01.02.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਸੀਂ
ਆਤਮਾਵਾਂ ਦਾ ਸਵਧਰ੍ਮ ਸ਼ਾਂਤੀ ਹੈ, ਤੁਹਾਡਾ ਦੇਸ਼ ਸ਼ਾਂਤੀਧਾਮ ਹੈ, ਤੁਸੀਂ ਆਤਮਾ ਸ਼ਾਂਤ ਸਵਰੂਪ ਹੋ
ਇਸਲਈ ਤੁਸੀਂ ਸ਼ਾਂਤੀ ਮੰਗ ਨਹੀਂ ਸਕਦੇ"
ਪ੍ਰਸ਼ਨ:-
ਤੁਹਾਡਾ ਯੋਗਬਲ
ਕਿਹੜੀ ਕਮਾਲ ਕਰਦਾ ਹੈ?
ਉੱਤਰ:-
ਯੋਗਬਲ ਨਾਲ ਤੁਸੀਂ
ਸਾਰੀ ਦੁਨੀਆਂ ਨੂੰ ਪਵਿੱਤਰ ਬਣਾਉਂਦੇ ਹੋ, ਤੁਸੀਂ ਕਿੰਨੇ ਥੋੜ੍ਹੇ ਬੱਚੇ ਯੋਗਬਲ ਨਾਲ ਇਹ ਸਾਰਾ
ਪਹਾੜ ਚੁੱਕਕੇ ਸੋਨੇ ਦਾ ਪਹਾੜ ਸਥਾਪਨ ਕਰਦੇ ਹੋ। 5 ਤੱਤਵ ਸਤੋਪ੍ਰਧਾਨ ਹੋ ਜਾਂਦੇ ਹਨ, ਚੰਗਾ ਫ਼ਲ
ਦਿੰਦੇ ਹਨ। ਸਤੋਪ੍ਰਧਾਨ ਤਤਵਾਂ ਨਾਲ ਇਹ ਸ਼ਰੀਰ ਵੀ ਸਤੋਪ੍ਰਧਾਨ ਹੁੰਦੇ ਹਨ। ਉੱਥੇ ਦੇ ਫ਼ਲ ਵੀ ਬਹੁਤ
ਵੱਡੇ - ਵੱਡੇ ਸਵਾਦ ਹੁੰਦੇ ਹਨ।
ਓਮ ਸ਼ਾਂਤੀ
ਜਦੋ ਓਮ ਸ਼ਾਂਤੀ ਕਿਹਾ ਜਾਂਦਾ ਹੈ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਕਿਉਂਕਿ ਅਸਲ ਵਿੱਚ ਆਤਮਾ ਹੈ ਹੀ
ਸ਼ਾਂਤ ਸਰੂਪ, ਉਸਦਾ ਸਵਧਰ੍ਮ ਹੀ ਸ਼ਾਂਤ ਹੈ। ਇਸ ਤੇ ਸੰਨਿਆਸੀ ਵੀ ਕਹਿੰਦੇ ਹਨ, ਸ਼ਾਂਤੀ ਦਾ ਤਾਂ
ਤੁਹਾਡੇ ਗਲ਼ੇ ਵਿੱਚ ਹਾਰ ਪਿਆ ਹੈ। ਸ਼ਾਂਤੀ ਨੂੰ ਬਾਹਰ ਕਿੱਥੇ ਲੱਭਦੇ ਹੋ। ਆਤਮਾ ਸਦਾ ਸ਼ਾਂਤ ਸਰੂਪ
ਹੈ। ਇਸ ਸ਼ਰੀਰ ਵਿੱਚ ਪਾਰ੍ਟ ਵਜਾਉਣ ਆਉਣਾ ਪੈਂਦਾ ਹੈ। ਆਤਮਾ ਸਦਾ ਸ਼ਾਂਤ ਰਹੇ ਤਾਂ ਕਰਮ ਕਿਵੇਂ ਕਰੇਗੀ?
ਕਰਮ ਤਾਂ ਕਰਨਾ ਹੀ ਹੈ। ਹਾਂ, ਸ਼ਾਂਤੀਧਾਮ ਵਿੱਚ ਆਤਮਾਵਾਂ ਸ਼ਾਂਤ ਰਹਿੰਦੀਆਂ ਹਨ। ਉੱਥੇ ਸ਼ਰੀਰ ਹੈ ਨਹੀਂ,
ਇਹ ਕੋਈ ਵੀ ਸੰਨਿਆਸੀ ਆਦਿ ਨਹੀਂ ਸਮਝਦੇ ਕਿ ਅਸੀਂ ਆਤਮਾ ਹਾਂ, ਸ਼ਾਂਤੀਧਾਮ ਵਿੱਚ ਰਹਿਣ ਵਾਲੀ ਹਾਂ।
ਬੱਚਿਆਂ ਨੂੰ ਸਮਝਾਇਆ ਗਿਆ ਹੈ - ਸ਼ਾਂਤੀਧਾਮ ਸਾਡਾ ਦੇਸ਼ ਹੈ, ਫੇਰ ਅਸੀਂ ਸੁੱਖਧਾਮ ਵਿੱਚ ਆਕੇ ਪਾਰ੍ਟ
ਵਜਾਉਂਦੇ ਹਾਂ ਫੇਰ ਰਾਵਣ ਰਾਜ ਹੁੰਦਾ ਹੈ ਦੁੱਖਧਾਮ ਵਿੱਚ। ਇਹ 84 ਜਨਮਾਂ ਦੀ ਕਹਾਣੀ ਹੈ।
ਭਗਵਾਨੁਵਾਚ ਹੈ ਨਾ ਅਰਜੁਨ ਪ੍ਰਤੀ ਕੀ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। ਇੱਕ ਨੂੰ ਕਿਉਂ
ਕਹਿੰਦੇ ਹਨ? ਕਿਉਂਕਿ ਇੱਕ ਦੀ ਗਰੰਟੀ ਹੈ। ਇਨ੍ਹਾਂ ਰਾਧੇ - ਕ੍ਰਿਸ਼ਨ ਦੀ ਤਾਂ ਗਰੰਟੀ ਹੈ ਨਾ ਤਾਂ
ਇਨ੍ਹਾਂ ਨੂੰ ਹੀ ਕਹਿੰਦੇ ਹਨ। ਇਹ ਬਾਪ ਵੀ ਜਾਣਦੇ ਹਨ, ਬੱਚੇ ਵੀ ਜਾਣਦੇ ਹਨ ਕਿ ਸਭ ਬੱਚੇ ਹਨ ਸਭ
ਤਾਂ 84 ਜਨਮ ਲੈਣ ਵਾਲੇ ਨਹੀਂ ਹਨ। ਕੋਈ ਵਿਚਕਾਰ ਵੀ ਆਉਣਗੇ, ਕੋਈ ਅੰਤ ਵਿੱਚ ਆਉਣਗੇ। ਇਨ੍ਹਾਂ ਦਾ
