30.09.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਆਪਣੀ
ਬੈਟਰੀ ਚਾਰਜ ਕਰਨ ਦਾ ਖਿਆਲ ਕਰੋ, ਆਪਣਾ ਟਾਈਮ ਪਰਚਿੰਤਨ ਵਿੱਚ ਵੇਸਟ ਨਾ ਕਰੋ, ਆਪਣੀ ਘੋਟ ਤਾਂ ਨਸ਼ਾ
ਚੜ੍ਹੇ”
ਪ੍ਰਸ਼ਨ:-
ਗਿਆਨ ਇੱਕ
ਸੈਕੇਂਡ ਦਾ ਹੁੰਦਾ ਹੋਏ ਵੀ ਬਾਪ ਨੂੰ ਇਤਨਾ ਡਿਟੇਲ ਵਿੱਚ ਸਮਝਾਉਣ ਜਾਂ ਇਤਨਾ ਸਮਾਂ ਦੇਣ ਦੀ ਜਰੂਰਤ
ਕਿਓਂ?
ਉੱਤਰ:-
ਕਿਓਂਕਿ ਗਿਆਨ
ਦੇਣ ਦੇ ਬਾਦ ਬੱਚਿਆਂ ਵਿੱਚ ਸੁਧਾਰ ਹੋਇਆ ਹੈ ਜਾਂ ਨਹੀਂ, ਇਹ ਵੀ ਬਾਪ ਵੇਖਦੇ ਹਨ ਅਤੇ ਫਿਰ ਸੁਧਾਰਨ
ਦੇ ਲਈ ਗਿਆਨ ਦਿੰਦੇ ਹੀ ਰਹਿੰਦੇ ਹਨ ਸਾਰੇ ਬੀਜ ਅਤੇ ਝਾੜ ਦਾ ਗਿਆਨ ਦਿੰਦੇ ਹਨ ਜਿਸ ਕਾਰਨ ਉਨ੍ਹਾਂ
ਨੂੰ ਗਿਆਨ ਸਾਗਰ ਕਿਹਾ ਜਾਂਦਾ। ਜੇ ਇੱਕ ਸੈਕੇਂਡ ਦਾ ਮੰਤਰ ਦੇਕੇ ਚਲੇ ਜਾਣ ਤਾਂ ਗਿਆਨ ਸਾਗਰ ਦਾ
ਟਾਈਟਲ ਵੀ ਨਾ ਮਿਲੇ।
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਭਗਤੀ ਮਾਰਗ ਵਿੱਚ ਪਰਮਪਿਤਾ ਸ਼ਿਵ ਨੂੰ ਇੱਥੇ
ਹੀ ਪੂਜਦੇ ਹਨ। ਭਾਵੇਂ ਬੁੱਧੀ ਵਿੱਚ ਹੈ ਕਿ ਇਹ ਹੋਕੇ ਗਏ ਹਨ। ਜਿੱਥੇ ਲਿੰਗ ਵੇਖਦੇ ਹਨ ਤਾਂ ਉਨ੍ਹਾਂ
ਦੀ ਪੂਜਾ ਕਰਦੇ ਹਨ। ਇਹ ਤਾਂ ਸਮਝਦੇ ਹਨ ਸ਼ਿਵ ਪਰਮਧਾਮ ਵਿੱਚ ਰਹਿਣ ਵਾਲਾ ਹੈ, ਹੋਕੇ ਗਏ ਹਨ, ਇਸ ਲਈ
ਉਨ੍ਹਾਂ ਦਾ ਯਾਦਗਾਰ ਬਣਾ ਕੇ ਪੂਜਦੇ ਹਨ। ਜਿਸ ਸਮੇਂ ਯਾਦ ਕੀਤਾ ਜਾਂਦਾ ਹੈ ਤਾਂ ਬੁੱਧੀ ਵਿੱਚ ਜਰੂਰ
ਆਉਂਦਾ ਹੈ ਕਿ ਨਿਰਾਕਾਰ ਹੈ, ਜੋ ਪਰਮਧਾਮ ਵਿੱਚ ਰਹਿਣ ਵਾਲਾ ਹੈ, ਉਨ੍ਹਾਂ ਨੂੰ ਸ਼ਿਵ ਕਹਿ ਪੂਜਦੇ ਹਨ।
ਮੰਦਿਰ ਵਿੱਚ ਜਾਕੇ ਮੱਥਾ ਟੇਕਦੇ ਹਨ, ਉਨ੍ਹਾਂ ਤੇ ਦੁੱਧ, ਫਲ, ਜਲ ਆਦਿ ਚੜ੍ਹਾਉਂਦੇ ਹਨ। ਪਰ ਉਹ
ਤਾਂ ਜੜ੍ਹ ਹੈ। ਜੜ੍ਹ ਦੀ ਭਗਤੀ ਹੀ ਕਰਦੇ ਹਨ। ਹੁਣ ਤੁਸੀਂ ਜਾਣਦੇ ਹੋ - ਇਹ ਹੈ ਚੈਤੰਨ, ਉਨ੍ਹਾਂ
ਦਾ ਨਿਵਾਸ ਸਥਾਨ ਪਰਮਧਾਮ ਹੈ। ਉਹ ਲੋਕ ਜਦ ਪੂਜਾ ਕਰਦੇ ਹਨ ਤਾਂ ਬੁੱਧੀ ਵਿੱਚ ਰਹਿੰਦਾ ਹੈ ਕਿ
ਪਰਮਧਾਮ ਨਿਵਾਸੀ ਹੈ, ਹੋਕੇ ਗਏ ਹਨ ਤਾਂ ਇਹ ਚਿੱਤਰ ਬਣਾਏ ਗਏ ਹਨ, ਜਿਸਦੀ ਪੂਜਾ ਕੀਤੀ ਜਾਂਦੀ ਹੈ।
ਉਹ ਚਿੱਤਰ ਕੋਈ ਸ਼ਿਵ ਨਹੀਂ ਹੈ, ਉਨ੍ਹਾਂ ਦੀ ਪ੍ਰਤਿਮਾ ਹੈ। ਉਵੇਂ ਹੀ ਦੇਵਤਾਵਾਂ ਨੂੰ ਵੀ ਪੂਜਦੇ ਹਨ,
ਜੜ੍ਹ ਚਿੱਤਰ ਹਨ, ਚੈਤੰਨ ਨਹੀਂ ਹਨ। ਪਰ ਉਹ ਚੈਤੰਨ ਜੋ ਸੀ ਉਹ ਕਿੱਥੇ ਗਏ, ਇਹ ਨਹੀਂ ਸਮਝਦੇ। ਜਰੂਰ
