31.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਜੱਦ ਤਕ ਜੀਣਾ ਹੈ ਤੱਦ ਤਕ ਪੜ੍ਹਨਾ ਅਤੇ ਪੜ੍ਹਾਉਣਾ ਹੈ, ਖੁਸ਼ੀ ਅਤੇ ਪਦ ਦਾ ਅਧਾਰ ਹੈ ਪੜ੍ਹਾਈ"

ਪ੍ਰਸ਼ਨ:-
ਸਰਵਿਸ ਦੀ ਸਫਲਤਾ ਦੇ ਲਈ ਮੁੱਖ ਗੁਣ ਕਿਹੜਾ ਚਾਹੀਦਾ ਹੈ?

ਉੱਤਰ:-
ਸਹਿਣਸ਼ੀਲਤਾ ਦਾ, ਹਰ ਗੱਲ ਵਿੱਚ ਸਹਿਣਸ਼ੀਲ ਬਣ ਕੇ ਆਪਸ ਵਿੱਚ ਸੰਗਠਨ ਬਣਾਕੇ ਸਰਵਿਸ ਕਰੋ। ਭਾਸ਼ਣ ਆਦਿ ਦੇ ਪ੍ਰੋਗਰਾਮ ਲੈਕੇ ਆਓ। ਮਨੁਖਾਂ ਨੂੰ ਨੀਂਦ ਤੋਂ ਜਗਾਉਣ ਲਈ ਕਈ ਪ੍ਰਬੰਧ ਨਿਕਲਣਗੇ। ਜੋ ਤਕਦੀਰਵਾਨ ਬਣਨ ਵਾਲੇ ਹਨ ਉਹ ਪੜ੍ਹਾਈ ਵੀ ਰੁਚੀ ਨਾਲ ਪੜ੍ਹਨਗੇ।

ਗੀਤ:-
ਅਸੀਂ ਉਨ੍ਹਾਂ ਰਾਹਾਂ ਤੇ ਚੱਲਣਾ ਹੈ...

ਓਮ ਸ਼ਾਂਤੀ
ਕੀ ਵਿਚਾਰ ਕਰਕੇ ਤੁਸੀਂ ਬੱਚੇ ਇਸ ਮਧੂਬਨ ਵਿੱਚ ਆਉਂਦੇ ਹੋ! ਕੀ ਪੜ੍ਹਾਈ ਪੜ੍ਹਨ ਆਉਂਦੇ ਹੋ? (ਬਾਪਦਾਦਾ ਦੇ ਕੋਲ) ਇਹ ਹੈ ਨਵੀਂ ਗੱਲ। ਕਦੀ ਇਵੇਂ ਵੀ ਸੁਣਿਆ ਹੈ ਕਿ ਬਾਪਦਾਦਾ ਦੇ ਕੋਲ ਪੜ੍ਹਨ ਜਾਂਦੇ ਹਾਂ, ਸੋ ਵੀ ਬਾਪਦਾਦਾ ਦੋਨੋ ਇਕੱਠੇ ਹਨ। ਵੰਡਰ ਹੈ ਨਾ। ਤੁਸੀਂ ਵੰਡਰਫੁਲ ਬਾਪ ਦੀ ਸੰਤਾਨ ਹੋ। ਤੁਸੀਂ ਬੱਚੇ ਵੀ ਨਾ ਰਚਤਾ, ਨਾ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਸੀ। ਹੁਣ ਇਸ ਰਚਤਾ ਅਤੇ ਰਚਨਾ ਨੂੰ ਤੁਸੀਂ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਿਆ ਹੈ। ਜਿੰਨਾ ਜਾਣਿਆ ਹੈ ਅਤੇ ਜਿੰਨਾ ਜਿਸ ਨੂੰ ਸਮਝਾਉਂਦੇ ਹੋ ਉੱਨੀ ਖੁਸ਼ੀ ਅਤੇ ਭਵਿੱਖ ਦਾ ਪਦ ਹੋਵੇਗਾ। ਮੂਲ ਗੱਲ ਹੈ ਹੁਣ ਅਸੀਂ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਾਂ। ਸਿਰਫ ਅਸੀਂ ਬ੍ਰਾਹਮਣ - ਬ੍ਰਾਹਮਣੀਆਂ ਹੀ ਜਾਣਦੇ ਹਾਂ। ਜੱਦ ਤਕ ਜੀਣਾ ਹੈ ਆਪਣੇ ਤੇ ਨਿਸ਼ਚੇ ਰੱਖਣਾ ਹੈ ਕਿ ਅਸੀਂ ਬੀ. ਕੇ ਹਾਂ ਅਤੇ ਸ਼ਿਵਬਾਬਾ ਤੋਂ ਵਰਸਾ ਲੈ ਰਹੇ ਹਾਂ ਸਾਰੇ ਵਿਸ਼ਵ ਦਾ। ਪੂਰੀ ਤਰ੍ਹਾਂ ਪੜ੍ਹਦੇ ਹਾਂ ਜਾਂ ਘੱਟ ਪੜ੍ਹਦੇ ਹਾਂ, ਉਹ ਗੱਲ ਵੱਖ ਹੈ, ਪਰ ਫਿਰ ਵੀ ਜਾਣਦੇ ਤਾਂ ਹਾਂ ਨਾ। ਅਸੀਂ ਉਨ੍ਹਾਂ ਦੇ ਬੱਚੇ ਹਾਂ ਫਿਰ ਪ੍ਰਸ਼ਨ ਉੱਠਦਾ ਹੈ ਪੜ੍ਹਨ ਅਤੇ ਨਾ ਪੜ੍ਹਨ ਦਾ। ਉਸ ਅਨੁਸਾਰ ਹੀ ਪਦ ਮਿਲੇਗਾ। ਗੋਦ ਵਿਚ ਆਇਆ ਨਿਸ਼ਚੇ ਤਾਂ ਹੋਵੇਗਾ ਅਸੀਂ ਰਾਜਾਈ ਦੇ ਹੱਕਦਾਰ ਬਣੇ। ਫਿਰ ਪੜ੍ਹਾਈ ਵਿੱਚ ਵੀ ਰਾਤ - ਦਿਨ ਦਾ ਫਰਕ ਪੈ ਜਾਂਦਾ ਹੈ। ਕੋਈ ਤਾਂ ਚੰਗੀ ਰੀਤੀ ਪੜ੍ਹਦੇ ਅਤੇ ਪੜ੍ਹਾਉਂਦੇ ਹਨ । ਹੋਰ ਕੁਝ ਸੁੱਝਦਾ ਹੀ ਨਹੀਂ ਹੈ। ਬਸ ਪੜ੍ਹਨਾ ਅਤੇ ਪੜ੍ਹਾਉਣਾ ਹੈ, ਇਹ ਅੰਤ ਤਕ ਚੱਲਣਾ ਹੈ। ਸਟੂਡੈਂਟ ਲਾਈਫ ਵਿੱਚ ਕੋਈ ਅੰਤ ਤਕ ਪੜ੍ਹਾਈ ਨਹੀਂ ਚੱਲਦੀ। ਸਮੇਂ ਹੁੰਦਾ ਹੈ। ਤੁਸੀਂ ਤਾਂ ਜੱਦ ਤਕ ਜੀਣਾ ਹੈ ਪੜ੍ਹਨਾ ਅਤੇ ਪੜ੍ਹਾਉਣਾ ਹੈ। ਆਪਣੇ ਤੋਂ ਪੁੱਛਣਾ ਹੈ ਕਿੰਨਿਆਂ ਨੂੰ ਬਾਪ ਰਚਤਾ ਦਾ ਪਰਿਚੈ ਦਿੰਦੇ ਹਾਂ? ਮਨੁੱਖ ਤਾਂ ਮਨੁੱਖ ਹੀ ਹੈ। ਵੇਖਣ ਵਿੱਚ ਕੋਈ ਫਰਕ ਨਹੀਂ ਪੈਂਦਾ। ਸ਼ਰੀਰ ਵਿੱਚ ਫਰਕ ਨਹੀਂ। ਇਹ ਅੰਦਰ ਬੁੱਧੀ ਵਿੱਚ ਪੜ੍ਹਾਈ ਗੂੰਜਦੀ ਰਹਿੰਦੀ ਹੈ। ਜਿੰਨਾ ਜੋ ਪੜ੍ਹੇਗਾ, ਉੱਨੀ ਉਨ੍ਹਾਂ ਨੂੰ ਖੁਸ਼ੀ ਵੀ ਰਹੇਗੀ। ਅੰਦਰ ਵਿੱਚ ਇਹ ਰਹਿੰਦਾ ਹੈ ਕਿ ਅਸੀਂ ਨਵੇਂ ਵਿਸ਼ਵ ਦੇ ਮਾਲਿਕ ਬਣਾਂਗੇ। ਹੁਣ ਅਸੀਂ ਸ੍ਵਰਗ ਦਵਾਰ ਜਾਂਦੇ ਹਾਂ। ਆਪਣੇ ਦਿਲ ਤੋਂ ਹਮੇਸ਼ਾ ਪੁੱਛਦੇ ਰਹੋ ਸਾਡੇ ਵਿੱਚ ਕਿੰਨਾ ਫਰਕ ਹੈ? ਬਾਪ ਨੇ ਸਾਨੂੰ ਆਪਣਾ ਬਣਾਇਆ ਹੈ,ਅਸੀਂ ਕੀ ਤੋਂ ਕੀ ਬਣਦੇ ਹਾਂ। ਪੜ੍ਹਾਈ ਤੇ ਹੀ ਮਦਾਰ ਹੈ। ਪੜ੍ਹਾਈ ਨਾਲ ਮਨੁੱਖ ਕਿੰਨਾ ਉੱਚ ਬਣਦੇ ਹਨ। ਉਹ ਤਾਂ ਸਭ ਅਲਪ ਕਾਲ ਸ਼ਣ ਭੰਗੁਰ ਦੇ ਮਰਤਬੇ ਹਨ। ਉਨ੍ਹਾਂ ਵਿੱਚ ਕੁਝ ਵੀ ਰੱਖਿਆ ਨਹੀਂ ਹੈ। ਜਿਵੇਂ ਕਿ ਕਿਸੇ ਕੰਮ ਦੇ ਨਹੀਂ। ਲਕਸ਼ਣ ਕੁਝ ਵੀ ਨਹੀਂ ਸੀ। ਹੁਣ ਅਸੀਂ ਇਸ ਪੜ੍ਹਾਈ ਵਿੱਚ ਕਿੰਨਾ ਉੱਚ ਬਣਦੇ ਹਾਂ। ਸਾਰਾ ਅਟੈਂਸ਼ਨ ਪੜ੍ਹਾਈ ਤੇ ਦੇਣਾ ਹੈ। ਜਿਸ ਦੀ ਤਕਦੀਰ ਵਿੱਚ ਹੈ ਉਨ੍ਹਾਂ ਦਾ ਦਿਲ ਪੜ੍ਹਾਈ ਵਿੱਚ ਲੱਗਦਾ ਹੈ। ਹੋਰਾਂ ਨੂੰ ਵੀ ਪੜ੍ਹਾਈ ਲਈ ਵੱਖ - ਵੱਖ ਰੀਤੀ ਪੁਰਸ਼ਾਰਥ ਕਰਾਉਂਦੇ ਰਹਿੰਦੇ ਹਨ। ਦਿਲ ਹੁੰਦਾ ਹੀ ਹੈ ਉਨ੍ਹਾਂ ਨੂੰ ਪੜ੍ਹਾ ਕੇ ਬੈਕੁੰਠ ਦਾ ਮਾਲਿਕ ਬਣਾਈਏ। ਮਨੁੱਖਾਂ ਨੂੰ ਨੀਂਦ ਤੋਂ ਜਗਾਉਣ ਲਈ ਕਿੰਨਾ ਮੱਥਾ ਮਾਰਦੇ ਰਹਿੰਦੇ ਹਨ ਅਤੇ ਮਾਰਦੇ ਰਹਿਣਗੇ ਇਹ ਪ੍ਰਦਰਸ਼ਨੀ ਆਦਿ ਤਾਂ ਕੁਝ ਵੀ ਨਹੀਂ ਅੱਗੇ ਚਲ ਕੇ ਹੋਰ ਪ੍ਰਬੰਧ ਨਿਕਲਣਗੇ ਸਮਝਾਉਣ ਲਈ। ਹੁਣ ਬਾਪ ਪਾਵਨ ਬਣਾ ਰਹੇ ਹਨ ਤਾਂ ਬਾਪ ਦੀ ਸਿੱਖਿਆ ਤੇ ਅਟੈਂਸ਼ਨ ਦੇਣਾ ਚਾਹੀਦਾ ਹੈ। ਹਰ ਗੱਲ ਵਿੱਚ ਸਹਿਣਸ਼ੀਲ ਵੀ ਹੋਣਾ ਚਾਹੀਦਾ ਹੈ। ਆਪਸ ਵਿੱਚ ਮਿਲ ਕੇ ਸੰਗਠਨ ਕਰ ਭਾਸ਼ਣ ਆਦਿ ਦੇ ਪ੍ਰੋਗਰਾਮ ਰੱਖਣੇ ਚਾਹੀਦੇ ਹਨ। ਇੱਕ ਅਲਫ਼ ਤੇ ਵੀ ਅਸੀਂ ਬਹੁਤ ਕੁਝ ਵਧੀਆ ਸਮਝਾ ਸਕਦੇ ਹਾਂਤਾਂ। ਉੱਚ ਤੇ ਉੱਚ ਰੱਬ ਕੌਣ? ਇੱਕ ਅਲਫ਼ ਤੇ ਤੁਸੀਂ 2 ਘੰਟੇ ਭਾਸ਼ਣ ਕਰ ਸਕਦੇ ਹੋ। ਇਹ ਵੀ ਤੁਸੀਂ ਜਾਣਦੇ ਹੋ ਅਲਫ਼ ਨੂੰ ਯਾਦ ਕਰਨ ਨਾਲ ਖੁਸ਼ੀ ਰਹਿੰਦੀ ਹੈ। ਜੇ ਬੱਚਿਆਂ ਨੂੰ ਯਾਦ ਦੀ ਯਾਤਰਾ ਤੇ ਅਟੈਂਸ਼ਨ ਘੱਟ ਹੈ, ਅਲਫ਼ ਨੂੰ ਯਾਦ ਨਹੀਂ ਕਰਦੇ ਹਨ ਤਾਂ ਨੁਕਸਾਨ ਜਰੂਰ ਹੁੰਦਾ ਹੈ। ਸਾਰਾ ਮਦਾਰ ਯਾਦ ਤੇ ਹੈ। ਯਾਦ ਕਰਨ ਨਾਲ ਇੱਕਦਮ ਹੈਵਿਨ ਵਿੱਚ ਚਲੇ ਜਾਂਦੇ ਹਨ। ਯਾਦ ਭੁੱਲਣ ਨਾਲ ਹੀ ਡਿੱਗ ਪੈਂਦੇ ਹਨ। ਇਨ੍ਹਾਂ ਗੱਲਾਂ ਨੂੰ ਹੋਰ ਕੋਈ ਸਮਝ ਨਾ ਸਕੇ। ਸ਼ਿਵਬਾਬਾ ਨੂੰ ਤਾਂ ਜਾਣਦੇ ਹੀ ਨਹੀਂ। ਭਾਵੇਂ ਕਿੰਨਾ ਹੀ ਕੋਈ ਭਭਕੇ ਨਾਲ ਪੂਜਾ ਕਰਦੇ ਹੋਣ, ਯਾਦ ਕਰਦੇ ਹੋਣ ਪਰ ਫਿਰ ਵੀ ਸਮਝਦੇ ਨਹੀਂ।

ਤੁਹਾਨੂੰ ਬਾਪ ਤੋਂ ਬਹੁਤ ਵੱਡੀ ਜਾਗੀਰ ਮਿਲਦੀ ਹੈ। ਭਗਤੀ ਮਾਰਗ ਵਿੱਚ ਕ੍ਰਿਸ਼ਨ ਦਾ ਦੀਦਾਰ ਕਰਨ ਲਈ ਕਿੰਨਾ ਮੱਥਾ ਮਾਰਦੇ ਹਨ, ਅੱਛਾ ਦਰਸ਼ਨ ਹੋਇਆ ਫਿਰ ਕੀ? ਫਾਇਦਾ ਤਾਂ ਕੋਈ ਵੀ ਹੋਇਆ ਨਹੀਂ। ਦੁਨੀਆਂ ਵੇਖੋ ਕਿਨ੍ਹਾ ਗੱਲਾਂ ਤੇ ਚਲ ਰਹੀ ਹੈ। ਤੁਸੀਂ ਜਿਵੇਂ ਕੀ ਗੰਨੇ ਦਾ ਰਸ ਸ਼ੂਗਰ ਪੀਂਦੇ ਹੋ, ਬਾਕੀ ਸਾਰੇ ਮਨੁੱਖ ਛਿਲਕਾ ਚੂਸਦੇ ਹਨ। ਤੁਸੀਂ ਹੁਣ ਸ਼ੂਗਰ ਪੀਕੇ ਪੂਰਾ ਅੱਧਾਕਲਪ ਸੁੱਖ ਪਾਉਂਦੇ ਹੋ, ਬਾਕੀ ਸਭ ਭਗਤੀ ਮਾਰਗ ਦੇ ਛਿਲਕੇ ਚੂਸ ਕੇ ਥੱਲੇ ਉਤਰਦੇ ਆਉਂਦੇ ਹਨ। ਹੁਣ ਬਾਪ ਕਿੰਨਾ ਪਿਆਰ ਨਾਲ ਪੁਰਸ਼ਾਰਥ ਕਰਾਉਂਦੇ ਹਨ। ਪਰੰਤੂ ਤਕਦੀਰ ਵਿੱਚ ਨਾ ਹੋਵੇ ਤਾਂ ਅਟੈਂਸ਼ਨ ਨਹੀਂ ਦਿੰਦੇ, ਨਾ ਖੁੱਦ ਅਟੈਂਸ਼ਨ ਦਿੰਦੇ ਹਨ, ਨਾ ਹੋਰਾਂ ਨੂੰ ਦੇਣ ਦਿੰਦੇ ਹਨ। ਨਾ ਖੁਦ ਅੰਮ੍ਰਿਤ ਪੀਂਦੇ ਹਨ, ਨਾ ਪੀਣ ਦਿੰਦੇ ਹਨ। ਬਹੁਤਿਆਂ ਦੀ ਇਵੇਂ ਦੀ ਐਕਟੀਵਿਟੀ ਚੱਲਦੀ ਹੈ। ਜੇ ਪੂਰੀ ਰੀਤੀ ਪੜ੍ਹਦੇ ਨਹੀਂ, ਰਹਿਮ ਦਿਲ ਨਹੀਂ ਬਣਦੇ, ਕਿਸੇ ਦਾ ਕਲਿਆਣ ਨਹੀਂ ਕਰਦੇ ਤਾਂ ਉਹ ਕੀ ਪਦ ਪਾਉਣਗੇ। ਪੜ੍ਹਨ ਅਤੇ ਪੜ੍ਹਾਉਣ ਵਾਲਾ ਕਿੰਨਾ ਉੱਚ ਪਦ ਪਾਉਂਦੇ ਹਨ। ਪੜ੍ਹਦੇ ਨਹੀਂ ਹਨ ਤਾਂ ਕੀ ਪਦ ਹੋਵੇਗਾ - ਉਹ ਵੀ ਅਗੇ ਚੱਲ ਰਿਜ਼ਲਟ ਦਾ ਪਤਾ ਪੈ ਜਾਵੇਗਾ। ਫਿਰ ਸਮਝਣਗੇ - ਬਰੋਬਰ ਬਾਬਾ ਸਾਨੂੰ ਕਿੰਨੀ ਵਾਰਨਿੰਗ ਦਿੰਦੇ ਸੀ। ਇੱਥੇ ਬੈਠੇ ਹੋ, ਬੁੱਧੀ ਵਿੱਚ ਰਹਿਣਾ ਚਾਹੀਦਾ ਹੈ - ਅਸੀਂ ਬੇਹੱਦ ਦੇ ਬਾਪ ਦੇ ਕੋਲ ਬੈਠੇ ਹਾਂ। ਉਹ ਸਾਨੂੰ ਉੱਪਰ ਤੋਂ ਆਕੇ ਇਸ ਸ਼ਰੀਰ ਦੁਆਰਾ ਪੜ੍ਹਾਉਂਦੇ ਹਨ ਕਲਪ ਪਹਿਲੇ ਮੁਆਫਿਕ। ਅਸੀਂ ਹੁਣ ਫਿਰ ਤੋਂ ਬਾਪ ਦੇ ਸਾਹਮਣੇ ਬੈਠੇ ਹਾਂ। ਉਨ੍ਹਾਂ ਦੇ ਨਾਲ ਹੀ ਸਾਨੂੰ ਚਲਣਾ ਹੈ। ਛੱਡ ਕੇ ਨਹੀਂ ਜਾਣਾ ਹੈ। ਬਾਪ ਸਾਨੂੰ ਨਾਲ ਲੈ ਜਾਣਗੇ। ਇਹ ਪੂਰੀ ਦੁਨੀਆਂ ਵਿਨਾਸ਼ ਹੋ ਜਾਵੇਗੀ। ਇਹ ਗੱਲਾਂ ਹੋਰ ਕੋਈ ਨਹੀਂ ਜਾਣਦੇ। ਅੱਗੇ ਚਲ ਕੇ ਜਾਨਣਗੇ ਬਰੋਬਰ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਮਿਲ ਤਾਂ ਕੁਝ ਵੀ ਨਹੀਂ ਸਕੇਗਾ। ਇਹ ਗੱਲਾਂ ਹੋਰ ਕੋਈ ਨਹੀਂ ਜਾਣਦੇ। ਟੂ ਲੇਟ ਹੋ ਜਾਣਗੇ। ਹਿਸਾਬ - ਕਿਤਾਬ ਚੁਕਤੁ ਕਰ ਸਕੋਗੇ ਵਾਪਿਸ ਜਾਣਾ ਹੈ। ਇਹ ਵੀ ਜੋ ਸੈਂਸੀਬਲ ਬੱਚੇ ਹਨ ਉਹ ਹੀ ਜਾਣਦੇ ਹਨ। ਬੱਚੇ ਉਹ ਜੋ ਸਰਵਿਸ ਤੇ ਹਾਜ਼ਰ ਹਨ। ਮਾਂ - ਬਾਪ ਨੂੰ ਫਾਲੋ ਕਰਦੇ ਹਨ। ਜਿਵੇਂ ਬਾਪ ਰੂਹਾਨੀ ਸੇਵਾ ਕਰਦੇ ਹਨ ਇਵੇਂ ਤੁਹਾਨੂੰ ਕਰਨੀ ਹੈ। ਕਈ ਬੱਚੇ ਹਨ ਜਿਨ੍ਹਾਂ ਨੂੰ ਇਹ ਧੁੰਨ ਲੱਗੀ ਰਹਿੰਦੀ ਹੈ, ਜਿਨ੍ਹਾਂ ਦੀ ਬਾਬਾ ਮਹਿਮਾ ਕਰਦੇ ਹਨ, ਉਨ੍ਹਾਂ ਵਰਗਾ ਬਣਨਾ ਹੈ। ਟੀਚਰ ਮਿਲਦੀ ਤਾਂ ਸਾਰਿਆਂ ਨੂੰ ਹੈ। ਇੱਥੇ ਵੀ ਸਾਰੇ ਆਉਂਦੇ ਹਨ। ਇੱਥੇ ਤਾਂ ਵੱਡਾ ਟੀਚਰ ਬੈਠਾ ਹੈ। ਬਾਪ ਨੂੰ ਯਾਦ ਹੀ ਨਹੀਂ ਕਰਦੇ ਤਾ ਸੁਧਰਣਗੇ ਕਿਵੇਂ। ਨਾਲੇਜ ਤਾਂ ਬਹੁਤ ਸਹਿਜ ਹੈ। 84 ਜਨਮ ਦਾ ਚੱਕਰ ਹੈ ਕਿੰਨਾ ਸਹਿਜ ਹੈ। ਪਰ ਕਿੰਨਾ ਮੱਥਾ ਮਾਰਨਾ ਪੈਂਦਾ ਹੈ। ਬਾਪ ਕਿੰਨੀ ਸਹਿਜ ਗੱਲ ਸਮਝਾਉਂਦੇ ਹਨ ਬਾਪ ਨੂੰ ਅਤੇ 84 ਦੇ ਚੱਕਰ ਨੂੰ ਯਾਦ ਕਰੋ ਤਾਂ ਬੇੜਾ ਪਾਰ ਹੋ ਜਾਵੇਗਾ। ਇਹ ਮੈਸੇਜ ਸਭ ਨੂੰ ਦੇਣਾ ਹੈ। ਆਪਣੀ ਦਿਲ ਤੋਂ ਪੁੱਛੋਂ - ਕਿੱਥੋਂ ਤਕ ਮੈਸੰਜਰ ਬਣਿਆ ਹਾਂ? ਜਿੰਨਾ ਬਹੁਤਿਆਂ ਨੂੰ ਜਗਾਉਣਗੇ ਉਨ੍ਹਾਂ ਇਨਾਮ ਮਿਲੇਗਾ। ਜੇ ਜਗਾਉਂਦਾ ਨਹੀਂ ਤਾਂ ਜਰੂਰ ਕਿਤੇ ਸੋਇਆ ਪਿਆ ਹਾਂ ਫਿਰ ਮੈਨੂੰ ਇੰਨਾ ਉੱਚ ਪਦ ਮਿਲੇਗਾ ਨਹੀਂ। ਬਾਬਾ ਰੋਜ਼ - ਰੋਜ਼ ਕਹਿੰਦੇ ਹਨ ਸ਼ਾਮ ਨੂੰ ਆਪਣੇ ਸਾਰੇ ਦਿਨ ਦਾ ਪੋਤਾ ਮੇਲ ਨਿਕਾਲੋ। ਸਰਵਿਸ ਤੇ ਵੀ ਰਹਿਣਾ ਹੈ। ਮੂਲ ਗੱਲ ਹੈ ਬਾਪ ਦਾ ਪਰਿਚੈ ਦੇਣਾ। ਬਾਪ ਨੇ ਹੀ ਭਾਰਤ ਨੂੰ ਸ੍ਵਰਗ ਬਣਾਇਆ ਸੀ। ਹੁਣ ਨਰਕ ਹੈ ਫਿਰ ਸ੍ਵਰਗ ਹੋਵੇਗਾ। ਚੱਕਰ ਤਾਂ ਫਿਰਨਾ ਹੈ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਬਾਪ ਨੂੰ ਯਾਦ ਕਰੋ ਤਾਂ ਵਿਕਾਰ ਨਿਕਲ ਜਾਣਗੇ। ਸਤਯੁਗ ਵਿੱਚ ਬਹੁਤ ਥੋੜੇ ਹੁੰਦੇ ਹਨ। ਫਿਰ ਰਾਵਣ ਰਾਜ ਵਿੱਚ ਕਿੰਨੀ ਵ੍ਰਿਧੀ ਹੁੰਦੀ ਹੈ। ਸਤਯੁਗ ਵਿੱਚ ਫਿਰ 9 ਲਖ ਹੋਲੀ ਹੋਲੀ ਵ੍ਰਿਧੀ ਨੂੰ ਪਾਉਣਗੇ। ਜੋ ਪਹਿਲੇ ਪਾਵਨ ਸੀ ਉਹ ਹੀ ਫਿਰ ਪਤਿਤ ਬਣਦੇ ਹਨ। ਸਤਯੁਗ ਵਿੱਚ ਦੇਵਤਾਵਾਂ ਦਾ ਪਵਿੱਤਰ ਪ੍ਰਵ੍ਰਿਤੀ ਮਾਰਗ ਸੀ। ਉਹ ਹੀ ਹੁਣ ਅਪਵਿੱਤਰ ਪ੍ਰਵ੍ਰਿਤੀ ਵਾਲੇ ਬਣ ਪਏ ਹਨ। ਡਰਾਮਾ ਅਨੁਸਾਰ ਇਹ ਚੱਕਰ ਫਿਰਨਾ ਹੀ ਹੈ। ਹੁਣ ਫਿਰ ਤੁਸੀਂ ਪਵਿੱਤਰ ਪ੍ਰਵ੍ਰਿਤੀ ਮਾਰਗ ਦੇ ਬਣ ਰਹੇ ਹੋ। ਬਾਪ ਹੀ ਆਕੇ ਪਵਿੱਤਰ ਬਣਾਉਂਦੇ ਹਨ। ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਅੱਧਾ ਕਲਪ ਪਵਿੱਤਰ ਸੀ ਹੁਣ ਰਾਵਣ ਰਾਜ ਵਿੱਚ ਪਤਿਤ ਬਣੇ ਹੋ। ਇਹ ਵੀ ਤੁਸੀਂ ਹੁਣ ਸਮਝਦੇ ਹੋ। ਅਸੀਂ ਵੀ ਬਿਲਕੁਲ ਵਰਥ ਨੌਟ ਏ ਪੈਨੀ ਸੀ। ਹੁਣ ਕਿੰਨੀ ਨਾਲੇਜ ਮਿਲੀ ਹੈ। ਜਿਸ ਨਾਲ ਅਸੀਂ ਕੀ ਤੋਂ ਕੀ ਬਣਦੇ ਹਾਂ! ਬਾਕੀ ਜੋ ਵੀ ਇੰਨੇ ਧਰਮ ਹਨ, ਇਹ ਖਤਮ ਹੋ ਜਾਣੇ ਹੈ। ਸਭ ਮਰਣਗੇ ਇਵੇਂ ਜਿਵੇਂ ਜਾਨਵਰ ਮਰਦੇ ਹਨ। ਜਿਵੇਂ ਬਰਫ ਪੈਂਦੀ ਹੈ ਤਾਂ ਕਿੰਨੇ ਜਾਨਵਰ ਪੰਛੀ ਆਦਿ ਮਰ ਜਾਂਦੇ ਹਨ। ਨੈਚੁਰਲ ਕਲਾਮਿਟੀਜ਼ ਵੀ ਆਉਣਗੀਆਂ। ਇਹ ਸਭ ਖਤਮ ਹੋ ਜਾਵੇਗਾ। ਇਹ ਸਭ ਮਰੇ ਪਏ ਹਨ। ਇਨ੍ਹਾਂ ਅੱਖਾਂ ਨਾਲ ਜੋ ਤੁਸੀਂ ਵੇਖਦੇ ਹੋ ਉਹ ਫਿਰ ਨਹੀਂ ਹੋਵੇਗਾ। ਨਵੀਂ ਦੁਨੀਆਂ ਵਿੱਚ ਬਿਲਕੁਲ ਹੀ ਥੋੜੇ ਰਹਿਣਗੇ। ਇਹ ਗਿਆਨ ਤੁਹਾਡੀ ਬੁੱਧੀ ਵਿੱਚ ਹੈ, ਗਿਆਨ ਦਾ ਸਾਗਰ ਬਾਪ ਹੀ ਤੁਹਾਨੂੰ ਗਿਆਨ ਦਾ ਵਰਸਾ ਦੇ ਰਹੇ ਹਨ। ਤੁਸੀਂ ਜਾਣਦੇ ਹੋ ਸਾਰੀ ਦੁਨੀਆਂ ਵਿੱਚ ਕਿਚੜਾ ਹੀ ਕਿਚੜਾ ਹੈ। ਅਸੀਂ ਵੀ ਕਿਚੜੇ ਵਿੱਚ ਮੈਲੇ ਪਏ ਸੀ। ਬਾਬਾ ਹੁਣ ਸਾਨੂੰ ਕਿਚੜੇ ਤੋਂ ਕੱਢ ਹੁਣ ਕਿੰਨਾ ਗੁਲ - ਗੁਲ ਬਣਾ ਰਹੇ ਹਨ। ਅਸੀਂ ਇਹ ਸ਼ਰੀਰ ਛਡਾਂਗੇ ਆਤਮਾ ਪਵਿੱਤਰ ਹੋ ਜਾਵੇਗੀ।

ਬਾਪ ਸਭ ਨੂੰ ਇਕਰਸ ਪੜ੍ਹਾਈ ਪੜ੍ਹਾਉਂਦੇ ਹਨ ਪਰ ਕਈਆਂ ਦੀ ਬੁੱਧੀ ਬਿਲਕੁਲ ਜੜ ਹੈ, ਕੁਝ ਵੀ ਸਮਝ ਨਹੀਂ ਸਕਦੇ। ਇਹ ਵੀ ਡਰਾਮਾ ਵਿੱਚ ਨੂੰਦ ਹੈ। ਬਾਪ ਕਹਿੰਦੇ ਹਨ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਅਸੀਂ ਵੀ ਕੀ ਕਰ ਸਕਦੇ ਹਾਂ। ਅਸੀਂ ਤਾਂ ਸਭ ਨੂੰ ਇਕਰਸ ਪੜ੍ਹਾਉਂਦੇ ਹਾਂ। ਪੜ੍ਹਦੇ ਨੰਬਰਵਾਰ ਹਨ। ਕੋਈ ਚੰਗੀ ਰੀਤੀ ਸਮਝ ਕੇ ਹੋਰਾਂ ਨੂੰ ਸਮਝਾਉਂਦੇ ਹਨ, ਹੋਰਾਂ ਦਾ ਵੀ ਜੀਵਨ ਹੀਰੇ ਵਰਗਾ ਬਣਾਉਂਦੇ ਹਨ। ਕੋਈ ਤਾਂ ਬਣਾਉਂਦੇ ਹੀ ਨਹੀਂ। ਉਲਟਾ ਹੰਕਾਰ ਕਿੰਨਾ ਹੈ। ਜਿਵੇਂ ਸਾਇੰਸ ਵਾਲਿਆਂ ਨੂੰ ਮਾਈਂਡ ਦਾ ਕਿੰਨਾ ਘਮੰਡ ਹੈ, ਦੂਰ - ਦੂਰ ਅਸਮਾਨ, ਸਮੁੰਦਰ ਨੂੰ ਵੇਖਣਾ ਚਾਹੁੰਦੇ ਹਨ। ਬਾਪ ਕਹਿੰਦੇ ਹਨ ਇਸ ਨਾਲ ਕੋਈ ਫਾਇਦਾ ਹੀ ਨਹੀਂ। ਮੁਫ਼ਤ ਵਿੱਚ ਸਾਇੰਸ ਘਮੰਡੀ ਆਪਣਾ ਮੱਥਾ ਖਰਾਬ ਕਰ ਰਹੇ ਹਨ। ਬੜੀ - ਬੜੀ ਪਗਾਰ ਉਨ੍ਹਾਂ ਨੂੰ ਮਿਲਦੀ ਹੈ। ਸਭ ਵੇਸਟ ਕਰਦੇ ਰਹਿੰਦੇ ਹਨ। ਇਵੇਂ ਨਹੀਂ ਕਿ ਸੋਨੇ ਦੀ ਦਵਾਰਕਾ ਕੋਈ ਥੱਲਿਓਂ ਨਿਕਲ ਆਵੇਗੀ। ਇਹ ਤਾਂ ਡਰਾਮਾ ਦਾ ਚੱਕਰ ਹੈ ਜੋ ਫਿਰਦਾ ਰਹਿੰਦਾ ਹੈ। ਫਿਰ ਅਸੀਂ ਸਮੇਂ ਤੇ ਆਪਣੇ ਮਹਿਲ ਜਾਕੇ ਬਣਾਵਾਂਗੇ - ਨਵੀਂ ਦੁਨੀਆਂ ਵਿੱਚ। ਕੋਈ ਆਸ਼ਚਰਿਆ ਖਾਂਦੇ ਹਨ ਕਿ ਅਜਿਹੇ ਹੀ ਮਕਾਨ ਫਿਰ ਬਣਨਗੇ। ਜਰੂਰ, ਬਾਪ ਵਖਾਉਂਦੇ ਹਨ ਕਿ ਤੁਸੀਂ ਇਵੇਂ ਸੋਨੇ ਦੇ ਮਹਿਲ ਬਣਾਓਗੇ। ਉੱਥੇ ਤਾਂ ਸੋਨਾ ਬਹੁਤ ਰਹਿੰਦਾ ਹੈ। ਹੁਣ ਤੱਕ ਵੀ ਤਾਂ ਕੋਈ - ਕੋਈ ਪਾਸੇ ਸੋਨੇ ਦੀਆਂ ਪਹਾੜੀਆਂ ਬਹੁਤ ਹਨ ਪਰ ਸੋਨਾ ਕੱਢ ਨਹੀਂ ਸਕਦੇ ਹਨ। ਨਵੀਂ ਦੁਨੀਆਂ ਵਿੱਚ ਤਾਂ ਸੋਨੇ ਦੀ ਅਥਾਹ ਖਾਣੀਆਂ ਸੀ, ਉਹ ਖਤਮ ਹੋ ਗਈਆਂ। ਹੁਣ ਹੀਰਿਆਂ ਦਾ ਮੁੱਲ ਵੀ ਵੇਖੋ ਕਿੰਨਾ ਹੈ। ਅੱਜ ਇੰਨਾ ਮੁੱਲ, ਕਲ ਪੱਥਰਾਂ ਮਿਸਲ ਹੋ ਜਾਣਗੇ। ਬਾਪ ਤੁਸੀਂ ਬੱਚਿਆਂ ਨੂੰ ਬੜੀਆਂ ਵੰਡਰਫੁਲ ਗੱਲਾਂ ਸੁਣਾਉਂਦੇ ਹਨ ਅਤੇ ਸਾਕ੍ਸ਼ਾਤ੍ਕਾਰ ਵੀ ਕਰਾਉਂਦੇ ਹਨ। ਤੁਸੀਂ ਬੱਚਿਆਂ ਨੂੰ ਹੁਣ ਆਪਣੀ ਬੁੱਧੀ ਵਿੱਚ ਇਹ ਹੀ ਰਹਿਣਾ ਹੈ ਕਿ ਅਸੀਂ ਆਤਮਾਵਾਂ ਨੂੰ ਆਪਣਾ ਘਰ ਛੱਡੇ 5 ਹਜ਼ਾਰ ਵਰ੍ਹੇ ਹੋ ਗਏ ਹਨ ਜਿਨ੍ਹਾਂ ਨੂੰ ਮੁਕਤੀਧਾਮ ਕਹਿੰਦੇ ਹਨ। ਭਗਤੀ ਮਾਰਗ ਵਿੱਚ ਮੁਕਤੀ ਦੇ ਲਈ ਕਿੰਨਾ ਮੱਥਾ ਮਾਰਦੇ ਹਨ ਪਰ ਹੁਣ ਤੁਸੀਂ ਸਮਝਦੇ ਹੋ ਸਿਵਾਏ ਬਾਪ ਦੇ ਕੋਈ ਮੁਕਤੀ ਦੇ ਨਹੀਂ ਸਕਦੇ। ਨਾਲ ਲੈਕੇ ਨਹੀਂ ਜਾ ਸਕਦੇ। ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਨਵੀਂ ਦੁਨੀਆਂ ਹੈ, ਜਾਣਦੇ ਹੋ ਇਹ ਚੱਕਰ ਫਿਰਨਾ ਹੈ, ਤੁਹਾਨੂੰ ਹੋਰ ਕੋਈ ਗੱਲਾਂ ਵਿੱਚ ਜਾਣਾ ਨਹੀਂ ਹੈ। ਸਿਰਫ ਬਾਪ ਨੂੰ ਯਾਦ ਕਰਨਾ ਹੈ, ਸਭ ਨੂੰ ਇਹ ਹੀ ਕਹਿੰਦੇ ਰਹੋ - ਬਾਪ ਨੂੰ ਯਾਦ ਕਰੋ ਤਾਂ ਵਿਰਕਮ ਵਿਨਾਸ਼ ਹੋਣਗੇ। ਬਾਪ ਨੇ ਤੁਹਾਨੂੰ ਸ੍ਵਰਗ ਦਾ ਮਾਲਿਕ ਬਣਾਇਆ ਸੀ ਨਾ। ਤੁਸੀਂ ਮੇਰੀ ਸ਼ਿਵ ਜਯੰਤੀ ਵੀ ਮਨਾਉਂਦੇ ਹੋ। ਕਿੰਨੇ ਵਰ੍ਹੇ ਹੋਏ? 5 ਹਜ਼ਾਰ ਵਰ੍ਹੇ ਦੀ ਗੱਲ ਹੈ। ਤੁਸੀਂ ਸ੍ਵਰਗਵਾਸੀ ਬਣੇ ਸੀ ਹੁਣ 84 ਦਾ ਚੱਕਰ ਲਾਇਆ ਹੈ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਤੁਹਾਨੂੰ ਇਹ ਸ੍ਰਿਸ਼ਟੀ ਚੱਕਰ ਆਕੇ ਸਮਝਾਉਂਦਾ ਹਾਂ। ਹੁਣ ਤੁਸੀਂ ਬੱਚਿਆਂ ਨੂੰ ਸਮ੍ਰਿਤੀ ਆਈ ਹੈ, ਬਹੁਤ ਚੰਗੀ ਤਰ੍ਹਾਂ ਨਾਲ। ਅਸੀਂ ਸਭ ਤੋਂ ਉੱਚ ਪਾਰ੍ਟ ਧਾਰੀ ਹਾਂ। ਸਾਡਾ ਪਾਰ੍ਟ ਬਾਬਾ ਦੇ ਨਾਲ ਹੈ, ਅਸੀਂ ਬਾਬਾ ਦੀ ਸ਼੍ਰੀਮਤ ਤੇ ਬਾਬਾ ਦੇ ਨਾਲ ਰਹਿ ਕੇ ਹੋਰਾਂ ਨੂੰ ਵੀ ਆਪ ਸਮਾਨ ਬਣਾਉਂਦੇ ਹਾਂ। ਜੋ ਕਲਪ ਪਹਿਲੇ ਸਨ ਉਹ ਹੀ ਬਣਨਗੇ। ਸਾਕਸ਼ੀ ਹੋਕੇ ਵੇਖਦੇ ਰਹੋਗੇ ਅਤੇ ਪੁਰਸ਼ਾਰਥ ਵੀ ਕਰਵਾਉਂਦੇ ਰਹੋਗੇ। ਹਮੇਸ਼ਾ ਉਮੰਗ ਵਿੱਚ ਰਹਿਣ ਦੇ ਲਈ ਇਕਾਂਤ ਵਿੱਚ ਬੈਠ ਕੇ ਆਪਣੇ ਨਾਲ ਗੱਲਾਂ ਕਰੋ। ਬਾਕੀ ਥੋੜਾ ਸਮੇਂ ਇਸ ਅਸ਼ਾਂਤ ਦੁਨੀਆਂ ਵਿੱਚ ਹੈ, ਫਿਰ ਤਾਂ ਅਸ਼ਾਂਤੀ ਦਾ ਨਾਮ ਹੀ ਨਹੀਂ ਰਹੇਗਾ। ਕੋਈ ਮੁੱਖ ਤੋਂ ਕਹਿ ਨਾ ਸਕੇ ਕਿ ਮਨ ਦੀ ਸ਼ਾਂਤੀ ਕਿਵੇਂ ਹੋਵੇਗੀ। ਸ਼ਾਂਤੀ ਦੇ ਲਈ ਤਾਂ ਜਾਂਦੇ ਹਨ ਪਰ ਸ਼ਾਂਤੀ ਦਾ ਸਾਗਰ ਤਾਂ ਇੱਕ ਬਾਪ ਹੀ ਹੈ, ਦੂਜੇ ਕਿਸੇ ਦੇ ਕੋਲ ਇਹ ਚੀਜ ਹੈ ਹੀ ਨਹੀਂ। ਉਵੇਂ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਗੂੰਜਨਾ ਚਾਹੀਦਾ ਹੈ - ਰਚਨਾ ਅਤੇ ਰਚਤਾ ਨੂੰ ਜਾਨਣਾ - ਇਹ ਹੈ ਗਿਆਨ। ਉਹ ਸ਼ਾਂਤੀ ਦੇ ਲਈ, ਉਹ ਸੁਖ ਦੇ ਲਈ। ਸੁਖ ਹੁੰਦਾ ਹੈ ਧਨ ਨਾਲ। ਧਨ ਨਹੀਂ ਤਾਂ ਮਨੁੱਖ ਕੰਮ ਦਾ ਨਹੀਂ। ਧਨ ਦੇ ਲਈ ਮਨੁੱਖ ਕਿੰਨਾ ਪਾਪ ਕਰਦੇ ਹਨ। ਬਾਪ ਨੇ ਅਥਾਹ ਧਨ ਦਿੱਤਾ ਹੈ। ਸ੍ਵਰਗ ਸੋਨੇ ਦਾ, ਨਰਕ ਪੱਥਰਾਂ ਦਾ।

ਅੱਛਾ! ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਮੇਂ ਕੱਢ ਇਕਾਂਤ ਵਿੱਚ ਆਪਣੇ ਆਪ ਨਾਲ ਗੱਲਾਂ ਕਰ ਆਪਣੇ ਨੂੰ ਉਮੰਗ ਵਿੱਚ ਲਿਆਉਣਾ ਹੈ। ਆਪ ਸਮਾਨ ਬਣਾਉਣ ਦੀ ਸੇਵਾ ਦੇ ਨਾਲ - ਨਾਲ ਸਾਖਸ਼ੀ ਹੋਕੇ ਹਰ ਇੱਕ ਦੇ ਪਾਰ੍ਟ ਨੂੰ ਵੇਖਣ ਦਾ ਅਭਿਆਸ ਕਰਨਾ ਹੈ।

2. ਬਾਪ ਨੂੰ ਯਾਦ ਕਰ ਆਪਣੇ ਆਪ ਨੂੰ ਸੁਧਾਰਨਾ ਹੈ। ਆਪਣੇ ਦਿਲ ਤੋਂ ਪੁੱਛਣਾ ਹੈ ਕਿ ਮੈ ਮੈਸੰਜਰ ਬਣਿਆ ਹਾਂ, ਕਿੰਨਿਆਂ ਨੂੰ ਆਪ ਸਮਾਨ ਬਣਾਉਂਦਾ ਹਾਂ?

