31.01.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਪੁੰਨ
ਆਤਮਾ ਬਣਨਾ ਹੈ ਤਾਂ ਆਪਣਾ ਪੋਤਾਮੇਲ ਵੇਖੋ ਕਿ ਕੋਈ ਪਾਪ ਤਾਂ ਨਹੀਂ ਹੁੰਦਾ ਹੈ, ਸੱਚ ਦਾ ਖਾਤਾ ਜਮਾ
ਹੈ?"
ਪ੍ਰਸ਼ਨ:-
ਸਭ ਤੋਂ ਵੱਡਾ
ਪਾਪ ਕਿਹੜਾ ਹੈ?
ਉੱਤਰ:-
ਕਿਸੇ ਤੇ ਵੀ
ਬੁਰੀ ਦ੍ਰਿਸ਼ਟੀ ਰੱਖਣਾ - ਇਹ ਸਭ ਤੋਂ ਵੱਡਾ ਪਾਪ ਹੈ। ਤੁਸੀਂ ਪੁੰਨ ਆਤਮਾ ਬਣਨ ਵਾਲੇ ਕਿਸੇ ਤੇ ਵੀ
ਬੁਰੀ ਦ੍ਰਿਸ਼ਟੀ (ਵਿਕਾਰੀ ਦ੍ਰਿਸ਼ਟੀ) ਨਹੀਂ ਰੱਖ ਸਕਦੇ। ਜਾਂਚ ਕਰਨੀ ਹੈ ਅਸੀਂ ਕਿੱਥੇ ਤੱਕ ਯੋਗ
ਵਿੱਚ ਰਹਿੰਦੇ ਹਾਂ? ਕੋਈ ਪਾਪ ਤਾਂ ਨਹੀਂ ਕਰਦੇ ਹਾਂ? ਉੱਚ ਪਦ ਪਾਓਣਾ ਹੈ ਤਾਂ ਖ਼ਬਰਦਾਰੀ ਰੱਖੋ ਕਿ
ਜ਼ਰਾ ਵੀ ਕੁਦ੍ਰਿਸ਼ਟੀ ਨਾ ਹੋਵੇ। ਬਾਪ ਜੋ ਸ਼੍ਰੀਮਤ ਦਿੰਦੇ ਹਨ ਉਸ ਤੇ ਪੂਰਾ ਚੱਲਦੇ ਰਹੋ।
ਗੀਤ:-
ਮੁੱਖੜਾ ਵੇਖ ਲੈ
ਪ੍ਰਾਣੀ...
ਓਮ ਸ਼ਾਂਤੀ
ਬੇਹੱਦ ਬਾਪ ਆਪਣੇ ਬੱਚਿਆਂ ਨੂੰ ਕਹਿੰਦੇ ਹਨ ਬੱਚੇ, ਆਪਣੇ ਅੰਦਰ ਜ਼ਰਾ ਜਾਂਚ ਕਰੋ। ਇਹ ਤਾਂ ਮਨੁੱਖਾਂ
ਨੂੰ ਪਤਾ ਰਹਿੰਦਾ ਹੈ ਕਿ ਅਸੀਂ ਸਾਰੇ ਜੀਵਨ ਵਿੱਚ ਕਿੰਨੇ ਪਾਪ, ਕਿੰਨੇ ਪੁੰਨ ਕੀਤੇ ਹਨ? ਰੋਜ਼ਾਨਾ
ਆਪਣਾ ਪੋਤਾਮੇਲ ਵੇਖੋ - ਕਿੰਨੇ ਪਾਪ ਅਤੇ ਕਿੰਨੇ ਪੁੰਨ ਕੀਤੇ ਹਨ? ਕਿਸੇ ਨੂੰ ਰੰਜ (ਨਾਰਾਜ਼) ਤਾਂ
ਨਹੀਂ ਕੀਤਾ? ਹਰ ਇੱਕ ਮਨੁੱਖ ਸਮਝ ਸਕਦੇ ਹਨ - ਅਸੀਂ ਲਾਇਫ ਵਿੱਚ ਕੀ - ਕੀ ਕੀਤਾ ਹੈ? ਕਿੰਨਾ ਪਾਪ
ਕੀਤਾ ਹੈ, ਕਿੰਨਾ ਦਾਨ - ਪੁੰਨ ਆਦਿ ਕੀਤਾ ਹੈ? ਮਨੁੱਖ ਯਾਤਰਾ ਤੇ ਜਾਂਦੇ ਹਨ ਤਾਂ ਦਾਨ - ਪੁੰਨ
ਕਰਦੇ ਹਨ। ਕੋਸ਼ਿਸ਼ ਕਰਕੇ ਪਾਪ ਨਹੀਂ ਕਰਦੇ ਹਨ। ਤਾਂ ਬਾਪ ਬੱਚਿਆਂ ਤੋਂ ਪੁੱਛਦੇ ਹਨ - ਕਿੰਨੇ ਪਾਪ -
ਕਿੰਨੇ ਪੁੰਨ ਕੀਤੇ ਹਨ? ਹੁਣ ਤੁਸੀਂ ਬੱਚਿਆਂ ਨੂੰ ਪੁੰਨ ਆਤਮਾ ਬਣਨਾ ਹੈ। ਕੋਈ ਵੀ ਪਾਪ ਨਹੀਂ ਕਰਨਾ
ਹੈ। ਪਾਪ ਵੀ ਕਈ ਕਿਸਮ ਦੇ ਹੁੰਦੇ ਹਨ। ਕੋਈ ਤੇ ਬੁਰੀ ਦ੍ਰਿਸ਼ਟੀ ਜਾਂਦੀ ਹੈ ਤਾਂ ਇਹ ਵੀ ਪਾਪ ਹੈ।
ਬੁਰੀ ਦ੍ਰਿਸ਼ਟੀ ਹੁੰਦੀ ਹੀ ਹੈ ਵਿਕਾਰ ਦੀ। ਉਹ ਹੈ ਸਭਤੋਂ ਖ਼ਰਾਬ। ਕਦੀ ਵੀ ਵਿਕਾਰ ਦੀ ਦ੍ਰਿਸ਼ਟੀ ਨਹੀਂ
ਜਾਣੀ ਚਾਹੀਦੀ। ਅਕਸਰ ਕਰਕੇ ਇਸਤ੍ਰੀ - ਪੁਰਸ਼ ਦੀ ਤਾਂ ਵਿਕਾਰ ਦੀ ਹੀ ਦ੍ਰਿਸ਼ਟੀ ਹੁੰਦੀ ਹੈ। ਕੁਮਾਰ
