29.07.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਬਾਬਾ ਆਇਆ ਹੈ ਤੁਹਾਨੂੰ ਗਿਆਨ ਰਤਨ ਦੇਣ, ਮੁਰਲੀ ਸੁਨਾਉਣ, ਇਸਲਈ ਤੁਹਾਨੂੰ ਕਦੀ ਵੀ ਮੁਰਲੀ
ਮਿਸ ਨਹੀਂ ਕਰਨੀ ਹੈ, ਮੁਰਲੀ ਨਾਲ ਪਿਆਰ ਨਹੀਂ ਤੇ ਬਾਪ ਨਾਲ ਵੀ ਪਿਆਰ ਨਹੀਂ"
ਪ੍ਰਸ਼ਨ:-
ਸਭ ਤੋਂ ਚੰਗਾ
ਕਰੈਕਟਰ ਕਿਹੜਾ ਹੈ, ਜੋ ਤੁਸੀਂ ਇਸ ਨਾਲੇਜ਼ ਤੋਂ ਧਾਰਨ ਕਰਦੇ ਹੋ?
ਉੱਤਰ:-
ਾਇਸਲੇਸ ਬਣਨਾ
ਇਹ ਸਭ ਤੋਂ ਚੰਗਾ ਹੈ। ਤੁਹਾਨੂੰ ਨਾਲੇਜ਼ ਮਿਲਦੀ ਹੈ ਕਿ ਇਹ ਸਾਰੀ ਦੁਨੀਆਂ ਵਿਸ਼ਸ਼ ਹੈ, ਵਿਸ਼ਸ਼ ਮਾਨਾ
ਹੀ ਕਰੈਕਟਰਲੈਸ। ਬਾਪ ਆਇਆ ਹੈ ਵਾਈਸਲੈਸ ਵਰਲਡ ਸਥਾਪਨ ਕਰਨ। ਵਾਈਸਲੈਸ ਦੇਵਤਾ ਕਰੈਕਟਰ ਵਾਲੇ ਹਨ।
ਕਰੈਕਟਰ ਸੁਧਰਦੇ ਹਨ ਬਾਪ ਦੀ ਯਾਦ ਨਾਲ।
ਓਮ ਸ਼ਾਂਤੀ
ਬੱਚੇ ਤੁਹਾਨੂੰ ਪੜ੍ਹਾਈ ਕਦੀ ਮਿਸ ਨਹੀਂ ਕਰਨੀ ਹੈ। ਜੇ ਪੜ੍ਹਾਈ ਮਿਸ ਕੀਤੀ ਤਾਂ ਪਦ ਵੀ ਮਿਸ ਹੋ
ਜਾਏਗਾ। ਮਿੱਠੇ - ਮਿੱਠੇ ਰੂਹਾਨੀ ਬੱਚੇ ਕਿੱਥੇ ਬੈਠੇ ਹਨ? ਗੋਡਲੀ ਸਪ੍ਰੀਚੁਅਲ ਯੂਨੀਵਰਸਿਟੀ ਵਿੱਚ।
ਬੱਚਿਆਂ ਨੂੰ ਇਹ ਵੀ ਪਤਾ ਹੈ ਕਿ ਹਰ ਪੰਜ ਹਜ਼ਾਰ ਵਰ੍ਹੇ ਬਾਦ ਅਸੀਂ ਇਸ ਯੂਨੀਵਰਸਿਟੀ ਵਿੱਚ ਦਾਖਲ
ਹੁੰਦੇ ਹਾਂ। ਇਹ ਵੀ ਤੁਸੀਂ ਬੱਚੇ ਜਾਣਦੇ ਹੋ - ਬਾਪ, ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ।
ਉਵੇਂ ਗੁਰੂ ਦੀ ਮੂਰਤੀ ਵੱਖ, ਬਾਪ ਦੀ ਵੱਖ, ਟੀਚਰ ਦੀ ਵੱਖ ਹੁੰਦੀ ਹੈ। ਇਹ ਮੂਰਤੀ ਇੱਕ ਹੀ ਹੈ। ਪਰ
ਇਹ ਤਿੰਨੋਂ ਹੀ ਬਾਪ ਵੀ ਬਣਦੇ ਹਨ, ਟੀਚਰ ਵੀ ਬਣਦੇ ਹਨ, ਗੁਰੂ ਵੀ ਬਣਦੇ ਹਨ। ਮਨੁੱਖ ਦੀ ਲਾਈਫ
ਵਿੱਚ ਇਹ ਤਿੰਨ ਮੁਖ ਹਨ। ਬਾਪ, ਟੀਚਰ, ਗੁਰੂ ਉਹ ਹੀ ਹਨ। ਤਿੰਨ ਪਾਰ੍ਟ ਆਪ ਵਜਾਉਂਦੇ ਹਨ। ਇੱਕ -
ਇੱਕ ਗੱਲ ਸਮਝਣ ਨਾਲ ਤੁਹਾਨੂੰ ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਅਤੇ ਇਵੇਂ ਦੀ
ਤ੍ਰਿਮੂਰਤੀ ਯੂਨੀਵਰਸਿਟੀ ਵਿੱਚ ਬਹੁਤਿਆਂ ਨੂੰ ਲਿਆ ਕੇ ਦਾਖਲ ਕਰਾਉਣਾ ਚਾਹੀਦਾ ਹੈ। ਜਿਸ - ਜਿਸ
ਯੂਨੀਵਰਸਿਟੀ ਵਿੱਚ ਪੜ੍ਹਾਈ ਚੰਗੀ ਹੁੰਦੀ ਹੈ ਤਾਂ ਉੱਥੇ ਪੜ੍ਹਨ ਵਾਲੇ ਦੂਜਿਆਂ ਨੂੰ ਕਹਿੰਦੇ ਹਨ -
