16.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :-ਆਪਣੀ
ਅਵਸਥਾ ਵੇਖੋ ਮੇਰੀ ਇੱਕ ਬਾਪ ਨਾਲ ਹੀ ਦਿਲ ਲੱਗਦੀ ਹੈ ਜਾਂ ਕਿਸੇ ਕਰਮ ਸੰਬੰਧਾਂ ਨਾਲ ਦਿਲ ਲੱਗੀ
ਹੋਈ ਹੈ"
ਪ੍ਰਸ਼ਨ:-
ਆਪਣਾ ਕਲਿਆਣ
ਕਰਨ ਲਈ ਕਿਹੜੀਆਂ ਦੋ ਗੱਲਾਂ ਦਾ ਪੋਤਾਮੇਲ ਰੋਜ ਵੇਖਣਾ ਚਾਹੀਦਾ ਹੈ?
ਉੱਤਰ:-
ਯੋਗ ਅਤੇ ਚਲਣ
ਦਾ ਪੋਤਾਮੇਲ ਰੋਜ਼ ਵੇਖੋ। ਚੈਕ ਕਰੋ ਕੋਈ ਡਿਸ - ਸਰਵਿਸ ਤਾ ਨਹੀਂ ਕੀਤੀ? ਸਦਾ ਆਪਣੇ ਦਿਲ ਤੋਂ
ਪੁੱਛੋ ਅਸੀਂ ਕਿੰਨਾਂ ਬਾਪ ਨੂੰ ਯਾਦ ਕਰਦੇ ਹਾਂ। ਆਪਣਾ ਸਮੇਂ ਕਿਸ ਤਰ੍ਹਾਂ ਸਫਲ ਕਰਦੇ ਹਾਂ। ਦੂਜਿਆਂ
ਨੂੰ ਤੇ ਨਹੀਂ ਵੇਖਦੇ ਹਾਂ। ਕਿਸੇ ਦੇ ਨਾਮ - ਰੂਪ ਨਾਲ ਦਿਲ ਤੇ ਨਹੀਂ ਲੱਗੀ ਹੋਈ ਹੈ?
ਗੀਤ:-
ਮੁਖੜਾ ਦੇਖ
ਲੇ...
ਓਮ ਸ਼ਾਂਤੀ
ਇਹ ਕਿਸਨੇ ਕਿਹਾ? ਬੇਹੱਦ ਦੇ ਬਾਪ ਨੇ ਕਿਹਾ ਹੈ ਆਤਮਾਵਾਂ। ਪ੍ਰਾਣੀ ਮਤਲਬ ਆਤਮਾ। ਕਹਿੰਦੇ ਹਨ ਨਾ -
ਆਤਮਾ ਨਿਕਲ ਗਈ ਮਤਲਬ ਪ੍ਰਾਣ ਨਿਕਲ ਗਏ। ਹੁਣ ਬਾਪ ਸਮੁੱਖ ਬੈਠ ਸਮਝਾਉਂਦੇ ਹਨ ਹੇ ਆਤਮਾਓ ਯਾਦ ਕਰੋ,
ਸਿਰਫ਼ ਇਸ ਜਨਮ ਨੂੰ ਨਹੀਂ ਵੇਖਣਾ ਹੈ ਪਰ ਜਦੋ ਤੋਂ ਤੁਸੀਂ ਤਮੋਪ੍ਰਧਾਨ ਬਣੇ ਹੋ, ਤਾਂ ਪੌੜੀ ਥੱਲੇ
ਉਤਰਦੇ ਪਤਿਤ ਬਣੇ ਹੋ। ਤਾਂ ਜ਼ਰੂਰ ਪਾਪ ਕੀਤੇ ਹੋਣਗੇ। ਹੁਣ ਸਮਝ ਦੀ ਗੱਲ ਹੈ। ਕਿੰਨਾ ਜਨਮ -
ਜਨਮਾਂਤ੍ਰ ਦਾ ਪਾਪ ਸਿਰ ਤੇ ਰਿਹਾ ਹੋਇਆ ਹੈ, ਇਹ ਕਿਵੇਂ ਪਤਾ ਪਵੇ। ਆਪਣੇ ਨੂੰ ਵੇਖਣਾ ਹੈ ਸਾਡਾ
ਯੋਗ ਕਿੰਨਾ ਲੱਗਦਾ ਹੈ! ਬਾਪ ਦੇ ਨਾਲ ਜਿਨਾਂ ਯੋਗ ਚੰਗਾ ਲੱਗੇਗਾ ਉਤਨਾ ਵਿਕਰਮ ਵਿਨਾਸ਼ ਹੋਣਗੇ। ਬਾਬਾ
ਨੇ ਕਿਹਾ ਹੈ ਮੈਨੂੰ ਯਾਦ ਕਰੋ ਤਾਂ ਗਰੰਟੀ ਹੈ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਆਪਣੀ ਦਿਲ ਅੰਦਰ ਹਰ
ਇੱਕ ਵੇਖੇ ਸਾਡਾ ਬਾਪ ਦੇ ਨਾਲ ਕਿੰਨਾ ਯੋਗ ਰਹਿੰਦਾ ਹੈ? ਜਿਨਾਂ ਅਸੀਂ ਯੋਗ ਲਗਾਵਾਂਗੇ, ਪਵਿੱਤਰ
ਬਣਾਂਗੇ, ਪਾਪ ਕੱਟਦੇ ਜਾਣਗੇ, ਯੋਗ ਵੱਧਦਾ ਜਾਵੇਗਾ। ਪਵਿੱਤਰ ਨਹੀਂ ਬਣੋਗੇ ਤਾਂ ਯੋਗ ਵੀ ਲੱਗੇਗਾ
ਨਹੀਂ। ਇਵੇਂ ਵੀ ਕਈ ਹਨ ਜੋ ਸਾਰੇ ਦਿਨ ਵਿੱਚ 15 ਮਿੰਟ ਵੀ ਯਾਦ ਵਿੱਚ ਨਹੀਂ ਰਹਿੰਦੇ ਹਨ। ਆਪਣੇ
ਤੋਂ ਪੁੱਛਣਾ ਚਾਹੀਦਾ - ਮੇਰੀ ਦਿਲ ਸ਼ਿਵਬਾਬਾ ਨਾਲ ਹੈ ਜਾਂ ਦੇਹਧਾਰੀਆਂ ਨਾਲ? ਕਰਮ ਸੰਬੰਧੀਆਂ ਆਦਿ
ਨਾਲ ਹੈ? ਮਾਇਆ ਤੂਫ਼ਾਨ ਵਿੱਚ ਤਾਂ ਬੱਚਿਆਂ ਨੂੰ ਹੀ ਲਿਆਏਗੀ ਨਾ! ਖ਼ੁਦ ਵੀ ਸਮਝ ਸਕਦੇ ਹਨ ਮੇਰੀ
ਅਵਸਥਾ ਕਿਹੋ ਜਿਹੀ ਹੈ? ਸ਼ਿਵਬਾਬਾ ਨਾਲ ਦਿਲ ਲੱਗਦੀ ਹੈ ਜਾਂ ਕਿਸੇ ਦੇਹਧਾਰੀ ਨਾਲ ਹੈ? ਕਰਮ
ਸੰਬੰਧੀਆਂ ਆਦਿ ਨਾਲ ਹਨ ਤਾਂ ਸਮਝਣਾ ਚਾਹੀਦਾ ਸਾਡੇ ਵਿਕਰਮ ਬਹੁਤ ਹਨ, ਜੋ ਮਾਇਆ ਗ਼ਢੇ ਵਿੱਚ ਪਾ
ਦਿੰਦੀ ਹੈ। ਸਟੂਡੈਂਟ ਅੰਦਰ ਵਿੱਚ ਸਮਝ ਸਕਦੇ ਹਨ, ਅਸੀਂ ਪਾਸ ਹੋਵਾਂਗੇ ਜਾਂ ਨਹੀਂ? ਚੰਗੀ ਤਰ੍ਹਾਂ
ਪੜ੍ਹਦੇ ਹਨ ਜਾਂ ਨਹੀਂ? ਨੰਬਰਵਾਰ ਤਾਂ ਹੁੰਦੇ ਹਨ ਨਾ। ਆਤਮਾ ਨੂੰ ਆਪਣਾ ਕਲਿਆਣ ਕਰਨਾ ਹੈ। ਬਾਪ
ਡਾਇਰੈਕਸ਼ਨ ਦਿੰਦੇ ਹਨ, ਜੇਕਰ ਤੁਸੀਂ ਪੁੰਨਯ ਆਤਮਾ ਬਣ ਉੱਚ ਪਦ ਪਾਣਾ ਚਾਹੁੰਦੇ ਹੋ ਤਾਂ ਉਸ ਵਿੱਚ
ਪਵਿੱਤਰਤਾ ਹੈ ਫ਼ਸਟ। ਆਏ ਵੀ ਪਵਿੱਤਰ ਫ਼ੇਰ ਜਾਣਾ ਵੀ ਪਵਿੱਤਰ ਬਣਕੇ ਹੈ, ਪਤਿਤ ਕਦੀ ਉੱਚ ਪਦ ਪਾ ਨਾ
ਸੱਕਣ। ਸਦੈਵ ਆਪਣੀ ਦਿਲ ਤੋਂ ਪੁੱਛਣਾ ਚਾਹੀਦਾ - ਅਸੀਂ ਕਿੰਨਾ ਬਾਪ ਨੂੰ ਯਾਦ ਕਰਦੇ ਹਾਂ, ਅਸੀਂ ਕੀ
ਕਰਦੇ ਹਾਂ? ਇਹ ਤਾਂ ਜ਼ਰੂਰ ਹੈ ਪਿਛਾੜੀ ਵਿੱਚ ਬੈਠੇ ਹੋਏ ਸਟੂਡੈਂਟ ਦੀ ਦਿਲ ਖਾਂਦੀ ਹੈ। ਪੁਰਸ਼ਾਰਥ
ਕਰਦੇ ਹਨ ਉੱਚ ਪਦ ਪਾਉਣ ਦੇ ਲਈ। ਪਰ ਚਲਨ ਵੀ ਚਾਹੀਦੀ ਨਾ। ਬਾਪ ਨੂੰ ਯਾਦ ਕਰ ਆਪਣੇ ਸਿਰ ਤੋਂ ਪਾਪਾਂ
ਦਾ ਬੋਝਾ ਉਤਾਰਨਾ ਹੈ। ਪਾਪਾਂ ਦਾ ਬੋਝਾ ਸਿਵਾਏ ਯਾਦ ਦੇ ਅਸੀਂ ਉਤਾਰ ਨਹੀਂ ਸਕਦੇ। ਤਾਂ ਕਿੰਨਾ ਬਾਪ
ਦੇ ਨਾਲ ਯੋਗ ਹੋਣਾ ਚਾਹੀਦਾ। ਉੱਚ ਤੇ ਉੱਚ ਬਾਪ ਆਕੇ ਕਹਿੰਦੇ ਹਨ ਮੈਨੂੰ ਬਾਪ ਨੂੰ ਯਾਦ ਕਰੋ ਤਾਂ
ਵਿਕਰਮ ਵਿਨਾਸ਼ ਹੋਣਗੇ। ਟਾਈਮ ਨਜ਼ਦੀਕ ਆਉਂਦਾ ਜਾਂਦਾ ਹੈ। ਸ਼ਰੀਰ ਤੇ ਭਰੋਸਾ ਨਹੀਂ ਹੈ। ਅਚਾਨਕ ਹੀ
ਕਿਵੇਂ - ਕਿਵੇਂ ਐਕਸੀਡੈਂਟ ਹੋ ਜਾਂਦੇ ਹਨ। ਅਕਾਲੇ ਮ੍ਰਿਤੂ ਦੀ ਤਾਂ ਫੁੱਲ ਸੀਜ਼ਨ ਹੈ। ਤਾਂ ਹਰ ਇੱਕ
ਨੂੰ ਆਪਣੀ ਜਾਂਚ ਕਰ ਆਪਣਾ ਕਲਿਆਣ ਕਰਨਾ ਹੈ। ਸਾਰੇ ਦਿਨ ਦਾ ਪੋਤਾਮੇਲ ਵੇਖਣਾ ਚਾਹੀਦਾ - ਯੋਗ ਅਤੇ
ਚਲਨ ਦਾ। ਅਸੀਂ ਸਾਰੇ ਦਿਨ ਵਿੱਚ ਕਿੰਨੇ ਪਾਪ ਕੀਤੇ? ਮਨਸਾ, ਵਾਚਾ ਵਿੱਚ ਪਹਿਲੇ ਆਉਂਦੇ ਹਨ ਫੇਰ
ਕਰਮਣਾ ਵਿੱਚ ਆਉਂਦੇ ਹਨ। ਹੁਣ ਬੱਚਿਆਂ ਨੂੰ ਰਾਈਟਿਅਸ ਬੁੱਧੀ ਮਿਲੀ ਹੈ ਕਿ ਅਸੀਂ ਚੰਗੇ ਕੰਮ ਕਰਨੇ
ਹਨ। ਕਿਸੇ ਨੂੰ ਧੋਖਾ ਤਾਂ ਨਹੀਂ ਦਿੱਤਾ? ਫਾਲਤੂ ਝੂਠ ਤਾਂ ਨਹੀਂ ਬੋਲਿਆ? ਡਿਸ ਸਰਵਿਸ ਤਾਂ ਨਹੀਂ
