30.11.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਸਨ ਸ਼ੋਜ਼ ਫਾਦਰ, ਮਨਮਤ ਨੂੰ ਛੱਡ ਸ਼੍ਰੀਮਤ ਤੇ ਚੱਲੋ ਤਾਂ ਬਾਪ ਦਾ ਸ਼ੋਅ ਕਰ ਸਕੋਗੇ”
ਪ੍ਰਸ਼ਨ:-
ਕਿਹੜਿਆਂ ਬੱਚਿਆਂ
ਦੀ ਰੱਖਿਆ ਬਾਪ ਜ਼ਰੂਰ ਕਰਦੇ ਹੀ ਹਨ?
ਉੱਤਰ:-
ਜੋ ਬੱਚੇ ਸੱਚੇ
ਹਨ, ਉਨ੍ਹਾਂ ਦੀ ਰੱਖਿਆ ਜ਼ਰੂਰ ਹੁੰਦੀ ਹੈ। ਜੇ ਰੱਖਿਆ ਨਹੀਂ ਹੁੰਦੀ ਤਾਂ ਅੰਦਰ ਵਿੱਚ ਜ਼ਰੂਰ ਕੋਈ ਨਾ
ਕੋਈ ਝੂਠ ਹੋਵੇਗਾ। ਪੜ੍ਹਾਈ ਮਿਸ ਕਰਨਾ, ਸੰਸ਼ੇ ਵਿੱਚ ਆਉਣਾ ਮਤਲਬ ਅੰਦਰ ਵਿੱਚ ਕੁਝ ਨਾ ਕੁਝ ਝੂਠ
ਹੈ। ਉਨ੍ਹਾਂ ਨੂੰ ਮਾਇਆ ਅੰਗੂਰੀ ਮਾਰ ਦਿੰਦੀ ਹੈ।
ਪ੍ਰਸ਼ਨ :-
ਕਿਹੜਿਆਂ ਬੱਚਿਆਂ
ਲਈ ਮਾਇਆ ਚੁੰਬਕ ਹੈ?
ਉੱਤਰ :-
ਜੋ ਮਾਇਆ ਦੀ ਖੂਬਸੂਰਤੀ ਦੇ ਵੱਲ ਆਕਰਸ਼ਿਤ ਹੋ ਜਾਂਦੇ ਹਨ, ਉਨ੍ਹਾਂ ਦੇ ਲਈ ਮਾਇਆ ਚੁੰਬਕ ਹੈ।
ਸ਼੍ਰੀਮਤ ਤੇ ਚੱਲਣ ਵਾਲੇ ਬੱਚੇ ਆਕਰਸ਼ਿਤ ਨਹੀਂ ਹੋਣਗੇ।
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਇਹ ਤਾਂ ਬੱਚਿਆਂ ਨੇ ਨਿਸ਼ਚੇ ਕੀਤਾ ਹੈ
ਰੂਹਾਨੀ ਬਾਪ ਸਾਨੂੰ ਰੂਹਾਨੀ ਬੱਚਿਆਂ ਨੂੰ ਪੜ੍ਹਾਉਂਦੇ ਹਨ। ਜਿਸ ਦੇ ਲਈ ਹੀ ਗਾਇਨ ਹੈ - ਆਤਮਾਵਾਂ
ਪਰਮਾਤਮਾ ਵੱਖ ਰਹੇ ਬਹੁਕਾਲ। …ਮੂਲਵਤਨ ਵਿੱਚ ਵੱਖ ਨਹੀਂ ਰਹਿੰਦੇ ਹਨ। ਉੱਥੇ ਤਾਂ ਸਭ ਇਕੱਠੇ ਰਹਿੰਦੇ
ਹਨ। ਵੱਖ ਰਹਿੰਦੇ ਹਨ ਤਾਂ ਜਰੂਰ ਆਤਮਾਵਾਂ ਉੱਥੋਂ ਵਿਛੜਦੀਆਂ ਹਨ, ਆਕੇ ਆਪਣਾ - ਆਪਣਾ ਪਾਰ੍ਟ
ਵਜਾਉਂਦੀਆਂ ਹਨ। ਸਤੋਪ੍ਰਧਾਨ ਤੋਂ ਉਤਰਦੇ - ਉਤਰਦੇ ਤਮੋਪ੍ਰਧਾਨ ਬਣਦੀਆਂ ਹਨ। ਬੁਲਾਉਂਦੇ ਹਨ ਪਤਿਤ
- ਪਾਵਨ ਆਕੇ ਸਾਨੂੰ ਪਾਵਨ ਬਣਾਓ। ਬਾਪ ਵੀ ਕਹਿੰਦੇ ਹਨ ਮੈਂ ਹਰ 5 ਹਜ਼ਾਰ ਵਰ੍ਹੇ ਦੇ ਬਾਦ ਆਉਂਦਾ
ਹਾਂ। ਇਹ ਸ੍ਰਿਸ਼ਟੀ ਦਾ ਚੱਕਰ ਹੀ 5 ਹਜ਼ਾਰ ਵਰ੍ਹੇ ਹੈ। ਅੱਗੇ ਤੁਸੀਂ ਇਹ ਨਹੀਂ ਜਾਣਦੇ ਸੀ। ਸ਼ਿਵਬਾਬਾ
ਸਮਝਾਉਂਦੇ ਹਨ ਤਾਂ ਜ਼ਰੂਰ ਕੋਈ ਤਨ ਦੁਆਰਾ ਸਮਝਾਉਣਗੇ। ਉੱਪਰ ਤੋਂ ਕੋਈ ਆਵਾਜ਼ ਤਾਂ ਨਹੀਂ ਕਰਦੇ ਹਨ।
ਸ਼ਕਤੀ ਅਤੇ ਪ੍ਰੇਰਨਾ ਆਦਿ ਦੀ ਕੋਈ ਗੱਲ ਨਹੀਂ। ਤੁਸੀਂ ਆਤਮਾ ਸ਼ਰੀਰ ਵਿੱਚ ਆਕੇ ਵਾਰਤਾਲਾਪ ਕਰਦੀ ਹੋ।
ਉਵੇਂ ਬਾਪ ਵੀ ਕਹਿੰਦੇ ਹਨ ਮੈਂ ਵੀ ਸ਼ਰੀਰ ਦੁਆਰਾ ਡਾਇਰੈਕਸ਼ਨ ਦਿੰਦਾ ਹਾਂ। ਫਿਰ ਉਸ ਤੇ ਜੋ ਜਿੰਨਾਂ
ਚਲਦੇ ਹਨ, ਆਪਣਾ ਹੀ ਕਲਿਆਣ ਕਰਦੇ ਹਨ। ਸ਼੍ਰੀਮਤ ਤੇ ਚੱਲਣ ਜਾਂ ਨਾ ਚੱਲਣ, ਟੀਚਰ ਦਾ ਸੁਣਨ ਨਾ ਸੁਣਨ,
ਆਪਣੇ ਲਈ ਹੀ ਕਲਿਆਣ ਅਤੇ ਅਕਲਿਆਣ ਕਰਦੇ ਹਨ। ਨਹੀਂ ਪੜ੍ਹਣਗੇ ਤਾਂ ਜ਼ਰੂਰ ਫੇਲ ਹੋਣਗੇ। ਇਹ ਵੀ
ਸਮਝਾਉਂਦੇ ਰਹਿੰਦੇ ਹਨ ਸ਼ਿਵਬਾਬਾ ਤੋਂ ਸਿੱਖ ਕੇ ਫਿਰ ਹੋਰਾਂ ਨੂੰ ਸਿਖਾਉਣਾ ਹੈ। ਫਾਦਰ ਸ਼ੋਜ਼ ਸਨ।
ਜਿਸਮਾਨੀ ਫਾਦਰ ਦੀ ਗੱਲ ਨਹੀਂ। ਇਹ ਹੈ ਰੂਹਾਨੀ ਬਾਪ। ਇਹ ਵੀ ਤੁਸੀਂ ਸਮਝਦੇ ਹੋ ਜਿੰਨਾਂ ਅਸੀਂ
ਸ਼੍ਰੀਮਤ ਤੇ ਚੱਲਾਂਗੇ ਉਨਾਂ ਵਰਸਾ ਪਾਵਾਂਗੇ। ਪੂਰਾ ਚੱਲਣ ਵਾਲੇ ਉੱਚਾ ਪਦ ਪਾਉਣਗੇ। ਨਹੀਂ ਚੱਲਣ
ਵਾਲੇ ਉੱਚ ਪਦ ਨਹੀਂ ਪਾਉਣਗੇ। ਬਾਪ ਤਾਂ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ।
ਰਾਵਣ ਰਾਜ ਵਿੱਚ ਤੁਹਾਡੇ ਤੇ ਪਾਪ ਤਾਂ ਬਹੁਤ ਚੜ੍ਹੇ ਹੋਏ ਹਨ। ਵਿਕਾਰ ਵਿੱਚ ਜਾਣ ਨਾਲ ਹੀ ਪਾਪ ਆਤਮਾ
ਬਣਦੇ ਹਨ। ਪੁੰਨ ਆਤਮਾ ਅਤੇ ਪਾਪ ਆਤਮਾ ਜ਼ਰੂਰ ਹੁੰਦੇ ਹਨ। ਪੁੰਨ ਆਤਮਾ ਦੇ ਅੱਗੇ ਪਾਪ ਆਤਮਾਵਾਂ ਜਾਕੇ
ਮੱਥਾ ਟੇਕਦੀ ਹੈ। ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ ਦੇਵਤਾ ਜੋ ਪੁੰਨਯ ਆਤਮਾ ਹਨ, ਉਹ ਹੀ ਫਿਰ
ਪੁਨਰਜਨਮ ਵਿੱਚ ਆਉਂਦੇ - ਆਉਂਦੇ ਪਾਪ ਆਤਮਾ ਬਣਦੇ ਹਨ। ਉਹ ਤਾਂ ਸਮਝਦੇ ਹਨ ਇਹ ਹਮੇਸ਼ਾ ਪੁੰਨ ਆਤਮਾ
ਹਨ। ਬਾਪ ਸਮਝਾਉਂਦੇ ਹਨ, ਪੁਨਰਜਨਮ ਲੈਂਦੇ - ਲੈਂਦੇ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਤੱਕ ਆਉਂਦੇ ਹਨ।
ਜਦੋਂ ਬਿਲਕੁਲ ਪਾਪ ਆਤਮਾ ਬਣ ਜਾਂਦੇ ਹਨ ਤਾਂ ਫਿਰ ਬਾਪ ਨੂੰ ਬੁਲਾਉਂਦੇ ਹਨ। ਜਦੋਂ ਪੁੰਨ ਆਤਮਾ ਹੈ
ਤਾਂ ਯਾਦ ਕਰਨ ਦੀ ਲੋੜ ਨਹੀਂ। ਤਾਂ ਇਹ ਤੁਸੀਂ ਬੱਚਿਆਂ ਨੂੰ ਸਮਝਾਉਣਾ ਹੈ, ਸਰਵਿਸ ਕਰਨੀ ਹੈ। ਬਾਪ
ਤਾਂ ਨਹੀਂ ਜਾਕੇ ਸਭ ਨੂੰ ਸੁਣਾਉਣਗੇ। ਬੱਚੇ ਸਰਵਿਸ ਕਰਨ ਲਾਇਕ ਹਨ ਤਾਂ ਬੱਚਿਆਂ ਨੂੰ ਹੀ ਜਾਣਾ
ਚਾਹੀਦਾ ਹੈ। ਮਨੁੱਖ ਤਾਂ ਦਿਨ - ਪ੍ਰਤੀਦਿਨ ਅਸੁਰ ਬਣਦੇ ਜਾਂਦੇ ਹਨ। ਪਹਿਚਾਣ ਨਾ ਹੋਣ ਕਾਰਨ ਬਕਵਾਸ
ਕਰਨ ਵਿੱਚ ਵੀ ਦੇਰੀ ਨਹੀਂ ਕਰਦੇ ਹਨ। ਮਨੁੱਖ ਕਹਿੰਦੇ ਹਨ ਗੀਤਾ ਦਾ ਭਗਵਾਨ ਕ੍ਰਿਸ਼ਨ ਹੈ। ਤੁਸੀਂ
ਸਮਝਾਉਂਦੇ ਹੋ ਉਹ ਤਾਂ ਦੇਹਧਾਰੀ ਹਨ, ਉਨ੍ਹਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਸ਼੍ਰੀਕ੍ਰਿਸ਼ਨ ਨੂੰ
ਬਾਪ ਨਹੀਂ ਕਹਾਂਗੇ। ਇਹ ਤਾਂ ਸਭ ਫਾਦਰ ਨੂੰ ਯਾਦ ਕਰਦੇ ਹਨ ਨਾ। ਆਤਮਾਵਾਂ ਦਾ ਫਾਦਰ ਤਾਂ ਦੂਜਾ ਕੋਈ
ਹੁੰਦਾ ਨਹੀਂ। ਇਹ ਪ੍ਰਜਾਪਿਤਾ ਬ੍ਰਹਮਾ ਵੀ ਕਹਿੰਦੇ ਹਨ - ਨਿਰਾਕਾਰ ਫਾਦਰ ਨੂੰ ਯਾਦ ਕਰਨਾ ਹੈ। ਇਹ
ਕਾਰਪੋਰੀਅਲ ਫਾਦਰ ਹੋ ਜਾਂਦਾ ਹੈ। ਸਮਝਾਇਆ ਤਾਂ ਬਹੁਤ ਜਾਂਦਾ ਹੈ, ਕਈ ਪੂਰਾ ਨਾ ਸਮਝ ਕੇ ਉਲਟਾ ਰਸਤਾ
ਲੈ ਜੰਗਲ ਵਿੱਚ ਜਾ ਪੈਂਦੇ ਹਨ। ਬਾਪ ਤਾਂ ਰਸਤਾ ਦੱਸਦੇ ਹਨ ਸ੍ਵਰਗ ਵਿੱਚ ਜਾਣ ਦਾ। ਫਿਰ ਵੀ ਜੰਗਲ
ਵੱਲ ਚਲੇ ਜਾਂਦੇ ਹਨ। ਬਾਪ ਸਮਝਾਉਂਦੇ ਹਨ ਤੁਹਾਨੂੰ ਜੰਗਲ ਵੱਲ ਲੈ ਜਾਣ ਵਾਲਾ ਹੈ - ਰਾਵਣ। ਤੁਸੀਂ
ਮਾਇਆ ਤੋਂ ਹਾਰ ਖਾਂਦੇ ਹੋ। ਰਸਤਾ ਭੁੱਲ ਜਾਂਦੇ ਹੋ ਤਾਂ ਫਿਰ ਉਸ ਜੰਗਲ ਦੇ ਕੰਡੇ ਬਣ ਜਾਂਦੇ ਹੋ।
ਉਹ ਫਿਰ ਸ੍ਵਰਗ ਵਿੱਚ ਦੇਰੀ ਨਾਲ ਆਉਣਗੇ। ਇੱਥੇ ਤੁਸੀਂ ਆਏ ਹੀ ਹੋ ਸ੍ਵਰਗ ਵਿੱਚ ਜਾਣ ਦਾ ਪੁਰਸ਼ਾਰਥ
ਕਰਨ। ਤ੍ਰੇਤਾ ਨੂੰ ਵੀ ਸ੍ਵਰਗ ਨਹੀਂ ਕਹਾਂਗੇ। 25 ਪਰਸੈਂਟ ਘੱਟ ਹੋਇਆ ਨਾ। ਉਹ ਫੇਲ ਗਿਣਿਆ ਜਾਂਦਾ
ਹੈ। ਤੁਸੀਂ ਇੱਥੇ ਆਏ ਹੀ ਹੋ ਪੁਰਾਣੀ ਦੁਨੀਆਂ ਛੱਡ ਨਵੀਂ ਦੁਨੀਆਂ ਵਿੱਚ ਜਾਣ। ਤ੍ਰੇਤਾ ਨੂੰ ਨਵੀਂ
ਦੁਨੀਆਂ ਨਹੀਂ ਕਹਾਂਗੇ। ਨਾਪਾਸ ਉੱਥੇ ਚਲੇ ਜਾਂਦੇ ਹਨ ਕਿਓਂਕਿ ਰਸਤਾ ਠੀਕ ਫੜ੍ਹਦੇ ਨਹੀਂ। ਥੱਲੇ -
ਉੱਪਰ ਹੁੰਦੇ ਰਹਿੰਦੇ ਹਨ। ਤੁਸੀਂ ਮਹਿਸੂਸ ਕਰਦੇ ਹੋ ਜੋ ਯਾਦ ਹੋਣੀ ਚਾਹੀਦੀ ਉਹ ਨਹੀਂ ਰਹਿੰਦੀ।
ਸ੍ਵਰਗਵਾਸੀ ਜੋ ਬਣਦੇ ਹਨ। ਉਨ੍ਹਾਂ ਨੂੰ ਕਹਾਂਗੇ ਚੰਗੇ ਪਾਸ। ਤ੍ਰੇਤਾ ਵਾਲੇ ਨਾਪਾਸ ਗਿਣੇ ਜਾਂਦੇ
ਹਨ। ਤੁਸੀਂ ਨਰਕਵਾਸੀ ਤੋਂ ਸ੍ਵਰਗਵਾਸੀ ਬਣਦੇ ਹੋ। ਨਹੀਂ ਤਾਂ ਫਿਰ ਨਾਪਾਸ ਕਿਹਾ ਜਾਂਦਾ ਹੈ। ਉਸ
ਪੜ੍ਹਾਈ ਵਿੱਚ ਤਾਂ ਫਿਰ ਦੁਬਾਰਾ ਪੜ੍ਹਦੇ ਹਨ। ਇਸ ਵਿੱਚ ਦੂਜੇ ਵਰ੍ਹੇ ਪੜ੍ਹਨ ਦੀ ਤਾਂ ਗੱਲ ਹੀ ਨਹੀਂ।
ਜਨਮ - ਜਨਮਾਂਤਰ, ਕਲਪ - ਕਲਪਾਂਤਰ ਉਹ ਹੀ ਇਮਤਿਹਾਨ ਪਾਸ ਕਰਦੇ ਹਨ ਜੋ ਕਲਪ ਪਹਿਲੇ ਕੀਤਾ ਹੈ। ਇਸ
ਡਰਾਮਾ ਦੇ ਰਾਜ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਕਈ ਸਮਝਦੇ ਹਨ ਅਸੀਂ ਚੱਲ ਨਹੀਂ ਸਕਦੇ
ਹਾਂ। ਬੁੱਢਾ ਹੈ ਤਾਂ ਉਨ੍ਹਾਂ ਦਾ ਹੱਥ ਫੜ੍ਹ ਕੇ ਚਲਾਓਗੇ ਤਾਂ ਚੱਲਣਗੇ ਨਹੀਂ ਤਾਂ ਡਿੱਗ ਪੈਣਗੇ।
