30.08.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਗਿਆਨ
ਨੂੰ ਬੁੱਧੀ ਵਿੱਚ ਧਾਰਨ ਕਰ ਆਪਸ ਵਿੱਚ ਮਿਲ ਕੇ ਕਲਾਸ ਚਲਾਓ , ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰ
ਸੱਚੀ ਕਮਾਈ ਕਰਦੇ ਰਹੋ”
ਪ੍ਰਸ਼ਨ:-
ਤੁਹਾਨੂੰ ਬੱਚਿਆਂ
ਨੂੰ ਕਿਹੜਾ ਹੰਕਾਰ ਕਦੇ ਨਹੀਂ ਆਉਣਾ ਚਾਹੀਦਾ?
ਉੱਤਰ:-
ਕਈ ਬੱਚਿਆਂ
ਵਿੱਚ ਹੰਕਾਰ ਆਉਂਦਾ ਹੈ ਕਿ ਇਹ ਛੋਟੀਆਂ - ਛੋਟੀਆਂ ਬੱਚੀਆਂ ਸਾਨੂੰ ਕੀ ਸਮਝਾਉਂਣਗੀਆਂ। ਵੱਡੀ ਭੈਣ
ਚਲੀ ਗਈ ਤਾਂ ਰੁੱਸ ਕੇ ਕਲਾਸ ਵਿਚ ਆਉਣਾ ਬੰਦ ਕਰ ਦਿੰਦੇ ਹਨ। ਇਹ ਹਨ ਮਾਇਆ ਦੇ ਵਿਘਨ। ਬਾਬਾ ਕਹਿੰਦੇ-
ਤੁਸੀਂ ਸੁਣਾਉਣ ਵਾਲੀ ਟੀਚਰ ਦੇ ਨਾਮ - ਰੂਪ ਨੂੰ ਨਾ ਵੇਖ, ਬਾਪ ਦੀ ਯਾਦ ਵਿੱਚ ਰਹਿ ਮੁਰਲੀ ਸੁਣੋ।
ਹੰਕਾਰ ਵਿੱਚ ਨਾ ਆਵੋ।
ਓਮ ਸ਼ਾਂਤੀ
ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਹੁਣ ਬਾਪ ਜਦੋਂ ਕਿਹਾ ਜਾਂਦਾ ਹੈ ਤਾਂ ਇੰਨੇ ਬੱਚਿਆਂ ਦਾ
ਜਿਸਮਾਨੀ ਬਾਪ ਤੇ ਹੋ ਨਹੀਂ ਸਕਦਾ। ਇਹ ਹੈ ਰੂਹਾਨੀ ਬਾਪ, ਉਨ੍ਹਾਂ ਦੇ ਢੇਰ ਬੱਚੇ ਹਨ, ਬੱਚਿਆਂ ਦੇ
ਲਈ ਇਹ ਟੇਪ ਮੁਰਲੀ ਆਦਿ ਸਮੱਗਰੀ ਹੈ। ਬੱਚੇ ਜਾਣਦੇ ਹਨ ਹੁਣ ਅਸੀਂ ਸੰਗਮਯੁਗ ਤੇ ਬੈਠੇ ਹਾਂ
ਪੁਰਸ਼ੋਤਮ ਬਣਨ ਦੇ ਲਈ। ਇਹ ਹੀ ਖੁਸ਼ੀ ਦੀ ਗੱਲ ਹੈ। ਬਾਪ ਹੀ ਪੁਰਸ਼ੋਤਮ ਬਣਾਉਂਦੇ ਹਨ। ਇਹ ਲਕਸ਼ਮੀ -
ਨਾਰਾਇਣ ਪੁਰਸ਼ੋਤਮ ਹਨ ਨਾ। ਇਸ ਸ੍ਰਿਸ਼ਟੀ ਤੇ ਹੀ ਉੱਤਮ ਪੁਰਸ਼, ਮਧਿਅਮ ਅਤੇ ਕਨਿਸ਼ਟ ਹੁੰਦੇ ਹਨ, ਆਦਿ
ਵਿੱਚ ਹਨ ਉਤਮ, ਵਿਚਕਾਰ ਹਨ ਮਧਿਅਮ , ਅੰਤ ਵਿੱਚ ਹਨ ਕਨਿਸ਼ਟ। ਹਰ ਚੀਜ ਪਹਿਲਾਂ ਨਵੀਂ ਉੱਤਮ ਫਿਰ
ਮਧਿਅਮ ਫਿਰ ਕਨਿਸ਼ਟ ਮਤਲਬ ਪੁਰਾਣੀ ਬਣਦੀ ਹੈ। ਦੁਨੀਆਂ ਦਾ ਵੀ ਇਵੇਂ ਹੈ। ਤਾਂ ਜਿੰਨ੍ਹਾਂ - ਜਿਨ੍ਹਾਂ
ਗੱਲਾਂ ਤੇ ਮਨੁੱਖ ਨੂੰ ਸੰਸ਼ੇ ਆਉਂਦਾ ਹੈ, ਉਸਤੇ ਤੁਹਾਨੂੰ ਸਮਝਾਉਣਾ ਹੈ। ਜ਼ਿਆਦਾਤਰ ਬ੍ਰਹਮਾ ਦੇ ਲਈ
ਹੀ ਕਹਿੰਦੇ ਹਨ ਇਸਨੂੰ ਕਿਉਂ ਬਿਠਾਇਆ? ਤਾਂ ਉਨ੍ਹਾਂਨੂੰ ਝਾੜ ਦੇ ਚਿੱਤਰ ਤੇ ਲੈ ਆਉਣਾ ਚਾਹੀਦਾ ਹੈ।
ਵੇਖੋ ਹੇਠਾਂ ਵੀ ਤਪ ਕਰ ਰਹੇ ਹਨ ਅਤੇ ਉੱਪਰ ਤਕ ਇੱਕਦਮ ਅੰਤ ਵਿਚ ਬਹੁਤ ਜਨਮਾਂ ਦੇ ਅੰਤ ਦੇ ਜਨਮ