ਕੀਤੀ? ਕੋਈ ਕਿਸੇ ਦੇ ਨਾਮ - ਰੂਪ ਵਿੱਚ ਫਸਦੇ ਹਨ ਤਾਂ ਯੱਗ ਪਿਤਾ ਦੀ ਨਿੰਦਾ ਕਰਾਉਂਦੇ ਹਨ।
ਬਾਪ ਕਹਿੰਦੇ ਹਨ ਕਿਸੇ
ਨੂੰ ਵੀ ਦੁੱਖ ਨਾ ਦਵੋ। ਇੱਕ ਬਾਪ ਦੀ ਯਾਦ ਵਿੱਚ ਰਹੋ। ਇਹ ਬਹੁਤ ਜ਼ਬਰਦਸ੍ਤ ਫ਼ਿਕਰਾਤ ਮਿਲੀ ਹੋਈ ਹੈ।
ਜੇਕਰ ਅਸੀਂ ਯਾਦ ਵਿੱਚ ਨਹੀਂ ਰਹਿ ਸਕਦੇ ਹਾਂ ਤਾਂ ਕੀ ਗਤੀ ਹੋਵੇਗੀ! ਇਸ ਵਕ਼ਤ ਗਫ਼ਲਤ ਵਿੱਚ ਰਹੋਗੇ
ਤਾਂ ਪਿਛਾੜੀ ਨੂੰ ਬਹੁਤ ਪਛਤਾਉਣਾ ਪਵੇਗਾ। ਇਹ ਵੀ ਸਮਝਦੇ ਹਨ ਜੋ ਹਲਕਾ ਪਦ ਪਾਉਣ ਵਾਲੇ ਹਨ, ਉਹ
ਹਲ਼ਕਾ ਪਦ ਹੀ ਪਾਉਣਗੇ। ਬੁੱਧੀ ਨਾਲ ਸਮਝ ਸਕਦੇ ਹਨ ਅਸੀਂ ਕੀ ਕਰਨਾ ਹੈ। ਸਭਨੂੰ ਇਹੀ ਮੰਤਰ ਦੇਣਾ ਹੈ
ਕਿ ਬਾਪ ਨੂੰ ਯਾਦ ਕਰੋ। ਲਕ੍ਸ਼ੇ ਤਾਂ ਬੱਚਿਆਂ ਨੂੰ ਮਿਲਿਆ ਹੈ। ਇਨ੍ਹਾਂ ਗੱਲਾਂ ਨੂੰ ਦੁਨੀਆਂ ਵਾਲੇ
ਸਮਝ ਨਹੀਂ ਸਕਦੇ। ਪਹਿਲੀ - ਪਹਿਲੀ ਮੁੱਖ ਗੱਲ ਹੈ ਹੀ ਬਾਪ ਨੂੰ ਯਾਦ ਕਰਨ ਦੀ। ਰਚਿਅਤਾ ਅਤੇ ਰਚਨਾ
ਦੀ ਨਾਲੇਜ਼ ਤਾਂ ਮਿਲ ਗਈ। ਰੋਜ਼ - ਰੋਜ਼ ਕੋਈ ਨਾ ਕੋਈ ਨਵੀਂ - ਨਵੀਂ ਪੁਆਇੰਟਸ ਵੀ ਸਮਝਾਉਣ ਦੇ ਲਈ
ਦਿੱਤੀ ਜਾਂਦੀ ਹੈ। ਜਿਵੇਂ ਵਿਰਾਟ ਰੂਪ ਦਾ ਚਿੱਤਰ ਹੈ, ਇਸ ਤੇ ਵੀ ਤੁਸੀਂ ਸਮਝਾ ਸਕਦੇ ਹੋ। ਕਿਵੇਂ
ਵਰਣਾਂ ਵਿੱਚ ਆਉਂਦੇ ਹਨ - ਇਹ ਵੀ ਪੌੜੀ ਦੇ ਕੋਲ ਰੱਖਣ ਦਾ ਚਿੱਤਰ ਹੈ। ਸਾਰਾ ਦਿਨ ਬੁੱਧੀ ਵਿੱਚ ਇਹੀ
ਚਿੰਤਨ ਰਹੇ ਕਿ ਕਿਵੇਂ ਕਿਸੇ ਨੂੰ ਸਮਝਾਵਾਂ? ਸਰਵਿਸ ਕਰਨ ਨਾਲ ਵੀ ਬਾਪ ਦੀ ਯਾਦ ਰਹੇਗੀ। ਬਾਪ ਦੀ
ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਆਪਣਾ ਵੀ ਕਲਿਆਣ ਕਰਨਾ ਹੈ। ਬਾਪ ਨੇ ਸਮਝਾਇਆ ਹੈ ਤੁਹਾਡੇ ਉਪਰ
63 ਜਨਮਾਂ ਦੇ ਪਾਪ ਹਨ। ਪਾਪ ਕਰਦੇ - ਕਰਦੇ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣ ਪਏ ਹੋ। ਹੁਣ ਮੇਰਾ
ਬਣਕੇ ਫ਼ੇਰ ਕੋਈ ਪਾਪ ਨਹੀਂ ਕਰੋ। ਝੂਠ, ਸ਼ੈਤਾਨੀ, ਘਰ ਫਿਟਾਣਾ, ਸੁਣੀ ਸੁਣਾਈ ਗੱਲਾਂ ਤੇ ਵਿਸ਼ਵਾਸ
ਕਰਨਾ - ਇਹ ਧੂਤੀਪਣਾ ਬੜਾ ਨੁਕਸਾਨਕਾਰਕ ਹੈ। ਬਾਪ ਨਾਲ ਯੋਗ ਹੀ ਤੁੜਾ ਦਿੰਦੇ ਹਨ, ਤਾਂ ਕਿੰਨਾ ਪਾਪ
ਹੋ ਗਿਆ। ਗਵਰਮੈਂਟ ਦੇ ਵੀ ਧੂਤੇ ਹੁੰਦੇ ਹਨ, ਗਵਰਮੈਂਟ ਦੀ ਗੱਲ ਕਿਸੇ ਦੁਸ਼ਮਣ ਨੂੰ ਸੁਣਾਓ ਬੜਾ
ਨੁਕਸਾਨ ਕਰਦੇ ਹਨ। ਤਾਂ ਫ਼ੇਰ ਉਨ੍ਹਾਂ ਨੂੰ ਬੜੀ ਕੜੀ ਸਜ਼ਾ ਮਿਲਦੀ ਹੈ। ਤਾਂ ਬੱਚਿਆਂ ਦੇ ਮੁੱਖ ਤੋਂ
