02.02.25     Avyakt Bapdada     Punjabi Murli     31.12.2003    Om Shanti     Madhuban


ਇਸ ਵਰ੍ਹੇ ਨਿਮਿਤ ਅਤੇ ਨਿਰਮਾਣ ਬਣ ਜਮਾ ਦੇ ਖਾਤੇ ਨੂੰ ਵਧਾਓ ਅਤੇ ਅਖੰਡ ਮਹਾਦਾਨੀ ਬਣੋ


ਅੱਜ ਅਨੇਕ ਬਾਹਵਾਂ ਵਾਲੇ ਬਾਪਦਾਦਾ ਆਪਣੇ ਚਾਰੋਂ ਪਾਸੇ ਦੀਆਂ ਬਾਹਵਾਂ ਨੂੰ ਵੇਖ ਰਹੇ ਸਨ। ਕੋਈ ਬਾਹਵਾਂ ਸਾਕਾਰ ਵਿਚ ਸਾਮ੍ਹਣੇ ਹਨ ਅਤੇ ਕਈ ਬਾਹਵਾਂ ਸੂਕਸ਼ਮ ਰੂਪ ਵਿਚ ਵਿਖਾਈ ਦੇ ਰਹੀਆਂ ਹਨ। ਬਾਪਦਾਦਾ ਆਪਣੀਆਂ ਅਨੇਕ ਬਾਹਵਾਂ ਨੂੰ ਵੇਖ ਖੁਸ਼ ਹੁੰਦੇ ਹਨ। ਸਾਰੀਆਂ ਬਾਹਵਾਂ ਨੰਬਰਵਾਰ ਬਹੁਤ ਆਲਰਾਉਂਡਰ, ਐਵਰੇਡੀ, ਆਗਿਆਕਾਰੀ ਬਾਹਵਾਂ ਹਨ। ਬਾਪਦਾਦਾ ਸਿਰਫ਼ ਇਸ਼ਾਰਾ ਕਰਦੇ ਤਾਂ ਰਾਇਟ ਹੈਂਡ ਕਹਿੰਦੇ - ਹਾਂ ਬਾਬਾ, ਹਾਜਿਰ ਬਾਬਾ, ਹੁਣੇ ਬਾਬਾ। ਅਜਿਹੇ ਮੁਰਬੀ ਬੱਚਿਆਂ ਨੂੰ ਵੇਖ ਕਿੰਨੀ ਖੁਸ਼ੀ ਹੁੰਦੀ! ਬਾਪਦਾਦਾ ਨੂੰ ਰੂਹਾਨੀ ਫਖਰ ਹੈ ਕਿ ਸਿਵਾਏ ਬਾਪਦਾਦਾ ਦੇ ਹੋਰ ਕਿਸੇ ਵੀ ਧਰਮ ਆਤਮਾ, ਮਹਾਨ ਆਤਮਾ ਨੂੰ ਅਜਿਹੀਆਂ ਅਤੇ ਇੰਨੀਆਂ ਸਹਿਯੋਗੀ ਬਾਹਵਾਂ ਨਹੀਂ ਮਿਲਦੀਆਂ। ਵੇਖੋ ਸਾਰੇ ਕਲਪ ਵਿਚ ਚੱਕਰ ਲਗਾਓ ਅਜਿਹੀਆਂ ਬਾਹਵਾਂ ਕਿਸੇ ਨੂੰ ਮਿਲੀਆਂ ਹਨ? ਤਾਂ ਬਾਪਦਾਦਾ ਹਰ ਬਾਂਹ ਦੀ ਵਿਸ਼ੇਸ਼ਤਾ ਨੂੰ ਵੇਖ ਰਹੇ ਹਨ। ਸਾਰੇ ਵਿਸ਼ਵ ਤੋਂ ਚੁਣੀਆਂ ਹੋਈਆਂ ਵਿਸ਼ੇਸ਼ ਬਾਹਵਾਂ ਹੋ, ਪਰਮਾਤਮ ਸਹਿਯੋਗੀ ਬਾਹਵਾਂ ਹੋ। ਵੇਖੋ ਅੱਜ ਇਸ ਹਾਲ ਵਿਚ ਵੀ ਕਿੰਨੇ ਪਹੁੰਚ ਗਏ ਹਨ! ( ਅੱਜ ਹਾਲ ਵਿਚ 18 ਹਜ਼ਾਰ ਤੋਂ ਵੀ ਜਿਆਦਾ ਭਾਈ - ਭੈਣ ਬੈਠੇ ਹਨ) ਸਾਰੇ ਆਪਣੇ ਨੂੰ ਪਰਮਾਤਮ ਬਾਹ ਹਾਂ, ਇਹ ਅਨੁਭਵ ਕਰਦੇ ਹੋ? ਫਖੁਰ ਹੈ ਨਾ!