ਇਸ ਯੂਨੀਵਰਸਿਟੀ ਵਿੱਚ ਪੜ੍ਹੋ, ਇੱਥੇ ਨਾਲੇਜ ਚੰਗੀ ਮਿਲਦੀ ਹੈ ਅਤੇ ਕਰੈਕਟਰ ਵੀ ਸੁਧਰਦੇ ਹਨ। ਤੁਸੀਂ
ਬੱਚਿਆਂ ਨੇ ਵੀ ਦੂਜਿਆਂ ਨੂੰ ਲੈ ਆਉਣਾ ਹੈ। ਮਾਤਾਵਾਂ ਮਾਤਾਵਾਂ ਨੂੰ, ਪੁਰਸ਼ ਪੁਰਸ਼ਾਂ ਨੂੰ ਸਮਝਾਉਣ।
ਵੇਖੋ ਇਹ ਬਾਪ ਵੀ ਹੈ, ਟੀਚਰ ਵੀ ਹੈ, ਗੁਰੂ ਵੀ ਹੈ। ਇਵੇਂ ਸਮਝਾਉਂਦੇ ਹੋ ਜਾਂ ਨਹੀਂ, ਉਹ ਤਾਂ ਹਰ
ਇੱਕ ਆਪਣੀ ਦਿਲ ਤੋਂ ਪੁੱਛੋ। ਕਦੀ ਆਪਣੇ ਮਿੱਤਰ ਸੰਬੰਧੀਆਂ, ਸਖੀਆਂ ਨੂੰ ਸਮਝਾਉਂਦੇ ਹੋ ਕਿ ਸੁਪਰੀਮ
ਬਾਪ ਵੀ ਹੈ, ਸੁਪਰੀਮ ਟੀਚਰ ਵੀ ਹੈ, ਸੁਪਰੀਮ ਗੁਰੂ ਵੀ ਹੈ? ਬਾਪ ਸੁਪਰੀਮ ਦੇਵੀ - ਦੇਵਤਾ ਬਣਾਉਣ
ਵਾਲਾ ਹੈ, ਬਾਪ ਆਪ ਸਮਾਨ ਬਾਪ ਨਹੀਂ ਬਣਾਉਂਦੇ। ਬਾਕੀ ਉਨ੍ਹਾਂ ਦੀ ਜੋ ਮਹਿਮਾ ਹੈ, ਉਸ ਵਿੱਚ ਆਪ
ਸਮਾਨ ਬਣਾਉਂਦੇ ਹਨ। ਬਾਪ ਦਾ ਕੰਮ ਹੈ ਪਰਵਰਿਸ਼ ਕਰਨਾ ਅਤੇ ਪਿਆਰ ਕਰਨਾ। ਇਵੇਂ ਦੇ ਬਾਪ ਨੂੰ ਜ਼ਰੂਰ
ਯਾਦ ਕਰਨਾ ਹੈ। ਉਸ ਦੀ ਭੇਂਟ ਹੋਰ ਕੋਈ ਨਾਲ ਹੋ ਨਾ ਸਕੇ। ਭਾਵੇਂ ਕਹਿੰਦੇ ਹਨ ਗੁਰੂ ਤੋਂ ਸ਼ਾਂਤੀ
ਮਿਲਦੀ ਹੈ। ਪਰ ਇਹ ਤਾਂ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਇਵੇਂ ਵੀ ਕੋਈ ਨਹੀਂ ਕਹਿਣਗੇ ਕਿ ਅਸੀਂ ਸਭ
ਆਤਮਾਵਾਂ ਦੇ ਬਾਪ ਹਾਂ। ਇਹ ਕਿਸੇ ਨੂੰ ਪਤਾ ਹੀ ਨਹੀਂ ਕਿ ਸਾਰੀ ਆਤਮਾਵਾਂ ਦਾ ਬਾਪ ਕੌਣ ਹੋ ਸਕਦਾ
ਹੈ। ਇੱਕ ਬੇਹੱਦ ਦਾ ਬਾਪ, ਜਿਸ ਨੂੰ ਹਿੰਦੂ, ਮੁਸਲਮਾਨ, ਕ੍ਰਿਸ਼ਚਨ ਆਦਿ ਸਭ ਗੌਡ ਫਾਦਰ ਜ਼ਰੂਰ ਕਹਿੰਦੇ
ਹਨ। ਬੁੱਧੀ ਜ਼ਰੂਰ ਨਿਰਾਕਾਰ ਵੱਲ ਜਾਂਦੀ ਹੈ ਇਹ ਕਿਸ ਨੇ ਕਿਹਾ? ਆਤਮਾ ਨੇ ਕਿਹਾ ਗੌਡ ਫਾਦਰ। ਤਾਂ
ਜਰੂਰ ਮਿਲਣਾ ਚਾਹੀਦਾ ਹੈ। ਫਾਦਰ ਸਿਰਫ ਕਹੇ ਅਤੇ ਕਦੇ ਮਿਲੇ ਹੀ ਨਹੀਂ ਤਾਂ ਇਹ ਫਾਦਰ ਕਿਵੇਂ ਹੋ
ਸਕਦਾ ਹੈ? ਸਾਰੀ ਦੁਨੀਆਂ ਦੇ ਬੱਚਿਆਂ ਦੀ ਜੋ ਆਸ ਹੈ ਉਹ ਪੂਰੀ ਕਰਦੇ ਹਨ। ਸਭ ਦੀ ਕਾਮਨਾ ਰਹਿੰਦੀ
ਹੈ ਕਿ ਅਸੀਂ ਸ਼ਾਂਤੀਧਾਮ ਜਾਈਏ। ਆਤਮਾਵਾਂ ਨੂੰ ਘਰ ਯਾਦ ਪੈਂਦਾ ਹੈ। ਆਤਮਾ ਰਾਵਣ ਰਾਜ ਵਿੱਚ ਥੱਕ ਗਈ
ਹੈ। ਅੰਗਰੇਜ਼ੀ ਵਿੱਚ ਵੀ ਕਹਿੰਦੇ ਹਨ ਉਹ ਗੌਡ ਫਾਦਰ, ਲਿਬ੍ਰੇਟ ਕਰੋ। ਤਮੋਪ੍ਰਧਾਨ ਬਣਦੇ - ਬਣਦੇ
ਪਾਰ੍ਟ ਵਜਾਉਂਦੇ - ਵਜਾਉਂਦੇ ਸ਼ਾਂਤੀਧਾਮ ਚਲੇ ਜਾਵਾਂਗੇ। ਫਿਰ ਪਹਿਲੇ ਸੁੱਖਧਾਮ ਵਿੱਚ ਆਉਂਦੇ ਹਨ।
ਇਵੇਂ ਨਹੀਂ, ਪਹਿਲੇ - ਪਹਿਲੇ ਆਕੇ ਵਿਸ਼ੇਸ਼ ਬਣਦੇ ਹਨ। ਨਹੀਂ। ਬਾਪ ਸਮਝਾਉਂਦੇ ਹਨ ਇਹ ਹੈ ਵਿਸ਼ਾਲਯ,
ਰਾਵਣ ਰਾਜ। ਇਸ ਨੂੰ ਕਿਹਾ ਜਾਂਦਾ ਹੈ ਰੋਰਵ ਨਰਕ।
ਭਾਰਤ ਵਿੱਚ ਤੇ ਇਸ ਦੁਨੀਆਂ ਵਿੱਚ ਕਿੰਨੇ ਸ਼ਾਸਤਰ ਹਨ, ਕਿੰਨੀਆਂ ਪੜ੍ਹਾਈ ਦੀਆਂ ਕਿਤਾਬਾਂ ਹਨ ਇਹ ਸਭ
ਖਤਮ ਹੋ ਜਾਣਗੇ। ਬਾਪ ਤੁਹਾਨੂੰ ਇਹ ਜੋ ਸੌਗਾਤ ਦਿੰਦੇ ਹਨ, ਉਹ ਕਦੀ ਸੜਨ ਵਾਲੀ ਨਹੀਂ ਹੈ। ਇਹ ਹੈ
ਧਾਰਨ ਕਰਨ ਦੀ। ਜੋ ਕੰਮ ਦੀ ਚੀਜ਼ ਨਹੀਂ ਹੁੰਦੀ ਉਸਨੂੰ ਸਾੜਿਆ ਜਾਂਦਾ ਹੈ। ਗਿਆਨ ਕੋਈ ਸ਼ਾਸਤਰ ਨਹੀਂ
ਜੋ ਸਾੜਿਆ ਜਾਏ। ਤੁਹਾਨੂੰ ਇਹ ਨਾਲੇਜ਼ ਮਿਲਦੀ ਹੈ, ਜਿਸ ਨਾਲ ਤੁਸੀਂ 21 ਜਨਮ ਪਦ ਪਾਉਂਦੇ ਹੋ। ਇਵੇਂ
ਨਹੀਂ ਕਿ ਇਨ੍ਹਾਂ ਦੇ ਸ਼ਾਸਤਰ ਹਨ ਜੋ ਸਾੜ ਦੇਣਗੇ। ਨਹੀਂ, ਇਹ ਗਿਆਨ ਆਪੇ ਹੀ ਪਰਾਏ ਲੋਪ ਹੋ ਜਾਂਦਾ
ਹੈ। ਕੋਈ ਪੜ੍ਹਨ ਦੀ ਕਿਤਾਬ ਆਦਿ ਨਹੀਂ ਹੈ। ਗਿਆਨ - ਵਿਗਿਆਨ ਭਵਨ ਨਾਮ ਵੀ ਹੈ। ਪਰ ਉਨ੍ਹਾਂ ਨੂੰ
ਪਤਾ ਨਹੀਂ ਕਿ ਇਹ ਨਾਮ ਕਿਉਂ ਪਿਆ ਹੈ, ਇਸਦਾ ਕੀ ਮਤਲਬ ਹੈ? ਗਿਆਨ - ਵਿਗਿਆਨ ਦੀ ਮਹਿਮਾ ਕਿੰਨੀ
ਭਾਰੀ ਹੈ! ਗਿਆਨ ਮਤਲਬ ਸ੍ਰਿਸ਼ਟੀ ਚੱਕਰ ਦੀ ਨਾਲੇਜ਼ ਜੋ ਹੁਣ ਤੁਸੀਂ ਧਾਰਨ ਕਰਦੇ ਹੋ। ਵਿਗਿਆਨ ਮਾਨਾ
ਸ਼ਾਂਤੀ ਧਾਮ। ਗਿਆਨ ਨਾਲ ਵੀ ਤੁਸੀਂ ਪਰੇ ਜਾਂਦੇ ਹੋ। ਗਿਆਨ ਵਿੱਚ ਪੜ੍ਹਾਈ ਦੇ ਆਧਾਰ ਤੇ ਫਿਰ ਤੁਸੀਂ
ਰਾਜ ਕਰਦੇ ਹੋ। ਤੁਸੀਂ ਸਮਝਦੇ ਹੋ ਕਿ ਸਾਡਾ ਆਤਮਾਵਾਂ ਦਾ ਬਾਪ ਆਕੇ ਪੜ੍ਹਾਉਂਦਾ ਹੈ। ਨਹੀਂ ਤਾਂ
ਭਗਵਾਨੁਵਾਚ ਗੁੰਮ ਹੋ ਜਾਵੇ। ਰੱਬ ਕੋਈ ਸ਼ਾਸਤਰ ਥੋੜੀ ਪੜ੍ਹ ਕੇ ਆਓਂਦੇ ਹਨ। ਰੱਬ ਵਿੱਚ ਤਾਂ ਗਿਆਨ -
ਵਿਗਿਆਨ ਦੋਵੇਂ ਹਨ। ਜੋ ਜਿਵੇਂ ਦਾ ਹੁੰਦਾ ਹੈ, ਉਦਾਂ ਦਾ ਬਣਾਉਂਦਾ ਹੈ। ਇਹ ਹਨ ਬਹੁਤ ਸੂਕ੍ਸ਼੍ਮ
ਗੱਲਾ। ਗਿਆਨ ਤੇ ਵਿਗਿਆਨ ਬਹੁਤ ਸੂਕ੍ਸ਼੍ਮ ਹਨ। ਗਿਆਨ ਤੋਂ ਵੀ ਪਰੇ ਜਾਣਾ ਹੈ। ਗਿਆਨ ਸਥੂਲ ਹੈ, ਅਸੀਂ
ਪੜ੍ਹਾਉਂਦੇ ਹਾਂ, ਆਵਾਜ਼ ਹੁੰਦੀ ਹੈ ਨਾ। ਵਿਗਿਆਨ ਸੂਕ੍ਸ਼੍ਮ ਹੈ ਇਸ ਵਿੱਚ ਆਵਾਜ਼ ਤੋਂ ਪਰੇ ਸ਼ਾਂਤੀਧਾਮ