ਪੁਨਰਜਨਮ ਲੈ ਥੱਲੇ ਆਏ ਹੋਣਗੇ। ਹੁਣ ਤੁਸੀਂ ਬੱਚਿਆਂ ਨੂੰ ਗਿਆਨ ਮਿਲ ਰਿਹਾ ਹੈ। ਸਮਝਦੇ ਹੋ ਜੋ ਵੀ
ਪੂਜਯ ਦੇਵਤਾ ਸੀ ਉਹ ਪੁਨਰਜਨਮ ਲੈਂਦੇ ਆਏ ਹਨ। ਆਤਮਾ ਉਹ ਹੀ ਹੈ, ਆਤਮਾ ਦਾ ਨਾਮ ਨਹੀਂ ਬਦਲਦਾ। ਬਾਕੀ
ਸ਼ਰੀਰ ਦਾ ਨਾਮ ਬਦਲਦਾ ਹੈ। ਉਹ ਆਤਮਾ ਕੋਈ ਨਾ ਕੋਈ ਸ਼ਰੀਰ ਵਿੱਚ ਹੈ। ਪੁਨਰਜਨਮ ਤਾਂ ਲੈਣਾ ਹੀ ਹੈ।
ਤੁਸੀਂ ਪੂਜਦੇ ਹੋ ਉਨ੍ਹਾਂ ਨੂੰ, ਜੋ ਪਹਿਲੇ - ਪਹਿਲੇ ਸ਼ਰੀਰ ਵਾਲੇ ਸੀ (ਸਤਿਯੁਗੀ ਲਕਸ਼ਮੀ - ਨਾਰਾਇਣ
ਨੂੰ ਪੂਜਦੇ ਹੋ) ਇਸ ਸਮੇਂ ਤੁਹਾਡਾ ਖਿਆਲ ਚਲਦਾ ਹੈ, ਜੋ ਨਾਲੇਜ ਬਾਪ ਦਿੰਦੇ ਹਨ। ਤੁਸੀਂ ਸਮਝਦੇ ਹੋ
ਜਿਸ ਚਿੱਤਰ ਦੀ ਪੂਜਾ ਕਰਦੇ ਹਨ ਉਹ ਪਹਿਲੇ ਨੰਬਰ ਵਾਲਾ ਹੈ। ਇਹ ਲਕਸ਼ਮੀ - ਨਾਰਾਇਣ ਚੈਤੰਨ ਸੀ। ਇੱਥੇ
ਹੀ ਭਾਰਤ ਵਿੱਚ ਸੀ, ਹੁਣ ਨਹੀਂ ਹਨ। ਮਨੁੱਖ ਇਹ ਨਹੀਂ ਸਮਝਦੇ ਕਿ ਉਹ ਪੁਨਰਜਨਮ ਲੈਂਦੇ - ਲੈਂਦੇ
ਵੱਖ - ਰੂਪ ਲੈਂਦੇ 84 ਜਨਮਾਂ ਦਾ ਪਾਰ੍ਟ ਵਜਾਉਂਦੇ ਰਹਿੰਦੇ ਹਨ। ਇਹ ਕਿਸੇ ਦੇ ਖਿਆਲ ਵਿੱਚ ਵੀ ਨਹੀਂ
ਆਉਂਦਾ। ਸਤਿਯੁਗ ਵਿੱਚ ਸੀ ਤਾਂ ਜਰੂਰ ਪਰ ਹੁਣ ਨਹੀਂ ਹੈ। ਇਹ ਵੀ ਕਿਸੇ ਨੂੰ ਸਮਝ ਨਹੀਂ ਆਉਂਦੀ।
ਹੁਣ ਤੁਸੀਂ ਜਾਣਦੇ ਹੋ - ਡਰਾਮਾ ਦੇ ਪਲਾਨ ਅਨੁਸਾਰ ਫਿਰ ਚੈਤੰਨ ਵਿੱਚ ਆਓਗੇ ਜ਼ਰੂਰ। ਮਨੁੱਖਾਂ ਦੀ
ਬੁੱਧੀ ਵਿੱਚ ਇਹ ਖਿਆਲ ਹੀ ਨਹੀਂ ਆਉਂਦਾ। ਬਾਕੀ ਇੰਨਾ ਜ਼ਰੂਰ ਸਮਝਦੇ ਹਨ ਕਿ ਇਹ ਸੀ। ਹੁਣ ਇਨ੍ਹਾਂ
ਦੇ ਜੜ੍ਹ ਚਿੱਤਰ ਹਨ, ਪਰ ਇਹ ਚੈਤੰਨ ਕਿੱਥੇ ਚਲੇ ਗਏ - ਇਹ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ
ਹੈ। ਮਨੁੱਖ ਤਾਂ 84 ਲੱਖ ਪੁਨਰਜਨਮ ਕਹਿ ਦਿੰਦੇ ਹਨ, ਇਹ ਵੀ ਤੁਸੀਂ ਬੱਚਿਆਂ ਨੂੰ ਪਤਾ ਲੱਗਿਆ ਹੈ
ਕਿ 84 ਜਨਮ ਹੀ ਲੈਂਦੇ ਹਾਂ, ਨਾ ਕਿ 84 ਲੱਖ। ਹੁਣ ਰਾਮਚੰਦਰ ਦੀ ਪੂਜਾ ਕਰਦੇ ਹਨ, ਉਨ੍ਹਾਂ ਨੂੰ ਇਹ
ਵੀ ਪਤਾ ਨਹੀਂ ਹੈ ਕਿ ਰਾਮ ਕਿੱਥੇ ਗਿਆ। ਤੁਸੀਂ ਜਾਣਦੇ ਹੋ ਕਿ ਸ਼੍ਰੀਰਾਮ ਦੀ ਆਤਮਾ ਤਾਂ ਜਰੂਰ
ਪੁਨਰਜਨਮ ਲੈਂਦੀ ਰਹਿੰਦੀ ਹੋਵੇਗੀ। ਇੱਥੇ ਇਮਤਿਹਾਨ ਵਿੱਚ ਨਾਪਾਸ ਹੁੰਦੇ ਹਨ। ਪਰ ਕੋਈ ਨਾ ਕੋਈ ਰੂਪ
ਵਿੱਚ ਹੋਵੇਗੀ ਤਾਂ ਜਰੂਰ ਨਾ। ਇੱਥੇ ਹੀ ਪੁਰਸ਼ਾਰਥ ਕਰਦੇ ਰਹਿੰਦੇ ਹਨ। ਇੰਨਾ ਨਾਮ ਬਾਲਾ ਹੈ ਰਾਮ
