30.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਦੁੱਖਹਰਤਾ ਸੁੱਖਕਰਤਾ ਇੱਕ ਬਾਪ ਹੈ, ਉਹ ਹੀ ਤੁਹਾਡੇ ਸਾਰੇ ਦੁੱਖ ਦੂਰ ਕਰਦੇ ਹਨ, ਮਨੁੱਖ ਕਿਸੇ ਦੇ ਦੁੱਖ ਦੂਰ ਕਰ ਨਹੀਂ ਸਕਦੇ"

ਪ੍ਰਸ਼ਨ:-
ਵਿਸ਼ਵ ਵਿੱਚ ਅਸ਼ਾਂਤੀ ਦਾ ਕਾਰਨ ਕੀ ਹੈ? ਸ਼ਾਂਤੀ ਸਥਾਪਨ ਕਿਵੇਂ ਹੋਵੇਗੀ?

ਉੱਤਰ:-
ਵਿਸ਼ਵ ਵਿੱਚ ਅਸ਼ਾਂਤੀ ਦਾ ਕਾਰਨ ਹੈ ਅਨੇਕਾਨੇਕ ਧਰਮ। ਕਲਯੁਗ ਦੇ ਅੰਤ ਵਿੱਚ ਜਦ ਅਨੇਕਤਾ ਹੈ ਤਦ ਅਸ਼ਾਂਤੀ ਹੈ। ਬਾਪ ਆਕੇ ਇੱਕ ਸੱਤ ਧਰਮ ਦੀ ਸਥਾਪਨਾ ਕਰਦੇ ਹਨ। ਉੱਥੇ ਸ਼ਾਂਤੀ ਹੋ ਜਾਂਦੀ ਹੈ। ਤੁਸੀਂ ਸਮਝ ਸਕਦੇ ਹੋ ਕਿ ਇਨ੍ਹਾਂ ਲਕਸ਼ਮੀ ਨਾਰਾਇਣ ਦੇ ਰਾਜ ਵਿੱਚ ਸ਼ਾਂਤੀ ਸੀ। ਪਵਿੱਤਰ ਧਰਮ, ਪਵਿੱਤਰ ਕਰਮ ਸੀ। ਕਲਿਆਣਕਾਰੀ ਬਾਪ ਫੇਰ ਤੋਂ ਉਹ ਨਵੀਂ ਦੁਨੀਆਂ ਬਣਾ ਰਹੇ ਹਨ। ਉਸ ਵਿੱਚ ਅਸ਼ਾਂਤੀ ਦਾ ਨਾਮ ਨਹੀਂ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਰੂਹਾਨੀ ਬਾਪ ਨੂੰ ਹੀ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ। ਇਹ ਤਾਂ ਬੱਚਿਆਂ ਨੂੰ ਸਮਝਾਇਆ ਹੈ। ਬੰਬਈ ਵਿੱਚ ਵੀ ਬਹੁਤ ਸਾਰੇ ਸੋਸ਼ਲ ਵਰਕਰਸ ਹਨ, ਉਨ੍ਹਾਂ ਦੀ ਮੀਟਿੰਗ ਹੁੰਦੀ ਰਹਿੰਦੀ ਹੈ। ਬੰਬਈ ਵਿੱਚ ਖ਼ਾਸ ਜਿੱਥੇ ਮੀਟਿੰਗ ਕਰਦੇ ਹਨ ਉਸ ਦਾ ਨਾਮ ਹੈ, ਭਾਰਤੀਏ ਵਿਦਿਆ ਭਵਨ। ਹੁਣ ਵਿੱਦਿਆ ਹੁੰਦੀ ਹੈ ਦੋ ਤਰ੍ਹਾਂ ਦੀ। ਇੱਕ ਹੈ ਜਿਸਮਾਨੀ ਪੜ੍ਹਾਈ, ਜੋ ਸਕੂਲਾਂ ਕਾਲਜਾਂ ਵਿੱਚ ਦਿੱਤੀ ਜਾਂਦੀ ਹੈ। ਹੁਣ ਉਸਨੂੰ ਵਿੱਦਿਆ ਭਵਨ ਕਹਿੰਦੇ ਹਨ। ਜ਼ਰੂਰ ਉੱਥੇ ਕੋਈ ਦੂਸਰੀ ਚੀਜ ਹੈ। ਹੁਣ ਵਿੱਦਿਆ ਕਿਸਨੂੰ ਕਿਹਾ ਜਾਂਦਾ ਹੈ, ਇਹ ਤਾਂ ਮਨੁੱਖ ਜਾਣਦੇ ਹੀ ਨਹੀਂ। ਇਹ ਤਾਂ ਰੂਹਾਨੀ ਵਿੱਦਿਆ ਭਵਨ ਹੋਣਾ ਚਾਹੀਦਾ ਹੈ। ਵਿੱਦਿਆ ਗਿਆਨ ਨੂੰ ਕਿਹਾ ਜਾਂਦਾ ਹੈ। ਪਰਮਪਿਤਾ ਪਰਮਾਤਮਾ ਹੀ ਗਿਆਨ ਸਾਗਰ ਹਨ। ਕ੍ਰਿਸ਼ਨ ਨੂੰ ਗਿਆਨ ਸਾਗਰ ਨਹੀਂ ਕਹਾਂਗੇ। ਸ਼ਿਵਬਾਬਾ ਦੀ ਮਹਿਮਾ ਵੱਖ, ਕ੍ਰਿਸ਼ਨ ਦੀ ਮਹਿਮਾਂ ਵੱਖ ਹੈ। ਭਾਰਤਵਾਸੀ ਮੁੰਝ ਗਏ ਹਨ। ਗੀਤਾ ਦਾ ਭਗਵਾਨ ਕ੍ਰਿਸ਼ਨ ਨੂੰ ਸਮਝ ਬੈਠੇ ਹਨ ਤਾਂ ਵਿੱਦਿਆ ਭਵਨ ਆਦਿ ਖੋਲ੍ਹਦੇ ਰਹਿੰਦੇ ਹਨ। ਸਮਝਦੇ ਕੁਝ ਵੀ ਨਹੀਂ ਹਨ। ਵਿੱਦਿਆ ਹੈ ਗੀਤਾ ਦਾ ਗਿਆਨ। ਉਹ ਗਿਆਨ ਤਾਂ ਹੈ ਹੀ ਇੱਕ ਬਾਪ ਵਿੱਚ। ਜਿਸਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ, ਜਿਸਨੂੰ ਮਨੁੱਖ ਮਾਤਰ ਜਾਣਦੇ ਨਹੀਂ ਹਨ। ਭਾਰਤਵਾਸੀਆਂ ਦਾ ਧਰਮ ਸ਼ਾਸਤਰ ਤਾਂ ਅਸਲ ਵਿੱਚ ਹੈ ਹੀ ਇੱਕ - ਸ੍ਰਵ ਸ਼ਾਸਤਰਮਈ ਸ਼ਿਰੋਮਣੀ ਭਾਗਵਤ ਗੀਤਾ। ਹੁਣ ਭਗਵਾਨ ਕਿਸਨੂੰ ਕਿਹਾ ਜਾਵੇ? ਉਹ ਵੀ ਇਸ ਵੇਲੇ ਭਾਰਤਵਾਸੀ ਸਮਝਦੇ ਨਹੀਂ ਜਾਂ ਤੇ ਕ੍ਰਿਸ਼ਨ ਨੂੰ ਕਹਿ ਦਿੰਦੇ ਹਨ, ਜਾਂ ਰਾਮ ਨੂੰ ਜਾਂ ਆਪਣੇ ਨੂੰ ਹੀ ਪਰਮਾਤਮਾ ਕਹਿ ਦਿੰਦੇ। ਹੁਣ ਤਾਂ ਸਮਾਂ ਵੀ ਤਮੋਪ੍ਰਧਾਨ ਹੈ, ਰਾਵਣ ਰਾਜ ਹੈ ਨਾ।

ਤੁਸੀਂ ਬੱਚੇ ਜਦੋਂ ਕਿਸੇ ਨੂੰ ਸਮਝਾਉਂਦੇ ਹੋ ਤਾਂ ਬੋਲੋ ਸ਼ਿਵ ਭਗਵਾਨੁਵਾਚ। ਪਹਿਲਾਂ ਤਾਂ ਇਹ ਸਮਝਣ ਕਿ ਗਿਆਨ ਸਾਗਰ ਇੱਕ ਹੀ ਪਰਮਪਿਤਾ ਪਰਮਾਤਮਾ ਹੈ, ਜਿਸਦਾ ਨਾਮ ਹੈ ਸ਼ਿਵ। ਸ਼ਿਵਰਾਤਰੀ ਵੀ ਮਨਾਉਂਦੇ ਹਨ, ਪਰ ਕਿਸੇ ਦੀ ਸਮਝ ਵਿੱਚ ਨਹੀਂ ਆਉਂਦਾ ਹੈ। ਜ਼ਰੂਰ ਸ਼ਿਵ ਆਇਆ ਹੋਇਆ ਹੈ। ਤਾਂ ਹੀ ਤੇ ਰਾਤ੍ਰੀ ਮਨਾਉਂਦੇ ਹਨ। ਸ਼ਿਵ ਕੌਣ ਹੈ - ਇਹ ਵੀ ਨਹੀਂ ਜਾਣਦੇ। ਬਾਪ ਕਹਿੰਦੇ ਹਨ ਭਗਵਾਨ ਤਾਂ ਸਭ ਦਾ ਇੱਕ ਹੀ ਹੈ। ਸਾਰੀਆਂ ਆਤਮਾਵਾਂ ਭਰਾ - ਭਰਾ ਹਨ। ਆਤਮਾਵਾਂ ਦਾ ਬਾਪ ਇੱਕ ਹੀ ਪਰਮਪਿਤਾ ਪਰਮਾਤਮਾ ਹੈ, ਉਸਨੂੰ ਹੀ ਗਿਆਨ ਸਾਗਰ ਕਹਾਂਗੇ। ਦੇਵਤਿਆਂ ਵਿੱਚ ਇਹ ਗਿਆਨ ਹੈ ਨਹੀਂ। ਕਿਹੜਾ ਗਿਆਨ? ਰਚਿਅਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਕਿਸੇ ਮਨੁੱਖ ਮਾਤਰ ਵਿੱਚ ਨਹੀਂ ਹੈ। ਕਹਿੰਦੇ ਵੀ ਹਨ ਪ੍ਰਾਚੀਨ ਰਿਸ਼ੀ - ਮੁੰਨੀ ਨਹੀਂ ਜਾਣਦੇ ਸਨ। ਪ੍ਰਾਚੀਨ ਦਾ ਅਰਥ ਵੀ ਨਹੀਂ ਜਾਣਦੇ। ਸਤਿਯੁਗ - ਤ੍ਰੇਤਾ ਹੋਇਆ ਪ੍ਰਾਚੀਨ। ਸਤਿਯੁਗ ਹੈ ਨਵੀਂ ਦੁਨੀਆਂ। ਉੱਥੇ ਤਾਂ ਰਿਸ਼ੀ - ਮੁੰਨੀ ਸੀ ਹੀ ਨਹੀਂ। ਇਹ ਰਿਸ਼ੀ - ਮੁੰਨੀ ਆਦਿ ਸਭ ਬਾਦ ਵਿੱਚ ਆਏ ਹਨ। ਉਹ ਵੀ ਇਸ ਗਿਆਨ ਨੂੰ ਨਹੀਂ ਜਾਣਦੇ। ਨੇਤੀ - ਨੇਤੀ ਕਹਿ ਦਿੰਦੇ ਹਨ। ਉਹ ਹੀ ਜਾਣਦੇ ਨਹੀਂ ਤਾਂ ਭਾਰਤਵਾਸੀ ਜੋ ਹੁਣ ਤਮੋਗੁਣੀ ਹੋ ਗਏ ਹਨ, ਉਹ ਕਿਵੇਂ ਜਾਣ ਸਕਦੇ ਹਨ?

