29.09.24     Avyakt Bapdada     Punjabi Murli     03.02.2002    Om Shanti     Madhuban


“ਲਕਸ਼ ਅਤੇ ਲਕਸ਼ਨ ਨੂੰ ਸਮਾਨ ਬਣਾਓ , ਸਰਵ ਖਜ਼ਾਨਿਆਂ ਵਿੱਚ ਸੰਪੰਨ ਬਣੋ”


ਅੱਜ ਸਰਵ ਖਜ਼ਾਨਿਆਂ ਦੇ ਮਾਲਿਕ ਆਪਣੇ ਖਜ਼ਾਨਿਆਂ ਨਾਲ ਸੰਪੰਨ ਬੱਚਿਆਂ ਨੂੰ ਦੇਖ ਰਹੇ ਹਨ। ਹਰ ਇੱਕ ਬੱਚਾ ਸਰਵ ਖਜ਼ਾਨਿਆਂ ਨਾਲ ਸੰਪੰਨ ਹੈ ਉਹਨਾਂ ਦੀ ਨਿਸ਼ਾਨੀ ਸਦਾ ਪ੍ਰਾਪਤੀ ਸਵਰੂਪ, ਤ੍ਰਿਪਤ ਆਤਮਾ ਦਿਖਾਈ ਦਵੇਗੀ। ਸਦਾ ਖੁਸ਼ੀ ਨਜ਼ਰ ਆਏਗੀ ਕਿਉਂਕਿ ਭਰਪੂਰ ਹਨ। ਤਾਂ ਹਰ ਇੱਕ ਆਪਣੇ ਤੋਂ ਪੁੱਛੇ ਕਿ ਸਾਡੇ ਕੋਲ ਕਿੰਨੇ ਖਜ਼ਾਨੇ ਜਮਾਂ ਹਨ? ਇਹ ਅਵਿਨਾਸ਼ੀ ਖਜ਼ਾਨੇ ਹੁਣ ਵੀ ਪ੍ਰਾਪਤ ਹਨ ਅਤੇ ਭਵਿੱਖ ਵਿੱਚ ਅਨੇਕ ਜਨਮ ਨਾਲ ਰਹਿਣਗੇ। ਇਹ ਖਜ਼ਾਨੇ ਖ਼ਤਮ ਨਹੀਂ ਹੋਣ ਵਾਲੇ ਹਨ। ਸਭ ਤੋਂ ਪਹਿਲਾ ਖਜ਼ਾਨਾ ਹੈ - ਗਿਆਨ ਦਾ ਖਜ਼ਾਨਾ, ਜਿਸ ਗਿਆਨ ਦੇ ਖਜਾਨੇ ਨਾਲ ਇਸ ਸਮੇਂ ਵੀ ਤੁਸੀਂ ਸਭ ਮੁਕਤੀ ਅਤੇ ਜੀਵਨਮੁਕਤੀ ਦਾ ਅਨੁਭਵ ਕਰ ਰਹੇ ਹੋ। ਜੀਵਨ ਵਿੱਚ ਰਹਿੰਦੇ, ਪੁਰਾਣੀ ਦੁਨੀਆਂ ਵਿੱਚ ਰਹਿੰਦੇ, ਤਮੋਂਗੁਣੀ ਵਾਯੂਮੰਡਲ ਵਿੱਚ ਰਹਿੰਦੇ ਗਿਆਨ ਦੇ ਖਜ਼ਾਨੇ ਦੇ ਆਧਾਰ ਨਾਲ ਇਹਨਾਂ ਸਭ ਵਾਯੂਮੰਡਲ, ਵਾਈਬ੍ਰੇਸ਼ਨ ਤੋਂ ਨਿਆਰੇ ਮੁਕਤ ਹੋ, ਕਮਲ ਪੁਸ਼ਪ ਸਮਾਨ ਨਿਆਰੇ ਮੁਕਤ ਆਤਮਾਵਾਂ ਦੁੱਖ ਤੋਂ, ਚਿੰਤਾਵਾਂ ਤੋਂ, ਅਸ਼ਾਂਤੀ ਤੋਂ ਮੁਕਤ ਹੋ। ਜੀਵਨ ਵਿੱਚ ਰਹਿੰਦੇ ਬੁਰਾਈਆਂ ਦੇ ਬੰਧਨਾਂ ਤੋਂ ਮੁਕਤ ਹੋ। ਵਿਅਰਥ ਸੰਕਲਪਾਂ ਦੇ ਤੂਫ਼ਾਨਾਂ ਤੋਂ ਮੁਕਤ ਹੋ। ਹੋ ਮੁਕਤ? ਸਭ ਹੱਥ ਹਿਲਾ ਰਹੇ ਹਨ।

ਤਾਂ ਮੁਕਤੀ ਅਤੇ ਜੀਵਨਮੁਕਤੀ ਇਸ ਗਿਆਨ ਖਜ਼ਾਨੇ ਦਾ ਫਲ ਹੈ, ਪ੍ਰਾਪਤੀ ਹੈ। ਭਾਵੇਂ ਵਿਅਰਥ ਸੰਕਲਪ ਆਉਣ ਦੀ ਕੋਸ਼ਿਸ਼ ਕਰਦੇ ਹਨ, ਨੇਗਟਿਵ ਵੀ ਆਉਂਦੇ ਹਨ ਪਰ ਗਿਆਨ ਮਤਲਬ ਸਮਝ ਹੈ ਕਿ ਵਿਅਰਥ ਸੰਕਲਪ ਅਤੇ ਨੇਗਟਿਵ ਦਾ ਕੰਮ ਹੈ ਆਉਣਾ ਅਤੇ ਤੁਸੀਂ ਗਿਆਨੀ ਤੂੰ ਆਤਮਾਵਾਂ ਦਾ ਕੰਮ ਹੈ ਇਹਨਾਂ ਤੋਂ ਮੁਕਤ, ਨਿਆਰੇ ਅਤੇ ਬਾਪ ਦੇ ਪਿਆਰੇ ਰਹਿਣਾ। ਤਾਂ ਚੈਕ ਕਰੋ - ਗਿਆਨ ਦਾ ਖਜ਼ਾਨਾ ਪ੍ਰਾਪਤ ਹੈ? ਭਰਪੂਰ ਹੈ? ਸੰਪੰਨ ਹਨ ਜਾਂ ਘੱਟ ਹਨ। ਜੇਕਰ ਘਟ ਹਨ ਤਾਂ ਉਸਨੂੰ ਜਮਾਂ ਕਰੋ, ਖ਼ਾਲੀ ਨਹੀਂ ਰਹਿਣਾ।