- ਕੁਮਾਰੀ ਦੀ ਵੀ ਕਿੱਥੇ ਨਾ ਕਿੱਥੇ ਵਿਕਾਰ ਦੀ ਦ੍ਰਿਸ਼ਟੀ ਉੱਠਦੀ ਹੈ। ਹੁਣ ਬਾਪ ਕਹਿੰਦੇ ਹਨ ਇਹ
ਵਿਕਾਰ ਦੀ ਦ੍ਰਿਸ਼ਟੀ ਨਹੀਂ ਹੋਣੀ ਚਾਹੀਦੀ। ਨਹੀਂ ਤਾਂ ਤੁਹਾਨੂੰ ਬਾਂਦਰ ਕਹਿਣਾ ਪਵੇਗਾ। ਨਾਰਦ ਦਾ
ਮਿਸਾਲ ਹੈ ਨਾ। ਬੋਲਿਆ ਅਸੀਂ ਲਕਸ਼ਮੀ ਨੂੰ ਵਰ ਸਕਦੇ ਹਾਂ! ਤੁਸੀਂ ਵੀ ਕਹਿੰਦੇ ਹੋ ਨਾ ਅਸੀਂ ਤਾਂ
ਲਕਸ਼ਮੀ ਨੂੰ ਵਰਾਂਗੇ। ਨਾਰੀ ਤੋਂ ਲਕਸ਼ਮੀ, ਨਰ ਤੋਂ ਨਾਰਾਇਣ ਬਣਾਂਗੇ। ਬਾਪ ਕਹਿੰਦੇ ਹਨ ਆਪਣੇ ਦਿਲ
ਤੋਂ ਪੁੱਛੋ - ਕਿੱਥੋਂ ਤੱਕ ਅਸੀਂ ਪੁੰਨ ਆਤਮਾ ਬਣੇ ਹਾਂ? ਕੋਈ ਪਾਪ ਤਾਂ ਨਹੀਂ ਕਰਦੇ ਹਾਂ? ਕਿੱਥੇ
ਤੱਕ ਯੋਗ ਵਿੱਚ ਰਹਿੰਦੇ ਹਾਂ?
ਤੁਸੀਂ ਬੱਚੇ ਤਾਂ ਬਾਪ
ਨੂੰ ਪਛਾਣਦੇ ਹੋ ਤਾਂ ਹੀ ਤਾਂ ਇੱਥੇ ਬੈਠੇ ਹੋ ਨਾ। ਦੁਨੀਆਂ ਦੇ ਮਨੁੱਖ ਥੋੜ੍ਹੇ ਹੀ ਬਾਬਾ ਨੂੰ
ਪਛਾਨਣਗੇ ਕਿ ਇਹ ਬਾਪਦਾਦਾ ਹੈ। ਤੁਸੀਂ ਬ੍ਰਾਹਮਣ ਬੱਚੇ ਤਾਂ ਜਾਣਦੇ ਹੋ ਪਰਮਪਿਤਾ ਪ੍ਰਮਾਤਮਾ ਬ੍ਰਹਮਾ
ਵਿੱਚ ਪ੍ਰਵੇਸ਼ ਹੋਕੇ ਸਾਨੂੰ ਅਵਿਨਾਸ਼ੀ ਗਿਆਨ ਰਤਨਾਂ ਦਾ ਖਜ਼ਾਨਾ ਦਿੰਦੇ ਹਨ। ਮਨੁੱਖਾਂ ਦੇ ਕੋਲ ਹੁੰਦਾ
ਹੈ ਵਿਨਾਸ਼ੀ ਧਨ। ਉਹੀ ਦਾਨ ਕਰਦੇ ਹਨ, ਉਹ ਤਾਂ ਹੈ ਪੱਥਰ। ਇਹ ਹੈ ਗਿਆਨ ਦੇ ਰਤਨ। ਗਿਆਨ ਸਾਗਰ ਬਾਪ
ਦੇ ਕੋਲ ਹੀ ਰਤਨ ਹਨ। ਇਹ ਇੱਕ - ਇੱਕ ਰਤਨ ਲੱਖਾਂ ਰੁਪਇਆਂ ਦਾ ਹੈ। ਰਤਨਾਗਰ ਬਾਪ ਤੋਂ ਗਿਆਨ ਧਾਰਨ
ਕਰ ਅਤੇ ਫੇਰ ਇਨ੍ਹਾਂ ਰਤਨਾਂ ਨੂੰ ਦਾਨ ਕਰਨਾ ਹੈ। ਜਿਨਾਂ ਜੋ ਲਵੇ ਅਤੇ ਦਵੇ, ਉਨ੍ਹਾਂ ਉੱਚ ਪਦ ਪਾਵੇ।
ਤਾਂ ਬਾਪ ਸਮਝਾਉਂਦੇ ਹਨ ਆਪਣੇ ਅੰਦਰ ਵੇਖੋ ਅਸੀਂ ਕਿੰਨੇ ਪਾਪ ਕੀਤੇ ਹਨ? ਹੁਣ ਕੋਈ ਪਾਪ ਤਾਂ ਨਹੀਂ
ਹੁੰਦਾ ਹੈ? ਜ਼ਰਾ ਵੀ ਕੁਦ੍ਰਿਸ਼ਟੀ ਨਾ ਹੋਵੇ। ਬਾਪ ਜੋ ਸ਼੍ਰੀਮਤ ਦਿੰਦੇ ਹਨ ਉਸ ਤੇ ਪੂਰਾ ਚੱਲਦੇ ਰਹੋ,
ਇਹ ਖ਼ਬਰਦਾਰੀ ਚਾਹੀਦੀ। ਮਾਇਆ ਦੇ ਤੂਫ਼ਾਨ ਤਾਂ ਭਾਵੇਂ ਆਉਣ ਪਰ ਕਰਮਇੰਦ੍ਰਿਆਂ ਤੋਂ ਕੋਈ ਵਿਕਰਮ ਨਹੀਂ
ਕਰਨਾ ਹੈ। ਕਿਸੇ ਵਲ ਕੁਦ੍ਰਿਸ਼ਟੀ ਜਾਵੇ ਤਾਂ ਉਸਦੇ ਅੱਗੇ ਖੜਾ ਵੀ ਨਹੀਂ ਹੋਣਾ ਚਾਹੀਦਾ। ਇੱਕਦਮ ਚਲਾ
ਜਾਣਾ ਚਾਹੀਦਾ। ਪਤਾ ਪੈ ਜਾਂਦਾ ਹੈ - ਇਨ੍ਹਾਂ ਦੀ ਕੁਦ੍ਰਿਸ਼ਟੀ ਹੈ। ਜੇਕਰ ਉੱਚ ਪਦ ਪਾਣਾ ਹੈ ਤਾਂ
ਬਹੁਤ ਖ਼ਬਰਦਾਰ ਰਹਿਣਾ ਹੈ। ਕੁਦ੍ਰਿਸ਼ਟੀ ਹੋਵੇਗੀ ਤਾਂ ਫੇਰ ਲੂਲੇ - ਲੰਗੜੇ ਬਣ ਪੈਣਗੇ। ਬਾਪ ਜੋ
