31.08.25     Avyakt Bapdada     Punjabi Murli     15.12.2006    Om Shanti     Madhuban


“ਸਮ੍ਰਿਤੀ ਸਵਰੂਪ , ਅਨੁਭਵੀ ਮੂਰਤ ਬਣ ਸੈਕਿੰਡ ਦੀ ਤੀਵਰਗਤੀ ਨਾਲ ਪਰਿਵਰਤਨ ਕਰ ਪਾਸ ਵਿਦ ਆਨਰ ਬਣੋ”


ਅੱਜ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਵਿੱਚ ਤਿੰਨ ਵਿਸ਼ੇਸ਼ ਭਾਗ ਦੀਆਂ ਰੇਖਾਵਾਂ ਮੱਥੇ ਉੱਤੇ ਚਮਕਦੀ ਹੋਈ ਦੇਖ ਰਹੇ ਹਨ। ਸਭ ਦੇ ਮੱਥੇ ਭਾਗ ਦੀਆਂ ਰੇਖਾਵਾਂ ਨਾਲ ਚਮਕ ਰਹੇ ਹਨ। ਇੱਕ ਹੈ ਪਰਮਾਤਮ ਪਾਲਣਾ ਦੇ ਭਾਗ ਦੀ ਰੇਖਾ। ਦੂਸਰੀ ਹੈ ਸ਼੍ਰੇਸ਼ਠ ਸਿਕਸ਼ਕ ਦਵਾਰਾ ਸਿੱਖਿਆ ਦੇ ਭਾਗ ਦੀ ਰੇਖਾ। ਤੀਸਰੀ ਹੈ ਸਤਿਗੁਰੂ ਦਵਾਰਾ ਸ਼੍ਰੀਮਤ ਦੇ ਭਾਗ ਦੀ ਰੇਖਾ। ਉਵੇਂ ਤਾਂ ਭਾਗ ਤੁਹਾਡਾ ਅਥਾਹ ਹੈ ਫਿਰ ਵੀ ਅੱਜ ਇਹ ਵਿਸ਼ੇਸ਼ ਤਿੰਨ ਰੇਖਾਵਾਂ ਦੇਖ ਰਹੇ ਹਨ। ਤੁਸੀਂ ਵੀ ਆਪਣੇ ਮੱਥੇ ਤੇ ਚਮਕਦੀ ਹੋਈ ਰੇਖਾਵਾਂ ਅਨੁਭਵ ਕਰ ਰਹੇ ਹੋ ਨਾ! ਸਭਤੋਂ ਸ਼੍ਰੇਸ਼ਠ ਹੈ ਪਰਮਾਤਮ ਪਿਆਰ ਦੇ ਪਾਲਣਾ ਦੀ ਰੇਖਾ। ਜਿਵੇਂ ਬਾਪ ਉੱਚੇ ਤੋਂ ਉੱਚਾ ਹੈ ਤਾਂ ਪਰਮਾਤਮ ਪਲਾਣਾ ਵੀ ਉੱਚੇ ਤੋਂ ਉੱਚੀ ਹੈ। ਇਹ ਪਾਲਣਾ ਕਿੰਨੇ ਥੋੜੇਆਂ ਨੂੰ ਪ੍ਰਾਪਤ ਹੁੰਦੀ ਹੈ, ਪਰ ਤੁਸੀ ਸਭ ਇਸ ਪਲਾਣਾ ਦੇ ਪਾਤਰ ਬਣੇ ਹੋ। ਇਹ ਪਾਲਣਾ ਸਾਰੇ ਕਲਪ ਵਿੱਚ ਤੁਸੀਂ ਬੱਚਿਆਂ ਨੂੰ ਇੱਕ ਹੀ ਵਾਰ ਪ੍ਰਾਪਤ ਹੁੰਦੀ ਹੈ। ਹੁਣ ਨਹੀਂ ਤਾਂ ਕਦੀ ਨਹੀਂ ਪ੍ਰਾਪਤ ਹੋ ਸਕਦੀ। ਇਹ ਪਰਮਾਤਮ ਪਾਲਣਾ, ਪਰਮਾਤਮ ਪਿਆਰ, ਪਰਮਾਤਮ ਪ੍ਰਾਪਤੀਆਂ ਕੋਟਾਂ ਵਿੱਚ ਕੋਈ ਆਤਮਾਵਾਂ ਨੂੰ ਹੀ ਅਨੁਭਵ ਹੁੰਦੀ ਹੈ। ਤੁਸੀਂ ਸਭ ਤਾਂ ਅਨੁਭਵੀ ਹੋ ਨਾ! ਅਨੁਭਵ ਹੈ? ਪਾਲਣਾ ਦਾ ਵੀ ਅਨੁਭਵ ਹੈ, ਪੜ੍ਹਾਈ ਅਤੇ ਸ਼੍ਰੀਮਤ ਦਾ ਵੀ ਅਨੁਭਵ ਹੈ? ਅਨੁਭਵੀ ਮੂਰਤ ਹੋ? ਤਾਂ ਸਦਾ ਆਪਣੇ ਮੱਥੇ ਵਿੱਚ ਇਹ ਭਾਗ ਦਾ ਸਿਤਾਰਾ ਚਮਕਦਾ ਹੋਇਆ ਦਿਖਾਈ ਦਿੰਦਾ ਹੈ, ਸਦਾ? ਜਾਂ ਕਦੀ ਚਮਕਦਾ ਹੋਇਆ ਸਿਤਾਰਾ ਡਲ ਹੋ ਜਾਂਦਾ ਹੈ ਕੀ? ਢਿਲਾ ਨਹੀਂ ਹੋਣਾ ਚਾਹੀਦਾ। ਜੇਕਰ ਚਮਕਦਾ ਹੋਇਆ ਸਿਤਾਰਾ ਢਿਲਾ ਹੁੰਦਾ ਹੈ ਤਾਂ ਉਸਦਾ ਕਾਰਨ ਕੀ ਹੈ? ਜਾਣਦੇ ਹੋ?

ਬਾਪਦਾਦਾ ਨੇ ਦੇਖਿਆ ਹੈ ਕਿ ਕਾਰਨ ਹੈ ਸਮ੍ਰਿਤੀ ਸਵਰੂਪ ਨਹੀਂ ਬਣੇ ਹੋ। ਸੋਚਦੇ ਹੋ ਮੈਂ ਆਤਮਾ ਹਾਂ, ਪਰ ਸੋਚਦਾ ਸਵਰੂਪ ਬਣਦੇ ਹੋ, ਸਮ੍ਰਿਤੀ ਸਵਰੂਪ ਘੱਟ ਬਣਦੇ ਹੋ। ਜਦੋਂ ਤੱਕ ਸਮ੍ਰਿਤੀ ਸਵਰੂਪ ਸਦਾ ਨਹੀਂ ਬਣਦੇ ਉਦੋਂ ਤੱਕ ਸਮਰਥੀ ਨਹੀਂ ਆ ਸਕਦੀ। ਸਮ੍ਰਿਤੀ ਹੀ ਸਮਰਥੀ ਦਿਵਾਉਂਦੀ ਹੈ। ਸਮ੍ਰਿਤੀ ਸਵਰੂਪ ਹੀ ਸਮਰਥ ਸਵਰੂਪ ਹਨ ਇਸਲਈ ਭਾਗ ਦਾ ਸਿਤਾਰਾ ਘੱਟ ਚਮਕਦਾ ਹੈ। ਆਪਣੇ ਆਪ ਕੋਲੋਂ ਪੁੱਛੋਂ ਕਿ ਜ਼ਿਆਦਾ ਸਮੇਂ ਸੋਚ ਸਵਰੂਪ ਬਣਦੇ ਹੋ ਜਾਂ ਸਮ੍ਰਿਤੀ ਸਵਰੂਪ ਬਣਦੇ ਹੋ? ਸੋਚ ਸਵਰੂਪ ਬਣਨ ਨਾਲ ਸੋਚਦੇ ਬਹੁਤ ਚੰਗਾ ਹੋ, ਮੈਂ ਇਹ ਹਾਂ, ਮੈਂ ਇਹ ਹਾਂ …ਪਰ ਸਮ੍ਰਿਤੀ ਸਵਰੂਪ ਨਾ ਹੋਣ ਦੇ ਕਾਰਨ ਚੰਗਾ ਸੋਚਦੇ ਵੀ ਵਿਅਰਥ ਸੰਕਲਪ, ਸਾਧਾਰਨ ਸੰਕਲਪ ਮਿਕਸ ਹੋ ਜਾਂਦੇ ਹਨ। ਅਸਲ ਵਿੱਚ ਦੇਖਿਆ ਜਾਏ ਤਾਂ ਤੁਹਾਡਾ ਅਨਾਦਿ ਸਵਰੂਪ ਸਮ੍ਰਿਤੀ ਸੋ ਸਮਰਥੀ ਸਵਰੂਪ ਹੈ। ਸੋਚਣ ਵਾਲਾ ਸਵਰੂਪ ਨਹੀਂ ਹੈ। ਅਤੇ ਆਦਿ ਵਿੱਚ ਵੀ ਇਸ ਸਮੇਂ ਦੇ ਸਮ੍ਰਿਤੀ ਸਵਰੂਪ ਦੀ ਪ੍ਰਾਲਬੱਧ ਪ੍ਰਾਪਤ ਹੁੰਦੀ ਹੈ। ਤਾਂ ਅਨਾਦਿ ਅਤੇ ਆਦਿ ਸਮ੍ਰਿਤੀ ਸਵਰੂਪ ਹੈ ਅਤੇ ਇਸ ਸਮੇਂ ਅੰਤ ਵਿੱਚ ਸੰਗਮ ਸਮੇਂ ਤੇ ਵੀ ਸਮ੍ਰਿਤੀ ਸਵਰੂਪ ਬਣਦੇ ਹੋ। ਤਾਂ ਆਦਿ ਅਨਾਦਿ ਅਤੇ ਅੰਤ ਤਿੰਨਾਂ ਕਾਲਾਂ ਵਿੱਚ ਸਮ੍ਰਿਤੀ ਸਵਰੂਪ ਹੋ। ਸੋਚਨਾ ਸਵਰੂਪ ਨਹੀਂ ਹੋ, ਇਸਲਈ ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ ਵਰਤਮਾਨ ਸਮੇਂ ਅਨੁਭਵੀ ਮੂਰਤ ਬਣਨਾ ਸ਼੍ਰੇਸ਼ਠ ਸਟੇਜ ਹੈ। ਸੋਚਦੇ ਹੋ ਆਤਮਾ ਹਾਂ, ਪਰਮਾਤਮ ਪ੍ਰਾਪਤੀ ਹੈ, ਪਰ ਸਮਝਣਾ ਅਤੇ ਅਨੁਭਵ ਕਰਨਾ ਇਸ ਵਿੱਚ ਬਹੁਤ ਅੰਤਰ ਹੈ। ਅਨੁਭਵੀ ਮੂਰਤ ਕਦੀ ਵੀ ਨਾ ਮਾਇਆ ਤੋਂ ਧੋਖਾ ਖਾ ਸਕਦਾ, ਨਾ ਦੁੱਖ ਦੀ ਅਨੁਭੂਤੀ ਕਰ ਸਕਦਾ। ਇਹ ਜੋ ਵਿੱਚ -ਵਿੱਚ ਮਾਇਆ ਦੇ ਖੇਡ ਦੇਖਦੇ ਹੋ, ਜਾਂ ਖੇਡ ਖੇਡਦੇ ਵੀ ਹੋ, ਉਸਦਾ ਕਰਨਾ ਹੈ ਅਨੁਭਵੀ ਮੂਰਤ ਦੀ ਕਮੀ ਹੈ। ਅਨੁਭਵ ਦੀ ਅਥਾਰਿਟੀ ਸਭਤੋਂ ਸ਼੍ਰੇਸ਼ਠ ਹੈ। ਤਾਂ ਬਾਪਦਾਦਾ ਨੇ ਦੇਖਿਆ ਕਿ ਕਈ ਬੱਚੇ ਸੋਚਦੇ ਹਨ ਪਰ ਸਵਰੂਪ ਦੀ ਅਨੁਭੂਤੀ ਘੱਟ ਹੈ।

ਅੱਜ ਦੀ ਦੁਨੀਆਂ ਵਿੱਚ ਮਜ਼ੋਰਿਟੀ ਆਤਮਾਵਾਂ ਦੇਖਣ ਅਤੇ ਸੁਣਨ ਵਿੱਚ ਥੱਕ ਗਏ ਹਨ ਪਰ ਅਨੁਭਵ ਦਵਾਰਾ ਪ੍ਰਾਪਤੀ ਕਰਨਾ ਚਾਹੁੰਦੇ ਹਨ। ਤਾਂ ਅਨੁਭਵ ਕਰਨਾ, ਅਨੁਭਵੀ ਹੀ ਕਰ ਸਕਦਾ ਹੈ। ਅਤੇ ਅਨੁਭਵੀ ਆਤਮਾ ਸਦਾ ਅੱਗੇ ਵੱਧਦੀ ਰਹੇਗੀ, ਉੱਡਦੀ ਰਹੇਗੀ ਕਿਉਂਕਿ ਆਤਮਾ ਵਿੱਚ ਉਮੰਗ -ਉਤਸ਼ਾਹ ਸਦਾ ਇਮਰਜ਼ ਰੂਪ ਵਿੱਚ ਰਹਿੰਦਾ ਹੈ। ਤਾਂ ਚੈਕ ਕਰੋ ਹਰ ਪੁਆਇੰਟ ਦੇ ਅਨੁਭਵੀ ਮਰਤ ਬਣੇ ਹਨ? ਅਨੁਭਵ ਦੀ ਅਥਾਰਿਟੀ ਤੁਹਾਡੇ ਹਰ ਕਰਮ ਵਿੱਚ ਦਿਖਾਈ ਦਿੰਦੀ ਹੈ? ਹਰ ਬੋਲ, ਹਰ ਸੰਕਲਪ ਅਨੁਭਵ ਦੀ ਅਥਾਰਿਟੀ ਨਾਲ ਹੈ ਜਾਂ ਸਿਰਫ਼ ਸਮਝਣ ਦੇ ਅਧਾਰ ਤੇ ਹੈ? ਇੱਕ ਹੈ ਸਮਝਣਾ, ਦੂਸਰਾ ਹੈ ਅਨੁਭਵ ਕਰਨਾ। ਹਰ ਸਬਜੈੱਕਟ ਵਿੱਚ, ਗਿਆਨ ਦੀ ਪੁਆਇੰਟਸ ਵਰਨਣ ਕਰਨਾ, ਉਹ ਤਾਂ ਬਾਰਹ ਦੇ ਸਪੀਕਰ ਵੀ ਬਹੁਤ ਸਪੀਚ ਕਰ ਲੈਂਦੇ ਹਨ। ਪਰ ਹਰ ਪੁਆਇੰਟ ਦੇ ਅਨੁਭਵੀ ਸਵਰੂਪ ਬਣਨਾ, ਇਹ ਹੈ ਗਿਆਨੀ ਤੂੰ ਆਤਮਾ। ਯੋਗ ਲਗਾਉਣ ਵਾਲੇ ਬਹੁਤ ਹਨ, ਯੋਗ ਵਿੱਚ ਬੈਠਣ ਵਾਲੇ ਬਹੁਤ ਹਨ, ਪਰ ਯੋਗ ਦਾ ਅਨੁਭਵ ਮਤਲਬ ਸ਼ਕਤੀ ਸਵਰੂਪ ਬਣਨਾ ਅਤੇ ਸ਼ਕਤੀ ਸਵਰੂਪ ਦੀ ਪਰਖ ਹੈ ਜਿਸ ਸਮੇਂ ਜਿਸ ਸ਼ਕਤੀ ਦੀ ਜ਼ਰੂਰਤ ਹੈ, ਉਸ ਸਮੇਂ ਉਸ ਸ਼ਕਤੀ ਦਾ ਆਹਵਾਨ ਕਰ ਨਿਰਵਿਗਣ ਸਵਰੂਪ ਬਣ ਜਾਣ। ਜੇਕਰ ਇੱਕ ਵੀ ਸ਼ਕਤੀ ਦੀ ਕਮੀ ਹੈ, ਵਰਨਣ ਹੈ ਪਰ ਸਵਰੂਪ ਨਹੀਂ ਹੈ ਤਾਂ ਵੀ ਸਮੇਂ ਤੇ ਧੋਖਾ ਖਾ ਸਕਦੇ ਹਨ। ਚਾਹੀਏ ਸਹਿਣਸ਼ਕਤੀ ਅਤੇ ਤੁਸੀਂ ਯੂਜ਼ ਕਰੋ ਸਾਮਣਾ ਕਰਨ ਦੀ ਸ਼ਕਤੀ, ਯੋਗਯੁਕਤ ਅਨੁਭਵੀ ਸਵਰੂਪ ਨਹੀਂ ਕਹਾਂਗੇ। ਚਾਰ ਹੀ ਸਬਜੈਕਟ ਵਿੱਚ ਸਮ੍ਰਿਤੀ ਸਵਰੂਪ ਅਤੇ ਅਨੁਭਵੀ ਸਵਰੂਪ ਦੀ ਨਿਸ਼ਾਨੀ ਕੀ ਹੋਵੇਗੀ? ਸਥਿਤੀ ਵਿੱਚ ਨਿਮਿਤ ਭਾਵ, ਵ੍ਰਿਤੀ ਵਿੱਚ ਸਦਾ ਸ਼ੁਭ ਭਾਵ, ਆਤਮਿਕ ਭਾਵ, ਨਿ: ਸਵਾਰਥ ਭਾਵ। ਵਾਯੂਮੰਡਲ ਵਿੱਚ ਜਾਂ ਸੰਬੰਧ -ਸੰਪਰਕ ਵਿੱਚ ਸਦਾ ਨਿਰਮਾਣ ਭਾਵ, ਵਾਣੀ ਵਿੱਚ ਸਦਾ ਨਿਰਮਲ ਵਾਣੀ। ਇਹ ਵਿਸ਼ੇਸ਼ਤਾਵਾਂ ਅਨੁਭਵੀ ਮੂਰਤ ਦੀ ਹਰ ਸਮੇਂ ਨੇਚਰੁਲ ਨੇਚਰ ਹੋਵੇਗੀ। ਨੇਕਰੁਲ ਨੇਚਰ। ਹਾਲੇ ਕਈ ਬੱਚੇ ਕਦੀ -ਕਦੀ ਕਹਿੰਦੇ ਹਨ ਕਿ ਅਸੀਂ ਚਾਹੁੰਦੇ ਨਹੀ ਹਾਂ ਪਰ ਮੇਰੀ ਪੁਰਾਣੀ ਨੇਚਰ ਹੈ। ਨੇਚਰ ਨੇਚਰੁਲ ਕੰਮ ਕਰਦੀ ਹੈ, ਸੋਚਣਾ ਨਹੀਂ ਪੈਂਦਾ, ਪਰ ਨੇਚਰ ਨੈਚੁਰਲ ਕੰਮ ਕਰਦੀ ਹੈ। ਤਾਂ ਆਪਣੇ ਨੂੰ ਚੈਕ ਕਰੋ - ਮੇਰੀ ਨੇਚਰੁਲ ਨੇਚਰ ਕੀ ਹੈ? ਜੇਕਰ ਕੋਈ ਪੁਰਾਣੀ ਨੇਚਰ ਅੰਸ਼ ਮਾਤਰ ਵੀ ਹੈ, ਤਾਂ ਹਰ ਸਮੇਂ ਉਹ ਕੰਮ ਵਿੱਚ ਆਉਂਦੇ -ਆਉਂਦੇ ਪੱਕਾ ਸੰਸਕਾਰ ਬਣ ਜਾਂਦਾ ਹੈ। ਉਸ ਪੁਰਾਣੀ ਨੇਚਰ, ਪੁਰਾਣੇ ਸੁਭਾਵ, ਪੁਰਾਣੇ ਸੰਸਕਾਰ ਨੂੰ ਸਮਾਪਤ ਵੀ ਕਰਨਾ ਚਾਹੁੰਦੇ ਹੋ ਪਰ ਕਰ ਨਹੀਂ ਪਾਉਦੇ ਹੋ, ਉਸਦਾ ਕਾਰਨ ਕੀ ਹੈ? ਨਾਲੇਜ਼ਫੁੱਲ ਤਾਂ ਸਭਵਿੱਚ ਬਣ ਗਏ ਹੋ, ਪਰ ਜੋ ਚਾਹੁੰਦੇ ਹੋ ਹੋ ਹੋਣਾ ਨਹੀਂ ਚਾਹੀਦਾ, ਉਹ ਹੋ ਜਾਂਦਾ ਹੈ, ਤਾਂ ਕਾਰਨ ਕੀ ਹੈ? ਪਰਿਵਰਤਨ ਕਰਨ ਦੀ ਸ਼ਕਤੀ ਘੱਟ ਹੈ। ਮਜ਼ੋਰਿਟੀ ਵਿੱਚ ਦਿਖਾਈ ਦਿੰਦਾ ਹੈ ਕਿ ਪਰਿਵਰਤਨ ਦੀ ਸ਼ਕਤੀ ਨੂੰ ਸਮਝਦੇ ਵੀ ਹਨ, ਵਰਨਣ ਵੀ ਕਰਦੇ ਹਨ, ਜੇਕਰ ਸਭ ਨੂੰ ਪਰਿਵਰਤਨ ਕਰਨ ਦੀ ਟਾਪਿਕ ਤੇ ਲਿਖਣ ਦੇ ਲਈ ਕਹਿਏ ਜਾਂ ਭਾਸ਼ਣ ਕਰਨ ਦੇ ਲਈ ਕਹਿਏ ਤਾਂ ਬਾਪਦਾਦਾ ਸਮਝਦੇ ਹਨ ਸਭ ਬਹੁਤ ਹੋਸ਼ਿਆਰ ਹਨ, ਬਹੁਤ ਵਧੀਆ ਭਾਸਣ ਵੀ ਕਰ ਸਕਦੇ ਹਨ, ਲਿੱਖ ਵੀ ਸਕਦੇ ਹਨ ਅਤੇ ਦੂਸਰਾ ਕੋਈ ਆਉਂਦਾ ਆਹ ਉਸਨੂੰ ਸਮਝਾਉਂਦੇ ਵੀ ਬਹੁਤ ਚੰਗਾ ਹਨ - ਕੋਈ ਹਰਜ਼ਾ ਨਹੀਂ,ਪਰਿਵਰਤਨ ਕਰ ਲਵੋ। ਪਰ ਖੁਦ ਵਿੱਚ ਪਰਿਵਰਤਨ ਕਰਨ ਦੀ ਸ਼ਕਤੀ ਕਿਥੋਂ ਤੱਕ ਹੈ! ਵਰਤਮਾਨ ਸਮੇਂ ਦੇ ਮਹੱਤਵ ਨੂੰ ਜਾਣਦੇ ਹੋਏ ਪਰਿਵਰਤਨ ਕਰਨ ਵਿੱਚ ਸਮੇਂ ਨਹੀਂ ਲਗਾਉਣਾ ਚਾਹੀਦਾ। ਸੈਕਿੰਡ ਵਿੱਚ ਪਰਿਵਰਤਨ ਦੀ ਸ਼ਕਤੀ ਕੰਮ ਵਿੱਚ ਆਏ ਕਿਉਂਕਿ ਜਦੋਂ ਸਮਝਦੇ ਹੋ ਹੋਣਾ ਨਹੀਂ ਚਾਹੀਦਾ, ਤਾਂ ਸਮਝਦੇ ਹੋਏ ਵੀ ਜੇਕਰ ਪਰਿਵਰਤਨ ਕਰ ਪਾਉਦੇ ਹੋ, ਉਸਦਾ ਕਰਨਾ ਹੈ? ਸੋਚਦੇ ਹੋ ਪਰ ਸਵਰੂਪ ਨਹੀਂ ਬਣੇ ਹੋ। ਸੋਚਣਾ ਸਵਰੂਪ ਸਾਰੇ ਦਿਨ ਵਿੱਚ ਜ਼ਿਆਦਾ ਬਣਦੇ ਹੋ, ਸਮ੍ਰਿਤੀ ਸੋ ਸਮਰਥ ਸਵਰੂਪ ਉਹ ਮੈਂਜੋਰਿਟੀ ਘੱਟ ਹੈ।

