30.03.25 Avyakt Bapdada Punjabi Murli
30.11.2004 Om Shanti Madhuban
" ਹੁਣ ਆਪਣੇ ਚਲਣ ਅਤੇ
ਚੇਹਰੇ ਦ੍ਵਾਰਾ ਬ੍ੜਮਾ ਬਾਪ ਸਮਾਨ ਅਵਿਅਕਤ ਰੂਪ ਵਿਖਾਓ, ਸਖਾਸ਼ਾਤਕਾਰ ਮੂਰਤ ਬਣੋ"
ਅੱਜ ਭਾਗ ਵਿਧਾਤਾ ਬਾਪ
ਆਪਣੇ ਚਾਰੋਂ ਪਾਸੇ ਦੇ ਸ੍ਰੇਸ਼ਠ ਭਾਗਵਾਨ ਬੱਚਿਆਂ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਸਾਰੇ ਕਲਪ ਵਿਚ
ਅਜਿਹਾ ਸ੍ਰੇਸ਼ਠ ਭਾਗ ਕਿਸੇ ਦਾ ਵੀ ਹੋ ਨਹੀਂ ਸਕਦਾ। ਕਲਪ - ਕਲਪ ਦੇ ਤੁਸੀਂ ਬੱਚੇ ਹੀ ਇਸ ਭਾਗ ਦਾ
ਅਧਿਕਾਰ ਪ੍ਰਾਪਤ ਕਰਦੇ ਹੋ। ਯਾਦ ਹੈ - ਆਪਣਾ ਕਲਪ - ਕਲਪ ਦੇ ਅਧਿਕਾਰ ਦਾ ਭਾਗ? ਇਹ ਭਾਗ ਸਰਵ
ਸ੍ਰੇਸ਼ਠ ਭਾਗ ਕਿਉਂ ਹੈ? ਕਿਉਂਕਿ ਖੁਦ ਭਾਗ ਵਿਧਾਤਾ ਨੇ ਇਸ ਸ੍ਰੇਸ਼ਠ ਭਾਗ ਦਾ ਦਿਵਿਯ ਜਨਮ ਤੁਸੀ
ਬੱਚਿਆਂ ਨੂੰ ਦਿੱਤਾ ਹੈ, ਜਿਸ ਦਾ ਜਨਮ ਹੀ ਭਾਗ ਵਿਧਾਤਾ ਦ੍ਵਾਰਾ ਹੈ, ਉਸ ਤੋਂ ਸ੍ਰੇਸ਼ਠ ਭਾਗ ਹੋਰ
ਹੋ ਹੀ ਨਹੀਂ ਸਕਦਾ। ਆਪਣਾ ਭਾਗ ਦਾ ਨਸ਼ਾ ਸਮ੍ਰਿਤੀ ਵਿੱਚ ਰਹਿੰਦਾ ਹੈ? ਆਪਣੇ ਭਾਗ ਦੀ ਲਿਸਟ ਕੱਢੋ
ਤਾਂ ਕਿੰਨੀ ਵੱਡੀ ਲਿਸਟ ਹੈ? ਪ੍ਰਾਪਤ ਕੋਈ ਚੀਜ ਨਹੀਂ ਤੁਸੀਂ ਬ੍ਰਾਹਮਣਾਂ ਦੇ ਭਾਗਵਾਨ ਜੀਵਨ ਵਿਚ।
ਸਭ ਦੇ ਮਨ ਵਿਚ ਆਪਣੇ ਭਾਗ ਦੀ ਲਿਸਟ ਸਮ੍ਰਿਤੀ ਵਿੱਚ ਆ ਗਈ! ਸਮ੍ਰਿਤੀ ਵਿੱਚ ਲਿਆਓ, ਆ ਗਈ ਸਮ੍ਰਿਤੀ
ਵਿਚ? ਦਿਲ ਕੀ ਗੀਤ ਗਾਉਂਦੀ? ਵਾਹ ਭਾਗ ਵਿਧਾਤਾ ਅਤੇ ਵਾਹ ਮੇਰਾ ਭਾਗ! ਇਸ ਵਿਸ਼ੇਸ਼ ਭਾਗ ਦੀ
ਵਿਸ਼ੇਸ਼ਤਾ ਇਹ ਹੀ ਹੈ - ਇੱਕ ਭਗਵਾਨ ਦ੍ਵਾਰਾ ਤਿੰਨ ਸੰਬੰਧਾਂ ਦੀ ਪ੍ਰਾਪਤੀ ਹੈ। ਇੱਕ ਦ੍ਵਾਰਾ ਇੱਕ
ਵਿਚ ਤਿੰਨ ਸੰਬੰਧ, ਜੋ ਜੀਵਨ ਵਿਚ ਵਿਸ਼ੇਸ਼ ਸੰਬੰਧ ਗਾਏ ਹੋਏ ਹਨ - ਬਾਪ, ਸਿੱਖਿਅਕ, ਸਤਿਗੁਰੂ,
ਕਿਸੇ ਨੂੰ ਵੀ ਇੱਕ ਦ੍ਵਾਰਾ ਤਿੰਨ ਵਿਸ਼ੇਸ਼ ਸੰਬੰਧ ਅਤੇ ਪ੍ਰਾਪਤੀ ਨਹੀਂ ਹੈ। ਤੁਸੀਂ ਫਲਕ ਨਾਲ
ਕਹਿੰਦੇ ਹੋ ਸਾਡਾ ਬਾਪ ਵੀ ਹੈ, ਸਿੱਖਿਅਕ ਵੀ ਹੈ ਅਤੇ ਸਤਿਗੁਰੂ ਵੀ ਹੈ। ਬਾਪ ਦ੍ਵਾਰਾ ਸਰਵ ਖਜਾਨਿਆਂ
ਦੀ ਖਾਣ ਪ੍ਰਾਪਤ ਹੈ। ਖਜਾਨਿਆਂ ਦੀ ਲਿਸਟ ਵੀ ਸਮ੍ਰਿਤੀ ਵਿਚ ਆਈ! ਸਮ੍ਰਿਤੀ ਵਿੱਚ ਲਿਆਓ ਕੀ - ਕੀ
ਖਜਾਨਾ ਬਾਪ ਦ੍ਵਾਰਾ ਮਿਲ ਗਿਆ! ਮਿਲ ਗਿਆ ਹੈ ਜਾਂ ਮਿਲਣਾ ਹੈ? ਕੀ ਕਹਾਂਗੇ! ਬਾਲਿਕ ਸੋ ਮਾਲਿਕ ਹੋ
ਹੀ। ਸਿੱਖਿਅਕ ਦ੍ਵਾਰਾ ਸਿੱਖਿਆ ਅਤੇ ਸ੍ਰੇਸ਼ਠ ਪਦਵੀ ਦੀ ਪ੍ਰਾਪਤੀ ਗਈ। ਉਵੇਂ ਵੀ ਵੇਖਿਆ ਜਾਵੇ ਤਾਂ
ਦੁਨੀਆ ਵਿਚ ਵੀ ਸਭ ਤੋਂ ਸ੍ਰੇਸ਼ਠ ਪਦਵੀ ਰਾਜ ਪਦ ਗਾਇਆ ਜਾਂਦਾ ਹੈ, ਤਾਂ ਤੁਸੀਂ ਤੇ ਡਬਲ ਰਾਜੇ ਬਣ
ਗਏ ਹੋ। ਵਰਤਮਾਨ ਰਾਜ ਅਧਿਕਾਰੀ ਅਤੇ ਭਵਿੱਖ ਵਿਚ ਅਨੇਕ ਜਨਮ ਰਾਜ ਪਦਵੀ ਦੇ ਅਧਿਕਾਰੀ। ਪੜਾਈ ਇੱਕ
ਜਨਮ ਦੀ, ਉਹ ਵੀ ਛੋਟਾ ਜਿਹਾ ਜਨਮ ਅਤੇ ਪਦਵੀ ਦੀ ਪ੍ਰਾਪਤੀ ਅਨੇਕ ਜਨਮ, ਅਤੇ ਰਾਜ ਵੀ ਅਖੰਡ, ਅਟਲ,
ਨਿਰਵਿਘਨ ਰਾਜ। ਹੁਣ ਵੀ ਸਵਰਾਜ ਅਧਿਕਾਰੀ ਬੇਫ਼ਿਕਰ ਬਾਦਸ਼ਾਹ ਹੋ, ਹੋ? ਬੇਫ਼ਿਕਰ ਬਾਦਸ਼ਾਹ ਬਣੇ
