12.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਡਾ
ਇਹ ਬ੍ਰਾਹਮਣ ਕੁਲ ਬਿਲਕੁਲ ਨਿਰਾਲਾ ਹੈ, ਤੁਸੀਂ ਬ੍ਰਾਹਮਣ ਹੀ ਨਾਲੇਜ਼ਫੁਲ ਹੋ, ਤੁਸੀਂ ਗਿਆਨ,
ਵਿਗਿਆਨ ਅਤੇ ਅਗਿਆਨ ਨੂੰ ਜਾਣਦੇ ਹੋ"
ਪ੍ਰਸ਼ਨ:-
ਕਿਸ ਸਹਿਜ
ਪੁਰਸ਼ਾਰਥ ਨਾਲ ਤੁਸੀਂ ਬੱਚਿਆਂ ਦੀ ਦਿਲ ਸਭਨਾਂ ਗੱਲਾਂ ਤੋਂ ਹੱਟਦੀ ਜਾਵੇਗੀ?
ਉੱਤਰ:-
ਸਿਰਫ ਰੂਹਾਨੀ
ਧੰਧੇ ਵਿਚ ਲੱਗ ਜਾਵੋ, ਜਿੰਨੀ - ਜਿੰਨੀ ਰੂਹ - ਰੂਹਾਨੀ ਸਰਵਿਸ ਕਰਦੇ ਰਹੋਗੇ ਉਤਨੀ ਸਭ ਗੱਲਾਂ ਵਿਚੋਂ
ਦਿਲ ਹੱਟਦੀ ਜਾਵੇਗੀ। ਰਾਜਾਈ ਲੈਣ ਦੇ ਪੁਰਸ਼ਾਰਥ ਵਿਚ ਲੱਗ ਜਾਵੋਗੇ। ਪ੍ਰੰਤੂ ਰੂਹਾਨੀ ਸਰਵਿਸ ਦੇ
ਨਾਲ - ਨਾਲ ਜੋ ਰਚਨਾ ਰਚੀ ਹੈ, ਉਸਦੀ ਵੀ ਸੰਭਾਲ ਕਰਨੀ ਹੈ।
ਗੀਤ:-
ਜੋ ਪੀਆ ਦੇ ਨਾਲ
ਹੈ...
ਓਮ ਸ਼ਾਂਤੀ
ਪੀਆ ਕਿਹਾ ਜਾਂਦਾ ਹੈ ਬਾਪ ਨੂੰ। ਹੁਣ ਬਾਪ ਦੇ ਅੱਗੇ ਤਾਂ ਬੱਚੇ ਬੈਠੇ ਹਨ। ਬੱਚੇ ਜਾਣਦੇ ਹਨ ਅਸੀਂ
ਕੋਈ ਸਾਧੂ ਸੰਨਿਆਸੀ ਆਦਿ ਦੇ ਅੱਗੇ ਨਹੀਂ ਬੈਠੇ ਹਾਂ। ਉਹ ਬਾਪ ਗਿਆਨ ਦਾ ਸਾਗਰ ਹੈ, ਗਿਆਨ ਨਾਲ ਹੀ
ਸਦਗਤੀ ਹੁੰਦੀ ਹੈ। ਕਿਹਾ ਜਾਂਦਾ ਹੈ ਗਿਆਨ, ਵਿਗਿਆਨ ਅਤੇ ਅਗਿਆਨ। ਵਿਗਿਆਨ ਮਤਲਬ ਦੇਹੀ - ਅਭਿਮਾਨੀ
ਬਣਨਾ, ਯਾਦ ਦੀ ਯਾਤਰਾ ਵਿੱਚ ਰਹਿਣਾ ਅਤੇ ਗਿਆਨ ਮਤਲਬ ਸ੍ਰਿਸ਼ਟੀ ਚੱਕਰ ਨੂੰ ਜਾਨਣਾ। ਗਿਆਨ, ਵਿਗਿਆਨ
ਅਤੇ ਅਗਿਆਨ - ਇਸਦਾ ਅਰਥ ਮਨੁੱਖ ਬਿਲਕੁਲ ਨਹੀਂ ਜਾਣਦੇ ਹਨ। ਹੁਣ ਤੁਸੀਂ ਹੋ ਸੰਗਮਯੁਗੀ ਬ੍ਰਾਹਮਣ।
ਤੁਹਾਡਾ ਇਹ ਬ੍ਰਾਹਮਣ ਕੁਲ ਨਿਰਾਲਾ ਹੈ, ਉਸਨੂੰ ਕੋਈ ਨਹੀਂ ਜਾਣਦੇ। ਸ਼ਾਸਤਰਾਂ ਵਿੱਚ ਇਹ ਗੱਲਾਂ ਹਨ
ਨਹੀਂ ਕਿ ਬ੍ਰਾਹਮਣ ਸੰਗਮ ਤੇ ਹੁੰਦੇ ਹਨ। ਇਹ ਵੀ ਜਾਣਦੇ ਹਨ ਪ੍ਰਜਾਪਿਤਾ ਬ੍ਰਹਮਾ ਹੋਕੇ ਗਿਆ ਹੈ,
ਉਸਨੂੰ ਆਦਿ ਦੇਵ ਕਹਿੰਦੇ ਹਨ। ਆਦਿ ਦੇਵੀ ਜਗਤ ਅੰਬਾ, ਉਹ ਕੌਣ ਹੈ! ਇਹ ਦੁਨੀਆਂ ਵੀ ਨਹੀਂ ਜਾਣਦੀ।
ਜਰੂਰ ਬ੍ਰਹਮਾ ਦੀ ਮੁੱਖ ਵੰਸ਼ਾਵਲੀ ਹੀ ਹੋਵੇਗੀ। ਉਹ ਕੋਈ ਬ੍ਰਹਮਾ ਦੀ ਇਸਤ੍ਰੀ ਨਹੀਂ ਠਹਿਰੀ। ਅਡੋਪਟ
ਕਰਦੇ ਹਨ ਨਾ। ਤੁਹਾਨੂੰ ਬੱਚਿਆਂ ਨੂੰ ਵੀ ਅਡੋਪਟ ਕਰਦੇ ਹਨ। ਬ੍ਰਾਹਮਣਾਂ ਨੂੰ ਦੇਵਤਾ ਨਹੀਂ ਕਹਾਂਗੇ।