ਹੁਣ ਤੀਵਰਗਤੀ ਦਾ ਸਮੇਂ ਹੈ, ਤੀਵਰ ਪੁਰਸ਼ਾਰਥ ਦਾ ਸਮੇਂ ਹੈ, ਸਾਧਾਰਨ ਪੁਰਸ਼ਾਰਥ ਦਾ ਸਮੇਂ ਨਹੀਂ ਹੈ, ਸੈਕਿੰਡ ਵਿੱਚ ਪਰਿਵਰਤਨ ਦਾ ਅਰਥ ਹੈ - ਸਮ੍ਰਿਤੀ ਸਵਰੂਪ ਦਵਾਰਾ ਇੱਕ ਸੈਕਿੰਡ ਵਿੱਚ ਨਿਰਵਿਕਲਪ, ਵਿਅਰਥ ਸੰਕਲਪ ਨਿਰਵ੍ਰਿਤ ਹੋ ਜਾਣ, ਕਿਉਂ? ਸਮੇਂ ਦੀ ਸਮਾਪਤੀ ਨੂੰ ਸਮੀਪ ਲਿਆਉਣ ਵਾਲੇ ਨਿਮਿਤ ਹੋ। ਤਾਂ ਹੁਣ ਦੇ ਸਮੇਂ ਦੇ ਮਹੱਤਵ ਪ੍ਰਮਾਣ ਜਦੋਂ ਜਾਣਦੇ ਵੀ ਹੋ ਕਿ ਹਰ ਕਦਮ ਵਿੱਚ ਪਦਮ ਸਮਾਇਆ ਹੋਇਆ ਹੈ, ਤਾਂ ਵਧਾਉਂਣ ਦਾ ਤਾਂ ਬੁੱਧੀ ਵਿੱਚ ਰੱਖਦੇ ਹੋ ਪਰ ਗਵਾਉਣ ਦਾ ਵੀ ਤਾਂ ਬੁੱਧੀ ਵਿੱਚ ਰੱਖੋ। ਜੇਕਰ ਕਦਮ ਵਿੱਚ ਪਦਮ ਬਣਦਾ ਵੀ ਹੈ ਤਾਂ ਕਦਮ ਵਿੱਚ ਪਦਮ ਗਵਾਉਦੇ ਵੀ ਤਾਂ ਹੋ, ਜਾਂ ਨਹੀਂ? ਤਾਂ ਹੁਣ ਮਿੰਟ ਦੀ ਗੱਲ ਵੀ ਗਈ, ਦੂਸਰਿਆਂ ਦੇ ਲਈ ਕਹਿੰਦੇ ਹੋ ਵਨ ਮਿੰਟ ਸਾਈਲੈਂਸ ਵਿੱਚ ਰਹੋ ਪਰ ਤੁਸੀਂ ਲੋਕਾਂ ਦੇ ਲਈ ਸੈਕਿੰਡ ਦੀ ਗੱਲ ਹੋਣੀ ਚਾਹੀਦੀ ਹੈ। ਜਿਵੇ ਹਾਂ ਜਾਂ ਨਾ ਸੋਚਣ ਵਿੱਚ ਕਿੰਨਾ ਟਾਇਮ ਲੱਗਦਾ ਹੈ? ਸੈਕਿੰਡ। ਤਾਂ ਪਰਿਵਰਤਨ ਸ਼ਕਤੀ ਐਨੀ ਫਾਸਟ ਚਾਹੀਦੀ ਹੈ। ਸਮਝਾ ਠੀਕ ਹੈ, ਨਹੀਂ ਠੀਕ ਹੈ ,ਨਾ ਠੀਕ ਨੂੰ ਬਿੰਦੀ ਅਤੇ ਠੀਕ ਨੂੰ ਪ੍ਰੈਕਟੀਕਲ ਵਿੱਚ ਲਿਆਉਣਾ ਹੈ। ਹੁਣ ਬਿੰਦੀ ਦੇ ਮਹੱਤਵ ਨੂੰ ਕੰਮ ਵਿੱਚ ਲਗਾਓ। ਤਿੰਨ ਬਿੰਦੀਆਂ ਨੂੰ ਜਾਣਦੇ ਹੋ ਨਾ! ਪਰ ਬਿੰਦੀ ਨੂੰ ਸਮੇਂ ਤੇ ਕੰਮ ਵਿੱਚ ਲਗਾਓ। ਜਿਵੇਂ ਸਾਇੰਸ ਵਾਲੇ ਸਭ ਗੱਲਾਂ ਵਿੱਚ ਤੀਵਰਗਤੀ ਕਰ ਰਹੇ ਹਨ ਅਤੇ ਪਰਿਵਰਤਨ ਦੀ ਸ਼ਕਤੀ ਵੀ ਜ਼ਿਆਦਾ ਕੰਮ ਵਿੱਚ ਲਗਾ ਰਹੇ ਹਨ। ਤਾਂ ਸਾਈਲੈਂਸ ਦੀ ਸ਼ਕਤੀ ਵਾਲੇ ਹੁਣ ਲਕਸ਼ ਰੱਖੋ ਜੇਕਰ ਪਰਿਵਰਤਨ ਕਰਨਾ ਹੈ, ਨਾਲੇਜ਼ਫੁੱਲ ਹੋ ਤਾਂ ਹੁਣ ਪਾਵਰਫੁੱਲ ਬਣੋ, ਸੈਕਿੰਡ ਦੀ ਗਤੀ ਨਾਲ। ਕਰ ਰਹੇ ਹਾਂ, ਹੋ ਜਾਵਾਂਗੇ …ਕਰ ਲਵਾਂਗੇ। .., ਨਹੀਂ। ਹੋ ਸਕਦਾ ਹੈ ਜਾਂ ਮੁਸ਼ਕਿਲ ਹੈ? ਕਿਉਕਿ ਲਾਸ੍ਟ ਸਮੇਂ ਸੈਕਿੰਡ ਦਾ ਪੇਪਰ ਆਉਣਾ ਹੈ, ਮਿੰਟ ਦਾ ਨਹੀਂ, ਤਾਂ ਸੈਕਿੰਡ ਦਾ ਅਭਿਆਸ ਬਹੁਤਕਾਲ ਦਾ ਹੋਵੇਗਾ ਉਦੋ ਤਾਂ ਸੈਕਿੰਡ ਵਿੱਚ ਪਾਸ ਵਿਦ ਆਨਰ ਬਣੋਂਗੇ ਨਾ! ਪਰਮਾਤਮ ਸਟੂਡੈਂਟ ਹਾਂ, ਪਰਮਾਤਮ ਪੜ੍ਹਾਈ ਪੜ੍ਹ ਰਹੇ ਹਾਂ, ਤਾਂ ਪਾਸ ਵਿਦ ਆਨਰ ਬਣਨਾ ਹੀ ਹੈ ਨਾ! ਪਾਸ ਮਾਰਕਸ ਲਿਆ ਤਾਂ ਕੀ ਹੋਇਆ! ਪਾਸ ਵਿਦ ਆਨਰ। ਕੀ ਲਕਸ਼ ਰੱਖਿਆ ਹੈ? ਜੋ ਸਮਝਦੇ ਹੋ ਪਾਸ ਵਿਦ ਆਨਰ ਬਣਨਾ ਹੈ ਉਹ ਹੱਥ ਉਠਾਓ? ਪਾਸ ਵਿਧ? ਆਨਰ ਸ਼ਬਦ ਅੰਡਰਲਾਇਨ ਕਰਨਾ। ਅੱਛਾ। ਤਾਂ ਹੁਣ ਕੀ ਕਰਨਾ ਪਵੇਗਾ? ਮਿੰਟ ਮੋਟਰ ਤੇ ਕਾਮਨ ਹੈ, ਹੁਣ ਸੈਕਿੰਡ ਦਾ ਕੰਮ ਹੈ।

