30.06.24     Avyakt Bapdada     Punjabi Murli     30.03.20    Om Shanti     Madhuban


“ਮਨ ਨੂੰ ਦਰੁਸਤ ਰੱਖਣ ਦੇ ਲਈ ਵਿੱਚ - ਵਿੱਚ 5 ਸੈਕਿੰਡ ਵੀ ਕੱਢ ਕੇ ਮਨ ਕਿ ਐਕਸਰਸਾਈਜ਼ ਕਰੋ”


ਅੱਜ ਦੂਰਦੇਸ਼ੀ ਬਾਪਦਾਦਾ ਆਪਣੇ ਸਾਕਾਰ ਦੁਨੀਆਂ ਦੇ ਵੱਖ - ਵੱਖ ਦੇਸ਼ਵਾਸੀ ਬੱਚਿਆਂ ਨੂੰ ਨਾਲ ਮਿਲਣ ਆਏ ਹਨ। ਬਾਪਦਾਦਾ ਵੱਖ - ਵੱਖ ਦੇਸ਼ਵਾਸੀਆਂ ਨੂੰ ਇੱਕ ਦੇਸ਼ਵਾਸੀ ਦੇਖ ਰਹੇ ਹਨ। ਭਾਵੇਂ ਕੋਈ ਕਿਥੋਂ ਤੋਂ ਵੀ ਆਏ ਹੋਣ ਪਰ ਸਭਤੋਂ ਪਹਿਲੇ ਸਭ ਇੱਕ ਹੀ ਦੇਸ਼ ਤੋਂ ਆਏ ਹੋ। ਤਾਂ ਆਪਣਾ ਅਨਾਦਿ ਦੇਸ਼ ਯਾਦ ਹੈ ਨਾ! ਪਿਆਰਾ ਲੱਗਦਾ ਹੈ ਨਾ! ਬਾਪ ਦੇ ਨਾਲ - ਨਾਲ ਆਪਣਾ ਅਨਾਦਿ ਦੇਸ਼ ਵੀ ਬਹੁਤ ਪਿਆਰਾ ਲੱਗਦਾ ਹੈ ਨਾ!

ਬਾਪਦਾਦਾ ਅੱਜ ਸਭ ਬੱਚਿਆਂ ਦੇ ਪੰਜ ਸਵਰੂਪ ਦੇਖ ਰਹੇ ਹਨ, ਜਾਣਦੇ ਹੋ ਪੰਜ ਸਵਰੂਪ ਕਿਹੜੇ ਹਨ? ਜਾਣਦੇ ਹੋ ਨਾ! 5 ਮੁਖੀ ਬ੍ਰਹਮਾ ਦਾ ਵੀ ਪੂਜਨ ਹੁੰਦਾ ਹੈ। ਤਾਂ ਬਾਪਦਾਦਾ ਸਭ ਬੱਚਿਆਂ ਦੇ 5 ਸਵਰੂਪ ਦੇਖ ਰਹੇ ਹਨ।

ਪਹਿਲਾ - ਅਨਾਦਿ ਜੋਯਤੀਬਿੰਦੂ ਸਵਰੂਪ। ਯਾਦ ਹੈ ਨਾ ਆਪਣਾ ਸਵਰੂਪ? ਭੁੱਲ ਤਾਂ ਨਹੀਂ ਜਾਂਦੇ? ਦੂਸਰਾ ਹੈ - ਆਦਿ ਦੇਵਤਾ ਸਵਰੂਪ। ਪਹੁੰਚ ਗਏ ਦੇਵਤਾ ਸਵਰੂਪ ਸਵਰੂਪ ਵਿੱਚ? ਤੀਸਰਾ - ਮੱਧ ਵਿੱਚ ਪੂਜਯ ਸਵਰੂਪ, ਉਹ ਵੀ ਯਾਦ ਹੈ? ਤੁਸੀਂ ਸਭਦੀ ਪੂਜਾ ਹੁੰਦੀ ਹੈ ਜਾਂ ਭਾਰਤਵਾਸੀਆਂ ਦੀ ਹੁੰਦੀ ਹੈ? ਤੁਹਾਡੀ ਪੂਜਾ ਹੁੰਦੀ ਹੈ? ਕੁਮਾਰ ਸੁਣਾਓ ਤੁਹਾਡੀ ਪੂਜਾ ਹੁੰਦੀ ਹੈ? ਤੀਸਰਾ ਹੈ ਪੂਜਯ ਸਵਰੂਪ। ਚੌਥਾ ਹੈ - ਸੰਗਮਯੁੱਗੀ ਬ੍ਰਾਹਮਣ ਸਵਰੂਪ ਅਤੇ ਲਾਸ੍ਟ ਵਿੱਚ ਹੈ ਫਰਿਸ਼ਤਾ ਸਵਰੂਪ। ਤਾਂ 5 ਹੀ ਰੂਪ ਯਾਦ ਆ ਗਏ? ਅੱਛਾ ਇਕ ਸੈਕਿੰਡ ਵਿੱਚ, 5 ਹੀ ਰੂਪਾ ਵਿੱਚ ਆਪਣੇ ਨੂੰ ਅਨੁਭਵ ਕਰ ਸਕਦੇ ਹੋ? ਵਨ, ਟੂ, ਥਰੀ, ਫੋਰ,ਫ਼ਾਇਵ … ਤਾਂ ਕਰ ਸਕਦੇ ਹੋ! ਇਹ 5 ਸਵਰੂਪ ਕਿੰਨੇ ਪਿਆਰੇ ਹਨ? ਜਦੋਂ ਚਾਹੋ, ਜਿਸ ਵੀ ਰੂਪ ਵਿੱਚ ਸਥਿਤ ਹੋਣੇ ਚਾਹੋ, ਸੋਚਿਆ ਅਤੇ ਅਨੁਭਵ ਕੀਤਾ। ਇਹ ਹੀ ਰੂਹਾਨੀ ਮਨ ਦੀ ਐਕਸਰਸਾਈਜ਼ ਹੈ। ਅੱਜਕਲ ਸਭ ਕੀ ਕਰਦੇ ਹਨ? ਐਕਸਰਸਾਈਜ਼ ਕਰਦੇ ਹਨ ਨਾ! ਜਿਵੇਂ ਆਦਿ ਵਿੱਚ ਵੀ ਤੁਹਾਡੀ ਦੁਨੀਆਂ ਵਿੱਚ (ਸਤਿਯੁਗ ਵਿੱਚ) ਨੇਚਰੁਲ ਚਲਦੇ - ਫਿਰਦੇ ਦੀ ਐਕਸਰਸਾਈਜ਼ ਸੀ। ਖੜੇ ਹੋਕੇ ਵਨ ਟੂ ਥਰੀ …ਐਕਸਰਸਾਈਜ਼ ਨਹੀਂ। ਤਾਂ ਹੁਣ ਅੰਤ ਵਿੱਚ ਵੀ ਬਾਪਦਾਦਾ ਮਨ ਦੀ ਐਕਸਰਸਾਈਜ਼ ਕਰਾਉਂਦੇ ਹਨ। ਜਿਵੇਂ ਸਥੂਲ ਐਕਸਰਸਾਈਜ਼ ਨਾਲ ਤਨ ਤੰਦਰੁਸਤ ਰਹਿੰਦਾ ਹੈ ਨਾ! ਤਾਂ ਚੱਲਦੇ - ਫਿਰਦੇ ਇਹ ਮਨ ਦੀ ਐਕਸਰਸਾਈਜ਼ ਕਰਦੇ ਰਹੋ। ਇਸਦੇ ਲਈ ਟਾਇਮ ਨਹੀਂ ਚਾਹੀਦਾ। 