04.02.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਬਾਪ
ਤੁਹਾਨੂੰ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਦਿੰਦੇ ਹਨ, ਤੁਸੀਂ ਫ਼ੇਰ ਹੋਰਾਂ ਨੂੰ ਦਾਨ ਦਿੰਦੇ ਰਹੋ,
ਇਸ ਦਾਨ ਨਾਲ ਸਦਗਤੀ ਹੋ ਜਾਵੇਗੀ"
ਪ੍ਰਸ਼ਨ:-
ਕਿਹੜਾ ਨਵਾਂ
ਰਸਤਾ ਤੁਸੀਂ ਬੱਚਿਆਂ ਦੇ ਸਿਵਾਏ ਕੋਈ ਵੀ ਨਹੀਂ ਜਾਣਦਾ ਹੈ?
ਉੱਤਰ:-
ਘਰ ਦਾ ਰਸਤਾ
ਜਾਂ ਸਵਰਗ ਜਾਣ ਦਾ ਰਸਤਾ ਹੁਣ ਬਾਪ ਦੁਆਰਾ ਤੁਹਾਨੂੰ ਮਿਲਿਆ ਹੈ। ਤੁਸੀਂ ਜਾਣਦੇ ਹੋ ਸ਼ਾਂਤੀਧਾਮ ਅਸੀਂ
ਆਤਮਾਵਾਂ ਦਾ ਘਰ ਹੈ, ਸਵਰਗ ਵੱਖ ਹੈ, ਸ਼ਾਂਤੀਧਾਮ ਵੱਖ ਹੈ। ਇਹ ਨਵਾਂ ਰਸਤਾ ਤੁਹਾਡੇ ਸਿਵਾਏ ਕੋਈ ਵੀ
ਨਹੀਂ ਜਾਣਦਾ। ਤੁਸੀਂ ਕਹਿੰਦੇ ਹੋ ਹੁਣ ਕੁੰਭਕਰਨ ਦੀ ਨੀਂਦ ਛੱਡੋ, ਅੱਖ ਖੋਲੋ, ਪਾਵਨ ਬਣੋ। ਪਾਵਨ
ਬਣਕੇ ਹੀ ਘਰ ਜਾ ਸਕੋਗੇ।
ਗੀਤ:-
ਜਾਗ ਸਜਨੀਆਂ
ਜਾਗ...
ਓਮ ਸ਼ਾਂਤੀ
ਭਗਵਾਨੁਵਾਚ। ਇਹ ਤਾਂ ਬਾਪ ਨੇ ਸਮਝਾਇਆ ਹੈ ਕਿ ਮਨੁੱਖ ਨੂੰ ਜਾਂ ਦੇਵਤਿਆਂ ਨੂੰ ਭਗਵਾਨ ਨਹੀਂ ਕਿਹਾ
ਜਾਂਦਾ ਕਿਉਂਕਿ ਇਨ੍ਹਾਂ ਦਾ ਸਾਕਾਰੀ ਰੂਪ ਹੈ। ਬਾਕੀ ਪਰਮਪਿਤਾ ਪ੍ਰਮਾਤਮਾ ਦਾ ਨਾ ਆਕਾਰੀ, ਨਾ
ਸਾਕਾਰੀ ਰੂਪ ਹੈ ਇਸਲਈ ਉਨ੍ਹਾਂ ਨੂੰ ਸ਼ਿਵ ਪ੍ਰਮਾਤਮਾਏ ਨਮਾ ਕਿਹਾ ਜਾਂਦਾ ਹੈ। ਗਿਆਨ ਦਾ ਸਾਗਰ ਉਹ
ਇੱਕ ਹੀ ਹੈ। ਕੋਈ ਮਨੁੱਖ ਵਿੱਚ ਗਿਆਨ ਹੋ ਨਹੀਂ ਸਕਦਾ। ਕਿਸਦਾ ਗਿਆਨ? ਰਚਤਾ ਅਤੇ ਰਚਨਾ ਦੇ ਆਦਿ -
ਮੱਧ - ਅੰਤ ਦਾ ਗਿਆਨ ਜਾਂ ਆਤਮਾ ਅਤੇ ਪ੍ਰਮਾਤਮਾ ਦਾ ਇਹ ਗਿਆਨ ਕੋਈ ਵਿੱਚ ਨਹੀਂ ਹੈ। ਤਾਂ ਬਾਪ ਆਕੇ
ਜਗਾਉਂਦੇ ਹਨ - ਹੇ ਸਜਨੀਆਂ, ਹੇ ਭਗਤੀਆਂ ਜਾਗੋ। ਸਭ ਮੇਲ ਜਾਂ ਫੀਮੇਲ ਭਗਤੀਆਂ ਹਨ। ਭਗਵਾਨ ਨੂੰ
ਯਾਦ ਕਰਦੇ ਹਨ। ਸਭ ਬ੍ਰਾਇਡਸ ਯਾਦ ਕਰਦੀਆਂ ਹਨ ਇੱਕ ਬ੍ਰਾਇਡਸਗਰੂਮ ਨੂੰ। ਸਭ ਆਸ਼ਿਕ ਆਤਮਾਵਾਂ
ਪਰਮਪਿਤਾ ਪ੍ਰਮਾਤਮਾ ਮਾਸ਼ੂਕ ਨੂੰ ਯਾਦ ਕਰਦੀਆਂ ਹਨ। ਸਭ ਸੀਤਾਵਾਂ ਹਨ, ਰਾਮ ਇੱਕ ਪਰਮਪਿਤਾ ਪ੍ਰਮਾਤਮਾ
ਹੈ। ਰਾਮ ਅੱਖਰ ਕਿਉਂ ਕਹਿੰਦੇ ਹਨ? ਰਾਵਣਰਾਜ ਹੈ ਨਾ। ਤਾਂ ਉਸਦੀ ਭੇਂਟ ਵਿੱਚ ਰਾਮਰਾਜ ਕਿਹਾ ਜਾਂਦਾ
ਹੈ। ਰਾਮ ਹੈ ਬਾਪ, ਜਿਸਨੂੰ ਈਸ਼ਵਰ ਵੀ ਕਹਿੰਦੇ ਹਨ, ਭਗਵਾਨ ਵੀ ਕਹਿੰਦੇ ਹਨ। ਅਸਲੀ ਨਾਮ ਉਨ੍ਹਾਂ ਦਾ
ਹੈ ਸ਼ਿਵ। ਤਾਂ ਹੁਣ ਕਹਿੰਦੇ ਹਨ ਜਾਗੋ, ਹੁਣ ਨਵਯੁਗ ਆਉਂਦਾ ਹੈ। ਪੁਰਾਣਾ ਖ਼ਤਮ ਹੋ ਰਿਹਾ ਹੈ। ਇਸ
