05.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਸੀ
ਹੁਣ ਨਾਮ ਰੂਪ ਦੀ ਬਿਮਾਰੀ ਤੋਂ ਬਚਣਾ ਹੈ, ਉਲਟਾ ਖਾਤਾ ਨਹੀਂ ਬਣਾਉਣਾ ਹੈ, ਇੱਕ ਬਾਪ ਦੀ ਯਾਦ ਵਿੱਚ
ਰਹਿਣਾ ਹੈ।
ਪ੍ਰਸ਼ਨ:-
ਭਾਗਵਾਨ ਬੱਚੇ
ਕਿਸ ਮੁੱਖ ਪੁਰਸ਼ਾਰਥ ਨਾਲ ਆਪਣੇ ਭਾਗ ਬਣਾ ਦਿੰਦੇ ਹਨ?
ਉੱਤਰ:-
ਭਾਗਵਾਨ ਬੱਚੇ
ਸਭ ਨੂੰ ਸੁਖ ਦੇਣ ਦਾ ਪੁਰਸ਼ਾਰਥ ਕਰਦੇ ਹਨ। ਮਨਸਾ ,ਵਾਚਾ, ਕਰਮਣਾ ਕਿਸੇ ਨੂੰ ਦੁੱਖ ਨਹੀਂ ਦਿੰਦੇ
ਹਨ। ਸ਼ੀਤਲ ਹੋਕੇ ਚਲਦੇ ਹਨ ਤਾਂ ਭਾਗ ਬਣਦਾ ਜਾਂਦਾ ਹੈ। ਤੁਹਾਡੀ ਇਹ ਸਟੂਡੈਂਟ ਲਾਈਫ ਹੈ। ਤੁਹਾਨੂੰ
ਹੁਣ ਘੁੱਟਕੇ ਨਹੀਂ ਖਾਣੇ ਹਨ, ਅਪਾਰ ਖੁਸ਼ੀ ਵਿੱਚ ਰਹਿਣਾ ਹੈ।
ਗੀਤ:-
ਤੁਮ੍ਹੀਂ ਹੋ
ਮਾਤਾ - ਪਿਤਾ...
ਓਮ ਸ਼ਾਂਤੀ
ਸਾਰੇ ਬੱਚੇ ਮੁਰਲੀ ਸੁਣਦੇ ਹਨ, ਜਿੱਥੇ ਵੀ ਮੁਰਲੀ ਜਾਂਦੀ ਹੈ, ਸਭ ਜਾਣਦੇ ਹਨ ਕਿ ਜਿਸਦੀ ਮਹਿਮਾ
ਗਾਈ ਜਾਂਦੀ ਹੈ ਉਹ ਕੋਈ ਸਾਕਾਰ ਨਹੀਂ ਹੈ, ਨਿਰਾਕਾਰ ਦੀ ਮਹਿਮਾ ਹੈ। ਨਿਰਾਕਾਰ ਸਾਕਾਰ ਦਵਾਰਾ ਹੁਣ
ਮੁਰਲੀ ਸੁਣਾ ਰਹੇ ਹਨ। ਇੰਵੇਂ ਵੀ ਕਹਾਂਗੇ ਹੁਣ ਅਸੀਂ ਆਤਮਾ ਉਨ੍ਹਾਂ ਨੂੰ ਵੇਖ ਰਹੇ ਹਾਂ! ਆਤਮਾ
ਬਹੁਤ ਸੂਖਸ਼ਮ ਹੈ, ਇਨ੍ਹਾਂ ਅੱਖਾਂ ਨਾਲ ਵੇਖਣ ਵਿੱਚ ਨਹੀਂ ਆਉਂਦੀ। ਭਗਤੀ ਮਾਰਗ ਵਿੱਚ ਵੀ ਜਾਣਦੇ ਹਨ
ਕਿ ਅਹਮ ਆਤਮਾ ਬਹੁਤ ਸੂਖਸ਼ਮ ਹਾਂ। ਪਰੰਤੂ ਪੂਰਾ ਰਾਜ਼ ਬੁੱਧੀ ਵਿੱਚ ਨਹੀਂ ਹੈ ਕਿ ਆਤਮਾ ਹੈ ਕੀ,
ਪ੍ਰਮਾਤਮਾ ਨੂੰ ਯਾਦ ਕਰਦੇ ਹਨ ਪ੍ਰੰਤੂ ਉਹ ਹੈ ਕੀ! ਇਹ ਦੁਨੀਆਂ ਨਹੀਂ ਜਾਣਦੀ । ਤੁਸੀਂ ਵੀ ਨਹੀਂ
ਜਾਣਦੇ ਸੀ। ਹੁਣ ਤੁਹਾਨੂੰ ਬੱਚਿਆਂ ਨੂੰ ਇਹ ਨਿਸ਼ਚੇ ਹੈ ਇਹ ਕੋਈ ਲੌਕਿਕ ਟੀਚਰ ਜਾਂ ਸਬੰਧੀ ਵੀ ਨਹੀਂ
ਹੈ। ਜਿਵੇਂ ਸ੍ਰਿਸ਼ਟੀ ਵਿੱਚ ਹੋਰ ਮਨੁੱਖ ਹਨ ਉਵੇਂ ਹੀ ਇਹ ਦਾਦਾ ਵੀ ਸੀ। ਤੁਸੀਂ ਜਦੋਂ ਮਹਿਮਾ
ਗਾਉਂਦੇ ਸੀ ਤਵਮੇਵ ਮਾਤਾਸ਼ਚ ਪਿਤਾ… ਤਾਂ ਸਮਝਦੇ ਸੀ ਉੱਪਰ ਵਿੱਚ ਹੈ। ਹੁਣ ਬਾਪ ਕਹਿੰਦੇ ਹਨ ਮੈਂ
ਇਨ੍ਹਾਂ ਵਿੱਚ ਪ੍ਰਵੇਸ਼ ਕੀਤਾ ਹੈ, ਮੈਂ ਉਹੀ ਇਸ ਵਿੱਚ ਹਾਂ। ਪਹਿਲਾਂ ਤਾਂ ਬਹੁਤ ਪ੍ਰੇਮ ਨਾਲ ਮਹਿਮਾ
ਗਾਉਂਦੇ ਸੀ, ਡਰ ਵੀ ਰੱਖਦੇ ਸੀ। ਹੁਣ ਤੇ ਉਹ ਇੱਥੇ ਇਸ ਸ਼ਰੀਰ ਵਿੱਚ ਆਏ ਹਨ। ਜੋ ਨਿਰਾਕਾਰ ਸੀ ਉਹ
ਹੁਣ ਸਾਕਾਰ ਵਿੱਚ ਆ ਗਿਆ ਹੈ। ਉਹ ਬੈਠ ਬੱਚਿਆਂ ਨੂੰ ਸਿਖਾਉਂਦੇ ਹਨ। ਦੁਨੀਆਂ ਨਹੀਂ ਜਾਣਦੀ ਹੈ ਕਿ