ਵਿੱਚ ਖੜ੍ਹੇ ਹਨ। ਬਾਪ ਕਹਿੰਦੇ ਹਨ ਮੈਂ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ। ਇੰਨਾਂ ਗੱਲਾਂ ਨੂੰ
ਸਮਝਾਉਣ ਵਾਲਾ ਬਹੁਤ ਅਕਲਮੰਦ ਚਾਹੀਦਾ ਹੈ। ਇੱਕ ਵੀ ਬੇਅਕਲ ਨਿਕਲਦਾ ਹੈ ਤਾਂ ਸਾਰੇ ਬੀ.ਕੇ. ਦਾ ਨਾਮ
ਬਦਨਾਮ ਹੋ ਜਾਂਦਾ ਹੈ। ਪੂਰਾ ਸਮਝਾਉਣਾ ਆਉਂਦਾ ਨਹੀਂ ਹੈ। ਭਾਵੇ ਕੰਪਲੀਟ ਪਾਸ ਅੰਤ ਵਿੱਚ ਹੀ ਹੁੰਦੇ
ਹਨ, ਇਸ ਵਕਤ ਤੇ 16 ਕਲਾਂ ਸੰਪੂਰਨ ਕੋਈ ਬਣ ਨਾ ਸਕੇ ਪਰ ਸਮਝਾਉਣ ਵਿੱਚ ਨੰਬਰਵਾਰ ਜ਼ਰੂਰ ਹੁੰਦੇ ਹਨ।
ਪਰਮਪਿਤਾ ਪਰਮਾਤਮਾ ਨਾਲ ਪਿਆਰ ਨਹੀਂ ਹੈ ਤਾ ਵਿਪ੍ਰੀਤ ਬੁੱਧੀ ਹੋਏ ਨਾ। ਇਸ ਤੇ ਤੁਸੀਂ ਸਮਝਾ ਸਕਦੇ
ਹੋ ਜੋ ਪ੍ਰੀਤ ਬੁੱਧੀ ਹਨ ਉਹ ਵਿਜੇਯੰਤੀ ਅਤੇ ਜੋ ਵਿਪ੍ਰੀਤ ਬੁੱਧੀ ਹਨ ਉਹ ਵਿਨਾਸ਼ੰਤੀ ਹੋ ਜਾਂਦੇ ਹਨ।
ਇਸ ਤੇ ਵੀ ਕੋਈ ਮਨੁੱਖ ਵਿਗੜ੍ਹਦੇ ਹਨ, ਫੇਰ ਕੋਈ ਨਾ ਕੋਈ ਇਲਜਾਮ ਲਗਾ ਦੇਂਦੇ ਹਨ। ਝਗੜਾ - ਫਸਾਦ
ਮਚਾਉਣ ਵਿੱਚ ਦੇਰੀ ਨਹੀ ਕਰਦੇ ਹਨ। ਕੋਈ ਕਰ ਹੀ ਕੀ ਸਕਦੇ ਹਨ। ਕਦੀ ਚਿੱਤਰਾਂ ਨੂੰ ਅੱਗ ਲਗਾਉਣ ਵਿਚ
ਵੀ ਦੇਰੀ ਨਹੀਂ ਕਰਨਗੇ। ਬਾਬਾ ਰਾਏ ਵੀ ਦਿੰਦੇ ਹਨ - ਚਿੱਤਰਾਂ ਨੂੰ ਇਨਸ਼ਿਓਰ ਕਰਾ ਦੇਵੋ। ਬੱਚਿਆਂ
ਦੀ ਅਵਸਥਾ ਨੂੰ ਬਾਪ ਜਾਣਦੇ ਹਨ, ਕ੍ਰਿਮੀਨਲ ਆਈ ਬਾਰੇ ਵੀ ਬਾਪ ਰੋਜ਼ ਸਮਝਾਉਂਦੇ ਰਹਿੰਦੇ ਹਨ। ਲਿਖਦੇ
ਹਨ - ਬਾਬਾ, ਤੁਸੀਂ ਜੋ ਕ੍ਰਿਮੀਨਲ ਆਈ ਬਾਰੇ ਸਮਝਾਇਆ ਹੈ ਬਿਲਕੁਲ ਠੀਕ ਦੱਸਿਆ ਹੈ। ਇਹ ਦੁਨੀਆਂ
ਤਮੋਪ੍ਰਧਾਨ ਹੈ ਨਾ। ਦਿਨ - ਪ੍ਰਤੀਦਿਨ ਤਮੋਪ੍ਰਧਾਨ ਬਣਦੇ ਜਾਂਦੇ ਹਨ। ਉਹ ਤਾਂ ਸਮਝਦੇ ਹਨ ਕਿ
ਕਲਯੁਗ ਹਾਲੇ ਰੇਗੜ੍ਹੀ ਪਾ ਰਿਹਾ ਹੈ। (ਘੁਟਨਿਆ ਦੇ ਬਲ ਚੱਲ ਰਿਹਾ ਹੈ) ਅਗਿਆਨ ਨੀਂਦ ਵਿੱਚ ਬਿਲਕੁਲ
ਸੁਤੇ ਪਏ ਹਨ। ਕਦੀ - ਕਦੀ ਕਹਿੰਦੇ ਵੀ ਹਨ ਇਹ ਮਹਾਭਾਰਤ ਲੜ੍ਹਾਈ ਦਾ ਸਮਾਂ ਹੈ ਤੋਂ ਜਰੂਰ ਭਗਵਾਨ
ਕਿਸੇ ਰੂਪ ਵਿੱਚ ਹੋਵੇਗਾ। ਰੂਪ ਤਾ ਦੱਸਦੇ ਨਹੀਂ। ਉਨ੍ਹਾਂ ਨੂੰ ਜ਼ਰੂਰ ਕਿਸੇ ਵਿੱਚ ਪ੍ਰਵੇਸ਼ ਹੋਣਾ
ਹੈ। ਭਾਗਿਆਸ਼ਾਲੀ ਰੱਥ ਵੀ ਗਾਇਆ ਜਾਂਦਾ ਹੈ। ਰੱਥ ਤਾਂ ਆਤਮਾ ਦਾ ਆਪਣਾ ਹੋਵੇਗਾ ਨਾ। ਉਸ ਵਿੱਚ ਆ ਕੇ
ਪ੍ਰਵੇਸ਼ ਕਰਨਗੇ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਭਾਗਿਆਸ਼ਾਲੀ ਰੱਥ। ਬਾਕੀ ਇਹ ਜਨਮ ਨਹੀਂ ਲੈਂਦੇ ਹਨ।
ਇਨ੍ਹਾਂ ਦੇ ਹੀ ਬਾਜੂ ਵਿੱਚ ਬੈਠ ਕੇ ਗਿਆਨ ਦਿੰਦੇ ਹਨ। ਕਿੰਨੀ ਚੰਗੀ ਤਰ੍ਹਾਂ ਸਮਝਾਇਆ ਜਾਂਦਾ ਹੈ।
ਤ੍ਰਿਮੂਰਤੀ ਚਿੱਤਰ ਵੀ ਹੈ। ਤ੍ਰਿਮੂਰਤੀ ਤਾਂ ਬ੍ਰਹਮਾ - ਵਿਸ਼ਨੂੰ - ਸ਼ੰਕਰ ਨੂੰ ਕਹਾਂਗੇ। ਜਰੂਰ ਇਹ
ਕੁੱਝ ਕਰਕੇ ਗਏ ਹਨ। ਜੋ ਫਿਰ ਰਸਤੇ ਤੇ, ਮਕਾਨਾਂ ਉਪਰ ਵੀ ਤ੍ਰਿਮੂਰਤੀ ਨਾਮ ਰੱਖਿਆ ਹੈ। ਜਿਸ ਤਰ੍ਹਾਂ
ਇਸ ਰਸਤੇ ਦਾ ਵੀ ਸੁਭਾਸ਼ ਮਾਰਗ ਨਾਮ ਦਿੱਤਾ ਹੈ। ਸੁਭਾਸ਼ ਦੀ ਹਿਸਟ੍ਰੀ ਤਾਂ ਸਭ ਜਾਣਦੇ ਹਨ। ਉਨ੍ਹਾਂ
ਦੇ ਪਿੱਛੋਂ ਬੈਠ ਹਿਸ੍ਟ੍ਰੀ ਲਿਖਦੇ ਹਨ। ਫਿਰ ਉਸ ਨੂੰ ਬਣਾ ਕੇ ਵੱਡਾ ਕਰ ਦਿੰਦੇ ਹਨ। ਕਿੰਨੀ ਵੀ
ਵਡਿਆਈ ਬੈਠ ਲਿਖਣ। ਜਿਵੇਂ ਗੁਰੂ ਨਾਨਕ ਦੀ ਪੁਸਤਕ ਕਿੰਨੀ ਵੱਡੀ ਬਣਾਈ ਹੈ। ਇਨਾਂ ਉਸਨੇ ਤੇ ਲਿਖਿਆ
ਨਹੀਂ ਹੈ। ਗਿਆਨ ਦੇ ਬਦਲੇ ਭਗਤੀ ਦੀਆਂ ਗੱਲਾਂ ਬੈਠ ਲਿਖੀਆਂ ਹਨ। ਇਹ ਚਿੱਤਰ ਆਦਿ ਤਾਂ ਬਣਾਏ ਜਾਂਦੇ
ਹਨ ਸਮਝਾਉਣ ਦੇ ਲਈ। ਇਹ ਤਾਂ ਜਾਣਦੇ ਹਨ ਇਨ੍ਹਾਂ ਅੱਖਾਂ ਨਾਲ ਜੋ ਕੁਝ ਵਿਖਾਈ ਦੇ ਰਿਹਾ ਹੈ ਉਹ ਸਭ
ਖ਼ਤਮ ਹੋ ਜਾਣਾ ਹੈ। ਬਾਕੀ ਆਤਮਾ ਤਾਂ ਇਥੇ ਰੁਕ ਨਹੀਂ ਸਕਦੀ। ਜਰੂਰ ਘਰ ਚਲੀ ਜਾਵੇਗੀ। ਅਜਿਹੀਆਂ ਗੱਲਾਂ
ਕੋਈ ਸਭ ਦੀ ਬੁੱਧੀ ਵਿੱਚ ਬੈਠਦੀਆਂ ਥੋੜ੍ਹੀ ਹਨ। ਜੇਕਰ ਧਾਰਨਾ ਹੁੰਦੀ ਹੈ ਤਾਂ ਕਲਾਸ ਕਿਉਂ ਨਹੀਂ
ਚਲਾਉਂਦੇ। 7-8 ਵਰ੍ਹਿਆਂ ਵਿਚ ਅਜਿਹਾ ਕੋਈ ਤਿਆਰ ਨਹੀਂ ਹੁੰਦਾ ਜੋ ਕਲਾਸ ਚਲਾ ਸਕੇ। ਬਹੁਤ ਜਗ੍ਹਾ
ਇਵੇਂ ਚਲਾਉਂਦੇ ਵੀ ਹਨ। ਫਿਰ ਵੀ ਸਮਝਦੇ ਹਨ ਮਾਤਾਵਾਂ ਦਾ ਮਰਤਬਾ ਉੱਚਾ ਹੈ। ਚਿੱਤਰ ਤਾਂ ਬਹੁਤ ਹਨ
ਫਿਰ ਮੁਰਲੀ ਧਾਰਨ ਕਰ ਉਸ ਤੇ ਥੋੜ੍ਹਾ ਸਮਝਾਉਂਦੇ ਹਨ। ਇਹ ਤਾਂ ਕੋਈ ਵੀ ਕਰ ਸਕਦੇ ਹਨ। ਬਹੁਤ ਸਹਿਜ
ਹੈ। ਫਿਰ ਪਤਾ ਨਹੀਂ ਕਿਉਂ ਬ੍ਰਾਹਮਣੀ ਦੀ ਮਾਂਗਨੀ ਕਰਦੇ ਹਨ। ਬ੍ਰਾਹਮਣੀ ਕਿਤੇ ਗਈ ਤਾਂ ਬਸ ਰੁੱਸ
ਕੇ ਬਹਿ ਜਾਂਦੇ ਹਨ। ਕਲਾਸ ਵਿੱਚ ਨਹੀਂ ਆਉਂਦੇ। ਆਪਸ ਵਿੱਚ ਖਿਟਪਿਟ ਹੋ ਜਾਂਦੀ ਹੈ। ਮੁਰਲੀ ਤੇ ਕੋਈ
ਵੀ ਬੈਠ ਸੁਣਾ ਸਕਦੇ ਹਨ ਨਾ। ਕਹਿਣਗੇ ਫ਼ੁਰਸਤ ਨਹੀਂ। ਇਹ ਤਾਂ ਆਪਣਾ ਵੀ ਕਲਿਆਣ ਕਰਨਾ ਹੈ ਅਤੇ