ਬਾਪਦਾਦਾ ਨੂੰ ਖੁਸ਼ੀ ਹੈ ਕਿ ਚਾਰੋਂ ਪਾਸੇ ਤੋਂ ਨਵਾਂ ਵਰ੍ਹਾ ਮਨਾਉਣ ਦੇ ਲਈ ਸਾਰੇ ਪਹੁੰਚ ਗਏ ਹਨ। ਪਰ ਨਵਾਂ ਵਰ੍ਹਾ ਕੀ ਯਾਦ ਦਵਾਉਂਦਾ ਹੈ? ਨਵਾਂ ਯੁਗ, ਨਵਾਂ ਜਨਮ। ਜਿਨਾਂ ਵੀ ਬਹੁਤ ਪੁਰਾਣਾ ਲਾਸ੍ਟ ਜਨਮ ਹੈ ਉਤਨਾ ਹੀ ਨਵਾਂ ਪਹਿਲਾ ਜਨਮ ਕਿੰਨਾਂ ਸੋਹਣਾ ਹੈ। ਇਹ ਸ਼ਾਮ ਅਤੇ ਉਹ ਸੁੰਦਰ। ਇੰਨਾਂ ਸਪੱਸ਼ਟ ਜਿਵੇਂ ਅੱਜ ਦੇ ਦਿਨ ਪੁਰਾਣਾ ਵਰ੍ਹਾ ਵੀ ਸਪੱਸ਼ਟ ਹੈ ਅਤੇ ਨਵਾਂ ਵੀ ਸਾਮ੍ਹਣੇ ਸਪੱਸ਼ਟ ਹੈ। ਇਵੇਂ ਆਪਣੇ ਨਵਾਂ ਯੁੱਗ, ਨਵਾਂ ਜਨਮ ਸਪੱਸ਼ਟ ਸਾਮ੍ਹਣੇ ਆਉਂਦਾ ਹੈ? ਅੱਜ ਲਾਸ੍ਟ ਜਨਮ ਵਿਚ ਹੋ, ਕਲ ਫਸਟ ਜਨਮ ਵਿਚ ਹੋਵੋਗੇ। ਕਲੀਅਰ ਹੈ? ਸਾਮ੍ਹਣੇ ਆਉਂਦਾ ਹੈ? ਜੋ ਆਦਿ ਬੱਚੇ ਹਨ ਉਨ੍ਹਾਂ ਨੇ ਬ੍ਰਹਮਾ ਬਾਪ ਦਾ ਅਨੁਭਵ ਕੀਤਾ। ਬ੍ਰਹਮਾ ਬਾਪ ਨੂੰ ਜਿਵੇਂ ਆਪਣਾ ਨਵਾਂ ਜਨਮ, ਨਵਾਂ ਜਨਮ ਦਾ ਰਾਜਾਈ ਸ਼ਰੀਰ ਰੂਪੀ ਕਪੜਾ ਸਦਾ ਸਾਮ੍ਹਣੇ ਖੂੰਡੀ ਤੇ ਲਟਕਿਆ ਹੋਇਆ ਵਿਖਾਈ ਦਿੰਦਾ ਸੀ। ਜੋ ਵੀ ਬੱਚੇ ਮਿਲਣ ਜਾਂਦੇ ਉਹ ਅਨੁਭਵ ਕਰਦੇ, ਬ੍ਰਹਮਾ ਬਾਪ ਦਾ ਅਨੁਭਵ ਰਿਹਾ, ਅੱਜ ਬੁੱਢਾ ਹਾਂ ਕਲ ਮਿਚਨੂ ਜਿਹਾ ਬਣ ਜਾਵਾਂਗਾ। ਯਾਦ ਹੈ ਨਾ! ਪੁਰਾਣਿਆਂ ਨੂੰ ਯਾਦ ਹੈ? ਹੈ ਵੀ ਅੱਜ ਅਤੇ ਕੱਲ੍ਹ ਦਾ ਖੇਲ। ਇੰਨਾਂ ਸਪੱਸ਼ਟ ਭਵਿੱਖ ਅਨੁਭਵ ਹੋਵੇ। ਅੱਜ ਸਵਰਾਜ ਅਧਿਕਾਰੀ ਹਾਂ ਕਲ ਵਿਸ਼ਵ ਰਾਜ ਅਧਿਕਾਰ। ਹੈ ਨਸ਼ਾ? ਦੇਖੋ, ਅੱਜ ਬੱਚੇ ਤਾਜ ਪਹਿਨਕੇ ਬੈਠੇ ਹਨ। ( ਰੀਟ੍ਰਿਟ ਵਿਚ ਆਏ ਹੋਏ ਡਬਲ ਵਿਦੇਸ਼ੀ ਛੋਟੇ ਬੱਚੇ ਤਾਜ ਪਹਿਣਕੇ ਬੈਠੇ ਹਨ) ਤਾਂ ਕੀ ਨਸ਼ਾ ਹੈ? ਤਾਜ ਪਾਉਣ ਨਾਲ ਕੀ ਨਸ਼ਾ ਹੈ? ਇਹ ਫਰਿਸ਼ਤੇ ਦੇ ਨਸ਼ੇ ਵਿੱਚ ਹਨ। ਹੱਥ ਹਿੱਲਾ ਰਹੇ ਹਨ, ਅਸੀਂ ਨਸ਼ੇ ਵਿਚ ਹਾਂ।

ਤਾਂ ਇਸ ਵਰ੍ਹੇ ਕੀ ਕਰੋਗੇ? ਨਵੇਂ ਵਰ੍ਹੇ ਵਿਚ ਨਵੀਨਤਾ ਕੀ ਕਰੋਗੇ? ਕੋਈ ਪਲਾਨ ਬਣਾਇਆ ਹੈ? ਨਵੀਨਤਾ ਕੀ ਕਰੋਗੇ? ਪ੍ਰੋਗ੍ਰਾਮ ਤਾਂ ਕਰਦੇ ਰਹਿੰਦੇ ਹਨ, ਲੱਖ ਦਾ ਵੀ ਕੀਤਾ, ਦੋ ਲੱਖ ਦਾ ਵੀ ਕੀਤਾ, ਨਵੀਨਤਾ ਕੀ ਕਰੋਗੇ? ਅਜਕਲ ਦੇ ਲੋਕੀ ਇਸ ਪਾਸੇ ਲੋਕੀ ਸਵ ਪ੍ਰਾਪਤੀ ਦੇ ਇੱਛੁਕ ਵੀ ਹਨ, ਪਰ ਹਿੰਮਤਹੀਣ ਹਨ। ਹਿੰਮਤ ਨਹੀਂ ਹੈ। ਸੁਨਣਾ ਚਾਉਂਦੇ ਹਨ, ਪਰ ਬਣਨ ਦੀ ਹਿੰਮਤ ਨਹੀਂ ਹੈ, ਅਜਿਹੀਆਂ ਆਤਮਾਵਾਂ ਨੂੰ ਪਰਿਵਰਤਨ ਕਰਨ ਦੇ ਲਈ ਪਹਿਲਾਂ ਤਾਂ ਆਤਮਾਵਾਂ ਨੂੰ ਹਿੰਮਤ ਦੇ ਪੰਖ ਲਗਾਵੋ। ਹਿੰਮਤ ਦੇ ਪੰਖ ਦਾ ਆਧਾਰ ਹੈ ਅਨੁਭਵ। ਅਨੁਭਵ ਕਰਾਓ। ਅਨੁਭਗ ਅਜਿਹੀ ਚੀਜ਼ ਹੈ, ਜ਼ਰਾ ਜਿਹੀ ਅਚਲੀ ਮਿਲਣ ਤੋਂ ਬਾਦ ਅਨੁਭਵ ਕੀਤਾ ਤਾਂ ਅਨੁਭਵ ਦੇ ਪੰਖ ਕਹੋ, ਜਾਂ ਅਨੁਭਵ ਦੇ ਪੈਰ ਕਹੋ ਉਸਨਾਲ ਹਿੰਮਤ ਵਿੱਚ ਅਗੇ ਵੱਧ ਸਕਣਗੇ। ਇਸਦੇ ਲਈ ਵਿਸ਼ੇਸ਼ ਇਸ ਵਰ੍ਹੇ ਨਿਰੰਤਰ ਅਖੰਡ ਮਹਾਦਾਨੀ ਬਣਨਾ ਪਵੇ, ਅਖੰਡ। ਮਨਸਾ ਦ੍ਵਾਰਾ ਸ਼ਕਤੀ ਸਵਰੂਪ ਬਣਾਓ। ਮਹਾਦਾਨੀ ਬਣ ਮਨਸਾ ਦ੍ਵਾਰਾ, ਵਾਇਬ੍ਰੇਸ਼ਨ ਦ੍ਵਾਰਾ ਨਿਰੰਤਰ ਸ਼ਕਤੀਆਂ ਦਾ ਅਨੁਭਵ ਕਰਵਾਓ। ਵਾਚਾ ਦ੍ਵਾਰਾ ਗਿਆਨ ਦਾਨ ਦਵੋ, ਕਰਮ ਦ੍ਵਾਰਾ ਗੁਣਾਂ ਦਾ ਦਾਨ ਦਵੋ। ਸਾਰਾ ਦਿਨ ਭਾਵੇਂ ਮਨਸਾ, ਭਾਵੇਂ ਵਾਚਾ, ਭਾਵੇਂ ਕਰਮ ਤਿੰਨਾਂ ਦ੍ਵਾਰਾ ਅਖੰਡ ਮਹਾਦਾਨੀ ਬਣੋ। ਸਮੇਂ ਪ੍ਰਮਾਣ ਹਾਲੇ ਦਾਨੀ ਨਹੀਂ, ਕਦੇ - ਕਦੇ ਦਾਨ ਕੀਤਾ, ਨਹੀਂ, ਅਖੰਡ ਦਾਨੀ ਕਿਉਂਕਿ ਆਤਮਾਵਾਂ ਨੂੰ ਜਰੂਰਤ ਹੈ। ਤਾਂ ਮਹਾਦਾਨੀ ਬਣਨ ਦੇ ਲਈ ਪਹਿਲਾਂ ਆਪਣਾ ਜਮਾ ਦਾ ਖਾਤਾ ਚੈੱਕ ਕਰੋ। ਚਾਰ ਹੀ ਸਬਜੈਕਟ ਵਿਚ ਜਮਾਂ ਦਾ ਖਾਤਾ ਕਿੰਨੇ ਪ੍ਰਤੀਸ਼ਤ ਵਿਚ ਹੈ? ਜੇਕਰ ਖੁਦ ਵਿਚ ਜਮ੍ਹਾ ਦਾ ਖਾਤਾ ਨਹੀਂ ਹੋਵੇਗਾ ਤਾਂ ਮਹਾਦਾਨੀ ਕਿਵੇਂ ਬਣੋਗੇ। ਅਤੇ ਜਮ੍ਹਾ ਦੇ ਖਾਤੇ ਨੂੰ ਚੈਕ ਕਰਨ ਦੀ ਨਿਸ਼ਾਨੀ ਕੀ ਹੈ? ਮਨਸਾ, ਵਾਚਾ, ਕਰਮਣਾ ਸੇਵਾ ਤੇ ਕੀਤੀ ਲੇਕਿਨ ਜਮ੍ਹਾ ਦੀ ਨਿਸ਼ਾਨੀ ਹੈ - ਸੇਵਾ ਕਰਦੇ ਹੋਏ ਪਹਿਲੇ ਖੁਦ ਦੀ ਸੰਤਸ਼ਟਤਾ। ਨਾਲ - ਨਾਲ ਜਿਨ੍ਹਾਂ ਦੀ ਸੇਵਾ ਕਰਦੇ, ਉਨ੍ਹਾਂ ਆਤਮਾਵਾਂ ਵਿਚ ਖੁਸ਼ੀ ਦੀ ਸੰਤੁਸ਼ਟਤਾ ਆਈ? ਜੇਕਰ ਦੋਵੇਂ ਪਾਸੇ ਸੰਤੁਸ਼ਟਤਾ ਨਹੀਂ ਤਾਂ ਸਮਝੋ ਸੇਵਾ ਦੇ ਖਾਤੇ ਵਿਚ ਤੁਹਾਡੀ ਸੇਵਾ ਦਾ ਫਲ ਜਮ੍ਹਾ ਨਹੀਂ ਹੋਇਆ।