ਉਹ ਕੀ ਸਿਖਾਉਂਦੇ ਹਨ ਉਹ ਤਾਂ ਗੀਤਾ ਦਾ ਭਗਵਾਨ ਸ਼੍ਰੀਕ੍ਰਿਸ਼ਨ ਨੂੰ ਸਮਝਦੇ ਹਨ। ਕਹਿ ਦਿੰਦੇ ਹਨ -
ਉਹ ਰਾਜਯੋਗ ਸਿਖਾਉਂਦੇ ਹਨ ਅੱਛਾ, ਬਾਕੀ ਬਾਪ ਕੀ ਕਰਦੇ ਹਨ? ਭਾਵੇਂ ਗਾਉਂਦੇ ਸੀ ਤੁਸੀਂ ਮਾਤ- ਪਿਤਾ
ਪਰੰਤੂ ਉਨ੍ਹਾਂ ਤੋਂ ਕੀ ਅਤੇ ਕਦੋਂ ਮਿਲਦਾ ਹੈ, ਇਹ ਕੁਝ ਨਹੀਂ ਜਾਣਦੇ। ਗੀਤਾ ਸੁਣਦੇ ਸੀ ਤਾਂ ਸਮਝਦੇ
ਸੀ ਸ਼੍ਰੀਕ੍ਰਿਸ਼ਨ ਦਵਾਰਾ ਰਾਜਯੋਗ ਸਿੱਖਿਆ ਸੀ ਫਿਰ ਉਹ ਕਦੋਂ ਆਕੇ ਸਿਖਾਉਣਗੇ। ਉਹ ਵੀ ਧਿਆਨ ਵਿੱਚ
ਆਉਂਦਾ ਹੋਵੇਗਾ। ਇਸ ਵਕਤ ਇਹ ਉਹੀ ਮਹਾਭਾਰਤ ਲੜ੍ਹਾਈ ਹੈ ਤਾਂ ਜਰੂਰ ਸ਼੍ਰੀਕ੍ਰਿਸ਼ਨ ਦਾ ਵਕਤ ਹੋਵੇਗਾ।
ਜਰੂਰ ਉਹੀ ਹਿਸਟ੍ਰੀ - ਜੋਗ੍ਰਾਫੀ ਰਿਪੀਟ ਹੋਣੀ ਚਾਹੀਦੀ ਹੈ। ਦਿਨ - ਪ੍ਰਤੀਦਿਨ ਸਮਝਦੇ ਜਾਣਗੇ।
ਜਰੂਰ ਗੀਤਾ ਦਾ ਭਗਵਾਨ ਹੋਣਾ ਚਾਹੀਦਾ ਹੈ। ਬਰੋਬਰ ਮਹਾਭਾਰਤ ਲੜਾਈ ਵੀ ਵੇਖਣ ਵਿੱਚ ਆਉਂਦੀ ਹੈ।
ਜਰੂਰ ਇਸ ਦੁਨੀਆਂ ਦਾ ਅੰਤ ਹੋਵੇਗਾ। ਵਿਖਾਉਂਦੇ ਹਨ ਪਾਂਡਵ ਪਹਾੜ ਤੇ ਚਲੇ ਗਏ। ਤਾਂ ਉਨ੍ਹਾਂ ਦੀ
ਬੁੱਧੀ ਵਿੱਚ ਇਹ ਆਉਂਦਾ ਹੋਵੇਗਾ, ਬਰੋਬਰ ਵਿਨਾਸ਼ ਤੇ ਸਾਮ੍ਹਣੇ ਖੜ੍ਹਾ ਹੈ। ਹੁਣ ਸ਼੍ਰੀਕ੍ਰਿਸ਼ਨ ਹੈ
ਕਿੱਥੇ? ਲੱਭਦੇ ਰਹਿਣਗੇ, ਜਦੋਂ ਤੱਕ ਤੁਹਾਡੇ ਕੋਲੋਂ ਸੁਣਨ ਕਿ ਗੀਤਾ ਦਾ ਭਗਵਾਨ ਸ਼੍ਰੀਕ੍ਰਿਸ਼ਨ ਨਹੀਂ,
ਸ਼ਿਵ ਹੈ। ਤੁਹਾਡੀ ਬੁੱਧੀ ਵਿੱਚ ਤਾਂ ਇਹ ਗੱਲ ਪੱਕੀ ਹੈ। ਇਹ ਤੁਸੀਂ ਭੁੱਲ ਨਹੀਂ ਸਕਦੇ। ਕਿਸੇ ਨੂੰ
ਵੀ ਤੁਸੀਂ ਸਮਝਾ ਸਕਦੇ ਹੋ ਗੀਤਾ ਦਾ ਭਗਵਾਨ ਸ਼੍ਰੀਕ੍ਰਿਸ਼ਨ ਨਹੀਂ, ਸ਼ਿਵ ਹੈ। ਦੁਨੀਆਂ ਵਿੱਚ ਤਾਂ
ਕੋਈ ਵੀ ਨਹੀਂ ਕਹੇਗਾ ਸਿਵਾਏ ਤੁਸੀਂ ਬੱਚਿਆਂ ਦੇ। ਹੁਣ ਗੀਤਾ ਦਾ ਭਗਵਾਨ ਰਾਜਯੋਗ ਸਿਖਾਉਂਦੇ ਸਨ
ਤਾਂ ਜਰੂਰ ਇਸ ਤੋਂ ਸਿੱਧ ਹੁੰਦਾ ਹੈ ਨਰ ਤੋਂ ਨਾਰਾਇਣ ਬਣਾਉਂਦੇ ਸਨ। ਤੁਸੀਂ ਬੱਚੇ ਜਾਣਦੇ ਹੋ
ਭਗਵਾਨ ਸਾਨੂੰ ਪੜ੍ਹਾਉਂਦੇ ਹਨ। ਬਰੋਬਰ ਨਰ ਤੋਂ ਨਾਰਾਇਣ ਬਣਾਉਂਦੇ ਹਨ। ਇਨ੍ਹਾਂ ਲਕਸ਼ਮੀ - ਨਾਰਾਇਣ
ਦਾ ਸ੍ਵਰਗ ਵਿੱਚ ਰਾਜ ਸੀ ਨਾ। ਹੁਣ ਤੇ ਉਹ ਸ੍ਵਰਗ ਵੀ ਨਹੀਂ ਹੈ, ਤੇ ਨਾਰਾਇਣ ਵੀ ਨਹੀਂ ਹੈ, ਦੇਵਤੇ
ਵੀ ਨਹੀਂ ਹਨ। ਚਿੱਤਰ ਹਨ ਜਿਸ ਤੋਂ ਸਮਝਦੇ ਹਨ ਇਹ ਹੋਕੇ ਗਏ ਹਨ। ਹੁਣ ਤੁਸੀਂ ਸਮਝਦੇ ਹੋ ਇਨ੍ਹਾਂ
ਨੂੰ ਕਿੰਨੇ ਵਰ੍ਹੇ ਹੋਏ? ਤੁਹਾਨੂੰ ਪੱਕਾ ਪਤਾ ਹੈ, ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਇਨ੍ਹਾਂ ਦਾ
ਰਾਜ ਸੀ ਹੁਣ ਤੇ ਹੈ ਅੰਤ। ਲੜ੍ਹਾਈ ਵੀ ਸਾਮ੍ਹਣੇ ਖੜ੍ਹੀ ਹੈ। ਜਾਣਦੇ ਹੋ ਬਾਪ ਸਾਨੂੰ ਪੜ੍ਹਾ ਰਹੇ
ਹਨ। ਸਾਰੇ ਸੈਂਟਰ ਵਿੱਚ ਪੜ੍ਹਦੇ ਵੀ ਹਨ ਅਤੇ ਪੜ੍ਹਾਉਂਦੇ ਵੀ ਹਨ। ਪੜ੍ਹਾਉਣ ਦੀ ਯੁਕਤੀ ਬੜੀ ਵਧੀਆ
ਹੈ ਚਿੱਤਰਾਂ ਦਵਾਰਾ ਸਮਝਾਉਣੀ ਚੰਗੀ ਮਿਲ ਸਕੇਗੀ। ਮੁੱਖ ਗੱਲ ਹੈ ਗੀਤਾ ਦਾ ਭਗਵਾਨ ਸ਼ਿਵ ਜਾਂ
ਸ਼੍ਰੀਕ੍ਰਿਸ਼ਨ? ਫ਼ਰਕ ਤੇ ਬਹੁਤ ਹੈ ਨਾ। ਸਦਗਤੀ ਦਾਤਾ ਸ੍ਵਰਗ ਦੀ ਸਥਾਪਨਾ ਕਰਨ ਵਾਲਾ ਅਤੇ ਆਦਿ
ਸਨਾਤਨ ਦੇਵੀ - ਦੇਵਤਾ ਧਰਮ ਦੀ ਫਿਰ ਤੋਂ ਸਥਾਪਨਾ ਕਰਨ ਵਾਲੇ ਸ਼ਿਵ ਜਾਂ ਸ਼੍ਰੀਕ੍ਰਿਸ਼ਨ? ਮੁੱਖ ਹੈ ਹੀ
ਤਿੰਨ ਗੱਲਾਂ ਦਾ ਫੈਸਲਾ। ਇਸ ਤੇ ਹੀ ਬਾਬਾ ਜ਼ੋਰ ਦਿੰਦੇ ਹਨ। ਭਾਵੇਂ ਓਪੀਨਿਅਨ ਲਿੱਖਕੇ ਦਿੰਦੇ ਹਨ
ਕਿ ਇਹ ਬਹੁਤ ਵਧੀਆ ਹੈ ਪਰੰਤੂ ਉਸਦਾ ਕੋਈ ਵੀ ਫਾਇਦਾ ਨਹੀਂ। ਤੁਹਾਡੀ ਜੋ ਮੁੱਖ ਗੱਲ ਹੈ ਉਸਤੇ ਜੋਰ
ਦੇਣਾ ਹੈ ਤੁਹਾਡੀ ਜਿੱਤ ਵੀ ਹੈ ਇਸ ਵਿੱਚ। ਤੁਸੀਂ ਸਿੱਧ ਕਰਕੇ ਦੱਸਦੇ ਹੋ ਭਗਵਾਨ ਇੱਕ ਹੁੰਦਾ ਹੈ।
ਇਵੇਂ ਨਹੀਂ ਕਿ ਗੀਤਾ ਸੁਣਾਉਣ ਵਾਲੇ ਵੀ ਭਗਵਾਨ ਹੋ ਗਏ। ਭਗਵਾਨ ਨੇ ਇਸ ਰਾਜਯੋਗ ਦੁਆਰਾ ਅਤੇ ਗਿਆਨ
ਦੁਆਰਾ ਇਸ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕੀਤੀ।
ਬਾਪ ਸਮਝਾਉਂਦੇ ਹਨ
ਬੱਚਿਆਂ ਤੇ ਮਾਇਆ ਦਾ ਵਾਰ ਹੁੰਦਾ ਰਹਿੰਦਾ ਹੈ, ਹਾਲੇ ਤੱਕ ਕਰਮਾਤੀਤ ਅਵਸਥਾ ਨੂੰ ਕਿਸੇ ਨੇ ਨਹੀਂ
ਪਾਇਆ ਹੈ। ਪੁਰਸ਼ਾਰਥ ਕਰਦੇ - ਕਰਦੇ ਅੰਤ ਵਿੱਚ ਤੁਸੀਂ ਇੱਕ ਬਾਬਾ ਦੀ ਯਾਦ ਵਿੱਚ ਸਦੈਵ ਹਰਸ਼ਿਤ ਰਹੋਗੇ
ਕੋਈ ਮੁਰਝਾਇਸ ਨਹੀਂ ਆਵੇਗੀ ਹਾਲੇ ਤੇ ਸਿਰ ਤੇ ਪਾਪਾਂ ਦਾ ਬੋਝਾ ਬਹੁਤ ਹੈ। ਉਹ ਯਾਦ ਨਾਲ ਹੀ ਉਤਰੇਗਾ।
ਬਾਪ ਨੇ ਪੁਰਸ਼ਾਰਥ ਦੀਆਂ ਯੁਕਤੀਆਂ ਦੱਸੀਆਂ ਹਨ। ਯਾਦ ਨਾਲ ਹੀ ਪਾਪ ਕੱਟਦੇ ਹਨ। ਬਹੁਤ ਬੁੱਧੂ ਹਨ ਜੋ
ਯਾਦ ਵਿੱਚ ਨਾ ਰਹਿਣ ਦੇ ਕਾਰਣ ਫਿਰ ਨਾਮ - ਰੂਪ ਆਦਿ ਵਿੱਚ ਫਸ ਜਾਂਦੇ ਹਨ। ਹਰਸ਼ਿਤਮੁੱਖ ਹੋ ਕਿਸੇ
ਨੂੰ ਗਿਆਨ ਸਮਝਾਉਣ, ਇਹ ਵੀ ਮੁਸ਼ਕਿਲ ਹੈ ਅੱਜ ਕਿਸੇ ਨੂੰ ਸਮਝਾਇਆ ਕਲ ਫਿਰ ਘੁਟਕਾ ਆਉਣ ਨਾਲ ਖੁਸ਼ੀ
ਗੁੰਮ ਹੋ ਜਾਂਦੀ ਹੈ। ਸਮਝਣਾ ਚਾਹੀਦਾ ਹੈ ਇਹ ਮਾਇਆ ਦਾ ਵਾਰ ਹੁੰਦਾ ਹੈ ਇਸਲਈ ਪੁਰਸ਼ਾਰਥ ਕਰ ਬਾਪ
ਨੂੰ ਯਾਦ ਕਰਨਾ ਹੈ ਬਾਕੀ ਰੋਣਾ, ਪਿੱਟਣਾ ਜਾਂ ਬੇਹਾਲ ਨਹੀਂ ਹੋਣਾ ਹੈ। ਸਮਝਣਾ ਚਾਹੀਦਾ ਮਾਇਆ ਪਾਦਰ
( ਜੂਤਾ) ਮਾਰਦੀ ਹੈ ਇਸਲਈ ਪੁਰਸ਼ਾਰਥ ਕਰ ਬਾਪ ਨੂੰ ਯਾਦ ਕਰਨਾ ਹੈ। ਬਾਪ ਦੀ ਯਾਦ ਨਾਲ ਬਹੁਤ ਖੁਸ਼ੀ
ਰਹੇਗੀ। ਮੁੱਖ ਤੋਂ ਝੱਟ ਵਾਣੀ ਨਿਕਲੇਗੀ। ਪਤਿਤ ਪਾਵਨ ਬਾਪ ਕਹਿੰਦੇ ਹਨ ਕਿ ਮੈਨੂੰ ਯਾਦ ਕਰੋ।
ਮਨੁੱਖ ਤਾਂ ਇੱਕ ਵੀ ਨਹੀਂ ਜਿਸਨੂੰ ਪਤਿਤ ਪਾਵਨ ਬਾਪ ਦਾ ਪਰਿਚੈ ਹੋਵੇ। ਮਨੁੱਖ ਹੋਕੇ ਅਤੇ ਬਾਪ ਨੂੰ
ਨਾ ਜਾਣੇ ਤਾਂ ਜਾਨਵਰ ਤੋਂ ਵੀ ਬਦਤਰ ਹੋਇਆ। ਗੀਤਾ ਵਿੱਚ ਸ਼੍ਰੀਕ੍ਰਿਸ਼ਨ ਦਾ ਨਾਮ ਪਾ ਦਿੱਤਾ ਹੈ ਤਾਂ
ਬਾਪ ਨੂੰ ਯਾਦ ਕਿਵ਼ੇਂ ਕਰਨ! ਇਹ ਹੀ ਵੱਡੀ ਭੁੱਲ ਹੈ, ਜੋ ਤੁਸੀਂ ਸਮਝਾਉਣੀ ਹੈ। ਗੀਤਾ ਦਾ ਭਗਵਾਨ
ਸ਼ਿਵਬਾਬਾ ਹੈ, ਉਹੀ ਵਰਸਾ ਦਿੰਦੇ ਹਨ। ਮੁਕਤੀ- ਜੀਵਨਮੁਕਤੀ ਦਾਤਾ ਉਹ ਹਨ, ਹੋਰ ਧਰਮ ਵਾਲਿਆਂ ਦੀ
ਬੁੱਧੀ ਵਿੱਚ ਬੈਠਦਾ ਨਹੀਂ। ਉਹ ਤੇ ਹਿਸਾਬ - ਕਿਤਾਬ ਚੁਕਤੂ ਕਰ ਵਾਪਿਸ ਚਲੇ ਜਾਣਗੇ। ਪਿਛਾੜੀ ਵਿੱਚ
ਥੋੜ੍ਹਾ ਪਰਿਚੈ ਮਿਲਿਆ ਫਿਰ ਵੀ ਜਾਣਗੇ ਆਪਣੇ ਧਰਮ ਵਿੱਚ। ਤੁਹਾਨੂੰ ਬਾਪ ਸਮਝਾਉਂਦੇ ਹਨ ਤੁਸੀਂ
ਦੇਵਤਾ ਸੀ, ਹੁਣ ਫਿਰ ਬਾਪ ਨੂੰ ਯਾਦ ਕਰਨ ਨਾਲ ਤੁਸੀਂ ਦੇਵਤਾ ਬਣ ਜਾਵੋਗੇ। ਵਿਕਰਮ ਵਿਨਾਸ਼ ਹੋ ਜਾਣਗੇ।
ਫਿਰ ਵੀ ਉਲਟੇ - ਸੁਲਟੇ ਧੰਧੇ ਕਰ ਲੈਂਦੇ ਹਨ ਬਾਬਾ ਨੂੰ ਲਿੱਖਦੇ ਹਨ ਅੱਜ ਸਾਡੀ ਅਵਸਥਾ ਮੁਰਝਾਈ
ਹੋਈ ਹੈ, ਬਾਪ ਨੂੰ ਯਾਦ ਨਹੀਂ ਕੀਤਾ। ਯਾਦ ਨਹੀਂ ਕਰਣਗੇ ਤਾਂ ਜਰੂਰ ਮੁਰਝਾਉਣਗੇ। ਇਹ ਹੈ ਹੀ
ਮੁਰਦਿਆਂ ਦੀ ਦੁਨੀਆਂ। ਸਾਰੇ ਮਰੇ ਪਏ ਹਨ। ਤੁਸੀਂ ਬਾਪ ਦੇ ਬਣੇ ਹੋ ਤਾਂ ਬਾਪ ਦਾ ਫਰਮਾਨ ਹੈ - ਮੈਨੂੰ
ਯਾਦ ਕਰੋਗੇ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਇਹ ਸ਼ਰੀਰ ਤੇ ਤੁਹਾਡਾ ਤਮੋਪ੍ਰਧਾਨ ਹੈ। ਪਿਛਾੜੀ ਤੱਕ
ਕੁਝ ਨਾ ਕੁਝ ਹੁੰਦਾ ਰਹੇਗਾ। ਜਦੋਂ ਤੱਕ ਬਾਪ ਦੀ ਯਾਦ ਵਿੱਚ ਰਹਿ ਕਰਮਾਤੀਤ ਅਵਸਥਾ ਨੂੰ ਪਾਵੋ, ਉਦੋਂ
ਤੱਕ ਮਾਇਆ ਹਿਲਾਉਂਦੀ ਰਹੇਗੀ, ਕਿਸੇ ਨੂੰ ਵੀ ਛੱਡੇਗੀ ਨਹੀਂ। ਜਾਂਚ ਕਰਦੇ ਰਹਿਣਾ ਚਾਹੀਦਾ ਹੈ ਕਿ
ਮਾਇਆ ਕਿਵ਼ੇਂ ਧੱਕੇ ਖਵਾਉਂਦੀ ਹੈ। ਭਗਵਾਨ ਸਾਨੂੰ ਪੜ੍ਹਾਉਂਦੇ ਹਨ, ਇਹ ਭੁੱਲਣਾ ਕਿਓੰ ਚਾਹੀਦਾ ਹੈ
ਆਤਮਾ ਕਹਿੰਦੀ ਹੈ - ਸਾਡਾ ਪ੍ਰਾਣਾਂ ਤੋਂ ਪਿਆਰਾ ਉਹ ਬਾਪ ਹੀ ਹੈ। ਅਜਿਹੇ ਬਾਪ ਨੂੰ ਫਿਰ ਤੁਸੀਂ
ਭੁੱਲਦੇ ਕਿਓੰ ਹੋ! ਬਾਪ ਧਨ ਦਿੰਦੇ ਹਨ, ਦਾਨ ਕਰਨ ਦੇ ਲਈ। ਪ੍ਰਦਰਸ਼ਨੀ - ਮੇਲੇ ਵਿੱਚ ਤੁਸੀਂ
ਬਹੁਤਿਆਂ ਨੂੰ ਦਾਨ ਕਰ ਸਕਦੇ ਹੋ। ਆਪੇ ਹੀ ਸ਼ੌਂਕ ਨਾਲ ਭੱਜਣਾ ਚਾਹੀਦਾ ਹੈ। ਹਾਲੇ ਤੇ ਬਾਬਾ ਨੂੰ
ਤਾਕੀਦ ਕਰਨੀ ਪੈਂਦੀ ਹੈ, (ਉਮੰਗ ਦਵਾਉਣਾ ਪੈਂਦਾ ਹੈ) ਜਾਕੇ ਸਮਝਾਓ ਉਸ ਵਿੱਚ ਵੀ ਚੰਗਾ ਸਮਝਿਆ
ਹੋਇਆ ਚਾਹੀਦਾ ਹੈ। ਦੇਹ - ਅਭਿਮਾਨੀ ਦਾ ਤੀਰ ਲੱਗੇਗਾ ਨਹੀਂ। ਤਲਵਾਰਾਂ ਵੀ ਅਨੇਕ ਤਰ੍ਹਾਂ ਦੀਆਂ
ਹੁੰਦੀਆਂ ਹਨ ਨਾ ਤੁਹਾਡੀ ਵੀ ਯੋਗ ਦੀ ਤਲਵਾਰ ਬੜੀ ਤਿੱਖੀ ਚਾਹੀਦੀ ਹੈ। ਸਰਵਿਸ ਦਾ ਹੁਲਾਸ ਚਾਹੀਦਾ
ਹੈ ਬਹੁਤਿਆਂ ਦਾ ਜਾਕੇ ਕਲਿਆਣ ਕਰੀਏ। ਬਾਪ ਨੂੰ ਯਾਦ ਕਰਨ ਦੀ ਅਜਿਹੀ ਪ੍ਰੈਕਟਿਸ ਹੋ ਜਾਵੇ ਜੋ
ਪਿਛਾੜੀ ਵਿੱਚ ਸਿਵਾਏ ਬਾਪ ਦੇ ਹੋਰ ਕੋਈ ਯਾਦ ਨਾ ਆਵੇ, ਤਾਂ ਹੀ ਤੁਸੀਂ ਰਾਜਾਈ ਪਦ ਪਾਵੋਗੇ।
ਅੰਤਕਾਲ ਜੋ ਅਲਫ਼ ਨੂੰ ਸਿਮਰੇ ਅਤੇ ਫਿਰ ਨਾਰਾਇਣ ਨੂੰ ਸਿਮਰੇ। ਬਾਪ ਅਤੇ ਨਾਰਾਇਣ (ਵਰਸਾ ) ਹੀ ਯਾਦ
ਕਰਨਾ ਹੈ ਪਰੰਤੂ ਮਾਇਆ ਘੱਟ ਨਹੀਂ ਹੈ ਕੱਚੇ ਤਾਂ ਇੱਕਦਮ ਢੇਰ ਹੋ ਪੈਂਦੇ ਹਨ। ਉਲਟੇ ਕਰਮਾਂ ਦਾ ਖਾਤਾ
ਉਦੋਂ ਬਣਦਾ ਹੈ ਜਦੋਂ ਕਿਸੇ ਦੇ ਨਾਮ ਰੂਪ ਵਿੱਚ ਫਸ ਪੈਂਦੇ ਹਨ। ਇੱਕ - ਦੂਜੇ ਨੂੰ ਪ੍ਰਾਈਵੇਟ
ਚਿੱਠੀਆਂ ਲਿੱਖਦੇ ਹਨ। ਦੇਹਧਾਰੀਆਂ ਨਾਲ ਪ੍ਰੀਤ ਹੋ ਜਾਂਦੀ ਹੈ ਤਾਂ ਉਲਟੇ ਕਰਮਾਂ ਦਾ ਖਾਤਾ ਬਣ
ਜਾਂਦਾ ਹੈ। ਬਾਬਾ ਦੇ ਕੋਲ ਸਮਾਚਾਰ ਆਉਂਦੇ ਹਨ ਉਲਟਾ - ਸੁਲਟਾ ਕੰਮ ਕਰ ਫਿਰ ਕਹਿੰਦੇ ਹਨ ਬਾਬਾ ਹੋ
ਗਿਆ! ਅਰੇ, ਖਾਤਾ ਉਲਟਾ ਤੇ ਹੋ ਗਿਆ ਨਾ! ਇਹ ਸ਼ਰੀਰ ਤੇ ਪਲੀਤ ਹੈ, ਉਸਨੂੰ ਤੁਸੀਂ ਯਾਦ ਕਿਉਂ ਕਰਦੇ
ਹੋ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਸਦੈਵ ਖੁਸ਼ੀ ਰਹੇ। ਅੱਜ ਖੁਸ਼ੀ ਵਿੱਚ ਹਨ, ਕਲ ਫਿਰ ਮੁਰਦਾ
ਬਣ ਜਾਂਦੇ ਹਨ। ਜਨਮ - ਜਨਮਾਂਤ੍ਰ ਨਾਮ ਰੂਪ ਵਿੱਚ ਫਸਦੇ ਆਉਂਦੇ ਹਨ ਨਾ ਸ੍ਵਰਗ ਦੇ ਵਿੱਚ ਇਹ ਬਿਮਾਰੀ
ਨਾਮ - ਰੂਪ ਦੀ ਹੁੰਦੀ ਨਹੀਂ। ਉੱਥੇ ਤੇ ਮੋਹਜੀਤ ਕਟੁੰਬ ਹੁੰਦਾ ਹੈ ਜਾਣਦੇ ਹਨ ਅਸੀਂ ਆਤਮਾ ਹਾਂ,
ਸ਼ਰੀਰ ਨਹੀਂ ਉਹ ਹੈ ਹੀ ਆਤਮ - ਅਭਿਮਾਨੀ ਦੁਨੀਆਂ। ਇੱਥੇ ਹੈ ਦੇਹ - ਅਭਿਮਾਨੀ ਦੁਨੀਆਂ। ਫਿਰ
ਅੱਧਾਕਲਪ ਤੁਸੀਂ ਦੇਹ - ਅਭਿਮਾਨੀ ਬਣ ਜਾਂਦੇ ਹੋ। ਹੁਣ ਬਾਪ ਕਹਿੰਦੇ ਹਨ ਦੇਹ - ਅਭਿਮਾਨ ਛੱਡੋ।