ਸਦੈਵ ਗਿਆਨ ਰਤਨ ਨਿਕਲਣੇ ਚਾਹੀਦੇ। ਉਲਟਾ ਸੁਲਟਾ ਸਮਾਚਾਰ ਵੀ ਇੱਕ - ਦੋ ਤੋਂ ਪੁੱਛਣਾ ਨਹੀਂ ਚਾਹੀਦਾ।
ਗਿਆਨ ਦੀਆਂ ਗੱਲਾਂ ਹੀ ਕਰਨੀਆਂ ਚਾਹੀਦੀਆਂ। ਤੁਸੀਂ ਕਿਵੇਂ ਬਾਪ ਨਾਲ ਯੋਗ ਲਗਾਉਂਦੇ ਹੋ? ਕਿਵੇਂ
ਕਿਸੇ ਨੂੰ ਸਮਝਾਉਂਦੇ ਹੋ? ਸਾਰਾ ਦਿਨ ਇਹੀ ਖ਼ਿਆਲ ਰਹੇ। ਚਿੱਤਰਾਂ ਦੇ ਅੱਗੇ ਜਾਕੇ ਬੈਠ ਜਾਣਾ ਚਾਹੀਦਾ।
ਤੁਹਾਡੀ ਬੁੱਧੀ ਵਿੱਚ ਤਾਂ ਨਾਲੇਜ਼ ਹੈ ਨਾ। ਭਗਤੀ ਮਾਰਗ ਵਿੱਚ ਤਾਂ ਅਨੇਕ ਪ੍ਰਕਾਰ ਦੇ ਚਿੱਤਰਾਂ ਨੂੰ
ਪੂਜਦੇ ਰਹਿੰਦੇ ਹਨ। ਜਾਣਦੇ ਕੁਝ ਵੀ ਨਹੀਂ। ਬਲਾਈਂਡ ਫੇਥ, ਆਈਡਿਅਲ ਵਰਸ਼ਿਪ (ਮੂਰਤੀ ਪੂਜਾ) ਇਨ੍ਹਾਂ
ਗੱਲਾਂ ਵਿੱਚ ਭਾਰਤ ਮਸ਼ਹੂਰ ਹੈ। ਹੁਣ ਤੁਸੀਂ ਇਹ ਗੱਲਾਂ ਸਮਝਉਣ ਵਿੱਚ ਕਿੰਨੀ ਮਿਹਨਤ ਕਰਦੇ ਹੋ।
ਪ੍ਰਦਰਸ਼ਨੀ ਵਿੱਚ ਕਿੰਨੇ ਮਨੁੱਖ ਆਉਂਦੇ ਹਨ। ਵੱਖ - ਵੱਖ ਪ੍ਰਕਾਰ ਦੇ ਹੁੰਦੇ ਹਨ, ਕੋਈ ਤਾਂ ਸਮਝਦੇ
ਹਨ, ਇਹ ਵੇਖਣ ਸਮਝਣ ਯੋਗ ਹਨ। ਵੇਖ ਲੈਣਗੇ, ਫ਼ੇਰ ਸੈਂਟਰ ਤੇ ਕਦੀ ਨਹੀਂ ਜਾਂਦੇ। ਦਿਨ - ਪ੍ਰਤੀਦਿਨ
ਦੁਨੀਆਂ ਦੀ ਹਾਲਤ ਵੀ ਖ਼ਰਾਬ ਹੁੰਦੀ ਜਾਂਦੀ ਹੈ। ਝਗੜੇ ਬਹੁਤ ਹਨ, ਵਿਲਾਇਤ ਵਿੱਚ ਕੀ - ਕੀ ਹੋ ਰਿਹਾ
ਹੈ- ਗੱਲ ਨਾ ਪੁੱਛੋ। ਕਿੰਨੇ ਮਨੁੱਖ ਮਰਦੇ ਹਨ। ਤਮੋਪ੍ਰਧਾਨ ਦੁਨੀਆਂ ਹੈ ਨਾ। ਭਾਵੇਂ ਕਹਿੰਦੇ ਹਨ
ਬੰਬ ਨਹੀਂ ਬਣਾਉਣੇ ਚਾਹੀਦੇ। ਪਰ ਉਹ ਕਹਿੰਦੇ ਤੁਹਾਡੇ ਕੋਲ ਢੇਰ ਰੱਖੇ ਹਨ ਤਾਂ ਫ਼ੇਰ ਅਸੀਂ ਕਿਉਂ ਨਾ
ਬਣਾਈਏ। ਨਹੀਂ ਤਾਂ ਗ਼ੁਲਾਮ ਹੋਕੇ ਰਹਿਣਾ ਪਵੇ। ਜੋ ਕੁਝ ਮਤ ਨਿਕਲਦੀ ਹੈ ਵਿਨਾਸ਼ ਦੇ ਲਈ। ਵਿਨਾਸ਼ ਤਾਂ
ਹੋਣਾ ਹੀ ਹੈ। ਕਹਿੰਦੇ ਹਨ ਸ਼ੰਕਰ ਪ੍ਰੇਰਕ ਹੈ ਪਰ ਇਸ ਵਿੱਚ ਪ੍ਰੇਰਨਾ ਆਦਿ ਦੀ ਤਾਂ ਗੱਲ ਨਹੀਂ। ਅਸੀਂ
ਤਾਂ ਡਰਾਮਾ ਤੇ ਖੜੇ ਹਾਂ। ਮਾਇਆ ਬੜੀ ਤੇਜ਼ ਹੈ। ਸਾਡੇ ਬੱਚਿਆਂ ਨੂੰ ਵੀ ਵਿਕਾਰਾਂ ਵਿੱਚ ਡਿਗਾ ਦਿੰਦੀ
ਹੈ। ਕਿੰਨਾ ਸਮਝਾਇਆ ਜਾਂਦਾ ਹੈ ਕਿ ਦੇਹ ਦੇ ਨਾਲ ਪ੍ਰੀਤ ਨਾ ਰੱਖੋ, ਨਾਮ - ਰੂਪ ਵਿੱਚ ਨਾ ਫਸੋ। ਪਰ
ਮਾਇਆ ਵੀ ਤਮੋਪ੍ਰਧਾਨ ਇਵੇਂ ਹੈ, ਦੇਹ ਵਿੱਚ ਫਸਾ ਦਿੰਦੀ ਹੈ। ਇੱਕਦਮ ਨੱਕ ਤੋਂ ਫ਼ੜ ਲੈਂਦੀ ਹੈ। ਪਤਾ
ਨਹੀਂ ਪੈਂਦਾ ਹੈ। ਬਾਪ ਕਿੰਨਾ ਸਮਝਾਉਂਦੇ ਹਨ - ਸ਼੍ਰੀਮਤ ਤੇ ਚੱਲੋ, ਪਰ ਚੱਲਦੇ ਨਹੀਂ। ਰਾਵਣ ਦੀ ਮਤ
ਝੱਟ ਬੁੱਧੀ ਵਿੱਚ ਆ ਜਾਂਦੀ ਹੈ। ਰਾਵਣ ਜੇਲ੍ਹ ਤੋਂ ਛੱਡਦਾ ਨਹੀਂ।
ਬਾਪ ਕਹਿੰਦੇ ਹਨ ਆਪਣੇ
ਨੂੰ ਆਤਮਾ ਸਮਝੋ, ਬਾਪ ਨੂੰ ਯਾਦ ਕਰੋ। ਬਸ ਹੁਣ ਤਾਂ ਅਸੀਂ ਗਏ। ਅੱਧਾਕਲਪ ਦੇ ਰੋਗ ਤੋਂ ਅਸੀਂ ਛੁਟਦੇ
ਹਾਂ। ਉੱਥੇ ਤਾਂ ਹੈ ਹੀ ਨਿਰੋਗੀ ਕਾਇਆ। ਇੱਥੇ ਤਾਂ ਕਿੰਨੇ ਰੋਗੀ ਹਨ। ਇਹ ਰੋਰਵ ਨਰਕ ਹੈ ਨਾ। ਭਾਵੇਂ
ਉਹ ਲੋਕ ਗਰੁੜ ਪੁਰਾਣ ਪੜ੍ਹਦੇ ਹਨ ਪਰ ਪੜ੍ਹਨ ਜਾਂ ਸੁਣਨ ਵਾਲਿਆਂ ਨੂੰ ਸਮਝ ਕੁਝ ਵੀ ਨਹੀਂ ਹੈ। ਬਾਬਾ
ਖ਼ੁਦ ਕਹਿੰਦੇ ਹਨ ਅੱਗੇ ਭਗਤੀ ਦਾ ਕਿੰਨਾ ਨਸ਼ਾ ਸੀ। ਭਗਤੀ ਤੋਂ ਭਗਵਾਨ ਮਿਲੇਗਾ, ਇਹ ਸੁਣਕੇ ਖੁਸ਼ ਹੋ
ਭਗਤੀ ਕਰਦੇ ਰਹਿੰਦੇ ਸੀ। ਪਤਿਤ ਬਣਦੇ ਹਨ ਉਦੋਂ ਤਾਂ ਪੁਕਾਰਦੇ ਹਨ - ਹੇ ਪਤਿਤ - ਪਾਵਨ ਆਓ। ਭਗਤੀ
ਕਰਦੇ ਹੋ ਇਹ ਤਾਂ ਚੰਗਾ ਹੈ ਫ਼ੇਰ ਭਗਵਾਨ ਨੂੰ ਯਾਦ ਕਿਉਂ ਕਰਦੇ! ਸਮਝਦੇ ਹਨ ਭਗਵਾਨ ਆਕੇ ਭਗਤੀ ਦਾ
ਫਲ ਦੇਣਗੇ। ਕੀ ਫ਼ਲ ਦੇਣਗੇ - ਉਹ ਕਿਸੇ ਨੂੰ ਪਤਾ ਨਹੀਂ। ਬਾਪ ਕਹਿੰਦੇ ਹਨ ਗੀਤਾ ਪੜ੍ਹਨ ਵਾਲਿਆਂ
ਨੂੰ ਹੀ ਸਮਝਾਉਣਾ ਚਾਹੀਦਾ, ਉਹੀ ਸਾਡੇ ਧਰਮ ਦੇ ਹਨ। ਪਹਿਲੀ ਮੁੱਖ ਗੱਲ ਹੀ ਹੈ ਗੀਤਾ ਵਿੱਚ
ਭਗਵਾਨੁਵਾਚ। ਹੁਣ ਗੀਤਾ ਦਾ ਭਗਵਾਨ ਕੌਣ? ਭਗਵਾਨ ਦਾ ਤਾਂ ਪਰਿਚੈ ਚਾਹੀਦਾ ਨਾ। ਤੁਹਾਨੂੰ ਪਤਾ ਲੱਗ
ਗਿਆ ਹੈ - ਆਤਮਾ ਕੀ ਹੈ, ਪ੍ਰਮਾਤਮਾ ਕੀ ਹੈ? ਮਨੁੱਖ ਗਿਆਨ ਦੀਆਂ ਗੱਲਾਂ ਤੋਂ ਕਿੰਨਾ ਡਰਦੇ ਹਨ।
ਭਗਤੀ ਕਿੰਨੀ ਚੰਗੀ ਲੱਗਦੀ ਹੈ। ਗਿਆਨ ਨਾਲ 3 ਕੋਸ ਦੂਰ ਭੱਜਦੇ ਹਨ। ਅਰੇ, ਪਾਵਨ ਬਣਨਾ ਤਾਂ ਚੰਗਾ
ਹੈ, ਹੁਣ ਪਾਵਨ ਦੁਨੀਆਂ ਦੀ ਸਥਾਪਨਾ, ਪਤਿਤ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਪਰ ਬਿਲਕੁਲ ਸੁਣਦੇ ਨਹੀਂ।
ਬਾਪ ਦਾ ਡਾਇਰੈਕਸ਼ਨ ਹੈ - ਹਿਅਰ ਨੋ ਏਵਿਲ… ਮਾਇਆ ਫ਼ੇਰ ਕਹਿੰਦੀ ਹੈ ਹਿਅਰ ਨੋ ਬਾਬਾ ਦੀਆਂ ਗੱਲਾਂ।
ਮਾਇਆ ਦਾ ਡਾਇਰੈਕਸ਼ਨ ਹੈ ਸ਼ਿਵਬਾਬਾ ਦਾ ਗਿਆਨ ਨਾ ਸੁਣੋ। ਇਵੇਂ ਜ਼ੋਰ ਨਾਲ ਮਾਇਆ ਚਮਾਟ ਮਾਰਦੀ ਹੈ ਜੋ
ਬੁੱਧੀ ਵਿੱਚ ਠਹਿਰਦਾ ਨਹੀਂ। ਬਾਪ ਨੂੰ ਯਾਦ ਕਰ ਹੀ ਨਹੀਂ ਸਕਦੇ। ਮਿੱਤਰ ਸੰਬੰਧੀ, ਦੇਹਧਾਰੀ ਯਾਦ ਆ
ਜਾਂਦੇ ਹਨ। ਬਾਬਾ ਦੀ ਆਗਿਆ ਨਹੀਂ ਮੰਨਦੇ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ ਅਤੇ ਫ਼ੇਰ
ਨਾਫ਼ਰਮਾਨਦਾਰ ਬਣ ਕਹਿੰਦੇ ਹਨ ਸਾਨੂੰ ਫਲਾਣੇ ਦੀ ਯਾਦ ਆਉਂਦੀ ਹੈ। ਯਾਦ ਆਵੇਗੀ ਤਾਂ ਡਿੱਗ ਪੈਣਗੇ।