ਮਹਾਂਭਾਰਤ ਲੜ੍ਹਾਈ ਦੇ ਬਾਦ ਸਤਿਯੁਗ ਸਥਾਪਨ ਹੁੰਦਾ ਹੈ ਅਤੇ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਰਾਜ
ਹੋਵੇਗਾ। ਪੁਰਾਣਾ ਕਲਯੁਗ ਖ਼ਤਮ ਹੋ ਰਿਹਾ ਹੈ ਇਸਲਈ ਬਾਪ ਕਹਿੰਦੇ ਹਨ - ਬੱਚੇ, ਕੁੰਭਕਰਨ ਦੀ ਨੀਂਦ
ਛੱਡੋ। ਹੁਣ ਅੱਖ ਖੋਲੋ। ਨਵੀਂ ਦੁਨੀਆਂ ਆਉਂਦੀ ਹੈ। ਨਵੀਂ ਦੁਨੀਆਂ ਨੂੰ ਸਵਰਗ, ਸਤਿਯੁਗ ਕਿਹਾ ਜਾਂਦਾ
ਹੈ। ਇਹ ਹੈ ਨਵਾਂ ਰਸਤਾ। ਇਹ ਘਰ ਜਾਂ ਸਵਰਗ ਵਿੱਚ ਜਾਣ ਦਾ ਰਸਤਾ ਕੋਈ ਵੀ ਜਾਣਦੇ ਨਹੀਂ ਹਨ। ਸਵਰਗ
ਵੱਖ ਹੈ, ਸ਼ਾਂਤੀਧਾਮ ਜਿੱਥੇ ਆਤਮਾਵਾਂ ਰਹਿੰਦੀਆਂ ਹਨ, ਉਹ ਵੱਖ ਹੈ। ਹੁਣ ਬਾਪ ਕਹਿੰਦੇ ਹਨ ਜਾਗੋ,
ਤੁਸੀਂ ਰਾਵਣਰਾਜ ਵਿੱਚ ਪਤਿਤ ਹੋ ਗਏ ਹੋ। ਇਸ ਵਕ਼ਤ ਇੱਕ ਵੀ ਪਵਿੱਤਰ ਆਤਮਾ ਨਹੀਂ ਹੋ ਸਕਦੀ। ਪੁੰਨ
ਆਤਮਾ ਨਹੀਂ ਕਹਾਂਗੇ। ਭਾਵੇਂ ਮਨੁੱਖ ਦਾਨ - ਪੁੰਨ ਕਰਦੇ ਹਨ, ਪਰ ਪਵਿੱਤਰ ਆਤਮਾ ਤਾਂ ਇੱਕ ਵੀ ਨਹੀਂ
ਹੈ। ਇੱਥੇ ਕਲਯੁਗ ਵਿੱਚ ਹਨ ਪਤਿਤ ਆਤਮਾਵਾਂ, ਸਤਿਯੁਗ ਵਿੱਚ ਹਨ ਪਾਵਨ ਆਤਮਾਵਾਂ, ਇਸਲਈ ਕਹਿੰਦੇ ਹਨ
- ਸ਼ਿਵਬਾਬਾ, ਆਕੇ ਸਾਨੂੰ ਪਾਵਨ ਆਤਮਾ ਬਣਾਓ। ਇਹ ਪਵਿੱਤਰਤਾ ਦੀ ਗੱਲ ਹੈ। ਇਸ ਵਕ਼ਤ ਬਾਪ ਆਕੇ ਤੁਸੀਂ
ਬੱਚਿਆਂ ਨੂੰ ਅਵਿਨਾਸ਼ੀ ਗਿਆਨ ਰਤਨਾਂ ਦਾ ਦਾਨ ਦਿੰਦੇ ਹਨ। ਕਹਿੰਦੇ ਹਨ ਤੁਸੀਂ ਵੀ ਹੋਰਾਂ ਨੂੰ ਦਾਨ
ਦਿੰਦੇ ਰਹੋ ਤਾਂ 5 ਵਿਕਾਰਾਂ ਦਾ ਗ੍ਰਹਿਣ ਛੁੱਟ ਜਾਵੇ। 5 ਵਿਕਾਰਾਂ ਦਾ ਦਾਨ ਦਵੋ ਤਾਂ ਦੁੱਖ ਦਾ
ਗ੍ਰਹਿਣ ਛੁੱਟ ਜਾਵੇ। ਪਵਿੱਤਰ ਬਣ ਸੁੱਖਧਾਮ ਵਿੱਚ ਚਲੇ ਜਾਣਗੇ। 5 ਵਿਕਾਰਾਂ ਵਿੱਚ ਨੰਬਰਵਨ ਹੈ ਕਾਮ,
ਉਸਨੂੰ ਛੱਡ ਪਵਿੱਤਰ ਬਣੋ। ਖ਼ੁਦ ਵੀ ਕਹਿੰਦੇ ਹਨ - ਹੇ ਪਤਿਤ - ਪਾਵਨ, ਸਾਨੂੰ ਪਾਵਨ ਬਣਾਓ। ਪਤਿਤ
ਵਿਕਾਰੀ ਨੂੰ ਕਿਹਾ ਜਾਂਦਾ ਹੈ। ਇਹ ਸੁੱਖ ਅਤੇ ਦੁੱਖ ਦਾ ਖੇਡ ਭਾਰਤ ਦੇ ਲਈ ਹੀ ਹੈ। ਬਾਪ ਭਾਰਤ
ਵਿੱਚ ਹੀ ਆਕੇ ਸਧਾਰਨ ਤਨ ਵਿੱਚ ਪ੍ਰਵੇਸ਼ ਕਰਦੇ ਹਨ ਫ਼ੇਰ ਇਨ੍ਹਾਂ ਦੀ ਵੀ ਬਾਇਓਗ੍ਰਾਫ਼ੀ ਬੈਠ ਸੁਣਾਉਂਦੇ
ਹਨ। ਇਹ ਹੈ ਸਭ ਬ੍ਰਾਹਮਣ - ਬ੍ਰਹਮਣੀਆਂ, ਪ੍ਰਜਾਪਿਤਾ ਬ੍ਰਹਮਾ ਦੀ ਔਲਾਦ। ਤੁਸੀਂ ਸਭਨੂੰ ਪਵਿੱਤਰ
ਬਣਨ ਦੀ ਯੁਕਤੀ ਦੱਸਦੇ ਹੋ। ਬ੍ਰਹਮਾਕੁਮਾਰ ਅਤੇ ਕੁਮਾਰੀਆਂ ਤੁਸੀਂ ਵਿਕਾਰ ਵਿੱਚ ਜਾਂ ਨਹੀਂ ਸਕਦੇ
ਹੋ। ਤੁਸੀਂ ਬ੍ਰਾਹਮਣਾਂ ਦਾ ਇਹ ਇੱਕ ਹੀ ਜਨਮ ਹੈ। ਦੇਵਤਾ ਵਰਣ ਵਿੱਚ ਤੁਸੀਂ 20 ਜਨਮ ਲੈਂਦੇ ਹੋ,