ਬਾਪਦਾਦਾ ਕਦੇ - ਕਦੇ ਬੱਚਿਆਂ ਦੇ ਜਮ੍ਹਾ ਦਾ ਖਾਤਾ ਵੇਖਦੇ ਹਨ। ਜੋ ਕਿਤੇ - ਕਿਤੇ ਮਿਹਨਤ ਜਿਆਦਾ ਹੈ, ਪਰ ਜਮ੍ਹਾ ਦਾ ਫਲ ਘਟ ਹੈ। ਕਾਰਣ? ਦੋਵੇਂ ਪਾਸੇ ਦੀ ਸੰਤੁਸ਼ਟਤਾ ਦੀ ਕਮੀ। ਜੇਕਰ ਸੰਤੁਸ਼ਟਤਾ ਦਾ ਅਨੁਭਵ ਨਹੀਂ ਕੀਤਾ, ਭਾਵੇਂ ਖੁਦ, ਭਾਵੇਂ ਦੂਜੇ ਤਾਂ ਜਮਾ ਦਾ ਖਾਤਾ ਘਟ ਹੁੰਦਾ ਹੈ। ਬਾਪਦਾਦਾ ਨੇ ਜਮਾ ਦਾ ਖਾਤਾ ਸਹਿਜ ਵਧਾਉਣ ਦੀ ਗੋਲਡਨ ਚਾਬੀ ਬੱਚਿਆਂ ਨੂੰ ਦਿੱਤੀ ਹੈ। ਜਾਣਦੇ ਹੋ ਉਹ ਚਾਬੀ ਕੀ ਹੈ? ਮਿਲੀ ਤੇ ਹੈ ਨਾ! ਸਹਿਜ ਜਮਾ ਦਾ ਖਾਤਾ ਭਰਪੂਰ ਕਰਨ ਦੀ ਗੋਲਡਨ ਚਾਬੀ ਹੈ - ਕੋਈ ਵੀ ਮਨਸਾ-ਵਾਚਾ-ਕਰਮ, ਕਿਸੇ ਵਿਚ ਵੀ ਸੇਵਾ ਕਰਨ ਦੇ ਵਕਤ ਇੱਕ ਤਾਂ ਆਪਣੇ ਅੰਦਰ ਨਿਮਿਤ ਭਾਵ ਦੀ ਸਮ੍ਰਿਤੀ। ਨਿਮਿਤ ਭਾਵ, ਨਿਰਮਾਣ ਭਾਵ, ਸ਼ੁਭ ਭਾਵ, ਆਤਮਿਕ ਸਨੇਹ ਦਾ ਭਾਵ, ਜੇਕਰ ਉਸ ਭਾਵ ਦੀ ਸਥਿਤੀ ਵਿਚ ਸਥਿਤ ਹੋਕੇ ਸੇਵਾ ਕਰਦੇ ਹੋ ਤਾਂ ਸਹਿਜ ਤੁਹਾਡੇ ਇਸ ਭਾਵ ਨਾਲ ਆਤਮਾਵਾਂ ਦੀ ਭਾਵਨਾ ਪੂਰਨ ਹੋ ਜਾਂਦੀ ਹੈ। ਅੱਜ ਦੇ ਲੋਕੀ ਹਰ ਇੱਕ ਦਾ ਭਾਵ ਕੀ ਹੈ, ਉਹ ਨੋਟ ਕਰਦੇ ਹਨ। ਕੀ ਨਿਮਿਤ ਭਾਵ ਨਾਲ ਕਰ ਰਹੇ ਹਨ, ਜਾਂ ਅਭਿਮਾਨ ਦੇ ਭਾਵ ਨਾਲ! ਜਿੱਥੇ ਨਿਮਿਤ ਭਾਵ ਹੈ ਉਥੇ ਨਿਰਮਾਣ ਭਾਵ ਆਟੋਮੈਟਿਕਲੀ ਆ ਜਾਂਦਾ ਹੈ। ਤਾਂ ਚੈਕ ਕਰੋ - ਕੀ ਜਮ੍ਹਾ ਹੋਇਆ? ਕਿੰਨਾਂ ਜਮਾ ਹੋਇਆ? ਕਿਉਂਕਿ ਇਸ ਵੇਲੇ ਸੰਗਮ੍ਯੁਗ ਹੀ ਜਮਾ ਕਰਮ ਦਾ ਯੁੱਗ ਹੈ। ਫਿਰ ਤਾਂ ਸਾਰਾ ਕਲਪ ਜਮ੍ਹਾ ਦੀ ਪ੍ਰਾਲਬਧ ਹੈ। ਤਾਂ ਇਸ ਵਰ੍ਹੇ ਕੀ ਵਿਸ਼ੇਸ਼ ਅਟੈਂਸ਼ਨ ਦੇਣਾ ਹੈ? ਆਪਣੇ - ਆਪਣੇ ਜਮ੍ਹਾ ਦਾ ਖਾਤਾ ਚੈਕ ਕਰੋ। ਚੈਕਰ ਵੀ ਬਣੋ ਅਤੇ ਮੇਕਰ ਵੀ ਬਣੋ। ਕਿਉਂਕਿ ਸਮੇਂ ਦੀ ਸਮੀਪਤਾ ਦੇ ਨਜਾਰੇ ਵੇਖ ਰਹੇ ਹੋ। ਅਤੇ ਸਭ ਨੇ ਬਾਪਦਾਦਾ ਨਾਲ ਵਾਇਦਾ ਕੀਤਾ ਹੈ ਕਿ ਅਸੀਂ ਸਮਾਨ ਬਣਾਂਗੇ। ਵਾਇਦਾ ਕੀਤਾ ਹੈ ਨਾ? ਜਿਨ੍ਹਾਂ ਨੇ ਵਾਇਦਾ ਕੀਤਾ ਹੈ ਉਹ ਹੱਥ ਚੁੱਕੋ। ਕੀਤਾ ਹੈ ਪੱਕਾ? ਕਿ ਪ੍ਰਤੀਸ਼ਤ ਵਿਚ? ਪੱਕਾ ਕੀਤਾ ਹੈ ਨਾ? ਤਾਂ ਬ੍ਰਹਮਾ ਬਾਪ ਸਮਾਨ ਖਾਤਾ ਜਮਾ ਚਾਹੀਦਾ ਹੈ ਨਾ! ਬ੍ਰਹਮਾ ਬਾਪ ਦੇ ਸਮਾਨ ਬਣਨਾ ਹੈ ਤਾਂ ਬ੍ਰਹਮਾ ਬਾਪ ਦਾ ਵਿਸ਼ੇਸ਼ ਚਰਿਤ੍ਰ ਕੀ ਵੇਖਿਆ? ਆਦਿ ਤੋਂ ਲੈਕੇ ਅੰਤ ਤੱਕ ਹਰ ਗੱਲ ਵਿਚ, ਮੈਂ ਕਿਹਾ ਜਾਂ ਬਾਬਾ ਕਿਹਾ? ਮੈਂ ਕਰ ਰਿਹਾ ਹਾਂ, ਨਹੀਂ, ਬਾਬਾ ਕਰਵਾ ਰਿਹਾ ਹੈ। ਕਿਸ ਨੂੰ ਮਿਲਣ ਆਏ ਹੋ? ਬਾਬਾ ਨੂੰ ਮਿਲਣ ਆਏ ਹੋ। ਮੈਂਪਨ ਦਾ ਅਭਾਵ, ਅਵਿਧਿਆ, ਇਹ ਦੇਖਿਆ ਨਾ! ਦੇਖਿਆ? ਹਰ ਮੁਰਲੀ ਵਿਚ ਬਾਬਾ, ਬਾਬਾ ਕਿੰਨੀ ਵਾਰ ਯਾਦ ਦਵਾਉਂਦੇ ਹਨ? ਤਾਂ ਸਮਾਨ ਬਣਨਾ, ਉਸ ਦਾ ਅਰਥ ਹੀ ਹੈ ਪਹਿਲਾ ਮੈਂਪਨ ਦਾ ਅਭਾਵ ਹੋਵੇ।