ਹੋ? ਜੋ ਬੇਫ਼ਿਕਰ ਹਨ ਉਹ ਹੱਥ ਉਠਾਓ। ਬੇਫ਼ਿਕਰ, ਥੋੜ੍ਹਾ ਵੀ ਫ਼ਿਕਰ ਨਹੀਂ ਹੈ? ਵੇਖਣਾ ਜਦੋਂ ਕੋਈ
ਪਪੇਟ ਸ਼ੋਅ ਸਾਮ੍ਹਣੇ ਆਉਂਦਾ ਹੈ ਫਿਰ ਫ਼ਿਕਰ ਹੁੰਦਾ ਹੈ? ਮਾਇਆ ਦਾ ਪਪੈਟ ਸ਼ੋਅ ਸਾਮ੍ਹਣੇ ਆਉਂਦਾ
ਹੈ ਜਾਂ ਨਹੀਂ? ਫਿਰ ਥੋੜ੍ਹਾ - ਥੋੜ੍ਹਾ ਫ਼ਿਕਰ ਹੁੰਦਾ ਹੈ? ਨਹੀਂ ਹੁੰਦਾ? ਥੋੜਾ ਚਿੰਤਾ, ਚਿੰਤਨ
ਚਲਦਾ ਹੈ ਜਾਂ ਨਹੀਂ ਚਲਦਾ ਹੈ? ਉਵੇਂ ਸ੍ਰੇਸ਼ਠ ਭਾਗ ਹੁਣੇ ਤੋਂ ਬੇਫ਼ਿਕਰ ਬਾਦਸ਼ਾਹ ਬਣਾਉਂਦਾ ਹੈ।
ਇਹ ਥੋੜ੍ਹੀ ਬਹੁਤ ਜੋ ਗੱਲਾਂ ਆਉਂਦੀਆਂ ਹਨ ਉਹ ਹੋਰ ਹੀ ਅੱਗੇ ਦੇ ਲਈ ਅਨੁਭਵੀ, ਪਰੀਪਕਵ ਬਣਾਉਣ
ਵਾਲੀਆਂ ਹਨ।
ਹੁਣ ਤਾਂ ਸਾਰੇ ਇਨ੍ਹਾਂ
ਵੱਖ - ਵੱਖ ਗੱਲਾਂ ਦੇ ਅਨੁਭਵੀ ਹੋ ਗਏ ਹੋ ਨਾ! ਘਬਰਾਉਂਦੇ ਤੇ ਨਹੀਂ ਹੋ ਨਾ? ਆਰਾਮ ਨਾਲ ਸਾਖਸ਼ੀ
ਦੀ ਸੀਟ ਤੇ ਬੈਠ ਉਹ ਪਪੇਟ ਸ਼ੋਅ ਵੇਖੋ, ਕਾਰਟੂਨ ਸ਼ੋਅ ਵੇਖੋ। ਹੈ ਕੁਝ ਵੀ ਨਹੀਂ, ਕਾਰਟੂਨ ਹੈ।
ਹੁਣ ਤਾਂ ਮਜ਼ਬੂਤ ਹੋ ਗਏ ਹੋ ਨਾ! ਹੁਣ ਮਜ਼ਬੂਤ ਹੋ? ਜਾਂ ਕਦੇ - ਕਦੇ ਘਬਰਾਉਂਦੇ ਹੋ? ਇਹ ਕਾਗ਼ਜ਼
ਦਾ ਸ਼ੇਰ ਬਣ ਕੇ ਆਉਂਦੇ ਹਨ। ਹੈ ਕਾਗ਼ਜ਼ ਦਾ ਲੇਕਿਨ ਸ਼ੇਰ ਬਣ ਕੇ ਆਉਂਦੇ ਹਨ। ਹੁਣ ਸਮੇਂ ਪ੍ਰਮਾਣ
ਅਨੁਭਵੀ ਮੂਰਤ ਬਣ ਸਮੇਂ ਨੂੰ, ਪ੍ਰਾਕ੍ਰਿਤੀ ਨੂੰ, ਮਾਇਆ ਨੂੰ ਚੈਲੇਂਜ ਕਰੋ - ਆਓ, ਅਸੀਂ, ਵਿਜੇਈ
ਹਾਂ। ਵਿਜੇਈ ਦੀ ਚੈਲੇਂਜ ਕਰੋ। (ਵਿਚ - ਵਿਚ ਖਾਂਸੀ ਆ ਰਹੀ ਹੈ ) ਅੱਜ ਵਾਜਾ ਥੋੜ੍ਹਾ ਖਰਾਬ ਹੈ,
ਮਿਲਣਾ ਤੇ ਹੈ ਨਾ!
ਬਾਪਦਾਦਾ ਦੇ ਕੋਲ ਦੋ
ਗਰੁੱਪ ਬਾਰ - ਬਾਰ ਆਉਂਦੇ ਹਨ, ਕਿਸ ਲਈ ਆਉਂਦੇ ਹਨ? ਦੋਵੇਂ ਗਰੁੱਪ ਬਾਪਦਾਦਾ ਨੂੰ ਕਹਿੰਦੇ ਹਨ -
ਅਸੀਂ ਤਿਆਰ ਹਾਂ। ਇੱਕ ਇਹ ਸਮਾ, ਪ੍ਰਾਕ੍ਰਿਤੀ ਅਤੇ ਮਾਇਆ। ਮਾਇਆ ਸਮਝ ਗਈ ਹੈ ਹਨ ਸਾਡਾ ਰਾਜ ਜਾ
ਵਾਲਾ ਹੈ। ਅਤੇ ਦੂਜਾ ਗਰੁੱਪ ਹੈ ਏਡਵਾਂਸ ਪਾਰਟੀ। ਦੋਵੇਂ ਗਰੁੱਪ ਡੇਟ ਪੁੱਛ ਰਹੇ ਹਨ। ਫਾਰੇਨ ਵਿਚ
ਤੇ ਇੱਕ ਸਾਲ ਪਹਿਲਾਂ ਡੇਟ ਫਿਕਸ ਕਰਦੇ ਹੋ ਨਾ? ਅਤੇ ਇੱਥੇ ਛੇ ਮਹੀਨੇ ਪਹਿਲੇ? ਭਾਰਤ ਵਿਚ ਫਾਸਟ
ਜਾਂਦੇ ਹਨ। 15 ਦਿਨ ਵਿਚ ਵੀ ਕਈ ਪ੍ਰੋਗਰਾਮ ਦੀ ਡੇਟ ਹੋ ਜਾਂਦੀ ਹੈ। ਤਾਂ ਸਮਾਪਤੀ, ਸੰਪੰਨਤਾ, ਬਾਪ
ਦੇ ਸਮਾਨ ਬਣਨ ਦੀ ਡੇਟ ਕਿਹੜੀ ਹੈ? ਉਹ ਬਾਪਦਾਦਾ ਤੋਂ ਪੁੱਛਦੇ ਹਨ। ਉਹ ਡੇਟ ਹੁਣ ਤੁਸੀ ਬ੍ਰਾਹਮਣਾਂ
ਨੇ ਫਿਕਸ ਕਰਨੀ ਹੈ। ਹੋ ਸਕਦੀ ਹੈ? ਡੇਟ ਫਿਕਸ ਹੋ ਸਕਦੀ ਹੈ? ਪਾਂਡਵ ਬੋਲੋ, ਤਿੰਨੋ ਹੀ ਬੋਲੀ (ਬਾਪਦਾਦਾ
ਨਿਰਵੈਰ ਭਾਈ, ਰਮੇਸ਼ ਭਾਈ, ਬ੍ਰਿਜ ਮੋਹਨ ਭਾਈ ਤੋਂ ਪੁੱਛ ਰਹੇ ਹਨ) ਡੇਟ ਫਿਕਸ ਹੋ ਸਕਦੀ ਹੈ? ਬੋਲੋ
- ਹੋ ਸਕਦੀ ਹੈ? ਕੀ ਅਚਾਨਕ ਹੋਣੀ ਹੈ? ਡਰਾਮੇ ਵਿਚ ਫ਼ਿਕਸ ਹੈ ਪਰ ਉਸ ਨੂੰ ਪ੍ਰੈਕਟਿਕਲ ਵਿਚ ਲਿਆਉਣਾ
ਹੈ ਜਾਂ ਨਹੀਂ? ਉਹ ਕੀ ? ਦੱਸੋ। ਹੋਣੀ ਹੈ? ਅਚਾਨਕ ਹੋਵੇਗਾ? ਡੇਟ ਫ਼ਿਕਸ ਨਹੀਂ ਹੋਵੇਗੀ? ਹੋਵੇਗੀ?
