15.11.26 Avyakt Bapdada Punjabi Murli
20.03.2012 Om Shanti Madhuban
"ਸੰਤੁਸ਼ਟਤਾ ਦੀ ਸ਼ਕਤੀ
ਚਿਹਰੇ ਅਤੇ ਚਲਣ ਵਿਚ ਧਾਰਨ ਕਰ ਬ੍ਰਹਮਾ ਬਾਪ ਸਮਾਨ ਬਣੋ, ਸਦਾ ਖੁਸ਼ ਰਹੋ ਅਤੇ ਖੁਸ਼ੀ ਵੰਡੋ"
ਅੱਜ ਭਾਵੇਂ ਸਾਮ੍ਹਣੇ
ਭਾਵੇਂ ਦੂਰ ਦੇ ਸੰਤੁਸ਼ਟਮਨੀ ਬੱਚਿਆਂ ਨੂੰ ਵੇਖ ਰਹੇ ਹਨ। ਹਰ ਇੱਕ ਬੱਚਾ ਆਪਣੇ ਸੰਤੁਸ਼ਟਤਾ ਦੀ
ਸ਼ਕਤੀ ਨਾਲ ਚਮਕਦੇ ਹੋਏ ਮੁਸਕੁਰਾਉਂਦੇ ਮਿਲਣ ਮਨਾ ਰਹੇ ਹਨ। ਇਹ ਸੰਤੁਸ਼ਟਤਾ ਦੀ ਸ਼ਕਤੀ ਸਭ ਤੋਂ
ਮਹਾਨ ਹੈ ਇਸਲਈ ਉਸ ਵਿੱਚ ਸਰਵ ਪ੍ਰਾਪਤੀਆਂ ਹਨ। ਸੰਤੁਸ਼ਟਤਾ ਦੀ ਸ਼ਕਤੀ ਧਾਰਨ ਕਰਨ ਵਾਲੀ ਸੰਤੁਸ਼ਟ
ਮਣੀਆਂ ਖੁਦ ਨੂੰ ਵੀ ਪਿਆਰੀ, ਬਾਪ ਨੂੰ ਵੀ ਪਿਆਰੀ, ਪਰਿਵਾਰ ਨੂੰ ਵੀ ਪਿਆਰੀ ਹਨ ਕਿਉਂਕਿ ਸੰਤੁਸ਼ਟਤਾ
ਜਿੱਥੇ ਹੈ ਉਥੇ ਸਰਵ ਸ਼ਕਤੀਆਂ ਸੰਤੁਸ਼ਟਤਾ ਵਿਚ ਸਮਾਈਆਂ ਹੋਈਆਂ ਹਨ। ਸੰਤੁਸ਼ਟਤਾ ਦੀ ਸ਼ਕਤੀ ਦਾ
ਵਾਯੂਮੰਡਲ ਚਾਰੋਂ ਪਾਸੇ ਫੈਲਦਾ ਹੈ। ਸੰਤੁਸ਼ਟ ਮਨੀ ਵਾਲੀ ਆਤਮਾਵਾਂ ਕਦੇ ਵੀ ਮਾਇਆ ਤੋਂ ਹਾਰ ਨਹੀਂ
ਖਾ ਸਕਦੀ, ਮਾਇਆ ਹਾਰ ਖਾਂਦੀ ਹੈ। ਸੰਤੁਸ਼ਟਮਨੀ ਆਤਮਾਵਾਂ ਸਰਵ ਦੇ ਦਿਲ ਨੂੰ ਅਪਣਾ ਬਣਾ ਸਕਦੀ ਹੈ।
ਸੰਤੁਸ਼ਟ ਮਨੀ ਆਤਮਾ ਭਾਵੇਂ ਮਾਇਆ, ਭਾਵੇਂ ਪ੍ਰਾਕ੍ਰਿਤੀ ਦੇ ਵੱਖ - ਵੱਖ ਹਲਚਲ ਨੂੰ ਇਵੇਂ ਅਨੁਭਵ
ਕਰਦੀ ਜਿਵੇਂ ਇੱਕ ਕਾਰਟੂਨ ਨੂੰ ਵੇਖ ਰਹੇ ਹਨ। ਇਵੇਂ ਹਰ ਇੱਕ ਬੱਚਾ ਆਪਣੇ ਨੂੰ ਸੰਤੁਸ਼ਟਤਾ ਦੀ
ਸ਼ਕਤੀ ਵਿਚ ਸੰਪੰਨ ਸਮਝਦੇ ਹੋ? ਆਪਣੇ ਆਪ ਨੂੰ ਪੁੱਛੋ ਕਿ ਮੈਂ ਸੰਤੁਸ਼ਟਮਨੀ ਹਾਂ? ਕਈ ਬੱਚੇ ਕਹਿੰਦੇ
ਹਨ ਕਦੇ - ਕਦੇ ਰਹਿੰਦੇ ਹਾਂ, ਸਦਾ ਨਹੀਂ ਲੇਕਿਨ ਬਾਪਦਾਦਾ ਨੂੰ ਕਦੇ - ਕਦੇ ਸ਼ਬਦ ਚੰਗਾ ਨਹੀਂ ਲਗਦਾ
ਹੈ। ਬਾਪਦਾਦਾ ਸਦਾ ਹਰ ਇੱਕ ਬੱਚੇ ਨੂੰ ਯਾਦਪਿਆਰ ਦਿੰਦੇ ਹਨ, ਖੁਸ਼ੀ ਦਿੰਦੇ ਹਨ। ਤਾਂ ਬਾਪਦਾਦਾ
ਨੂੰ ਕ ਇਹ ਕਦੇ - ਕਦੇ ਸ਼ਬਦ ਚੰਗਾ ਨਹੀਂ ਲਗਦਾ, ਸਦਾ ਖੁਸ਼ਨੁਮਾ। ਤਾਂ ਬਾਪਦਾਦਾ ਇਹ ਹੀ ਚਾਹੁੰਦੇ
ਹਨ ਕਿ ਇਸ ਕਦੇ - ਕਦੇ ਸ਼ਬਦ ਨੂੰ ਕੀ ਪਰਿਵਰਤਨ ਕਰ ਸਕਦੇ ਹੋ! ਕਦੇ - ਕਦੇ ਸ਼ਬਦ ਬ੍ਰਾਹਮਣਾਂ ਦੀ
ਡਿੱਕਸ਼ਨਰੀ ਵਿਚ ਹੀ ਨਹੀਂ ਹੈ, ਸਦਾ। ਤਾਂ ਸਾਰੇ ਬੱਚੇ ਜੋ ਬਾਪ ਦੇ ਪਿਆਰੇ, ਮਾਇਆ ਦੇ ਪਰਭਾਵ ਤੋਂ
ਨਿਆਰੇ ਬਣੇ ਹਨ, ਕੀ ਉਹ ਅੱਜ ਇਸ ਕਦੇ - ਕਦੇ ਸ਼ਬਦ ਨੂੰ ਸਮਾਪਤ ਕਰ ਸਕਦੇ ਹਨ? ਕਰ ਸਕਦੇ ਹੋ?