ਪਹਿਲੇ ਸੁਣਾਇਆ ਹੈ ਕਿ ਬ੍ਰਾਹਮਣ ਦਾ ਮੈਂਪਨ ਵੀ ਬਹੁਤ ਰਾਇਲ ਹੈ। ਯਾਦ ਹੈ ਨਾ? ਸੁਣਾਇਆ ਸੀ ਨਾ! ਸਭ ਚਾਹੁੰਦੇ ਹਨ ਕਿ ਬਾਪਦਾਦਾ ਦੀ ਪ੍ਰਤਖਤਾ ਹੋਵੇ। ਬਾਪਦਾਦਾ ਦੀ ਪ੍ਰਤਖ਼ਤਾ ਕਰੀਏ। ਪਲਾਨ ਬਹੁਤ ਬਣਾਉਂਦੇ ਹੋ। ਚੰਗੇ ਪਲਾਨ ਬਣਾਉਂਦੇ ਹੋ, ਬਾਪਦਾਦਾ ਖੁਸ਼ ਹੈ। ਲੇਕਿਨ ਇਹ ਰਾਇਲ ਰੂਪ ਦਾ ਮੈਂਪਨ ਪਲਾਨ ਵਿਚ, ਸਫਲਤਾ ਵਿਚ ਕੁਝ ਪ੍ਰਤੀਸ਼ਤ ਘਟ ਕਰ ਦਿੰਦਾ ਹੈ। ਨੈਚੁਰਲ ਸੰਕਲਪ ਵਿਚ, ਬੋਲ ਵਿਚ, ਕਰਮ ਵਿਚ, ਹਰ ਸੰਕਲਪ ਵਿਚ ਬਾਬਾ, ਬਾਬਾ ਸਮ੍ਰਿਤੀ ਵਿਚ ਹੋਵੇ। ਮੈਂਪਨ ਨਹੀਂ। ਬਾਪਦਾਦਾ ਕਰਾਵਨਹਾਰ ਕਰਵਾ ਰਿਹਾ ਹੈ। ਜਗਤ - ਅੰਬਾ ਦੀ ਇਹ ਹੀ ਵਿਸ਼ੇਸ਼ ਧਾਰਨਾ ਰਹੀ। ਜਗਤ ਅੰਬਾ ਦਾ ਸਲੋਗਨ ਯਾਦ ਹੈ, ਪੁਰਾਣਿਆਂ ਨੂੰ ਯਾਦ ਹੋਵੇਗਾ। ਹੈ ਯਾਦ? ਬੋਲੋ, ( ਹੁਕਮੀ ਹੁਕਮ ਚਲਾ ਰਿਹਾ ) ਇਹ ਦੀ ਵਿਸ਼ੇਸ਼ ਧਾਰਨਾ ਜਗਤ ਅੰਬਾ ਦੀ। ਤਾਂ ਨੰਬਰ ਲੈਣਾ ਹੈ, ਸਮਾਨ ਬਣਨਾ ਹੈ ਤਾਂ ਮੈਂਪਨ ਖਤਮ ਹੋ ਜਾਵੇ। ਮੂੰਹ ਤੋਂ ਆਟੋਮੈਟਿਕ ਬਾਬਾ - ਬਾਬਾ ਸ਼ਬਦ ਨਿਕਲੇ। ਕਰਮ ਵਿਚ, ਤੁਹਾਡੀ ਸੂਰਤ ਵਿਚ ਬਾਪ ਦੀ ਮੂਰਤ ਵਿਖਾਈ ਦੇਵੇ ਤਾਂ ਫਿਰ ਪ੍ਰਤਖਤਾ ਹੋਵੇਗੀ।