ਵਰਦਾਨ:-
ਸ਼੍ਰੇਸ਼ਠ ਪੁਰਸ਼ਾਰਥ ਦਵਾਰਾ ਫਾਈਨਲ ਰਿਜ਼ਲਟ ਵਿੱਚ ਫਸਟ ਨੰਬਰ ਲੈਣ ਵਾਲੇ ਉੱਡਦਾ ਪੰਛੀ ਭਵ

ਫਾਈਨਲ ਰਿਜ਼ਲਟ ਵਿੱਚ ਫਸਟ ਨੰਬਰ ਲੈਣ ਦੇ ਲਈ - :- 1- ਦਿਲ ਦੇ ਅਵਿਨਾਸ਼ੀ ਵੈਰਾਗ ਦਵਾਰਾ ਬੀਤੀ ਹੋਈ ਗੱਲਾਂ ਨੂੰ, ਸੰਸਕਾਰ ਰੂਪੀ ਬੀਜ਼ ਨੂੰ ਸਾੜ ਦਵੋ। 2- ਅਮ੍ਰਿਤਵੇਲੇ ਤੋਂ ਰਾਤ ਤੱਕ ਈਸ਼ਵਰੀ ਨਿਯਮਾਂ ਅਤੇ ਮਰਿਆਦਾਵਾ ਦਾ ਸਦਾ ਪਾਲਣ ਕਰਨ ਦਾ ਵਰਤ ਲਵੋ ਅਤੇ 3- ਮਨਸਾ ਦਵਾਰਾ, ਵਾਣੀ ਦਵਾਰਾ, ਵਾਣੀ ਦਵਾਰਾ ਜਾਂ ਸੰਬੰਧ ਸੰਪਰਕ ਦਵਾਰਾ ਨਿਰੰਤਰ ਮਹਾਦਾਨੀ ਬਣ, ਪੁੰਨ ਆਤਮਾ ਬਣ ਦਾਨ ਪੁਨ ਕਰਦੇ ਰਹੋ। ਜਦੋਂ ਅਜਿਹਾ ਸ਼੍ਰੇਸ਼ਠ ਹਾਈ ਜਨਮ ਦੇਣ ਵਾਲਾ ਪੁਰਸ਼ਾਰਥ ਹੋ ਉਦੋਂ ਉੱਡਦਾ ਪੰਛੀ ਬਣ ਫਾਈਨਲ ਰਿਜ਼ਲਟ ਵਿੱਚ ਨੰਬਰ ਵਨ ਬਣ ਸਕਣਗੇ।

ਸਲੋਗਨ:-
ਵ੍ਰਿਤੀ ਦਵਾਰਾ ਵਾਯੂਮੰਡਲ ਨੂੰ ਪਾਵਰਫੁੱਲ ਬਣਾਉਣਾ ਇਹੀ ਲਾਸ੍ਟ ਦਾ ਪੁਰਸ਼ਾਰਥ ਅਤੇ ਸਰਵਿਸ ਹੈ।

ਅਵਿਅਕਤ ਇਸ਼ਾਰੇ:- ਰੂਹਾਨੀ ਰੋਅਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।

ਵਿਸ਼ੇਸ਼ ਆਤਮਾਵਾਂ ਅਤੇ ਮਹਾਨ ਆਤਮਾਵਾਂ ਨੂੰ ਦੇਸ਼ ਦੀ ਅਤੇ ਵਿਸ਼ਵ ਦੀ ਪਰਸਨੈਲਿਟੀ ਕਹਿੰਦੇ ਹਨ। ਪਵਿੱਤਰਤਾ ਦੀ ਪਰਸਨੈਲਿਟੀ ਮਤਲਬ ਹਰ ਕਰਮ ਵਿੱਚ ਮਹਾਨਤਾ ਅਤੇ ਵਿਸ਼ੇਸ਼ਤਾ। ਰੂਹਾਨੀ ਪਰਸਨੈਲਿਟੀ ਵਾਲੀ ਆਤਮਾਵਾਂ ਆਪਣੀ ਇਨਰਜੀ, ਸਮੇਂ, ਸੰਕਲਪ ਵੇਸਟ ਨਹੀਂ ਗਵਾਉਦੇ, ਸਫ਼ਲ ਕਰਦੇ ਹਨ। ਇਵੇਂ ਦੀ ਪਰਸਨੈਲਿਟੀ ਵਾਲੇ ਕਦੀ ਵੀ ਛੋਟੀ -ਛੋਟੀ ਗੱਲਾਂ ਵਿੱਚ ਆਪਣੇ ਮਨ -ਬੁੱਧੀ ਨੂੰ ਬਿਜ਼ੀ ਨਹੀਂ ਰੱਖਦੇ ਹਨ।