ਕਿਉਂਕਿ ਬਾਪਦਾਦਾ ਬਹੁਤ ਸਮੇਂ ਤੋਂ ਕਹਿ ਰਹੇ ਹਨ ਕੋਈ ਵੀ ਹਲਚਲ ਅਚਾਨਕ ਆਉਣੀ ਹੈ। ਉਸ ਦੀ ਤਿਆਰੀ
ਦੇ ਲਈ, ਜੇਕਰ ਹੁਣ ਵੀ ਕਦੇ - ਕਦੇ ਦੇ ਸੰਸਕਾਰ ਹੋਣਗੇ ਤਾਂ ਕੀ ਸਦਾਕਾਲ ਦੇ ਰਾਜਭਾਗ ਦੇ ਅਧਿਕਾਰੀ
ਬਣ ਸਕੋਗੇ? ਬ੍ਰਹਮਾ ਬਾਪ ਨਾਲ ਸਭ ਦਾ ਦਿਲ ਦਾ ਪਿਆਰ ਹੈ। ਬ੍ਰਹਮ ਬਾਬਾ ਨਾਲ ਵਾਇਦਾ ਹੈ ਕਿ ਨਾਲ
ਹਾਂ, ਨਾਲ ਚੱਲਾਂਗੇ, ਨਾਲ ਰਾਜ ਕਰਾਂਗੇ। ਇਹ ਵਾਇਦਾ ਪੱਕਾ ਹੈ ਨਾ! ਕਾਂਧ ਹਿਲਾਓ। ਪੱਕਾ ਹੈ? ਕਿੰਨਾਂ
ਪੱਕਾ! ਬ੍ਰਹਮਾ ਬਾਪ ਨੇ ਕਦੇ - ਕਦੇ ਸ਼ਬਦ ਬੋਲਿਆ! ਤੁਹਾਨੂੰ ਸਭ ਨੂੰ ਵੀ ਸਦਾ ਅੰਮ੍ਰਿਤਵੇਲੇ
ਯਾਦਪਿਆਰ ਦਿੱਤਾ ਅਤੇ ਸਦਾ ਬਾਪ ਦੇ ਨਾਲ ਮਿਲਕੇ ਗਿਆਨ ਦੀਆਂ ਗੱਲਾਂ, ਸਨੇਹ ਦੀਆਂ ਗੱਲਾਂ, ਉਮੰਗ -
ਉਲਾਸ ਦੀਆਂ ਗੱਲਾਂ ਸੁਣਾਈਆਂ। ਜੇਕਰ ਸਭ ਤੋਂ ਹੱਥ ਉਠਵਾਏ ਕਿ ਬਾਪਦਾਦਾ ਨਾਲ ਪਿਆਰ ਹੈ ਤਾਂ ਸਾਰੇ
ਦੋ - ਦੋ ਹੱਥ ਉਠਾਉਣਗੇ। ਹੈ ਨਾ! ਪੱਕਾ? ਜਦ ਪਿਆਰ ਹੈ ਤਾਂ ਪਿਆਰ ਵਾਲੇ ਦੇ ਇੱਕ - ਇੱਕ ਸ਼ਬਦ ਨਾਲ
ਵੀ ਪਿਆਰ ਹੁੰਦਾ ਹੈ। ਬ੍ਰਹਮਾ ਬਾਪ ਨੇ ਕਦੇ ਸ਼ਿਵ ਪਿਤਾ ਨੂੰ ਇਹ ਨਹੀਂ ਕਿਹਾ ਕਿ ਕਦੇ - ਕਦੇ ਹੁੰਦਾ
ਹੈ। ਸਦਾ ਫਾਲੋ ਫਾਦਰ ਕੀਤਾ ਅਤੇ ਨਾਲੇ ਹੀ ਤੁਹਾਨੂੰ ਵੀ ਕਰਵਾਇਆ ਕਿਉਂਕਿ ਬ੍ਰਹਮਾ ਬਾਪ ਦਾ ਬੱਚਿਆਂ
ਨਾਲ ਜਿਗਰੀ ਪਿਆਰ ਹੈ ਇਸਲਈ ਤੁਹਾਡਾ ਨਾਮ ਵੀ ਕੀ ਹੈ? ਬ੍ਰਹਮਾਕੁਮਾਰੀ, ਸ਼ਿਵਕੁਮਾਰੀ ਨਾਮ ਨਹੀਂ
ਹੈ। ਤਾਂ ਬ੍ਰਹਮਾ ਬਾਪ ਨਾਲ ਪਿਆਰ ਮਤਲਬ ਬ੍ਰਹਮਾ ਬਾਪ ਦਾ ਕਹਿਣਾ ਅਤੇ ਬ੍ਰਹਮਾਕੁਮਾਰ ਕੁਮਾਰੀ ਦਾ
ਮੰਨਣਾ। ਪਿਆਰ ਮਤਲਬ ਨੋਛਾਵਰ। ਤਾਂ ਕਿਸ ਤੇ ਨੋਛਾਵਰ ਹੋਵੋਗੇ? ਉਨ੍ਹਾਂ ਦੀ ਆਗਿਆ ਤੇ। ਜੋ ਬੋਲਿਆ
ਉਹ ਹੀ ਕੀਤਾ ਕਿਉਂਕਿ ਬ੍ਰਹਮ ਬਾਪ ਦੇ ਨਾਲ ਸ਼ਿਵ ਬਾਪ ਹੈ। ਇਕੱਲਾ ਨਹੀਂ। ਬਾਪਦਾਦਾ, ਬਾਪਦਾਦਾ
ਕਹਿੰਦੇ ਹੋ ਨਾ!
ਤਾਂ ਅੱਜ ਬਾਪਦਾਦਾ ਕਦੇ
- ਕਦੇ ਸ਼ਬਦ ਨੂੰ ਹਰ ਬੱਚੇ ਦੇ ਮੁੱਖ ਤੋਂ ਸਮਾਪਤ ਕਰਨਾ ਚਾਹੁੰਦੇ ਹਨ। ਤਾਂ ਤੁਸੀਂ ਸਾਰੇ ਬੱਚੇ
ਬਾਪ ਦੇ ਸਾਥੀ ਹੋ। ਪਿਆਰ ਹੈ ਨਾ ! ਪਿਆਰ ਵਿਚ ਤਾਂ ਆਪਣੇ ਆਪ ਨੂੰ ਨੋਛਾਵਰ ਵੀ ਕਰ ਦਿੰਦੇ ਹਨ, ਇਹ
ਤਾਂ ਸਿਰਫ ਸ਼ਬਦ ਨੂੰ ਨੋਛਾਵਰ ਕਰਨਾ ਹੈ ਕਿਉਂਕਿ ਬਾਪਦਾਦਾ ਹਰ ਬੱਚੇ ਨੂੰ ਮਾਲਾ ਦਾ ਵਿਜੇਈ ਰਤਨ
ਬਣਾਉਣਾ ਚਹੁੰਦੇ ਹਨ। ਤਾਂ ਆਪਣੇ ਨੂੰ ਮਾਲਾ ਦਾ ਮਣਕਾ ਸਮਝਦੇ ਹੋ? ਵਿਜੇਈ ਸਮਝਦੇ ਹੋ? ਕਈ ਬੱਚੇ
ਕਹਿੰਦੇ ਹਨ ਬ੍ਰਾਹਮਣਾਂ ਦੀ ਸੰਖਿਆ ਤੇ ਬਹੁਤ ਹੈ ਅਤੇ ਮਾਲਾ 108 ਦੀ ਹੈ ਤਾਂ 108 ਹੀ ਆਉਣਗੇ ਨਾ!