ਸ਼੍ਰੀਮਤ ਦਿੰਦੇ ਹਨ, ਉਸ ਤੇ ਚੱਲਣਾ ਹੈ। ਬਾਪ ਨੂੰ ਬੱਚੇ ਹੀ ਪਛਾਣ ਸਕਦੇ ਹਨ। ਸਮਝੋ ਬਾਬਾ ਕਿੱਥੇ
ਜਾਂਦਾ ਹੈ, ਬੱਚੇ ਹੀ ਸਮਝਣਗੇ ਕਿ ਬਾਪਦਾਦਾ ਆਇਆ ਹੈ। ਅਤੇ ਮਨੁੱਖ ਵੇਖਦੇ ਤਾਂ ਬਹੁਤ ਹਨ ਪਰ ਉਨ੍ਹਾਂ
ਨੂੰ ਥੋੜ੍ਹੇਹੀ ਪਤਾ ਹੈ। ਕੋਈ ਪੁੱਛੇ ਵੀ ਇਹ ਕੌਣ ਹਨ? ਬੋਲੋ, ਬਾਪਦਾਦਾ ਹੈ। ਬੈਜ਼ ਤਾਂ ਸਭਦੇ ਕੋਲ
ਹੋਣੇ ਹੀ ਚਾਹੀਦੇ। ਬੋਲੋ, ਸ਼ਿਵਬਾਬਾ ਸਾਨੂੰ ਇਸ ਦਾਦਾ ਦੁਆਰਾ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਦਿੰਦੇ
ਹਨ। ਇਹ ਹੈ ਸਪ੍ਰਿਚੂਅਲ ਨਾਲੇਜ। ਸਪ੍ਰਿਚੂਅਲ ਫ਼ਾਦਰ ਸਭ ਰੂਹਾਂ ਦਾ ਬਾਪ ਬੈਠ ਇਹ ਨਾਲੇਜ਼ ਦਿੰਦੇ ਹਨ।
ਸ਼ਿਵ ਭਗਵਾਨੁਵਾਚ, ਗੀਤਾ ਵਿੱਚ ਕ੍ਰਿਸ਼ਨ ਭਗਵਾਨੁਵਾਚ ਗ਼ਲਤ ਹੈ। ਗਿਆਨ ਸਾਗਰ ਪਤਿਤ - ਪਾਵਨ ਸ਼ਿਵ ਨੂੰ
ਹੀ ਕਿਹਾ ਜਾਂਦਾ ਹੈ। ਗਿਆਨ ਨਾਲ ਹੀ ਸਦਗਤੀ ਹੁੰਦੀ ਹੈ। ਇਹ ਹੈ ਅਵਿਨਾਸ਼ੀ ਗਿਆਨ ਰਤਨ। ਸਦਗਤੀ ਦਾਤਾ
ਇੱਕ ਹੀ ਬਾਪ ਹੈ। ਇਹ ਸਭ ਅੱਖਰ ਪੂਰੀ ਤਰ੍ਹਾਂ ਯਾਦ ਰੱਖਣੇ ਚਾਹੀਦੇ। ਹੁਣ ਬੱਚੇ ਸਮਝਦੇ ਹਨ ਕਿ ਅਸੀਂ
ਬਾਪ ਨੂੰ ਜਾਣਦੇ ਹਾਂ ਅਤੇ ਬਾਪ ਵੀ ਸਮਝਦੇ ਹਨ ਕਿ ਅਸੀਂ ਬੱਚਿਆਂ ਨੂੰ ਜਾਣਦੇ ਹਾਂ। ਬਾਪ ਤਾਂ
ਕਹਿਣਗੇ ਨਾ - ਇਹ ਸਭ ਸਾਡੇ ਬੱਚੇ ਹਨ, ਪਰ ਜਾਣ ਨਹੀਂ ਸਕਦੇ ਹਨ। ਤਕਦੀਰ ਵਿੱਚ ਹੋਵੇਗਾ ਤਾਂ ਅੱਗੇ
ਚੱਲਕੇ ਜਾਨਣਗੇ। ਸਮਝੋ ਇਹ ਬਾਬਾ ਕਿਧਰੇ ਜਾਂਦਾ ਹੈ, ਕੋਈ ਪੁੱਛਦੇ ਹਨ ਕਿ ਇਹ ਕੌਣ ਹੈ? ਜ਼ਰੂਰ ਸ਼ੁੱਧ
ਭਾਵ ਨਾਲ ਹੀ ਪੁੱਛਣਗੇ। ਅੱਖਰ ਹੀ ਇਹ ਬੋਲੋ ਕਿ ਬਾਪਦਾਦਾ ਹੈ। ਬੇਹੱਦ ਦਾ ਬਾਪ ਹੈ ਨਿਰਾਕਾਰ। ਉਹ
ਜਦੋਂ ਤੱਕ ਸਾਗਰ ਵਿੱਚ ਨਾ ਆਏ ਉਦੋਂ ਤੱਕ ਬਾਪ ਤੋਂ ਵਰਸਾ ਕਿਵੇਂ ਮਿਲੇ? ਤਾਂ ਸ਼ਿਵਬਾਬਾ ਪ੍ਰਜਾਪਿਤਾ
ਬ੍ਰਹਮਾ ਦੁਆਰਾ ਅਡਾਪਟ ਕਰ ਵਰਸਾ ਦਿੰਦੇ ਹਨ। ਇਹ ਪ੍ਰਜਾਪਿਤਾ ਬ੍ਰਹਮਾ ਅਤੇ ਇਹ ਬੀ.ਕੇ. ਹਨ।
ਪੜ੍ਹਾਉਣ ਵਾਲਾ ਗਿਆਨ ਦਾ ਸਾਗਰ ਹੈ। ਉਨ੍ਹਾਂ ਤੋਂ ਹੀ ਵਰਸਾ ਮਿਲਦਾ ਹੈ। ਇਹ ਬ੍ਰਹਮਾ ਵੀ ਪੜ੍ਹਦਾ
ਹੈ। ਇਹ ਬ੍ਰਾਹਮਣ ਤੋਂ ਫੇਰ ਦੇਵਤਾ ਬਣਨ ਵਾਲਾ ਹੈ। ਕਿੰਨਾ ਸਹਿਜ ਹੈ ਸਮਝਾਉਣਾ। ਕੋਈ ਨੂੰ ਵੀ ਬੈਜ਼
