30.10.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਨੂੰ
ਹੁਣ ਬਹੁਤ - ਬਹੁਤ ਸਧਾਰਨ ਰਹਿਣਾ ਹੈ , ਫੈਸ਼ਨੇਬਲ ਉੱਚੇ ਕਪੜੇ ਪਾਉਣ ਨਾਲ ਵੀ ਦੇਹ - ਅਭਿਮਾਨ ਆਉਂਦਾ
ਹੈ "
ਪ੍ਰਸ਼ਨ:-
ਤਕਦੀਰ ਵਿੱਚ
ਉੱਚ ਪਦਵੀ ਨਹੀਂ ਹੈ ਤਾਂ ਕਿਸ ਗੱਲ ਵਿੱਚ ਬੱਚੇ ਸੁਸਤੀ ਕਰਦੇ ਹਨ?
ਉੱਤਰ:-
ਬਾਬਾ ਕਹਿੰਦੇ
ਬੱਚੇ ਆਪਣਾ ਸੁਧਾਰ ਕਰਨ ਦੇ ਲਈ ਚਾਰਟ ਰੱਖੋ। ਯਾਦ ਦਾ ਚਾਰਟ ਰੱਖਣ ਵਿੱਚ ਬਹੁਤ ਫਾਇਦਾ ਹੈ। ਨੋਟ
ਬੁੱਕ ਸਦਾ ਹੱਥ ਵਿੱਚ ਹੋਵੇ। ਚੈਕ ਕਰੋ ਕਿੰਨਾਂ ਵਕ਼ਤ ਬਾਪ ਨੂੰ ਯਾਦ ਕੀਤਾ? ਸਾਡਾ ਰਜਿਸ਼ਟਰ ਕਿਵੇਂ
ਦਾ ਹੈ? ਦੈਵੀ ਕਰੈਕਟਰ ਹਨ? ਕਰਮ ਕਰਦੇ ਬਾਬਾ ਦੀ ਯਾਦ ਰਹਿੰਦੀ ਹੈ? ਯਾਦ ਨਾਲ ਹੀ ਕੱਟ ਉਤਰੇਗੀ,
ਉੱਚ ਤਕਦੀਰ ਬਣੇਗੀ।
ਗੀਤ:-
ਭੋਲੇ ਨਾਥ ਦੇ
ਨਿਰਾਲਾ..
ਓਮ ਸ਼ਾਂਤੀ
ਮਿੱਠੇ - ਮਿੱਠੇ ਬੱਚਿਆਂ ਕੋਲ ਇਹ ਲਕਸ਼ਮੀ - ਨਾਰਾਇਣ ਦਾ ਚਿੱਤਰ ਘਰ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ।
ਇਨ੍ਹਾਂ ( ਲਕਸ਼ਮੀ - ਨਾਰਾਇਣ ਨੂੰ) ਨੂੰ ਵੇਖ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਕਿਉਂਕਿ ਤੁਹਾਡਾ ਇਹ
ਹੈ ਪੜ੍ਹਾਈ ਦਾ ਐਮ ਅਬਜੈਕਟ। ਤੁਸੀਂ ਜਾਣਦੇ ਹੋ ਅਸੀਂ ਸਟੂਡੈਂਟ ਹਾਂ ਅਤੇ ਈਸ਼ਵਰ ਪੜ੍ਹਾਉਂਦੇ ਹਨ।
ਈਸ਼ਵਰੀਏ ਸਟੂਡੈਂਟ ਅਤੇ ਵਿਦਿਆਰਥੀ ਹਾਂ, ਅਸੀਂ ਇਹ ਪੜ੍ਹਦੇ ਹਾਂ। ਸਭ ਦੇ ਲਈ ਇਹ ਇੱਕ ਹੀ ਉਦੇਸ਼ ਹੈ।
ਇਨ੍ਹਾਂ ਨੂੰ ਵੇਖ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਗੀਤ ਵੀ ਬੱਚਿਆਂ ਨੇ ਸੁਣਿਆ। ਬਹੁਤ ਭੋਲਾਨਾਥ
ਹੈ। ਕੋਈ - ਕੋਈ ਸ਼ੰਕਰ ਨੂੰ ਭੋਲਾਨਾਥ ਸਮਝਦੇ ਹਨ ਫਿਰ ਸ਼ਿਵ ਅਤੇ ਸ਼ੰਕਰ ਨੂੰ ਮਿਲਾ ਦਿੰਦੇ ਹਨ। ਹੁਣ
ਤੁਸੀਂ ਜਾਣਦੇ ਹੋ ਉਹ ਸ਼ਿਵ ਉੱਚ ਤੋਂ ਉੱਚ ਭਗਵਾਨ ਅਤੇ ਸ਼ੰਕਰ ਦੇਵਤਾ ਫਿਰ ਦੋਵੇਂ ਇੱਕ ਕਿਵੇਂ ਹੋ
ਸਕਦੇ ਹਨ। ਇਹ ਵੀ ਗੀਤ ਵਿੱਚ ਸੁਣਿਆ ਕਿ ਭਗਤਾਂ ਦੀ ਰੱਖਿਆ ਕਰਨ ਵਾਲੇ, ਜਰੂਰ ਭਗਤਾਂ ਤੇ ਕੋਈ
ਆਪਦਾਵਾਂ ਹਨ। 5 ਵਿਕਾਰਾਂ ਦੀਆਂ ਆਪਦਾਵਾਂ ਸਭ ਦੇ ਉੱਪਰ ਹਨ। ਭਗਤ ਵੀ ਸਭ ਹਨ। ਗਿਆਨੀ ਕਿਸੇ ਨੂੰ
ਨਹੀਂ ਕਿਹਾ ਜਾ ਸਕਦਾ। ਗਿਆਨ ਅਤੇ ਭਗਤੀ ਬਿਲਕੁਲ ਵੱਖ ਚੀਜ਼ ਹੈ। ਜਿਵੇਂ ਸ਼ਿਵ ਅਤੇ ਸ਼ੰਕਰ ਵੱਖ ਹਨ।
ਜਦੋਂ ਗਿਆਨ ਮਿਲਦਾ ਹੈ ਤਾਂ ਫਿਰ ਭਗਤੀ ਨਹੀਂ ਰਹਿੰਦੀ। ਤੁਸੀਂ ਸੁਖਧਾਮ ਦੇ ਮਾਲਿਕ ਬਣਦੇ ਹੋ।