ਲੇਕਿਨ ਜੇਕਰ ਤੁਸੀਂ ਸੰਪੰਨ ਬਣੇ, ਵਿਜੇਈ ਬਣੇ ਤਾਂ 108 ਦੀ ਮਾਲਾ ਹੈ ਇਹ ਨਹੀਂ ਸੋਚੋ, ਬਾਪਦਾਦਾ
ਵਿਚ ਲੜੀਆਂ ਵੀ ਲਗਾ ਦੇਣਗੇ। ਲੇਕਿਨ ਤੁਸੀਂ ਵਿਜੇਈ ਬਣੋ। ਕਈ ਬੱਚੇ ਸੋਚਦੇ ਹਨ ਪਤਾ ਨਹੀਂ, ਨੰਬਰ
ਮਿਲੇਗਾ ਜਾਂ ਨਹੀਂ ਮਿਲੇਗਾ। ਤੁਸੀਂ ਜੇਕਰ ਸੰਪੰਨ ਬਣੇ ਤਾਂ ਬਾਪ ਨੰਬਰ ਦੇ ਹੀ ਦੇਵੇਗਾ ਕਿਉਂਕਿ
ਬਾਪ ਦਾ ਹਰ ਬੱਚੇ ਨਾਲ ਪਿਆਰ ਹੈ। ਸੁਣਾਇਆ ਵੀ ਸੀ। ਭਾਵੇਂ ਕੋਈ ਲਾਸ੍ਟ ਬੱਚਾ ਹੈ, ਉਸ ਨਾਲ ਵੀ ਬਾਪ
ਦਾ ਪਿਆਰ ਹੈ ਕਿਉਂਕਿ ਉਸ ਬੱਚੇ ਨੇ, ਭਾਵੇਂ ਸਵਭਾਵ ਦੇ ਵਸ਼ ਹੈ ਲੇਕਿਨ ਬਾਪ ਨੂੰ ਜਾਣਕੇ ਮੇਰਾ ਬਾਬਾ
ਤੇ ਕਿਹਾ। ਦੁਨੀਆ ਵਿਚ ਕਿੰਨੇ ਵੱਡੇ - ਵੱਡੇ ਮਰਤਬੇ ਵਾਲੇ ਹਨ ਉਨ੍ਹਾਂ ਨੇ ਬਾਪ ਨੂੰ ਨਹੀਂ
ਪਹਿਚਾਣਿਆ ਲੇਕਿਨ ਉਸ ਨੇ ਤੇ ਪਹਿਚਾਣਿਆ, ਭਾਵੇਂ ਕੋਈ ਕਮਜੋਰੀ ਵਸ਼ ਹੈ ਲੇਕਿਨ ਬਾਪ ਨੂੰ ਤੇ
ਪਹਿਚਾਨਿਆ। ਮੇਰਾ ਬਾਬਾ ਤਾਂ ਪਿਆਰ ਨਾਲ ਕਹਿੰਦੇ ਹਨ ਇਸਲਈ ਬਾਪ ਨੇ ਪਹਿਲੇ ਵੀ ਸੁਣਾਇਆ ਸੀ ਕਿ
ਲਾਸ੍ਟ ਬੱਚੇ ਦੇ ਉੱਪਰ ਵੀ ਬਾਪ ਦਾ ਪਿਆਰ ਤਾਂ ਹੈ ਹੀ ਲੇਕਿਨ ਉਸ ਦੇ ਉਪਰ ਖ਼ਾਸ ਕਲਿਆਣ ਦੀ
ਦ੍ਰਿਸ਼ਟੀ, ਕਲਿਆਣ ਦੀ ਵ੍ਰਿਤੀ ਵੀ ਹੈ ਕਿ ਇਹ ਬੱਚਾ ਕੁਝ ਨਾ ਕੁਝ ਅੱਗੇ ਵਧਦਾ ਰਹੇ। ਤਾਂ ਬਾਪਦਾਦਾ
ਅੱਜ ਸਪੱਸ਼ਟ ਸੁਣਾ ਰਹੇ ਹਨ, ਕਿ ਤੁਸੀ ਹੋਰ ਗੱਲਾਂ ਨੂੰ ਸੋਚੋ ਇਹ ਕਿਵੇਂ ਹੋਵੇਗਾ, ਇਹ ਕੀ ਹੋਵੇਗਾ,
ਤੁਸੀਂ ਆਪਣੇ ਨੂੰ ਯੋਗ ਆਤਮਾ ਬਣਾਓ। ਕਰਮਯੋਗੀ ਆਤਮਾ ਬਣਾਓ। ਬਾਕੀ ਬਾਪ ਹਰ ਬੱਚੇ ਨੂੰ ਅਜਿਹਾ ਯੋਗ
ਬੱਚਾ ਜੋ ਬਣੇਗਾ ਉਸ ਨੂੰ ਸਰਵ ਪ੍ਰਤੀ ਦਾ ਵਰਦਾਨ ਵੀ ਦੇਕੇ ਅੱਗੇ ਵਧਾਵੇਗਾ, ਪਿੱਛੇ ਨਹੀਂ ਰੱਖੇਗਾ
।
ਤਾਂ ਬਾਪਦਾਦਾ ਅੱਜ
ਅੰਮ੍ਰਿਤਵੇਲੇ ਚਾਰੋਂ ਪਾਸੇ ਦੇ ਭਾਵੇਂ ਦੇਸ਼, ਭਾਵੇਂ ਵਿਦੇਸ਼ ਵਿਚ ਚਕ੍ਰ ਲਗਾਉਣ ਗਏ। ਉਵੇਂ ਤਾਂ
ਬਾਪਦਾਦਾ ਮਿਜੋਰਟੀ ਚਕ੍ਰ ਲਗਾਉਂਦੇ ਹੀ ਹਨ ਲੇਕਿਨ ਅੱਜ ਜਦੋਂ ਚਕ੍ਰ ਲਗਾਇਆ, ਸੁਣਾਇਆ ਸੀ ਕਿ
ਬਾਪਦਾਦਾ ਜਦ ਚਕ੍ਰ ਲਗਾਉਂਦੇ ਹਨ ਤਾਂ ਵਿਸ਼ੇਸ਼ ਤੁਹਾਡੇ ਪੂਰਵਜ ਦਾਦੀਆਂ ਵੀ ਨਾਲ ਹੀ ਚਕ੍ਰ ਲਗਾਉਣ
ਜਾਂਦੀਆਂ ਹਨ। ਤਾਂ ਚਕ੍ਰ ਲਗਾਉਂਦੇ ਕੀ ਵੇਖਿਆ? ਜਾਣਦੇ ਤਾਂ ਹੀ ਤੁਸੀਂ ਵੀ। ਚੰਗੇ - ਚੰਗੇ ਸੰਕਲਪ
ਕਰਦੇ ਹਨ, ਕਰਕੇ ਹੀ ਵਿਖਾਵਾਂਗੇ, ਬਣਾ ਕੇ ਹੀ ਵਿਖਾਵਾਂਗੇ, ਹੱਥ ਵਿਚ ਹੱਥ ਲੈਕੇ ਹੀ ਚੱਲਾਂਗੇ।
ਤਾਂ ਹੱਥ ਕੀ ਹੈ? ਸ਼ਿਵ ਬਾਪ ਨੂੰ ਤੇ ਫਰਿਸ਼ਤਾ ਰੂਪ ਵੀ ਨਹੀਂ ਹੈ ਤਾਂ ਹੱਥ ਕਿਹੜਾ ਹੈ? ਸ਼੍ਰੀਮਤ
