31.07.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਤੁਸੀਂ ਆਪਣਾ ਟਾਈਮ ਵੇਸਟ ਨਹੀਂ ਕਰਨਾ ਹੈ, ਅੰਦਰ ਵਿੱਚ ਨਾਲੇਜ ਦਾ ਸਿਮਰਨ ਕਰਦੇ ਰਹੋ ਤਾਂ ਨਿੰਦਰਾਜੀਤ ਬਣ ਜਾਵੋਗੇ, ਉਬਾਸੀ ਆਦਿ ਨਹੀਂ ਆਏਗੀ"

ਪ੍ਰਸ਼ਨ:-
ਤੁਸੀਂ ਬੱਚੇ ਬਾਪ ਤੇ ਫ਼ਿਦਾ ਕਿਓੰ ਹੋਏ ਹੋ? ਫ਼ਿਦਾ ਹੋਣ ਦਾ ਮਤਲਬ ਕੀ ਹੈ?

ਉੱਤਰ:-
ਫ਼ਿਦਾ ਹੋਣਾ ਮਤਲਬ ਬਾਪ ਦੀ ਯਾਦ ਵਿੱਚ ਸਮਾਂ ਜਾਣਾ। ਜਦੋਂ ਯਾਦ ਵਿੱਚ ਸਮਾਂ ਜਾਂਦੇ ਹੋ ਤਾਂ ਆਤਮਾ ਰੂਪੀ ਬੈਟਰੀ ਚਾਰਜ ਹੋ ਜਾਂਦੀ ਹੈ, ਆਤਮਾ ਰੂਪੀ ਬੈਟਰੀ ਨਿਰਾਕਾਰ ਪਰਮਾਤਮਾ ਨਾਲ ਜੁੱਟਦੀ ਹੈ। ਤਾਂ ਬੈਟਰੀ ਚਾਰ੍ਜ ਹੋ ਜਾਂਦੀ ਹੈ। ਵਿਕਰਮ ਵਿਨਾਸ਼ ਹੋ ਜਾਂਦੇ ਹਨ। ਕਮਾਈ ਜਮਾਂ ਹੋ ਜਾਂਦੀ ਹੈ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ, ਹੁਣ ਇੱਥੇ ਤੁਸੀਂ ਸ਼ਰੀਰ ਦੇ ਨਾਲ ਬੈਠੇ ਹੋ। ਜਾਣਦੇ ਹੋ ਮ੍ਰਿਤੂਲੋਕ ਵਿੱਚ ਇਹ ਅੰਤਿਮ ਸ਼ਰੀਰ ਹੈ। ਫੇਰ ਕੀ ਹੋਵੇਗਾ? ਫੇਰ ਬਾਪ ਦੇ ਨਾਲ ਸ਼ਾਂਤੀਧਾਮ ਵਿੱਚ ਇਕੱਠੇ ਹੋਵਾਂਗੇ। ਇਹ ਸ਼ਰੀਰ ਨਹੀਂ ਹੋਵੇਗਾ ਫੇਰ ਸ੍ਵਰਗ ਵਿੱਚ ਆਵਾਂਗੇ ਤਾਂ ਨੰਬਰਵਾਰ ਪੁਰਸ਼ਾਰਥ ਅਨੁਸਾਰ, ਸਭ ਤਾਂ ਇਕੱਠੇ ਨਹੀਂ ਆਉਣਗੇ। ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਜਿਵੇਂ ਬਾਪ ਸ਼ਾਂਤੀ ਦਾ, ਸੁੱਖ ਦਾ ਸਾਗਰ ਹੈ, ਬੱਚਿਆਂ ਨੂੰ ਵੀ ਇਵੇਂ ਸ਼ਾਂਤੀ ਦਾ, ਸੁੱਖ ਦਾ ਸਾਗਰ ਬਣਾ ਰਹੇ ਹਨ ਫੇਰ ਜਾਕੇ ਸ਼ਾਂਤੀਧਾਮ ਵਿੱਚ ਵਿਰਾਜਮਾਨ ਹੋਣਾ ਹੈ। ਤਾਂ ਬਾਪ ਨੂੰ ਘਰ ਨੂੰ ਅਤੇ ਸੁੱਖਧਾਮ ਨੂੰ ਯਾਦ ਕਰਨਾ ਹੈ। ਇੱਥੇ ਤੁਸੀਂ ਜਿੰਨਾਂ - ਜਿੰਨਾਂ ਇਸ ਅਵਸਥਾ ਵਿੱਚ ਬੈਠਦੇ ਹੋ, ਤੁਹਾਡੇ ਜਨਮ - ਜਨਮੰਤ੍ਰੁ ਦੇ ਪਾਪ ਭਸਮ ਹੁੰਦੇ ਹਨ। ਇਸਨੂੰ ਕਿਹਾ ਜਾਂਦਾ ਹੈ ਯੋਗ ਅਗਨੀ। ਸੰਨਿਆਸੀ ਕੋਈ ਸ੍ਰਵਸ਼ਕਤੀਮਾਨ ਨਾਲ ਯੋਗ ਨਹੀਂ ਲਗਾਉਂਦੇ। ਉਹ ਤਾਂ ਰਹਿਣ ਦੀ ਜਗ੍ਹਾ ਬ੍ਰਹਮ ਨਾਲ ਯੋਗ ਲਗਾਉਂਦੇ ਹਨ। ਉਹ ਹਨ ਤੱਤਵ ਯੋਗੀ, ਬ੍ਰਹਮ ਅਥਵਾ ਤੱਤਵ ਨਾਲ ਯੋਗ ਲਗਾਉਣ ਵਾਲੇ। ਇੱਥੇ ਜੀਵ ਆਤਮਾਵਾਂ ਦੀ ਖੇਡ ਹੁੰਦੀ ਹੈ, ਉੱਥੇ ਸਵੀਟ ਹੋਮ ਵਿੱਚ ਸਿਰ੍ਫ ਆਤਮਾਵਾਂ ਰਹਿੰਦੀਆਂ ਹਨ। ਉਸ ਸਵੀਟ ਹੋਮ ਵਿੱਚ ਜਾਣ ਦੇ ਲਈ ਸਾਰੀ ਦੁਨੀਆਂ ਪੁਰਸ਼ਾਰਥ ਕਰਦੀ ਹੈ। ਸੰਨਿਆਸੀ ਵੀ ਕਹਿੰਦੇ ਹਨ ਅਸੀਂ ਬ੍ਰਹਮ ਵਿੱਚ ਲੀਨ ਹੋ ਜਾਈਏ। ਇਵੇਂ ਨਹੀਂ ਕਹਿੰਦੇ ਅਸੀਂ ਬ੍ਰਹਮ ਵਿੱਚ ਜਾਕੇ ਨਿਵਾਸ ਕਰੀਏ। ਇਹ ਤਾਂ ਤੁਸੀਂ ਬੱਚੇ ਹੁਣ ਸਮਝ ਗਏ ਹੋ। ਭਗਤੀ ਮਾਰਗ ਵਿੱਚ ਕਿੰਨੀ ਖਿਟ - ਪਿਟ ਸੁਣਦੇ ਰਹਿੰਦੇ ਹੋ। ਇੱਥੇ ਤਾਂ ਬਾਪ ਆਕੇ ਸਿਰ੍ਫ ਦੋ ਅੱਖਰ ਹੀ ਸਮਝਾਉਂਦੇ ਹਨ। ਜਿਵੇਂ ਮੰਤਰ ਜਪਦੇ ਹਨ ਨਾ। ਕੋਈ ਗੁਰੂ ਨੂੰ ਯਾਦ ਕਰਦੇ ਹਨ, ਕੋਈ ਕਿਸ ਨੂੰ ਯਾਦ ਕਰਦੇ ਹਨ। ਸਟੂਡੈਂਟ ਟੀਚਰ ਨੂੰ ਯਾਦ ਕਰਦੇ ਹਨ। ਹੁਣ ਤੁਹਾਨੂੰ ਬੱਚਿਆਂ ਨੂੰ ਸਿਰਫ਼ ਬਾਪ ਅਤੇ ਘਰ ਹੀ ਯਾਦ ਹੈ। ਬਾਪ ਤੋਂ ਤੁਸੀਂ ਵਰਸਾ ਲੈਂਦੇ ਹੋ ਸ਼ਾਂਤੀਧਾਮ ਅਤੇ ਸੁੱਖਧਾਮ ਦਾ। ਉਹ ਹੀ ਦਿਲ ਵਿੱਚ ਯਾਦ ਰਹਿੰਦਾ ਹੈ। ਮੂੰਹ ਤੋਂ ਕੁਝ ਬੋਲਣਾ ਨਹੀਂ ਹੈ। ਬੁੱਧੀ ਤੋਂ ਤੁਸੀਂ ਜਾਣਦੇ ਹੋ ਸ਼ਾਂਤੀਧਾਮ ਤੋਂ ਬਾਦ ਹੈ ਸੁੱਖਧਾਮ। ਅਸੀਂ ਪਹਿਲੋਂ ਮੁਕਤੀ ਵਿੱਚ ਫੇਰ ਜੀਵਨ ਮੁਕਤੀ ਵਿੱਚ ਜਾਵਾਂਗੇ। ਮੁਕਤੀ ਜੀਵਨਮੁਕਤੀ ਦਾਤਾ ਇੱਕ ਹੀ ਬਾਪ ਹੈ। ਬਾਪ ਬੱਚਿਆਂ ਨੂੰ ਬਾਰ - ਬਾਰ ਸਮਝਾਉਂਦੇ ਹਨ - ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਜਨਮ - ਜਨਮੰਤ੍ਰੁ ਦੇ ਪਾਪਾਂ ਦਾ ਬੋਝਾ ਸਿਰ ਤੇ ਹੈ। ਇਸ ਜਨਮ ਦੇ ਪਾਪਾਂ ਆਦਿ ਦੀ ਯਾਦ ਤਾਂ ਰਹਿੰਦੀ ਹੈ। ਸਤਿਯੁਗ ਵਿੱਚ ਇਹ ਗੱਲਾਂ ਹੁੰਦੀਆਂ ਨਹੀਂ। ਇੱਥੇ ਬੱਚੇ ਜਾਣਦੇ ਹਨ ਕਿ ਜਨਮ - ਜਨਮੰਤ੍ਰੁ ਦੇ ਪਾਪਾਂ ਦਾ ਬੋਝਾ ਹੈ। ਨੰਬਰਵਨ ਹੈ ਕਾਮ ਵਿਕਾਰ ਦਾ ਵਿਕਰਮ, ਜੋ ਜਨਮ - ਜਨਮੰਤ੍ਰੁ ਕਰਦੇ ਆਏ ਹੋ ਅਤੇ ਬਾਪ ਦੀ ਨਿੰਦਾ ਵੀ ਬਹੁਤ ਕੀਤੀ ਹੈ। ਬਾਪ ਜੋ ਸ੍ਰਵ ਨੂੰ ਸਦਗਤੀ ਦਿੰਦੇ ਹਨ, ਉਨ੍ਹਾਂ ਦੀ ਕਿੰਨੀ ਨਿੰਦਾ ਕੀਤੀ ਹੈ। ਇਹ ਸਭ ਧਿਆਨ ਵਿੱਚ ਰੱਖਣਾ ਹੈ। ਹੁਣ ਜਿੰਨ੍ਹਾਂ ਹੋ ਸਕੇ ਬਾਪ ਨੂੰ ਯਾਦ ਕਰਨ ਦਾ ਪੁਰਸ਼ਾਰਥ ਕਰਨਾ ਹੈ। ਅਸਲ ਵਿੱਚ ਵਾਹ ਸਤਿਗੂਰੁ ਕਿਹਾ ਜਾਂਦਾ ਹੈ, ਗੁਰੂ ਵੀ ਨਹੀਂ। ਵਾਹ ਗੁਰੂ ਦਾ ਕੋਈ ਅਰਥ ਨਹੀਂ। ਵਾਹ ਸਤਿਗੁਰੂ! ਮੁਕਤੀ - ਜੀਵਨ ਮੁਕਤੀ ਉਹ ਹੀ ਦਿੰਦੇ ਹਨ ਨਾ। ਉਹ ਗੁਰੂ ਤਾਂ ਕਈ ਹਨ ਨਾ। ਇਹ ਹੈ ਇੱਕ ਸਤਿਗੁਰੂ। ਤੁਸੀਂ ਲੋਕਾਂ ਨੇ ਗੁਰੂ ਤਾਂ ਬਹੁਤ ਕੀਤੇ ਹਨ। ਹਰ ਜਨਮ ਵਿੱਚ 2 - 4 ਗੁਰੂ ਕਰਦੇ ਹਨ। ਗੁਰੂ ਕਰਕੇ ਫ਼ਿਰ ਹੋਰ - ਹੋਰ ਜਗ੍ਹਾ ਤੇ ਜਾਂਦੇ ਹਨ। ਸ਼ਾਇਦ ਇੱਥੋਂ ਚੰਗਾ ਰਸਤਾ ਮਿਲ ਜਾਵੇ, ਟ੍ਰਾਇਲ ਕਰਦੇ ਰਹਿੰਦੇ ਹਨ ਹੋਰ- ਹੋਰ ਗੁਰੂਆਂ ਨਾਲ। ਪਰੰਤੂ ਮਿਲਦਾ ਕੁਝ ਵੀ ਨਹੀਂ। ਹੁਣ ਤੁਸੀਂ ਬੱਚੇ ਜਾਣਦੇ ਹੋ ਇੱਥੇ ਤਾਂ ਰਹਿਣਾ ਨਹੀਂ ਹੈ। ਸਭ ਨੇ ਜਾਣਾ ਹੈ ਸ਼ਾਂਤੀਧਾਮ। ਬਾਪ ਤੁਹਾਡੇ ਬੁਲਾਵੇ ਤੇ ਆਏ ਹਨ। ਤੁਹਾਨੂੰ ਯਾਦ ਕਰਵਾਉਂਦੇ ਹਨ, ਤੁਸੀਂ ਮੈਨੂੰ ਕਿਹਾ ਹੈ ਕਿ ਆਓ, ਸਾਨੂੰ ਪਤਿਤ ਤੋਂ ਪਾਵਨ ਬਣਾਓ। ਪਾਵਨ ਸ਼ਾਂਤੀਧਾਮ ਵੀ ਹੈ, ਸੁੱਖਧਾਮ ਵੀ ਹੈ। ਬੁਲਾਉਂਦੇ ਹਨ ਸਾਨੂੰ ਘਰ ਲੈ ਜਾਵੋ। ਘਰ ਸਭ ਨੂੰ ਯਾਦ ਹੈ। ਆਤਮਾ ਝੱਟ ਕਹੇਗੀ ਸਾਡੀ ਰਹਿਣ ਦੀ ਜਗ੍ਹਾ ਪਰਮਧਾਮ ਹੈ। ਪਰਮਪਿਤਾ ਪਰਮਾਤਮਾ ਵੀ ਪਰਮਧਾਮ ਵਿੱਚ ਰਹਿੰਦੇ ਹਨ। ਅਸੀਂ ਵੀ ਪਰਮਧਾਮ ਵਿੱਚ ਰਹਿੰਦੇ ਹਾਂ।