5 ਸੈਕਿੰਡ ਕਦੀ ਵੀ ਨਿਕਾਲ ਸਕਦੇ ਹੋ ਜਾਂ ਨਹੀਂ! ਅਜਿਹੇ ਕੋਈ ਬਿਜ਼ੀ ਹਨ, ਜੋ 5 ਸੈਕਿੰਡ ਵੀ ਨਹੀਂ ਕੱਢ ਸਕਣ। ਹੈ ਕੋਈ ਤਾਂ ਹੱਥ ਉਠਾਓ। ਫਿਰ ਤੇ ਨਹੀਂ ਕਹਿਣਗੇ - ਕੀ ਕਰੀਏ ਟਾਇਮ ਨਹੀਂ ਮਿਲਦਾ? ਇਹ ਤਾਂ ਨਹੀਂ ਕਹਾਂਗੇ ਨਾ! ਟਾਇਮ ਮਿਲਦਾ ਹੈ? ਤਾਂ ਇਹ ਐਕਸਰਸਾਈਜ਼ ਵਿੱਚ - ਵਿੱਚ ਕਰੋ। ਕਿਸੇ ਵੀ ਕੰਮ ਵਿੱਚ ਹੋਵੋ 5 ਸੈਕਿੰਡ ਦੀ ਇਹ ਮਨ ਦੀ ਐਕਸਰਸਾਈਜ਼ ਕਰੋ। ਤਾਂ ਮਨ ਸਦਾ ਹੀ ਦਰੁਸਤ ਰਹੇਗਾ, ਠੀਕ ਰਹੇਗਾ। ਬਾਪਦਾਦਾ ਤਾਂ ਕਹਿੰਦੇ ਹਨ - ਹਰ ਘੰਟੇ ਵਿੱਚ ਇਹ 5 ਸੈਕਿੰਡ ਦੀ ਐਕਸਰਸਾਈਜ਼ ਕਰੋ। ਹੋ ਸਕਦੀ ਹੈ? ਦੇਖੋ, ਸਭ ਕਹਿ ਰਹੇ ਹਨ - ਹੋ ਸਕਦੀ ਹੈ? ਵੇਖੋ ਸਾਰੇ ਕਹਿ ਰਹੇ ਹਨ - ਹੋ ਸਕਦੀ ਹੈ। ਯਾਦ ਰੱਖਣਾ। ਓਮ ਸ਼ਾਂਤੀ ਭਵਨ ਯਾਦ ਰੱਖਣਾ, ਭੁਲਣਾ ਨਹੀਂ। ਤਾਂ ਜੋ ਮਨ ਦੀ ਵੱਖ - ਵੱਖ ਕਮਪਲੇਨ ਹੈ ਨਾ! ਕੀ ਕਰੀਏ ਮਨ ਨਹੀਂ ਟਿਕਦਾ। ਮਨ ਨੂੰ ਮਣ ਬਣਾ ਦਿੰਦੇ ਹੋ। ਵਜਨ ਕਰਦੇ ਹਨ ਨਾ! ਪਹਿਲੇ ਜਮਾਨੇ ਵਿੱਚ ਪਾਵ, ਸੇਰ ਅਤੇ ਮਣ ਹੁੰਦਾ ਸੀ, ਅੱਜਕਲ ਬਦਲ ਗਿਆ ਹੈ। ਤਾਂ ਮਨ ਦਾ ਮਣ ਬਣਾ ਦਿੰਦੇ ਹਨ ਬੋਝ ਵਾਲਾ ਅਤੇ ਇਹ ਐਕਸਰਸਾਈਜ਼ ਕਰਦੇ ਰਹੋਗੇ ਤਾਂ ਬਿੱਲਕੁਲ ਲਾਇਟ ਹੋ ਜਾਵੋਗੇ। ਅਭਿਆਸ ਹੋ ਜਾਏਗਾ। ਬ੍ਰਾਹਮਣ ਸ਼ਬਦ ਯਾਦ ਆਏ ਤਾਂ ਬ੍ਰਾਹਮਣ ਜੀਵਨ ਦੇ ਅਨੁਭਵ ਵਿੱਚ ਆ ਜਾਓ। ਫਰਿਸ਼ਤਾ ਸ਼ਬਦ ਕਹੋ ਤਾਂ ਫਰਿਸ਼ਤਾ ਬਣ ਜਾਓ। ਮੁਸ਼ਕਿਲ ਹੈ? ਨਹੀਂ ਹੈ? ਕੁਮਾਰ ਬੋਲੋ ਥੋੜਾ ਮੁਸ਼ਕਿਲ ਹੈ? ਤੁਸੀਂ ਫਰਿਸ਼ਤੇ ਹੋ ਜਾਂ ਨਹੀਂ? ਤੁਸੀਂ ਹੀ ਹੋ ਜਾਂ ਦੂਸਰੇ ਹਨ? ਕਿੰਨੇ ਵਾਰ ਫਰਿਸ਼ਤਾ ਬਣੇ ਹੋ? ਅਣਗਿਣਤ ਵਾਰ ਬਣੇ ਹੋ। ਤੁਸੀਂ ਹੀ ਬਣੇ ਹੋ? ਅੱਛਾ। ਅਣਗਿਣਤ ਵਾਰ ਦੀ ਹੋਈ ਗੱਲ ਨੂੰ ਕੀ ਰਿਪਿਟ ਕਰਨਾ ਕੀ ਮੁਸ਼ਕਿਲ ਹੁੰਦਾ ਹੈ? ਕਦੀ - ਕਦੀ ਹੁੰਦਾ ਹੈ? ਹੁਣ ਇਹ ਅਭਿਆਸ ਕਰਨਾ। ਕਿੱਥੇ ਵੀ ਹੋ 5 ਸੈਕਿੰਡ ਮਨ ਨੂੰ ਘੁਮਾਓ, ਚੱਕਰ ਲਗਾਓ। ਚੱਕਰ ਲਗਾਉਣਾ ਤਾਂ ਚੰਗਾ ਲੱਗਦਾ ਹੈ ਨਾ! ਟੀਚਰਸ ਠੀਕ ਹੈ ਨਾ! ਰਾਉਂਡ ਲਗਾਉਣਾ ਆਏਗਾ ਨਾ? ਬਸ ਰਾਊਂਡ ਲਗਾਓ ਫਿਰ ਕਰਮ ਵਿੱਚ ਲੱਗ ਜਾਓ। ਹਰ ਘੰਟੇ ਵਿੱਚ ਰਾਉਂਡ ਲਗਾਇਆ ਫਿਰ ਕੰਮ ਵਿੱਚ ਲੱਗ ਜਾਓ ਕਿਉਂਕਿ ਕੰਮ ਨੂੰ ਤਾਂ ਛੱਡ ਨਹੀਂ ਸਕਦੇ ਹੋ ਨਾ! ਡਿਊਟੀ ਤਾਂ ਵਜਾਉਣੀ ਹੈ। ਪਰ 5 ਸੈਕਿੰਡ ਮਿੰਟ ਵੀ ਨਹੀਂ, ਸੈਕਿੰਡ। ਨਿਕਲ ਸਕਦਾ ਹੈ? ਯੁ. ਐਨ. ਦੀ ਆਫਿਸ ਵਿੱਚ ਨਿਕਲ ਸਕਦਾ ਹੈ? ਮਾਸਟਰ ਸਰਵਸ਼ਕਤੀਵਾਂਨ ਹੋ। ਤਾਂ ਮਾਸਟਰ ਸਰਵ ਸ਼ਕਤੀਵਾਨ ਕੀ ਨਹੀਂ ਕਰ ਸਕਦਾ!