ਪਰ ਤਕਦੀਰ ਵਿੱਚ ਨਹੀਂ ਹੈ ਤਾਂ ਕਿੰਨਾ ਵੀ ਜ਼ੋਰ ਦਿੰਦੇ ਫੁੱਲ ਬਣਾਉਣ ਦਾ, ਪਰ ਬਣਦੇ ਨਹੀਂ। ਅੱਕ ਵੀ
ਫੁੱਲ ਹੁੰਦਾ ਹੈ। ਇਹ ਕੰਡੇ ਤਾਂ ਚੁੱਬਦੇ ਹਨ।
ਬਾਪ ਕਿੰਨਾ ਸਮਝਾਉਂਦੇ
ਹਨ। ਕਲ ਤੁਸੀਂ ਜਿਸ ਸ਼ਿਵ ਦੀ ਪੂਜਾ ਕਰਦੇ ਸੀ ਉਹ ਅੱਜ ਤੁਹਾਨੂੰ ਪੜ੍ਹਾ ਰਹੇ ਹਨ। ਹਰ ਗੱਲ ਵਿੱਚ
ਪੁਰਸ਼ਾਰਥ ਦੇ ਲਈ ਹੀ ਜ਼ੋਰ ਦਿੱਤਾ ਜਾਂਦਾ ਹੈ। ਵੇਖਿਆ ਜਾਂਦਾ ਹੈ - ਮਾਇਆ ਚੰਗੇ - ਚੰਗੇ ਫੁੱਲਾਂ
ਨੂੰ ਥੱਲੇ ਸੁੱਟ ਦਿੰਦੀ ਹੈ। ਹੱਡਗੋਡੇ ਤੋੜ ਦਿੰਦੀ ਹੈ, ਜਿਸ ਨੂੰ ਫਿਰ ਟ੍ਰੇਟਰ ਕਿਹਾ ਜਾਂਦਾ ਹੈ।
ਜੋ ਇੱਕ ਰਾਜਧਾਨੀ ਛੱਡ ਦੂਜੇ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਟ੍ਰੇਟਰ ਕਿਹਾ ਜਾਂਦਾ ਹੈ। ਬਾਪ
ਵੀ ਕਹਿੰਦੇ ਹਨ ਮੇਰੇ ਬਣ ਕੇ ਫਿਰ ਮਾਇਆ ਦਾ ਬਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਵੀ ਟ੍ਰੇਟਰ ਕਿਹਾ
ਜਾਂਦਾ ਹੈ। ਉਨ੍ਹਾਂ ਦੀ ਚਲਨ ਹੀ ਇਵੇਂ ਦੀ ਹੋ ਜਾਂਦੀ ਹੈ। ਹੁਣ ਬਾਪ ਮਾਇਆ ਤੋਂ ਛੁਡਾਉਣ ਆਏ ਹਨ।
ਬੱਚੇ ਕਹਿੰਦੇ ਹਨ - ਮਾਇਆ ਬੜੀ ਦੁਸ਼ਤਰ ਹੈ, ਆਪਣੇ ਵੱਲ ਬਹੁਤ ਖਿੱਚ ਲੈਂਦੀ ਹੈ। ਮਾਇਆ ਜਿਵੇਂ
ਚੁੰਬਕ ਹੈ। ਇਸ ਸਮੇਂ ਚੁੰਬਕ ਦਾ ਰੂਪ ਧਰਤੀ ਹੈ। ਕਿੰਨੀ ਖੂਬਸੂਰਤੀ ਦੁਨੀਆਂ ਵਿੱਚ ਵੱਧ ਗਈ ਹੈ।
ਅੱਗੇ ਇਹ ਬਾਈਸਕੋਪ ਆਦਿ ਥੋੜੀ ਸੀ। ਇਹ ਸਭ 100 ਵਰ੍ਹੇ ਵਿੱਚ ਨਿਕਲੇ ਹਨ। ਬਾਬਾ ਤਾਂ ਅਨੁਭਵੀ ਹੈ
ਨਾ। ਤਾਂ ਬੱਚਿਆਂ ਨੂੰ ਇਸ ਡਰਾਮਾ ਦੇ ਗੂੜ੍ਹੇ ਰਾਜ਼ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ, ਹਰ
ਇੱਕ ਗੱਲ ਐਕੂਰੇਟ ਨੂੰਧੀ ਹੋਈ ਹੈ। ਸੌ ਵਰ੍ਹੇ ਵਿੱਚ ਇਹ ਜਿਵੇਂ ਬਹਿਸ਼ਤ ਬਣ ਗਿਆ ਹੈ, ਓਪੋਜ਼ੀਸ਼ਨ ਦੇ
ਲਈ। ਤਾਂ ਸਮਝਿਆ ਜਾਂਦਾ ਹੈ - ਹੁਣ ਸ੍ਵਰਗ ਹੋਰ ਹੀ ਜਲਦੀ ਹੋਣਾ ਹੈ। ਸਾਇੰਸ ਵੀ ਬਹੁਤ ਕੰਮ ਵਿੱਚ
ਆਉਂਦੀ ਹੈ। ਇਹ ਤਾਂ ਬਹੁਤ ਸੁੱਖ ਦੇਣ ਵਾਲੀ ਵੀ ਹੈ ਨਾ। ਉਹ ਸੁੱਖ ਸਥਾਈ ਹੋ ਜਾਏ ਉਸਦੇ ਲਈ ਇਸ
ਪੁਰਾਣੀ ਦੁਨੀਆਂ ਦਾ ਵਿਨਾਸ਼ ਵੀ ਹੋਣਾ ਹੈ। ਸਤਿਯੁਗ ਦੇ ਸੁੱਖ ਹੈ ਹੀ ਭਾਰਤ ਦੇ ਭਾਗਿਆ ਵਿੱਚ। ਉਹ
ਤਾਂ ਆਉਂਦੇ ਹੀ ਬਾਦ ਵਿੱਚ ਹਨ, ਜਦੋਂ ਭਗਤੀਮਾਰਗ ਸ਼ੁਰੂ ਹੁੰਦਾ ਹੈ, ਭਾਰਤਵਾਸੀ ਡਿੱਗਦੇ ਹਨ ਤਾਂ