ਇਨ੍ਹਾਂ ਗੱਲਾਂ ਤੋਂ ਨਫ਼ਰਤ ਆਉਣੀ ਚਾਹੀਦੀ। ਇਹ ਬਿਲਕੁਲ ਹੀ ਛੀ - ਛੀ ਦੁਨੀਆਂ ਹੈ। ਸਾਡੇ ਲਈ ਤਾਂ
ਨਵਾਂ ਸਵਰਗ ਸਥਾਪਨ ਹੋ ਰਿਹਾ ਹੈ। ਤੁਸੀਂ ਬੱਚਿਆਂ ਨੂੰ ਬਾਪ ਦਾ ਅਤੇ ਸ੍ਰਿਸ਼ਟੀ ਚੱਕਰ ਦਾ ਪਰਿਚੈ
ਮਿਲਿਆ ਹੈ ਤਾਂ ਉਸ ਪੜ੍ਹਾਈ ਵਿੱਚ ਹੀ ਲੱਗ ਜਾਣਾ ਚਾਹੀਦਾ। ਬਾਪ ਕਹਿੰਦੇ ਹਨ ਆਪਣੇ ਅੰਦਰ ਨੂੰ ਵੇਖੋ।
ਨਾਰਦ ਦਾ ਵੀ ਮਿਸਾਲ ਹੈ ਨਾ। ਤਾਂ ਬਾਪ ਵੀ ਕਹਿੰਦੇ ਹਨ - ਆਪਣੇ ਨੂੰ ਵੇਖੋ, ਅਸੀਂ ਬਾਪ ਨੂੰ ਯਾਦ
ਕਰਦੇ ਹਾਂ? ਯਾਦ ਨਾਲ ਹੀ ਪਾਪ ਭਸਮ ਹੋਣਗੇ। ਕਿਸੇ ਵੀ ਹਾਲਤ ਵਿੱਚ ਯਾਦ ਸ਼ਿਵਬਾਬਾ ਨੂੰ ਕਰਨਾ ਹੈ,
ਹੋਰ ਕਿਸੇ ਨਾਲ ਲਵ ਨਹੀਂ ਰੱਖਣਾ ਹੈ। ਅੰਤ ਵਿੱਚ ਸ਼ਿਵਬਾਬਾ ਦੀ ਯਾਦ ਹੋਵੇ ਉਦੋਂ ਪ੍ਰਾਣ ਤਨ ਤੋਂ
ਨਿਕਲਣ। ਸ਼ਿਵਬਾਬਾ ਦੀ ਯਾਦ ਹੋਵੇ ਅਤੇ ਸਵਦਰ੍ਸ਼ਨ ਚੱਕਰ ਦਾ ਗਿਆਨ ਹੋਵੇ। ਸਵਦਰ੍ਸ਼ਨ ਚੱਕਰਧਾਰੀ ਕੌਣ
ਹਨ, ਇਹ ਵੀ ਕਿਸੇ ਨੂੰ ਪਤਾ ਥੋੜ੍ਹੇਹੀ ਹੈ। ਬ੍ਰਾਹਮਣਾਂ ਨੂੰ ਵੀ ਇਹ ਨਾਲੇਜ਼ ਕਿਸਨੇ ਦਿੱਤੀ?
ਬ੍ਰਾਹਮਣਾਂ ਨੂੰ ਇਹ ਸਵਦਰ੍ਸ਼ਨ ਚੱਕਰਧਾਰੀ ਕੌਣ ਬਣਾਉਂਦੇ ਹਨ? ਪਰਮਪਿਤਾ ਪ੍ਰਮਾਤਮਾ ਬਿੰਦੀ। ਤਾਂ ਕੀ
ਉਹ ਵੀ ਸਵਦਰ੍ਸ਼ਨ ਚੱਕਰਧਾਰੀ ਹਨ? ਹਾਂ, ਪਹਿਲੇ ਤਾਂ ਉਹ ਹੈ। ਨਹੀਂ ਤਾਂ ਸਾਨੂੰ ਬ੍ਰਾਹਮਣਾਂ ਨੂੰ
ਕੌਣ ਬਣਾਏ ਉਹ ਵੀ ਆਤਮਾ ਹੈ। ਭਗਤੀ ਮਾਰਗ ਵਿੱਚ ਵਿਸ਼ਨੂੰ ਨੂੰ ਚੱਕਰਧਾਰੀ ਬਣਾ ਦਿੱਤਾ ਹੈ। ਅਸੀਂ
ਕਹਿੰਦੇ ਹਾਂ ਪ੍ਰਮਾਤਮਾ ਤ੍ਰਿਕਾਲਦਰਸ਼ੀ, ਤ੍ਰਿਮੂਰਤੀ, ਤ੍ਰਿਨੇਤ੍ਰੀ ਹਨ। ਉਹ ਸਾਨੂੰ ਸਵਦਰ੍ਸ਼ਨ
ਚੱਕਰਧਾਰੀ ਬਣਾਉਂਦੇ ਹਨ। ਉਹ ਵੀ ਜ਼ਰੂਰ ਮਨੁੱਖ ਤਨ ਵਿੱਚ ਆਕੇ ਸੁਣਾਉਣਗੇ। ਰਚਨਾ ਦੇ ਆਦਿ - ਮੱਧ -
ਅੰਤ ਦਾ ਗਿਆਨ ਜ਼ਰੂਰ ਰਚਿਅਤਾ ਹੀ ਸੁਣਾਉਣਗੇ ਨਾ। ਰਚਤਾ ਦਾ ਹੀ ਕਿਸੇ ਨੂੰ ਪਤਾ ਨਹੀਂ ਹੈ ਤਾਂ ਰਚਨਾ
ਦਾ ਗਿਆਨ ਕਿਥੋਂ ਮਿਲੇ। ਹੁਣ ਤੁਸੀਂ ਸਮਝਦੇ ਹੋ ਸ਼ਿਵਬਾਬਾ ਹੀ ਸਵਦਰ੍ਸ਼ਨ ਚੱਕਰਧਾਰੀ ਹਨ, ਗਿਆਨ ਦਾ
ਸਾਗਰ ਹੈ। ਉਹ ਜਾਣਦੇ ਹਨ ਅਸੀਂ ਕਿਵੇਂ ਇਸ 84 ਦੇ ਚੱਕਰ ਵਿੱਚ ਆਉਂਦੇ ਹਾਂ। ਖ਼ੁਦ ਤਾਂ ਪੁਨਰਜਨਮ
ਲੈਂਦੇ ਨਹੀਂ। ਉਨ੍ਹਾਂ ਨੂੰ ਨਾਲੇਜ਼ ਹੈ, ਜੋ ਸਾਨੂੰ ਸੁਣਾਉਂਦੇ ਹਨ। ਤਾਂ ਪਹਿਲੇ - ਪਹਿਲੇ ਤਾਂ
ਸ਼ਿਵਬਾਬਾ ਸਵਦਰ੍ਸ਼ਨ ਚੱਕਰਧਾਰੀ ਠਹਿਰਿਆ। ਸ਼ਿਵਬਾਬਾ ਹੀ ਸਾਨੂੰ ਸਵਦਰ੍ਸ਼ਨ ਚੱਕਰਧਾਰੀ ਬਣਾਉਂਦੇ ਹਨ।