ਇੱਥੇ ਬ੍ਰਾਹਮਾਂ ਦਾ ਮੰਦਿਰ ਹੈ , ਉਹ ਵੀ ਮਨੁੱਖ ਹੈ ਨਾ। ਬ੍ਰਹਮਾ ਦੇ ਨਾਲ ਸਰਸਵਤੀ ਵੀ ਹੈ। ਫਿਰ
ਦੇਵੀਆਂ ਦੇ ਵੀ ਮੰਦਿਰ ਹਨ। ਸਾਰੇ ਇਥੋਂ ਦੇ ਹੀ ਮਨੁੱਖ ਹਨ ਨਾ। ਮੰਦਿਰ ਇੱਕ ਦਾ ਬਣਾ ਦਿੱਤਾ ਹੈ।
ਪ੍ਰਜਾਪਿਤਾ ਦੀ ਤੇ ਢੇਰ ਪ੍ਰਜਾ ਹੋਵੇਗੀ ਨਾ। ਹੁਣ ਬਣ ਰਹੀ ਹੈ। ਪ੍ਰਜਾਪਿਤਾ ਬ੍ਰਹਮਾ ਦਾ ਕੁਲ ਵਾਧੇ
ਨੂੰ ਪਾ ਰਿਹਾ ਹੈ। ਸਾਰੇ ਹਨ ਅਡੋਪਟ ਧਰਮ ਦੇ ਬੱਚੇ। ਹੁਣ ਤੁਹਾਨੂੰ ਬੇਹੱਦ ਦੇ ਬਾਪ ਨੇ ਧਰਮ ਦਾ
ਬੱਚਾ ਬਣਾਇਆ ਹੈ। ਬ੍ਰਹਮਾ ਵੀ ਬੇਹੱਦ ਦੇ ਬਾਪ ਦਾ ਬੱਚਾ ਠਹਿਰਿਆ, ਇਨ੍ਹਾਂ ਨੂੰ ਵੀ ਵਰਸਾ ਉਨ੍ਹਾਂ
ਤੋਂ ਮਿਲਦਾ ਹੈ। ਤੁਹਾਨੂੰ ਪੋਤਰੇ ਪੋਤਰੀਆਂ ਨੂੰ ਵੀ ਵਰਸਾ ਉਨ੍ਹਾਂ ਤੋਂ ਮਿਲਦਾ ਹੈ। ਗਿਆਨ ਤੇ ਕਿਸੇ
ਦੇ ਕੋਲ ਹੈ ਨਹੀਂ ਕਿਉਂਕਿ ਗਿਆਨ ਦਾ ਸਾਗਰ ਇੱਕ ਹੈ, ਉਹ ਬਾਪ ਜਦੋਂ ਤੱਕ ਨਾ ਆਵੇ ਉਦੋਂ ਤੱਕ ਕਿਸੇ
ਦੀ ਸਦਗਤੀ ਹੁੰਦੀ ਨਹੀਂ। ਹੁਣ ਤੁਸੀਂ ਭਗਤੀ ਤੋਂ ਗਿਆਨ ਵਿੱਚ ਆਏ ਹੋ, ਸਦਗਤੀ ਦੇ ਲਈ। ਸਤਿਯੁਗ ਨੂੰ
ਕਿਹਾ ਜਾਂਦਾ ਹੈ ਸਦਗਤੀ। ਕਲਯੁਗ ਨੂੰ ਦੁਰਗਤੀ ਕਿਹਾ ਜਾਂਦਾ ਹੈ ਕਿਉਂਕਿ ਰਾਵਣ ਦਾ ਰਾਜ ਹੈ। ਸਦਗਤੀ
ਨੂੰ ਰਾਮ ਰਾਜ ਕਹਿੰਦੇ ਹਨ। ਸੂਰਜਵੰਸ਼ੀ ਵੀ ਕਹਿੰਦੇ ਹਨ। ਅਸਲ ਨਾਮ ਸੂਰਜਵੰਸ਼ੀ, ਚੰਦ੍ਰਵੰਸ਼ੀ ਹੈ।
ਬੱਚੇ ਜਾਣਦੇ ਹਨ ਅਸੀਂ ਹੀ ਸੂਰਜਵੰਸ਼ੀ ਕੁਲ ਦੇ ਸੀ, ਫ਼ਿਰ 84 ਜਨਮ ਲਏ, ਇਹ ਨਾਲੇਜ ਕੋਈ ਸ਼ਾਸਤਰਾਂ
ਵਿੱਚ ਹੋ ਨਹੀਂ ਸਕਦੀ ਕਿਉਂਕਿ ਸ਼ਾਸਤਰ ਹੈ ਹੀ ਭਗਤੀ ਮਾਰਗ ਦੇ ਲਈ। ਉਹ ਤੇ ਸਭ ਵਿਨਾਸ਼ ਹੋ ਜਾਣਗੇ।
ਇਥੋਂ ਜੋ ਸੰਸਕਾਰ ਲੈ ਜਾਣਗੇ ਉੱਥੇ ਸਭ ਬਨਾਉਣ ਲਗ ਜਾਣਗੇ। ਤੁਹਾਡੇ ਵਿੱਚ ਵੀ ਸੰਸਕਾਰ ਭਰੇ ਜਾਂਦੇ
ਹਨ ਰਾਜਾਈ ਦੇ। ਤੁਸੀਂ ਰਾਜਾਈ ਕਰੋਗੇ ਉਹ (ਸਾਇੰਸਦਾਨ ) ਫਿਰ ਉਸ ਰਾਜਾਈ ਵਿੱਚ ਆਕੇ, ਜੋ ਹੁਨਰ
ਸਿੱਖਦੇ ਹਨ ਉਹ ਹੀ ਕਰਨਗੇ। ਜਾਣਗੇ ਜਰੂਰ ਸੂਰਜਵੰਸ਼ੀ, ਚੰਦ੍ਰਵੰਸ਼ੀ ਰਾਜਾਈ ਵਿੱਚ। ਉਨ੍ਹਾਂ ਵਿੱਚ ਹੈ
ਸਿਰ੍ਫ ਸਾਇੰਸ ਦੀ ਨਾਲੇਜ। ਉਹ ਉਸਦੇ ਸੰਸਕਾਰ ਲੈ ਜਾਣਗੇ। ਉਹ ਵੀ ਸੰਸਕਾਰ ਹਨ। ਉਹ ਵੀ ਪੁਰਾਸ਼ਰਥ
ਕਰਦੇ ਹਨ, ਉਨ੍ਹਾਂ ਦੇ ਕੋਲ ਵੀ ਇਲਮ (ਵਿੱਦਿਆ ) ਹੈ। ਤੁਹਾਡੇ ਕੋਲ ਹੋਰ ਕੋਈ ਇਲਮ ਨਹੀਂ ਹੈ। ਤੁਸੀਂ
ਬਾਪ ਤੋਂ ਰਾਜਾਈ ਲਵੋਗੇ। ਧੰਧੇ ਆਦਿ ਵਿੱਚ ਤੇ ਉਹ ਸੰਸਕਾਰ ਰਹਿੰਦੇ ਹਨ ਨਾ। ਕਿੰਨੀ ਖਿਟਪਿਟ ਰਹਿੰਦੀ
ਹੈ। ਪਰੰਤੂ ਜਦੋਂ ਤੱਕ ਵਾਣਪ੍ਰਸਥ ਅਵਸਥਾ ਨਹੀਂ ਹੋਈ ਹੈ ਤਾਂ ਘਰਬਾਰ ਦੀ ਸੰਭਾਲ ਵੀ ਕਰਨੀ ਹੈ। ਨਹੀਂ
ਤਾਂ ਬੱਚਿਆਂ ਨੂੰ ਕੌਣ ਸੰਭਾਲ ਕਰਨਗੇ। ਇੱਥੇ ਤੇ ਨਹੀਂ ਆਕੇ ਬੈਠਣਗੇ। ਇੰਵੇਂ ਕਹਿੰਦੇ ਹਨ ਜਦੋਂ ਇਸ
ਧੰਧੇ ਵਿੱਚ ਪੂਰੀ ਤਰ੍ਹਾਂ ਲਗ ਜਾਵੋਗੇ ਫਿਰ ਉਹ ਛੁੱਟ ਸਕਦਾ ਹੈ। ਨਾਲ ਹੀ ਰਚਨਾ ਨੂੰ ਵੀ ਜਰੂਰ
ਸੰਭਾਲਣਾ ਪੈਂਦਾ ਹੈ। ਹਾਂ ਕੋਈ ਚੰਗੀ ਰੀਤੀ ਰੂਹਾਨੀ ਸਰਵਿਸ ਵਿੱਚ ਲਗ ਜਾਂਦੇ ਹਨ ਫਿਰ ਉਨ੍ਹਾਂ ਤੋਂ
ਜਿਵੇਂ ਦਿਲ ਉਠ ਜਾਵੇਗੀ। ਸਮਝਣਗੇ ਜਿਨ੍ਹਾਂ ਸਮਾਂ ਇਸ ਰੂਹਾਨੀ ਸਰਵਿਸ ਵਿੱਚ ਦੇਵਾਂਗੇ, ਉਨਾਂ ਚੰਗਾ
ਹੈ। ਬਾਪ ਆਏ ਹਨ ਪਤਿਤ ਤੋਂ ਪਾਵਨ ਬਣਨ ਦਾ ਰਸਤਾ ਦੱਸਣ, ਤਾਂ ਬੱਚਿਆਂ ਨੂੰ ਵੀ ਇਹੀ ਸਰਵਿਸ ਕਰਨੀ
ਹੈ। ਹਰੇਕ ਦਾ ਹਿਸਾਬ ਵੇਖਿਆ ਜਾਂਦਾ ਹੈ। ਬੇਹੱਦ ਦਾ ਬਾਪ ਤੇ ਸਿਰ੍ਫ ਪਤਿਤ ਤੋਂ ਪਾਵਨ ਬਣਨ ਦੀ ਮਤ
ਦਿੰਦੇ ਹਨ, ਉਹ ਪਾਵਨ ਬਣਨ ਦਾ ਰਸਤਾ ਹੀ ਦਸੱਦੇ ਹਨ। ਬਾਕੀ ਇਹ ਦੇਖ - ਰੇਖ ਕਰਨਾ, ਰਾਏ ਦੇਣਾ ਇਨ੍ਹਾਂ
ਦਾ ਧੰਧਾ ਹੋ ਜਾਂਦਾ ਹੈ। ਸ਼ਿਵਬਾਬਾ ਕਹਿੰਦੇ ਹਨ ਮੇਰੇ ਕੋਲ਼ੋਂ ਕੋਈ ਗੱਲ ਧੰਧੇ ਆਦਿ ਦੀ ਨਹੀਂ ਪੁੱਛਣੀ
ਹੈ। ਮੈਨੂੰ ਤੁਸੀਂ ਬੁਲਾਇਆ ਹੈ ਕਿ ਆਕੇ ਪਤਿਤ ਤੋਂ ਪਾਵਨ ਬਣਾਓ, ਤਾਂ ਮੈਂ ਇਨ੍ਹਾਂ ਦਵਾਰਾ ਤੁਹਾਨੂੰ
ਬਣਾ ਰਿਹਾ ਹਾਂ। ਇਹ ਵੀ ਬਾਪ ਹੈ, ਇਨ੍ਹਾਂ ਦੀ ਮਤ ਤੇ ਚੱਲ ਪਵੋ। ਉਨ੍ਹਾਂ ਦੀ ਰੂਹਾਨੀ ਮਤ, ਇਨ੍ਹਾਂ
ਦੀ ਜਿਸਮਾਨੀ ਮਤ। ਇਨ੍ਹਾਂ ਦੇ ਉੱਪਰ ਵੀ ਕਿੰਨੀ ਰਿਸਪਾਂਸਿਬੀਲਿਟੀ ਰਹਿੰਦੀ ਹੈ। ਇਹ ਵੀ ਕਹਿੰਦੇ
ਰਹਿੰਦੇ ਹਨ ਕਿ ਬਾਪ ਦਾ ਫਰਮਾਨ ਹੈ ਮਾਮੇਕਮ ਯਾਦ ਕਰੋ। ਬਾਪ ਦੀ ਮਤ ਤੇ ਚੱਲੋ। ਬਾਕੀ ਬੱਚਿਆਂ ਨੂੰ
ਕੁਝ ਵੀ ਪੁੱਛਣਾ ਪੈਂਦਾ ਹੈ, ਨੌਕਰੀ ਵਿੱਚ ਕਿਵ਼ੇਂ ਚੱਲੀਏ, ਇਨ੍ਹਾਂ ਗੱਲਾਂ ਨੂੰ ਇਹ ਸਾਕਾਰ ਬਾਬਾ
ਚੰਗੀ ਤਰ੍ਹਾਂ ਸਮਝਾ ਸਕਦੇ ਹਨ, ਅਨੁਭਵੀ ਹਨ, ਇਹ ਦੱਸਦੇ ਰਹਿਣਗੇ। ਇੰਵੇਂ - ਇੰਵੇਂ ਮੈਂ ਕਰਦਾ
ਹਾਂ, ਇਨ੍ਹਾਂ ਨੂੰ ਵੇਖ ਸਿੱਖਣਾ ਹੈ, ਇਹ ਸਿਖਾਉਂਦੇ ਰਹਿਣਗੇ ਕਿਉਂਕਿ ਇਹ ਹੈ ਸਭ ਤੋਂ ਅੱਗੇ। ਸਭ