ਬਾਪਦਾਦਾ ਨੂੰ ਇੱਕ ਗੱਲ ਤੇ ਬੱਚਿਆਂ ਨੂੰ ਦੇਖਕੇ ਮਿੱਠੀ - ਮਿੱਠੀ ਹਸੀ ਆਉਂਦੀ ਹੈ। ਕਿਸ ਗੱਲ ਤੇ? ਚੈਂਲੇਂਜ ਕਰਦੇ ਹਨ, ਪਰਚੇ ਛਪਵਾਉਂਦੇ ਹਨ, ਭਾਸ਼ਨ ਕਰਦੇ ਹਨ, ਕੋਰਸ ਕਰਾਉਂਦੇ ਹਨ। ਕੀ ਕਰਾਉਂਦੇ ਹਨ? ਅਸੀਂ ਵਿਸ਼ਵ ਨੂੰ ਪਰਿਵਰਤਨ ਕਰਾਂਗੇ। ਇਹ ਤਾਂ ਸਭ ਬੋਲਦੇ ਹਨ ਨਾ! ਜਾਂ ਨਹੀਂ? ਸਭ ਬੋਲਦੇ ਹਨ ਜਾਂ ਸਿਰਫ਼ ਭਾਸ਼ਨ ਕਰਨ ਵਾਲੇ ਬੋਲਦੇ ਹਨ? ਤਾਂ ਇੱਕ ਪਾਸੇ ਕਹਿੰਦੇ ਹਨ ਵਿਸ਼ਵ ਨੂੰ ਪਰਿਵਰਤਨ ਕਰਾਂਗੇ, ਮਾਸਟਰ ਸਰਵਸ਼ਕਤੀਮਾਨ ਹੈ! ਅਤੇ ਦੂਸਰੇ ਪਾਸੇ ਆਪਣੇ ਮਨ ਨੂੰ ਮੇਰਾ ਮਨ ਕਹਿੰਦੇ ਹਨ, ਮਾਲਿਕ ਹਨ ਮਨ ਦੇ ਅਤੇ ਮਾਸਟਰ ਸਰਵਸ਼ਕਤੀਮਾਨ ਹਨ। ਫਿਰ ਵੀ ਕਹਿੰਦੇ ਹਨ ਮੁਸ਼ਕਿਲ ਹੈ? ਤਾਂ ਹਸੀ ਨਹੀਂ ਆਏਗੀ! ਆਏਗੀ ਨਾ ਹਸੀ!ਤਾਂ ਜਿਸ ਸਮੇਂ ਸੋਚਦੇ ਹੋ, ਮਨ ਨਹੀਂ ਮੰਨਦਾ, ਉਸ ਸਮੇਂ ਆਪਣੇ ਉੱਪਰ ਮੁਸਕੁਰਾਉਣਾ। ਮਨ ਵਿੱਚ ਕੋਈ ਵੀ ਗੱਲ ਆਉਂਦੀ ਹੈ ਤਾਂ ਬਾਪਦਾਦਾ ਨੇ ਦੇਖਿਆ ਹੈ ਤਿੰਨ ਲਕੀਰਾਂ ਗਾਈ ਹੋਈ ਹੈ। ਇੱਕ ਪਾਣੀ ਦੀ ਲਕੀਰ, ਪਾਣੀ ਤੇ ਲਕੀਰ ਦੇਖੀ ਹੈ, ਲਗਾਓ ਲਕੀਰ ਤਾਂ ਉਸੀ ਸਮੇਂ ਮਿਟ ਜਾਏਗੀ। ਲਗਾਉਂਦੇ ਤਾਂ ਹਨ ਨਾ! ਤਾਂ ਦੂਸਰੀ ਹੈ ਕਿਸੇ ਵੀ ਕਾਗਜ਼ ਤੇ, ਸਲੇਟ ਤੇ ਕਿੱਥੇ ਵੀ ਲਕੀਰ ਲਗਾਉਣਾ ਅਤੇ ਸਭਤੋਂ ਵੱਡੀ ਲਕੀਰ ਹੈ ਪੱਥਰ ਤੇ ਲਕੀਰ। ਪੱਥਰ ਦੀ ਲਕੀਰ ਮਿਟਦੀ ਬਹੁਤ ਮੁਸ਼ਕਿਲ ਹੈ। ਤਾਂ ਬਾਪਦਾਦਾ ਦੇਖਦੇ ਹਨ ਕਿ ਕਈ ਵਾਰ ਆਪਣੇ ਹੀ ਮਨ ਵਿੱਚ ਪੱਥਰ ਦੀ ਲਕੀਰ ਦੇ ਮੁਅਫਿਕ ਪੱਕੀ ਲਕੀਰ ਲਗਾ ਦਿੰਦੇ ਹਨ। ਜੋ ਮਿਟਾਉਂਦੇ ਹਨ ਪਰ ਮਿਟਦੀ ਨਹੀਂ ਹੈ। ਇਵੇਂ ਦੀ ਲਕੀਰ ਚੰਗੀ ਹੈ? ਕਿੰਨੀ ਪਿਆਰੀ ਪ੍ਰਤਿਗਿਆ ਵੀ ਕਰਦੇ ਹਨ, ਹੁਣ ਤੋਂ ਨਹੀਂ ਕਰਾਂਗੇ। ਹੁਣ ਤੋਂ ਨਹੀਂ ਹੋਵੇਗਾ। ਪਰ ਫਿਰ ਪਰਵਸ਼ ਹੋ ਜਾਂਦੇ ਹਨ ਇਸਲਈ ਬਾਪਦਾਦਾ ਨੂੰ ਬੱਚਿਆਂ ਤੇ ਘ੍ਰਿਣਾ ਨਹੀਂ ਆਉਂਦੀ ਹੈ, ਰਹਿਮ ਆਉਂਦਾ ਹੈ। ਪਰਵਸ਼ ਹੋ ਜਾਂਦੇ ਹਨ। ਤਾਂ ਪਰਵਸ਼ ਤੇ ਰਹਿਮ ਆਉਂਦਾ ਹੈ। ਜਦੋਂ ਬਾਪਦਾਦਾ ਇਵੇਂ ਦੇ ਰਹਿਮ ਭਾਵ ਨਾਲ ਬੱਚਿਆਂ ਨੂੰ ਦੇਖਦੇ ਹਨ ਤਾਂ ਡਰਾਮੇ ਦੇ ਪਰਦੇ ਤੇ ਕੀ ਆ ਜਾਂਦਾ ਹੈ? ਕਦੋਂ ਤੱਕ? ਤਾਂ ਇਸਦਾ ਉੱਤਰ ਤੁਸੀਂ ਦਵੋ। ਕਦੋਂ ਤੱਕ? ਕੁਮਾਰ ਦੇ ਸਕਦੇ ਹਨ - ਕਦੋਂ ਤੱਕ ਇਹ ਸਮਾਪਤ ਹੋਵੇਗਾ? ਬਹੁਤ ਪਲੈਨ ਬਣਾਉਦੇ ਹੋ ਨਾ ਕੁਮਾਰ! ਤਾਂ ਕਦੋਂ ਤੱਕ, ਦੱਸ ਸਕਦੇ ਹੋ? ਆਖਿਰ ਵੀ ਇਹ ਕਦੋਂ ਤੱਕ? ਬੋਲੋ। ਜਵਾਬ ਆਉਂਦਾ ਹੈ ਕਦੋਂ ਤੱਕ? ਦਾਦੀਆਂ ਸੁਣਾਓ (ਜਦੋਂ ਤੱਕ ਸੰਗਮਯੁਗ ਹੈ ਉਦੋਂ ਤੱਕ ਥੋੜਾ - ਥੋੜਾ ਰਹੇਗਾ) ਤਾਂ ਸੰਗਮਯੁਗ ਵੀ ਕਦੋਂ ਤੱਕ? (ਜਦੋਂ ਫਰਿਸ਼ਤਾ ਬਣ ਜਾਵਾਂਗੇ) ਉਹ ਵੀ ਕਦੋਂ ਤੱਕ? (ਬਾਬਾ ਦੱਸਣ) ਫਰਿਸ਼ਤਾ ਬਣਨਾ ਤੁਹਾਨੂੰ ਹੈ ਜਾਂ ਬਾਪ ਨੂੰ? ਤਾਂ ਇਸਦਾ ਜਵਾਬ ਸੋਚਣਾ। ਬਾਪ ਤਾਂ ਕਹਿਣਗੇ ਹੁਣ, ਤਿਆਰ ਹੋ? ਅੱਧੀ ਮਾਲਾ ਵਿੱਚ ਵੀ ਹੱਥ ਨਹੀਂ ਉਠਾਇਆ।

ਬਾਪਦਾਦਾ ਸਦਾ ਹੀ ਬੱਚਿਆਂ ਨੂੰ ਸੰਪੰਨ ਸਵਰੂਪ ਵਿੱਚ ਦੇਖਣਾ ਚਾਹੁੰਦੇ ਹਨ। ਜਦੋਂ ਕਹਿੰਦੇ ਹੀ ਹੋ, ਬਾਪ ਹੀ ਮੇਰਾ ਸੰਸਾਰ ਹੈ। ਇਹ ਤਾਂ ਸਭ ਕਹਿੰਦੇ ਹਨ ਨਾ! ਦੂਸਰਾ ਵੀ ਕੋਈ ਸੰਸਾਰ ਹੈ ਕੀ? ਬਾਪ ਹੀ ਸੰਸਾਰ ਹੈ, ਤਾਂ ਸੰਸਾਰ ਦੇ ਬਾਹਰ ਹੋਰ ਕੀ ਹੈ? ਸਿਰਫ਼ ਸੰਸਾਰ ਪਰਿਵਰਤਨ ਕਰਨ ਦੀ ਗੱਲ ਹੈ। ਬ੍ਰਾਹਮਣਾਂ ਦੇ ਜੀਵਨ ਵਿੱਚ ਮਜ਼ੋਰਿਟੀ ਵਿਘਣ ਰੂਪ ਬਣਦਾ ਹੈ - ਸੰਸਕਾਰ। ਭਾਵੇਂ ਤੁਹਾਡਾ ਸੰਸਕਾਰ, ਭਾਵੇਂ ਦੂਸਰੇ ਦਾ ਸੰਸਕਾਰ। ਗਿਆਨ ਸਭ ਵਿੱਚ ਹੈ, ਸ਼ਕਤੀਆਂ ਵੀ ਸਭਦੇ ਕੋਲ ਹਨ। ਪਰ ਕਾਰਣ ਕੀ ਹੁੰਦਾ ਹੈ? ਜੋ ਸ਼ਕਤੀ, ਜਿਸ ਸਮੇਂ ਕੰਮ ਵਿੱਚ ਲਿਆਉਣੀ ਚਾਹੀਦੀ ਹੈ, ਉਸ ਸਮੇਂ ਇਮਰਜ਼ ਹੋਣ ਦੀ ਬਜਾਏ ਥੋੜਾ ਪਿੱਛੇ ਇਮਰਜ ਹੁੰਦੀ ਹੈ। ਪਿੱਛੇ ਸੋਚਦੇ ਹਨ ਕਿ ਇਹ ਨਾ ਕਹਿਕੇ ਇਹ ਕਹਿੰਦੀ ਤਾਂ ਬਹੁਤ ਚੰਗਾ। ਪਰ ਜੋ ਸਮਾਂ ਪਾਸ ਹੋਣ ਦਾ ਸੀ ਉਹ ਤਾਂ ਨਿਕਲ ਜਾਂਦਾ ਹੈ, ਉਵੇਂ ਸਭ ਆਪਣੇ ਵਿੱਚ ਸ਼ਕਤੀਆਂ ਨੂੰ ਸੋੱਚਦੇ ਵੀ ਰਹਿੰਦੇ ਹੋ, ਸਹਿਣਸ਼ਕਤੀ ਇਹ ਹੈ, ਨਿਰਣੇ ਸ਼ਕਤੀ ਇਹ ਹੈ, ਇਵੇਂ ਯੂਜ਼ ਕਰਨਾ ਚਾਹੀਦਾ ਹੈ। ਸਿਰਫ਼ ਥੋੜੇ ਸਮੇਂ ਦਾ ਅੰਤਰ ਪੈ ਜਾਂਦਾ ਹੈ। ਹੋਰ ਦੂਸਰੀ ਗੱਲ ਕੀ ਹੁੰਦੀ ਹੈ? ਚੱਲੋ ਇੱਕ ਵਾਰ ਸਮੇਂ ਤੇ ਸ਼ਕਤੀਆਂ ਕੰਮ ਵਿੱਚ ਨਹੀਂ ਆਈ ਅਤੇ ਬਾਦ ਵਿੱਚ ਮਹਿਸੂਸ ਵੀ ਕੀਤਾ ਕਿ ਇਹ ਨਾ ਕਰਕੇ ਇਹ ਕਰਨਾ ਚਾਹੀਦਾ ਸੀ। ਸਮਝ ਵਿੱਚ ਆ ਜਾਂਦਾ ਹੈ ਪਿੱਛੇ। ਪਰ ਉਸ ਗਲਤੀ ਨੂੰ ਇੱਕ ਵਾਰ ਅਨੁਭਵ ਕਰਨ ਦੇ ਬਾਦ ਅੱਗੇ ਦੇ ਲਈ ਅਨੁਭਵੀ ਬਣ ਉਸਨੂੰ ਚੰਗੀ ਤਰ੍ਹਾਂ ਨਾਲ ਰਿਅਲਾਇਜ ਕਰ ਲੈਣ ਜੋ ਦੁਬਾਰਾ ਨਹੀਂ ਹੋਵੇ। ਫਿਰ ਵੀ ਪ੍ਰੋਗ੍ਰੇਸ ਹੋ ਸਕਦੀ ਹੈ। ਉਸ ਸਮੇਂ ਸਮਝ ਵਿੱਚ ਆਉਂਦਾ ਹੈ - ਇਹ ਰਾਂਗ ਹੈ, ਇਹ ਰਾਈਟ ਹੈ। ਲੇਕਿਨ ਉਹ ਹੀ ਗਲਤੀ ਦੁਬਾਰਾ ਨਹੀਂ ਹੋਵੇ, ਉਸ ਦੇ ਲਈ ਆਪਣੇ ਆਪ ਤੋਂ ਚੰਗੀ ਤਰ੍ਹਾਂ ਨਾਲ ਰਿਲਾਇਜੇਸ਼ਨ ਕਰਨਾ, ਉਸ ਵਿੱਚ ਵੀ ਇਤਨਾ ਫੁੱਲ ਪਰਸੈਂਟ ਪਾਸ ਨਹੀਂ ਹੁੰਦੇ। ਅਤੇ ਮਾਇਆ ਬੜੀ ਚਤੁਰ ਹੈ, ਉਹ ਹੀ ਗੱਲ ਮੰਨ ਲਵੋ ਤੁਹਾਡੇ ਵਿਚ ਸਹਿਣਸ਼ਕਤੀ ਘਟ ਹੈ, ਤਾਂ ਅਜਿਹੀ ਹੀ ਗੱਲ ਜਿਸ ਵਿਚ ਤੁਹਾਨੂੰ ਸਹਿਣਸ਼ਕਤੀ ਯੁਜ ਕਰਨੀ ਹੈ, ਇੱਕ ਵਾਰੀ ਤੁਸੀ ਰਿਲਾਇਜ ਕਰ ਲਿਆ, ਲੇਕਿਨ ਮਾਇਆ ਕੀ ਕਰਦੀ ਹੈ ਕਿ ਦੂਜੀ ਵਾਰੀ ਥੋੜ੍ਹਾ ਜਿਹਾ ਰੂਪ ਬਦਲ ਕੇ ਆਉਂਦੀ ਹੈ। ਹੁੰਦੀ ਉਹ ਹੀ ਗੱਲ ਹੈ ਲੇਕਿਨ ਜਿਵੇਂ ਅੱਜਕਲ ਦੇ ਜ਼ਮਾਨੇ ਵਿਚ ਚੀਜ ਉਹ ਹੀ ਪੁਰਾਣੀ ਹੁੰਦੀ ਹੈ ਲੇਕਿਨ ਪਾਲਿਸ਼ ਇਵੇਂ ਕਰ ਦਿੰਦੇ ਹਨ ਜੋ ਨਵੀਂ ਤੋਂ ਵੀ ਨਵੀਂ ਵਿਖਾਈ ਦੇਵੇ। ਤਾਂ ਮਾਇਆ ਵੀ ਇਵੇਂ ਪਾਲੀਸ਼ ਕਰਕੇ ਆਉਂਦੀ ਹੈ ਜੋ ਗੱਲ ਦਾ ਰਹੱਸ ਉਹ ਹੀ ਹੁੰਦਾ ਹੈ, ਮੰਨ ਲਵੋ ਤੁਹਾਡੇ ਵਿਚ ਈਰਖਾ ਆ ਗਈ। ਈਰਖਾ ਵੀ ਵੱਖ - ਵੱਖ ਰੂਪ ਦੀ ਹੈ, ਇੱਕ ਰੂਪ ਦੀ ਨਹੀਂ ਹੈ। ਤਾਂ ਬੀਜ ਈਰਖਾ ਦਾ ਹੀ ਹੋਵੇਗਾ ਲੇਕਿਨ ਹੋਰ ਰੂਪ ਵਿਚ ਆਵੇਗੀ। ਉਸ ਰੂਪ ਵਿਚ ਨਹੀਂ ਆਉਂਦੀ ਹੈ। ਤਾਂ ਕਈ ਵਾਰ ਸੋਚਦੇ ਹਨ ਕਿ ਇਹ ਗੱਲ ਪਹਿਲੇ ਵਾਲੀ ਤਾਂ ਉਹ ਸੀ ਨਾ, ਇਹ ਤਾਂ ਗੱਲ ਹੀ ਦੂਜੀ ਹੋਈ ਨਾ। ਲੇਕਿਨ ਬੀਜ ਉਹ ਹੀ ਹੁੰਦਾ ਹੈ ਸਿਰਫ ਰੂਪ ਪਰਿਵਰਤਿਤ ਹੁੰਦਾ ਹੈ। ਉਸ ਦੇ ਲਈ ਕਿਹੜੀ ਸ਼ਕਤੀ ਚਾਹੀਦੀ ਹੈ? ਪਰਖਣ ਦੀ ਸ਼ਕਤੀ। ਇਸ ਦੇ ਲਈ ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ ਦੋ ਗੱਲਾਂ ਦਾ ਅਟੈਂਸ਼ਨ ਰੱਖੋ। ਇੱਕ ਸੱਚੀ ਦਿਲ। ਸੱਚਾਈ। ਅੰਦਰ ਨਹੀਂ ਰੱਖੋ। ਅੰਦਰ ਰੱਖ ਨਾਲ ਗੈਸ ਦਾ ਗੁਬਾਰਾ ਭਰ ਜਾਂਦਾ ਹੈ ਹੋਰ ਆਖਿਰ ਕੀ ਹੋਵੇਗਾ? ਫਟੇਗਾ ਨਾ! ਤਾਂ ਸਚੀ ਦਿਲ - ਚੱਲੋ ਆਤਮਾਵਾਂ ਦੇ ਅੱਗੇ ਥੋੜ੍ਹਾ ਸੰਕੋਚ ਹੁੰਦਾ ਹੈ, ਥੋੜ੍ਹੀ ਸ਼ਰਮ ਜਿਹੀ ਆਉਂਦੀ ਹੈ - ਪਤਾ ਨਹੀਂ ਮੈਨੂੰ ਕਿਸ ਨਜਰ ਨਾਲ ਵੇਖਣਗੇ। ਲੇਕਿਨ ਸੱਚੀ ਦਿਲ ਤੋਂ, ਮਹਿਸੂਸਤਾ ਨਾਲ ਬਾਪ ਦੇ ਅੱਗੇ ਰੱਖੋ। ਇਵੇਂ ਨਹੀਂ ਮੈਂ ਬਾਪਦਾਦਾ ਨੂੰ ਕਹਿ ਦਿੱਤਾ, ਇਹ ਗਲਤੀ ਹੋ ਗਈਂ। ਜਿਵੇਂ ਆਰਡਰ ਚਲਾਉਂਦੇ ਹਨ ਹਾਂ ਮੇਰੇ ਤੋਂ ਇਹ ਗਲਤੀ ਹੈ ਗਈ, ਇਵੇਂ ਨਹੀਂ। ਮਹਿਸੂਸਤਾ ਦੀ ਸ਼ਕਤੀ ਨਾਲ, ਸੱਚੀ ਦਿਲ ਨਾਲ ਸਿਰਫ ਦਿਮਾਗ ਨਾਲ ਨਹੀਂ ਲੇਕਿਨ ਦਿਲ ਤੋਂ ਜੇਕਰ ਬਾਪਦਾਦਾ ਦੇ ਅੱਗੇ ਮਹਿਸੂਸ ਕਰਦੇ ਹਨ ਤਾਂ ਦਿਲ ਖਾਲੀ ਹੋ ਜਾਵੇਗੀ, ਕਿਚੜਾ ਖਤਮ। ਗੱਲਾਂ ਵੱਡੀਆਂ ਨਹੀਂ ਹੁੰਦੀਆਂ ਹਨ, ਛੋਟੀਆਂ ਹੀ ਹੁੰਦੀਆਂ ਹਨ ਲੇਕਿਨ ਜੇਕਰ ਤੁਹਾਡੇ ਦਿਲ ਵਿਚ ਛੋਟੀਆਂ - ਛੋਟੀਆਂ ਗੱਲਾਂ ਵੀ ਇੱਕਠੀਆਂ ਹੁੰਦੀਆਂ ਰਹਿੰਦੀਆਂ ਹਨ ਤਾਂ ਉਨ੍ਹਾਂ ਤੋਂ ਦਿਲ ਭਰ ਜਾਂਦੀ ਹੈ। ਖਾਲੀ ਤਾਂ ਨਹੀਂ ਰਹਿੰਦੀ ਹੈ ਨਾ! ਤਾਂ ਦਿਲ ਖਾਲੀ ਨਹੀਂ ਤਾਂ ਦਿਲਾਰਾਮ ਕਿੱਥੇ ਬੈਠੇਗਾ! ਬੈਠਣ ਦੀ ਜਗ੍ਹਾ ਤੇ ਹੋਵੇ ਨਾ! ਤਾਂ ਸੱਚੀ ਦਿਲ ਤੇ ਸਾਹਿਬ ਰਾਜੀ। ਜੋ ਹਾਂ ਜਿਵੇਂ ਦੀ ਹਾਂ, ਜੋ ਹਾਂ ਜਿਵੇਂ ਦਾ ਹਾਂ, ਬਾਬਾ ਤੁਹਾਡਾ ਹਾਂ। ਬਾਪਦਾਦਾ ਤੇ ਜਾਣਦੇ ਹੀ ਹਨ ਕਿ ਨੰਬਰਵਾਰ ਤੇ ਹੋਣੇ ਹੀ ਹਨ, ਇਸਲਈ ਬਾਪਦਾਦਾ ਉਸ ਨਜਰ ਨਾਲ ਤੁਹਾਨੂੰ ਨਹੀਂ ਵੇਖਣਗੇ, ਲੇਕਿਨ ਸੱਚੀ ਦਿਲ ਅਤੇ ਦੂਜਾ ਕਿਹਾ ਸੀ - ਸਦਾ ਬੁੱਧੀ ਦੀ ਲਾਈਨ ਕਲੀਅਰ ਹੋਵੇ। ਲਾਈਨ ਵਿਚ ਡਿਸਟਰਬੇਂਸ ਨਾ ਹੋਵੇ, ਕੱਟ ਆਫ ਨਹੀ ਹੋਵੇ। ਬਾਪਦਾਦਾ ਜੋ ਐਕਸਟ੍ਰਾ ਸਮੇਂ ਤੇ ਸ਼ਕਤੀ ਦੇਣਾ ਚਾਹੁੰਦੇ ਹਨ, ਦੁਆਵਾਂ ਦੇਣਾ ਚਾਹੁੰਦੇ ਹਨ, ਐਕਸਟ੍ਰਾ ਮਦਦ ਦੇਣਾ ਚਾਹੁੰਦੇ ਹਨ, ਜੇਕਰ ਡਿਸਟਰਬੇਂਸ ਹੋਵੇਗੀ ਤਾਂ ਉਹ ਮਿਲ ਨਹੀਂ ਸਕੇਗੀ। ਲਾਈਨ ਕਲੀਅਰ ਹੀ ਨਹੀਂ ਹੈ, ਕਲੀਨ ਨਹੀਂ ਹੈ, ਕਟ ਆਫ ਹੈ, ਤਾਂ ਇਹ ਜੋ ਪ੍ਰਾਪਤੀ ਹੋਣੀ ਚਾਹੀਦੀ ਉਹ ਨਹੀਂ ਹੁੰਦੀ। ਕਈ ਬੱਚੇ ਕਹਿੰਦੇ ਹਨ, ਕਹਿੰਦੇ ਨਹੀਂ ਹਨ ਤਾਂ ਸੋਚਦੇ ਹਨ - ਕਿਸੇ - ਕਿਸੇ ਆਤਮਾ ਨੂੰ ਤੇ ਬਹੁਤ ਸਹਿਯੋਗ ਮਿਲਦਾ ਹੈ, ਬ੍ਰਾਹਮਣਾਂ ਦਾ ਵੀ ਮਿਲਦਾ, ਵੱਡਿਆਂ ਦਾ ਵੀ ਮਿਲਦਾ, ਬਾਪਦਾਦਾ ਦਾ ਵੀ ਮਿਲਦਾ, ਸਾਨੂੰ ਘੱਟ ਮਿਲਦਾ। ਕਾਰਣ ਕੀ? ਬਾਪ ਤੇ ਦਾਤਾ ਹੈ, ਸਾਗਰ ਹੈ, ਜਿਨਾਂ ਜੋ ਲੈਣ ਚਾਹੇ ਬਾਪਦਾਦਾ ਦੇ ਭੰਡਾਰੇ ਵਿਚ ਤਾਲਾ - ਚਾਬੀ ਨਹੀਂ ਹੈ, ਪਹਿਰੇਦਾਰ ਨਹੀਂ ਹੈ। ਬਾਬਾ ਕਿਹਾ, ਜੀ ਹਾਜਿਰ। ਬਾਬਾ ਕਿਹਾ - ਲੋ। ਦਾਤਾ ਹੈ ਨਾ। ਦਾਤਾ ਵੀ ਹੈ ਅਤੇ ਸਾਗਰ ਵੀ ਹੈ। ਤਾਂ ਕੀ ਕਮੀ ਹੋਵੇਗੀ? ਇਨ੍ਹਾਂ ਦੋ ਗੱਲਾਂ ਦੀ ਕਮੀ ਹੁੰਦੀ ਹੈ। ਇੱਕ ਸੱਚੀ ਦਿਲ, ਸਾਫ ਦਿਲ ਹੋ, ਚਤੁਰਾਈ ਨਹੀਂ ਕਰੋ। ਚਤੁਰਾਈ ਬਹੁਤ ਕਰਦੇ ਹਨ। ਵੱਖ - ਵੱਖ ਤਰ੍ਹਾਂ ਦੀ ਚਤੁਰਾਈ ਕਰਦੇ ਹਨ। ਤਾਂ ਸਾਫ ਦਿਲ, ਸੱਚੀ ਦਿਲ ਅਤੇ ਦੂਸਰਾ ਬੁੱਧੀ ਦੀ ਲਾਈਨ ਸਦਾ ਚੈਕ ਕਰੋ ਕਲੀਅਰ ਹੈ ਅਤੇ ਕਲੀਨ ਹੈ? ਅੱਜਕਲ ਦੇ ਸਾਇੰਸ ਦੇ ਸਾਧਨਾਂ ਵਿੱਚ ਵੀ ਵੇਖਦੇ ਹੋ ਨਾ ਥੋੜ੍ਹੀ ਵੀ ਡੀਸਟਰਬੇਂਸ ਕਲੀਅਰ ਨਹੀਂ ਕਰਨ ਦਿੰਦੀ। ਤਾਂ ਇਹ ਜਰੂਰ ਕਰੋ।