ਪਾਵਨ ਬਣਾਉਂਦੇ ਹਨ ਕਿਉਂਕਿ ਪਤਿਤ - ਪਾਵਨ ਉਹ ਹਨ। ਰਚਨਾ ਵੀ ਉਹ ਹਨ। ਬਾਪ ਬੱਚੇ ਦੇ ਜੀਵਨ ਨੂੰ
ਜਾਣਦੇ ਹਨ ਨਾ। ਸ਼ਿਵਬਾਬਾ ਬ੍ਰਹਮਾ ਦੁਆਰਾ ਸਥਾਪਨਾ ਕਰਾਉਂਦੇ ਹਨ। ਕਰਨਕਰਾਵਨਹਾਰ ਹੈ ਨਾ। ਤੁਸੀਂ ਵੀ
ਸਿੱਖੋ, ਸਿਖਾਓ। ਬਾਪ ਪੜ੍ਹਾਉਦੇ ਹਨ ਫ਼ੇਰ ਕਹਿੰਦੇ ਹਨ ਹੋਰਾਂ ਨੂੰ ਵੀ ਪੜ੍ਹਾਓ। ਤਾਂ ਸ਼ਿਵਬਾਬਾ ਹੀ
ਤੁਹਾਨੂੰ ਸਵਦਰ੍ਸ਼ਨ ਚੱਕਰਧਾਰੀ ਬਣਾਉਂਦੇ ਹਨ। ਕਹਿੰਦੇ ਹਨ ਮੈਨੂੰ ਸ੍ਰਿਸ਼ਟੀ ਚੱਕਰ ਦਾ ਨਾਲੇਜ਼ ਹੈ
ਤਾਂ ਹੀ ਤੇ ਸੁਣਾਉਂਦਾ ਹਾਂ। ਤਾਂ 84 ਜਨਮ ਕਿਵੇਂ ਲੈਂਦੇ ਹੋ - ਇਹ 84 ਜਨਮਾਂ ਦੀ ਕਹਾਣੀ ਬੁੱਧੀ
ਵਿੱਚ ਰਹਿਣੀ ਚਾਹੀਦੀ। ਇਹ ਬੁੱਧੀ ਵਿੱਚ ਰਹੇ ਤਾਂ ਵੀ ਚੱਕਰਵਰਤੀ ਰਾਜਾ ਬਣ ਸਕਦੇ ਹੋ। ਇਹ ਹੈ ਗਿਆਨ।
ਬਾਕੀ ਯੋਗ ਨਾਲ ਹੀ ਪਾਪ ਕੱਟਦੇ ਹਨ। ਸਾਰੇ ਦਿਨ ਦਾ ਪੋਤਾਮੇਲ ਕੱਢੋ। ਯਾਦ ਨਹੀਂ ਕਰੋਗੇ ਤਾਂ
ਪੋਤਾਮੇਲ ਵੀ ਕੀ ਨਿਕਲੇਗਾ! ਸਾਰੇ ਦਿਨ ਵਿੱਚ ਕੀ - ਕੀ ਕੀਤਾ - ਇਹ ਤਾਂ ਯਾਦ ਰਹਿੰਦਾ ਹੈ ਨਾ। ਇਵੇਂ
ਵੀ ਮਨੁੱਖ ਹਨ, ਆਪਣਾ ਪੋਤਾਮੇਲ ਕਢਦੇ ਹਨ - ਕਿੰਨੇ ਸ਼ਾਸਤ੍ਰ ਪੜ੍ਹੇ, ਕਿੰਨਾ ਪੁੰਨ ਕੀਤਾ? ਤੁਸੀਂ
ਕਹੋਗੇ- ਕਿੰਨਾ ਸਮੇਂ ਯਾਦ ਕੀਤਾ? ਤੁਸੀਂ ਤਾਂ ਕਹੋਗੇ - ਕਿੰਨਾ ਖੁਸ਼ੀ ਵਿੱਚ ਆਕੇ ਬਾਪ ਦਾ ਪਰਿਚੈ
ਦਿੱਤਾ?
ਬਾਪ ਦੁਆਰਾ ਜੋ ਪੁਆਇੰਟ
ਮਿਲੀ ਹੈ, ਉਸਦਾ ਘੜੀ - ਘੜੀ ਮੰਥਨ ਕਰੋ। ਜੋ ਗਿਆਨ ਮਿਲਿਆ ਹੈ ਉਸਨੂੰ ਬੁੱਧੀ ਵਿੱਚ ਯਾਦ ਰੱਖੋ,
ਰੋਜ਼ ਮੁਰਲੀ ਪੜ੍ਹੋ। ਉਹ ਵੀ ਬਹੁਤ ਚੰਗਾ ਹੈ। ਮੁਰਲੀ ਵਿੱਚ ਜੋ ਪੁਆਇੰਟਸ ਹਨ ਉਨ੍ਹਾਂ ਦਾ ਘੜੀ - ਘੜੀ
ਮੰਥਨ ਕਰਨਾ ਚਾਹੀਦਾ। ਇੱਥੇ ਰਹਿਣ ਨਾਲ ਵੀ ਬਾਹਰ ਵਿਲਾਇਤ ਵਿੱਚ ਰਹਿਣ ਵਾਲੇ ਜ਼ਿਆਦਾ ਯਾਦ ਵਿੱਚ
ਰਹਿੰਦੇ ਹਨ। ਕਿੰਨੀ ਬੰਧੇਲੀਆਂ ਹਨ, ਬਾਬਾ ਨੂੰ ਕਦੀ ਵੇਖਿਆ ਵੀ ਨਹੀਂ ਹੈ, ਯਾਦ ਕਿੰਨਾ ਕਰਦੀਆਂ ਹਨ,
ਨਸ਼ਾ ਚੜ੍ਹਿਆ ਰਹਿੰਦਾ ਹੈ। ਘਰ ਬੈਠੇ ਸ਼ਾਖਸ਼ਤਕਾਰ ਹੁੰਦਾ ਹੈ ਜਾਂ ਅਨਾਯਾਸ ਸੁਣਦੇ - ਸੁਣਦੇ ਨਿਸ਼ਚੈ
ਹੋ ਜਾਂਦਾ ਹੈ।
ਤਾਂ ਬਾਪ ਕਹਿੰਦੇ ਹਨ
ਅੰਦਰ ਵਿੱਚ ਆਪਣੀ ਜਾਂਚ ਕਰਦੇ ਰਹੋ ਕਿ ਅਸੀਂ ਕਿੰਨਾ ਉੱਚ ਪਦ ਪਾਵਾਂਗੇ? ਸਾਡੀ ਚਲਨ ਕਿਹੋ ਜਿਹੀ
ਹੈ? ਕੋਈ ਖਾਨ - ਪਾਨ ਦੀ ਲਾਲਚ ਤਾਂ ਨਹੀਂ ਹੈ? ਕੋਈ ਆਦਤ ਨਹੀਂ ਰਹਿਣੀ ਚਾਹੀਦੀ। ਮੂਲ ਗੱਲ ਹੈ