ਦਾ ਹੱਥ ਹੈ। ਫਾਰਨ ਵਿਚ ਫੈਸ਼ਨ ਹੈ ਹੱਥ ਵਿਚ ਹੱਥ ਦੇਕੇ ਚੱਲਣ ਦਾ। ਤਾਂ ਇੱਥੇ ਹੱਥ ਹੈ ਸ਼੍ਰੀਮਤ
ਦਾ ਤਾਂ ਸਾਰੇ ਹੱਥ ਵਿਚ ਹੱਥ ਮਿਲਾਕੇ ਚੱਲਣ ਵਾਲੇ ਹੋ ਨਾ! ਹੈ ਤਾਕਤ? ਬ੍ਰਹਮਾ ਬਾਪ ਨੇ ਵੇਖਿਆ ਕਦਮ
- ਕਦਮ ਸ਼੍ਰੀਮਤ ਤੇ ਚੱਲਕੇ ਤੁਹਾਨੂੰ ਸਭ ਨੂੰ ਕਰਕੇ ਵਿਖਾਇਆ। ਕੀ ਕਰਨਾ ਹੈ, ਕਿਵੇਂ ਕਰਨਾ ਹੈ,
ਇਗਜੈਂਪਲ ਹੈ। ਸਾਕਾਰ ਵਿਚ ਇਗਜੈਂਪਲ ਹੈ। ਨਿਰਾਕਾਰ ਦੀ ਗੱਲ ਤਾਂ ਛੱਡੋ ਲੇਕਿਨ ਬ੍ਰਹਮਾ ਬਾਪ ਸਾਕਾਰ
ਵਿਚ ਤੁਹਾਡੇ ਸਾਥੀ ਸਨ। ਤਾਂ ਜਿਵੇਂ ਬ੍ਰਹਮਾ ਬਾਪ ਸ਼੍ਰੀਮਤ ਦਾ ਹੱਥ ਵਿਚ ਹੱਥ ਮਿਲਾਕੇ ਫਰਿਸ਼ਤਾ
ਬਣ ਗਿਆ। ਉਵੇਂ ਹੀ ਫਾਲੋ ਫਾਦਰ ਹੈ ਨਾ! ਫਾਲੋ ਫਾਦਰ ਯਾਦ ਹੈ ਨਾ! ਤਾਂ ਫਾਲੋ ਕੀ ਕਰਨਾ ਹੈ? ਸਾਰੀਆਂ
ਗੱਲਾਂ ਸਪੱਸ਼ਟ ਕਰਕੇ ਵਿਖਾਈਆਂ, ਬ੍ਰਹਮਾ ਬਾਪ ਦੇ ਚੇਹਰੇ ਅਤੇ ਚਲਣ ਨੂੰ ਸਭ ਜਾਣਦੇ ਹਨ ਨਾ! ਆਪਣੀ
ਬੁੱਧੀ ਦ੍ਵਾਰਾ ਤਾਂ ਬ੍ਰਹਮਾ ਬਾਪ ਨੂੰ ਇਮਰਜ ਕਰ ਸਕਦੇ ਹੋ ਨਾ! ਜੋ ਦਿਨਚਰਿਆ, ਜਿਵੇਂ ਦਿਨਚਰਿਆ
ਬ੍ਰਹਮਾ ਬਾਪ ਨੇ ਕੀਤੀ, ਸਾਕਾਰ ਤਨ ਵਿਚ ਹੁੰਦੇ, ਸਾਕਾਰ ਵਿਚ ਵੀ ਸਭ ਅਨੁਭਵ ਕੀਤਾ। ਬ੍ਰਹਮਾ ਬਾਪ
ਦੇ ਚਰਿਤ੍ਰ ਤੇ ਸਭ ਜਾਣਦੇ ਹੀ ਹਨ। ਤਾਂ ਫਾਲੋ ਫਾਦਰ। ਤੁਹਾਨੂੰ ਪੱਕਾ ਕਰਨ ਦੇ ਲਈ ਬ੍ਰਹਮਾ ਬਾਪ ਦੇ
ਹਰ ਕਦਮ ਰੀਵਾਇਜ ਵੀ ਕੀਤੇ ਹਨ। ਅੱਠ ਕਦਮ ਪੜਦੇ ਹੋ ਨਾ, ਕੀ - ਕੀ ਕੀਤਾ!, ਬਸ ਉਸ ਨੂੰ ਫਾਲੋ ਕਰਨਾ
ਹੈ ਫਾਲੋ ਕਰਨਾ ਮਤਲਬ ਬ੍ਰਹਮਾ ਬਾਪ ਸਮਾਨ ਬਣਨਾ। ਤਾਂ ਸੋਚੋ ਬਾਪ ਨਾਲ ਪਿਆਰ ਹੈ, ਦੋਨੋਂ ਬਾਪ ਨਾਲ
ਪਿਆਰ ਹੈ। ਪਿਆਰ ਮਾਨਾ ਪਹਿਲੇ ਵੀ ਸੁਣਾਇਆ ਤਾਂ ਪਿਆਰ ਦਾ ਪ੍ਰੈਕਟਿਕਲ ਰੂਪ ਹੈ ਬ੍ਰਹਮਾ ਬਾਪ ਦਾ
ਕਹਿਣਾ ਅਤੇ ਬੱਚਿਆਂ ਨੂੰ ਬਾਪ ਸਮਾਨ ਕਰਨਾ, ਇਹ ਹੈ ਸੱਚਾ ਦਿਲ ਦਾ ਪਿਆਰ। ਕਈ ਬੱਚੇ ਕੀ ਕਰਦੇ ਹਨ?,
ਬ੍ਰਹਮਾ ਬਾਪ ਸਮਾਨ ਕਰਨਾ ਹੈ। ਲੇਕਿਨ ਫਾਲੋ ਕਰਨਾ ਹੈ, ਇਹ ਸੋਚਦੇ ਹਨ ਲੇਕਿਨ ਪਹਿਲੇ ਕਰਕੇ ਪਿੱਛੇ
ਸੋਚਦੇ ਹਨ, , ਬ੍ਰਹਮਾ ਬਾਪ ਸਮਾਨ ਤੇ ਕੀਤਾ ਨਹੀਂ ਲੇਕਿਨ ਕਰ ਤੇ ਲਿਆ। ਲੇਕਿਨ ਫਾਲੋ ਕਰਨਾ ਹੈ ਤਾਂ
ਪਹਿਲੇ ਸੋਚੋ, ਸੰਕਲਪ ਕਰਨ ਦੇ ਪਹਿਲੇ ਸੋਚੋ ਕੀ ਇਹ ਸੰਕਲਪ ਬ੍ਰਹਮਾ ਬਾਪ ਦਾ ਹੈ! ਜੇਕਰ ਹੈ ਤਾਂ
ਪ੍ਰੈਕਟਿਕਲ ਕਰੋ। ਕਰਕੇ ਪਿੱਛੇ ਨਹੀਂ ਸੋਚੋ, ਲੇਕਿਨ ਪਹਿਲੇ ਸੋਚ ਕੇ ਫਿਰ ਫਾਲੋ ਕਰੋ। ਬ੍ਰਹਮਾ ਬਾਪ
ਨੂੰ ਫਾਲੋ ਕਰਨਾ ਮਤਲਬ ਬ੍ਰਹਮਾ ਬਾਪ ਸਮਾਨ ਬਣਨਾ। ਹਿੰਮਤ ਹੈ? ਫਾਲੋ ਕਰਨ ਦੀ ਹਿੰਮਤ ਹੈ? ਜੋ ਸਮਝਦੇ
ਹਨ ਕਰਨਾ ਹੀ ਹੈ, ਉਹ ਹੱਥ ਉਠਾਓ। ਪਹਿਲੇ ਸੋਚਣਾ ਫਿਰ ਕਰਨਾ। ਕਰਕੇ ਨਹੀਂ ਸੋਚਣਾ।
ਤਾਂ ਅੱਜ ਬਾਪਦਾਦਾ
ਵਿਸ਼ੇਸ਼ ਸੰਤੁਸ਼ਟਤਾ ਦੀ ਸ਼ਕਤੀ ਹਰ ਇੱਕ ਬੱਚੇ ਵਿਚ ਬ੍ਰਹਮਾ ਬਾਪ ਸਮਾਨ ਵੇਖਣਾ ਚਾਹੁੰਦੇ ਹਨ। ਇਸ
ਇੱਕ ਸੰਤੁਸ਼ਟਤਾ ਦੀ ਸ਼ਕਤੀ ਵਿਚ ਸਭ ਸ਼ਕਤੀਆਂ ਆ ਜਾਣਗੀਆਂ। ਤਾਂ ਅੱਜ ਬਾਪਦਾਦਾ ਦਾ ਵਿਸ਼ੇਸ਼
ਵਰਦਾਨ ਹੈ ਸੰਤੁਸ਼ਟਤਾ ਦੇ ਸ਼ਕਤੀ ਭਵ! ਕੁਝ ਵੀ ਹੋਵੇ ਆਪਣੀ ਸੰਤੁਸ਼ਟਤਾ ਨੂੰ ਕਦੇ ਨਹੀਂ ਛੱਡਣਾ।
ਕਈ ਬੱਚੇ ਕਹਿੰਦੇ ਹਨ, ਰੂਹਰਿਹਾਨ ਕਰਦੇ ਹਨ ਨਾ! ਤਾਂ ਕਹਿੰਦੇ ਹਨ ਸੰਤੁਸ਼ਟ ਬਣਨਾ ਸਹਿਜ ਹੈ,
ਲੇਕਿਨ ਸੰਤੁਸ਼ਟ ਬਨਾਉਣਾ ਬਹੁਤ ਮੁਸ਼ਕਿਲ ਹੈ। ਕੋਈ ਕੁਝ ਵੀ ਕਰਦਾ ਹੈ ਅਤੇ ਤੁਸੀ ਸਮਝਦੇ ਹੋ ਕਿ ਇਹ
ਠੀਕ ਨਹੀਂ ਹੈ ਫਿਰ ਵੀ ਦਿਲ ਵਿਚ ਕਿਉਂ ਰੱਖਦੇ ਹੋ? ਇਹ ਇਵੇਂ ਕਰਦਾ, ਇਹ ਇਵੇਂ ਕਰਦਾ, ਉਸ ਦਾ
ਸੁਭਾਅ ਅਜਿਹਾ ਹੈ, ਇਸ ਦਾ ਅਜਿਹਾ ਹੈ। ਦਿਲ ਵਿਚ ਨਹੀਂ ਰੱਖੋ ਕਿਉਂਕਿ ਆਪਣੇ ਦਿਲ ਵਿਚ ਬਾਪ ਨੂੰ
ਬਿਠਾਇਆ ਹੈ। ਬਿਠਾਇਆ ਹੈ ਨਾ? ਕਾਂਧ ਹਿਲਾਓ। ਬਿਠਾਇਆ ਹੈ ਪੱਕਾ? ਕੀ ਨਿਕਲਦੇ ਵੀ ਹੋ, ਬਿਠਾਉਂਦੇ
ਵੀ ਹੀ? ਜੇਕਰ ਬਿਠਾਇਆ ਹੈ ਤਾਂ ਕੀ ਦਿਲ ਵਿਚ ਬਾਪ ਦੇ ਨਾਲ ਗੱਲ ਵਿ ਰਖਿਗੇ? ਤਾਂ ਦਿਲ ਵਿਚ ਨਹੀਂ
ਰੱਖੋ।
ਬਾਪਦਾਦਾ ਨੇ ਪਹਿਲੇ ਵੀ
ਇਹ ਯੁਕਤੀ ਦੱਸੀ ਸੀ ਕਿ ਸਦਾ ਅਜਿਹੀ ਆਤਮਾ ਦੇ ਪ੍ਰਤੀ ਸ਼ੁਭ ਭਾਵਨਾ, ਸ਼ੁਭ ਕਾਮਨਾ ਰੱਖਕੇ ਆਪਣੀ
ਸ਼ੁਭ ਕਾਮਨਾ ਨੂੰ ਕੰਮ ਵਿਚ ਲਗਾਓ ਅਤੇ ਉਵੇਂ ਵੀ ਵੇਖੋ ਤੁਸੀਂ ਸਮਝਦੇ ਹੋ ਇਹ ਚੰਗਾ ਨਹੀਂ ਕਰਦੀ,
ਤਾਂ ਖਰਾਬ ਚੀਜ ਹੈ। ਤਾਂ ਜੇਕਰ ਕੋਈ ਤੁਹਾਨੂੰ ਖਰਾਬ ਚੀਜ ਦੇਵੇ ਤਾਂ ਤੁਸੀਂ ਲਵੋਗੇ? ਤਾਂ ਜਦ ਖਰਾਬ
ਸਮਝਦੇ ਹੋ ਤਾਂ ਬੁੱਧੀ ਵਿਚ ਰੱਖਣਾ, ਦਿਲ ਵਿਚ ਰੱਖਣਾ ਤਾਂ ਖਰਾਬ ਚੀਜ ਲਈ ਕਿਉਂ? ਇਵੇਂ ਆਪਣੇ ਦਿਲ
ਵਿਚ ਸਦਾ ਬਾਪ ਨੂੰ ਰੱਖਦੇ ਹੋਏ ਬਾਪ ਸਮਾਨ ਬਣ ਜਾਵੋਗੇ। ਇਹ ਤੇ ਵਾਇਦਾ ਹੈ ਨਾ, ਬਾਪ ਸਮਾਨ ਬਣਨਾ
ਹੈ ਨਾ! ਬਣਨਾ ਹੈ ਪੱਕਾ? ਕੀ ਪਤਾ ਨਹੀਂ ਬਣਾਂ ਗੇ ਜਾਂ ਨਹੀਂ ਬਣਾਂਗੇ? ਇਹ ਤਾਂ ਨਹੀਂ ਸੋਚਦੇ?
ਪਿਆਰ ਮਾਨਾ ਫਾਲੋ ਫਾਦਰ। ਤਾਂ ਬਾਪਦਾਦਾ ਹੁਣ ਇੱਕ - ਇੱਕ ਬੱਚੇ ਨੂੰ ਸ਼ੁਭ ਕਾਮਨਾ, ਸ਼ੁਭ ਭਾਵਨਾ
ਸੰਪੰਨ ਆਤਮਾ ਵੇਖਣਾ ਚਾਹੁੰਦੇ ਹਨ।
ਟੀਚਰਜ਼ ਬਣਨਗੀਆਂ?