ਇਸ ਸਾਇੰਸ ਦਾ ਘਮੰਡ ਵੀ ਕਿੰਨਾ ਹੈ। ਇਸ ਸਾਇੰਸ ਦੁਆਰਾ ਸਮਝਦੇ ਹਨ ਭਾਰਤ ਸ੍ਵਰਗ ਬਣ ਗਿਆ ਹੈ। ਇਸਨੂੰ ਮਾਇਆ ਦਾ ਪੰਪ ਕਿਹਾ ਜਾਂਦਾ ਹੈ। ਫ਼ਾਲ ਆਫ ਪੰਪ ਦਾ ਇੱਕ ਨਾਟਕ ਵੀ ਹੈ। ਕਹਿੰਦੇ ਵੀ ਹਨ ਇਸ ਸਮੇਂ ਭਾਰਤ ਦਾ ਪਤਨ ਹੈ। ਸਤਿਯੁਗ ਵਿੱਚ ਊਥਾਨ ਹੈ, ਹੁਣ ਪਤਨ ਹੈ। ਇਹ ਕੋਈ ਸ੍ਵਰਗ ਥੋੜ੍ਹੀ ਨਾ ਹੈ। ਇਹ ਤਾਂ ਮਾਇਆ ਦਾ ਪੰਪ ਹੈ, ਇਸਨੂੰ ਖ਼ਤਮ ਹੋਣਾ ਹੀ ਹੈ। ਮਨੁੱਖ ਸਮਝਦੇ ਹਨ - ਵਿਮਾਨ ਹੈ, ਵੱਡੇ - ਵੱਡੇ ਮਹਿਲ, ਬਿਜਲੀਆਂ ਹਨ - ਇਹ ਹੀ ਸ੍ਵਰਗ ਹੈ। ਕੋਈ ਮਰਦਾ ਹੈ ਤਾਂ ਵੀ ਕਹਿੰਦੇ ਸਵਰਗਵਾਸੀ ਹੋਇਆ। ਇਸ ਨਾਲ ਵੀ ਸਮਝਦੇ ਨਹੀਂ ਸ੍ਵਰਗ ਗਿਆ ਤਾਂ ਜ਼ਰੂਰ ਸ੍ਵਰਗ ਕੋਈ ਹੋਰ ਹੈ ਨਾ। ਇਹ ਤਾਂ ਰਾਵਣ ਦਾ ਪਾਂਪ ਹੈ, ਬੇਹੱਦ ਦਾ ਬਾਪ ਸ੍ਵਰਗ ਦੀ ਸਥਾਪਨਾ ਕਰ ਰਹੇ ਹਨ। ਇਸ ਵਕ਼ਤ ਹੈ ਚਟਾਬੇਟੀ ਮਾਇਆ ਅਤੇ ਈਸ਼ਵਰ ਦੀ, ਆਸੁਰੀ ਦੁਨੀਆਂ ਅਤੇ ਇਸ਼ਵਰੀਏ ਦੁਨੀਆਂ ਦੀ। ਇਹ ਵੀ ਭਾਰਤਵਾਸੀਆਂ ਨੂੰ ਸਮਝਾਉਣਾ ਪਵੇ। ਦੁੱਖ ਤਾਂ ਹਾਲੇ ਬਹੁਤ ਆਉਣ ਵਾਲੇ ਹਨ। ਅਥਾਹ ਦੁੱਖ ਆਉਣਾ ਹੈ। ਸ੍ਵਰਗ ਤਾਂ ਹੁੰਦਾ ਹੀ ਸਤਿਯੁਗ ਵਿੱਚ ਹੈ। ਕਲਯੁਗ ਵਿੱਚ ਹੋ ਨਾ ਸਕੇ। ਕਿਸੇ ਨੂੰ ਵੀ ਪਤਾ ਨਹੀਂ ਪੁਰਸ਼ੋਤਮ ਸੰਗਮਯੁੱਗ ਕਿਸ ਨੂੰ ਕਿਹਾ ਜਾਂਦਾ ਹੈ। ਇਹ ਵੀ ਬਾਪ ਸਮਝਾਉਂਦੇ ਹਨ ਗਿਆਨ ਹੈ ਦਿਨ ਭਗਤੀ ਹੈ ਰਾਤ। ਹਨ੍ਹੇਰੇ ਵਿੱਚ ਧੱਕੇ ਖਾਂਦੇ ਰਹਿੰਦੇ ਹਨ। ਭਗਵਾਨ ਨੂੰ ਮਿਲਣ ਲਈ ਕਿੰਨੇ ਵੇਦ - ਸ਼ਾਸਤਰ ਆਦਿ ਪੜ੍ਹਦੇ ਹਨ। ਬ੍ਰਹਮਾ ਦਾ ਦਿਨ ਅਤੇ ਰਾਤ ਸੋ ਬ੍ਰਾਹਮਣਾਂ ਦਾ ਦਿਨ ਅਤੇ ਰਾਤ। ਸੱਚੇ ਮੁਖਵੰਸ਼ਾਵਲੀ ਬ੍ਰਾਹਮਣ ਤੁਸੀਂ ਹੋ। ਉਹ ਤਾਂ ਹਨ ਕਲਯੁਗੀ ਕੁਖਵੰਸ਼ਾਵਲੀ ਬ੍ਰਾਹਮਣ। ਤੁਸੀਂ ਹੋ ਪੁਰਸ਼ੋਤਮ ਸੰਗਮਯੁੱਗੀ ਬ੍ਰਾਹਮਣ। ਇਹ ਗੱਲਾਂ ਹੋਰ ਕੋਈ ਨਹੀਂ ਜਾਣਦੇ। ਇਹ ਗੱਲਾਂ ਜਦੋਂ ਸਮਝਣ ਤਾਂ ਬੁੱਧੀ ਵਿੱਚ ਆਵੇ ਕਿ ਅਸੀਂ ਇਹ ਕੀ ਕਰ ਰਹੇ ਹਾਂ ਭਾਰਤ ਸਤੋਪ੍ਰਧਾਨ ਸੀ ਜਿਸਨੂੰ ਹੀ ਸ੍ਵਰਗ ਕਿਹਾ ਜਾਂਦਾ ਹੈ। ਤਾਂ ਜਰੂਰ ਇਹ ਨਰਕ ਹੈ, ਤਾਂ ਹੀ ਤੇ ਨਰਕ ਵਿਚੋਂ ਸ੍ਵਰਗ ਵਿੱਚ ਜਾਂਦੇ ਹਨ। ਉੱਥੇ ਸ਼ਾਂਤੀ ਵੀ ਹੈ ਸੁੱਖ ਵੀ ਹੈ। ਲਕਸ਼ਮੀ ਨਾਰਾਇਣ ਦਾ ਰਾਜ ਹੈ ਨਾ। ਤੁਸੀਂ ਸਮਝਾ ਸਕਦੇ ਹੋ - ਮਨੁੱਖਾਂ ਦਾ ਵਾਧਾ ਕਿਵ਼ੇਂ ਘੱਟ ਹੋ ਸਕਦਾ ਹੈ? ਅਸ਼ਾਂਤੀ ਕਿਵੇਂ ਘੱਟ ਹੋ ਸਕਦੀ ਹੈ? ਅਸ਼ਾਂਤੀ ਹੈ ਹੀ ਪੁਰਾਣੀ ਦੁਨੀਆਂ ਕਲਯੁਗ ਵਿੱਚ। ਨਵੀਂ ਦੁਨੀਆਂ ਵਿੱਚ ਹੀ ਸ਼ਾਂਤੀ ਹੁੰਦੀ ਹੈ। ਸ੍ਵਰਗ ਵਿੱਚ ਸ਼ਾਂਤੀ ਹੈ ਨਾ। ਉਸਨੂੰ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਕਿਹਾ ਜਾਂਦਾ ਹੈ। ਹਿੰਦੂ ਧਰਮ ਤਾਂ ਹੁਣ ਦਾ ਹੈ, ਇਸਨੂੰ ਆਦਿ ਸਨਾਤਨ ਦੇਵੀ - ਦੇਵਤਾ ਧਰਮ ਨਹੀਂ ਕਹਿ ਸਕਦੇ। ਇਹ ਤਾਂ ਹਿੰਦੁਸਤਾਨ ਦੇ ਨਾਂ ਤੇ ਹਿੰਦੂ ਕਹਿ ਦਿੰਦੇ ਹਨ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਉੱਥੇ ਕੰਮਪਲੀਟ ਪਵਿੱਤਰਤਾ, ਸੁੱਖ, ਸ਼ਾਂਤੀ, ਹੈਲਥ, ਵੈਲਥ ਆਦਿ ਸਭ ਸਨ। ਹੁਣ ਪੁਕਾਰਦੇ ਹਨ ਅਸੀਂ ਪਤਿਤ ਹਾਂ, ਹੇ ਪਤਿਤ - ਪਾਵਨ ਆਓ। ਹੁਣ ਪ੍ਰਸ਼ਨ ਹੈ ਪਤਿਤ - ਪਾਵਨ ਕੌਣ? ਕ੍ਰਿਸ਼ਨ ਨੂੰ ਤਾਂ ਨਹੀਂ ਕਹਾਂਗੇ। ਪਤਿਤ - ਪਾਵਨ ਪਰਮਪਿਤਾ ਪਰਮਾਤਮਾ ਹੀ ਗਿਆਨ ਦਾ ਸਾਗਰ ਹੈ। ਉਹ ਹੀ ਆਕੇ ਪੜ੍ਹਾਉਂਦੇ ਹਨ। ਗਿਆਨ ਨੂੰ ਪੜ੍ਹਾਈ ਕਿਹਾ ਜਾਂਦਾ ਹੈ। ਸਾਰਾ ਮਦਾਰ ਹੈ ਗੀਤਾ ਤੇ। ਹੁਣ ਤੁਸੀਂ ਪ੍ਰਦਰਸ਼ਨੀ, ਮਿਊਜ਼ੀਅਮ ਆਦਿ ਬਣਾਉਂਦੇ ਹੋ ਲੇਕਿਨ ਹੁਣ ਤੱਕ ਬੀ. ਕੇ. ਦਾ ਅਰਥ ਨਹੀਂ ਸਮਝਦੇ। ਸਮਝਦੇ ਹਨ ਇਹ ਕੋਈ ਨਵਾਂ ਧਰਮ ਹੈ। ਸੁਣਦੇ ਹਨ, ਸਮਝਦੇ ਕੁਝ ਨਹੀਂ। ਬਾਪ ਨੇ ਕਿਹਾ ਹੈ ਬਿਲਕੁਲ ਹੀ ਤਮੋਪ੍ਰਧਾਨ ਪਥਰਬੁੱਧੀ ਹਨ। ਇਸ ਸਮੇਂ ਸਾਂਇੰਸ ਘਮੰਡੀ ਵੀ ਬਹੁਤ ਬਣ ਗਏ ਹਨ। ਸਾਂਇੰਸ ਨਾਲ ਹੀ ਆਪਣਾ ਵਿਨਾਸ਼ ਕਰ ਲੈਂਦੇ ਹਨ ਤਾਂ ਪਥਰਬੁੱਧੀ ਹੀ ਕਹਾਂਗੇ ਨਾ। ਪਾਰਸ ਬੁੱਧੀ ਥੋੜ੍ਹੀ ਨਾ ਕਹਾਂਗੇ। ਬਾਂਬਸ ਆਦਿ ਬਣਾਉਂਦੇ ਹਨ ਆਪਣੇ ਵਿਨਾਸ਼ ਦੇ ਲਈ। ਇਵੇਂ ਨਹੀਂ, ਸ਼ੰਕਰ ਕੋਈ ਵਿਨਾਸ਼ ਕਰਦਾ ਹੈ। ਨਹੀਂ, ਇਨ੍ਹਾਂਨੇ ਆਪਣੇ ਵਿਨਾਸ਼ ਦੇ ਲਈ ਸਭ ਬਣਾਇਆ ਹੈ। ਪਰੰਤੂ ਤਮੋਪ੍ਰਧਾਨ ਪਥਰਬੁੱਧੀ ਸਮਝਦੇ ਨਹੀਂ ਹਨ। ਜੋ ਕੁਝ ਬਣਾਉਦੇ ਹਨ ਇਸ ਪੁਰਾਣੀ ਸ੍ਰਿਸ਼ਟੀ ਦੇ ਵਿਨਾਸ਼ ਲਈ। ਵਿਨਾਸ਼ ਹੋਵੇ ਤਾਂ ਫੇਰ ਨਵੀਂ ਦੁਨੀਆਂ ਦੀ ਜੈ - ਜੈ ਕਾਰ ਹੋਵੇ। ਉਹ ਤਾਂ ਸਮਝਦੇ ਹਨ ਔਰਤਾਂ ਦਾ ਦੁੱਖ ਕਿਵੇਂ ਦੂਰ ਕਰੀਏ? ਪਰੰਤੂ ਮਨੁੱਖ ਥੋੜ੍ਹੀ ਨਾ ਕਿਸੇ ਦਾ ਦੁੱਖ ਦੂਰ ਕਰ ਸਕਦੇ ਹਨ। ਦੁੱਖਹਰਤਾ ਸੁੱਖਕਰਤਾ ਤਾਂ ਇੱਕ ਹੀ ਬਾਪ ਹੈ। ਦੇਵਤਾਵਾਂ ਨੂੰ ਵੀ ਨਹੀਂ ਕਹਾਂਗੇ। ਕ੍ਰਿਸ਼ਨ ਵੀ ਦੇਵਤਾ ਹੋ ਗਿਆ। ਭਗਵਾਨ ਨਹੀਂ ਕਹਿ ਸਕਦੇ। ਇਹ ਵੀ ਸਮਝਦੇ ਨਹੀਂ। ਜੋ ਸਮਝਦੇ ਹਨ ਉਹ ਬ੍ਰਾਹਮਣ ਬਣ ਹੋਰਾਂ ਨੂੰ ਵੀ ਸਮਝਾਉਂਦੇ ਰਹਿੰਦੇ ਹਨ। ਜੋ ਰਾਜਪੱਦ ਦੇ ਅਥਵਾ ਆਦਿ ਸਨਾਤਨ ਦੇਵਤਾ ਧਰਮ ਦੇ ਹਨ ਉਹ ਨਿਕਲ ਆਉਂਦੇ ਹਨ। ਲਕਸ਼ਮੀ ਨਾਰਾਇਣ ਸ੍ਵਰਗ ਦੇ ਮਾਲਿਕ ਕਿਵੇਂ ਬਣੇ, ਕੀ ਕਰਮ ਕੀਤਾ ਜੋ ਵਿਸ਼ਵ ਦੇ ਮਾਲਿਕ ਬਣੇ? ਇਸ ਸਮੇਂ ਕਲਯੁਗ ਅੰਤ ਵਿੱਚ ਤਾਂ ਅਨੇਕਾਅਨੇਕ ਧਰਮ ਹਨ ਤਾਂ ਅਸ਼ਾਂਤੀ ਹੈ। ਨਵੀਂ ਦੁਨੀਆਂ ਵਿੱਚ ਅਜਿਹਾ ਥੋੜ੍ਹੀ ਨਾ ਹੁੰਦਾ ਹੈ। ਹੁਣ ਇਹ ਹੈ ਸੰਗਮਯੁੱਗ, ਜਦੋਂਕਿ ਬਾਪ ਆਕੇ ਰਾਜਯੋਗ ਸਿਖਾਉਂਦੇ ਹਨ। ਬਾਪ ਹੀ ਕਰਮ - ਅਕਰਮ - ਵਿਕਰਮ ਦੀ ਨਾਲੇਜ ਸੁਣਾਉਂਦੇ ਹਨ। ਆਤਮਾ ਸ਼ਰੀਰ ਲੈਕੇ ਕਰਮ ਕਰਨ ਆਉਂਦੀ ਹੈ। ਸਤਿਯੁਗ ਵਿੱਚ ਜੋ ਕਰਮ ਕਰਦੇ ਉਹ ਅਕਰਮ ਹੋ ਜਾਂਦੇ ਹਨ, ਉੱਥੇ ਵਿਕਰਮ ਹੁੰਦਾ ਨਹੀਂ। ਦੁੱਖ ਹੁੰਦਾ ਹੀ ਨਹੀਂ। ਕਰਮ, ਅਕਰਮ, ਵਿਕਰਮ ਦੀ ਗਤੀ ਬਾਪ ਹੀ ਆਕੇ ਸੁਣਾਉਂਦੇ ਹਨ। ਮੈਂ ਇਨ੍ਹਾਂ ਦੇ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਆਉਂਦਾ ਹਾਂ। ਇਸ ਰੱਥ ਵਿੱਚ ਦਾਖ਼ਿਲ ਹੁੰਦਾ ਹਾਂ। ਅਕਾਲ ਮੂਰਤ ਆਤਮਾ ਦਾ ਇਹ ਰੱਥ ਹੈ। ਸਿਰ੍ਫ ਇੱਕ ਅੰਮ੍ਰਿਤਸਰ ਵਿੱਚ ਨਹੀਂ, ਸਾਰੇ ਮਨੁੱਖਾਂ ਦਾ ਅਕਾਲਤਖ਼ਤ ਹੈ। ਆਤਮਾ ਅਕਾਲ ਮੂਰਤ ਹੈ ਇਹ ਸ਼ਰੀਰ ਬੋਲਦਾ ਚਲਦਾ ਹੈ। ਅਕਾਲ ਆਤਮਾ ਦਾ ਇਹ ਚੈਤੰਨ ਤਖ਼ਤ ਹੈ। ਅਕਾਲ ਮੂਰਤ ਤਾਂ ਸਭ ਹਨ ਬਾਕੀ ਸ਼ਰੀਰ ਨੂੰ ਕਾਲ ਖਾ ਜਾਂਦਾ ਹੈ। ਆਤਮਾ ਤੇ ਅਕਾਲ ਹੈ। ਤਖ਼ਤ ਨੂੰ ਖ਼ਤਮ ਕਰ ਦਿੰਦੇ ਹਨ। ਸਤਿਯੁਗ ਵਿੱਚ ਤਖ਼ਤ ਕੋਈ ਬਹੁਤ ਘੱਟ ਹੀ ਹੁੰਦੇ ਹਨ। ਇਸ ਵਕ਼ਤ ਕਰੋੜਾਂ ਆਤਮਾਵਾਂ ਦੇ ਤਖ਼ਤ ਹਨ। ਅਕਾਲ ਆਤਮਾ ਨੂੰ ਕਿਹਾ ਜਾਂਦਾ ਹੈ। ਆਤਮਾ ਹੀ ਤਮੋਪ੍ਰਧਾਨ ਤੋੰ ਸਤੋਪ੍ਰਧਾਨ ਬਣਦੀ ਹੈ। ਮੈਂ ਤਾਂ ਏਵਰ ਸਤੋਪ੍ਰਧਾਨ ਪਵਿੱਤਰ ਹਾਂ। ਭਾਵੇਂ ਕਹਿੰਦੇ ਹਨ ਪ੍ਰਾਚੀਨ ਭਾਰਤ ਦਾ ਯੋਗ, ਪਰੰਤੂ ਉਹ ਵੀ ਸਮਝਦੇ ਹਨ ਕ੍ਰਿਸ਼ਨ ਨੇ ਸਿਖਾਇਆ ਸੀ। ਗੀਤਾ ਨੂੰ ਹੀ ਖੰਡਨ ਕਰ ਦਿੱਤਾ ਹੈ। ਜੀਵਨ ਕਹਾਣੀ ਵਿੱਚ ਨਾਮ ਬਦਲ ਦਿੱਤਾ ਹੈ। ਬਾਪ ਦੇ ਬਦਲੇ ਬੱਚੇ ਦਾ ਨਾਮ ਪਾ ਦਿੱਤਾ ਹੈ। ਸ਼ਿਵਰਾਤਰੀ ਮਨਾਉਂਦੇ ਹਨ ਪ੍ਰੰਤੂ ਉਹ ਕਿਵੇਂ ਆਉਂਦੇ ਹਨ, ਇਹ ਜਾਣਦੇ ਨਹੀਂ ਹਨ। ਸ਼ਿਵ ਹਨ ਪਰਮ ਆਤਮਾ। ਉਨ੍ਹਾਂ ਦੀ ਮਹਿਮਾ ਬਿਲਕੁਲ ਵੱਖ ਹੈ, ਆਤਮਾਵਾਂ ਦੀ ਮਹਿਮਾ ਵੱਖ ਹੈ। ਬੱਚਿਆਂ ਨੂੰ ਇਹ ਪਤਾ ਹੈ ਕਿ ਰਾਧੇ ਕ੍ਰਿਸ਼ਨ ਹੀ ਲਕਸ਼ਮੀ ਨਰਾਇਣ ਹਨ। ਲਕਸ਼ਮੀ - ਨਾਰਾਇਣ ਦੇ ਦੋ ਰੂਪਾਂ ਨੂੰ ਹੀ ਵਿਸ਼ਨੂੰ ਕਿਹਾ ਜਾਂਦਾ ਹੈ। ਫ਼ਰਕ ਤਾਂ ਹੈ ਨਹੀਂ। ਬਾਕੀ 4 ਬਾਹਵਾਂ ਵਾਲਾ, 8 ਬਾਹਵਾਂ ਵਾਲਾ ਕੋਈ ਮਨੁੱਖ ਨਹੀਂ ਹੁੰਦਾ ਹੈ। ਦੇਵੀਆਂ ਆਦਿ ਨੂੰ ਕਿੰਨੀਆਂ ਬਾਹਵਾਂ ਦੇ ਦਿੱਤੀਆਂ ਹਨ। ਸਮਝਾਉਣ ਵਿੱਚ ਸਮਾਂ ਲਗਦਾ ਹੈ।

ਬਾਪ ਕਹਿੰਦੇ ਹਨ ਮੈਂ ਹਾਂ ਗ਼ਰੀਬ ਨਿਵਾਜ਼। ਮੈਂ ਆਉਂਦਾ ਹੀ ਤਾਂ ਹਾਂ ਜਦੋਂ ਭਾਰਤ ਗ਼ਰੀਬ ਬਣ ਜਾਂਦਾ ਹੈ। ਰਾਹੂ ਦਾ ਗ੍ਰਹਿਣ ਬੈਠ ਜਾਂਦਾ ਹੈ। ਬ੍ਰਹਿਸਪਤੀ ਦੀ ਦਸ਼ਾ ਸੀ, ਹੁਣ ਰਾਹੂ ਦਾ ਗ੍ਰਹਿਣ ਭਾਰਤ ਵਿੱਚ ਕੀ ਸਾਰੇ ਵਰਲਡ ਵਿੱਚ ਹੈ ਇਸ ਲਈ ਬਾਪ ਫੇਰ ਭਾਰਤ ਵਿੱਚ ਆਉਂਦੇ ਹਨ, ਆਕੇ ਨਵੀਂ ਦੁਨੀਆਂ ਸਥਾਪਨ ਕਰਦੇ ਹਨ, ਜਿਸਨੂੰ ਸ੍ਵਰਗ ਕਿਹਾ ਜਾਂਦਾ ਹੈ। ਭਗਵਾਨੁਵਾਚ - ਮੈਂ ਤੁਹਾਨੂੰ ਰਾਜਿਆਂ ਦਾ ਰਾਜਾ, ਡਬਲ ਸਿਰਤਾਜ ਸ੍ਵਰਗ ਦਾ ਮਾਲਿਕ ਬਣਾਉਂਦਾ ਹਾਂ। 5 ਹਜ਼ਾਰ ਸਾਲ ਹੋਏ ਜਦੋਂਕਿ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ। ਹੁਣ ਉਹ ਹੈ ਨਹੀਂ। ਤਮੋਪ੍ਰਧਾਨ ਹੋ ਗਏ ਹਨ। ਬਾਪ ਖੁਦ ਹੀ ਆਪਣਾ ਅਰਥਾਤ ਰਚਿਅਤਾ ਅਤੇ ਰਚਨਾ ਦੀ ਪਹਿਚਾਣ ਦਿੰਦੇ ਹਨ। ਤੁਹਾਡੇ ਕੋਲ ਪ੍ਰਦਰਸ਼ਨੀ, ਮਿਊਜ਼ੀਅਮ ਵਿੱਚ ਐਨੇ ਆਉਂਦੇ ਹਨ, ਸਮਝਦੇ ਥੋੜ੍ਹੇ ਹੀ ਹਨ। ਕੋਈ ਵਿਰਲੇ ਸਮਝ ਕੋਰਸ ਕਰਦੇ ਹਨ। ਰਚਿਅਤਾ ਅਤੇ ਰਚਨਾ ਨੂੰ ਜਾਣਦੇ ਹਨ। ਰਚਤਾ ਹੈ ਬੇਹੱਦ ਦਾ ਬਾਪ। ਉਨ੍ਹਾਂ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ। ਇਹ ਨਾਲੇਜ਼ ਬਾਪ ਹੀ ਦਿੰਦੇ ਹਨ। ਫੇਰ ਰਾਜਾਈ ਮਿਲ ਜਾਂਦੀ ਹੈ ਤਾਂ ਉੱਥੇ ਨਾਲੇਜ ਦੀ ਲੋੜ ਨਹੀ। ਸਦਗਤੀ ਕਿਹਾ ਜਾਂਦਾ ਹੈ ਨਵੀਂ ਦੁਨੀਆਂ ਸ੍ਵਰਗ ਨੂੰ, ਦੁਰਗਤੀ ਕਿਹਾ ਜਾਂਦਾ ਹੈ ਪੁਰਾਣੀ ਦੁਨੀਆਂ ਨਰਕ ਨੂੰ। ਬਾਪ ਸਮਝਾਉਂਦੇ ਤਾਂ ਬਹੁਤ ਚੰਗੀ ਤਰ੍ਹਾਂ ਹਨ। ਬੱਚਿਆਂ ਨੇ ਵੀ ਇਵੇਂ ਹੀ ਸਮਝਾਉਂਣਾ ਹੈ। ਲਕਸ਼ਮੀ - ਨਾਰਾਇਣ ਦਾ ਚਿੱਤਰ ਵਿਖਾਉਣਾ ਹੈ। ਇਹ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਹੋ ਰਹੀ ਹੈ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਫਾਊਂਡੇਸ਼ਨ ਹੈ ਨਹੀਂ ਜੋ ਬਾਪ ਸਥਾਪਨ ਕਰ ਰਹੇ ਹਨ। ਦੇਵਤਿਆਂ ਦਾ ਪਵਿੱਤਰ ਧਰਮ, ਪਵਿੱਤਰ ਕਰਮ ਸੀ। ਹੁਣ ਇਹ ਹੈ ਵਿਸ਼ਸ਼ ਵਰਲਡ। ਨਵੀਂ ਦੁਨੀਆਂ ਨੂੰ ਕਿਹਾ ਜਾਂਦਾ ਹੈ ਵਾਈਸਲੈਸ ਵਰਲਡ, ਸ਼ਿਵਾਲਾ। ਹੁਣ ਸਮਝਾਉਂਣਾ ਪਵੇ ਤਾਂ ਵਿਚਾਰਿਆਂ ਦਾ ਕੁਝ ਕਲਿਆਣ ਹੋਵੇ। ਬਾਪ ਨੂੰ ਹੀ ਕਲਿਆਣਕਾਰੀ ਕਿਹਾ ਜਾਂਦਾ ਹੈ। ਉਹ ਆਉਂਦੇ ਹੀ ਹਨ ਪੁਰਸ਼ੋਤਮ ਸੰਗਮਯੁੱਗ ਤੇ। ਕਲਿਆਣਕਾਰੀ ਯੁਗ ਵਿੱਚ ਕਲਿਆਣਕਾਰੀ ਬਾਪ ਆਕੇ ਸਭ ਦਾ ਕਲਿਆਣ ਕਰਦੇ ਹਨ। ਪੁਰਾਣੀ ਦੁਨੀਆਂ ਨੂੰ ਬਦਲ ਨਵੀਂ ਦੁਨੀਆਂ ਸਥਾਪਨ ਕਰ ਦਿੰਦੇ ਹਨ। ਗਿਆਨ ਨਾਲ ਸਦਗਤੀ ਹੁੰਦੀ ਹੈ। ਇਸਤੇ ਰੋਜ਼ਾਨਾ ਸਮਾਂ ਲੈਕੇ ਸਮਝਾ ਸਕਦੇ ਹੋ। ਬੋਲੋ, ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਅਸੀਂ ਹੀ ਜਾਣਦੇ ਹਾਂ। ਇਹ ਗੀਤਾ ਦਾ ਐਪੀਸੋਡ ਚੱਲ ਰਿਹਾ ਹੈ ਜਿਸ ਵਿੱਚ ਭਗਵਾਨ ਨੇ ਆਕੇ ਰਾਜਯੋਗ ਸਿਖਾਇਆ ਹੈ। ਡਬਲ ਸਿਰਤਾਜ ਬਣਾਇਆ ਹੈ। ਇਹ ਲਕਸ਼ਮੀ ਨਾਰਾਇਣ ਵੀ ਰਾਜਯੋਗ ਨਾਲ ਇਹ ਬਣੇ ਹਨ। ਇਸ ਪੁਰਸ਼ੋਤਮ ਸੰਗਮਯੁੱਗ ਤੇ ਬਾਪ ਕੋਲ਼ੋਂ ਰਾਜਯੋਗ ਸਿੱਖਦੇ ਹਾਂ। ਬਾਬਾ ਹਰ ਗੱਲ ਕਿੰਨਾ ਸਹਿਜ ਸਮਝਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਰਾਜਯੋਗ ਦੀ ਪੜ੍ਹਾਈ ਸੋਰਸ ਆਫ ਇਨਕਮ ਹੈ ਕਿਉਂਕਿ ਇਸ ਨਾਲ ਹੀ ਅਸੀਂ ਰਾਜਿਆਂ ਦਾ ਰਾਜਾ ਬਣਦੇ ਹਾਂ। ਇਹ ਰੂਹਾਂਨੀ ਪੜ੍ਹਾਈ ਰੋਜ਼ ਪੜ੍ਹਨੀ ਅਤੇ ਪੜ੍ਹਾਉਣੀ ਹੈ।

2. ਸਦਾ ਨਸ਼ਾ ਰਹੇ ਕਿ ਅਸੀਂ ਬ੍ਰਾਹਮਣ ਸੱਚੇ ਮੁਖਵੰਸ਼ਾਵਲੀ ਹਾਂ, ਅਸੀਂ ਕਲਯੁਗੀ ਰਾਤ ਵਿਚੋਂ ਨਿਕਲ ਦਿਨ ਵਿੱਚ ਆਏ ਹਾਂ। ਇਹ ਹੈ ਕਲਿਆਣਕਾਰੀ ਪੁਰਸ਼ੋਤਮ ਸੰਗਮਯੁੱਗ, ਇਸ ਵਿੱਚ ਆਪਣਾ ਅਤੇ ਸਭ ਦਾ ਕਲਿਆਣ ਕਰਨਾ ਹੈ।

ਵਰਦਾਨ:-
ਹਰ ਸ੍ਰੇਸ਼ਠ ਸੰਕਲਪ ਨੂੰ ਕੰਮ ਵਿਚ ਲਿਆਉਣ ਵਾਲੇ ਮਾਸਟਰ ਸਰਵਸ਼ਕਤੀਮਾਨ ਭਵ

ਮਾਸਟਰ ਸਰਵਸ਼ਕਤੀਮਾਨ ਮਾਨਾ ਸੰਕਲਪ ਅਤੇ ਕਰਮ ਸਮਾਨ ਹੋਣ। ਜੇਕਰ ਸੰਕਲਪ ਬਹੁਤ ਸ੍ਰੇਸ਼ਠ ਹੋਣ ਅਤੇ ਕਰਮ ਸੰਕਲਪ ਪ੍ਰਮਾਣ ਨਾ ਹੋਣ ਤਾਂ ਮਾਸਟਰ ਸਰਵਸ਼ਕਤੀਮਾਨ ਨਹੀਂ ਕਹਾਂਗੇ। ਤਾਂ ਚੈਕ ਕਰੋ ਜੋ ਸ੍ਰੇਸ਼ਠ ਸੰਕਲਪ ਕਰਦੇ ਹੋ ਤਾਂ ਉਹ ਕਰਮ ਤੱਕ ਆਉਂਦੇ ਹਨ ਜਾਂ ਨਹੀਂ। ਮਾਸਟਰ ਸਰਵਸ਼ਕਤੀਮਾਨ ਦੀ ਨਿਸ਼ਾਨੀ ਹੈ ਕਿ ਜੋ ਸ਼ਕਤੀ ਜਿਸ ਵੇਲੇ ਜਰੂਰਤ ਹੋਵੇ ਉਹ ਕੰਮ ਵਿਚ ਆਵੇ, ਸਥੂਲ ਅਤੇ ਸੂਖਸ਼ਮ ਸਭ ਸ਼ਕਤੀਆਂ ਇੰਨੀਆਂ ਕੰਟ੍ਰੋਲ ਵਿਚ ਹੋਣ ਜੋ ਜਿਸ ਵੇਲੇ ਜਿਸ ਸ਼ਕਤੀ ਦੀ ਜਰੂਰਤ ਹੋਵੇ ਤਾਂ ਉਸ ਨੂੰ ਕੰਮ ਵਿਚ ਲਗਾ ਸਕੀਏ।

ਸਲੋਗਨ:-
ਗਿਆਨੀ ਤੂ ਆਤਮਾ ਬੱਚਿਆਂ ਵਿਚ ਕ੍ਰੋਧ ਹੈ ਤਾਂ ਇਸ ਨਾਲ ਬਾਪ ਦੀ ਗਲਾਨੀ ਹੁੰਦੀ ਹੈ।