07.04.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਸਭ ਤੋਂ ਚੰਗਾ ਦੈਵੀਗੁਣ ਹੈ ਸ਼ਾਂਤ ਰਹਿਣਾ, ਜਿਆਦਾ ਆਵਾਜ ਵਿੱਚ ਨਾ ਆਉਣਾ, ਮਿੱਠਾ ਬੋਲਣਾ, ਤੁਸੀ ਬੱਚੇ ਹੁਣ ਟਾਕੀ ਤੋਂ ਮੂਵੀ, ਮੂਵੀ ਤੋਂ ਸਾਇਲੈਂਸ ਵਿਚ ਜਾਂਦੇ ਹੋ, ਇਸਲਈ ਜਿਆਦਾ ਆਵਾਜ ਵਿੱਚ ਨਾ ਆਵੋ"

ਪ੍ਰਸ਼ਨ:-
ਕਿਸ ਮੁੱਖ ਧਾਰਨਾ ਦੇ ਆਧਾਰ ਤੇ ਸਰਵ ਦੈਵੀਗੁਣ ਖੁਦ ਹੀ ਆਉਂਦੇ ਜਾਣਗੇ?

ਉੱਤਰ:-
ਮੁੱਖ ਹੈ ਪਵਿੱਤਰਤਾ ਦੀ ਧਾਰਨਾ। ਦੇਵਤੇ ਪਵਿੱਤਰ ਹਨ, ਇਸਲਈ ਉਨ੍ਹਾਂ ਵਿਚ ਦੇਵੀਗੁਣ ਹਨ। ਇਸ ਦੁਨੀਆ ਵਿਚ ਕਿਸੇ ਵਿਚ ਵੀ ਦੈਵੀਗੁਣ ਨਹੀਂ ਹੋ ਸਕਦੇ। ਰਾਵਣ ਰਾਜ ਵਿਚ ਦੈਵੀਗੁਣ ਕਿੱਥੋਂ ਆਉਣ। ਤੁਸੀ ਰਾਇਲ ਬੱਚੇ ਹੁਣ ਦੈਵੀਗੁਣ ਧਾਰਨ ਕਰ ਰਹੇ ਹੋ।

ਗੀਤ:-
ਭੋਲੇਨਾਥ ਤੋਂ ਨਿਰਾਲਾ...

ਓਮ ਸ਼ਾਂਤੀ
ਹੁਣ ਬੱਚੇ ਸਮਝਦੇ ਹਨ ਕਿ ਵਿਗੜੀ ਨੂੰ ਬਣਾਉਣ ਵਾਲਾ ਇੱਕ ਹੀ ਹੈ। ਭਗਤੀ ਮਾਰਗ ਵਿੱਚ ਕਈਆਂ ਦੇ ਕੋਲ ਜਾਂਦੇ ਹਨ। ਕਿੰਨੀਆਂ ਤੀਰਥ ਯਾਤਰਾ ਆਦਿ ਕਰਦੇ ਹਨ। ਵਿਗੜੀ ਨੂੰ ਬਣਾਉਣ ਵਾਲਾ, ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਤਾਂ ਇੱਕ ਹੀ ਹੈ, ਸਦਗਤੀ ਦਾਤਾ, ਗਾਈਡ, ਲਿਬਰੇਟਰ ਵੀ ਉਹ ਇੱਕ ਹੀ ਹੈ। ਹੁਣ ਗਾਇਨ ਹੈ ਪਰੰਤੂ ਅਨੇਕ ਮਨੁੱਖ, ਅਨੇਕ ਧਰਮ, ਮੱਠ, ਪੰਥ, ਸ਼ਾਸਤਰ ਹੋਣ ਦੇ ਕਾਰਨ ਅਨੇਕ ਰਾਹ ਲੱਭਦੇ ਰਹਿੰਦੇ ਹਨ। ਸੁੱਖ ਅਤੇ ਸ਼ਾਂਤੀ ਦੇ ਲਈ ਸਤਿਸੰਗਾਂ ਵਿੱਚ ਜਾਂਦੇ ਹਨ ਨਾ। ਜੋ ਨਹੀਂ ਜਾਂਦੇ ਉਹ ਮਾਇਆਵੀ ਮਸਤੀ ਦੇ ਵਿੱਚ ਹੀ ਮਸਤ ਰਹਿੰਦੇ ਹਨ। ਇਹ ਵੀ ਤੁਸੀਂ ਬੱਚੇ ਜਾਣਦੇ ਹੋ ਕਿ ਹੁਣ ਕਲਯੁਗ ਦਾ ਅੰਤ ਹੈ। ਮਨੁੱਖ ਇਹ ਨਹੀਂ ਜਾਣਦੇ ਕਿ ਸਤਿਯੁਗ ਕਦੋਂ ਹੁੰਦਾ ਹੈ? ਹੁਣ ਕੀ ਹੈ? ਇਹ ਤੇ ਕੋਈ ਬੱਚਾ ਵੀ ਸਮਝ ਸਕਦਾ ਹੈ। ਨਵੀਂ ਦੁਨੀਆਂ ਵਿੱਚ ਸੁੱਖ, ਪੁਰਾਣੀ ਦੁਨੀਆਂ ਵਿੱਚ ਜਰੂਰ ਦੁੱਖ ਹੁੰਦਾ ਹੈ। ਇਸ ਪੁਰਾਣੀ ਦੁਨੀਆਂ ਵਿੱਚ ਅਨੇਕ ਧਰਮ ਹਨ। ਤੁਸੀਂ ਕਿਸੇ ਨੂੰ ਵੀ ਸਮਝਾ ਸਕਦੇ ਹੋ। ਇਹ ਹੈ ਕਲਯੁਗ, ਸਤਿਯੁਗ ਪਾਸਟ ਹੋ ਗਿਆ ਹੈ। ਉੱਥੇ ਇੱਕ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਸੀ, ਹੋਰ ਕੋਈ ਧਰਮ ਨਹੀਂ ਸੀ। ਬਾਬਾ ਨੇ ਬਹੁਤ ਵਾਰ ਸਮਝਾਇਆ ਹੈ, ਫਿਰ ਵੀ ਸਮਝਾਉਂਦੇ ਹਨ, ਜੋ ਆਉਣ ਉਨ੍ਹਾਂ ਨੂੰ ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ ਦਾ ਫਰਕ ਵਿਖਾਉਣਾ ਚਾਹੀਦਾ ਹੈ। ਭਾਵੇਂ ਉਹ ਕੀ ਵੀ ਕਹਿਣ, ਕੋਈ 10 ਹਜ਼ਾਰ ਵਰ੍ਹੇ ਉੱਮਰ ਕਹਿੰਦੇ ਹਨ, ਕੋਈ 30 ਹਜ਼ਾਰ ਵਰ੍ਹੇ ਉੱਮਰ ਕਹਿੰਦੇ ਹਨ। ਕਈ ਮਤਾਂ ਹਨ ਨਾ। ਹੁਣ ਉਨ੍ਹਾਂ ਦੇ ਕੋਲ ਤਾਂ ਹੈ ਹੀ ਸ਼ਾਸਤਰਾਂ ਦੀ ਮਤ। ਅਨੇਕ ਸ਼ਾਸਤਰ, ਅਨੇਕ ਮਤ। ਮਨੁੱਖਾਂ ਦੀ ਮਤ ਹੈ ਨਾ। ਸ਼ਾਸਤਰ ਵੀ ਲਿਖਦੇ ਤਾਂ ਮਨੁੱਖ ਹਨ ਨਾ। ਦੇਵਤੇ ਕੋਈ ਸ਼ਾਸਤਰ ਨਹੀਂ ਲਿਖਦੇ। ਸਤਿਯੁਗ ਵਿੱਚ ਦੇਵੀ - ਦੇਵਤਾ ਧਰਮ ਹੁੰਦਾ ਹੈ। ਉਨ੍ਹਾਂ ਨੂੰ ਮਨੁੱਖ ਵੀ ਨਹੀਂ ਕਿਹਾ ਜਾ ਸਕਦਾ। ਤਾਂ ਜਦੋਂ ਕੋਈ ਮਿੱਤਰ ਸਬੰਧੀ ਆਦਿ ਮਿਲਦੇ ਹਨ ਤਾਂ ਉਨ੍ਹਾਂ ਨੂੰ ਬੈਠ ਇਹ ਸੁਣਾਉਣਾ ਚਾਹੀਦਾ ਹੈ। ਵਿਚਾਰ ਦੀ ਗੱਲ ਹੈ। ਨਵੀਂ ਦੁਨੀਆਂ ਵਿੱਚ ਕਿੰਨੇ ਥੋੜ੍ਹੇ ਮਨੁੱਖ ਹੁੰਦੇ ਹਨ। ਪੁਰਾਣੀ ਦੁਨੀਆਂ ਵਿੱਚ ਕਿੰਨੀ ਵ੍ਰਿਧੀ ਹੁੰਦੀ ਹੈ। ਸਤਿਯੁਗ ਵਿੱਚ ਸਿਰ੍ਫ ਇੱਕ ਦੇਵਤਾ ਧਰਮ ਸੀ। ਮਨੁੱਖ ਵੀ ਥੋੜ੍ਹੇ ਸਨ। ਦੈਵੀਗੁਣ ਹੁੰਦੇ ਹੀ ਹਨ ਦੇਵਤਿਆਂ ਵਿੱਚ। ਮਨੁੱਖਾਂ ਵਿੱਚ ਨਹੀਂ ਹੁੰਦੇ ਹਨ। ਤਾਂ ਹੀ ਤੇ ਮਨੁੱਖ ਦੇਵਤਿਆਂ ਦੇ ਅੱਗੇ ਜਾਕੇ ਨਮਸਤੇ ਕਰਦੇ ਹਨ ਨਾ। ਦੇਵਤਿਆਂ ਦੀ ਮਹਿਮਾ ਗਾਉਂਦੇ ਹਨ। ਜਾਣਦੇ ਹਨ ਉਹ ਸ੍ਵਰਗਵਾਸੀ ਹਨ, ਅਸੀਂ ਨਰਕਵਾਸੀ ਕਲਯੁਗਵਾਸੀ ਹਾਂ। ਮਨੁੱਖਾਂ ਵਿੱਚ ਦੈਵੀਗੁਣ ਹੋ ਨਹੀਂ ਸਕਦੇ। ਕੋਈ ਕਹੇ ਫਲਾਣੇ ਵਿੱਚ ਬਹੁਤ ਚੰਗੇ ਦੈਵੀਗੁਣ ਹਨ! ਬੋਲੋ - ਨਹੀਂ, ਦੈਵੀਗੁਣ ਹੁੰਦੇ ਹੀ ਹਨ ਦੇਵਤਿਆਂ ਵਿੱਚ ਕਿਉਂਕਿ ਉਹ ਪਵਿੱਤਰ ਹਨ। ਇੱਥੇ ਪਵਿੱਤਰ ਨਾ ਹੋਣ ਦੇ ਕਾਰਣ ਕਿਸੇ ਵਿੱਚ ਦੈਵੀਗੁਣ ਹੋ ਨਹੀਂ ਸਕਦੇ ਕਿਉਂਕਿ ਆਸੁਰੀ ਰਾਵਣ ਰਾਜ ਹੈ ਨਾ। ਨਵੇਂ ਝਾੜ ਵਿੱਚ ਦੈਵੀਗੁਣ ਵਾਲੇ ਦੇਵਤੇ ਰਹਿੰਦੇ ਹਨ ਫਿਰ ਝਾੜ ਪੁਰਾਣਾ ਹੁੰਦਾ ਹੈ। ਰਾਵਣ ਰਾਜ ਵਿੱਚ ਦੈਵੀਗੁਣ ਵਾਲੇ ਹੋ ਨਹੀਂ ਸਕਦੇ। ਸਤਿਯੁਗ ਵਿੱਚ ਆਦਿ ਸਨਾਤਨ ਦੇਵੀ - ਦੇਵਤਿਆਂ ਦਾ ਪ੍ਰਵ੍ਰਿਤੀ ਮਾਰਗ ਸੀ। ਪ੍ਰਵ੍ਰਿਤੀ ਮਾਰਗ ਵਾਲਿਆਂ ਦੀ ਹੀ ਮਹਿਮਾ ਗਾਈ ਹੋਈ ਹੈ। ਸਤਿਯੁਗ ਵਿੱਚ ਅਸੀਂ ਪਵਿੱਤਰ ਦੇਵੀ - ਦੇਵਤਾ ਸੀ, ਸੰਨਿਆਸ ਮਾਰਗ ਸੀ ਨਾ। ਕਿੰਨੇ ਪੁਆਇੰਟਸ ਮਿਲਦੇ ਹਨ। ਪ੍ਰੰਤੂ ਸਾਰੇ ਪੁਆਇੰਟਸ ਕਿਸੇ ਦੀ ਬੁੱਧੀ ਵਿੱਚ ਰਹਿ ਨਹੀਂ ਸਕਦੇ। ਪੁਆਇੰਟਸ ਭੁੱਲ ਜਾਂਦੇ ਹਨ ਇਸਲਈ ਫੇਲ੍ਹ ਹੁੰਦੇ ਹਨ। ਦੈਵੀਗੁਣ ਧਾਰਨ ਨਹੀਂ ਕਰਦੇ ਹਨ। ਇੱਕ ਹੀ ਦੈਵੀਗੁਣ ਚੰਗਾ ਹੈ। ਜ਼ਿਆਦਾ ਕਿਸੇ ਨੂੰ ਨਾ ਬੋਲਣਾ, ਮਿੱਠਾ ਬੋਲਣਾ, ਬਹੁਤ ਥੋੜ੍ਹਾ ਬੋਲਣਾ ਚਾਹੀਦਾ ਹੈ ਕਿਉਂਕਿ ਤੁਸੀਂ ਬੱਚਿਆਂ ਨੂੰ ਟਾਕੀ ਤੋਂ ਮੂਵੀ, ਮੂਵੀ ਤੋਂ ਸਾਈਲੈਂਸ ਵਿੱਚ ਜਾਣਾ ਹੈ। ਤਾਂ ਟਾਕੀ ਨੂੰ ਬਹੁਤ ਘੱਟ ਕਰਨਾ ਚਾਹੀਦਾ ਹੈ। ਜੋ ਬਹੁਤ ਥੋੜ੍ਹਾ ਹੋਲੀ ਜਿਹੇ ਬੋਲਦੇ ਹਨ ਤਾਂ ਸਮਝਦੇ ਹਨ ਇਹ ਰਾਇਲ ਘਰ ਦਾ ਹੈ। ਮੂੰਹ ਵਿਚੋਂ ਸਦਾ ਰਤਨ ਨਿਕਲਣ।

