14.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਸੁੱਖ
ਅਤੇ ਦੁੱਖ ਦੇ ਖੇਡ ਨੂੰ ਤੁਸੀਂ ਹੀ ਜਾਣਦੇ ਹੋ, ਅੱਧਾਕਲਪ ਹੈ ਸੁੱਖ ਅਤੇ ਅੱਧਾਕਲਪ ਹੈ ਦੁੱਖ, ਬਾਪ
ਦੁੱਖ ਹਰਨ ਸੁੱਖ ਦੇਣ ਆਉਂਦੇ ਹਨ"
ਪ੍ਰਸ਼ਨ:-
ਕਈ ਬੱਚੇ ਕਿਸੇ
ਇੱਕ ਗੱਲ ਵਿਚ ਆਪਣੀ ਦਿਲ ਨੂੰ ਖੁਸ਼ ਕਰ ਮਿਆਂ ਮਿੱਠੂ ਬਣਦੇ ਹਨ?
ਉੱਤਰ:-
ਕਈ ਕਹਿੰਦੇ ਹਨ
ਅਸੀਂ ਸੰਪੂਰਨ ਬਣ ਗਏ, ਅਸੀਂ ਕੰਪਲੀਟ ਤਿਆਰ ਹੋ ਗਏ। ਇਵੇਂ ਸਮਝ ਆਪਣੇ ਦਿਲ ਨੂੰ ਖੁਸ਼ ਕਰ ਲੈਂਦੇ
ਹਨ। ਇਹ ਵੀ ਮਿਆਂ ਮਿੱਠੂ ਬਣਨਾ ਹੈ। ਬਾਬਾ ਕਹਿੰਦੇ - ਮਿੱਠੇ ਬੱਚੇ ਹਾਲੇ ਬਹੁਤ ਪੁਰਸ਼ਾਰਥ ਕਰਨਾ
ਹੈ। ਤੁਸੀਂ ਪਾਵਨ ਬਣ ਜਾਵੋਗੇ ਤਾਂ ਫਿਰ ਦੁਨੀਆ ਵੀ ਪਾਵਨ ਚਾਹੀਦੀ ਹੈ। ਰਾਜਧਾਨੀ ਸਥਾਪਨ ਹੋਣੀ ਹੈ,
ਇੱਕ ਤੇ ਜਾ ਨਹੀਂ ਸਕਦਾ।
ਗੀਤ:-
ਤੁਮ੍ਹੀਂ ਹੋ
ਮਾਤਾ, ਤੁਮ੍ਹੀਂ ਪਿਤਾ ਹੋ...
ਓਮ ਸ਼ਾਂਤੀ
ਇਹ ਬੱਚਿਆਂ ਨੂੰ ਆਪਣੀ ਪਛਾਣ ਮਿਲਦੀ ਹੈ। ਬਾਪ ਵੀ ਇਵੇਂ ਕਹਿੰਦੇ ਹਨ, ਅਸੀਂ ਸਭ ਆਤਮਾਵਾਂ ਹਾਂ, ਸਭ
ਮਨੁੱਖ ਹੀ ਹਾਂ। ਵੱਡਾ ਹੋਵੇ ਜਾਂ ਛੋਟਾ ਹੋਵੇ, ਪ੍ਰੈਜ਼ੀਡੈਂਟ, ਰਾਜਾ ਰਾਣੀ ਸਭ ਮਨੁੱਖ ਹਨ। ਹੁਣ
ਬਾਪ ਕਹਿੰਦੇ ਹਨ ਸਭ ਆਤਮਾਵਾਂ ਹਨ, ਮੈਂ ਫ਼ੇਰ ਸਭ ਆਤਮਾਵਾਂ ਦਾ ਪਿਤਾ ਹਾਂ ਇਸਲਈ ਮੈਨੂੰ ਕਹਿੰਦੇ ਹਨ
ਪਰਮਪਿਤਾ ਪਰਮ ਆਤਮਾ ਯਾਨੀ ਸੁਪ੍ਰੀਮ। ਬੱਚੇ ਜਾਣਦੇ ਹਨ ਅਸੀਂ ਆਤਮਾਵਾਂ ਦਾ ਉਹ ਬਾਪ ਹੈ, ਅਸੀਂ ਸਭ
ਭਰਾ ਹਾਂ। ਫ਼ੇਰ ਬ੍ਰਹਮਾ ਦੁਆਰਾ ਭਰਾ ਭੈਣਾਂ ਦਾ ਉੱਚ ਨੀਚ ਕੁਲ ਹੁੰਦਾ ਹੈ। ਆਤਮਾਵਾਂ ਤਾਂ ਸਭ ਆਤਮਾ
ਹਨ। ਇਹ ਵੀ ਤੁਸੀਂ ਸਮਝਦੇ ਹੋ। ਮਨੁੱਖ ਤਾਂ ਕੁਝ ਸਮਝਦੇ ਨਹੀਂ। ਤੁਹਾਨੂੰ ਬਾਪ ਬੈਠ ਸਮਝਾਉਂਦੇ ਹਨ
- ਬਾਪ ਨੂੰ ਤਾਂ ਕੋਈ ਜਾਣਦੇ ਨਹੀਂ। ਮਨੁੱਖ ਗਾਉਂਦੇ ਹਨ - ਹੇ ਭਗਵਾਨ, ਹੇ ਮਾਤ - ਪਿਤਾ ਕਿਉਂਕਿ
ਉੱਚ ਤੇ ਉੱਚ ਤਾਂ ਇੱਕ ਹੋਣਾ ਚਾਹੀਦਾ ਨਾ। ਉਹ ਹੈ ਸਭਦਾ ਬਾਪ, ਸਭਨੂੰ ਸੁੱਖ ਦੇਣ ਵਾਲਾ। ਸੁੱਖ ਅਤੇ
ਦੁੱਖ ਦੇ ਖੇਡ ਨੂੰ ਵੀ ਤੁਸੀਂ ਜਾਣਦੇ ਹੋ। ਮਨੁੱਖ ਤਾਂ ਸਮਝਦੇ ਹਨ, ਹੁਣੇ - ਹੁਣੇ ਸੁੱਖ ਹੈ, ਹੁਣੇ
- ਹੁਣੇ ਦੁੱਖ ਹੈ। ਇਹ ਨਹੀਂ ਸਮਝਦੇ ਅੱਧਾਕਲਪ ਸੁੱਖ, ਅੱਧਾਕਲਪ ਦੁੱਖ ਹੈ। ਸਤੋਪ੍ਰਧਾਨ ਸਤੋ, ਰਜ਼ੋ
ਤਮੋ ਹੈ ਨਾ। ਸ਼ਾਂਤੀਧਾਮ ਵਿੱਚ ਅਸੀਂ ਆਤਮਾਵਾਂ ਹਾਂ, ਤਾਂ ਉੱਥੇ ਸਭ ਸੱਚਾ ਸੋਨਾ ਹਨ। ਅਲਾਏ ਉਸ
ਵਿੱਚ ਹੋ ਨਾ ਸਕੇ। ਭਾਵੇਂ ਆਪਣਾ - ਆਪਣਾ ਪਾਰ੍ਟ ਭਰਿਆ ਹੋਇਆ ਹੈ ਪਰ ਆਤਮਾਵਾਂ ਸਭ ਪਵਿੱਤਰ
ਰਹਿੰਦੀਆਂ ਹਨ। ਅਪਵਿੱਤਰ ਆਤਮਾ ਰਹਿ ਨਹੀਂ ਸਕਦੀ। ਇਸ ਵਕ਼ਤ ਫ਼ੇਰ ਕੋਈ ਵੀ ਪਵਿੱਤਰ ਆਤਮਾ ਇੱਥੇ ਹੋ
ਨਾ ਸਕੇ। ਤੁਸੀਂ ਬ੍ਰਾਹਮਣ ਕੁਲ ਭੂਸ਼ਣ ਵੀ ਬਣ ਰਹੇ ਹੋ। ਤੁਸੀਂ ਹੁਣ ਆਪਣੇ ਨੂੰ ਦੇਵਤਾ ਨਹੀਂ ਕਹਿ
ਸਕਦੇ ਹੋ। ਉਹ ਹਨ ਸੰਪੂਰਨ ਨਿਰਵਿਕਾਰੀ। ਤੁਹਾਨੂੰ ਥੋੜ੍ਹੇਹੀ ਸੰਪੂਰਨ ਨਿਰਵਿਕਾਰੀ ਕਹਾਂਗੇ। ਭਾਵੇਂ
ਸ਼ੰਕਰਾਚਾਰੀਏ ਹੋਵੇ ਜਾਂ ਕੋਈ ਵੀ ਹੋਵੇ ਸਿਵਾਏ ਦੇਵਤਾਵਾਂ ਦੇ ਹੋਰ ਕਿਸੇ ਨੂੰ ਕਹਿ ਨਹੀਂ ਸਕਦੇ। ਇਹ
ਗੱਲਾਂ ਵੀ ਤੁਸੀਂ ਹੀ ਸੁਣਦੇ - ਗਿਆਨ ਸਾਗਰ ਦੇ ਮੁੱਖ ਤੋਂ। ਇਹ ਵੀ ਜਾਣਦੇ ਹੋ ਗਿਆਨ ਸਾਗਰ ਇੱਕ ਹੀ
ਵਾਰ ਆਉਂਦੇ ਹਨ। ਮਨੁੱਖ ਤਾਂ ਪੁਨਰਜਨਮ ਲੈ ਫ਼ੇਰ ਆਉਂਦੇ ਹਨ। ਕੋਈ - ਕੋਈ ਗਿਆਨ ਸੁਣਕੇ ਗਏ ਹਨ,
ਸੰਸਕਾਰ ਲੈ ਗਏ ਹਨ ਤਾਂ ਫ਼ੇਰ ਆਉਂਦੇ ਹਨ, ਆਕੇ ਸੁਣਦੇ ਹਨ। ਸਮਝੋ 6 - 8 ਵਰ੍ਹੇ ਵਾਲਾ ਹੋਵੇਗਾ ਤਾਂ
ਕਿਸੇ - ਕਿਸੇ ਵਿੱਚ ਚੰਗੀ ਸਮਝ ਵੀ ਆ ਜਾਂਦੀ ਹੈ। ਆਤਮਾ ਤਾਂ ਉਹੀ ਹੈ ਨਾ। ਸੁਣਕੇ ਉਨ੍ਹਾਂ ਨੂੰ
ਚੰਗਾ ਲੱਗਦਾ ਹੈ। ਆਤਮਾ ਸਮਝਦੀ ਹੈ ਸਾਨੂੰ ਫ਼ੇਰ ਤੋਂ ਬਾਪ ਦਾ ਉਹੀ ਗਿਆਨ ਮਿਲ ਰਿਹਾ ਹੈ। ਅੰਦਰ
ਵਿੱਚ ਖੁਸ਼ੀ ਰਹਿੰਦੀ ਹੈ, ਹੋਰਾਂ ਨੂੰ ਵੀ ਸਿਖਾਉਣ ਲੱਗ ਪੈਂਦੇ ਹਨ। ਫੁਰਤ ਹੋ ਜਾਂਦੇ ਹਨ। ਜਿਵੇਂ
ਲੜ੍ਹਾਈ ਵਾਲੇ ਉਹ ਸੰਸਕਾਰ ਲੈ ਜਾਂਦੇ ਹਨ ਤਾਂ ਛੋਟੇਪਨ ਵਿੱਚ ਹੀ ਉਹੀ ਕੰਮ ਵਿੱਚ ਖੁਸ਼ੀ ਨਾਲ ਲੱਗ
ਜਾਂਦੇ ਹਨ। ਹੁਣ ਤੁਹਾਨੂੰ ਤਾਂ ਪੁਰਸ਼ਾਰਥ ਕਰ ਨਵੀਂ ਦੁਨੀਆਂ ਦਾ ਮਾਲਿਕ ਬਣਨਾ ਹੈ। ਤੁਸੀਂ ਸਭਨੂੰ
ਸਮਝਾ ਸਕਦੇ ਹੋ ਜਾਂ ਤਾਂ ਨਵੀਂ ਦੁਨੀਆਂ ਦੇ ਮਾਲਿਕ ਬਣ ਸਕਦੇ ਹੋ ਜਾਂ ਤਾਂ ਸ਼ਾਂਤੀਧਾਮ ਦੇ ਮਾਲਿਕ
ਬਣ ਸਕਦੇ ਹੋ। ਸ਼ਾਂਤੀਧਾਮ ਤੁਹਾਡਾ ਘਰ ਹੈ - ਉਥੋਂ ਤੋਂ ਤੁਸੀਂ ਇੱਥੇ ਆਏ ਹੋ ਪਾਰ੍ਟ ਵਜਾਉਣ। ਇਹ ਵੀ
ਕੋਈ ਜਾਣਦੇ ਨਹੀਂ ਕਿਉਂਕਿ ਆਤਮਾ ਦਾ ਹੀ ਪਤਾ ਨਹੀਂ ਹੈ। ਤੁਹਾਨੂੰ ਵੀ ਪਹਿਲੇ ਥੋੜ੍ਹੇਹੀ ਪਤਾ ਸੀ
ਕਿ ਅਸੀਂ ਨਿਰਾਕਾਰੀ ਦੁਨੀਆਂ ਤੋਂ ਇੱਥੇ ਆਏ ਹਾਂ। ਅਸੀਂ ਬਿੰਦੀ ਹਾਂ। ਸੰਨਿਆਸੀ ਲੋਕ ਭਾਵੇਂ ਕਹਿੰਦੇ