ਤਾਂ ਸਰਟੇਨ (ਨਿਸ਼ਚਿਤ) ਹੈ। ਇਨ੍ਹਾਂ ਨੂੰ ਕਹਿੰਦੇ ਹਨ - ਹੇ ਬੱਚੇ। ਤਾਂ ਇਹ ਅਰਜੁਨ ਹੋਇਆ ਨਾ। ਰੱਥ
ਤੇ ਬੈਠਾ ਹੈ ਨਾ। ਬੱਚੇ ਖ਼ੁਦ ਵੀ ਸਮਝ ਸਕਦੇ ਹਨ - ਅਸੀਂ ਜਨਮ ਕਿਵੇਂ ਲਵਾਂਗੇ? ਸਰਵਿਸ ਹੀ ਨਹੀਂ
ਕਰਦੇ ਹਨ ਤਾਂ ਸਤਿਯੁਗ ਨਵੀਂ ਦੁਨੀਆਂ ਵਿੱਚ ਪਹਿਲੇ ਕਿਵੇਂ ਆਉਣਗੇ? ਇਨ੍ਹਾਂ ਦੀ ਤਕਦੀਰ ਕਿੱਥੇ ਹੈ।
ਪਿੱਛੇ ਜੋ ਜਨਮ ਲੈਣਗੇ ਉਨ੍ਹਾਂ ਦੇ ਲਈ ਤਾਂ ਪੁਰਾਣਾ ਘਰ ਹੁੰਦਾ ਜਾਵੇਗਾ ਨਾ। ਮੈਂ ਇਨ੍ਹਾਂ ਦੇ ਲਈ
ਕਹਿੰਦਾ ਹਾਂ, ਜਿਨ੍ਹਾਂ ਲਈ ਤੁਹਾਨੂੰ ਵੀ ਸਰਟੇਨ ਹੈ। ਤੁਸੀਂ ਵੀ ਸਮਝ ਸਕਦੇ ਹੋ - ਮੰਮਾ - ਬਾਬਾ
84 ਜਨਮ ਲੈਂਦੇ ਹਨ। ਕੁਮਾਰਕਾ ਹੈ, ਜਨਕ ਹੈ, ਇਵੇਂ - ਇਵੇਂ ਮਹਾਂਰਥੀ ਜੋ ਹਨ ਉਹ 84 ਜਨਮ ਲੈਂਦੇ
ਹਨ। ਜੋ ਸਰਵਿਸ ਨਹੀਂ ਕਰਦੇ ਹਨ ਤਾਂ ਜ਼ਰੂਰ ਕੁਝ ਜਨਮ ਬਾਦ ਵਿੱਚ ਆਉਣਗੇ। ਸਮਝਦੇ ਹਨ ਅਸੀਂ ਤਾਂ
ਨਾਪਾਸ ਹੋ ਜਾਵਾਂਗੇ, ਪਿਛਾੜੀ ਵਿੱਚ ਆ ਜਾਵਾਂਗੇ। ਸਕੂਲ ਵਿੱਚ ਦੌੜੀ ਪਾ ਨਿਸ਼ਾਨੇ ਤੱਕ ਆਕੇ ਫੇਰ
ਵਾਪਿਸ ਜਾਂਦੇ ਹਨ ਨਾ। ਸਭ ਇਕਰਸ ਹੋ ਨਾ ਸੱਕਣ। ਰੇਸ ਵਿੱਚ ਜ਼ਰਾ ਪੈਰ ਇੰਚ ਦਾ ਵੀ ਫ਼ਰਕ ਪੈਂਦਾ ਹੈ
ਤਾਂ ਪਲਸ ਵਿੱਚ ਆ ਜਾਂਦਾ ਹੈ, ਇਹ ਵੀ ਅਸ਼ਵ ਰੇਸ ਹੈ। ਅਸ਼ਵ ਘੋੜੇ ਨੂੰ ਕਿਹਾ ਜਾਂਦਾ ਹੈ। ਰੱਥ ਨੂੰ
ਵੀ ਘੋੜਾ ਕਿਹਾ ਜਾਂਦਾ ਹੈ। ਬਾਕੀ ਇਹ ਜੋ ਵਿਖਾਉਂਦੇ ਹਨ ਦਕਸ਼ ਪ੍ਰਜਾਪਿਤਾ ਨੇ ਯੱਗ ਰਚਿਆ, ਉਸ ਵਿੱਚ
ਘੋੜੇ ਨੂੰ ਹਵਨ ਕੀਤਾ, ਇਹ ਸਭ ਗੱਲਾਂ ਹੈ ਨਹੀਂ। ਨਾ ਦਕਸ਼ ਪ੍ਰਜਾਪਿਤਾ ਹੈ, ਨਾ ਕੋਈ ਯੱਗ ਰਚਿਆ ਹੈ।
ਕਿਤਾਬਾਂ ਵਿੱਚ ਭਗਤੀ ਮਾਰ੍ਗ ਦੀਆਂ ਕਿੰਨੀਆਂ ਦੰਤ ਕਥਾਵਾਂ ਹਨ। ਉਨ੍ਹਾਂ ਦਾ ਨਾਮ ਹੀ ਕਹਾਣੀ ਹੈ।
ਬਹੁਤ ਕਹਾਣੀਆਂ ਸੁਣਦੇ ਹਨ। ਤੁਸੀਂ ਤਾਂ ਇਹ ਪੜ੍ਹਦੇ ਹੋ। ਪੜ੍ਹਾਈ ਨੂੰ ਕਹਾਣੀ ਥੋੜ੍ਹੇ ਨਾ ਕਹਾਂਗੇ।
ਸਕੂਲ ਵਿੱਚ ਪੜ੍ਹਦੇ ਹਨ, ਏਮ ਆਬਜੈਕਟ ਰਹਿੰਦੀ ਹੈ। ਸਾਨੂੰ ਇਸ ਪੜ੍ਹਾਈ ਨਾਲ ਇਹ ਨੌਕਰੀ ਮਿਲੇਗੀ।
ਕੁਝ ਨਾ ਕੁਝ ਮਿਲਦਾ ਹੈ। ਹੁਣ ਤੁਸੀਂ ਬੱਚਿਆਂ ਨੂੰ . - ਅਭਿਮਾਨੀ ਬਹੁਤ ਬਣਨਾ ਹੈ। ਇਹ ਹੀ ਮਿਹਨਤ
ਹੈ। ਬਾਪ ਨੂੰ ਯਾਦ ਕਰਨ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਖ਼ਾਸ ਯਾਦ ਕਰਨਾ ਹੁੰਦਾ ਹੈ, ਇਵੇਂ ਨਹੀਂ
ਕਿ ਮੈਂ ਸ਼ਿਵਬਾਬਾ ਦਾ ਬੱਚਾ ਹਾਂ ਨਾ ਫੇਰ ਯਾਦ ਕੀ ਕਰੀਏ। ਨਹੀਂ, ਯਾਦ ਕਰਨਾ ਹੈ ਆਪਣੇ ਨੂੰ