ਤੇ ਸਮਝਾਉਣਾ ਚੰਗਾ ਹੈ। ਬੋਲੋ, ਬਾਬਾ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ
ਜਾਣਗੇ। ਪਾਵਨ ਬਣ ਅਤੇ ਪਾਵਨ ਦੁਨੀਆਂ ਵਿੱਚ ਚਲੇ ਜਾਵੋਗੇ। ਇਹ ਪਤਿਤ - ਪਾਵਨ ਬਾਪ ਹੈ ਨਾ। ਅਸੀਂ
ਪੁਰਸ਼ਾਰਥ ਕਰ ਰਹੇ ਹਾਂ ਪਾਵਨ ਬਣਨ ਦਾ। ਜਦੋਂ ਵਿਨਾਸ਼ ਦਾ ਵਕ਼ਤ ਹੋਵੇਗਾ ਤਾਂ ਫੇਰ ਸਾਡੀ ਪੜ੍ਹਾਈ
ਪੂਰੀ ਹੋ ਜਾਵੇਗੀ। ਕਿੰਨਾ ਸਹਿਜ ਹੈ ਸਮਝਾਉਣਾ। ਕੋਈ ਵੀ ਕਿੱਥੇ ਆਉਂਦੇ - ਜਾਣਦੇ ਹਨ ਤਾਂ ਵੀ ਬੈਜ਼
ਨਾਲ ਹੋਣਾ ਚਾਹੀਦਾ। ਇਸ ਬੈਜ਼ ਦੇ ਨਾਲ ਫੇਰ ਇੱਕ ਛੋਟਾ ਪਰਚਾ ਵੀ ਹੋਣਾ ਚਾਹੀਦਾ। ਉਸ ਵਿੱਚ ਲਿਖਿਆ
ਹੋਵੇ ਕਿ ਭਾਰਤ ਵਿੱਚ ਬਾਪ ਆਕੇ ਫ਼ੇਰ ਤੋਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸਥਾਪਨ ਕਰਦੇ ਹਨ। ਹੋਰ
ਸਭ ਅਨੇਕ ਧਰਮ ਇਸ ਮਹਾਂਭਾਰਤ ਲੜ੍ਹਾਈ ਦੁਆਰਾ ਕਲਪ ਪਹਿਲੇ ਮਿਸਲ ਡਰਾਮਾ ਪਲੈਨ ਅਨੁਸਾਰ ਖ਼ਤਮ ਹੋ
ਜਾਣਗੇ। ਇਵੇਂ ਪਰਚੇ 2 - 4 ਲੱਖ ਛਪੇ ਹੋਣ, ਜੋ ਕੋਈ ਨੂੰ ਵੀ ਪਰਚਾ ਦੇ ਸਕਦੇ ਹਾਂ। ਉਪਰ ਵਿੱਚ
ਤ੍ਰਿਮੂਰਤੀ ਹੋਵੇ, ਦੂਜੇ ਪਾਸੇ ਸੈਂਟਰ ਦੀ ਅਡਰੈਸ ਹੋਵੇ। ਬੱਚਿਆਂ ਨੂੰ ਸਾਰਾ ਦਿਨ ਸਰਵਿਸ ਦਾ ਖ਼ਿਆਲ
ਚੱਲਣਾ ਚਾਹੀਦਾ।
ਬੱਚਿਆਂ ਨੇ ਗੀਤ ਸੁਣਿਆ
- ਰੋਜ਼ ਆਪਣਾ ਪੋਤਾਮੇਲ ਬੈਠ ਕੱਢਣਾ ਚਾਹੀਦਾ ਕਿ ਅੱਜ ਸਾਰੇ ਦਿਨ ਵਿੱਚ ਸਾਡੀ ਅਵਸਥਾ ਕਿਵੇਂ ਰਹੀ?
ਬਾਬਾ ਨੇ ਇਵੇਂ ਬਹੁਤ ਮਨੁੱਖ ਵੇਖੇ ਹਨ ਜੋ ਰੋਜ਼ ਰਾਤ ਨੂੰ ਸਾਰੇ ਦਿਨ ਦਾ ਪੋਤਾਮੇਲ ਬੈਠ ਲਿੱਖਦੇ ਹਨ।
ਜਾਂਚ ਕਰਦੇ ਹਨ - ਕੋਈ ਖ਼ਰਾਬ ਕੰਮ ਤਾਂ ਨਹੀਂ ਕੀਤਾ? ਸਾਰਾ ਲਿੱਖਦੇ ਹਨ। ਸਮਝਦੇ ਹਨ ਚੰਗੀ ਜੀਵਨ
ਕਹਾਣੀ ਲਿਖੀ ਹੋਈ ਹੋਵੇਗੀ ਤਾਂ ਪਿਛਾੜੀ ਵਾਲੇ ਵੀ ਪੜ੍ਹਕੇ ਇਵੇਂ ਸਿੱਖਣਗੇ। ਇਵੇਂ ਲਿੱਖਣ ਵਾਲੇ
ਚੰਗੇ ਆਦਮੀ ਹੀ ਹੁੰਦੇ ਹਨ। ਵਿਕਾਰੀ ਤਾਂ ਸਭ ਹੁੰਦੇ ਹੀ ਹਨ। ਇੱਥੇ ਤਾਂ ਉਹ ਗੱਲ ਨਹੀਂ ਹੈ। ਤੁਸੀਂ
ਆਪਣਾ ਪੋਤਾਮੇਲ ਰੋਜ਼ ਵੇਖੋ। ਫੇਰ ਬਾਬਾ ਦੇ ਕੋਲ ਭੇਜ ਦੇਣਾ ਚਾਹੀਦਾ ਤਾਂ ਉਨਤੀ ਚੰਗੀ ਹੋਵੇਗੀ ਅਤੇ
ਡਰ ਵੀ ਰਵੇਗਾ। ਸਭ ਕਲੀਅਰ ਲਿਖਣਾ ਚਾਹੀਦਾ - ਅੱਜ ਸਾਡੀ ਬੁਰੀ ਦ੍ਰਿਸ਼ਟੀ ਗਈ, ਇਹ ਹੋਇਆ… । ਜੋ ਇੱਕ
ਦੋ ਨੂੰ ਦੁੱਖ ਦਿੰਦੇ ਹਨ ਬਾਬਾ ਉਨ੍ਹਾਂ ਨੂੰ ਗਾਜ਼ੀ ਕਹਿੰਦੇ ਹਨ। ਜਨਮ - ਜਨਮਾਂਤ੍ਰ ਦੇ ਪਾਪ ਤੁਹਾਡੇ