ਵੈਸ਼, ਸ਼ੁਦ੍ਰ ਵਰਣ ਵਿੱਚ 63 ਜਨਮ। ਬ੍ਰਾਹਮਣ ਵਰਣ ਦਾ ਇਹ ਅੰਤਿਮ ਜਨਮ ਹੈ, ਜਿਸ ਵਿੱਚ ਹੀ ਪਵਿੱਤਰ
ਬਣਨਾ ਹੈ। ਬਾਪ ਕਹਿੰਦੇ ਹਨ ਪਵਿੱਤਰ ਬਣੋ। ਬਾਪ ਦੀ ਯਾਦ ਜਾਂ ਯੋਗਬਲ ਨਾਲ ਵਿਕਰਮ ਭਸਮ ਹੋਣਗੇ। ਇਹ
ਇੱਕ ਜਨਮ ਪਵਿੱਤਰ ਬਣਨਾ ਹੈ। ਸਤਿਯੁਗ ਵਿੱਚ ਤਾਂ ਕੋਈ ਪਤਿਤ ਹੁੰਦਾ ਨਹੀਂ। ਹੁਣ ਇਹ ਅੰਤਿਮ ਜਨਮ
ਪਾਵਨ ਬਣਨਗੇ ਤਾਂ 21 ਜਨਮ ਪਾਵਨ ਰਹਿਣਗੇ। ਪਾਵਨ ਸੀ, ਹੁਣ ਪਤਿਤ ਬਣੇ ਹੋ। ਪਤਿਤ ਹਨ ਤਾਂ ਹੀ ਤਾਂ
ਬੁਲਾਉਂਦੇ ਹਨ। ਪਤਿਤ ਕਿਸਨੇ ਬਣਾਇਆ ਹੈ? ਰਾਵਣ ਦੀ ਆਸੁਰੀ ਮਤ ਨੇ। ਸਿਵਾਏ ਮੇਰੇ ਤੁਸੀਂ ਬੱਚਿਆਂ
ਨੂੰ ਰਾਵਣ ਰਾਜ ਤੋਂ, ਦੁੱਖ ਤੋਂ ਕੋਈ ਵੀ ਲਿਬ੍ਰੇਟ ਕਰ ਨਹੀਂ ਸਕਦੇ। ਸਭ ਕਾਮ ਚਿਤਾ ਤੇ ਬੈਠ ਭਸਮ
ਹੋ ਪਏ ਹਨ। ਮੈਨੂੰ ਆਕੇ ਗਿਆਨ ਚਿਤਾ ਤੇ ਬਿਠਾਉਣਾ ਪੈਂਦਾ ਹੈ। ਗਿਆਨ ਜਲ ਪਾਉਣਾ ਪੈਂਦਾ ਹੈ। ਸਭਦੀ
ਸਦਗਤੀ ਕਰਨੀ ਪਵੇ। ਜੋ ਚੰਗੀ ਤਰ੍ਹਾਂ ਪੜ੍ਹਦੇ ਹਨ ਉਨ੍ਹਾਂ ਦੀ ਹੀ ਸਦਗਤੀ ਹੁੰਦੀ ਹੈ। ਬਾਕੀ ਸਭ ਚਲੇ
ਜਾਂਦੇ ਹਨ ਸ਼ਾਂਤੀਧਾਮ ਵਿੱਚ। ਸਤਿਯੁਗ ਵਿੱਚ ਸਿਰਫ਼ ਦੇਵੀ - ਦੇਵਤਾ ਹਨ, ਉਨ੍ਹਾਂ ਨੂੰ ਹੀ ਸਦਗਤੀ
ਮਿਲੀ ਹੋਈ ਹੈ। ਬਾਕੀ ਸਭਨੂੰ ਗਤੀ ਜਾਂ ਮੁਕਤੀ ਮਿਲਦੀ ਹੈ। 5 ਹਜ਼ਾਰ ਵਰ੍ਹੇ ਪਹਿਲੇ ਇਨ੍ਹਾਂ ਦੇਵੀ -
ਦੇਵਤਾਵਾਂ ਦਾ ਰਾਜ ਸੀ। ਲੱਖਾਂ ਵਰ੍ਹੇ ਦੀ ਗੱਲ ਹੈ ਨਹੀਂ। ਹੁਣ ਬਾਪ ਕਹਿੰਦੇ ਹਨ ਮਿੱਠੇ - ਮਿੱਠੇ
ਬੱਚਿਓ, ਮੈਨੂੰ ਬਾਪ ਨੂੰ ਯਾਦ ਕਰੋ। ਮਨਮਨਾਭਵ ਅੱਖਰ ਤਾਂ ਪ੍ਰਸਿੱਧ ਹੈ। ਭਗਵਾਨੁਵਾਚ - ਕੋਈ ਵੀ
ਦੇਹਧਾਰੀ ਨੂੰ ਭਗਵਾਨ ਨਹੀਂ ਕਿਹਾ ਜਾਂਦਾ। ਆਤਮਾਵਾਂ ਤਾਂ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਕਦੀ
ਇਸਤ੍ਰੀ, ਕਦੀ ਪੁਰਸ਼ ਬਣਦੀ ਹੈ। ਭਗਵਾਨ ਕਦੀ ਵੀ ਜਨਮ - ਮਰਨ ਦੇ ਖੇਡ ਵਿੱਚ ਨਹੀਂ ਆਉਂਦਾ। ਇਹ ਡਰਾਮਾ
ਅਨੁਸਾਰ ਨੂੰਧ ਹੈ। ਇੱਕ ਜਨਮ ਨਾ ਮਿਲੇ ਦੂਜੇ ਨਾਲ। ਫ਼ੇਰ ਤੁਹਾਡਾ ਇਹ ਜਨਮ ਰਿਪੀਟ ਹੋਵੇਗਾ ਤਾਂ ਇਹ
ਹੀ ਐਕਟ, ਇਹ ਹੀ ਫ਼ੀਚਰਸ ਫੇਰ ਲੈਣਗੇ। ਇਹ ਡਰਾਮਾ ਅਨਾਦਿ ਬਣਿਆ - ਬਣਾਇਆ ਹੈ। ਇਹ ਬਦਲ ਨਹੀਂ ਸਕਦਾ।
ਸ਼੍ਰੀਕ੍ਰਿਸ਼ਨ ਨੂੰ ਜੋ ਸ਼ਰੀਰ ਸਤਿਯੁਗ ਵਿੱਚ ਸੀ ਉਹ ਫ਼ੇਰ ਉੱਥੇ ਮਿਲੇਗਾ। ਉਹ ਆਤਮਾ ਤਾਂ ਹੁਣ ਇੱਥੇ
ਹੈ। ਤੁਸੀਂ ਹੁਣ ਜਾਣਦੇ ਹੋ ਅਸੀਂ ਸੋ ਬਣਾਂਗੇ। ਇਹ ਲਕਸ਼ਮੀ - ਨਾਰਾਇਣ ਦੇ ਫੀਚਰਸ ਐਕੁਰੇਟ ਨਹੀਂ ਹਨ।
ਬਣਨਗੇ ਫ਼ੇਰ ਵੀ ਉਹ ਹੀ। ਇਹ ਗੱਲਾਂ ਨਵਾਂ ਕੋਈ ਸਮਝ ਨਾ ਸਕੇ। ਚੰਗੀ ਤਰ੍ਹਾਂ ਜਦੋਂ ਕਿਸੇ ਨੂੰ