ਦੂਸਰਿਆਂ ਦਾ ਵੀ ਕਲਿਆਣ ਕਰਨਾ ਹੈ। ਬਹੁਤ ਭਾਰੀ ਕਮਾਈ ਹੈ। ਸੱਚੀ ਕਮਾਈ ਕਰਵਾਉਣੀ ਹੈ ਜੋ ਮਨੁੱਖਾਂ
ਦਾ ਹੀਰੇ ਵਰਗਾ ਜੀਵਨ ਬਣ ਜਾਵੇ। ਸਵਰਗ ਵਿੱਚ ਸਭ ਜਾਣਗੇ ਨਾ। ਉਥੇ ਸਭ ਸੁਖੀ ਰਹਿੰਦੇ ਹਨ। ਇਵੇਂ ਨਹੀਂ
ਪ੍ਰਜਾ ਦੀ ਉੱਮਰ ਘੱਟ ਹੁੰਦੀ ਹੈ। ਨਹੀਂ, ਪ੍ਰਜਾ ਦੀ ਵੀ ਉੱਮਰ ਵੱਡੀ ਹੁੰਦੀ ਹੈ। ਹੈ ਹੀ ਅਮਰਲੋਕ।
ਬਾਕੀ ਪੱਦਵੀ ਘੱਟ -ਵੱਧ ਹੁੰਦੀ ਹੈ। ਤਾਂ ਕਿਸੇ ਵੀ ਟਾਪਿਕ ਤੇ ਕਲਾਸ ਕਰਵਾਉਣੀ ਚਾਹੀਦੀ ਹੈ। ਇਵੇਂ
ਕਿਉਂ ਕਹਿੰਦੇ ਹਨ ਚੰਗੀ ਬ੍ਰਾਹਮਣੀ ਚਾਹੀਦੀ ਹੈ। ਆਪਸ ਵਿੱਚ ਕਲਾਸ ਚਲਾ ਸਕਦੇ ਹਨ। ਰੜੀ ਨਹੀਂ ਮਾਰਨੀ
ਚਾਹੀਦੀ ਹੈ। ਕਿਸੇ -ਕਿਸੇ ਨੂੰ ਹੰਕਾਰ ਆ ਜਾਂਦਾ ਹੈ - ਇਹ ਛੋਟੀਆਂ - ਛੋਟੀਆਂ ਬਾਲਿਕਾਵਾਂ ਕੀ
ਸਮਝਾਉਣਗੀਆਂ? ਮਾਇਆ ਦੇ ਵਿਘਨ ਵੀ ਬਹੁਤ ਆਉਂਦੇ ਹਨ ਨਾ। ਬੁੱਧੀ ਵਿੱਚ ਨਹੀਂ ਬੈਠਦਾ।
ਬਾਬਾ ਤਾਂ ਰੋਜ਼ ਸਮਝਾਉਂਦੇ
ਰਹਿੰਦੇ ਹਨ, ਸ਼ਿਵਬਾਬਾ ਤਾਂ ਟਾਪਿਕ ਤੇ ਨਹੀਂ ਸਮਝਾਉਣਗੇ ਨਾ। ਉਹ ਤਾਂ ਸਾਗਰ ਹਨ ਉਛਲ ਮਾਰਦੇ ਰਹਿਣਗੇ।
ਕਦੀ ਬੱਚਿਆਂ ਨੂੰ ਸਮਝਾਉਂਦੇ, ਕਦੀ ਬਾਹਰ ਵਾਲਿਆਂ ਨੂੰ ਸਮਝਾਉਂਦੇ। ਮੁਰਲੀ ਤਾਂ ਸਭ ਨੂੰ ਮਿਲਦੀ
ਹੈ। ਅੱਖਰ ਨਹੀਂ ਜਾਣਦੇ ਤਾਂ ਸਿੱਖਣੇ ਚਾਹੀਦੇ ਹਨ ਨਾ - ਆਪਣੀ ਉੱਨਤੀ ਦੇ ਲਈ ਪੁਰਸ਼ਾਰਥ ਕਰਨਾ
ਚਾਹੀਦਾ ਹੈ ਨਾ। ਆਪਣਾ ਤੇ ਦੂਸਰਿਆਂ ਦਾ ਵੀ ਕਲਿਆਣ ਕਰਨਾ ਹੈ। ਇਹ ਬਾਪ ( ਬ੍ਰਹਮਾ ਬਾਬਾ ) ਵੀ ਸੁਣਾ
ਸਕਦੇ ਹਨ ਨਾ, ਪਰੰਤੂ ਬੱਚਿਆਂ ਦਾ ਬੁੱਧੀ ਯੋਗ ਸ਼ਿਵਬਾਬਾ ਵੱਲ ਰਹੇ ਇਸਲਈ ਕਹਿੰਦੇ ਹਨ ਹਮੇਸ਼ਾ ਸਮਝੋ
ਸ਼ਿਵਬਾਬਾ ਸੁਣਾਉਂਦੇ ਹਨ। ਸ਼ਿਵਬਾਬਾ ਨੂੰ ਹੀ ਯਾਦ ਕਰੋ। ਸ਼ਿਵਬਾਬਾ ਪਰਮਧਾਮ ਤੋਂ ਆਏ ਹਨ, ਮੁਰਲੀ ਸੁਣਾ
ਰਹੇ ਹਨ। ਇਹ ਬ੍ਰਹਮਾ ਤੇ ਪਰਮਧਾਮ ਤੋਂ ਨਹੀਂ ਆਕੇ ਸੁਣਾਉਂਦੇ ਹਨ। ਸਮਝੋ ਸ਼ਿਵਬਾਬਾ ਇਸ ਤਨ ਵਿੱਚ ਆਕੇ
ਸਾਨੂੰ ਮੁਰਲੀ ਸੁਣਾ ਰਹੇ ਹਨ। ਇਹ ਬੁੱਧੀ ਵਿੱਚ ਯਾਦ ਹੋਣਾ ਚਾਹੀਦਾ ਹੈ। ਚੰਗੀ ਤਰ੍ਹਾਂ ਇਹ ਬੁੱਧੀ
ਵਿੱਚ ਰਹੇ ਤਾਂ ਵੀ ਯਾਦ ਦੀ ਯਾਤ੍ਰਾ ਰਹੇਗੀ ਨਾ। ਪ੍ਰੰਤੂ ਇੱਥੇ ਬੈਠੇ ਹੀ ਬਹੁਤਿਆਂ ਦਾ ਬੁੱਧੀਯੋਗ