ਪਹਿਲੀ ਲਾਈਨ ਵਾਲੇ ਦੱਸੋ ਹੋਵੇਗੀ? ਜੋ ਕਹਿੰਦੇ ਹਨ ਡਰਾਮੇ ਨੂੰ ਪ੍ਰੈਕਟਿਕਲ ਵਿਚ ਲਿਆਉਣ ਦੇ ਲਈ ਮਨ
ਵਿਚ ਡੇਟ ਦਾ ਸੰਕਲਪ ਕਰਨਾ ਪਵੇਗਾ, ਉਹ ਹੱਥ ਉਠਾਓ। ਕਰਨਾ ਪਵੇਗਾ? ਇਹ ਨਹੀਂ ਉਠਾ ਰਹੇ ਹਨ? ਅਚਾਨਕ
ਹੋਵੇਗੀ? ਡੇਟ ਫੇਕਸ ਕਰ ਸਕਦੇ ਹੋ? ਪਿੱਛੇ ਵਾਲਿਆਂ ਨੇ ਸਮਝ ਲਿਆ? ਅਚਾਨਕ ਹੋਣਾ ਹੈ ਇਹ ਰਾਇਟ ਹੈ
ਪਰ ਆਪਣੇ ਨੂੰ ਤਿਆਰ ਰੱਖਣ ਦੇ ਲਈ ਇਹ ਲਕਸ਼ ਜਰੂਰ ਰੱਖਣਾ ਪਵੇਗਾ। ਬਿਨਾਂ ਲਕਸ਼ ਦੇ ਸੰਪੰਨ ਬਣਨ
ਵਿਚ ਅਲਬੇਲਾਪਨ ਆ ਜਾਂਦਾ ਹੈ। ਤੁਸੀ ਵੇਖੋ ਹੁਣ ਡੇਟ ਫਿਕਸ ਕਰਦੇ ਹੋ ਤਾਂ ਹੀ ਸਫਲਤਾ ਮਿਲਦੀ ਹੈ।
ਕਿਸੇ ਵੀ ਪ੍ਰੋਗ੍ਰਾਮ ਦੀ ਡੇਟ ਫਿਕਸ ਕਰਦੇ ਹੋ ਨਾ? ਬਣਨਾ ਹੀ ਹੈ ਹੈ, ਇਹ ਸੰਕਲਪ ਤੇ ਕਰਨਾ ਪਵੇਗਾ
ਨਾ! ਜਾਂ ਨਹੀਂ, ਡਰਾਮੇ ਵਿਚ ਆਪੇ ਹੋ ਹੈ ਜਾਵੇਗਾ? ਕੀ ਸਮਝਦੇ ਹੋ? ਪਹਿਲੀ ਲਾਈਨ ਵਾਲੇ ਦੱਸੋ?
ਪ੍ਰੇਮ (ਦੇਹਰਾਦੂਨ ਸੁਣਾਓ) ਕਰਨਾ ਪਵੇਗਾ, ਕਰਨਾ ਪਵੇਗਾ? ਜਯੰਤੀ ਬੋਲੋ, ਕਰਨਾ ਪਵੇਗਾ। ਉਹ ਕਦੋਂ
ਹੋਵੇਗੀ? ਅੰਤ ਵਿੱਚ ਹੋਵੇਗੀ ਜਦੋਂ ਸਮਾ ਆ ਜਾਵੇਗਾ! ਸਮੇਂ ਸੰਪੰਨ ਬਣਾਏ ਗਾ ਜਾਂ ਤੁਸੀ ਸਮੇਂ ਨੂੰ
ਸਮੀਪ ਲਿਆਵੋਗੇ?
ਬਾਪਦਾਦਾ ਨੇ ਵੇਖਿਆ ਹੈ
ਕਿ ਸਮ੍ਰਿਤੀ ਵਿਚ ਗਿਆਨ ਵੀ ਰਹਿੰਦਾ ਹੈ, ਨਸ਼ਾ ਵੀ ਰਹਿੰਦਾ ਹੈ, ਨਿਸ਼ਚੇ ਵੀ ਰਹਿੰਦਾ ਵੇ, ਪਰ ਹੁਣ
ਐਡੀਸ਼ਨ ਚਾਹੀਦੀ ਹੈ - ਚਲਣ ਅਤੇ ਚੇਹਰੇ ਤੋਂ ਵਿਖਾਈ ਦੇਵੇ। ਬੁੱਧੀ ਵਿਚ ਯਾਦ ਸਭ ਰਹਿੰਦਾ ਹੈ,
ਸਮ੍ਰਿਤੀ ਵਿਚ ਵੀ ਆਉਂਦਾ ਹੈ ਲੇਕਿਨ ਹੁਣ ਸਵਰੂਪ ਵਿਚ ਆਵੇ। ਜਦੋਂ ਸਧਾਰਨ ਰੂਪ ਵਿਚ ਵੀ ਜੇਕਰ ਕੋਈ
ਵੱਡੇ ਆਕੁਪੇਸ਼ਨ ਵਾਲਾ ਹੈ ਜਾਂ ਕੋਈ ਸਾਹੂਕਾਰ ਦਾ ਬੱਚਾ ਏਜੁਕੇਟਿਡ ਹੈ ਤਾਂ ਉਸ ਦੀ ਚਲਣ ਤੋਂ
ਵਿਖਾਈ ਪੈਂਦਾ ਹੈ ਕਿ ਇਹ ਕੁੱਝ ਹੈ। ਉਨ੍ਹਾਂ ਦਾ ਕੁਝ ਨਾ ਕੁਝ ਨਿਆਰਾਪਨ ਵਿਖਾਈ ਦਿੰਦਾ ਹੈ। ਤਾਂ
ਇੰਨਾਂ ਵੱਡਾ ਭਾਗ, ਵਰਸਾ ਵੀ ਹੈ, ਪੜਾਈ ਅਤੇ ਪਦਵੀ ਵੀ ਹੈ। ਸਵਰਾਜ ਤੇ ਹੁਣ ਵੀ ਹੈ ਨਾ!
