30.01.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਇਸ ਪੁਰਾਣੀ ਦੁਨੀਆਂ ਵਿੱਚ ਕੋਈ ਵੀ ਸਾਰ ਨਹੀਂ ਹੈ, ਇਸਲਈ ਤੁਸੀਂ ਇਸ ਨਾਲ ਦਿਲ ਨਹੀ ਲਗਾਉਣੀ ਹੈ, ਬਾਪ ਦੀ ਯਾਦ ਟੁੱਟੀ ਤਾਂ ਸਜ਼ਾ ਖਾਣੀ ਪਵੇਗੀ"

ਪ੍ਰਸ਼ਨ:-
ਬਾਪ ਦਾ ਮੁੱਖ ਡਾਇਰੈਕਸ਼ਨ ਕੀ ਹੈ? ਉਸ ਦਾ ਉਲੰਘਣ ਕਿਓੰ ਹੁੰਦਾ ਹੈ?

ਉੱਤਰ:-
ਬਾਪ ਦਾ ਡਾਇਰੈਕਸ਼ਨ ਹੈ ਕਿਸੇ ਤੋਂ ਸੇਵਾ ਨਾ ਲਵੋ ਕਿਉਂਕਿ ਤੁਸੀਂ ਖ਼ੁਦ ਸਰਵੈਂਟ ਹੋ। ਪਰੰਤੂ ਦੇਹ ਅਭਿਮਾਨ ਦੇ ਕਾਰਨ ਬਾਪ ਦੇ ਇਸ ਡਾਇਰੈਕਸ਼ਨ ਦਾ ਉਲੰਘਣ ਕਰਦੇ ਹਨ। ਬਾਬਾ ਕਹਿੰਦੇ ਹਨ ਤੁਸੀਂ ਇੱਥੇ ਸੁੱਖ ਲਵੋਗੇ ਤਾਂ ਉੱਥੋਂ ਦਾ ਸੁੱਖ ਘੱਟ ਹੋ ਜਾਵੇਗਾ। ਕਈ ਬੱਚੇ ਕਹਿੰਦੇ ਹਨ ਅਸੀਂ ਤਾਂ ਇੰਡੀਪੈਂਡੈਂਟ ਰਹਾਂਗੇ ਪਰ ਤੁਸੀਂ ਸਭ ਬਾਪ ਤੇ ਡਿਪੈਂਡ ਕਰਦੇ ਹੋ।

ਗੀਤ:-
ਦਿਲ ਦਾ ਸਹਾਰਾ ਟੁੱਟ ਨਾ ਜਾਏ...

ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ ਆਪਣੇ ਸਾਲੀਗ੍ਰਾਮਾਂ ਪ੍ਰਤੀ। ਸ਼ਿਵ ਅਤੇ ਸਾਲੀਗ੍ਰਾਮਾਂ ਨੂੰ ਤਾਂ ਸਭ ਮਨੁੱਖ ਜਾਣਦੇ ਹਨ। ਦੋਂਵੇਂ ਨਿਰਾਕਾਰ ਹਨ। ਕ੍ਰਿਸ਼ਨ ਭਗਵਾਨੁਵਾਚ ਕਹਿ ਨਹੀਂ ਸਕਦੇ। ਭਗਵਾਨ ਇੱਕ ਹੀ ਹੁੰਦਾ ਹੈ। ਤਾਂ ਸ਼ਿਵ ਭਗਵਾਨੁਵਾਚ ਕਿਸ ਦੇ ਪ੍ਰਤੀ? ਰੂਹਾਨੀ ਬੱਚਿਆਂ ਪ੍ਰਤੀ। ਬਾਬਾ ਨੇ ਸਮਝਾਇਆ ਹੈ ਬੱਚਿਆਂ ਦਾ ਹੁਣ ਕੁਨੈਕਸ਼ਨ ਹੈ ਹੀ ਬਾਪ ਨਾਲ ਕਿਉਂਕਿ ਪਤਿਤ ਪਾਵਨ ਗਿਆਨ ਦਾ ਸਾਗਰ, ਸ੍ਵਰਗ ਦਾ ਵਰਸਾ ਦੇਣ ਵਾਲਾ ਤਾਂ ਇੱਕ ਸ਼ਿਵਬਾਬਾ ਹੀ ਠਹਿਰਿਆ। ਯਾਦ ਵੀ ਉਨ੍ਹਾਂ ਨੂੰ ਕਰਨਾ ਹੈ। ਬ੍ਰਹਮਾ ਹੈ ਉਨ੍ਹਾਂ ਦਾ ਭਾਗਿਆਸ਼ਾਲੀ ਰਥ। ਰਥ ਦੁਆਰਾ ਹੀ ਬਾਪ ਵਰਸਾ ਦਿੰਦੇ ਹਨ। ਬ੍ਰਹਮਾ ਵਰਸਾ ਦੇਣ ਵਾਲਾ ਨਹੀਂ ਹੈ, ਉਹ ਤਾਂ ਲੈਣ ਵਾਲਾ ਹੈ। ਤਾਂ ਬੱਚਿਆਂ ਨੂੰ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ। ਮਿਸਾਲ ਸਮਝੋ ਰਥ ਨੂੰ ਕੋਈ ਤਕਲੀਫ ਹੁੰਦੀ ਹੈ ਜਾਂ ਕਾਰਨੇ - ਅਕਾਰਨੇ ਮੁਰਲੀ ਨਹੀਂ ਮਿਲਦੀ ਹੈ ਤਾਂ ਬੱਚਿਆਂ ਦਾ ਸਾਰਾ ਅਟੈਂਸ਼ਨ ਜਾਂਦਾ ਹੈ ਸ਼ਿਵਬਾਬਾ ਵੱਲ। ਉਹ ਤਾਂ ਕਦੇ ਬੀਮਾਰ ਪੈ ਨਹੀਂ ਸਕਦੇ। ਬੱਚਿਆਂ ਨੂੰ ਇਨਾਂ ਗਿਆਨ ਮਿਲਿਆ ਹੈ ਉਹ ਵੀ ਸਮਝ ਸਕਦੇ ਹਨ। ਪ੍ਰਦਰਸ਼ਨੀ ਵਿੱਚ ਬੱਚੇ ਕਿੰਨਾ ਸਮਝਾਉਂਦੇ ਹਨ। ਗਿਆਨ ਤਾਂ ਬੱਚਿਆਂ ਵਿੱਚ ਹੈ ਨਾ। ਹਰੇਕ ਦੀ ਬੁੱਧੀ ਵਿੱਚ ਚਿੱਤਰਾਂ ਦਾ ਗਿਆਨ ਭਰਿਆ ਹੋਇਆ ਹੈ। ਬੱਚਿਆਂ ਨੂੰ ਕੋਈ ਅਟਕ ਨਹੀਂ ਰਹਿ ਸਕਦੀ। ਸਮਝੋ ਪੋਸਟ ਦਾ ਆਉਣਾ ਜਾਣਾ ਬੰਦ ਹੋ ਜਾਂਦਾ ਹੈ, ਹੜਤਾਲ ਹੋ ਜਾਂਦੀ ਹੈ ਫੇਰ ਕੀ ਕਰਨਗੇ? ਗਿਆਨ ਤਾਂ ਬੱਚਿਆਂ ਵਿੱਚ ਹੈ। ਸਮਝਾਉਣਾ ਹੈ ਸਤਿਯੁਗ ਸੀ ਹੁਣ ਕਲਯੁਗ ਪੁਰਾਣੀ ਦੁਨੀਆ ਹੈ। ਗੀਤ ਵਿੱਚ ਵੀ ਕਹਿੰਦੇ ਹਨ ਪੁਰਾਣੀ ਦੁਨੀਆਂ ਵਿੱਚ ਕੋਈ ਸਾਰ ਨਹੀਂ ਹੈ, ਇਸ ਨਾਲ ਦਿਲ ਨਹੀਂ ਲਗਾਉਣਾ ਹੈ। ਨਹੀਂ ਤਾਂ ਸਜ਼ਾ ਮਿਲ ਜਾਵੇਗੀ। ਬਾਪ ਦੀ ਯਾਦ ਨਾਲ ਸਜ਼ਾਵਾਂ ਕਟਦੀਆਂ ਜਾਣਗੀਆਂ। ਇਵੇਂ ਨਾ ਹੋਵੇ ਕਿ ਬਾਪ ਦੀ ਯਾਦ ਟੁੱਟ ਜਾਵੇ ਫੇਰ ਸਜ਼ਾਵਾਂ ਖਾਣੀਆਂ ਪੈਣ ਅਤੇ ਪੁਰਾਣੀ ਦੁਨੀਆਂ ਵਿੱਚ ਚਲੇ ਜਾਵੋ। ਅਜਿਹੇ ਤੇ ਢੇਰ ਗਏ ਹਨ, ਜਿਨ੍ਹਾਂ ਨੂੰ ਬਾਪ ਯਾਦ ਵੀ ਨਹੀਂ ਹੈ। ਪੁਰਾਣੀ ਦੁਨੀਆਂ ਨਾਲ ਦਿਲ ਲੱਗ ਗਿਆ, ਜ਼ਮਾਨਾ ਬਹੁਤ ਖ਼ਰਾਬ ਹੈ। ਕਿਸੇ ਨਾਲ ਦਿਲ ਲਗਾਇਆ ਤਾਂ ਸਜ਼ਾ ਬਹੁਤ ਮਿਲੇਗੀ। ਬੱਚਿਆਂ ਨੂੰ ਗਿਆਨ ਸੁਣਨਾ ਹੈ। ਭਗਤੀਮਾਰਗ ਦੇ ਗੀਤ ਵੀ ਨਹੀਂ ਸੁਣਨੇ ਹਨ। ਹੁਣ ਤੁਸੀਂ ਹੋ ਸੰਗਮ ਤੇ। ਗਿਆਨ ਸਾਗਰ ਬਾਪ ਦੁਆਰਾ ਤੁਹਾਨੂੰ ਸੰਗਮ ਤੇ ਹੀ ਗਿਆਨ ਮਿਲਦਾ ਹੈ। ਦੁਨੀਆਂ ਵਿੱਚ ਇਹ ਕਿਸੇ ਨੂੰ ਪਤਾ ਨਹੀਂ ਹੈ ਕਿ ਗਿਆਨ ਸਾਗਰ ਇੱਕ ਹੀ ਹੈ। ਉਹ ਜਦੋਂ ਗਿਆਨ ਦਿੰਦੇ ਹਨ ਤਾਂ ਮਨੁੱਖਾਂ ਦੀ ਸਦਗਤੀ ਹੁੰਦੀ ਹੈ। ਸਦਗਤੀ ਦਾਤਾ ਇੱਕ ਹੀ ਹੈ ਫੇਰ ਉਨ੍ਹਾਂ ਦੀ ਮੱਤ ਤੇ ਚੱਲਣਾ ਹੈ। ਮਾਇਆ ਛੱਡਦੀ ਕਿਸੇ ਨੂੰ ਵੀ ਨਹੀਂ ਹੈ। ਦੇਹ - ਅਭਿਮਾਨ ਦੇ ਬਾਦ ਹੀ ਕੋਈ ਨਾ ਕੋਈ ਭੁੱਲ ਹੁੰਦੀ ਹੈ। ਕੋਈ ਸੈਮੀ ਕਾਮ ਵਸ਼ ਹੋ ਜਾਂਦੇ ਹਨ, ਕੋਈ ਕਰੋਧ ਵਸ਼। ਮਨ ਵਿੱਚ ਤੂਫ਼ਾਨ ਬਹੁਤ ਆਉਂਦੇ ਹਨ - ਪਿਆਰ ਕਰੀਏ, ਇਹ ਕਰੀਏ... । ਕੋਈ ਦੇ ਸ਼ਰੀਰ ਨਾਲ ਦਿਲ ਨਹੀਂ ਲਗਾਉਣਾ ਹੈ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ ਤਾਂ ਸ਼ਰੀਰ ਦਾ ਭਾਣ ਨਾ ਰਹੇ। ਨਹੀਂ ਤਾਂ ਬਾਪ ਦੀ ਆਗਿਆ ਦਾ ਉਲੰਘਣ ਹੋ ਜਾਂਦਾ ਹੈ। ਦੇਹ ਹੰਕਾਰ ਨਾਲ ਨੁਕਸਾਨ ਬਹੁਤ ਹੁੰਦਾ ਹੈ ਇਸ ਲਈ ਦੇਹ ਸਹਿਤ ਸਭ - ਕੁਝ ਭੁੱਲ ਜਾਣਾ ਹੈ। ਸਿਰ੍ਫ ਬਾਪ ਨੂੰ ਅਤੇ ਘਰ ਨੂੰ ਯਾਦ ਕਰਨਾ ਹੈ। ਆਤਮਾਵਾਂ ਨੂੰ ਬਾਪ ਸਮਝਾਉਂਦੇ ਹਨ, ਸ਼ਰੀਰ ਨਾਲ ਕੰਮ ਕਰਦੇ ਹੋਏ ਮੈਨੂੰ ਯਾਦ ਕਰੋ ਤਾਂ ਵਿਕਰਮ ਭਸਮ ਹੋ ਜਾਣਗੇ। ਰਸਤਾ ਤਾਂ ਬਹੁਤ ਸਹਿਜ ਹੈ। ਇਹ ਵੀ ਸਮਝਦੇ ਹਨ ਤੁਹਾਡੇ ਤੋੰ ਭੁੱਲਾਂ ਹੁੰਦੀਆਂ ਰਹਿੰਦੀਆਂ ਹਨ। ਪ੍ਰੰਤੂ ਇਵੇਂ ਨਾ ਹੋਵੇ - ਭੁੱਲਾਂ ਵਿੱਚ ਫਸਦੇ ਹੀ ਜਾਵੋ। ਇੱਕ ਵਾਰੀ ਭੁੱਲ ਹੋਈ ਫੇਰ ਉਹ ਭੁੱਲ ਨਹੀਂ ਕਰਨੀ ਚਾਹੀਦੀ। ਆਪਣਾ ਕੰਨ ਫੜਨਾ ਚਾਹੀਦਾ ਹੈ, ਫੇਰ ਇਹ ਭੁੱਲ ਨਹੀ ਹੋਵੇਗੀ। ਪੁਰਸ਼ਾਰਥ ਕਰਨਾ ਚਾਹੀਦਾ ਹੈ। ਜੇਕਰ ਬਾਰ - ਬਾਰ ਭੁੱਲ ਹੁੰਦੀ ਹੈ ਤਾਂ ਸਮਝਣਾ ਚਾਹੀਦਾ ਹੈ ਸਾਡਾ ਬਹੁਤ ਨੁਕਸਾਨ ਹੋਵੇਗਾ। ਭੁੱਲ ਕਰਦੇ - ਕਰਦੇ ਤਾਂ ਦੁਰਗਤੀ ਨੂੰ ਪਾਇਆ ਹੈ ਨਾ। ਕਿੰਨੀ ਵੱਡੀ ਸੀੜੀ ਉਤਰ ਕੇ ਕੀ ਬਣੇ ਹਾਂ! ਅੱਗੇ ਤਾਂ ਇਹ ਗਿਆਨ ਨਹੀਂ ਸੀ। ਹੁਣ ਨੰਬਰਵਾਰ ਪੁਰਸ਼ਾਰਥ ਅਨੁਸਾਰ ਗਿਆਨ ਵਿੱਚ ਸਭ ਪ੍ਰਵੀਨ ਹੋ ਗਏ ਹਨ। ਜਿਨ੍ਹਾਂ ਹੋ ਸਕੇ ਅੰਤਰਮੁਖੀ ਵੀ ਜ਼ਰੂਰ ਰਹਿਣਾ ਹੈ। ਮੂੰਹ ਤੋਂ ਕੁਝ ਕਹਿਣਾ ਨਹੀਂ ਹੈ। ਜੋ ਗਿਆਨ ਵਿੱਚ ਪ੍ਰਵੀਨ ਬੱਚੇ ਹਨ, ਉਹ ਕਦੇ ਪੁਰਾਣੀ ਦੁਨੀਆਂ ਨਾਲ ਦਿਲ ਨਹੀਂ ਲਗਾਉਣਗੇ। ਉਨ੍ਹਾਂ ਦੀ ਬੁੱਧੀ ਵਿੱਚ ਰਹੇਗਾ ਅਸੀਂ ਤਾਂ ਰਾਵਣ ਰਾਜ ਦਾ ਵਿਨਾਸ਼ ਕਰਨਾ ਚਾਹੁੰਦੇ ਹਾਂ। ਇਹ ਸ਼ਰੀਰ ਵੀ ਪੁਰਾਣਾ ਰਾਵਣ ਸੰਪਰਦਾਏ ਦਾ ਹੈ ਤਾਂ ਅਸੀਂ ਰਾਵਣ ਸੰਪਰਦਾਏ ਨੂੰ ਕਿਓੰ ਯਾਦ ਕਰੀਏ? ਇੱਕ ਰਾਮ ਨੂੰ ਯਾਦ ਕਰੀਏ। ਸੱਚੇ ਪਿਤਾਵਰਤਾ ਬਣੇ ਨਾ।

ਬਾਪ ਕਹਿੰਦੇ ਹਨ ਮੈਨੂੰ ਯਾਦ ਕਰਦੇ ਰਹੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣਗੇ। ਪਿਤਾਵਰਤਾ ਅਤੇ ਭਗਵਾਨਵਰਤਾ ਬਣਨਾ ਚਾਹੀਦਾ ਹੈ। ਭਗਤ ਭਗਵਾਨ ਨੂੰ ਹੀ ਯਾਦ ਕਰਦੇ ਹਨ ਹੇ ਭਗਵਾਨ ਆਕੇ ਸਾਨੂੰ ਸੁੱਖ - ਸ਼ਾਂਤੀ ਦਾ ਵਰਸਾ ਦੇਵੋ। ਭਗਤੀਮਾਰਗ ਵਿੱਚ ਤੇ ਕੁਰਬਾਨ ਜਾਂਦੇ ਹਨ, ਬਲੀ ਚੜ੍ਹਦੇ ਹਨ। ਇੱਥੇ ਬਲੀ ਚੜ੍ਹਨ ਦੀ ਗੱਲ ਤੇ ਹੈ ਨਹੀਂ। ਅਸੀਂ ਤਾਂ ਜਿਉਂਦੇ ਜੀ ਮਰਦੇ ਹਾਂ ਗੋਇਆ ਬਲੀ ਚੜ੍ਹਦੇ ਹਾਂ। ਇਹ ਹੈ ਜਿਉਂਦੇ ਜੀ ਬਾਪ ਦਾ ਬਣਨਾ ਕਿਉਂਕਿ ਉਨ੍ਹਾਂ ਤੋਂ ਵਰਸਾ ਲੈਣਾ ਹੈ। ਉਨ੍ਹਾਂ ਦੀ ਮਤ ਤੇ ਚੱਲਣਾ ਹੈ। ਜਿਉਂਦੇ ਜੀ ਬਲੀ ਚੜ੍ਹਨਾ, ਅਸਲ ਵਿੱਚ ਹੁਣ ਦੀ ਹੀ ਗੱਲ ਹੈ। ਭਗਤੀਮਾਰਗ ਵਿੱਚ ਫੇਰ ਉਹ ਕਿੰਨਾ ਜੀਵਘਾਤ ਆਦਿ ਕਰਦੇ ਹਨ। ਇੱਥੇ ਜੀਵਘਾਤ ਦੀ ਗੱਲ ਨਹੀਂ। ਬਾਪ ਕਹਿੰਦੇ ਹਨ ਆਪਣੇ ਆਪ ਨੂੰ ਆਤਮਾ ਸਮਝੋ, ਬਾਪ ਨਾਲ ਯੋਗ ਲਗਾਵੋ, ਦੇਹ - ਅਭਿਮਾਨ ਵਿੱਚ ਨਹੀਂ ਆਓ। ਉੱਠਦੇ - ਬੈਠਦੇ ਬਾਪ ਨੂੰ ਯਾਦ ਕਰਨ ਦਾ ਪੁਰਸ਼ਾਰਥ ਕਰਨਾ ਹੈ। 100 ਪ੍ਰਤੀਸ਼ਤ ਪਾਸ ਤਾਂ ਕੋਈ ਹੋਇਆ ਨਹੀਂ ਹੈ। ਹੇਠਾਂ ਉੱਪਰ ਹੁੰਦੇ ਰਹਿੰਦੇ ਹਨ। ਭੁੱਲਾਂ ਹੁੰਦੀਆਂ ਰਹਿੰਦੀਆਂ ਹਨ, ਉਨ੍ਹਾਂ ਤੇ ਸਾਵਧਾਨੀ ਨਹੀਂ ਮਿਲੇਗੀ ਤਾਂ ਭੁੱਲਾਂ ਨੂੰ ਛੱਡੋਗੇ ਕਿਵ਼ੇਂ? ਮਾਇਆ ਕਿਸੇ ਨੂੰ ਵੀ ਛੱਡਦੀ ਨਹੀਂ ਹੈ। ਕਹਿੰਦੇ ਹਨ ਬਾਬਾ ਅਸੀਂ ਮਾਇਆ ਤੋਂ ਹਾਰ ਜਾਂਦੇ ਹਾਂ, ਪੁਰਸ਼ਾਰਥ ਕਰਦੇ ਵੀ ਹਾਂ ਫੇਰ ਪਤਾ ਨਹੀਂ ਕੀ ਹੁੰਦਾ ਹੈ। ਸਾਡੇ ਤੋਂ ਇੰਨੀਆਂ ਵੱਡੀਆਂ ਭੁੱਲਾਂ ਪਤਾ ਨਹੀਂ ਕਿਵ਼ੇਂ ਹੋ ਜਾਂਦੀਆਂ ਹਨ। ਸਮਝਦੇ ਵੀ ਹਨ ਬ੍ਰਾਹਮਣ ਕੁਲ ਵਿੱਚ ਇਸ ਨਾਲ ਸਾਡਾ ਨਾਮ ਬਦਨਾਮ ਹੁੰਦਾ ਹੈ। ਫੇਰ ਵੀ ਮਾਇਆ ਦਾ ਅਜਿਹਾ ਵਾਰ ਹੁੰਦਾ ਹੈ ਜੋ ਸਮਝ ਵਿੱਚ ਨਹੀਂ ਆਉਂਦਾ। ਦੇਹ - ਅਭਿਮਾਨ ਵਿੱਚ ਆਉਣ ਕਾਰਨ ਜਿਵੇਂ ਬੇਸਮਝ ਬਣ ਜਾਂਦੇ ਹਨ। ਬੇਸਮਝੀ ਦੇ ਕੰਮ ਹੁੰਦੇ ਹਨ ਤਾਂ ਗਲਾਨੀ ਵੀ ਹੁੰਦੀ ਹੈ, ਵਰਸਾ ਵੀ ਘੱਟ ਹੋ ਜਾਂਦਾ ਹੈ। ਇਵੇਂ ਬਹੁਤ ਭੁੱਲਾਂ ਕਰਦੇ ਹਨ। ਮਾਇਆ ਇਵੇਂ ਜੋਰ ਨਾਲ ਥੱਪੜ ਮਾਰ ਦਿੰਦੀ ਹੈ ਜੋ ਖੁਦ ਤਾਂ ਹਾਰ ਖਾਂਦੇ ਹਨ ਅਤੇ ਫੇਰ ਗੁੱਸੇ ਵਿੱਚ ਆਕੇ ਕਿਸੇ ਨੂੰ ਥੱਪੜ ਜਾਂ ਜੁੱਤਾ ਆਦਿ ਮਾਰਨ ਲੱਗ ਜਾਂਦੇ ਹਨ ਫੇਰ ਪਸ਼ਚਾਤਾਪ ਵੀ ਕਰਦੇ ਹਨ। ਬਾਬਾ ਕਹਿੰਦੇ ਹਨ ਕਿ ਹੁਣ ਤਾਂ ਬਹੁਤ ਮਿਹਨਤ ਕਰਨੀ ਪਵੇ। ਆਪਣਾ ਵੀ ਨੁਕਸਾਨ ਕੀਤਾ ਅਤੇ ਦੂਜੇ ਦਾ ਵੀ ਨੁਕਸਾਨ ਕੀਤਾ, ਕਿੰਨਾ ਘਾਟਾ ਹੋ ਗਿਆ। ਰਾਹੂ ਦਾ ਗ੍ਰਹਿਣ ਬੈਠ ਗਿਆ। ਹੁਣ ਬਾਪ ਕਹਿੰਦੇ ਹਨ ਦੇ ਦਾਨ ਤਾਂ ਛੁੱਟੇ ਗ੍ਰਹਿਣ। ਰਾਹੂ ਦਾ ਗ੍ਰਹਿਣ ਬੈਠਦਾ ਹੈ ਤਾਂ ਫੇਰ ਉਹ ਸਮਾਂ ਲੈਂਦਾ ਹੈ। ਪੌੜ੍ਹੀ ਚੜ੍ਹਕੇ ਫੇਰ ਉਤਰਨਾ ਮੁਸ਼ਕਿਲ ਹੁੰਦਾ ਹੈ। ਮਨੁੱਖਾਂ ਨੂੰ ਸ਼ਰਾਬ ਦੀ ਆਦਤ ਪੈਂਦੀ ਹੈ ਤਾਂ ਫੇਰ ਉਹ ਛੱਡਣੀ ਕਿੰਨੀ ਮੁਸ਼ਕਲ ਹੁੰਦੀ ਹੈ। ਸਭਤੋਂ ਵੱਡੀ ਭੁੱਲ ਹੈ - ਕਾਲਾ ਮੂੰਹ ਕਰਨਾ। ਬਾਰ - ਬਾਰ ਸ਼ਰੀਰ ਯਾਦ ਆਉਂਦਾ ਹੈ। ਫੇਰ ਬੱਚੇ ਆਦਿ ਹੁੰਦੇ ਹਨ ਤਾਂ ਉਨ੍ਹਾਂ ਦੀ ਹੀ ਯਾਦ ਬਣੀ ਰਹਿੰਦੀ ਹੈ। ਉਹ ਫੇਰ ਦੂਸਰਿਆਂ ਨੂੰ ਗਿਆਨ ਕੀ ਦੇਣਗੇ। ਉਨ੍ਹਾਂ ਦਾ ਕੋਈ ਸੁਣਨਗੇ ਵੀ ਨਹੀਂ। ਅਸੀਂ ਤਾਂ ਹੁਣੇ ਸਭਨੂੰ ਭੁੱਲਣ ਦੀ ਕੋਸ਼ਿਸ ਕਰ ਇੱਕ ਨੂੰ ਯਾਦ ਕਰਦੇ ਹਾਂ। ਇਸ ਵਿੱਚ ਸੰਭਾਲ ਬਹੁਤ ਕਰਨੀ ਪੈਂਦੀ ਹੈ। ਮਾਇਆ ਬਹੁਤ ਤਿੱਖੀ ਹੈ। ਸਾਰਾ ਦਿਨ ਬਾਬਾ ਨੂੰ ਯਾਦ ਕਰਨ ਦਾ ਹੀ ਖ਼ਿਆਲ ਰਹਿਣਾ ਚਾਹੀਦਾ ਹੈ। ਹੁਣ ਨਾਟਕ ਪੂਰਾ ਹੁੰਦਾ ਹੈ, ਅਸੀਂ ਜਾਣਾ ਹੈ। ਇਹ ਸ਼ਰੀਰ ਵੀ ਖ਼ਤਮ ਹੋ ਜਾਣਾ ਹੈ। ਜਿਨਾਂ ਬਾਪ ਨੂੰ ਯਾਦ ਕਰੋਗੇ ਤਾਂ ਦੇਹ - ਅਭਿਮਾਨ ਟੁੱਟਦਾ ਜਾਵੇਗਾ ਹੋਰ ਕਿਸੇ ਦੀ ਵੀ ਯਾਦ ਨਹੀਂ ਹੋਵੇਗੀ। ਕਿੰਨੀ ਵੱਡੀ ਮੰਜਿਲ ਹੈ, ਸਿਵਾਏ ਇੱਕ ਬਾਪ ਦੇ ਹੋਰ ਕਿਸੇ ਦੇ ਨਾਲ ਦਿਲ ਨਹੀਂ ਲਗਾਉਣਾ ਹੈ। ਨਹੀਂ ਤਾਂ ਜ਼ਰੂਰ ਉਹ ਸਾਹਮਣੇ ਆਉਣਗੇ। ਵੈਰ ਜ਼ਰੂਰ ਲੈਣਗੇ। ਬਹੁਤ ਉੱਚੀ ਮੰਜਿਲ ਹੈ। ਕਹਿਣਾ ਤਾਂ ਬਹੁਤ ਸਹਿਜ ਹੈ, ਲੱਖਾਂ ਵਿਚੋਂ ਕੋਈ ਇੱਕ ਦਾਨਾ ਨਿਕਲਦਾ ਹੈ। ਕੋਈ ਸਕਾਲਰਸ਼ਿਪ ਵੀ ਲੈਂਦੇ ਹਨ ਨਾ। ਜੋ ਚੰਗੀ ਮਿਹਨਤ ਕਰਨਗੇ ਜੂਰਰ ਸਕਾਲਰਸ਼ਿਪ ਲੈਣਗੇ। ਸਾਕਸ਼ੀ ਹੋ ਵੇਖਣਾ ਹੈ, ਕਿਵ਼ੇਂ ਸਰਵਿਸ ਕਰਦਾ ਹਾਂ? ਬਹੁਤ ਬੱਚੇ ਚਾਹੁੰਦੇ ਹਨ ਜਿਸਮਾਨੀ ਸਰਵਿਸ ਛੱਡ ਇਸ ਵਿੱਚ ਲੱਗ ਜਾਈਏ। ਪ੍ਰੰਤੂ ਬਾਬਾ ਸਰਕਮਸਟਾਂਸਿਜ ਵੀ ਵੇਖਦੇ ਹਨ। ਇਕੱਲਾ ਹੈ, ਕੋਈ ਸਬੰਧੀ ਨਹੀਂ ਹੈ ਤਾਂ ਕੋਈ ਹਰਜਾ ਨਹੀਂ। ਫੇਰ ਵੀ ਕਹਿੰਦੇ ਹਨ ਨੌਕਰੀ ਵੀ ਕਰੋ ਅਤੇ ਇਹ ਸੇਵਾ ਵੀ ਕਰੋ। ਨੌਕਰੀ ਵਿੱਚ ਵੀ ਬਹੁਤਿਆਂ ਦੇ ਨਾਲ ਮੁਲਾਕਾਤ ਹੋਵੇਗੀ। ਤੁਹਾਨੂੰ ਬੱਚਿਆਂ ਨੂੰ ਗਿਆਨ ਤਾਂ ਬਹੁਤ ਮਿਲਿਆ ਹੋਇਆ ਹੈ। ਬੱਚਿਆਂ ਦੁਆਰਾ ਵੀ ਬਾਪ ਬਹੁਤ ਸਰਵਿਸ ਕਰਵਾਉਂਦੇ ਰਹਿੰਦੇ ਹਨ। ਕੋਈ ਵਿੱਚ ਪ੍ਰਵੇਸ਼ ਕਰ ਸਰਵਿਸ ਕਰਦੇ ਹਨ। ਸਰਵਿਸ ਤਾਂ ਕਰਨੀ ਹੀ ਹੈ। ਜਿਨ੍ਹਾਂ ਦੇ ਮੱਥੇ ਮਾਮਲਾ ਉਹ ਕਿਵੇਂ ਨੀਂਦ ਕਰੇ! ਸ਼ਿਵਬਾਬਾ ਤਾਂ ਹੈ ਹੀ ਜਗਦੀ ਜੋਤ। ਬਾਪ ਕਹਿੰਦੇ ਹਨ ਮੈਂ ਤੇ ਦਿਨ - ਰਾਤ ਸਰਵਿਸ ਕਰਦਾ ਹਾਂ, ਥੱਕਦਾ ਸ਼ਰੀਰ ਹੈ। ਫੇਰ ਆਤਮਾ ਵੀ ਕੀ ਕਰੇ, ਸ਼ਰੀਰ ਕੰਮ ਨਹੀਂ ਦਿੰਦਾ ਹੈ। ਬਾਪ ਤੇ ਅਥੱਕ ਹਨ ਨਾ। ਉਹ ਹੈ ਜਗਦੀ ਜੋਤ, ਸਾਰੀ ਦੁਨੀਆਂ ਨੂੰ ਜਗਾਉਂਦੇ ਹਨ। ਉਨ੍ਹਾਂ ਦਾ ਪਾਰਟ ਹੀ ਵੰਡਰਫੁਲ ਹੈ, ਜਿਸਨੂੰ ਤੁਸੀਂ ਬੱਚਿਆਂ ਵਿਚੋਂ ਵੀ ਥੋੜ੍ਹੇ ਜਾਣਦੇ ਹਨ। ਕਾਲਾਂ ਦਾ ਕਾਲ ਹੈ ਬਾਪ। ਉਨ੍ਹਾਂ ਦੀ ਆਗਿਆ ਨਹੀਂ ਮੰਨਾਂਗੇ ਤਾਂ ਧਰਮਰਾਜ ਤੋਂ ਡੰਡਾ ਖਾਵਾਂਗੇ। ਬਾਪ ਦਾ ਮੁੱਖ ਡਾਇਰੈਕਸ਼ਨ ਹੈ ਕਿਸੇ ਤੋਂ ਸੇਵਾ ਨਾ ਲਵੋ। ਪਰੰਤੂ ਦੇਹ ਅਭਿਮਾਨ ਵਿੱਚ ਆਕੇ ਬਾਪ ਦੀ ਆਗਿਆ ਦਾ ਉਲੰਘਣ ਕਰਦੇ ਹਨ। ਬਾਬਾ ਕਹਿੰਦੇ ਤੁਸੀਂ ਖੁਦ ਸਰਵੈਂਟ ਹੋ। ਇੱਥੇ ਸੁੱਖ ਲਵੋਗੇ ਤਾਂ ਉੱਥੇ ਸੁੱਖ ਘੱਟ ਹੋ ਜਾਵੇਗਾ। ਆਦਤ ਪੈ ਜਾਂਦੀ ਹੈ ਤਾਂ ਸਰਵੈਂਟ ਬਿਨਾਂ ਰਹਿ ਨਹੀਂ ਸਕਦੇ ਹਨ। ਕਈ ਕਹਿੰਦੇ ਹਨ ਅਸੀਂ ਤਾਂ ਇੰਡੀਪੈਂਡੈਂਟ ਰਹਾਂਗੇ ਪਰੰਤੂ ਬਾਪ ਕਹਿੰਦੇ ਹਨ ਡਿਪੈਂਡ ਰਹਿਣਾ ਚੰਗਾ ਹੈ। ਤੁਸੀਂ ਸਭ ਬਾਪ ਤੇ ਡਿਪੈਂਡ ਕਰਦੇ ਹੋ। ਇੰਡੀਪੈਂਡੈਂਟ ਬਣਨ ਨਾਲ ਡਿੱਗ ਪੈਂਦੇ ਹਨ। ਤੁਸੀਂ ਸਭ ਡਿਪੈਂਡ ਕਰਦੇ ਹੋ ਸ਼ਿਵਬਾਬਾ ਤੇ। ਸਾਰੀ ਦੁਨੀਆ ਡਿਪੈਂਡ ਕਰਦੀ ਹੈ, ਤਾਂ ਹੀ ਤੇ ਕਹਿੰਦੇ ਹਨ ਹੇ ਪਤਿਤ - ਪਾਵਨ ਆਓ। ਉਂਨ੍ਹਾਂ ਤੋਂ ਸੁੱਖ ਸ਼ਾਂਤੀ ਮਿਲਦੀ ਹੈ ਪਰੰਤੂ ਸਮਝਦੇ ਨਹੀਂ ਹਨ। ਇਹ ਭਗਤੀਮਾਰਗ ਦਾ ਸਮਾਂ ਵੀ ਪਾਸ ਕਰਨਾ ਹੀ ਹੈ, ਜਦੋ ਰਾਤ ਪੂਰੀ ਹੁੰਦੀ ਹੈ ਉਦੋਂ ਬਾਪ ਆਉਂਦੇ ਹਨ। ਇੱਕ ਸੈਕਿੰਡ ਦਾ ਵੀ ਫਰਕ ਨਹੀਂ ਪੈ ਸਕਦਾ। ਬਾਪ ਕਹਿੰਦੇ ਹਨ ਮੈਂ ਇਸ ਡਰਾਮੇ ਨੂੰ ਜਾਣਨ ਵਾਲਾ ਹਾਂ। ਡਰਾਮੇ ਦੇ ਆਦਿ- ਮੱਧ - ਅੰਤ ਨੂੰ ਹੋਰ ਕੋਈ ਵੀ ਨਹੀਂ ਜਾਣਦੇ। ਸਤਿਯੁਗ ਤੋੰ ਲੈਕੇ ਇਹ ਗਿਆਨ ਪਰਾਏ ਲੋਪ ਹੈ। ਹੁਣ ਤੁਸੀਂ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹੋ, ਇਸ ਨੂੰ ਹੀ ਗਿਆਨ ਕਿਹਾ ਜਾਂਦਾ ਹੈ, ਬਾਕੀ ਸਭ ਹੈ ਭਗਤੀ। ਬਾਪ ਨੂੰ ਨਾਲੇਜਫੁਲ ਕਹਿੰਦੇ ਹਨ। ਸਾਨੂੰ ਉਹ ਨਾਲੇਜ ਮਿਲ ਰਹੀ ਹੈ। ਬੱਚਿਆਂ ਨੂੰ ਨਸ਼ਾ ਵੀ ਚੰਗਾ ਹੋਣਾ ਚਾਹੀਦਾ ਹੈ। ਪਰੰਤੂ ਇਹ ਵੀ ਸਮਝਦੇ ਹਨ ਕਿ ਰਾਜਧਾਨੀ ਸਥਾਪਨ ਹੁੰਦੀ ਹੈ। ਕੋਈ ਤਾਂ ਪ੍ਰਜਾ ਵਿੱਚ ਵੀ ਸਧਾਰਨ ਨੌਕਰ - ਚਾਕਰ ਬਣਦੇ ਹਨ। ਜਰਾ ਵੀ ਗਿਆਨ ਸਮਝ ਵਿੱਚ ਨਹੀਂ ਆਉਂਦਾ। ਵੰਡਰ ਹੈ ਨਾ! ਗਿਆਨ ਤਾਂ ਬਹੁਤ ਸਹਿਜ ਹੈ। 84 ਜਨਮਾਂ ਦਾ ਚੱਕਰ ਹੁਣ ਪੂਰਾ ਹੋਇਆ ਹੈ। ਹੁਣ ਜਾਣਾ ਹੈ ਆਪਣੇ ਘਰ। ਅਸੀਂ ਡਰਾਮੇ ਦੇ ਮੁੱਖ ਐਕਟਰ ਹਾਂ। ਸਾਰੇ ਡਰਾਮੇ ਨੂੰ ਜਾਣ ਗਏ ਹਾਂ। ਸਾਰੇ ਡਰਾਮੇ ਦੇ ਹੀਰੋ - ਹੀਰੋਇਨ ਐਕਟਰ ਅਸੀਂ ਹਾਂ। ਕਿੰਨਾ ਸਹਿਜ ਹੈ। ਪਰੰਤੂ ਤਕਦੀਰ ਵਿੱਚ ਨਹੀਂ ਹੈ ਤਾਂ ਤਦਬੀਰ ਵੀ ਕੀ ਕਰੀਏ! ਪੜ੍ਹਾਈ ਵਿੱਚ ਅਜਿਹਾ ਹੁੰਦਾ ਹੈ। ਕੋਈ ਨਾਪਾਸ ਹੋ ਜਾਂਦੇ ਹਨ, ਕਿੰਨਾ ਵੱਡਾ ਸਕੂਲ ਹੈ। ਰਾਜਧਾਨੀ ਸਥਾਪਨ ਹੋਣੀ ਹੈ। ਹੁਣ ਜਿਨਾਂ ਜੋ ਪੜ੍ਹਨਗੇ, ਬੱਚੇ ਜਾਣ ਸਕਦੇ ਹਨ ਅਸੀਂ ਕੀ ਪਦਵੀ ਪਾਵਾਂਗੇ? ਢੇਰ ਦੇ ਢੇਰ ਹਨ, ਸਾਰੇ ਵਾਰਿਸ ਤਾਂ ਨਹੀਂ ਬਣਨਗੇ। ਪਵਿੱਤਰ ਬਣਨਾ ਬਹੁਤ ਮੁਸ਼ਕਿਲ ਹੈ। ਬਾਪ ਕਿੰਨਾ ਸਹਿਜ ਸਮਝਾਉਂਦੇ ਹਨ, ਹੁਣ ਨਾਟਕ ਪੂਰਾ ਹੁੰਦਾ ਹੈ। ਬਾਪ ਦੀ ਯਾਦ ਨਾਲ ਸਤੋਪ੍ਰਧਾਨ ਬਣ, ਸਤੋਪ੍ਰਧਾਨ ਦੁਨੀਆਂ ਦਾ ਮਾਲਿਕ ਬਣਨਾ ਹੈ। ਜਿਨਾਂ ਹੋ ਸਕੇ ਯਾਦ ਵਿੱਚ ਰਹਿਣਾ ਹੈ। ਪਰੰਤੂ ਤਕਦੀਰ ਵਿੱਚ ਨਹੀਂ ਹੈ ਤਾਂ ਫੇਰ ਬਾਪ ਦੇ ਬਦਲੇ ਹੋਰ - ਹੋਰ ਨੂੰ ਯਾਦ ਕਰਦੇ ਹਨ। ਦਿਲ ਲਗਾਉਣ ਕਾਰਨ ਫੇਰ ਰੋਣਾ ਵੀ ਬਹੁਤ ਪੈਂਦਾ ਹੈ। ਬਾਪ ਕਹਿੰਦੇ ਹਨ ਇਸ ਪੁਰਾਣੀ ਦੁਨੀਆਂ ਨਾਲ ਦਿਲ ਨਹੀਂ ਲਗਾਉਣਾ ਹੈ। ਇਹ ਤਾਂ ਖਤਮ ਹੋਣੀ ਹੈ। ਇਹ ਹੋਰ ਕਿਸੇ ਨੂੰ ਪਤਾ ਨਹੀਂ ਹੈ। ਉਹ ਤਾਂ ਸਮਝਦੇ ਹਨ ਕਲਯੁਗ ਹਾਲੇ ਬਹੁਤ ਸਮੇਂ ਚੱਲਣਾ ਹੈ। ਘੋਰ ਨੀਂਦਰ ਵਿੱਚ ਸੁੱਤੇ ਪਏ ਹਨ। ਤੁਹਾਡੀ ਇਹ ਪ੍ਰਦਰਸ਼ਨੀ ਪਰਜਾ ਬਣਾਉਣ ਦੇ ਲਈ ਵਿਹੰਗ ਮਾਰਗ ਦੀ ਸਰਵਿਸ ਦਾ ਸਾਧਨ ਹੈ। ਰਾਜਾ - ਰਾਣੀ ਵੀ ਕੋਈ ਨਿਕਲ ਪਵੇਗਾ। ਬਹੁਤ ਹਨ ਜੋ ਸਰਵਿਸ ਦਾ ਚੰਗਾ ਸ਼ੌਂਕ ਰੱਖਦੇ ਹਨ। ਫੇਰ ਕੋਈ ਗਰੀਬ, ਕੋਈ ਸ਼ਾਹੂਕਾਰ ਹੈ। ਹੋਰਾਂ ਨੂੰ ਆਪ ਸਮਾਨ ਬਣਾਉਂਦੇ ਹਨ, ਉਸਦਾ ਵੀ ਫਾਇਦਾ ਤਾਂ ਮਿਲਦਾ ਹੈ ਨਾ। ਅੰਨਿਆਂ ਦੀ ਲਾਠੀ ਬਣਨਾ ਹੈ, ਸਿਰਫ ਇਹ ਦੱਸਣਾ ਹੈ ਕਿ ਬਾਪ ਅਤੇ ਵਰਸੇ ਨੂੰ ਯਾਦ ਕਰੋ, ਵਿਨਾਸ਼ ਸਾਹਮਣੇ ਖੜ੍ਹਾ ਹੈ। ਜਦੋਂ ਵਿਨਾਸ਼ ਦਾ ਸਮਾਂ ਨੇੜ੍ਹੇ ਵੇਖਣਗੇ ਉਦੋਂ ਤੁਹਾਡੀਆਂ ਗੱਲਾਂ ਨੂੰ ਸੁਣਨਗੇ। ਤੁਹਾਡੀ ਸਰਵਿਸ ਵੀ ਵਾਧੇ ਨੂੰ ਪਾਉਂਦੀ ਜਾਵੇਗੀ, ਸਮਝਣਗੇ ਬਰੋਬਰ ਠੀਕ ਹੈ। ਤੁਸੀਂ ਰੜੀਆਂ ਤਾਂ ਮਾਰਦੇ ਰਹਿੰਦੇ ਹੋ ਕਿ ਵਿਨਾਸ਼ ਹੋਣਾ ਹੈ।

ਤੁਹਾਡੀ ਪ੍ਰਦਰਸ਼ਨੀ ਮੇਲਾ ਵਾਧੇ ਨੂੰ ਪਾਉਂਦਾ ਰਹੇਗਾ। ਕੋਸ਼ਿਸ਼ ਕਰਨੀ ਹੈ ਕੋਈ ਚੰਗਾ ਹਾਲ ਮਿਲ ਜਾਵੇ, ਕਿਰਾਇਆ ਦੇਣ ਲਈ ਤਾਂ ਅਸੀਂ ਤਿਆਰ ਹਾਂ। ਬੋਲੋ, ਤੁਹਾਡਾ ਹੋਰ ਵੀ ਨਾਮ ਬਾਲਾ ਹੋਵੇਗਾ। ਇਵੇਂ ਬਹੁਤਿਆਂ ਦੇ ਕੋਲ ਹਾਲ ਪਏ ਹੁੰਦੇ ਹਨ। ਪੁਰਸ਼ਾਰਥ ਕਰਨ ਨਾਲ 3 ਪੈਰ ਧਰਤੀ ਦੇ ਮਿਲ ਜਾਣਗੇ। ਜਦੋਂ ਤੱਕ ਤੁਸੀਂ ਛੋਟੀ - ਛੋਟੀ ਪ੍ਰਦਰਸ਼ਨੀ ਰੱਖੋ। ਸ਼ਿਵਜਯੰਤੀ ਵੀ ਤੁਸੀਂ ਮਨਾਓਗੇ ਤਾਂ ਆਵਾਜ਼ ਹੋਵੇਗੀ। ਤੁਸੀਂ ਲਿਖਦੇ ਵੀ ਹੋ ਸ਼ਿਵਜਯੰਤੀ ਦੀ ਛੁੱਟੀ ਦਾ ਦਿਨ ਮੁਕੱਰਰ ਕਰੋ। ਅਸਲ ਵਿੱਚ ਜਨਮਦਿਨ ਤੇ ਇੱਕ ਦਾ ਹੀ ਮਨਾਉਣਾ ਚਾਹੀਦਾ ਹੈ। ਉਹ ਹੀ ਪਤਿਤ - ਪਾਵਨ ਹੈ। ਸਟੈਂਪ ਵੀ ਅਸਲ ਵਿੱਚ ਇਸ ਤ੍ਰਿਮੂਰਤੀ ਦੀ ਹੈ। ਸਤਿਆ ਮੇਵ ਜਯਤੇ… ਇਹ ਹੈ ਜਿੱਤ ਪਾਉਣ ਦਾ ਸਮਾਂ। ਸਮਝਾਉਣ ਵਾਲਾ ਵੀ ਵਧੀਆ ਚਾਹੀਦਾ ਹੈ। ਸਾਰੇ ਸੈਂਟਰਜ ਦੇ ਮੁੱਖੀਆ ਹਨ ਉਨ੍ਹਾਂ ਨੂੰ ਅਟੈਂਸ਼ਨ ਦੇਣਾ ਪਵੇ। ਆਪਣੀ ਸਟੈਂਪ ਨਿਕਾਲ ਸਕਦੇ ਹਨ। ਇਹ ਹੈ ਤ੍ਰਿਮੂਰਤੀ ਸ਼ਿਵ ਜਯੰਤੀ। ਸਿਰਫ਼ ਸ਼ਿਵ ਜਯੰਤੀ ਕਹਿਣ ਨਾਲ ਸਮਝ ਨਹੀਂ ਸੱਕਣਗੇ। ਹੁਣ ਕੰਮ ਤਾਂ ਬੱਚਿਆਂ ਨੇ ਹੀ ਕਰਨਾ ਹੈ। ਬਹੁਤਿਆਂ ਦਾ ਕਲਿਆਣ ਹੋਵੇਗਾ ਤਾਂ ਕਿੰਨੀ ਲਿਫਟ ਮਿਲੇਗੀ, ਸਰਵਿਸ ਦੀ ਲਿਫਟ ਬਹੁਤ ਮਿਲਦੀ ਹੈ। ਪ੍ਰਦਰਸ਼ਨੀ ਨਾਲ ਬਹੁਤ ਸਰਵਿਸ ਹੋ ਸਕਦੀ ਹੈ। ਪ੍ਰਜਾ ਤੇ ਬਣੇਗੀ ਨਾ। ਬਾਬਾ ਵੇਖਦੇ ਹਨ ਸਰਵਿਸ ਤੇ ਕਿਹੜੇ ਬੱਚਿਆਂ ਦਾ ਅਟੈਂਸ਼ਨ ਰਹਿੰਦਾ ਹੈ! ਦਿਲ ਤੇ ਵੀ ਉਹ ਹੀ ਚੜ੍ਹਣਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜੇਕਰ ਇੱਕ ਵਾਰ ਕੋਈ ਭੁੱਲ ਹੋਈ ਤਾਂ ਉਸੇ ਵਕਤ ਕੰਨ ਫੜਨੇ ਹਨ, ਦੁਬਾਰਾ ਉਹ ਭੁੱਲ ਨਾ ਹੋਵੇ। ਕਦੇ ਵੀ ਦੇਹ ਹੰਕਾਰ ਵਿੱਚ ਨਹੀਂ ਆਉਣਾ ਹੈ। ਗਿਆਨ ਵਿੱਚ ਪ੍ਰਵੀਨ ਬਣ ਅੰਤਰਮੁਖੀ ਰਹਿਣਾ ਹੈ।

2. ਸੱਚਾ ਪਿਤਾਵਰਤਾ ਬਣਨਾ ਹੈ, ਜਿਉਂਦੇ ਜੀ ਬਲੀ ਚੜ੍ਹਨਾ ਹੈ। ਕਿਸੇ ਨਾਲ ਵੀ ਦਿਲ ਨਹੀਂ ਲਗਾਉਣੀ ਹੈ। ਬੇਸਮਝੀ ਦਾ ਕੋਈ ਵੀ ਕੰਮ ਨਹੀਂ ਕਰਨਾ ਹੈ।

ਵਰਦਾਨ:-
ਜੁਦਾਈ ਨੂੰ ਸਦਾਕਾਲ ਦੇ ਲਈ ਵਿਦਾਈ ਦੇਣ ਵਾਲੇ ਸਨੇਹੀ ਸਵਰੂਪ ਭਵ

ਜੋ ਸਨੇਹੀ ਨੂੰ ਪਸੰਦ ਹੈ ਉਹ ਹੀ ਸਨੇਹ ਕਰਨ ਵਾਲੇ ਨੂੰ ਪਸੰਦ ਹੋਵੇ - ਇਹ ਸਨੇਹ ਦਾ ਸਵਰੂਪ ਹੈ। ਚੱਲਣਾ -ਖਾਣਾ -ਪੀਣਾ -ਰਹਿਣਾ ਸਨੇਹੀ ਦੇ ਦਿਲਪਸੰਦ ਹੋਵੇ ਇਸਲਈ ਜੋ ਵੀ ਸੰਕਲਪ ਅਤੇ ਕਰਮ ਕਰੋ ਤਾਂ ਪਹਿਲੇ ਸੋਚੋ ਕਿ ਇਹ ਸਨੇਹੀ ਬਾਪ ਦੇ ਦਿਲਪਸੰਦ ਹੈ। ਅਜਿਹੇ ਸੱਚੇ ਸਨੇਹੀ ਬਣੋ ਤਾਂ ਨਿਰੰਤਰ ਯੋਗੀ, ਸਹਿਜਯੋਗੀ ਬਣ ਜਾਣਗੇ। ਜੇਕਰ ਸਨੇਹੀ ਸਵਰੂਪ ਨੂੰ ਸਮਾਨ ਸਵਰੂਪ ਵਿੱਚ ਪਰਿਵਰਤਨ ਕਰ ਦਵੋ ਤਾਂ ਅਮਰ ਭਵ ਦਾ ਵਰਦਾਨ ਮਿਲ ਜਾਏਗਾ ਅਤੇ ਜੁਦਾਈ ਨੂੰ ਸਦਾਕਾਲ ਦੇ ਲਈ ਵਿਦਾਈ ਮਿਲ ਜਾਏਗੀ।

ਸਲੋਗਨ:-
ਸੁਭਾਵ ਇਜ਼ੀ ਅਤੇ ਪੁਰਸ਼ਾਰਥ ਅਟੇੰਸ਼ਨ ਵਾਲਾ ਬਣਾਓ।

ਆਪਣੀ ਸ਼ਕਤੀਸ਼ਾਲੀ ਮਨਸਾ ਦਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ

ਜਿਵੇਂ ਬੀਜ਼ ਵਿੱਚ ਰੁੱਖ ਸਮਾਇਆ ਰਹਿੰਦਾ ਹੈ, ਇਵੇਂ ਸੰਕਲਪ ਰੂਪੀ ਬੀਜ਼ ਵਿੱਚ ਸਾਰੇ ਰੁੱਖ ਦਾ ਵਿਸਤਾਰ ਸਮਾ ਜਾਏ ਉਦੋਂ ਸੰਕਲਪਾਂ ਦੀ ਹਲਚਲ ਖ਼ਤਮ ਹੋਵੇਗੀ। ਜਿਵੇਂ ਅੱਜਕਲ ਦੁਨੀਆਂ ਵਿੱਚ ਰਾਜਨੀਤੀ ਦੀ ਹਲਾਹਲ, ਚੀਜਾਂ ਦੇ ਮੁੱਲ ਦੀ ਹਲਚਲ, ਕਰੰਸੀ ਦੀ ਹਲਚਲ, ਕਰਮਭੋਗ ਦੀ ਹਲਚਲ, ਧਰਮ ਦੀ ਹਲਚਲ… ਵੱਧਦੀ ਜਾ ਰਹੀ ਹੈ। ਉਸ ਹਲਚਲ ਨਾਲ ਖੁਦ ਨੂੰ ਅਤੇ ਸਰਵ ਨੂੰ ਬਚਾਉਣ ਦੇ ਲਈ ਮਨ - ਬੁੱਧੀ ਨੂੰ ਇਕਾਗਰ ਕਰਨ ਦਾ ਅਭਿਆਸ ਕਰਦੇ ਸਾਕਾਸ਼ ਦੇਣ ਦੀ ਸੇਵਾ ਕਰਦੇ ਰਹੋ।