ਸਟੂਡੈਂਟ ਸਮਝਕੇ। ਅਸੀਂ ਆਤਮਾਵਾਂ ਨੂੰ ਸ਼ਿਵਬਾਬਾ ਪੜ੍ਹਾ ਰਹੇ ਹਨ, ਇਹ ਵੀ ਭੁੱਲ ਜਾਂਦੇ ਹਨ।
ਸ਼ਿਵਬਾਬਾ ਇੱਕ ਹੀ ਟੀਚਰ ਹੈ ਜੋ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਰਾਜ਼ ਸੁਣਾਉਂਦੇ ਹਨ, ਇਹ ਵੀ
ਯਾਦ ਨਹੀਂ ਰਹਿੰਦਾ ਹੈ। ਹਰ ਇੱਕ ਬੱਚੇ ਨੂੰ ਆਪਣੇ ਦਿਲ ਤੋਂ ਪੁੱਛਣਾ ਹੈ ਕਿ ਕਿੰਨਾ ਵਕ਼ਤ ਬਾਪ ਦੀ
ਯਾਦ ਠਹਿਰਦੀ ਹੈ? ਜ਼ਿਆਦਾ ਵਕ਼ਤ ਤਾਂ ਬਾਹਰਮੁਕਤਾ ਵਿੱਚ ਹੀ ਜਾਂਦਾ ਹੈ। ਇਹ ਯਾਦ ਹੀ ਮੁੱਖ ਹੈ। ਇਸ
ਭਾਰਤ ਦੇ ਯੋਗ ਦੀ ਹੀ ਬਹੁਤ ਮਹਿਮਾ ਹੈ। ਪਰ ਯੋਗ ਕੌਣ ਸਿਖਾਉਂਦਾ ਹੈ - ਇਹ ਕਿਸੇ ਨੂੰ ਪਤਾ ਨਹੀਂ
ਹੈ। ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ। ਹੁਣ ਕ੍ਰਿਸ਼ਨ ਨੂੰ ਯਾਦ ਕਰਨ ਨਾਲ ਤਾਂ ਇੱਕ ਵੀ
ਪਾਪ ਨਹੀਂ ਕੱਟੇਗਾ ਕਿਉਂਕਿ ਉਹ ਤਾਂ ਸ਼ਰੀਰਧਾਰੀ ਹੈ। ਪੰਜ ਤੱਤਵਾ ਦਾ ਬਣਿਆ ਹੋਇਆ ਹੈ। ਉਨ੍ਹਾਂ ਨੂੰ
ਯਾਦ ਕੀਤਾ ਤਾਂ ਗੋਇਆ ਮਿੱਟੀ ਨੂੰ ਯਾਦ ਕੀਤਾ, 5 ਤੱਤਵਾਂ ਨੂੰ ਯਾਦ ਕੀਤਾ। ਸ਼ਿਵਬਾਬਾ ਤਾਂ ਅਸ਼ਰੀਰੀ
ਹੈ ਇਸਲਈ ਕਹਿੰਦੇ ਹਨ ਅਸ਼ਰੀਰੀ ਬਣੋ, ਮੈਨੂੰ ਬਾਪ ਨੂੰ ਯਾਦ ਕਰੋ।
ਕਹਿੰਦੇ ਵੀ ਹੋ - ਹੇ
ਪਤਿਤ - ਪਾਵਨ, ਉਹ ਤਾਂ ਇੱਕ ਹੋਇਆ ਨਾ। ਯੁਕਤੀ ਨਾਲ ਪੁੱਛਣਾ ਚਾਹੀਦਾ - ਗੀਤਾ ਦਾ ਭਗਵਾਨ ਕੌਣ?
ਭਗਵਾਨ ਰਚਿਅਤਾ ਤਾਂ ਇੱਕ ਹੁੰਦਾ ਹੈ। ਜੇਕਰ ਮਨੁੱਖ ਆਪਣੇ ਨੂੰ ਭਗਵਾਨ ਕਹਾਉਂਦੇ ਵੀ ਹਨ ਤਾਂ ਇਵੇਂ
ਕਦੀ ਨਹੀਂ ਕਹਿਣਗੇ ਕਿ ਤੁਸੀਂ ਸਭ ਸਾਡੇ ਬੱਚੇ ਹੋ। ਜਾਂ ਤਾਂ ਕਹਿਣਗੇ ਤਤਵਮ ਜਾਂ ਕਹਿਣਗੇ ਈਸ਼ਵਰ
ਸ੍ਰਵਵਿਆਪੀ ਹੈ। ਅਸੀਂ ਵੀ ਭਗਵਾਨ, ਤੁਸੀਂ ਵੀ ਭਗਵਾਨ, ਜਿਧਰ ਵੇਖਦਾ ਹਾਂ ਤੂੰ ਹੀ ਤੂੰ ਹੈ। ਪੱਥਰ
ਵਿੱਚ ਵੀ ਤੂੰ, ਇਵੇਂ ਕਹਿ ਦਿੰਦੇ। ਤੁਸੀਂ ਸਾਡੇ ਬੱਚੇ ਹੋ, ਇਹ ਕਹਿ ਨਹੀਂ ਸਕਦੇ। ਇਹ ਤਾਂ ਬਾਪ ਹੀ
ਕਹਿੰਦੇ ਹਨ - ਹੇ ਮੇਰੇ ਲਾਡਲੇ ਰੂਹਾਨੀ ਬੱਚਿਓ। ਇਵੇਂ ਹੋਰ ਕੋਈ ਕਹਿ ਨਾ ਸਕੇ। ਮੁਸਲਮਾਨ ਨੂੰ
ਜੇਕਰ ਕੋਈ ਕਹੇ ਮੇਰੇ ਲਾਡਲੇ ਬੱਚਿਓ, ਤਾਂ ਥੱਪੜ ਮਾਰ ਦੇਣ। ਇਹ ਇੱਕ ਹੀ ਪਾਰਲੌਕਿਕ ਬਾਪ ਕਹਿ ਸਕਦੇ
ਹਨ। ਹੋਰ ਕੋਈ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਦੇ ਨਾ ਸਕੇ। 84 ਦੀ ਪੌੜੀ ਦਾ ਰਾਜ਼ ਕੋਈ
ਸਮਝਾ ਨਾ ਸਕੇ ਸਿਵਾਏ ਨਿਰਾਕਾਰ ਬਾਪ ਦੇ। ਉਨ੍ਹਾਂ ਦਾ ਅਸਲੀ ਨਾਮ ਹੀ ਹੈ ਸ਼ਿਵ। ਇਹ ਤਾਂ ਮਨੁੱਖਾਂ
ਨੇ ਅਥਾਹ ਨਾਮ ਰੱਖ ਦਿੱਤੇ ਹਨ। ਅਨੇਕ ਭਾਸ਼ਾਵਾਂ ਹਨ। ਤਾਂ ਆਪਣੀ - ਆਪਣੀ ਭਾਸ਼ਾ ਵਿੱਚ ਨਾਮ ਰੱਖ
ਦਿੰਦੇ ਹਨ। ਜਿਵੇਂ ਬਾਂਬੇ ਵਿੱਚ ਬਬੁਲਨਾਥ ਕਹਿੰਦੇ ਹਨ, ਪਰ ਉਹ ਅਰ੍ਥ ਥੋੜ੍ਹੇਹੀ ਸਮਝਦੇ। ਤੁਸੀਂ
ਸਮਝਦੇ ਹੋ ਕੰਡਿਆਂ ਨੂੰ ਫੁੱਲ ਬਣਾਉਣ ਵਾਲਾ ਹੈ। ਭਾਰਤ ਵਿੱਚ ਸ਼ਿਵਬਾਬਾ ਦੇ ਹਜਾਰਾਂ ਨਾਮ ਹੋਣਗੇ,
ਅਰ੍ਥ ਕੁਝ ਨਹੀਂ ਜਾਣਦੇ। ਬਾਪ ਬੱਚਿਆਂ ਨੂੰ ਹੀ ਸਮਝਾਉਂਦੇ ਹਨ। ਉਨ੍ਹਾਂ ਵਿੱਚ ਵੀ ਮਾਤਾਵਾਂ ਨੂੰ
ਬਾਬਾ ਜ਼ਿਆਦਾ ਅੱਗੇ ਕਰਦੇ ਹਨ। ਅੱਜਕਲ ਫੀਮੇਲਸ ਦਾ ਮਾਨ ਵੀ ਹੁੰਦਾ ਹੈ ਕਿਉਂਕਿ ਬਾਪ ਆਏ ਹਨ ਨਾ।
ਬਾਪ ਮਾਤਾਵਾਂ ਦੀ ਮਹਿਮਾ ਉੱਚ ਕਰਦੇ ਹਨ। ਤੁਸੀਂ ਸ਼ਿਵ ਸ਼ਕਤੀ ਸੈਨਾ ਹੋ, ਤੁਸੀਂ ਹੀ ਸ਼ਿਵਬਾਬਾ ਨੂੰ
ਜਾਣਦੇ ਹੋ। ਸੱਚ ਤਾਂ ਇੱਕ ਹੀ ਹੈ। ਗਾਇਆ ਵੀ ਜਾਂਦਾ ਹੈ ਸੱਚ ਦੀ ਬੇੜੀ ਹਿੱਲੇ- ਡੁੱਲੇ, ਡੁੱਬੇ ਨਹੀਂ।
ਤਾਂ ਤੁਸੀਂ ਸੱਚੇ ਹੋ, ਨਵੀਂ ਦੁਨੀਆਂ ਦੀ ਸਥਾਪਨਾ ਕਰ ਰਹੇ ਹੋ। ਬਾਕੀ ਝੂਠੀ ਬੇੜੀਆਂ ਸਭ ਖ਼ਤਮ ਹੋ
ਜਾਣਗੀਆਂ। ਤੁਸੀਂ ਵੀ ਕੋਈ ਇੱਥੇ ਰਾਜ ਕਰਨ ਵਾਲੇ ਨਹੀਂ ਹੋ। ਤੁਸੀਂ ਫ਼ੇਰ ਦੂਜੇ ਜਨਮ ਵਿੱਚ ਆਕੇ ਰਾਜ
ਕਰੋਗੇ। ਇਹ ਬੜੀ ਗੁਪਤ ਗੱਲਾਂ ਹਨ ਜੋ ਤੁਸੀਂ ਹੀ ਜਾਣਦੇ ਹੋ। ਇਹ ਬਾਬਾ ਨਾ ਮਿਲਿਆ ਹੁੰਦਾ ਤਾਂ ਕੁਝ
ਵੀ ਨਹੀਂ ਜਾਣਦੇ ਸੀ। ਹੁਣ ਜਾਣਿਆ ਹੈ।
ਇਹ ਹੈ ਯੁਧਿਸ਼ਠਰ, ਯੁੱਧ
ਦੇ ਮੈਦਾਨ ਵਿੱਚ ਬੱਚਿਆਂ ਨੂੰ ਖੜਾ ਕਰਨ ਵਾਲਾ। ਇਹ ਹੈ ਨਾਨਵਾਇਲੇੰਸ, ਅਹਿੰਸਕ। ਮਨੁੱਖ ਹਿੰਸਾ ਸਮਝ
ਲੈਂਦੇ ਹਨ ਮਾਰਾਮਾਰੀ ਨੂੰ। ਬਾਪ ਕਹਿੰਦੇ ਹਨ ਪਹਿਲੀ ਮੁੱਖ ਹਿੰਸਾ ਤਾਂ ਕਾਮ ਕਟਾਰੀ ਦੀ ਹੈ ਇਸਲਈ
ਕਾਮ ਮਹਾਸ਼ਤ੍ਰੁ ਕਿਹਾ ਜਾਂਦਾ ਹੈ, ਇਨ੍ਹਾਂ ਤੇ ਹੀ ਵਿਜੈ ਪਾਣੀ ਹੈ। ਮੂਲ ਗੱਲ ਹੈ ਹੀ ਕਾਮ ਵਿਕਾਰ
ਦੀ, ਪਤਿਤ ਮਤਲਬ ਵਿਕਾਰੀ। ਵਿਕਾਰੀ ਕਿਹਾ ਹੀ ਜਾਂਦਾ ਹੈ ਪਤਿਤ ਬਣਨ ਵਾਲੇ ਨੂੰ, ਜੋ ਵਿਕਾਰ ਵਿੱਚ
ਜਾਂਦੇ ਹਨ। ਕਰੋਧ ਕਰਨ ਵਾਲੇ ਨੂੰ ਇਵੇਂ ਨਹੀਂ ਕਹਾਂਗੇ ਕਿ ਇਹ ਵਿਕਾਰੀ ਹੈ। ਕਰੋਧੀ ਨੂੰ ਕਰੋਧੀ,
ਲੋਭੀ ਨੂੰ ਲੋਭੀ ਕਹਾਂਗੇ। ਦੇਵਤਾਵਾਂ ਨੂੰ ਨਿਰਵਿਕਾਰੀ ਕਿਹਾ ਜਾਂਦਾ ਹੈ। ਦੇਵਤਾ ਨਿਰਲੋਭੀ,
ਨਿਰਮੋਹੀ, ਨਿਰਵਿਕਾਰੀ ਹਨ। ਉਹ ਕਦੀ ਵਿਕਾਰ ਵਿੱਚ ਨਹੀਂ ਜਾਂਦੇ। ਤੁਹਾਨੂੰ ਕਹਿੰਦੇ ਹਨ ਵਿਕਾਰ
ਬਗ਼ੈਰ ਬੱਚੇ ਕਿਵੇਂ ਪੈਦਾ ਹੋਣਗੇ? ਉਨ੍ਹਾਂ ਨੂੰ ਨਿਰਵਿਕਾਰੀ ਮੰਨਦੇ ਹੋ ਨਾ। ਉਹ ਹੈ ਹੀ ਵਾਇਸਲੇਸ