ਪ੍ਰਪਤੀਆਂਵੀ ਸਭ ਹਨ, ਲੇਕਿਨ ਚਲਣ ਅਤੇ ਚੇਹਰੇ ਤੋਂ ਭਾਗ ਦਾ ਸਿਤਾਰਾ ਮੱਥੇ ਤੇ ਚਕਦਾ ਹੋਇਆ ਵਿਖਾਈ
ਦੇਵੇ, ਉਹ ਹੁਣ ਐਡੀਸ਼ਨ ਚਾਹੀਦੀ ਹੈ। ਹੁਣ ਲੋਕਾਂ ਨੂੰ ਤੁਸੀ ਸ੍ਰੇਸ਼ਠ ਭਾਗਵਾਨ ਆਤਮਾਵਾਂ ਦ੍ਵਾਰਾ
ਇਹ ਅਨੁਭਵ ਹੋਣਾ ਹੈ, ਚਾਹੀਦਾ ਨਹੀਂ, ਹੋਣਾ ਹੈ ਕਿ ਸਾਡੇ ਇਸ਼ਟ ਦੇਵ ਹਨ, ਇਸ਼ਟ ਦੇਵੀਆਂ ਹਨ। ਇਹ
ਸਾਡੇ ਹਨ। ਜਿਵੇਂ ਬ੍ਰਹਮਾ ਬਾਪ ਨੇ ਵੇਖਿਆ - ਸਧਾਰਨ ਤਨ ਵਿੱਚ ਹੁੰਦੇ ਵੀ ਆਦਿ ਦੇ ਸਮੇਂ ਵੀ ਬ੍ਰਹਮਾ
ਬਾਪ ਵਿਚ ਕੀ ਵਿਖਾਈ ਦਿੰਦਾ ਸੀ, ਕ੍ਰਿਸ਼ਨ ਵਿਖਾਈ ਦਿੰਦਾ ਸੀ ਨਾ! ਆਦਿ ਵਾਲਿਆਂ ਨੂੰ ਅਨੁਭਵ ਹੈ
ਨਾ! ਜਿਵੇਂ ਆਦਿ ਵਿਚ ਬ੍ਰਹਮਾ ਬਾਪ ਦ੍ਵਾਰਾ ਸ਼੍ਰੀਕ੍ਰਿਸ਼ਨ ਵਿਖਾਈ ਦਿੰਦਾ ਸੀ, ਇਵੇਂ ਹੀ ਲਾਸ੍ਟ
ਵਿਚ ਕੀ ਵਿਖਾਈ ਦਿੰਦਾ ਸੀ? ਅਵਿਅਕਤ ਰੂਪ ਵਿਖਾਈ ਦਿੰਦਾ ਸੀ ਨਾ! ਚਲਣ ਵਿਚ, ਚੇਹਰੇ ਵਿਚ ਵਿਖਾਈ
ਦਿੱਤਾ ਨਾ! ਹੁਣ ਬਾਪਦਾਦਾ ਵਿਸ਼ੇਸ਼ ਨਿਮਿਤ ਬੱਚਿਆਂ ਨੂੰ ਇਹ ਹੋਮਵਰਕ ਦੇ ਰਿਹਾ ਹੈ ਕਿ ਹੁਣ ਬ੍ਰਹਮਾ
ਬਾਪ ਸਮਾਨ ਬਣ ਅਵਿਅਕਤ ਰੂਪ ਵਿਖਾਈ ਦੇਵੇ। ਚਲਣ ਅਤੇ ਚੇਹਰੇ ਤੋਂ ਘਟ ਤੋਂ ਘਟ 108 ਮਾਲਾ ਦੇ ਦਾਣੇ
ਤਾਂ ਵਿਖਾਈ ਦੇਣ। ਬਾਪਦਾਦਾ ਨਾਮ ਨਹੀਂ ਕਹਿੰਦੇ ਹਨ, ਨਾਮ ਨਹੀਂ ਦੱਸਦੇ ਹਨ - 108 ਕੌਣ ਹਨ ਲੇਕਿਨ
ਉਨ੍ਹਾਂ ਦੀ ਚਲਣ ਅਤੇ ਚਿਹਰਾ ਖੁਦ ਹੀ ਪ੍ਰਤੱਖ ਹੋਵੇ। ਇਹ ਹੋਮ ਵਰਕ ਬਾਪਦਾਦਾ ਬੱਚਿਆਂ ਨੂੰ ਵਿਸ਼ੇਸ਼
ਦੇ ਰਿਹਾ ਹੈ। ਹੋ ਸਕਦਾ ਹੈ? ਅੱਛਾ ਕਿੰਨਾਂ ਸਮੇਂ ਚਾਹੀਦਾ ਹੈ? ਇਵੇਂ ਨਹੀਂ ਸਮਝਣਾ ਕਿ ਪਿੱਛੇ ਆਏ
ਹਾਂ, ਟਾਇਮ ਦੀ ਗੱਲ ਨਹੀਂ ਹੈ, ਕੋਈ ਸਮਝੇ ਸਾਨੂੰ ਤੇ ਥੋੜੇ ਵਰ੍ਹੇ ਹੀ ਹੋਏ ਹਨ। ਕੋਈ ਵੀ ਲਾਸ੍ਟ
ਸੋ ਫਾਸਟ ਅਤੇ ਫਾਸਟ ਸੋ ਫਸਟ ਜਾ ਸਕਦਾ ਹੈ। ਇਹ ਵੀ ਬਾਪਦਾਦਾ ਦੀ ਚੈਲੇਂਜ ਹੈ, ਕਰ ਸਕਦੇ ਹੋ। ਕੋਈ
ਵੀ ਸਕਦੇ ਹੋ। ਲਾਸ੍ਟ ਵਾਲਾ ਵੀ ਹੋ ਸਕਦਾ ਹੈ। ਸਿਰਫ ਲਕਸ਼ ਪੱਕਾ ਰੱਖੋ - ਕਰਨਾ ਹੀ ਹੈ, ਹੋਣਾ ਹੀ
ਹੈ।
ਡਬਲ ਫਾਰਨਰਜ਼ ਹੱਥ ਉਠਾਓ।
ਤਾਂ ਡਬਲ ਫਾਰਨਰਜ਼ ਕੀ ਕਰਨਗੇ? ਡਬਲ ਚਾਂਸ ਲੈਣਗੇ ਨਾ। ਬਾਪਦਾਦਾ ਨਾਮ ਨਹੀਂ ਅਨਾਉਂਸ ਕਰਨਗੇ ਲੇਕਿਨ
ਉਨ੍ਹਾਂ ਦਾ ਚਿਹਰਾ ਦੱਸੇਗਾ - ਇਹ ਹਨ। ਹਿੰਮਤ ਹੈ? ਪਹਿਲੀ ਲਾਈਨ ਨੂੰ ਬਾਪਦਾਦਾ ਵੇਖ ਰਿਹਾ ਹੈ।
ਹੈ, ਹਿੰਮਤ ਹੈ? ਜੇਕਰ ਹਿੰਮਤ ਹੈ ਤਾਂ ਹੱਥ ਉਠਾਓ। ਹਿੰਮਤ ਹੈ ਤਾਂ? ਪਿੱਛੇ ਵਾਲੇ ਵੀ ਉਠਾ ਸਕਦੇ
ਹਨ। ਜੋ ਓਟੇ ਸੋ ਅਰਜੁਨ। ਅੱਛਾ, ਬਾਪਦਾਦਾ ਰਿਜਲਟ ਵੇਖਣ ਦੇ ਲਈ, ਕੀ - ਕੀ ਪੁਰਸ਼ਾਰਥ ਕਰ ਰਹੇ ਹਨ,
ਕੌਣ - ਕੌਣ ਕਰ ਰਿਹਾ ਹੈ ਇਹ ਰਿਜਲਟ ਵੇਖਣ ਦੇ ਲਈ ਛੇ ਮਹੀਨੇ ਦੇ ਰਹੇ ਹਨ। ਛੇ ਮਹੀਨੇ ਰਿਜਲਟ