ਦੇਹੀ - ਅਭਿਮਾਨੀ ਹੋਣ ਨਾਲ ਬਹੁਤ ਮਿੱਠੇ ਸ਼ੀਤਲ ਹੋ ਜਾਵੋਗੇ। ਅਜਿਹੇ ਬਹੁਤ ਘੱਟ ਹਨ, ਪੁਰਸ਼ਾਰਥ
ਕਰਵਾਉਂਦੇ ਰਹਿੰਦੇ ਹਨ ਕਿ ਬਾਪ ਦੀ ਯਾਦ ਨਾ ਭੁੱਲੋ। ਬਾਪ ਫਰਮਾਨ ਕਰਦੇ ਹਨ ਮੈਨੂੰ ਯਾਦ ਕਰੋ, ਚਾਰਟ
ਰੱਖੋ। ਪਰੰਤੂ ਮਾਇਆ ਚਾਰਟ ਵੀ ਰੱਖਣ ਨਹੀਂ ਦਿੰਦੀ ਹੈ। ਅਜਿਹੇ ਮਿੱਠੇ ਬਾਪ ਨੂੰ ਤਾਂ ਕਿੰਨਾ ਯਾਦ
ਕਰਨਾ ਚਾਹੀਦਾ ਹੈ। ਇਹ ਤਾਂ ਪਤੀਆਂ ਦਾ ਪਤੀ, ਬਾਪਾਂ ਦਾ ਬਾਪ ਹੈ ਨਾ। ਬਾਪ ਨੂੰ ਯਾਦ ਕਰ ਫਿਰ
ਦੂਸਰਿਆਂ ਨੂੰ ਵੀ ਆਪਣੇ ਵਰਗਾ ਬਣਾਉਣ ਦਾ ਪੁਰਾਸ਼ਰਥ ਕਰਨਾ ਹੈ, ਇਸ ਵਿੱਚ ਦਿਲਚਸਪੀ ਬੜੀ ਜ਼ਿਆਦਾ
ਰੱਖਣੀ ਚਾਹੀਦੀ ਹੈ। ਸਰਵਿਸੇਬਲ ਬੱਚਿਆਂ ਨੂੰ ਤੇ ਬਾਪ ਨੌਕਰੀ ਤੋਂ ਛੁੱਡਾ ਦਿੰਦੇ ਹਨ।
ਸਰਕਮਸਟਾਂਸਿਜ ਵੇਖ ਕਹਿਣਗੇ ਹੁਣ ਇਸ ਧੰਧੇ ਵਿੱਚ ਲਗ ਜਾਵੋ। ਏਮ ਅਬਜੈਕਟ ਤਾਂ ਸਾਮ੍ਹਣੇ ਖੜ੍ਹੀ ਹੈ
ਭਗਤੀ ਮਾਰਗ ਵਿੱਚ ਵੀ ਚਿੱਤਰਾਂ ਦੇ ਅੱਗੇ ਯਾਦ ਵਿੱਚ ਬੈਠਦੇ ਹਨ ਨਾ। ਤੁਸੀਂ ਸਿਰ੍ਫ ਆਤਮਾ ਸਮਝ ਬਾਪ
ਨੂੰ ਯਾਦ ਕਰਨਾ ਹੈ। ਵਚਿੱਤਰ ਬਣ ਵਚਿੱਤਰ ਬਾਪ ਨੂੰ ਯਾਦ ਕਰਨਾ ਹੈ। ਇਹ ਮਿਹਨਤ ਹੈ ਵਿਸ਼ਵ ਦਾ ਮਾਲਿਕ
ਬਣਨਾ, ਕੋਈ ਮਾਸੀ ਦਾ ਘਰ ਨਹੀਂ ਹੈ। ਬਾਪ ਕਹਿੰਦੇ ਹਨ - ਮੈਂ ਵਿਸ਼ਵ ਦਾ ਮਾਲਿਕ ਨਹੀਂ ਬਣਦਾ ਹਾਂ,
ਤੁਹਾਨੂੰ ਬਣਾਉਂਦਾ ਹਾਂ। ਕਿੰਨਾ ਮੱਥਾ ਮਾਰਨਾ ਪੈਂਦਾ ਹੈ ਸਪੂਤ ਬੱਚਿਆਂ ਨੂੰ ਤੇ ਆਪੇ ਹੀ ਓਨਾ
ਲੱਗਿਆ ਰਹੇਗਾ, ਛੁੱਟੀ ਲੈਕੇ ਵੀ ਸਰਵਿਸ ਵਿੱਚ ਲਗ ਜਾਣਾ ਚਾਹੀਦਾ ਹੈ। ਕਈ ਬੱਚਿਆਂ ਨੂੰ ਬੰਧਨ ਵੀ
ਹਨ, ਮੋਹ ਵੀ ਰਹਿੰਦਾ ਹੈ। ਬਾਪ ਕਹਿੰਦੇ ਹਨ ਤੁਹਾਡੀਆਂ ਸਭ ਬਿਮਾਰੀਆਂ ਬਾਹਰ ਨਿਕਲਣਗੀਆਂ। ਤੁਸੀਂ
ਬਾਪ ਨੂੰ ਯਾਦ ਕਰਦੇ ਰਹੋ। ਮਾਇਆ ਤੁਹਾਨੂੰ ਹਟਾਉਣ ਦੀ ਕੋਸ਼ਿਸ਼ ਕਰਦੀ ਹੈ। ਯਾਦ ਹੀ ਮੁੱਖ ਹੈ, ਰਚਤਾ
ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਮਿਲਿਆ, ਬਾਕੀ ਹੋਰ ਕਿ ਚਾਹੀਦਾ ਹੈ। ਭਾਗਿਆਵਾਨ ਬੱਚੇ
ਸਭਨੂੰ ਸੁੱਖ ਦੇਣ ਦਾ ਪੁਰਾਸ਼ਰਥ ਕਰਦੇ ਹਨ, ਮਨਸਾ, ਵਾਚਾ, ਕਰਮਨਾ ਕਿਸੇ ਨੂੰ ਦੁੱਖ ਨਹੀਂ ਦਿੰਦੇ ਹਨ,
ਸ਼ੀਤਲ ਹੋਕੇ ਚਲਦੇ ਹਨ ਤਾਂ ਭਾਗਿਆ ਬਣਦਾ ਜਾਂਦਾ ਹੈ ਜੇਕਰ ਕੋਈ ਨਹੀਂ ਸਮਝਦੇ ਤਾਂ ਸਮਝਿਆ ਜਾਂਦਾ ਹੈ
ਇਨ੍ਹਾਂ ਦੇ ਭਾਗਿਆ ਵਿੱਚ ਨਹੀਂ ਹੈ। ਜਿਨ੍ਹਾਂ ਦੇ ਭਾਗਿਆ ਵਿੱਚ ਹੈ ਉਹ ਚੰਗੀ ਤਰ੍ਹਾਂ ਸੁਣਦੇ ਹਨ।