ਇਵੇਂ ਹੀ ਯੋਗ ਦਾ ਖਜ਼ਾਨਾ - ਜਿਸ ਨਾਲ ਸਰਵ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ। ਤਾਂ ਆਪਣੇ ਨੂੰ ਦੇਖੋ ਯੋਗ ਦੇ ਖਜ਼ਾਨੇ ਦਵਾਰਾ ਸਰਵ ਸ਼ਕਤੀਆਂ ਜਮਾਂ ਹਨ? ਸਰਵ? ਇਕ ਵੀ ਸ਼ਕਤੀ ਜੇਕਰ ਘਟ ਹੋਵੇਗੀ ਤਾਂ ਸਮੇਂ ਤੇ ਧੋਖਾ ਦੇ ਦਵੇਗੀ। ਤੁਹਾਡੀ ਸਭਦਾ ਟਾਈਟਲ ਹੈ - ਮਾਸਟਰ ਸਰਵਸ਼ਕਤੀਮਾਨ, ਸ਼ਕਤੀਵਾਨ ਨਹੀਂ, ਸਰਵਸ਼ਕਤੀਵਾਨ। ਤਾਂ ਸਰਵ ਸ਼ਕਤੀਆਂ ਦਾ ਖਜ਼ਾਨਾ ਯੋਗਬਲ ਦਵਾਰਾ ਜਮਾਂ ਹੈ? ਭਰਪੂਰ ਹੈ, ਪ੍ਰਾਪਤੀ ਸਵਰੂਪ ਹੈ ਜਾਂ ਕਮੀ ਹੈ? ਕਿਉਂ? ਹੁਣ ਆਪਣੀ ਕਮੀ ਨੂੰ ਭਰ ਸਕਦੇ ਹੋ। ਹਾਲੇ ਚਾਂਸ ਹੈ। ਫਿਰ ਸੰਪੰਨ ਕਰਨ ਦਾ ਸਮੇਂ ਖ਼ਤਮ ਹੋ ਜਾਏਗਾ ਕਮੀ ਰਹਿ ਜਾਏਗੀ। ਚੈਕ ਕਰੋ - ਇੱਕ ਇੱਕ ਸ਼ਕਤੀ ਨੂੰ ਸਾਹਮਣੇ ਲਿਆਓ ਅਤੇ ਸਾਰੇ ਦਿਨ ਦਿਨਚਰਿਆ ਵਿੱਚ ਚੈਕ ਕਰੋ - ਜੇਕਰ ਪਰਸੈਂਟਟੇਜ ਵੀ ਘਟ ਹੈ ਤਾਂ ਫੁੱਲ ਪਾਸ ਨਹੀਂ ਕਹਾਂਗੇ ਕਿਉਂਕਿ ਸਭਦਾ ਲਕਸ਼ ਹੈ, ਕਿਸੇ ਵੀ ਬੱਚੇ ਤੋਂ ਪੁੱਛਦੇ ਹਨ ਕਿ ਫੁੱਲ ਪਾਸ ਹੋਣਾ ਹੈ ਜਾਂ ਹਾਫ਼ ਪਾਸ? ਤਾਂ ਸਭ ਕਹਿੰਦੇ ਹਨ ਅਸੀਂ ਤਾਂ ਸੂਰਜਵੰਸ਼ੀ ਬਣਾਂਗੇ, ਚੰਦਰਵੰਸ਼ੀ ਨਹੀਂ ਬਣਾਂਗੇ। ਬਾਪਦਾਦਾ ਬਹੁਤ ਵਧੀਆ ਤਖ਼ਤ ਦੇਣਗੇ, ਬਣੋਗੇ ਚੰਦਰਵੰਸ਼ੀ? ਇੰਡੀਆ ਵਾਲੇ ਸੂਰਜਵੰਸ਼ੀ ਬਣ ਜਾਣ, ਫ਼ਾਰੇਨ ਵਾਲੇ ਚੰਦਰਵੰਸ਼ੀ ਬਣ ਜਾਏ, ਬਣੋਂਗੇ? ਨਹੀਂ ਬਣੋਗੇ? ਸੂਰਜਵੰਸ਼ੀ ਬਣਨਾ ਹੈ? ਬਣਨਾ ਹੀ ਹੈ। ਇਹ ਤੇ ਬਾਪਦਾਦਾ ਚਿੱਟਚੈਟ ਕਰ ਰਹੇ ਹਨ। ਜਦੋਂ ਸੂਰਜਵੰਸ਼ੀ ਬਣਨਾ ਹੀ ਹੈ, ਦ੍ਰਿੜ੍ਹ ਨਿਸ਼ਚੇ ਹੈ, ਬਾਪ ਅਤੇ ਖੁਦ ਨਾਲ ਪ੍ਰਤਿਗਿਆ ਕਰ ਲੀਤੀ ਹੈ ਤਾਂ ਹੁਣ ਤੋਂ ਕਿਸੇ ਵੀ ਸ਼ਕਤੀ ਦੀ ਪਰਸੈਂਟੇਜ ਘੱਟ ਨਹੀਂ ਹੋਵੇ। ਜੇਕਰ ਕਹਾਂਗੇ ਸਰਕਮਸਟਾਂਸ਼ ਅਨੁਸਾਰ, ਸਮੱਸਿਆਵਾਂ ਅਨੁਸਾਰ ਪਰਸੇਂਟੇਜ ਘਟ ਰਹਿ ਗਈ ਹੈ ਤਾਂ 14 ਕਲਾ ਬਣ ਜਾਣਗੇ ਇਸਲਈ ਅੱਜਕਲ ਬਾਪਦਾਦਾ ਚਾਰੋਂ ਪਾਸੇ ਦੇ ਸਭ ਬੱਚਿਆਂ ਦਾ ਪੋਤਾਮੇਲ, ਰਜਿਸਟਰ ਚੈਕ ਕਰ ਰਿਹਾ ਹੈ। ਬਾਪਦਾਦਾ ਦੇ ਕੋਲ ਵੀ ਹਰ ਇਕ ਬੱਚੇ ਦਾ ਰਜਿਸਟਰ ਹੈ ਕਿਉਂਕਿ ਸਮੇਂ ਦੇ ਅਨੁਸਾਰ ਪਹਿਲੇ ਹੀ ਬਾਪਦਾਦਾ ਬੱਚਿਆਂ ਨੂੰ ਸੁਣਾ ਰਹੇ ਹਨ ਕਿ ਸਮੇਂ ਦੀ ਰਫ਼ਤਾਰ ਅਨੁਸਾਰ ਹੁਣ ਕਦੀ ਨਹੀਂ ਕਹੋ, ਹੁਣ। ਕਦੋਂ ਹੋ ਜਾਏਗਾ, ਕਰ ਲਵਾਂਗੇ, ਹੋਣਾ ਤਾਂ ਹੈ ਹੀ … ਇਹ ਨਹੀਂ ਸੋਚੋਂ। ਹੋਣਾ ਤਾਂ ਹੈ ਨਹੀਂ, ਹੁਣੇ - ਹੁਣੇ ਕਰਨਾ ਹੀ ਹੈ। ਸਮੇਂ ਦੀ ਰਫ਼ਤਾਰ ਤੀਵਰ ਹੋ ਰਹੀ ਹੈ ਇਸਲਈ ਜੋ ਲਕਸ਼ ਰੱਖਿਆ ਹੈ ਬਾਪ ਸਮਾਨ ਬਣਨ ਦਾ ਫ਼ਲ, ਫੁੱਲ ਪਾਸ ਹੋਣ ਦਾ, 16 ਕਲਾ ਸੰਪੰਨ ਬਣਨ ਦਾ, ਤਾਂ ਬਾਪਦਾਦਾ ਵੀ ਇਹ ਹੀ ਚਾਹੁੰਦੇ ਹਨ ਕਿ ਲਕਸ਼ ਅਤੇ ਪ੍ਰੈਕਟੀਕਲ ਵਿੱਚ ਲਕਸ਼ਣ ਸਮਾਨ ਹੋਣ। ਜਦੋਂ ਲਕਸ਼ ਅਤੇ ਲਕਸ਼ਨ ਦੋਂਵੇਂ ਸਮਾਨ ਹੋਣਗੇ ਉਦੋਂ ਹੀ ਬਾਪ ਸਮਾਨ ਸਹਿਜ ਬਣ ਜਾਵੋਗੇ। ਤਾਂ ਚੈਕ ਕਰੋ - ਹੋ ਜਾਏਗਾ, ਬਣ ਹੀ ਜਾਵਾਂਗੇ… ਇਹ ਅਲਬੇਲਾਪਨ ਹੈ। ਜੋ ਕਰਨਾ ਹੈ, ਜੋ ਬਣਨਾ ਹੈ, ਜੋ ਲਕਸ਼ ਹੈ, ਉਹ ਹੁਣ ਤੋਂ ਹੀ ਕਰਨਾ ਹੈ, ਬਣਨਾ ਹੈ। ਕਦੀ ਸ਼ਬਦ ਨਹੀਂ ਲਗਾਓ, ਹੁਣੇ - ਹੁਣੇ ਤਾਂ ਗਿਆਨ ਦਾ ਖਜ਼ਾਨਾ, ਯੋਗ ਦਾ ਖਜ਼ਾਨਾ ਹੋਰ ਵੀ ਧਾਰਨਾਵਾਂ ਦਾ ਖਜ਼ਾਨਾ ਹੈ। ਜਿਸਨਾਲ (ਧਾਰਨਾਵਾਂ ਨਾਲ) ਗੁਣਾਂ ਦਾ ਖਜ਼ਾਨਾ ਜਮਾਂ ਹੋ ਜਾਂਦਾ ਹੈ। ਗੁਣਾਂ ਨਾਲ ਵੀ ਜਿਵੇਂ ਸਰਵ ਸ਼ਕਤੀਆਂ ਹਨ, ਇਵੇਂ ਹੀ ਸਰਵਗੁਣ ਹਨ, ਸਿਰਫ਼ ਗੁਣ ਨਹੀਂ ਹੈ, ਸਰਵਗੁਣ ਹੈ। ਤਾਂ ਸਰਵ ਗੁਣ ਹੈ ਜਾਂ ਸੋਚਦੇ ਹੋ ਇੱਕ ਦੋ ਗੁਣ ਘੱਟ ਹੋਇਆ, ਤਾਂ ਕੀ ਹੋਇਆ, ਚੱਲੇਗਾ? ਨਹੀਂ ਚੱਲੇਗਾ। ਤਾਂ ਸਰਵਗੁਣਾਂ ਦਾ ਖਜ਼ਾਨਾ ਜਮਾਂ ਹੈ? ਕਿਹੜੇ ਗੁਣਾਂ ਦੀ ਕਮੀ ਹੈ ਉਸਨੂੰ ਚੈਕ ਕਰਕੇ ਭਰਪੂਰ ਹੋ ਜਾਓ।