ਹੁਣ ਬਾਪ ਨੇ ਸਮਝਾਇਆ ਹੈ ਤੁਹਾਡੇ ਤੇ ਬ੍ਰਹਿਸਪਤੀ ਦੀ ਦਸ਼ਾ ਬੈਠੀ ਹੋਈ ਹੈ। ਇਹ ਹੈ ਬੇਹੱਦ ਦੀ ਗੱਲ। ਬੇਹੱਦ ਦੀ ਦਸ਼ਾ ਸਭ ਤੇ ਬੈਠੀ ਹੈ। ਚੱਕਰ ਫਿਰਦਾ ਰਹਿੰਦਾ ਹੈ। ਅਸੀਂ ਹੀ ਸੁੱਖ ਤੋਂ ਦੁੱਖ ਵਿੱਚ, ਫਿਰ ਦੁੱਖ ਵਿਚੋਂ ਸੁੱਖ ਵਿੱਚ ਆਉਂਦੇ ਹਾਂ। ਸ਼ਾਂਤੀਧਾਮ, ਸੁੱਖਧਾਮ ਫ਼ਿਰ ਇਹ ਦੁੱਖਧਾਮ। ਇਹ ਵੀ ਹੁਣ ਤੁਸੀਂ ਬੱਚੇ ਸਮਝਦੇ ਹੋ, ਮਨੁੱਖਾਂ ਨੂੰ ਤਾਂ ਬੁੱਧੀ ਵਿੱਚ ਨਹੀਂ ਬੈਠਦਾ। ਹੁਣ ਬਾਪ ਜਿਉਂਦੇ ਜੀ ਮਰਨਾ ਸਿਖਾ ਰਹੇ ਹਨ। ਪਰਵਾਨੇ ਸ਼ਮਾਂ ਤੇ ਫ਼ਿਦਾ ਹੋ ਜਾਂਦੇ ਹਨ। ਕੋਈ ਉਸ ਤੇ ਆਸ਼ਿਕ ਹੋ ਜਲ ਜਾਂਦੇ ਹਨ, ਫ਼ਿਦਾ ਹੋ ਜਾਂਦੇ ਹਨ, ਕੋਈ ਫੇਰ ਫੇਰੀ ਲਗਾਕੇ ਚਲੇ ਜਾਂਦੇ ਹਨ। ਇਹ ਵੀ ਬੈਟਰੀ ਹੈ ਨਾ, ਸਭ ਦਾ ਬੁੱਧੀਯੋਗ ਉਸ ਇੱਕ ਨਾਲ ਹੈ। ਨਿਰਾਕਾਰ ਬਾਪ ਨਾਲ ਜਿਵੇਂ ਬੈਟਰੀ ਲੱਗੀ ਹੋਈ ਹੈ। ਇਸ ਆਤਮਾ ਦੇ ਤਾਂ ਬਹੁਤ ਨਜ਼ਦੀਕ ਹਨ ਤਾਂ ਬਹੁਤ ਸਹਿਜ ਹੁੰਦਾ ਹੈ। ਬਾਪ ਨੂੰ ਯਾਦ ਕਰਨ ਨਾਲ ਤੁਹਾਡੀ ਬੈਟਰੀ ਚਾਰਜ ਹੁੰਦੀ ਜਾਂਦੀ ਹੈ। ਤੁਹਾਨੂੰ ਬੱਚਿਆਂ ਨੂੰ ਥੋੜ੍ਹੀ ਮੁਸ਼ਕਿਲ ਹੁੰਦੀ ਹੈ, ਇਨ੍ਹਾਂਨੂੰ ਸਹਿਜ ਹੈ। ਫੇਰ ਵੀ ਇਨ੍ਹਾਂ ਨੂੰ ਪੁਰਸ਼ਾਰਥ ਤੇ ਕਰਨਾ ਪੈਂਦਾ ਹੈ, ਜਿੰਨਾਂ ਤੁਹਾਨੂੰ ਬੱਚਿਆਂ ਨੂੰ ਕਰਨਾ ਪੈਂਦਾ ਹੈ। ਇਹ ਜਿਨ੍ਹਾਂ ਨੇੜ੍ਹੇ ਹਨ, ਉਨਾਂ ਬੋਝ ਵੀ ਬਹੁਤ ਹੈ। ਗਾਇਨ ਵੀ ਹੈ ਜਿਨ੍ਹਾਂ ਦੇ ਮੱਥੇ ਮਾਮਲਾ… ਇਨ੍ਹਾਂ ਦੇ ਉਪਰ ਤਾਂ ਬਹੁਤ ਮਾਮਲੇ ਹਨ। ਬਾਪ ਤਾਂ ਹੈ ਹੀ ਸੰਪੂਰਨ, ਇਨ੍ਹਾਂਨੇ ਸੰਪੂਰਨ ਬਣਨਾ ਹੈ, ਇਨ੍ਹਾਂਨੂੰ ਸਭ ਦੀ ਦੇਖ - ਰੇਖ ਬਹੁਤ ਕਰਨੀ ਪੈਂਦੀ ਹੈ। ਭਾਵੇਂ ਦੋਵੇਂ ਇਕੱਠੇ ਹਨ ਤਾਂ ਵੀ ਖ਼ਿਆਲ ਤੇ ਹੁੰਦਾ ਹੈ ਨਾ। ਬੱਚਿਆਂ ਨੂੰ ਕਿੰਨੀ ਮਾਰ ਪੈਂਦੀ ਹੈ ਤਾਂ ਜਿਵੇਂ ਦੁੱਖ ਹੁੰਦਾ ਹੈ। ਕਰਮਾਤੀਤ ਅਵਸਥਾ ਤਾਂ ਪਿੱਛੋਂ ਹੋਵੇਗੀ, ਉਦੋਂ ਤੱਕ ਖ਼ਿਆਲ ਰਹਿੰਦਾ ਹੈ। ਬੱਚੀਆਂ ਦੀ ਚਿੱਠੀ ਨਹੀਂ ਆਉਂਦੀ ਹੈ ਤਾਂ ਵੀ ਖ਼ਿਆਲ ਹੁੰਦਾ ਹੈ - ਬੀਮਾਰ ਤਾਂ ਨਹੀਂ ਹਨ? ਸਰਵਿਸ ਦਾ ਸਮਾਚਾਰ ਆਉਣ ਨਾਲ ਬਾਪ ਜ਼ਰੂਰ ਉਨ੍ਹਾਂਨੂੰ ਯਾਦ ਕਰਨਗੇ। ਬਾਬਾ ਇਸ ਤਨ ਨਾਲ ਸਰਵਿਸ ਕਰਦੇ ਹਨ। ਕਦੇ ਮੁਰਲੀ ਥੋੜ੍ਹੀ ਚਲਦੀ ਹੈ, ਉਵੇਂ ਤਾਂ ਭਾਵੇਂ 2 - 4 ਦਿਨ ਮੁਰਲੀ ਨਾ ਵੀ ਆਵੇ, ਤੁਹਾਡੇ ਕੋਲ ਪੁਆਇੰਟਸ ਰਹਿੰਦੇ ਹਨ। ਤੁਹਾਨੂੰ ਵੀ ਆਪਣੀ ਡਾਇਰੀ ਵੇਖਣੀ ਚਾਹੀਦੀ ਹੈ। ਬੈਜ ਤੇ ਵੀ ਤੁਸੀਂ ਵਧੀਆ ਸਮਝਾ ਸਕਦੇ ਹੋ। ਜਦੋਂ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ ਤਾਂ ਉਸ ਸਮੇਂ ਹੋਰ ਕੋਈ ਧਰਮ ਨਹੀਂ ਸੀ। ਝਾੜ ਵੀ ਜ਼ਰੂਰ ਨਾਲ ਹੋਣਾ ਚਾਹੀਦਾ ਹੈ। ਵਰਾਇਟੀ ਧਰਮਾਂ ਦਾ ਰਾਜ਼ ਸਮਝਾਉਂਣਾ ਹੁੰਦਾ ਹੈ। ਪਹਿਲੋਂ - ਪਹਿਲੋਂ ਇੱਕ ਅਦ੍ਵੈਤ ਧਰਮ ਸੀ। ਵਿਸ਼ਵ ਵਿੱਚ ਸ਼ਾਂਤੀ, ਸੁੱਖ, ਪਵਿੱਤਰਤਾ ਸੀ। ਬਾਪ ਤੋਂ ਹੀ ਵਰਸਾ ਮਿਲਦਾ ਹੈ ਕਿਉਂਕਿ ਬਾਪ ਸ਼ਾਂਤੀ ਦਾ ਸਾਗਰ, ਸੁੱਖ ਦਾ ਸਾਗਰ ਹੈ ਨਾ। ਪਹਿਲੋਂ ਤੁਸੀਂ ਵੀ ਕੁਝ ਨਹੀਂ ਜਾਣਦੇ ਸੀ। ਹੁਣ ਜਿਵੇਂ ਬਾਪ ਦੀ ਬੁੱਧੀ ਵਿੱਚ ਇਹ ਸਭ ਹੈ, ਇਵੇਂ ਤੁਸੀਂ ਵੀ ਬਣਦੇ ਹੋ। ਸੁੱਖ ਦਾ, ਸ਼ਾਂਤੀ ਦਾ ਸਾਗਰ ਤੁਸੀਂ ਵੀ ਬਣਦੇ ਹੋ। ਆਪਣਾ ਪੋਤਾਮੇਲ ਵੇਖਣਾ ਹੈ - ਕਿਹੜੀ ਗੱਲ ਵਿੱਚ ਕਮੀ ਹੈ? ਮੈਂ ਬਰੋਬਰ ਪ੍ਰੇਮ ਦਾ ਸਾਗਰ ਹਾਂ? ਕੋਈ ਅਜਿਹੀ ਚਲਣ ਤਾਂ ਨਹੀਂ ਹੈ ਜਿਸ ਨਾਲ ਕੋਈ ਨਾਰਾਜ਼ ਹੁੰਦਾ ਹੋਵੇ? ਆਪਣੇ ਉਪਰ ਨਜ਼ਰ ਰੱਖਣੀ ਹੈ। ਇਵੇਂ ਨਹੀਂ ਸਮਝਣਾ ਹੈ ਕਿ ਬਾਬਾ ਅਸ਼ੀਰਵਾਦ ਕਰਨਗੇ ਤਾਂ ਤੁਸੀਂ ਇਹ ਬਣ ਜਾਵੋਗੇ। ਨਹੀਂ। ਬਾਪ ਕਹਿੰਦੇ ਹਨ ਮੈਂ ਡਰਾਮੇ ਅਨੁਸਾਰ ਆਪਣੇ ਟਾਈਮ ਤੇ ਆਇਆ ਹਾਂ। ਮੇਰਾ ਇਹ ਕਲਪ - ਕਲਪ ਦਾ ਪ੍ਰੋਗਰਾਮ ਹੈ। ਇਹ ਗਿਆਨ ਦੂਸਰਾ ਕੋਈ ਦੇ ਨਹੀਂ ਸਕਦਾ। ਸੱਚ ਬਾਪ, ਸੱਚ ਟੀਚਰ, ਸੱਚ ਸਤਿਗੁਰੂ ਇੱਕ ਹੀ ਹੈ। ਇਹ ਵੀ ਪੱਕਾ ਨਿਸ਼ਚੇ ਹੈ ਤਾਂ ਤੁਹਾਡੀ ਜਿੱਤ ਹੈ। ਇਤਨੇ ਅਨੇਕ ਧਰਮ ਜੋ ਹਨ, ਉਨ੍ਹਾਂ ਸਭ ਦਾ ਵਿਨਾਸ਼ ਹੋਣਾ ਹੀ ਹੈ। ਜਦੋਂ ਸਤਿਯੁਗੀ ਸੂਰਜਵੰਸ਼ੀ ਘਰਾਣਾ ਸੀ ਤਾਂ ਹੋਰ ਦੂਸਰਾ ਕੋਈ ਘਰਾਣਾ ਨਹੀਂ ਸੀ। ਫੇਰ ਵੀ ਇਵੇਂ ਹੀ ਹੋਵੇਗਾ। ਸਾਰਾ ਦਿਨ ਇਵੇਂ - ਇਵੇਂ ਆਪਣੇ ਨਾਲ ਗੱਲਾਂ ਕਰਦੇ ਰਹੋ। ਗਿਆਨ ਦੇ ਪੁਆਇੰਟਸ ਅੰਦਰ ਟਪਕਨੇ ਚਾਹੀਦੇ ਹਨ, ਖੁਸ਼ੀ ਰਹਿਣੀ ਚਾਹੀਦੀ ਹੈ। ਬਾਪ ਵਿੱਚ ਨਾਲੇਜ ਹੈ, ਉਹ ਤੁਹਾਨੂੰ ਹੁਣ ਮਿਲ ਰਹੀ ਹੈ। ਉਸਨੂੰ ਧਾਰਨ ਕਰਨਾ ਹੈ। ਇਸ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਰਾਤ ਨੂੰ ਵੀ ਸਮਾਂ ਮਿਲਦਾ ਹੈ। ਵੇਖਦੇ ਹਨ ਆਤਮਾ ਅੰਗਾਂ ਨਾਲ ਕੰਮ ਕਰਦੇ - ਕਰਦੇ ਥੱਕ ਗਈ ਹੈ ਤਾਂ ਫੇਰ ਸੋ ਜਾਂਦੀ ਹੈ। ਬਾਪ ਤੁਹਾਡੀ ਭਗਤੀ ਮਾਰਗ ਦੀ ਸਭ ਥੱਕ ਦੂਰ ਕਰ ਅਥੱਕ ਬਣਾ ਦਿੰਦੇ ਹਨ। ਜਿਵੇਂ ਰਾਤ ਨੂੰ ਆਤਮਾ ਥੱਕ ਜਾਂਦੀ ਹੈ ਤਾਂ ਸ਼ਰੀਰ ਤੋਂ ਵੱਖ ਹੋ ਜਾਂਦੀ ਹੈ, ਜਿਸਨੂੰ ਨੀਂਦ ਕਿਹਾ ਜਾਂਦਾ ਹੈ। ਸੌਂਦਾ ਕੌਣ ਹੈ? ਆਤਮਾ ਦੇ ਨਾਲ ਕਰਮਿੰਦਰੀਆਂ ਵੀ ਸੋ ਜਾਂਦੀਆਂ ਹਨ। ਤਾਂ ਰਾਤ ਨੂੰ ਸੌਂਦੇ ਸਮੇਂ ਵੀ ਬਾਪ ਨੂੰ ਯਾਦ ਕਰ ਇਵੇਂ - ਇਵੇਂ ਦੇ ਵਿਚਾਰ ਕਰਦੇ ਸੋ ਜਾਣਾ ਚਾਹੀਦਾ ਹੈ। ਹੋ ਸਕਦਾ ਹੈ ਪਿਛਾੜੀ ਵਿੱਚ ਰਾਤ - ਦਿਨ ਤੁਸੀਂ ਨੀਂਦ ਨੂੰ ਜਿੱਤਣ ਵਾਲੇ ਬਣ ਜਾਵੋ। ਫੇਰ ਯਾਦ ਵਿੱਚ ਹੀ ਰਹੋਗੇ, ਬਹੁਤ ਖੁਸ਼ੀ ਰਹੇਗੀ। 84 ਦੇ ਚੱਕਰ ਨੂੰ ਫਿਰਾਉਂਦੇ ਰਹੋਗੇ। ਉਬਾਸੀ ਜਾਂ ਪਿਨਕੀ ( ਝੁਟਕਾ ) ਆਦਿ ਨਹੀਂ ਆਵੇਗਾ। ਹੇ ਨੀਂਦਰ ਨੂੰ ਜਿੱਤਣ ਵਾਲੇ ਬੱਚਿਓ, ਕਮਾਈ ਵਿੱਚ ਕਦੇ ਵੀ ਨੀਂਦਰ ਨਹੀਂ ਕਰਨੀ ਹੈ। ਜਦੋਂ ਗਿਆਨ ਵਿੱਚ ਮਸਤ ਹੋ ਜਾਵੋਗੇ ਤਾਂ ਤੁਹਾਡੀ ਅਵਸਥਾ ਉਹ ਰਹੇਗੀ। ਇੱਥੇ ਤੁਸੀਂ ਥੋੜ੍ਹਾ ਸਮਾਂ ਬੈਠਦੇ ਹੋ ਤਾਂ ਉਬਾਸੀ ਜਾਂ ਝੁਟਕਾ ਨਹੀਂ ਆਉਣਾ ਚਾਹੀਦਾ। ਹੋਰ - ਹੋਰ ਤਰਫ਼ ਧਿਆਨ ਜਾਣ ਨਾਲ ਫੇਰ ਉਬਾਸੀ ਆਵੇਗੀ।