ਟੀਚਰਜ਼ ਨਾਲ ਬਾਪਦਾਦਾ ਦਾ ਵਿਸ਼ੇਸ਼ ਪਿਆਰ ਹੈ। ਕਿਉਂ ਪਿਆਰ ਹੈ! ਕਿਉਂਕਿ ਬਾਪ ਦੀ ਗੱਦੀ ਤੇ ਬੈਠਣ
ਦੀ ਹਿੰਮਤ ਰੱਖੀ ਹੈ। ਤਾਂ ਟੀਚਰਜ਼ ਵਿਚ ਹਿੰਮਤ ਹੈ ਨਾ! ਹਰ ਇੱਕ ਟੀਚਰਜ਼ ਤੋਂ ਬਾਪ ਇਹ ਚਾਹੁੰਦਾ
ਹੈ ਕਿ ਹਰ ਇੱਕ ਦੇ ਫੀਚਰ ਤੋਂ ਫਿਊਚਰ ਵਿਖਾਈ ਦੇਣ। ਨਿਮਿਤ ਟੀਚਰਜ਼ ਨੂੰ ਬਾਪਦਾਦਾ ਕਹਿ ਰਹੇ ਹਨ
ਲੇਕਿਨ ਤੁਸੀਂ ਵੀ ਸਾਥੀ ਹੋ ਨਾ! ਬਾਪਦਾਦਾ ਨੇ ਬੋਰਡਿੰਗ ਵਿਚ ਪਹਿਲੇ ਛੋਟੇ - ਛੋਟੇ ਬੱਚਿਆਂ ਨੂੰ
ਵੀ ਇਹ ਸਿੱਖਿਆ ਦਿੱਤੀ, ਖੁਸ਼ਨੁਮਾ ਅਤੇ ਖੁਸ਼ ਕਿਸਮਤ ਹਰ ਇੱਕ ਦਾ ਚੇਹਰਾ ਅਜਿਹਾ ਜਿਵੇਂ। ਤਾਂ ਹੁਣ
ਵੀ ਬਾਪਦਾਦਾ ਇਹ ਹੀ ਚਾਹੁੰਦਾ ਹੈ, ਹਰ ਇੱਕ ਬੱਚਾ ਸ਼ਕਲ ਤੋਂ ਵਿਖਾਈ ਦੇਵੇ ਕਿ ਇਹ ਖੁਸ਼ਨੁਮਾ ਅਤੇ
ਖੁਸ਼ਕਿਸਮਤ ਵਾਲੀ ਆਤਮਾ ਹੈ। ਵਾਣੀ ਦ੍ਵਾਰਾ ਸੇਵਾ ਬਹੁਤ ਕੀਤੀ ਅਤੇ ਚੰਗੀ ਕੀਤੀ ਉਸ ਦਾ ਸਰਟੀਫਿਕੇਟ
ਤੇ ਹੈ ਲੇਕਿਨ ਹੁਣ ਆਪਣੇ ਚਿਹਰੇ ਅਤੇ ਚਲਣ ਨਾਲ ਸੇਵਾ ਵਿਚ ਅੱਗੇ ਵਧੋ। ਜਿਵੇਂ ਕੋਈ ਗਰੀਬ ਹੁੰਦਾ
ਹੈ ਉਸ ਨੂੰ ਲਾਟਰੀ ਮਿਲ ਗਈ ਤਾਂ ਉਸ ਦਾ ਚਿਹਰਾ ਅਤੇ ਚਲਣ ਬੋਲਦਾ ਹੈ ਨਾ! ਉਸ ਦਾ ਚੇਹਰਾ ਵੇਖ ਕਰਕੇ
ਸਭ ਅਨੁਭਵ ਕਰਦੇ ਹਨ ਅੱਜ ਇਸ ਨੂੰ ਕੁਝ ਮਿਲਿਆ ਹੈ। ਇਵੇਂ ਹੀ ਤੁਹਾਡੀ ਚਲਣ ਅਤੇ ਚੇਹਰੇ ਤੋਂ ਮੰਨ
ਜਾਣ ਕਿ ਇਨ੍ਹਾਂ ਨੂੰ ਕੁਝ ਵਿਸ਼ੇਸ਼ ਪ੍ਰਾਪਤੀ ਹੋਈ ਹੈ।
ਤਾਂ ਅੱਜ ਬਾਪਦਾਦਾ ਕੀ
ਚਾਹੁੰਦਾ ਹੈ? ਬ੍ਰਹਮਾ ਬਾਪ ਸਮਾਨ ਬਣੋ। ਫਾਲੋ ਫਾਦਰ ਕਿਉਂਕਿ ਸਮੇਂ ਦੀ ਹਾਲਾਤਾਂ ਤੇ ਹਲਚਲ ਵਿਚ ਆ
ਵੀ ਰਹੀਆਂ ਹਨ ਅਤੇ ਆਉਣੀ ਵੀ ਹੈ ਇਸਲਈ ਬਾਪਦਾਦਾ ਹਰ ਬੱਚੇ ਨੂੰ ਇਹ ਹੀ ਸਿੱਖਿਆ ਦੇਣਾ ਚਾਹੁੰਦੇ ਹਨ
ਕਿ ਸਦਾ ਖੁਸ਼ ਰਹੋ ਅਤੇ ਖੁਸ਼ੀ ਵੰਡੋ। ਜਿੰਨੀ ਖੁਸ਼ੀ ਵੰਡੋਗੇ ਉਤਨੀ ਖੁਸ਼ੀ ਵਧੇਗੀ। ਤੁਹਾਨੂੰ
ਖੁਸ਼ਨੁਮਾ ਵੇਖ ਦੂਜੇ ਵੀ ਪੰਜ ਮਿੰਟ ਦੇ ਲਈ ਤਾਂ ਖੁਸ਼ ਹੋਵਣ। ਦੁਖੀ ਆਤਮਾਵਾਂ ਜੇਕਰ ਤੁਹਾਨੂੰ ਵੇਖ
ਕੇ 5 ਮਿੰਟ ਵੀ ਖੁਸ਼ ਹੋ ਜਾਣ ਤਾਂ ਉਨ੍ਹਾਂ ਦੇ ਲਈ ਤੇ ਬਹੁਤ ਦਿਲਪਸੰਦ ਗੱਲ ਹੈ। ਤਾਂ ਅੱਜ ਬਾਪਦਾਦਾ
ਹਰ ਇੱਕ ਬੱਚੇ ਨੂੰ ਵਿਸ਼ੇਸ਼ ਸੰਤੁਸ਼ਟਤਾ ਦੀ ਸ਼ਕਤੀ ਚਲਣ ਅਤੇ ਚੇਹਰੇ ਤੋਂ ਧਾਰਨ ਕਰ ਅਤੇ ਦੂਜਿਆਂ
ਨੂੰ ਵੀ ਕਰਾਉਣ ਦਾ ਵਿਸ਼ੇਸ਼ ਧਿਆਨ ਖਿੱਚਵਾ ਰਹੇ ਹਨ। ਅੱਛਾ।
ਅੱਜ ਜੋ ਸਭ ਪਹਿਲੀ ਵਾਰੀ
ਆਏ ਹਨ ਉਹ ਉੱਠੋ। ਵੇਖੋ, ਤੁਹਾਨੂੰ ਵਿਖਾਈ ਦੇ ਰਿਹਾ ਹੈ। ਅੱਧਾ ਕਲਾਸ ਪਹਿਲੇ ਵਾਰੀ ਦੇ ਹਨ। ਹੱਥ
ਉਠਾਓ। ਵੇਖੋ, ਸਭ ਦੇ ਹੱਥ ਵੇਖੋ। ਤੁਹਾਡੇ ਨਵੇਂ ਨਵੇਂ ਭਾਈ ਭੈਣ ਕਿੰਨੇ ਤੁਹਾਡੇ ਸਾਥੀ ਬਣੇ ਹਨ।
ਮੁਬਾਰਕ ਹੋਵੇ, ਬਹੁਤ - ਬਹੁਤ ਮੁਬਾਰਕ ਹੋਵੇ। ਹੁਣ ਜਿਵੇਂ ਇੱਥੇ ਤੱਕ ਪਹੁੰਚੇ ਹੋ ਨਾ! ਬਾਪਦਾਦਾ