ਇਧਰ - ਉਧਰ ਚਲਾ ਜਾਂਦਾ ਹੈ। ਇਥੇ ਤੁਸੀਂ ਯਾਤ੍ਰਾ ਤੇ ਚੰਗੀ ਤਰ੍ਹਾਂ ਰਹਿ ਸਕਦੇ ਹੋ। ਨਹੀਂ ਤਾਂ
ਪਿੰਡ ਯਾਦ ਆਵੇਗਾ। ਘਰ -ਬਾਰ ਯਾਦ ਆਵੇਗਾ। ਬੁੱਧੀ ਵਿੱਚ ਇਹ ਯਾਦ ਰਹਿੰਦਾ ਹੈ - ਸ਼ਿਵਬਾਬਾ ਸਾਨੂੰ
ਇਸ ਵਿੱਚ ਬੈਠ ਪੜ੍ਹਾਉਂਦੇ ਹਨ। ਅਸੀਂ ਸ਼ਿਵਬਾਬਾ ਦੀ ਯਾਦ ਵਿੱਚ ਮੁਰਲੀ ਸੁਣ ਰਹੇ ਸੀ ਫਿਰ ਬੁਧੀਯੋਗ
ਕਿੱਥੇ ਭੱਜ ਗਿਆ। ਇਵੇਂ ਬਹੁਤਿਆਂ ਦਾ ਬੁਧੀਯੋਗ ਚਲਾ ਜਾਂਦਾ ਹੈ। ਇਥੇ ਤੁਸੀਂ ਯਾਤ੍ਰਾ ਤੇ ਚੰਗੀ
ਤਰ੍ਹਾਂ ਰਹਿ ਸਕਦੇ ਹੋ। ਸਮਝਦੇ ਹੋ ਕਿ ਸ਼ਿਵਬਾਬਾ ਪਰਮਧਾਮ ਤੋਂ ਆਏ ਹਨ। ਬਾਹਰ ਗਾਵੜੇ ਆਦਿ ਵਿੱਚ
ਰਹਿਣ ਨਾਲ ਇਹ ਖਿਆਲ ਨਹੀਂ ਰਹਿੰਦਾ ਹੈ। ਕੋਈ -ਕੋਈ ਸਮਝਦੇ ਹਨ ਕਿ ਅਸੀਂ ਸ਼ਿਵਬਾਬਾ ਤੋਂ ਮੁਰਲੀ ਇਨਾਂ
ਕੰਨਾਂ ਨਾਲ ਸੁਣ ਰਹੇ ਹਾਂ ਫਿਰ ਸੁਣਾਉਣ ਵਾਲੇ ਦਾ ਨਾਮ ਰੂਪ ਯਾਦ ਨਹੀਂ ਰਹਿੰਦਾ। ਇਹ ਸਾਰਾ ਗਿਆਨ
ਅੰਦਰ ਦਾ ਹੈ। ਅੰਦਰ ਵਿੱਚ ਖਿਆਲ ਰਹੇ ਕਿ ਅਸੀਂ ਸ਼ਿਵਬਾਬਾ ਦੀ ਮੁਰਲੀ ਸੁਣ ਰਹੇ ਹਾਂ। ਇਵੇਂ ਨਹੀਂ,
ਫਲਾਣੀ ਭੈਣ ਸੁਣਾ ਰਹੀ ਹੈ। ਸ਼ਿਵਬਾਬਾ ਦੀ ਮੁਰਲੀ ਸੁਣ ਰਹੇ ਹਾਂ। ਇਹ ਵੀ ਯਾਦ ਵਿਚ ਰਹਿਣ ਦੀਆਂ
ਯੁਕਤੀਆਂ ਹਨ। ਇਵੇਂ ਨਹੀਂ ਹੈ ਕਿ ਜਿਨ੍ਹਾਂ ਸਮੇ ਅਸੀਂ ਮੁਰਲੀ ਸੁਣਦੇ ਹਾਂ, ਯਾਦ ਵਿੱਚ ਹਾਂ। ਨਹੀਂ,
ਬਾਬਾ ਕਹਿੰਦੇ ਹਨ - ਬਹੁਤਿਆਂ ਦਾ ਬੁੱਧੀ ਕਿਤੇ -ਕਿਤੇ ਬਾਹਰ ਚਲੀ ਜਾਂਦਾ ਹੈ। ਖੇਤੀਬਾੜੀ ਆਦਿ ਯਾਦ
ਵਿੱਚ ਆਉਂਦੀ ਰਹੇਗੀ। ਬੁੱਧੀਯੋਗ ਕਿਧਰੇ ਬਾਹਰ ਨਹੀਂ ਭਟਕਣਾ ਚਾਹੀਦਾ। ਸ਼ਿਵਬਾਬਾ ਨੂੰ ਯਾਦ ਕਰਨ
ਵਿੱਚ ਕੋਈ ਤਕਲੀਫ ਥੋੜੀ ਹੀ ਹੈ । ਪਰ ਮਾਇਆ ਯਾਦ ਕਰਨ ਨਹੀਂ ਦਿੰਦੀ ਹੈ। ਸਾਰਾ ਦਿਨ ਸ਼ਿਵਬਾਬਾ ਦੀ
ਯਾਦ ਰਹਿ ਨਹੀਂ ਸਕਦੀ, ਹੋਰ - ਹੋਰ ਖਿਆਲ ਆਉਂਦੇ ਰਹਿੰਦੇ ਹਨ। ਨੰਬਰਵਾਰ ਪੁਰਸ਼ਾਰਥ ਅਨੁਸਾਰ ਹਨ ਨਾ।
ਜੋ ਬਹੁਤ ਨਜਦੀਕ ਵਾਲੇ ਹੋਣਗੇ ਉਹਨਾਂ ਦੀ ਬੁੱਧੀ ਵਿੱਚ ਚੰਗੀ ਤਰ੍ਹਾਂ ਬੈਠੇਗਾ। ਸਭ ਥੋੜੀ ਨਾ 8 ਦੀ
ਮਾਲਾ ਵਿੱਚ ਆ ਸਕਣਗੇ। ਬੱਚਿਆਂ ਨੂੰ ਗਿਆਨ, ਯੋਗ, ਦੈਵੀ ਗੁਣ ਇਹ ਸਭ ਆਪਣੇ ਵਿੱਚ ਵੇਖਣੇ ਹਨ। ਸਾਡੇ
ਵਿੱਚ ਕੋਈ ਅਵਗੁਣ ਤਾਂ ਨਹੀਂ ਹੈ? ਮਾਇਆ ਦੇ ਵਸ਼ ਕੋਈ ਵਿਕਰਮ ਤਾ ਨਹੀਂ ਹੁੰਦਾ ਹੈ? ਕੋਈ - ਕੋਈ