ਅੱਧਾਕਲਪ ਦੇ ਲਈ ਸਦਗਤੀ ਮਿਲ ਜਾਂਦੀ ਹੈ। ਇੱਕ ਹੀ ਇਸ਼ਾਰੇ ਨਾਲ ਤੁਸੀਂ ਅੱਧਾਕਲਪ ਦਾ ਵਰਸਾ ਪਾ ਲੈਂਦੇ
ਹੋ। ਵੇਖਦੇ ਹੋ ਭਗਤਾਂ ਦੇ ਉੱਪਰ ਕਿੰਨੀ ਤਕਲੀਫ ਹੈ। ਗਿਆਨ ਨਾਲ ਤੁਸੀਂ ਦੇਵਤਾ ਬਣ ਜਾਂਦੇ ਹੋ ਫਿਰ
ਭਗਤਾਂ ਤੇ ਜਦੋਂ ਭੀੜ ਹੁੰਦੀ ਹੈ ਮਤਲਬ ਦੁਖ ਹੁੰਦਾ ਹੈ ਉਦੋਂ ਬਾਪ ਆਉਂਦੇ ਹਨ। ਬਾਪ ਸਮਝਾਉਂਦੇ ਹਨ
ਡਰਾਮਾ ਅਨੁਸਾਰ ਜੋ ਪਾਸਟ ਹੋਇਆ ਫਿਰ ਰਪੀਟ ਹੋਣਾ ਹੈ। ਫਿਰ ਭਗਤੀ ਸ਼ੁਰੂ ਹੁੰਦੀ ਹੈ ਤਾਂ ਵਾਮ ਮਾਰਗ
ਸ਼ੁਰੂ ਹੁੰਦਾ ਹੈ। ਮਤਲਬ ਪਤਿਤ ਬਣਨ ਦਾ ਮਾਰਗ। ਉਸ ਵਿੱਚ ਵੀ ਨੰਬਰਵਨ ਹੈ ਕਾਮ, ਜਿਸ ਦੇ ਲਈ ਹੀ ਕਿਹਾ
ਜਾਂਦਾ ਹੈ ਕਾਮ ਤੇ ਜਿੱਤ ਪਾਉਣ ਨਾਲ ਤੁਸੀਂ ਜਗਤਜੀਤ ਬਣੋਗੇ। ਉਹ ਕੋਈ ਜਿੱਤ ਥੋੜ੍ਹੀ ਨਾ ਪਾਉਂਦੇ
ਹਨ। ਰਾਵਣਰਾਜ ਵਿੱਚ ਵਿਕਾਰ ਦੇ ਬਿਨਾਂ ਤੇ ਕਿਸੇ ਦਾ ਸ਼ਰੀਰ ਪੈਦਾ ਨਹੀਂ ਹੁੰਦਾ, ਸਤਯੁੱਗ ਵਿੱਚ
ਰਾਵਣਰਾਜ ਤੇ ਹੁੰਦਾ ਨਹੀਂ। ਉੱਥੇ ਵੀ ਜੇਕਰ ਰਾਵਣ ਹੁੰਦਾ ਤਾਂ ਬਾਕੀ ਭਗਵਾਨ ਨੇ ਰਾਮਰਾਜ ਸਥਾਪਨ
ਕਰਕੇ ਕੀ ਕੀਤਾ? ਬਾਪ ਨੂੰ ਕਿੰਨਾ ਓਣਾ ਰਹਿੰਦਾ ਹੈ। ਸਾਡੇ ਬੱਚੇ ਸੁਖੀ ਰਹਿਣ। ਧਨ ਇਕੱਠਾ ਕਰਕੇ
ਬੱਚਿਆਂ ਨੂੰ ਦੇ ਦਿੰਦੇ ਹਨ ਕਿ ਸੁਖੀ ਰਹਿਣ। ਪਰੰਤੂ ਇੱਥੇ ਤਾਂ ਅਜਿਹਾ ਹੋ ਨਹੀਂ ਸਕਦਾ। ਇਹ ਹੈ ਹੀ
ਦੁਖ ਦੀ ਦੁਨੀਆਂ। ਇਹ ਬੇਹੱਦ ਦਾ ਬਾਪ ਕਹਿੰਦੇ ਹਨ ਤੁਸੀਂ ਉੱਥੇ ਜਨਮ - ਜਨਮਾਂਤ੍ਰ ਸੁਖ ਭੋਗਦੇ
ਰਹੋਗੇ। ਅਥਾਹ ਧਨ ਮਿਲ ਜਾਂਦਾ ਹੈ, 21 ਜਨਮ ਉੱਥੇ ਕੋਈ ਦੁੱਖ ਨਹੀਂ ਹੋਵੇਗਾ। ਦਿਵਾਲਾ ਨਹੀਂ ਮਾਰਣਗੇ।
ਇਹ ਗੱਲਾਂ ਬੁੱਧੀ ਵਿੱਚ ਧਾਰਨ ਕਰ ਅੰਦਰ ਵਿੱਚ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਤੁਹਾਡਾ ਗਿਆਨ ਅਤੇ
ਯੋਗ ਸਾਰਾ ਗੁਪਤ ਹੈ। ਸਥੂਲ ਹਥਿਆਰ ਆਦਿ ਕੁਝ ਨਹੀਂ ਹਨ। ਬਾਪ ਸਮਝਾਉਂਦੇ ਹਨ ਇਹ ਹੈ ਗਿਆਨ ਤਲਵਾਰ।
ਉਨ੍ਹਾਂਨੇ ਫਿਰ ਸਥੂਲ ਨਿਸ਼ਾਨੀਆਂ ਦੇਵੀਆਂ ਨੂੰ ਦੇ ਦਿੱਤੀਆਂ ਹਨ। ਸ਼ਾਸਤਰ ਆਦਿ ਜੋ ਪੜ੍ਹਦੇ ਹਨ ਉਹ
ਲੋਕੀ ਕਦੇ ਇਵੇਂ ਨਹੀਂ ਕਹਿਣਗੇ ਕੀ ਇਹ ਗਿਆਨ ਤਲਵਾਰ ਹੈ, ਇਹ ਗਿਆਨ ਖੜਗ ਹੈ। ਇਹ ਬੇਹੱਦ ਦਾ ਬਾਪ
ਹੀ ਬੈਠ ਸਮਝਾਉਂਦੇ ਹਨ। ਉਹ ਸਮਝਦੇ ਹਨ ਸ਼ਕਤੀ ਸੈਨਾ ਨੇ ਜਿੱਤ ਪਾਈ ਹੈ ਤਾਂ ਜਰੂਰ ਕੋਈ ਹਥਿਆਰ ਹੋਣਗੇ।
ਬਾਪ ਆਕੇ ਇਹ ਸਭ ਭੁੱਲਾਂ ਦੱਸਦੇ ਹਨ। ਇਹ ਤੁਹਾਡੀ ਗੱਲ ਬਹੁਤ ਢੇਰ ਮਨੁੱਖ ਸੁਣਨਗੇ ਵਿਦਵਾਨ ਆਦਿ ਵੀ
ਇੱਕ ਦਿਨ ਆਉਣਗੇ। ਬੇਹੱਦ ਦਾ ਬਾਪ ਹੈ ਨਾ। ਤੁਸੀਂ ਬੱਚਿਆਂ ਦਾ ਸ਼੍ਰੀਮਤ ਤੇ ਚੱਲਣ ਵਿੱਚ ਹੀ ਕਲਿਆਣ
ਹੈ ਤਾਂ ਅਭਿਮਾਨ ਟੁੱਟੇਗਾ, ਇਸਲਈ ਸ਼ਾਹੂਕਾਰ ਲੋਕੀ ਆਉਂਦੇ ਨਹੀ ਹਨ। ਬਾਪ ਕਹਿੰਦੇ ਹਨ ਦੇਹ ਹੰਕਾਰ
ਨੂੰ ਛੱਡੋ। ਚੰਗੇ ਕਪੜੇ ਆਦਿ ਦਾ ਵੀ ਨਸ਼ਾ ਰਹਿੰਦਾ ਹੈ। ਤੁਸੀਂ ਹੁਣ ਵਨਵਾਹ ਵਿੱਚ ਹੋ ਨਾ। ਹੁਣ
ਜਾਂਦੇ ਹੋ ਸਸੁਰ ਘਰ। ਉੱਥੇ ਤੁਹਾਨੂੰ ਬਹੁਤ ਜੇਵਰ ਪਹਿਨਾਉਣਗੇ। ਇੱਥੇ ਉੱਚੇ ਕਪੜੇ ਨਹੀਂ ਪਾਉਣੇ ਹਨ।
ਬਾਪ ਕਹਿੰਦੇ ਹਨ ਬਿਲਕੁਲ ਸਧਾਰਨ ਰਹਿਣਾ ਹੈ। ਜਿਵੇਂ ਕਰਮ ਮੈਂ ਕਰਦਾ ਹਾਂ, ਬੱਚਿਆਂ ਨੂੰ ਵੀ ਸਧਾਰਨ
ਰਹਿਣਾ ਹੈ। ਨਹੀਂ ਤਾਂ ਦੇਹ ਦਾ ਅਭਿਮਾਨ ਆ ਜਾਂਦਾ ਹੈ। ਉਹ ਸਭ ਬਹੁਤ ਨੁਕਸਾਨ ਕਰ ਦਿੰਦੇ ਹਨ। ਤੁਸੀਂ
ਜਾਣਦੇ ਹੋ ਅਸੀਂ ਸਭ ਸਸੁਰ ਘਰ ਜਾਂਦੇ ਹਾਂ। ਉੱਥੇ ਸਾਨੂੰ ਬਹੁਤ ਜੇਵਰ ਮਿਲਣਗੇ। ਇੱਥੇ ਤੁਹਾਨੂੰ
ਜੇਵਰ ਆਦਿ ਨਹੀਂ ਪਾਉਣੇ ਹਨ। ਅਜਕਲ ਚੋਰੀ ਆਦਿ ਕਿੰਨੀ ਹੁੰਦੀ ਹੈ। ਰਸਤੇ ਵਿੱਚ ਹੀ ਡਾਕੂ ਲੁੱਟ
ਲੈਂਦੇ ਹਨ। ਦਿਨ - ਪ੍ਰਤੀਦਿਨ ਇਹ ਹੰਗਾਮਾ ਆਦਿ ਜ਼ਿਆਦਾ ਵੱਧਦਾ ਜਾਵੇਗਾ ਇਸਲਈ ਬਾਪ ਕਹਿੰਦੇ ਹਨ ਆਪਣੇ
ਨੂੰ ਆਤਮਾ ਸਮਝ ਮੈਨੂੰ ਯਾਦ ਕਰੋ। ਦੇਹ - ਅਭਿਮਾਨ ਵਿੱਚ ਆਉਣ ਨਾਲ ਬਾਪ ਨੂੰ ਭੁੱਲ ਜਾਵੋਗੇ। ਇਹ
ਮਿਹਨਤ ਹੁਣ ਹੀ ਮਿਲਦੀ ਹੈ। ਫਿਰ ਕਦੇ ਭਗਤੀਮਾਰਗ ਵਿੱਚ ਇਹ ਮਿਹਨਤ ਨਹੀਂ ਮਿਲਦੀ।
ਹੁਣ ਤੁਸੀਂ ਸੰਗਮ ਤੇ
ਹੋ। ਤੁਸੀਂ ਜਾਣਦੇ ਹੋ ਬਾਪ ਆਉਂਦੇ ਹੀ ਹਨ ਪੁਰਸ਼ੋਤਮ ਸੰਗਮਯੁਗ ਤੇ। ਲੜ੍ਹਾਈ ਵੀ ਜਰੂਰ ਹੋਵੇਗੀ।
ਐਟਾਮਿਕ ਬੋਮਬਜ਼ ਆਦਿ ਖੂਬ ਬਣਾਉਂਦੇ ਰਹਿੰਦੇ ਹਨ। ਕਿੰਨਾ ਵੀ ਮੱਥਾ ਮਾਰੋ ਕਿ ਇਹ ਬੰਦ ਹੋ ਜਾਵੇ
ਪਰੰਤੂ ਅਜਿਹਾ ਹੋ ਨਹੀਂ ਸਕਦਾ। ਡਰਾਮੇ ਵਿੱਚ ਨੂੰਧ ਹੈ। ਸਮਝਾਉਣ ਤੇ ਵੀ ਸਮਝਣਗੇ ਨਹੀਂ। ਮੌਤ ਹੋਣਾ
ਹੀ ਹੈ ਤਾਂ ਬੰਦ ਕਿਵੇਂ ਹੋਵੇਗਾ। ਸਮਝਦੇ ਵੀ ਹਨ ਤਾਂ ਵੀ ਬੰਦ ਨਹੀਂ ਕਰਣਗੇ। ਮੌਤ ਹੋਣਾ ਹੀ ਹੈ
ਤਾਂ ਬੰਦ ਕਿਵੇਂ ਹੋਵੇਗਾ। ਸਮਝਦੇ ਵੀ ਹਨ ਤਾਂ ਵੀ ਬੰਦ ਨਹੀਂ ਕਰਣਗੇ। ਡਰਾਮੇ ਵਿੱਚ ਨੂੰਧ ਹੈ।
ਯਾਦਵਾਂ ਅਤੇ ਕੌਰਵਾਂ ਨੂੰ ਖ਼ਲਾਸ ਹੋਣਾ ਹੀ ਹੈ। ਯਾਦਵ ਹਨ ਯੂਰੋਪਵਾਸੀ। ਉਨ੍ਹਾਂ ਦਾ ਹੈ ਸਾਇੰਸ
ਘਮੰਡ, ਜਿਸ ਨਾਲ ਵਿਨਾਸ਼ ਹੁੰਦਾ ਹੈ। ਫਿਰ ਜਿੱਤ ਹੁੰਦੀ ਹੈ ਸਾਈਲੈਂਸ ਘਮੰਡ ਦੀ। ਤੁਹਾਨੂੰ ਸ਼ਾਂਤੀ
ਘਮੰਡ ਵਿੱਚ ਰਹਿਣਾ ( ਸ਼ਾਂਤ ਸਵਰੂਪ ਰਹਿਣਾ ) ਸਿਖਾਇਆ ਜਾਂਦਾ ਹੈ। ਬਾਪ ਨੂੰ ਯਾਦ ਕਰੋ - ਡੇਡ