ਹਨ ਭ੍ਰਿਕੁਟੀ ਦੇ ਵਿੱਚ ਆਤਮਾ ਸਟਾਰ ਰਹਿੰਦੀ ਹੈ ਫ਼ੇਰ ਵੀ ਬੁੱਧੀ ਵਿੱਚ ਵੱਡਾ ਰੂਪ ਆ ਜਾਂਦਾ ਹੈ।
ਸਾਲੀਗ੍ਰਾਮ ਕਹਿਣ ਨਾਲ ਵੱਡਾ ਰੂਪ ਸਮਝ ਲੈਂਦੇ ਹਨ। ਆਤਮਾ ਸਾਲਿਗ੍ਰਾਮ ਹੈ। ਯੱਗ ਰਚਦੇ ਹਨ ਤਾਂ ਉਸ
ਵਿੱਚ ਵੀ ਸਾਲਿਗ੍ਰਾਮ ਵੱਡੇ -ਵੱਡੇ ਬਣਾਉਂਦੇ ਹਨ। ਪੂਜਾ ਦੇ ਵਕ਼ਤ ਸਾਲੀਗ੍ਰਾਮ ਵੱਡੇ ਰੂਪ ਹੀ ਬੁੱਧੀ
ਵਿੱਚ ਰਹਿੰਦਾ ਹੈ। ਬਾਪ ਕਹਿੰਦੇ ਹਨ ਇਹ ਸਾਰਾ ਅਗਿਆਨ ਹੈ। ਗਿਆਨ ਤਾਂ ਮੈਂ ਹੀ ਸੁਣਾਉਂਦਾ ਹਾਂ ਹੋਰ
ਕੋਈ ਦੁਨੀਆਂ ਭਰ ਵਿੱਚ ਸੁਣਾ ਨਾ ਸਕੇ। ਇਹ ਕੋਈ ਸਮਝਾਉਂਦੇ ਨਹੀਂ ਹਨ ਕਿ ਆਤਮਾ ਵੀ ਬਿੰਦੀ ਹੈ,
ਪ੍ਰਮਾਤਮਾ ਵੀ ਬਿੰਦੀ ਹਨ। ਉਹ ਤਾਂ ਅਖੰਡ ਜੋਤੀ ਸਵਰੂਪ ਬ੍ਰਹਮ ਕਹਿ ਦਿੰਦੇ ਹਨ। ਬ੍ਰਹਮ ਨੂੰ ਭਗਵਾਨ
ਸਮਝ ਲੈਂਦੇ ਹੋਰ ਫ਼ੇਰ ਆਪਣੇ ਨੂੰ ਭਗਵਾਨ ਕਹਿ ਦਿੰਦੇ। ਕਹਿੰਦੇ ਹਨ ਅਸੀਂ ਪਾਰ੍ਟ ਵਜਾਉਣ ਦੇ ਲਈ ਛੋਟੀ
ਆਤਮਾ ਦਾ ਰੂਪ ਧਰਦੇ ਹਾਂ। ਫ਼ੇਰ ਵੱਡੀ ਜੋਤੀ ਵਿੱਚ ਲੀਨ ਹੋ ਜਾਂਦੇ ਹਨ। ਲੀਨ ਹੋ ਜਾਵੇ ਫ਼ੇਰ ਕੀ!
ਪਾਰ੍ਟ ਵੀ ਲੀਨ ਹੋ ਜਾਵੇ ਕਿੰਨਾ ਗ਼ਲਤ ਹੋ ਜਾਂਦਾ ਹੈ।
ਹੁਣ ਬਾਪ ਆਕੇ ਸੈਕਿੰਡ
ਵਿੱਚ ਜੀਵਨਮੁਕਤੀ ਦਿੰਦੇ ਹਨ ਫ਼ੇਰ ਅੱਧਾਕਲਪ ਬਾਦ ਪੌੜੀ ਉਤਰਦੇ ਜੀਵਨ - ਬੰਧ ਵਿੱਚ ਆਉਂਦੇ ਹਨ। ਫ਼ੇਰ
ਬਾਪ ਆਕੇ ਜੀਵਨਮੁਕਤ ਬਣਾਉਂਦੇ ਹਨ, ਇਸਲਈ ਉਨ੍ਹਾਂ ਨੂੰ ਸਰਵ ਦਾ ਸਦਗਤੀ ਦਾਤਾ ਕਿਹਾ ਜਾਂਦਾ ਹੈ।
ਤਾਂ ਜੋ ਪਤਿਤ - ਪਾਵਨ ਬਾਪ ਹਨ ਉਨ੍ਹਾਂ ਨੂੰ ਹੀ ਯਾਦ ਕਰਨਾ ਹੈ, ਉਨ੍ਹਾਂ ਦੀ ਯਾਦ ਨਾਲ ਹੀ ਤੁਸੀਂ
ਪਾਵਨ ਬਣੋਗੇ। ਨਹੀਂ ਤਾਂ ਬਣ ਨਹੀਂ ਸਕਦੇ। ਉੱਚ ਤੇ ਉੱਚ ਇੱਕ ਹੀ ਬਾਪ ਹੈ। ਕਈ ਬੱਚੇ ਸਮਝਦੇ ਹਨ ਅਸੀਂ
ਸੰਪੂਰਨ ਬਣ ਗਏ। ਅਸੀਂ ਕਮਪਲੀਟ ਤਿਆਰ ਹੋ ਗਏ। ਇਵੇਂ ਸਮਝ ਆਪਣੀ ਦਿਲ ਨੂੰ ਖੁਸ਼ ਕਰ ਲੈਂਦੇ ਹਨ। ਇਹ
ਵੀ ਮਿਆਂ ਮਿੱਠੂ ਬਣਨਾ ਹੈ। ਬਾਬਾ ਕਹਿੰਦੇ ਮਿੱਠੇ ਬੱਚੇ, ਹੁਣ ਬਹੁਤ ਪੁਰਸ਼ਾਰਥ ਕਰਨਾ ਹੈ। ਪਾਵਨ ਬਣ
ਜਾਵੋਗੇ ਤਾਂ ਫ਼ੇਰ ਦੁਨੀਆਂ ਵੀ ਪਾਵਨ ਚਾਹੀਦੀ। ਇੱਕ ਤਾਂ ਜਾ ਨਾ ਸਕੇ। ਕੋਈ ਕਿੰਨੀ ਵੀ ਕੋਸ਼ਿਸ਼ ਕਰੇ
ਕਿ ਅਸੀਂ ਜ਼ਲਦੀ ਕਰਮਾਤੀਤ ਬਣ ਜਾਈਏ - ਪਰ ਹੋਵੇਗਾ ਨਹੀਂ। ਰਾਜਧਾਨੀ ਸਥਾਪਨ ਹੋਣੀ ਹੈ। ਭਾਵੇਂ ਕੋਈ
ਸਟੂਡੈਂਟ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੋ ਜਾਂਦਾ ਹੈ ਪਰ ਇਮਤਿਹਾਨ ਤਾਂ ਟਾਈਮ ਤੇ ਹੋਵੇਗਾ ਨਾ।
