31.03.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਸੀਂ ਹੁਣ ਪੁਰਾਣੀ ਦੁਨੀਆਂ ਦੇ ਗੇਟ ਤੋਂ ਨਿਕਲਕੇ ਸ਼ਾਂਤੀਧਾਮ ਅਤੇ ਸੁੱਖਧਾਮ ਵਿੱਚ ਜਾ ਰਹੇ ਹੋ, ਬਾਪ ਹੀ ਮੁਕਤੀ - ਜੀਵਨਮੁਕਤੀ ਦਾ ਰਸਤਾ ਦੱਸਦੇ ਹਨ"

ਪ੍ਰਸ਼ਨ:-
ਵਰਤਮਾਨ ਵਕ਼ਤ ਸਭਤੋਂ ਚੰਗਾ ਕਰਮ ਕਿਹੜਾ ਹੈ?

ਉੱਤਰ:-
ਸਭਤੋਂ ਚੰਗਾ ਕਰਮ ਹੈ ਮਨਸਾ, ਵਾਚਾ ਕਰਮਣਾ ਅੰਨਿਆਂ ਦੀ ਲਾਠੀ ਬਣਨਾ। ਤੁਸੀਂ ਬੱਚਿਆਂ ਨੂੰ ਵਿਚਾਰ ਸਾਗਰ ਮੰਥਨ ਕਰਨਾ ਚਾਹੀਦਾ ਕਿ ਇਵੇਂ ਦਾ ਕਿਹੜਾ ਸ਼ਬਦ ਲਿਖੀਏ ਜੋ ਮਨੁੱਖਾਂ ਨੂੰ ਘਰ ਦਾ (ਮੁਕਤੀਧਾਮ ਦਾ) ਅਤੇ ਜੀਵਨਮੁਕਤੀ ਦਾ ਰਸਤਾ ਮਿਲ ਜਾਵੇ। ਮਨੁੱਖ ਸਹਿਜ ਸਮਝ ਲੈਣ ਕਿ ਇੱਥੇ ਸ਼ਾਂਤੀ ਸੁੱਖ ਦੀ ਦੁਨੀਆਂ ਵਿੱਚ ਜਾਣ ਦਾ ਰਸਤਾ ਦੱਸਿਆ ਜਾਂਦਾ ਹੈ।

ਓਮ ਸ਼ਾਂਤੀ
ਜਾਦੂਗਰ ਦੀ ਬੱਤੀ ਸੁਣੀ ਹੈ? ਅਲਾਦੀਨ ਦੀ ਬੱਤੀ ਵੀ ਗਾਇਆ ਜਾਂਦਾ ਹੈ। ਅਲਾਦੀਨ ਦੀਆਂ ਬੱਤੀਆਂ ਕੀ - ਕੀ ਵਿਖਾਉਂਦੀਆਂ ਹਨ! ਬੈਕੁੰਠ, ਸਵਰਗ, ਸੁੱਖਧਾਮ। ਬੱਤੀ ਨੂੰ ਪ੍ਰਕਾਸ਼ ਕਿਹਾ ਜਾਂਦਾ ਹੈ। ਹੁਣ ਤਾਂ ਹਨੇਰਾ ਹੈ ਨਾ। ਹੁਣ ਇਹ ਜੋ ਪ੍ਰਕਾਸ਼ ਵਿਖਾਉਣ ਦੇ ਲਈ ਬੱਚੇ ਪ੍ਰਦਰਸ਼ਨੀ ਮੇਲੇ ਕਰਦੇ ਹਨ, ਇੰਨਾ ਖ਼ਰਚਾ ਕਰਦੇ ਹਨ, ਮੱਥਾ ਮਾਰਦੇ ਹਨ। ਪੁੱਛਦੇ ਹਨ ਬਾਬਾ ਇਨ੍ਹਾਂ ਦਾ ਨਾਮ ਕੀ ਰੱਖੀਏ? ਇੱਥੇ ਬੰਬੇ ਨੂੰ ਕਹਿੰਦੇ ਹਨ ਗੇਟ - ਵੇ ਆਫ਼ ਇੰਡੀਆ। ਸਟੀਮਰ ਪਹਿਲੇ ਬੰਬੇ ਵਿੱਚ ਹੀ ਆਉਂਦੇ ਹਨ। ਦੇਹਲੀ ਵਿੱਚ ਵੀ ਇੰਡੀਆ ਗੇਟ ਹੈ। ਹੁਣ ਆਪਣਾ ਇਹ ਹੈ ਗੇਟ ਆਫ਼ ਮੁਕਤੀ ਜੀਵਨਮੁਕਤੀ ਦੋ ਗੇਟਸ ਹੈ ਨਾ। ਹਮੇਸ਼ਾ ਗੇਟ ਦੋ ਹੁੰਦੇ ਹਨ ਇਨ ਅਤੇ ਆਊਟ। ਇੱਕ ਤੋਂ ਆਉਣਾ, ਦੂਜੇ ਤੋਂ ਜਾਣਾ। ਇਹ ਵੀ ਇਵੇਂ ਹੈ - ਅਸੀਂ ਨਵੀ ਦੁਨੀਆਂ ਵਿੱਚ ਆਉਂਦੇ ਹਾਂ ਫ਼ੇਰ ਪੁਰਾਣੀ ਦੁਨੀਆਂ ਤੋਂ ਬਾਹਰ ਨਿਕਲ ਆਪਣੇ ਘਰ ਚਲੇ ਜਾਂਦੇ ਹਾਂ। ਪਰ ਵਾਪਿਸ ਆਪੇਹੀ ਤਾਂ ਅਸੀਂ ਜਾ ਨਹੀਂ ਸਕਦੇ ਕਿਉਂਕਿ ਘਰ ਨੂੰ ਭੁੱਲ ਗਏ ਹਾਂ, ਗਾਇਡ ਚਾਹੀਦੇ। ਉਹ ਵੀ ਸਾਨੂੰ ਮਿਲਿਆ ਹੈ ਜੋ ਰਸਤਾ ਦੱਸਦੇ ਹਨ। ਬੱਚੇ ਜਾਣਦੇ ਹਨ ਬਾਬਾ ਸਾਨੂੰ ਮੁਕਤੀ - ਜੀਵਨਮੁਕਤੀ, ਸ਼ਾਂਤੀ ਅਤੇ ਸੁੱਖ ਦਾ ਰਸਤਾ ਦੱਸਦੇ ਹਨ। ਤਾਂ ਗੇਟ ਆਫ਼ ਸ਼ਾਂਤੀਧਾਮ ਸੁੱਖਧਾਮ ਲਿਖੀਏ। ਵਿਚਾਰ ਸਾਗਰ ਮੰਥਨ ਕਰਨਾ ਹੁੰਦਾ ਹੈ ਨਾ। ਬਹੁਤ ਖ਼ਿਆਲਾਤ ਚੱਲਦੇ ਹਨ - ਮੁਕਤੀ - ਜੀਵਨਮੁਕਤੀ ਕਿਸਨੂੰ ਕਿਹਾ ਜਾਂਦਾ ਹੈ, ਉਹ ਵੀ ਕਿਸੇ ਨੂੰ ਪਤਾ ਨਹੀਂ ਹੈ। ਸ਼ਾਂਤੀ ਅਤੇ ਸੁੱਖ ਤਾਂ ਸਭ ਚਾਹੁੰਦੇ ਹਨ। ਸ਼ਾਂਤੀ ਵੀ ਹੋਵੇ ਅਤੇ ਧਨ ਦੌਲਤ ਵੀ ਹੋਵੇ। ਉਹ ਤਾਂ ਹੁੰਦਾ ਹੀ ਹੈ ਸਤਿਯੁਗ ਵਿੱਚ ਹੈ। ਤਾਂ ਨਾਮ ਲਿਖ ਦਵੋ - ਗੇਟ ਆਫ਼ ਸ਼ਾਂਤੀਧਾਮ ਅਤੇ ਸੁੱਖਧਾਮ ਜਾਂ ਗੇਟ ਆਫ਼ ਪਿਓਰਟੀ, ਪੀਸ, ਪ੍ਰਾਸਪੈਰਿਟੀ। ਇਹ ਤਾਂ ਚੰਗੇ ਅੱਖਰ ਹਨ। ਤਿੰਨੋ ਹੀ ਇੱਥੇ ਨਹੀਂ ਹਨ। ਤਾਂ ਇਸ ਤੇ ਫੇਰ ਸਮਝਾਣਾ ਵੀ ਪਵੇ। ਨਵੀਂ ਦੁਨੀਆਂ ਵਿੱਚ ਇਹ ਸਭ ਸੀ। ਨਵੀਂ ਦੁਨੀਆਂ ਦੀ ਸਥਾਪਨ ਕਰਨ ਵਾਲਾ ਹੈ ਪਤਿਤ - ਪਾਵਨ, ਗੌਡ ਫ਼ਾਦਰ। ਤਾਂ ਜ਼ਰੂਰ ਸਾਨੂੰ ਇਸ ਪੁਰਾਣੀ ਦੁਨੀਆਂ ਤੋਂ ਨਿਕਲ ਘਰ ਜਾਣਾ ਪਵੇ। ਤਾਂ ਇਹ ਗੇਟ ਹੋਇਆ ਨਾ - ਪਿਓਰਟੀ, ਪੀਸ, ਪ੍ਰਾਸਪੇਰਟੀ ਦਾ। ਬਾਬਾ ਨੂੰ ਇਹ ਨਾਮ ਚੰਗਾ ਲੱਗਦਾ ਹੈ। ਹੁਣ ਅਸਲ ਵਿੱਚ ਉਸਦੀ ਓਪਨਿੰਗ ਤਾਂ ਸ਼ਿਵਬਾਬਾ ਕਰਦੇ ਹਨ। ਪਰ ਅਸੀਂ ਬ੍ਰਾਹਮਣਾਂ ਦੁਆਰਾ ਕਰਾਉਂਦੇ ਹਨ। ਦੁਨੀਆਂ ਵਿੱਚ ਓਪਨਿੰਗ ਸੈਰੇਮਨੀ ਤਾਂ ਬਹੁਤ ਹੁੰਦੀ ਰਹਿੰਦੀ ਹੈ ਨਾ। ਕੋਈ ਹਸਪਤਾਲ ਦੀ ਕਰਣਗੇ, ਕੋਈ ਯੂਨੀਵਰਸਿਟੀ ਦੀ ਕਰਣਗੇ। ਇਹ ਤਾਂ ਇੱਕ ਹੀ ਵਾਰ ਹੁੰਦੀ ਹੈ ਅਤੇ ਇਸ ਵਕ਼ਤ ਹੀ ਹੁੰਦੀ ਹੈ ਇਸਲਈ ਵਿਚਾਰ ਕੀਤਾ ਜਾਂਦਾ ਹੈ। ਬੱਚਿਆਂ ਨੇ ਲਿਖਿਆ - ਬ੍ਰਹਮਾ ਬਾਬਾ ਆਕੇ ਉਦਘਾਟਨ ਕਰਨ। ਬਾਪਦਾਦਾ ਦੋਨਾਂ ਨੂੰ ਬੁਲਾਵੇਂ। ਬਾਪ ਕਹਿੰਦੇ ਹਨ ਤੁਸੀਂ ਬਾਹਰ ਕਿੱਥੇ ਜਾ ਨਹੀਂ ਸਕਦੇ। ਉਦਘਾਟਨ ਕਰਨ ਦੇ ਲਈ ਜਾਵੋ, ਵਿਵੇਕ ਨਹੀਂ ਕਹਿੰਦਾ, ਕ਼ਾਇਦਾ ਨਹੀਂ। ਇਹ ਤਾਂ ਕੋਈ ਵੀ ਖੋਲ੍ਹ ਸਕਦੇ ਹਨ। ਅਖ਼ਬਾਰ ਵਿੱਚ ਵੀ ਪਵੇਗਾ - ਪ੍ਰਜਾਪਿਤਾ ਬ੍ਰਹਮਾਕੁਮਾਰ - ਕੁਮਾਰੀਆਂ। ਇਹ ਨਾਮ ਵੀ ਬੜਾ ਚੰਗਾ ਹੈ ਨਾ। ਪ੍ਰਜਾਪਿਤਾ ਤਾਂ ਸਭਦਾ ਬਾਪ ਹੋ ਗਿਆ। ਉਹ ਕੋਈ ਘੱਟ ਹੈ ਕੀ! ਹੋਰ ਫ਼ੇਰ ਬਾਪ ਖ਼ੁਦ ਸੈਰੇਮਨੀ ਕਰਾਉਂਦੇ ਹਨ। ਕਰਨ ਕਰਾਵਨਹਾਰ ਹੈ ਨਾ। ਬੁੱਧੀ ਵਿੱਚ ਰਹਿਣਾ ਚਾਹੀਦਾ ਨਾ ਅਸੀਂ ਸਵਰਗ ਦੀ ਸਥਾਪਨਾ ਕਰ ਰਹੇ ਹਾਂ। ਤਾਂ ਕਿੰਨਾ ਪੁਰਸ਼ਾਰਥ ਕਰ ਸ਼੍ਰੀਮਤ ਤੇ ਚੱਲਣਾ ਚਾਹੀਦਾ। ਵਰਤਮਾਨ ਵਕ਼ਤ ਮਨਸਾ - ਵਾਚਾ - ਕਰਮਣਾ ਸਭਤੋਂ ਚੰਗਾ ਕਰਮ ਤਾਂ ਇੱਕ ਹੀ ਹੈ - ਅੰਨਿਆਂ ਦੀ ਲਾਠੀ ਬਣਨਾ। ਗਾਉਂਦੇ ਵੀ ਹਨ - ਹੇ ਪ੍ਰਭੂ ਅੰਨਿਆਂ ਦੀ ਲਾਠੀ। ਸਭ ਅੰਨ੍ਹੇ ਹੀ ਅੰਨ੍ਹੇ ਹਨ। ਤਾਂ ਬਾਪ ਆਕੇ ਲਾਠੀ ਬਣਦੇ ਹਨ। ਗਿਆਨ ਦਾ ਤੀਸਰਾ ਨੇਤ੍ਰ ਦਿੰਦੇ ਹਨ, ਜਿਸ ਨਾਲ ਤੁਸੀਂ ਸਵਰਗ ਵਿੱਚ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਂਦੇ ਹੋ। ਨੰਬਰਵਾਰ ਤਾਂ ਹੈ ਹੀ। ਇਹ ਬਹੁਤ ਵੱਡੀ ਬੇਹੱਦ ਦੀ ਹਸਪਤਾਲ ਕਮ ਯੂਨੀਵਰਸਿਟੀ ਹੈ। ਸਮਝਾਇਆ ਜਾਂਦਾ ਹੈ - ਆਤਮਾਵਾਂ ਦਾ ਬਾਪ ਪਰਮਪਿਤਾ ਪਤਿਤ - ਪਾਵਨ ਹੈ। ਤੁਸੀਂ ਉਸ ਬਾਪ ਨੂੰ ਯਾਦ ਕਰੋ ਤਾਂ ਸੁੱਖਧਾਮ ਚਲੇ ਜਾਓਗੇ। ਇਹ ਹੈ ਹੇਲ, ਇਨ੍ਹਾਂ ਨੂੰ ਹੇਵਿਨ ਨਹੀਂ ਕਹਾਂਗੇ। ਹੇਵਿਨ ਵਿੱਚ ਹੈ ਹੀ ਇੱਕ ਧਰਮ। ਭਾਰਤ ਸਵਰਗ ਸੀ, ਦੂਜਾ ਕੋਈ ਧਰਮ ਨਹੀਂ ਸੀ। ਇਹ ਸਿਰਫ਼ ਯਾਦ ਕਰੀਏ, ਇਹ ਵੀ ਮਨਮਨਾਭਵ ਹੈ। ਅਸੀਂ ਸਵਰਗ ਵਿੱਚ ਸਾਰੇ ਵਿਸ਼ਵ ਦੇ ਮਾਲਿਕ ਸੀ - ਇਤਨਾ ਵੀ ਯਾਦ ਨਹੀਂ ਪੈਂਦਾ ਹੈ! ਬੁੱਧੀ ਵਿੱਚ ਹੈ ਸਾਨੂੰ ਬਾਪ ਮਿਲਿਆ ਹੈ ਤਾਂ ਉਹ ਖੁਸ਼ੀ ਰਹਿਣੀ ਚਾਹੀਦੀ। ਪਰ ਮਾਇਆ ਵੀ ਘੱਟ ਨਹੀਂ ਹੈ। ਇਵੇਂ ਬਾਪ ਦਾ ਬਣਕੇ ਫ਼ੇਰ ਵੀ ਇੰਨੀ ਖੁਸ਼ੀ ਵਿੱਚ ਨਹੀਂ ਰਹਿੰਦੇ ਹਨ। ਘੁੱਟਕੇ ਖਾਂਦੇ ਰਹਿੰਦੇ ਹਨ। ਮਾਇਆ ਘੜੀ - ਘੜੀ ਬਹੁਤ ਘੁੱਟਕੇ ਖਵਾਉਂਦੀ ਹੈ। ਸ਼ਿਵਬਾਬਾ ਦੀ ਯਾਦ ਭੁਲਾ ਦਿੰਦੀ ਹੈ। ਖ਼ੁਦ ਵੀ ਕਹਿੰਦੇ ਹਨ ਯਾਦ ਠਹਿਰਦੀ ਨਹੀਂ ਹੈ। ਬਾਪ ਘੁਟਕਾ ਖਵਾਉਂਦੇ ਹਨ ਗਿਆਨ ਸਾਗਰ ਵਿੱਚ, ਮਾਇਆ ਫ਼ੇਰ ਘੁਟਕਾ ਖਵਾਉਂਦੀ ਹੈ ਵਿਸ਼ ਸਾਗਰ ਵਿੱਚ। ਬੜਾ ਖੁਸ਼ੀ ਨਾਲ ਘੁਟਕਾ ਖਾਣ ਲੱਗ ਪੈਂਦੇ ਹਨ। ਬਾਪ ਕਹਿੰਦੇ ਹਨ ਸ਼ਿਵਬਾਬਾ ਨੂੰ ਯਾਦ ਕਰੋ। ਮਾਇਆ ਫ਼ੇਰ ਭੁਲਾ ਦਿੰਦੀ ਹੈ। ਬਾਪ ਨੂੰ ਯਾਦ ਹੀ ਨਹੀਂ ਕਰਦੇ। ਬਾਪ ਨੂੰ ਜਾਣਦੇ ਹੀ ਨਹੀਂ। ਦੁੱਖ ਹਰਤਾ ਸੁੱਖ ਕਰਤਾ ਤਾਂ ਪਰਮਪਿਤਾ ਪ੍ਰਮਾਤਮਾ ਹੈ ਨਾ। ਉਹ ਹੈ ਹੀ ਦੁੱਖ ਹਰਨ ਵਾਲਾ। ਉਹ ਫ਼ੇਰ ਗੰਗਾ ਵਿੱਚ ਜਾਕੇ ਡੁੱਬਕੀ ਲਗਾਉਂਦੇ ਹਨ। ਸਮਝਦੇ ਹਨ ਗੰਗਾ ਪਤਿਤ - ਪਾਵਨੀ ਹੈ। ਸਤਿਯੁਗ ਵਿੱਚ ਗੰਗਾ ਨੂੰ ਦੁੱਖ ਹਰਨੀ ਪਾਪ ਕੱਟਣੀ ਨਹੀਂ ਕਹਾਂਗੇ। ਸਾਧੂ ਸੰਤ ਆਦਿ ਸਭ ਜਾਕੇ ਨਦੀਆਂ ਦੇ ਕਿਨਾਰੇ ਬੈਠਦੇ ਹਨ? ਸਾਗਰ ਦੇ ਕਿਨਾਰੇ ਕਿਓੰ ਨਹੀਂ ਬਹਿੰਦੇ ਹਨ। ਹੁਣ ਤੁਸੀਂ ਬੱਚੇ ਸਾਗਰ ਦੇ ਕਿਨਾਰੇ ਬੈਠੇ ਹੋ। ਢੇਰ ਦੇ ਢੇਰ ਬੱਚੇ ਸਾਗਰ ਕੋਲ ਆਉਂਦੇ ਹਨ। ਫ਼ੇਰ ਸਮਝਦੇ ਹਨ ਸਾਗਰ ਤੋਂ ਨਿਕਲੀ ਹੋਈ ਇਹ ਛੋਟੀ - ਨਦੀਆਂ ਵੀ ਹਨ। ਬ੍ਰਹਮਾ ਪੁੱਤਰਾਂ, ਸਿੰਧ, ਸਰਸਵਤੀ ਇਹ ਵੀ ਨਾਮ ਰੱਖੇ ਹੋਏ ਹਨ।

ਬਾਪ ਸਮਝਾਉਂਦੇ ਹਨ - ਬੱਚੇ, ਤੁਹਾਨੂੰ ਮਨਸਾ - ਵਾਚਾ ਕਰਮਣਾ ਬਹੁਤ - ਬਹੁਤ ਧਿਆਨ ਰੱਖਣਾ ਹੈ, ਕਦੀ ਵੀ ਤੁਹਾਨੂੰ ਕਰੋਧ ਨਹੀਂ ਆਉਣਾ ਚਾਹੀਦਾ। ਕਰੋਧ ਪਹਿਲੇ ਮਨਸਾ ਵਿੱਚ ਆਉਂਦਾ ਫ਼ੇਰ ਵਾਚਾ ਅਤੇ ਕਰਮਣਾ ਵਿੱਚ ਵੀ ਆ ਜਾਂਦਾ ਹੈ। ਇਹ ਤਿੰਨ ਖਿੜਕੀਆਂ ਹਨ ਇਸਲਈ ਬਾਪ ਸਮਝਾਉਂਦੇ ਹਨ - ਮਿੱਠੇ ਬੱਚੇ, ਵਾਚਾ ਜ਼ਿਆਦਾ ਨਹੀਂ ਚਲਾਓ, ਸ਼ਾਂਤ ਵਿੱਚ ਰਹੋ, ਵਾਚਾ ਆਵੇ ਤਾਂ ਕਰਮਣਾ ਵਿੱਚ ਆ ਜਾਵੋਗੇ। ਗੁੱਸਾ ਪਹਿਲੇ ਮਨਸਾ ਵਿੱਚ ਆਉਂਦਾ ਹੈ ਫ਼ੇਰ ਵਾਚਾ - ਕਰਮਣਾ ਵਿੱਚ ਆਉਂਦਾ ਹੈ। ਤਿੰਨਾਂ ਖਿੜਕੀਆਂ ਤੋਂ ਨਿਕਲਦਾ ਹੈ। ਪਹਿਲੇ ਮਨਸਾ ਵਿੱਚ ਆਵੇਗਾ। ਦੁਨੀਆਂ ਵਾਲੇ ਤਾਂ ਇੱਕ - ਦੋ ਨੂੰ ਦੁੱਖ ਦਿੰਦੇ ਰਹਿੰਦੇ ਹਨ, ਲੜ੍ਹਦੇ - ਝਗੜਦੇ ਰਹਿੰਦੇ ਹਨ। ਤੁਹਾਨੂੰ ਤਾਂ ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ ਖ਼ਿਆਲ ਵੀ ਨਹੀਂ ਆਉਣਾ ਚਾਹੀਦਾ। ਸਾਇਲੈਂਸ ਵਿੱਚ ਰਹਿਣਾ ਬੜਾ ਚੰਗਾ ਹੈ। ਤਾਂ ਬਾਪ ਆਕੇ ਸਵਰਗ ਦਾ ਜਾਂ ਸੁੱਖ - ਸ਼ਾਂਤੀ ਦਾ ਗੇਟ ਦੱਸਦੇ ਹਨ। ਬੱਚਿਆਂ ਨੂੰ ਹੀ ਦੱਸਦੇ ਹਨ। ਬੱਚਿਆਂ ਨੂੰ ਕਹਿੰਦੇ ਹਨ ਤੁਸੀਂ ਵੀ ਹੋਰਾਂ ਨੂੰ ਦੱਸੋ। ਪਿਓਰਟੀ, ਪੀਸ, ਪ੍ਰਾਸਪੇਰਟੀ ਹੁੰਦੀ ਹੈ ਸਵਰਗ ਵਿੱਚ। ਉੱਥੇ ਕਿਵੇਂ ਜਾਂਦੇ ਹਨ, ਉਹ ਸਮਝਾਉਣਾ ਹੈ। ਇਹ ਮਹਾਭਾਰਤ ਲੜ੍ਹਾਈ ਵੀ ਗੇਟ ਖੋਲ੍ਹਦੀ ਹੈ। ਬਾਬਾ ਦਾ ਵਿਚਾਰ ਸਾਗਰ ਮੰਥਨ ਤਾਂ ਚੱਲਦਾ ਹੈ ਨਾ। ਕਿ ਨਾਮ ਰੱਖੀਏ? ਸਵੇਰੇ ਵਿਚਾਰ ਸਾਗਰ ਮੰਥਨ ਕਰਨ ਨਾਲ ਮੱਖਣ ਨਿਕਲਦਾ ਹੈ। ਚੰਗੀ ਰਾਏ ਨਿਕਲਦੀ ਹੈ, ਉਦੋਂ ਬਾਬਾ ਕਹਿੰਦੇ ਹਨ ਸਵੇਰੇ ਉੱਠ ਬਾਪ ਨੂੰ ਯਾਦ ਕਰੋ ਅਤੇ ਵਿਚਾਰ ਸਾਗਰ ਮੰਥਨ ਕਰੋ - ਕੀ ਨਾਮ ਰੱਖਿਆ ਜਾਵੇ? ਵਿਚਾਰ ਕਰਨਾ ਚਾਹੀਦਾ, ਕਿਸੇ ਦਾ ਚੰਗਾ ਵਿਚਾਰ ਵੀ ਨਿਕਲਦਾ ਹੈ। ਹੁਣ ਤੁਸੀਂ ਸਮਝਦੇ ਹੋ ਪਤਿਤ ਨੂੰ ਪਾਵਨ ਬਣਾਉਣਾ ਮਤਲਬ ਨਰਕਵਾਸੀ ਤੋਂ ਸਵਰਗਵਾਸੀ ਬਣਾਉਣਾ। ਦੇਵਤਾ ਪਾਵਨ ਹਨ, ਤਾਂ ਹੀ ਤੇ ਉਨ੍ਹਾਂ ਦੇ ਅੱਗੇ ਮੱਥਾ ਟੇਕਦੇ ਹਨ। ਤੁਸੀਂ ਹੁਣ ਕਿਸੇ ਨੂੰ ਵੀ ਮੱਥਾ ਨਹੀਂ ਟੇਕ ਸਕਦੇ ਹੋ, ਕ਼ਾਇਦਾ ਨਹੀਂ। ਬਾਕੀ ਯੁਕਤੀ ਨਾਲ ਚੱਲਣਾ ਹੁੰਦਾ ਹੈ। ਸਾਧੂ ਲੋਕ ਆਪਣੇ ਨੂੰ ਉੱਚ ਪਵਿੱਤਰ ਸਮਝਦੇ ਹਨ, ਹੋਰਾਂ ਨੂੰ ਅਪਵਿੱਤਰ ਨੀਂਚ ਸਮਝਦੇ ਹਨ। ਤੁਸੀਂ ਭਾਵੇਂ ਜਾਣਦੇ ਹੋ ਅਸੀਂ ਸਭਤੋਂ ਉੱਚ ਹਾਂ ਪਰ ਕੋਈ ਹੱਥ ਜੋੜੇ ਤਾਂ ਰੇਸਪੌਂਡ ਦੇਣਾ ਪਵੇ। ਹਰੀਓਮ ਤਤਸੱਤ ਕਰਦੇ ਹਨ, ਤਾਂ ਕਰਨਾ ਪਵੇ। ਯੁਕਤੀ ਨਾਲ ਨਹੀਂ ਚੱਲੋਗੇ ਤਾਂ ਉਹ ਹੱਥ ਨਹੀਂ ਆਉਣਗੇ। ਬੜੀ ਯੁਕਤੀਆਂ ਚਾਹੀਦੀਆਂ। ਜਦੋ ਮੌਤ ਸਿਰ ਤੇ ਆਉਂਦਾ ਹੈ ਤਾਂ ਸਭ ਭਗਵਾਨ ਦਾ ਨਾਮ ਲੈਂਦੇ ਹਨ। ਅੱਜਕਲ ਇਤਫ਼ਾਕ ਤਾਂ ਬਹੁਤ ਹੁੰਦੇ ਰਹਿਣਗੇ। ਹੌਲੀ - ਹੌਲੀ ਅੱਗ ਫੈਲਦੀ ਹੈ। ਅੱਗ ਸ਼ੁਰੂ ਹੋਵੇਗੀ ਵਿਲਾਇਤ ਤੋਂ ਫ਼ੇਰ ਹੌਲੀ - ਹੌਲੀ ਸਾਰੀ ਦੁਨੀਆਂ ਜਲ ਜਾਵੇਗੀ। ਪਿਛਾੜੀ ਵਿੱਚ ਤੁਸੀਂ ਬੱਚੇ ਹੀ ਰਹਿ ਜਾਂਦੇ ਹੋ। ਤੁਹਾਡੀ ਆਤਮਾ ਪਵਿੱਤਰ ਹੋ ਜਾਂਦੀ ਹੈ ਤਾਂ ਫ਼ੇਰ ਤੁਹਾਨੂੰ ਉੱਥੇ ਨਵੀਂ ਦੁਨੀਆਂ ਮਿਲਦੀ ਹੈ। ਦੁਨੀਆਂ ਦਾ ਨਵਾਂ ਨੋਟ ਤੁਸੀਂ ਬੱਚਿਆਂ ਨੂੰ ਮਿਲਦਾ ਹੈ। ਤੁਸੀਂ ਰਾਜ ਕਰਦੇ ਹੋ। ਅਲਾਦੀਨ ਦੀਆਂ ਬੱਤੀਆਂ ਵੀ ਮਸ਼ਹੂਰ ਹਨ ਨਾ! ਨੋਟ ਇਵੇਂ ਕਰਨ ਨਾਲ ਕਾਰੁਨ ਦਾ ਖਜ਼ਾਨਾ ਮਿਲ ਜਾਂਦਾ ਹੈ। ਹੈ ਵੀ ਬਰੋਬਰ। ਤੁਸੀਂ ਜਾਣਦੇ ਹੋ ਅਲਾਹ ਅਵਲਦੀਨ ਝੱਟ ਇਸ਼ਾਰੇ ਨਾਲ ਸ਼ਾਖਸ਼ਤਕਾਰ ਕਰਾਉਂਦੇ ਹਨ। ਸਿਰਫ਼ ਤੁਸੀਂ ਸ਼ਿਵਬਾਬਾ ਨੂੰ ਯਾਦ ਕਰੋ ਤਾਂ ਸਭ ਸ਼ਾਖਸ਼ਤਕਾਰ ਹੋ ਜਾਣਗੇ। ਨੌਧਾ ਭਗਤੀ ਨਾਲ ਵੀ ਸ਼ਾਖਸ਼ਤਕਾਰ ਹੁੰਦੇ ਹੈ ਨਾ। ਇੱਥੇ ਤੁਹਾਨੂੰ ਏਮ ਆਬਜੈਕਟ ਦਾ ਸ਼ਾਖਸ਼ਤਕਾਰ ਤਾਂ ਹੁੰਦਾ ਹੀ ਹੈ ਫ਼ੇਰ ਤੁਸੀਂ ਬਾਬਾ ਨੂੰ, ਸਵਰਗ ਨੂੰ ਬਹੁਤ ਯਾਦ ਕਰੋਗੇ। ਘੜੀ - ਘੜੀ ਵੇਖਦੇ ਰਹੋਗੇ। ਜੋ ਬਾਬਾ ਦੀ ਯਾਦ ਵਿੱਚ ਅਤੇ ਗਿਆਨ ਵਿੱਚ ਮਸ੍ਤ ਹੋਣਗੇ ਉਹੀ ਅੰਤ ਦੀਆਂ ਸਭ ਸੀਨ ਸਿਨਰੀਆਂ ਵੇਖ ਸਕਣਗੇ। ਵੱਡੀ ਮੰਜ਼ਿਲ ਹੈ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ, ਮਾਸੀ ਦਾ ਘਰ ਨਹੀਂ ਹੈ। ਬਹੁਤ ਮਿਹਨਤ ਹੈ। ਯਾਦ ਹੀ ਮੁੱਖ ਹੈ। ਜਿਵੇਂ ਬਾਬਾ ਦਿਵਯ ਦ੍ਰਿਸ਼ਟੀ ਦਾਤਾ ਹੈ ਤਾਂ ਸਵੈ ਆਪਣੇ ਲਈ ਦਿਵਯ ਦ੍ਰਿਸ਼ਟੀ ਦਾਤਾ ਬਣ ਜਾਣਗੇ। ਜਿਵੇਂ ਭਗਤੀ ਮਾਰਗ ਵਿੱਚ ਤੇਜ਼ ਵੇਗ ਨਾਲ ਯਾਦ ਕਰਦੇ ਹਨ ਤਾਂ ਸ਼ਾਖਸ਼ਤਕਾਰ ਹੁੰਦਾ ਹੈ। ਆਪਣੀ ਮਿਹਨਤ ਨਾਲ ਜਿਵੇਂ ਦਿਵਯ ਦ੍ਰਿਸ਼ਟੀ ਦਾਤਾ ਬਣ ਜਾਂਦੇ ਹਨ। ਤੁਸੀਂ ਵੀ ਯਾਦ ਦੀ ਮਿਹਨਤ ਵਿੱਚ ਰਹੋਗੇ ਤਾਂ ਬਹੁਤ ਖੁਸ਼ੀ ਵਿੱਚ ਰਹੋਗੇ ਅਤੇ ਸ਼ਾਖਸ਼ਤਕਾਰ ਹੁੰਦੇ ਰਹਿਣਗੇ। ਇਹ ਸਾਰੀ ਦੁਨੀਆਂ ਭੁੱਲ ਜਾਵੇ। ਮਨਮਨਾਭਵ ਹੋ ਜਾਵੇ। ਬਾਕੀ ਕੀ ਚਾਹੀਦਾ! ਯੋਗਬਲ ਨਾਲ ਫ਼ੇਰ ਤੁਸੀਂ ਆਪਣਾ ਸ਼ਰੀਰ ਛੱਡ ਦਿੰਦੇ ਹੋ। ਭਗਤੀ ਵਿੱਚ ਵੀ ਮਿਹਨਤ ਹੁੰਦੀ ਹੈ, ਇਸ ਵਿੱਚ ਵੀ ਮਿਹਨਤ ਚਾਹੀਦੀ। ਮਿਹਨਤ ਦਾ ਰਸਤਾ ਬਾਬਾ ਬਹੁਤ ਫ਼ਸਟਕਲਾਸ ਦੱਸਦੇ ਰਹਿੰਦੇ ਹਨ। ਆਪਣੇ ਨੂੰ ਆਤਮਾ ਸਮਝਣ ਨਾਲ ਫ਼ੇਰ ਦੇਹ ਦਾ ਭਾਨ ਹੀ ਨਹੀਂ ਰਹੇਗਾ। ਜਿਵੇਂ ਬਾਪ ਸਮਾਨ ਬਣ ਜਾਣਗੇ। ਸ਼ਾਖਸ਼ਤਕਾਰ ਕਰਦੇ ਰਹੋਗੇ। ਖੁਸ਼ੀ ਵੀ ਬਹੁਤ ਰਹੇਗੀ। ਰਿਜ਼ਲਟ ਸਾਰੀ ਪਿਛਾੜੀ ਦੀ ਗਾਈ ਹੋਈ ਹੈ। ਆਪਣੇ ਨਾਮ - ਰੂਪ ਤੋਂ ਵੀ ਨਿਆਰਾ ਹੋਣਾ ਹੈ ਤਾਂ ਫ਼ੇਰ ਦੂਜੇ ਦੇ ਨਾਮ - ਰੂਪ ਨੂੰ ਯਾਦ ਕਰਨ ਨਾਲ ਕੀ ਹਾਲਤ ਹੋਵੇਗੀ! ਨਾਲੇਜ਼ ਤਾਂ ਬਹੁਤ ਸਹਿਜ ਹੈ। ਪ੍ਰਾਚੀਨ ਭਾਰਤ ਦਾ ਯੋਗ ਜੋ ਹੈ, ਜਾਦੂ ਉਸ ਵਿੱਚ ਹੈ। ਬਾਬਾ ਨੇ ਸਮਝਾਇਆ ਹੈ ਬ੍ਰਹਮ ਗਿਆਨੀ ਵੀ ਇਵੇਂ ਸ਼ਰੀਰ ਛੱਡਦੇ ਹਨ। ਅਸੀਂ ਆਤਮਾ ਹਾਂ, ਪ੍ਰਮਾਤਮਾ ਵਿੱਚ ਲੀਨ ਹੋਣਾ ਹੈ। ਲੀਨ ਕੋਈ ਹੁੰਦੇ ਨਹੀਂ ਹਨ। ਹੈ ਬ੍ਰਹਮ ਗਿਆਨੀ। ਬਾਬਾ ਨੇ ਵੇਖਿਆ ਹੈ ਬੈਠੇ - ਬੈਠੇ ਸ਼ਰੀਰ ਛੱਡ ਦਿੰਦੇ ਹਨ। ਵਾਯੂਮੰਡਲ ਬੜਾ ਸ਼ਾਂਤ ਰਹਿੰਦਾ ਹੈ, ਸੰਨਾਟਾ ਹੋ ਜਾਂਦਾ ਹੈ। ਸੰਨਾਟਾ ਵੀ ਉਨ੍ਹਾਂ ਨੂੰ ਭਾਸੇਗਾ ਜੋ ਗਿਆਨ ਮਾਰਗ ਵਿੱਚ ਹੋਣਗੇ, ਸ਼ਾਂਤ ਵਿੱਚ ਰਹਿਣ ਵਾਲੇ ਹੋਣਗੇ। ਬਾਕੀ ਕਈ ਬੱਚੇ ਤਾਂ ਹਾਲੇ ਬੇਬੀਆਂ ਹਨ। ਘੜੀ - ਘੜੀ ਡਿੱਗ ਪੈਂਦੇ ਹਨ, ਇਸ ਵਿੱਚ ਬਹੁਤ - ਬਹੁਤ ਗੁਪਤ ਮਿਹਨਤ ਹੈ। ਭਗਤੀ ਮਾਰਗ ਦੀ ਮਿਹਨਤ ਪ੍ਰਤੱਖ ਹੁੰਦੀ ਹੈ। ਮਾਲਾ ਫੇਰੋ, ਕੋਠੀ ਵਿੱਚ ਬੈਠ ਭਗਤੀ ਕਰੋ। ਇੱਥੇ ਤਾਂ ਤੁਰਦੇ - ਫ਼ਿਰਦੇ ਤੁਸੀਂ ਯਾਦ ਵਿੱਚ ਰਹਿੰਦੇ ਹੋ। ਕਿਸੇ ਨੂੰ ਪਤਾ ਪੈ ਨਾ ਸਕੇ ਕਿ ਇਹ ਰਾਜਾਈ ਲੈ ਰਹੇ ਹਾਂ। ਯੋਗ ਨਾਲ ਹੀ ਸਾਰਾ ਹਿਸਾਬ - ਕਿਤਾਬ ਚੁਕਤੁ ਕਰਨਾ ਹੈ। ਗਿਆਨ ਨਾਲ ਥੋੜ੍ਹੇਹੀ ਚੁਕਤੂ ਹੁੰਦਾ ਹੈ। ਹਿਸਾਬ - ਕਿਤਾਬ ਚੁਕਤੂ ਹੋਵੇਗਾ ਯਾਦ ਨਾਲ। ਕਰਮਭੋਗ ਯਾਦ ਨਾਲ ਚੁਕਤੂ ਹੋਣਗੇ। ਇਹ ਹੈ ਗੁਪਤ। ਬਾਬਾ ਸਭ ਕੁਝ ਗੁਪਤ ਸਿਖਾਉਂਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਮਨਸਾ - ਵਾਚਾ - ਕਰਮਣਾ ਕਦੀ ਵੀ ਕਰੋਧ ਨਹੀਂ ਕਰਨਾ ਹੈ। ਇਨ੍ਹਾਂ ਤਿੰਨਾਂ ਖਿੜਕੀਆਂ ਤੇ ਬਹੁਤ ਧਿਆਨ ਰੱਖਣਾ ਹੈ। ਵਾਚਾ ਜ਼ਿਆਦਾ ਨਹੀਂ ਚਲਾਉਣਾ ਹੈ। ਇੱਕ - ਦੋ ਨੂੰ ਦੁੱਖ ਨਹੀਂ ਦੇਣਾ ਹੈ।