ਨਾਲ ਮਿਲਣ ਤੱਕ ਪਹੁੰਚੇ ਹੋ, ਅੱਗੇ ਕੀ ਕਰਨਾ ਹੈ? ਫਾਲੋ ਬ੍ਰਹਮਾ ਬਾਪ। ਬਾਪਦਾਦਾ ਨੂੰ ਵੀ ਤੁਸੀਂ
ਬੱਚਿਆਂ ਨੂੰ ਵੇਖ ਕੇ ਖੁਸ਼ੀ ਹੁੰਦੀ ਵਾਹ! ਬੱਚਾ ਆ ਗਿਆ! ਸਾਰੇ ਪਰਿਵਾਰ ਨੂੰ ਵੀ ਖੁਸ਼ੀ ਹੁੰਦੀ ਹੈ
ਸਾਡੇ ਭਾਈ - ਭੈਣਾਂ ਆ ਗਏ, ਆ ਗਏ, ਆ ਗਏ। ਹੁਣ ਫਾਲੋ ਬ੍ਰਹਮਾ ਬਾਪ। ਕਦੇ ਵੀ ਕੁਝ ਵੀ ਹੋਵੇ, ਕੋਈ
ਕੁਵਸ਼ਚਂਨ ਹੋਵੇ ਜਾਂ ਕੋਈ ਪ੍ਰਾਬਲਮ ਹੋਵੇ, ਪ੍ਰਾਬਲਮ ਦੀ ਤੇ ਦੁਨੀਆ ਹੀ ਹੈ। ਤਾਂ ਫੋਰੇਨ ਆਪਣੀ
ਟੀਚਰ ਦ੍ਵਾਰਾ ਉਸ ਦਾ ਹਲ ਕਰ ਦੇਣਾ। ਦੋ ਦਿਨ ਹੋ ਗਿਆ ਹੈ, ਅਜਿਹਾ ਹੈ, ਇਹ ਨਹੀਂ ਕਰਨਾ ਕਿਉਕਿ
ਬਹੁਤ ਪਿੱਛੇ ਆਏ ਹੋ ਨਾ ਅਤੇ ਜਾਣਾ ਤੇ ਅੱਗੇ ਚਾਹੁੰਦੇ ਹੋ ਨਾ! ਪਿੱਛੇ ਰਹਿਣਾ ਚਾਹੁੰਦੇ ਹੋ? ਨਹੀਂ।
ਅੱਗੇ ਜਾਣਾ ਚਾਹੁੰਦੇ ਹੋ ਤਾਂ ਅੱਗੇ ਜਾਣ ਦੀ ਇਹ ਹੀ ਇੱਕ ਗੱਲ ਕਰਨਾ, ਦਿਲ ਵਿਚ ਕੋਈ ਵੀ ਵਿਅਰਥ
ਗੱਲ ਨਹੀਂ ਰੱਖਣਾ। ਇਸ ਦੇ ਲਈ ਅੰਮ੍ਰਿਤਵੇਲੇ ਬਾਪ ਨੂੰ ਮਿਲਣ ਦੇ ਬਾਦ, ਇੱਕ ਤਾਂ ਅੰਮ੍ਰਿਤਵੇਲਾ
ਜਰੂਰ ਕਰਨਾ ਅਤੇ ਉਸ ਦੇ ਬਾਅਦ ਆਪਣੇ ਸਾਰੇ ਦਿਨ ਦੀ ਦਿਨਚਰਿਆ ਜਿਸ ਵਿਚ ਮਨ ਬਿਜੀ ਰਹੇ, ਕੋਈ ਨਾ
ਕੋਈ ਡਰਿੱਲ, ਅਨੇਕ ਡਰਿੱਲ ਬਾਪਦਾਦਾ ਨੇ ਸੁਣਾਈ ਹੈ, ਲੇਕਿਨ ਕੋਈ - ਕੋਈ ਡਰਿੱਲ ਨਾਲ - ਨਾਲ ਕਰਦੇ
ਰਹਿਣਾ। ਬਾਪਦਾਦਾ ਸਭ ਦੇ ਲਈ ਕਹਿੰਦੇ ਹਨ ਕਿ ਵਿਚ - ਵਿਚ ਦੀ ਸਮੇਂ ਕੱਢ ਕੇ ਭਾਵੇਂ ਪੁਰਾਣੇ, ਭਾਵੇਂ
ਨਵੇਂ ਸਭ ਨੂੰ ਇਕਦਮ ਅਸ਼ਰੀਰੀ ਬਣਨ ਦੀ ਡਰਿੱਲ ਜਰੂਰ ਕਰਨਾ ਹੈ ਕੋਈ ਕਿ ਆਉਣ ਵਾਲਾ ਸਮੇਂ ਵਿੱਚ
ਸੈਕਿੰਡ ਵਿਚ ਅਸ਼ਰੀਰੀ ਬਣਨਾ ਹੀ ਪਵੇਗਾ। ਤਾਂ ਇਹ ਡਰਿੱਲ ਕੋਈ ਕਹੇ ਸਮੇਂ ਨਹੀਂ ਮਿਲਿਆ, ਕਿੰਨਾ ਵੀ
ਕੋਈ ਬਿਜੀ ਹੋਵੇ, ਪਾਣੀ ਦੀ ਪਿਆਸ ਲਗਦੀ ਹੈ ਤਾਂ ਕੀ ਪਾਣੀ ਪੀਣ ਨਹੀਂ ਉੱਠੋਗੇ! ਜਰੂਰੀ ਸਮਝ ਕੇ
ਉਠੋਗੇ ਨਾ! ਤਾਂ ਇਹ ਇੱਕ ਮਿੰਟ ਅਸ਼ਰੀਰੀ ਬਣਨ ਦੀ ਡਰਿੱਲ ਇਹ ਪ੍ਰੇਕਟਿਸ ਜਰੂਰ ਕਰੋ। ਉਸ ਵੇਲੇ
ਪ੍ਰੇਕਟਿਸ ਨਹੀਂ ਕਰ ਸਕੋਗੇ। ਕਈ ਸਮਝਦੇ ਹਨ ਨਾ, ਸਮੇਂ ਆਵੇਗਾ ਤਾਂ ਕਰ ਲਵਾਂਗੇ। ਲੇਕਿਨ ਨਹੀਂ। ਇਹ
ਜਨਮ - ਜਨਮ ਦਾ ਬਾਡੀ ਕੰਸ਼ੀਅਸਨੈਸ ਦਾ ਅਭਿਆਸ ਉਸ ਵੇਲੇ ਅਸ਼ਰਿਰੀ ਬਣਨ ਨਹੀ ਦੇਵੇਗਾ ਇਸਲਈ ਹੁਣ
ਤੋਂ ਕੋਈ ਵੀ ਸਮੇਂ ਨਿਕਾਲ ਸਾਰੇ ਦਿਨ ਵਿਚ ਸਮੇਂ ਪ੍ਰਤੀ ਸਮੇਂ ਜੋ ਵੀ ਸਮੇਂ ਨਿਸ਼ਚਿਤ ਕਰੋ ਇੱਕ
ਸੈਕਿੰਡ ਵਿਚ ਅਸ਼ਰੀਰੀ ਆਤਮਾ ਹਾਂ, ਆਤਮਾ ਸਵਰੂਪ ਵਿਚ ਸਥਿਤ ਹੋ ਜਾਵੋ। ਬਾਡੀ ਕੰਸ਼ੀਆਸ ਆਪਣੇ ਵੱਲ
ਖਿੱਚੇ ਨਹੀਂ। ਇਹ ਅਭਿਆਸ ਸਭ ਨੂੰ ਕਰਨਾ ਹੈ। ਭਾਵੇਂ ਪੁਰਾਣੇ, ਭਾਵੇਂ ਨਵੇਂ ਕਿਉਂਕਿ ਬਾਪਦਾਦਾ ਨੇ
ਕੁਝ ਸਮੇਂ ਤੋਂ ਇਹ ਗੱਲ ਕਹੀ ਹੈ। ਲੇਕਿਨ ਕਰਨਾ ਜਰੂਰੀ ਹੈ। ਨਹੀਂ ਤਾਂ ਸ਼੍ਰੀਮਤ ਦਾ ਹੱਥ ਵਿਚ ਹੱਥ