ਤੂਫ਼ਾਨ ਪਹਿਲਾਂ ਇਨ੍ਹਾਂ ਦੇ ਕੋਲ ਆਉਂਦੇ ਹਨ ਇਸਲਈ ਸਭ ਤੋਂ ਰੁਸਤਮ ਇਹ ਹਨ, ਤਾਂ ਹੀ ਤੇ ਸਭ ਤੋਂ
ਉੱਚ ਪਦਵੀ ਪਾਉਂਦੇ ਹਨ। ਮਾਇਆ ਰੁਸਤਮ ਹੋਕੇ ਲੜ੍ਹਦੀ ਹੈ। ਇਸਨੇ ਝੱਟ ਨਾਲ ਸਭ ਕੁਝ ਛੱਡ ਦਿੱਤਾ,
ਇਨ੍ਹਾਂ ਦਾ ਪਾਰਟ ਸੀ। ਬਾਬਾ ਨੇ ਇਨ੍ਹਾਂ ਤੋਂ ਇਹ ਕਰਵਾ ਦਿੱਤਾ। ਕਰਨ ਕਰਾਵਨਹਾਰ ਤੇ ਉਹ ਹੈ ਨਾ।
ਖੁਸ਼ੀ ਨਾਲ ਛੱਡ ਦਿੱਤਾ , ਸਾਕਸ਼ਾਤਕਾਰ ਹੋ ਗਿਆ। ਹੁਣ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਇਹ ਪਾਈ
ਪੈਸੇ ਦੀ ਚੀਜ ਅਸੀਂ ਕੀ ਕਰਾਂਗੇ। ਵਿਨਾਸ਼ ਦਾ ਸਾਕਸ਼ਾਤਕਾਰ ਵੀ ਕਰਵਾ ਦਿੱਤਾ। ਸਮਝ ਗਏ, ਇਸ ਪੁਰਾਣੀ
ਦੁਨੀਆਂ ਦਾ ਵਿਨਾਸ਼ ਹੋਣਾ ਹੈ। ਸਾਨੂੰ ਫਿਰ ਤੋਂ ਉਹ ਰਾਜਾਈ ਮਿਲਦੀ ਹੈ ਤਾਂ ਝੱਟ ਨਾਲ ਉਹ ਛੱਡ ਦਿੱਤਾ।
ਹੁਣ ਤੇ ਬਾਪ ਦੀ ਮਤ ਤੇ ਚੱਲਣਾ ਹੈ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਡਰਾਮੇ ਅਨੁਸਾਰ ਭੱਠੀ ਬਣਨੀ
ਸੀ। ਮਨੁੱਖ ਥੋੜ੍ਹੀ ਨਾ ਸਮਝਦੇ ਹਨ ਕਿ ਇੰਨੇ ਇਹ ਸਭ ਕਿਓੰ ਭੱਜੇ। ਇਹ ਕੋਈ ਸਾਧੂ ਸੰਤ ਤੇ ਨਹੀਂ।
ਇਹ ਤਾਂ ਸਿੰਪਲ ਹੈ ਇਸਨੇ ਕਿਸੇ ਨੂੰ ਭਜਾਇਆ ਵੀ ਨਹੀਂ। ਸ਼੍ਰੀਕ੍ਰਿਸ਼ਨ ਦਾ ਚਰਿਤ੍ਰ ਕੋਈ ਹੈ ਨਹੀਂ।
ਮਨੁੱਖ ਮਾਤਰ ਦੀ ਮਹਿਮਾ ਕੋਈ ਹੈ ਨਹੀਂ। ਮਹਿਮਾ ਤੇ ਹੈ ਇੱਕ ਬਾਪ ਦੀ। ਬਸ। ਬਾਪ ਹੀ ਆਕੇ ਸਭ ਨੂੰ
ਸੁੱਖ ਦਿੰਦੇ ਹਨ। ਤੁਹਾਡੇ ਨਾਲ ਗੱਲ ਕਰਦੇ ਹਨ। ਤੁਸੀਂ ਇੱਥੇ ਕਿਸ ਦੇ ਕੋਲ ਆਏ ਹੋ? ਤੁਹਾਡੀ ਬੁੱਧੀ
ਉੱਥੇ ਵੀ ਜਾਵੇਗੀ, ਇੱਥੇ ਵੀ ਕਿਉਂਕਿ ਤੁਸੀਂ ਜਾਣਦੇ ਹੋ ਸ਼ਿਵਬਾਬਾ ਉੱਥੇ ਦਾ ਰਹਿਣ ਵਾਲਾ ਹੈ। ਹੁਣ
ਇਨ੍ਹਾਂ ਵਿਚ ਆਏ ਹਨ। ਬਾਪ ਤੋਂ ਸਾਨੂੰ ਸ੍ਵਰਗ ਦਾ ਵਰਸਾ ਮਿਲਣਾ ਹੈ। ਕਲਯੁਗ ਦੇ ਬਾਦ ਜਰੂਰ ਸ੍ਵਰਗ
ਆਵੇਗਾ। ਸ਼੍ਰੀਕ੍ਰਿਸ਼ਨ ਵੀ ਬਾਪ ਤੋਂ ਵਰਸਾ ਲੈ ਜਾਕੇ ਰਾਜਾਈ ਕਰਦੇ ਹਨ, ਇਸ ਵਿੱਚ ਚਰਿਤ੍ਰ ਦੀ ਗੱਲ
ਹੀ ਨਹੀਂ ਹੈ। ਜਿਵੇਂ ਰਾਜਾ ਦੇ ਕੋਲ ਪ੍ਰਿੰਸ ਪੈਦਾ ਹੁੰਦਾ ਹੈ, ਸਕੂਲ ਵਿੱਚ ਪੜ੍ਹਕੇ ਫ਼ਿਰ ਵੱਡਾ
ਹੋਕੇ ਗੱਦੀ ਲਵੇਗਾ। ਇਸ ਵਿੱਚ ਮਹਿਮਾ ਜਾਂ ਚਰਿਤ੍ਰ ਦੀ ਗੱਲ ਨਹੀਂ। ਉੱਚ ਤੋਂ ਉੱਚ ਇੱਕ ਬਾਪ ਹੀ