ਸਾਈਲੈਂਸ। ਅਸੀਂ ਆਤਮਾ ਸ਼ਰੀਰ ਤੋਂ ਨਿਆਰੀ ਹਾਂ। ਸ਼ਰੀਰ ਨੂੰ ਛੱਡਣ ਦੇ ਲਈ ਜਿਵੇਂ ਅਸੀਂ ਪੁਰਸ਼ਾਰਥ
ਕਰਦੇ ਹਾਂ, ਇਵੇਂ ਕਦੇ ਕੋਈ ਸ਼ਰੀਰ ਛੱਡਣ ਲਈ ਪੁਰਸ਼ਾਰਥ ਕਰਦੇ ਹਨ ਕੀ? ਸਾਰੀ ਦੁਨੀਆਂ ਲੱਭਕੇ ਆਵੋ -
ਕੋਈ ਹੈ ਜੋ ਬੋਲੇ - ਹੇ ਆਤਮਾ ਹੁਣ ਤੁਹਾਨੂੰ ਸ਼ਰੀਰ ਛੱਡ ਜਾਣਾ ਹੈ। ਪਵਿੱਤਰ ਬਣੋ। ਨਹੀਂ ਤਾਂ ਫਿਰ
ਸਜ਼ਾ ਖਾਣੀ ਪਵੇਗੀ। ਸਜ਼ਾ ਕੌਣ ਖਾਂਦੇ ਹਨ? ਆਤਮਾ। ਉਸ ਵਕਤ ਸਾਖਸ਼ਾਤਕਾਰ ਹੁੰਦਾ ਹੈ। ਤੁਸੀਂ ਇਹ -ਇਹ
ਪਾਪ ਕੀਤੇ ਹਨ, ਖਾਓ ਸਜ਼ਾ। ਉਸ ਵਕਤ ਫੀਲ ਹੁੰਦਾ ਹੈ। ਜਿਵੇਂ ਜਨਮ - ਜਨਮੰਤ੍ਰੁ ਦੀ ਸਜ਼ਾ ਮਿਲਦੀ ਹੈ।
ਇਨ੍ਹਾਂ ਦੁਖ ਭੋਗਣਾ, ਫਿਰ ਸੁਖ ਦਾ ਬੇਲੈਂਸ ਕੀ ਰਿਹਾ। ਬਾਪ ਕਹਿੰਦੇ ਹਨ- ਹੁਣ ਕੋਈ ਪਾਪ ਕਰਮ ਨਹੀਂ
ਕਰੋ। ਆਪਣਾ ਰਜਿਸਟਰ ਰੱਖੋ। ਹਰ ਇੱਕ ਸਕੂਲ ਵਿੱਚ ਚਾਲ - ਚਲਣ ਦਾ ਰਜਿਸਟਰ ਰਖੱਦੇ ਹਨ ਨਾ। ਐਜੂਕੇਸ਼ਨ
ਮਨਿਸਟਰ ਵੀ ਕਹਿਣਗੇ ਭਾਰਤ ਦਾ ਕਰੈਕਟਰ ਠੀਕ ਨਹੀਂ ਹੈ। ਬੋਲੋ, ਅਸੀਂ ਇਨ੍ਹਾਂ ਲਕਸ਼ਮੀ - ਨਾਰਾਇਣ
ਵਰਗਾ ਕਰੈਕਟਰਜ ਬਣਾਉਂਦੇ ਹਾਂ। ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਚਿੱਤਰ ਤਾਂ ਸਦਾ ਨਾਲ ਹੋਣਾ ਚਾਹੀਦਾ
ਹੈ। ਇਹ ਹੈ ਐਮ ਅਬਜੈਕਟ। ਅਸੀਂ ਅਜਿਹੇ ਬਣਦੇ ਹਾਂ। ਇਸ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਅਸੀਂ
ਸਥਾਪਨਾ ਕਰ ਰਹੇ ਹਾਂ ਸ਼੍ਰੀਮਤ ਤੇ। ਇੱਥੇ ਚਾਲ - ਚਲਣ ਨੂੰ ਸੁਧਾਰਿਆ ਜਾਂਦਾ ਹੈ। ਤੁਹਾਡੀ ਇੱਥੇ
ਕਚਹਿਰੀ ਵੀ ਹੁੰਦੀ ਹੈ। ਸਾਰੇ ਸੈਂਟਰਾਂ ਤੇ ਬੱਚਿਆਂ ਨੂੰ ਕਚਹਿਰੀ ਕਰਨੀ ਚਾਹੀਦੀ ਹੈ। ਰੋਜ਼ ਬੋਲੋ
ਚਾਰਟ ਰੱਖੋ ਤਾਂ ਸੁਧਾਰ ਹੋਵੇਗਾ। ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਫਿਰ ਸੁਸਤੀ ਕਰ ਲੈਂਦੇ ਹਨ।
ਚਾਰਟ ਰੱਖਣਾ ਬਹੁਤ ਚੰਗਾ ਹੈ।
ਤੁਸੀਂ ਜਾਣਦੇ ਹੋ ਕਿ ਅਸੀਂ
84 ਦੇ ਚੱਕਰ ਨੂੰ ਜਾਨਣ ਨਾਲ ਹੀ ਚੱਕਰਵਰਤੀ ਰਾਜਾ ਬਣ ਜਾਂਦੇ ਹਾਂ। ਕਿੰਨਾ ਸਹਿਜ ਹੈ ਅਤੇ ਫਿਰ
ਪਵਿੱਤਰ ਵੀ ਬਣਨਾ ਹੈ। ਯਾਦ ਦੀ ਯਾਤ੍ਰਾ ਦਾ ਚਾਰਟ ਰੱਖੋ, ਇਸ ਵਿੱਚ ਤੁਹਾਨੂੰ ਬਹੁਤ ਫਾਇਦਾ ਹੈ।
ਨੋਟ ਬੁੱਕ ਨਹੀਂ ਕੱਢਿਆ ਤਾਂ ਸਮਝੋ - ਬਾਬਾ ਨੂੰ ਯਾਦ ਨਹੀਂ ਕੀਤਾ। ਨੋਟ ਬੁੱਕ ਸਦਾ ਹੱਥ ਵਿੱਚ ਰੱਖੋ।
ਆਪਣਾ ਚਾਰਟ ਦੇਖੋ ਕਿੰਨਾ ਸਮਾਂ ਬਾਬਾ ਨੂੰ ਯਾਦ ਕੀਤਾ। ਯਾਦ ਬਿਨਾਂ ਜੰਕ ਉਤਰ ਨਹੀਂ ਸਕਦੀ। ਕੱਟ