ਵੇਖਣਗੇ ਫਿਰ ਫਾਈਨਲ ਕਰਨ ਗੇ। ਠੀਕ ਹੈ? ਕਿਉਂਕਿ ਵੇਖਿਆ ਜਾਂਦਾ ਹੈ ਕਿ ਹੁਣ ਸਮੇਂ ਦੀ ਰਫਤਾਰ ਤੇਜ਼
ਜਾ ਰਹੀ ਹੈ, ਰਚਨਾ ਨੂੰ ਤੇਜ ਨਹੀਂ ਜਾਣਾ ਚਾਹੀਦਾ, ਰਚਤਾ ਨੂੰ ਤੇਜ ਹੋਣਾ ਚਾਹੀਦਾ ਹੈ। ਹੁਣ ਥੋੜ੍ਹਾ
ਫਾਸਟ ਕਰੋ, ਉੱਡੋ ਹੁਣ। ਚਲ ਰਹੇ ਹਾਂ ਨਹੀਂ, ਉੱਡ ਰਹੇ ਹਾਂ। ਜਵਾਬ ਵਿਚ ਬਹੁਤ ਚੰਗੇ ਜਵਾਬ ਦਿੰਦੇ
ਹਨ ਕਿ ਅਸੀਂ ਹੀ ਤੇ ਹਾਂ ਨਾ।! ਹੋਰ ਕੌਣ ਹੋਵੇਗਾ। ਬਾਪਦਾਦਾ ਖੁਸ਼ ਹੁੰਦੇ ਹਨ। ਲੇਕਿਨ ਹੁਣ ਲੋਕ (ਆਤਮਾਵਾਂ)
ਜੋ ਹਨ ਨਾ, ਉਹ ਕੁਝ ਵੇਖਣਾ ਚਾਹੁੰਦੇ ਹਨ। ਬਾਪਦਾਦਾ ਨੂੰ ਯਾਦ ਹੈ ਜਦੋਂ ਆਦਿ ਵਿਚ ਤੁਸੀ ਬੱਚੇ ਸੇਵਾ
ਵਿਚ ਨਿਕਲੇ ਸੀ ਤਾਂ ਬੱਚਿਆਂ ਤੋਂ ਵੀ ਸਾਖਸ਼ਾਤਕਾਰ ਹੁੰਦੇ ਸਨ, ਹੁਣ ਸੇਵਾ ਅਤੇ ਸਵਰੂਪ ਦੋਵਾਂ ਵੱਲ
ਅਟੇਂਸ਼ਨ ਚਾਹੀਦਾ ਹੈ। ਤਾਂ ਕੀ ਸੁਣਿਆ! ਹੁਣ ਸਾਖਸ਼ਾਤਕਾਰ ਮੂਰਤ ਬਣੋ। ਸਾਖਸ਼ਾਤ ਬ੍ਰਹਮਾ ਬਾਪ
ਸਮਾਨ ਬਣੋ। ਅੱਛਾ।
ਅੱਜ ਨਵੇਂ - ਨਵੇਂ ਬੱਚੇ
ਵੀ ਬਹੁਤ ਆਏ ਹਨ। ਆਪਣੇ ਸਨੇਹ ਦੀ ਸ਼ਕਤੀ ਨਾਲ ਸਾਰੇ ਪਹੁੰਚ ਗਏ ਹੋ ਇਸਲਈ ਬਾਪਦਾਦਾ ਵਿਸ਼ੇਸ਼ ਜੋ
ਨਵੇਂ - ਨਵੇਂ ਬੱਚੇ ਆਏ ਹਨ, ਉਨ੍ਹਾਂ ਨੂੰ ਹਰ ਇੱਕ ਨੂੰ ਨਾਮ ਸਹਿਤ ਪਦਮਗੁਣਾ ਮੁਬਾਰਕ ਦੇ ਰਹੇ ਹਨ,
ਨਾਲ ਹੀ ਵਰਦਾਤਾ - ਵਰਦਾਨ ਦੇ ਰਹੇ ਹਨ - ਸਦਾ ਬ੍ਰਾਹਮਣ ਜੀਵਨ ਵਿਚ ਜਿਉਂਦੇ ਰਹੋ, ਉੱਡੱਦੇ ਰਹੋ।
ਚੰਗਾ।
ਸੇਵਾ ਦਾ ਟਰਨ ਪੰਜਾਬ ਦਾ
ਹੈ :- ਪੰਜਾਬ
ਵਾਲੇ ਉੱਠੋ। ਬਹੁਤ ਚੰਗਾ। ਇਹ ਵੀ ਵਿਧੀ ਚੰਗੀ ਬਣਾਈ ਹੈ, ਹਰ ਜੋਨ ਨੂੰ ਚਾਂਸ ਮਿਲ ਜਾਂਦਾ ਹੈ। ਇੱਕ
ਤਾਂ ਯਗ ਸੇਵਾ ਦ੍ਵਾਰਾ ਇੱਕ - ਇੱਕ ਕਦਮ ਵਿਚ ਪਦਮਗੁਣਾਂ ਕਮਾਈ ਜਮਾ ਹੋ ਜਾਂਦੀ ਹੈ, ਕਿਉਂਕਿ
ਮਿਜੋਰਟੀ ਕੋਈ ਵੀ ਕਰਮ ਕਰਦੇ ਯਗ ਸੇਵਾ ਯਾਦ ਰਹਿੰਦੀ ਅਤੇ ਯਗ ਸੇਵਾ ਯਾਦ ਆਉਣ ਨਾਲ ਯਗ ਰਚਤਾ ਬਾਪ
ਤੇ ਯਾਦ ਆਉਂਦਾ ਹੀ ਹੈ। ਤਾਂ ਸੇਵਾ ਵਿਚ ਵੀ ਜਿਆਦਾ ਤੋਂ ਜਿਆਦਾ ਪੁੰਨ ਦਾ ਖਾਤਾ ਜਮਾ ਕਰ ਲੈਂਦੇ ਹਨ
ਅਤੇ ਜੋ ਸੱਚੇ ਪੁਰਸ਼ਾਰਥੀ ਬੱਚੇ ਹਨ ਉਹ ਆਪਣੇ ਯਾਦ ਦੇ ਚਾਰਟ ਨੂੰ ਸਹਿਜ ਅਤੇ ਨਿਰੰਤਰ ਬਣਾ ਸਕੇ ਹਨ
ਕਿਉਕਿ ਇਥੇ ਇੱਕ ਤਾਂ ਮਹਾਰਥੀਆਂ ਦਾ ਸੰਗ ਹੈ, ਸੰਗ ਦਾ ਰੰਗ ਸਹਿਜ ਲੱਗ ਜਾਂਦਾ ਹੈ। ਅਟੇਂਸ਼ਨ ਹੈ
ਤਾਂ ਇਹ ਜੋ 8-10 ਦਿਨ ਮਿਲਦੇ ਹਨ ਇਸ ਵਿਚ ਵੀ ਬਹੁਤ ਚੰਗੀ ਪ੍ਰੋਗਰਸ ਕਰ ਸਕਦੇ ਹਨ। ਕਾਮਨ ਰੀਤੀ
ਨਾਲ ਸੇਵਾ ਕੀਤੀ ਤਾਂ ਇਤਨਾ ਲਾਭ ਨਹੀਂ ਹੈ, ਲੇਕਿਨ ਚਾਂਸ ਹੈ ਇੱਕ ਸਹਿਜ ਨਿਰੰਤਰ ਯੋਗੀ ਬਣਨ ਦਾ,
ਪੁੰਨ ਦਾ ਖਾਤਾ ਜਮਾ ਕਰਨ ਦਾ, ਅਤੇ ਵੱਡੇ ਤੋਂ ਵੱਡੇ ਪਰਿਵਾਰ ਦੇ ਨਸ਼ੇ ਵਿਚ, ਖੁਸ਼ੀ ਵਿੱਚ ਰਹਿਣ
ਦਾ। ਤਾਂ ਪੰਜਾਬ ਵਾਲਿਆਂ ਨੂੰ ਚਾਂਸ ਮਿਲਿਆ ਹੈ, ਹਰ ਜੋਨ ਨੂੰ ਮਿਲਦਾ ਹੈ ਲੇਕਿਨ ਲਕਸ਼ ਰੱਖੋ ਕਿ
ਤਿੰਨੋ ਹੀ ਫਾਇਦੇ ਹੋਏ! ਕਿੰਨਾਂ ਪੁੰਨ ਦਾ ਖਾਤਾ ਜਮਾ ਕੀਤਾ? ਸਹਿਜ ਯਾਦ ਦੀ ਪ੍ਰੋਗ੍ਰੇਸ ਕਿੰਨੀ
ਕੀਤੀ? ਅਤੇ ਸੰਗਠਨ ਜਾਂ ਪਰਿਵਾਰ ਦੇ ਸਨੇਹ, ਸਮੀਪਤਾ ਦਾ ਕਿੰਨਾ ਅਨੁਭਵ ਕੀਤਾ? ਇਹ ਤਿੰਨ ਹੀ ਗੱਲਾਂ
ਦਾ ਰਿਜਲਟ ਹਰ ਇੱਕ ਨੂੰ ਆਪਣਾ ਕਢਨਾ ਚਾਹੀਦਾ ਹੈ। ਡਰਾਮੇ ਵਿਚ ਚਾਂਸ ਤੇ ਮਿਲਦਾ ਹੈ ਪਰ ਚਾਂਸ ਲੈਣ
ਵਾਲੇ ਚਾਂਸਲਰ ਬਣੋ। ਤਾਂ ਪੰਜਾਬ ਵਾਲੇ ਤੇ ਹੁਸ਼ਿਆਰ ਹਨ ਨਾ! ਚੰਗਾ ਹੈ। ਚੰਗੀ ਗਿਣਤੀ ਵਿਚ ਵੀ ਆਏ
ਹੋ, ਅਤੇ ਸੇਵਾ ਵੀ ਖੁੱਲ੍ਹੇ ਦਿਲ ਨਾਲ ਮਿਲੀ ਹੈ। ਆਉਣ ਵਾਲੀ ਗਿਣਤੀ ਵੀ ਚੰਗੀ ਆਈ ਹੈ। ਚੰਗਾ ਹੈ,
ਸੰਗਠਨ ਚੰਗਾ ਹੈ।
(ਅੱਜ ਡੋ ਦੇ ਵਿੰਗ -
ਗ੍ਰਾਮ ਵਿਕਾਸ ਵਿੰਗ ਅਤੇ ਮਹਿਲਾ ਵਿੰਗ ਮੀਟਿੰਗ ਦੇ ਲਈ ਆਏ ਹਨ)
ਮਹਿਲਾ ਵਿੰਗ ਵਾਲੇ ਉੱਠੋ:-
ਇਸ ਵਿਚ ਮਿਜੋਰਟੀ ਟੀਚਰਜ਼
ਹਨ ਕੀ? ਟੀਚਰਜ਼ ਹੱਥ ਉਠਾਓ। ਚੰਗਾ ਚਾਂਸ ਹੈ। ਸੇਵਾ ਦੀ ਸੇਵਾ ਅਤੇ ਸੇਵਾ ਤੋਂ ਪਹਿਲਾਂ ਮੇਵਾ।
ਸੰਗਠਨ ਦਾ ਅਤੇ ਬਾਪ ਨੂੰ ਮਿਲਣ ਦਾ ਮਜ਼ਾ ਲੈਣਾ। ਤਾਂ ਸੇਵਾ ਅਤੇ ਮੇਵਾ ਦੋਵੇਂ ਮਿਲ ਗਏ। ਚੰਗਾ ਹੈ।
ਹੁਣ ਕੋਈ ਨਵਾਂ ਪਲਾਨ ਬਣਾਇਆ? ਜੋ ਵੀ ਭਾਵੇਂ ਔਰਤਾਂ ਦਾ ਹੈ ਭਾਵੇਂ ਕਿਸੇ ਵੀ ਵਰਗ ਦੇ ਗਰੁੱਪਸ ਬਣੇ
ਹੋਏ ਹਨ। ਤਾਂ ਹੈ ਇੱਕ ਗਰੁੱਪ ਕੁਝ ਵਿਸ਼ੇਸ਼ ਪ੍ਰੈਕਟਿਕਲ ਚਲਣ ਅਤੇ ਚਿਹਰੇ ਤੇ ਕੋਈ ਨਾ ਕੋਈ ਗਰੁੱਪ
ਜਾਂ ਸ਼ਕਤੀ ਦਾ ਬੀੜਾ ਉਠਾਏ ਤਾਂ ਅਸੀਂ ਇਹ ਗਰੁੱਪ, ਮਹਿਲਾ ਗਰੁੱਪ ਇਸ ਗੁਣ ਜਾਂ ਸ਼ਕਤੀ ਦਾ
ਪ੍ਰੈਕਟਿਕਲ ਪ੍ਰਤੱਖ ਰੂਪ ਵਿਚ ਲਿਆਉਣਗੇ। ਇਵੇਂ ਹਰ ਇੱਕ ਵਰਗ ਵਾਲੇ ਕੋਈ ਨਾ ਕੋਈ ਆਪਣੇ ਵਿਸ਼ੇਸ਼
ਫਿਕਸ ਕਰੇ ਅਤੇ ਉਸ ਦੀ ਆਪਸ ਵਿਚ ਜਿਵੇਂ ਸਰਵਿਸ ਦੀ ਰਿਜਲਟ ਨਿੱਤ ਕਰਦੇ ਹੋ ਨਾ, ਇਵੇਂ ਆਪਸ ਵਿੱਚ
ਭਾਵੇਂ ਲਿਖਾ ਪੜੀ ਹੋਵੇ, ਭਾਵੇਂ ਸੰਗਠਨ ਹੋਵੇ, ਇਹ ਵੀ ਚੈਕ ਕਰਦੇ ਰਹੋ। ਤਾਂ ਪਹਿਲਾਂ ਤੁਸੀ ਲੋਕੀ
ਕਰਕੇ ਵਿਖਾਉਣਾ। ਮਹਿਲਾ ਵਿੰਗ ਕਰਕੇ ਵਿਖਾਓ। ਠੀਕ ਹੈ ਨਾ। ਹਰ ਇੱਕ ਵਿੰਗ ਨੂੰ ਕੁਝ ਨਾ ਕੁਝ ਆਪਣਾ
ਪਲਾਨ ਬਣਾਉਣਾ ਹੈ ਅਤੇ ਫਿਕਸ ਕਰੋ ਕਿ ਇੰਨੇ ਸਮੇਂ ਵਿੱਚ ਇੰਨੇ ਪ੍ਰਸੈਂਟ ਪ੍ਰੈਕਟਿਕਲ ਲਿਆਉਣੀ ਹੈ।
ਫਿਰ ਜੋ ਬਾਪਦਾਦਾ ਚਾਉਂਦੇ ਹਨ ਨਾ, ਚਲਣ ਤੇ ਚਿਤ੍ਰ ਤੇ ਆਵੇ, ਉਹ ਆ ਜਾਵੇਗਾ। ਤਾਂ ਇਹ ਪਲਾਨ ਬਣਾਕੇ
ਬਾਪਦਾਦਾ ਨੂੰ ਦੇਣਾ। ਹਰ ਇੱਕ ਵਿੰਗ ਕੀ ਕਰੇਗਾ? ਸੇਵਾ ਦਾ ਪਲਾਨ ਜਿਵੇਂ ਨੋਟ ਕਰਦੇ ਹੋ ਨਾ, ਉਵੇਂ
ਇਹ ਕਰਕੇ ਦੇਣਾ। ਠੀਕ ਹੈ ਨਾ! ਚੰਗਾ ਹੈ ਛੋਟਾ - ਛੋਟਾ ਸੰਗਠਨ ਕਮਾਲ ਕਰ ਸਕਦਾ ਹੈ। ਠੀਕ ਹੈ। ਕੀ