ਵਿੱਚ ਜਾਣਾ ਹੁੰਦਾ ਹੈ ਜਿਸ ਸ਼ਾਂਤੀ ਦੇ ਲਈ ਹੀ ਭਟਕਦੇ ਹਾਂ। ਸੰਨਿਆਸੀਆਂ ਦੇ ਕੋਲ ਜਾਂਦੇ ਹੋ। ਪਰ
ਜੋ ਚੀਜ਼ ਬਾਪ ਦੇ ਕੋਲ ਹੈ ਉਹ ਦੂਜੇ ਕਿਸੇ ਤੋਂ ਮਿਲ ਨਹੀਂ ਸਕਦੀ। ਹੱਠ ਯੋਗ ਕਰਦੇ, ਟੋਏ ਵਿੱਚ ਬੈਠ
ਜਾਂਦੇ ਹਨ ਪਰ ਇਸ ਨਾਲ ਕੋਈ ਸ਼ਾਂਤੀ ਮਿਲ ਨਾ ਸਕੇ, ਇੱਥੇ ਤਾਂ ਤਕਲੀਫ ਦੀ ਕੋਈ ਗੱਲ ਹੀ ਨਹੀਂ ਹੈ।
ਪੜ੍ਹਾਈ ਵੀ ਬਹੁਤ ਸਹਿਜ ਹੈ। 7 ਰੋਜ਼ ਦਾ ਕੋਰਸ ਉਠਾਇਆ ਜਾਂਦਾ ਹੈ। 7 ਰੋਜ਼ ਦਾ ਕੋਰਸ ਕਰਕੇ ਫਿਰ ਭਾਵੇਂ
ਕਿੱਥੇ ਵੀ ਬਾਹਰ ਚਲਾ ਜਾਵੇ, ਇਵੇਂ ਹੋਰ ਕੋਈ ਜਿਸਮਾਨੀ ਕਾਲੇਜ ਵਿੱਚ ਕਰ ਨਾ ਸਕੇ ਤੁਹਾਡੇ ਲਈ ਇਹ
ਕੋਰਸ ਹੀ 7 ਰੋਜ਼ ਦਾ ਹੈ। ਸਭ ਸਮਝਾਇਆ ਜਾਂਦਾ ਹੈ ਪਰ 7 ਰੋਜ਼ ਕੋਈ ਦੇ ਨਾ ਸਕੇ। ਬੁੱਧੀ ਯੋਗ ਕਿਥੇ
ਨਾ ਕਿਥੇ ਚਲਾ ਜਾਂਦਾ ਹੈ। ਤੁਸੀਂ ਤਾਂ ਭੱਠੀ ਵਿੱਚ ਪਏ, ਕਿਸੇ ਦੀ ਸ਼ਕਲ ਨਹੀਂ ਵੇਖਦੇ ਸੀ ਕਿਸੇ ਨਾਲ
ਗੱਲ ਨਹੀਂ ਕਰਦੇ ਸੀ। ਬਾਹਰ ਵੀ ਨਹੀਂ ਨਿਕਲਦੇ ਸੀ। ਤਪੱਸਿਆ ਦੇ ਲਈ ਸਾਗਰ ਦੇ ਕੰਡੇ ਤੇ ਜਾਕੇ ਬੈਠਦੇ
ਸੀ ਯਾਦ ਵਿੱਚ। ਉਸ ਸਮੇਂ ਇਹ ਚੱਕਰ ਨਹੀਂ ਸਮਝਿਆ ਸੀ। ਇਹ ਪੜ੍ਹਾਈ ਨਹੀਂ ਸਮਝਦੇ ਸੀ। ਪਹਿਲੇ -
ਪਹਿਲੇ ਤਾਂ ਬਾਪ ਨਾਲ ਯੋਗ ਚਾਹੀਦਾ ਹੈ। ਬਾਪ ਦੀ ਪਹਿਚਾਣ ਚਾਹੀਦੀ ਹੈ। ਫਿਰ ਪਿੱਛੋਂ ਟੀਚਰ ਚਾਹੀਦਾ
ਹੈ। ਪਹਿਲੇ ਤਾਂ ਬਾਪ ਦੇ ਨਾਲ ਯੋਗ ਕਿਵੇਂ ਲਗਾਈਏ ਇਹ ਵੀ ਸਿੱਖਣਾ ਪਵੇ ਕਿਓਂਕਿ ਇਹ ਬਾਪ ਹੈ ਅਸ਼ਰੀਰੀ,
ਦੂਜੇ ਤਾਂ ਕੋਈ ਮੰਨਦੇ ਹੀ ਨਹੀਂ ਕਹਿੰਦੇ ਹਨ ਗੌਡ ਫਾਦਰ ਓਮਨੀ ਪ੍ਰਜੈਂਟ ਹੈ। ਬਸ ਸਰਵਵਿਆਪੀ ਦਾ
ਗਿਆਨ ਹੀ ਚਲਿਆ ਆਉਂਦਾ ਹੈ। ਹੁਣ ਤੁਹਾਡੀ ਬੁੱਧੀ ਵਿੱਚ ਉਹ ਗੱਲ ਨਹੀਂ ਹੈ। ਤੁਸੀਂ ਤਾਂ ਸਟੂਡੈਂਟ
ਹੋ। ਬਾਪ ਕਹਿੰਦੇ ਹੈ ਆਪਣਾ ਧੰਦਾ ਆਦਿ ਵੀ ਭਾਵੇਂ ਕਰੋ ਪਰ ਕਲਾਸ ਜ਼ਰੂਰ ਪੜ੍ਹੋ। ਗ੍ਰਹਿਸਤ ਵਿਵਹਾਰ
ਵਿੱਚ ਭਾਵੇਂ ਰਹੋ। ਜੇ ਕਹਿੰਦੇ ਸਕੂਲ ਵਿੱਚ ਨਹੀਂ ਜਾਣਾ ਹੈ ਤਾਂ ਫਿਰ ਬਾਪ ਵੀ ਕੀ ਕਰੇ। ਅਰੇ,
ਭਗਵਾਨ ਪੜ੍ਹਾਉਂਦੇ ਹਨ, ਭਗਵਾਨ ਭਗਵਤੀ ਬਣਾਉਣ! ਭਗਵਾਨੁਵਾਚ - ਮੈ ਤੁਹਾਨੂੰ ਰਾਜਾਵਾਂ ਦਾ ਰਾਜਾ