ਬਹੁਤ ਲਾਲਚੀ ਬਣ ਜਾਂਦੇ ਹਨ। ਲਾਲਚ ਦਾ ਭੂਤ ਵੀ ਹੁੰਦਾ ਹੈ। ਤੇ ਮਾਇਆ ਦੀ ਪਰਵੇਸ਼ਤਾ ਇਸ ਤਰ੍ਹਾਂ
ਹੁੰਦੀ ਹੈ ਜੋ ਭੁੱਖ - ਭੁੱਖ ਕਰਦੇ ਰਹਿੰਦੇ ਹਨ - ਖਾਉ - ਖਾਉ ਪੇਟ ਵਿੱਚ ਬਲਾਉਂ।... ਕਿਸੇ ਵਿੱਚ
ਖਾਣ ਦੀ ਬਹੁਤ ਆਸਕਤੀ ਹੁੰਦੀ ਹੈ। ਖਾਣਾ ਵੀ ਕਾਇਦੇ ਅਨੁਸਾਰ ਹੋਣਾ ਚਾਹੀਦਾ ਹੈ। ਢੇਰ ਬੱਚੇ ਹਨ।
ਹੁਣ ਬਹੁਤ ਬੱਚੇ ਬਨਣ ਵਾਲੇ ਹਨ। ਕਿੰਨੇ ਬ੍ਰਾਹਮਣ - ਬ੍ਰਾਹਮਣੀਆਂ ਬਣਨਗੇ। ਬੱਚਿਆ ਨੂੰ ਵੀ ਕਹਿੰਦਾ
ਹਾਂ - ਤੁਸੀਂ ਬ੍ਰਾਹਮਣ ਬਣ ਬੈਠੋ। ਮਾਤਾਵਾਂ ਨੂੰ ਅੱਗੇ ਰੱਖਿਆ ਜਾਂਦਾ ਹੈ। ਸ਼ਿਵ ਸ਼ਕਤੀ ਭਾਰਤ
ਮਾਤਾਵਾਂ ਦੀ ਜੈ।
ਬਾਪ ਕਹਿੰਦੇ ਹਨ ਕਿ ਆਪਣੇ
ਨੂੰ ਆਤਮਾ ਸਮਝੋ ਅਤੇ ਬਾਪ ਨੂੰ ਯਾਦ ਕਰੋ ਸਵਦਰ੍ਸ਼ਨ ਚੱਕਰ ਫਿਰਾਉਂਦੇ ਰਹੋ। ਸਵਦਰਸ਼ਨ ਚੱਕਰਧਾਰੀ ਤੁਸੀਂ
ਬ੍ਰਾਹਮਣ ਹੋ। ਇਹ ਗੱਲਾਂ ਨਵਾਂ ਕੋਈ ਆਏ ਤਾ ਸਮਝ ਨਾ ਸਕੇ। ਤੁਸੀਂ ਹੋ ਸਰਵੋਤਮ ਬ੍ਰਹਮਾ ਮੁੱਖ
ਵੰਸ਼ਾਵਲੀ ਬ੍ਰਾਹਮਣ ਕੁਲ ਭੂਸ਼ਣ, ਸਵਦਰਸ਼ਨ ਚੱਕਰਧਾਰੀ। ਨਵਾਂ ਕੋਈ ਸੁਣੇ ਤਾ ਕਹਿਣਗੇ ਕਿ ਸਵਦਰਸ਼ਨ
ਚੱਕਰ ਤਾਂ ਵਿਸ਼ਨੂੰ ਨੂੰ ਹੈ। ਇਹ ਫਿਰ ਇਨ੍ਹਾਂ ਸਭ ਨੂੰ ਕਹਿੰਦੇ ਰਹਿੰਦੇ ਹਨ, ਮੰਨਣਗੇ ਨਹੀਂ ਇਸਲਈ
ਨਵੇਂ - ਨਵੇਂ ਨੂੰ ਸਭਾ ਵਿੱਚ ਅਲਾਊ ਨਹੀਂ ਕਰਦੇ। ਸਮਝ ਨਹੀਂ ਸਕਣਗੇ। ਕੋਈ - ਕੋਈ ਫਿਰ ਵਿਗੜ ਪੈਂਦੇ
ਹਨ - ਕੀ ਅਸੀਂ ਬੇਸਮਝ ਹਾਂ ਜੋ ਆਉਣ ਨਹੀਂ ਦਿਤਾ ਜਾਂਦਾ ਹੈ ਕਿਉਕਿ ਹੋਰ - ਹੋਰ ਸਤਸੰਗਾ ਵਿੱਚ ਇਵੇਂ
ਕੋਈ ਵੀ ਜਾਂਦੇ ਰਹਿੰਦੇ ਹਨ। ਉੱਥੇ ਤਾ ਸ਼ਾਸ਼ਤਰਾਂ ਦੀਆਂ ਹੀ ਗੱਲਾਂ ਸੁਣਾਉਂਦੇ ਰਹਿੰਦੇ ਹਨ। ਉਹ
ਸੁਣਨਾ ਤਾਂ ਸਭ ਦਾ ਹੱਕ ਹੈ। ਇੱਥੇ ਤਾਂ ਚਿੱਤਰਾ ਦੀ ਸੰਭਾਲ ਰੱਖਣੀ ਪੈਂਦੀ ਹੈ। ਇਸ ਆਸੁਰੀ ਦੁਨੀਆਂ
ਵਿੱਚ ਆਪਣੀ ਦੈਵੀ ਰਜਧਾਨੀ ਸਥਾਪਨ ਕਰਨੀ ਹੈ। ਜਿਸ ਤਰ੍ਹਾਂ ਕ੍ਰਾਈਸਟ ਆਇਆ ਆਪਣਾ ਧਰਮ ਸਥਾਪਨ ਕਰਨ।
ਇਹ ਬਾਪ ਦੈਵੀ ਰਾਜਧਾਨੀ ਸਥਾਪਨ ਕਰਦੇ ਹਨ। ਇਸ ਵਿੱਚ ਹਿੰਸਾ ਦੀ ਕੋਈ ਗੱਲ ਨਹੀਂ ਹੈ। ਤੁਸੀਂ ਨਾ
ਕਾਮ ਕਟਾਰੀ ਦੀ ਨਾ ਸਥੂਲ ਹਿੰਸਾ ਕਰ ਸਕਦੇ ਹੋ। ਗਾਉਂਦੇ ਵੀ ਹਨ ਮੂਤ ਪਲੀਤੀ ਕਪੜ ਧੋਇ। ਮਨੁੱਖ ਤਾ