ਉਤਾਰਨ ਲਈ ਚੀਜ ਨੂੰ ਘਾਸਲੇਟ ਵਿੱਚ ਪਾਉਂਦੇ ਹਨ ਨਾ। ਕਰਮ ਕਰਦੇ ਹੋਏ ਵੀ ਬਾਪ ਨੂੰ ਯਾਦ ਕਰਨਾ ਹੈ
ਤਾਂ ਪੁਰਸ਼ਾਰਥ ਦਾ ਫਲ ਮਿਲ ਜਾਵੇਗਾ। ਮਿਹਨਤ ਹੈ ਨਾ। ਇਵੇਂ ਥੋੜ੍ਹੀ ਨਾ ਤਾਜ ਰੱਖ ਦੇਣਗੇ ਸਿਰ ਤੇ।
ਬਾਬਾ ਇਨ੍ਹਾ ਉੱਚ ਪਦਵੀ ਦਿੰਦੇ ਹਨ ਕੁਝ ਤੇ ਮਿਹਨਤ ਕਰਨੀ ਹੈ। ਇਸ ਵਿੱਚ ਹੱਥ - ਪੈਰ ਆਦਿ ਕੁਝ ਵੀ
ਨਹੀਂ ਚਲਾਉਂਣੇ ਹਨ। ਪੜ੍ਹਾਈ ਤਾਂ ਬਿਲਕੁਲ ਸਹਿਜ ਹੈ। ਬੁੱਧੀ ਵਿੱਚ ਹੈ ਸ਼ਿਵਬਾਬਾ ਤੋਂ ਬ੍ਰਹਮਾ
ਦਵਾਰਾ ਅਸੀਂ ਇਹ ਬਣ ਰਹੇ ਹਾਂ। ਕਿੱਥੇ ਵੀ ਜਾਂਦੇ ਹੋ ਤਾਂ ਬੈਜ ਲੱਗਾ ਰਹੇ। ਬੋਲੋ, ਅਸਲ ਵਿੱਚ
ਕੋਰਟ ਆਫ ਆਰਮਜ਼ ਇਹ ਹੈ। ਸਮਝਾਉਣ ਦੀ ਬੜੀ ਰਿਆਲਟੀ ਚਾਹੀਦੀ ਹੈ। ਬਹੁਤ ਮਿੱਠੇਪਨ ਨਾਲ ਸਮਝਾਉਣਾ ਹੈ।
ਕੋਰਟ ਆਫ ਆਰਮਜ਼ ਤੇ ਵੀ ਸਮਝਾਉਣ ਹੈ। ਪ੍ਰੀਤ ਬੁੱਧੀ ਅਤੇ ਵਿਪ੍ਰੀਤ ਬੁੱਧੀ ਕਿਸਨੂੰ ਕਿਹਾ ਜਾਂਦਾ
ਹੈ? ਤੁਸੀਂ ਬਾਪ ਨੂੰ ਜਾਣਦੇ ਹੋ? ਲੌਕਿਕ ਬਾਪ ਨੂੰ ਤਾਂ ਗੌਡ ਨਹੀਂ ਕਹਾਂਗੇ। ਉਹ ਬੇਹੱਦ ਦਾ ਬਾਪ
ਹੀ ਪਤਿਤ-ਪਾਵਨ, ਸੁਖ ਦਾ ਸਾਗਰ ਹੈ। ਉਹਨਾਂ ਤੋੰ ਹੀ ਸੁਖ ਘਨੇਰੇ ਮਿਲਦੇ ਹਨ। ਅਗਿਆਨ ਕਾਲ ਵਿਚ
ਸਮਝਦੇ ਹਨ ਮਾਂ-ਬਾਪ ਸੁਖ ਦਿੰਦੇ ਹਨ। ਸਸੁਰ ਘਰ ਭੇਜ ਦਿੰਦੇ ਹਨ। ਹੁਣ ਤੁਹਾਡਾ ਹੈ ਬੇਹੱਦ ਦਾ ਸਸੁਰ
ਘਰ। ਉਹ ਹੈ ਹੱਦ ਦਾ। ਉਹ ਮਾਂ-ਬਾਪ ਕਰਕੇ 5- 7 ਲੱਖ, ਕਰੋੜ ਦੇਣਗੇ। ਤੁਹਾਡਾ ਤਾਂ ਬਾਪ ਨੇ ਨਾਮ
ਰੱਖਿਆ ਹੈ ਪਦਮਾਪਦਮਪਤੀ ਬਣਨ ਵਾਲੇ ਬੱਚੇ। ਉੱਥੇ ਤਾਂ ਪੈਸੇ ਦੀ ਗੱਲ ਹੀ ਨਹੀਂ ਹੈ। ਸਭ ਕੁਝ ਮਿਲ
ਜਾਂਦਾ ਹੈ। ਬੜੇ ਚੰਗੇ - ਚੰਗੇ ਮਹਿਲ ਹੁੰਦੇ ਹਨ। ਜਨਮ - ਜਨਮਾਂਤ੍ਰ ਦੇ ਲਈ ਤੁਹਾਨੂੰ ਮਹਿਲ ਮਿਲਦੇ
ਹਨ। ਸੁਦਾਮਾ ਦਾ ਮਿਸਾਲ ਹੈ ਨਾ। ਚਾਵਲ ਮੁੱਠੀ ਸੁਣਿਆ ਹੈ ਨਾ ਤਾਂ ਇੱਥੇ ਉਹ ਵੀ ਲੈ ਆਉਂਦੇ ਹਨ।
ਹੁਣ ਚਾਵਲ ਰੁੱਖੇ ਥੋੜ੍ਹੀ ਨਾ ਖਾਣਗੇ। ਤਾਂ ਉਨ੍ਹਾਂ ਦੇ ਨਾਲ ਕੁਝ ਮਸਾਲੇ ਆਦਿ ਵੀ ਲੈ ਆਉਂਦੇ ਹਨ।
ਕਿੰਨਾ ਪ੍ਰੇਮ ਨਾਲ ਲੈ ਆਉਂਦੇ ਹਨ। ਬਾਬਾ ਤੇ ਸਾਨੂੰ ਜਨਮ - ਜਨਮਾਂਤ੍ਰ ਦੇ ਲਈ ਦੇਣਗੇ ਇਸਲਈ ਕਿਹਾ
ਜਾਂਦਾ ਹੈ ਦਾਤਾ। ਭਗਤੀਮਾਰਗ ਵਿੱਚ ਤੁਸੀਂ ਈਸ਼ਵਰ ਅਰਥ ਦਿੰਦੇ ਹੋ ਤਾਂ ਅਲਪਕਾਲ ਦੇ ਲਈ ਦੂਜੇ ਜਨਮ
ਵਿੱਚ ਮਿਲ ਜਾਂਦਾ ਹੈ। ਕਈ ਗਰੀਬਾਂ ਨੂੰ ਦਿੰਦੇ ਹਨ ਕਾਲੇਜ ਬਣਾਉਂਦੇ ਹਨ ਤਾਂ ਦੂਜੇ ਜਨਮ ਵਿੱਚ
ਪੜ੍ਹਾਈ ਦਾ ਦਾਨ ਮਿਲਦਾ ਹੈ। ਧਰਮਸ਼ਾਲਾ ਬਣਾਉਂਦੇ ਹਨ ਤਾਂ ਮਕਾਨ ਮਿਲਦਾ ਹੈ ਕਿਉਂਕਿ ਧਰਮਸ਼ਾਲਾ ਵਿੱਚ
ਬਹੁਤ ਆਕੇ ਸੁਖ ਪਾਊਂਦੇ ਹਨ। ਇਹ ਤਾਂ ਜਨਮ - ਜਨਮਾਂਤ੍ਰ ਦੀ ਗੱਲ ਹੈ। ਤੁਸੀਂ ਜਾਣਦੇ ਜੋ ਸ਼ਿਵਬਾਬਾ
ਨੂੰ ਜੋ ਦਿੰਦੇ ਹੋ ਉਹ ਸਭ ਸਾਡੇ ਹੀ ਕੰਮ ਵਿੱਚ ਲਗਾਉਂਦੇ ਹਨ। ਸ਼ਿਵਬਾਬਾ ਤਾਂ ਆਪਣੇ ਕੋਲ ਰੱਖਦੇ ਨਹੀਂ
ਹਨ। ਇਨ੍ਹਾਂ ਨੂੰ ਵੀ ਕਿਹਾ ਸਭ ਕੁਝ ਦੇ ਦੇਵੋ ਤਾਂ ਵਿਸ਼ਵ ਦੇ ਮਾਲਿਕ ਬਣ ਜਾਵੋਗੇ। ਵਿਨਾਸ਼
ਸਾਖਸ਼ਾਤਕਾਰ ਵੀ ਕਰਵਾਇਆ, ਰਾਜਾਈ ਦਾ ਸਾਖਸ਼ਾਤਕਾਰ ਵੀ ਕਰਵਾਇਆ। ਬਸ ਨਸ਼ਾ ਚੜ੍ਹ ਗਿਆ। ਬਾਬਾ ਸਾਨੂੰ
ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਗੀਤਾ ਵਿੱਚ ਵੀ ਹੈ ਅਰਜੁਨ ਨੂੰ ਸਾਖਸ਼ਾਤਕਾਰ ਕਰਵਾਇਆ। ਮੈਨੂੰ ਯਾਦ
ਕਰੋ ਤਾਂ ਤੁਸੀਂ ਇਹ ਬਣੋਗੇ। ਵਿਨਾਸ਼ ਅਤੇ ਸਥਾਪਨਾ ਦਾ ਸਾਖਸ਼ਾਤਕਾਰ ਕਰਵਾਇਆ। ਤਾਂ ਇਨ੍ਹਾਂ ਨੂੰ ਵੀ
ਸ਼ੁਰੂ ਵਿੱਚ ਖੁਸ਼ੀ ਦਾ ਪਾਰਾ ਚੜ੍ਹ ਗਿਆ। ਡਰਾਮੇ ਵਿੱਚ ਇਹ ਪਾਰ੍ਟ ਸੀ। ਭਾਗੀਰਥ ਨੂੰ ਕੋਈ ਜਾਣਦੇ
ਥੋੜ੍ਹੀ ਨਾ ਹਨ। ਤਾਂ ਤੁਹਾਨੂੰ ਬੱਚਿਆਂ ਨੂੰ ਇਹ ਐਮ ਅਬਜੈਕਟ ਬੁੱਧੀ ਵਿੱਚ ਰਹਿਣੀ ਚਾਹੀਦੀ ਹੈ। ਅਸੀਂ
ਇਹ ਬਣਦੇ ਹਾਂ। ਜਿਨ੍ਹਾਂ ਪੁਰਸ਼ਾਰਥ ਕਰੋਗੇ ਉਤਨਾ ਉੱਚ ਪਦਵੀ ਪਾਵੋਗੇ। ਗਾਇਆ ਵੀ ਜਾਂਦਾ ਹੈ ਫਾਲੋ
ਫਾਦਰ। ਇਸ ਵਕਤ ਦੀ ਗੱਲ ਹੈ। ਬੇਹੱਦ ਦਾ ਬਾਪ ਕਹਿੰਦੇ ਹਨ ਮੈਂ ਜੋ ਰਾਏ ਦਿੰਦਾ ਹਾਂ ਉਸਨੂੰ ਫਾਲੋ
ਕਰੋ। ਇਸਨੇ ਕੀ ਕੀਤਾ ਉਹ ਵੀ ਦੱਸਦੇ ਹਨ। ਉਨ੍ਹਾਂਨੂੰ ਸੌਦਾਗਰ, ਰਤਨਾਗਰ, ਜਾਦੂਗਰ ਕਹਿੰਦੇ ਹਨ ਨਾ।
ਬਾਬਾ ਨੇ ਅਚਾਨਕ ਹੀ ਸਭ ਕੁਝ ਛੱਡ ਦਿੱਤਾ। ਪਹਿਲਾਂ ਉਨਾਂ ਰਤਨਾਂ ਦਾ ਜੌਹਰੀ ਸੀ, ਹੁਣ ਅਵਿਨਾਸ਼ੀ
ਗਿਆਨ ਰਤਨਾਂ ਦਾ ਜੌਹਰੀ ਬਣਿਆ। ਹੇਲ ਨੂੰ ਹੈਵਿਨ ਬਣਾਉਣਾ ਕਿੰਨਾ ਵੱਡਾ ਜਾਦੂ ਹੈ। ਫਿਰ ਸੌਦਾਗਰ ਵੀ
ਹੈ। ਬੱਚਿਆਂ ਨੂੰ ਕਿੰਨਾ ਚੰਗਾ ਸੌਦਾ ਦਿੰਦੇ ਹਨ। ਕਖਪਨ ਚਾਵਲ ਮੁੱਠੀ ਲੈਕੇ ਮਹਿਲ ਦਿੰਦੇ ਹਨ।
ਕਿੰਨੀ ਵਧੀਆ ਕਮਾਈ ਕਰਵਾਉਣ ਵਾਲਾ ਹੈ। ਜਵਾਹਰਤ ਦੇ ਵਪਾਰ ਵਿੱਚ ਵੀ ਇਵੇਂ ਹੁੰਦਾ ਹੈ। ਕੋਈ
ਅਮੇਰੀਕਨ ਗ੍ਰਾਹਿਕ ਆਉਂਦਾ ਹੈ ਤਾਂ ਉਸ ਤੋਂ 100 ਦੀ ਚੀਜ਼ ਦਾ 500, ਹਜ਼ਾਰ ਵੀ ਲੈ ਲੈਣਗੇ। ਉਨ੍ਹਾਂ
ਤੋਂ ਤਾਂ ਬਹੁਤ ਪੈਸੇ ਲੈਂਦੇ ਹਨ। ਤੁਹਾਡੇ ਕੋਲ ਤਾਂ ਸਭ ਤੋਂ ਪੁਰਾਣੀ ਚੀਜ਼ ਹੈ ਪ੍ਰਾਚੀਨ ਯੋਗ।
ਤੁਹਾਨੂੰ ਹੁਣ ਭੋਲੇਨਾਥ
ਬਾਪ ਮਿਲਿਆ ਹੈ। ਕਿੰਨਾਂ ਭੋਲਾ ਹੈ। ਤੁਹਾਨੂੰ ਕੀ ਬਣਾਉਂਦੇ ਹਨ। ਕਖਪਨ ਦੇ ਬਦਲੇ ਤੁਹਾਨੂੰ 21 ਜਨਮ