ਬਣਾਉਂਦਾ ਹਾਂ। ਤੇ ਕੀ ਭਗਵਾਨ ਕੋਲੋਂ ਰਾਜਯੋਗ ਨਹੀਂ ਸਿੱਖੋਗੇ? ਐਵੇਂ ਕੌਣ ਠਹਿਰ ਸਕਣਗੇ! ਇਸ ਲਈ
ਹੀ ਤੁਹਾਡਾ ਭੱਜਣਾ ਹੋਇਆ ਵਿਸ਼ ਤੋਂ ਬਚਣ ਲਈ ਭੱਜੇ। ਤੁਸੀਂ ਆਕੇ ਭੱਠੀ ਵਿੱਚ ਪਏ, ਜੋ ਕੋਈ ਵੇਖ ਨਾ
ਸਕੇ, ਮਿਲ ਨਾ ਸਕੇ। ਕਿਸੇ ਨੂੰ ਵਖਦੇ ਹੀ ਨਹੀਂ ਸੀ। ਤਾਂ ਫਿਰ ਦਿਲ ਕਿਸ ਨਾਲ ਲਗਾਈਏ। ਇਹ ਬੱਚਿਆਂ
ਨੂੰ ਨਿਸ਼ਚਾ ਵੀ ਹੈ ਕਿ ਭਗਵਾਨ ਪੜ੍ਹਾਉਂਦੇ ਹਨ। ਫਿਰ ਵੀ ਬਹਾਨਾ ਕਰਦੇ ਹਨ, ਬੀਮਾਰੀ ਹੈ, ਇਹ ਕੰਮ
ਹੈ। ਬਾਪ ਤਾ ਬਹੁਤ ਸ਼ਿਫਟ ਦੇ ਸਕਦੇ ਹਨ। ਅੱਜਕਲ ਸਕੂਲ ਵਿੱਚ ਸ਼ਿਫਟ ਬਹੁਤ ਦਿੰਦੇ ਹਨ ਇੱਥੇ ਕੋਈ
ਜਾਸਤੀ ਪੜ੍ਹਾਈ ਤਾਂ ਹੈ ਨਹੀਂ। ਸਿਰਫ ਅਲਫ਼ ਤੇ ਬੇ ਨੂੰ ਸਮਝਣ ਲਈ ਬੁੱਧੀ ਚੰਗੀ ਚਾਹੀਦੀ ਹੈ। ਅਲਫ
ਅਤੇ ਬੇ - ਇਹ ਯਾਦ ਕਰੋ, ਸਾਰਿਆਂ ਨੂੰ ਦੱਸੋ। ਤ੍ਰਿਮੂਰਤੀ ਤਾਂ ਬਹੁਤ ਬਨਾਉਂਦੇ ਹਨ ਪਰ ਉੱਪਰ ਵਿੱਚ
ਸ਼ਿਵਬਾਬਾ ਵਿਖਾਓੰਦੇ ਨਹੀਂ। ਇਹ ਥੋੜੀ ਸਮਝਦੇ ਹਨ ਕਿ ਗੀਤਾ ਦਾ ਭਗਵਾਨ ਸ਼ਿਵ ਹੈ, ਜਿਸ ਦੁਆਰਾ ਇਹ
ਨਾਲੇਜ਼ ਲੈਕੇ ਵਿਸ਼ਨੂੰ ਬਣਦੇ ਹਨ। ਰਾਜਯੋਗ ਹੈ ਨਾ। ਹੁਣ ਇਹ ਹੈ ਬਹੁਤ ਜਨਮਾਂ ਦੇ ਅੰਤ ਦਾ ਜਨਮ,
ਕਿੰਨੀ ਸਹਿਜ ਸਮਝਾਣੀ ਹੈ ਕਿਤਾਬ ਆਦਿ ਤੇ ਕੁਝ ਵੀ ਹੱਥ ਵਿੱਚ ਨਹੀਂ ਹੈ। ਸਿਰਫ ਇੱਕ ਬੈਜ ਹੋਵੇ, ਉਸ
ਉੱਪਰ ਸਿਰਫ ਤ੍ਰਿਮੂਰਤੀ ਦਾ ਚਿੱਤਰ ਹੋਵੇ। ਜਿਸ ਤੇ ਸਮਝਾਉਣਾ ਹੈ ਕਿ ਬਾਪ ਕਿਵੇਂ ਬ੍ਰਹਮਾ ਦੁਆਰਾ
ਪੜ੍ਹਾਈ ਪੜ੍ਹਾ ਕੇ ਵਿਸ਼ਨੂੰ ਸਮਾਨ ਬਣਾਉਂਦੇ ਹਨ।
ਕੋਈ ਸਮਝਦੇ ਹਨ ਅਸੀਂ ਰਾਧੇ ਵਰਗੇ ਬਣੀਏ। ਕਲਸ਼ ਤਾਂ ਮਾਤਾਵਾਂ ਨੂੰ ਮਿਲਦਾ ਹੈ। ਗੋਇਆ ਰਾਧੇ ਦੇ
ਬਹੁਤ ਜਨਮਾਂ ਦੇ ਅੰਤ ਵਿੱਚ ਉਨ੍ਹਾਂਨੂੰ ਕਲਸ਼ ਮਿਲਦਾ ਹੈ। ਇਹ ਰਾਜ ਵੀ ਬਾਪ ਹੀ ਸਮਝਾ ਸਕਦੇ ਹਨ ਅਤੇ
ਕੋਈ ਮਨੁੱਖ ਮਾਤਰ ਜਾਣਦੇ ਨਹੀਂ। ਤੁਹਾਡੇ ਕੋਲ ਸੈਂਟਰ ਤੇ ਕਿੰਨੇ ਆਓਂਦੇ ਹਨ। ਕੋਈ ਤਾਂ ਇੱਕ ਰੋਜ਼
ਆਓਂਦੇ ਫਿਰ 4 ਰੋਜ਼ ਨਹੀਂ। ਤਾਂ ਪੁੱਛਣਾ ਚਾਹੀਦਾ ਹੈ ਇੰਨੇ ਰੋਜ਼ ਤੁਸੀਂ ਕੀ ਕਰਦੇ ਸੀ? ਬਾਪ ਨੂੰ
ਯਾਦ ਕਰਦੇ ਸੀ? ਸਵਦਰਸ਼ਨ ਚੱਕਰ ਫਿਰਾਓਂਦੇ ਹਨ? ਜੋ ਬਹੁਤ ਦੇਰੀ ਨਾਲ ਆਓਂਦੇ ਹਨ ਉਨ੍ਹਾਂ ਤੋਂ ਲਿੱਖ
