04.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਹੁਣ
ਤੁਸੀਂ ਪੁਰਸ਼ੋਤਮ ਬਣਨ ਦਾ ਪੁਰਸ਼ਾਰਥ ਕਰਦੇ ਹੋ, ਪੁਰਸ਼ੋਤਮ ਹਨ ਦੇਵਤੇ, ਕਿਉਂਕਿ ਉਹ ਹਨ ਪਾਵਨ, ਤੁਸੀਂ
ਪਾਵਨ ਬਣ ਰਹੇ ਹੋ"
ਪ੍ਰਸ਼ਨ:-
ਬੇਹੱਦ ਦੇ ਬਾਪ
ਨੇ ਤੁਸੀਂ ਬੱਚਿਆਂ ਨੂੰ ਸ਼ਰਨ ਕਿਉਂ ਦਿੱਤੀ ਹੈ?
ਉੱਤਰ:-
ਕਿਉਂਕਿ ਅਸੀਂ
ਸਭ ਰਫਿਊਜ਼ ਦੇ ( ਕਿਚੜ੍ਹੇ ਦੇ ) ਡੱਬੇ ਵਿੱਚ ਪਏ ਹੋਏ ਸੀ। ਬਾਪ ਸਾਨੂੰ ਕਿਚੜ੍ਹੇ ਦੇ ਡੱਬੇ ਵਿਚੋਂ
ਕੱਢ ਕੇ ਗੁਲ - ਗੁਲ ਬਣਾਉਂਦੇ ਹਨ। ਆਸੁਰੀ ਗੁਣਾਂ ਵਾਲਿਆਂ ਨੂੰ ਦੈਵੀ ਗੁਣਾਂ ਵਾਲਾ ਬਣਾਉਂਦੇ ਹਨ।
ਡਰਾਮੇ ਅਨੁਸਾਰ ਬਾਪ ਨੇ ਆਕੇ ਸਾਨੂੰ ਕਿਚੜੇ ਵਿਚੋਂ ਕੱਢ ਕੇ ਅਡਾਪਟ ਕਰਕੇ ਸਾਨੂੰ ਆਪਣਾ ਬਣਾਇਆ ਹੈ।
ਗੀਤ:-
ਇਹ ਕੌਣ ਆਇਆ
ਅੱਜ ਸਵੇਰੇ - ਸਵੇਰੇ...
ਓਮ ਸ਼ਾਂਤੀ
ਰਾਤ ਨੂੰ ਦਿਨ ਬਣਾਉਣ ਦੇ ਲਈ ਬਾਪ ਨੂੰ ਆਉਣਾ ਪਵੇ। ਹੁਣ ਤੁਸੀਂ ਬੱਚੇ ਜਾਣਦੇ ਹੋ ਕਿ ਬਾਪ ਆਇਆ
ਹੋਇਆ ਹੈ। ਪਹਿਲਾਂ ਅਸੀਂ ਸ਼ੁਦ੍ਰ ਵਰਣ ਦੇ ਸੀ, ਸ਼ੁਦ੍ਰ ਬੁੱਧੀ ਸੀ। ਵਰਣਾਂ ਵਾਲਾ ਚਿੱਤਰ ਵੀ ਸਮਝਾਉਣ
ਦੇ ਲਈ ਬਹੁਤ ਵਧੀਆ ਹੈ। ਬੱਚੇ ਜਾਣਦੇ ਹਨ ਅਸੀਂ ਇਨ੍ਹਾਂ ਵਰਣਾਂ ਵਿੱਚ ਕਿਵ਼ੇਂ ਚੱਕਰ ਲਗਾਉਂਦੇ
ਹਾਂ। ਹੁਣ ਸਾਨੂੰ ਪਰਮਪਿਤਾ ਪ੍ਰਮਾਤਮਾ ਨੇ ਸ਼ੁਦ੍ਰ ਤੋਂ ਬ੍ਰਾਹਮਣ ਬਣਾਇਆ ਹੈ। ਕਲਪ - ਕਲਪ, ਕਲਪ ਦੇ
ਸੰਗਮਯੁਗੇ ਅਸੀਂ ਬ੍ਰਾਹਮਣ ਬਣਦੇ ਹਾਂ। ਬ੍ਰਾਹਮਣਾਂ ਨੂੰ ਪੁਰਸ਼ੋਤਮ ਨਹੀਂ ਕਹਾਂਗੇ। ਪੁਰਸ਼ੋਤਮ ਤਾਂ
ਦੇਵਤਾਵਾਂ ਨੂੰ ਕਹਾਂਗੇ। ਬ੍ਰਾਹਮਣ ਇੱਥੇ ਪੁਰਸ਼ਾਰਥ ਕਰਦੇ ਹਨ ਪੁਰਸ਼ੋਤਮ ਬਣਨ ਦੇ ਲਈ। ਪਤਿਤ ਤੋਂ
ਪਾਵਨ ਬਣਨ ਦੇ ਲਈ ਹੀ ਬਾਪ ਨੂੰ ਬੁਲਾਉਂਦੇ ਹਨ। ਤਾਂ ਆਪਣੇ ਨੂੰ ਪੁੱਛਣਾ ਚਾਹੀਦਾ ਹੈ ਕਿ ਅਸੀਂ
ਪਾਵਨ ਕਿਥੋਂ ਤੱਕ ਬਣ ਰਹੇ ਹਾਂ? ਸਟੂਡੈਂਟ ਵੀ ਪੜ੍ਹਾਈ ਦੇ ਲਈ ਵਿਚਾਰ ਸਾਗਰ ਮੰਥਨ ਕਰਦੇ ਹਨ ਨਾ।
ਸਮਝਦੇ ਹਨ ਇਸ ਪੜ੍ਹਾਈ ਨਾਲ ਅਸੀਂ ਇਹ ਬਣਾਂਗੇ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਹੁਣ ਅਸੀਂ
ਬ੍ਰਾਹਮਣ ਬਣੇ ਹਾਂ ਦੇਵਤਾ ਬਣਨ ਦੇ ਲਈ। ਇਹ ਹੈ ਅਮੁੱਲ ਜੀਵਨ ਕਿਉਂਕਿ ਤੁਸੀਂ ਈਸ਼ਵਰੀਏ ਸੰਤਾਨ ਹੋ।
ਈਸ਼ਵਰ ਤੁਹਾਨੂੰ ਰਾਜਯੋਗ ਸਿਖਾ ਰਹੇ ਹਨ, ਪਤਿਤ ਤੋਂ ਪਾਵਨ ਬਣਾ ਰਹੇ ਹਨ। ਪਾਵਨ ਦੇਵਤਾ ਬਣਦੇ ਹਨ।
ਵਰਣਾਂ ਤੇ ਸਮਝਾਉਂਣਾ ਬਹੁਤ ਚੰਗਾ ਹੈ। ਸੰਨਿਆਸੀ ਆਦਿ ਇਨ੍ਹਾਂ ਗੱਲਾਂ ਤੇ ਨਹੀਂ ਠਹਿਰਣਗੇ। ਬਾਕੀ
84 ਜਨਮਾਂ ਦਾ ਹਿਸਾਬ ਸਮਝ ਸਕਦੇ ਹਨ। ਇਹ ਵੀ ਸਮਝ ਸਕਦੇ ਹਨ ਕਿ ਅਸੀਂ ਸੰਨਿਆਸ ਧਰਮ ਵਾਲੇ 84 ਜਨਮ
ਨਹੀਂ ਲੈਂਦੇ ਹਾਂ। ਇਸਲਾਮੀ ਬੋਧੀ ਆਦਿ ਵੀ ਸਮਝਣਗੇ ਅਸੀਂ 84 ਜਨਮ ਨਹੀਂ ਲੈਂਦੇ ਹਾਂ। ਹਾਂ
ਪੁਨਰਜਨਮ ਲੈਂਦੇ ਹਾਂ। ਪਰੰਤੂ ਘੱਟ। ਤੁਹਾਡੇ ਸਮਝਾਉਣ ਤੇ ਝੱਟ ਸਮਝ ਜਾਣਗੇ। ਸਮਝਾਉਣ ਦੀ ਵੀ ਯੁਕਤੀ
ਚਾਹੀਦੀ ਹੈ। ਤੁਸੀਂ ਬੱਚੇ ਇੱਥੇ ਸਾਮ੍ਹਣੇ ਬੈਠੇ ਹੋ ਤਾਂ ਬਾਬਾ ਬੁੱਧੀ ਨੂੰ ਰਿਫਰੇਸ਼ ਕਰਦੇ ਹਨ ਜਿਵੇਂ
ਹੋਰ ਬੱਚੇ ਵੀ ਇੱਥੇ ਆਉਂਦੇ ਹਨ ਰਿਫਰੇਸ਼ ਹੋਣ ਦੇ ਲਈ। ਤੁਹਾਨੂੰ ਤੇ ਰੋਜ ਬਾਬਾ ਰਿਫਰੇਸ਼ ਕਰਦੇ ਹਨ
ਕਿ ਇਹ ਧਾਰਨਾ ਕਰੋ। ਬੁੱਧੀ ਵਿੱਚ ਇਹ ਹੀ ਖਿਆਲ ਚਲਦੇ ਰਹਿਣ, ਅਸੀਂ 84 ਜਨਮ ਕਿਵ਼ੇਂ ਲੈਂਦੇ ਹਾਂ?
ਕਿਵ਼ੇਂ ਸ਼ੁਦ੍ਰ ਤੋਂ ਬ੍ਰਾਹਮਣ ਬਣੇ ਹਾਂ? ਬ੍ਰਹਮਾ ਦੀ ਸੰਤਾਨ ਬ੍ਰਾਹਮਣ। ਹੁਣ ਬ੍ਰਹਮਾਂ ਕਿਥੋਂ ਆਵੇ?
ਬਾਪ ਬੈਠ ਸਮਝਾਉਂਦੇ ਹਨ ਮੈਂ ਇਨ੍ਹਾਂ ਦਾ ਨਾਮ ਬ੍ਰਹਮਾ ਰੱਖਦਾ ਹਾ। ਇਹ ਜੋ ਬ੍ਰਹਮਾਕੁਮਾਰ -
ਕੁਮਾਰੀਆਂ ਹਨ ਇਹ ਫੈਮਿਲੀ ਹੋ ਗਏ। ਤਾਂ ਜਰੂਰ ਅਡੋਪਟਿਡ ਹਨ। ਬਾਪ ਹੀ ਅਡੋਪਟ ਕਰਣਗੇ। ਉਨ੍ਹਾਂ ਨੂੰ
ਬਾਪ ਕਿਹਾ ਜਾਂਦਾ ਹੈ, ਦਾਦਾ ਨਹੀਂ ਕਹਾਂਗੇ। ਬਾਪ ਨੂੰ ਬਾਪ ਹੀ ਕਿਹਾ ਜਾਂਦਾ ਹੈ। ਮਲਕੀਅਤ ਮਿਲਦੀ
ਹੈ ਬਾਪ ਤੋਂ। ਕੋਈ ਚਾਚਾ, ਮਾਮਾ ਜਾਂ ਬਰਾਦਰੀ ਵਾਲਾ ਵੀ ਅਡੋਪਟ ਕਰਦੇ ਹਨ। ਜਿਵੇਂ ਬਾਪ ਨੇ ਸੁਣਾਇਆ
ਸੀ ਇੱਕ ਬੱਚੀ ਕਿਚੜ੍ਹੇ ਦੇ ਡੱਬੇ ਵਿੱਚ ਪਈ ਸੀ, ਉਹ ਕਿਸੇ ਨੇ ਚੁੱਕ ਕੇ ਕਿਸੇ ਦੀ ਗੋਦ ਵਿੱਚ ਦਿੱਤੀ
ਕਿਉਂਕਿ ਉਨ੍ਹਾਂ ਦਾ ਆਪਣਾ ਬੱਚਾ ਨਹੀਂ ਸੀ। ਤਾਂ ਬੱਚੀ ਜਿਨ੍ਹਾਂ ਦੀ ਗੋਦ ਵਿਚ ਗਈ ਉਨ੍ਹਾਂ ਨੂੰ ਹੀ
ਮੰਮਾ - ਬਾਬਾ ਕਹਿਣ ਲੱਗ ਜਾਵੇਗੀ ਨਾ। ਇਹ ਫਿਰ ਹੈ ਬੇਹੱਦ ਦੀ ਗੱਲ। ਤੁਸੀਂ ਬੱਚੇ ਵੀ ਜਿਵੇਂ
ਬੇਹੱਦ ਦੇ ਕਿਚੜ੍ਹੇ ਵਿੱਚ ਪਏ ਸੀ। ਵਿਸ਼ੇ ਵੈਤਰਨੀ ਨਦੀ ਵਿੱਚ ਪਏ ਸੀ। ਕਿੰਨੇ ਗੰਦੇ ਹੋਏ ਪਏ ਸੀ।
ਡਰਾਮਾ ਅਨੁਸਾਰ ਬਾਪ ਨੇ ਆਕੇ ਉਸ ਕਿਚੜ੍ਹੇ ਤੋਂ ਨਿਕਾਲ ਤੁਹਾਨੂੰ ਅਡੋਪਟ ਕੀਤਾ ਹੈ। ਤਮੋਪ੍ਰਧਾਨ
ਨੂੰ ਕਿਚੜ੍ਹਾ ਹੀ ਕਹਾਂਗੇ ਨਾ। ਆਸੁਰੀ ਗੁਣ ਵਾਲੇ ਮਨੁੱਖ ਹਨ ਦੇਹ - ਅਭਿਮਾਨੀ। ਕਾਮ, ਕ੍ਰੋਧ ਵੀ
ਵੱਡੇ ਵਿਕਾਰ ਹਨ ਨਾ। ਤਾਂ ਤੁਸੀਂ ਰਾਵਣ ਦੇ ਬੜੇ ਰਫਿਊਜ਼ ਵਿੱਚ ਪਏ ਸੀ। ਅਸੁਲ ਵਿੱਚ ਰਫਿਊਜੀ ਵੀ ਹੋ
ਨਾ। ਹੁਣ ਤੁਸੀਂ ਬੇਹੱਦ ਦੇ ਬਾਪ ਦੀ ਸ਼ਰਣ ਲਈ ਹੈ, ਰਫਿਊਜ ਤੋਂ ਨਿਕਲ ਗੁਲ - ਗੁਲ ਦੇਵਤਾ ਬਣਨ ਲਈ।
ਇਸ ਵਕਤ ਸਾਰੀ ਦੁਨੀਆਂ ਰਫ਼ਿਊਜ ਦੇ ਡੱਬੇ ਵਿੱਚ ਪਈ ਹੈ। ਬਾਪ ਆਕੇ ਤੁਹਾਨੂੰ ਬੱਚਿਆਂ ਨੂੰ ਕਿਚੜ੍ਹੇ
ਵਿਚੋਂ ਨਿਕਾਲ ਆਪਣਾ ਬਣਾਉਂਦੇ ਹਨ। ਪ੍ਰੰਤੂ ਕਿਚੜ੍ਹੇ ਵਿੱਚ ਰਹਿਣ ਵਾਲੇ ਇੰਵੇਂ ਹਿਰੇ ( ਆਦਤ ਪਈ
ਹੋਈ ) ਹੋਏ ਹਨ, ਜੋ ਕੱਢਦੇ ਹਨ ਫਿਰ ਵੀ ਕਿਚੜ੍ਹਾ ਹੀ ਚੰਗਾ ਲਗਦਾ ਹੈ। ਬਾਪ ਆਕੇ ਬੇਹੱਦ ਦੇ
ਕਿਚੜ੍ਹੇ ਤੋਂ ਕੱਢਦੇ ਹਨ। ਬੁਲਾਉਂਦੇ ਵੀ ਹਨ ਕਿ ਬਾਬਾ ਆਕੇ ਸਾਨੂੰ ਗੁਲ - ਗੁਲ ਬਣਾਓ। ਕੰਡਿਆਂ ਦੇ
ਜੰਗਲ ਵਿਚੋਂ ਕੱਢ ਫਲਾਵਰ ਬਣਾਓ। ਖੁਦਾਈ ਬਗੀਚੇ ਵਿੱਚ ਬਿਠਾਓ। ਹੁਣ ਅਸੁਰਾਂ ਦੇ ਜੰਗਲ ਵਿੱਚ ਪਏ
ਹਾਂ। ਬਾਪ ਤੁਹਾਨੂੰ ਬੱਚਿਆਂ ਨੂੰ ਗਾਰਡਨ ਵਿੱਚ ਲੈ ਜਾਂਦੇ ਹਨ। ਸ਼ੁਦ੍ਰ ਤੋਂ ਬ੍ਰਾਹਮਣ ਬਣੇ ਹਾਂ
ਫਿਰ ਦੇਵਤਾ ਬਣਾਂਗੇ। ਇਹ ਦੇਵਤਿਆਂ ਦੀ ਰਾਜਧਾਨੀ ਹੈ। ਬ੍ਰਾਹਮਣਾਂ ਦੀ ਰਾਜਾਈ ਹੈ ਨਹੀਂ। ਭਾਵੇਂ
ਪਾਂਡਵ ਨਾਮ ਹੈ ਪਰ ਪਾਂਡਵਾਂ ਦੀ ਰਾਜਾਈ ਨਹੀ ਹੈ। ਰਾਜਾਈ ਪ੍ਰਾਪਤ ਕਰਨ ਦੇ ਲਈ ਬਾਪ ਦੇ ਨਾਲ ਬੈਠੇ
ਹੋ। ਬੇਹੱਦ ਦੀ ਰਾਤ ਹੁਣ ਪੂਰੀ ਹੋ ਬੇਹੱਦ ਦਾ ਦਿਨ ਸ਼ੁਰੂ ਹੁੰਦਾ ਹੈ। ਗੀਤ ਸੁਣਿਆ ਨਾ - ਕੌਣ ਆਇਆ
ਸਵੇਰੇ - ਸਵੇਰੇ… ਸਵੇਰੇ - ਸਵੇਰੇ ਆਉਂਦੇ ਹਨ ਰਾਤ ਨੂੰ ਮਿਟਾ ਕੇ ਦਿਨ ਬਣਾਉਣ। ਮਤਲਬ ਸ੍ਵਰਗ ਦੀ
ਸਥਾਪਨਾ, ਨਰਕ ਦਾ ਵਿਨਾਸ਼ ਕਰਾਉਣ। ਇਹ ਵੀ ਬੁੱਧੀ ਵਿੱਚ ਰਹੇ ਤਾਂ ਖੁਸ਼ੀ ਹੋਵੇ। ਜੋ ਨਵੀਂ ਦੁਨੀਆਂ
ਵਿੱਚ ਉੱਚ ਪਦ ਪਾਉਣ ਵਾਲੇ ਹਨ ਉਹ ਕਦੇ ਆਪਣਾ ਆਸੁਰੀ ਸੁਭਾਅ ਨਹੀਂ ਵਿਖਾਉਣਗੇ। ਜਿਸ ਯੱਗ ਨਾਲ ਇੰਨਾ
ਉੱਚ ਬਣਦੇ ਹਾਂ, ਉਸ ਯੱਗ ਦੀ ਬਹੁਤ ਪਿਆਰ ਨਾਲ ਸੇਵਾ ਕਰਣਗੇ। ਅਜਿਹੇ ਯੱਗ ਵਿੱਚ ਤਾਂ ਹੱਡੀਆਂ ਵੀ
ਦੇ ਦੇਣੀਆਂ ਚਾਹੀਦੀਆਂ ਹਨ। ਆਪਣੇ ਨੂੰ ਵੇਖਣਾ ਚਾਹੀਦਾ ਹੈ - ਇਸ ਚਲਣ ਨਾਲ ਅਸੀਂ ਉੱਚ ਪਦ ਕਿਵ਼ੇਂ
ਪਾਵਾਂਗੇ! ਬੇਸਮਝ ਛੋਟੇ ਬੱਚੇ ਤਾਂ ਨਹੀਂ ਹਾਂ ਨਾ। ਸਮਝ ਸਕਦੇ ਹਾਂ - ਰਾਜਾ ਕਿਵ਼ੇਂ, ਪ੍ਰਜਾ ਕਿਵ਼ੇਂ
ਬਣਦੇ ਹਨ? ਬਾਬਾ ਨੇ ਰਥ ਵੀ ਅਨੁਭਵੀ ਲਿਆ ਹੈ। ਜੋ ਰਾਜਿਆਂ ਆਦਿ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਰਾਜਿਆਂ ਦੇ ਦਾਸ - ਦਾਸੀਆਂ ਨੂੰ ਬਹੁਤ ਸੁੱਖ ਮਿਲਦਾ ਹੈ। ਉਹ ਤੇ ਰਾਜਿਆਂ ਦੇ ਨਾਲ ਹੀ ਰਹਿੰਦੇ ਹਨ।
ਪ੍ਰੰਤੂ ਕਹਾਉਣਗੇ ਤਾਂ ਦਾਸ - ਦਾਸੀ। ਸੁੱਖ ਤਾਂ ਹੈ ਨਾ। ਜੋ ਰਾਜਾ - ਰਾਣੀ ਖਾਣ ਉਹ ਉਨ੍ਹਾਂਨੂੰ
ਮਿਲੇਗਾ। ਬਾਹਰ ਵਾਲੇ ਥੋੜ੍ਹੀ ਨਾ ਖਾ ਸਕਦੇ ਹਨ। ਦਾਸੀਆਂ ਵੀ ਨੰਬਰਵਾਰ ਹੁੰਦੀਆਂ ਹਨ। ਕੋਈ ਸ਼ਿੰਗਾਰ
ਕਰਨ ਵਾਲੀਆਂ, ਕੋਈ ਬੱਚਿਆਂ ਨੂੰ ਸੰਭਾਲਣ ਵਾਲੀਆਂ, ਕੋਈ ਝਾੜੂ ਆਦਿ ਲਗਾਉਣ ਵਾਲੀਆਂ। ਇਥੋਂ ਦੇ
ਰਾਜਿਆਂ ਦੀਆਂ ਇੰਨੀਆਂ ਦਾਸ - ਦਾਸੀਆਂ ਹਨ, ਤਾਂ ਉੱਥੇ ਕਿੰਨੇ ਢੇਰ ਹੋਣਗੇ। ਸਭ ਤੇ ਵੱਖ - ਵੱਖ
ਆਪਣੀ ਚਾਰਜ ਹੁੰਦੀ ਹੈ। ਰਹਿਣ ਦੀ ਜਗ੍ਹਾ ਵੱਖ ਹੁੰਦੀ ਹੈ। ਉਹ ਕੋਈ ਰਾਜੇ - ਰਾਣੀ ਤਰ੍ਹਾਂ ਸਜਾਇਆ
ਹੋਇਆ ਨਹੀਂ ਹੋਵੇਗਾ। ਜਿਵੇਂ ਸਰਵੈਂਟ ਕੁਆਟਰ ਹੁੰਦੇ ਹਨ ਨਾ। ਤਾਂ ਬਾਪ ਚੰਗੀ ਤਰ੍ਹਾਂ ਸਮਝਾਉਂਦੇ
ਹਨ ਆਪਣੇ ਤੇ ਰਹਿਮ ਕਰੋ। ਅਸੀਂ ਉੱਚ ਤੋੰ ਉੱਚ ਬਣੀਏ। ਅਸੀਂ ਹੁਣ ਸ਼ੁਦ੍ਰ ਤੋਂ ਬ੍ਰਾਹਮਣ ਬਣੇ ਹਾਂ।
ਅਹੋ ਸੌਭਾਗਿਆ। ਫਿਰ ਦੇਵਤਾ ਬਣਾਂਗੇ। ਇਹ ਸੰਗਮਯੁਗ ਬਹੁਤ ਕਲਿਆਣਕਾਰੀ ਹੈ। ਤੁਹਾਡੀ ਹਰ ਗੱਲ ਵਿੱਚ
ਕਲਿਆਣ ਭਰਿਆ ਹੋਇਆ ਹੈ। ਭੰਡਾਰੇ ਵਿੱਚ ਵੀ ਯੋਗ ਦੇ ਵਿੱਚ ਰਹਿ ਕੇ ਭੋਜਨ ਬਣਾਓ ਤਾਂ ਬਹੁਤਿਆਂ ਦਾ
ਕਲਿਆਣ ਭਰਿਆ ਹੋਇਆ ਹੈ। ਸ਼੍ਰੀਨਾਥ ਦਵਾਰੇ ਵਿੱਚ ਭੋਜਨ ਬਣਾਉਂਦੇ ਹਨ ਬਿਲਕੁਲ ਹੀ ਸਾਈਲੈਂਸ ਵਿੱਚ।
ਸ਼੍ਰੀਨਾਥ ਹੀ ਯਾਦ ਰਹਿੰਦਾ ਹੈ। ਭਗਤ ਆਪਣੀ ਭਗਤੀ ਵਿੱਚ ਬਹੁਤ ਮਸਤ ਰਹਿੰਦੇ ਹਨ। ਤੁਹਾਨੂੰ ਫਿਰ
ਗਿਆਨ ਵਿੱਚ ਮਸਤ ਰਹਿਣਾ ਚਾਹੀਦਾ ਹੈ। ਕ੍ਰਿਸ਼ਨ ਦੀ ਅਜਿਹੀ ਭਗਤੀ ਹੁੰਦੀ ਹੈ ਗੱਲ ਹੀ ਨਾ ਪੁੱਛੋ।
ਵ੍ਰਿੰਦਾਵਨ ਵਿੱਚ ਦੋ ਬੱਚੀਆਂ ਹਨ, ਪੂਰੀਆਂ ਭਗਤਨੀਆਂ ਹਨ, ਕਹਿੰਦੀਆਂ ਹਨ ਬਸ ਅਸੀਂ ਇੱਥੇ ਹੀ
ਰਹਾਂਗੀਆਂ। ਇੱਥੇ ਹੀ ਸ਼ਰੀਰ ਛੱਡਾਂਗੀਆਂ, ਕ੍ਰਿਸ਼ਨ ਦੀ ਯਾਦ ਵਿੱਚ। ਉਨ੍ਹਾਂ ਨੂੰ ਬਹੁਤ ਕਹਿੰਦੇ ਹਨ
ਚੰਗੇ ਮਕਾਨ ਵਿੱਚ ਜਾਕੇ ਰਹੋ, ਗਿਆਨ ਲੳ, ਕਹਿੰਦੀਆਂ ਹਨ ਅਸੀਂ ਇੱਥੇ ਹੀ ਰਹਾਂਗੀਆਂ। ਤਾਂ ਉਨ੍ਹਾਂ
ਨੂੰ ਕਹਾਂਗੇ ਭਗਤ ਸ਼੍ਰੋਮਣੀ। ਕ੍ਰਿਸ਼ਨ ਤੇ ਕਿੰਨਾ ਨਿਉਛਾਵਰ ਜਾਂਦੇ ਹਨ। ਹੁਣ ਤੁਹਾਨੂੰ ਬਾਪ ਤੇ