ਹਾਂ ਪੰਜਾਬ ਵਾਲੇ, ਹੁਣ ਸੈਕਿੰਡ ਦਾ ਮਾਮਲਾ ਹੈ। ਇਸ ਵਿੱਚ ਨੰਬਰਵਨ ਕੌਣ ਹੋਵੇਗਾ? ਪੰਜਾਬ। ਕੀ ਵੱਡੀ ਗੱਲ ਹੈ। ਜਿਨਾਂ ਫ਼ਲਕ ਨਾਲ ਕਹਿੰਦੇ ਹੋ, ਬਹੁਤ ਵਧੀਆ ਕਹਿੰਦੇ ਹੋ, ਫਲਕ ਨਾਲ ਕਹਿੰਦੇ ਹੋ, ਬਾਪਦਾਦਾ ਜਦੋਂ ਸੁਣਦੇ ਹਨ ਬਹੁਤ ਖੁਸ਼ ਹੁੰਦੇ ਹਨ, ਕਹਿੰਦੇ ਹੋ, - ਕੀ ਵੱਡੀ ਗੱਲ ਹੈ, ਬਾਪਦਾਦਾ ਨਾਲ ਹੈ। ਤਾਂ ਨਾਲ ਤਾਂ ਅਥਾਰਿਟੀ ਹੈ, ਤਾਂ ਕਰਨਾ ਹੈ ਹੁਣ? ਹੁਣ ਤੀਵਰ ਬਣਨਾ ਪਵੇਗਾ। ਸੇਵਾ ਤਾਂ ਕਰ ਰਹੇ ਹੋ, ਸੇਵਾ ਦੇ ਬਿਨਾਂ ਹੋਰ ਕਰਨਗੇ ਵੀ ਕੀ? ਖਾਲੀ ਬੈਠਣਗੇ ਕੀ? ਸੇਵਾ ਤਾਂ ਬ੍ਰਾਹਮਣ ਆਤਮਾਵਾਂ ਦਾ ਧਰਮ ਹੈ, ਕਰਮ ਹੈ। ਪਰ ਹੁਣ ਸੇਵਾ ਦੇ ਨਾਲ -ਨਾਲ ਸਮਰਥ ਸਵਰੂਪ, ਜਿਨਾਂ ਸੇਵਾ ਵਿੱਚ ਉਮੰਗ -ਉਤਸ਼ਾਹ ਦਿਖਾਇਆ ਹੈ, ਬਾਪਦਾਦਾ ਬਹੁਤ ਖੁਸ਼ ਹਨ, ਮੁਬਾਰਕ ਵੀ ਦਿੰਦੇ ਹਨ। ਪਰ ਜਿਵੇਂ ਸੇਵਾ ਦਾ ਤਾਜ ਮਿਲਿਆ ਹੈ ਨਾ! (ਯੁਵਾ ਪਦ ਯਾਤਰੀ ਤਾਜ ਪਹਿਨਕੇ ਬੈਠੇ ਹਨ) ਤਾਜ ਪਹਿਨਿਆ ਹੋਇਆ ਹੈ, ਦੇਖੋ ਕਿੰਨਾ ਚੰਗਾ ਲਗ ਰਿਹਾ ਹੈ। ਹੁਣ ਸਮ੍ਰਿਤੀ ਸਵਰੂਪ ਬਣਨ ਦਾ ਤਾਜ ਪਹਿਣਕੇ ਦਿਖਾਣਾ। ਯੂਥ ਗਰੁੱਪ ਹੈ ਨਾ! ਤਾਂ ਕਮਾਲ ਕੀ ਕਰਨਗੇ? ਸੇਵਾ ਵਿੱਚ ਵੀ ਨੰਬਰਵਨ ਅਤੇ ਸਮਰਥ ਸਵਰੂਪ ਵਿੱਚ ਵੀ ਨੰਬਰਵਨ। ਸੰਦੇਸ਼ ਦੇਣਾ ਵੀ ਬ੍ਰਾਹਮਣ ਜੀਵਨ ਦਾ ਧਰਮ ਅਤੇ ਕਰਮ ਹੈ ਪਰ ਹੁਣ ਬਾਪਦਾਦਾ ਇਸ਼ਾਰਾ ਦੇ ਰਿਹਾ ਹੈ ਕਿ ਪਰਿਵਰਤਨ ਦੀ ਮਸ਼ੀਨਰੀ ਤੀਵਰ ਕਰੋ। ਨਹੀਂ ਤਾਂ ਪਾਸ ਵਿਦ ਆਨਰ ਹੋਣ ਵਿੱਚ ਮੁਸ਼ਕਿਲ ਹੋ ਜਾਏਗਾ। ਬਹੁਤਕਾਲ ਦਾ ਅਭਿਆਸ ਚਾਹੀਦਾ ਹੈ। ਸੋਚਿਆ ਅਤੇ ਕੀਤਾ। ਸਿਰਫ਼ ਸੋਚਣਾ ਸਵਰੂਪ ਨਹੀਂ ਬਣੋ, ਸਮਰਥ ਸਮ੍ਰਿਤੀ ਸੋ ਸਮਰਥ ਸਵਰੂਪ ਬਣੋ। ਵਿਅਰਥ ਨੂੰ ਤੀਵਰ ਗਤੀ ਨਾਲ ਸਮਾਪਤ ਕਰੋ। ਵਿਅਰਥ ਸੰਕਲਪ, ਵਿਅਰਥ ਬੋਲ, ਵਿਅਰਥ ਕਰਮ, ਵਿਅਰਥ ਸਮੇਂ ਅਤੇ ਸੰਬੰਧ -ਸੰਪਰਕ ਵਿੱਚ ਵੀ ਵਿਅਰਥ ਵਿਧੀ ਰੀਤੀ ਸਭ ਸਮਾਪਤ ਕਰੋ। ਜਦੋਂ ਬ੍ਰਾਹਮਣ ਆਤਮਾਵਾਂ ਤੀਵਰਗਤੀ ਦੇ ਵਿਅਰਥ ਦੀ ਸਮਾਪਤੀ ਕਰਨਗੇ ਉਦੋਂ ਆਤਮਾਵਾਂ ਦੀਆਂ ਦੁਆਵਾਂ ਅਤੇ ਆਪਣੇ ਪੁੰਨ ਦਾ ਖਾਤਾ ਤੀਵਰਗਤੀ ਨਾਲ ਜਮਾਂ ਕਰਨਗੇ।

ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਕਿ ਬਾਪਦਾਦਾ ਤਿੰਨ ਖਾਤੇ ਚੈਕ ਕਰਦੇ ਹਨ। ਪੁਰਸ਼ਾਰਥ ਦੀ ਗਤੀ ਦਾ ਖਾਤਾ, ਦੁਆਵਾਂ ਦਾ ਖਾਤਾ, ਪੁੰਨ ਦਾ ਖਾਤਾ ਪਰ ਮੈਂਜੋਰਿਟੀ ਦੇ ਖਾਤੇ ਹਾਲੇ ਭਰਪੂਰ ਘੱਟ ਹਨ ਇਸਲਈ ਬਾਪਦਾਦਾ ਅੱਜ ਇਹ ਹੀ ਸਲੋਗਨ ਯਾਦ ਦਵਾ ਰਹੇ ਹਨ ਕਿ ਹੁਣ ਤੀਵਰ ਬਣੋ, ਤੀਵਰ ਪੁਰਸ਼ਾਰਥੀ ਬਣੋ। ਤੀਵਰ ਗਤੀ ਨਾਲ ਸਮਾਪਤੀ ਵਾਲੇ ਬਣੋ। ਤੀਵਰ ਗਤੀ ਨਾਲ ਮਨਸਾ ਦਵਾਰਾ ਵਾਯੂਮੰਡਲ ਪਰਿਵਰਤਨ ਵਾਲੇ ਬਣੋ।

ਬਾਪਦਾਦਾ ਇੱਕ ਗੱਲ ਵਿੱਚ ਸਭ ਬੱਚਿਆਂ ਤੋਂ ਬਹੁਤ ਖੁਸ਼ ਵੀ ਹਨ। ਕਿਸ ਗੱਲ ਵਿੱਚ? ਪਿਆਰ ਸਭਦਾ ਬਾਪ ਨਾਲ ਜਿਗਰੀ ਹੈ, ਇਸਦੀ ਮੁਬਾਰਕ ਹੈ। ਪਰ ਬੋਲਣ ਕੀ ਕਰੋ! ਇਸ ਸੀਜ਼ਨ ਦੀ ਸਮਾਪਤੀ ਤੱਕ, ਹੁਣ ਤਾਂ ਟਾਇਮ ਪਿਆ ਹੈ, ਇਸ ਸੀਜ਼ਨ ਦੀ ਸਮਾਪਤੀ ਤੱਕ ਤੀਵਰ ਗਤੀ ਦਾ ਕੁਝ ਨਾ ਕੁਝ ਜਲਵਾ ਦਿਖਾਓ। ਪਸੰਦ ਹੈ? ਪਸੰਦ ਹੈ? ਜੋ ਸਮਝਦੇ ਹਨ ਲਕਸ਼ ਅਤੇ ਲਕਸ਼ਨ ਦੋਵੇਂ ਹੀ ਸਮ੍ਰਿਤੀ ਵਿੱਚ ਰੱਖਣਗੇ, ਉਹ ਹੱਥ ਉਠਾਓ। ਡਬਲ ਫਾਰੇਨਰਸ ਵੀ ਰੱਖਣਗੇ, ਟੀਚਰਸ ਵੀ ਰੱਖਣਗੇ, ਯੂਥ ਵੀ ਰੱਖਣਗੇ ਅਤੇ ਪਹਿਲੀ ਲਾਇਨ ਵਾਲੇ ਵੀ ਰੱਖਣਗੇ! ਤਾਂ ਪਦਮ,ਪਦਮ, ਪਦਮਗੁਣਾਂ ਇਨ ਐਡਵਾਂਸ ਮੁਬਾਰਕ ਹੋਵੇ। ਅੱਛਾ।