ਚੌਥੀ ਗੱਲ ਹੈ - ਸੇਵਾ। ਸੇਵਾ ਦਵਾਰਾ ਸਭ ਨੂੰ ਅਨੁਭਵ ਹੈ, ਜਦੋਂ ਵੀ ਮਨਸਾ ਸੇਵਾ ਜਾਂ ਵਾਣੀ ਸੇਵਾ ਦਵਾਰਾ ਅਤੇ ਕਰਮ ਦਵਾਰਾ ਵੀ ਸੇਵਾ ਕਰਦੇ ਹੋ ਤਾਂ ਉਸਦੀ ਪ੍ਰਾਪਤੀ ਆਤਮਿਕ ਖੁਸ਼ੀ ਮਿਲਦੀ ਹੈ। ਤਾਂ ਚੈਕ ਕਰੋ ਸੇਵਾ ਦਵਾਰਾ ਖੁਸ਼ੀ ਦੀ ਅਨੁਭੂਤੀ ਕਿਥੋਂ ਤੱਕ ਕੀਤੀ ਹੈ? ਜੇਕਰ ਸੇਵਾ ਦੀ ਹੁਣ ਖੁਸ਼ੀ ਨਹੀਂ ਹੋਈ, ਤਾਂ ਉਹ ਸੇਵਾ ਅਸਲ ਸੇਵਾ ਨਹੀਂ ਹੈ। ਸੇਵਾ ਵਿੱਚ ਕੋਈ ਨਾ ਕੋਈ ਕਮੀ ਹੈ, ਇਸਲਈ ਖੁਸ਼ੀ ਨਹੀਂ ਮਿਲਦੀ ਹੈ। ਸੇਵਾ ਦਾ ਅਰਥ ਹੈ ਆਤਮਾ ਆਪਣੇ ਨੂੰ ਖੁਸ਼ਨੁਮਾ, ਖਿੜਿਆ ਹੋਇਆ ਰੂਹਾਨੀ ਗੁਲਾਬ ਖੁਸ਼ੀ ਦੇ ਝੂਲੇ ਵਿੱਚ ਝੂਲਣ ਵਾਲਾ ਅਨੁਭਵ ਕਰੇਗੀ। ਤਾਂ ਚੈਕ ਕਰੋ -ਸਾਰਾ ਦਿਨ ਸੇਵਾ ਕੀਤੀ ਪਰ ਸਾਰੇ ਦਿਨ ਦੀ ਸੇਵਾ ਦੀ ਤੁਲਨਾ ਵਿੱਚ ਇੰਨੀ ਖੁਸ਼ੀ ਹੋਈ ਜਾਂ ਸੋਚ -ਵਿਚਾਰ ਹੀ ਚਲਦੇ ਰਹੇ, ਇਹ ਨਹੀਂ ਇਹ, ਇਹ ਨਹੀਂ ਇਹ …? ਅਤੇ ਤੁਹਾਡੀ ਖੁਸ਼ੀ ਦਾ ਪ੍ਰਭਾਵ ਇੱਕ ਤੇ ਸੇਵਾ ਸਥਾਨ ਤੇ, ਦੂਸਰਾ ਸੇਵਾ ਸਾਥੀਆਂ ਤੇ, ਤੀਸਰਾ ਜਿਨ੍ਹਾਂ ਆਤਮਾਵਾਂ ਦੀ ਸੇਵਾ ਕੀਤੀ ਉਹਨਾਂ ਆਤਮਾਵਾਂ ਤੇ ਪਵੇ, ਵਾਯੂਮੰਡਲ ਵੀ ਖੁਸ਼ ਹੋ ਜਾਏ। ਇਹ ਹੈ ਸੇਵਾ ਦਾ ਖਜ਼ਾਨਾ ਖੁਸ਼ੀ।