ਦੇ ਲਈ ਕੀ ਬਣਾ ਦਿੰਦੇ ਹਨ। ਮਨੁੱਖਾਂ ਨੂੰ ਕੁਝ ਪਤਾ ਨਹੀਂ। ਕਦੇ ਕਹਿਣਗੇ ਭੋਲੇਨਾਥ ਨੇ ਇਹ ਦਿੱਤਾ,
ਕਦੇ ਕਹਿਣਗੇ ਅੰਬਾ ਨੇ ਦਿੱਤਾ, ਗੁਰੂ ਨੇ ਦਿੱਤਾ। ਇੱਥੇ ਤਾਂ ਹੈ ਪੜ੍ਹਾਈ। ਤੁਸੀਂ ਇਸ਼ਵਰੀਏ ਪਾਠਸ਼ਾਲਾ
ਵਿੱਚ ਬੈਠੇ ਹੋ। ਇਸ਼ਵਰੀਏ ਪਾਠਸ਼ਾਲਾ ਕਹਾਂਗੇ ਗੀਤਾ ਨੂੰ। ਗੀਤਾ ਵਿੱਚ ਹੈ ਭਗਵਾਨੁਵਾਚ। ਪਰੰਤੂ ਇਹ
ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਭਾਗਵਾਨ ਕਿਸਨੂੰ ਕਿਹਾ ਜਾਂਦਾ ਹੈ। ਕਿਸੇ ਨੂੰ ਵੀ ਪੁੱਛੋਂ-
ਪਰਮਪਿਤਾ ਪ੍ਰਮਾਤਮਾ ਨੂੰ ਜਾਣਦੇ ਹੋ? ਬਾਪ ਹੈ ਬਾਗਵਾਨ। ਤੁਹਾਨੂੰ ਕੰਡਿਆਂ ਤੋਂ ਫੁਲ ਬਣਾ ਰਹੇ ਹਨ।
ਉਨ੍ਹਾਂ ਨੂੰ ਗਾਰਡਨ ਆਫ ਅਲਾਹ ਕਹਿੰਦੇ ਹਨ। ਯੂਰੋਪੀਅਨ ਲੋਕੀ ਵੀ ਕਹਿੰਦੇ ਹਨ ਪੈਰਾਡਾਇਜ। ਬਰੋਬਰ
ਭਾਰਤ ਪਰੀਸਥਾਨ ਸੀ, ਹੁਣ ਕਬ੍ਰਿਸਥਾਨ ਹੈ। ਹੁਣ ਫਿਰ ਤੁਸੀਂ ਪਰਿਸਥਾਨ ਦੇ ਮਾਲਿਕ ਬਣਦੇ ਹੋ। ਬਾਪ
ਆਕੇ ਸੁਤੇ ਹੋਏ ਨੂੰ ਜਗਾਉਂਦੇ ਹਨ। ਇਹ ਵੀ ਤੁਸੀਂ ਜਾਣਦੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਜੋ ਖੁਦ
ਜਾਗ ਜਾਂਦੇ ਹਨ ਤਾਂ ਦੂਸਰਿਆਂ ਨੂੰ ਵੀ ਜਗਾਉਂਦੇ ਹਨ। ਨਹੀਂ ਜਗਾਉਂਦੇ ਹਨ ਤਾਂ ਮਤਲਬ ਖੁਦ ਜਗਿਆ
ਹੋਇਆ ਨਹੀਂ ਹੈ। ਤਾਂ ਬਾਪ ਸਮਝਾਉਂਦੇ ਹਨ ਇਨ੍ਹਾਂ ਗੀਤਾਂ ਆਦਿ ਦੀ ਵੀ ਡਰਾਮੇ ਵਿੱਚ ਨੂੰਧ ਹੈ। ਕੋਈ
ਗੀਤ ਬਹੁਤ ਚੰਗੇ ਹਨ। ਜਦੋਂ ਤੁਸੀਂ ਬਹੁਤ ਉਦਾਸ ਹੋ ਜਾਂਦੇ ਹੋ ਤਾਂ ਇਹ ਗੀਤ ਵਜਾਓ ਤਾਂ ਖੁਸ਼ੀ ਵਿੱਚ
ਆ ਜਾਵੋਗੇ। ਰਾਤ ਦੇ ਰਾਹੀਂ ਥੱਕ ਮਤ ਜਾਣਾ - ਇਹ ਵੀ ਚੰਗਾ ਹੈ। ਹੁਣ ਪੂਰੀ ਰਾਤ ਹੁੰਦੀ ਹੈ। ਮਨੁੱਖ
ਸਮਝਦੇ ਹਨ ਜਿੰਨੀ ਭਗਤੀ ਕਰੋਗੇ ਉਨਾਂ ਭਗਵਾਨ ਜਲਦੀ ਮਿਲੇਗਾ। ਹਨੂਮਾਨ ਆਦਿ ਦਾ ਸਾਖਸ਼ਾਤਕਾਰ ਹੋਇਆ
ਤਾਂ ਸਮਝਦੇ ਹਨ ਭਗਵਾਨ ਮਿਲ ਗਿਆ। ਬਾਪ ਕਹਿੰਦੇ ਹਨ ਇਸ ਸਾਖਸ਼ਾਤਕਾਰ ਆਦਿ ਦੀ ਡਰਾਮੇ ਵਿੱਚ ਸਭ ਨੂੰਧ
ਹੈ। ਜੋ ਭਾਵਨਾ ਰੱਖਦੇ ਹਨ ਉਸਦਾ ਸਾਖਸ਼ਾਤਕਾਰ ਹੋ ਜਾਂਦਾ ਹੈ। ਬਾਕੀ ਅਜਿਹਾ ਕੋਈ ਹੁੰਦਾ ਨਹੀਂ ਹੈ।
ਬਾਪ ਨੇ ਕਿਹਾ ਹੈ ਇਹ ਬੈਜ ਤਾਂ ਸਭ ਨੂੰ ਸਦਾ ਪਿਆ ਰਹੇ। ਕਿਸਮ - ਕਿਸਮ ਦੇ ਬਣਦੇ ਰਹਿੰਦੇ ਹਨ। ਇਹ
ਬਹੁਤ ਚੰਗਾ ਹੈ ਸਮਝਾਉਣ ਦੇ ਲਈ।
ਤੁਸੀਂ ਰੂਹਾਨੀ ਮਿਲਟਰੀ
ਹੋ ਨਾ। ਮਿਲਟਰੀ ਨੂੰ ਸਦਾ ਨਿਸ਼ਾਨੀ ਰਹਿੰਦੀ ਹੈ। ਤੁਸੀਂ ਬੱਚਿਆਂ ਨੂੰ ਵੀ ਇਹ ਹੋਣ ਨਾਲ ਨਸ਼ਾ ਰਹੇਗਾ