ਦਾ, ਤਾਂ ਜਰੂਰ ਆਉਣਗੇ, ਉਨ੍ਹਾਂ ਨੂੰ ਨਾਲੇਜ ਲੈਣੀ ਪਵੇਗੀ। ਹੁਣ ਕੁਝ ਪਤਾ ਨਹੀਂ ਲਗਦਾ ਹੈ ਤਾਂ ਉਸ
ਗੱਲ ਨੂੰ ਛੱਡ ਦੇਣਾ ਪੈਂਦਾ ਹੈ। ਇਨ੍ਹਾਂ ਗੱਲਾਂ ਵਿੱਚ ਜਾਣ ਨਾਲ ਵੀ ਟਾਈਮ ਵੇਸਟ ਹੁੰਦਾ ਹੈ, ਇਸ
ਨਾਲ ਤਾਂ ਕਿਓਂ ਨਾ ਆਪਣਾ ਟਾਈਮ ਸਫਲ ਕਰੀਏ। ਆਪਣੀ ਉੱਨਤੀ ਦੇ ਲਈ ਬੈਟਰੀ ਚਾਰਜ਼ ਕਰੀਏ। ਦੂਜੀਆਂ
ਗੱਲਾਂ ਦਾ ਚਿੰਤਨ ਤਾਂ ਪਰਚਿੰਤਨ ਹੋ ਗਿਆ। ਹੁਣ ਤਾਂ ਆਪਣਾ ਚਿੰਤਨ ਕਰਨਾ ਹੈ। ਅਸੀਂ ਬਾਪ ਨੂੰ ਯਾਦ
ਕਰੀਏ। ਉਹ ਵੀ ਜਰੂਰ ਪੜ੍ਹਦੇ ਹੋਣਗੇ। ਆਪਣੀ ਬੈਟਰੀ ਚਾਰਜ਼ ਕਰਦੇ ਹੋਣਗੇ। ਪਰ ਤੁਹਾਨੂੰ ਆਪਣੀ ਕਰਨੀ
ਹੈ। ਕਿਹਾ ਜਾਂਦਾ ਹੈ - ਆਪਣੀ ਘੋਟ ਤਾਂ ਨਸ਼ਾ ਚੜ੍ਹੇ।
ਬਾਪ ਨੇ ਕਿਹਾ ਹੈ - ਜਦੋਂ
ਤੁਸੀਂ ਸਤੋਪ੍ਰਧਾਨ ਸੀ ਤਾਂ ਤੁਹਾਡਾ ਬਹੁਤ ਉੱਚਾ ਪਦ ਸੀ। ਹੁਣ ਫਿਰ ਪੁਰਸ਼ਾਰਥ ਕਰੋ, ਮੈਨੂੰ ਯਾਦ ਕਰੋ
ਤਾਂ ਵਿਕਰਮ ਵਿਨਾਸ਼ ਹੋਣ। ਮੰਜਿਲ ਹੈ ਨਾ। ਇਹ ਚਿੰਤਨ ਕਰਦੇ - ਕਰਦੇ ਸਤੋਪ੍ਰਧਾਨ ਬਣਨਗੇ। ਨਾਰਾਇਣ
ਦਾ ਹੀ ਸਿਮਰਨ ਕਰਨ ਨਾਲ ਅਸੀਂ ਨਾਰਾਇਣ ਬਣਾਂਗੇ। ਅੰਤਕਾਲ ਵਿੱਚ ਜੋ ਨਾਰਾਇਣ ਸਿਮਰੇ…। ਤੁਹਾਨੂੰ
ਬਾਪ ਨੂੰ ਯਾਦ ਕਰਨਾ ਹੈ, ਜਿਸ ਨਾਲ ਪਾਪ ਕੱਟਣ। ਫਿਰ ਨਾਰਾਇਣ ਬਣੇਂ। ਇਹ ਨਰ ਤੋਂ ਨਾਰਾਇਣ ਬਣਨ ਦੀ
ਹਾਈਐਸਟ ਯੁਕਤੀ ਹੈ। ਇੱਕ ਨਾਰਾਇਣ ਤੇ ਨਹੀਂ ਬਣਨਗੇ ਨਾ। ਇਹ ਤਾਂ ਸਾਰੀ ਡਿਨਾਇਸਟੀ ਬਣਦੀ ਹੈ। ਬਾਪ
ਹਾਈਐਸਟ ਪੁਰਸ਼ਾਰਥ ਕਰਾਉਣਗੇ। ਇਹ ਹੈ ਹੀ ਰਾਜਯੋਗ ਦੀ ਨਾਲੇਜ, ਸੋ ਵੀ ਪੂਰੇ ਵਿਸ਼ਵ ਦਾ ਮਾਲਿਕ ਬਣਨਾ
ਹੈ । ਜਿੰਨਾ ਪੁਰਸ਼ਾਰਥ ਕਰਣਗੇ, ਉਨ੍ਹਾਂ ਜ਼ਰੂਰ ਫਾਇਦਾ ਹੈ। ਇੱਕ ਤਾਂ ਆਪਣੇ ਨੂੰ ਆਤਮਾ ਜ਼ਰੂਰ ਨਿਸ਼ਚੈ
ਕਰੋ। ਕੋਈ - ਕੋਈ ਲਿਖਦੇ ਵੀ ਇਵੇਂ ਹਨ, ਫਲਾਣੀ ਆਤਮਾ ਤੁਹਾਨੂੰ ਯਾਦ ਕਰਦੀ ਹੈ। ਆਤਮਾ ਸ਼ਰੀਰ ਰਾਹੀਂ
ਲਿਖਦੀ ਹੈ। ਆਤਮਾ ਦਾ ਕਨੈਕਸ਼ਨ ਹੈ ਸ਼ਿਵਬਾਬਾ ਦੇ ਨਾਲ। ਮੈ ਆਤਮਾ ਫਲਾਣੇ ਸ਼ਰੀਰ ਦੇ ਨਾਮ - ਰੂਪ ਵਾਲੀ
ਹਾਂ। ਇਹ ਤਾਂ ਜ਼ਰੂਰ ਦੱਸਣਾ ਪੈਂਦਾ ਹੈ ਨਾ ਕਿਓਂਕਿ ਆਤਮਾ ਦੇ ਸ਼ਰੀਰ ਤੇ ਹੀ ਵੱਖ - ਵੱਖ ਨਾਮ ਪੈਂਦੇ
ਹਨ। ਮੈਂ ਆਤਮਾ ਤੁਹਾਡਾ ਬੱਚਾ ਹਾਂ, ਮੇਰੀ ਆਤਮਾ ਦੇ ਸ਼ਰੀਰ ਦਾ ਨਾਮ ਫਲਾਣਾ ਹੈ। ਆਤਮਾ ਦਾ ਨਾਮ ਤਾਂ
ਕਦੀ ਬਦਲਦਾ ਨਹੀ। ਮੈ ਆਤਮਾ ਫਲਾਣੇ ਸ਼ਰੀਰ ਵਾਲੀ ਹਾਂ। ਸ਼ਰੀਰ ਦਾ ਨਾਮ ਤਾਂ ਜ਼ਰੂਰ ਚਾਹਿਦਾ ਹੈ। ਨਹੀ