ਸਮਝਾਓ ਉਦੋਂ 84 ਦਾ ਚੱਕਰ ਜਾਣਨਗੇ ਅਤੇ ਸਮਝਣਗੇ ਬਰੋਬਰ ਹਰੇਕ ਜਨਮ ਵਿੱਚ ਨਾਮ, ਰੂਪ, ਫ਼ੀਚਰਸ ਆਦਿ
ਵੱਖ - ਵੱਖ ਹੁੰਦੇ ਹਨ। ਹੁਣ ਇਨ੍ਹਾਂ ਦੇ ਅੰਤਿਮ 84 ਵੇਂ ਜਨਮ ਦੇ ਫ਼ੀਚਰਸ ਇਹ ਹਨ ਇਸਲਈ ਨਾਰਾਇਣ ਦੇ
ਫ਼ੀਚਰਸ ਕਰੀਬ - ਕਰੀਬ ਇਵੇਂ ਵਿਖਾਏ ਹਨ। ਨਹੀਂ ਤਾਂ ਮਨੁੱਖ ਸਮਝ ਨਾ ਸੱਕਣ।
ਤੁਸੀਂ ਬੱਚੇ ਜਾਣਦੇ ਹੋ
- ਮੰਮਾ - ਬਾਬਾ ਹੀ ਇਹ ਲਕਸ਼ਮੀ - ਨਾਰਾਇਣ ਬਣਦੇ ਹਨ। ਇੱਥੇ ਤਾਂ 5 ਤੱਤਵ ਪਵਿੱਤਰ ਹਨ ਨਹੀਂ। ਇਹ
ਸ਼ਰੀਰ ਸਭ ਪਤਿਤ ਹਨ। ਸਤਿਯੁਗ ਵਿੱਚ ਸ਼ਰੀਰ ਵੀ ਪਵਿੱਤਰ ਹੁੰਦੇ ਹਨ। ਸ਼੍ਰੀਕ੍ਰਿਸ਼ਨ ਨੂੰ ਮੋਸ੍ਟ
ਬਿਊਟੀਫੁੱਲ ਕਹਿੰਦੇ ਹਨ। ਨੈਚੁਰਲ ਬਿਊਟੀ ਹੁੰਦੀ ਹੈ। ਇੱਥੇ ਵਿਲਾਇਤ ਵਿੱਚ ਭਾਵੇਂ ਗੋਰੇ ਮਨੁੱਖ ਹਨ
ਪਰ ਉਨ੍ਹਾਂ ਨੂੰ ਦੇਵਤਾ ਥੋੜ੍ਹੇਹੀ ਕਹਾਂਗੇ। ਦੈਵੀਗੁਣ ਤਾਂ ਨਹੀਂ ਹਨ ਨਾ। ਤਾਂ ਬਾਪ ਕਿੰਨਾ ਚੰਗੀ
- ਤਰ੍ਹਾਂ ਬੈਠ ਸਮਝਾਉਂਦੇ ਹਨ। ਇਹ ਹੈ ਉੱਚ ਤੇ ਉੱਚ ਪੜ੍ਹਾਈ, ਜਿਸ ਨਾਲ ਤੁਹਾਡੀ ਕਿੰਨੀ ਉੱਚ ਕਮਾਈ
ਹੁੰਦੀ ਹੈ। ਅਣਗਿਣਤ ਹੀਰੇ ਜਵਾਹਰਾਤ, ਧਨ ਹੁੰਦਾ ਹੈ। ਉੱਥੇ ਤਾਂ ਹੀਰੇ ਜਵਾਹਰਾਤਾਂ ਦੇ ਮਹਿਲ ਸਨ।
ਹੁਣ ਉਹ ਸਭ ਗੁੰਮ ਹੋ ਗਿਆ ਹੈ। ਤਾਂ ਤੁਸੀਂ ਕਿੰਨੇ ਧਨਵਾਨ ਬਣਦੇ ਹੋ। ਅਪਰੰਮਅਪਾਰ ਕਮਾਈ ਹੈ 21
ਜਨਮਾਂ ਦੇ ਲਈ, ਇਸ ਵਿੱਚ ਬਹੁਤ ਮਿਹਨਤ ਚਾਹੀਦੀ। ਦੇਹੀ - ਅਭਿਮਾਨੀ ਬਣਨਾ ਹੈ, ਅਸੀਂ ਆਤਮਾ ਹਾਂ,
ਇਹ ਪੁਰਾਣਾ ਸ਼ਰੀਰ ਛੱਡ ਹੁਣ ਵਾਪਿਸ ਆਪਣੇ ਘਰ ਜਾਣਾ ਹੈ। ਬਾਪ ਹੁਣ ਲੈਣ ਲਈ ਆਏ ਹਨ। ਅਸੀਂ ਆਤਮਾ ਨੇ
84 ਜਨਮ ਹੁਣ ਪੂਰੇ ਕੀਤੇ, ਹੁਣ ਫ਼ੇਰ ਪਾਵਨ ਬਣਨਾ ਹੈ, ਬਾਪ ਨੂੰ ਯਾਦ ਕਰਨਾ ਹੈ। ਨਹੀਂ ਤਾਂ ਕਿਆਮਤ
ਦਾ ਵਕ਼ਤ ਹੈ। ਸਜਾਵਾਂ ਖ਼ਾਕੇ ਵਾਪਿਸ ਚਲੇ ਜਾਣਗੇ। ਹਿਸਾਬ - ਕਿਤਾਬ ਤਾਂ ਸਭਨੂੰ ਚੁਕਤੂ ਕਰਨਾ ਹੀ
ਹੈ। ਭਗਤੀ ਮਾਰ੍ਗ ਵਿੱਚ ਕਾਸ਼ੀ ਕਲਵਟ ਖਾਂਦੇ ਸੀ ਤਾਂ ਵੀ ਕੋਈ ਮੁਕਤੀ ਨੂੰ ਨਹੀਂ ਪਾਉਂਦੇ। ਉਹ ਹੈ
ਭਗਤੀ ਮਾਰ੍ਗ, ਇਹ ਹੈ ਗਿਆਨ ਮਾਰ੍ਗ। ਇਸ ਵਿੱਚ ਜੀਵਘਾਤ ਕਰਨ ਦੀ ਲੌੜ ਨਹੀਂ ਰਹਿੰਦੀ। ਉਹ ਹੈ ਜੀਵ -
ਘਾਤ। ਫ਼ੇਰ ਵੀ ਭਾਵਨਾ ਰਹਿੰਦੀ ਹੈ ਕਿ ਮੁਕਤੀ ਨੂੰ ਪਾਈਏ ਇਸਲਈ ਪਾਪਾਂ ਦਾ ਹਿਸਾਬ - ਕਿਤਾਬ ਚੁਕਤੂ
ਹੋ ਫ਼ੇਰ ਚਾਲੂ ਹੁੰਦਾ ਹੈ। ਹੁਣ ਤਾਂ ਕਾਸ਼ੀ ਕਲਵਟ ਦਾ ਕੋਈ ਮੁਸ਼ਕਿਲ ਸਾਹਸ ਰੱਖਦੇ ਹਨ। ਬਾਕੀ ਮੁਕਤੀ
ਜਾਂ ਜੀਵਨਮੁਕਤੀ ਨਹੀਂ ਮਿਲ ਸਕਦੀ। ਬਾਪ ਬਗ਼ੈਰ ਜੀਵਨਮੁਕਤੀ ਕੋਈ ਦੇ ਹੀ ਨਹੀਂ ਸਕਦੇ। ਆਤਮਾਵਾਂ
ਆਉਂਦੀਆਂ ਰਹਿੰਦੀਆਂ ਹਨ ਫ਼ੇਰ ਵਾਪਸ ਕਿਵੇਂ ਜਾਣਗੀਆਂ? ਬਾਪ ਹੀ ਆਕੇ ਸ੍ਰਵ ਦੀ ਸਦਗਤੀ ਕਰ ਵਾਪਿਸ ਲੈ
ਜਾਣਗੇ। ਸਤਿਯੁਗ ਵਿੱਚ ਬਹੁਤ ਥੋੜ੍ਹੇ ਮਨੁੱਖ ਰਹਿੰਦੇ ਹਨ। ਆਤਮਾ ਤਾਂ ਕਦੀ ਵਿਨਾਸ਼ ਨਹੀਂ ਹੁੰਦੀ
ਹੈ। ਆਤਮਾ ਅਵਿਨਾਸ਼ੀ ਹੈ, ਸ਼ਰੀਰ ਵਿਨਾਸ਼ੀ ਹੈ। ਸਤਿਯੁਗ ਵਿੱਚ ਉਮਰ ਵੱਡੀ ਹੁੰਦੀ ਹੈ। ਦੁੱਖ ਦੀ ਗੱਲ
ਨਹੀਂ। ਇੱਕ ਸ਼ਰੀਰ ਛੱਡ ਦੂਜਾ ਲੈ ਲੈਂਦੀ ਹੈ। ਜਿਵੇਂ ਸੱਪ ਦਾ ਮਿਸਾਲ ਹੈ, ਉਸਨੂੰ ਮਰਨਾ ਨਹੀਂ ਕਿਹਾ
ਜਾਂਦਾ ਹੈ। ਦੁੱਖ ਦੀ ਗੱਲ ਨਹੀਂ। ਸਮਝਦੇ ਹਨ ਹੁਣ ਟਾਈਮ ਪੂਰਾ ਹੋਇਆ ਹੈ, ਇਸ ਸ਼ਰੀਰ ਨੂੰ ਛੱਡ ਦੂਜਾ
ਲੈਣਗੇ। ਤੁਸੀਂ ਬੱਚਿਆਂ ਨੂੰ ਇਸ ਸ਼ਰੀਰ ਤੋਂ ਡਿਟੈਚ ਹੋਣ ਦਾ ਅਭਿਆਸ ਇੱਥੇ ਹੀ ਕਰਨਾ ਹੈ। ਅਸੀਂ ਆਤਮਾ
ਹਾਂ, ਹੁਣ ਸਾਨੂੰ ਘਰ ਜਾਣਾ ਹੈ ਫ਼ੇਰ ਨਵੀਂ ਦੁਨੀਆਂ ਵਿੱਚ ਆਵਾਂਗੇ, ਨਵੀਂ ਖ਼ਾਲ ਲਵਾਂਗੇ, ਇਹ ਅਭਿਆਸ
ਕਰੋ। ਤੁਸੀਂ ਜਾਣਦੇ ਹੋ ਆਤਮਾ 84 ਜਨਮ ਲੈਂਦੀ ਹੈ। ਮਨੁੱਖਾਂ ਨੇ ਫ਼ੇਰ 84 ਲੱਖ ਕਹਿ ਦਿੱਤਾ ਹੈ।
ਬਾਪ ਦੇ ਲਈ ਤਾਂ ਫ਼ੇਰ ਅਣਗਿਣਤ ਠੀਕਰ ਭਿੱਤਰ ਵਿੱਚ ਕਹਿ ਦਿੰਦੇ ਹਨ। ਉਸਨੂੰ ਕਿਹਾ ਜਾਂਦਾ ਹੈ ਧਰਮ
ਦੀ ਗਲਾਣੀ। ਮਨੁੱਖ ਸਵੱਛ ਬੁੱਧੀ ਤੋਂ ਬਿਲਕੁਲ ਤੁੱਛ ਬਣ ਜਾਂਦੇ ਹਨ। ਹੁਣ ਬਾਪ ਤੁਹਾਨੂੰ ਸਵੱਛ
ਬੁੱਧੀ ਬਣਾਉਂਦੇ ਹਨ। ਸਵੱਛ ਬਣਦੇ ਹੋ ਯਾਦ ਨਾਲ। ਬਾਪ ਕਹਿੰਦੇ ਹਨ ਹੁਣ ਨਵਯੁਗ ਆਉਂਦਾ ਹੈ, ਉਸਦੀ
ਨਿਸ਼ਾਨੀ ਇਹ ਮਹਾਭਾਰਤ ਲੜ੍ਹਾਈ ਹੈ। ਇਹ ਉਹੀ ਮੁਸਲਾਂ ਵਾਲੀ ਲੜ੍ਹਾਈ ਹੈ, ਜਿਸ ਵਿੱਚ ਅਨੇਕ ਧਰਮ
ਵਿਨਾਸ਼, ਇੱਕ ਧਰਮ ਦੀ ਸਥਾਪਨਾ ਹੋਈ ਸੀ, ਤਾਂ ਜ਼ਰੂਰ ਭਗਵਾਨ ਹੋਵੇਗਾ ਨਾ। ਕ੍ਰਿਸ਼ਨ ਇੱਥੇ ਕਿਵੇਂ ਆ
ਸੱਕਣ? ਗਿਆਨ ਦਾ ਸਾਗਰ ਨਿਰਾਕਾਰ ਜਾਂ ਸ਼੍ਰੀਕ੍ਰਿਸ਼ਨ? ਸ਼੍ਰੀਕ੍ਰਿਸ਼ਨ ਨੂੰ ਇਹ ਗਿਆਨ ਹੀ ਨਹੀਂ
ਹੋਵੇਗਾ। ਇਹ ਗਿਆਨ ਹੀ ਗੁੰਮ ਹੋ ਜਾਂਦਾ ਹੈ। ਤੁਹਾਡੇ ਵੀ ਫ਼ੇਰ ਭਗਤੀ ਮਾਰ੍ਗ ਵਿੱਚ ਚਿੱਤਰ ਬਣਨਗੇ।
ਤੁਸੀਂ ਪੂਜਯ ਹੀ ਪੁਜਾਰੀ ਬਣਦੇ ਹੋ, ਕਲਾ ਘੱਟ ਹੋ ਜਾਂਦੀਆਂ ਹਨ। ਉਮਰ ਵੀ ਘੱਟ ਹੁੰਦੀ ਜਾਂਦੀ ਹੈ
ਕਿਉਂਕਿ ਭੋਗੀ ਬਣ ਜਾਂਦੇ ਹੋ। ਉੱਥੇ ਹਨ ਯੋਗੀ। ਇਵੇਂ ਨਹੀਂ ਕਿ ਕਿਸੇ ਦੀ ਯਾਦ ਵਿੱਚ ਯੋਗ ਲਗਾਉਂਦੇ
