30.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਹੁਣ ਸ਼ਾਂਤੀਧਾਮ, ਸੁਖਧਾਮ ਵਿਚ ਜਾਣ ਦੇ ਲਈ ਈਸ਼ਵਰੀਏ ਧਾਮ ਵਿੱਚ ਬੈਠੇ ਹੋ, ਇਹ ਸਤ ਦਾ ਸੰਗ ਹੈ, ਜਿੱਥੇ ਤੁਸੀਂ ਪੁਰਸ਼ੋਤਮ ਬਣ ਰਹੇ ਹੋ"

ਪ੍ਰਸ਼ਨ:-
ਤੁਸੀਂ ਬੱਚੇ ਬਾਪ ਤੋਂ ਵੀ ਉੱਚ ਹੋ, ਨੀਚ ਨਹੀਂ - ਕਿਵੇਂ?

ਉੱਤਰ:-
ਬਾਬਾ ਕਹਿੰਦੇ - ਬੱਚੇ, ਮੈਂ ਵਿਸ਼ਵ ਦਾ ਮਾਲਿਕ ਨਹੀਂ ਬਣਦਾ, ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹੈ ਤਾਂ ਬ੍ਰਹਮਾਂਡ ਦਾ ਵੀ ਮਾਲਿਕ ਬਣਾਉਂਦਾ ਹਾਂ। ਮੈ ਉੱਚ ਤੇ ਉੱਚ ਬਾਪ ਤੁਸੀਂ ਬੱਚਿਆਂ ਨੂੰ ਨਮਸਤੇ ਕਰਦਾ ਹਾਂ, ਇਸਲਈ ਤੁਸੀਂ ਮੇਰੇ ਤੋਂ ਵੀ ਉੱਚ ਹੋ, ਮੈਂ ਤੁਸੀਂ ਮਾਲਿਕਾਂ ਨੂੰ ਸਲਾਮ ਕਰਦਾ ਹਾਂ। ਤੁਸੀਂ ਫਿਰ ਇਵੇਂ ਬਣਾਉਣ ਵਾਲੇ ਬਾਪ ਨੂੰ ਸਲਾਮ ਕਰਦੇ ਹੋ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਨੂੰ ਨਮਸਤੇ। ਰੇਸਪਾਂਡ ਵੀ ਨਹੀਂ ਕਰਦੇ ਹੋ - ਬਾਬਾ ਨਮਸਤੇ, ਕਿਓਂਕਿ ਬੱਚੇ ਜਾਣਦੇ ਹਨ ਬਾਬਾ ਸਾਨੂੰ ਬ੍ਰਹਮਾਂਡ ਦਾ ਮਾਲਿਕ ਵੀ ਬਣਾਉਂਦੇ ਹਨ ਅਤੇ ਵਿਸ਼ਵ ਦਾ ਮਾਲਿਕ ਵੀ ਬਣਾਉਂਦੇ ਹਨ। ਬਾਪ ਤਾਂ ਸਿਰਫ ਬ੍ਰਹਮਾਂਡ ਦਾ ਮਾਲਿਕ ਬਣਦੇ ਹਨ, ਵਿਸ਼ਵ ਦੇ ਮਾਲਿਕ ਨਹੀਂ ਬਣਦੇ। ਬੱਚਿਆਂ ਨੂੰ ਬ੍ਰਹਮਾਂਡ ਅਤੇ ਵਿਸ਼ਵ ਦੋਨੋ ਦਾ ਮਾਲਿਕ ਬਣਾਉਂਦੇ ਹਨ ਤਾਂ ਦੱਸੋ ਕੌਣ ਵੱਡਾ ਠਹਿਰਿਆ? ਬੱਚੇ ਵੱਡੇ ਠਹਿਰੇ ਨਾ ਇਸਲਈ ਬੱਚੇ ਫਿਰ ਨਮਸਤੇ ਕਰਦੇ ਹਨ। ਬਾਬਾ ਆਪ ਹੀ ਸਾਨੂੰ ਬ੍ਰਹਮਾਂਡ ਅਤੇ ਵਿਸ਼ਵ ਦਾ ਮਾਲਿਕ ਬਣਾਉਂਦੇ ਹੋ ਇਸਲਈ ਤੁਹਾਨੂੰ ਨਮਸਤੇ। ਮੁਸਲਮਾਨ ਲੋਕ ਵੀ ਮਾਲੇਕਮ ਸਲੈਮ, ਸਲਾਮ ਮਾਲੇਕਮ ਕਹਿੰਦੇ ਹਨ ਨਾ। ਤੁਹਾਨੂੰ ਬੱਚਿਆਂ ਨੂੰ ਇਹ ਖੁਸ਼ੀ ਹੈ। ਜਿਨ੍ਹਾਂ ਨੂੰ ਨਿਸ਼ਚਾ ਹੈ, ਨਿਸ਼ਚਾ ਬਗੈਰ ਤਾਂ ਕੋਈ ਇੱਥੇ ਆ ਵੀ ਨਾ ਸਕੇ। ਇੱਥੇ ਜੋ ਆਉਂਦੇ ਹਨ ਉਹ ਜਾਣਦੇ ਹਨ ਅਸੀਂ ਕੋਈ ਮਨੁੱਖ ਗੁਰੂ ਦੇ ਕੋਲ ਨਹੀਂ ਜਾਂਦੇ ਹਾਂ। ਮਨੁੱਖ ਬਾਪ ਦੇ ਕੋਲ, ਟੀਚਰ ਦੇ ਕੋਲ ਜਾਂ ਮਨੁੱਖ ਗੁਰੂ ਦੇ ਕੋਲ ਨਹੀਂ ਜਾਂਦੇ। ਤੁਸੀਂ ਆਉਂਦੇ ਹੋ ਰੁਹਾਨੀ ਬਾਪ, ਰੂਹਾਨੀ ਟੀਚਰ, ਰੂਹਾਨੀ ਸਤਿਗੁਰੂ ਦੇ ਕੋਲ। ਉਹ ਮਨੁੱਖ ਤਾਂ ਕਈ ਹਨ। ਇਹ ਇੱਕ ਹੀ ਹੈ। ਇਹ ਪਰਿਚੈ ਕੋਈ ਨੂੰ ਸੀ ਨਹੀਂ। ਭਗਤੀ ਮਾਰਗ ਦੇ ਸ਼ਾਸਤਰਾਂ ਵਿੱਚ ਵੀ ਹੈ ਕਿ ਰਚਤਾ ਅਤੇ ਰਚਨਾ ਨੂੰ ਕੋਈ ਵੀ ਨਹੀਂ ਜਾਣਦੇ। ਨਾ ਜਾਨਣ ਕਾਰਨ, ਉਨ੍ਹਾਂ ਨੂੰ ਆਰਫਨ ਕਿਹਾ ਜਾਂਦਾ ਹੈ। ਜੋ ਚੰਗੇ ਪੜ੍ਹੇ - ਲਿਖੇ ਹੁੰਦੇ ਹਨ, ਸਮਝ ਸਕਦੇ ਹਨ, ਸਾਡਾ ਸਰਵ ਆਤਮਾਵਾਂ ਦਾ ਬਾਪ ਇੱਕ ਹੀ ਨਿਰਾਕਾਰ ਹੈ। ਉਹ ਆ ਕੇ ਬਾਪ, ਟੀਚਰ, ਸਤਿਗੁਰੂ ਵੀ ਬਣਦੇ ਹਨ। ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਬਾਲਾ ਹੈ। ਗੀਤਾ ਹੈ ਸ੍ਰਵਸ਼ਾਸ੍ਤਰਮਈ ਸ਼ਿਰੋਮਣੀ, ਸਭ ਤੋਂ ਉੱਤਮ ਤੇ ਉੱਤਮ। ਗੀਤਾ ਨੂੰ ਹੀ ਮਾਈ ਬਾਪ ਕਿਹਾ ਜਾਂਦਾ ਹੈ ਹੋਰ ਜੋ ਵੀ ਸ਼ਾਸਤਰ ਹਨ, ਉਨ੍ਹਾਂ ਨੂੰ ਮਾਤਾ - ਪਿਤਾ ਨਹੀਂ ਕਹਾਂਗੇ। ਸ਼੍ਰੀਮਦ ਭਗਵਤ ਗੀਤਾ ਮਾਤਾ ਗਾਈ ਜਾਂਦੀ ਹੈ। ਰੱਬ ਦੇ ਮੁਖ - ਕਮਲ ਤੋਂ ਨਿਕਲੀ ਹੋਈ ਗੀਤਾ ਦਾ ਗਿਆਨ। ਉੱਚ ਤੇ ਉੱਚ ਬਾਪ ਹੈ ਤਾਂ ਜਰੂਰ ਉੱਚ ਤੇ ਉੱਚ ਦੀ ਹੀ ਗਾਈ ਹੋਈ ਗੀਤਾ ਹੋ ਗਈ ਕ੍ਰੀਏਟਰ। ਬਾਕੀ ਸਬ ਸ਼ਾਸਤਰ ਹਨ ਉਨ੍ਹਾਂ ਦੇ ਪੱਤੇ, ਕ੍ਰਿਸ਼ਚਨ। ਰਚਨਾ ਤੋਂ ਕਦੀ ਵਰਸਾ ਮਿਲ ਨਾ ਸਕੇ। ਅਗਰ ਮਿਲੇਗਾ ਵੀ ਤਾਂ ਅਲਪਕਾਲ ਦੇ ਲਈ। ਦੂਜੇ ਇੰਨੇ ਢੇਰ ਸ਼ਾਸਤਰ ਹਨ, ਜਿਨ੍ਹਾਂ ਦੇ ਪੜ੍ਹਨ ਨਾਲ ਅਲਪਕਾਲ ਦਾ ਸੁੱਖ ਮਿਲਦਾ ਹੈ ਇੱਕ ਜਨਮ ਦੇ ਲਈ। ਜੋ ਮਨੁੱਖ ਹੀ ਮਨੁੱਖਾਂ ਨੂੰ ਪੜ੍ਹਾਉਂਦੇ ਹਨ। ਹਰ ਪ੍ਰਕਾਰ ਦੀ ਜੋ ਵੀ ਪੜ੍ਹਾਈਆਂ ਹਨ ਉਹ ਅਲਪਕਾਲ ਦੇ ਲਈ ਮਨੁੱਖ, ਮਨੁਖਾਂ ਨੂੰ ਪੜ੍ਹਾਉਂਦੇ ਹਨ। ਅਲਪਕਾਲ ਦਾ ਸੁੱਖ ਮਿਲਿਆ ਫਿਰ ਦੂਜੇ ਜਨਮ ਵਿੱਚ ਦੂਜੀ ਪੜ੍ਹਾਈ ਪੜ੍ਹਨੀ ਪਵੇ। ਇੱਥੇ ਤਾਂ ਇੱਕ ਨਿਰਾਕਾਰ ਬਾਪ ਹੀ ਹੈ ਜੋ 21 ਜਨਮਾਂ ਦੇ ਲਈ ਵਰਸਾ ਦਿੰਦੇ ਹਨ। ਕੋਈ ਮਨੁੱਖ ਤਾਂ ਦੇ ਨਾ ਸਕੇ। ਉਹ ਤਾਂ ਵਿਅਰਥ ਨਾਟ ਏ ਪੇਨੀ ਬਣਾ ਦਿੰਦੇ ਹਨ। ਬਾਪ ਬਣਾਉਂਦੇ ਹਨ ਪਾਉਂਡ। ਹੁਣ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਤੁਸੀਂ ਸਭ ਈਸ਼ਵਰ ਦੇ ਬੱਚੇ ਹੋ ਨਾ। ਸਰਵਵਿਆਪੀ ਕਹਿਣ ਦਾ ਅਰਥ ਕੁਝ ਨਹੀਂ ਸਮਝਦੇ। ਸਭ ਵਿੱਚ ਪਰਮਾਤਮਾ ਹੈ ਤਾਂ ਫਿਰ ਫਾਦਰਹੁਡ ਹੋ ਜਾਂਦਾ ਹੈ। ਫਾਦਰ ਹੀ ਫਾਦਰ ਤਾਂ ਫਿਰ ਵਰਸਾ ਕਿਥੋਂ ! ਕਿਸ ਦਾ ਦੁੱਖ ਕੌਣ ਹਰੇ! ਬਾਪ ਨੂੰ ਹੀ ਦੁੱਖਹਰਤਾ, ਸੁਖਕਰਤਾ ਕਿਹਾ ਜਾਂਦਾ ਹੈ। ਫਾਦਰ ਹੀ ਫਾਦਰ ਦਾ ਤੇ ਕੋਈ ਅਰਥ ਨਹੀਂ ਨਿਕਲਦਾ। ਬਾਪ ਬੈਠ ਸਮਝਾਉਂਦੇ ਹਨ - ਇਹ ਹੈ ਹੀ ਰਾਵਨ ਰਾਜ। ਇਹ ਵੀ ਡਰਾਮਾ ਵਿੱਚ ਨੂੰਧ ਹੈ ਇਸਲਈ ਚਿੱਤਰਾਂ ਵਿੱਚ ਵੀ ਕਲੀਅਰ ਕਰ ਵਿਖਾਇਆ ਹੈ।

ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ - ਅਸੀਂ ਪੁਰਸ਼ੋਤਮ ਸੰਗਮਯੁਗ ਤੇ ਹਾਂ। ਬਾਪ ਪੁਰਸ਼ੋਤਮ ਬਣਾਉਣ ਆਏ ਹੋਏ ਹਨ। ਜਿਵੇਂ ਬੈਰੀਸਟਰੀ, ਡਾਕਟਰੀ ਪੜ੍ਹਦੇ ਹਨ ਜਿਸ ਨਾਲ ਮਰਤਬਾ ਪਾਉਂਦੇ ਹਨ। ਸਮਝਦੇ ਹਨ ਇਸ ਪੜ੍ਹਾਈ ਨਾਲ ਮੈਂ ਫਲਾਣਾ ਬਣਾਂਗੇ। ਇੱਥੇ ਤੁਸੀਂ ਸਤ ਦੇ ਸੰਗ ਵਿੱਚ ਬੈਠੇ ਹੋ, ਜਿਸ ਨਾਲ ਤੁਸੀਂ ਸੁੱਖਧਾਮ ਵਿੱਚ ਜਾਂਦੇ ਹੋ। ਸਤ ਧਾਮ ਵੀ ਦੋ ਹਨ - ਇੱਕ ਸੁਖਧਾਮ, ਦੂਜਾ ਹੈ ਸ਼ਾਂਤੀਧਾਮ। ਇਹ ਹੈ ਈਸ਼ਵਰ ਦਾ ਧਾਮ। ਬਾਪ ਰਚਤਾ ਹੈ ਨਾ। ਜੋ ਬਾਪ ਦੁਆਰਾ ਸਮਝਕੇ ਹੂਸ਼ਿਆਰ ਹੁੰਦੇ ਜਾਂਦੇ ਹਨ - ਉਨ੍ਹਾਂ ਦਾ ਕਰਤਵਿਯ ਹੈ ਸਰਵਿਸ ਕਰਨਾ। ਬਾਪ ਕਹਿੰਦੇ ਤੁਸੀਂ ਹੁਣ ਸਮਝਕੇ ਹੋਸ਼ਿਆਰ ਹੋਏ ਹੋ ਤਾਂ ਸ਼ਿਵ ਦੇ ਮੰਦਿਰ ਵਿੱਚ ਜਾਕੇ ਸਮਝਾਓ, ਉਨ੍ਹਾਂ ਨੂੰ ਬੋਲੋ ਇਸ ਤੇ ਫਲ, ਫੁੱਲ, ਮੱਖਣ, ਘਿਓ, ਅੱਕ ਦੇ ਫੁਲ, ਗੁਲਾਬ ਦੇ ਫੁੱਲ ਵੈਰਾਇਟੀ ਕਿਓਂ ਚੜ੍ਹਾਉਂਦੇ ਹੋ? ਕ੍ਰਿਸ਼ਨ ਦੇ ਮੰਦਿਰ ਵਿੱਚ ਅੱਕ ਦੇ ਫੁਲ ਨਹੀਂ ਚੜ੍ਹਾਉਂਦੇ ਹਨ। ਉੱਥੇ ਬਹੁਤ ਖੁਸ਼ਬੂਦਾਰ ਫੁਲ ਲੈ ਜਾਂਦੇ ਹਨ। ਸ਼ਿਵ ਦੇ ਅੱਗੇ ਅੱਕ ਦੇ ਫੁਲ ਤਾਂ ਗੁਲਾਬ ਦੇ ਫੁੱਲ ਵੀ ਚੜ੍ਹਾਉਂਦੇ ਹਨ। ਅਰਥ ਤਾਂ ਕੋਈ ਜਾਣਦੇ ਨਹੀਂ। ਇਸ ਵਕਤ ਤੁਹਾਨੂੰ ਬੱਚਿਆਂ ਨੂੰ ਬਾਪ ਪੜ੍ਹਾਉਂਦੇ ਹਨ ਕੋਈ ਮਨੁੱਖ ਨਹੀਂ ਪੜ੍ਹਾਉਂਦੇ। ਹੋਰ ਸਾਰੀ ਦੁਨੀਆਂ ਵਿੱਚ ਮਨੁੱਖਾਂ ਨੂੰ ਮਨੁੱਖ ਪੜ੍ਹਾਉਂਦੇ ਹਨ। ਤੁਹਾਨੂੰ ਰੱਬ ਪੜ੍ਹਾਉਂਦੇ ਹਨ। ਕੋਈ ਮਨੁੱਖ ਨੂੰ ਰੱਬ ਕਦਾਚਿਤ ਕਿਹਾ ਨਹੀਂ ਜਾਂਦਾ। ਲਕਸ਼ਮੀ - ਨਾਰਾਇਣ ਵੀ ਰੱਬ ਨਹੀਂ, ਉਨ੍ਹਾਂ ਨੂੰ ਦੇਵੀ - ਦੇਵਤਾ ਕਿਹਾ ਜਾਂਦਾ ਹੈ। ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਵੀ ਦੇਵਤਾ ਕਹਾਂਗੇ। ਰੱਬ ਇੱਕ ਬਾਪ ਹੀ ਹੈ, ਉਹ ਹੈ ਸਾਰੀਆਂ ਆਤਮਾਵਾਂ ਦਾ ਬਾਪ। ਸਾਰੇ ਕਹਿੰਦੇ ਵੀ ਹਨ - ਹੇ ਪਰਮਪਿਤਾ ਪਰਮਾਤਮਾ। ਉਨ੍ਹਾਂ ਦਾ ਸੱਚਾ - ਸੱਚਾ ਨਾਮ ਹੈ ਸ਼ਿਵ ਅਤੇ ਤੁਸੀਂ ਬੱਚੇ ਹੋ ਸਾਲਿਗ੍ਰਾਮ। ਪੰਡਿਤ ਲੋਕ ਜੱਦ ਰੁਦ੍ਰ ਯੱਗ ਰੱਚਦੇ ਹਨ ਤਾਂ ਸ਼ਿਵ ਦਾ ਬਹੁਤ ਵੱਡਾ ਲਿੰਗ ਬਣਾਉਂਦੇ ਹਨ ਅਤੇ ਸਾਲਿਗ੍ਰਾਮ ਛੋਟੇ - ਛੋਟੇ ਬਣਾਉਂਦੇ ਹਨ। ਸਾਲਿਗ੍ਰਾਮ ਕਿਹਾ ਜਾਂਦਾ ਹੈ ਆਤਮਾ ਨੂੰ। ਸ਼ਿਵ ਕਿਹਾ ਜਾਂਦਾ ਹੈ ਪਰਮਾਤਮਾ ਨੂੰ। ਉਹ ਸਾਰਿਆਂ ਦਾ ਬਾਪ ਹੈ, ਅਸੀਂ ਸਭ ਹਾਂ ਭਰਾ - ਭਰਾ, ਕਹਿੰਦੇ ਵੀ ਹਨ ਬ੍ਰਦਰਹੁਡ। ਬਾਪ ਦੇ ਬੱਚੇ ਅਸੀਂ ਭਰਾ - ਭਰਾ ਹਾਂ। ਫਿਰ ਭਰਾ - ਭੈਣ ਕਿਵੇਂ ਹੋਏ? ਪ੍ਰਜਾਪਿਤਾ ਬ੍ਰਹਮਾ ਦੇ ਮੁੱਖ ਤੋਂ ਪ੍ਰਜਾ ਰਚੀ ਜਾਂਦੀ ਹੈ। ਉਹ ਹਨ ਬ੍ਰਾਹਮਣ ਅਤੇ ਬ੍ਰਹਮਣੀਆਂ। ਅਸੀਂ ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਹਾਂ, ਇਸਲਈ ਬੀ. ਕੇ. ਕਹਿਲਾਉਂਦੇ ਹਾਂ। ਅੱਛਾ, ਬ੍ਰਹਮਾ ਨੂੰ ਕਿਸਨੇ ਪੈਦਾ ਕੀਤਾ? ਰੱਬ ਨੇ। ਬ੍ਰਹਮਾ, ਵਿਸ਼ਨੂੰ , ਸ਼ੰਕਰ…… ਇਹ ਸਭ ਕ੍ਰੀਏਅਸ਼ਨ ਹੈ। ਸੁਖਸ਼ਮਵਤਨ ਦੀ ਵੀ ਰਚਨਾ ਹੋ ਗਈ। ਬ੍ਰਹਮਾ ਮੁੱਖ ਕਮਲ ਤੋਂ ਤੁਸੀਂ ਬੱਚੇ ਨਿਕਲੇ ਹੋ। ਬ੍ਰਾਹਮਣ - ਬ੍ਰਹਮਣੀਆਂ ਕਹਿਲਾਉਂਦੇ ਹੋ। ਤੁਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਅਡਾਪਟਿਡ ਹੋ। ਪ੍ਰਜਾਪਿਤਾ ਬ੍ਰਹਮਾ ਬੱਚੇ ਕਿਵੇਂ ਪੈਦਾ ਕਰਣਗੇ, ਜਰੂਰ ਅਡਾਪਟ ਕਰਣਗੇ। ਜਿਵੇਂ ਗੁਰੂ ਦੇ ਫੋਲੋਅਰਸ ਅਡਾਪਟ ਹੁੰਦੇ ਹਨ, ਉਨ੍ਹਾਂ ਨੂੰ ਕਹਾਂਗੇ ਸ਼ਿਸ਼ਯ। ਤਾਂ ਪ੍ਰਜਾਪਿਤਾ ਬ੍ਰਹਮਾ ਸਾਰੀ ਦੁਨੀਆਂ ਦਾ ਪਿਤਾ ਹੋ ਗਿਆ। ਉਨ੍ਹਾਂ ਨੂੰ ਕਿਹਾ ਜਾਂਦਾ ਹੈ - ਗ੍ਰੇਟ - ਗ੍ਰੇਟ - ਗ੍ਰੈੰਡ ਫਾਦਰ। ਪ੍ਰਜਾਪਿਤਾ ਬ੍ਰਹਮਾ ਤਾਂ ਇੱਥੇ ਚਾਹੀਦਾ ਨਾ। ਸੁਕਸ਼ਮਵਤਨ ਵਿੱਚ ਵੀ ਬ੍ਰਹਮਾ ਹੈ। ਨਾਮ ਗਾਇਆ ਹੋਇਆ ਹੈ ਬ੍ਰਹਮਾ, ਵਿਸ਼ਨੂੰ, ਸ਼ੰਕਰ ਪਰ ਸੁਖਸ਼ਮਵਤਨ ਵਿੱਚ ਪਰਜਾ ਤਾਂ ਹੁੰਦੀ ਨਹੀਂ। ਪ੍ਰਜਾਪਿਤਾ ਬ੍ਰਹਮਾ ਕੌਣ ਹੈ, ਇਹ ਸਭ ਬਾਪ ਬੈਠ ਸਮਝਾਉਂਦੇ ਹਨ। ਉਹ ਬ੍ਰਾਹਮਣ ਲੋਕ ਵੀ ਆਪਣੇ ਨੂੰ ਬ੍ਰਹਮਾ ਦੀ ਔਲਾਦ ਕਹਿੰਦੇ ਹਨ। ਹੁਣ ਬ੍ਰਹਮਾ ਕਿੱਥੇ ਹਨ? ਤੁਸੀਂ ਕਹੋਗੇ ਇਹ ਬੈਠੇ ਹਨ, ਉਹ ਕਹਿਣਗੇ ਹੋਕੇ ਗਿਆ। ਉਹ ਫਿਰ ਆਪਣੇ ਨੂੰ ਪੁਜਾਰੀ ਬ੍ਰਾਹਮਣ ਕਹਿਲਾਉਂਦੇ ਹਨ। ਹੁਣ ਤੁਸੀਂ ਤਾਂ ਪ੍ਰੈਕਟੀਕਲ ਵਿੱਚ ਹੋ। ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਆਪਸ ਵਿੱਚ ਭਰਾ - ਭੈਣ ਹੋ ਗਏ। ਬ੍ਰਹਮਾ ਨੂੰ ਅਡਾਪਟ ਕੀਤਾ ਹੈ ਸ਼ਿਵਬਾਬਾ ਨੇ। ਕਹਿੰਦੇ ਹਨ ਮੈ ਇਸ ਬੁੱਢੇ ਤਨ ਵਿੱਚ ਪ੍ਰਵੇਸ਼ ਕਰ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਮਨੁੱਖ ਨੂੰ ਦੇਵਤਾ ਬਣਾਉਣਾ - ਇਹ ਕੋਈ ਮਨੁੱਖ ਦਾ ਕੰਮ ਨਹੀਂ ਹੈ। ਬਾਪ ਨੂੰ ਹੀ ਰਚਤਾ ਕਿਹਾ ਜਾਂਦਾ ਹੈ। ਭਾਰਤਵਾਸੀ ਜਾਣਦੇ ਹਨ ਸ਼ਿਵ ਜਯੰਤੀ ਵੀ ਮਨਾਈ ਜਾਂਦੀ ਹੈ। ਸ਼ਿਵ ਹੈ ਬਾਪ। ਮਨੁਖਾਂ ਨੂੰ ਇਹ ਵੀ ਪਤਾ ਨਹੀਂ ਹੈ ਕਿ ਦੇਵੀ - ਦੇਵਤਾਵਾਂ ਨੂੰ ਇਹ ਰਾਜ ਕਿਸਨੇ ਦਿਤਾ? ਸ੍ਵਰਗ ਦਾ ਰਚਤਾ ਹੈ ਹੀ ਪਰਮ ਆਤਮਾ, ਜਿਸ ਨੂੰ ਪਤਿਤ - ਪਾਵਨ ਕਿਹਾ ਜਾਂਦਾ ਹੈ। ਆਤਮਾ ਅਸਲ ਪਵਿੱਤਰ ਹੁੰਦੀ ਹੈ, ਫਿਰ ਸਤੋ - ਰਜੋ - ਤਮੋ ਵਿੱਚ ਆਉਂਦੀ ਹੈ। ਇਸ ਸਮੇਂ ਕਲਯੁੱਗ ਵਿੱਚ ਸਭ ਹੈ ਤਮੋਪ੍ਰਧਾਨ, ਸਤਯੁੱਗ ਵਿੱਚ ਸਤੋਪ੍ਰਧਾਨ ਸੀ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ ਸੀ। 2500 ਵਰ੍ਹੇ ਦੇਵਤਾਵਾਂ ਦੀ ਡਾਇਨੇਸਟੀ ਚੱਲੀ। ਉਨ੍ਹਾਂ ਦੇ ਬੱਚਿਆਂ ਨੇ ਵੀ ਰਾਜ ਕੀਤਾ ਨਾ। ਲਕਸ਼ਮੀ - ਨਾਰਾਇਣ ਦੀ ਫਸਟ, ਦੀ ਸੇਕੇਂਡ, ਇਵੇਂ ਚੱਲਿਆ ਆਉਂਦਾ ਹੈ। ਮਨੁੱਖਾਂ ਨੂੰ ਇਨ੍ਹਾਂ ਗੱਲਾਂ ਦਾ ਕੁਝ ਵੀ ਪਤਾ ਨਹੀਂ ਹੈ। ਇਸ ਸਮੇਂ ਹੈ ਸਭ ਤਮੋਪ੍ਰਧਾਨ, ਪਤਿਤ। ਇੱਥੇ ਇੱਕ ਵੀ ਮਨੁੱਖ ਪਾਵਨ ਹੋ ਹੀ ਨਹੀਂ ਸਕਦਾ। ਸਾਰੇ ਪੁਕਾਰਦੇ ਹਨ ਹੇ ਪਤਿਤ - ਪਾਵਨ ਆਓ। ਤਾਂ ਪਤਿਤ ਦੁਨੀਆਂ ਹੋਈ ਨਾ। ਇਨ੍ਹਾਂ ਨੂੰ ਹੀ ਕਲਯੁੱਗ ਨਰਕ ਕਿਹਾ ਜਾਂਦਾ ਹੈ। ਨਵੀਂ ਦੁਨੀਆਂ ਨੂੰ ਸ੍ਵਰਗ, ਪਾਵਨ ਦੁਨੀਆਂ ਕਿਹਾ ਜਾਂਦਾ ਹੈ। ਫਿਰ ਪਤਿਤ ਕਿਵੇਂ ਬਣੇ, ਇਹ ਕੋਈ ਨਹੀਂ ਜਾਣਦੇ। ਭਾਰਤ ਵਿੱਚ ਇੱਕ ਵੀ ਮਨੁੱਖ ਨਹੀਂ ਜੋ ਆਪਣੇ 84 ਜਨਮਾਂ ਨੂੰ ਜਾਣਦਾ ਹੋਵੇ। ਮਨੁੱਖ ਮੈਕਸੀਮਮ 84 ਜਨਮ ਲੈਂਦੇ ਹਨ, ਮਿਨੀਮਮ ਇੱਕ ਜਨਮ।

ਭਾਰਤ ਨੂੰ ਅਵਿਨਾਸ਼ੀ ਖੰਡ ਮੰਨਿਆ ਗਿਆ ਹੈ ਕਿਓਂਕਿ ਇੱਥੇ ਹੀ ਸ਼ਿਵਬਾਬਾ ਦਾ ਅਵਤਰਨ ਹੁੰਦਾ ਹੈ। ਭਾਰਤ ਖੰਡ ਕਦੀ ਵਿਨਾਸ਼ ਹੋ ਨਹੀਂ ਸਕਦਾ। ਬਾਕੀ ਜੋ ਕਈ ਖੰਡ ਹਨ ਉਹ ਸਭ ਵਿਨਾਸ਼ ਹੋ ਜਾਣਗੇ। ਇਸ ਸਮੇਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਪਰਾਏ ਲੋਪ ਹੋ ਗਿਆ ਹੈ। ਕੋਈ ਵੀ ਆਪਣੇ ਨੂੰ ਦੇਵਤਾ ਨਹੀਂ ਕਹਿਲਾਉਂਦੇ ਹਨ ਕਿਓਂਕਿ ਦੇਵਤਾ ਸਤੋਪ੍ਰਧਾਨ ਪਾਵਨ ਸੀ। ਹੁਣ ਤਾਂ ਸਾਰੇ ਪਤਿਤ ਪੁਜਾਰੀ ਬਣ ਗਏ ਹਨ। ਇਹ ਵੀ ਬਾਪ ਬੈਠ ਸਮਝਾਉਂਦੇ ਹਨ, ਭਗਵਾਨੁਵਾਚ ਹੈ ਨਾ। ਰੱਬ ਸਾਰਿਆਂ ਦਾ ਬਾਪ ਹੈ, ਉਹ ਇੱਕ ਹੀ ਵਾਰ ਭਾਰਤ ਵਿਚ ਆਉਂਦੇ ਹਨ। ਕੱਦ ਆਉਂਦੇ ਹਨ? ਪੁਰਸ਼ੋਤਮ ਸੰਗਮਯੁਗ ਤੇ। ਇਸ ਸੰਗਮਯੁਗ ਨੂੰ ਹੀ ਪੁਰਸ਼ੋਤਮ ਕਿਹਾ ਜਾਂਦਾ ਹੈ। ਇਹ ਸੰਗਮਯੁਗ ਹੈ ਕਲਯੁੱਗ ਤੋਂ ਸਤਯੁੱਗ, ਪਤਿਤ ਤੋਂ ਪਾਵਨ ਬਣਨ ਦਾ। ਕਲਯੁੱਗ ਵਿੱਚ ਰਹਿੰਦੇ ਹਨ ਪਤਿਤ ਮਨੁੱਖ, ਸਤਯੁੱਗ ਵਿੱਚ ਹੈ ਪਾਵਨ ਦੇਵਤਾ ਇਸਲਈ ਇਨ੍ਹਾਂ ਨੂੰ ਪੁਰਸ਼ੋਤਮ ਸੰਗਮਯੁੱਗ ਕਿਹਾ ਜਾਂਦਾ ਹੈ, ਜੱਦ ਕਿ ਬਾਪ ਆਕੇ ਪਤਿਤ ਤੋਂ ਪਾਵਨ ਬਣਾਉਂਦੇ ਹਨ। ਤੁਸੀਂ ਆਏ ਹੀ ਹੋ ਮਨੁੱਖ ਤੋਂ ਦੇਵਤਾ ਪੁਰਸ਼ੋਤਮ ਬਣਨ। ਮਨੁੱਖ ਤਾਂ ਇਹ ਵੀ ਨਹੀਂ ਜਾਣਦੇ ਕਿ ਅਸੀਂ ਆਤਮਾਵਾਂ ਨਿਰਵਾਣਧਾਮ ਵਿੱਚ ਰਹਿੰਦੀਆਂ ਹਾਂ। ਉੱਥੋਂ ਆਉਂਦੇ ਹਾਂ ਪਾਰ੍ਟ ਵਜਾਉਣ। ਇਸ ਨਾਟਕ ਦੀ ਉਮਰ 5 ਹਜ਼ਾਰ ਵਰ੍ਹੇ ਹੈ। ਅਸੀਂ ਇਸ ਬੇਹੱਦ ਦੇ ਨਾਟਕ ਵਿੱਚ ਪਾਰ੍ਟ ਵਜਾਉਂਦੇ ਹਾਂ। ਇੰਨੇ ਸਭ ਮਨੁੱਖ ਪਾਰ੍ਟਧਾਰੀ ਹਨ। ਇਹ ਡਰਾਮਾ ਦਾ ਚੱਕਰ ਫਿਰਦਾ ਰਹਿੰਦਾ ਹੈ। ਕਦੀ ਬੰਦ ਹੁੰਦਾ ਨਹੀਂ ਹੈ। ਪਹਿਲੇ - ਪਹਿਲੇ ਇਸ ਨਾਟਕ ਵਿੱਚ ਸਤਯੁਗ ਵਿੱਚ ਪਾਰ੍ਟ ਵਜਾਉਣ ਆਉਂਦੇ ਹਨ ਦੇਵੀ - ਦੇਵਤਾ। ਫਿਰ ਤ੍ਰੇਤਾ ਵਿੱਚ ਸ਼ਤਰੀਏ। ਇਸ ਨਾਟਕ ਨੂੰ ਵੀ ਜਾਨਣਾ ਚਾਹੀਦਾ ਹੈ ਨਾ। ਇਹ ਹੈ ਹੀ ਕੰਡਿਆਂ ਦਾ ਜੰਗਲ। ਸਭ ਮਨੁੱਖ ਦੁਖੀ ਹਨ। ਕਲਯੁੱਗ ਦੇ ਬਾਦ ਫਿਰ ਸਤਯੁੱਗ ਆਉਂਦਾ ਹੈ। ਕਲਯੁੱਗ ਵਿੱਚ ਢੇਰ ਮਨੁੱਖ ਹਨ, ਸਤਯੁੱਗ ਵਿੱਚ ਕਿੰਨੇ ਹੋਣਗੇ? ਬਹੁਤ ਥੋੜੇ। ਆਦਿ ਸਨਾਤਨ ਸੁਰਯਵੰਸ਼ੀ ਦੇਵੀ - ਦੇਵਤਾ ਹੀ ਹੋਣਗੇ। ਇਹ ਪੁਰਾਣੀ ਦੁਨੀਆਂ ਹੁਣ ਬਦਲਣੀ ਹੈ। ਮਨੁੱਖ ਸ੍ਰਿਸ਼ਟੀ ਤੋਂ ਫਿਰ ਦੇਵਤਾਵਾਂ ਦੀ ਸ੍ਰਿਸ਼ਟੀ ਹੋਵੇਗੀ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਪਰ ਹੁਣ ਆਪਣੇ ਨੂੰ ਦੇਵਤਾ ਕਹਿਲਾਉਂਦੇ ਨਹੀਂ। ਆਪਣੇ ਧਰਮ ਨੂੰ ਹੀ ਭੁੱਲ ਗਏ ਹਨ। ਇਹ ਸਿਰਫ ਭਾਰਤਵਾਸੀ ਹੀ ਹਨ ਜੋ ਆਪਣੇ ਧਰਮ ਨੂੰ ਭੁੱਲ ਗਏ ਹਨ, ਹਿੰਦੁਸਤਾਨ ਵਿੱਚ ਰਹਿਣ ਕਾਰਨ ਹਿੰਦੂ ਧਰਮ ਕਹਿ ਦਿੰਦੇ ਹਨ। ਦੇਵਤੇ ਤਾਂ ਪਾਵਨ ਸੀ, ਇਹ ਹਨ ਪਤਿਤ ਇਸਲਈ ਆਪਣੇ ਨੂੰ ਦੇਵਤਾ ਕਹਿ ਨਹੀਂ ਸਕਦੇ। ਦੇਵਤਾਵਾਂ ਦੀ ਪੂਜਾ ਕਰਦੇ ਰਹਿੰਦੇ ਹਨ। ਆਪਣੇ ਨੂੰ ਪਾਪੀ ਨੀਚ ਕਹਿੰਦੇ ਹਨ। ਹੁਣ ਬਾਪ ਸਮਝਾਉਂਦੇ ਹਨ ਤੁਸੀਂ ਹੀ ਪੂਜਯ ਸੀ ਫਿਰ ਤੁਸੀਂ ਹੀ ਪੁਜਾਰੀ ਪਤਿਤ ਬਣੇ ਹੋ। ਹਮ ਸੋ ਦਾ ਅਰਥ ਵੀ ਸਮਝਾਇਆ ਹੈ। ਉਹ ਕਹਿ ਦਿੰਦੇ ਹਨ ਆਤਮਾ ਸੋ ਪਰਮਾਤਮਾ। ਇਹ ਹੈ ਝੂਠ ਅਰਥ, ਝੂਠੀ ਕਾਇਆ, ਝੂਠੀ ਮਾਇਆ…….. ਸਤਯੁਗ ਵਿੱਚ ਇਵੇਂ ਨਹੀਂ ਕਹਾਂਗੇ। ਸੱਚਖੰਡ ਦੀ ਸਥਾਪਨਾ ਬਾਪ ਕਰਦੇ ਹਨ, ਝੂਠਖੰਡ ਫਿਰ ਰਾਵਣ ਬਣਾਉਂਦੇ ਹਨ। ਇਹ ਵੀ ਬਾਪ ਆਕੇ ਸਮਝਾਉਂਦੇ ਹਨ - ਆਤਮਾ ਕੀ ਹੈ, ਪਰਮਾਤਮਾ ਕੀ ਹੈ। ਇਹ ਵੀ ਕੋਈ ਨਹੀਂ ਜਾਣਦੇ। ਬਾਪ ਕਹਿੰਦੇ ਹਨ ਤੁਸੀਂ ਆਤਮਾ ਬਿੰਦੀ ਹੋ, ਤੁਹਾਡੇ ਵਿੱਚ 84 ਜਨਮਾਂ ਦਾ ਪਾਰ੍ਟ ਨੂੰਧਿਆ ਹੋਇਆ ਹੈ। ਅਸੀਂ ਆਤਮਾ ਕਿਵੇਂ ਦੀ ਹਾਂ - ਇਹ ਕੋਈ ਨਹੀਂ ਜਾਣਦੇ ਹਨ। ਅਸੀਂ ਬੈਰਿਸਟਰ ਹਾਂ, ਫਲਾਣਾ ਹਾਂ - ਇਹ ਜਾਣਦੇ ਹਨ, ਬਾਕੀ ਆਤਮਾ ਨੂੰ ਇੱਕ ਵੀ ਨਹੀਂ ਜਾਣਦੇ। ਬਾਪ ਹੀ ਆਕੇ ਪਹਿਚਾਣ ਦਿੰਦੇ ਹਨ। ਤੁਹਾਡੀ ਆਤਮਾ ਵਿੱਚ 84 ਜਨਮਾਂ ਦਾ ਪਾਰ੍ਟ ਅਵਿਨਾਸ਼ੀ ਨੂੰਦਿਆ ਹੋਇਆ ਹੈ, ਜੋ ਕਦੀ ਵਿਨਾਸ਼ ਨਹੀਂ ਹੋ ਸਕਦਾ। ਇਹ ਹੀ ਭਾਰਤ ਗਾਰਡਨ ਆਫ ਫਲਾਵਰ ਸੀ। ਸੁੱਖ ਹੀ ਸੁੱਖ ਸੀ, ਹੁਣ ਦੁੱਖ ਹੀ ਦੁੱਖ ਹੈ। ਇਹ ਬਾਪ ਨਾਲੇਜ ਦਿੰਦੇ ਹਨ।

ਤੁਸੀਂ ਬੱਚੇ ਬਾਪ ਦੁਆਰਾ ਹੁਣ ਨਵੀਂਆਂ - ਨਵੀਂਆਂ ਗੱਲਾਂ ਸੁਣਦੇ ਹੋ। ਸਭ ਤੋਂ ਨਵੀਂ ਗੱਲ ਹੈ - ਤੁਹਾਨੂੰ ਮਨੁੱਖ ਤੋਂ ਦੇਵਤਾ ਬਣਨਾ ਹੈ। ਤੁਸੀਂ ਜਾਣਦੇ ਹੋ ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ ਕੋਈ ਮਨੁੱਖ ਨਹੀਂ ਪੜ੍ਹਾਉਂਦੇ ਹਨ, ਰੱਬ ਪੜ੍ਹਾਉਂਦੇ ਹਨ। ਉਸ ਰੱਬ ਨੂੰ ਸਰਵਵਿਆਪੀ ਕਹਿਣਾ ਇਹ ਤਾਂ ਗਾਲੀ ਦੇਣਾ ਹੈ। ਹੁਣ ਬਾਪ ਸਮਝਾਉਂਦੇ ਹਨ - ਮੈਂ ਹਰ 5 ਹਜ਼ਾਰ ਵਰ੍ਹੇ ਬਾਦ ਆਕੇ ਭਾਰਤ ਨੂੰ ਸ੍ਵਰਗ ਬਣਾਉਂਦਾ ਹਾਂ। ਰਾਵਣ ਨਰਕ ਬਣਾਉਂਦੇ ਹਨ। ਇਹ ਗੱਲਾਂ ਦੁਨੀਆਂ ਵਿੱਚ ਹੋਰ ਕੋਈ ਨਹੀਂ ਜਾਣਦੇ। ਬਾਪ ਹੀ ਆਕੇ ਤੁਹਾਨੂੰ ਮਨੁੱਖ ਤੋਂ ਦੇਵਤਾ ਬਣਾਉਂਦੇ ਹਨ। ਗਾਇਨ ਵੀ ਹੈ - ਮੂਤ ਪਲੀਤੀ ਕਪੜ੍ਹ ਧੋਇ...। ਉੱਥੇ ਵਿਕਾਰ ਹੁੰਦਾ ਨਹੀਂ। ਉਹ ਹੈ ਸੰਪੂਰਨ ਨਿਰਵਿਕਾਰੀ ਦੁਨੀਆਂ। ਹੁਣ ਹੈ ਵਿਸ਼ਸ਼ ਵਰਲਡ। ਬੁਲਾਉਂਦੇ ਵੀ ਹਨ - ਪਤਿਤ - ਪਾਵਨ ਆਓ। ਸਾਨੂੰ ਰਾਵਣ ਨੇ ਪਤਿਤ ਬਣਾਇਆ ਹੈ ਪਰ ਜਾਣਦੇ ਨਹੀਂ ਕਿ ਰਾਵਣ ਕਦੋਂ ਆਇਆ, ਕੀ ਹੋਇਆ! ਰਾਵਣ ਨੇ ਕਿੰਨਾ ਕੰਗਾਲ ਬਣਾ ਦਿੱਤਾ ਹੈ। ਭਾਰਤ 5 ਹਜ਼ਾਰ ਵਰ੍ਹੇ ਪਹਿਲੇ ਕਿੰਨਾ ਸਾਹੂਕਾਰ ਸੀ। ਸੋਨੇ, ਹੀਰੇ - ਜਵਾਹਰਾਤਾਂਉਨ੍ਹਾਂ ਦੇ ਮਹਿਲ ਸੀ। ਕਿੰਨਾ ਧਨ ਸੀ। ਹੁਣ ਕੀ ਹਾਲਤ ਹੈ। ਸੋ ਸਿਵਾਏ ਬਾਪ ਦੇ ਸਿਰਤਾਜ ਕੋਈ ਬਣਾ ਨਾ ਸਕੇ। ਹੁਣ ਤੁਸੀਂ ਕਹਿੰਦੇ ਹੋ ਸ਼ਿਵਬਾਬਾ ਭਾਰਤ ਨੂੰ ਹੈਵਿਨ ਬਣਾਉਂਦੇ ਹਨ। ਹੁਣ ਬਾਪ ਕਹਿੰਦੇ ਹਨ ਮੌਤ ਸਾਹਮਣੇ ਖੜਿਆ ਹੈ। ਤੁਸੀਂ ਵਾਨਪ੍ਰਸਥੀ ਹੋ। ਹੁਣ ਜਾਣਾ ਹੈ ਵਾਪਿਸ ਇਸਲਈ ਆਪਣੇ ਨੂੰ ਆਤਮਾ ਸਮਝੋ, ਮਾਮੇਕਮ ਯਾਦ ਕਰੋ ਤਾਂ ਪਾਪ ਭਸਮ ਹੋ ਜਾਣਗੇ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਸੀਂ ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਹਾਂ, ਆਪ ਰੱਬ ਸਾਨੂੰ ਮਨੁੱਖਾਂ ਤੋਂ ਦੇਵਤਾ ਬਣਾਉਣ ਦੀ ਪੜ੍ਹਾਈ ਪੜ੍ਹਾ ਰਹੇ ਹਨ, ਇਸ ਨਸ਼ੇ ਅਤੇ ਖੁਸ਼ੀ ਵਿੱਚ ਰਹਿਣਾ ਹੈ। ਪੁਰਸ਼ੋਤਮ ਸੰਗਮਯੁਗ ਤੇ ਪੁਰਸ਼ੋਤਮ ਬਣਨ ਦਾ ਪੁਰਸ਼ਾਰਥ ਕਰਨਾ ਹੈ।

2. ਹੁਣ ਸਾਡੀ ਵਾਨਪ੍ਰਸਥ ਅਵਸਥਾ ਹੈ, ਮੌਤ ਸਾਹਮਣੇ ਖੜਿਆ ਹੈ, ਵਾਪਿਸ ਘਰ ਜਾਣਾ ਹੈ... ਇਸਲਈ ਬਾਪ ਦੀ ਯਾਦ ਨਾਲ ਸਭ ਪਾਪਾਂ ਨੂੰ ਭਸਮ ਕਰਨਾ ਹੈ।

ਵਰਦਾਨ:-
ਨਾਲੈੱਜ ਰੂਪੀ ਚਾਬੀ ਦ੍ਵਾਰਾ ਭਾਰਤ ਦਾ ਅਖੁੱਟ ਖਜਾਨਾ ਪ੍ਰਾਪਤ ਕਰਨ ਵਾਲੇ ਮਾਲਾਮਾਲ ਭਵ।

ਸੰਗਮਯੁੱਗ ਤੇ ਸਾਰੇ ਬੱਚਿਆਂ ਨੂੰ ਭਾਗ ਬਣਾਉਣ ਦੇ ਲਈ ਨਾਲੇਜ਼ ਰੂਪੀ ਚਾਬੀ ਮਿਲਦੀ ਹੈ। ਇਹ ਚਾਬੀ ਲਗਾਓ ਅਤੇ ਜਿਨਾਂ ਚਾਹੋ ਉਣਾਂ ਭਾਗ ਦਾ ਖਜਾਨਾ ਲਵੋ। ਚਾਬੀ ਮਿਲੀ ਅਤੇ ਮਾਲਾਮਾਲ ਬਣ ਗਏ। ਜੋ ਜਿਨਾਂ ਮਾਲਾਮਾਲ ਬਣਦੇ ਹਨ ਉਣੀ ਖੁਸ਼ੀ ਆਪੇ ਰਹਿੰਦੀ ਹੈ। ਇਵੇਂ ਅਨੁਭਵ ਹੁੰਦਾ ਹੈ ਜਿਵੇਂ ਖੁਸ਼ੀ ਦਾ ਝਰਨਾ ਅਖੁੱਟ ਅਵਿਨਾਸ਼ੀ ਵਗਦਾ ਹੀ ਰਹਿੰਦਾ ਹੈ। ਉਹ ਸਰਵ ਖਜਾਨਿਆਂ ਨਾਲ ਭਰਪੂਰ ਮਾਲਾਮਾਲ ਵਿਖਾਈ ਦਿੰਦੇ ਹਨ। ਉਨ੍ਹਾਂ ਦੇ ਕੋਲ ਕਿਸੇ ਵੀ ਤਰ੍ਹਾਂ ਦੀ ਅਪ੍ਰਾਪਤੀ ਨਹੀਂ ਰਹਿੰਦੀ।

ਸਲੋਗਨ:-
ਬਾਪ ਨਾਲ ਕੁਨੈਕਸ਼ਨ ਠੀਕ ਰੱਖੋ ਤਾਂ ਸਰਵ ਸ਼ਕਤੀਆਂ ਦੀ ਕਰੰਟ ਆਉਂਦੀ ਰਹੇਗੀ।

ਅਵਿਅਕਤ ਇਸ਼ਾਰੇ:- ਰੋਅਲਟੀ ਅਤੇ ਪਿਓਰਟੀ ਦੀ ਰੂਹਾਨੀ ਪ੍ਰਸਨੇਲਟੀ ਧਾਰਨ ਕਰੋ।

ਜਿੰਨੀ ਪਵਿੱਤਰਤਾ ਉਤਨੀ ਬ੍ਰਾਹਮਣ ਜੀਵਨ ਦੀ ਪ੍ਰਸਨੇਲਟੀ ਹੈ, ਜੇਕਰ ਪਵਿਤਰਤਾ ਘਟ ਤਾਂ ਪ੍ਰਸਨੇਲਟੀ ਘਟ। ਇਹ ਪਿਓਰਟੀ ਦੀ ਪ੍ਰਸਨੇਲਟੀ ਸੇਵਾ ਵਿਚ ਵੀ ਸਹਿਜ ਸਫਲਤਾ ਦਵਾਉਂਦੀ ਹੈ। ਪਰ ਜੇਕਰ ਇੱਕ ਵਿਕਾਰ ਵੀ ਅਸ਼ - ਮਾਤ੍ਰ ਹੈ ਤਾਂ ਦੂਜੇ ਸਾਥੀ ਵੀ ਉਸ ਦੇ ਨਾਲ ਜਰੂਰ ਹੋਣਗੇ। ਜਿਵੇਂ ਪਵਿੱਤਰਤਾ ਦਾ ਸੁਖ - ਸ਼ਾਂਤੀ ਨਾਲ ਗਹਿਰਾ ਸਬੰਧ ਹੈ, ਇਵੇਂ ਅਪਵਿੱਤਰਤਾ ਦਾ ਵੀ ਪੰਜ ਵਿਕਾਰਾਂ ਨਾਲ ਗਹਿਰਾ ਸੰਬੰਧ ਹੈ ਇਸਲਈ ਕੋਈ ਵੀ ਵਿਕਾਰ ਦਾ ਅੰਸ਼ - ਮਾਤ੍ਰ ਨਾ ਰਹੇ ਤਾਂ ਕਹਾਂਗੇ ਪਵਿੱਤਰਤਾ ਦੀ ਪ੍ਰਸਨੇਲਟੀ ਦ੍ਵਾਰਾ ਸੇਵਾ ਕਰਨ ਵਾਲੇ।