ਤਾਂ ਕਾਰੋਬਾਰ ਚਲ ਨਾ ਸਕੇ। ਇੱਥੇ ਬਾਪ ਕਹਿੰਦੇ ਹਨ ਮੈ ਵੀ ਇਸ ਬ੍ਰਹਮਾ ਦੇ ਤਨ ਵਿੱਚ ਆਉਂਦਾ ਹਾਂ
ਟੈਂਪਰੇਰੀ, ਇਨ੍ਹਾ ਦੀ ਆਤਮਾ ਨੂੰ ਵੀ ਸਮਝਾਉਂਦੇ ਹਨ। ਮੈ ਇਸ ਸ਼ਰੀਰ ਵਿਚ ਤੁਹਾਨੂੰ ਪੜ੍ਹਾਉਣ ਆਇਆ
ਹਾਂ। ਇਹ ਮੇਰਾ ਸ਼ਰੀਰ ਨਹੀ ਹੈ। ਮੈ ਇਹਨਾਂ ਵਿਚ ਪ੍ਰਵੇਸ਼ ਕੀਤਾ ਹੈ। ਫਿਰ ਚਲੇ ਜਾਵਾਂਗਾ ਆਪਣੇ ਧਾਮ।
ਮੈਂ ਆਇਆ ਹੀ ਹਾਂ ਤੁਸੀਂ ਬੱਚਿਆਂ ਨੂੰ ਇਹ ਮੰਤਰ ਦੇਣ। ਇਵੇਂ ਨਹੀ ਕਿ ਮੰਤਰ ਦੇਕੇ ਚਲਾ ਜਾਂਦਾ
ਹਾਂ। ਨਹੀ, ਬੱਚਿਆਂ ਨੂੰ ਵੇਖਣਾ ਵੀ ਪੈਂਦਾ ਹੈ ਕਿ ਕਿਥੇ ਤੱਕ ਸੁਧਾਰ ਹੋਇਆ ਹੈ। ਫਿਰ ਸੁਧਰਨ ਦੀ
ਸਿੱਖਿਆ ਦਿੰਦੇ ਰਹਿੰਦੇ ਹਨ। ਸੈਕੇੰਡ ਦਾ ਗਿਆਨ ਦੇਕੇ ਚਲੇ ਜਾਣ ਤਾਂ ਫਿਰ ਗਿਆਨ ਦਾ ਸਾਗਰ ਵੀ ਨਾ
ਕਿਹਾ ਜਾਵੇ। ਕਿੰਨਾ ਸਮਾਂ ਹੋਇਆ ਹੈ, ਤੁਹਾਨੂੰ ਸਮਝਾਉਂਦੇ ਹੀ ਰਹਿੰਦੇ ਹਨ। ਝਾੜ ਦੀ, ਭਗਤੀ ਮਾਰਗ
ਦੀਆਂ ਸਭ ਗੱਲਾਂ ਸਮਝਣ ਦੀ ਡਿਟੇਲ ਹੈ। ਡਿਟੇਲ ਵਿੱਚ ਸਮਝਾਉਂਦੇ ਹਨ। ਹੋਲਸੇਲ ਮਾਨਾ ਮਨਮਨਾਭਵ। ਪਰ
ਇਵੇਂ ਕਹਿ ਕੇ ਚਲੇ ਤਾਂ ਨਹੀਂ ਜਾਣਗੇ। ਪਾਲਣਾ (ਦੇਖ - ਰੇਖ) ਵੀ ਕਰਨੀ ਪੈਂਦੀ ਹੈ। ਕਈ ਬੱਚੇ ਬਾਪ
ਨੂ ਯਾਦ ਕਰਦੇ - ਕਰਦੇ ਫਿਰ ਗੁੰਮ ਹੋ ਜਾਂਦੇ ਹਨ। ਫਲਾਨੀ ਆਤਮਾ ਜਿਸਦਾ ਨਾਮ ਫਲਾਨਾ ਸੀ, ਬਹੁਤ ਚੰਗਾ
ਪੜ੍ਹਦਾ ਸੀ - ਸਮ੍ਰਿਤੀ ਤਾਂ ਆਏਗੀ ਨਾ। ਪੁਰਾਣੇ - ਪੁਰਾਣੇ ਬੱਚੇ ਕਿੰਨੇ ਚੰਗੇ ਸੀ, ਉਨ੍ਹਾ ਨੂੰ
ਮਾਇਆ ਨੇ ਹਪ ਕਰ ਲਿਆ। ਸ਼ੁਰੂ ਵਿੱਚ ਕਿੰਨੇ ਆਏ। ਫਟ ਤੋਂ ਆਕੇ ਬਾਪ ਦੀ ਗੋਦ ਲੀਤੀ। ਭੱਠੀ ਬਣੀ। ਇਸ
ਵਿੱਚ ਸਭ ਨੇ ਆਪਣਾ ਲੱਕ (ਭਾਗਿਆ) ਅਜਮਾਇਆ ਫਿਰ ਲੱਕ ਅਜਮਾਉਂਦੇ - ਅਜਮਾਉਂਦੇ ਮਾਇਆ ਨੇ ਇੱਕਦਮ ਉਡਾ
ਦਿੱਤਾ। ਠਹਿਰ ਨਾ ਸਕੇ। ਫਿਰ 5 ਹਜ਼ਾਰ ਵਰ੍ਹੇ ਦੇ ਬਾਦ ਵੀ ਇਵੇਂ ਹੀ ਹੋਵੇਗਾ। ਕਿੰਨੇ ਚਲੇ ਗਏ, ਅੱਧਾ
ਝਾੜ ਤਾਂ ਜ਼ਰੂਰ ਗਿਆ। ਭਾਵੇਂ ਝਾੜ ਵ੍ਰਿਧੀ ਨੂੰ ਪਾਇਆ ਹੈ ਪਰ ਪੁਰਾਣੇ ਚਲੇ ਗਏ, ਸਮਝ ਸਕਦੇ ਹਨ -
ਉਨ੍ਹਾ ਵਿੱਚੋਂ ਕੁਝ ਫਿਰ ਆਉਣਗੇ ਜ਼ਰੂਰ ਪੜ੍ਹਨ। ਸਮ੍ਰਿਤੀ ਆਏਗੀ ਕੀ ਅਸੀਂ ਬਾਪ ਤੋਂ ਪੜ੍ਹਦੇ ਸੀ
ਅਤੇ ਸਭ ਹੁਣ ਤੱਕ ਪੜ੍ਹਦੇ ਰਹਿੰਦੇ ਹਨ। ਅਸੀਂ ਹਾਰ ਖਾ ਲਈ। ਫਿਰ ਮੈਦਾਨ ਵਿੱਚ ਆਉਣਗੇ। ਬਾਬਾ ਆਉਣ
ਦੇਣਗੇ, ਫਿਰ ਵੀ ਭਾਵੇਂ ਆਕੇ ਪੁਰਸ਼ਾਰਥ ਕਰਨ। ਕੁਝ ਨਾ ਕੁਝ ਚੰਗਾ ਪਦ ਮਿਲ ਜਾਵੇਗਾ।
ਬਾਪ ਸਮ੍ਰਿਤੀ ਦਿਵਾਉਂਦੇ