ਹੁਣੇ -ਹੁਣੇ ਅਭਿਆਸ ਕਰੋ - ਇੱਕ ਸੈਕਿੰਡ ਵਿੱਚ ਨਿਰਵਿਕਲਪ, ਨਿਰਵਿਅਰਥ ਸੰਕਲਪ ਬਣ ਇਕਾਗਰ, ਇਕ ਬਾਪ ਦੂਸਰਾ ਨਾ ਕੋਈ, ਇਸ ਇਕ ਹੀ ਸੰਕਲਪ ਵਿੱਚ ਇਕਾਗਰ ਹੋਕੇ ਬੈਠ ਸਕਦੇ ਹੋ! ਹੋਰ ਕੋਈ ਸੰਕਲਪ ਨਹੀਂ ਹੋਵੇ। ਇੱਕ ਹੀ ਸੰਕਲਪ ਦੀ ਇਕਾਗਰਤਾ ਸ਼ਕਤੀ ਦੇ ਅਨੁਭਵ ਵਿੱਚ ਬੈਠ ਜਾਓ। ਟਾਇਮ ਨਹੀਂ ਲਗਾਉਣਾ, ਇੱਕ ਸੈਕਿੰਡ ਵਿੱਚ। ਅੱਛਾ।

ਚਾਰੋਂ ਪਾਸੇ ਦੇ ਬੱਚਿਆਂ ਨੂੰ ਜਿਨ੍ਹਾਂ ਨੇ ਵਿਸ਼ੇਸ਼ ਯਾਦ ਪਿਆਰ ਭੇਜਿਆ ਹੈ, ਉਹ ਹਰ ਇੱਕ ਬੱਚਾ ਆਪਣੇ ਨਾਮ ਨਾਲ ਯਾਦਪਿਆਰ ਅਤੇ ਦਿਲ ਦੀ ਦੁਆਵਾਂ ਸਵੀਕਾਰ ਕਰਨਾ। ਬਾਪਦਾਦਾ ਦੇਖ ਰਹੇ ਹਨ ਕਿ ਸਭ ਦੇ ਦਿਲ ਵਿੱਚ ਆਉਂਦਾ ਹੈ, ਸਾਡੀ ਵੀ ਯਾਦ, ਸਾਡੀ ਵੀ ਯਾਦ, ਪਰ ਤੁਸੀਂ ਬੱਚੇ ਸੰਕਲਪ ਕਰਦੇ ਹੋ ਅਤੇ ਬਾਪਦਾਦਾ ਦੇ ਕੋਲ ਉਸੀ ਸਮੇਂ ਹੀ ਪਹੁੰਚ ਜਾਂਦਾ ਹੈ ਇਸਲਈ ਸਭ ਬੱਚਿਆਂ ਨੂੰ ਹਰ ਇੱਕ ਨੂੰ ਨਾਮ ਅਤੇ ਵਿਸ਼ੇਸ਼ਤਾ ਸੰਪੰਨ ਯਾਦਪਿਆਰ ਦੇ ਰਹੇ ਹਨ।

ਤਾਂ ਸਭ ਸਦਾ ਸਮ੍ਰਿਤੀ ਸਵਰੂਪ, ਸਮਰਥ ਸਵਰੂਪ, ਅਨੁਭਵ ਸਵਰੂਪ ਸ਼੍ਰੇਸ਼ਠ ਬੱਚਿਆਂ ਨੂੰ, ਸਦਾ ਜੋ ਸ਼ੁਭ ਸੋਚਿਆ ਉਹ ਤੁਰੰਤ ਕੀਤਾ, ਜਿਵੇਂ ਤੁਰੰਤ ਦਾਨ ਦਾ ਮਹੱਤਵ ਹੈ ਉਵੇ ਤੁਰੰਤ ਪਰਿਵਰਤਨ ਦਾ ਵੀ ਮਹੱਤਵ ਹੈ। ਤਾਂ ਤੁਰੰਤ ਪਰਿਵਰਤਨ ਕਰਨ ਵਾਲੇ ਵਿਸ਼ਵ ਪਰਿਵਰਤਕ ਬੱਚਿਆਂ ਨੂੰ, ਸਦਾ ਪਰਮਾਤਮ ਪਾਲਣਾ, ਪਰਮਾਤਮ ਪਿਆਰ, ਪਰਮਾਤਮ ਪੜ੍ਹਾਈ ਅਤੇ ਪਰਮਾਤਮ ਸ਼੍ਰੀਮਤ ਨੂੰ ਹਰ ਕਰਮ ਵਿੱਚ ਲਿਆਉਣ ਵਾਲੇ ਮਹਾਂਵੀਰ ਬੱਚਿਆਂ ਨੂੰ, ਸਦਾ ਹਿੰਮਤ ਅਤੇ ਇਕਾਗਰਤਾ, ਏਕਤਾ ਦਵਾਰਾ ਨੰਬਰਵਨ ਤੀਵ੍ਰ ਪੁਰਸ਼ਾਰਥ ਕਰਨ ਵਾਲੇ ਬੱਚਿਆਂ ਨੂੰ ਬਾਪਦਾਦਾ ਦਾ ਦਿਲ ਦਾ ਯਾਦਪਿਆਰ ਅਤੇ ਦਿਲ ਦੀਆਂ ਦੁਆਵਾਂ ਅਤੇ ਨਮਸਤੇ।