ਹੋ। ਉੱਥੇ ਹੈ ਹੀ ਪਵਿੱਤਰ। ਕ੍ਰਿਸ਼ਨ ਨੂੰ ਵੀ ਯੋਗੇਸ਼ਵਰ ਕਹਿੰਦੇ ਹਨ। ਇਸ ਵਕ਼ਤ ਸ਼੍ਰੀਕ੍ਰਿਸ਼ਨ ਦੀ
ਆਤਮਾ ਬਾਪ ਦੇ ਨਾਲ ਯੋਗ ਲੱਗਾ ਰਹੀ ਹੈ। ਸ਼੍ਰੀਕ੍ਰਿਸ਼ਨ ਦੀ ਆਤਮਾ ਇਸ ਵਕ਼ਤ ਯੋਗੇਸ਼ਵਰ ਹੈ, ਸਤਿਯੁਗ
ਵਿੱਚ ਯੋਗੇਸ਼ਵਰ ਨਹੀਂ ਕਹਾਂਗੇ। ਉੱਥੇ ਤਾਂ ਪ੍ਰਿੰਸ ਬਣਦੀ ਹੈ। ਤਾਂ ਤੁਹਾਡੀ ਪਿਛਾੜੀ ਵਿੱਚ ਅਜਿਹੀ
ਅਵਸਥਾ ਰਹਿਣੀ ਚਾਹੀਦੀ ਜੋ ਸਿਵਾਏ ਬਾਪ ਦੇ ਹੋਰ ਕੋਈ ਸ਼ਰੀਰ ਦੀ ਯਾਦ ਨਾ ਰਹੇ। ਸ਼ਰੀਰ ਤੋਂ ਅਤੇ
ਪੁਰਾਣੀ ਦੁਨੀਆਂ ਤੋਂ ਮਮਤਵ ਮਿਟ ਜਾਵੇ। ਸੰਨਿਆਸੀ ਰਹਿੰਦੇ ਤਾਂ ਪੁਰਾਣੀ ਦੁਨੀਆਂ ਵਿੱਚ ਹਨ ਪਰ
ਘਰਬਾਰ ਤੋਂ ਮਮਤਵ ਮਿਟਾ ਦਿੰਦੇ ਹਨ। ਬ੍ਰਹਮ ਨੂੰ ਈਸ਼ਵਰ ਸਮਝ ਉਨ੍ਹਾਂ ਨਾਲ ਯੋਗ ਲਗਾਉਂਦੇ ਹਨ। ਆਪਣੇ
ਨੂੰ ਬ੍ਰਹਮ ਗਿਆਨੀ, ਤਤਵ ਗਿਆਨੀ ਕਹਿੰਦੇ ਹਨ। ਸਮਝਦੇ ਹਨ ਅਸੀਂ ਬ੍ਰਹਮ ਵਿੱਚ ਲੀਨ ਹੋ ਜਾਵਾਂਗੇ।
ਬਾਪ ਕਹਿੰਦੇ ਹਨ ਇਹ ਸਭ ਗ਼ਲਤ ਹੈ। ਰਾਈਟ ਤਾਂ ਮੈਂ ਹਾਂ, ਮੈਨੂੰ ਹੀ ਸੱਚ ਕਿਹਾ ਜਾਂਦਾ ਹੈ।
ਤਾਂ ਬਾਪ ਸਮਝਾਉਂਦੇ ਹਨ
ਯਾਦ ਦੀ ਯਾਤਰਾ ਬੜੀ ਪੱਕੀ ਚਾਹੀਦੀ। ਗਿਆਨ ਤਾਂ ਬੜਾ ਸਹਿਜ ਹੈ। ਦੇਹੀ - ਅਭਿਮਾਨੀ ਬਣਨ ਵਿੱਚ ਹੀ
ਮਿਹਨਤ ਹੈ। ਬਾਪ ਕਹਿੰਦੇ ਹਨ ਕਿਸੇ ਦੀ ਵੀ ਦੇਹ ਯਾਦ ਨਾ ਆਵੇ, ਇਹ ਹੈ ਭੂਤਾਂ ਦੀ ਯਾਦ, ਭੂਤ ਪੂਜਾ।
ਮੈਂ ਤਾਂ ਅਸ਼ਰੀਰੀ ਹਾਂ, ਤੁਹਾਨੂੰ ਯਾਦ ਕਰਨਾ ਹੈ ਮੈਨੂੰ। ਇਨ੍ਹਾਂ ਅੱਖਾਂ ਨਾਲ ਵੇਖਦੇ ਹੋਏ ਬੁੱਧੀ
ਨਾਲ ਬਾਪ ਨੂੰ ਯਾਦ ਕਰੋ। ਬਾਪ ਦੇ ਡਾਇਰੈਕਸ਼ਨ ਤੇ ਚੱਲੋ ਤਾਂ ਧਰਮਰਾਜ ਦੀਆਂ ਸਜਾਵਾਂ ਤੋਂ ਛੁੱਟ
ਜਾਵੋਗੇ। ਪਾਵਨ ਬਣੋਂਗੇ ਤਾਂ ਸਜ਼ਾਵਾਂ ਖ਼ਤਮ ਹੋ ਜਾਣਗੀਆਂ, ਬੜੀ ਭਾਰੀ ਮੰਜਿਲ ਹੈ। ਪ੍ਰਜਾ ਬਣਨਾ ਤਾਂ
ਬਹੁਤ ਸਹਿਜ ਹੈ, ਉਸ ਵਿੱਚ ਵੀ ਸਾਹੂਕਾਰ ਪ੍ਰਜਾ, ਗ਼ਰੀਬ ਪ੍ਰਜਾ ਕੌਣ - ਕੌਣ ਬਣ ਸਕਦੇ ਹਨ, ਸਭ
ਸਮਝਾਉਂਦੇ ਹਨ। ਪਿਛਾੜੀ ਵਿੱਚ ਤੁਹਾਡੀ ਬੁੱਧੀ ਦਾ ਯੋਗ ਰਹਿਣਾ ਚਾਹੀਦਾ ਬਾਪ ਅਤੇ ਘਰ ਨਾਲ। ਜਿਵੇਂ
ਐਕਟਰਸ ਦਾ ਨਾਟਕ ਵਿੱਚ ਪਾਰ੍ਟ ਪੂਰਾ ਹੁੰਦਾ ਹੈ ਤਾਂ ਬੁੱਧੀ ਘਰ ਵਿੱਚ ਚਲੀ ਜਾਂਦੀ ਹੈ। ਇਹ ਹੈ
ਬੇਹੱਦ ਦੀ ਗੱਲ। ਉਹ ਹੁੰਦੀ ਹੈ ਹੱਦ ਦੀ ਆਮਦਨੀ, ਇਹ ਹੈ ਬੇਹੱਦ ਦੀ ਆਮਦਨੀ। ਚੰਗੇ ਐਕਟਰਸ ਦੀ ਆਮਦਨੀ
ਵੀ ਬਹੁਤ ਹੁੰਦੀ ਹੈ ਨਾ। ਤਾਂ ਬਾਪ ਕਹਿੰਦੇ ਹਨ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਬੁੱਧੀਯੋਗ ਉੱਥੇ