ਬਾਪਦਾਦਾ ਇਸ ਰਾਇਲ ਰੂਪ ਦੇ ਮੈਂ - ਮੈਂ ਦੇ ਗੀਤ ਬਹੁਤ ਸੁਣਦੇ ਹਨ। ਮੈਂ ਜੋ ਕੀਤਾ ਉਹ ਹੀ ਠੀਕ ਹੈ। ਮੈਂ ਜੋ ਸੋਚਿਆ ਉਹੀ ਠੀਕ ਹੈ, ਉਹ ਜੋ ਹੋਣਾ ਚਾਹੀਦਾ ਹੈ, ਇਹ ਮੈਪਨ ਧੋਖਾ ਦੇ ਦਿੰਦਾ ਹੈ। ਸੋਚੋ ਭਾਵੇਂ, ਕਹੋ ਭਾਵੇਂ ਪਰ ਨਿਮਿਤ ਅਤੇ ਨਿਰਮਾਣ ਭਾਵ ਨਾਲ। ਬਾਪਦਾਦਾ ਨੇ ਪਹਿਲਾਂ ਵੀ ਇੱਕ ਰੂਹਾਨੀ ਡਰਿੱਲ ਸਿਖਾਈ ਹੈ, ਕਿਹੜੀ ਡਰਿੱਲ? ਹੁਣੇ - ਹੁਣੇ ਮਾਲਿਕ, ਹੁਣੇ - ਹੁਣੇ ਬਾਲਿਕ। ਵਿਚਾਰ ਦੇਣ ਵਿਚ ਮਾਲਿਕਪਨ, ਮਿਜਿਓਰਟੀ ਦੇ ਫਾਈਨਲ ਹੋਣ ਦੇ ਬਾਦ ਬਾਲਕਪਨ। ਇਹ ਮਾਲਿਕ ਅਤੇ ਬਾਲਕ.. ਇਹ ਰੂਹਾਨੀ ਡਰਿੱਲ ਬਹੁਤ - ਬਹੁਤ ਜਰੂਰੀ ਹੈ। ਸਿਰਫ ਬਾਪਦਾਦਾ ਦੇ ਤਿੰਨ ਅੱਖਰ ਸਿੱਖਿਆ ਦੇ ਯਾਦ ਰੱਖੋ- ਸਭ ਨੂੰ ਯਾਦ ਹਨ! ਮਨਸਾ ਵਿੱਚ ਨਿਰਾਕਾਰੀ, ਵਾਚਾ ਵਿਚ ਨਿਰਹੰਕਾਰੀ, ਕਰਮ ਵਿਚ ਨਿਰਵਿਕਾਰੀ। ਜਦੋਂ ਵੀ ਸੰਕਲਪ ਕਰਦੇ ਹੋ ਤਾਂ ਨਿਰਾਕਾਰੀ ਸਥਿਤੀ ਵਿਚ ਸਥਿਤ ਹੋਕੇ ਸੰਕਲਪ ਕਰੋ ਹੋਰ ਸਭ ਭੁੱਲ ਜਾਵੋ ਪਰ ਇਹ ਤਿੰਨ ਅੱਖਰ ਨਹੀਂ ਭੁੱਲੋ। ਇਹ ਸਾਕਾਰ ਰੂਪ ਦੀ ਤਿੰਨ ਅੱਖਰਾਂ ਦੀ ਸਿੱਖਿਆ ਸੌਗ਼ਾਤ ਹੈ। ਤਾਂ ਬ੍ਰਹਮਾ ਬਾਪ ਨਾਲ ਸਾਕਾਰ ਰੂਪ ਵਿਚ ਵੀ ਪਿਆਰ ਰਿਹਾ ਹੈ। ਹੁਣ ਵੀ ਡਬਲ ਫਾਰਨਰਜ ਕਈ ਅਨੁਭਵ ਸੁਣਾਉਂਦੇ ਹਨ ਕਿ ਬ੍ਰਹਮਾ ਬਾਪ ਨਾਲ ਬਹੁਤ ਪਿਆਰ ਹੈ। ਵੇਖਿਆ ਨਹੀਂ ਹੈ ਤਾਂ ਵੀ ਪਿਆਰ ਹੈ। ਹੈ? ਹਾਂ ਡਬਲ ਫ਼ਾਰਨਰਜ ਬ੍ਰਹਮਾ ਬਾਪ ਨਾਲ ਪਿਆਰ ਜਿਆਦਾ ਹੈ ਨਾ? ਹੈ ਨਾ? ਤਾਂ ਜਿਸ ਨਾਲ ਪਿਆਰ ਹੁੰਦਾ ਹੈ ਉਸਦੀ ਸੌਗ਼ਾਤ ਬਹੁਤ ਸੰਭਾਲ ਕੇ ਰੱਖਦੇ ਹਨ। ਭਾਵੇਂ ਨਿੱਕੀ ਜਿਹੀ ਵੀ ਸੌਗ਼ਾਤ ਹੋਵੇਗੀ ਨਾ, ਤਾਂ ਜਿਸ ਨਾਲ ਅਤੀ ਪਿਆਰੇ ਹੁੰਦਾ ਹੈ ਉਸ ਦੀ ਸੌਗ਼ਾਤ ਛਿਪਾਕੇ ਰੱਖਦੇ ਹਨ, ਸੰਭਾਲ ਕੇ ਰੱਖਦੇ ਹਨ। ਤਾਂ ਬ੍ਰਹਮਾ ਬਾਪ ਨਾਲ ਪਿਆਰ ਹੈ ਤਾਂ ਇਨ੍ਹਾਂ ਤਿੰਨਾਂ ਅੱਖਰਾਂ ਦੀ ਸਿੱਖਿਆ ਨਾਲ ਪਿਆਰ। ਇਸ ਵਿਚ ਸੰਪੰਨ ਬਣਨਾ ਜਾਂ ਸਮਾਨ ਬਣਨਾ ਬਹੁਤ ਸਹਿਜ ਹੋ ਜਾਵੇਗਾ। ਯਾਦ ਕਰੋ ਬ੍ਰਹਮਾ ਬਾਪ ਨੇ ਕੀ ਕਿਹਾ।