ਨਿਉਛਾਵਰ ਹੋਣਾ ਹੈ। ਪਹਿਲਾਂ - ਪਹਿਲਾਂ ਸ਼ਿਵਬਾਬਾ ਤੇ ਕਿੰਨੇ ਨਿਉਛਾਵਰ ਹੋਏ। ਢੇਰ ਦੇ ਢੇਰ ਆਏ। ਜਦੋਂ
ਇੰਡੀਆ ਵਿੱਚ ਆਏ ਤਾਂ ਬਹੁਤਿਆਂ ਨੂੰ ਆਪਣਾ ਘਰਬਾਰ ਯਾਦ ਆਉਣ ਲੱਗਾ। ਕਿੰਨੇ ਚਲੇ ਗਏ। ਗ੍ਰਹਿਚਾਰੀ
ਤੇ ਬਹੁਤਿਆਂ ਤੇ ਆਉਂਦੀ ਹੈ ਨਾ। ਕਦੇ ਕਿਵ਼ੇਂ ਦੀ ਦਸ਼ਾ, ਕਦੇ ਕਿਵ਼ੇਂ ਦੀ ਦਸ਼ਾ ਬੈਠਦੀ ਹੈ। ਬਾਬਾ
ਨੇ ਸਮਝਾਇਆ ਹੈ ਕੋਈ ਵੀ ਆਉਂਦੇ ਹਨ ਤਾਂ ਉਨ੍ਹਾਂ ਨੂੰ ਕਹੋ ਕਿੱਥੇ ਆਏ ਹੋ? ਬਾਹਰ ਬੋਰਡ ਵੇਖਿਆ -
ਬ੍ਰਹਮਾਕੁਮਾਰ - ਕੁਮਾਰੀਆਂ। ਇਹ ਤੇ ਪਰਿਵਾਰ ਹੈ ਨਾ। ਇੱਕ ਹੀ ਨਿਰਾਕਾਰ ਪਰਮਪਿਤਾ ਪ੍ਰਮਾਤਮਾ।
ਦੂਸਰਾ ਫਿਰ ਪ੍ਰਜਾਪਿਤਾ ਬ੍ਰਹਮਾ ਵੀ ਗਾਇਆ ਹੋਇਆ ਹੈ। ਇਹ ਸਭ ਉਨ੍ਹਾਂ ਦੇ ਬੱਚੇ ਹਨ, ਦਾਦਾ ਹੈ
ਸ਼ਿਵਬਾਬਾ। ਵਰਸਾ ਉਨ੍ਹਾਂ ਤੋਂ ਮਿਲਦਾ ਹੈ। ਉਹ ਸਲਾਹ ਦਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਪਤਿਤ
ਤੋਂ ਪਾਵਨ ਬਣ ਜਾਵੋਗੇ। ਕਲਪ ਪਹਿਲਾਂ ਵੀ ਇਹ ਸਲਾਹ ਦਿੱਤੀ ਸੀ। ਕਿੰਨੀ ਉੱਚੀ ਪੜ੍ਹਾਈ ਹੈ ਇਹ ਵੀ
ਤੁਹਾਡੀ ਬੁੱਧੀ ਵਿੱਚ ਹੈ ਅਸੀਂ ਬਾਪ ਤੋਂ ਵਰਸਾ ਲੈ ਰਹੇ ਹਾਂ।
ਤੁਸੀਂ ਬੱਚੇ ਮਨੁੱਖ ਤੋਂ
ਦੇਵਤਾ ਬਣਨ ਦੀ ਪੜ੍ਹਾਈ ਪੜ੍ਹ ਰਹੇ ਹੋ। ਤੁਹਾਨੂੰ ਜਰੂਰ ਦੈਵੀਗੁਣ ਧਾਰਨ ਕਰਣੇ ਹਨ। ਤੁਹਾਡਾ ਖਾਣ -
ਪੀਣ, ਬੋਲ - ਚਾਲ ਕਿੰਨਾ ਰਾਇਲ ਹੋਣਾ ਚਾਹੀਦਾ ਹੈ। ਦੇਵਤੇ ਕਿੰਨਾ ਘੱਟ ਖਾਂਦੇ ਹਨ। ਉਨ੍ਹਾਂ ਵਿੱਚ
ਕੋਈ ਲਾਲਚ ਥੋੜ੍ਹੀ ਰਹਿੰਦੀ ਹੈ। 36 ਪ੍ਰਕਾਰ ਦੇ ਭੋਜਨ ਬਣਦੇ ਹਨ, ਖਾਂਦੇ ਕਿੰਨਾ ਥੋੜ੍ਹਾ ਹਨ। ਖਾਣ
- ਪੀਣ ਦੀ ਲਾਲਚ ਰੱਖਣਾ - ਇਸਨੂੰ ਵੀ ਆਸੁਰੀ ਚਲਨ ਕਿਹਾ ਜਾਂਦਾ ਹੈ। ਦੈਵੀਗੁਣ ਧਾਰਨ ਕਰਣੇ ਹਨ ਤਾਂ
ਖਾਣ - ਪੀਣ ਬੜਾ ਸ਼ੁੱਧ ਅਤੇ ਸਧਾਰਨ ਹੋਣਾ ਚਾਹੀਦਾ ਹੈ। ਪਰੰਤੂ ਮਾਇਆ ਅਜਿਹੀ ਹੈ ਜੋ ਇੱਕਦਮ
ਪਥਰਬੁੱਧੀ ਬਣਾ ਦਿੰਦੀ ਹੈ ਤਾਂ ਫਿਰ ਪਦ ਵੀ ਉਵੇਂ ਦਾ ਹੀ ਮਿਲੇਗਾ। ਬਾਪ ਕਹਿੰਦੇ ਹਨ ਆਪਣਾ ਕਲਿਆਣ
ਕਰਨ ਦੇ ਲਈ ਦੈਵੀਗੁਣ ਧਾਰਨ ਕਰੋ। ਚੰਗੀ ਤਰ੍ਹਾਂ ਪੜ੍ਹੋਗੇ, ਪੜ੍ਹਾਉਗੇ ਤਾਂ ਤੁਹਾਨੂੰ ਹੀ ਫਾਇਦਾ
ਮਿਲੇਗਾ? ਬਾਪ ਨਹੀਂ ਦਿੰਦੇ ਹਨ, ਤੁਸੀਂ ਆਪਣੇ ਪੁਰਸ਼ਾਰਥ ਨਾਲ ਪਾਉਂਦੇ ਹੋ। ਆਪਣੇ ਨੂੰ ਵੇਖਣਾ
ਚਾਹੀਦਾ ਹੈ ਕਿਥੋਂ ਤੱਕ ਅਸੀਂ ਸਰਵਿਸ ਕਰਦੇ ਹਾਂ? ਅਸੀਂ ਕੀ ਬਣਾਂਗੇ? ਇਸ ਵਕਤ ਸ਼ਰੀਰ ਛੁੱਟ ਜਾਵੇ