ਹੈ। ਮਹਿਮਾ ਵੀ ਉਨ੍ਹਾਂ ਦੀ ਹੁੰਦੀ ਹੈ। ਇਹ ਵੀ ਉਨ੍ਹਾਂ ਦਾ ਪਰਿਚੈ ਦਿੰਦੇ ਹਨ। ਜੇਕਰ ਉਹ ਕਹਿਣ
ਮੈਂ ਕਹਿੰਦਾ ਹਾਂ ਤਾਂ ਮਨੁੱਖ ਸਮਝਣ ਇਹ ਆਪਣੇ ਲਈ ਕਹਿੰਦਾ ਹੈ। ਇਹ ਗੱਲਾਂ ਤੁਸੀਂ ਬੱਚੇ ਸਮਝਦੇ
ਹੋ, ਭਗਵਾਨ ਨੂੰ ਕਦੇ ਵੀ ਮਨੁੱਖ ਨਹੀਂ ਕਹਿ ਸਕਦੇ। ਉਹ ਤੇ ਇੱਕ ਹੀ ਨਿਰਾਕਾਰ ਹੈ। ਪਰਮਧਾਮ ਵਿੱਚ
ਰਹਿੰਦੇ ਹਨ। ਤੁਹਾਡੀ ਬੁੱਧੀ ਉੱਪਰ ਵਿੱਚ ਜਾਂਦੀ ਹੈ ਫਿਰ ਹੇਠਾਂ ਵੀ ਆਉਂਦੀ ਹੈ।
ਬਾਬਾ ਦੂਰ ਦੇਸ਼ ਤੋਂ ਆਕੇ
ਸਾਨੂੰ ਪੜ੍ਹਾਕੇ ਫਿਰ ਵਾਪਿਸ ਚਲੇ ਜਾਂਦੇ ਹਨ। ਖੁਦ ਕਹਿੰਦੇ ਹਨ - ਮੈਂ ਆਉਂਦਾ ਹਾਂ ਸੈਕਿੰਡ ਵਿੱਚ।
ਦੇਰੀ ਨਹੀਂ ਲਗਦੀ ਹੈ। ਆਤਮਾ ਵੀ ਸੈਕਿੰਡ ਵਿੱਚ ਇੱਕ ਸ਼ਰੀਰ ਛੱਡ ਦੂਜੇ ਵਿੱਚ ਜਾਂਦੀ ਹੈ। ਕੋਈ ਵੇਖ
ਨਹੀਂ ਸਕਦਾ। ਆਤਮਾ ਬਹੁਤ ਤਿੱਖੀ ਹੈ। ਗਾਇਆ ਵੀ ਹੋਇਆ ਹੈ ਸੈਕਿੰਡ ਵਿੱਚ ਜੀਵਨਮੁਕਤੀ। ਰਾਵਣ ਰਾਜ
ਨੂੰ ਜੀਵਨਬੰਧ ਰਾਜ ਕਹਾਂਗੇ। ਬੱਚਾ ਪੈਦਾ ਹੋਇਆ ਤੇ ਬਾਪ ਦਾ ਵਰਸਾ ਮਿਲਿਆ। ਤੁਸੀਂ ਵੀ ਬਾਪ ਨੂੰ
ਪਹਿਚਾਣਿਆ ਤੇ ਸ੍ਵਰਗ ਦੇ ਮਾਲਿਕ ਬਣੇ ਫ਼ਿਰ ਉਸ ਵਿੱਚ ਨੰਬਰਵਾਰ ਮਰਤਬੇ ਹਨ- ਪੁਰਾਸ਼ਰਥ ਅਨੁਸਾਰ। ਬਾਪ
ਬੜੀ ਚੰਗੀ ਤਰ੍ਹਾਂ ਸਮਝਾਉਂਦੇ ਰਹਿੰਦੇ ਹਨ, ਦੋ ਬਾਪ ਹਨ - ਇੱਕ ਲੌਕਿਕ ਅਤੇ ਇੱਕ ਪਾਰਲੌਕਿਕ।
ਗਾਉਂਦੇ ਵੀ ਹਨ ਦੁੱਖ ਵਿੱਚ ਸਿਮਰਨ ਸਭ ਕਰਨ, ਸੁੱਖ ਵਿੱਚ ਕਰੇ ਨਾ ਕੋਈ। ਤੁਸੀਂ ਜਾਣਦੇ ਹੋ ਅਸੀਂ
ਭਾਰਤਵਾਸੀਆਂ ਨੂੰ ਜਦੋਂ ਸੁੱਖ ਸੀ ਤਾਂ ਸਿਮਰਨ ਨਹੀਂ ਕਰਦੇ ਸੀ। ਫਿਰ ਅਸੀਂ 84 ਜਨਮ ਲਏ। ਆਤਮਾ
ਵਿੱਚ ਖਾਦ ਪੈਂਦੀ ਹੈ ਤਾਂ ਡਿਗਰੀ ਘੱਟ ਹੁੰਦੀ ਜਾਂਦੀ ਹੈ। 16 ਕਲਾਂ ਸੰਪੂਰਨ ਫਿਰ 2 ਕਲਾ ਘੱਟ ਹੋ
ਜਾਂਦੀਆਂ ਹਨ। ਘੱਟ ਪਾਸ ਹੋਣ ਕਾਰਨ ਰਾਮ ਨੂੰ ਬਾਣ ਵਿਖਾਇਆ ਹੈ। ਬਾਕੀ ਕੋਈ ਧਨੁਸ਼ ਨਹੀਂ ਤੋੜਿਆ। ਇਹ
ਇੱਕ ਨਿਸ਼ਾਨੀ ਦੇ ਦਿੱਤੀ ਹੈ। ਇਹ ਹਨ ਸਭ ਭਗਤੀ ਮਾਰਗ ਦੀਆਂ ਗੱਲਾਂ। ਭਗਤੀ ਵਿੱਚ ਮਨੁੱਖ ਕਿੰਨਾ
ਭਟਕਦੇ ਹਨ। ਹੁਣ ਤੁਹਾਨੂੰ ਗਿਆਨ ਮਿਲਿਆ ਹੈ, ਤਾਂ ਭਟਕਣਾ ਬੰਦ ਹੋ ਜਾਂਦਾ ਹੈ।
"ਹੇ ਸ਼ਿਵਬਾਬਾ" ਕਹਿਣਾ
ਇਹ ਪੁਕਾਰ ਦਾ ਸ਼ਬਦ ਹੈ। ਤੁਹਾਨੂੰ ਹੇ ਸ਼ਬਦ ਨਹੀ ਕਹਿਣਾ ਹੈ। ਬਾਪ ਨੂੰ ਯਾਦ ਕਰਨਾ ਹੈ। ਚਿਲਾਇਆ ਤਾਂ