ਹਨ - ਮਿੱਠੇ - ਮਿੱਠੇ ਬੱਚੇ, ਮਾਮੇਕ੍ਮ ਯਾਦ ਕਰੋ ਤਾਂ ਪਾਪ ਕੱਟ ਜਾਣਗੇ। ਹੁਣ ਕਿਵੇਂ ਯਾਦ ਕਰਦੇ
ਹੋ, ਕੀ ਇਹ ਸਮਝਦੇ ਹੋ ਕਿ ਬਾਬਾ ਪਰਮਧਾਮ ਵਿੱਚ ਹਨ? ਨਹੀਂ। ਬਾਬਾ ਤਾਂ ਇੱਥੇ ਰੱਥ ਵਿਚ ਬੈਠੇ ਹਨ।
ਇਸ ਰੱਥ ਦਾ ਸਭ ਨੂੰ ਪਤਾ ਪੈਂਦਾ ਜਾਂਦਾ ਹੈ। ਇਹ ਹੈ ਭਾਗਿਆਸ਼ਾਲੀ ਰੱਥ। ਇਨ੍ਹਾ ਵਿਚ ਆਇਆ ਹੋਇਆ ਹੈ।
ਭਗਤੀਮਾਰਗ ਵਿੱਚ ਸੀ ਤਾਂ ਉਨ੍ਹਾ ਨੂੰ ਪਰਮਧਾਮ ਵਿੱਚ ਯਾਦ ਕਰਦੇ ਸੀ ਪਰ ਇਹ ਨਹੀ ਜਾਣਦੇ ਸੀ ਕੀ ਯਾਦ
ਨਾਲ ਕੀ ਹੋਵੇਗਾ। ਹੁਣ ਤੁਸੀਂ ਬੱਚਿਆਂ ਨੂੰ ਬਾਪ ਆਪ ਇਸ ਰੱਥ ਵਿੱਚ ਬੈਠ ਸ਼੍ਰੀਮਤ ਦਿੰਦੇ ਹਨ, ਇਸ
ਲਈ ਤੁਸੀਂ ਬੱਚੇ ਸਮਝਦੇ ਹੋ ਕੀ ਬਾਬਾ ਇੱਥੇ ਇਸ ਮ੍ਰਿਤ੍ਯੂਲੋਕ ਵਿੱਚ ਪੁਰਸ਼ੋਤਮ ਸੰਗਮਯੁਗ ਤੇ ਹਨ।
ਤੁਸੀਂ ਜਾਣਦੇ ਹੋ ਸਾਨੂੰ ਬ੍ਰਹਮਾ ਨੂੰ ਯਾਦ ਨਹੀਂ ਕਰਨਾ ਹੈ। ਬਾਪ ਕਹਿੰਦੇ ਹਨ ਮਾਮੇਕ੍ਮ ਯਾਦ ਕਰੋ,
ਮੈਂ ਇਸ ਰੱਥ ਵਿੱਚ ਰਹਿ ਕੇ ਤੁਹਾਨੂੰ ਇਹ ਨਾਲੇਜ਼ ਦੇ ਰਿਹਾ ਹਾਂ। ਆਪਣੀ ਵੀ ਪਹਿਚਾਨ ਦਿੰਦਾ ਹਾਂ,
ਮੈ ਇੱਥੇ ਹਾਂ। ਅੱਗੇ ਤਾਂ ਤੁਸੀਂ ਸਮਝਦੇ ਸੀ ਪਰਮਧਾਮ ਵਿੱਚ ਰਹਿਣ ਵਾਲਾ ਹੈ। ਹੋਕੇ ਗਿਆ ਹੈ ਪਰੰਤੂ
ਕਦੋਂ, ਇਹ ਪਤਾ ਨਹੀ ਸੀ। ਹੋਕੇ ਤਾਂ ਸਭ ਗਏ ਹਨ ਨਾ। ਜਿਨ੍ਹਾਂ ਦੇ ਵੀ ਚਿੱਤਰ ਹਨ, ਹੁਣ ਉਹ ਕਿੱਥੇ
ਹਨ, ਇਹ ਕਿਸੇ ਨੂੰ ਪਤਾ ਨਹੀ ਹੈ। ਜੋ ਜਾਂਦੇ ਹਨ ਉਹ ਫਿਰ ਆਪਣੇ ਸਮੇਂ ਤੇ ਆਉਂਦੇ ਹਨ। ਵੱਖ - ਵੱਖ
ਪਾਰਟ ਵਜਾਉਂਦੇ ਰਹਿੰਦੇ ਹਨ। ਸ੍ਵਰਗ ਵਿੱਚ ਤਾਂ ਕੋਈ ਜਾਂਦੇ ਨਹੀ। ਬਾਪ ਨੇ ਸਮਝਾਇਆ ਹੈ ਸ੍ਵਰਗ
ਵਿੱਚ ਜਾਣ ਦੇ ਲਈ ਤਾਂ ਪੁਰਸ਼ਾਰਥ ਕਰਨਾ ਹੁੰਦਾ ਹੈ ਅਤੇ ਪੁਰਾਣੀ ਦੁਨਿਆਂ ਦਾ ਅੰਤ, ਨਵੀਂ ਦੁਨੀਆਂ
ਦੀ ਆਦਿ ਚਾਹੀਦੀ ਹੈ, ਜਿਸ ਨੂੰ ਪੁਰਸ਼ੋਤਮ ਸੰਗਮਯੁਗ ਕਿਹਾ ਜਾਂਦਾ ਹੈ। ਇਹ ਗਿਆਨ ਹੁਣ ਤੁਹਾਨੂੰ ਹੈ।
ਮਨੁੱਖ ਕੁਝ ਨਹੀ ਜਾਣਦੇ। ਸਮਝਦੇ ਵੀ ਹਨ ਸ਼ਰੀਰ ਜਲ ਜਾਂਦਾ ਹੈ, ਬਾਕੀ ਆਤਮਾ ਚਲੀ ਜਾਂਦੀ ਹੈ। ਹੁਣ
ਕਲਯੁਗ ਹੈ ਤਾਂ ਜ਼ਰੂਰ ਜਨਮ ਕਲਯੁਗ ਵਿੱਚ ਹੀ ਲੈਣਗੇ। ਸਤਿਯੁਗ ਵਿੱਚ ਸਨ ਤਾਂ ਜਨਮ ਵੀ ਸਤਿਯੁਗ
ਵਿੱਚ ਲੈਂਦੇ ਸੀ। ਇਹ ਵੀ ਜਾਣਦੇ ਹੋ ਆਤਮਾਵਾਂ ਦਾ ਸਾਰਾ ਸਟਾਕ ਨਿਰਾਕਾਰੀ ਦੁਨੀਆਂ ਵਿੱਚ ਹੁੰਦਾ
ਹੈ। ਇਹ ਤਾਂ ਬੁੱਧੀ ਵਿੱਚ ਬੈਠਾ ਹੈ ਨਾ। ਫਿਰ ਉਥੋਂ ਆਉਂਦੇ ਹਨ, ਇੱਥੇ ਸ਼ਰੀਰ ਧਾਰਨ ਕਰ ਜੀਵ ਆਤਮਾ