ਬਿਲਕੁਲ ਘੋਰ ਹਨੇਰੇ ਵਿੱਚ ਹਨ। ਬਾਪ ਆ ਕੇ ਘੋਰ ਹਨੇਰੇ ਤੋਂ ਘੋਰ ਸੋਜਰਾ ਕਰਦੇ ਹਨ। ਫਿਰ ਵੀ ਕੋਈ -
ਕੋਈ ਬਾਬਾ ਕਹਿ ਕੇ ਮੁਖ ਮੋੜ੍ਹ ਲੈਂਦੇ ਹਨ। ਪੜ੍ਹਾਈ ਛੱਡ ਦਿੰਦੇ ਹਨ। ਭਗਵਾਨ ਵਿਸ਼ਵ ਦਾ ਮਾਲਿਕ
ਬਣਾਉਣ ਦੇ ਲਈ ਪੜ੍ਹਾਉਂਦੇ ਹਨ, ਅਜਿਹੀ ਪੜ੍ਹਾਈ ਨੂੰ ਛੱਡ ਦੇਣ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ
ਮਹਾਂਮੂਰਖ। ਕਿਨਾਂ ਜਬਰਦਸਤ ਖਜਾਨਾ ਮਿਲਦਾ ਹੈ। ਅਜਿਹੇ ਬਾਪ ਨੂੰ ਥੋੜ੍ਹੀ ਨਾ ਕਦੇ ਛੱਡਣਾ ਚਾਹੀਦਾ
ਹੈ। ਇਕ ਗੀਤ ਵੀ ਹੈ - ਤੁਸੀਂ ਪਿਆਰ ਕਰੋ ਜਾ ਠੁਕਰਾਓ, ਅਸੀਂ ਤੁਹਾਡਾ ਦਰ ਕਦੀ ਨਹੀਂ ਛੱਡਾਂਗੇ।
ਬਾਪ ਆਏ ਹੀ ਹਨ - ਬੇਹੱਦ ਦੀ ਬਾਦਸ਼ਾਹੀ ਦੇਣ। ਛੱਡਣ ਦੀ ਤਾਂ ਗੱਲ ਹੀ ਨਹੀਂ। ਹਾਂ, ਲੱਛਣ ਚੰਗੇ
ਧਾਰਨ ਕਰਨੇ ਹਨ। ਇਸਤ੍ਰੀਆਂ ਵੀ ਰਿਪੋਰਟ ਲਿਖਦੀਆਂ ਹਨ - ਇਹ ਸਾਨੂੰ ਬਹੁਤ ਤੰਗ ਕਰਦੇ ਹਨ। ਅੱਜਕਲ
ਲੋਕ ਬਹੁਤ - ਬਹੁਤ ਖ਼ਰਾਬ ਹਨ। ਬੜੀ ਸੰਭਾਲ ਰੱਖਣੀ ਚਾਹੀਦੀ ਹੈ। ਭਰਾਵਾਂ ਨੂੰ ਭੈਣਾਂ ਦੀ ਸੰਭਾਲ
ਰੱਖਣੀ ਚਾਹੀਦੀ ਹੈ। ਸਾਨੂੰ ਆਤਮਾਵਾਂ ਨੂੰ ਕਿਸੇ ਵੀ ਹਾਲਤ ਵਿੱਚ ਬਾਪ ਕੋਲੋਂ ਵਰਸਾ ਜ਼ਰੂਰ ਲੈਣਾ
ਹੈ। ਬਾਪ ਨੂੰ ਛੱਡਣ ਨਾਲ ਵਰਸਾ ਖਤਮ ਹੋ ਜਾਂਦਾ ਹੈ। ਨਿਸ਼ਚੇਬੁੱਧੀ ਵਿਜੇੲੰਤੀ, ਸੰਸ਼ੇਯਬੁੱਧੀ
ਵਿਨਾਸ਼ੰਤੀ। ਫਿਰ ਪਦ ਬਹੁਤ ਘੱਟ ਹੋ ਜਾਂਦਾ ਹੈ। ਗਿਆਨ ਇੱਕ ਹੀ ਗਿਆਨ ਸਾਗਰ ਬਾਪ ਦੇ ਸਕਦੇ ਹਨ। ਬਾਕੀ
ਸਭ ਹੈ ਭਗਤੀ। ਚਾਹੇ ਕੋਈ ਆਪਣੇ ਆਪ ਨੂੰ ਕਿੰਨਾ ਵੀ ਗਿਆਨੀ ਸਮਝੇ ਪਰ ਬਾਪ ਕਹਿੰਦੇ ਹਨ ਸਭ ਕੋਲ
ਸਾਸ਼ਤਰਾਂ ਤੇ ਭਗਤੀ ਦਾ ਗਿਆਨ ਹੈ। ਸੱਚਾ ਗਿਆਨ ਕਿਸ ਨੂੰ ਕਿਹਾ ਜਾਂਦਾ ਹੈ, ਇਹ ਵੀ ਮੱਨੁਖ ਨਹੀਂ
ਜਾਣਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਧਿਆਨ ਰੱਖਣਾ
ਹੈ ਕਿ ਮੁਰਲੀ ਸੁਣਦੇ ਸਮੇਂ ਬੁੱਧੀਯੋਗ ਬਾਹਰ ਭਟਕਦਾ ਤਾਂ ਨਹੀਂ ਹੈ? ਸਦਾ ਸਮ੍ਰਿਤੀ ਰਹੇ ਕਿ ਅਸੀਂ
ਸ਼ਿਵਬਾਬਾ ਦੇ ਮਹਾਂਵਾਕ ਸੁਣ ਰਹੇ ਹਾਂ। ਇਹ ਵੀ ਯਾਦ ਦੀ ਯਾਤਰਾ ਹੈ।
2. ਆਪਣੇ ਆਪ ਨੂੰ ਵੇਖਣਾ
ਹੈ ਕਿ ਸਾਡੇ ਵਿੱਚ ਗਿਆਨ ਯੋਗ ਤੇ ਦੈਵੀ ਗੁਣ ਹਨ? ਲਾਲਚ ਦਾ ਭੂਤ ਤਾਂ ਨਹੀਂ ਹੈ? ਮਾਇਆ ਦੇ ਵਸ਼ ਕੋਈ
ਵਿਕਰਮ ਤਾ ਨਹੀਂ ਹੁੰਦਾ ਹੈ?