ਤਾਂ ਨਵੇਂ ਵਰ੍ਹੇ ਵਿਚ ਵਾਚਾ ਦੀ ਸੇਵਾ ਭਾਵੇਂ ਕਰੋ, ਧੂਮਧਾਮ ਨਾਲ ਕਰੋ ਲੇਕਿਨ ਅਨੁਭਵ ਕਰਵਾਉਣ ਦੀ ਸੇਵਾ ਸਦਾ ਅਟੈਂਸ਼ਨ ਵਿਚ ਰੱਖੋ। ਸਾਰੇ ਅਨੁਭਵ ਕਰਨ ਕਿ ਇਸ ਭੈਣ ਦ੍ਵਾਰਾ ਜਾਂ ਭਾਈ ਦ੍ਵਾਰਾ ਸਾਨੂੰ ਸ਼ਕਤੀ ਦਾ ਅਨੁਭਵ ਹੋਇਆ, ਸ਼ਾਂਤੀ ਦਾ ਅਨੁਭਵ ਹੋਇਆ, ਕਿਉਂਕਿ ਅਨੁਭਵ ਕਦੇ ਭੁੱਲਦਾ ਨਹੀਂ ਹੈ। ਸੁਣਿਆ ਹੋਇਆ ਭੁੱਲ ਜਾਂਦਾ ਹੈ। ਅੱਛਾ ਲਗਦਾ ਹੈ ਪਰ ਭੁੱਲ ਜਾਂਦਾ ਹੈ। ਅਨੁਭਵ ਅਜਿਹੀ ਚੀਜ ਹਰ ਜੋ ਖਿੱਚ ਕੇ ਉਸਨੂੰ ਆਪਣੇ ਨੇੜੇ ਲਿਆਵੇਗੀ। ਸੰਪਰਕ ਵਾਲਾ ਸੰਬੰਧ ਵਿਚ ਆਉਂਦਾ ਰਹੇਗਾ ਕਿਉਂਕਿ ਸੰਬੰਧ ਦੇ ਵਰਸੇ ਦੇ ਅਧਿਕਾਰੀ ਨਹੀਂ ਬਣ ਸਕਦੇ ਹਨ। ਤਾਂ ਅਨੁਭਵ ਸੰਬੰਧ ਵਿਚ ਲਿਆਉਣ ਵਾਲਾ ਹੈ। ਅੱਛਾ।

ਸਮਝਾ ਕੀ ਕਰੋਗੇ? ਚੈਕ ਕਰੋ, ਚੈਕਰ ਵੀ ਬਣੋ ਮੇਕਰ ਵੀ ਬਣੋ। ਅਨੁਭਵ ਕਰਾਉਣ ਦੇ ਮੇਕਰ ਬਣੋ, ਜਮ੍ਹਾ ਦੇ ਖਾਤੇ ਚੈਕ ਕਰਨ ਦੇ ਚੈਕਰ ਬਣੋ। ਅੱਛਾ।

ਹੁਣੇ - ਹੁਣੇ ਕੀ ਕਰੋਂਗੇ? ਬਾਪਦਾਦਾ ਨੂੰ ਨਵੇਂ ਵਰ੍ਹੇ ਦੀ ਕੋਈ ਗਿਫ਼ਟ ਦੇਵੋਗੇ ਜਾਂ ਨਹੀਂ। ਨਵੇਂ ਵਰ੍ਹੇ ਵਿੱਚ ਕੀ ਕਰਦੇ ਹੋ? ਇੱਕ ਦੂਜੇ ਨੂੰ ਗਿਫ਼ਟ ਦਿੰਦੇ ਹੋ ਨਾ। ਇੱਕ ਕਾਰਡ ਦਿੰਦੇ ਹਨ, ਇੱਕ ਗਿਫ਼ਟ ਦਿੰਦੇ ਹਨ। ਤਾਂ ਬਾਪਦਾਦਾ ਨੂੰ ਕਾਰਡ ਨਹੀਂ ਚਾਹੀਦਾ, ਰਿਕਾਰਡ ਚਾਹੀਦਾ ਹੈ। ਸਭ ਬੱਚਿਆਂ ਦਾ ਰਿਕਾਰਡ ਨੰਬਰਵਨ ਹੋਵੇ, ਇਹ ਰਿਕਾਰਡ ਚਾਹੀਦਾ ਹੈ। ਨਿਰਵਿਘਨ ਹੋ, ਹਾਲੇ ਇਹ ਕੋਈ - ਕੋਈ ਵਿਘਣ ਦੀਆਂ ਗੱਲਾਂ ਸੁਣਦੇ ਹੋ ਨਾ, ਤਾਂ ਬਾਪ ਦਾਦਾ ਨੂੰ ਇੱਕ ਹੱਸੀ ਦਾ ਖੇਲ੍ਹ ਯਾਦ ਆਉਂਦਾ ਹੈ। ਪਤਾ ਹੈ ਕਿਹੜਾ ਹੱਸੀ ਦਾ ਖੇਲ੍ਹ ਹੈ? ਉਹ ਖੇਲ੍ਹ ਹੈ - ਬੁੱਢੇ -, ਬੁੱਢੇ ਗੁੱਡੀਆਂ ਦਾ ਖੇਲ੍ਹ ਕਰ ਰਹੇ ਹਨ। ਹਨ ਬੁੱਢੇ ਪਰ ਖੇਲ੍ਹ ਕਰਦੇ ਹਨ ਗੁੱਡੀਆਂ ਦਾ, ਤਾਂ ਹੱਸੀ ਦਾ ਖੇਲ੍ਹ ਹੈ ਨਾ। ਤਾਂ ਹੁਣ ਜੋ ਛੋਟੀਆਂ - ਛੋਟੀਆਂ ਗੱਲਾਂ ਸੁਣਦੇ ਹੋ, ਵੇਖਦੇ ਹੋ ਨਾ ਤਾਂ ਇਵੇਂ ਹੀ ਲਗਦਾ ਹੈ, ਵਾਣਪ੍ਰਸ਼ਤ ਅਵਸ਼ਤਾ ਵਾਲੇ ਅਤੇ ਗੱਲਾਂ ਕਿੰਨੀਆਂ ਛੋਟੀਆਂ ਹਨ ਤਾਂ ਇਹ ਰਿਕਾਰਡ ਬਾਪ ਨੂੰ ਚੰਗਾ ਨਹੀਂ ਲਗਦਾ। ਇਸ ਦੀ ਬਜਾਏ, ਕਾਰਡ ਦੀ ਬਜਾਏ ਰਿਕਾਰਡ ਦਵੋ - ਨਿਰਵਿਘਨ, ਛੋਟੀਆਂ ਗੱਲਾਂ ਖਤਮ। ਵੱਡਿਆਂ ਨੂੰ ਛੋਟਾ ਬਣਾਉਣਾ ਸਿੱਖੋ, ਅਤੇ ਛੋਟੀ ਨੂੰ ਖਤਮ ਕਰਨਾ ਸਿੱਖੋ। ਬਾਪਦਾਦਾ ਇੱਕ - ਇੱਕ ਬੱਚੇ ਦਾ ਚਿਹਰਾ, ਬਾਪਦਾਦਾ ਦਾ ਮੁੱਖੜਾ ਵੇਖਣ ਦਾ ਦਰਪਣ ਬਣਾਉਣਾ ਚਾਉਂਦੇ ਹਨ। ਤੁਹਾਡੇ ਦਰਪਣ ਵਿਚ ਬਾਪਦਾਦਾ ਵਿਖਾਈ ਦੇਵੇ। ਤਾਂ ਅਜਿਹਾ ਵਚਿੱਤਰ ਦਰਪਣ ਬਾਪਦਾਦਾ ਨੂੰ ਗਿਫ਼ਟ ਵਿਚ ਦਵੋ। ਦੁਨੀਆ ਵਿਚ ਤੇ ਅਜਿਹਾ ਕੋਈ ਦਰਪਣ ਹੈ ਹੀ ਨਹੀਂ ਜਿਸ ਵਿਚ ਪਰਮਾਤਮਾ ਵਿਖਾਈ ਦਵੋ। ਤਾਂ ਤੁਸੀ ਇਸ ਨਵੇਂ ਵਰ੍ਹੇ ਦੀ ਅਜਿਹੀ ਗਿਫ਼ਟ ਦਵੋ ਜੋ ਵਚਿੱਤਰ ਦਰਪਣ ਬਣ ਜਾਵੇ। ਜੋ ਵੀ ਵੇਖੇ, ਜੋ ਵੀ ਸੁਣੇ ਤਾਂ ਉਸਨੂੰ ਬਾਪਦਾਦਾ ਹੀ ਵਿਖਾਈ ਦਵੋ, ਸੁਣਾਈ ਦਵੋ। ਬਾਪ ਦਾ ਆਵਾਜ ਸੁਣਾਈ ਦਵੋ। ਤਾਂ ਸੌਗ਼ਾਤ ਦਵੋਗੇ? ਦਵੋਗੇ ? ਜੋ ਦੇਣ ਦਾ ਪੱਕਾ ਸੰਕਲਪ ਕਰਦੇ ਹਨ, ਉਹ ਹੱਥ ਉਠਾਓ। ਦ੍ਰਿੜ ਸੰਕਲਪ ਦਾ ਹੱਥ ਉਠਾਓ। ਡਬਲ ਫਾਰਨੇਰਸ ਵੀ ਉਠਾ ਰਹੇ ਹਨ। ਸਿੰਧੀ ਗਰੁੱਪ ਵਿਚ ਉਠਾ ਰਿਹਾ ਹੈ। ਸੋਚ ਕੇ ਉਠਾ ਰਹੇ ਹਨ।