ਸੰਨਿਆਸੀ ਜਾਂ ਕੋਈ ਵੀ ਹੋਵੇ ਤਾਂ ਉਨ੍ਹਾਂ ਨੂੰ ਨਵੀਂ ਅਤੇ ਪੁਰਾਣੀ ਦੁਨੀਆਂ ਦਾ ਕੰਟ੍ਰਾਂਸਟ ਦੱਸਣਾ ਚਾਹੀਦਾ ਹੈ। ਸਤਿਯੁਗ ਵਿੱਚ ਦੈਵੀਗੁਣ ਵਾਲੇ ਦੇਵਤੇ ਸਨ। ਉਹ ਪ੍ਰਵ੍ਰਿਤੀ ਮਾਰਗ ਸੀ। ਤੁਹਾਡਾ ਸੰਨਿਆਸੀਆਂ ਦਾ ਧਰਮ ਹੀ ਵੱਖ ਹੈ। ਫਿਰ ਵੀ ਇਹ ਤਾਂ ਸਮਝਦੇ ਹੋ ਨਾ - ਨਵੀਂ ਸ੍ਰਿਸ਼ਟੀ ਸਤੋਪ੍ਰਧਾਨ ਹੁੰਦੀ ਹੈ, ਹਾਲੇ ਤਮੋਪ੍ਰਧਾਨ ਹੈ। ਆਤਮਾ ਤਮੋਪ੍ਰਧਾਨ ਹੁੰਦੀ ਹੈ ਤਾਂ ਸ਼ਰੀਰ ਵੀ ਤਮੋਪ੍ਰਧਾਨ ਮਿਲਦਾ ਹੈ। ਹੁਣ ਹੈ ਹੀ ਪਤਿਤ ਦੁਨੀਆਂ। ਸਭਨੂੰ ਪਤਿਤ ਕਹਾਂਗੇ। ਉਹ ਹੈ ਪਾਵਨ ਸਤੋਪ੍ਰਧਾਨ ਦੁਨੀਆਂ। ਉਹ ਹੀ ਨਵੀਂ ਦੁਨੀਆਂ ਸੋ ਹੁਣ ਪੁਰਾਣੀ ਹੁੰਦੀ ਹੈ। ਇਸ ਵਕ਼ਤ ਸਾਰੇ ਮਨੁੱਖ ਆਤਮਾਵਾਂ ਨਾਸਤਿਕ ਹਨ, ਇਸਲਈ ਹੀ ਹੰਗਾਮੇ ਹਨ। ਧਨੀ ਨੂੰ ਨਾ ਜਾਨਣ ਦੇ ਕਾਰਨ ਆਪਸ ਵਿੱਚ ਲੜ੍ਹਦੇ- ਝਗੜ੍ਹਦੇ ਰਹਿੰਦੇ ਹਨ। ਰਚਿਅਤਾ ਅਤੇ ਰਚਨਾ ਨੂੰ ਜਾਨਣ ਵਾਲਿਆਂ ਨੂੰ ਆਸਤਿਕ ਕਿਹਾ ਜਾਂਦਾ ਹੈ। ਸੰਨਿਆਸ ਧਰਮ ਵਾਲੇ ਤਾਂ ਨਵੀਂ ਦੁਨੀਆਂ ਨੂੰ ਜਾਣਦੇ ਹੀ ਨਹੀਂ। ਤਾਂ ਉੱਥੇ ਆਉਂਦੇ ਹੀ ਨਹੀਂ। ਬਾਪ ਨੇ ਸਮਝਾਇਆ ਹੈ, ਹੁਣ ਸਭ ਆਤਮਾਵਾਂ ਤਮੋਪ੍ਰਧਾਨ ਬਣੀਆਂ ਹਨ ਫਿਰ ਸਭ ਆਤਮਾਵਾਂ ਨੂੰ ਸਤੋਪ੍ਰਧਾਨ ਕੌਣ ਬਣਾਵੇ? ਉਹ ਤੇ ਬਾਪ ਹੀ ਬਣਾ ਸਕਦੇ ਹਨ। ਸਤੋਪ੍ਰਧਾਨ ਦੁਨੀਆਂ ਵਿੱਚ ਥੋੜ੍ਹੇ ਮਨੁੱਖ ਹੁੰਦੇ ਹਨ। ਬਾਕੀ ਸਭ ਮੁਕਤੀਧਾਮ ਵਿੱਚ ਰਹਿੰਦੇ ਹਨ। ਬ੍ਰਹਮ ਤੱਤਵ, ਜਿੱਥੇ ਅਸੀਂ ਆਤਮਾਵਾਂ ਰਹਿੰਦੀਆਂ ਹਾਂ। ਉਸਨੂੰ ਕਿਹਾ ਜਾਂਦਾ ਹੈ ਬ੍ਰਹਿਮੰਡ। ਆਤਮਾ ਤੇ ਅਵਿਨਾਸ਼ੀ ਹੈ। ਇਹ ਅਵਿਨਾਸ਼ੀ ਨਾਟਕ ਹੈ, ਜਿਸ ਵਿੱਚ ਸਭ ਆਤਮਾਵਾਂ ਦਾ ਪਾਰਟ ਹੈ। ਨਾਟਕ ਕਦੋਂ ਸ਼ੁਰੂ ਹੋਇਆ? ਇਹ ਕਦੇ ਕੋਈ ਦੱਸ ਨਹੀਂ ਸਕਦਾ। ਇਹ ਅਨਾਦਿ ਡਰਾਮਾ ਹੈ ਨਾ। ਬਾਪ ਨੂੰ ਸਿਰ੍ਫ ਪੁਰਾਣੀ ਦੁਨੀਆਂ ਨੂੰ ਨਵੀਂ ਬਣਾਉਣ ਆਉਣਾ ਪੈਂਦਾ ਹੈ। ਇੰਵੇਂ ਨਹੀਂ ਕਿ ਬਾਪ ਨਵੀਂ ਸ੍ਰਿਸ਼ਟੀ ਰਚਦੇ ਹਨ। ਜਦੋਂ ਪਤਿਤ ਹੁੰਦੇ ਹਨ ਤਾਂ ਹੀ ਪੁਕਾਰਦੇ ਹਨ, ਸਤਿਯੁਗ ਵਿੱਚ ਕੋਈ ਪੁਕਾਰਦੇ ਨਹੀਂ। ਹੈ ਹੀ ਪਾਵਨ ਦੁਨੀਆਂ। ਰਾਵਣ ਪਤਿਤ ਬਣਾਉਂਦੇ ਹਨ, ਪਰਮਪਿਤਾ ਪ੍ਰਮਾਤਮਾ ਆਕੇ ਪਾਵਨ ਬਣਾਉਂਦੇ ਹਨ। ਅੱਧਾ - ਅੱਧਾ ਜਰੂਰ ਕਹਾਂਗੇ। ਬ੍ਰਹਮਾ ਦਾ ਦਿਨ ਅਤੇ ਬ੍ਰਹਮਾ ਦੀ ਰਾਤ ਅੱਧਾ - ਅੱਧਾ ਹੈ। ਗਿਆਨ ਨਾਲ ਦਿਨ ਹੁੰਦਾ ਹੈ, ਉੱਥੇ ਅਗਿਆਨ ਹੈ ਨਹੀਂ। ਭਗਤੀ ਮਾਰਗ ਨੂੰ ਹਨ੍ਹੇਰਾ ਮਾਰਗ ਕਿਹਾ ਜਾਂਦਾ ਹੈ। ਦੇਵਤੇ ਪੁਨਰਜਨਮ ਲੈਂਦੇ - ਲੈਂਦੇ ਫਿਰ ਹਨ੍ਹੇਰੇ ਵਿੱਚ ਆਉਂਦੇ ਹਨ ਇਸਲਈ ਇਸ ਪੌੜ੍ਹੀ ਵਿੱਚ ਵਿਖਾਇਆ ਹੈ - ਮਨੁੱਖ ਕਿਵ਼ੇਂ ਸਤੋ, ਰਜੋ, ਤਮੋ ਵਿੱਚ ਆਉਂਦੇ ਹਨ। ਹੁਣ ਸਭ ਦੀ ਜੜ੍ਹਜੜ੍ਹੀਭੂਤ ਅਵਸਥਾ ਹੈ। ਬਾਪ ਆਉਂਦੇ ਹਨ ਟ੍ਰਾਂਸਫਰ ਕਰਨ ਮਤਲਬ ਮਨੁੱਖਾਂ ਨੂੰ ਦੇਵਤਾ ਬਨਾਉਣ ਜਦੋਂ ਦੇਵਤਾ ਸਨ ਤਾਂ ਆਸੁਰੀ ਗੁਣਾਂ ਵਾਲੇ ਮਨੁੱਖ ਨਹੀਂ ਸਨ। ਹੁਣ ਇਨ੍ਹਾਂ ਆਸੁਰੀ ਗੁਣਾਂ ਵਾਲਿਆਂ ਨੂੰ ਦੈਵੀਗੁਣਾਂ ਵਾਲਾ ਕੌਣ ਬਣਾਵੇ? ਹੁਣ ਤਾਂ ਅਨੇਕ ਧਰਮ, ਅਨੇਕ ਮਨੁੱਖ ਹਨ। ਲੜ੍ਹਦੇ - ਝਗੜ੍ਹਦੇ ਰਹਿੰਦੇ ਹਨ। ਸਤਿਯੁਗ ਵਿੱਚ ਇੱਕ ਧਰਮ ਹੈ ਤਾਂ ਦੁੱਖ ਦੀ ਕੋਈ ਗੱਲ ਹੈ ਨਹੀਂ। ਸ਼ਾਸਤਰਾਂ ਵਿੱਚ ਤੇ ਬਹੁਤ ਦੰਤ ਕਥਾਵਾਂ ਹਨ ਜੋ ਜਨਮ - ਜਨਮਾਂਤ੍ਰ ਪੜ੍ਹਦੇ ਆਏ ਹੋ। ਬਾਪ ਕਹਿੰਦੇ ਹਨ ਇਹ ਸਭ ਭਗਤੀ ਮਾਰਗ ਦੇ ਸ਼ਾਸਤਰ ਹਨ, ਉਨ੍ਹਾਂ ਨਾਲ ਮੈਨੂੰ ਪ੍ਰਾਪਤ ਕਰ ਨਹੀਂ ਸਕਦੇ। ਮੈਨੂੰ ਤੇ ਖੁਦ ਇੱਕ ਹੀ ਵਾਰ ਆਕੇ ਸਭਦੀ ਸਦਗਤੀ ਕਰਨੀ ਹੈ। ਇਵੇਂ ਵਾਪਿਸ ਕੋਈ ਜਾ ਨਹੀਂ ਸਕਦਾ। ਬਹੁਤ ਹੌਂਸਲੇ ਦੇ ਨਾਲ ਬੈਠ ਸਮਝਾਉਣਾ ਚਾਹੀਦਾ ਹੈ, ਜਿਸ ਨਾਲ ਕੋਈ ਹੰਗਾਮਾ ਵੀ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਆਪਣਾ ਹੰਕਾਰ ਤਾਂ ਰਹਿੰਦਾ ਹੈ ਨਾ। ਸਾਧੂ ਸੰਤਾਂ ਦੇ ਨਾਲ ਫਾਲੋਵਰਜ਼ ਵੀ ਰਹਿੰਦੇ ਹਨ। ਝੱਟ ਕਹਿ ਦੇਣਗੇ ਇਨ੍ਹਾਂ ਨੂੰ ਬ੍ਰਹਮਾਕੁਮਾਰੀਆਂ ਦਾ ਜਾਦੂ ਲੱਗਾ ਹੈ। ਸਿਆਣੇ ਮਨੁੱਖ ਜੋ ਹੋਣਗੇ ਉਹ ਕਹਿਣਗੇ ਇਹ ਵਿਚਾਰ ਕਰਨ ਯੋਗ ਗੱਲਾਂ ਹਨ। ਮੇਲੇ ਪ੍ਰਦਰਸ਼ਨੀ ਵਿੱਚ ਅਨੇਕ ਤਰ੍ਹਾਂ ਦੇ ਆਉਂਦੇ ਹਨ ਨਾ। ਪ੍ਰਦਰਸ਼ਨੀ ਆਦਿ ਵਿੱਚ ਕੋਈ ਵੀ ਆਵੇ ਤਾਂ ਉਸਨੂੰ ਬੜੇ ਹੌਂਸਲੇ ਨਾਲ ਸਮਝਾਉਂਣਾ ਚਾਹੀਦਾ ਹੈ। ਜਿਵੇਂ ਬਾਬਾ ਧੀਰਜ ਨਾਲ ਸਮਝਾ ਰਹੇ ਹਨ। ਬਹੁਤ ਜੋਰ ਨਾਲ ਬੋਲਣਾ ਨਹੀਂ ਚਾਹੀਦਾ। ਪ੍ਰਦਰਸ਼ਨੀ ਵਿੱਚ ਤੇ ਬਹੁਤ ਇਕੱਠੇ ਹੋ ਜਾਂਦੇ ਹਨ ਨਾ। ਫਿਰ ਕਹਿ ਦੇਣਾ ਚਾਹੀਦਾ ਹੈ - ਤੁਸੀਂ ਕੁਝ ਸਮਾਂ ਦੇਕੇ ਇਕਾਂਤ ਵਿੱਚ ਆਕੇ ਸਮਝੋਗੇ ਤਾਂ ਤੁਹਾਨੂੰ ਰਚਿਅਤਾ ਅਤੇ ਰਚਨਾ ਦਾ ਰਾਜ਼ ਸਮਝਾਵਾਂਗੇ। ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਰਚਿਅਤਾ ਬਾਪ ਹੀ ਸਮਝਾਉਂਦੇ ਹਨ। ਬਾਕੀ ਤਾਂ ਸਭ ਨੇਤੀ - ਨੇਤੀ ਹੀ ਕਰਕੇ ਜਾਂਦੇ ਹਨ। ਕੋਈ ਵੀ ਮਨੁੱਖ ਜਾ ਨਾ ਸਕੇ। ਗਿਆਨ ਨਾਲ ਸਦਗਤੀ ਹੋ ਜਾਂਦੀ ਫਿਰ ਗਿਆਨ ਦੀ ਲੋੜ ਨਹੀਂ ਰਹਿੰਦੀ। ਇਹ ਨਾਲੇਜ ਸਿਵਾਏ ਬਾਪ ਦੇ ਕੋਈ ਸਮਝਾ ਨਹੀਂ ਸਕਦਾ। ਸਮਝਾਉਣ ਵਾਲਾ ਕੋਈ ਬਜ਼ੁਰਗ ਹੋਵੇਗਾ ਤਾਂ ਮਨੁੱਖ ਸਮਝਣਗੇ ਇਹ ਵੀ ਅਨੁਭਵੀ ਹੈ। ਜਰੂਰ ਸਤਿਸੰਗ ਆਦਿ ਕੀਤਾ ਹੋਵੇਗਾ। ਕੋਈ ਬੱਚੇ ਸਮਝਾਉਣਗੇ ਤਾਂ ਸਮਝਣਗੇ ਇਹ ਕੀ ਜਾਨਣ। ਤਾਂ ਇੰਵੇਂ - ਇੰਵੇਂ ਦਿਆਂ ਨੂੰ ਬਜ਼ੁਰਗ ਦਾ ਅਸਰ ਪੈ ਸਕਦਾ ਹੈ। ਬਾਪ ਇੱਕ ਹੀ ਵਾਰ ਆਕੇ ਇਹ ਨਾਲੇਜ ਸਮਝਾਉਂਦੇ ਹਨ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਂਦੇ ਹਨ। ਮਾਤਾਵਾਂ ਬੈਠ ਉਨ੍ਹਾਂ ਨੂੰ ਸਮਝਾਉਣਗੀਆਂ ਤਾਂ ਖੁਸ਼ ਹੋਣਗੇ। ਬੋਲੋ ਗਿਆਨ ਸਾਗਰ ਬਾਪ ਨੇ ਗਿਆਨ ਦਾ ਕਲਸ਼ ਸਾਨੂੰ ਮਾਤਾਵਾਂ ਨੂੰ ਦਿੱਤਾ ਹੈ ਜੋ ਅਸੀਂ ਫਿਰ ਦੂਸਰਿਆਂ ਨੂੰ ਦਿੰਦੇ ਹਾਂ। ਬਹੁਤ ਨਿਮਰਤਾ ਨਾਲ ਬੋਲਦੇ ਰਹਿਣਾ ਹੈ। ਸ਼ਿਵ ਹੀ ਗਿਆਨ ਦਾ ਸਾਗਰ ਹੈ ਜੋ ਸਾਨੂੰ ਗਿਆਨ ਸੁਣਾਉਂਦੇ ਹਨ। ਕਹਿੰਦੇ ਹਨ ਮੈਂ ਤੁਸੀਂ ਮਾਤਾਵਾਂ ਦੁਆਰਾ ਮੁਕਤੀ -ਜੀਵਨਮੁਕਤੀ ਦੇ ਗੇਟ ਖੋਲ੍ਹਦਾ ਹਾਂ, ਹੋਰ ਕੋਈ ਖੋਲ੍ਹ ਨਾ ਸਕੇ। ਹੁਣ ਅਸੀਂ ਪ੍ਰਮਾਤਮਾ ਦੁਆਰਾ ਪੜ੍ਹ ਰਹੇ ਹਾਂ। ਸਾਨੂੰ ਕੋਈ ਮਨੁੱਖ ਨਹੀਂ ਪੜ੍ਹਾਉਂਦੇ ਹਨ। ਗਿਆਨ ਦਾ ਸਾਗਰ ਇੱਕ ਹੀ ਪਰਮਪਿਤਾ ਪ੍ਰਮਾਤਮਾ ਹੈ। ਤੁਸੀਂ ਸਾਰੇ ਭਗਤੀ ਦੇ ਸਾਗਰ ਹੋ। ਭਗਤੀ ਦੀ ਅਥਾਰਟੀ ਹੋ ਨਾ ਕਿ ਗਿਆਨ ਦੀ। ਗਿਆਨ ਦੀ ਅਥਾਰਟੀ ਇੱਕ ਮੈਂ ਹੀ ਹਾਂ। ਮਹਿਮਾ ਵੀ ਇੱਕ ਦੀ ਹੀ ਕਰਦੇ ਹਨ। ਉਹ ਉੱਚ ਤੋਂ ਉੱਚ ਹੈ। ਅਸੀਂ ਉਨ੍ਹਾਂ ਨੂੰ ਹੀ ਮੰਨਦੇ ਹਾਂ। ਉਹ ਸਾਨੂੰ ਬ੍ਰਹਮਾ ਤਨ ਦਵਾਰਾ ਪੜ੍ਹਾਉਂਦੇ ਹਨ ਇਸਲਈ ਬ੍ਰਹਮਾਕੁਮਾਰ - ਕੁਮਾਰੀਆਂ ਗਾਏ ਹੋਏ ਹਨ। ਇਵੇਂ ਬਹੁਤ ਮਿੱਠੇ ਰੂਪ ਵਿੱਚ ਬੈਠ ਸਮਝਾਓ। ਭਾਵੇਂ ਕਿੰਨਾ ਵੀ ਪੜ੍ਹਿਆ ਹੋਇਆ ਹੋਵੇ। ਢੇਰ ਪ੍ਰਸ਼ਨ ਕਰਦੇ ਹਨ। ਪਹਿਲਾਂ - ਪਹਿਲਾਂ ਤੇ ਬਾਪ ਤੇ ਹੀ ਨਿਸ਼ਚੇ ਕਰਵਾਉਣਾ ਹੈ। ਪਹਿਲਾਂ ਤੁਸੀਂ ਇਹ ਸਮਝੋ ਰਚਤਾ ਬਾਪ ਹੈ ਜਾਂ ਨਹੀਂ। ਸਭ ਦਾ ਰਚਿਅਤਾ ਇੱਕ ਹੀ ਸ਼ਿਵਬਾਬਾ ਹੈ, ਉਹ ਹੀ ਗਿਆਨ ਦਾ ਸਾਗਰ ਹੈ। ਬਾਪ, ਟੀਚਰ, ਸਤਿਗੁਰੂ ਹੈ। ਪਹਿਲਾਂ ਤੇ ਇਹ ਨਿਸ਼ਚੇਬੁਧੀ ਹੋਵੇ ਕਿ ਰਚਤਾ ਬਾਪ ਹੀ ਰਚਨਾ ਦੇ ਆਦਿ - ਮੱਧ - ਅੰਤ ਦਾ ਗਿਆਨ ਦਿੰਦੇ ਹਨ। ਉਹ ਹੀ ਸਾਨੂੰ ਸਮਝਾਉਂਦੇ ਹਨ, ਉਹ ਤੇ ਜਰੂਰ ਰਾਈਟ ਹੀ ਸਮਝਾਉਣਗੇ। ਫਿਰ ਕੋਈ ਪ੍ਰਸ਼ਨ ਉਠ ਨਾ ਸਕੇ। ਬਾਪ ਆਉਂਦੇ ਹੀ ਹਨ ਸੰਗਮ ਤੇ। ਸਿਰ੍ਫ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਪਾਪ ਭਸਮ ਹੋ ਜਾਣ। ਸਾਡਾ ਕੰਮ ਹੀ ਹੈ ਪਤਿਤ ਨੂੰ ਪਾਵਨ ਬਣਾਉਣ ਦਾ। ਹਾਲੇ ਤਮੋਪ੍ਰਧਾਨ ਦੁਨੀਆਂ ਹੈ। ਪਤਿਤ ਪਾਵਨ ਬਾਪ ਬਗੈਰ ਕਿਸੇ ਨੂੰ ਜੀਵਨਮੁਕਤੀ ਮਿਲ ਨਹੀਂ ਸਕਦੀ। ਸਾਰੇ ਗੰਗਾ ਸ਼ਨਾਨ ਕਰਨ ਜਾਂਦੇ ਹਨ ਤਾਂ ਪਤਿਤ ਠਹਿਰੇ ਨਾ। ਮੈਂ ਤੇ ਕਹਿੰਦਾ ਨਹੀਂ ਕਿ ਗੰਗਾ ਸ਼ਨਾਨ ਕਰੋ। ਮੈਂ ਤਾਂ ਕਹਿੰਦਾ ਹਾਂ ਮਾਮੇਕਮ ਯਾਦ ਕਰੋ। ਮੈਂ ਤੁਹਾਡੇ ਸਭ ਆਸ਼ਿਕਾਂ ਦਾ ਮਸ਼ੂਕ ਹਾਂ। ਸਾਰੇ ਇੱਕ ਮਸ਼ੂਕ ਨੂੰ ਯਾਦ ਕਰਦੇ ਹਨ। ਰਚਨਾ ਦਾ ਕ੍ਰਿਏਟਰ ਇੱਕ ਹੀ ਬਾਪ ਹੈ। ਬਾਪ ਕਹਿੰਦੇ ਹਨ ਦੇਹੀ - ਅਭਿਮਾਨੀ ਬਣ ਮੈਨੂੰ ਯਾਦ ਕਰੋ ਤਾਂ ਇਸ ਯੋਗ ਅਗਨੀ ਨਾਲ ਵਿਕਰਮ ਵਿਨਾਸ਼ ਹੋਣਗੇ। ਇਹ ਯੋਗ ਬਾਪ ਹੁਣ ਹੀ ਸਿਖਾਉਂਦੇ ਹਨ ਜਦੋਂ ਕਿ ਪੁਰਾਣੀ ਦੁਨੀਆਂ ਬਦਲ ਰਹੀ ਹੈ। ਵਿਨਾਸ਼ ਸਾਮ੍ਹਣੇ ਖੜ੍ਹਾ ਹੈ। ਹੁਣ ਅਸੀਂ ਦੇਵਤਾ ਬਣ ਰਹੇ ਹਾਂ। ਬਾਪ ਕਿੰਨਾ ਸਹਿਜ ਦੱਸਦੇ ਹਨ। ਬਾਪ ਦੇ ਸਾਮ੍ਹਣੇ ਭਾਵੇਂ ਸੁਣਦੇ ਹਨ ਪ੍ਰੰਤੂ ਇੱਕ ਰਸ ਹੋ ਨਹੀਂ ਸੁਣਦੇ। ਬੁੱਧੀ ਹੋਰ - ਹੋਰ ਪਾਸੇ ਭੱਜਦੀ ਰਹਿੰਦੀ ਹੈ। ਭਗਤੀ ਵਿੱਚ ਵੀ ਇੰਵੇਂ ਹੁੰਦਾ ਹੈ। ਸਾਰਾ ਦਿਨ ਤੇ ਵੇਸਟ ਜਾਂਦਾ ਹੈ ਬਾਕੀ ਜੋ ਸਮਾਂ ਮੁਕਰਰ ਕਰਦੇ ਹਨ, ਉਸ ਵਿੱਚ ਵੀ ਬੁੱਧੀ ਕਿੱਥੇ - ਕਿੱਥੇ ਚਲੀ ਜਾਂਦੀ ਹੈ। ਸਭਦਾ ਅਜਿਹਾ ਹੀ ਹਾਲ ਹੁੰਦਾ ਹੋਵੇਗਾ। ਮਾਇਆ ਹੈ ਨਾ।

ਕੋਈ - ਕੋਈ ਬੱਚੇ ਬਾਪ ਦੇ ਸਾਮ੍ਹਣੇ ਬੈਠ ਧਿਆਨ ਵਿੱਚ ਚਲੇ ਜਾਂਦੇ ਹਨ, ਇਹ ਵੀ ਟਾਈਮ ਵੇਸਟ ਹੋਇਆ ਨਾ। ਕਮਾਈ ਤਾਂ ਹੋਈ ਨਹੀਂ। ਬਾਪ ਤੇ ਕਹਿੰਦੇ ਹਨ ਯਾਦ ਵਿੱਚ ਰਹੋ, ਜਿਸ ਨਾਲ ਵਿਕਰਮ ਵਿਨਾਸ਼ ਹੋਣ। ਧਿਆਨ ਵਿੱਚ ਜਾਣ ਨਾਲ ਬੁੱਧੀ ਵਿੱਚ ਬਾਪ ਦੀ ਯਾਦ ਨਹੀਂ ਰਹਿੰਦੀ ਹੈ। ਇਨ੍ਹਾਂ ਸਭ ਗੱਲਾਂ ਵਿੱਚ ਬਹੁਤ ਘੋਟਾਲਾ ਹੈ। ਤੁਹਾਨੂੰ ਤੇ ਅੱਖਾਂ ਬੰਦ ਵੀ ਨਹੀਂ ਕਰਨੀਆਂ ਹਨ। ਯਾਦ ਵਿੱਚ ਬੈਠਣਾ ਹੈ ਨਾ। ਅੱਖਾਂ ਖੋਲ੍ਹਣ ਵਿੱਚ ਡਰਨਾ ਨਹੀਂ ਚਾਹੀਦਾ। ਅੱਖਾਂ ਖੁਲ੍ਹੀਆਂ ਹੋਣ। ਬੁੱਧੀ ਵਿੱਚ ਮਸ਼ੂਕ ਦੀ ਯਾਦ ਹੋਵੇ। ਅੱਖਾਂ ਬੰਦ ਕਰਕੇ ਬੈਠਣਾ, ਇਹ ਕਾਈਦਾ ਨਹੀਂ ਹੈ। ਬਾਪ ਕਹਿੰਦੇ ਹਨ ਯਾਦ ਵਿੱਚ ਬੈਠੋ। ਇੰਵੇਂ ਥੋੜ੍ਹੀ ਨਾ ਕਹਿੰਦੇ ਹਨ ਅੱਖਾਂ ਬੰਦ ਕਰੋ। ਅੱਖਾਂ ਬੰਦ ਕਰ ਕਾਂਧ ਇੰਵੇਂ ਹੇਠਾਂ ਕਰਕੇ ਬੈਠੋਗੇ ਤਾਂ ਬਾਪ ਕਿਵ਼ੇਂ ਵੇਖਣਗੇ। ਅੱਖਾਂ ਕਦੇ ਬੰਦ ਨਹੀਂ ਕਰਨੀਆਂ ਚਾਹੀਦੀਆਂ। ਅੱਖਾਂ ਬੰਦ ਹੋ ਜਾਂਦੀਆਂ ਹਨ ਤਾਂ ਦਾਲ ਵਿੱਚ ਕੁਝ ਕਾਲਾ ਹੋਵੇਗਾ, ਕਿਸੇ ਹੋਰ ਨੂੰ ਯਾਦ ਕਰਦੇ ਹੋਣਗੇ। ਬਾਪ ਤਾਂ ਕਹਿੰਦੇ ਹਨ ਹੋਰ ਕਿਸੇ ਮਿਤ੍ਰ ਸਬੰਧੀ ਆਦਿ ਨੂੰ ਯਾਦ ਕੀਤਾ ਤਾਂ ਤੁਸੀਂ ਸੱਚੇ ਆਸ਼ਿਕ ਨਹੀਂ ਹੋ। ਸੱਚਾ ਆਸ਼ਿਕ ਬਣੋਗੇ ਤਾਂ ਹੀ ਉੱਚ ਪਦ ਪਾਵੋਗੇ। ਮਿਹਨਤ ਸਾਰੀ ਯਾਦ ਵਿੱਚ ਹੈ। ਦੇਹ - ਅਭਿਮਾਨ ਵਿੱਚ ਬਾਪ ਨੂੰ ਭੁੱਲਦੇ ਹਨ, ਫਿਰ ਧੱਕੇ ਖਾਂਦੇ ਰਹਿੰਦੇ ਹਨ ਅਤੇ ਬਹੁਤ ਮਿੱਠਾ ਵੀ ਬਣਨਾ ਚਾਹੀਦਾ ਹੈ। ਵਾਤਾਵਰਣ ਵੀ ਮਿੱਠਾ ਹੋਵੇ, ਕੋਈ ਆਵਾਜ਼ ਨਹੀਂ। ਕੋਈ ਵੀ ਆਵੇ ਤਾਂ ਵੇਖੇ - ਗੱਲ ਕਿੰਨੀ ਮਿੱਠੀ ਕਰਦੇ ਹਨ। ਬਹੁਤ ਸਾਈਲੈਂਸ ਹੋਣੀ ਚਾਹੀਦੀ ਹੈ। ਕੁਝ ਵੀ ਲੜਨਾ - ਝਗੜ੍ਹਨਾ ਨਹੀਂ। ਨਹੀਂ ਤਾਂ ਜਿਵੇਂ ਬਾਪ, ਟੀਚਰ, ਗੁਰੂ ਤਿੰਨਾਂ ਦੀ ਨਿੰਦਾ ਕਰਵਾਉਂਦੇ ਹਨ। ਉਹ ਫਿਰ ਪਦ ਵੀ ਬਹੁਤ ਘੱਟ ਪਾਉਣਗੇ। ਬੱਚਿਆਂ ਨੂੰ ਹੁਣ ਸਮਝ ਤੇ ਮਿਲੀ ਹੈ। ਬਾਪ ਕਹਿੰਦੇ ਹਨ ਅਸੀਂ ਤੁਹਾਨੂੰ ਪੜ੍ਹਾਉਂਦੇ ਹਾਂ ਉੱਚ ਪਦ ਪਾਉਣ ਦੇ ਲਈ। ਪੜ੍ਹਕੇ ਫਿਰ ਹੋਰਾਂ ਨੂੰ ਪੜ੍ਹਾਉਣਾ ਹੈ। ਖੁਦ ਵੀ ਸਮਝ ਸਕਦੇ ਹਨ, ਅਸੀਂ ਤੇ ਕਿਸੇ ਨੂੰ ਸੁਣਾਉਂਦੇ ਨਹੀਂ ਹਾਂ ਤਾਂ ਕੀ ਪਦ ਪਾਵਾਂਗੇ! ਪ੍ਰਜਾ ਨਹੀਂ ਬਣਾਓਗੇ ਤਾਂ ਕੀ ਬਣੋਗੇ! ਯੋਗ ਨਹੀਂ, ਗਿਆਨ ਨਹੀਂ ਤਾਂ ਜਰੂਰ ਪੜ੍ਹੇ ਹੋਏ ਦੇ ਅੱਗੇ ਭਰੀ ਢੋਣੀ ਪਵੇਗੀ। ਆਪਣੇ ਨੂੰ ਵੇਖਣਾ ਚਾਹੀਦਾ ਹੈ ਇਸ ਵਕਤ ਨਾ ਪਾਸ ਹੋਏ, ਘੱਟ ਪਦ ਪਾਇਆ ਤਾਂ ਕਲਪ - ਕਲਪਾਂਤਰ ਘੱਟ ਪਦ ਹੋ ਜਾਵੇਗਾ। ਬਾਪ ਦਾ ਕੰਮ ਹੈ ਸਮਝਾਉਣਾ, ਨਹੀਂ ਸਮਝਣਗੇ ਤਾਂ ਆਪਣਾ ਪਦ ਭ੍ਰਸ਼ਟ ਕਰਨਗੇ। ਕਿਵ਼ੇਂ ਕਿਸੇ ਨੂੰ ਸਮਝਾਉਣਾ ਚਾਹੀਦਾ - ਉਹ ਵੀ ਬਾਬਾ ਸਮਝਾਉਂਦੇ ਰਹਿੰਦੇ ਹਨ। ਜਿਨਾਂ ਥੋੜ੍ਹਾ ਅਤੇ ਹੋਲੀ ਬੋਲੋਗੇ ਉਨ੍ਹਾਂ ਹੀ ਚੰਗਾ ਹੈ। ਬਾਬਾ ਸਰਵਿਸ ਕਰਨ ਵਾਲਿਆਂ ਦੀ ਮਹਿਮਾ ਵੀ ਕਰਦੇ ਹਨ ਨਾ। ਬਹੁਤ ਵਧੀਆ ਸਰਵਿਸ ਕਰਦੇ ਤਾਂ ਬਾਬਾ ਦੇ ਦਿਲ ਤੇ ਚੜ੍ਹਦੇ। ਸਰਵਿਸ ਨਾਲ ਹੀ ਤੇ ਦਿਲ ਤੇ ਚੜ੍ਹੋਗੇ ਨਾ। ਯਾਦ ਦੀ ਯਾਤ੍ਰਾ ਵੀ ਜਰੂਰ ਚਾਹੀਦੀ ਹੈ ਤਾਂ ਹੀ ਸਤੋਪ੍ਰਧਾਨ ਬਣੋਗੇ। ਸਜਾ ਜ਼ਿਆਦਾ ਖਾਵੋਗੇ ਤਾਂ ਪਦ ਘੱਟ ਹੋ ਜਾਵੇਗਾ। ਪਾਪ ਭਸਮ ਨਹੀਂ ਹੁੰਦੇ ਹਨ ਤਾਂ ਸਜਾ ਬਹੁਤ ਖਾਣੀ ਪੈਂਦੀ ਹੈ। ਪਦ ਵੀ ਘੱਟ ਹੋ ਜਾਂਦਾ ਹੈ। ਉਸਨੂੰ ਘਾਟਾ ਕਿਹਾ ਜਾਂਦਾ ਹੈ। ਇਹ ਵੀ ਵਪਾਰ ਹੈ ਨਾ। ਘਾਟੇ ਵਿੱਚ ਨਹੀਂ ਜਾਣਾ ਚਾਹੀਦਾ। ਦੈਵੀਗੁਣ ਧਾਰਨ ਕਰੋ। ਉੱਚ ਬਣਨਾ ਚਾਹੀਦਾ ਹੈ। ਬਾਬਾ ਉਨਤੀ ਦੇ ਲਈ ਕਿਸਮ - ਕਿਸਮ ਦੀਆਂ ਗੱਲਾਂ ਸੁਣਾਉਂਦੇ ਹਨ, ਹੁਣ ਜੋ ਕਰਣਗੇ ਸੋ ਪਾਉਣਗੇ। ਤੁਹਾਨੂੰ ਪਰਿਸਤਾਨੀ ਬਣਨਾ ਹੈ, ਗੁਣ ਵੀ ਅਜਿਹੇ ਧਾਰਨ ਕਰਨੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਿਸੇ ਨਾਲ ਵੀ ਬਹੁਤ ਨਿਮਰਤਾ ਅਤੇ ਹੋਲੀ ਗੱਲ ਕਰਨੀ ਹੈ। ਬੋਲਚਾਲ ਬਹੁਤ ਮਿੱਠਾ ਹੋਵੇ। ਸਾਈਲੈਂਸ ਦਾ ਵਾਤਾਵਰਣ ਹੋਵੇ। ਕੋਈ ਵੀ ਆਵਾਜ਼ ਨਾ ਹੋਵੇ ਤਾਂ ਸਰਵਿਸ ਦੀ ਸਫ਼ਲਤਾ ਹੋਵੇਗੀ।

2. ਸੱਚਾ - ਸੱਚਾ ਆਸ਼ਿਕ ਬਣ ਇੱਕ ਮਸ਼ੂਕ ਨੂੰ ਯਾਦ ਕਰਨਾ ਹੈ। ਯਾਦ ਵਿੱਚ ਕਦੇ ਅੱਖਾਂ ਬੰਦ ਕਰ ਕਾਂਧ ਹੇਠਾਂ ਕਰਕੇ ਨਹੀਂ ਬੈਠਣਾ ਹੈ। ਦੇਹੀ - ਅਭਿਮਾਨੀ ਹੋਕੇ ਰਹਿਣਾ ਹੈ।

ਵਰਦਾਨ:-
ਸਰਵ ਖਜਾਨਿਆਂ ਨੂੰ ਆਪਣੇ ਪ੍ਰਤੀ ਅਤੇ ਦੂਜਿਆਂ ਦੇ ਲਈ ਪ੍ਰਯੋਗ ਕਰਨ ਵਾਲੇ ਅਖੰਡ ਮਹਾਦਾਨੀ ਭਵ।

ਜਿਵੇਂ ਬਾਪ ਦਾ ਭੰਡਾਰਾ ਸਦਾ ਚਲਦਾ ਰਹਿੰਦਾ ਹੈ, ਰੋਜ ਦਿੰਦੇ ਹਨ ਇਵੇਂ ਤੁਹਾਡਾ ਵੀ ਅਖੰਡ ਲੰਗਰ ਚਲਦਾ ਰਹੇ ਕਿਉਂਕਿ ਤੁਹਾਡੇ ਕੋਲ ਗਿਆਨ ਦਾ, ਸ਼ਕਤੀਆਂ ਦਾ, ਭਰਪੂਰ ਭੰਡਾਰਾ ਹੈ। ਇਸ ਨੂੰ ਨਾਲ ਰੱਖਣ ਅਤੇ ਯੂਜ ਕਰਨ ਵਿਚ ਕੋਈ ਵੀ ਖਤਰਾ ਨਹੀਂ ਹੈ। ਇਹ ਭੰਡਾਰਾ ਖੁੱਲਾ ਹੋਵੇਗਾ ਤਾਂ ਕੋਈ ਵੀ ਖਤਰਾ ਨਹੀਂ ਆਵੇਗਾ। ਬੰਦ ਰੱਖੋਗੇ ਤਾਂ ਚੋਰ ਆ ਜਾਣਗੇ। ਇਸਲਈ ਰੋਜ ਆਪਣੇ ਲਏ ਹੋਏ ਖਜਾਨਿਆਂ ਨੂੰ ਵੇਖੋ ਅਤੇ ਆਪਣੇ ਪ੍ਰਤੀ ਅਤੇ ਦੂਜਿਆਂ ਦੇ ਪ੍ਰਤੀ ਪ੍ਰਯੋਗ ਕਰੋ ਤਾਂ ਅਖੰਡ ਮਹਾਦਾਨੀ ਬਣ ਜਾਵੋਗੇ।

ਸਲੋਗਨ:-
ਸੁਣੇ ਹੋਏ ਨੂੰ ਮਨਨ ਕਰੋ, ਮਨਨ ਕਰਨ ਨਾਲ ਹੀ ਸ਼ਕਤੀਸ਼ਾਲੀ ਬਣੋਗੇ।

ਅਵਿਅਕਤ ਇਸ਼ਾਰੇ - ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ

ਸੇਵਾ ਅਤੇ ਸਥਿਤੀ ਬਾਪ ਅਤੇ ਆਪ, ਉਹ ਕੰਮਬਾਇੰਡ ਸਥਿਤੀ, ਕੰਮਬਾਇੰਡ ਸੇਵਾ ਕਰੋ ਤਾਂ ਸਦਾ ਫਰਿਸ਼ਤੇ ਸਵਰੂਪ ਦਾ ਅਨੁਭਵ ਕਰੋਗੇ। ਸਦਾ ਬਾਪ ਦੇ ਨਾਲ ਵੀ ਹੋ ਅਤੇ ਸਾਥੀ ਵੀ ਹੋ - ਇਹ ਡਬਲ ਅਨੁਭਵ ਹੋਵੇ। ਆਪਣੀ ਲਗਨ ਵਿਚ ਸਦਾ ਸਾਥ ਦਾ ਅਨੁਭਵ ਕਰੋ ਅਤੇ ਸੇਵਾ ਵਿਚ ਸਦਾ ਸਾਥੀ ਦਾ ਅਨੁਭਵ ਕਰੋ।