ਤਾਂ ਕੀ ਮਿਲੇਗਾ? ਬਾਬਾ ਤੋਂ ਕੋਈ ਪੁੱਛੇ ਤਾਂ ਬਾਬਾ ਝੱਟ ਦੱਸ ਦੇਣ ਕਿ ਇਸ ਐਕਟੀਵਿਟੀ ਤੋਂ ਸਮਝਿਆ
ਜਾਂਦਾ ਹੈ ਇਹ ਫਲਾਣਾ ਪਦ ਪਾਉਣਗੇ। ਪੁਰਸ਼ਾਰਥ ਹੀ ਨਹੀਂ ਕਰਦੇ ਤਾਂ ਕਲਪ - ਕਲਪਾਂਤਰ ਦੇ ਲਈ ਆਪਣੇ
ਨੂੰ ਘਾਟਾ ਪਾਉਂਦੇ ਹਨ। ਚੰਗੀ ਸਰਵਿਸ ਕਰਨ ਵਾਲੇ ਜਰੂਰ ਚੰਗਾ ਪਦ ਪਾਉਣਗੇ। ਅੰਦਰ ਵਿੱਚ ਪਤਾ ਰਹਿੰਦਾ
ਹੈ ਇਹ ਦਾਸ - ਦਾਸੀ ਜਾਕੇ ਬਣਨਗੇ। ਬਾਹਰੋਂ ਕਹਿ ਨਹੀਂ ਸਕਦੇ। ਸਕੂਲ ਵਿੱਚ ਵੀ ਸਟੂਡੈਂਟ ਸਮਝਦੇ ਹਨ
ਅਸੀਂ ਸੀਨੀਅਰ ਬਣਾਂਗੇ ਜਾਂ ਜੂਨੀਅਰ? ਇੱਥੇ ਵੀ ਇੰਵੇਂ ਹੀ ਹੈ। ਸੀਨੀਅਰ ਜੋ ਹੋਣਗੇ ਉਹ ਰਾਜਾ -
ਰਾਣੀ ਬਣਨਗੇ, ਜੂਨੀਅਰ ਘੱਟ ਪਦ ਪਾਉਣਗੇ। ਸ਼ਾਹੂਕਾਰਾਂ ਵਿੱਚ ਵੀ ਸੀਨੀਅਰ ਅਤੇ ਜੂਨੀਅਰ ਹੋਣਗੇ। ਦਾਸ
- ਦਾਸੀਆਂ ਵਿੱਚ ਵੀ ਸੀਨੀਅਰ ਅਤੇ ਜੂਨੀਅਰ ਹੋਣਗੇ। ਸੀਨੀਅਰ ਵਾਲਿਆਂ ਦਾ ਦਰਜਾ ਉੱਚ ਹੁੰਦਾ ਹੈ।
ਝਾੜੂ ਲਗਾਉਣ ਵਾਲੀ ਦਾਸੀ ਨੂੰ ਕਦੇ ਅੰਦਰ ਮਹਿਲ ਵਿੱਚ ਆਉਣ ਦਾ ਹੁਕਮ ਨਹੀਂ ਰਹਿੰਦਾ। ਇਨ੍ਹਾਂ ਸਭ
ਗੱਲਾਂ ਨੂੰ ਤੁਸੀਂ ਬੱਚੇ ਸਮਝ ਸਕਦੇ ਹੋ। ਪਿਛਾੜੀ ਵਿੱਚ ਹੋਰ ਵੀ ਸਮਝਦੇ ਜਾਵੋਗੇ। ਉੱਚ ਬਣਾਉਣ
ਵਾਲਿਆਂ ਦਾ ਫਿਰ ਰੀਗਾਰਡ ਵੀ ਰੱਖਣਾ ਹੁੰਦਾ ਹੈ। ਵੇਖੋ, ਕੁਮਾਰਕਾ ਹੈ, ਉਹ ਸੀਨੀਅਰ ਹੈ ਤਾਂ
ਰਿਗਾਰਡ ਰੱਖਣਾ ਚਾਹੀਦਾ ਹੈ।
ਬਾਪ ਬੱਚਿਆਂ ਦਾ ਧਿਆਨ
ਖਿਚਵਾਉਂਦੇ ਹਨ - ਜੋ ਬੱਚੇ ਮਹਾਂਰਥੀ ਹਨ, ਉਨ੍ਹਾਂ ਦਾ ਰਿਗਰਾਡ ਰੱਖੋ। ਰਿਗਾਰਡ ਨਹੀਂ ਰੱਖਦੇ ਹਨ
ਤਾਂ ਆਪਣੇ ਉੱਪਰ ਪਾਪਾਂ ਦਾ ਬੋਝਾ ਚੜ੍ਹਾਉਂਦੇ ਹਨ। ਇਹ ਸਭ ਗੱਲਾਂ ਬਾਪ ਧਿਆਨ ਵਿੱਚ ਦਿੰਦੇ ਹਨ। ਬੜੀ
ਖ਼ਬਰਦਾਰੀ ਚਾਹੀਦੀ ਹੈ। ਨੰਬਰਵਾਰ ਕਿਸੇ ਦਾ ਰਿਗਾਰਡ ਕਿਵ਼ੇਂ ਰੱਖਣਾ ਚਾਹੀਦਾ ਹੈ, ਬਾਬਾ ਤਾਂ ਹਰੇਕ
ਨੂੰ ਜਾਣਦੇ ਹਨ ਨਾ। ਕਿਸੇ ਨੂੰ ਕਹਿਣ ਤਾਂ ਟ੍ਰੇਟਰ ਬਣਨ ਵਿੱਚ ਦੇਰੀ ਨਾ ਕਰਨ। ਫਿਰ ਕੁਮਾਰੀਆਂ,
ਮਾਤਾਵਾਂ ਆਦਿ ਤੇ ਵੀ ਬੰਧਨ ਆ ਜਾਂਦੇ ਹਨ। ਸਿਤਮ ਸਹਿਣ ਕਰਨੇ ਪੈਂਦੇ ਹਨ। ਬਹੁਤ ਕਰਕੇ ਮਾਤਾਵਾਂ ਹੀ
ਲਿਖਦੀਆਂ ਹਨ - ਬਾਬਾ ਇਹ ਸਾਨੂੰ ਬਹੁਤ ਤੰਗ ਕਰਦੇ ਹਨ, ਅਸੀਂ ਕੀ ਕਰੀਏ? ਅਰੇ, ਤੁਸੀਂ ਕੋਈ ਜਾਨਵਰ
ਥੋੜ੍ਹੀ ਹੋ ਜੋ ਜ਼ਬਰਦਸਤੀ ਕਰਣਗੇ। ਅੰਦਰ ਵਿੱਚ ਦਿਲ ਹੈ ਤਾਂ ਪੁੱਛਦੀਆਂ ਹਨ ਕੀ ਕਰੀਏ! ਇਸ ਵਿੱਚ ਤੇ