ਹੋਰ ਵਿਸ਼ੇਸ਼ ਗੱਲ - ਇਸ ਜੀਵਨ ਦਾ ਲਾਸਟ ਟਰਨ ਹੈ ਨਾ ਇਸਲਈ ਦੱਸ ਰਹੇ ਹਾਂ, ਡਬਲ ਵਿਦੇਸ਼ੀਆਂ ਦੇ ਲਈ ਹੀ ਨਹੀਂ, ਸਭ ਦੇ ਲਈ ਹੈ। ਲਾਸ੍ਟ ਟਰਨ ਵਿਚ ਤੁਸੀਂ ਸਾਮਨੇ ਬੈਠੇ ਹੋ ਤਾਂ ਤੁਹਾਨੂੰ ਹੀ ਕਹਿਣਾ ਪੈਂਦਾ ਹੈ। ਬਾਪਦਾਦਾ ਨੇ ਵੇਖਿਆ ਹੈ ਕਿ ਇੱਕ ਸੰਸਕਾਰ ਜਾਂ ਨੇਚਰ ਕਹੋ। ਨੇਚਰ ਤਾਂ ਹਰ ਇੱਕ ਦੀ ਆਪਣੀ - ਆਪਣੀ ਹੈ ਲੇਕਿਨ ਸਰਵ ਦਾ ਸਨੇਹੀ ਅਤੇ ਸਰਵ ਗੱਲਾਂ ਵਿਚ, ਸੰਬੰਧਾਂ ਵਿਚ ਸਫਲ, ਮਨਸਾ ਵਿਚ ਵਿਜੇਈ ਅਤੇ ਵਾਣੀ ਵਿਚ ਮਧੁਰਤਾ ਤਾਂ ਆ ਸਕਦੀ ਹੈ ਜਦੋਂ ਇਜੀ ਨੇਚਰ ਹੋਵੇ। ਅਲਬੇਲੀ ਨੇਚਰ ਨਹੀਂ। ਅਲਬੇਲਾਪਨ ਵੱਖ ਚੀਜ ਹੈ। ਇਜੀ ਨੇਚਰ ਉਸ ਨੂੰ ਕਿਹਾ ਜਾਂਦਾ ਹੈ - ਜਿਵੇਂ ਦਾ ਸਮਾਂ, ਜਿਵੇਂ ਦਾ ਵਿਅਕਤੀ, ਜਿਵੇਂ ਦੇ ਸਰਕਮਸਟਾਂਸਿਜ ਉਸਨੂੰ ਪਰਖਦੇ ਹੋਏ ਆਪਣੇ ਨੂੰ ਇਜੀ ਕਰ ਦੇਵੇ। ਇਜੀ ਮਤਲਬ ਮਿਲਣਸਾਰ। ਟਾਇਟ ਨੇਚਰ ਬਹੁਤ ਟੂ ਮਚ ਆਫਿਸ਼ੀਅਲ ਨਹੀਂ। ਆਫਿਸ਼ੀਅਲ ਰਹਿਣਾ ਚੰਗਾ ਹੈ ਪਰ ਟੂ- ਮਚ ਨਹੀਂ ਅਤੇ ਸਮੇਂ ਤੇ ਜਦੋਂ ਸਮੇਂ ਅਜਿਹਾ ਹੈ, ਉਸ ਵੇਲੇ ਜੇਕਰ ਕੋਈ ਆਫਿਸ਼ੀਅਲ ਬਣ ਜਾਂਦਾ ਹੈ ਤਾਂ ਉਹ ਗੁਣ ਦੀ ਬਜਾਏ, ਉਨ੍ਹਾਂ ਦੀ ਵਿਸ਼ੇਸ਼ਤਾ ਉਸ ਵੇਲੇ ਨਹੀਂ ਲਗਦੀ। ਆਪਣੇ ਨੂੰ ਮੋਲਡ ਕਰ ਸਕਣ, ਮਿਲਣਸਾਰ ਹੋ ਸਕਣ, ਛੋਟਾ ਹੋਵੇ, ਵੱਡਾ ਹੋਵੇ। ਵੱਡੇ ਤੋਂ ਵੱਡੇਪਨ ਵਿਚ ਚੱਲ ਸਕੇ, ਛੋਟੇ ਤੋਂ ਛੋਟੇਪਨ ਵਿਚ ਚੱਲ ਸਕੇ। ਸਾਥੀਆਂ ਵਿਚ ਸਾਥੀ ਬਣਕੇ ਚੱਲ ਸਕੇ, ਵੱਡਿਆਂ ਨਾਲ ਰੀਗਾਰਡ ਨਾਲ ਚੱਲ ਸਕੇ। ਇਜੀ ਮੋਲਡ ਕਰ ਸਕੇ, ਸ਼ਰੀਰ ਵੀ ਇਜੀ ਰੱਖਦੇ ਹਨ ਨਾ ਤਾਂ ਜਿੱਥੇ ਵੀ ਚਾਹੁੰਦੇ ਮੁੜ ਸਕਦੇ ਹਨ ਅਤੇ ਟਾਇਟ ਹੋਵੇਗਾ ਤਾਂ ਮੁੜ ਨਹੀਂ ਸਕੇਗਾ। , ਅਲਬੇਲਾ ਵੀ ਨਹੀਂ, ਇਜੀ ਹੈ ਤਾਂ ਜਿੱਥੇ ਵੀ ਚਾਹੇ ਇਜੀ ਹੋ ਜਾਵੇ, ਅਲਬੇਲਾ ਹੋ ਜਾਵੇ। ਨਹੀਂ। ਬਾਪਦਾਦਾ ਨੇ ਕਿਹਾ ਨਾ ਇਜੀ ਹੋ ਜਾਵੋ ਤਾਂ ਇਜੀ ਹੋ ਗਏ, ਇਵੇਂ ਨਹੀਂ ਕਰਨਾ। ਇਜੀ ਨੇਚਰ ਮਤਲਬ ਜਿਵੇਂ ਦਾ ਸਮਾਂ ਉਵੇਂ ਦਾ ਆਪਣੇ ਸਵਰੂਪ ਬਣਾ ਸਕਣ। ਅੱਛਾ - ਡਬਲ ਵਿਦੇਸ਼ੀਆਂ ਨੂੰ ਚੰਗਾ ਚਾਂਸ ਮਿਲਿਆ ਹੈ।

ਸਭ ਨੂੰ ਡਰਿੱਲ ਯਾਦ ਹੈ ਜਾਂ ਭੁੱਲ ਗਈ? ਹੁਣੇ - ਹੁਣੇ ਇਹ ਡਰਿੱਲ ਕਰੋ, ਲਗਾਓ ਚੱਕਰ। ਅੱਛਾ।