ਲਗਾਉਣਾ ਹੈ। ਉਹ ਆਸ਼ਿਕ - ਮਾਸ਼ੂਕ ਹੁੰਦੇ ਹਨ ਇੱਕ - ਦੂਜੇ ਦੇ। ਇੱਥੇ ਤਾਂ ਸਭ ਆਸ਼ਿਕ ਹਨ ਇੱਕ ਮਾਸ਼ੂਕ
ਦੇ। ਉਨ੍ਹਾਂ ਨੂੰ ਹੀ ਸਭ ਯਾਦ ਕਰਦੇ ਹਨ। ਵੰਡਰਫੁੱਲ ਮੁਸਾਫ਼ਿਰ ਹੈ ਨਾ। ਇਸ ਵਕ਼ਤ ਆਏ ਹਨ ਸਭ ਦੁੱਖਾਂ
ਤੋਂ ਛੁਡਾਕੇ ਸਦਗਤੀ ਵਿੱਚ ਲੈ ਜਾਣ ਲਈ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਸੱਚਾ - ਸੱਚਾ ਮਾਸ਼ੂਕ। ਉਹ
ਇੱਕ - ਦੂਜੇ ਦੇ ਸ਼ਰੀਰ ਤੇ ਆਸ਼ਿਕ ਹੁੰਦੇ ਹਨ, ਵਿਕਾਰ ਦੀ ਗੱਲ ਨਹੀਂ। ਉਸਨੂੰ ਕਹਾਂਗੇ ਦੇਹ -
ਅਭਿਮਾਨ ਦਾ ਯੋਗ। ਉਹ ਭੂਤਾਂ ਦੀ ਯਾਦ ਹੋ ਗਈ। ਮਨੁੱਖ ਨੂੰ ਯਾਦ ਕਰਨਾ ਮਤਲਬ 5 ਭੂਤਾਂ ਨੂੰ,
ਪ੍ਰਕ੍ਰਿਤੀ ਨੂੰ ਯਾਦ ਕਰਨਾ। ਬਾਪ ਕਹਿੰਦੇ ਹਨ ਪ੍ਰਕ੍ਰਿਤੀ ਨੂੰ ਭੁੱਲ ਮੈਨੂੰ ਯਾਦ ਕਰੋ। ਮਿਹਨਤ ਹੈ
ਨਾ ਅਤੇ ਫ਼ੇਰ ਦੈਵੀਗੁਣ ਵੀ ਚਾਹੀਦੇ। ਕਿਸੇ ਤੋਂ ਬਦਲਾ ਲੈਣਾ, ਇਹ ਵੀ ਆਸੁਰੀ ਗੁਣ ਹਨ। ਸਤਿਯੁਗ
ਵਿੱਚ ਹੁੰਦਾ ਹੀ ਹੈ ਇੱਕ ਧਰਮ, ਬਦਲੇ ਦੀ ਗੱਲ ਨਹੀਂ। ਉਹ ਹੈ ਅਦਵੈਤ ਦੇਵਤਾ ਧਰਮ ਜੋ ਸ਼ਿਵਬਾਬਾ
ਬਗ਼ੈਰ ਕੋਈ ਸਥਾਪਨ ਕਰ ਨਾ ਸਕੇ। ਸੂਖਸ਼ਮਵਤਨਵਾਸੀ ਦੇਵਤਾਵਾਂ ਨੂੰ ਕਹਿਣਗੇ ਫਰਿਸ਼ਤੇ। ਇਸ ਵਕ਼ਤ ਤੁਸੀਂ
ਹੋ ਬ੍ਰਾਹਮਣ ਫ਼ੇਰ ਫਰਿਸ਼ਤਾ ਬਣੋਂਗੇ। ਫ਼ੇਰ ਵਾਪਿਸ ਜਾਣਗੇ ਘਰ ਫ਼ੇਰ ਨਵੀਂ ਦੁਨੀਆਂ ਵਿੱਚ ਆਕੇ ਦੈਵੀ
ਗੁਣ ਵਾਲੇ ਮਨੁੱਖ ਮਤਲਬ ਦੇਵਤਾ ਬਣਨਗੇ। ਹੁਣ ਸ਼ੁਦ੍ਰ ਤੋਂ ਬ੍ਰਾਹਮਣ ਬਣਦੇ ਹੋ। ਪ੍ਰਜਾਪਿਤਾ ਬ੍ਰਹਮਾ
ਦਾ ਬੱਚਾ ਨਾ ਬਣੇ ਤਾਂ ਵਰਸਾ ਕਿਵ਼ੇਂ ਲਵੋਗੇ ਪ੍ਰਜਾਪਿਤਾ ਬ੍ਰਹਮਾ ਅਤੇ ਮੰਮਾ, ਉਹ ਫੇਰ ਲਕਸ਼ਮੀ -
ਨਾਰਾਇਣ ਬਣਦੇ ਹਨ। ਹੁਣ ਵੇਖੋ ਤੁਹਾਨੂੰ ਜੈਨੀ ਲੋਕੀ ਕਹਿੰਦੇ ਹਨ ਸਾਡਾ ਧਰਮ ਸਭਤੋਂ ਪੁਰਾਣਾ ਹੈ।
ਹੁਣ ਅਸਲ ਵਿੱਚ ਮਹਾਵੀਰ ਤਾਂ ਆਦਿ ਦੇਵ ਬ੍ਰਹਮਾ ਨੂੰ ਹੀ ਕਹਿੰਦੇ ਹਨ। ਹੈ ਬ੍ਰਹਮਾ ਹੀ, ਪਰ ਕੋਈ
ਜੈਨ ਮੁਨੀ ਆਇਆ ਤਾਂ ਉਹਨੇ ਮਹਾਵੀਰ ਨਾਮ ਰੱਖ ਦਿੱਤਾ। ਹੁਣ ਤੁਸੀਂ ਸਭ ਮਹਾਵੀਰ ਹੋ ਨਾ। ਮਾਇਆ ਤੇ
ਜਿੱਤ ਪਾ ਰਹੇ ਹੋ। ਤੁਸੀਂ ਸਭ ਬਹਾਦੁਰ ਬਣਦੇ ਹੋ। ਸੱਚੇ - ਸੱਚੇ ਮਹਾਵੀਰ - ਮਹਾਵੀਰਨੀਆਂ ਤੁਸੀਂ
ਹੋ। ਤੁਹਾਡਾ ਨਾਮ ਹੈ ਸ਼ਿਵ ਸ਼ਕਤੀ, ਸ਼ੇਰ ਤੇ ਸਵਾਰੀ ਹੈ ਅਤੇ ਮਹਾਂਰਥੀਆਂ ਦੀ ਹਾਥੀ ਤੇ। ਫੇਰ ਵੀ ਬਾਪ
ਕਹਿੰਦੇ ਹਨ ਬੜੀ ਭਾਰੀ ਮੰਜਿਲ ਹੈ। ਇੱਕ ਬਾਪ ਨੂੰ ਯਾਦ ਕਰਨਾ ਹੈ ਤਾਂ ਵਿਕਰਮ ਵਿਨਾਸ਼ ਹੋਣ, ਹੋਰ
ਕੋਈ ਰਸਤਾ ਨਹੀਂ ਹੈ। ਯੋਗਬਲ ਨਾਲ ਤੁਸੀਂ ਵਿਸ਼ਵ ਤੇ ਰਾਜ ਕਰਦੇ ਹੋ। ਆਤਮਾ ਕਹਿੰਦੀ ਹੈ, ਹੁਣ ਮੈਨੂੰ