ਪੁੱਛਣ ਦੀ ਵੀ ਗੱਲ ਨਹੀਂ ਹੈ। ਆਤਮਾ ਆਪਣਾ ਮਿਤ੍ਰੁ ਹੈ, ਆਪਣਾ ਹੀ ਸ਼ਤਰੂ ਹੈ। ਜੋ ਚਾਹੇ ਸੋ ਕਰੇ।
ਪੁੱਛਣਾ ਮਤਲਬ ਦਿਲ ਹੈ। ਮੁੱਖ ਗੱਲ ਹੈ ਯਾਦ ਦੀ। ਯਾਦ ਨਾਲ ਹੀ ਤੁਸੀਂ ਪਾਵਨ ਬਣਦੇ ਹੋ। ਇਹ ਲਕਸ਼ਮੀ
- ਨਾਰਾਇਣ ਨੰਬਰਵਨ ਪਾਵਨ ਹਨ ਨਾ। ਮੰਮਾ ਕਿੰਨੀ ਸਰਵਿਸ ਕਰਦੀ ਸੀ। ਇੰਵੇਂ ਤੇ ਕੋਈ ਕਹਿ ਨਹੀਂ ਸਕਦਾ
ਅਸੀਂ ਮੰਮਾ ਤੋਂ ਵੀ ਹੁਸ਼ਿਆਰ ਹਾਂ। ਮੰਮਾ ਗਿਆਨ ਵਿੱਚ ਸਭ ਨਾਲੋਂ ਤਿੱਖੀ ਸੀ। ਯੋਗ ਦੀ ਕਮੀ ਬਹੁਤਿਆਂ
ਦੇ ਵਿੱਚ ਹੈ। ਯਾਦ ਵਿੱਚ ਰਹਿ ਨਹੀਂ ਸਕਦੇ ਹਨ। ਯਾਦ ਨਹੀਂ ਕਰੋਗੇ ਤਾਂ ਵਿਕਰਮ ਵਿਨਾਸ਼ ਕਿਵ਼ੇਂ
ਹੋਣਗੇ! ਲਾਅ ਕਹਿੰਦਾ ਹੈ ਪਿਛਾੜੀ ਵਿੱਚ ਯਾਦ ਵਿੱਚ ਹੀ ਸ਼ਰੀਰ ਛੱਡਣਾ ਹੈ। ਸ਼ਿਵਬਾਬਾ ਦੀ ਯਾਦ ਵਿੱਚ
ਹੀ ਪ੍ਰਾਣ ਤਨ ਵਿਚੋਂ ਨਿਕਲਣ। ਇੱਕ ਬਾਪ ਤੋਂ ਸਿਵਾਏ ਹੋਰ ਕੋਈ ਯਾਦ ਨਾ ਆਵੇ। ਕਿੱਥੇ ਵੀ ਅਸਕਤੀ ਨਾ
ਹੋਵੇ। ਇਹ ਪ੍ਰੈਕਟਿਸ ਕਰਨੀ ਹੁੰਦੀ ਹੈ, ਅਸੀਂ ਅਸ਼ਰੀਰੀ ਆਏ ਸੀ ਫਿਰ ਅਸ਼ਰੀਰੀ ਹੋਕੇ ਜਾਣਾ ਹੈ।
ਬੱਚਿਆਂ ਨੂੰ ਬਾਰ - ਬਾਰ ਸਮਝਾਉਂਦੇ ਰਹਿੰਦੇ ਹਨ। ਬਹੁਤ ਮਿੱਠਾ ਬਣਨਾ ਹੈ। ਦੈਵੀਗੁਣ ਵੀ ਹੋਣੇ
ਚਾਹੀਦੇ ਹਨ। ਦੇਹ ਅਭਿਮਾਨ ਦਾ ਭੂਤ ਹੁੰਦਾ ਹੈ ਨਾ। ਆਪਣੇ ਤੇ ਬਹੁਤ ਧਿਆਨ ਰੱਖਣਾ ਹੈ। ਬਹੁਤ ਪਿਆਰ
ਨਾਲ ਚਲਣਾ ਹੈ। ਬਾਪ ਨੂੰ ਯਾਦ ਕਰੋ ਅਤੇ ਚੱਕਰ ਨੂੰ ਯਾਦ ਕਰੋ। ਚੱਕਰ ਦਾ ਰਾਜ਼ ਕਿਸੇ ਨੂੰ ਸਮਝਾਇਆ
ਤਾਂ ਵੀ ਵੰਡਰ ਖਾਣਗੇ। 84 ਜਨਮਾਂ ਦੀ ਹੀ ਕਿਸੇ ਨੂੰ ਯਾਦ ਨਹੀਂ ਰਹਿੰਦੀ ਹੈ ਤਾਂ 84 ਲੱਖ ਫਿਰ ਕਿਵ਼ੇਂ
ਕੋਈ ਯਾਦ ਕਰ ਸਕੇ? ਖਿਆਲ ਵਿੱਚ ਵੀ ਆ ਨਹੀਂ ਸਕਦਾ, ਇਸ ਚੱਕਰ ਨੂੰ ਹੀ ਬੁੱਧੀ ਵਿੱਚ ਯਾਦ ਰੱਖੋ ਤਾਂ
ਵੀ ਅਹੋ ਸੋਭਾਗਿਆ। ਹੁਣ ਇਹ ਨਾਟਕ ਪੂਰਾ ਹੁੰਦਾ ਹੈ। ਪੁਰਾਣੀ ਦੁਨੀਆਂ ਨਾਲ ਵੈਰਾਗ ਹੋਣਾ ਚਾਹੀਦਾ
ਹੈ, ਬੁੱਧੀਯੋਗ ਸ਼ਾਂਤੀਧਾਮ - ਸੁੱਖਧਾਮ ਵਿੱਚ ਰਹੇ। ਗੀਤਾ ਵਿੱਚ ਵੀ ਹੈ ਮਨਮਨਾਭਵ। ਕੋਈ ਵੀ ਗੀਤਾ
ਪਾਠੀ ਮਨਮਨਾਭਵ ਦਾ ਅਰਥ ਨਹੀਂ ਜਾਣਦੇ ਹਨ। ਤੁਸੀਂ ਬੱਚੇ ਜਾਣਦੇ ਹੋ - ਭਗਵਾਨੁਵਾਚ, ਦੇਹ ਦੇ ਸਾਰੇ
ਸੰਬੰਧ ਛੱਡ ਆਪਣੇ ਨੂੰ ਆਤਮਾ ਸਮਝੋ। ਕਿਸਨੇ ਕਿਹਾ ? ਕ੍ਰਿਸ਼ਨ ਭਗਵਾਨ ਥੋੜ੍ਹੀ ਨਾ ਹੈ। ਕੋਈ ਫਿਰ
ਕਹਿੰਦੇ ਅਸੀਂ ਤਾਂ ਸ਼ਾਸਤਰਾਂ ਨੂੰ ਮੰਨਦੇ ਹਾਂ। ਭਾਵੇਂ ਭਗਵਾਨ ਆਵੇ ਤਾਂ ਵੀ ਨਹੀਂ ਮੰਨਾਂਗੇ।