- ਅਸੀਂ ਬਣ ਰਹੇ ਹਾਂ। ਅਸੀਂ ਸਟੂਡੈਂਟ ਹਾਂ। ਬਾਬਾ ਸਾਨੂੰ ਮਨੁੱਖ ਤੋਂ ਦੇਵਤਾ ਬਣਾ ਰਹੇ ਹਨ।
ਮਨੁੱਖ ਦੇਵਤਾਵਾਂ ਦੀ ਪੂਜਾ ਕਰਦੇ ਹਨ। ਦੇਵਤੇ ਤਾਂ ਦੇਵਤਿਆਂ ਦੀ ਪੂਜਾ ਨਹੀਂ ਕਰਨਗੇ। ਇੱਥੇ ਮਨੁੱਖ
ਦੇਵਤਿਆਂ ਦੀ ਪੂਜਾ ਕਰਦੇ ਹਨ ਕਿਉਂਕਿ ਉਹ ਸ਼੍ਰੇਸ਼ਠ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬੁੱਧੀ ਵਿੱਚ
ਸਦਾ ਆਪਣੀ ਐਮ ਅਬਜੈਕਟ ਯਾਦ ਰੱਖਣੀ ਹੈ। ਲਕਸ਼ਮੀ - ਨਾਰਾਇਣ ਦਾ ਚਿੱਤਰ ਸਦਾ ਨਾਲ ਰਹੇ, ਇਸੇ ਖੁਸ਼ੀ
ਵਿੱਚ ਰਹੋ ਕਿ ਅਸੀਂ ਅਜਿਹਾ ਬਣਨ ਦੇ ਲਈ ਪੜ੍ਹ ਰਹੇ ਹਾਂ, ਹੁਣ ਅਸੀਂ ਹਾਂ ਗੌਡਲੀ ਸਟੂਡੈਂਟ
2. ਆਪਣਾ ਪੁਰਾਣਾ ਕਖਪਨ
ਚਾਵਲ ਮੁੱਠੀ ਦੇ ਮਹਿਲ ਲੈਣੇ ਹਨ। ਬ੍ਰਹਮਾ ਬਾਪ ਨੂੰ ਫਾਲੋ ਕਰ ਅਵਿਨਾਸ਼ੀ ਗਿਆਨ ਰਤਨਾਂ ਦਾ ਜੌਹਰੀ
ਬਣਨਾ ਹੈ।
ਵਰਦਾਨ:-
ਨਿਸ਼ਚੇ ਦੇ ਆਧਾਰ ਤੇ ਵਿਜੇਈ ਰਤਨ ਬਣ ਸਰਵ ਦੇ ਪ੍ਰਤੀ ਮਾਸਟਰ ਸਹਾਰੇ ਦਾਤਾ ਭਵ।
ਨਿਸ਼ਚੇ ਬੁੱਧੀ ਬੱਚੇ
ਵਿਜੇਈ ਹੋਣ ਦੇ ਕਾਰਣ ਸਦਾ ਖ਼ੁਸ਼ੀ ਵਿੱਚ ਨੱਚਦੇ ਹਨ। ਉਹ ਆਪਣੀ ਵਿਜੇ ਦਾ ਵਰਨਣ ਨਹੀਂ ਕਰਦੇ ਲੇਕਿਨ
ਵਿਜੇਈ ਹੋਣ ਦੇ ਕਾਰਣ ਉਹ ਦੂਜਿਆਂ ਦੀ ਵੀ ਹਿੰਮਤ ਵਧਾਉਂਦੇ ਹਨ। ਕਿਸੇ ਨੂੰ ਨੀਵਾਂ ਵਿਖਾਉਣ ਦੀ
ਕੋਸ਼ਿਸ਼ ਨਹੀਂ ਕਰਦੇ। ਲੇਕਿਨ ਬਾਪ ਸਮਾਨ ਮਾਸਟਰ ਸਹਾਰੇ ਦਾਤਾ ਬਣਦੇ ਹਨ ਮਤਲਬ ਹੇਠਾਂ ਤੋਂ ਉੱਚਾ
ਉਠਾਉਂਦੇ ਹਨ। ਵਿਅਰਥ ਤੋਂ ਸਦਾ ਦੂਰ ਰਹਿੰਦੇ ਹਨ। ਵਿਅਰਥ ਤੋਂ ਕਿਨਾਰਾ ਹੋਣਾ ਹੀ ਵਿਜੇਈ ਬਣਨਾ ਹੈ।
ਅਜਿਹੇ ਵਿਜੇਈ ਬੱਚੇ ਸਰਵ ਦੇ ਲਈ ਮਾਸਟਰ ਸਹਾਰੇ ਦਾਤਾ ਬਣ ਜਾਂਦੇ ਹਨ।
ਸਲੋਗਨ:-
ਨਿਸਵਾਰਥ ਅਤੇ
ਨਿਰਵਿਕਲਪ ਸਥਿਤੀ ਨਾਲ ਸੇਵਾ ਕਰਨ ਵਾਲੇ ਸਫਲਤਾ ਮੂਰਤ ਭਵ।
ਅਵਿਅਕਤ ਇਸ਼ਾਰੇ :- ਖੁਦ
ਅਤੇ ਸਰਵ ਦੇ ਪ੍ਰਤੀ ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ।
ਯੋਗ ਦਾ ਪ੍ਰਯੋਗ ਕਰਨ ਦੇ
ਲਈ ਦ੍ਰਿਸ਼ਟੀ - ਵ੍ਰਿਤੀ ਵਿਚ ਵੀ ਪਵਿੱਤਰਤਾ ਨੂੰ ਹੋਰ ਅੰਡਰਲਾਈਨ ਕਰੋ। ਮੂਲ ਫਾਉਂਡੇਸ਼ਨ ਆਪਣੇ
ਸੰਕਲਪਾਂ ਨੂੰ ਸ਼ੁੱਧ, ਗਿਆਨ ਸਵਰੂਪ, ਸ਼ਕਤੀ ਸਵਰੂਪ ਬਣਾਓ। ਕੋਈ ਕਿੰਨਾਂ ਵੀ ਭਟਕਦਾ ਹੋਇਆ,
ਪ੍ਰੇਸ਼ਾਨ, ਦੁੱਖ ਦੀ ਲਹਿਰ ਵਿਚ ਆਵੇ, ਖੁਸ਼ੀ ਵਿਚ ਰਹਿਣਾ ਅਸੰਭਵ ਸਮਝਦਾ ਹੋਵੇ ਲੇਕਿਨ ਉਹਦੇ
ਸਾਮ੍ਹਣੇ ਆਉਂਦੇ ਹੀ, ਤੁਹਾਡੀ ਮੂਰਤ, ਤੁਹਾਡੀ ਵ੍ਰਿਤੀ, ਤੁਹਾਡੀ ਦ੍ਰਿਸ਼ਟੀ ਆਤਮਾ ਨੂੰ ਪਰਿਵਰਤਨ
ਕਰ ਦੇਵੇ। ਇਹ ਹੀ ਹੈ ਯੋਗ ਦਾ ਪ੍ਰਯੋਗ।