ਅਨੁਭਵ ਵੀ ਸੁਣਾਉਂਦੇ ਹਨ ਨਾ - ਕੀ - ਕੀ ਕਰਦੇ ਸੀ ਹੁਣ ਪਤਾ ਚੱਲਿਆ ਹੈ ਜੋ ਕੁਝ ਕੀਤਾ ਉਸ ਨਾਲ
ਦੁਰਗਤੀ ਹੀ ਹੋਈ। ਸਦਗਤੀ ਨੂੰ ਉਦੋਂ ਪਾਉਣ ਜਦੋਂ ਬਾਪ ਨੂੰ ਯਾਦ ਕਰਨ। ਬਹੁਤ ਮੁਸ਼ਕਿਲ ਕੋਈ ਘੰਟਾ
ਅੱਧਾ ਘੰਟਾ ਯਾਦ ਕਰਦੇ ਹੋਣਗੇ। ਨਹੀਂ ਤਾਂ ਘੁਟਕਾ ਖਾਂਦੇ ਰਹਿੰਦੇ ਹਨ। ਬਾਪ ਕਹਿੰਦੇ ਹਨ ਅਧਾਕਲਪ
ਘੁਟਕਾ ਖਾਧਾ ਹੁਣ ਬਾਪ ਮਿਲਿਆ ਹੈ, ਸਟੂਡੈਂਟ ਲਾਈਫ਼ ਹੈ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਨਾ। ਪਰੰਤੂ
ਬਾਪ ਨੂੰ ਘੜੀ - ਘੜੀ ਭੁੱਲ ਜਾਂਦੇ ਹਨ ।
ਬਾਪ ਕਹਿੰਦੇ ਹਨ ਤੁਸੀਂ
ਕਰਮਯੋਗੀ ਹੋ। ਉਹ ਧੰਧਾ ਆਦਿ ਤਾਂ ਕਰਨਾ ਹੀ ਹੈ। ਨੀਂਦ ਵੀ ਘੱਟ ਕਰਨਾ ਚੰਗਾ ਹੈ। ਯਾਦ ਨਾਲ ਕਮਾਈ
ਹੋਵੇਗੀ, ਖੁਸ਼ੀ ਵੀ ਰਹੇਗੀ। ਯਾਦ ਵਿੱਚ ਬੈਠਣਾ ਜਰੂਰੀ ਹੈ। ਦਿਨ ਵਿੱਚ ਤਾਂ ਫੁਰਸਤ ਨਹੀਂ ਮਿਲਦੀ ਹੈ
ਇਸਲਈ ਰਾਤ ਨੂੰ ਵੀ ਸਮਾਂ ਕੱਢਣਾ ਚਾਹੀਦਾ ਹੈ। ਯਾਦ ਨਾਲ ਬਹੁਤ ਖੁਸ਼ੀ ਰਹੇਗੀ। ਕਿਸੇ ਨੂੰ ਬੰਧਨ ਹੈ
ਤਾਂ ਕਹਿ ਸਕਦੇ ਹਨ ਸਾਨੂੰ ਤੇ ਬਾਪ ਤੋਂ ਵਰਸਾ ਲੈਣਾ ਹੈ, ਇਸ ਵਿੱਚ ਕੋਈ ਰੋਕ ਨਹੀਂ ਸਕਦਾ। ਸਿਰਫ਼
ਸਰਕਾਰ ਨੂੰ ਜਾਕੇ ਸਮਝਾਓ ਕਿ ਵਿਨਾਸ਼ ਸਾਮ੍ਹਣੇ ਖੜ੍ਹਾ ਹੈ, ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ
ਵਿਕਰਮ ਵਿਨਾਸ਼ ਹੋਣਗੇ। ਅਤੇ ਇਹ ਅੰਤਿਮ ਜਨਮ ਤਾਂ ਪਵਿੱਤਰ ਰਹਿਣਾ ਹੈ ਇਸਲਈ ਅਸੀਂ ਪਵਿੱਤਰ ਬਣਦੇ
ਹਾਂ। ਪਰੰਤੂ ਕਹਿਣਗੇ ਉਹ ਜਿਨ੍ਹਾਂ ਨੂੰ ਗਿਆਨ ਦੀ ਮਸਤੀ ਹੋਵੇਗੀ। ਇਵੇਂ ਨਹੀਂ ਕਿ ਇੱਥੇ ਆਕੇ ਫਿਰ
ਦੇਹਧਾਰੀ ਨੂੰ ਯਾਦ ਕਰਦੇ ਰਹੋ। ਦੇਹ - ਅਭਿਮਾਨ ਵਿੱਚ ਆਕੇ ਲੜ੍ਹਨਾ - ਝਗੜ੍ਹਨਾ ਜਿਵੇਂ ਕ੍ਰੋਧ ਦਾ
ਭੂਤ ਹੋ ਜਾਂਦਾ ਹੈ। ਬਾਬਾ ਕ੍ਰੋਧ ਕਰਨ ਵਾਲੇ ਦੀ ਤਰਫ਼ ਕਦੇ ਵੇਖਦੇ ਵੀ ਨਹੀਂ। ਸਰਵਿਸ ਕਰਨ ਵਾਲਿਆਂ
ਨਾਲ ਪਿਆਰ ਹੁੰਦਾ ਹੈ। ਦੇਹ - ਅਭਿਮਾਨ ਦੀ ਚਲਨ ਵਿਖਾਈ ਪੈਂਦੀ ਹੈ। ਗੁਲ - ਗੁਲ ਉਦੋਂ ਬਣਾਂਗੇ ਜਦੋਂ
ਬਾਪ ਨੂੰ ਯਾਦ ਕਰੋਗੇ। ਮੂਲ ਗੱਲ ਹੈ ਇਹ। ਇੱਕ - ਦੋ ਨੂੰ ਵੇਖਦੇ ਬਾਪ ਨੂੰ ਯਾਦ ਕਰਨਾ ਹੈ। ਸਰਵਿਸ
ਵਿੱਚ ਤਾਂ ਹੱਡੀਆਂ ਦੇਣੀਆਂ ਚਾਹੀਦੀਆਂ ਹਨ। ਬ੍ਰਾਹਮਣਾਂ ਨੂੰ ਆਪਸ ਵਿੱਚ ਸ਼ੀਰਖੰਡ ਹੋਣਾ ਚਾਹੀਦਾ
ਹੈ। ਲੂਣਪਾਣੀ ਨਹੀਂ ਹੋਣੀ ਚਾਹੀਦੀ। ਸਮਝ ਨਾ ਹੋਣ ਦੇ ਕਾਰਣ ਇੱਕ ਦੂਜੇ ਨਾਲ ਨਫ਼ਰਤ, ਬਾਪ ਨਾਲ ਵੀ