ਦੂਜੇ ਧਰਮ ਵਾਲੇ ਨੰਬਰਵਾਰ ਆਉਂਦੇ ਹਨ। ਭਾਰਤ ਡਿੱਗਦੇ - ਡਿੱਗਦੇ ਇੱਕ ਦਮ ਪਟ ਤੇ ਆ ਜਾਂਦਾ ਹੈ।
ਫਿਰ ਚੜ੍ਹਨਾ ਹੈ। ਇੱਥੇ ਵੀ ਚੜ੍ਹਦੇ ਹਨ ਫਿਰ ਡਿੱਗਦੇ ਹਨ। ਕਿੰਨਾ ਡਿੱਗਦੇ ਹਨ, ਗੱਲ ਨਾ ਪੁੱਛੋ।
ਕੋਈ ਤਾਂ ਮੰਨਦੇ ਹੀ ਨਹੀਂ ਕਿ ਬਾਬਾ ਸਾਨੂੰ ਪੜ੍ਹਾਉਂਦੇ ਹਨ। ਚੰਗੇ - ਚੰਗੇ ਸਰਵਿਸੇਬਲ ਜਿਨ੍ਹਾਂ
ਦੀ ਬਾਪ ਮਹਿਮਾ ਕਰਦੇ ਹਨ ਉਹ ਵੀ ਮਾਇਆ ਦੇ ਚੰਬੇ ਵਿੱਚ ਆ ਜਾਂਦੇ ਹਨ। ਕੁਸ਼ਤੀ ਹੁੰਦੀ ਹੈ ਨਾ ।
ਮਾਇਆ ਵੀ ਇਵੇਂ ਲੜਦੀ ਹੈ। ਇੱਕਦਮ ਪੂਰਾ ਡਿੱਗਾ ਦਿੰਦੀ ਹੈ। ਅੱਗੇ ਚੱਲ ਤੁਹਾਨੂੰ ਬੱਚਿਆਂ ਨੂੰ ਪਤਾ
ਪੈਂਦਾ ਜਾਵੇਗਾ। ਮਾਇਆ ਇੱਕ ਦਮ ਪੂਰਾ ਸੁਲਾ ਦਿੰਦੀ ਹੈ। ਫਿਰ ਵੀ ਬਾਪ ਕਹਿੰਦੇ ਹਨ ਇੱਕ ਵਾਰ ਗਿਆਨ
ਸੁਣਿਆ ਹੈ ਤਾਂ ਸ੍ਵਰਗ ਵਿੱਚ ਜ਼ਰੂਰ ਆਉਣਗੇ। ਬਾਕੀ ਪਦ ਤਾਂ ਨਹੀਂ ਪਾ ਸਕਣਗੇ ਨਾ। ਕਲਪ ਪਹਿਲੇ ਜਿਸ
ਨੇ ਜੋ ਪੁਰਸ਼ਾਰਥ ਕੀਤਾ ਹੈ ਅਤੇ ਪੁਰਸ਼ਾਰਥ ਕਰਦੇ - ਕਰਦੇ ਡਿੱਗੇ ਹਨ, ਇਵੇਂ ਹੀ ਹੁਣ ਵੀ ਡਿੱਗਦੇ ਹਨ
ਅਤੇ ਚੜ੍ਹਦੇ ਹਨ। ਹਾਰ ਅਤੇ ਜਿੱਤ ਹੁੰਦੀ ਹੈ ਨਾ। ਸਾਰਾ ਮਦਾਰ ਬੱਚਿਆਂ ਦੀ ਯਾਦ ਤੇ ਹੈ। ਬੱਚਿਆਂ
ਨੂੰ ਇਹ ਅਖੁੱਟ ਖਜਾਨਾ ਮਿਲਦਾ ਹੈ। ਉਹ ਤਾਂ ਕਿੰਨੇ ਲੱਖਾਂ ਦਾ ਦਿਵਾਲਾ ਮਾਰਦੇ ਹਨ। ਕੋਈ ਲੱਖਾਂ ਦਾ
ਧਨਵਾਨ ਬਣਦੇ ਹਨ, ਸੋ ਵੀ ਇੱਕ ਜਨਮ ਵਿੱਚ। ਦੂਜੇ ਜਨਮ ਵਿੱਚ ਥੋੜੀ ਇੰਨਾ ਧਨ ਰਹੇਗਾ। ਕਰਮਭੋਗ ਵੀ
ਬਹੁਤ ਹਨ। ਉੱਥੇ ਸ੍ਵਰਗ ਵਿੱਚ ਤਾਂ ਕਰਮਭੋਗ ਦੀ ਗੱਲ ਹੁੰਦੀ ਨਹੀਂ। ਇਸ ਸਮੇਂ ਤੁਸੀਂ 21 ਜਨਮਾਂ ਦੇ
ਲਈ ਕਿੰਨਾ ਜਮਾ ਕਰਦੇ ਹੋ। ਜੋ ਪੂਰਾ ਪੁਰਸ਼ਾਰਥ ਕਰਦੇ ਹਨ, ਪੂਰਾ ਸ੍ਵਰਗ ਦਾ ਵਰਸਾ ਪਾਉਂਦੇ ਹਨ।
ਬੁੱਧੀ ਵਿੱਚ ਰਹਿਣਾ ਚਾਹੀਦਾ ਅਸੀਂ ਬਰੋਬਰ ਸ੍ਵਰਗ ਦਾ ਵਰਸਾ ਪਾਉਂਦੇ ਹਾਂ। ਇਹ ਖਿਆਲ ਨਹੀਂ ਕਰਨਾ
ਹੈ ਕਿ ਫਿਰ ਥੱਲੇ ਡਿੱਗਾਂਗੇ। ਇਹ ਸਭ ਤੋਂ ਜ਼ਿਆਦਾ ਡਿੱਗੇ ਹੁਣ ਫਿਰ ਚੜ੍ਹਨਾ ਹੀ ਹੈ। ਆਟੋਮੈਟੀਕਲੀ
ਪੁਰਸ਼ਾਰਥ ਵੀ ਹੁੰਦਾ ਰਹਿੰਦਾ ਹੈ। ਬਾਪ ਸਮਝਾਉਂਦੇ ਹਨ - ਵੇਖੋ, ਮਾਇਆ ਕਿੰਨੀ ਪ੍ਰਬਲ ਹੈ। ਮਨੁੱਖਾਂ
ਵਿੱਚ ਕਿੰਨਾ ਅਗਿਆਨ ਭਰ ਗਿਆ ਹੈ, ਅਗਿਆਨ ਦੇ ਕਾਰਨ ਬਾਪ ਨੂੰ ਵੀ ਸਰਵਵਿਆਪੀ ਕਹਿ ਦਿੰਦੇ ਹਨ। ਭਾਰਤ