ਸਮਝਦੀ ਹਨ ਟੀਚਰਜ਼! ਕਰ ਸਕਦੇ ਹਨ? ਤਾਂ ਪਲਾਨ ਬਣਾਉਣਾ। ਚੰਗਾ। ਮੁਬਾਰਕ ਹੋਵੇ ਸੇਵਾ ਦੀ।
ਗ੍ਰਾਮ ਵਿਕਾਸ ਵਿੰਗ ਵਾਲੇ
ਉੱਠੋ:- ਹੁਣ
ਤੱਕ ਗ੍ਰਾਮ ਵਿਕਾਸ ਵਾਲਿਆਂ ਨੇ ਕਿੰਨੇ ਪਿੰਡ ਬਦਲੇ ਹਨ? ਕਿੰਨੇ ਪਿੰਡਾਂ ਵਿਚ ਕੀਤਾ ਹੈ? (ਸੱਤ
ਪਿੰਡਾਂ ਵਿਚ ਕਿ ਹੈ, ਇੱਕ ਪਿੰਡ ਵਿੱਚ 75 ਪ੍ਰਸੈਂਟ ਤੱਕ ਕੰਮ ਹੋਇਆ ਹੈ। ਇਸ ਮੀਟਿੰਗ ਵਿਚ ਵੀ
ਪ੍ਰੋਗਰਾਮ ਬਣਾਇਆ ਹੈ - "ਸਮੇਂ ਦੀ ਪੁਕਾਰ - ਸਵੱਛ ਸਵਰਨਿਮ ਗ੍ਰਾਮ ਭਾਰਤ" ਇਸ ਪ੍ਰੋਜੈਕਟ ਦੇ
ਅੰਤਰਗਤ ਪਿੰਡ - ਪਿੰਡ ਨੂੰ ਵਿਅਸਣ ਮੁਕਤ ਅਤੇ ਸਵੱਛ ਬਣਾਉਣ ਦੀ ਸੇਵਾ ਕਰਨਗੇ ) ਚੰਗਾ ਹੈ -
ਪ੍ਰੈਕਟਿਕਲ ਹੈ ਨਾ। ਇਸ ਨੂੰ ਟੋਟਲ ਰਿਜਲਟ ਜੋ ਹੈ, ਪ੍ਰੈਜੀਡੈਂਟ, ਪ੍ਰਾਇਮ ਮਨਿਸਟਰ ਦੇ ਕੋਲ ਜਾਂਦੀ
ਹੈ । (ਹਾਲੇ ਨਹੀਂ ਭੇਜੀ ਹੈ ) ਭੇਜਣੀ ਚਾਹੀਦੀ ਹੈ ਕਿਉਂਕਿ ਇਹ ਜੋ ਪਿੰਡ - ਪਿੰਡ ਵਿੱਚ
ਪ੍ਰੈਕਟਿਕਲ ਕਰ ਰਹੇ ਹੋ, ਇਹ ਤਾਂ ਗੌਰਮਿੰਟ ਦਾ ਹੀ ਕੰਮ ਹੈ ਲੇਕਿਨ ਤੁਸੀਂ ਸਹਿਯੋਗੀ ਬਣ ਰਹੇ ਹੋ
ਤਾਂ ਰਿਜਲਟ ਵੇਖ ਕਰ ਕੇ ਚੰਗਾ ਮੰਨਣਗੇ। ਇੱਕ ਅਜਿਹਾ ਬੁਲੇਟਿਨ ਤਿਆਰ ਕਰੋ ਜਿਸ ਨਾਲ ਗੌਰਮਿੰਟ ਦੇ
ਸਾਰੇ ਮੁੱਖ ਲੋਕਾਂ ਨੂੰ ਉਹ ਬੁਲੇਟਿਨ ਜਾਵੇ, ਕਿਤਾਬ ਨਹੀਂ, ਮੈਗਜ਼ੀਨ ਨਹੀਂ, ਸਾਰਤ ਵਿਚ ਟੋਟਲ
ਰਿਜਲਟ ਸਭ ਪਾਸੇ ਦੀ ਭੇਜਣੀ ਚਾਹੀਦੀ ਹੈ, ਚੰਗਾ ਹੈ - ਮੁਬਾਰਕ ਹੋਵੇ। ਚੰਗਾ- ( ਵਿਚ - ਵਿਚ ਦੀ
ਖਾਂਸੀ ਆ ਰਹੀ ਹੈ) ਅੱਜ ਵਾਜਾ ਸ਼ਾਂਤੀ ਚਾਹੁੰਦਾ ਹੈ। ਚੰਗਾ।
ਬਾਪਦਾਦਾ ਦੇ ਕੋਲ, ਚਾਰੋਂ
ਪਾਸੇ ਦੀ ਸੇਵਾ ਦੀ ਰਿਜਲਟ ਵੀ ਆਉਂਦੀ ਰਹਿੰਦੀ ਹੈ ਅਤੇ ਵਿਸ਼ੇਸ਼ ਅੱਜਕਲ੍ਹ ਕੋਈ ਵੀ ਕੋਣਾ ਰਹਿ ਨਹੀਂ
ਜਾਵੇ - ਸਭ ਨੂੰ ਸੁਨੇਹਾ ਮਿਲ ਜਾਵੇ ਇਹ ਪਲਾਨ ਜੋ ਪ੍ਰੈਕਟਿਕਲ ਵਿਚ ਕਰ ਰਹੇ ਹਨ, ਉਸ ਦੀ ਰਿਜਲਟ ਵੀ
ਚੰਗੀ ਹੈ। ਬਾਪਦਾਦਾ ਦੇ ਕੋਲ ਡਬਲ ਵਿਦੇਸ਼ੀ ਬੱਚਿਆਂ ਦੇ ਸਮਾਚਾਰ ਮਿਲੇ ਹਨ ਅਤੇ ਜਿਨ੍ਹਾਂ ਨੇ ਵੀ
ਮੈਗਾ ਪ੍ਰੋਗ੍ਰਾਮ ( ਭਾਰਤ ਵਿਚ) ਕੀਤੇ ਹਨ, ਉਨ੍ਹਾਂ ਦਾ ਸਮਾਚਾਰ ਹੀ ਸਭ ਮਿਲਿਆ ਹੈ। ਚਾਰੋਂ ਪਾਸੇ
ਸੇਵਾ ਦੀ ਰਿਜਲਟ ਸਫਲਤਾ ਪੂਰਵਕ ਨਿਕਲੀ ਹੈ। ਤਾਂ ਬੱਚਿਆਂ ਨੇ ਜਿਵੇਂ ਸੇਵਾ ਵਿਚ ਸੰਦੇਸ਼ ਦੇਣ ਦੀ
ਰਿਜਲਟ ਵਿਚ ਸਫਲਤਾ ਪ੍ਰਾਪਤ ਕੀਤੀ ਹੈ ਇਵੇਂ ਹੀ ਵਾਣੀ ਦ੍ਵਾਰਾ, ਸੰਪਰਕ ਦ੍ਵਾਰਾ ਅਤੇ ਨਾਲ - ਨਾਲ
ਆਪਣੇ ਚਿਹਰੇ ਦ੍ਵਾਰਾ ਸਾਖਸ਼ਾਤਕਾਰ ਫਰਿਸ਼ਤੇ ਰੂਪ ਦਾ ਕਰਾਉਂਦੇ ਚੱਲੋ।
ਚੰਗਾ - ਜੋ ਪਹਿਲੀ ਵਾਰੀ
ਆਏ ਹਨ ਉਹ ਹੱਥ ਚੁੱਕੋ। ਬਹੁਤ ਹਨ। ਚੰਗਾ ਹੈ ਟੂ ਲੇਟ ਦੇ ਪਹਿਲੇ ਆ ਗਏ ਹੋ। ਅੱਛਾ ਹੈ, ਚਾਂਸ ਲਵੋ।
ਕਮਾਲ ਕਰ ਕੇ ਵਿਖਾਓ। ਹਿੰਮਤ ਰੱਖੋ, ਬਾਪ ਦਾਦਾ ਦੀ ਮਦਦ ਹਰ ਬੱਚੇ ਦੇ ਨਾਲ ਹੈ। ਚੰਗਾ!