ਇਮਤਿਹਾਨ ਤਾਂ ਜ਼ਲਦੀ ਹੋ ਨਾ ਸਕੇ। ਇਹ ਵੀ ਇਵੇਂ ਹਨ। ਜਦੋ ਵਕ਼ਤ ਹੋਵੇਗਾ ਉਦੋਂ ਤੁਹਾਡੀ ਪੜ੍ਹਾਈ ਦੀ
ਰਿਜ਼ਲਟ ਨਿਕਲੇਗੀ। ਕਿੰਨਾ ਵੀ ਵਧੀਆ ਪੁਰਸ਼ਾਰਥ ਹੋਵੇ, ਇਵੇਂ ਕਹਿ ਨਾ ਸਕੇ - ਅਸੀਂ ਕੰਪਲੀਟ ਤਿਆਰ
ਹਾਂ। ਨਹੀਂ, 16 ਕਲਾਂ ਸੰਪੂਰਨ ਕੋਈ ਆਤਮਾ ਹੁਣ ਬਣ ਨਹੀਂ ਸਕਦੀ। ਬਹੁਤ ਪੁਰਸ਼ਾਰਥ ਕਰਨਾ ਹੈ। ਆਪਣੇ
ਦਿਲ ਨੂੰ ਸਿਰਫ਼ ਖੁਸ਼ ਨਹੀਂ ਕਰਨਾ ਹੈ ਕਿ ਅਸੀਂ ਸੰਪੂਰਨ ਬਣ ਗਏ। ਨਹੀਂ, ਸੰਪੂਰਨ ਬਣਨਾ ਹੀ ਹੈ ਅੰਤ
ਵਿੱਚ। ਮਿਆਂ ਮਿੱਠੂ ਨਹੀਂ ਬਣਨਾ ਹੈ। ਇਹ ਤਾਂ ਸਾਰੀ ਰਾਜਧਾਨੀ ਸਥਾਪਨ ਹੋਣੀ ਹੈ। ਹਾਂ ਇੰਨਾ ਸਮਝਦੇ
ਹਨ ਬਾਕੀ ਥੋੜ੍ਹਾ ਟਾਈਮ ਹੈ। ਮੁਸਲ ਵੀ ਨਿਕਲ ਗਏ ਹਨ। ਇਨ੍ਹਾਂ ਨੂੰ ਬਣਾਉਣ ਵਿੱਚ ਵੀ ਪਹਿਲੇ ਟਾਈਮ
ਲੱਗਦਾ ਹੈ ਫ਼ੇਰ ਪ੍ਰੈਕਟਿਸ ਹੋ ਜਾਂਦੀ ਹੈ ਤਾਂ ਫ਼ੇਰ ਝੱਟ ਬਣਾ ਲੈਂਦੇ ਹਨ। ਇਹ ਵੀ ਸਭ ਡਰਾਮਾ ਵਿੱਚ
ਨੂੰਧ ਹੈ। ਵਿਨਾਸ਼ ਦੇ ਲਈ ਬੰਬ ਬਣਾਉਂਦੇ ਰਹਿੰਦੇ ਹਨ। ਗੀਤਾ ਵਿੱਚ ਵੀ ਮੁਸਲ ਅੱਖਰ ਹੈ। ਸ਼ਾਸਤ੍ਰਾਂ
ਵਿੱਚ ਫ਼ੇਰ ਲਿੱਖ ਦਿੱਤਾ ਹੈ ਢਿੱਡ ਵਿੱਚੋ ਲੋਹਾ ਨਿਕਲਿਆ, ਫ਼ੇਰ ਇਹ ਹੋਇਆ। ਇਹ ਸਭ ਝੂਠੀਆਂ ਗੱਲਾਂ
ਹਨ ਨਾ। ਬਾਪ ਆਕੇ ਸਮਝਾਉਂਦੇ ਹਨ - ਉਨ੍ਹਾਂ ਨੂੰ ਹੀ ਮਿਸਾਇਲਸ ਕਿਹਾ ਜਾਂਦਾ ਹੈ। ਹੁਣ ਇਸ ਵਿਨਾਸ਼
ਦੇ ਪਹਿਲੇ ਸਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਬੱਚੇ ਜਾਣਦੇ ਹਨ ਅਸੀਂ ਆਦਿ ਸਨਾਤਨ ਦੇਵੀ
ਦੇਵਤਾ ਧਰਮ ਦੇ ਸੀ। ਸੱਚਾ ਸੋਨਾ ਸੀ। ਭਾਰਤ ਨੂੰ ਸੱਚ ਖੰਡ ਕਹਿੰਦੇ ਹਨ। ਹੁਣ ਝੂਠ ਖੰਡ ਬਣ ਗਿਆ
ਹੈ। ਸੋਨਾ ਵੀ ਸੱਚਾ ਅਤੇ ਝੂਠਾ ਹੁੰਦਾ ਹੈ ਨਾ। ਹੁਣ ਤੁਸੀਂ ਬੱਚੇ ਜਾਣ ਗਏ ਹੋ - ਬਾਪ ਦੀ ਮਹਿਮਾ
ਕੀ ਹੈ! ਉਹ ਮਨੁੱਖ ਸ੍ਰਿਸ਼ਟੀ ਦਾ ਬੀਜ਼ਰੂਪ ਹੈ, ਸਤ ਹੈ, ਚੇਤੰਨ ਹੈ। ਅੱਗੇ ਤਾਂ ਸਿਰਫ਼ ਗਾਇਨ ਕਰਦੇ
ਸੀ। ਹੁਣ ਤੁਸੀਂ ਸਮਝਦੇ ਹੋ ਕਿ ਬਾਪ ਸਾਰੇ ਗੁਣ ਸਾਡੇ ਵਿੱਚ ਭਰ ਰਹੇ ਹਨ। ਬਾਪ ਕਹਿੰਦੇ ਹਨ ਕਿ
ਪਹਿਲੇ - ਪਹਿਲੇ ਯਾਦ ਦੀ ਯਾਤਰਾ ਕਰੋ, ਮੈਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਵੇ।
ਮੇਰਾ ਨਾਮ ਹੀ ਹੈ ਪਤਿਤ - ਪਾਵਨ। ਗਾਉਂਦੇ ਵੀ ਹਨ ਹੇ ਪਤਿਤ - ਪਾਵਨ ਆਓ ਪਰ ਉਹ ਕੀ ਆਕੇ ਕਰਣਗੇ,
ਇਹ ਨਹੀਂ ਜਾਣਦੇ ਹਨ। ਇੱਕ ਸੀਤਾ ਤਾਂ ਨਹੀਂ ਹੋਵੇਗੀ। ਤੁਸੀਂ ਸਭ ਸੀਤਾਵਾਂ ਹੋ।