ਗੋਇਆ ਭਗਤੀ ਦਾ ਅੰਸ਼ ਆ ਗਿਆ। ਹੇ ਭਗਵਾਨ ਕਹਿਣਾ ਵੀ ਭਗਤੀ ਦੀ ਆਦਤ ਹੈ। ਬਾਬਾ ਨੇ ਥੋੜ੍ਹੀ ਨਾ ਕਿਹਾ
ਹੈ - ਹੇ ਭਗਵਾਨ ਕਹਿਕੇ ਯਾਦ ਕਰੋ। ਅੰਤਰਮੁਖ ਹੋ ਮੈਨੂੰ ਯਾਦ ਕਰੋ। ਸਿਮਰਨ ਵੀ ਨਹੀਂ ਕਰਨਾ ਹੈ।
ਸਿਮਰਨ ਵੀ ਭਗਤੀ ਮਾਰਗ ਦਾ ਅੱਖਰ ਹੈ। ਤੁਹਾਨੂੰ ਬਾਪ ਦਾ ਪਰਿਚੈ ਮਿਲਿਆ, ਹੁਣ ਬਾਪ ਦੀ ਸ਼੍ਰੀਮਤ ਤੇ
ਚੱਲੋ। ਇੰਵੇਂ ਬਾਪ ਨੂੰ ਯਾਦ ਕਰੋ ਜਿਵੇਂ ਲੌਕਿਕ ਬੱਚੇ ਦੇਹਧਾਰੀ ਬਾਪ ਨੂੰ ਯਾਦ ਕਰਦੇ ਹਨ। ਖੁਦ ਵੀ
ਦੇਹ - ਅਭਿਮਾਨ ਵਿੱਚ ਹਨ ਤੇ ਯਾਦ ਵੀ ਦੇਹਧਾਰੀ ਬਾਪ ਨੂੰ ਕਰਦੇ ਹਨ। ਪਾਰਲੌਕਿਕ ਬਾਪ ਤੇ ਹੈ ਹੀ
ਦੇਹੀ - ਅਭਿਮਾਨੀ। ਇਸ ਵਿੱਚ ਆਉਂਦੇ ਹਨ ਤਾਂ ਦੇਹੀ - ਅਭਿਮਾਨੀ ਨਹੀਂ ਹੁੰਦੇ। ਕਹਿੰਦੇ ਹਨ ਮੈਂ ਇਹ
ਲੋਨ ਲਿਆ ਹੈ, ਤੁਹਾਨੂੰ ਗਿਆਨ ਦੇਣ ਦੇ ਲਈ ਮੈਂ ਇਹ ਲੋਨ ਲੈਂਦਾ ਹਾਂ। ਗਿਆਨ ਸਾਗਰ ਹਾਂ ਲੇਕਿਨ
ਗਿਆਨ ਕਿਵ਼ੇਂ ਦੇਵਾਂ। ਗਰਭ ਵਿੱਚ ਤੇ ਤੁਸੀਂ ਜਾਂਦੇ ਹੋ, ਮੈਂ ਥੋੜ੍ਹੀ ਗਰਭ ਵਿੱਚ ਜਾਂਦਾ ਹਾਂ।
ਮੇਰੀ ਗਤ ਮਤ ਹੀ ਨਿਆਰੀ ਹੈ। ਬਾਪ ਇਸ ਵਿੱਚ ਆਉਂਦੇ ਹਨ। ਇਹ ਵੀ ਕੋਈ ਨਹੀਂ ਜਾਣਦੇ। ਕਹਿੰਦੇ ਵੀ ਹਨ
ਬ੍ਰਹਮਾ ਦਵਾਰਾ ਸਥਾਪਨਾ। ਪਰੰਤੂ ਕਿਵ਼ੇਂ ਬ੍ਰਹਮਾ ਦਵਾਰਾ ਸਥਾਪਨਾ ਕਰਦੇ ਹਨ? ਕੀ ਪ੍ਰੇਰਣਾ ਦੇਣਗੇ!
ਬਾਪ ਕਹਿੰਦੇ ਹਨ ਮੈਂ ਸਧਾਰਨ ਤਨ ਵਿੱਚ ਆਉਂਦਾ ਹਾਂ। ਉਸਦਾ ਨਾਮ ਬ੍ਰਹਮਾ ਰੱਖਦਾ ਹਾਂ ਕਿਉਂਕਿ
ਸੰਨਿਆਸ ਕਰਦੇ ਹਨ ਨਾ।
ਤੁਸੀਂ ਬੱਚੇ ਜਾਣਦੇ ਹੋ
ਹਾਲੇ ਬ੍ਰਾਹਮਣਾਂ ਦੀ ਮਾਲਾ ਨਹੀਂ ਬਣ ਸਕਦੀ ਕਿਉਂਕਿ ਟੁੱਟਦੇ ਰਹਿੰਦੇ ਹਨ। ਜਦੋਂ ਬ੍ਰਾਹਮਣ ਫਾਈਨਲ
ਬਣ ਜਾਂਦੇ ਹਨ ਤਾਂ ਰੁਦ੍ਰ ਮਾਲਾ ਬਣਦੀ ਹੈ, ਫ਼ਿਰ ਵਿਸ਼ਨੂੰ ਦੀ ਮਾਲਾ ਵਿੱਚ ਜਾਂਦੇ ਹਨ। ਮਾਲਾ ਵਿੱਚ
ਆਉਣ ਦੇ ਲਈ ਯਾਦ ਦੀ ਯਾਤਰਾ ਚਾਹੀਦੀ ਹੈ। ਹਾਲੇ ਤੁਹਾਡੀ ਬੁੱਧੀ ਵਿੱਚ ਹੈ ਕਿ ਅਸੀਂ ਸੋ ਪਹਿਲਾਂ -
ਪਹਿਲਾਂ ਸਤੋਪ੍ਰਧਾਨ ਸੀ ਫਿਰ ਸਤੋ, ਰਜੋ, ਤਮੋ ਵਿੱਚ ਆਉਂਦੇ ਹਾਂ। ਹਮ ਸੋ ਦਾ ਵੀ ਅਰਥ ਹੈ ਨਾ। ਓਮ
ਦਾ ਅਰਥ ਵੱਖ ਹੈ ਤੇ ਓਮ ਮਾਨਾ ਆਤਮਾ। ਫਿਰ ਉਹ ਹੀ ਆਤਮਾ ਕਹਿੰਦੀ ਹੈ ਹਮ ਸੋ ਸ਼ਤਰੀ… ਉਹ ਲੋਕੀ ਫਿਰ
ਕਹਿ ਦਿੰਦੇ ਆਤਮਾ ਸੋ ਪ੍ਰਮਾਤਮਾ। ਤੁਹਾਡਾ ਓਮ ਅਤੇ ਹਮ ਸੋ ਦਾ ਮਤਲਬ ਬਿਲਕੁਲ ਵੱਖ ਹੈ। ਅਸੀਂ ਆਤਮਾ