2. ਗਿਆਨ ਅਤੇ ਯੋਗ ਵਿੱਚ ਮਸ੍ਤ ਰਹਿ ਅੰਤਿਮ ਸੀਨ ਸਿਨਰੀਆਂ ਵੇਖਣੀਆਂ ਹਨ। ਆਪਣੇ ਜਾਂ ਦੂਜੇ ਦੇ ਨਾਮ - ਰੂਪ ਨੂੰ ਭੁੱਲ ਮੈਂ ਆਤਮਾ ਹਾਂ, ਇਸ ਸਮ੍ਰਿਤੀ ਨਾਲ ਦੇਹਭਾਨ ਨੂੰ ਸਮਾਪਤ ਕਰਨਾ ਹੈ।

ਵਰਦਾਨ:-
ਸਨੇਹ ਦੇ ਬਾਨ ਦ੍ਵਾਰਾ ਸਨੇਹ ਵਿਚ ਘਾਇਲ ਕਰਨ ਵਾਲੇ ਸਨੇਹ ਅਤੇ ਪ੍ਰਾਪਤੀ ਸੰਪੰਨ ਲਵਲੀਨ ਆਤਮਾ ਭਵ।

ਜਿਵੇਂ ਲੌਕਿਕ ਤਰੀਕੇ ਨਾਲ ਕੋਈ ਕਿਸੇ ਦੇ ਸਨੇਹ ਵਿਚ ਲਵਲੀਨ ਹੁੰਦਾ ਹੈ ਤਾਂ ਚੇਹਰੇ ਤੋਂ ਨੈਣਾਂ ਤੋਂ, ਵਾਣੀ ਤੋਂ ਅਨੁਭਵ ਹੁਦਾ ਹੈ ਕਿ ਲਵਲੀਨ ਹਨ - ਆਸ਼ਿਕ ਹਨ - ਇਵੇਂ ਜਦੋਂ ਸਟੇਜ ਤੇ ਜਾਂਦੇ ਹੋ ਤਾਂ ਜਿਨਾਂ ਆਪਣੇ ਅੰਦਰ ਬਾਪ ਦਾ ਸਨੇਹ ਇਮਰਜ਼ ਹੋਵੇਗਾ ਉਤਨਾ ਹੀ ਸਨੇਹ ਦਾ ਬਾਨ ਹੋਰਾਂ ਨੂੰ ਵੀ ਸਨੇਹ ਵਿਚ ਘਾਇਲ ਕਰ ਦੇਵੇਗਾ। ਭਾਸ਼ਣ ਦੀ ਲਿੰਕ ਸੋਚਣਾ, ਪੁਆਇੰਟ ਦੁਹਰਾਉਣਾ - ਇਹ ਸਵਰੂਪ ਨਾ ਹੋਵੇ, ਸਨੇਹ ਅਤੇ ਪ੍ਰਾਪਤੀ ਦਾ ਸੰਪੰਨ ਸਵਰੂਪ, ਲਵਲੀਨ ਸਵਰੂਪ ਹੋਵੇ। ਅਥਾਰਟੀ ਹੋਕੇ ਬੋਲਣ ਨਾਲ ਉਸ ਦਾ ਪ੍ਰਭਾਵ ਪੈਂਦਾ ਹੈ।

ਸਲੋਗਨ:-
ਸੰਪੂਰਨਤਾ ਦ੍ਵਾਰਾ ਸਮਾਪਤੀ ਦੇ ਸਮੇਂ ਨੂੰ ਨੇੜੇ ਲਿਆਓ।

ਅਵਿਅਕਤ ਇਸ਼ਾਰੇ - ਸਤਿਅਤਾ ਅਤੇ ਸਭਿਅਤਾ ਰੂਪੀ ਕਲਚਰ ਨੂੰ ਅਪਣਾਓ।

ਇਹ ਤਾਂ ਸਾਰੇ ਸਮਝਣ ਲੱਗੇ ਹਨ ਕਿ ਇਹ, 'ਕੋਈ ਹੈ' ਲੇਕਿਨ ਇਹ ਹੀ ਹੈ ਅਤੇ ਇਹ ਇੱਕ ਹੀ ਹੈ, ਇਸ ਹਲਚਲ ਦਾ ਹਲ ਹੁਣ ਚਲਾਓ। ਹਾਲੇ ਹੋਰ ਵੀ ਹਨ, ਇਹ ਵੀ ਹਨ ਇਥੇ ਤੱਕ ਪਹੁੰਚੇ ਹਨ ਲੇਕਿਨ ਇਹ ਇਕ ਹੀ ਹੈ, ਹੁਣ ਅਜਿਹਾ ਤੀਰ ਲਗਾਓ। ਧਰਨੀ ਤੇ ਬਣ ਗਈ ਅਤੇ ਬਣਦੀ ਜਾਵੇਗੀ। ਲੇਕਿਨ ਜੋ ਫਾਉਂਡੇਸ਼ਨ ਹੈ, ਨਵੀਨਤਾ ਹੈ, ਬੀਜ ਹੈ ਇਹ ਹੈ ਨਵਾਂ ਗਿਆਨ। ਨਿਸਵਾਰਥ ਪਿਆਰ ਹੈ, ਰੂਹਾਨੀ ਪਿਆਰ ਹੈ ਇਹ ਤਾਂ ਅਨੁਭਵ ਕਰਦੇ ਹਨ ਲੇਕਿਨ ਹੁਣ ਪਿਆਰ ਦੇ ਨਾਲ - ਨਾਲ ਗਿਆਨ ਦੀ ਅਥਾਰਟੀ ਵਾਲੀ ਆਤਮਾਵਾਂ ਹਨ, ਸੱਤ ਗਿਆਨ ਦੀ ਅਥਾਰਟੀ ਹਨ, ਇਹ ਪ੍ਰਤੱਖ ਕਰੋ ਤਾਂ ਪ੍ਰਤੱਖਤਾ ਹੋਵੇਗੀ।