ਕੇ ਵੀ ਪੁੱਛਣਾ ਚਾਹੀਦਾ ਹੈ। ਕਈ ਬਦਲੀ ਹੋਕੇ ਜਾਂਦੇ ਹਨ ਫਿਰ ਵੀ ਕਿਸੇ ਸੈਂਟਰ ਦਾ ਤੇ ਜਰੂਰ ਹੈ,
ਉਨ੍ਹਾਂ ਨੂੰ ਮੰਤਰ ਮਿਲਿਆ ਹੋਇਆ ਹੈ - ਬਾਪ ਨੂੰ ਯਾਦ ਕਰਨਾ ਹੈ ਅਤੇ ਚੱਕਰ ਨੂੰ ਫਿਰਾਉਣ ਹੈ। ਬਾਪ
ਨੇ ਤਾਂ ਬਹੁਤ ਸਹਿਜ ਗੱਲ ਦੱਸੀ ਹੈ। ਅੱਖਰ ਹੀ ਦੋ ਹਨ - ਮਨਮਨਾ ਭਵ, ਮੈਨੂੰ ਯਾਦ ਕਰੋ ਅਤੇ ਵਰਸੇ
ਨੂੰ ਯਾਦ ਕਰੋ, ਉਸ ਵਿੱਚ ਸਾਰਾ ਚੱਕਰ ਆ ਜਾਂਦਾ ਹੈ। ਜਦੋਂ ਕੋਈ ਸ਼ਰੀਰ ਛੱਡਦਾ ਹੈ ਤਾਂ ਕਹਿੰਦੇ ਹਨ
ਫਲਾਣਾ ਸਵਰਗ ਗਿਆ ਪਰ ਸ੍ਵਰਗ ਕੀ ਹੈ, ਇਹ ਕਿਸੇ ਨੂੰ ਪਤਾ ਨਹੀਂ। ਤੁਸੀਂ ਹੁਣ ਸਮਝਦੇ ਹੋ ਉੱਥੇ ਤਾਂ
ਰਾਜਾਈ ਹੈ। ਉੱਚ ਤੋਂ ਲੈਕੇ ਨੀਂਚ ਤੱਕ, ਸਾਹੂਕਾਰ ਤੋਂ ਲੈਕੇ ਗਰੀਬ ਤੱਕ ਸਭ ਸੁਖੀ ਹੁੰਦੇ ਹਨ। ਇਥੇ
ਹੈ ਦੁੱਖੀ ਦੁਨੀਆ। ਉਹ ਹੈ ਸੁਖੀ ਦੁਨੀਆ। ਬਾਪ ਸਮਝਾਉਂਦੇ ਤਾਂ ਬਹੁਤ ਚੰਗਾ ਹੈ। ਭਾਵੇਂ ਕੋਈ
ਦੁਕਾਨਦਾਰ ਹੋਵੇ ਜਾਂ ਕੋਈ ਵੀ ਹੋਵੇ, ਪੜ੍ਹਾਈ ਦੇ ਲਈ ਬਹਾਨਾ ਦੇਣਾ ਚੰਗਾ ਨਹੀਂ ਲੱਗਦਾ ਹੈ। ਨਹੀਂ
ਆਓਂਦੇ ਹੈ ਤਾਂ ਉਨ੍ਹਾ ਨੂੰ ਪੁੱਛਣਾ ਹੈ, ਤੁਸੀਂ ਕਿੰਨਾ ਬਾਪ ਨੂੰ ਯਾਦ ਕਰਦੇ ਹੋ? ਸਵਦਰਸ਼ਨ ਚੱਕਰ
ਫਿਰਾਓਂਦੇ ਹੋ? ਖਾਓ ਪੀਓ, ਘੁੰਮੋ - ਫਿਰੋ - ਉਸਨੂੰ ਕੋਈ ਮਨਾ ਨਹੀਂ ਹੈ। ਇਸ ਦੇ ਲਈ ਵੀ ਟਾਈਮ ਕੱਢੋ।
ਹੋਰਾਂ ਦਾ ਵੀ ਕਲਿਆਣ ਕਰੋ। ਸਮਝੋ ਕਿਸੇ ਦਾ ਕਪੜੇ ਸਾਫ ਕਰਨ ਦਾ ਕੰਮ ਹੈ ਬਹੁਤ ਲੋਕੀ ਆਉਂਦੇ ਹਨ
ਭਾਵੇਂ ਮੁਸਲਮਾਨ ਹੈ ਜਾਂ ਪਾਰਸੀ ਹੈ, ਹਿੰਦੂ ਹੈ, ਬੋਲੋ ਤੁਸੀਂ ਸਥੂਲ ਕਪੜੇ ਧੁਆਓਂਦੇ ਹੋ ਪਰ ਇਹ
ਤਾਂ ਤੁਹਾਡਾ ਸ਼ਰੀਰ ਹੈ, ਇਹ ਤਾਂ ਪੁਰਾਣਾ ਮੈਲਾ ਕਪੜਾ ਹੈ, ਆਤਮਾ ਵੀ ਤਮੋਪ੍ਰਧਾਨ ਹੈ, ਉਸਨੂੰ
ਸਤੋਪ੍ਰਧਾਨ, ਸਵੱਛ ਬਣਾਉਣਾ ਹੈ। ਇਹ ਸਾਰੀ ਦੁਨੀਆਂ ਹੀ ਤਮੋਪ੍ਰਧਾਨ ਹੈ, ਪਤਿਤ ਕਲਯੁਗੀ ਪੁਰਾਣੀ
ਹੈ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨ ਦੇ ਲਈ ਲਕਸ਼ ਹੈ ਨਾ। ਹੁਣ ਕਰੋ ਨਾ ਕਰੋ, ਸਮਝੋ ਨਾ ਸਮਝੋ,
ਤੁਹਾਡੀ ਮਰਜ਼ੀ। ਤੁਸੀਂ ਆਤਮਾ ਹੋ ਨਾ। ਆਤਮਾ ਜਰੂਰ ਪਵਿੱਤਰ ਹੋਣੀ ਚਾਹੀਦੀ ਹੈ। ਹੁਣ ਤਾਂ ਤੁਹਾਡੀ
ਆਤਮਾ ਇਮਪਿਓਰ ਹੋ ਗਈ ਹੈ। ਆਤਮਾ ਅਤੇ ਸ਼ਰੀਰ ਦੋਵੇਂ ਮੈਲੇ ਹਨ ਉਸਨੂੰ ਸਾਫ ਕਰਨ ਦੇ ਲਈ ਤੁਸੀਂ ਬਾਪ