ਚਾਰੋਂ ਪਾਸੇ ਦੇ ਸਰਵ ਸ੍ਰੇਸ਼ਠ ਆਤਮਾਵਾਂ ਨੂੰ, ਚਾਰੋਂ ਪਾਸੇ ਤੋਂ ਯਾਦ ਪਿਆਰ, ਸਮਾਚਾਰ ਭੇਜਣ ਵਾਲਿਆਂ ਨੂੰ, ਬਹੁਤ ਚੰਗੇ ਵੱਖ - ਵੱਖ ਸੰਬੰਧ ਨਾਲ ਸਨੇਹ ਦੇ ਪੱਤਰ ਅਤੇ ਆਪਣਾ ਹਾਲਚਾਲ ਲਿਖਿਆ ਹੈ। ਸੇਵਾ ਸਮਾਚਾਰ ਉਮੰਗ, ਪਲਾਨ ਬਹੁਤ ਚੰਗੇ - ਚੰਗੇ ਲਿਖੇ ਹਨ, ਜੋ ਬਾਪਦਾਦਾ ਨੂੰ ਮਿਲ ਹੀ ਗਏ। ਜਿਸ ਪਿਆਰ ਨਾਲ, ਮਿਹਨਤ ਨਾਲ ਲਿਖਿਆ ਹੈ ਤਾਂ ਜਿਨ੍ਹਾਂ ਨੇ ਵੀ ਲਿਖਿਆ ਹੈ, ਉਹ ਹਰ ਇੱਕ ਆਪਣੇ - ਆਪਣੇ ਨਾਮ ਨਾਲ ਬਾਪਦਾਦਾ ਦਾ, ਦਿਲਾਰਾਮ ਦਾ ਦਿਲ ਤੋਂ ਯਾਦਪਿਆਰ ਸਵੀਕਾਰ ਕਰੇ। ਬੱਚਿਆਂ ਦਾ ਪਿਆਰ ਬਾਪ ਨਾਲ ਅਤੇ ਉਸ ਤੋਂ ਪਦਮਗੁਣਾਂ ਬਾਪ ਦਾ ਬੱਚਿਆਂ ਨਾਲ ਪਿਆਰ ਹੈ। ਸਨੇਹੀ ਬੱਚੇ, ਨਾ ਬਾਪ ਤੋਂ ਵੱਖ ਹੋ ਸਕਦੇ ਹਨ, ਨਾ ਬਾਪ ਬੱਚਿਆਂ ਤੋਂ ਵੱਖ ਹੋ ਸਕਦੇ ਹਨ। ਨਾਲ ਹਨ, ਨਾਲ ਹੀ ਰਹਿਣਗੇ।

ਚਾਰੋਂ ਪਾਸੇ ਦੇ ਸਦਾ ਖੁਦ ਨੂੰ ਬਾਪ ਸਮਾਨ ਬਨਾਉਣ ਵਾਲੇ, ਸਦਾ ਬਾਪ ਦੇ ਨੈਣਾਂ ਵਿਚ, ਦਿਲ ਵਿਚ, ਮਸਤਕ ਵਿਚ ਸਮੀਪ ਰਹਿਣ ਵਾਲੇ, ਸਦਾ ਇੱਕ ਬਾਪ ਦੇ ਸੰਸਾਰ ਵਿੱਚ ਰਹਿਣ ਵਾਲੇ, ਸਦਾ ਹਰ ਕਦਮ ਵਿਚ ਬਾਪਦਾਦਾ ਨੂੰ ਫਾਲੋ ਕਰਨ ਵਾਲੇ, ਸਦਾ ਵਿਜੇਈ ਸਨ, ਵਿਜੇਈ ਹਨ, ਵਿਜੇਈ ਰਹਿਣ ਗੇ - ਅਜਿਹੇ ਨਿਸ਼ਚੇ ਅਤੇ ਨਸ਼ੇ ਵਿਚ ਰਹਿਣ ਵਾਲੇ, ਅਜਿਹੇ ਅਤਿ ਸ੍ਰੇਸ਼ਠ ਸਿਕੀਲਧੇ, ਪਿਆਰੇ ਤੋਂ ਪਿਆਰੇ, ਸਰਵ ਬੱਚਿਆਂ ਨੂੰ ਬਾਪਦਾਦਾ ਦਾ ਯਾਦ ਪਿਆਰ ਅਤੇ ਨਮਸਤੇ।

ਵਰਦਾਨ:-
ਹਰ ਸੈਕਿੰਡ ਦੇ ਹਰ ਸੰਕਲਪ ਦਾ ਮਹੱਤਵ ਜਾਣਕੇ ਜਮਾ ਦਾ ਖ਼ਾਤਾ ਭਰਪੂਰ ਕਰਨ ਵਾਲੀ ਸਮਰਥ ਆਤਮਾ ਭਵ।

ਸੰਗਮ੍ਯੁਗ ਤੇ ਅਵਿਨਾਸ਼ੀ ਬਾਪ ਦ੍ਵਾਰਾ ਹਰ ਵੇਲੇ ਅਵਿਨਾਸ਼ੀ ਪ੍ਰਾਪਤੀਆਂ। ਹੁੰਦੀਆਂ ਹਨ। ਸਾਰੇ ਕਲਪ ਵਿਚ ਇਵੇਂ ਭਾਗ ਪ੍ਰਾਪਤ ਕਰਨ ਦਾ ਇਹ ਇੱਕ ਹੀ ਸਮਾਂ ਹੈ - ਇਸਲਈ ਤੁਹਾਡਾ ਸਲੋਗਨ ਹੈ “ਹੁਣ ਨਹੀਂ ਤਾਂ ਕਦੇ ਨਹੀਂ” ਜੋ ਵੀ ਸ੍ਰੇਸ਼ਠ ਕੰਮ ਕਰਨਾ ਹੈ ਉਹ ਹੁਣੇ ਕਰਨਾ ਹੈ। ਇਸ ਸਮ੍ਰਿਤੀ ਨਾਲ ਕਦੇ ਵੀ ਸਮੇਂ, ਸੰਕਲਪ ਜਾਂ ਕਰਮ ਵਿਅਰਥ ਨਹੀਂ ਗਵਾਉਣਗੇ, ਸਮਰਥ ਸੰਕਲਪਾਂ ਨਾਲ ਜਮਾ ਦਾ ਖ਼ਾਤਾ ਭਰਪੂਰ ਹੋ ਜਾਵੇਗਾ ਅਤੇ ਆਤਮਾ ਸਮਰਥ ਬਣ ਜਾਵੇਗੀ।

ਸਲੋਗਨ:-
ਹਰ ਬੋਲ, ਹਰ ਕਰਮ ਦੀ ਅਲੌਕਿਕਤਾ ਹੀ ਪਵਿੱਤਰਤਾ ਹੈ, ਸਧਾਰਨਤਾ ਨੂੰ ਅਲੌਕਿਕਤਾ ਵਿਚ ਪਰਿਵਰਤਨ ਕਰ ਦਵੋ।