30.06.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬਾਪ ਆਏ ਹਨ ਤੁਹਾਨੂੰ ਗਿਆਨ ਦੇ ਸ਼ੁੱਧ ਖੁਸ਼ਬੂਦਾਰ ਫੁੱਲ ਬਣਾਉਣ, ਤੁਹਾਨੂੰ ਕੰਡਾ ਨਹੀਂ ਬਣਨਾ ਹੈ, ਕੰਡਿਆਂ ਨੂੰ ਇਸ ਸਭਾ ਵਿੱਚ ਨਹੀਂ ਲਿਆਉਣਾ ਹੈ"

ਪ੍ਰਸ਼ਨ:-
ਜੋ ਬੱਚੇ ਯਾਦ ਦੀ ਯਾਤਰਾ ਵਿੱਚ ਮਿਹਨਤ ਕਰਦੇ ਹਨ ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਯਾਦ ਦੀ ਮਿਹਨਤ ਕਰਨ ਵਾਲੇ ਬੱਚੇ ਬਹੁਤ ਖੁਸ਼ੀ ਵਿੱਚ ਰਹਿਣਗੇ। ਬੁੱਧੀ ਵਿੱਚ ਰਹੇਗਾ ਹੁਣ ਅਸੀਂ ਵਾਪਿਸ ਮੁੜ ਰਹੇ ਹਾਂ। ਫਿਰ ਅਸੀਂ ਖੁਸ਼ਬੂਦਾਰ ਫੁੱਲਾਂ ਦੇ ਬਗੀਚੇ ਵਿੱਚ ਜਾਣਾ ਹੈ। ਤੁਸੀੰ ਯਾਦ ਦੀ ਯਾਤਰਾ ਨਾਲ ਖੁਸ਼ਬੂਦਾਰ ਬਣਦੇ ਹੋ ਅਤੇ ਦੂਸਰਿਆਂ ਨੂੰ ਵੀ ਬਨਾਉਂਦੇ ਹੋ।

ਓਮ ਸ਼ਾਂਤੀ
ਬਾਗਵਾਨ ਵੀ ਬੈਠਾ ਹੈ, ਮਾਲੀ ਵੀ ਹੈ, ਫੁੱਲ ਵੀ ਹੈ। ਇਹ ਨਵੀਂ ਗੱਲ ਹੈ ਨਾ। ਕੋਈ ਨਵਾਂ ਜੇਕਰ ਸੁਣੇ ਤਾਂ ਕਹਿਣਗੇ ਇਹ ਕੀ ਕਹਿੰਦੇ ਹਨ। ਬਾਗਵਾਨ ਫੁੱਲ ਆਦਿ ਇਹ ਕੀ ਹੈ? ਅਜਿਹੀਆਂ ਗੱਲਾਂ ਤੇ ਕਦੇ ਸ਼ਾਸਤਰਾਂ ਵਿੱਚ ਸੁਣੀਆਂ ਨਹੀਂ। ਤੁਸੀੰ ਬੱਚੇ ਜਾਣਦੇ ਹੋ ਯਾਦ ਵੀ ਕਰਦੇ ਹੋ ਬਾਗਵਾਨ ਖਵਈਆ ਨੂੰ। ਹੁਣ ਇੱਥੇ ਆਏ ਹਨ, ਇਥੋਂ ਪਾਰ ਲੈ ਜਾਣ। ਬਾਪ ਕਹਿੰਦੇ ਹਨ ਯਾਦ ਦੀ ਯਾਤਰਾ ਤੇ ਰਹਿਣਾ ਹੈ। ਆਪਣੇ ਨੂੰ ਆਪੇ ਹੀ ਵੇਖੋ ਅਸੀਂ ਕਿੰਨਾ ਦੂਰ ਜਾ ਰਹੇ ਹਾਂ? ਕਿੰਨੀ ਆਪਣੀ ਸਤੋਪ੍ਰਧਾਨ ਅਵਸਥਾ ਤੱਕ ਪੁੱਜੇ ਹਾਂ? ਜਿਨ੍ਹਾਂ ਸਤੋਪ੍ਰਧਾਨ ਅਵਸਥਾ ਹੁੰਦੀ ਜਾਵੇਗੀ ਓਨਾ ਸਮਝੋਗੇ ਹੁਣ ਅਸੀਂ ਮੁੜ ਰਹੇ ਹਾਂ। ਕਿਥੋਂ ਤੱਕ ਅਸੀਂ ਪੁੱਜੇ ਹਾਂ, ਸਾਰਾ ਮਦਾਰ ਯਾਦ ਦੀ ਯਾਤਰਾ ਤੇ ਹੈ। ਖੁਸ਼ੀ ਵੀ ਚੜ੍ਹੀ ਰਹੇਗੀ। ਜੋ ਜਿੰਨੀ - ਜਿੰਨੀ ਮਿਹਨਤ ਕਰਦੇ ਹਨ ਉਤਨੀ ਉਨਾਂ ਵਿੱਚ ਖੁਸ਼ੀ ਆਵੇਗੀ। ਜਿਵੇਂ ਇਮਤਿਹਾਨ ਦੇ ਦਿਨ ਹੁੰਦੇ ਹਨ ਤਾਂ ਸਟੂਡੈਂਟ ਸਮਝ ਜਾਂਦੇ ਹਨ ਨਾ - ਅਸੀਂ ਕਿਥੋਂ ਤੱਕ ਪਾਸ ਹੋਵਾਂਗੇ। ਇੱਥੇ ਵੀ ਅਜਿਹਾ ਹੈ - ਹਰ ਇੱਕ ਬੱਚਾ ਆਪਣੇ ਨੂੰ ਜਾਣਦੇ ਹਨ ਕਿ ਕਿਥੋਂ ਤੱਕ ਅਸੀਂ ਖੁਸ਼ਬੂਦਾਰ ਫੁੱਲ ਬਣੇ ਹਾਂ? ਕਿੰਨਾ ਖੁਸ਼ਬੂਦਾਰ ਫਿਰ ਹੋਰਾਂ ਨੂੰ ਬਣਾਉਂਦੇ ਹਾਂ? ਇਹ ਗਾਇਆ ਹੀ ਜਾਂਦਾ ਹੈ - ਕੰਡਿਆਂ ਦਾ ਜੰਗਲ। ਉਹ ਹੈ ਫੁੱਲਾਂ ਦਾ ਬਗੀਚਾ। ਮੁਸਲਮਾਨ ਲੋਕੀ ਵੀ ਕਹਿੰਦੇ ਹਨ ਗਾਰਡਨ ਆਫ ਅਲਾਹ। ਸਮਝਦੇ ਹਨ ਉੱਥੇ ਇੱਕ ਬਗੀਚਾ ਹੈ, ਉੱਥੇ ਜੋ ਜਾਂਦਾ ਹੈ ਉਸਨੂੰ ਖ਼ੁਦਾ ਫੁੱਲ ਦਿੰਦੇ ਹਨ, ਜਿਵੇਂ ਜਿਸ ਦੀ ਬੁੱਧੀ ਵਿੱਚ ਹੈ ਉਹ ਸਾਖਸ਼ਾਤਕਾਰ ਹੋ ਜਾਂਦਾ ਹੈ। ਇੱਥੇ ਸਾਖਸ਼ਾਤਕਾਰ ਕੁਝ ਵੀ ਹੈ ਨਹੀਂ। ਭਗਤੀਮਾਰਗ ਵਿੱਚ ਤਾਂ ਸਾਖਸ਼ਾਤਕਾਰ ਲਈ ਗਲਾ ਵੀ ਕੱਟ ਦਿੰਦੇ ਹਨ। ਮੀਰਾ ਨੂੰ ਸਖਸ਼ਤਕਾਰ ਹੋਇਆ ਉਸਦਾ ਕਿੰਨਾ ਮਾਨ ਹੈ। ਉਹ ਹੈ ਭਗਤੀਮਾਰਗ। ਭਗਤੀ ਨੂੰ ਅਧਾਕਲਪ ਚਲਣਾ ਹੀ ਹੈ। ਗਿਆਨ ਹੈ ਹੀ ਨਹੀਂ। ਵੇਦਾਂ ਆਦਿ ਦਾ ਬਹੁਤ ਮਾਨ ਹੈ। ਕਹਿੰਦੇ ਹਨ ਵੇਦ ਤਾਂ ਸਾਡੇ ਪ੍ਰਾਣ ਹਨ। ਹੁਣ ਤੁਸੀਂ ਜਾਣਦੇ ਹੋ ਇਹ ਵੇਦ ਸ਼ਾਸਤਰ ਆਦਿ ਸਭ ਹਨ ਭਗਤੀਮਾਰਗ ਦੇ ਲਈ। ਭਗਤੀ ਦਾ ਕਿੰਨਾ ਵੱਡਾ ਵਿਸਤਾਰ ਹੈ। ਵੱਡਾ ਝਾੜ ਹੈ। ਗਿਆਨ ਹੈ ਬੀਜ। ਹੁਣ ਗਿਆਨ ਨਾਲ ਤੁਸੀ ਕਿੰਨੇ ਸ਼ੁੱਧ ਹੁੰਦੇ ਹੋ। ਖੁਸ਼ਬੂਦਾਰ ਬਣਦੇ ਹੋ। ਇਹ ਤੁਹਾਡਾ ਬਗੀਚਾ ਹੈ। ਇੱਥੇ ਕੰਡਾ ਕਿਸੇ ਨੂੰ ਵੀ ਨਹੀਂ ਕਹਾਂਗੇ ਕਿਉਂਕਿ ਇੱਥੇ ਵਿਕਾਰ ਵਿੱਚ ਕੋਈ ਜਾਂਦੇ ਨਹੀਂ। ਤਾਂ ਕਹਾਂਗੇ ਇਸ ਬਗੀਚੇ ਵਿੱਚ ਇੱਕ ਵੀ ਕੰਡਾ ਨਹੀਂ। ਕੰਡਾ ਹੈ ਕਲਯੁਗ ਵਿੱਚ। ਹੁਣ ਹੈ ਪੁਰਸ਼ੋਤਮ ਸੰਗਮਯੁਗ। ਇਸ ਵਿੱਚ ਕੰਡਾ ਕਿਥੋਂ ਆਇਆ। ਜੇਕਰ ਕੋਈ ਕੰਡਾ ਬੈਠਾ ਹੈ ਤਾਂ ਆਪਣੇ ਨੂੰ ਹੀ ਨੁਕਸਾਨ ਪਹੁੰਚਾਉਂਦੇ ਹਨ ਕਿਉਂਕਿ ਇਹ ਇੰਦਰਪ੍ਰਸਥ ਹੈ ਨਾ। ਇਸ ਵਿੱਚ ਗਿਆਨ ਪਰੀਆਂ ਬੈਠੀਆਂ ਹਨ। ਗਿਆਨ ਡਾਂਸ ਕਰਨ ਵਾਲੀਆਂ ਪਰੀਆਂ ਹਨ। ਮੁੱਖ - ਮੁੱਖ ਦੇ ਨਾਮ ਪੁਖ਼ਰਾਜ ਪਰੀ, ਨੀਲਮ ਪਰੀ ਆਦਿ ਆਦਿ ਰੱਖੇ ਹਨ। ਉਹ ਹੀ ਫਿਰ 9 ਰਤਨ ਗਾਏ ਜਾਂਦੇ ਹਨ। ਪ੍ਰੰਤੂ ਇਹ ਹੈ ਕੌਣ ਸਨ, ਇਹ ਕਿਸੇ ਨੂੰ ਪਤਾ ਨਹੀਂ। ਬਾਪ ਸਿਰ੍ਫ ਕਹਿੰਦੇ ਹਨ ਮੈਨੂੰ ਯਾਦ ਕਰੋ। ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੁਣ ਸਮਝ ਹੈ, 84 ਦਾ ਚੱਕਰ ਵੀ ਹੁਣ ਬੁੱਧੀ ਵਿੱਚ ਹੈ। ਸ਼ਾਸਤਰਾਂ ਵਿੱਚ ਤਾਂ 84 ਲੱਖ ਕਹਿ ਦਿੱਤਾ ਹੈ। ਮਿੱਠੇ - ਮਿੱਠੇ ਸਿਕਿਲੱਧੇ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ ਤੁਸੀ 84 ਜਨਮ ਲਏ। ਹੁਣ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਕਿੰਨਾ ਸੌਖਾ ਹੈ। ਭਗਵਾਨੁਵਾਚ ਬੱਚਿਆਂ ਪ੍ਰਤੀ, ਮਾਮੇਕਮ ਯਾਦ ਕਰੋ। ਹੁਣ ਤੁਸੀੰ ਬੱਚੇ ਖੁਸ਼ਬੂਦਾਰ ਫੁੱਲ ਬਣਨ ਦੇ ਲਈ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਕੰਡੇ ਨਹੀਂ ਬਣੋਂ। ਇੱਥੇ ਸਭ ਮਿੱਠੇ - ਮਿੱਠੇ ਫੁੱਲ ਹਨ, ਕੰਡੇ ਨਹੀਂ। ਹਾਂ ਮਾਇਆ ਦੇ ਤੂਫਾਨ ਤਾਂ ਆਉਣਗੇ। ਮਾਇਆ ਅਜਿਹੀ ਕਠਿਨ ਹੈ ਜੋ ਝੱਟ ਫਸਾ ਦੇਵੇਗੀ। ਫਿਰ ਪਛਤਾਉਣਗੇ - ਅਸੀਂ ਇਹ ਕੀ ਕੀਤਾ। ਸਾਡੀ ਤਾਂ ਕੀਤੀ ਕਮਾਈ ਸਾਰੀ ਚੱਟ ਹੋ ਗਈ।

ਇਹ ਬਗੀਚਾ ਹੈ। ਬਗ਼ੀਚੇ ਵਿੱਚ ਚੰਗੇ - ਚੰਗੇ ਫੁੱਲ ਹੁੰਦੇ ਹਨ। ਇਸ ਬਗ਼ੀਚੇ ਵਿੱਚ ਵੀ ਕੋਈ ਤਾਂ ਫਸਟਕਲਾਸ ਫੁੱਲ ਹੁੰਦੇ ਜਾਂਦੇ ਹਨ। ਜਿਵੇਂ ਮੁਗ਼ਲ ਗਾਰਡਨ ਵਿੱਚ ਚੰਗੇ - ਚੰਗੇ ਫੁੱਲ ਹੁੰਦੇ ਹਨ। ਸਭ ਜਾਂਦੇ ਹਨ ਵੇਖਣ। ਇੱਥੇ ਤੁਹਾਡੇ ਕੋਲ ਕੋਈ ਵੇਖਣ ਤਾਂ ਨਹੀਂ ਆਉਣਗੇ। ਤੁਸੀ ਕੰਡਿਆਂ ਨੂੰ ਕੀ ਮੂੰਹ ਵਿਖਾਓਗੇ। ਗਾਇਨ ਵੀ ਹੈ ਮੂਤ ਪਲੀਤੀ… ਬਾਬਾ ਨੂੰ ਜਪ ਸਾਹਿਬ, ਸੁਖਮਣੀ ਆਦਿ ਸਭ ਯਾਦ ਸੀ। ਅਖੰਡ ਪਾਠ ਵੀ ਕਰਦੇ ਸੀ, 8 ਵਰ੍ਹੇ ਦਾ ਸੀ ਤਾਂ ਪਟਕਾ ਬੰਨਦਾ ਸੀ, ਰਹਿੰਦਾ ਹੀ ਮੰਦਿਰ ਵਿੱਚ ਸੀ। ਮੰਦਿਰ ਦੀ ਚਾਰਜ ਸਾਰੀ ਸਾਡੇ ਉੱਪਰ ਸੀ। ਹੁਣ ਸਮਝਦੇ ਹਨ, ਮੂਤ ਪਲੀਤੀ ਕਪੜ੍ਹੇ ਧੋਣ ਦਾ ਅਰਥ ਕੀ ਹੈ। ਮਹਿਮਾ ਸਾਰੀ ਬਾਬਾ ਦੀ ਹੀ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਬੈਠ ਸਮਝਾਉਂਦੇ ਹਨ। ਬੱਚਿਆਂ ਨੂੰ ਕਹਿੰਦੇ ਵੀ ਹਨ - ਚੰਗੇ - ਚੰਗੇ ਫੁੱਲ ਲਿਆਓ। ਜੋ ਚੰਗੇ - ਚੰਗੇ ਫੁੱਲ ਲਿਆਉਣਗੇ ਉਹ ਚੰਗਾ ਫੁੱਲ ਮੰਨਿਆ ਜਾਵੇਗਾ। ਸਾਰੇ ਕਹਿੰਦੇ ਹਨ ਅਸੀਂ ਸ਼੍ਰੀ ਲਕਸ਼ਮੀ ਨਾਰਾਇਣ ਬਣਾਂਗੇ ਤਾਂ ਗੋਇਆ ਗੁਲਾਬ ਦੇ ਫੁੱਲ ਹੋ ਗਏ। ਬਾਪ ਕਹਿੰਦੇ ਹਨ ਅੱਛਾ ਤੁਸੀੰ ਬੱਚਿਆਂ ਦੀ ਮੂੰਹ ਵਿੱਚ ਗੁਲਾਬ। ਹੁਣ ਪੁਰਸ਼ਾਰਥ ਕਰ ਸਦਾ ਗੁਲਾਬ ਬਣੋਂ। ਢੇਰ ਦੇ ਢੇਰ ਬੱਚੇ ਹਨ। ਪ੍ਰਜਾ ਤਾਂ ਬਹੁਤ ਬਣ ਰਹੀ ਹੈ। ਉੱਥੇ ਹੈ ਹੀ ਰਾਜਾ ਰਾਣੀ ਅਤੇ ਪ੍ਰਜਾ। ਸਤਿਯੁਗ ਵਿੱਚ ਵਜ਼ੀਰ ਹੁੰਦਾ ਹੀ ਨਹੀਂ ਕਿਉਂਕਿ ਰਾਜਾ ਵਿੱਚ ਹੀ ਪਾਵਰ ਰਹਿੰਦੀ ਹੈ। ਵਜ਼ੀਰ ਆਦਿ ਤੋਂ ਸਲਾਹ ਲੈਣ ਦੀ ਲੋੜ ਨਹੀਂ ਰਹਿੰਦੀ। ਨਹੀਂ ਤਾਂ ਸਲਾਹ ਦੇਣ ਵਾਲਾ ਵੱਡਾ ਹੋ ਜਾਵੇ। ਉੱਥੇ ਭਗਵਾਨ - ਭਗਵਤੀ ਨੂੰ ਸਲਾਹ ਦੀ ਲੋੜ ਨਹੀਂ ਰਹਿੰਦੀ। ਵਜ਼ੀਰ ਆਦਿ ਉਦੋਂ ਹੁੰਦੇ ਹਨ, ਜਦੋਂ ਪਤਿਤ ਹੁੰਦੇ ਹਨ। ਭਾਰਤ ਦੀ ਹੀ ਗੱਲ ਹੈ, ਹੋਰ ਕੋਈ ਖੰਡ ਨਹੀਂ, ਜਿੱਥੇ ਰਾਜੇ ਰਾਜਿਆਂ ਨੂੰ ਮੱਥਾ ਟੇਕਦੇ ਹਨ। ਇੱਥੇ ਹੀ ਵਿਖਾਇਆ ਜਾਂਦਾ ਹੈ ਗਿਆਨ ਮਾਰਗ ਵਿੱਚ ਪੂਜਏ, ਅਗਿਆਨ ਮਾਰਗ ਵਿੱਚ ਪੁਜਾਰੀ। ਉਹ ਡਬਲ ਤਾਜ, ਉਹ ਸਿੰਗਲ ਤਾਜ। ਭਾਰਤ ਵਰਗਾ ਪਵਿੱਤਰ ਖੰਡ ਕੋਈ ਹੈ ਨਹੀਂ। ਪੈਰਾਡਾਈਜ਼, ਬਹਿਸ਼ਤ ਸੀ। ਤੁਸੀ ਉਸਦੇ ਲਈ ਹੀ ਪੜ੍ਹਦੇ ਹੋ। ਹੁਣ ਤੁਹਾਨੂੰ ਫੁੱਲ ਬਣਨਾ ਹੈ। ਬਾਗਵਾਨ ਆਇਆ ਹੈ। ਮਾਲੀ ਵੀ ਹੈ। ਮਾਲੀ ਨੰਬਰਵਾਰ ਹੁੰਦੇ ਹਨ। ਬੱਚੇ ਵੀ ਸਮਝਦੇ ਹਨ ਇਹ ਬਗੀਚਾ ਹੈ, ਇਸ ਵਿੱਚ ਕੰਡੇ ਨਹੀਂ, ਕੰਡੇ ਦੁਖ ਦਿੰਦੇ ਹਨ। ਬਾਪ ਤਾਂ ਕਿਸੇ ਨੂੰ ਦੁਖ਼ ਨਹੀਂ ਦਿੰਦੇ। ਉਹ ਹੈ ਹੀ ਦੁਖ਼ ਹਰਤਾ, ਸੁੱਖ ਕਰਤਾ। ਕਿੰਨਾ ਮਿੱਠਾ ਬਾਬਾ ਹੈ।

ਤੁਹਾਨੂੰ ਬੱਚਿਆਂ ਨੂੰ ਬਾਪ ਨਾਲ ਲਵ ਹੈ। ਬਾਪ ਵੀ ਬੱਚਿਆਂ ਨੂੰ ਲਵ ਕਰਦੇ ਹਨ। ਬਾਪ ਕਹਿੰਦੇ ਹਨ ਮੈਂ ਤੁਹਾਨੂੰ ਪ੍ਰੈਕਟੀਕਲ ਵਿੱਚ ਪੜ੍ਹਾਉਂਦਾ ਹਾਂ, ਇਹ ( ਬ੍ਰਹਮਾ) ਵੀ ਪੜ੍ਹਦੇ ਹਨ, ਪੜ੍ਹਕੇ ਫਿਰ ਪੜ੍ਹਾਓ ਤਾਂ ਹੋਰ ਵੀ ਕੰਡਿਆਂ ਤੋਂ ਫੁੱਲ ਬਣਨ। ਭਾਰਤ ਮਹਾਦਾਨੀ ਗਾਇਆ ਹੋਇਆ ਹੈ। ਕਿਉਂਕਿ ਤੁਸੀੰ ਬੱਚੇ ਹੁਣ ਮਹਾਦਾਨੀ ਬਣਦੇ ਹੋ। ਅਵਿਨਾਸ਼ੀ ਗਿਆਨ ਰਤਨਾਂ ਦਾ ਤੁਸੀ ਦਾਨ ਕਰਦੇ ਹੋ। ਬਾਬਾ ਨੇ ਸਮਝਾਇਆ ਹੈ ਆਤਮਾ ਹੀ ਰੂਪ ਬਸੰਤ ਹੈ। ਬਾਬਾ ਵੀ ਰੂਪ ਬਸੰਤ ਹਨ। ਉਨ੍ਹਾਂ ਵਿੱਚ ਸਾਰਾ ਗਿਆਨ ਹੈ। ਗਿਆਨ ਦਾ ਸਾਗਰ ਹੈ ਪਰਮਪਿਤਾ ਪ੍ਰਮਾਤਮਾ, ਉਹ ਅਥਾਰਟੀ ਹਨ ਨਾ। ਗਿਆਨ ਦਾ ਸਾਗਰ ਇੱਕ ਬਾਪ ਹੈ ਇਸਲਈ ਗਾਇਆ ਜਾਂਦਾ ਹੈ ਸਾਰਾ ਸਮੁੰਦਰ ਸਿਆਹੀ ਬਣਾਓ ਤਾਂ ਵੀ ਖੁਟਨ ਵਾਲਾ ਨਹੀਂ ਹੈ। ਅਤੇ ਫਿਰ ਇੱਕ ਸੈਕਿੰਡ ਵਿੱਚ ਜੀਵਨਮੁਕਤੀ ਦਾ ਵੀ ਗਾਇਨ ਹੈ। ਤੁਹਾਡੇ ਕੋਲ ਕੋਈ ਸ਼ਾਸਤਰ ਆਦਿ ਨਹੀਂ ਹੈ। ਉੱਥੇ ਕਿਸੇ ਪੰਡਿਤ ਆਦਿ ਦੇ ਕੋਲ ਜਾਵੋਗੇ ਤਾਂ ਸਮਝਦੇ ਹਨ ਇਹ ਪੰਡਿਤ ਬਹੁਤ ਪੜ੍ਹਿਆ ਹੋਇਆ ਅਥਾਰਟੀ ਹੈ। ਇਸਨੇ ਸਭ ਵੇਦ ਸ਼ਾਸਤਰ ਕੰਠ ( ਯਾਦ ) ਕੀਤੇ ਹਨ ਫਿਰ ਸੰਸਕਾਰ ਲੈ ਜਾਂਦੇ ਹਨ ਤਾਂ ਛੋਟੇਪਨ ਤੋਂ ਫਿਰ ਅਧਿਐਨ ਕਰ ਲੈਂਦੇ ਹਨ। ਤੁਸੀ ਸੰਸਕਾਰ ਨਹੀਂ ਲੈ ਜਾਂਦੇ ਹੋ। ਤੁਸੀ ਪੜ੍ਹਾਈ ਦੀ ਰਿਜ਼ਲਟ ਲੈ ਜਾਂਦੇ ਹੋ। ਤੁਹਾਡੀ ਪੜ੍ਹਾਈ ਪੂਰੀ ਹੋਈ ਫਿਰ ਰਿਜ਼ਲਟ ਨਿਕਲੇਗੀ ਅਤੇ ਉਹ ਪਦਵੀ ਪਾ ਲਵੋਗੇ। ਗਿਆਨ ਥੋੜ੍ਹੀ ਨਾ ਲੈ ਜਾਵੋਗੇ ਜੋ ਕਿਸੀ ਨੂੰ ਸੁਣਾਵੋਗੇ। ਇੱਥੇ ਤਾਂ ਤੁਹਾਡੀ ਪੜ੍ਹਾਈ ਹੈ, ਜਿਸਦੀ ਪ੍ਰਾਲਬੱਧ ਨਵੀਂ ਦੁਨੀਆਂ ਵਿੱਚ ਮਿਲਣੀ ਹੈ। ਤੁਸੀ ਬੱਚਿਆਂ ਨੂੰ ਬਾਪ ਨੇ ਸਮਝਾਇਆ ਹੈ - ਮਾਇਆ ਵੀ ਕੋਈ ਘੱਟ ਸ਼ਕਤੀਵਾਨ ਨਹੀਂ ਹੈ। ਮਾਇਆ ਨੂੰ ਸ਼ਕਤੀ ਹੈ ਦੁਰਗਤੀ ਵਿੱਚ ਲੈ ਜਾਣ ਦੀ। ਪਰੰਤੂ ਉਸਦੀ ਮਹਿਮਾ ਥੋੜ੍ਹੀ ਨਾ ਕਰਾਂਗੇ। ਉਹ ਤਾਂ ਦੁੱਖ ਦੇਣ ਵਿੱਚ ਸ਼ਕਤੀਮਾਨ ਹੈ ਨਾ। ਬਾਪ ਸੁੱਖ ਦੇਣ ਵਿੱਚ ਸ਼ਕਤੀਮਾਨ ਹੈ ਇਸਲਈ ਉਸਦਾ ਗਾਇਨ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਤੁਸੀ ਸੁੱਖ ਲੈਂਦੇ ਹੋ ਤਾਂ ਦੁਖ਼ ਵੀ ਲੈਂਦੇ ਹੋ। ਹਾਰ ਅਤੇ ਜਿੱਤ ਕਿਸਦੀ ਹੈ ਇਸ ਦਾ ਵੀ ਪਤਾ ਹੋਣਾ ਚਾਹੀਦਾ ਹੈ ਨਾ। ਬਾਪ ਵੀ ਭਾਰਤ ਵਿੱਚ ਆਉਂਦੇ ਹਨ, ਜੇਯੰਤੀ ਵੀ ਭਾਰਤ ਵਿੱਚ ਮਨਾਈ ਜਾਂਦੀ ਹੈ, ਇਹ ਕਿਸੇ ਨੂੰ ਵੀ ਪਤਾ ਨਹੀਂ ਕਿ ਸ਼ਿਵਬਾਬਾ ਕਦੋਂ ਆਇਆ, ਕੀ ਆਕੇ ਕੀਤਾ ਸੀ। ਨਾਮ - ਨਿਸ਼ਾਨ ਹੀ ਗੁੰਮ ਕਰ ਦਿੱਤਾ ਹੈ। ਕ੍ਰਿਸ਼ਨ ਬੱਚੇ ਦਾ ਨਾਮ ਦੇ ਦਿੱਤਾ ਹੈ। ਅਸਲ ਵਿੱਚ ਬਿਲਵਰਡ ਬਾਪ ਦੀ ਮਹਿਮਾ ਵੱਖ ਹੈ, ਕ੍ਰਿਸ਼ਨ ਦੀ ਮਹਿਮਾ ਵੱਖ ਹੈ। ਉਹ ਨਿਰਾਕਾਰ ਹੈ, ਉਹ ਸਾਕਾਰ ਹੈ। ਕ੍ਰਿਸ਼ਨ ਦੀ ਮਹਿਮਾ ਹੈ ਸ੍ਰਵਗੁਣ ਸੰਪੰਨ... ਸ਼ਿਵਬਾਬਾ ਦੀ ਇਹ ਮਹਿਮਾ ਨਹੀਂ ਕਰਾਂਗੇ, ਜਿਸ ਵਿੱਚ ਗੁਣ ਹਨ ਤਾਂ ਅਵਗੁਣ ਵੀ ਹੋਣਗੇ ਇਸਲਈ ਬਾਪ ਦੀ ਮਹਿਮਾ ਹੀ ਵੱਖ ਹੈ। ਬਾਪ ਨੂੰ ਅਕਾਲਮੂਰਤ ਕਹਿੰਦੇ ਹਨ ਨਾ। ਅਸੀਂ ਵੀ ਅਕਾਲਮੂਰਤ ਹਾਂ। ਆਤਮਾ ਨੂੰ ਕਾਲ ਖਾ ਨਹੀਂ ਸਕਦਾ ਹੈ। ਆਤਮਾ ਅਕਾਲਮੂਰਤ ਦਾ ਇਹ ਤਖਤ ਹੈ। ਸਾਡਾ ਬਾਬਾ ਵੀ ਅਕਾਲਮੂਰਤ ਹੈ। ਕਾਲ ਸ਼ਰੀਰ ਨੂੰ ਹੀ ਖਾਂਦਾ ਹੈ। ਇੱਥੇ ਅਕਾਲਮੂਰਤ ਨੂੰ ਬੁਲਾਉਂਦੇ ਹਨ। ਸਤਿਯੁਗ ਵਿੱਚ ਨਹੀਂ ਬੁਲਾਉਣਗੇ ਕਿਉਂਕਿ ਉੱਥੇ ਤਾਂ ਸੁੱਖ ਹੀ ਸੁੱਖ ਹੈ ਇਸਲਈ ਗਾਉਂਦੇ ਵੀ ਹਨ ਦੁਖ਼ ਵਿੱਚ ਸਿਮਰਨ ਸਭ ਕਰਨ ਸੁੱਖ ਵਿੱਚ ਕਰੇ ਨਾ ਕੋਈ। ਹੁਣ ਰਾਵਣ ਰਾਜ ਵਿੱਚ ਕਿੰਨਾ ਦੁਖ਼ ਹੈ। ਬਾਪ ਤਾਂ ਸ੍ਵਰਗ ਦਾ ਮਾਲਿਕ ਬਨਾਉਂਦੇ ਹਨ ਉੱਥੇ ਅਧਾਕਲਪ ਕੋਈ ਬੁਲਾਉਂਦਾ ਹੀ ਨਹੀਂ। ਜਿਵੇਂ ਲੌਕਿਕ ਬਾਪ ਬੱਚਿਆਂ ਨੂੰ ਸ਼ਿੰਗਾਰ ਕੇ ਵਰਸਾ ਦੇ ਖੁਦ ਵਾਣਪ੍ਰਸਥ ਅਵਸਥਾ ਲੈਂਦੇ ਹਨ। ਸਭ ਕੁਝ ਬੱਚਿਆਂ ਨੂੰ ਦੇਕੇ ਕਹਿਣਗੇ - ਹੁਣ ਅਸੀਂ ਸਤਿਸੰਗ ਵਿੱਚ ਜਾਂਦੇ ਹਾਂ। ਕੁਝ ਖਾਣ ਦੇ ਲਈ ਭੇਜਦੇ ਰਹਿਣਾ। ਇਹ ਬਾਬਾ ਤੇ ਇੰਵੇਂ ਨਹੀਂ ਕਹਿਣਗੇ ਨਾ। ਇਹ ਤਾਂ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਓ ਮੈਂ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦੇਕੇ ਵਾਣਪ੍ਰਸਥ ਵਿੱਚ ਚਲੇ ਜਾਵਾਂਗਾ। ਮੈਂ ਥੋੜ੍ਹੀ ਨਾ ਕਹਾਂਗਾ - ਖਾਣ ਦੇ ਲਈ ਭੇਜਣਾ। ਲੌਕਿਕ ਬੱਚਿਆਂ ਦਾ ਤੇ ਫਰਜ਼ ਹੈ ਬਾਪ ਦੀ ਸੰਭਾਲ ਕਰਨਾ। ਨਹੀਂ ਤਾਂ ਖਾਣਗੇ ਕਿਵ਼ੇਂ? ਇਹ ਬਾਪ ਤਾਂ ਕਹਿੰਦੇ ਹਨ ਮੈਂ ਨਿਸ਼ਕਾਮ ਸੇਵਾਧਾਰੀ ਹਾਂ। ਮਨੁੱਖ ਕੋਈ ਨਿਸ਼ਕਾਮ ਹੋ ਨਾ ਸਕੇ। ਭੁੱਖੇ ਮਰ ਜਾਣ। ਮੈਂ ਥੋੜ੍ਹੀ ਨਾ ਭੁੱਖਾ ਮਰਾਂਗਾ, ਮੈਂ ਤੇ ਅਭੋਗਤਾ ਹਾਂ। ਤੁਹਾਨੂੰ ਬੱਚਿਆਂ ਨੂੰ ਵਿਸ਼ਵ ਦੀ ਬਾਦਸ਼ਾਹੀ ਦੇਕੇ ਮੈਂ ਜਾਕੇ ਵਿਸ਼ਰਾਮ ਕਰਦਾ ਹਾਂ। ਫਿਰ ਮੇਰਾ ਪਾਰਟ ਬੰਦ ਹੋ ਜਾਂਦਾ ਹੈ। ਫਿਰ ਭਗਤੀਮਾਰਗ ਵਿੱਚ ਸ਼ੁਰੂ ਹੁੰਦਾ ਹੈ। ਇਹ ਅਨਾਦਿ ਡਰਾਮਾ ਬਣਿਆ ਹੋਇਆ ਹੈ, ਜੋ ਭੇਦ ਬਾਪ ਬੈਠ ਸਮਝਾਉਂਦੇ ਹਨ। ਅਸਲ ਵਿੱਚ ਤੁਹਾਡਾ ਪਾਰਟ ਸਭਤੋਂ ਜ਼ਿਆਦਾ ਹੈ ਤਾਂ ਇਜ਼ਾਫਾ ਵੀ ਤੁਹਾਨੂੰ ਮਿਲਣਾ ਚਾਹੀਦਾ ਹੈ। ਮੈਂ ਆਰਾਮ ਕਰਦਾ ਹਾਂ, ਤਾਂ ਤੁਸੀ ਫ਼ਿਰ ਬ੍ਰਹਮੰਡ ਦੇ ਵੀ ਮਾਲਿਕ, ਵਿਸ਼ਵ ਦੇ ਵੀ ਮਾਲਿਕ ਬਣਦੇ ਹੋ। ਤੁਹਾਡਾ ਨਾਮ ਬਹੁਤ ਹੁੰਦਾ ਹੈ। ਇਸ ਡਰਾਮੇ ਦਾ ਭੇਦ ਵੀ ਤੁਸੀ ਜਾਣਦੇ ਹੋ। ਤੁਸੀੰ ਹੋ ਗਿਆਨ ਦੇ ਫੁੱਲ। ਦੁਨੀਆਂ ਵਿੱਚ ਇੱਕ ਵੀ ਨਹੀਂ। ਰਾਤ - ਦਿਨ ਦਾ ਫ਼ਰਕ ਹੈ। ਉਹ ਰਾਤ ਵਿੱਚ ਹਨ, ਤੁਸੀ ਦਿਨ ਵਿੱਚ ਜਾਂਦੇ ਹੋ। ਅੱਜਕਲ ਵੇਖੋ ਵਣ ਉਤਸਵ ਕਰਦੇ ਰਹਿੰਦੇ, ਹੁਣ ਭਗਵਾਨ ਮਨੁੱਖਾਂ ਦਾ ਵਨੋਉਤਸਵ ਕਰ ਰਹੇ ਹਨ।

ਬਾਪ ਵੇਖੋ ਕਿਵੇਂ ਕਮਾਲ ਕਰਦੇ ਹਨ ਜੋ ਮਨੁੱਖ ਨੂੰ ਦੇਵਤਾ, ਰੰਕ ਤੋਂ ਰਾਵ (ਰਾਜਾ) ਬਣਾ ਦਿੰਦੇ ਹਨ। ਹੁਣ ਬੇਹੱਦ ਦੇ ਬਾਪ ਤੋਂ ਤੁਸੀਂ ਸੌਦਾ ਲੈਣ ਆਏ ਹੋ, ਕਹਿੰਦੇ ਹੋ ਬਾਬਾ ਸਾਨੂੰ ਰੰਕ ਤੋਂ ਰਾਵ ਬਣਾਓ। ਇਹ ਤਾਂ ਬਹੁਤ ਵਧੀਆ ਗ੍ਰਾਹਕ ਹੈ। ਉਨ੍ਹਾਂ ਨੂੰ ਤੁਸੀਂ ਕਹਿੰਦੇ ਵੀ ਹੋ ਦੁੱਖ ਹਰਤਾ ਸੁੱਖ ਕਰਤਾ। ਇਸ ਵਰਗਾ ਦਾਨ ਕੋਈ ਹੁੰਦਾ ਹੀ ਨਹੀਂ। ਉਹ ਹੈ ਸੁੱਖ ਦੇਣ ਵਾਲਾ। ਬਾਪ ਕਹਿੰਦੇ ਹਨ ਭਗਤੀ ਮਾਰਗ ਵਿੱਚ ਵੀ ਮੈ ਤੁਹਾਨੂੰ ਦਿੰਦਾ ਹਾਂ। ਇਹ ਡਰਾਮਾ ਵਿੱਚ ਨੂੰਧ ਹੈ ਸਾਕਸ਼ਾਤਕਾਰ ਆਦਿ ਦੀ। ਹੁਣ ਬਾਪ ਬੈਠ ਸਮਝਾਉਂਦੇ ਹਨ ਮੈ ਕੀ - ਕੀ ਕਰਦਾ ਹਾਂ। ਅੱਗੇ ਚਲ ਕੇ ਸਮਝਾਉਂਦੇ ਰਹਿਣਗੇ। ਆਖ਼ਰੀਂਨ ਅੰਤ ਵਿੱਚ ਤੁਸੀਂ ਨੰਬਰਵਾਰ ਕਰਮਾਤੀਤ ਅਵਸਥਾ ਨੂੰ ਪਾਓਗੇ। ਇਹ ਸਭ ਡਰਾਮਾ ਵਿੱਚ ਨੂੰਧ ਹੈ ਫਿਰ ਵੀ ਪੁਰਸ਼ਾਰਥ ਕਰਾਇਆ ਜਾਂਦਾ ਹੈ, ਬਾਪ ਨੂੰ ਯਾਦ ਕਰੋ। ਬਰੋਬਰ ਇਹ ਮਹਾਭਾਰਤ ਲੜਾਈ ਵੀ ਹੈ। ਸਭ ਖਤਮ ਹੋ ਜਾਣਗੇ। ਬਾਕੀ ਭਾਰਤਵਾਸੀ ਹੀ ਰਹਿਣਗੇ ਫਿਰ ਤੁਸੀਂ ਵਿਸ਼ਵ ਤੇ ਰਾਜ ਕਰਦੇ ਹੋ। ਹੁਣ ਬਾਪ ਤੁਹਾਨੂੰ ਪੜ੍ਹਾਉਣ ਆਏ ਹਨ। ਉਹ ਹੀ ਗਿਆਨ ਸਾਗਰ ਹੈ। ਇਹ ਵੀ ਖੇਡ ਹੈ, ਇਸ ਵਿੱਚ ਮੂੰਝਨ ਦੀ ਗੱਲ ਹੀ ਨਹੀਂ। ਮਾਇਆ ਤੂਫ਼ਾਨ ਵਿੱਚ ਲਿਆਏਗੀ। ਬਾਪ ਸਮਝਾਉਂਦੇ ਹਨ ਇਨ੍ਹਾਂ ਤੋਂ ਡਰੋ ਨਹੀਂ। ਬਹੁਤ ਗੰਦੇ ਗੰਦੇ ਸੰਕਲਪ ਆਉਣਗੇ। ਉਹ ਵੀ ਤੱਦ ਜੱਦ ਬਾਬਾ ਦੀ ਗੋਦ ਲਵੋਗੇ। ਜਦ ਤਕ ਗੋਦ ਹੀ ਨਹੀਂ ਲੀਤੀ ਹੈ ਤਾਂ ਮਾਇਆ ਇੰਨਾ ਨਹੀਂ ਲੜੇਗੀ। ਗੋਦ ਲੈਣ ਦੇ ਬਾਦ ਹੀ ਤੂਫ਼ਾਨ ਲੱਗਦੇ ਹਨ ਇਸਲਈ ਬਾਪ ਕਹਿੰਦੇ ਹਨ ਗੋਦ ਵੀ ਸੰਭਾਲ ਕਰ ਲੈਣੀ ਚਾਹੀਦੀ ਹੈ। ਕਮਜ਼ੋਰ ਹਨ ਤਾਂ ਫਿਰ ਪ੍ਰਜਾ ਵਿਚ ਆ ਜਾਣਗੇ। ਰਾਜਾਈ ਪਦ ਪਾਉਣਾ ਤਾਂ ਚੰਗਾ ਹੈ, ਨਹੀਂ ਤਾਂ ਦਾਸ - ਦਾਸੀਆਂ ਬਣਨਾ ਪਵੇਗਾ। ਇਹ ਸੂਰਜਵੰਸ਼ੀ - ਚੰਦ੍ਰਵੰਸ਼ੀ ਰਾਜਧਾਨੀ ਸਥਾਪਨ ਹੋ ਰਹੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਰੂਪ - ਬਸੰਤ ਬਣ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਕਰ ਮਹਾਦਾਨੀ ਬਣਨਾ ਹੈ। ਜੋ ਪੜ੍ਹਾਈ ਪੜ੍ਹਦੇ ਹੋ ਉਹ ਦੂਜਿਆਂ ਨੂੰ ਵੀ ਪੜ੍ਹਾਉਣੀ ਹੈ।

2. ਕਿਸੀ ਵੀ ਗੱਲ ਵਿੱਚ ਮੁੰਝਣਾ ਜਾਂ ਡਰਨਾ ਨਹੀਂ ਹੈ, ਆਪਣੀ ਸੰਭਾਲ ਕਰਨੀ ਹੈ। ਆਪਣੇ ਆਪ ਤੋਂ ਪੁੱਛਣਾ ਹੈ ਮੈ ਕਿਸ ਪ੍ਰਕਾਰ ਦਾ ਫਲ ਹਾਂ। ਮੇਰੇ ਵਿੱਚ ਕੋਈ ਬਦਬੂ ਤਾਂ ਨਹੀਂ ਹੈ?

ਵਰਦਾਨ:-
ਦ੍ਰਿੜ ਸੰਕਲਪ ਦ੍ਵਾਰਾ ਕਮਜੋਰੀਆਂ ਰੂਪੀ ਕਲਯੁਗ ਪਰਬਤ ਨੂੰ ਸਮਾਪਤ ਕਰਨ ਵਾਲੇ ਸਮਰਥੀ ਸਵਰੂਪ ਭਵ।

ਦਿਲਸ਼ਿਕਸਤ ਹੋਣਾ, ਕਿਸੇ ਵੀ ਸੰਸਕਾਰ ਜਾਂ ਪ੍ਰਸਥਿਤੀ ਦੇ ਵਸ਼ੀਭੂਤ ਹੋਣਾ, ਵਿਅਕਤੀ ਜਾਂ ਵੇਭਵਾਂ ਦੇ ਵੱਲ ਆਕਰਸ਼ਿਤ ਹੋਣਾ - ਇਨ੍ਹਾਂ ਸਭ ਕਮਜੋਰੀਆਂ ਰੂਪੀ ਕਲਯੁਗੀ ਪਰਬਤ ਨੂੰ ਦ੍ਰਿੜ ਸੰਕਲਪ ਦੀ ਅੰਗੁਲੀ ਦੇ ਕੇ ਸਦਾਕਾਲ ਦੇ ਲਈ ਸਮਾਪਤ ਕਰੋ ਮਤਲਬ ਵਿਜੈਈ ਬਣੋ। ਵਿਜੇ ਸਾਡੇ ਗਲੇ ਦੀ ਮਾਲਾ ਹੈ - ਸਦਾ ਇਸ ਸਮ੍ਰਿਤੀ ਨਾਲ ਸਮਰਥੀ ਸਵਰੂਪ ਬਣੋ। ਇਹ ਹੀ ਸਨੇਹ ਦਾ ਰਿਟਰਨ ਹੈ। ਜਿਵੇਂ ਸਾਕਾਰ ਬਾਪ ਨੇ ਸਥਿਤੀ ਦਾ ਸਤੰਭ ਬਣਕੇ ਵਿਖਾਇਆ ਇਵੇਂ ਫਾਲੋ ਫਾਦਰ ਕਰ ਸਰਵਗੁਣਾਂ ਦੇ ਸਤੰਭ ਬਣੋ।

ਸਲੋਗਨ:-
ਸਾਧਨ ਸੇਵਾਵਾਂ ਦੇ ਲਈ ਹਨ, ਆਰਾਮਪਸੰਦ ਬਣਨ ਦੇ ਲਈ ਨਹੀਂ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।

ਜਿਵੇਂ ਐਟਮ ਬੰਬ ਇਕ ਜਗ੍ਹਾ ਤੇ ਛੱਡਣ ਨਾਲ ਚਾਰੋਂ ਪਾਸੇ ਉਸ ਦੇ ਅੰਸ਼ ਫੈਲ ਜਾਂਦੇ ਹਨ - ਉਹ ਐਟਮ ਬੰਬ ਹੈ ਅਤੇ ਇਹ ਆਤਮਿਕ ਬੰਬ ਹਨ। ਇਸ ਦਾ ਪ੍ਰਭਾਵ ਅਨੇਕ ਆਤਮਾਵਾਂ ਨੂੰ ਆਕਰਸ਼ਿਤ ਕਰੇਗਾ ਅਤੇ ਸਹਿਜ ਹੀ ਪ੍ਰਜਾ ਦੀ ਵ੍ਰਿਧੀ ਹੋ ਜਾਵੇਗੀ ਇਸਲਈ ਸੰਗਠਿਤ ਰੂਪ ਵਿਚ ਆਤਮਿਕ ਸਵਰੂਪ ਦੇ ਅਭਿਆਸ ਨੂੰ ਵਧਾਓ, ਸਮ੍ਰਿਤੀ - ਸਵਰੂਪ ਬਣੋ ਤਾਂ ਵਾਯੂਮੰਡਲ ਪਾਵਰਫੁੱਲ ਹੋ ਜਾਵੇਗਾ।