ਬਣ ਜਾਂਦੇ ਹਨ। ਸਭ ਨੂੰ ਇੱਥੇ ਆਕੇ ਜੀਵ ਆਤਮਾ ਬਣਨਾ ਹੈ। ਫਿਰ ਨੰਬਰਵਾਰ ਵਾਪਿਸ ਜਾਣਾ ਹੈ। ਸਭ ਨੂੰ
ਤਾਂ ਨਹੀਂ ਲੈ ਜਾਣਗੇ, ਨਹੀਂ ਤਾਂ ਪ੍ਰਲਯ ਹੋ ਜਾਵੇ। ਵਿਖਾਉਂਦੇ ਹਨ ਕਿ ਪ੍ਰਲਯ ਹੋ ਗਈ, ਰਿਜ਼ਲਟ ਕੁਝ
ਨਹੀਂ ਵਿਖਾਉਂਦੇ। ਤੁਸੀਂ ਤਾਂ ਜਾਣਦੇ ਹੋ ਇਹ ਦੁਨੀਆਂ ਕਦੀ ਖਾਲੀ ਨਹੀਂ ਹੋ ਸਕਦੀ ਹੈ। ਗਾਇਨ ਹੈ
ਰਾਮ ਗਯੋ ਰਾਵਣ ਗਯੋ, ਜਿਨ੍ਹਾਂ ਦਾ ਬਹੁਤ ਪਰਿਵਾਰ ਹੈ। ਸਾਰੀ ਦੁਨੀਆਂ ਵਿੱਚ ਰਾਵਣ ਸੰਪ੍ਰਦਾਯ ਹੈ
ਨਾ। ਰਾਮ ਸੰਪ੍ਰਦਾਯ ਤਾਂ ਬਹੁਤ ਥੋੜੀ ਹੈ। ਰਾਮ ਦੀ ਸੰਪ੍ਰਦਾਯ ਹੈ ਹੀ ਸਤਿਯੁਗ - ਤ੍ਰੇਤਾ ਵਿੱਚ।
ਬਹੁਤ ਫਰਕ ਰਹਿੰਦਾ ਹੈ। ਬਾਦ ਵਿੱਚ ਫਿਰ ਹੋਰ ਟਾਲ - ਟਾਲੀਆਂ ਨਿਕਲਦੀਆਂ ਹਨ। ਹੁਣ ਤੁਸੀਂ ਬੀਜ ਅਤੇ
ਝਾੜ ਨੂੰ ਵੀ ਜਾਣਿਆ ਹੈ। ਬਾਪ ਸਭ ਕੁਝ ਜਾਣਦੇ ਹਨ, ਤਾਂ ਹੀ ਤੇ ਸੁਣਾਉਂਦੇ ਰਹਿੰਦੇ ਹਨ ਇਸ ਲਈ
ਉਨ੍ਹਾਂ ਨੂੰ ਗਿਆਨ ਸਾਗਰ ਕਿਹਾ ਜਾਂਦਾ ਹੈ, ਇੱਕ ਹੀ ਗੱਲ ਜੇਕਰ ਹੁੰਦੀ ਤਾਂ ਫਿਰ ਕੁਝ ਸ਼ਾਸਤਰ ਆਦਿ
ਵੀ ਬਣ ਨਾ ਸਕੇ। ਝਾੜ ਦੀ ਡਿਟੇਲ ਵੀ ਸਮਝਾਉਂਦੇ ਰਹਿੰਦੇ ਹਨ। ਮੂਲ ਗੱਲ ਨੰਬਰਵਨ ਸਬਜੈਕਟ ਹੈ ਬਾਪ
ਨੂੰ ਯਾਦ ਕਰਨਾ। ਇਸ ਵਿੱਚ ਹੀ ਮਿਹਨਤ ਹੈ। ਇਸ ਤੇ ਹੀ ਸਾਰਾ ਮਦਾਰ ਹੈ। ਬਾਕੀ ਝਾੜ ਨੂੰ ਤਾਂ ਤੁਸੀਂ
ਜਾਣ ਗਏ ਹੋ। ਦੁਨੀਆਂ ਵਿੱਚ ਇਨ੍ਹਾਂ ਗੱਲਾਂ ਨੂੰ ਕੋਈ ਵੀ ਨਹੀਂ ਜਾਣਦੇ ਹਨ। ਤੁਸੀਂ ਸਭ ਧਰਮ ਵਾਲਿਆਂ
ਦੀ ਤਿਥੀ - ਤਾਰੀਖ ਆਦਿ ਸਭ ਦਸਦੇ ਹੋ। ਅੱਧਾਕਲਪ ਵਿੱਚ ਇਹ ਸਭ ਆ ਜਾਂਦੇ ਹਨ। ਬਾਕੀ ਹਨ ਸੂਰਜ਼ਵੰਸ਼ੀ
ਅਤੇ ਚੰਦ੍ਰਵੰਸ਼ੀ। ਇਨ੍ਹਾਂ ਦੇ ਲਈ ਬਹੁਤ ਯੁੱਗ ਤਾਂ ਨਹੀਂ ਹੋਣਗੇ ਨਾ। ਹੈ ਹੀ ਦੋ ਯੁਗ। ਉੱਥੇ
ਮਨੁੱਖ ਵੀ ਥੋੜ੍ਹੇ ਹਨ। 84 ਲੱਖ ਜਨਮ ਤਾਂ ਹੋ ਵੀ ਨਾ ਸਕਣ। ਮਨੁੱਖ ਸਮਝ ਤੋਂ ਬਾਹਰ ਹੋ ਜਾਂਦੇ ਹਨ
ਇਸ ਲਈ ਫਿਰ ਬਾਪ ਆਕੇ ਸਮਝ ਦਿੰਦੇ ਹਨ। ਬਾਪ ਜੋ ਰਚੈਤਾ ਹੈ, ਉਹ ਹੀ ਰਚਤਾ ਅਤੇ ਰਚਨਾ ਦੇ ਆਦਿ -
ਮੱਧ - ਅੰਤ ਦੀ ਨਾਲੇਜ਼ ਬੈਠੇ ਦਿੰਦੇ ਹਨ। ਭਾਰਤਵਾਸੀ ਤਾਂ ਬਿਲਕੁਲ ਕੁਝ ਨਹੀਂ ਜਾਣਦੇ। ਸਭ ਨੂੰ
ਪੂਜਦੇ ਰਹਿੰਦੇ ਹਨ, ਮੁਸਲਮਾਨਾਂ ਨੂੰ, ਪਾਰਸੀ ਆਦਿ ਨੂੰ, ਜੋ ਆਇਆ ਉਨ੍ਹਾਂ ਨੂੰ ਪੂਜਣ ਲੱਗ ਪੈਣਗੇ
ਕਿਓਂਕਿ ਆਪਣੇ ਧਰਮ ਅਤੇ ਧਰਮ - ਸਥਾਪਕ ਨੂੰ ਭੁੱਲ ਗਏ ਹਨ। ਹੋਰ ਤਾਂ ਸਭ ਆਪਣੇ - ਆਪਣੇ ਧਰਮ ਨੂੰ
ਜਾਣਦੇ ਹਨ, ਸਭ ਨੂੰ ਪਤਾ ਹੈ ਫਲਾਣਾ ਧਰਮ ਕਦੋਂ, ਕਿਸ ਨੇ ਸਥਾਪਨ ਕੀਤਾ। ਬਾਕੀ ਸਤਿਯੁਗ - ਤ੍ਰੇਤਾ
ਦੀ ਹਿਸਟਰੀ - ਜੋਗ੍ਰਾਫੀ ਦਾ ਕਿਸ ਨੂੰ ਵੀ ਪਤਾ ਨਹੀਂ ਹੈ। ਚਿੱਤਰ ਵੀ ਵੇਖਦੇ ਹਨ ਸ਼ਿਵਬਾਬਾ ਦਾ ਇਹ
ਰੂਪ ਹੈ। ਉਹ ਹੀ ਉੱਚ ਤੋਂ ਉੱਚ ਬਾਪ ਹੈ। ਤਾਂ ਯਾਦ ਵੀ ਉਨ੍ਹਾਂ ਨੂੰ ਕਰਨਾ ਹੈ। ਇੱਥੇ ਫਿਰ ਸਭ ਤੋਂ
ਜਾਸਤੀ ਪੂਜਾ ਕਰਦੇ ਹਨ ਸ਼੍ਰੀਕ੍ਰਿਸ਼ਨ ਦੀ ਕਿਉਂਕਿ ਨੈਕਸਟ ਵਿੱਚ ਹੈ ਨਾ। ਪਿਆਰ ਵੀ ਉਨ੍ਹਾਂ ਨੂੰ
ਕਰਦੇ ਹਨ, ਤਾਂ ਗੀਤਾ ਦਾ ਰੱਬ ਵੀ ਉਨ੍ਹਾਂ ਨੂੰ ਸਮਝ ਲੀਤਾ ਹੈ। ਸੁਣਾਉਣ ਵਾਲਾ ਚਾਹੀਦਾ ਹੈ ਤਾਂ ਤੇ
ਉਨ੍ਹਾਂ ਤੋਂ ਵਰਸਾ ਮਿਲੇ। ਬਾਪ ਹੀ ਸੁਣਾਉਂਦੇ ਹਨ, ਨਵੀਂ ਦੁਨੀਆਂ ਦੀ ਸਥਾਪਨਾ ਅਤੇ ਪੁਰਾਣੀ ਦੁਨੀਆਂ
ਦਾ ਵਿਨਾਸ਼ ਕਰਾਉਣ ਵਾਲੇ ਹੋਰ ਕੋਈ ਹੋ ਨਾ ਸਕੇ ਸਿਵਾਏ ਇੱਕ ਬਾਪ ਦੇ। ਬ੍ਰਹਮਾ ਦੁਆਰਾ ਸਥਾਪਨਾ,
ਸ਼ੰਕਰ ਦੁਆਰਾ ਵਿਨਾਸ਼, ਵਿਸ਼ਨੂੰ ਦੁਆਰਾ ਪਾਲਣਾ - ਇਹ ਵੀ ਲਿੱਖਦੇ ਹਨ। ਇੱਥੇ ਦੇ ਲਈ ਹੀ ਹੈ। ਪਰ ਸਮਝ
ਕੁਝ ਵੀ ਨਹੀਂ।
ਤੁਸੀਂ ਜਾਣਦੇ ਹੋ ਉਹ ਹੈ
ਨਿਰਾਕਾਰੀ ਸ੍ਰਿਸ਼ਟੀ। ਇਹ ਹੈ ਸਾਕਾਰੀ ਸ੍ਰਿਸ਼ਟੀ। ਸ੍ਰਿਸ਼ਟੀ ਤਾਂ ਇਹ ਹੀ ਹੈ, ਇੱਥੇ ਹੀ ਰਾਮਰਾਜ ਅਤੇ
ਰਾਵਣ ਰਾਜ ਹੁੰਦਾ ਹੈ। ਮਹਿਮਾ ਸਾਰੀ ਇੱਥੇ ਦੀ ਹੈ। ਬਾਕੀ ਸੁਖਸ਼ਮਵਤਨ ਦਾ ਸਿਰਫ ਸਾਖਸ਼ਤਕਾਰ ਹੁੰਦਾ
ਹੈ। ਮੂਲਵਤਨ ਵਿੱਚ ਤਾਂ ਆਤਮਾਵਾਂ ਰਹਿੰਦੀਆਂ ਹਨ ਫਿਰ ਇੱਥੇ ਆਕੇ ਪਾਰ੍ਟ ਵਜਾਉਂਦੀਆਂ ਹਨ। ਬਾਕੀ
ਸੂਖਸ਼ਮਵਤਨ ਵਿੱਚ ਕੀ ਹੈ, ਇਹ ਚਿੱਤਰ ਬਣਾ ਦਿੱਤਾ ਹੈ, ਜਿਸ ਤੇ ਬਾਪ ਸਮਝਾਉਂਦੇ ਹਨ। ਤੁਸੀਂ ਬੱਚਿਆਂ
ਨੂੰ ਇਵੇਂ ਸੁਖਸ਼ਮਵਤਨ ਵਾਸੀ ਫਰਿਸ਼ਤਾ ਬਣਨਾ ਹੈ। ਫਰਿਸ਼ਤੇ ਹੱਡੀ - ਮਾਸ ਬਗੈਰ ਹੁੰਦੇ ਹਨ। ਕਹਿੰਦੇ
ਹਨ ਨਾ - ਦਧੀਚੀ ਰਿਸ਼ੀ ਨੇ ਹੱਡੀਆਂ ਵੀ ਦੇ ਦਿੱਤੀਆਂ। ਬਾਕੀ ਸ਼ੰਕਰ ਦਾ ਗਾਇਨ ਤਾਂ ਕਿਤੇ ਹੈ ਨਹੀਂ ।
ਬ੍ਰਹਮਾ - ਵਿਸ਼ਨੂੰ ਦਾ ਮੰਦਿਰ ਹੈ। ਸ਼ੰਕਰ ਦਾ ਕੁਝ ਹੈ ਨਹੀਂ। ਤਾਂ ਉਨ੍ਹਾਂ ਨੂੰ ਲਗਾ ਦਿੱਤਾ ਹੈ
ਵਿਨਾਸ਼ ਦੇ ਲਈ। ਬਾਕੀ ਇਵੇਂ ਕੋਈ ਅੱਖ ਖੋਲਣ ਨਾਲ ਵਿਨਾਸ਼ ਕਰਦਾ ਨਹੀਂ ਹੈ। ਦੇਵਤਾਵੇਂ ਫਿਰ ਹਿੰਸਾ
ਦਾ ਕੰਮ ਕਿਵੇਂ ਕਰਨਗੇ। ਨਾ ਉਹ ਕਰਦੇ ਹਨ ਨਾ ਸ਼ਿਵਾਬਾਬਾ ਇਵੇਂ ਡਾਇਰੈਕਸ਼ਨ ਦਿੰਦੇ ਹਨ। ਡਾਇਰੈਕਸ਼ਨ