ਦਾਦੀਆਂ ਨਾਲ :- ਸਭ ਚੰਗਾ ਪਾਰ੍ਟ ਵਜਾ ਰਹੇ ਹਨ। ਬਾਪਦਾਦਾ ਹਰ ਇੱਕ ਦੇ ਪਾਰ੍ਟ ਨੂੰ ਦੇਖ ਖੁਸ਼ ਹੁੰਦੇ ਹਨ। ਛੋਟੇ -ਛੋਟੇ ਵੀ ਚੰਗਾ ਪਾਰ੍ਟ ਵਜਾ ਰਹੇ ਹਨ। ਇਵੇਂ ਨਹੀਂ ਸਮਝਣਾ ਕਿ ਅਸੀਂ ਤਾਂ ਛੋਟੇ ਹਾਂ। ਛੋਟੇ ਸੁਭਾਂਨ ਅੱਲਾਹ ਹਨ। ਸ਼ਕਤੀਆਂ ਦਾ ਪਾਰ੍ਟ ਹੈ, ਪਾਂਡਵਾਂ ਦਾ ਆਪਣਾ ਪਾਰ੍ਟ ਹੈ। ਪਾਂਡਵ ਨਹੀਂ ਹੋਣ ਤਾਂ ਵੀ ਕੰਮ ਨਹੀਂ ਚੱਲੇ, ਇਸਲਈ ਭਾਰਤ ਵਿੱਚ ਚਤੁਰਭੁੱਜ ਦਾ ਯਾਦਗਾਰ ਹੈ। ਹੋਰ ਕੋਈ ਵੀ ਧਰਮ ਵਿੱਚ ਚਤੁਰਭੁਜ ਨਹੀਂ ਦਿਖਾਉਂਦੇ ਪਰ ਭਾਰਤ ਦੇ ਯਾਦਗਾਰ ਵਿੱਚ ਚਤੁਰਭੁਜ ਦਾ ਮਹੱਤਵ ਹੈ। ਤਾਂ ਦੋਵੇਂ ਚੰਗਾ ਪਾਰ੍ਟ ਵਜਾ ਰਹੇ ਹਨ ਪਰ ਹੁਣ ਜਲਦੀ ਕਰਨਾ ਹੈ ਬਸ। ਕਦੀ -ਕਦੀ ਥੋੜਾ ਢਿਲਾ ਪੈ ਜਾਂਦੇ ਹਨ। ਹੁਣ ਢਿਲੇ ਪੈਣ ਦਾ ਸਮੇਂ ਨਹੀਂ ਹੈ। ਗੱਲਾਂ ਤਾਂ ਵੱਖ -ਵੱਖ ਹੁੰਦੀਆਂ ਹੀ ਹਨ ਚੰਗਾ ਹੈ ਨਾ? ਦੇਖੋ ਕਿੰਨੇ ਆਏ ਹਨ? ਕਿਉਂ ਆਏ ਹਨ? ਇਹ ਸਭ ਕਿਉਂ ਆਏ ਹਨ! ਤੁਹਾਨੂੰ ਮਿਲਣ ਆਏ ਹਨ। ਬਾਪਦਾਦਾ ਨੂੰ ਤਾਂ ਮਿਲਣ ਆਏ ਹਨ ਪਰ ਨਾਲ ਦਾਦੀਆਂ ਨਹੀਂ ਹੋਣ ਤਾਂ ਕਹਿੰਦੇ ਹਨ ਨਾ ਮਜ਼ਾ ਨਹੀਂ ਆਉਦਾ। ਅਤੇ ਤੁਸੀਂ ਸਭ ਨਹੀਂ ਹੋ ਤਾਂ ਵੀ ਮਜ਼ਾ ਨਹੀਂ ਹੁੰਦਾ।

ਵਰਦਾਨ:-
ਸਮ੍ਰਿਤੀ ਦੇ ਸਵਿਚ ਦਵਾਰਾ ਸਵ ਕਲਿਆਣ ਅਤੇ ਸਰਵ ਦਾ ਕਲਿਆਣ ਕਰਨ ਵਾਲੇ ਸਿੱਧੀ ਸਵਰੂਪ ਭਵ

ਸਥਿਤੀ ਦਾ ਅਧਾਰ ਸਮ੍ਰਿਤੀ ਹੈ। ਇਹ ਸ਼ਕਤੀਸ਼ਾਲੀ ਸਮ੍ਰਿਤੀ ਰਹੇ ਕਿ “ਮੈਂ ਬਾਪ ਦਾ ਅਤੇ ਬਾਪ ਮੇਰਾ”। ਤਾਂ ਇਸੀ ਸਮ੍ਰਿਤੀ ਨਾਲ ਖੁਦ ਦੀ ਸਥਿਤੀ ਸ਼ਕਤੀਸ਼ਾਲੀ ਰਹੇਗੀ ਅਤੇ ਦੂਸਰੇ ਨੂੰ ਵੀ ਸ਼ਕਤੀਸ਼ਾਲੀ ਬਣਾਓਗੇ। ਜਿਵੇਂ ਸਵਿੱਚ ਓਨ ਕਰਨ ਨਾਲ ਰੋਸ਼ਨੀ ਹੋ ਜਾਂਦੀ ਹੈ ਇਵੇਂ ਇਹ ਸਮ੍ਰਿਤੀ ਵੀ ਇੱਕ ਸਵਿੱਚ ਹੈ। ਸਦਾ ਸਮ੍ਰਿਤੀ ਰੂਪੀ ਸਵਿੱਚ ਦਾ ਅਟੇੰਸ਼ਨ ਹੋਵੇ ਤਾਂ ਖੁਦ ਦਾ ਅਤੇ ਸਰਵ ਦਾ ਕਲਿਆਣ ਕਰਦੇ ਰਹਿਣਗੇ। ਨਵਾਂ ਜਨਮ ਹੋਇਆ ਤਾਂ ਨਵੀਂ ਸਿਮ੍ਰਿਤੀਆਂ ਹੋਣ। ਪੁਰਾਣੀ ਸਭ ਸਿਮ੍ਰਿਤੀਆਂ ਸਮਾਪਤ -ਇਸੀ ਵਿਧੀ ਨਾਲ ਸਿੱਧੀ ਸਵਰੂਪ ਦਾ ਵਰਦਾਨ ਪ੍ਰਾਪਤ ਹੋ ਜਾਏਗਾ।

ਸਲੋਗਨ:-
ਅਤਿਇੰਦਰੀਆਂ ਸੁਖ ਦੀ ਅਨੁਭੂਤੀ ਕਰਨ ਦੇ ਲਈ ਸ਼ਾਂਤ ਸਵਰੂਪ ਸਥਿਤੀ ਵਿੱਚ ਸਥਿਤ ਰਹੋ।

ਅਵਿਅਕਤ ਇਸ਼ਾਰੇ :- ਸਹਿਜਯੋਗੀ ਬਣਨਾ ਹੈ ਤਾਂ ਪਰਮਾਤਮ ਪਿਆਰ ਦੇ ਅਨੁਭਵੀ ਬਣੋ ਬਾਪ-ਦਾਦਾ ਦੋਵੇਂ ਪ੍ਰੇਮ ਦੇ ਬੰਧਨ ਵਿੱਚ ਬਣੇ ਹੋਏ ਹਨ। ਛੁੱਟਣਾ ਚਾਹੁਣ ਤੇ ਵੀ ਨਹੀਂ ਛੁੱਟ ਸਕਦੇ ਹਨ, ਇਸਲਈ ਭਗਤੀ ਵਿੱਚ ਵੀ ਬੰਧਨ ਦਾ ਚਿੱਤਰ ਦਿਖਾਇਆ ਹੈ। ਪ੍ਰੈਕਟੀਕਲ ਵਿੱਚ ਪ੍ਰੇਮ ਦੇ ਬੰਧਨ ਵਿੱਚ ਅਵਿਅਕਤ ਹੁੰਦੇ ਵੀ ਬੰਧਨਾਂ ਪੈਦਾ ਹੈ। ਵਿਅਕਤ ਤੋਂ ਛੁਡਾਇਆ ਫਿਰ ਵੀ ਛੁੱਟ ਨਹੀਂ ਸਕੇ। ਇਹ ਪ੍ਰੇਮ ਦੀ ਰੱਸੀ ਬਹੁਤ ਮਜ਼ਬੂਤ ਹੈ। ਅਜਿਹੇ ਪ੍ਰੇਮ ਸਵਰੂਪ ਬਣ, ਇੱਕ ਦੋ ਨੂੰ ਪ੍ਰੇਮ ਦੀ ਰੱਸੀ ਵਿੱਚ ਬੰਧ ਸਮੀਪ ਸੰਬੰਧ ਦੀ ਜਾਂ ਆਪਣੇ -ਪਨ ਦੀ ਅਨੁਭੂਤੀ ਕਰਾਓ।