ਸਿਰ ਤੇ ਹਨ। ਹੁਣ ਤੁਹਾਨੂੰ ਯਾਦ ਦੇ ਬਲ ਨਾਲ ਪਾਪਾਂ ਦਾ ਬੋਝ ਉਤਾਰਨਾ ਹੈ ਇਸਲਈ ਰੋਜ਼ ਵੇਖਣਾ ਚਾਹੀਦਾ
ਅਸੀਂ ਸਾਰੇ ਦਿਨ ਵਿੱਚ ਕਿੰਨਾ ਗਾਜ਼ੀ ਬਣੇ ਹਾਂ? ਕਿਸੇ ਨੂੰ ਦੁੱਖ ਦੇਣਾ ਗੋਇਆ ਗਾਜ਼ੀ ਬਣਨਾ ਹੈ। ਪਾਪ
ਬਣ ਜਾਂਦਾ ਹੈ। ਬਾਪ ਕਹਿੰਦੇ ਹਨ ਗਾਜ਼ੀ ਬਣ ਕਿਸੇ ਨੂੰ ਦੁੱਖ ਨਾ ਦਵੋ। ਆਪਣੀ ਪੂਰੀ ਜਾਂਚ ਕਰੋ - ਅਸੀਂ
ਕਿੰਨਾ ਪਾਪ, ਕਿੰਨਾ ਪੁੰਨ ਕੀਤਾ ਹੈ? ਜੋ ਵੀ ਮਿਲੇ ਸਭ ਨੂੰ ਇਹ ਰਸਤਾ ਦੱਸਣਾ ਹੀ ਹੈ। ਸਭਨੂੰ ਬਹੁਤ
ਪਿਆਰ ਨਾਲ ਬੋਲੋ, ਬਾਪ ਨੂੰ ਯਾਦ ਕਰਨਾ ਹੈ ਅਤੇ ਪਵਿੱਤਰ ਬਣਨਾ ਹੈ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ
ਕਮਲ ਫੁੱਲ ਸਮਾਨ ਪਵਿੱਤਰ ਬਣਨਾ ਹੈ। ਭਾਵੇਂ ਤੁਸੀਂ ਸੰਗਮ ਤੇ ਹੋ ਪਰ ਇਹ ਤਾਂ ਰਾਵਣ ਰਾਜ ਹੈ ਨਾ।
ਇਸ ਮਾਇਆਵੀ ਵਿਸ਼ੇ ਵੈਤਰਨੀ ਨਦੀ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਪਵਿੱਤਰ ਬਣਨਾ ਹੈ। ਕਮਲ ਫੁੱਲ
ਬਹੁਤ ਬਾਲ ਬੱਚਿਆਂ ਵਾਲਾ ਹੁੰਦਾ ਹੈ। ਫੇਰ ਵੀ ਪਾਣੀ ਤੋਂ ਉਪਰ ਰਹਿੰਦਾ ਹੈ। ਗ੍ਰਹਿਸਥੀ ਹੈ, ਬਹੁਤ
ਚੀਜ਼ਾਂ ਪੈਦਾ ਕਰਦਾ ਹੈ। ਇਹ ਦ੍ਰਿਸ਼ਟਾਂਤ ਤੁਹਾਡੇ ਲਈ ਵੀ ਹੈ, ਵਿਕਾਰਾਂ ਤੋਂ ਨਿਆਰਾ ਹੋਕੇ ਰਹੋ। ਇਹ
ਇੱਕ ਜਨਮ ਪਵਿੱਤਰ ਰਹੋ ਤਾਂ ਫੇਰ ਇਹ ਅਵਿਨਾਸ਼ੀ ਹੋ ਜਾਵੇਗਾ। ਤੁਹਾਨੂੰ ਬਾਪ ਅਵਿਨਾਸ਼ੀ ਗਿਆਨ ਰਤਨ
ਦਿੰਦੇ ਹਨ। ਬਾਕੀ ਤਾਂ ਸਭ ਹਨ ਪੱਥਰ। ਉਹ ਲੋਕੀ ਤਾਂ ਭਗਤੀ ਦੀ ਹੀ ਗੱਲਾਂ ਸੁਣਾਉਂਦੇ ਹਨ। ਗਿਆਨ
ਸਾਗਰ ਪਤਿਤ - ਪਾਵਨ ਤਾਂ ਇੱਕ ਹੀ ਹੈ ਤਾਂ ਇਵੇਂ ਬਾਪ ਨਾਲ ਬੱਚਿਆਂ ਦਾ ਕਿੰਨਾ ਲਵ ਰਹਿਣਾ ਚਾਹੀਦਾ।
ਬਾਪ ਦਾ ਬੱਚਿਆਂ ਨਾਲ, ਬੱਚਿਆਂ ਦਾ ਬਾਪ ਨਾਲ ਲਵ ਰਹਿੰਦਾ ਹੈ। ਬਾਕੀ ਹੋਰ ਕਿਸੇ ਨਾਲ ਕਨੈਕਸ਼ਨ ਨਹੀਂ।
ਸੌਤੇਲੇ ਉਹ ਹਨ ਜੋ ਬਾਪ ਦੀ ਮੱਤ ਤੇ ਪੂਰਾ ਨਹੀਂ ਚੱਲਦੇ ਹਨ। ਰਾਵਣ ਦੀ ਮੱਤ ਤੇ ਚਲਦੇ ਹਨ ਤਾਂ ਰਾਮ
ਦੀ ਮੱਤ ਥੋੜ੍ਹੇਹੀ ਠਹਿਰੀ। ਅੱਧਾਕਲਪ ਹੈ ਰਾਵਣ ਸੰਪ੍ਰਦਾਏ ਇਸਲਈ ਇਨ੍ਹਾਂ ਨੂੰ ਭ੍ਰਿਸ਼ਟਾਚਾਰੀ
ਦੁਨੀਆਂ ਕਿਹਾ ਜਾਂਦਾ ਹੈ। ਹੁਣ ਤੁਹਾਨੂੰ ਹੋਰ ਸਭਨੂੰ ਛੱਡ ਇੱਕ ਬਾਪ ਦੀ ਮਤ ਤੇ ਚੱਲਣਾ ਹੈ। ਬੀ.ਕੇ.