ਨੂੰ ਯਾਦ ਕਰੋ ਤਾਂ ਗਰੰਟੀ ਹੈ ਤੁਹਾਡੀ ਸੋਲ ਇੱਕਦਮ 100 ਪ੍ਰਤੀਸ਼ਤ ਸੋਨਾ ਬਣ ਜਾਵੇਗੀ, ਫਿਰ ਜੇਵਰ
ਵੀ ਚੰਗਾ ਬਣੇਗਾ। ਮੰਨੋ ਨਾ ਮੰਨੋ, ਤੁਹਾਡੀ ਮਰਜ਼ੀ। ਇਹ ਵੀ ਕਿੰਨੀ ਸਰਵਿਸ ਹੋਈ ਹੈ। ਡਾਕਟਰਾਂ ਕੋਲ
ਜਾਓ, ਕਾਲਜਾਂ ਵਿੱਚ ਜਾਓ, ਵੱਡਿਆਂ- ਵੱਡਿਆਂ ਨੂੰ ਜਾਕੇ ਸਮਝਾਉ ਕਿ ਕਰੈਕਟਰ ਬਹੁਤ ਚੰਗਾ ਹੋਣਾ
ਚਾਹੀਦਾ ਹੈ। ਇਥੇ ਤਾਂ ਸਭ ਹਨ ਕਰੈਕਟਰ ਲੈਸ। ਬਾਪ ਕਹਿੰਦੇ ਹਨ ਵਾਈਸਲੈਸ ਬਣਨਾ ਹੈ। ਵਾਈਸਲੈਸ
ਦੁਨੀਆ ਸੀ ਨਾ। ਹੁਣ ਵਿਸ਼ਸ਼ ਹਨ ਅਤੇ ਕਰੈਕਟਰਲੈਸ ਹਨ। ਕਰੈਕਟਰ ਬਹੁਤ ਖਰਾਬ ਹੋ ਗਏ ਹਨ। ਵਾਈਸਲੈਸ ਬਣੇ
ਬਿਨਾ ਸੁਧਰਣਗੇ ਨਹੀਂ। ਇੱਥੇ ਮਨੁੱਖ ਹੈ ਹੀ ਕਾਮੀ। ਹੁਣ ਵਿਸ਼ਸ਼ ਦੁਨੀਆ ਤੋਂ ਵਾਈਸਲੈਸ ਵਰਲਡ ਇੱਕ
ਬਾਪ ਹੀ ਸਥਾਪਨ ਕਰਦੇ ਹਨ। ਬਾਕੀ ਪੁਰਾਣੀ ਦੁਨੀਆਂ ਵਿਨਾਸ਼ ਹੋ ਜਾਵੇਗੀ। ਇਹ ਚੱਕਰ ਹੈ ਨਾ। ਇਸ ਗੋਲੇ
ਤੇ ਸਮਝਾਉਣੀ ਬਹੁਤ ਚੰਗੀ ਹੈ। ਇਹ ਵਾਈਸਲੈਸ ਵਰਲਡ ਸੀ, ਜਿੱਥੇ ਦੇਵੀ - ਦੇਵਤਾ ਦਾ ਰਾਜ ਕਰਦੇ ਸੀ।
ਹੁਣ ਉਹ ਕਿੱਥੇ ਗਏ? ਆਤਮਾ ਤਾਂ ਵਿਨਾਸ਼ ਹੁੰਦੀ ਹੀ ਨਹੀਂ, ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ ਦੇਵੀ -
ਦੇਵਤਾਵਾਂ ਨੇ ਵੀ 84 ਜਨਮ ਲਏ ਹਨ। ਹੁਣ ਤੁਸੀਂ ਸਿਆਣੇ ਬਣੇ ਹੋ। ਅੱਗੇ ਤੁਹਾਨੂੰ ਕੁਝ ਵੀ ਪਤਾ ਨਹੀਂ
ਸੀ। ਹੁਣ ਇਹ ਪੁਰਾਣੀ ਦੁਨੀਆ ਕਿੰਨੀ ਗੰਦੀ ਹੈ, ਤੁਸੀਂ ਫੀਲ ਕਰਦੇ ਹੋ ਬਾਪ ਜੋ ਕਹਿੰਦੇ ਹਨ ਉਹ
ਬਰਾਬਰ ਠੀਕ ਹੈ। ਉਹ ਤਾਂ ਹੈ ਹੀ ਪਵਿੱਤਰ ਦੁਨੀਆਂ। ਇਹ ਪਵਿੱਤਰ ਦੁਨੀਆਂ ਨਾ ਹੋਣ ਕਾਰਨ ਆਪਣੇ ਤੇ
ਦੇਵਤਾ ਦੇ ਬਦਲੇ ਹਿੰਦੂ ਨਾਮ ਰੱਖ ਦਿੱਤਾ ਹੈ। ਹਿੰਦੁਸਤਾਨ ਵਿੱਚ ਰਹਿਣ ਵਾਲੇ ਹਿੰਦੂ ਕਹਿ ਦਿੰਦੇ
ਹਨ, ਦੇਵਤਾ ਹੈ ਸ੍ਵਰਗ ਵਿੱਚ। ਹੁਣ ਤੁਸੀਂ ਇਸ ਚੱਕਰ ਨੂੰ ਸਮਝ ਗਏ ਹੋ। ਜੋ - ਜੋ ਸੈਂਸੀਬਲ ਹਨ ਉਹ
ਚੰਗੀ ਰੀਤੀ ਸਮਝਦੇ ਹਨ ਤਾਂ ਜਿਵੇਂ ਬਾਪ ਸਮਝਾਉਂਦੇ ਹਨ ਇਵੇਂ ਹੀ ਫਿਰ ਬੈਠ ਰਿਪੀਟ ਕਰਨਾ ਚਾਹੀਦਾ
ਹੈ। ਮੁੱਖ ਅੱਖਰ ਨੋਟ ਕਰਦੇ ਜਾਓ ਫਿਰ ਸੁਣਾਓ, ਬਾਪ ਨੇ ਇਹ ਪੁਆਇੰਟ ਸੁਣਾਈ ਹੈ। ਬੋਲੋ, ਮੈ ਤਾਂ