ਬਰੋਬਰ ਸ਼ਾਸਤਰ ਪੜ੍ਹਦੇ ਰਹਿੰਦੇ ਹਨ।। ਭਗਵਾਨ ਆਏ ਹਨ ਰਾਜਯੋਗ ਸਿਖਾ ਰਹੇ ਹਨ, ਸਥਾਪਨਾ ਹੋ ਰਹੀ ਹੈ,
ਇਹ ਸ਼ਾਸਤਰ ਆਦਿ ਸਭ ਹਨ ਭਗਤੀਮਾਰਗ ਦੇ। ਭਗਵਾਨ ਦਾ ਨਿਸ਼ਚੇ ਹੋਵੇ ਤਾਂ ਵਰਸਾ ਲੈਣ ਲੱਗ ਜਾਣ, ਫਿਰ
ਭਗਤੀ ਵੀ ਉੱਡ ਜਾਵੇ। ਪਰੰਤੂ ਜਦੋਂ ਨਿਸ਼ਚੇ ਹੋਵੇ ਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਦੇਵਤਾ ਬਣਨ
ਦੇ ਲਈ ਰਾਇਲ ਸੰਸਕਾਰ ਧਾਰਨ ਕਰਨੇ ਹਨ। ਖਾਣ - ਪੀਣ ਬਹੁਤ ਸ਼ੁੱਧ ਅਤੇ ਸਧਾਰਨ ਰੱਖਣਾ ਹੈ। ਲਾਲਚ ਨਹੀਂ
ਕਰਨੀ ਹੈ। ਆਪਣਾ ਕਲਿਆਣ ਕਰਨ ਦੇ ਲਈ ਦੈਵੀਗੁਣ ਧਾਰਨ ਕਰਨੇ ਹਨ।
2. ਆਪਣੇ ਉੱਪਰ ਧਿਆਨ
ਰੱਖਦੇ, ਸਭ ਦੇ ਨਾਲ ਬਹੁਤ ਪਿਆਰ ਨਾਲ ਚਲਣਾ ਹੈ। ਆਪਣੇ ਤੋਂ ਜੋ ਸੀਨੀਅਰ ਹਨ, ਉਨ੍ਹਾਂ ਦਾ ਰਿਗਾਰਡ
ਜਰੂਰ ਰੱਖਣਾ ਹੈ। ਬਹੁਤ - ਬਹੁਤ ਮਿੱਠਾ ਬਣਨਾ ਹੈ। ਦੇਹ ਅਭਿਮਾਨ ਵਿੱਚ ਨਹੀਂ ਆਉਣਾ ਹੈ।
ਵਰਦਾਨ:-
ਬੀਤੀਆਂ ਹੋਈਆਂ ਗੱਲਾਂ ਨੂੰ ਰਹਿਮਦਿਲ ਬਣ ਸਮਾਉਣ ਵਾਲੇ ਸ਼ੁਭ ਚਿੰਤਕ ਭਵ।
ਜੇਕਰ ਕਿਸੇ ਦੀਆਂ ਬੀਤੀ
ਹੋਈ ਕਮਜੋਰੀ ਦੀਆਂ ਗੱਲਾਂ ਸ਼ੁਭਵ ਭਾਵਨਾ ਤੋਂ ਕਿਨਾਰਾ ਕਰ ਲਵੋ। ਵਿਅਰਥ ਚਿੰਤਨ ਜਾਂ ਕਮਜੋਰੀ ਦੀਆਂ
ਗੱਲਾਂ ਆਪਸ ਵਿਚ ਨਹੀਂ ਚਲਣੀਆਂ ਚਾਹੀਦੀਆਂ। ਬੀਤੀ ਹੋਈਆਂ ਗੱਲਾਂ ਨੂੰ ਰਹਿਮ ਦਿਲ ਬਣਕੇ ਸਮਾ ਲਵੋ।
ਸਮਾਕੇ ਸ਼ੁਭ ਭਾਵਨਾ ਨਾਲ ਉਸ ਆਤਮਾ ਦੇ ਪ੍ਰਤੀ ਮਨਸਾ ਸੇਵਾ ਕਰਦੇ ਰਹੋ। ਭਾਵੇਂ ਸੰਸਕਾਰਾਂ ਦੇ ਵਸ਼
ਕੋਈ ਉਲਟਾ ਕਹਿੰਦਾ, ਕਰਦਾ ਜਾਂ ਸੁਣਦਾ ਹੈ ਤਾਂ ਉਸ ਨੂੰ ਪਰਿਵਰਤਨ ਕਰੋ। ਇੱਕ ਤੋਂ ਦੋ ਤੱਕ, ਦੋ
ਤੋਂ ਤਿੰਨ ਤੱਕ ਇਵੇਂ ਵਿਅਰਥ ਗੱਲਾਂ ਦੀ ਮਾਲਾ ਨਾ ਹੋ ਜਾਵੇ। ਅਜਿਹਾ ਅਟੈਂਸ਼ਨ ਰੱਖਣਾ ਮਤਲਬ ਸ਼ੁਭ
ਚਿੰਤਕ ਬਣਨਾ।
ਸਲੋਗਨ:-
ਸੰਤੁਸ਼ਤਮਣੀ ਬਣੋ
ਤਾਂ ਪ੍ਰਭੂ ਪ੍ਰਿਅ, ਲੋਕਪ੍ਰਿਯ ਅਤੇ ਖੁਦਪ੍ਰਿਅ ਬਣ ਜਾਵੋਗੇ।
ਅਵਿਅਕਤ ਇਸ਼ਾਰੇ - "ਕੰਬਾਇੰਡ
ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ"
ਜਿਵੇਂ ਸ਼ਰੀਰ ਅਤੇ ਆਤਮਾ
ਕੰਬਾਇੰਡ ਹੈ ਤਾਂ ਜੀਵਨ ਹੈ। ਜੇਕਰ ਆਤਮਾ ਸ਼ਰੀਰ ਤੋਂ ਵੱਖ ਹੋ ਜਾਵੇ ਕੋਈ ਤਾਂ ਜੀਵਨ ਸਮਾਪਤ ਹੋ
ਜਾਂਦਾ। ਇਵੇਂ ਕਰਮਯੋਗੀ ਜੀਵਨ ਮਤਲਬ ਕਰਮ ਯੋਗ ਦੇ ਬਿਨਾਂ ਨਹੀਂ, ਯੋਗ ਕਰਮ ਦੇ ਬਿਨਾ ਨਹੀਂ। ਸਦਾ
ਕੰਬਾਇੰਡ ਹੋਵੇ ਤਾਂ ਸਫਲਤਾ ਮਿਲਦੀ ਰਹੇਗੀ।