ਤੁਸੀਂ ਬੱਚਿਆਂ ਨੇ ਇਹ ਵੀ ਧਿਆਨ ਵਿੱਚ ਰੱਖਣਾ ਹੈ ਕਿ ਅਸੀਂ ਹੋਰਾਂ ਨੂੰ ਵੀ ਆਪ ਸਮਾਨ ਬਣਾਉਂਣਾ ਹੈ। ਪ੍ਰਜਾ ਤੇ ਚਾਹੀਦੀ ਹੈ ਨਾ। ਨਹੀਂ ਤਾਂ ਰਾਜਾ ਕਿਵੇਂ ਬਣੋਗੇ। ਧਨ ਦਿੱਤੇ ਧਨ ਨਾ ਘਟੇ … ਦੂਸਰਿਆਂ ਨੂੰ ਸਮਝਾਵਾਂਗੇ, ਦਾਨ ਦਿੰਦੇ ਰਹਾਂਗੇ ਤਾਂ ਕਦੇ ਘਟੇਗਾ ਨਹੀ। ਨਹੀਂ ਤਾਂ ਜਮਾਂ ਨਹੀਂ ਹੁੰਦਾ। ਮਨੁੱਖ ਤਾਂ ਬਹੁਤ ਮਨਹੂਸ ਵੀ ਹੁੰਦੇ ਹਨ। ਧਨ ਲਈ ਬਹੁਤ ਲੜ੍ਹਾਈ - ਝਗੜ੍ਹੇ ਹੋ ਜਾਂਦੇ ਹਨ। ਇੱਥੇ ਬਾਪ ਕਹਿੰਦੇ ਹਨ ਤੁਹਾਨੂੰ ਮੈਂ ਇਹ ਅਵਿਨਾਸ਼ੀ ਧਨ ਦਿੰਦਾ ਹਾਂ ਤਾਂ ਫੇਰ ਤੁਸੀਂ ਦੂਸਰਿਆਂ ਨੂੰ ਦਿੰਦੇ ਰਹੋ। ਇਸ ਵਿੱਚ ਮਨਹੂਸ ਨਹੀਂ ਬਣਨਾ ਹੈ। ਦਾਨ ਨਹੀਂ ਦਿੰਦੇ ਤਾਂ ਗੋਇਆ ਹੈ ਨਹੀਂ। ਇਹ ਕਮਾਈ ਅਜਿਹੀ ਹੈ, ਇਸ ਵਿੱਚ ਲੜ੍ਹਾਈ ਆਦਿ ਦੀ ਗੱਲ ਨਹੀਂ, ਇਸ ਨੂੰ ਕਿਹਾ ਜਾਂਦਾ ਹੈ ਗੁਪਤ। ਤੁਸੀਂ ਹੋ ਇਨਕਾਗਨੀਟੋ ਵਾਰਿਅਰਸ। 5 ਵਿਕਾਰਾਂ ਦੇ ਨਾਲ ਤੁਸੀਂ ਲੜ੍ਹਦੇ ਹੋ। ਤੁਹਾਨੂੰ ਅਣਨੋਂਨ ਵਾਰਿਅਰਸ ਕਿਹਾ ਜਾਂਦਾ ਹੈ। ਪਿਆਦਿਆਂ ਦਾ ਲਸ਼ਕਰ ( ਫੌਜ ) ਬਹੁਤ ਹੁੰਦਾ ਹੈ। ਇੱਥੇ ਵੀ ਇਵੇਂ ਹੈ, ਪ੍ਰਜਾ ਬਹੁਤ ਹੈ, ਬਾਕੀ ਕੈਪਟਨ, ਮੇਜ਼ਰ ਆਦਿ ਸਭ ਹਨ। ਤੁਸੀਂ ਸੈਨਾ ਹੋ, ਉਸ ਵਿੱਚ ਵੀ ਨੰਬਰਵਾਰ ਹਨ। ਬਾਬਾ ਸਮਝਣਗੇ ਇਹ ਕਮਾਂਡਰ ਹਨ, ਇਹ ਮੇਜ਼ਰ ਹੈ। ਮਹਾਂਰਥੀ ਘੁੜਸਵਾਰ ਹਨ ਨਾ। ਇਹ ਤਾਂ ਬਾਪ ਜਾਣਦੇ ਹਨ ਤਿੰਨ ਤਰ੍ਹਾਂ ਦੇ ਸਮਝਾਉਂਣ ਵਾਲੇ ਹਨ। ਤੁਸੀਂ ਵਪਾਰ ਕਰਦੇ ਹੋ ਅਵਿਨਾਸ਼ੀ ਗਿਆਨ ਰਤਨਾਂ ਦਾ। ਜਿਵੇਂ ਉਹ ਵੀ ਵਪਾਰ ਸਿਖਾਉਂਦੇ ਹਨ, ਗੁਰੂ ਚਲਾ ਜਾਂਦਾ ਹੈ ਤਾਂ ਉਸਦੇ ਪਿੱਛੋਂ ਚੇਲੇ ਚਲਾਉਂਦੇ ਹਨ ਨਾ। ਉਹ ਹੈ ਸਥੂਲ, ਇਹ ਫੇਰ ਹੈ ਸੂਖ਼ਮ। ਕਈਆਂ ਤਰ੍ਹਾਂ ਦੇ ਧਰਮ ਹਨ। ਹਰੇਕ ਦੀ ਆਪਣੀ - ਆਪਣੀ ਮਤ ਹੈ। ਤੁਸੀਂ ਵੀ ਜਾਕੇ ਉਨ੍ਹਾਂ ਦਾ ਸੁਣ ਸਕਦੇ ਹੋ - ਉਹ ਲੋਕੀ ਕਿ ਸਿਖਾਉਂਦੇ ਹਨ, ਕੀ - ਕੀ ਸੁਣਾਉਂਦੇ ਹਨ। ਬਾਪ ਤਾਂ ਤੁਹਾਨੂੰ 84 ਦੇ ਚੱਕਰ ਦੀ ਕਹਾਣੀ ਸੁਣਾਉਂਦੇ ਹਨ। ਤੁਹਾਨੂੰ ਬੱਚਿਆਂ ਨੂੰ ਹੀ ਬਾਪ ਆਕੇ ਵਰਸਾ ਦਿੰਦੇ ਹਨ, ਇਹ ਡਰਾਮੇ ਵਿੱਚ ਨੂੰਧ ਹੈ। ਹੁਣ ਕਲਯੁਗ ਅੰਤ ਤੱਕ ਇਹ ਆਤਮਾਵਾਂ ਆਉਂਦੀਆਂ ਰਹਿੰਦੀਆਂ ਹਨ, ਵਾਧੇ ਨੂੰ ਪਾਉਂਦੀਆਂ ਰਹਿੰਦੀਆਂ ਹਨ। ਜਦੋਂ ਤੱਕ ਬਾਪ ਇੱਥੇ ਹੈ, ਗਿਣਤੀ ਵਧਦੀ ਹੀ ਰਹਿੰਦੀ ਹੈ ਫੇਰ ਇੰਨੇ ਸਾਰੇ ਰਹਿਣਗੇ ਕਿੱਥੇ, ਖਾਣਗੇ ਕਿੱਥੋਂ? ਸਾਰਾ ਹਿਸਾਬ ਰੱਖਣਾ ਪੈਂਦਾ ਹੈ ਨਾ। ਉੱਥੇ ਤਾਂ ਇੰਨੇ ਮਨੁੱਖ ਹੁੰਦੇ ਨਹੀਂ। ਖਾਣ ਵਾਲੇ ਵੀ ਥੋੜ੍ਹੇ, ਸਭਦੀ ਆਪਣੀ ਖੇਤੀ ਹੁੰਦੀ ਹੈ। ਅਨਾਜ਼ ਰੱਖਕੇ ਕੀ ਕਰਨਗੇ। ਉੱਥੇ ਬਰਸਾਤ ਆਦਿ ਲਈ ਯੱਗ ਆਦਿ ਨਹੀਂ ਕਰਨੇ ਪੈਂਦੇ, ਜਿਵੇਂ ਇੱਥੇ ਕਰਦੇ ਹਨ। ਹੁਣ ਬਾਪ ਨੇ ਯੱਗ ਰਚਿਆ ਹੈ। ਸਾਰੀ ਪੁਰਾਣੀ ਸ੍ਰਿਸ਼ਟੀ ਯੱਗ ਵਿੱਚ ਸਵਾਹਾ ਹੋਣੀ ਹੈ। ਇਹ ਹੈ ਬੇਹੱਦ ਦਾ ਯੱਗ। ਉਹ ਲੋਕੀ ਹੱਦ ਦੇ ਯੱਗ ਰਚਦੇ ਹਨ ਬਰਸਾਤ ਦੇ ਲਈ। ਬਰਸਾਤ ਪੈ ਗਈ ਤਾਂ ਖੁਸ਼ੀ ਹੋ ਗਈ, ਯੱਗ ਸਫਲ ਹੋ ਗਿਆ। ਨਹੀਂ ਹੋਣ ਨਾਲ ਅੰਨ ਨਹੀਂ ਹੋਵੇਗਾ, ਅਕਾਲ ਪੈ ਜਾਂਦਾ ਹੈ। ਭਾਵੇਂ ਯੱਗ ਆਦਿ ਰਚਦੇ ਹਨ ਪਰ ਜੇਕਰ ਮੀਂਹ ਨੇ ਨਹੀਂ ਪੈਣਾ ਤਾਂ ਕੀ ਕਰ ਸਕਦੇ ਹਨ। ਆਫ਼ਤਾਂ ਤੇ ਸਾਰੀਆਂ ਆਉਣੀਆਂ ਹਨ। ਮੁਸਲਾਧਾਰ ਮੀਂਹ, ਭੂਚਾਲ ਇਹ ਸਭ ਹੋਣਾ ਹੈ। ਡਰਾਮੇ ਦੇ ਚਕ੍ਰ ਨੂੰ ਤਾਂ ਤੁਸੀਂ ਬੱਚਿਆਂ ਨੇ ਸਮਝਿਆ ਹੈ। ਇਹ ਚੱਕਰ ਵੀ ਬਹੁਤ ਵੱਡਾ ਹੋਣਾ ਚਾਹੀਦਾ। ਐਡਵਰਟਾਇਸਮੇੰਟ ਵੱਡੀਆਂ - ਵੱਡੀਆਂ ਜਗ੍ਹਾ ਤੇ ਲੱਗੀ ਹੋਵੇਗੀ ਤਾਂ ਵੱਡੇ - ਵੱਡੇ ਲੋਕ ਪੜ੍ਹਨਗੇ। ਸਮਝ ਜਾਣਗੇ ਕਿ ਹ