ਅੱਛਾ ਹੈ :- ਬਾਪਦਾਦਾ ਨੂੰ ਸਿੰਧੀ ਗਰੁੱਪ ਤੋਂ ਉਮੀਦ ਹੈ, ਦੱਸੀਏ ਕਿਹੜੀ ਉਮੀਦ? ਇਹ ਹੀ ਉਮੀਦ ਹੈ ਕਿ ਸਿੰਧੀ ਗਰੁੱਪ ਵਿੱਚੋ ਇੱਕ ਅਜਿਹਾ ਮਾਈਕ ਨਿਕਲੇ ਜੋ ਚੈਲੇਂਜ ਕਰੇ ਕਿ ਕੀ ਸੀ ਅਤੇ ਕੀ ਬਣ ਗਏ ਹਾਂ। ਜੋ ਸਿੱਧੀਆਂ ਨੂੰ ਜਗਾਵੇ। ਵਿਚਾਰੇ, ਵਿਚਾਰੇ ਹਨ। ਪਹਿਚਾਣਦੇ ਹੀ ਨਹੀਂ ਹਨ। ਦੇਸ਼ ਦੇ ਅਵਤਾਰ ਨੂੰ ਹੀ ਨਹੀਂ ਜਾਣਦੇ ਹਨ। ਤਾਂ ਸਿੰਧੀ ਗਰੁੱਪ ਵਿੱਚੋ ਅਜਿਹਾ ਮਾਈਕ ਨਿਕਲੇ ਜੋ ਚੈਲੇਂਜ ਨਾਲ ਕਹੇ ਅਸੀਂ ਸੁਣਾਉਂਦੇ ਹਾਂ ਅਸਲ ਕੀ ਹੈ। ਠੀਕ ਹੈ? ਉਮੀਦ ਪੂਰੀ ਕਰਨਗੇ? ਅੱਛਾ।

ਚਾਰੋਂ ਪਾਸੇ ਦੇ ਸਦਾ ਅਖੰਡ ਮਹਾਦਾਨੀ ਬੱਚਿਆਂ ਨੂੰ, ਚਾਰੋਂ ਪਾਸੇ ਦੇ ਬਾਪ ਦੇ ਰਾਈਟ ਹੈਡ, ਆਗਿਆਕਾਰੀ ਭੁਜਾਵਾਂ ਨੂੰ, ਚਾਰੋਂ ਪਾਸੇ ਦੇ ਸਰਵ ਆਤਮਾਵਾਂ ਨੂੰ ਹਿੰਮਤ ਦੇ ਪੰਖ ਲਗਾਉਣ ਵਾਲੇ ਹਿੰਮਤਵਾਂਨ ਆਤਮਾਵਾਂ ਨੂੰ, ਚਾਰੋਂ ਪਾਸੇ ਦੇ ਸਦਾ ਬਾਪ ਸਮਾਨ ਹਰ ਕਰਮ ਵਿੱਚ ਫਾਲੋ ਕਰਨ ਵਾਲੇ ਬ੍ਰਹਮਾ ਬਾਪ ਅਤੇ ਜਗਤ ਅੰਬਾ ਦੀਆਂ ਸਿਖਿਆਵਾਂ ਨੂੰ ਸਦਾ ਪ੍ਰੈਕਟਿਕਲ ਜੀਵਨ ਵਿੱਚ ਲਗਾਉਣ ਵਾਲੇ ਸਰਵ ਬੱਚਿਆਂ ਨੂੰ ਬਹੁਤ -ਬਹੁਤ ਯਾਦਗਾਰ, ਦੁਆਵਾਂ ਅਤੇ ਨਮਸਤੇ।