ਵਰਦਾਨ:-
ਨਿਮਿਤ ਭਾਵ ਦੀ ਸਮ੍ਰਿਤੀ ਨਾਲ ਹਲਚਲ ਨੂੰ ਸਮਾਪਤ ਕਰਨ ਵਾਲੇ ਸਦਾ ਅਚਲ - ਅਡੋਲ ਭਵ
ਨਿਮਿਤ ਭਾਵ ਨਾਲ ਅਨੇਕ
ਤਰ੍ਹਾਂ ਦਾ ਮੈਂ ਪਨ, ਮੇਰਾ ਪਨ ਸਹਿਜ ਖਤਮ ਹੋ ਜਾਂਦਾ ਹੈ। ਇਹ ਸਮ੍ਰਿਤੀ ਸਰਵ ਤਰ੍ਹਾਂ ਦੀ ਹਲਚਲ
ਤੋਂ ਛੱਡਾ ਕੇ ਅਚਲ - ਅਡੋਲ ਸਥਿਤੀ ਦਾ ਅਨੁਭਵ ਕਰਾਉਂਦੀ ਹੈ। ਸੇਵਾ ਵਿਚ ਵੀ ਮੇਹਨਤ ਨਹੀਂ ਕਰਨੀ
ਪੈਂਦੀ। ਕਿਉਕਿ ਨਿਮਿਤ ਬਨਣ ਵਾਲਿਆਂ ਦੀ ਬੁੱਧੀ ਵਿਚ ਸਦਾ ਯਾਦ ਰਹਿੰਦਾ ਹੈ ਕਿ ਜੋ ਅਸੀਂ ਕਰਾਂਗੇ
ਸਾਨੂੰ ਵੇਖ ਸਭ ਕਰਨਗੇ। ਸੇਵਾ ਦੇ ਨਿਮਿਤ ਬਣਨਾ ਮਤਲਬ ਬਣਨ ਵਾਲਿਆਂ ਦੀ ਬੁੱਧੀ ਵਿਚ ਸਦਾ ਯਾਦ
ਰਹਿੰਦਾ ਹੈ ਕਿ ਜੋ ਅਸੀਂ ਕਰਾਂਗੇ ਸਾਨੂੰ ਵੇਖ ਸਭ ਕਰਨ ਗੇ। ਸੇਵਾ ਦੇ ਨਿਮਿਤ ਬਣਨਾ ਮਤਲਬ ਸਟੇਜ ਤੇ
ਆਉਣਾ। ਸਟੇਜ ਵੱਲ ਆਪੇ ਸਭ ਦੀ ਨਜਰ ਜਾਂਦੀ ਹੈ। ਤਾਂ ਇਹ ਸਮ੍ਰਿਤੀ ਵੀ ਸੇਫਟੀ ਦਾ ਸਾਧਨ ਬਣ ਜਾਂਦੀ
ਹੈ।
ਸਲੋਗਨ:-
ਸਰਵ ਗੱਲਾਂ ਵਿਚ
ਨਿਆਰੇ ਬਣੋ ਤਾਂ ਪਰਮਾਤਮ ਬਾਪ ਦੇ ਸਹਾਰੇ ਦਾ ਅਨੁਭਵ ਹੋਵੇਗਾ।
ਅਵਿਅਕਤ ਇਸ਼ਾਰੇ :-
ਸਹਿਜਯੋਗੀ ਬਣਨਾ ਹੈ ਤਾਂ ਪ੍ਰਮਾਤਮ ਬਾਪ ਦੇ ਸਹਾਰੇ ਦੇ ਅਨੁਭਵੀ ਬਣੋ।
ਵਰਤਮਾਨ ਸਮੇਂ ਭਟਕਦੀ
ਹੋਈ ਆਤਮਾਵਾਂ ਨੂੰ ਇੱਕ ਤਾਂ ਸ਼ਾਂਤੀ ਚਾਹੀਦੀ, ਦੂਸਰਾ ਰੂਹਾਨੀ ਸਨੇਹ ਚਾਹੀਦਾ। ਪ੍ਰੇਮ ਅਤੇ ਸ਼ਾਂਤੀ
ਦਾ ਹੀ ਸਭ ਜਗ੍ਹਾ ਥੋੜ੍ਹ ਹੈ ਇਸਲਈ ਜੋ ਵੀ ਪ੍ਰੋਗਰਾਮ ਕਰੋ ਉਸ ਵਿੱਚ ਪਹਿਲੇ ਤਾਂ ਬਾਪ ਦੇ ਸੰਬੰਧ
ਦੇ ਸਨੇਹ ਦੀ ਮਹਿਮਾ ਕਰੌ ਅਤੇ ਫਿਰ ਉਸ ਪਿਆਰ ਨਾਲ ਆਤਮਾਵਾਂ ਦਾ ਸੰਬੰਧ ਜੋੜਨ ਦੇ ਬਾਅਦ ਸ਼ਾਂਤੀ ਦਾ
ਅਨੁਭਵ ਕਰਵਾਓ। ਪ੍ਰੇਮ ਸਵਰੂਪ ਅਤੇ ਸ਼ਾਂਤ ਸਵਰੂਪ ਦੋਵਾਂ ਦਾ ਬੈਲੈਂਸ ਹੋਵੇ।