ਬਾਪ ਤੁਸੀਂ ਬੱਚਿਆਂ ਨੂੰ
ਬੇਹੱਦ ਵਿੱਚ ਲੈ ਜਾਣ ਦੇ ਲਈ ਬੇਹੱਦ ਦੀਆਂ ਗੱਲਾਂ ਸੁਣਾਉਂਦੇ ਹਨ। ਤੁਸੀਂ ਬੇਹੱਦ ਦੀ ਬੁੱਧੀ ਨਾਲ
ਜਾਣਦੇ ਹੋ ਕਿ ਮੇਲ ਅਤੇ ਫੀਮੇਲ ਸਭ ਸੀਤਾਵਾਂ ਹਾਂ। ਸਭ ਰਾਵਣ ਦੀ ਕੈਦ ਵਿੱਚ ਹਾਂ। ਬਾਪ (ਰਾਮ) ਆਕੇ
ਸਭਨੂੰ ਰਾਵਣ ਦੀ ਕੈਦ ਤੋਂ ਕੱਢਦੇ ਹਨ। ਰਾਵਣ ਕੋਈ ਮਨੁੱਖ ਨਹੀਂ ਹੈ। ਇਹ ਸਮਝਾਇਆ ਜਾਂਦਾ ਹੈ - ਹਰ
ਇੱਕ ਵਿੱਚ 5 ਵਿਕਾਰ ਹਨ, ਇਸਲਈ ਰਾਵਣ ਰਾਜ ਕਿਹਾ ਜਾਂਦਾ ਹੈ। ਨਾਮ ਹੀ ਹੈ ਵਿਸ਼ਸ਼ ਵਰਲ੍ਡ, ਉਹ ਹੈ
ਵਾਇਸਲੇਸ ਵਰਲ੍ਡ, ਦੋਨੋ ਵੱਖ - ਵੱਖ ਨਾਮ ਹਨ। ਇਹ ਵੈਸ਼ਾਲਿਆ ਅਤੇ ਉਹ ਹੈ ਸ਼ਿਵਾਲਿਆ। ਨਿਰਵਿਕਾਰੀ
ਦੁਨੀਆਂ ਦੇ ਇਹ ਲਕਸ਼ਮੀ ਨਾਰਾਇਣ ਮਾਲਿਕ ਸੀ। ਇਨ੍ਹਾਂ ਦੇ ਅੱਗੇ ਵਿਕਾਰੀ ਮਨੁੱਖ ਜਾਕੇ ਮੱਥਾ ਟੇਕਦੇ
ਹਨ। ਵਿਕਾਰੀ ਰਾਜਾ ਉਨ੍ਹਾਂ ਨਿਰਵਿਕਾਰੀ ਰਾਜਾਵਾਂ ਦੇ ਅੱਗੇ ਮੱਥਾ ਟੇਕਦੇ ਹਨ। ਇਹ ਵੀ ਤੁਸੀਂ ਜਾਣਦੇ
ਹੋ। ਮਨੁੱਖਾਂ ਨੂੰ ਕਲਪ ਦੀ ਉਮਰ ਦਾ ਹੀ ਪਤਾ ਨਹੀਂ ਤਾਂ ਸਮਝ ਕਿਵੇਂ ਸੱਕਣ ਕਿ ਰਾਵਣ ਰਾਜ ਕਦੋ ਸ਼ੁਰੂ
ਹੁੰਦਾ ਹੈ। ਅੱਧਾ - ਅੱਧਾ ਹੋਣਾ ਚਾਹੀਦਾ ਨਾ। ਰਾਮਰਾਜ, ਰਾਵਣਰਾਜ ਕਦੋ ਤੋਂ ਸ਼ੁਰੂ ਕਰੀਏ, ਮੁੰਝਾਰਾ
ਕਰ ਦਿੱਤਾ ਹੈ।
ਹੁਣ ਬਾਪ ਸਮਝਾਉਂਦੇ ਹਨ
ਇਹ 5 ਹਜ਼ਾਰ ਵਰ੍ਹੇ ਦਾ ਚੱਕਰ ਫ਼ਿਰਦਾ ਰਹਿੰਦਾ ਹੈ। ਹੁਣ ਤੁਹਾਨੂੰ ਪਤਾ ਪੈਂਦਾ ਹੈ ਕਿ ਅਸੀਂ 84 ਦਾ
ਪਾਰ੍ਟ ਵਜਾਉਂਦੇ ਹਾਂ। ਫ਼ੇਰ ਅਸੀਂ ਜਾਂਦੇ ਹਾਂ ਘਰ। ਸਤਿਯੁਗ ਤ੍ਰੇਤਾ ਵਿੱਚ ਵੀ ਪੁਨਰਜਨਮ ਲੈਂਦੇ ਹਨ।
ਉਹ ਹੈ ਰਾਮਰਾਜ ਫਿਰ ਰਾਵਨਰਾਜ ਵਿੱਚ ਆਉਣਾ ਹੈ। ਹਾਰ - ਜਿੱਤ ਦਾ ਖੇਡ ਹੈ। ਤੁਸੀਂ ਜਿੱਤ ਪਾਉਂਦੇ
ਹੋ ਤਾਂ ਸਵਰਗ ਦੇ ਮਾਲਿਕ ਬਣਦੇ ਹੋ। ਹਾਰ ਖਾਂਦੇ ਹੋ ਤਾਂ ਨਰਕ ਦੇ ਮਾਲਿਕ ਬਣਦੇ ਹੋ। ਸਵਰਗ ਵੱਖ
ਹੈ, ਕੋਈ ਮਰਦੇ ਹਨ ਤਾਂ ਕਹਿੰਦੇ ਹਨ ਸਵਰਗ ਪਧਾਰਿਆ। ਹੁਣ ਤੁਸੀਂ ਥੋੜ੍ਹੇਹੀ ਕਹੋਗੇ ਕਿਉਂਕਿ ਤੁਸੀਂ
ਜਾਣਦੇ ਹੋ ਸਵਰਗ ਕਦੋ ਹੋਵੇਗਾ। ਉਹ ਤਾਂ ਕਹਿ ਦਿੰਦੇ ਜੋਤੀ ਜੋਤ ਸਮਾਇਆ ਜਾਂ ਨਿਰਵਾਣ ਗਿਆ। ਤੁਸੀਂ
ਕਹੋਗੇ ਜੋਤੀ ਜੋਤ ਤਾਂ ਕੋਈ ਸਮਾ ਨਹੀਂ ਸਕਦੇ। ਸਰਵ ਦਾ ਸਦਗਤੀ ਦਾਤਾ ਇੱਕ ਹੀ ਗਾਇਆ ਜਾਂਦਾ ਹੈ।
ਸਵਰਗ ਸਤਿਯੁਗ ਨੂੰ ਕਿਹਾ ਜਾਂਦਾ ਹੈ। ਹੁਣ ਹੈ ਨਰਕ। ਭਾਰਤ ਦੀ ਹੀ ਗੱਲ ਹੈ। ਬਾਕੀ ਉਪਰ ਵਿੱਚ ਕੁਝ
ਨਹੀਂ ਹੈ। ਦਿਲਵਾੜਾ ਮੰਦਿਰ ਵਿੱਚ ਉਪਰ ਵਿੱਚ ਸਵਰਗ ਵਿਖਾਇਆ ਹੈ ਤਾਂ ਮਨੁੱਖ ਸਮਝਦੇ ਹਨ ਬਰੋਬਰ ਉਪਰ
ਹੀ ਸਵਰਗ ਹੈ। ਅਰੇ ਉਪਰ ਛੱਤ ਵਿੱਚ ਮਨੁੱਖ ਕਿਵੇਂ ਹੋਣਗੇ, ਬੁਧੂ ਠਹਿਰੇ ਨਾ। ਹੁਣ ਤੁਸੀਂ ਕਲੀਅਰ
ਕਰ ਸਮਝਾਉਂਦੇ ਹੋ। ਤੁਸੀਂ ਜਾਣਦੇ ਹੋ ਇੱਥੇ ਹੀ ਸਵਰਗਵਾਸੀ ਸੀ, ਇੱਥੇ ਹੀ ਫ਼ੇਰ ਨਰਕਵਾਸੀ ਬਣਦੇ ਹਨ।
ਹੁਣ ਫ਼ੇਰ ਸਵਰਗਵਾਸੀ ਬਣਨਾ ਹੈ। ਇਹ ਨਾਲੇਜ਼ ਹੈ ਹੀ ਨਰ ਤੋਂ ਨਾਰਾਇਣ ਬਣਨ ਦੀ। ਕਥਾ ਵੀ ਸਤ ਨਾਰਾਇਣ
ਬਣਨ ਦੀ ਹੀ ਸੁਣਾਉਂਦੇ ਹਨ। ਰਾਮ ਸੀਤਾ ਦੀ ਕਥਾ ਨਹੀਂ ਕਹਿੰਦੇ, ਇਹ ਹੈ ਨਰ ਤੋਂ ਨਾਰਾਇਣ ਬਣਨ ਦੀ
ਕਥਾ। ਉੱਚ ਤੇ ਉੱਚ ਪਦ ਲਕਸ਼ਮੀ - ਨਾਰਾਇਣ ਦਾ ਹੈ। ਉਹ ਫ਼ੇਰ ਵੀ ਦੋ ਕਲਾ ਘੱਟ ਹੋ ਜਾਂਦੀਆਂ ਹਨ।
ਪੁਰਸ਼ਾਰਥ ਉੱਚ ਪਦ ਪਾਉਣ ਦਾ ਕੀਤਾ ਜਾਂਦਾ ਹੈ ਫ਼ੇਰ ਜੇਕਰ ਨਹੀਂ ਕਰਦੇ ਹਨ ਤਾਂ ਜਾਕੇ ਚੰਦ੍ਰਵੰਸ਼ੀ
ਬਣਦੇ ਹਨ। ਭਾਰਤਵਾਸੀ ਪਤਿਤ ਬਣਦੇ ਹਨ ਤਾਂ ਆਪਣੇ ਧਰਮ ਨੂੰ ਭੁੱਲ ਜਾਂਦੇ ਹਨ। ਕ੍ਰਿਸ਼ਚਨ ਭਾਵੇਂ ਸਤੋ
ਤੋਂ ਤਮੋਪ੍ਰਧਾਨ ਬਣੇ ਹਨ ਫ਼ੇਰ ਵੀ ਕ੍ਰਿਸ਼ਚਨ ਸੰਪ੍ਰਦਾਏ ਦੇ ਤਾਂ ਹਨ ਨਾ। ਆਦਿ ਸਨਾਤਨ ਦੇਵੀ ਦੇਵਤਾ
ਸੰਪ੍ਰਦਾਏ ਵਾਲੇ ਤਾਂ ਆਪਣੇ ਨੂੰ ਹਿੰਦੂ ਕਹਿ ਦਿੰਦੇ ਹਨ। ਇਹ ਵੀ ਨਹੀਂ ਸਮਝਦੇ ਕਿ ਅਸੀਂ ਅਸੂਲ ਦੇਵੀ
ਦੇਵਤਾ ਧਰਮ ਦੇ ਹਾਂ। ਵੰਡਰ ਹੈ ਨਾ। ਤੁਸੀਂ ਪੁੱਛਦੇ ਹੋ ਹਿੰਦੂ ਧਰਮ ਕਿਸਨੇ ਸਥਾਪਨ ਕੀਤਾ? ਤਾਂ
ਮੂੰਝ ਜਾਂਦੇ ਹਨ। ਦੇਵਤਾਵਾਂ ਦੀ ਪੂਜਾ ਕਰਦੇ ਹਨ ਤਾਂ ਦੇਵਤਾ ਧਰਮ ਦੇ ਠਹਿਰੇ ਨਾ। ਪਰ ਸਮਝਦੇ ਨਹੀਂ।
ਇਹ ਵੀ ਡਰਾਮਾ ਵਿੱਚ ਨੂੰਧ ਹੈ। ਤੁਹਾਡੀ ਬੁੱਧੀ ਵਿੱਚ ਸਾਰੀ ਨਾਲੇਜ਼ ਹੈ। ਤੁਸੀਂ ਜਾਣਦੇ ਹੋ ਅਸੀਂ
ਪਹਿਲੇ ਸੂਰਜਵੰਸ਼ੀ ਸੀ ਫ਼ੇਰ ਹੋਰ ਧਰਮ ਆਉਂਦੇ ਹਨ। ਅਸੀਂ ਪੁਨਰਜਨਮ ਲੈਂਦੇ ਆਉਂਦੇ ਹਾਂ। ਤੁਹਾਡੇ
ਵਿੱਚ ਵੀ ਕੋਈ ਯਥਾਰਤ ਤਰ੍ਹਾਂ ਜਾਣਦੇ ਹਨ। ਸਕੂਲ ਵਿੱਚ ਵੀ ਕਿਸੇ ਸਟੂਡੈਂਟ ਦੀ ਬੁੱਧੀ ਵਿੱਚ ਚੰਗੀ
ਤਰ੍ਹਾਂ ਬੈਠਦਾ ਹੈ, ਕਿਸੇ ਦੀ ਬੁੱਧੀ ਵਿੱਚ ਘੱਟ ਬੈਠਦਾ ਹੈ। ਇੱਥੇ ਵੀ ਜੋ ਨਾਪਾਸ ਹੁੰਦੇ ਹਨ ਉਨ੍ਹਾਂ
ਨੂੰ ਖ਼ਤਰੀ ਕਿਹਾ ਜਾਂਦਾ ਹੈ। ਚੰਦ੍ਰਵੰਸ਼ੀ ਵਿੱਚ ਚਲੇ ਜਾਂਦੇ ਹਨ। ਦੋ ਕਲਾ ਘੱਟ ਹੋ ਗਈਆਂ ਨਾ।