ਡਬਲ ਵਿਦੇਸ਼ੀਆਂ ਦੇ ਪ੍ਰਤੀ ਅਤੇ ਭਾਰਤ ਦੇ ਬੱਚਿਆਂ ਦੇ ਪ੍ਰਤੀ ਡਬਲ ਗੁੱਡਨਾਇਟ ਅਤੇ ਗੁੱਡਮਾਨਰਿੰਗ ਦੋਨੋਂ ਹੀ ਦੇ ਰਹੇ ਹਨ। ਜਿਵੇਂ ਹਾਲੇ ਖੁਸ਼ ਹੋ ਰਹੇ ਹੋ ਨਾ! ਤਾਂ ਜਦੋਂ ਕੋਈ ਗੱਲ ਇਵੇਂ ਤਾਂ ਅੱਜ ਦੇ ਦਿਨ ਨੂੰ ਯਾਦ ਕਰਕੇ ਖੁਸ਼ੀ ਵਿੱਚ ਝੁਮਨਾ। ਖੁਸ਼ੀ ਦੇ ਝੂਲੇ ਵਿੱਚ ਸਦਾ ਝੂਲਦੇ ਰਹਿਣਾ। ਕਦੀ ਦੁੱਖ ਦੀ ਲਹਿਰ ਨਾ ਆਵੇ। ਦੁੱਖ ਦੇਣ ਵਾਲੇ ਤਾਂ ਦੁਨੀਆਂ ਵਿੱਚ ਅਨੇਕ ਆਤਮਾਵਾਂ ਹੈ, ਤੁਸੀਂ ਸੁਖ ਦੇਣ, ਵਾਲੇ ਸੁਖ ਲੈਣ ਵਾਲੇ, ਸੁਖਦਾਤਾ ਦੇ ਬੱਚੇ ਦੁੱਖ ਸੁੱਖਸਵਰੂਪ ਹੋ। ਕਦੀ ਸੁਖ ਦੇ ਝੂਲੇ ਵਿੱਚ ਝੂਲੇ, ਕਦੀ ਪਿਆਰ ਦੇ ਝੂਲੇ ਵਿੱਚ ਝੂਲੇ, ਕਦੀ ਸ਼ਾਂਤੀ ਦੇ ਝੂਲੇ ਵਿੱਚ ਝੁਲੌ। ਝੂਲਦੇ ਹੀ ਰਹੋ। ਥੱਲੇ ਮਿੱਟੀ ਵਿੱਚ ਪੈਰ ਨਹੀਂ ਰੱਖਣਾ। ਝੂਲਦੇ ਦੀ ਰਹਿਣਾ। ਖੁਸ਼ ਰਹਿਣਾ ਅਤੇ ਸਭ ਨੂੰ ਖੁਸ਼ ਰੱਖਣਾ ਅਤੇ ਲੋਕਾਂ ਨੂੰ ਖੁਸ਼ੀ ਵੰਡਣਾ। ਅੱਛਾ। ਓਮ ਸ਼ਾਂਤੀ।

ਵਰਦਾਨ:-
ਫਰਿਸ਼ਤੇਪਨ ਦੀ ਸਥਿਤੀ ਦਵਾਰਾ ਬਾਪ ਦੇ ਸਨੇਹ ਦਾ ਰਿਟਰਨ ਦੇਣ ਵਾਲੇ ਸਮਾਧਾਨ ਸਵਰੂਪ ਭਵ

ਫਰਿਸ਼ਤੇਪਨ ਦੀ ਸਥਿਤੀ ਵਿੱਚ ਸਥਿਤ ਹੋਣਾ - ਇਹ ਹੀ ਬਾਪ ਦੇ ਸਨੇਹ ਦਾ ਰਿਟਰਨ ਹੈ, ਇਵੇਂ ਦਾ ਰਿਟਰਨ ਦੇਣ ਵਾਲੇ ਸਮਾਧਾਨ ਸਵਰੂਪ ਬਣ ਜਾਂਦੇ ਹਨ। ਸਮਾਧਾਨ ਸਵਰੂਪ ਬਣਨ ਨਾਲ ਖੁਦ ਦੀ ਅਤੇ ਹੋਰਾਂ ਆਤਮਾਵਾਂ ਦੀ ਸਮੱਸਿਆਵਾਂ ਖੁਦ ਖ਼ਤਮ ਹੋ ਜਾਂਦੀ ਹੈ। ਤਾਂ ਹੁਣ ਅਜਿਹੀ ਸੇਵਾ ਕਰਨ ਦਾ ਸਮੇਂ ਹੈ, ਲੈਣ ਦੇ ਨਾਲ ਦੇਣ ਦਾ ਸਮੇਂ ਹੈ। ਇਸਲਈ ਹੁਣ ਬਾਪ ਸਮਾਨ ਉਪਕਾਰੀ ਬਣ, ਪੁਕਾਰ ਸੁਣਕੇ ਆਪਣੇ ਫਰਿਸ਼ਤੇ ਰੂਪ ਦਵਾਰਾ ਉਹਨਾਂ ਆਤਮਾਵਾਂ ਦੇ ਕੋਲ ਪਹੁੰਚ ਜਾਓ ਅਤੇ ਸਮੱਸਿਆਵਾਂ ਨਾਲ ਥਕੀ ਹੋਈ ਆਤਮਾਵਾਂ ਦੀ ਥਕਾਵਟ ਉਤਾਰੋ।

ਸਲੋਗਨ:-
ਵਿਅਰਥ ਤੋਂ ਬੇਪ੍ਰਵਾਹ ਬਣੋ, ਮਰਿਆਦਾ ਵਿੱਚ ਨਹੀਂ।

ਅਵਿਅਕਤ -ਇਸ਼ਾਰੇ - ਏਕਾਂਤਪ੍ਰਿਯ ਬਣੋ ਇਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ ਆਪਸ ਦੇ ਸੰਸਕਾਰਾਂ ਵਿੱਚ ਜੋ ਭਿੰਨਤਾ ਹੈ ਉਸਨੂੰ ਏਕਤਾ ਵਿੱਚ ਲਿਆਉਣਾ ਹੈ। ਇਕਤਾ ਦੇ ਲਈ ਵਰਤਮਾਨ ਦੀ ਭਿੰਨਤਾ ਨੂੰ ਮਿਟਾਕੇ ਦੋ ਗੱਲਾਂ ਲਿਆਉਣੀਆਂ ਪਵੇਗੀ - ਇਕ - ਇਕਨਾਮੀ ਬਣ ਸਦੈਵ ਹਰ ਗੱਲ ਵਿੱਚ ਇੱਕ ਦਾ ਹੀ ਨਾਮ ਲਵੋ, ਨਾਲ -ਨਾਲ ਸੰਕਲਪਾਂ ਦੀ, ਸਮੇਂ ਅਤੇ ਗਿਆਨ ਖਜ਼ਾਨੇ ਦੀ ਇਕਨਾਮੀ ਕਰੋ। ਫਿਰ ਮੈਂ ਸਮਾਕੇ ਇੱਕ ਬਾਪ ਵਿੱਚ ਸਭ ਭਿੰਨਤਾ ਸਮਾ ਜਾਏਗੀ।