ਹੋਰ ਗੱਲ - ਚਾਰ ਸਬਜੈਕਟ ਤੇ ਆ ਹੀ ਗਈ। ਹੋਰ ਹੈ ਸੰਬੰਧ - ਸੰਪਰਕ, ਇਹ ਵੀ ਬਹੁਤ ਜਰੂਰੀ ਹੈ, ਕਿਉਂ? ਕਈ ਬੱਚੇ ਸਮਝਦੇ ਹਨ ਬਾਪਦਾਦਾ ਨਾਲ ਤੇ ਸੰਬੰਧ ਹੈ ਹੀ। ਪਰਿਵਾਰ ਨਾਲ ਹੋਇਆ ਨਾ ਹੋਇਆ, ਕੀ ਗੱਲ ਹੈ, (ਕੀ ਹਰਜ਼ਾ ਹੈ) ਬੀਜ਼ ਨਾਲ ਤਾਂ ਹੈ ਹੀ। ਪਰ ਤੁਹਨੂੰ ਵਿਸ਼ਵ ਦਾ ਰਾਜ ਕਰਨਾ ਹੈ ਨਾ! ਤਾਂ ਰਾਜ ਵਿੱਚ ਸੰਬੰਧ ਵਿੱਚ ਆਉਣਾ ਹੀ ਹੋਵੇਗਾ। ਇਸਲਈ ਸੰਬੰਧ - ਸੰਪਰਕ ਵਿੱਚ ਆਉਣਾ ਹੀ ਹੈ ਪਰ ਸੰਬੰਧ - ਸੰਪਰਕ ਵਿੱਚ ਅਸਲ ਖਜ਼ਾਨਾ ਮਿਲਦਾ ਹੈ ਦੁਆਵਾਂ। ਬਿਨਾਂ ਸੰਬੰਧ - ਸੰਪਰਕ ਦੇ ਤੁਹਾਡੇ ਕੋਲ ਦੁਆਵਾਂ ਦਾ ਖਜ਼ਾਨਾ ਜਮਾਂ ਨਹੀਂ ਹੋਵੇਗਾ। ਮਾਂ ਬਾਪ ਦੀਆਂ ਦੁਆਵਾਂ ਤਾਂ ਹਨ, ਪਰ ਸੰਬੰਧ - ਸੰਪਰਕ ਵਿੱਚ ਵੀ ਦੁਆਵਾਂ ਲੈਣੀਆਂ ਹਨ। ਜੇਕਰ ਦੁਆਵਾਂ ਨਹੀਂ ਮਿਲਦੀ, ਫਿਲਿੰਗ ਨਹੀਂ ਆਉਂਦੀ ਤਾਂ ਸਮਝੋਂ ਸੰਬੰਧ - ਸੰਪਰਕ ਵਿੱਚ ਕਮੀ ਹੈ। ਅਸਲ ਤਰ੍ਹਾਂ ਜੇਕਰ ਸੰਬੰਧ - ਸੰਪਰਕ ਹੈ ਤਾਂ ਦੁਆਵਾਂ ਦੀ ਅਨੁਭੂਤੀ ਹੋਣੀ ਚਾਹੀਦੀ ਹੈ। ਅਤੇ ਦੁਆਵਾਂ ਦੀ ਅਨੁਭੂਤੀ ਕੀ ਹੋਵੇਗੀ? ਅਨੁਭਵੀ ਤਾਂ ਹੋ ਨਾ! ਜੇਕਰ ਸੇਵਾ ਨਾਲ ਦੁਆਵਾਂ ਮਿਲਦੀਆਂ ਹਨ ਤਾਂ ਦੁਆਵਾਂ ਮਿਲਣ ਦਾ ਅਨੁਭਵ ਇਹ ਹੀ ਹੋਵੇਗਾ ਜੋ ਖੁਦ ਵੀ ਸੰਬੰਧ ਵਿੱਚ ਆਉਂਦੇ, ਕੰਮ ਕਰਦੇ ਡਬਲ ਲਾਇਟ (ਹਲਕਾ) ਹੋਵੇਗਾ, ਬੋਝ ਨਹੀਂ ਮਹਿਸੂਸ਼ ਕਰੇਗਾ ਅਤੇ ਜਿਨ੍ਹਾਂ ਦੀ ਸੇਵਾ ਕੀਤੀ, ਸੰਬੰਧ -ਸੰਪਰਕ ਵਿੱਚ ਆਏ ਉਹ ਵੀ ਡਬਲ ਲਾਇਟ ਫੀਲ ਕਰੇਗਾ। ਅਨੁਭਵ ਕਰੇਗਾ ਕਿ ਇਹ ਸੰਬੰਧ ਵਿੱਚ ਸਦਾ ਹਲਕਾ ਮਤਲਬ ਇਜ਼ੀ ਹੈ, ਭਾਰੀ ਨਹੀਂ ਰਹੇਗਾ। ਸੰਬੰਧ ਵਿੱਚ ਜਾਓ, ਨਹੀਂ ਜਾਓ… ਪਰ ਦੁਆਵਾਂ ਮਿਲਣ ਦੇ ਕਾਰਨ ਦੋਵੇਂ ਪਾਸੇ ਨਿਯਮ ਪ੍ਰਮਾਣ, ਇਵੇਂ ਇਜ਼ੀ ਵੀ ਨਹੀਂ - ਜਿਵੇਂ ਕਹਾਵਤ ਹੈ, ਜ਼ਿਆਦਾ ਮਿੱਠੇ ਤੇ ਕਿੜ੍ਹੀਆ ਬਹੁਤ ਆਉਦੀਆਂ ਹਨ। ਤਾਂ ਇਤਨਾ ਇਜ਼ੀ ਵੀ ਨਹੀਂ, ਪਰ ਡਬਲ ਲਾਇਟ ਰਹੇਗਾ। ਤਾਂ ਬਾਪਦਾਦਾ ਕਹਿੰਦੇ ਹਨ - ਆਪਣੇ ਖਜ਼ਾਨੇ ਚੈਕ ਕਰੋ। ਸਮੇਂ ਦੇ ਰਹੇ ਹੋ। ਹਾਲੇ ਸਮਾਪਤੀ ਦਾ ਬੋਰਡ ਨਹੀਂ ਲੱਗਿਆ ਹੈ। ਇਸਲਈ ਚੈਕ ਕਰੋ ਅਤੇ ਵੱਧਦੇ ਚੱਲੋ।

ਬਾਪਦਾਦਾ ਦਾ ਬੱਚਿਆਂ ਨਾਲ ਪਿਆਰ ਹੈ ਨਾ! ਤਾਂ ਬਾਪਦਾਦਾ ਸਮਝਦੇ ਹਨ ਕੋਈ ਵੀ ਬੱਚਾ ਪਿੱਛੇ ਨਹੀਂ ਰਹਿ ਜਾਏ। ਹਰ ਇੱਕ ਬੱਚਾ ਅੱਗੇ ਤੋਂ ਅੱਗੇ ਜਾਏ। ਚੱਲਦੇ - ਚੱਲਦੇ ਦੇਹ - ਅਭਿਮਾਨ ਆ ਜਾਂਦਾ ਹੈ। ਸਵਮਾਨ ਅਤੇ ਦੇਹ ਅਭਿਮਾਨ। ਦੇਹ- ਅਭਿਆਨ ਦਾ ਕਾਰਨ ਹੈ ਸਵਮਾਨ ਵਿੱਚ ਕਮੀ ਹੋ ਜਾਂਦੀ ਹੈ। ਦੇਹ -ਅਭਿਮਾਨ ਨੂੰ ਮਿਟਾਉਣ ਦਾ ਬਹੁਤ ਸਹਿਜ ਸਾਧਨ ਹੈ - ਦੇਹ-ਅਭਿਮਾਨ ਆਉਣ ਦਾ ਇੱਕ ਹੀ ਅੱਖਰ ਹੈ, ਇੱਕ ਹੀ ਸ਼ਬਦ ਹੈ, ਉਹ ਜਾਣਦੇ ਵੀ ਹੋ। ਦੇਹ - ਅਭਿਮਾਨ ਦਾ ਇੱਕ ਸ਼ਬਦ ਕਿਹੜਾ ਹੈ? (ਮੈਂ) ਅੱਛਾ ਤਾਂ ਕਿੰਨੀ ਵਾਰੀ ਮੈਂ - ਮੈਂ ਕਹਿੰਦੇ ਹੋ? ਸਾਰੇ ਦਿਨ ਵਿੱਚ ਕਿੰਨੀ ਵਾਰੀ “ਮੈਂ” ਬੋਲਦੇ ਹੋ, ਕਦੀ ਨੋਟ ਕੀਤਾ ਹੈ? ਅੱਛਾ ਇੱਕ ਦਿਨ ਨੋਟ ਕਰਨਾ। ਬਾਰ -ਬਾਰ ਮੈਂ ਸ਼ਬਦ ਤੇ ਆਉਂਦਾ ਹੀ ਹੈ। ਪਰ ਮੈਂ ਕੌਣ? ਪਹਿਲਾ ਪਾਠ ਹੈ, ਮੈਂ ਕੌਣ? ਜਦੋਂ ਦੇਹ - ਅਭਿਮਾਨ ਵਿੱਚ ਮੈਂ ਕਹਿੰਦੇ ਹੋ, ਪਰ ਅਸਲ ਵਿੱਚ ਮੈਂ ਹਾਂ ਕੌਣ? ਆਤਮਾ ਜਾਂ ਦੇਹ? ਆਤਮਾ ਨੇ ਦੇਹ ਧਾਰਨ ਕੀਤੀ, ਜਾਂ ਦੇਹ ਨੇ ਆਤਮਾ ਧਾਰਨ ਕੀਤੀ? ਕੀ ਹੋਇਆ? ਆਤਮਾ ਨੇ ਦੇਹ ਧਾਰਨ ਕੀਤੀ। ਠੀਕ ਹੈ ਨਾ? ਤਾਂ ਆਤਮਾ ਨੇ ਦੇਹ ਧਾਰਨ ਕੀਤੀ, ਤਾਂ ਮੈਂ ਕੌਣ? ਆਤਮਾ ਨਾ! ਤਾਂ ਸਹਿਜ ਸਾਧਨ ਹੈ, ਜਦੋਂ ਵੀ ਮੈਂ ਸ਼ਬਦ ਬੋਲੋ, ਤਾਂ ਇਹ ਯਾਦ ਕਰੋ ਕਿ ਮੈਂ ਕਿਹੜੀ ਆਤਮਾ ਹਾਂ?