ਦੇਣ ਵਾਲੇ ਤੇ ਵੀ ਆ ਜਾਂਦਾ ਹੈ ਨਾ। ਕਹਿਣ ਵਾਲਾ ਹੀ ਫੱਸ ਜਾਂਦਾ ਹੈ। ਉਹ ਤਾਂ ਸ਼ਿਵ - ਸ਼ੰਕਰ ਨੂੰ
ਹੀ ਇਕੱਠਾ ਕਹਿ ਦਿੰਦੇ ਹਨ। ਹੁਣ ਬਾਪ ਵੀ ਕਹਿੰਦੇ ਹਨ ਮੈਨੂੰ ਯਾਦ ਕਰੋ। ਮਾਮੇਕਮ ਯਾਦ ਕਰੋ। ਇਵੇਂ
ਤਾਂ ਨਹੀਂ ਕਹਿੰਦੇ ਸਿਵ ਸ਼ੰਕਰ ਨੂੰ ਯਾਦ ਕਰੋ। ਪਤਿਤ - ਪਾਵਨ ਇੱਕ ਨੂੰ ਹੀ ਕਹਿੰਦੇ ਹਨ। ਭਗਵਾਨ
ਅਰਥ ਸਹਿਤ ਬੈਠ ਸਮਝਾਉਂਦੇ ਹਨ, ਇਹ ਕੋਈ ਜਾਣਦੇ ਨਹੀਂ ਹਨ ਤਾਂ ਇਹ ਚਿੱਤਰ ਵੇਖ ਮੂੰਝ ਪੈਂਦੇ ਹਨ।
ਅਰਥ ਤਾਂ ਜਰੂਰ ਦੱਸਣਾ ਪੈਂਦਾ ਹੈ। ਸਮਝਣ ਵਿੱਚ ਟਾਈਮ ਲੱਗਦਾ ਹੈ। ਕੋਟੋਂ ਵਿੱਚ ਕੋਈ ਵਿਰਲਾ ਨਿਕਲਦਾ
ਹੈ। ਮੈਂ ਜੋ ਹਾਂ, ਜਿਵੇਂ ਹਾਂ, ਕੋਟੋਂ ਵਿੱਚ ਕੋਈ ਹੀ ਮੈਨੂੰ ਪਹਿਚਾਣ ਸਕਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - 0ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1 ਕਿਸੀ ਵੀ ਗੱਲ
ਦੇ ਚਿੰਤਨ ਵਿੱਚ ਆਪਣਾ ਸਮੇਂ ਨਹੀਂ ਗੁਆਉਣਾ ਹੈ। ਆਪਣੀ ਮਸਤੀ ਵਿੱਚ ਰਹਿਣਾ ਹੈ । ਆਪਣੇ ਪ੍ਰਤੀ
ਚਿੰਤਨ ਕਰ ਆਤਮਾ ਨੂੰ ਸਤੋਪ੍ਰਧਾਨ ਬਣਾਉਣਾ ਹੈ।
2 ਨਰ ਤੋਂ ਨਾਰਾਇਣ ਬਣਨ
ਦੇ ਲਈ ਅੰਤਕਾਲ ਵਿੱਚ ਇੱਕ ਬਾਪ ਦੀ ਹੀ ਯਾਦ ਰਹੇ। ਇਸ ਹਾਈਐਸਟ ਯੁਕਤੀ ਨੂੰ ਸਾਹਮਣੇ ਰੱਖਦੇ ਹੋਏ
ਪੁਰਸ਼ਾਰਥ ਕਰਨਾ ਹੈ - ਮੈਂ ਆਤਮਾ ਹਾਂ। ਇਸ ਸ਼ਰੀਰ ਨੂੰ ਭੁੱਲ ਜਾਣਾ ਹੈ।
ਵਰਦਾਨ:-
ਦਾਤਾ ਦੀ ਦੇਣ ਨੂੰ ਸਮ੍ਰਿਤੀ ਵਿੱਚ ਰੱਖ ਸਰਵ ਲਗਾਵਾਂ ਤੋਂ ਮੁਕਤ ਰਹਿਣ ਵਾਲੇ, ਆਕਰਸ਼ਣਮੁਕਤ ਭਵ
ਕਈ ਬੱਚੇ ਕਹਿੰਦੇ ਹਨ ਕਿ
ਇਹਨਾਂ ਨਾਲ ਮੇਰਾ ਕੋਈ ਲਗਾਵ ਨਹੀਂ ਹੈ, ਪਰ ਇਹਨਾਂ ਦਾ ਇਹ ਗੁਣ ਬਹੁਤ ਚੰਗਾ ਹੈ ਇਹਨਾਂ ਵਿੱਚ ਸੇਵਾ
ਦੀ ਵਿਸ਼ੇਸ਼ਤਾ ਬਹੁਤ ਹੈ। ਪਰ ਕਿਸੇ ਵਿਅਕਤੀ ਜਾਂ ਵੈਭਵ ਦੇ ਵਲ ਬਾਰ -ਬਾਰ ਸੰਕਲਪ ਜਾਣਾ ਵੀ ਆਕਰਸ਼ਣ
ਹੈ। ਕਿਸੇ ਦੀ ਵੀ ਵਿਸ਼ੇਸ਼ਤਾ ਨੂੰ ਦੇਖਦੇ, ਗੁਣਾਂ ਨੂੰ ਅਤੇ ਸੇਵਾ ਨੂੰ ਦੇਖਦੇ ਦਾਤਾ ਨੂੰ ਨਹੀਂ
ਭੂੱਲੋ। ਇਹ ਦਾਤਾ ਦੀ ਦੇਣ ਹੈ - ਇਹ ਸਥਿਤੀ ਲਗਾਵਾਂ ਤੋਂ ਮੁਕਤ, ਆਕਰਸ਼ਣਮੁਕਤ ਬਣਾ ਦਵੇਗੀ। ਕਿਸੇ
ਤੋਂ ਵੀ ਪ੍ਰਭਾਵਿਤ ਨਹੀਂ ਹੋਵੋਂਗੇ।
ਸਲੋਗਨ:-
ਅਜਿਹੇ ਰੂਹਾਨੀ
ਸੋਸ਼ਲ ਵਰਕਰ ਬਣੋ ਜੋ ਭਟਕਦੀ ਹੋਈ ਆਤਮਾ ਨੂੰ ਠਿਕਾਣਾ ਦੇ ਦਵੋ, ਭਗਵਾਨ ਨਾਲ ਮਿਲਾ ਦਵੋ।