ਦੁਨੀਆਂ। ਦਵਾਪਰ ਕਲਯੁਗ ਹੈ ਵਿਸ਼ਸ਼ ਦੁਨੀਆਂ। ਖ਼ੁਦ ਨੂੰ ਵਿਕਾਰੀ, ਦੇਵਤਾਵਾਂ ਨੂੰ ਨਿਰਵਿਕਾਰੀ ਕਹਿੰਦੇ
ਤਾਂ ਹਨ ਨਾ। ਤੁਸੀਂ ਜਾਣਦੇ ਹੋ ਅਸੀਂ ਵੀ ਵਿਕਾਰੀ ਸੀ। ਹੁਣ ਇਨ੍ਹਾਂ ਜਿਹਾ ਨਿਰਵਿਕਾਰੀ ਬਣ ਰਹੇ
ਹਾਂ। ਇਨ੍ਹਾਂ ਲਕਸ਼ਮੀ - ਨਾਰਾਇਣ ਨੇ ਵੀ ਯਾਦ ਦੇ ਬਲ ਨਾਲ ਇਹ ਪਦ ਪਾਇਆ ਹੈ ਫ਼ੇਰ ਪਾ ਰਹੇ ਹਨ। ਅਸੀਂ
ਹੀ ਦੇਵੀ - ਦੇਵਤਾ ਸੀ, ਅਸੀਂ ਕਲਪ ਪਹਿਲੇ ਇਵੇਂ ਰਾਜ ਪਾਇਆ ਸੀ, ਜੋ ਗਵਾਇਆ, ਫ਼ੇਰ ਅਸੀਂ ਪਾ ਰਹੇ
ਹਾਂ। ਇਹ ਹੀ ਚਿੰਤਨ ਬੁੱਧੀ ਵਿੱਚ ਰਹੇ ਤਾਂ ਵੀ ਖੁਸ਼ੀ ਰਹੇਗੀ। ਪਰ ਮਾਇਆ ਇਹ ਸਮ੍ਰਿਤੀ ਭੁਲਾ ਦਿੰਦੀ
ਹੈ। ਬਾਬਾ ਜਾਣਦੇ ਹਨ ਤੁਸੀਂ ਸਥਾਈ ਯਾਦ ਵਿੱਚ ਰਹਿ ਨਹੀਂ ਸਕੋਗੇ। ਤੁਸੀਂ ਬੱਚੇ ਅਡੋਲ ਬਣ ਯਾਦ ਕਰਦੇ
ਰਹੋ ਤਾਂ ਜ਼ਲਦੀ ਕਰਮਾਤੀਤ ਅਵਸਥਾ ਹੋ ਜਾਵੇ ਅਤੇ ਆਤਮਾ ਵਾਪਿਸ ਚਲੀ ਜਾਵੇ। ਪਰ ਨਹੀਂ। ਪਹਿਲੇ ਨੰਬਰ
ਵਿੱਚ ਤਾਂ ਇਹ ਜਾਣ ਵਾਲਾ ਹੈ। ਫੇਰ ਹੈ ਸ਼ਿਵਬਾਬਾ ਦੀ ਬਰਾਤ। ਵਿਆਹ ਵਿੱਚ ਮਾਤਾਵਾਂ ਮਿੱਟੀ ਦੇ ਮਟਕੇ
ਵਿੱਚ ਜੋਤੀ ਜਗਾਕੇ ਲੈ ਜਾਂਦੀਆਂ ਹਨ ਨਾ, ਇਹ ਨਿਸ਼ਾਨੀ ਹੈ। ਸ਼ਿਵਬਾਬਾ ਸਾਜਨ ਤਾਂ ਸਦਾ ਜਗਦੀ ਜੋਤੀ
ਹੈ। ਬਾਕੀ ਸਾਡੀ ਜੋਤੀ ਜਗਾਈ ਹੈ। ਇੱਥੇ ਦੀ ਗੱਲ ਫ਼ੇਰ ਭਗਤੀ ਮਾਰ੍ਗ ਵਿੱਚ ਲੈ ਗਏ ਹਨ। ਤੁਸੀਂ
ਯੋਗਬਲ ਨਾਲ ਆਪਣੀ ਜੋਤੀ ਜਗਾਉਂਦੇ ਹੋ। ਯੋਗ ਨਾਲ ਤੁਸੀਂ ਪਵਿੱਤਰ ਬਣਦੇ ਹੋ। ਗਿਆਨ ਨਾਲ ਧਨ ਮਿਲਦਾ
ਹੈ। ਪੜ੍ਹਾਈ ਨੂੰ ਸੋਰਸ ਆਫ਼ ਇਨਕਮ ਕਿਹਾ ਜਾਂਦਾ ਹੈ ਨਾ। ਯੋਗਬਲ ਨਾਲ ਤੁਸੀਂ ਖ਼ਾਸ ਭਾਰਤ ਅਤੇ ਆਮ
ਸਾਰੇ ਵਿਸ਼ਵ ਨੂੰ ਪਵਿੱਤਰ ਬਣਾਉਂਦੇ ਹੋ। ਇਸ ਵਿੱਚ ਕੰਨਿਆਵਾਂ ਬਹੁਤ ਚੰਗੀ ਮਦਦਗਾਰ ਬਣ ਸਕਦੀਆਂ ਹਨ।
ਸਰਵਿਸ ਕਰ ਉੱਚ ਪਦ ਪਾਉਣਾ ਹੈ। ਜੀਵਨ ਹੀਰੇ ਜਿਹਾ ਬਣਾਉਣਾ ਹੈ, ਘੱਟ ਨਹੀਂ। ਗਾਇਆ ਜਾਂਦਾ ਹੈ ਫਾਲੋ
ਫ਼ਾਦਰ ਮਦਰ। ਸੀ ਮਦਰ ਫ਼ਾਦਰ ਅਤੇ ਅਨਣਯ ਬ੍ਰਦਰਸ, ਸਿਸ੍ਟਰ੍ਸ।
ਤੁਸੀਂ ਬੱਚੇ ਪ੍ਰਦਰਸ਼ਨੀ
ਵਿੱਚ ਵੀ ਸਮਝਾ ਸਕਦੇ ਹੋ ਕਿ ਤੁਹਾਨੂੰ ਦੋ ਫ਼ਾਦਰ ਹਨ - ਲੌਕਿਕ ਅਤੇ ਪਾਰਲੌਕਿਕ। ਇਸ ਵਿੱਚ ਵੱਡਾ
ਕੌਣ? ਵੱਡਾ ਤਾਂ ਜ਼ਰੂਰ ਬੇਹੱਦ ਦਾ ਬਾਪ ਹੋਇਆ ਨਾ। ਵਰਸਾ ਉਨ੍ਹਾਂ ਤੋਂ ਮਿਲਣਾ ਚਾਹੀਦਾ। ਹੁਣ ਵਰਸਾ
ਦੇ ਰਹੇ ਹਨ, ਵਿਸ਼ਵ ਦਾ ਮਾਲਿਕ ਬਣਾ ਰਹੇ ਹਨ। ਭਗਵਾਨੁਵਾਚ - ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ ਫ਼ੇਰ
ਤੁਸੀਂ ਦੂਜੇ ਜਨਮ ਵਿੱਚ ਵਿਸ਼ਵ ਦੇ ਮਾਲਿਕ ਬਣੋਗੇ। ਬਾਪ ਕਲਪ - ਕਲਪ ਭਾਰਤ ਵਿੱਚ ਆਕੇ ਭਾਰਤ ਨੂੰ
ਬਹੁਤ ਸਾਹੂਕਾਰ ਬਣਾਉਂਦੇ ਹਨ। ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ ਇਸ ਪੜ੍ਹਾਈ ਨਾਲ। ਉਸ ਪੜ੍ਹਾਈ
ਨਾਲ ਕੀ ਮਿਲੇਗਾ? ਇੱਥੇ ਤਾਂ ਤੁਸੀਂ ਹੀਰੇ ਜਿਹਾ ਬਣਦੇ ਹੋ 21 ਜਨਮ ਲਈ। ਉਸ ਪੜ੍ਹਾਈ ਵਿੱਚ ਰਾਤ -
ਦਿਨ ਦਾ ਫ਼ਰਕ ਹੈ। ਇਹ ਤਾਂ ਬਾਪ, ਟੀਚਰ, ਗੁਰੂ ਇੱਕ ਹੀ ਹੈ। ਤਾਂ ਬਾਪ ਦਾ ਵਰਸਾ, ਟੀਚਰ ਦਾ ਵਰਸਾ
ਅਤੇ ਗੁਰੂ ਦਾ ਵਰਸਾ ਸਭ ਦਿੰਦੇ ਹਨ। ਹੁਣ ਬਾਪ ਕਹਿੰਦੇ ਹਨ ਦੇਹ ਸਹਿਤ ਸਭਨੂੰ ਭੁੱਲਣਾ ਹੈ। ਤੁਸੀਂ
ਮਰੇ ਤਾਂ ਮਰ ਗਈ ਦੁਨੀਆਂ। ਬਾਪ ਦੇ ਅਡੋਪਟੇਡ ਬੱਚੇ ਬਣੇ, ਬਾਕੀ ਕਿਸਨੂੰ ਯਾਦ ਕਰਣਗੇ। ਦੂਜਿਆਂ ਨੂੰ
ਵੇਖਦੇ ਹੋਏ ਜਿਵੇਂ ਕਿ ਵੇਖਦੇ ਨਹੀਂ। ਪਾਰ੍ਟ ਵਿੱਚ ਵੀ ਆਉਣਾ ਹੈ ਪਰ ਬੁੱਧੀ ਵਿੱਚ ਹੈ - ਹੁਣ ਸਾਨੂੰ
ਘਰ ਜਾਣਾ ਹੈ ਫ਼ੇਰ ਇੱਥੇ ਆਕੇ ਪਾਰ੍ਟ ਵਜਾਉਣਾ ਹੈ। ਇਹ ਬੁੱਧੀ ਵਿੱਚ ਰਹੇ ਤਾਂ ਵੀ ਬਹੁਤ ਖੁਸ਼ੀ ਰਹੇਗੀ।
ਬੱਚਿਆਂ ਨੂੰ ਦੇਹ ਭਾਨ ਛੱਡ ਦੇਣਾ ਚਾਹੀਦਾ। ਇਹ ਪੁਰਾਣੀ ਚੀਜ਼ ਇੱਥੇ ਛੱਡਣੀ ਹੈ, ਹੁਣ ਵਾਪਿਸ ਜਾਣਾ
ਹੈ। ਨਾਟਕ ਪੂਰਾ ਹੁੰਦਾ ਹੈ। ਪੁਰਾਣੀ ਸ੍ਰਿਸ਼ਟੀ ਨੂੰ ਅੱਗ ਲੱਗ ਰਹੀ ਹੈ। ਅੰਨ੍ਹੇ ਦੀ ਔਲਾਦ ਅੰਨ੍ਹੇ
ਅਗਿਆਨ ਨੀਂਦ ਵਿੱਚ ਸੁੱਤੇ ਪਏ ਹਨ। ਮਨੁੱਖ ਤਾਂ ਸਮਝਣਗੇ ਇਹ ਸੁੱਤਾ ਹੋਇਆ ਮਨੁੱਖ ਵਿਖਾਇਆ ਹੈ। ਪਰ
ਇਹ ਅਗਿਆਨ ਨੀਂਦ ਦੀ ਗੱਲ ਹੈ, ਜਿਸ ਨਾਲ ਤੁਸੀਂ ਜਾਗਦੇ ਹੋ। ਗਿਆਨ ਮਤਲਬ ਦਿਨ ਹੈ ਸਤਿਯੁਗ, ਅਗਿਆਨ
ਮਤਲਬ ਰਾਤ ਹੈ ਕਲਯੁਗ। ਇਹ ਬੜੀ ਸਮਝਣ ਦੀਆਂ ਗੱਲਾਂ ਹਨ। ਕੰਨਿਆ ਵਿਆਹ ਕਰਦੀ ਹੈ ਤਾਂ ਮਾਤਾ - ਪਿਤਾ,
ਸੱਸ - ਸੌਹਰਾ ਆਦਿ ਵੀ ਯਾਦ ਆਉਣਗੇ। ਉਨ੍ਹਾਂ ਨੂੰ ਭੁੱਲਣਾ ਪਵੇ। ਇਵੇਂ ਵੀ ਯੁਗਲ ਹਨ, ਜੋ
ਸੰਨਿਆਸੀਆਂ ਨੂੰ ਵਿਖਾਉਂਦੇ ਹਨ - ਅਸੀਂ ਯੁਗਲ ਬਣਕੇ ਕਦੀ ਵਿਕਾਰ ਵਿੱਚ ਨਹੀਂ ਜਾਂਦੇ ਹਾਂ। ਗਿਆਨ
ਤਲਵਾਰ ਵਿਚਕਾਰ ਹੈ। ਬਾਪ ਦਾ ਫ਼ਰਮਾਨ ਹੈ - ਪਵਿੱਤਰ ਰਹਿਣਾ ਹੈ। ਵੇਖੋ - ਰਮੇਸ਼ - ਊਸ਼ਾ ਹੈ, ਕਦੀ ਵੀ
ਪਤਿਤ ਨਹੀਂ ਬਣੇ ਹਨ, ਇਹ ਡਰ ਹੈ ਜੇਕਰ ਅਸੀਂ ਪਤਿਤ ਬਣੇ ਤਾਂ 21 ਜਨਮਾਂ ਦੀ ਰਾਜਾਈ ਖ਼ਤਮ ਹੋ ਜਾਵੇਗੀ।
ਦੇਵਾਲਾ ਮਾਰ ਦੇਣਗੇ। ਇਵੇਂ ਕੋਈ - ਕੋਈ ਫੇਲ੍ਹ ਹੋ ਪੈਂਦੇ ਹਨ। ਗੰਧਰਵੀ ਵਿਆਹ ਦਾ ਨਾਮ ਤਾਂ ਹੈ