ਹਾਂ ਫਿਰ ਆਤਮਾ ਵਰਣਾਂ ਵਿੱਚ ਆਉਂਦੀ ਹੈ, ਅਸੀਂ ਆਤਮਾ ਸੋ ਪਹਿਲਾਂ ਦੇਵਤਾ ਸ਼ਤਰੀ ਬਣਦੇ ਹਾਂ। ਇੰਵੇਂ
ਨਹੀਂ ਕਿ ਆਤਮਾ ਸੋ ਪ੍ਰਮਾਤਮਾ, ਗਿਆਨ ਪੂਰਾ ਨਾ ਹੋਣ ਦੇ ਕਾਰਣ ਅਰਥ ਹੀ ਮੁੰਝਾ ਦਿੱਤਾ ਹੈ। ਅਹਮ
ਬ੍ਰਹਮ ਅਸਮੀ ਕਹਿੰਦੇ ਹਨ, ਇਹ ਵੀ ਰਾਂਗ ਹੈ। ਬਾਪ ਕਹਿੰਦੇ ਹਨ ਮੈਂ ਰਚਨਾ ਦਾ ਮਾਲਿਕ ਤਾਂ ਬਣਦਾ ਨਹੀਂ।
ਇਸ ਰਚਨਾ ਦੇ ਮਾਲਿਕ ਤੁਸੀਂ ਹੋ। ਵਿਸ਼ਵ ਦੇ ਮਾਲਿਕ ਤੁਸੀਂ ਬਣਦੇ ਹੋ। ਬ੍ਰਹਮ ਤੇ ਤਤ੍ਵ ਹੈ। ਤੁਸੀਂ
ਆਤਮਾ ਸੋ ਇਸ ਰਚਨਾ ਦੇ ਮਾਲਿਕ ਬਣਦੇ ਹੋ। ਹੁਣ ਬਾਪ ਸਭ ਵੇਦਾਂ ਸ਼ਾਸਤਰਾਂ ਦਾ ਅਸਲ ਅਰਥ ਬੈਠ
ਸੁਣਾਉਂਦੇ ਹਨ। ਹਾਲੇ ਤਾਂ ਪੜ੍ਹਦੇ ਰਹਿਣਾ ਹੈ। ਬਾਪ ਤੁਹਾਨੂੰ ਨਵੀਆਂ - ਨਵੀਆਂ ਗੱਲਾਂ ਬੈਠ
ਸਮਝਾਉਂਦੇ ਰਹਿੰਦੇ ਹਨ। ਭਗਤੀ ਕੀ ਕਹਿੰਦੀ ਹੈ, ਗਿਆਨ ਕੀ ਕਹਿੰਦਾ ਹੈ। ਭਗਤੀ ਮਾਰਗ ਵਿੱਚ ਮੰਦਿਰ
ਬਣਾਏ, ਜਪ ਤਪ ਕੀਤੇ, ਪੈਸਾ ਬਰਬਾਦ ਕੀਤਾ। ਤੁਹਾਡੇ ਮੰਦਿਰਾਂ ਨੂੰ ਬਹੁਤਿਆਂ ਨੇ ਲੁੱਟਿਆ ਹੈ। ਇਹ
ਵੀ ਡਰਾਮੇ ਵਿੱਚ ਪਾਰਟ ਹੈ ਫਿਰ ਜਰੂਰ ਉਨ੍ਹਾਂ ਤੋਂ ਹੀ ਵਾਪਿਸ ਮਿਲਣਾ ਹੈ। ਹੁਣ ਵੇਖੋ ਕਿੰਨਾ ਦੇ
ਰਹੇ ਹਨ। ਦਿਨ ਪ੍ਰਤੀਦਿਨ ਵਧਾਉਂਦੇ ਰਹਿੰਦੇ ਹਨ। ਇਹ ਵੀ ਲੈਂਦੇ ਰਹਿੰਦੇ ਹਨ। ਉਨ੍ਹਾਂ ਨੇ ਜਿਨਾਂ
ਲਿਆ ਹੈ ਉਨਾਂ ਹੁਣ ਪੂਰਾ ਹਿਸਾਬ ਦੇਣਗੇ। ਤੁਹਾਡੇ ਪੈਸੇ ਜੋ ਖਾਧੇ ਹਨ ਉਹ ਹਪ ਨਹੀਂ ਕਰ ਸਕਦੇ।
ਭਾਰਤ ਤੇ ਅਵਿਨਾਸ਼ੀ ਖੰਡ ਹੈ ਨਾ। ਬਾਪ ਦਾ ਬਰਥ ਪਲੇਸ ਹੈ। ਇੱਥੇ ਹੀ ਬਾਪ ਆਉਂਦੇ ਹਨ। ਬਾਪ ਦੇ ਖੰਡ
ਤੋਂ ਹੀ ਲੈ ਜਾਂਦੇ ਹਨ ਤਾਂ ਵਾਪਿਸ ਦੇਣਾ ਪਵੇ। ਸਮੇੰ ਤੇ ਵੇਖੋ ਕਿਵ਼ੇਂ ਮਿਲਦਾ ਹੈ। ਇਹ ਗੱਲਾਂ
ਤੁਸੀਂ ਜਾਣਦੇ ਹੋ। ਉਨ੍ਹਾਂ ਨੂੰ ਥੋੜ੍ਹੀ ਨਾ ਪਤਾ ਹੈ - ਵਿਨਾਸ਼ ਕਿਸ ਵਕ਼ਤ ਆਵੇਗਾ। ਗੌਰਮਿੰਟ ਵੀ
ਇਹ ਗੱਲਾਂ ਮੰਨੇਗੀ ਨਹੀਂ। ਡਰਾਮਾ ਵਿੱਚ ਨੂੰਧ ਹਨ, ਕਰਜਾ ਚੁੱਕਦੇ ਹੀ ਰਹਿੰਦੇ ਹਨ। ਵਾਪਸੀ ਹੋ ਰਿਹਾ
ਹੈ। ਤੁਸੀਂ ਜਾਣਦੇ ਹੋ ਸਾਡੀ ਰਾਜਧਾਨੀ ਤੋਂ ਬਹੁਤ ਪੈਸੇ ਲੈ ਗਏ ਹਨ, ਸੋ ਫਿਰ ਦੇ ਰਹੇ ਹਨ। ਤੁਹਾਨੂੰ
ਕਿਸੇ ਗੱਲ ਦਾ ਫ਼ਿਕਰ ਨਹੀਂ ਹੈ। ਫਿਕਰ ਰਹਿੰਦਾ ਹੈ ਸਿਰ੍ਫ ਬਾਪ ਨੂੰ ਯਾਦ ਕਰਨ ਦਾ। ਯਾਦ ਨਾਲ ਹੀ