ਦੇ ਕੇ ਨਹੀਂ ਚਲ ਸਕੋਗੇ। ਤੁਹਾਡਾ ਵਾਇਦਾ ਹੈ ਨਾਲ ਚੱਲਾਂਗੇ, ਸਾਥ ਹੀ ਰਾਜ ਵਿਚ ਆਵਾਂਗੇ। ਤਾਂ ਇਹ
ਡਰਿੱਲ ਸਭ ਨੂੰ ਕਰਨਾ ਹੈ। ਬਾਕੀ ਨਵੇਂ ਜੋ ਵੀ ਆਉਣਾ, ਖੁਸ਼ ਰਹੋ ਆਬਾਦ ਰਹੋ, ਅੱਗੇ ਤੋਂ ਅੱਗੇ ਵਧਦੇ
ਰਹੋ। ਅੱਛਾ।
ਚਾਰੋਂ ਪਾਸੇ ਦੇ ਦੂਰ
ਬੈਠੇ ਦਿਲ ਵਿਚ ਸਮਾਉਣਾ ਵਾਲੇ ਬੱਚਿਆਂ ਨੂੰ ਬਾਪਦਾਦਾ ਵੀ ਵੇਖ ਰਹੇ ਹਨ। ਸਭ ਦੇ ਪਿਆਰ ਦੀ ਖ਼ੁਸ਼ਬੂ
ਮਧੂਬਨ ਵਿਚ ਪਹੁੰਚ ਰਹੀ ਹੈ। ਤਾਂ ਸਭ ਨੂੰ ਹੁਣ ਤੀਵ੍ਰਗਤੀ ਨਾਲ ਚਲਣਾ ਹੈ, ਤੀਵ੍ਰ ਪੁਰਸ਼ਾਰਥ ਕਰਨਾ
ਹੈ, ਤੀਵ੍ਰਤਾ ਦੁਨੀਆ ਦੇ ਲੋਕਾਂ ਵਿਚ ਸੁਖ ਦੀ ਲਿਆਉਣੀ ਹੈ। ਦੁਖੀ ਨੂੰ ਸੁਖੀ ਕਰਨਾ ਹੈ। ਇਹ ਸੁਖੀ
ਕਰਨ ਦਾ ਸੰਦੇਸ਼ ਦੇ ਕਰਕੇ ਸਭ ਨੂੰ ਸੁਖੀ ਬਨਾਉਣਾ ਹੈ, ਇਸ ਸੇਵਾ ਵਿਚ ਤੀਵ੍ਰਤਾ ਹੈ ਵੀ ਅਤੇ ਲਿਆਉਣੀ
ਵੀ ਹੈ। ਅੱਛਾ। ਸਭ ਨੂੰ ਦਿਲ ਦਾ ਬਹੁਤ - ਬਹੁਤ ਯਾਦਪਿਆਰ ਸਵੀਕਾਰ ਹੋਵੇ।
ਵਰਦਾਨ:-
ਖੁਦ ਦੇ ਆਰਾਮ
ਦਾ ਵੀ ਤਿਆਗ ਕਰ ਸੇਵਾ ਕਰਨ ਵਾਲੇ ਸਦਾ ਸੰਤੁਸ਼ਟ, ਸਦਾ ਹਰਸ਼ਿਤ ਭਵ।
ਸ਼ੀਤਲਤਾ ਅਤੇ ਸ਼ਕਤੀ,
ਸ਼ਾਂਤੀ ਦੇ ਝਰਨੇ ਦੇ ਹੇਠਾਂ ਬੈਠੇ ਹਨ। ਸ੍ਰੇਸ਼ਠ ਚਰਿਤ੍ਰਵਾਨ ਸੇਵਾਦਾਰੀ ਕਾਮਧੇਨੁ ਬਣ ਸਦਾਕਾਲ ਦੇ
ਲਈ ਸਰਵ ਦੀਆਂ ਮਨੋਕਾਮਨਾਵਾਂ ਪੂਰਨ ਕਰ ਦਿੰਦੇ ਹਨ। ਅਜਿਹੇ ਸੇਵਾਦਾਰੀ ਨੂੰ ਸਦਾ ਹਰਸ਼ਿਤ ਅਤੇ ਸਦਾ
ਸੰਤੁਸ਼ਟ ਰਹਿਣ ਦਾ ਵਰਦਾਨ ਖੁਦ ਹੀ ਪ੍ਰਾਪਤ ਹੋ ਜਾਂਦਾ ਹੈ
ਸਲੋਗਨ:-
ਗਿਆਨ ਸਵਰੂਪ
ਬਣਨਾ ਹੈ ਤਾਂ ਹਰ ਵੇਲੇ ਸਟੱਡੀ ਤੇ ਅਟੈਂਸ਼ਨ ਰੱਖੋ, ਬਾਪ ਅਤੇ ਪੜਾਈ ਦੇ ਨਾਲ ਇੱਕੋ ਜਿਹਾ ਪਿਆਰ
ਹੋਵੇ।
ਇਹ ਅਵਿਅਕਤ ਇਸ਼ਾਰੇ -
ਬ੍ਰਹਮਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਸਥਿਤੀ ਦਾ ਅਨੁਭਵ ਕਰੋ। ਵਿਅਰਥ ਸੰਕਲਪ ਅਤੇ ਵਿਕਲਪ ਜੋ
ਚਲਦੇ ਹਨ ਉਸ ਦਾ ਕਾਰਣ ਇੱਕ ਹੀ ਸ਼ਬਦ ਬੁੱਧੀ ਵਿਚ ਆਉਂਦਾ ਹੈ ਕਿ ਇਹ ਕਿਉਂ ਹੋਇਆ, ਕਿਉਂ ਤੋਂ
ਵਿਅਰਥ ਸੰਕਲਪਾਂ ਦੀ ਕਿਉ ਸ਼ੁਰੂ ਹੋ ਜਾਂਦੀ ਹੈ। ਇਸ ਕਿਊ ਦੇ ਸਮਾਪਤੀ ਦੇ ਬਾਅਦ ਹੀ ਸੰਪੂਰਨਤਾ
ਆਵੇਗੀ ਫਿਰ ਉਹ ਕਿਊ ਲੱਗੇਗੀ। ਜਦੋਂ ਕਿਉਂ ਸ਼ਬਦ ਖਤਮ ਹੋਵੇਗਾ ਤਾਂ ਡਰਾਮਾ ਦੀ ਭਾਵੀ ਤੇ ਇੱਕਰਸ
ਸਥੇਰਿਅਮ ਰਹੋਗੇ। ਵਿਸ਼ੇਸ਼ ਸੂਚਨਾ - ਮਹੀਨੇ ਦੇ ਤੀਜੇ ਇਤਵਾਰ ਦਾ ਯੋਗ ਅਭਿਆਸ ਅੱਜ ਮਹੀਨੇ ਦਾ ਤੀਜਾ
ਇਤਵਾਰ ਹੈ, ਸਾਰੇ ਭੈਣ - ਭਰਾ ਸੰਗਠਿਤ ਰੂਪ ਵਿਚ ਇੱਕਠੇ ਹੋਕੇ ਸ਼ਾਮ 6. 30 ਤੋਂ 7. 30 ਵਜੇ ਤੱਕ
ਆਪਣੇ ਸ਼ਕਤੀ ਸਵਰੂਪ ਸਥਿਤੀ ਵਿਚ ਸਥਿਤ ਹੋ, ਗਿਆਨ ਸੂਰਜ ਦੀਆਂ ਸ਼ਕਤੀਸ਼ਾਲੀ ਕਿਰਨਾਂ ਨੂੰ ਖੁਦ
ਵਿੱਚ ਧਾਰਨ ਕਰ ਉਨ੍ਹਾਂ ਕਿਰਨਾਂ ਦ੍ਵਾਰਾ ਵਿਸ਼ਵ ਪਰਿਵਰਤਨ ਦੀ ਸੇਵਾ ਵਿਚ ਸਹਿਯੋਗੀ ਬਣੋ।