ਆਤਮਾ ਨਿਰਾਕਾਰ ਹੈ, ਦੇਹ ਸਾਕਾਰ ਹੈ। ਨਿਰਾਕਾਰ ਆਤਮਾ ਨੇ ਸਾਕਾਰ ਦੇਹ ਧਾਰਨ ਕੀਤੀ, ਤਾਂ ਜਿੰਨੀ ਵਾਰੀ ਵੀ ਮੈਂ ਮੈਂ ਸ਼ਬਦ ਬੋਲਦੇ ਹੋ, ਓਨਾ ਸਮੇਂ ਯਾਦ ਕਰੋ ਕਿ ਮੈਂ ਨਿਰਾਕਾਰ ਆਤਮਾ ਨੇ ਸਾਕਾਰ ਵਿੱਚ ਪ੍ਰਵੇਸ਼ ਕੀਤਾ ਹੈ। ਜਦੋਂ ਨਿਰਾਕਾਰ ਸਥਿਤੀ ਯਾਦ ਹੋਵੇਗੀ ਤਾਂ ਨਿਰਹੰਕਾਰੀ ਖੁਦ ਹੀ ਹੋ ਜਾਵੋਗੇ। ਦੇਹ - ਭਾਨ ਖ਼ਤਮ ਹੋ ਜਾਏਗਾ। ਉਹ ਹੀ ਪਹਿਲਾ ਪਾਠ ਮੈਂ ਕੌਣ? ਇਹ ਸਮ੍ਰਿਤੀ ਵਿੱਚ ਰੱਖ ਕਰਕੇ ਮੈਂ ਕਿਹੜੀ ਆਤਮਾ ਹਾਂ, ਆਤਮਾ ਯਾਦ ਆਉਣ ਨਾਲ ਨਿਰਾਕਾਰੀ ਸਥਿਤੀ ਪੱਕੀ ਹੋ ਜਾਏਗੀ। ਜਿੱਥੇ ਨਿਰਾਕਾਰ ਸਥਿਤੀ ਹੋਵੇਗੀ ਉੱਥੇ ਨਿਰਹੰਕਾਰੀ, ਨਿਰਵਿਕਾਰੀ ਹੋ ਹੀ ਜਾਣਗੇ। ਤਾਂ ਕਲ ਤੋਂ ਨੋਟ ਕਰਨਾ - ਜਦੋਂ ਮੈਂ ਸ਼ਬਦ ਕਹਿੰਦੇ ਹੋ ਤਾਂ ਕੀ ਯਾਦ ਆਉਂਦਾ ਹੈ? ਅਤੇ ਜਿੰਨੀ ਵਾਰੀ ਮੈਂ ਸ਼ਬਦ ਯੂਜ ਕਰੋ ਓਨੀ ਵਾਰੀ ਨਿਰਾਕਾਰੀ, ਨਿਰਹੰਕਾਰੀ, ਨਿਰਵਿਕਾਰੀ ਖੁਦ ਹੋ ਜਾਵੋਗੇ। ਅੱਛਾ।

ਅੱਜ ਯੂਥ ਗਰੁੱਪ ਆਇਆ ਹੈ। ਯੂਥ ਬਹੁਤ ਹਨ। ਬਾਪਦਾਦਾ ਯੂਥ ਗਰੁੱਪ ਨੂੰ ਵਰਦਾਨ ਦਿੰਦੇ ਹਨ ਕਿ ਸਦਾ ਆਬਾਦ ਰਹਿਣਾ। ਇਕ ਵੀ ਖਜ਼ਾਨਾ ਬਰਬਾਦ ਨਹੀਂ ਕਰਨਾ, ਆਬਾਦ ਰਹਿਣਾ, ਆਬਾਦ ਕਰਨਾ। ਲੌਕਿਕ ਗੁਰੂ ਆਸ਼ਿਰਵਾਦ ਦਿੰਦੇ ਹਨ, ਆਯੂਸ਼ਮਾਨ ਭਵ ਅਤੇ ਬਾਪਦਾਦਾ ਕਹਿੰਦੇ ਹਨ ਸ਼ਰੀਰ ਦੀ ਉਮਰ ਤਾਂ ਜਿੰਨੀ ਹੈ ਓਨੀ ਰਹੇਗੀ ਇਸਲਈ ਸ਼ਰੀਰ ਦੀ ਉਮਰ ਦੇ ਹਿਸਾਬ ਨਾਲ ਆਯੂਸ਼ਮਾਨ ਭਵ ਦਾ ਵਰਦਾਨ ਨਹੀਂ ਦਿੰਦੇ ਹਨ ਪਰ ਇਸ ਬ੍ਰਾਹਮਣ ਜੀਵਨ ਵਿੱਚ ਸਦਾ ਆਯੂਸ਼ਮਾਨ ਭਵ। ਕਿਉਂ? ਬ੍ਰਾਹਮਣ ਸੋ ਦੇਵਤਾ ਬਣੇਗੇ। ਤਾਂ ਆਯੂਸ਼ਮਾਨ ਤਾਂ ਹੋਣਗੇ ਨਾ! ਯੂਥ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ। ਤੁਸੀਂ ਯੂਥ ਆਪਣੀ ਵਿਸ਼ੇਸ਼ਤਾ ਨੂੰ ਜਾਣਦੇ ਹੋ? ਕੀ ਵਿਸ਼ੇਸ਼ਤਾ ਹੁੰਦੀ ਹੈ, ਜਾਣਦੇ ਹੋ? ਕੀ ਵਿਸ਼ੇਸ਼ਤਾ ਹੈ ਤੁਹਾਡੇ ਵਿੱਚ? (ਜੋ ਚਾਹੇ ਉਹ ਕਰ ਸਕਦੇ ਹੋ) ਅੱਛਾ - ਕਰ ਸਕਦੇ ਹੋ? ਚੰਗੀ ਗੱਲ ਹੈ, ਦੁਨੀਆਂ ਦੇ ਹਿਸਾਬ ਨਾਲ ਕਹਿੰਦੇ ਹਨ, ਯੂਥ ਜ਼ਿੱਦੀ ਬਹੁਤ ਹੁੰਦੇ ਹਨ, ਜੋ ਸੋਚਦੇ ਉਹ ਕਰਨਗੇ, ਦਿਖਾਉਣਗੇ। ਉਹ ਲੋਕੀ ਉਲਟਾ ਕਹਿੰਦੇ ਹਨ ਪਰ ਇੱਥੇ ਬ੍ਰਾਹਮਣ ਯੁਥ ਜਿੱਦੀ ਨਹੀਂ ਹਨ ਪਰ ਆਪਣੀ ਪ੍ਰਤਿਗਿਆ ਤੇ ਪੱਕੇ ਰਹਿਣ ਵਾਲੇ ਹਨ। ਹਟਣ ਵਾਲੇ ਨਹੀਂ ਹਨ। ਅਜਿਹੇ ਹੋ ਯੂਥ? ਹੱਥ ਉਠਾਉਣਾ ਤਾਂ ਬਹੁਤ ਸਹਿਜ ਹੈ। ਬਾਪਦਾਦਾ ਖੁਸ਼ ਹਨ ਹੱਥ ਉਠਾਉਣਾ, ਇਹ ਵੀ ਹਿੰਮਤ ਹੈ ਨਾ। ਪਰ ਰੋਜ਼ ਅੰਮ੍ਰਿਤਵੇਲੇ ਬਾਪ ਨਾਲ ਕੀਤੀ ਹੋਈ ਪ੍ਰਤਿਗਿਆ, ਕਿ ਅਸੀਂ ਇਸ ਬ੍ਰਾਹਮਣ ਜੀਵਨ ਦੀ ਪ੍ਰਾਪਤੀ ਨਾਲ, ਸੇਵਾ ਤੋਂ ਕਦੀ ਵੀ ਸੰਕਲਪ ਵਿੱਚ ਵੀ ਹਟਾਂਗੇ ਨਹੀਂ। ਇਸ ਹਿੰਮਤ ਨੂੰ, ਪ੍ਰਤਿਗਿਆ ਨੂੰ ਰੋਜ਼ ਦੁਹਰਾਓ ਅਤੇ ਬਾਰ -ਬਾਰ ਚੈਕ ਕਰੋ ਕਿ ਹਿੰਮਤ ਜੋ ਰੱਖੀ, ਸੰਕਲਪ ਕੀਤਾ ਉਹ ਪ੍ਰੈਕਟੀਕਲ ਵਿੱਚ ਹੋ ਰਿਹਾ ਹੈ?