ਦੀ ਮੱਤ ਮਿਲਦੀ ਹੈ ਸੋ ਵੀ ਜਾਂਚ ਕਰਨੀ ਹੁੰਦੀ ਹੈ ਕਿ ਇਹ ਮੱਤ ਸਹੀ ਹੈ ਜਾਂ ਰਾਂਗ ਹੈ? ਤੁਸੀਂ
ਬੱਚਿਆਂ ਨੂੰ ਰਾਇਟ ਅਤੇ ਰਾਂਗ ਸਮਝ ਵੀ ਹੁਣ ਮਿਲੀ ਹੈ। ਜਦੋਂ ਰਾਇਟੀਅਸ ਆਏ ਉਦੋਂ ਹੀ ਰਾਇਟ ਅਤੇ
ਰਾਂਗ ਦੱਸੇ। ਬਾਪ ਕਹਿੰਦੇ ਹਨ ਤੁਸੀਂ ਅੱਧਾਕਲਪ ਇਹ ਭਗਤੀ ਮਾਰ੍ਗ ਦੇ ਸ਼ਾਸਤ੍ਰ ਸੁਣੇ ਹਨ, ਹੁਣ ਮੈਂ
ਤੁਹਾਨੂੰ ਜੋ ਸੁਣਾਉਂਦਾ ਹਾਂ - ਇਹ ਰਾਇਟ ਹੈ ਜਾਂ ਉਹ ਰਾਇਟ ਹੈ? ਉਹ ਕਹਿੰਦੇ ਹਨ ਈਸ਼ਵਰ ਸ੍ਰਵਵਿਆਪੀ
ਹੈ, ਮੈਂ ਕਹਿੰਦਾ ਹਾਂ ਮੈਂ ਤਾਂ ਤੁਹਾਡਾ ਬਾਪ ਹਾਂ। ਹੁਣ ਜੱਜ ਕਰੋ ਕੌਣ ਰਾਇਟ? ਇਹ ਵੀ ਬੱਚਿਆਂ
ਨੂੰ ਹੀ ਸਮਝਾਇਆ ਜਾਂਦਾ ਹੈ ਨਾ, ਜਦੋਂ ਬ੍ਰਾਹਮਣ ਬਣਨ ਉਦੋਂ ਸਮਝਣ। ਰਾਵਣ ਸੰਪ੍ਰਦਾਏ ਤਾਂ ਬਹੁਤ ਹਨ,
ਤੁਸੀਂ ਤਾਂ ਬਹੁਤ ਥੋੜ੍ਹੇ ਹੋ। ਉਨ੍ਹਾਂ ਵਿੱਚ ਵੀ ਨੰਬਰਵਾਰ ਹਨ। ਜੇਕਰ ਕੋਈ ਕੁਦ੍ਰਿਸ਼ਟੀ ਹੈ, ਤਾਂ
ਵੀ ਉਨ੍ਹਾਂ ਨੂੰ ਰਾਵਣ ਸੰਪ੍ਰਦਾਏ ਕਿਹਾ ਜਾਵੇਗਾ। ਰਾਮ ਸੰਪ੍ਰਦਾਏ ਦਾ ਉਦੋਂ ਸਮਝਿਆ ਜਾਵੇ ਜਦੋਂ
ਸਾਰੀ ਦ੍ਰਿਸ਼ਟੀ ਬਦਲ ਕੇ ਦੈਵੀ ਬਣ ਜਾਵੇ। ਆਪਣੀ ਅਵਸਥਾ ਨਾਲ ਹਰ ਇੱਕ ਸਮਝ ਤਾਂ ਸਕਦੇ ਹਨ ਨਾ। ਪਹਿਲੇ
ਤਾਂ ਗਿਆਨ ਸੀ ਨਹੀਂ, ਹੁਣ ਬਾਪ ਨੇ ਰਸਤਾ ਦੱਸਿਆ ਹੈ। ਤਾਂ ਵੇਖਣਾ ਹੈ ਅਵਿਨਾਸ਼ੀ ਗਿਆਨ ਰਤਨਾਂ ਦਾ
ਦਾਨ ਕਰਦਾ ਰਹਿੰਦਾ ਹਾਂ? ਭਗਤ ਲੋਕੀ ਦਾਨ ਕਰਦੇ ਹਨ ਵਿਨਾਸ਼ੀ ਧਨ ਦਾ। ਹੁਣ ਤੁਹਾਨੂੰ ਦਾਨ ਕਰਨਾ ਹੈ
ਅਵਿਨਾਸ਼ੀ ਧਨ ਦਾ, ਨਾ ਕਿ ਵਿਨਾਸ਼ੀ। ਜੇਕਰ ਵਿਨਾਸ਼ੀ ਧਨ ਹੈ ਤਾਂ ਅਲੌਕਿਕ ਸੇਵਾ ਵਿੱਚ ਲਗਾਉਂਦੇ ਜਾਓ।
ਪਤਿਤ ਨੂੰ ਦਾਨ ਕਰਨ ਨਾਲ ਪਤਿਤ ਹੀ ਬਣ ਜਾਂਦੇ ਹੋ। ਹੁਣ ਤੁਸੀਂ ਆਪਣਾ ਧਨ ਦਾਨ ਕਰਦੇ ਹੋ ਤਾਂ ਇਸਦਾ
ਐਵਜਾ ਫ਼ੇਰ 21 ਜਨਮਾਂ ਦੇ ਲਈ ਨਵੀਂ ਦੁਨੀਆਂ ਵਿੱਚ ਮਿਲਦਾ ਹੈ। ਇਹ ਸਭ ਗੱਲਾਂ ਸਮਝਣ ਦੀਆਂ ਹਨ। ਬਾਬਾ
ਸਰਵਿਸ ਦੀ ਯੁਕਤੀਆਂ ਵੀ ਦੱਸਦੇ ਰਹਿੰਦੇ ਹਨ। ਸਭ ਤੇ ਰਹਿਮ ਕਰੋ। ਗਾਇਆ ਹੋਇਆ ਵੀ ਹੈ ਪਰਮਪਿਤਾ
ਪ੍ਰਮਾਤਮਾ ਬ੍ਰਹਮਾ ਦੁਆਰਾ ਸਥਾਪਨਾ ਕਰਦੇ ਹਨ। ਪਰ ਅਰ੍ਥ ਨਹੀਂ ਸਮਝਦੇ। ਪ੍ਰਮਾਤਮਾ ਨੂੰ ਹੀ