ਕਿੰਨਾ ਫ਼ਸਟਕਲਾਸ ਸੀ। ਤੁਸੀਂ ਸਮਝਦੇ ਹੋ ਅਸੀਂ ਇਵੇਂ ਸੀ, ਹੁਣ ਫਿਰ ਬਣ ਰਹੇ ਹਾਂ। ਇਨ੍ਹਾਂ ਦੇਵਤਾਵਾਂ
ਦੀ ਕਿੰਨੀ ਮਹਿਮਾ ਹੈ, ਪਰ ਕੋਈ ਜਾਣਦੇ ਨਹੀਂ ਹਨ, ਤੁਸੀਂ ਬੱਚਿਆਂ ਦੇ ਸਿਵਾਏ। ਤੁਸੀਂ ਹੀ ਜਾਣਦੇ
ਹੋ ਬੇਹੱਦ ਦਾ ਬਾਪ ਗਿਆਨ ਸਾਗਰ ਆਕੇ ਸਾਨੂੰ ਪੜ੍ਹਾਉਂਦੇ ਹਨ ਫਿਰ ਵੀ ਮਾਇਆ ਬਹੁਤਿਆਂ ਨੂੰ ਸੰਸ਼ੇ
ਵਿੱਚ ਲੈ ਆਉਂਦੀ ਹੈ। ਝੂਠ ਕਪਟ ਛੱਡਦੇ ਨਹੀਂ। ਤਾਂ ਬਾਪ ਕਹਿੰਦੇ ਹਨ - ਸੱਚਾ - ਸੱਚਾ ਆਪਣਾ ਚਾਰਟ
ਲਿਖੋ। ਪਰ ਦੇਹ - ਅਭਿਮਾਨ ਦੇ ਕਾਰਨ ਸੱਚ ਨਹੀਂ ਦੱਸਦੇ ਹਨ। ਤਾਂ ਇਹ ਵੀ ਵਿਕਰਮ ਬਣ ਜਾਂਦਾ ਹੈ,
ਸੱਚ ਦੱਸਣਾ ਚਾਹੀਦਾ ਹੈ ਨਾ। ਨਹੀਂ ਤਾਂ ਬਹੁਤ ਸਜ਼ਾ ਖਾਣੀ ਪੈਂਦੀ ਹੈ। ਗਰਭ ਜੇਲ ਵਿਚ ਵੀ ਬਹੁਤ ਸਜ਼ਾ
ਮਿਲਦੀ ਹੈ। ਕਹਿੰਦੇ ਹਨ ਤੋਬਾ - ਤੋਬਾ। … ਅਸੀਂ ਫਿਰ ਇਵੇਂ ਦਾ ਕੰਮ ਨਹੀਂ ਕਰਾਂਗੇ। ਜਿਵੇਂ ਕਿਸੇ
ਨੂੰ ਮਾਰ ਮਿਲਦੀ ਹੈ ਤਾਂ ਵੀ ਇਵੇਂ ਮਾਫੀ ਮੰਗਦੇ ਹਨ। ਸਜ਼ਾ ਮਿਲਣ ਤੇ ਵੀ ਇਵੇਂ ਕਰਦੇ ਹਨ। ਹੁਣ ਤੁਸੀਂ
ਬੱਚੇ ਸਮਝਦੇ ਹੋ ਮਾਇਆ ਦਾ ਰਾਜ ਕੱਦ ਤੋਂ ਸ਼ੁਰੂ ਹੋਇਆ ਹੈ। ਪਾਪ ਕਰਦੇ ਰਹਿੰਦੇ ਹਨ। ਬਾਪ ਵੇਖਦੇ ਹਨ
- ਇਹ ਇੰਨਾ ਮਿੱਠੇ - ਮਿੱਠੇ ਮੁਲਾਇਮ ਨਹੀਂ ਬਣਦੇ ਹਨ। ਬਾਪ ਕਿੰਨਾ ਮੁਲਾਇਮ ਬੱਚੇ ਮਿਸਲ ਹੋ ਚਲਦੇ
ਹਨ, ਕਿਉਂਕਿ ਡਰਾਮਾ ਤੇ ਚਲਦੇ ਰਹਿੰਦੇ ਹਨ। ਕਹਿਣਗੇ ਜੋ ਹੋਇਆ ਡਰਾਮਾ ਦੀ ਭਾਵੀ। ਸਮਝਾਉਂਦੇ ਵੀ ਹਨ
ਕਿ ਅੱਗੇ ਫਿਰ ਇਵੇਂ ਨਾ ਹੋਵੇ। ਇਹ ਬਾਪਦਾਦਾ ਦੋਨੋ ਇਕੱਠੇ ਹਨ ਨਾ। ਦਾਦਾ ਦੀ ਮਤ ਆਪਣੀ, ਈਸ਼ਵਰ ਦੀ
ਮਤ ਆਪਣੀ ਹੈ। ਸਮਝਣਾ ਚਾਹੀਦਾ ਹੈ ਕਿ ਇਹ ਮਤ ਕੌਣ ਦਿੰਦਾ ਹੈ? ਇਹ ਵੀ ਬਾਪ ਤਾਂ ਹੈ ਨਾ। ਬਾਪ ਦੀ
ਤਾਂ ਮੰਨਣੀ ਚਾਹੀਦੀ ਹੈ। ਬਾਬਾ ਤਾਂ ਵੱਡਾ ਬਾਬਾ ਹੈ ਨਾ, ਇਸ ਲਈ ਬਾਬਾ ਕਹਿੰਦੇ ਹਨ ਇਵੇਂ ਹੀ ਸਮਝੋ
ਸ਼ਿਵਬਾਬਾ ਸਮਝਾਉਂਦੇ ਹਨ। ਨਹੀਂ ਸਮਝਣਗੇ ਤਾਂ ਪਦ ਵੀ ਨਹੀਂ ਪਾਉਣਗੇ। ਡਰਾਮਾ ਦੇ ਪਲਾਨ ਅਨੁਸਾਰ ਬਾਪ
ਵੀ ਹੈ, ਦਾਦਾ ਵੀ ਹੈ। ਬਾਪ ਦੀ ਸ਼੍ਰੀਮਤ ਮਿਲਦੀ ਹੈ। ਮਾਇਆ ਇਵੇਂ ਹੈ ਜੋ ਮਹਾਵੀਰ, ਪਹਿਲਵਾਨਾ ਤੋਂ
ਵੀ ਕੋਈ ਨਾ ਕੋਈ ਉਲਟਾ ਕੰਮ ਕਰਾ ਦਿੰਦੀ ਹੈ। ਸਮਝਿਆ ਜਾਂਦਾ ਹੈ ਇਹ ਬਾਪ ਦੀ ਮਤ ਤੇ ਨਹੀਂ ਹਨ। ਖੁਦ
ਵੀ ਫੀਲ ਕਰਦੇ ਹਨ, ਮੈਂ ਆਪਣੀ ਅਸੁਰੀ ਮਤ ਤੇ ਹਾਂ। ਸ਼੍ਰੀਮਤ ਦੇਣ ਵਾਲਾ ਆਕੇ ਹਾਜ਼ਰ ਹੋਇਆ ਹੈ। ਉਨ੍ਹਾਂ
