸੁੱਖਾਂ ਦੀ ਦੁਨੀਆਂ ਵਿੱਚ ਜਾਣ ਦੇ ਲਈ ਸੰਗਮ ਤੇ ਖੜ੍ਹਾ ਹੋਣਾ ਹੈ। ਸਾਕਸ਼ੀ ਹੋ ਸਭ ਕੁਝ ਵੇਖਦੇ ਹੋਏ ਬੁੱਧੀਯੋਗ ਨਵੀਂ ਦੁਨੀਆਂ ਵਿੱਚ ਲਗਾਉਣਾ ਹੈ। ਬੁੱਧੀ ਵਿੱਚ ਰਹਿ ਹੁਣ ਅਸੀਂ ਘਰ ਵਾਪਿਸ ਜਾ ਰਹੇ ਹਾਂ।

2. ਸਭ ਨੂੰ ਜੀਵਨ ਦਾਨ ਦੇਣਾ ਹੈ, ਮਨੁੱਖ ਤੋਂ ਦੇਵਤਾ ਬਣਾਉਣ ਦੀ ਸੇਵਾ ਕਰਨੀ ਹੈ। ਬੇਹੱਦ ਦੇ ਬਾਪ ਤੋਂ ਪੜ੍ਹਕੇ ਦੂਜਿਆਂ ਨੂੰ ਪੜ੍ਹਾਉਣਾ ਹੈ। ਦੈਵੀ ਗੁਣ ਧਾਰਨ ਕਰਨੇ ਅਤੇ ਕਰਵਾਉਣੇ ਹਨ।

ਵਰਦਾਨ:-
ਸਦਾ ਸ੍ਰੇਸ਼ਠ ਸਮੇਂ ਪ੍ਰਮਾਣ ਸ੍ਰੇਸ਼ਠ ਕਰਮ ਕਰਦੇ ਵਾਹ - ਵਾਹ ਦੇ ਗੀਤ ਗਾਉਣ ਵਾਲੇ ਭਾਗਵਾਨ ਆਤਮਾ ਭਵ।

ਇਸ ਸ੍ਰੇਸ਼ਠ ਸਮੇਂ ਤੇ ਸਦਾ ਸ੍ਰੇਸ਼ਠ ਕਰਮ ਕਰਦੇ “ਵਾਹ - ਵਾਹ “ਦੇ ਗੀਤ ਮਨ ਨਾਲ ਗਾਉਂਦੇ ਰਹੋ। “ਵਾਹ ਮੇਰਾ ਸ੍ਰੇਸ਼ਠ ਕਰਮ ਜਾਂ ਵਾਹ ਸ੍ਰੇਸ਼ਠ ਕਰਮ ਸਿਖਾਉਣ ਵਾਲੇ ਬਾਬਾ”। ਤਾਂ ਸਦਾ ਵਾਹ - ਵਾਹ! ਦੇ ਗੀਤ ਗਾਓ। ਕਦੇ ਗਲਤੀ ਨਾਲ ਦੁੱਖ ਦਾ ਨਜ਼ਾਰਾ ਵੇਖਦੇ ਵੀ ਹਾਏ ਸ਼ਬਦ ਨਹੀਂ ਨਿਕਲਣਾ ਚਾਹੀਦਾ। ਵਾਹ ਡਰਾਮਾ ਵਾਹ! ਅਤੇ ਵਾਹ ਬਾਬਾ ਵਾਹ! ਜੋ ਸੁਪਨੇ ਵਿਚ ਵੀ ਨਹੀਂ ਦੀ ਉਹ ਭਾਗ ਘਰ ਬੈਠੇ ਮਿਲ ਗਿਆ। ਇਸੇ ਭਾਗ ਦੇ ਨਸ਼ੇ ਵਿਚ ਰਹੋ।

ਸਲੋਗਨ:-
ਮਨ ਬੁੱਧੀ ਨੂੰ ਸ਼ਕਤੀਸ਼ਾਲੀ ਬਣਾ ਦਵੋ ਤਾਂ ਕਿਸੇ ਵੀ ਹਲਚਲ ਵਿਚ ਅਚਲ ਅਡੋਲ ਰਹੋਗੇ।