ਘਰ ਜਾਣਾ ਹੈ, ਇਹ ਪੁਰਾਣੀ ਦੁਨੀਆਂ ਹੈ, ਇਹ ਹੈ ਬੇਹੱਦ ਦਾ ਸੰਨਿਆਸ। ਗ੍ਰਹਿਸਤ ਵਿਵਹਾਰ ਵਿੱਚ
ਰਹਿੰਦੇ ਪਵਿੱਤਰ ਬਣਨਾ ਹੈ ਅਤੇ ਚੱਕਰ ਨੂੰ ਸਮਝਣ ਨਾਲ ਚੱਕਰਵਰਤੀ ਰਾਜਾ ਬਣ ਜਾਵੋਗੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਧਰਮਰਾਜ ਦੀਆਂ
ਸਜ਼ਾਵਾਂ ਤੋਂ ਬਚਨ ਦੇ ਲਈ ਕਿਸੇ ਦੀ ਵੀ ਦੇਹ ਨੂੰ ਯਾਦ ਨਹੀਂ ਕਰਨਾ ਹੈ, ਇਨ੍ਹਾਂ ਅੱਖਾਂ ਤੋਂ ਸਭ
ਕੁਝ ਵੇਖਦੇ ਹੋਏ ਇੱਕ ਬਾਪ ਨੂੰ ਯਾਦ ਕਰਨਾ ਹੈ, ਅਸ਼ਰੀਰੀ ਬਣਨ ਦਾ ਅਭਿਆਸ ਕਰਨਾ ਹੈ। ਪਾਵਨ ਬਣਨਾ
ਹੈ।
2. ਮੁਕਤੀ ਅਤੇ
ਜੀਵਨਮੁਕਤੀ ਦਾ ਰਸਤਾ ਸਭਨੂੰ ਦੱਸਣਾ ਹੈ। ਹੁਣ ਨਾਟਕ ਪੂਰਾ ਹੋਇਆ, ਘਰ ਜਾਣਾ ਹੈ - ਇਸ ਸਮ੍ਰਿਤੀ
ਨਾਲ ਬੇਹੱਦ ਦੀ ਆਮਦਨੀ ਜਮਾ ਕਰਨੀ ਹੈ।
ਵਰਦਾਨ:-
ਇੱਕ ਸੈਕਿੰਡ ਦੀ ਬਾਜੀ ਨਾਲ ਸਾਰੇ ਕਲਪ ਦੀ ਤਕਦੀਰ ਬਣਾਉਣ ਵਾਲੇ, ਸ੍ਰੇਸ਼ਠ ਤਕਦੀਰਵਾਨ ਭਵ।
ਇਸ ਸੰਗਮ ਦੇ ਸਮੇਂ ਨੂੰ
ਵਰਦਾਨ ਮਿਲਿਆ ਹੈ ਜੋ ਚਾਹੋ, ਜਿਵੇਂ ਚਾਹੋ, ਜਿਨਾਂ ਚਾਹੋ ਉਣਾਂ ਭਾਗ ਬਣਾ ਸਕਦੇ ਹੋ ਕਿਉਂਕਿ ਭਾਗ
ਵਿਧਾਤਾ ਬਾਪ ਨੇ ਤਕਦੀਰ ਬਨਾਉਣ ਦੀ ਚਾਬੀ ਬੱਚਿਆਂ ਦੇ ਹੱਥ ਵਿਚ ਦਿੱਤੀ ਹ। ਲਾਸ੍ਟ ਵਾਲਾ ਵੀ ਫਾਸਟ
ਜਾਕੇ ਫਸਟ ਆ ਸਕਦਾ ਹੈ। ਸਿਰਫ ਸੇਵਾਵਾਂ ਦੇ ਵਿਸਤਾਰ ਵਿਚ ਖੁਦ ਦੀ ਸਥਿਤੀ ਸੈਕਿੰਡ ਵਿਚ ਸਾਰ ਸਵਰੂਪ
ਬਨਾਉਣ ਦਾ ਅਭਿਆਸ ਕਰੋ। ਹੁਣੇ - ਹੁਣੇ ਡਾਇਰੈਕਸ਼ਨ ਮਿਲੇ ਇੱਕ ਸੈਕਿੰਡ ਵਿਚ ਮਾਸਟਰ ਬੀਜ ਹੋ ਜਾਵੋ
ਤਾਂ ਟਾਇਮ ਨਾ ਲੱਗੇ। ਇਸ ਇੱਕ ਸੈਕਿੰਡ ਦੀ ਬਾਜੀ ਨਾਲ ਸਾਰੇ ਕਲਪ ਦੀ ਤਕਦੀਰ ਬਣਾ ਸਕਦੇ ਹੋ।
ਸਲੋਗਨ:-
ਡਬਲ ਸੇਵਾ
ਦ੍ਵਾਰਾ ਪਾਵਰ ਫੁੱਲ ਵਾਯੂਮੰਡਲ ਬਣਾਓ ਤਾਂ ਪ੍ਰਾਕ੍ਰਿਤੀ ਦਾਸੀ ਬਣ ਜਾਵੇਗੀ।
ਅਵਿਅਕਤ ਇਸ਼ਾਰੇ -
ਇਕਾਂਤਪ੍ਰਿਅ ਬਣੋ ਏਕਤਾ ਅਤੇ ਇਕਾਗ੍ਰਤਾ ਨੂੰ ਅਪਣਾਓ।
ਅਨੇਕ ਬ੍ਰਿਖਾਂ ਦੀਆਂ
ਟਾਹਣੀਆਂ ਹੁਣ ਇੱਕ ਹੀ ਚੰਦਨ ਦਾ ਬ੍ਰਿਖ ਹੋ ਗਿਆ। ਲੋਕੀ ਕਹਿੰਦੇ ਹਨ - ਦੋ ਚਾਰ ਮਾਤਾਵਾਂ ਵੀ ਆਪਸ
ਵਿੱਚ ਇੱਕਠੇ ਨਹੀਂ ਰਹਿ ਸਕਦੀ ਅਤੇ ਹੁਣ ਮਾਤਾਵਾਂ ਸਾਰੇ ਵਿਸ਼ਵ ਵਿਚ ਏਕਤਾ ਸਥਾਪਨ ਕਰਨ ਦੇ ਨਿਮਿਤ
ਹੈ। ਮਾਤਾਵਾਂ ਨੇ ਹੀ ਭਿੰਨਤਾ ਵਿਚ ਏਕਤਾ ਲਿਆਂਦੀ ਹੈ। ਦੇਸ਼ ਵੱਖ ਹੈ, ਭਾਸ਼ਾ ਵੱਖ - ਵੱਖ ਹੈ,
ਕਲਚਰ ਵੱਖ - ਵੱਖ ਹੈ ਲੇਕਿਨ ਤੁਸੀ ਆਪ ਲੋਕਾਂ ਨੇ ਭਿੰਨਤਾ ਨੂੰ ਏਕਤਾ ਵਿਚ ਲਿਆਂਦਾ ਹੈ।