ਗੌਰਮਿੰਟ ਤਾਂ ਕਹਿੰਦੀ ਹੈ, ਬਸ ਦੋ ਚਾਰ ਲੱਖ ਬਣ ਜਾਣ ਤਾਂ ਵੀ ਠੀਕ ਹੈ। ਬਾਪਦਾਦਾ ਕਹਿੰਦੇ ਹਨ - ਇਹ ਬ੍ਰਾਹਮਣ ਯੂਥ ਇੱਕ ਇੱਕ ਲੱਖ ਦੇ ਸਮਾਨ ਹਨ। ਇੰਨੇ ਮਜ਼ਬੂਤ ਹਨ। ਹੈਂ? ਦੇਖੋ, ਇਵੇਂ ਨਹੀਂ ਘਰ ਜਾਕੇ ਫਿਰ ਲਿਖ ਦਵੋ ਬਾਬਾ ਮਾਈਆ ਆ ਗਈ, ਸੰਸਕਾਰ ਆ ਗਿਆ, ਸਮੱਸਿਆ ਆ ਗਈ। ਸਮੱਸਿਆ ਵਾਂ ਦੇ ਸਮਾਧਾਨ ਸਵਰੂਪ ਬਣੋ। ਸਮੱਸਿਆਵਾਂ ਤੇ ਆਉਣਗੀਆਂ ਪਰ ਆਪਣੇ ਕੋਲੋਂ ਪੁੱਛੋਂ ਮੈਂ ਕੌਣ? ਸਮਾਧਨ ਸਵਰੂਪ ਹਾਂ ਜਾਂ ਸਮੱਸਿਆ ਤੋਂ ਹਾਰ ਵਾਲਾ ਹਾਂ? ਤੁਹਾਡਾ ਸਭਦਾ ਟਾਈਟਲ ਕੀ ਹੈ - ਵਿਜੇਈ ਰਤਨ ਜਾਂ ਹਾਰ ਖਾਣ ਵਾਲੇ ਰਤਨ? ਵਿਜੇਈ ਰਤਨ ਹੋ। ਬ੍ਰਾਹਮਣ ਜਨਮ ਹੁੰਦੇ ਹੀ ਬਾਪਦਾਦਾ ਨੇ ਹਰ ਬ੍ਰਾਹਮਣ ਦੇ ਮੱਥੇ ਵਿੱਚ ਵਿਜੇ ਦਾ ਤਿਲਕ ਅਮਰ ਲਗਾ ਦਿੱਤਾ। ਤਾਂ ਅਮਰਭਵ ਦੇ ਵਰਦਾਨੀ ਹੋ। ਹੁਣ ਇਹ ਆਪਣੇ ਨਾਲ ਵਾਇਦਾ ਕਰੋ, ਇਵੇਂ ਵਾਇਦਾ ਕਹਾਵਾਂਗੇ ਤਾਂ ਸਭ ਕਰ ਲੈਣਗੇ ਪਰ ਆਪਣੇ ਮਨ ਵਿਚ ਖੁਦ ਨਾਲ ਵਾਇਦਾ ਕਰੋ ਕਿ ਕਦੇ ਵੀ ਸੰਸਕਾਰ ਦੇ ਵਸ ਨਹੀਂ ਹੋਵਾਂਗੇ ਜੋ ਬਾਪ ਦੇ ਸੰਸਕਾਰ ਉਹ ਮੈਂ ਬ੍ਰਾਹਮਣ ਆਤਮਾ ਦੇ ਸੰਸਕਾਰ। ਜੋ ਦਵਾਪਰ, ਕਲਿਯੁਗ ਦੇ ਸੰਸਕਾਰ ਹਨ ਉਹ ਮੇਰੇ ਸੰਸਕਾਰ ਨਹੀਂ ਕਿਉਂਕਿ ਬਾਪ ਦੇ ਸੰਸਕਾਰ ਨਹੀਂ ਹਨ। ਇਹ ਤਮੋਂਗੁਣੀ ਸੰਸਕਾਰ ਬ੍ਰਾਹਮਣਾਂ ਦੇ ਸੰਸਕਾਰ ਹਨ? ਨਹੀਂ ਹਨ ਨਾ! ਤਾਂ ਤੁਸੀਂ ਕੌਣ ਹੋ? ਬ੍ਰਾਹਮਣ ਹੋ ਨਾ!

ਬਾਪਦਾਦਾ ਨੂੰ ਯੂਥ ਗਰੁੱਪ ਤੇ ਨਾਜ਼ ਹੈ। ਦੇਖੋ, ਦਾਦੀਆਂ ਨੂੰ ਵੀ ਯੂਥ ਤੇ ਨਾਜ਼ ਹੈ। ਦਾਦੀ ਨੂੰ ਪਿਆਰ ਹੈ ਨਾ ਯੁਥ ਨਾਲ। ਐਕਸਟ੍ਰਾ ਪਿਆਰ ਹੈ। ਕੁਮਾਰ ਹੈ ਸੁਕੁਮਾਰ। ਕੁਮਾਰ ਨਹੀਂ, ਸੁਕੁਮਾਰ ਹਨ। ਇੱਕ - ਇੱਕ ਵਿਸ਼ਵ ਦੇ ਕੁਮਾਰਾਂ ਦਾ ਪਰਿਵਰਤਨ ਕਰ ਦਿਖਾਉਣ ਵਾਲੇ। ਅੱਛਾ, ਕੁਮਾਰਾਂ ਨੂੰ ਕੰਮ ਦੇਵੇਂ। ਹਿੰਮਤ ਹੈ? ਕਰਨਾ ਪਵੇਗਾ। ਕੁਮਾਰੀਆਂ ਕਰਨਗੀਆਂ।

ਤਾਂ ਕੰਮ ਦੇ ਰਹੇ ਹਨ ਧਿਆਨ ਨਾਲ ਸੁਣਨਾ। ਤਾਂ ਜੋ ਅਗਲੀ ਸੀਜ਼ਨ ਹੋਵੇਗੀ, ਅਗਲੀ ਸੀਜ਼ਨ ਨੇ ਕੁਮਾਰਾਂ ਦਾ ਇਵੇਂ ਹੀ ਸਪੈਸ਼ਲ ਪ੍ਰੋਗ੍ਰਾਮ ਰੱਖਣਗੇ ਪਰ …ਪਰ ਵੀ ਹੈ। ਜ਼ਿਆਦਾ ਕੰਮ ਨਹੀਂ ਦਿੰਦੇ ਹਾਂ ਇੱਕ - ਇੱਕ ਕੁਮਾਰ 10 - 10 ਕੁਮਾਰਾਂ ਦਾ, ਛੋਟੇ ਜਿਹਾ ਹੱਥ ਦਾ ਕੰਗਨ ਤਿਆਰ ਕਰਕੇ ਲਿਆਉਣਾ। ਹੱਥ ਵਿੱਚ ਕੰਗਨ ਪੈਂਦਾ ਹੈ ਨਾ। ਬ੍ਰਹਮਾ ਬਾਪ ਨੂੰ ਸਦੈਵ ਹੱਥ ਵਿੱਚ ਫੁੱਲਾਂ ਦਾ ਕੰਗਨ ਪਾਉਂਦੇ ਹਨ। ਤਾਂ ਇੱਕ - ਇੱਕ ਕੁਮਾਰ, ਕੱਚੇ - ਕੱਚੇ ਨਹੀਂ ਲਿਆਉਣਾ, ਪੱਕੇ - ਪੱਕੇ ਲਿਆਉਣਾ। ਤਾਂ ਮਧੂਬਨ ਵਿੱਚ ਤਾਂ ਆਏ ਫਿਰ ਘਰ ਜਾਏ ਤਾਂ ਬਦਲ ਜਾਣ! ਨਹੀਂ। ਅਜਿਹੇ ਪੱਕੇ ਬਣਾਕੇ ਲਿਆਉਣਾ ਜੋ ਬਾਪਦਾਦਾ ਦੇਖ - ਦੇਖ ਕਹੇ ਵਾਹ ਕੁਮਾਰ ਵਾਹ! ਇਵੇਂ ਦੇ ਤਿਆਰ ਹਨ? ਕਰੋਂਗੇ ਇਵੇਂ? ਥੋੜ੍ਹਾ ਸੋਚੋ। ਇਵੇਂ ਹੀ ਹੱਥ ਨਹੀਂ ਉਠਾ ਲਵੋ। ਤਾਂ ਤੁਸੀਂ ਵੀ 10 ਲਿਆਓਗੇ ਨਾ? ਡਬਲ ਫਾਰੇਨਰਸ ਵੀ ਲਿਆਉਣਗੇ, ਇੰਡੀਆ ਵਾਲੇ ਵੀ ਲਿਆਉਣਗੇ। ਫਿਰ ਜੋ ਫਸਟ ਕਲਾਸ ਕਵਾਲਿਟੀ ਲਿਆਉਣਗੇ ਉਹਨਾਂ ਨੂੰ ਇਨਾਮ ਦੇਵਾਂਗੇ। ਇਨਾਮ ਵਧੀਆ ਦਵਾਂਗੇ ਘਟਿਆ ਨਹੀਂ ਦਵਾਂਗੇ। ਪਿਆਰ ਹੈ ਨਾ ਕੁਮਾਰਾਂ ਨਾਲ। ਜੇਕਰ ਸਰਕਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਕੁਮਾਰ ਪੌਜ਼ਟਿਵ ਕਰਮ ਕਰਨ ਵਾਲੇ ਮਿਲ ਜਾਣ ਤਾਂ ਸਰਕਾਰ ਕਿੰਨੀ ਖੁਸ਼ ਹੋਵੇਗੀ। ਜੇਕਰ ਤੁਸੀਂ 10 - 10 ਕੁਮਾਰ ਲਿਆਵੋਗੇ ਤਾਂ ਸਾਰਾ ਹਾਲ ਕੁਮਾਰਾਂ ਨਾਲ ਭਰੇਗਾ ਫਿਰ ਸਰਕਾਰ ਨੂੰ ਬੁਲਾਵਾਂਗੇ, ਦੇਖੋ ਇਹ ਕੁਮਾਰ। ਪਰ ਲਿਆਉਣੇ ਪੈਣਗੇ, ਬਣਾਉਣੇ ਪੈਣਗੇ। ਜੇਕਰ ਆਪਣੀ ਸਥਿਤੀ, ਲਕਸ਼ ਅਤੇ ਲਕਸ਼ਨ ਨੂੰ ਸਮਾਨ ਰੱਖੋਗੇ ਤਾਂ ਸੇਵਾ ਵਿੱਚ ਸਫ਼ਲਤਾ ਹੋਵੇਗੀ ਜਾਂ ਨਹੀਂ ਹੋਵੇਗੀ - ਇਹ ਸੰਕਲਪ ਵੀ ਨਹੀਂ ਉੱਠ ਸਕਦਾ। ਹੋਈ ਪਈ ਹੈ। ਸਿਰਫ਼ ਤੁਹਨੂੰ ਨਿਮਿਤ ਬਣਨਾ ਪਵੇਗਾ। ਇਹ ਪ੍ਰਤਿਗਿਆ ਸਦਾ ਰਿਵਾਇਜ ਕਰਦੇ ਰਹਿਣਾ। ਕਮਾਲ ਤੇ ਕਰਨੀ ਹੈ ਹੈ। ਅੱਛਾ।

(ਮੁਰਲੀ ਦੇ ਵਿੱਚ ਅਚਾਨਕ ਬਾਪਦਾਦਾ ਦੇ ਸਾਹਮਣੇ ਦੋ ਕੁਮਾਰ ਸਟੇਜ ਤੇ ਆ ਗਏ, ਜਿਨ੍ਹਾਂ ਨੂੰ ਹਟਾਇਆ ਗਿਆ)

ਅੱਛਾ। ਹਾਲੇ ਖੇਡ ਵਿੱਚ ਖੇਡ ਦੇਖਿਆ। ਹੁਣ ਬਾਪਦਾਦਾ ਕਹਿੰਦੇ ਹਨ ਸਾਕਸ਼ੀ ਹੋਕਰ ਖੇਡ ਦੇਖਿਆ, ਇੰਜਵਾਏ ਕੀਤਾ, ਹੁਣ ਇੱਕ ਸੈਕਿੰਡ ਵਿੱਚ ਇਕਦਮ ਦੇਹ ਤੋਂ ਨਿਆਰੇ ਪਾਵਰਫੁੱਲ ਆਤਮਿਕ ਰੂਪ ਵਿੱਚ ਸਥਿਤ ਹੋ ਸਕਦੇ ਹੋ? ਫੁੱਲਸਟਾਪ?

(ਬਾਪਦਾਦਾ ਨੇ ਬਹੁਤ ਪਾਵਰਫੁੱਲ ਡਰਿੱਲ ਕਰਾਈ) ਅੱਛਾ - ਇਹੀ ਅਭਿਆਸ ਹਰ ਸਮੇਂ ਵਿੱਚ - ਵਿੱਚ ਕਰਨਾ ਚਾਹੀਦਾ ਹੈ। ਹੁਣੇ - ਹੁਣੇ ਕੰਮ ਵਿੱਚ ਆਏ, ਹਾਲੇ ਹਾਲੇ ਕੰਮ ਤੋਂ ਨਿਆਰੇ, ਸਾਕਾਰੀ ਸੋ ਨਿਰਾਕਾਰੀ ਸਥਿਤੀ ਵਿੱਚ ਸਥਿਤ ਹੋ ਜਾਓ । ਇਵੇਂ ਹੀ ਇਹ ਵੀ ਇੱਕ ਅਨੁਭਵ ਦੇਖਿਆ, ਕੋਈ ਸਮੱਸਿਆ ਵੀ ਆਉਂਦੀ ਹੈ ਤਾਂ ਇਵੇਂ ਹੀ ਇੱਕ ਸੈਕਿੰਡ ਵਿੱਚ ਸਾਕਸ਼ੀ ਬਣ, ਸਮੱਸਿਆ ਨੂੰ ਇੱਕ ਸਾਈਡਸੀਨ ਸਮਝ, ਤੂਫ਼ਾਨ ਨੂੰ ਇੱਕ ਤੋਹਫ਼ਾ ਸਮਝ ਉਸਨੂੰ ਪਾਰ ਕਰੋ। ਅਭਿਆਸ ਹੈ ਨਾ? ਅੱਗੇ ਚੱਲਕੇ ਤਾਂ ਇਵੇਂ ਦੇ ਅਭਿਆਸ ਦੀ ਬਹੁਤ ਜਰੂਰਤ ਹੈ। ਫੁੱਲਸਟਾਪ। ਕਵੇਸ਼ਚਨ ਮਾਰਕ ਨਹੀਂ, ਇਹ ਕਿਉਂ ਹੋਇਆ, ਇਹ ਕਿਵੇ ਹੋਇਆ? ਹੋ ਗਿਆ। ਫੁੱਲਸਟਾਪ ਅਤੇ ਆਪਣੇ ਫੁੱਲ ਸ਼ਕਤੀਸ਼ਾਲੀ ਸਟੇਜ ਤੇ ਸਥਿਤ ਹੋ ਜਾਓ। ਸਮੱਸਿਆ ਥੱਲੇ ਰਹਿ ਜਾਏਗੀ, ਤੁਸੀਂ ਉੱਚੀ ਸਟੇਜ ਤੇ ਸਮੱਸਿਆ ਰੂਪੀ ਸਾਈਡਸੀਨ ਨੂੰ ਦੇਖਦੇ ਰਹੋਗੇ। ਅੱਛਾ।

ਚਾਰੋਂ ਪਾਸੇ ਦੇ ਸਰਵ ਖਜਾਨਿਆਂ ਨਾਲ ਸੰਪੰਨ ਆਤਮਾਵਾਂ ਨੂੰ, ਸਦਾ ਹਰ ਸਮੇਂ ਪ੍ਰਾਪਤੀਆਂ ਨਾਲ ਭਰਪੂਰ, ਮੁਸਕੁਰਾਉਂਦੇ ਹੋਏ ਹਰਸ਼ਿਤ ਰਹਿਣ ਵਾਲਿਆਂ ਆਤਮਾਵਾਂ ਨੂੰ, ਸਦਾ ਬਾਪ ਨਾਲ ਕੀਤੀ ਹੋਈ ਪ੍ਰਤਿਗਿਆ ਨੂੰ ਜੀਵਨ ਵਿੱਚ ਪ੍ਰਤੱਖ ਕਰਨ ਵਾਲੇ ਗਿਆਨੀ ਤੂੰ ਯੋਗੀ ਆਤਮਾਵਾਂ, ਯੋਗੀ ਤੂੰ ਆਤਮਾਵਾਂ ਬੱਚਿਆਂ ਨੂੰ, ਸਦਾ ਲਕਸ਼ ਅਤੇ ਲਕਸ਼ਨ ਨੂੰ ਸਮਾਨ ਕਰਨ ਵਾਲੇ ਬਾਪ ਸਮਾਨ ਆਤਮਾਵਾਂ ਨੂੰ, ਸਦਾ ਹਰ ਸਮੇਂ ਸਰਵ ਖਜ਼ਾਨਿਆਂ ਦਾ ਸਟਾਕ ਅਤੇ ਸਟਾਪ ਲਗਾਉਣ ਵਾਲੇ ਤੀਵਰ ਪੁਰਸ਼ਾਰਥੀ ਸ਼੍ਰੇਸ਼ਠ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ, ਦਿਲਾਰਾਮ ਦਾ ਦਿਲ ਤੋਂ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਪਰਿਸਥਿਤੀ ਨੂੰ ਸਿੱਖਿਅਕ ਸਮਝ ਉਸਤੋਂ ਪਾਠ ਪੜ੍ਹਨ ਵਾਲੇ ਅਨੁਭਵੀ ਮੂਰਤ ਭਵ

ਕਿਸੇ ਵੀ ਪਰਿਸਥਿਤੀ ਵਿੱਚ ਘਬਰਾਉਣ ਦੀ ਬਜਾਏ ਥੋੜ੍ਹੇ ਸਮੇਂ ਦੇ ਲਈ ਉਸਨੂੰ ਸਿੱਖਿਅਕ ਸਮਝੋਂ। ਪਰਿਸਥਿਤੀ ਤੁਹਾਨੂੰ ਵਿਸ਼ੇਸ਼ ਦੋ ਸ਼ਕਤੀਆਂ ਦੇ ਅਨੁਭਵੀ ਬਣਾਉਦੀ ਹੈ ਇੱਕ ਸਹਿਣਸ਼ੀਲਤਾ ਅਤੇ ਦੂਸਰਾ ਸਾਹਮਣਾ ਕਰਨ ਦੀ ਸ਼ਕਤੀ। ਇਹ ਦੇਵੇ ਪਾਠ ਪੜ੍ਹ ਲਵੋ ਤਾਂ ਅਨੁਭਵੀ ਬਣ ਜਾਓਗੇ। ਜਦੋਂ ਕਹਿੰਦੇ ਹੋ ਅਸੀਂ ਤਾਂ ਟ੍ਰਸਟੀ ਹਾਂ, ਮੇਰਾ ਕੁਝ ਨਹੀਂ ਹੈ ਤਾਂ ਫਿਰ ਪਰਿਸਥਿਤੀਆਂ ਤੋਂ ਘਬਰਾਉਂਦੇ ਕਿਉਂ ਹੋ। ਟ੍ਰਸਟੀ ਮਤਲਬ ਸਭ ਕੁਝ ਬਾਪ ਦੇ ਹਵਾਲੇ ਕਰ ਦਿੱਤਾ ਇਸਲਈ ਜੋ ਹੋਵੇਗਾ ਉਹ ਚੰਗਾ ਹੀ ਹੋਵੇਗਾ ਇਸ ਸਮ੍ਰਿਤੀ ਨਾਲ ਸਦਾ ਨਿਸ਼ਚਿੰਤ, ਸਮਰਥ ਸਵਰੂਪ ਵਿੱਚ ਰਹੋ।

ਸਲੋਗਨ:-
ਜਿਨ੍ਹਾਂ ਦਾ ਮਿਜ਼ਾਜ ਮਿੱਠਾ ਹੈ ਉਹ ਭੁੱਲ ਨਾਲ ਵੀ ਕਿਸੇ ਨੂੰ ਦੁੱਖ ਨਹੀਂ ਦੇ ਸਕਦੇ।