ਸੰਪੂਰਨ ਬਣ ਨਾ ਸੱਕਣ। ਤੁਹਾਡੀ ਬੁੱਧੀ ਵਿੱਚ ਹੁਣ ਬੇਹੱਦ ਦੀ ਹਿਸਟਰੀ - ਜਾਗ੍ਰਾਫੀ ਹੈ। ਉਹ ਸਕੂਲ
ਵਿੱਚ ਤਾਂ ਹੱਦ ਦੀ ਹਿਸਟਰੀ - ਜਾਗ੍ਰਾਫ਼ੀ ਪੜ੍ਹਦੇ ਹਨ। ਉਹ ਕੋਈ ਮੂਲਵਤਨ, ਸੂਖਸ਼ਮਵਤਨ ਨੂੰ ਥੋੜ੍ਹੇਹੀ
ਜਾਣਦੇ ਹਨ। ਸਾਧੂ ਸੰਤ ਆਦਿ ਕਿਸੇ ਦੀ ਵੀ ਬੁੱਧੀ ਵਿੱਚ ਨਹੀਂ ਹੈ। ਤੁਹਾਡੀ ਬੁੱਧੀ ਵਿੱਚ ਹੈ -
ਮੂਲਵਤਨ ਵਿੱਚ ਆਤਮਾਵਾਂ ਰਹਿੰਦੀਆਂ ਹਨ। ਇਹ ਹੈ ਸਥੂਲ ਵਤਨ। ਤੁਹਾਡੀ ਬੁੱਧੀ ਵਿੱਚ ਸਾਰੀ ਨਾਲੇਜ਼
ਹੈ। ਇਹ ਸੁਦਰ੍ਸ਼ਨ ਚੱਕਰਧਾਰੀ ਸੈਨਾ ਬੈਠੀ ਹੈ। ਇਹ ਸੈਨਾ ਬਾਪ ਨੂੰ ਅਤੇ ਚੱਕਰ ਨੂੰ ਯਾਦ ਕਰਦੀ ਹੈ।
ਤੁਹਾਡੀ ਬੁੱਧੀ ਵਿੱਚ ਗਿਆਨ ਹੈ। ਬਾਕੀ ਕੋਈ ਹਥਿਆਰ ਆਦਿ ਨਹੀਂ ਹਨ। ਗਿਆਨ ਨਾਲ ਸਵੈ ਦਾ ਦਰਸ਼ਨ ਹੋਇਆ
ਹੈ। ਬਾਪ, ਰਚਿਅਤਾ ਦਾ ਅਤੇ ਰਚਨਾ ਦੇ ਆਦਿ ਮੱਧ ਅੰਤ ਦਾ ਗਿਆਨ ਦਿੰਦੇ ਹਨ। ਹੁਣ ਬਾਪ ਦਾ ਫ਼ਰਮਾਨ ਹੈ
ਕਿ ਰਚਿਅਤਾ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਜਿਨ੍ਹਾਂ ਜੋ ਸਵਦਰ੍ਸ਼ਨ ਚੱਕਰਧਾਰੀ ਬਣਦੇ ਹਨ,
ਹੋਰਾਂ ਨੂੰ ਬਣਾਉਂਦੇ ਹਨ, ਜੋ ਜ਼ਿਆਦਾ ਸਰਵਿਸ ਕਰਦੇ ਹਨ ਉਨ੍ਹਾਂ ਨੂੰ ਜ਼ਿਆਦਾ ਪਦ ਮਿਲੇਗਾ। ਇਹ ਤਾਂ
ਕਾਮਨ ਗੱਲ ਹੈ। ਬਾਪ ਨੂੰ ਭੁੱਲੇ ਹੀ ਹਨ ਗੀਤਾ ਵਿੱਚ ਕ੍ਰਿਸ਼ਨ ਦਾ ਨਾਮ ਪਾਉਂਣ ਨਾਲ। ਕ੍ਰਿਸ਼ਨ ਨੂੰ
ਭਗਵਾਨ ਕਹਿ ਨਹੀਂ ਸਕਦੇ। ਉਨ੍ਹਾਂ ਨੂੰ ਬਾਪ ਨਹੀਂ ਕਹਾਂਗੇ। ਵਰਸਾ ਬਾਪ ਤੋਂ ਮਿਲਦਾ ਹੈ। ਪਤਿਤ -
ਪਾਵਨ ਬਾਪ ਨੂੰ ਕਿਹਾ ਜਾਂਦਾ, ਉਹ ਜਦੋਂ ਆਏ ਉਦੋਂ ਅਸੀਂ ਵਾਪਿਸ ਸ਼ਾਂਤੀਧਾਮ ਵਿੱਚ ਜਾਈਏ। ਮਨੁੱਖ
ਮੁਕਤੀ ਦੇ ਲਈ ਕਿੰਨਾ ਮੱਥਾ ਮਾਰਦੇ ਹਨ। ਤੁਸੀਂ ਕਿੰਨਾ ਸਹਿਜ ਸਮਝਾਉਂਦੇ ਹੋ। ਬੋਲੋ - ਪਤਿਤ -
ਪਾਵਨ ਤਾਂ ਪ੍ਰਮਾਤਮਾ ਹੈ ਫ਼ੇਰ ਗੰਗਾ ਵਿੱਚ ਇਸ਼ਨਾਨ ਕਰਨ ਕਿਉਂ ਜਾਂਦੇ ਹੋ! ਗੰਗਾ ਦੇ ਕੰਠੇ ਤੇ ਜਾਕੇ
ਬੈਠਦੇ ਹਨ ਕਿ ਉੱਥੇ ਹੀ ਅਸੀਂ ਮਰੀਏ। ਪਹਿਲੇ ਬੰਗਾਲ ਵਿੱਚ ਜਦੋ ਕੋਈ ਮਰਨ ਵਾਲੇ ਹੁੰਦੇ ਸੀ ਤਾਂ
ਗੰਗਾ ਵਿੱਚ ਜਾਕੇ ਹਰੀਬੋਲ ਕਰਦੇ ਸੀ। ਸਮਝਦੇ ਸੀ ਇਹ ਮੁਕਤ ਹੋ ਗਿਆ। ਹੁਣ ਆਤਮਾ ਤਾਂ ਨਿਕਲ ਗਈ। ਉਹ
ਤਾਂ ਪਵਿੱਤਰ ਬਣੀ ਨਹੀਂ। ਆਤਮਾ ਨੂੰ ਪਵਿੱਤਰ ਬਣਾਉਣ ਵਾਲਾ ਬਾਪ ਹੀ ਹੈ, ਉਨ੍ਹਾਂ ਨੂੰ ਹੀ ਪੁਕਾਰਦੇ
ਹਨ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਬਾਪ ਆਕੇ ਪੁਰਾਣੀ ਦੁਨੀਆਂ