ਸ੍ਰਵਵਿਆਪੀ ਕਹਿ ਦਿੱਤਾ ਹੈ। ਤਾਂ ਬੱਚਿਆਂ ਨੂੰ ਸਰਵਿਸ ਦਾ ਸ਼ੋਂਕ ਬਹੁਤ ਚੰਗਾ ਰੱਖਣਾ ਹੈ। ਹੋਰਾਂ
ਦਾ ਕਲਿਆਣ ਕਰਣਗੇ ਤਾਂ ਆਪਣਾ ਵੀ ਕਲਿਆਣ ਹੋਵੇਗਾ। ਦਿਨ - ਪ੍ਰਤਿਦਿਨ ਬਾਬਾ ਬਹੁਤ ਸਹਿਜ ਕਰਦੇ ਜਾਂਦੇ
ਹਨ। ਇਹ ਤ੍ਰਿਮੂਰਤੀ ਦਾ ਚਿੱਤਰ ਤਾਂ ਬਹੁਤ ਚੰਗੀ ਚੀਜ਼ ਹੈ। ਇਸ ਵਿੱਚ ਸ਼ਿਵਬਾਬਾ ਵੀ ਹੈ, ਫੇਰ
ਪ੍ਰਜਾਪਿਤਾ ਬ੍ਰਹਮਾ ਵੀ ਹੈ। ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ ਦੁਆਰਾ ਫੇਰ ਤੋਂ ਭਾਰਤ ਵਿੱਚ
100 ਪਰਸੈਂਟ ਪਵਿੱਤਰਤਾ - ਸੁੱਖ - ਸ਼ਾਂਤੀ ਦਾ ਦੈਵੀ ਸਵਰਾਜ ਸਥਾਪਨ ਕਰ ਰਹੇ ਹਨ। ਬਾਕੀ ਅਨੇਕ ਧਰਮ
ਇਸ ਮਹਾਂਭਾਰਤ ਲੜ੍ਹਾਈ ਨਾਲ ਕਲਪ ਪਹਿਲੇ ਮੁਆਫਿਕ ਵਿਨਾਸ਼ ਹੋ ਜਾਣਗੇ। ਇਵੇਂ - ਇਵੇਂ ਪਰਚੇ ਛਪਵਾਕੇ
ਵੰਡਣੇ ਚਾਹੀਦੇ ਹਨ। ਬਾਬਾ ਕਿੰਨਾ ਸਹਿਜ ਰਸਤਾ ਦੱਸਦੇ ਹਨ। ਪ੍ਰਦਰਸ਼ਣੀ ਵਿੱਚ ਵੀ ਪਰਚੇ ਦਿਉ। ਪਰਚੇ
ਦੁਆਰਾ ਸਮਝਾਉਣਾ ਸਹਿਜ ਹੈ। ਪੁਰਾਣੀ ਦੁਨੀਆਂ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਨਵੀਂ ਦੁਨੀਆਂ ਦੀ
ਸਥਾਪਨਾ ਹੋ ਰਹੀ ਹੈ। ਇੱਕ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ। ਬਾਕੀ ਇਹ ਸਭ
ਵਿਨਾਸ਼ ਹੋ ਜਾਣਗੇ ਕਲਪ ਪਹਿਲੇ ਮੁਆਫਿਕ। ਕਿੱਥੇ ਵੀ ਜਾਓ, ਪਾਕੇਟ ਵਿੱਚ ਵੀ ਪਰਚੇ ਅਤੇ ਬੈਜ ਸਦੈਵ
ਪਏ ਰਹਿਣ। ਸੈਕਿੰਡ ਵਿੱਚ ਜੀਵਨਮੁਕਤੀ ਗਾਈ ਹੋਈ ਹੈ। ਬੋਲੋ, ਇਹ ਹੈ ਬਾਪ, ਇਹ ਦਾਦਾ। ਉਸ ਬਾਪ ਨੂੰ
ਯਾਦ ਕਰਨ ਨਾਲ ਇਹ ਸਤਿਯੁਗੀ ਦੇਵਤਾ ਪਦ ਪਾਉਣਗੇ। ਪੁਰਾਣੀ ਦੁਨੀਆਂ ਦਾ ਵਿਨਾਸ਼, ਨਵੀਂ ਦੁਨੀਆਂ ਦੀ
ਸਥਾਪਨਾ, ਵਿਸ਼ਨੂੰਪੂਰੀ ਨਵੀਂ ਦੁਨੀਆਂ ਵਿੱਚ ਇਨ੍ਹਾਂ ਦਾ ਰਾਜ ਹੋਵੇਗਾ। ਕਿੰਨਾ ਸਹਿਜ ਹੈ। ਤੀਰਥਾਂ
ਆਦਿ ਤੇ ਮਨੁੱਖ ਜਾਂਦੇ ਹਨ, ਕਿੰਨੇ ਧੱਕੇ ਖਾਂਦੇ ਹਨ। ਆਰਿਆ ਸਮਾਜੀ ਆਦਿ ਵੀ ਟ੍ਰੇਨ ਭਰਕੇ ਜਾਂਦੇ
ਹਨ। ਇਸਨੂੰ ਕਿਹਾ ਜਾਂਦਾ ਹੈ ਧਰਮ ਦੇ ਧੱਕੇ, ਅਸਲ ਵਿੱਚ ਇਹ ਹਨ ਅਧਰਮ ਦੇ ਧੱਕੇ। ਧਰਮ ਵਿੱਚ ਤਾਂ
ਧੱਕੇ ਖਾਨ ਦੀ ਲੌੜ ਨਹੀਂ ਹੈ। ਤੁਸੀਂ ਤਾਂ ਪੜ੍ਹਾਈ ਪੜ੍ਹ ਰਹੇ ਹੋ। ਭਗਤੀ ਮਾਰ੍ਗ ਵਿੱਚ ਮਨੁੱਖ ਕੀ
- ਕੀ ਕਰਦੇ ਰਹਿੰਦੇ ਹਨ!