ਬਾਪਦਾਦਾ ਚਾਰੋਂ ਪਾਸੇ
ਦੇ ਸਾਕਾਰ ਸਨਮੁੱਖ ਬੈਠੇ ਹੋਏ ਬੱਚਿਆਂ ਨੂੰ ਅਤੇ ਆਪਣੀ - ਆਪਣੀ ਜਗਰ ਤੇ, ਦੇਸ਼ ਵਿਧ ਬਾਪਦਾਦਾ ਨਾਲ
ਮਿਲਣ ਮਨਾਉਣ ਵਾਲੇ ਚਾਰੋਂ ਪਾਸੇ ਦੇ ਬੱਚਿਆਂ ਨੇ ਬਹੁਤ - ਬਹੁਤ ਸੇਵਾ ਕੀਤੀ, ਸਨੇਹ ਦੀ ਅਤੇ
ਪੁਰਸ਼ਾਰਥ ਦੀ ਮੁਬਾਰਕ ਤਾਂ ਦੇ ਰਹੇ ਹਨ ਲੇਕਿਨ ਪੁਰਸ਼ਾਰਥ ਵਿਚ ਤੀਵ੍ਰ ਪੁਰਸ਼ਾਰਥੀ ਬਣ ਹੁਣ ਆਤਮਾਵਾਂ
ਨੂੰ ਦੁੱਖ ,ਅਸ਼ਾਂਤੀ ਤੋਂ ਛੁਡਾਉਣ ਦਾ ਹੋਰ ਤੀਵ੍ਰ ਪੁਰਸ਼ਾਰਥ ਕਰੋ। ਦੁੱਖ, ਅਸ਼ਾਂਤੀ,
ਭਰਿਸ਼ਟਾਚਾਰ ਅਤੀ ਵਿਚ ਜਾ ਰਿਹਾ ਹੈ, ਹੁਣ ਅਤੀ ਦਾ ਅੰਤ ਕਰ ਸਭ ਨੂੰ ਮੁਕਤੀਧਾਮ ਦਾ ਵ੍ਰਸਾ ਬਾਪ
ਨਾਲ ਮਿਲਾਓ। ਅਜਿਹੇ ਸਦਾ ਦ੍ਰਿੜ ਸੰਕਲਪ ਵਾਲੇ ਬੱਚਿਆਂ ਨੂੰ ਯਾਦਪਿਆਰ ਅਤੇ ਨਮਸਤੇ। ਓਮ ਸ਼ਾਂਤੀ।
ਵਰਦਾਨ:-
ਨਿਮਰਤਾ ਅਤੇ
ਅਥਾਰਟੀ ਦੇ ਬੈਲੈਂਸ ਦ੍ਵਾਰਾ ਬਾਪ ਨੂੰ ਪ੍ਰਤੱਖ ਕਰਨ ਵਾਲੇ ਵਿਸ਼ੇਸ਼ ਸੇਵਾਦਾਰੀ ਭਵ।
ਜਿੱਥੇ ਬੇਲੈਂਸ ਹੁੰਦਾ
ਹੈ ਉਥੇ ਕਮਾਲ ਵਿਖਾਈ ਦਿੰਦੀ ਹੈ। ਜਦੋਂ ਤੁਸੀਂ ਨਿਮਰਤਾ ਅਤੇ ਸਤਿਯਤਾ ਦੀ ਅਥਾਰਟੀ ਦੇ ਬੇਲੇਂਸ ਨਾਲ
ਕਿਸੇ ਨੂੰ ਵੀ ਬਾਪ ਦਾ ਪਰਿਚੈ ਦੇਵੋਗੇ ਤਾਂ ਕਮਾਲ ਵਿਖਾਈ ਦੇਵੇਗੀ। ਇਸੇ ਰੂਪ ਨਾਲ ਬਾਪ ਨੂੰ
ਪ੍ਰਤੱਖ ਕਰਨਾ ਹੈ। ਤੁਹਾਡੇ ਬੋਲ ਸਪੱਸ਼ਟ ਹੋਣ, ਉਸ ਵਿਚ ਸਨੇਹ ਵੀ ਹੋਵੇ, ਨਿਮਰਤਾ ਅਤੇ ਮਧੁਰਤਾ ਵੀ
ਹੋਵੇ ਅਤੇ ਮਹਾਨਤਾ ਤੇ ਸਤਿਯਤਾ ਵੀ ਹੋਵੇ ਫਿਰ ਪ੍ਰਤੱਖਤਾ ਹੋਵੇਗੀ। ਬੋਲਦੇ ਹੋਏ ਵਿਚ - ਵਿਚ ਦੀ
ਅਨੁਭਵ ਕਰਵਾਉਂਦੇ ਜਾਵੋ ਜਿਸ ਨਾਲ ਲੱਗਣ ਵਿਚ ਮਗਨ ਮੂਰਤ ਅਨੁਭਵ ਹੋਵੇ। ਅਜਿਹੇ ਸਵਰੂਪ ਨਾਲ ਸੇਵਾ
ਕਰਨ ਵਾਲੇ ਹੀ ਵਿਸ਼ੇਸ਼ ਸੇਵਾਦਾਰੀ ਹਨ।
ਸਲੋਗਨ:-
ਸਮੇਂ ਤੇ ਕੋਈ
ਵੀ ਸਾਧਨ ਨਾ ਹੋਵੇ ਤਾਂ ਵੀ ਸਾਧਨਾ ਵਿਚ ਕੋਈ ਵਿਘਣ ਨਾ ਪਵੇ।
ਅਵਿਅਕਤ ਇਸ਼ਾਰੇ -
ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ। ਕੋਈ - ਕੋਈ ਸਮਝਦੇ ਹਨ ਸ਼ਾਇਦ ਕ੍ਰੋਧ ਕੋਈ ਵਿਕਾਰ
ਨਹੀਂ ਹੈ, ਇਹ ਸ਼ਾਸਤ੍ਰ ਹੈ। ਲੇਕਿਨ ਕ੍ਰੋਧ ਗਿਆਨੀ ਤੂ ਆਤਮਾ ਦੇ ਲਈ ਮਹਾਸ਼ਤਰੂ ਹੈ ਕਿਉਂਕਿ ਕ੍ਰੋਧ
ਅਨੇਕ ਆਤਮਾਵਾਂ ਦੇ ਸੰਬੰਧ ਸੰਪਰਕ ਵਿਚ ਆਉਣ ਨਾਲ ਪ੍ਰਸਿੱਧ ਹੋ ਜਾਂਦਾ ਹੈ ਅਤੇ ਕ੍ਰੋਧ ਨੂੰ ਵੇਖ ਕਰ
ਕੇ ਬਾਪ ਦੇ ਨਾਮ ਦੀ ਬਹੁਤ ਗਲਾਨੀ ਹੁੰਦੀ ਹੈ। ਕਹਿਣ ਵਾਲੇ ਇਹ ਹੀ ਕਹਿੰਦੇ ਹਨ, ਵੇਖ ਲਿਆ ਗਿਆਨੀ
ਤੂ ਆਤਮਾਵਾਂ ਬੱਚਿਆਂ ਨੂੰ, ਇਸਲਈ ਇਸ ਦੇ ਅੰਸ਼ ਮਾਤ੍ਰ ਨੂੰ ਵੀ ਖਤਮ ਕਰ ਸਭਿਯਤਾ ਪੂਰਵਕ ਵਿਵਹਾਰ
ਕਰੋ।