ਨੂੰ ਨਵਾਂ ਬਣਾਉਂਦੇ ਹਨ। ਬਾਕੀ ਨਵੀਂ ਰਚਦੇ ਨਹੀਂ ਹਨ। ਅੱਛਾ! ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ
ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ
ਨੂੰ ਨਮਸਤੇ। ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ
ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਵਿੱਚ
ਜੋ ਗੁਣ ਹਨ, ਉਹ ਸਵੈ ਵਿੱਚ ਭਰਨੇ ਹਨ। ਇਮਤਿਹਾਨ ਦੇ ਪਹਿਲੇ ਪੁਰਸ਼ਾਰਥ ਕਰ ਸਵੈ ਨੂੰ ਕੰਪਲੀਟ ਪਾਵਨ
ਬਣਾਉਣਾ ਹੈ, ਇਸ ਵਿੱਚ ਮਿਆਂ ਮਿੱਠੂ ਨਹੀਂ ਬਣਨਾ ਹੈ।
2. ਸਵਦਰ੍ਸ਼ਨ ਚੱਕਰਧਾਰੀ
ਬਣਨਾ ਅਤੇ ਬਣਾਉਣਾ ਹੈ। ਬਾਪ ਅਤੇ ਚੱਕਰ ਨੂੰ ਯਾਦ ਕਰਨਾ ਹੈ। ਬੇਹੱਦ ਬਾਪ ਦੁਆਰਾ ਬੇਹੱਦ ਦੀਆਂ ਗੱਲਾਂ
ਸੁਣਕੇ ਆਪਣੀ ਬੁੱਧੀ ਬੇਹੱਦ ਵਿੱਚ ਰੱਖਣੀ ਹੈ। ਹੱਦ ਵਿੱਚ ਨਹੀਂ ਆਉਣਾ ਹੈ।
ਵਰਦਾਨ:-
ਸਵ ਸਥਿਤੀ ਦ੍ਵਾਰਾ ਪ੍ਰਸਥਿਤੀਆਂ ਤੇ ਵਿਜੇ ਪ੍ਰਾਪਤ ਕਰਨ ਵਾਲੇ ਸੰਗਮਯੁਗੀ ਵਿਜੇਈ ਰਤਨ ਭਵ।
ਪ੍ਰਸਥਿਤੀਆਂ ਤੇ ਵਿਜੇ
ਪ੍ਰਾਪਤ ਕਰਨ ਦਾ ਸਾਧਨ ਹੈ ਸਵ - ਸਥਿਤੀ। ਇਹ ਦੇਹ ਵੀ ਪਰ ਹੈ, ਸਵ ਨਹੀਂ, ਸਵ ਸਥਿਤੀ ਜਾਂ ਸਵ ਧਰਮ
ਸਦਾ ਸੁਖ ਦਾ ਅਨੁਭਵ ਕਰਾਉਂਦਾ ਹੈ ਅਤੇ ਪ੍ਰਾਕ੍ਰਿਤੀ - ਧਰਮ ਮਤਲਬ ਪਰ ਧਰਮ ਜਾਂ ਦੇਹ ਦੀ ਸਮ੍ਰਿਤੀ
ਕਿਸੇ ਨਾ ਕਿਸੇ ਤਰ੍ਹਾਂ ਦੇ ਦੁੱਖ ਦਾ ਅਨੁਭਵ ਕਰਾਉਂਦੀ ਹੈ। ਤਾਂ ਜੋ ਸਦਾ ਸਵ ਸਥਿਤੀ ਵਿਚ ਰਹਿੰਦਾ
ਹੈ ਉਹ ਸਦਾ ਸੁਖ ਦਾ ਅਨੁਭਵ ਕਰਦਾ ਹੈ, ਉਸ ਦੇ ਕੋਲ ਦੁੱਖ ਦੀ ਲਹਿਰ ਆ ਨਹੀਂ ਸਕਦੀ। ਉਹ ਸੰਗਮਯੁਗੀ
ਵਿਜੇਈ ਰਤਨ ਬਣ ਜਾਣਦੇ ਹਨ।
ਸਲੋਗਨ:-
ਪਰਿਵਰਤਨ ਸ਼ਕਤੀ
ਦ੍ਵਾਰਾ ਵਿਅਰਥ ਸੰਕਲਪਾਂ ਦੇ ਬਹਾਵ ਦਾ ਫੋਰਸ ਸਮਾਪਤ ਕਰੋ।
ਅਵਿਆਕਤ ਇਸ਼ਾਰੇ :-
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੈਈ ਬਣੋ
ਲੋਕੀ ਕਹਿੰਦੇ ਹਨ ਜਿਧਰ
ਵੇਖਦੇ ਹਾਂ ਉਧਰ ਤੂੰ ਹੀ ਤੂੰ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਜੋ ਕਰਦੇ ਹਾਂ, ਜਿੱਥੇ ਜਾਂਦੇ
ਹਾਂ ਬਾਪ ਨਾਲ ਹੀ ਹੈ ਮਤਲਬ ਤੂ ਹੀ ਤੂ ਹੈ। । ਜਿਵੇਂ ਕ੍ਰਤਵਿਯਾ ਨਾਲ ਹੈ, ਇਵੇਂ ਹਰ ਕ੍ਰਤਵਿਆ
ਕਰਾਉਣ ਵਾਲਾ ਵੀ ਸਦਾ ਨਾਲ ਹੈ। ਕਰਨਹਾਰ ਅਤੇ ਕਰਾਵਨਹਾਰ ਦੋਵੇਂ ਕੰਮਬਾਈਂਡ ਹਨ।