ਨਫ਼ਰਤ ਲਿਆਉਂਦੇ ਰਹਿੰਦੇ ਹਨ। ਇੰਵੇਂ ਕੀ ਪਦ ਪਾਉਣਗੇ! ਤੁਹਾਨੂੰ ਸਾਕਸ਼ਾਤਕਾਰ ਹੋਣਗੇ ਫਿਰ ਉਸ ਵਕਤ
ਸਮ੍ਰਿਤੀ ਆਵੇਗੀ - ਇਹ ਅਸੀਂ ਗਫ਼ਲਤ ਕੀਤੀ। ਬਾਪ ਫਿਰ ਕਹਿ ਦਿੰਦੇ ਹਨ ਤਕਦੀਰ ਵਿੱਚ ਨਹੀਂ ਹੈ ਤਾਂ
ਕੀ ਕਰ ਸਕਦੇ ਹਾਂ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਨਿਰਬੰਧਨ
ਬਣਨ ਦੇ ਲਈ ਗਿਆਨ ਦੀ ਮਸਤੀ ਹੋਵੇ। ਦੇਹ - ਅਭਿਮਾਨ ਦੀ ਚਲਣ ਨਾ ਹੋਵੇ। ਆਪਸ ਵਿੱਚ ਲੂਣ ਪਾਣੀ ਹੋਣ
ਦੇ ਸੰਸਕਾਰ ਨਾ ਹੋਣ। ਦੇਹਧਾਰੀਆਂ ਨਾਲ ਪਿਆਰ ਹੈ ਤਾਂ ਬੰਧਨਮੁਕਤ ਹੋ ਨਹੀਂ ਸਕਦੇ।
2. ਕਰਮਯੋਗੀ ਬਣ ਕੇ
ਰਹਿਣਾ ਹੈ। ਯਾਦ ਵਿੱਚ ਬੈਠਣਾ ਜਰੂਰ ਹੈ। ਆਤਮ - ਅਭਿਮਾਨੀ ਬਣ ਬਹੁਤ ਮਿੱਠਾ ਅਤੇ ਸ਼ੀਤਲ ਬਣਨ ਦਾ
ਪੁਰਸ਼ਾਰਥ ਕਰਨਾ ਹੈ। ਸਰਵਿਸ ਵਿਚ ਹੱਡੀਆਂ ਦੇਣੀਆਂ ਹਨ।
ਵਰਦਾਨ:-
ਸ਼੍ਰੀਮਤ ਨਾਲ ਮਨਮਤ ਅਤੇ ਜਨਮਤ ਦੀ ਮਿਲਾਵਟ ਨੂੰ ਖਤਮ ਕਰਨ ਵਾਲੇ ਸੱਚੇ ਸਵ ਕਲਿਆਣੀ ਭਵ।
ਬਾਪ ਨੇ ਬੱਚਿਆਂ ਨੂੰ
ਸਾਰੇ ਖਜਾਨੇ ਸਵ -, ਕਲਿਆਣ ਅਤੇ ਵਿਸ਼ਵ - ਕਲਿਆਣ ਦੇ ਪ੍ਰਤੀ ਦਿੱਤੇ ਹਨ ਪਰ ਉਨ੍ਹਾਂ ਨੂੰ ਵਿਅਰਥ
ਪਾਸੇ ਲਗਾਉਣਾ, ਅਕਲਿਆਣ ਦੇ ਕੰਮ ਵਿਚ ਲਗਾਉਣਾ, ਸ਼੍ਰੀਮਤ ਵਿਚ ਮਨਮਤ ਅਤੇ ਜਨਮਤ ਦੀ ਮਿਲਾਵਟ ਕਰਨਾ
- ਇਹ ਅਮਾਨਤ ਵਿਚ ਖ਼ਿਆਨਤ ਹੈ। ਹੁਣ ਇਸ ਖ਼ਿਆਨਤ ਅਤੇ ਮਿਲਾਵਟ ਨੂੰ ਖਤਮ ਕਰ ਰੂਹਾਨੀਅਤ ਅਤੇ ਰਹਿਮ
ਨੂੰ ਧਾਰਨ ਕਰੋ। ਆਪਣੇ ਉੱਪਰ ਅਤੇ ਸਰਵ ਦੇ ਉੱਪਰ ਰਹਿਮ ਕਰ ਸਵ ਕਲਿਆਣੀ ਬਣੋ। ਸਵ ਨੂੰ ਵੇਖੋ, ਬਾਪ
ਨੂੰ ਵੇਖੋ ਹੋਰਾਂ ਨੂੰ ਨਹੀਂ ਵੇਖੋ।
ਸਲੋਗਨ:-
ਸਦਾ ਹਰਸ਼ਿਤ ਉਹ
ਹੀ ਰਹਿ ਸਕਦੇ ਹਨ ਜ਼ੋ ਕਿਤੇ ਵੀ ਆਕਰਸ਼ਿਤ ਨਹੀਂ ਹੁੰਦੇ ਹਨ।
ਅਵਿਅਕਤ ਇਸ਼ਾਰੇ :- "ਕੰਮਬਾਇੰਡ
ਰੂਪ ਫੀ ਸਮ੍ਰਿਤੀ ਨਾਲ ਸਦਾ ਵਿਜੈਈ ਬਣੋ"
ਬਾਬਾ ਅਤੇ ਮੈਂ -
ਕੰਮਬਾਇੰਡ ਹਾਂ , ਕਰਾਵਨਹਾਰ ਬਾਬਾ ਅਤੇ ਕਰਨ ਦੇ ਨਿਮਿਤ ਮੈਂ ਆਤਮਾ ਹਾਂ - ਇਸ ਨੂੰ ਕਹਿੰਦੇ ਹਨ
ਅਸੋਚ ਮਤਲਬ ਇੱਕ ਦੀ ਯਾਦ। ਸ਼ੁਭਚਿੰਤਨ ਵਿਚ ਰਹਿਣ ਵਾਲੇ ਨੂੰ ਕਦੇ ਚਿੰਤਾ ਨਹੀਂ ਹੁੰਦੀ। ਜਿਵੇਂ
ਬਾਪ ਅਤੇ ਤੁਸੀਂ ਕੰਮਬਾਇੰਡ ਹੋ - ਸ਼ਰੀਰ ਅਤੇ ਆਤਮਾ ਕੰਮਬਾਇੰਡ ਹੈ, ਤੁਹਾਡਾ ਭਵਿੱਖ ਵਿਸ਼ਣੂ
ਸਵਰੂਪ ਕੰਮਬਾਇੰਡ ਹੈ। ਇਵੇਂ ਸਵ ਸੇਵਾ ਅਤੇ ਸਰਵ ਦੀ ਸੇਵਾ ਕੰਮਬਾਇੰਡ ਹੋਵੇ ਤਾਂ ਮਿਹਨਤ ਘਟ ਸਫਲਤਾ
ਜਿਆਦਾ ਮਿਲੇਗੀ।