ਗੀਤਾ ਦਾ ਗਿਆਨ ਸੁਣਾਉਂਦਾ ਹਾਂ। ਇਹ ਗੀਤਾ ਦਾ ਹੀ ਯੁਗ ਹੈ। 4 ਯੁਗ ਹਨ, ਇਹ ਤਾਂ ਸਭ ਜਾਣਦੇ ਹਨ।
ਇਹ ਹੈ ਲੀਪ ਯੁਗ। ਇਹ ਸੰਗਮ ਯੁਗ ਦਾ ਤੇ ਕਿਸੇ ਨੂੰ ਵੀ ਪਤਾ ਨਹੀਂ ਹੈ, ਤੁਸੀਂ ਜਾਣਦੇ ਹੋ ਇਹ
ਪੁਰਸ਼ੋਤਮ ਸੰਗਮ ਯੁਗ ਹੈ। ਮਨੁੱਖ ਸ਼ਿਵ ਜਯੰਤੀ ਵੀ ਮਨਾਉਂਦੇ ਹਨ ਪਰ ਉਹ ਕਦੋਂ ਆਏ, ਕੀ ਕੀਤਾ ਇਹ
ਜਾਣਦੇ ਨਹੀਂ ਸ਼ਿਵ ਜਯੰਤੀ ਦੇ ਬਾਦ ਹੈ ਕ੍ਰਿਸ਼ਨ ਜਯੰਤੀ, ਫਿਰ ਰਾਮ ਜਯੰਤੀ। ਜਗਤ ਅੰਬਾ, ਜਗਤ ਪਿਤਾ
ਦੀ ਜਯੰਤੀ ਤਾਂ ਕੋਈ ਮਨਾਉਂਦੇ ਨਹੀਂ। ਸਭ ਨੰਬਰਵਾਰ ਆਓਂਦੇ ਹਨ ਨਾ। ਹੁਣ ਤੁਹਾਨੂੰ ਇਹ ਸਾਰੀ ਨਾਲੇਜ
ਮਿਲਦੀ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ।
ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਾਡਾ ਬਾਪ,
ਸੁਪਰੀਮ ਬਾਪ, ਸੁਪਰੀਮ ਟੀਚਰ, ਸੁਪਰੀਮ ਸਤਿਗੁਰੂ ਹੈ - ਇਹ ਗੱਲਾਂ ਸਭ ਨੂੰ ਸੁਣਾਉਣੀਆਂ ਹਨ। ਅਲਫ਼
ਅਤੇ ਬੇ ਦੀ ਪੜ੍ਹਾਈ ਪੜ੍ਹਾਉਣੀ ਹੈ।
2. ਗਿਆਨ ਅਤੇ ਸ੍ਰਿਸ਼ਟੀ
ਚੱਕਰ ਦੀ ਨਾਲੇਜ ਨੂੰ ਧਾਰਨ ਕਰ ਸੁਦਰਸ਼ਨ ਚੱਕਰਧਾਰੀ ਬਣਨਾ ਹੈ ਅਤੇ ਵਿਗਿਆਨ ਮਤਲਬ ਆਵਾਜ ਤੋਂ ਪਰੇ
ਸ਼ਾਂਤੀ ਵਿੱਚ ਜਾਣਾ ਹੈ 7 ਰੋਜ਼ ਦਾ ਕੋਰਸ ਕਰਕੇ ਕਿੱਥੇ ਵੀ ਰਹਿੰਦੇ ਪੜ੍ਹਾਈ ਕਰਨੀ ਹੈ।
ਵਰਦਾਨ:-
ਸੇਵਾ ਵਿਚ ਮਾਨ - ਸ਼ਾਨ ਦੇ ਕੱਚੇ ਫਲ ਨੂੰ ਤਿਆਗ ਸਦਾ ਪ੍ਸਨਚਿਤ ਰਹਿਣ ਵਾਲੇ ਅਭਿਮਾਨ ਮੁਕਤ ਭਵ
ਰਾਇਲ ਰੂਪ ਦੀ ਇੱਛਾ ਦਾ
ਸਵਰੂਪ ਨਾਮ, ਮਾਨ ਅਤੇ ਸ਼ਾਨ ਹੈ। ਜੋ ਨਾਮ ਦੇ ਪਿੱਛੇ ਸੇਵਾ ਕਰਦੇ ਹਨ, ਉਨ੍ਹਾਂ ਦਾ ਨਾਮ ਅਲਪਕਾਲ
ਦੇ ਲਈ ਹੋ ਜਾਂਦਾ ਹੈ ਲੇਕਿਨ ਉੱਚ ਪਦਵੀ ਵਿਚ ਨਾਮ ਪਿੱਛੇ ਹੋ ਜਾਂਦਾ ਹੈ ਕਿਉਂਕਿ ਕੱਚਾ ਫਲ ਖਾ ਲਿਆ।
ਕਈ ਬੱਚੇ ਸੋਚਦੇ ਹਨ ਕਿ ਸੇਵਾ ਦੀ ਰਿਜਲਟ ਵਿਚ ਮੈਨੂੰ ਮਾਨ ਮਿਲਣਾ ਚਾਹੀਦਾ ਹੈ। ਲੇਕਿਨ ਇਹ ਮਾਨ ਨਹੀਂ
ਅਭਿਮਾਨ ਹੈ। ਜਿੱਥੇ ਅਭਿਮਾਨ ਹੈ ਉਥੇ ਪ੍ਰਸੰਨਤਾ ਨਹੀਂ ਰਹਿ ਸਕਦੀ, ਇਸਲਈ ਅਭਿਮਾਨ ਮੁਕਤ ਬਣ ਸਦਾ
ਪ੍ਰਸੰਨਤਾ ਦਾ ਅਨੁਭਵ ਕਰੋ।
ਸਲੋਗਨ:-
ਪ੍ਰਮਾਤਮ ਪਿਆਰ
ਦੇ ਸੁਖਦਾਈ ਝੂਲੇ ਵਿਚ ਝੂਲੋ ਤਾਂ ਦੁੱਖ ਦੀ ਲਹਿਰ ਆ ਨਹੀਂ ਸਕਦੀ।