ਪਾਪ ਭਸਮ ਹੋਣਗੇ। ਨਾਲੇਜ਼ ਤਾਂ ਬਹੁਤ ਸਹਿਜ ਹੈ। ਹੁਣ ਜੋ ਜਿਨ੍ਹਾਂ ਪੁਰਾਸ਼ਰਥ ਕਰੇ। ਸ਼੍ਰੀਮਤ ਤਾਂ
ਮਿਲਦੀ ਰਹਿੰਦੀ ਹੈ। ਅਵਿਨਾਸ਼ੀ ਸਰਜਨ ਤੋਂ ਹਰ ਗੱਲ ਵਿੱਚ ਮਤ ਲੈਣੀ ਪਵੇ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਜਿਨਾਂ ਸਮਾਂ
ਮਿਲੇ ਉਨਾਂ ਸਮਾਂ ਇਹ ਰੂਹਾਨੀ ਧੰਧਾ ਕਰਨਾ ਹੈ। ਰੂਹਾਨੀ ਧੰਧੇ ਦੇ ਸੰਸਕਾਰ ਪਾਉਣੇ ਹਨ। ਪਤਿਤਾਂ
ਨੂੰ ਪਾਵਨ ਬਣਾਉਣ ਦੀ ਸਰਵਿਸ ਕਰਨੀ ਹੈ
2. ਅੰਤਰਮੁਖੀ ਬਣ ਬਾਪ
ਨੂੰ ਯਾਦ ਕਰਨਾ ਹੈ। ਮੂੰਹ ਤੋਂ ਹੇ ਸ਼ਬਦ ਨਹੀਂ ਕੱਢਣਾ ਹੈ। ਜਿਵੇਂ ਬਾਪ ਨੂੰ ਹੰਕਾਰ ਨਹੀਂ, ਇੰਵੇਂ
ਨਿਰਹੰਕਾਰੀ ਬਣਨਾ ਹੈ।
ਵਰਦਾਨ:-
ਮਨਸਾ ਸੰਕਲਪ ਅਤੇ ਵ੍ਰਿਤੀ ਦਵਾਰਾ ਸ੍ਰੇਸ਼ਠ ਵਾਇਬ੍ਰੇਸ਼ਨ ਦੀ ਖ਼ੁਸ਼ਬੂ ਫੈਲਾਉਣ ਵਾਲੇ ਸ਼ਿਵ ਸ਼ਕਤੀ
ਕੰਮਬਾਇੰਡ ਭਵ।
ਜਿਵੇਂ ਅੱਜਕਲ ਸਥੂਲ
ਖ਼ੁਸ਼ਬੂ ਦੇ ਸਾਧਨਾਂ ਨਾਲ ਗੁਲਾਬ, ਚੰਦਨ ਅਤੇ ਵੱਖ - ਵੱਖ ਤਰ੍ਹਾਂ ਦੀ ਖ਼ੁਸ਼ਬੂ ਫੈਲਾਉਂਦੇ ਹਨ ਇਵੇਂ
ਤੁਸੀ ਸ਼ਿਵ ਸ਼ਕਤੀ ਕੰਮਬਾਇੰਡ ਬਣ ਮਨਸਾ ਸੰਕਲਪ ਅਤੇ ਵ੍ਰਿਤੀ ਦਵਾਰਾ ਸੁਖ - ਸ਼ਾਂਤੀ, ਪ੍ਰੇਮ,
ਆਨੰਦ ਦੀ ਖ਼ੁਸ਼ਬੂ ਫੈਲਾਓ। ਰੋਜ਼ ਅੰਮ੍ਰਿਤਵੇਲੇ ਵੱਖ - ਵੱਖ ਸ੍ਰੇਸ਼ਠ ਵਾਇਬ੍ਰੇਸ਼ਨ ਦੇ ਫਾਊਂਟੇਨ
ਦੇ ਮੁਆਫਿਕ ਆਤਮਾਵਾਂ ਦੇ ਉਪਰ ਗੁਲਾਬਵਾਸ਼ੀ ਪਾਵੋ। ਸਿਰਫ ਸੰਕਲਪ ਦਾ ਆਟੋਮੈਟਿਕ ਸਵਿੱਚ ਆਨ ਕਰੋ
ਤਾਂ ਵਿਸ਼ਵ ਵਿਚ ਜੋ ਅਸ਼ੁੱਧ ਵ੍ਰਿਤੀ ਦੀ ਬਦਬੂ ਹੈ ਉਹ ਖਤਮ ਹੋ ਜਾਵੇਗੀ।
ਸਲੋਗਨ:-
ਸੁਖਦਾਤਾ ਦ੍ਵਾਰਾ
ਸੁਖ ਦਾ ਭੰਡਾਰ ਪ੍ਰਾਪਤ ਹੋਣਾ - ਇਹ ਹੀ ਉਨ੍ਹਾਂ ਦੇ ਪਿਆਰ ਦੀ ਨਿਸ਼ਾਨੀ ਹੈ।
ਅਵਿਅਕਤ ਇਸ਼ਾਰੇ :-
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ
ਜਿੰਨੀਆਂ ਸ਼ਕਤੀਆਂ ਦੀ
ਸ਼ਕਤੀ ਹੈ ਉਤਨੀ ਹੀ ਪਾਂਡਵਾਂ ਦੀ ਵੀ ਵਿਸ਼ਾਲ ਸ਼ਕਤੀ ਹੈ ਇਸਲਈ ਚਤੁਰਭੁਜ ਰੂਪ ਵਿਖਾਇਆ ਹੈ।
ਸ਼ਕਤੀਆਂ ਅਤੇ ਪਾਂਡਵ ਇਨ੍ਹਾਂ ਦੋਵਾਂ ਦੇ ਕੰਮਬਾਇੰਡ ਰੂਪ ਨਾਲ ਹੀ ਵਿਸ਼ਵ ਸੇਵਾ ਦੇ ਕੰਮ ਵਿਚ ਸਫਲਤਾ
ਪ੍ਰਾਪਤ ਹੁੰਦੀ ਹੈ। ਇਸਲਈ ਸਦਾ ਇੱਕ ਦੂਜੇ ਦੇ ਸਹਿਯੋਗੀ ਬਣਕੇ ਰਹੋ। ਜੁੰਮੇਵਾਰੀ ਦਾ ਤਾਜ ਸਦਾ ਪਿਆ
ਰਹੇ।