ਬੱਚਿਆਂ ਨੇ ਗੀਤ ਵੀ
ਸੁਣਿਆ ਕਿ ਮੁੱਖੜਾ ਵੇਖ… ਇਹ ਮੁੱਖੜਾ ਤੁਹਾਡੇ ਸਿਵਾਏ ਤਾਂ ਕੋਈ ਵੇਖ ਨਹੀਂ ਸਕਦੇ ਹਨ। ਭਗਵਾਨ ਨੂੰ
ਵੀ ਤੁਸੀਂ ਵਿਖਾ ਸਕਦੇ ਹੋ। ਇਹ ਹਨ ਗਿਆਨ ਦੀਆਂ ਗੱਲਾਂ। ਤੁਸੀਂ ਮਨੁੱਖ ਤੋਂ ਦੇਵਤਾ, ਪਾਪ ਆਤਮਾ
ਤੋਂ ਪੁੰਨ ਆਤਮਾ ਬਣਦੇ ਹੋ। ਦੁਨੀਆਂ ਇਨ੍ਹਾਂ ਗੱਲਾਂ ਨੂੰ ਬਿਲਕੁਲ ਨਹੀਂ ਜਾਣਦੀ। ਇਹ ਲਕਸ਼ਮੀ -
ਨਾਰਾਇਣ ਸ੍ਵਰਗ ਦੇ ਮਾਲਿਕ ਕਿਵੇਂ ਬਣੇ - ਇਹ ਕਿਸੀ ਨੂੰ ਪਤਾ ਨਹੀਂ ਹੈ। ਤੁਸੀਂ ਬੱਚੇ ਤਾਂ ਸਭ
ਜਾਣਦੇ ਹੋ। ਕਿਸੇ ਨੂੰ ਬੁੱਧੀ ਵਿੱਚ ਤੀਰ ਲੱਗ ਜਾਵੇ ਤਾਂ ਬੇੜਾ ਪਾਰ ਹੋ ਜਾਵੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਜੇਕਰ ਵਿਨਾਸ਼ੀ
ਧਨ ਹੈ ਤਾਂ ਉਸਨੂੰ ਸਫ਼ਲ ਕਰਨ ਦੇ ਲਈ ਅਲੌਕਿਕ ਸੇਵਾ ਵਿੱਚ ਲਗਾਉਣਾ ਹੈ। ਅਵਿਨਾਸ਼ੀ ਧਨ ਦਾ ਦਾਨ ਵੀ
ਜ਼ਰੂਰ ਕਰਨਾ ਹੈ।
2. ਆਪਣੇ ਪੋਤਾਮੇਲ ਵਿੱਚ
ਵੇਖਣਾ ਹੈ ਕਿ ਸਾਡੀ ਅਵਸਥਾ ਕਿਵੇਂ ਹੈ? ਸਾਰੇ ਦਿਨ ਵਿੱਚ ਕੋਈ ਖ਼ਰਾਬ ਕੰਮ ਤਾਂ ਨਹੀਂ ਹੁੰਦੇ ਹਨ?
ਇੱਕ - ਦੂਜੇ ਨੂੰ ਦੁੱਖ ਤਾਂ ਨਹੀਂ ਦਿੰਦੇ ਹਾਂ? ਕਿਸੀ ਤੇ ਕੁਦ੍ਰਿਸ਼ਟੀ ਤਾਂ ਨਹੀਂ ਜਾਂਦੀ ਹੈ?
ਵਰਦਾਨ:-
ਡਬਲ ਲਾਈਟ ਬਣ ਸਾਰੀਆਂ ਸਮੱਸਿਆਵਾਂ ਨੂੰ ਹਾਈ ਜੰਪ ਦੇ ਕੇ ਪਾਰ ਕਰਨ ਵਾਲੇ ਤੀਵ੍ਰ ਪੁਰਸ਼ਾਰਥੀ ਭਵ।
ਸਦਾ ਖੁਦ ਨੂੰ ਅਮੁੱਲ
ਰਤਨ ਸਮਝ ਬਾਪਦਾਦਾ ਦੇ ਦਿਲ ਦੀ ਡੱਬੀ ਵਿੱਚ ਰਹੋ ਮਤਲਬ ਸਦਾ ਬਾਪ ਦੀ ਯਾਦ ਵਿੱਚ ਸਮਾਏ ਰਹੋ ਤਾਂ
ਕਿਸੇ ਵੀ ਗੱਲ ਵਿਚ ਮੁਸ਼ਕਿਲ ਦਾ ਅਨੁਭਵ ਨਹੀਂ ਕਰੋਂਗੇ, ਸਾਰੇ ਬੋਝ ਖਤਮ ਹੋ ਜਾਣਗੇ। ਇਸੇ ਸਹਿਜਯੋਗ
ਨਾਲ ਡਬਲ ਲਾਈਟ ਬਣ, ਪੁਰਸ਼ਾਰਥ ਵਿਚ ਹਾਈ ਜੰਪ ਦੇ ਕੇ ਤੀਵ੍ਰ ਪੁਰਸ਼ਾਰਥੀ ਬਣ ਜਾਵੋਗੇ। ਜਦੋਂ ਵੀ
ਕਿਸੇ ਮੁਸ਼ਕਿਲ ਦਾ ਅਨੁਭਵ ਹੋਵੇ ਤਾਂ ਬਾਪ ਦੇ ਸਾਮ੍ਹਣੇ ਬੈਠ ਜਾਵੋ ਅਤੇ ਬਾਪ ਦਾਦਾ ਦੇ ਵਰਦਾਨਾਂ
ਦਾ ਹੱਥ ਖੁਦ ਤੇ ਅਨੁਭਵ ਕਰੋ ਇਸ ਤੋਂ ਸੈਕਿੰਡ ਵਿਚ ਸਾਰੀਆਂ ਸਮੱਸਿਆਵਾਂ ਦਾ ਹੱਲ ਮਿਲ ਜਾਵੇਗਾ।
ਸਲੋਗਨ:-
ਸਹਿਯੋਗ ਦੀ
ਸ਼ਕਤੀ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੀ ਹੈ। ਇਹ ਹੀ ਸੇਫਟੀ ਦਾ ਕਿਲ੍ਹਾ ਹੈ।
ਆਪਣੀ ਸ਼ਕਤੀਸ਼ਾਲੀ ਮਨਸਾ
ਦ੍ਵਾਰਾ ਸਾਕਾਸ਼ ਦੇਣ ਦੀ ਸੇਵਾ ਕਰੋ।
ਸਮੇਂ ਅਨੁਸਾਰ ਚਾਰੋਂ
ਪਾਸੇ ਸਾਕਾਸ਼ ਦੇਣ ਦਾ, ਵੈਬ੍ਰੇਸ਼ਨਜ ਦੇਣ ਦਾ, ਮਨਸਾ ਦ੍ਵਾਰਾ ਵਾਯੂਮੰਡਲ ਬਣਾਉਣ ਦਾ ਕੰਮ ਕਰਨਾ
ਹੈ। ਹੁਣ ਇਸੇ ਸੇਵਾ ਦੀ ਲੋੜ ਹੈ। ਜਿਵੇਂ ਸਾਕਾਰ ਰੂਪ ਵਿਚ ਵੇਖਿਆ - ਕਿਸੇ ਵੀ ਅਜਿਹੀ ਲਹਿਰ ਦਾ ਸਮਾਂ
ਜਦੋਂ ਆਉਂਦਾ ਹੈ ਤਾਂ ਦਿਨ - ਰਾਤ ਸਾਕਾਸ਼ ਦੇਣ, ਨਿਰਬਲ ਵਿਚ ਬਲ ਭਰਨ ਦਾ ਅਟੈਂਸ਼ਨ ਰਹਿੰਦਾ ਸੀ।
ਸਮਾਂ ਕੱਢ ਆਤਮਾਵਾਂ ਨੂੰ ਸਾਕਾਸ਼ ਦੇਣ ਦੀ ਸੇਵਾ ਚਲਦੀ ਸੀ। ਇਵੇਂ ਫਾਲੋ ਫਾਦਰ ਕਰੋ।