ਦੀ ਹੈ ਈਸ਼ਵਰੀ ਮਤ। ਬਾਪ ਖੁਦ ਕਹਿੰਦੇ ਹਨ ਇਨ੍ਹਾਂ ਦੀ ਜੇ ਕੋਈ ਅਜਿਹੀ ਮਤ ਮਿਲ ਵੀ ਗਈ ਤਾਂ ਵੀ
ਉਨ੍ਹਾਂ ਨੂੰ ਮੈ ਠੀਕ ਕਰਨ ਵਾਲਾ ਬੈਠਾ ਹਾਂ। ਫਿਰ ਵੀ ਅਸੀਂ ਰੱਥ ਲਿਆ ਹੈ ਨਾ। ਅਸੀਂ ਰਥ ਲਿਆ ਤਾ
ਹੀ ਇਸਨੇ ਗਾਲੀ ਖਾਧੀ ਹੈ। ਨਹੀਂ ਤਾਂ ਕਦੀ ਗਾਲੀ ਨਹੀਂ ਖਾਧੀ। ਮੇਰੇ ਕਾਰਨ ਕਿੰਨੀਆਂ ਗਾਲਾਂ ਖਾਂਦੇ
ਹਨ। ਤਾਂ ਇਨ੍ਹਾਂ ਦੀ ਵੀ ਸੰਭਾਲ ਕਰਨੀ ਪੈਂਦੀ ਹੈ। ਬਾਪ ਰੱਖਿਆ ਜ਼ਰੂਰ ਕਰਦੇ ਹਨ। ਜਿਵੇਂ ਬੱਚਿਆਂ
ਦੀ ਰੱਖਿਆ ਬਾਪ ਕਰਦੇ ਹਨ ਨਾ। ਜਿੰਨਾ ਸੱਚਾਈ ਤੇ ਚਲਦੇ ਹਨ ਉੱਨੀ ਰੱਖਿਆ ਹੁੰਦੀ ਹੈ। ਝੂਠ ਦੀ
ਰੱਖਿਆ ਨਹੀਂ ਹੁੰਦੀ। ਉਨ੍ਹਾਂ ਦੀ ਤਾਂ ਫਿਰ ਸਜ਼ਾ ਕਾਇਮ ਹੋ ਜਾਂਦੀ ਹੈ। ਇਸਲਈ ਬਾਪ ਸਮਝਾਉਂਦੇ ਹਨ -
ਮਾਇਆ ਤਾਂ ਇੱਕਦਮ ਨੱਕ ਤੋਂ ਫੜ੍ਹਕੇ ਖਤਮ ਕਰ ਦਿੰਦੀ ਹੈ। ਬੱਚੇ ਖੁਦ ਫੀਲ ਕਰਦੇ ਹਨ ਮਾਇਆ ਖਾ ਲੈਂਦੀ
ਹੈ ਤਾਂ ਫਿਰ ਪੜ੍ਹਾਈ ਛੱਡ ਦਿੰਦੇ ਹਨ। ਬਾਪ ਕਹਿੰਦੇ ਹਨ ਪੜ੍ਹਾਈ ਜਰੂਰ ਪੜ੍ਹੋ। ਅੱਛਾ, ਕਿੱਥੇ
ਕਿਸਦਾ ਦੋਸ਼ ਹੈ। ਇਸ ਵਿੱਚ ਜਿਵੇਂ ਜੋ ਕਰੇਗਾ, ਸੋ ਭਵਿੱਖ ਵਿੱਚ ਪਾਏਗਾ ਕਿਓਂਕਿ ਹੁਣ ਦੁਨੀਆਂ ਬਦਲ
ਰਹੀ ਹੈ। ਮਾਇਆ ਇਵੇਂ ਅੰਗੂਰੀ ਮਾਰ ਦਿੰਦੀ ਹੈ ਜੋ ਉਹ ਖੁਸ਼ੀ ਨਹੀਂ ਰਹਿੰਦੀ ਹੈ। ਫਿਰ ਚੀਖਦੇ ਹਨ -
ਬਾਬਾ, ਪਤਾ ਨਹੀਂ ਕੀ ਹੁੰਦਾ ਹੈ। ਯੁੱਧ ਦੇ ਮੈਦਾਨ ਵਿੱਚ ਬਹੁਤ ਖ਼ਬਰਦਾਰ ਰਹਿੰਦੇ ਹਨ ਕਿ ਕਿੱਥੇ
ਕੋਈ ਅੰਗੂਰੀ ਨਾ ਮਾਰ ਦੇ। ਫਿਰ ਵੀ ਜਾਸਤੀ ਤਾਕਤ ਵਾਲੇ ਹੁੰਦੇ ਹਨ ਤਾਂ ਦੂਜੇ ਨੂੰ ਡਿਗਾ ਦਿੰਦੇ ਹਨ।
ਫਿਰ ਦੂਜੇ ਦਿਨ ਤੇ ਰੱਖਦੇ ਹਨ। ਇਹ ਮਾਇਆ ਦੀ ਲੜਾਈ ਤਾਂ ਅੰਤ ਤੱਕ ਚੱਲਦੀ ਰਹਿੰਦੀ ਹਨ। ਥੱਲੇ -
ਉੱਪਰ ਹੁੰਦੇ ਰਹਿੰਦੇ ਹਨ। ਕਈ ਬੱਚੇ ਸੱਚ ਨਹੀਂ ਦੱਸਦੇ ਹਨ। ਇੱਜ਼ਤ ਦਾ ਬਹੁਤ ਡਰ ਹੈ - ਪਤਾ ਨਹੀਂ
ਬਾਬਾ ਕੀ ਕਹਿਣਗੇ। ਜਦ ਤੱਕ ਸੱਚ ਦੱਸਿਆ ਨਹੀਂ ਹੈ ਤੱਦ ਤੱਕ ਅੱਗੇ ਚਲ ਨਾ ਸਕਣ। ਅੰਦਰ ਵਿੱਚ ਖਟਕਦਾ
ਰਹਿੰਦਾ ਹੈ, ਫਿਰ ਵ੍ਰਿਧੀ ਹੋ ਜਾਂਦੀ ਹੈ। ਆਪੇ ਹੀ ਸੱਚ ਕਦੀ ਨਹੀਂ ਦੱਸਣਗੇ। ਕਿੱਥੇ ਦੋ ਹੈ ਤਾਂ
ਸਮਝਦੇ ਹਨ ਇਹ ਬਾਬਾ ਨੂੰ ਸੁਣਾਉਣਗੇ ਤਾਂ ਅਸੀਂ ਵੀ ਸੁਣਾ ਦਈਏ। ਮਾਇਆ ਬੜੀ ਦੁਸ਼ਤਰ ਹੈ। ਸਮਝਿਆ
ਜਾਂਦਾ ਹੈ ਉਨ੍ਹਾਂ ਦੀ ਤਕਦੀਰ ਵਿੱਚ ਇੰਨਾ ਉੱਚ ਪਦ ਨਹੀਂ ਹੈ ਤਾਂ ਸਰਜਨ ਛਿਪਾਉਂਦੇ ਹਨ। ਛਿਪਾਉਣ
ਨਾਲ ਬਿਮਾਰੀ ਛੁੱਟੇਗੀ ਨਹੀਂ। ਜਿੰਨਾ ਛਿਪਾਉਂਣਗੇ ਉਨ੍ਹਾਂ ਡਿੱਗਦੇ ਹੀ ਰਹਿਣਗੇ। ਭੂਤ ਤਾਂ ਸਭ
ਵਿੱਚ ਹੈ ਨਾ। ਜਦੋਂ ਤਕ ਕਰਮਾਤੀਤ ਅਵਸਥਾ ਨਹੀਂ ਬਣੀ, ਉਦੋਂ ਤੱਕ ਕ੍ਰਿਮੀਨਲ ਆਈ ਵੀ ਛੱਡਦੀ ਨਹੀਂ
ਹੈ। ਸਭ ਤੋਂ ਵੱਡਾ ਦੁਸ਼ਮਣ ਹੈ ਕਾਮ। ਕਈ ਡਿੱਗ ਪੈਂਦੇ ਹਨ। ਬਾਬਾ ਤਾਂ ਬਾਰ - ਬਾਰ ਸਮਝਾਉਂਦੇ ਹਨ
ਸ਼ਿਵਬਾਬਾ ਦੇ ਸਿਵਾਏ ਕੋਈ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਕਈ ਤਾਂ ਇਵੇਂ ਪੱਕੇ ਹਨ, ਜੋ ਕਦੀ
ਕਿਸੇ ਦੀ ਯਾਦ ਵੀ ਨਹੀਂ ਆਵੇਗੀ। ਪਤੀਵਰਤਾ ਇਸਤਰੀ ਹੁੰਦੀ ਹੈ ਨਾ, ਉਨ੍ਹਾਂ ਦੀ ਕੁਬੁੱਧੀ ਨਹੀਂ
ਹੁੰਦੀ ਹੈ, ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਾਨੂੰ
ਪੜ੍ਹਾਉਣ ਵਾਲਾ ਖੁੱਦ ਗਿਆਨ ਦਾ ਸਾਗਰ, ਬੇਹੱਦ ਦਾ ਬਾਪ ਹੈ, ਇਸ ਵਿੱਚ ਕਦੀ ਸੰਸ਼ੇ ਨਹੀਂ ਲਿਆਉਣਾ
ਹੈ, ਝੂਠ ਕਪਟ ਛੱਡ ਆਪਣਾ ਸੱਚਾ - ਸੱਚਾ ਚਾਰਟ ਰੱਖਣਾ ਹੈ। ਦੇਹ - ਅਭਿਮਾਨ ਵਿੱਚ ਆਕੇ ਕਦੀ ਟ੍ਰੇਟਰ
ਨਹੀਂ ਬਣਨਾ ਹੈ।
2. ਡਰਾਮਾ ਨੂੰ ਬੁੱਧੀ
ਵਿੱਚ ਰੱਖ ਬਾਪ ਸਮਾਨ ਬਹੁਤ - ਬਹੁਤ ਮਿੱਠਾ ਮੁਲਾਇਮ (ਨਰਮ) ਬਣ ਕੇ ਰਹਿਣਾ ਹੈ। ਆਪਣਾ ਹੰਕਾਰ ਨਹੀਂ
ਵਿਖਾਉਣਾ ਹੈ। ਆਪਣੀ ਮੱਤ ਛੱਡ ਇੱਕ ਬਾਪ ਦੀ ਸ਼੍ਰੇਸ਼ਠ ਮਤ ਤੇ ਚੱਲਣਾ ਹੈ।
ਵਰਦਾਨ:-
ਇੱਕ ਬਾਪ ਦੇ ਲਵ ਵਿੱਚ ਲਵਲੀਨ ਹੋ ਮੰਜ਼ਿਲ ਤੇ ਪਹੁੰਚਣ ਵਾਲੇ ਸਰਵ ਆਕਰਸ਼ਣ ਮੁਕਤ ਭਵ
ਬਾਪਦਾਦਾ ਬੱਚਿਆਂ ਨੂੰ
ਆਪਣੇ ਸਨੇਹ ਅਤੇ ਸਹਿਯੋਗ ਦੀ ਗੋਦੀ ਵਿੱਚ ਬਿਠਾਕੇ ਮੰਜ਼ਿਲ ਤੇ ਲੈ ਜਾਂਦੇ ਹਨ। ਇਹ ਮਾਰਗ ਮਿਹਨਤ ਦਾ
ਨਹੀਂ ਹੈ ਪਰ ਜਦੋਂ ਹਾਈਵੇ ਦੇ ਬਜਾਏ ਗਲੀਆਂ ਵਿੱਚ ਚਲੇ ਜਾਂਦੇ ਹੋ ਜਾਂ ਮੰਜ਼ਿਲ ਦੇ ਨਿਸ਼ਾਨੇ ਤੋਂ
ਹੋਰ ਅੱਗੇ ਵੱਧ ਜਾਂਦੇ ਹੋ ਤਾਂ ਮੁੜਨ ਦੀ ਮਿਹਨਤ ਕਰਨੀ ਪੈਂਦੀ ਹੈ। ਮਿਹਨਤ ਤੋਂ ਬਚਣ ਦਾ ਸਾਧਨ ਹੈ
ਇੱਕ ਦੀ ਮੋਹਬਤ ਵਿੱਚ ਰਹੋ। ਇੱਕ ਬਾਪ ਦੇ ਲਵ ਦੇ ਵਿੱਚ ਲੀਨ ਹੋਕੇ ਹਰ ਕੰਮ ਕਰੋ ਤਾਂ ਕੁਝ ਦਿਖਾਈ
ਨਹੀਂ ਦਵੇਗਾ। ਸਰਵ ਅਕਰਸ਼ਨਾਂ ਤੋਂ ਮੁਕਤ ਹੋ ਜਾਣਗੇ।
ਸਲੋਗਨ:-
ਆਪਣੀ ਖੁਸ਼ਨਸ਼ੀਬੀ
ਦਾ ਅਨੁਭਵ ਚੇਹਰੇ ਅਤੇ ਚੱਲਣ ਤੋਂ ਕਰਾਓ।