ਨਾ। ਤੁਸੀਂ ਜਾਣਦੇ ਹੋ ਪਵਿੱਤਰ ਰਹਿਣ ਨਾਲ ਪਦ ਬਹੁਤ ਉੱਚਾ ਮਿਲੇਗਾ। ਇੱਕ ਜਨਮ ਦੇ ਲਈ ਪਵਿੱਤਰ ਬਣਨਾ
ਹੈ। ਯੋਗਬਲ ਨਾਲ ਕਰਮਇੰਦ੍ਰੀਆਂ ਤੇ ਵੀ ਕੰਟ੍ਰੋਲ ਆ ਜਾਂਦਾ ਹੈ। ਯੋਗਬਲ ਨਾਲ ਤੁਸੀਂ ਸਾਰੀ ਦੁਨੀਆਂ
ਨੂੰ ਪਵਿੱਤਰ ਬਣਾਉਂਦੇ ਹੋ। ਤੁਸੀਂ ਕਿੰਨੇ ਥੋੜ੍ਹੇ ਬੱਚੇ ਯੋਗਬਲ ਨਾਲ ਇਹ ਸਾਰਾ ਪਹਾੜ ਚੁੱਕ ਸੋਨੇ
ਦਾ ਪਹਾੜ ਸਥਾਪਨ ਕਰਦੇ ਹੋ। ਮਨੁੱਖ ਥੋੜ੍ਹੇਹੀ ਸਮਝਦੇ ਹਨ, ਉਹ ਤਾਂ ਗੋਵਰਧਨ ਪਹਾੜ ਪਿਛਾੜੀ
ਪਰਿਕ੍ਰਮਾ ਦਿੰਦੇ ਰਹਿੰਦੇ ਹਨ। ਇਹ ਤਾਂ ਬਾਪ ਹੀ ਆਕੇ ਸਾਰੀ ਦੁਨੀਆਂ ਗੋਲਡਨ ਏਜਡ ਬਣਾਉਂਦੇ ਹਨ। ਇਵੇਂ
ਨਹੀਂ ਕਿ ਹਿਮਾਲਿਆ ਕੋਈ ਸੋਨੇ ਦਾ ਹੋ ਜਾਵੇਗਾ। ਉੱਥੇ ਤਾਂ ਸੋਨੇ ਦੀ ਖਾਣਾਂ ਭਰਪੂਰ ਹੋ ਜਾਣਗੀਆਂ।
5 ਤੱਤਵ ਸਤੋਪ੍ਰਧਾਨ ਹਨ, ਫ਼ਲ ਵੀ ਚੰਗਾ ਦਿੰਦੇ ਹਨ। ਸਤੋਪ੍ਰਧਾਨ ਤੱਤਵਾਂ ਨਾਲ ਇਹ ਸ਼ਰੀਰ ਵੀ
ਸਤੋਪ੍ਰਧਾਨ ਹੁੰਦੇ ਹਨ। ਉੱਥੇ ਦੇ ਫ਼ਲ ਵੀ ਬਹੁਤ ਵੱਡੇ - ਵੱਡੇ ਸਵਾਦ ਹੁੰਦੇ ਹਨ। ਨਾਮ ਹੀ ਹੈ ਸਵਰਗ।
ਤਾਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨ ਨਾਲ ਹੀ ਵਿਕਾਰ ਛੁੱਟਣਗੇ। ਦੇਹ - ਅਭਿਮਾਨ ਆਉਣ ਨਾਲ
ਵਿਕਾਰ ਦੀ ਚੇਸ਼ਠਾ ਹੁੰਦੀ ਹੈ। ਯੋਗੀ ਕਦੀ ਵਿਕਾਰ ਵਿੱਚ ਨਹੀਂ ਜਾਣਗੇ। ਗਿਆਨ ਬਲ ਤਾਂ ਹੈ, ਪਰ ਯੋਗੀ
ਨਹੀਂ ਹੋਵੇਗਾ ਤਾਂ ਡਿੱਗ ਪਵੇਗਾ। ਜਿਵੇਂ ਪੁੱਛਿਆ ਜਾਂਦਾ ਹੈ - ਪੁਰਸ਼ਾਰਥ ਵੱਡਾ ਜਾਂ ਪ੍ਰਾਲਬੱਧ?
ਤਾਂ ਕਹਿੰਦੇ ਹਨ ਪੁਰਸ਼ਾਰਥ ਵੱਡਾ। ਉਵੇਂ ਇਸ ਵਿੱਚ ਕਹਿਣਗੇ ਯੋਗ ਵੱਡਾ। ਯੋਗ ਨਾਲ ਹੀ ਪਤਿਤ ਤੋਂ
ਪਾਵਨ ਬਣਦੇ ਹਨ। ਹੁਣ ਤੁਸੀਂ ਬੱਚੇ ਤਾਂ ਕਹੋਗੇ ਅਸੀਂ ਬੇਹੱਦ ਦੇ ਬਾਪ ਤੋਂ ਪੜ੍ਹਾਂਗੇ। ਮਨੁੱਖ ਤੋਂ
ਪੜ੍ਹਨ ਨਾਲ ਕੀ ਮਿਲੇਗਾ? ਮਹੀਨੇ ਵਿੱਚ ਕੀ ਕਮਾਈ ਹੋਵੇਗੀ? ਇਹ ਤੁਸੀਂ ਇੱਕ - ਇੱਕ ਰਤਨ ਧਾਰਨ ਕਰਦੇ
ਹੋ। ਇਹ ਹੈ ਲੱਖਾਂ ਰੁਪਈਆ ਦੇ। ਉੱਥੇ ਪੈਸੇ ਦੀ ਗਿਣਤੀ ਨਹੀਂ ਕੀਤੀ ਜਾਂਦੀ। ਅਣਗਿਣਤ ਧਨ ਹੁੰਦਾ
ਹੈ। ਸਭਨੂੰ ਆਪਣੀ - ਆਪਣੀ ਖੇਤੀਆਂ ਆਦਿ ਹੁੰਦੀਆਂ ਹਨ। ਹੁਣ ਬਾਪ ਕਹਿੰਦੇ ਹਨ ਅਸੀਂ ਤੁਹਾਨੂੰ
ਰਾਜਯੋਗ ਸਿਖਾਉਂਦੇ ਹਾਂ। ਇਹ ਹੈ ਏਮ ਆਬਜੈਕਟ। ਪੁਰਸ਼ਾਰਥ ਕਰਕੇ ਉੱਚ ਬਣਨਾ ਹੈ। ਰਾਜਧਾਨੀ ਸਥਾਪਨ ਹੋ
ਰਹੀ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਨੇ ਕਿਵੇਂ ਪ੍ਰਾਲਬੱਧ ਪਾਈ, ਇਨ੍ਹਾਂ ਦੀ ਪ੍ਰਾਲਬੱਧ ਨੂੰ ਜਾਣ
ਗਏ ਤਾਂ ਬਾਕੀ ਕੀ ਚਾਹੀਦਾ। ਹੁਣ ਤੁਸੀਂ ਜਾਣਦੇ ਹੋ ਕਲਪ 5 ਹਜ਼ਾਰ ਵਰ੍ਹੇ ਬਾਦ ਬਾਪ ਆਉਂਦੇ ਹਨ, ਆਕੇ
ਭਾਰਤ ਨੂੰ ਸਵਰਗ ਬਣਾਉਂਦੇ ਹਨ। ਤਾਂ ਬੱਚਿਆਂ ਨੂੰ ਸਰਵਿਸ ਕਰਨ ਦਾ ਉਮੰਗ ਹੋਣਾ ਚਾਹੀਦਾ। ਜਦੋ ਤੱਕ
ਕਿਸੇ ਨੂੰ ਰਸਤਾ ਨਹੀਂ ਦੱਸਦੇ ਹਨ, ਖਾਣਾ ਨਹੀਂ ਖਾਣਗੇ - ਇਨ੍ਹਾਂ ਉਲਾਸ - ਉਮੰਗ ਹੋਵੇ ਉਦੋਂ ਉੱਚ
ਪਦ ਪਾ ਸਕਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਈਸ਼ਵਰੀਏ
ਸਰਵਿਸ ਕਰ ਆਪਣਾ ਜੀਵਨ 21 ਜਨਮਾਂ ਦੇ ਲਈ ਹੀਰੇ ਜਿਹਾ ਬਣਾਉਣਾ ਹੈ। ਮਾਤ - ਪਿਤਾ ਅਤੇ ਹੋਰ ਭਰਾਵਾਂ
- ਭੈਣਾਂ ਨੂੰ ਹੀ ਫਾਲੋ ਕਰਨਾ ਹੈ।
2. ਕਰਮਾਤੀਤ ਅਵਸਥਾ
ਬਣਾਉਣ ਦੇ ਲਈ ਦੇਹ ਸਹਿਤ ਸਭਨੂੰ ਭੁੱਲਣਾ ਹੈ। ਆਪਣੀ ਯਾਦ ਅਡੋਲ ਅਤੇ ਸਥਾਈ ਬਣਾਉਣੀ ਹੈ। ਦੇਵਤਾਵਾਂ
ਜਿਹਾ ਨਿਰਲੋਭੀ, ਨਿਰਮੋਹੀ, ਨਿਰਵਿਕਾਰੀ ਬਣਨਾ ਹੈ।
ਵਰਦਾਨ:-
ਤੜਫਦੀਆਂ ਹੋਈਆਂ ਆਤਮਾਵਾਂ ਨੂੰ ਇੱਕ ਸੈਕਿੰਡ ਵਿਚ ਗਤੀ - ਸਦਗਰੀ ਦੇਣ ਵਾਲੇ ਮਾਸਟਰ ਦਾਤਾ ਭਵ।
ਜਿਵੇਂ ਸਥੂਲ ਸੀਜ਼ਨ ਦਾ
ਇੰਤਜਾਮ ਕਰਦੇ ਹੋ, ਸੇਵਾਦਾਰੀ ਸਮਗ੍ਰੀ ਸਭ ਤਿਆਰ ਕਰਦੇ ਹੋ, ਜਿਸ ਨਾਲ ਕਿਸੇ ਨੂੰ ਕੋਈ ਤਕਲੀਫ ਨਾ
ਹੋਵੇ, ਸਮੇਂ ਵਿਅਰਥ ਨਾ ਜਾਵੇ। ਇਵੇਂ ਹੀ ਹੁਣ ਸਰਵ ਆਤਮਾਵਾਂ ਦੀ ਗਤੀ - ਸਦਗਤੀ ਕਰਨ ਦੀ ਅੰਤਿਮ
ਸੀਜਨ ਆਉਣ ਵਾਲੀ ਹੈ, ਤੜਫਦੀਆਂ ਹੋਈਆਂ ਆਤਮਾਵਾਂ ਨੂੰ ਲਾਈਨ ਵਿਚ ਖੜਾ ਕਰਨ ਦਾ ਕਸ਼ਟ ਨਹੀਂ ਦੇਣਾ
ਹੈ, ਆਉਂਦੇ ਜਾਣ ਅਤੇ ਲੈਂਦੇ ਜਾਣ। ਇਸ ਦੇ ਲਈ ਐਵਰੇਡੀ ਬਣੋ। ਪੁਰਸ਼ਾਰਥੀ ਜੀਵਨ ਵਿਚ ਰਹਿਣ ਨਾਲ
ਉਪਰ ਹੁਣ ਦਾਤਾਪਨ ਦੀ ਸਥਿਤੀ ਵਿਚ ਰਹੋ। ਹਰ ਸੰਕਲਪ, ਹਰ ਸੈਕਿੰਡ ਵਿਚ ਮਾਸਟਰ ਦਾਤਾ ਬਣ ਕੇ ਚੱਲੋ।
ਸਲੋਗਨ:-
ਹਜੂਰ ਨੂੰ ਬੁੱਧੀ
ਵਿਚ ਹਾਜ਼ਿਰ ਰੱਖੋ ਤਾਂ ਸਰਵ ਪ੍ਰਾਪਤੀਆਂ ਜੀ - ਹਜੂਰ ਕਰਨਗੀਆਂ।
ਅਵਿਅਕਤ ਇਸ਼ਾਰੇ :-
ਇਕਾਂਤ ਪ੍ਰਿਅ ਬਣੋ ਏਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ।
ਏਕਤਾ ਦੇ ਨਾਲ ਇਕਾਂਤ
ਪ੍ਰਿਅ ਬਣਨਾ ਹੈ। ਇਕਾਂਤ ਪ੍ਰਿਅ ਉਹ ਹੋਵੇਗਾ ਜਿਨ੍ਹਾਂ ਦਾ ਅਨੇਕ ਵਲੋਂ ਬੁੱਧੀਯੋਗ ਟੁੱਟਿਆ ਹੋਇਆ
ਹੋਵੇਗਾ ਅਤੇ ਇੱਕ ਦਾ ਹੀ ਪ੍ਰਿਅ ਹੋਵੇਗਾ। ਇਕ ਪ੍ਰਿਅ ਹੋਣ ਦੇ ਕਾਰਨ ਇੱਕ ਦੀ ਹੀ ਯਾਦ ਵਿਚ ਰਹਿ
ਸਕਦਾ ਹੈ। ਇਕਾਂਤ ਪ੍ਰਿਅ ਮਤਲਬ ਇੱਕ ਦੇ ਇਲਾਵਾ ਦੂਜਾ ਨਾ ਕੋਈ। ਸਰਵ ਸੰਬੰਧ, ਸਰਵ ਰਸਨਾਵਾਂ ਇੱਕ
ਤੋਂ ਲੈਣ ਵਾਲਾ ਹੀ ਇਕਾਂਤ - ਪ੍ਰਿਅ ਹੋ ਸਕਦਾ ਹੈ।