ਅਵਿੱਭਚਾਰੀ ਯਾਦ ਵਿੱਚ ਰਹਿਣਾ। ਦਿਲ ਤੋਂ ਪੁੱਛੋ - ਅਸੀਂ ਕਿਸ ਨੂੰ ਯਾਦ ਕਰਦਾ ਹਾਂ? ਕਿੰਨਾ ਵਕ਼ਤ
ਦੂਜਿਆਂ ਨੂੰ ਯਾਦ ਕਰਦਾ ਹਾਂ? ਨਾਲੇਜ਼ ਵੀ ਧਾਰਨ ਕਰਨੀ ਹੈ, ਪਾਪ ਵੀ ਕੱਟਣੇ ਹਨ। ਕਿਸੇ - ਕਿਸੇ ਨੇ
ਇਵੇਂ ਪਾਪ ਕੀਤੇ ਹਨ ਜੋ ਗੱਲ ਨਾ ਪੁੱਛੋ। ਭਗਵਾਨ ਕਹਿੰਦੇ ਹਨ ਇਹ ਕਰੋ ਪਰ ਕਹਿ ਦਿੰਦੇ ਹਨ ਪਰਵਸ਼
ਹਾਂ ਮਤਲਬ ਮਾਇਆ ਦੇ ਵਸ਼ ਹਾਂ। ਅੱਛਾ, ਮਾਇਆ ਦੇ ਵਸ਼ ਹੀ ਰਹੋ। ਤੁਹਾਨੂੰ ਜਾਂ ਤਾਂ ਸ਼੍ਰੀਮਤ ਤੇ ਚੱਲਣਾ
ਹੈ ਜਾਂ ਤਾਂ ਆਪਣੀ ਮਤ ਤੇ। ਵੇਖਣਾ ਹੈ ਇਸ ਹਾਲਤ ਵਿੱਚ ਅਸੀਂ ਕਿੱਥੇ ਤੱਕ ਪਾਸ ਹੋਵਾਂਗੇ? ਕੀ ਪਦ
ਪਾਵਾਂਗੇ? 21 ਜਨਮ ਦਾ ਘਾਟਾ ਪੈ ਜਾਂਦਾ ਹੈ। ਜਦੋ ਕਰਮਾਤੀਤ ਅਵਸਥਾ ਹੋ ਜਾਵੇਗੀ ਤਾਂ ਫ਼ੇਰ ਦੇਹ -
ਅਭਿਮਾਨ ਦਾ ਨਾਮ ਨਹੀਂ ਹੋਵੇਗਾ ਇਸਲਈ ਕਿਹਾ ਜਾਂਦਾ ਹੈ ਦੇਹੀ - ਅਭਿਮਾਨੀ ਬਣੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ । ਰੂਹਾਨੀ ਬਾਪ ਦੀ
ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕੋਈ ਵੀ ਫਰਜ਼
ਇਵੇਂ ਨਹੀਂ ਕਰਨਾ ਹੈ ਜਿਸ ਨਾਲ ਯੱਗ ਪਿਤਾ ਦੀ ਨਿੰਦਾ ਹੋਵੇ। ਬਾਪ ਦੁਆਰਾ ਜੋ ਰਾਈਟਿਅਸ ਬੁੱਧੀ ਮਿਲੀ
ਹੈ ਉਸ ਬੁੱਧੀ ਨਾਲ ਚੰਗੇ ਕਰਮ ਕਰਨੇ ਹਨ। ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ।
2. ਇੱਕ - ਦੋ ਉਲਟਾ -
ਸੁਲਟਾ ਸਮਾਚਾਰ ਨਹੀਂ ਪੁੱਛਣਾ ਹੈ, ਆਪਸ ਵਿੱਚ ਗਿਆਨ ਦੀਆਂ ਹੀ ਗੱਲਾਂ ਕਰਨੀਆਂ ਹਨ। ਝੂਠ, ਸ਼ੈਤਾਨੀ,
ਘਰ ਫ਼ਿਟਾਨ ਵਾਲੀਆਂ ਗੱਲਾਂ ਇਹ ਸਭ ਛੱਡ ਮੁੱਖ ਤੋਂ ਸਦੈਵ ਰਤਨ ਕੱਢਣੇ ਹਨ। ਇਵਿਲ ਗੱਲਾਂ ਨਾ ਸੁਣਨੀਆਂ
ਹਨ, ਨਾ ਸੁਣਾਉਂਣੀਆਂ ਹਨ।
ਵਰਦਾਨ:-
ਪੰਜ ਵਿਕਾਰ ਰੂਪੀ ਦੁਸ਼ਮਣ ਨੂੰ ਪ੍ਰਵਰਤਿਤ ਕਰ ਸਹਿਯੋਗੀ ਬਣਾਉਣ ਵਾਲੇ ਮਾਇਆਜਿੱਤ ਜਗਤਜਿੱਤ ਭਵ।
ਵਿਜੇਈ ਦੁਸ਼ਮਣ ਦਾ ਰੂਪ
ਪਰਿਵਰਤਿਤ ਜਰੂਰ ਕਰਦਾ ਹੈ। ਤਾਂ ਤੁਸੀਂ ਵਿਕਾਰਾਂ ਰੂਪੀ ਦੁਸ਼ਮਣ ਨੂੰ ਪਰਿਵਰਤਨ ਕਰ ਸਹਿਯੋਗੀ
ਸਵਰੂਪ ਬਣਾ ਦਵੋ ਜਿਸ ਨਾਲ ਉਹ ਸਦਾ ਤੁਹਾਨੂੰ ਸਲਾਮ ਕਰਦੇ ਰਹਿਣਗੇ। ਕਾਮ ਵਿਕਾਰ ਨੂੰ ਸ਼ੁਭ ਕਾਮਨਾ
ਦੇ ਰੂਪ ਵਿਚ ਕ੍ਰੋਧ ਨੂੰ ਰੂਹਾਨੀ ਖੁਮਾਰੀ ਦੇ ਰੂਪ ਵਿਚ, ਲੋਭ ਨੂੰ ਅਨਾਸਕਤ ਵ੍ਰਿਤੀ ਦੇ ਰੂਪ ਵਿਚ,
ਮੋਹ ਨੂੰ ਸਨੇਹ ਦੇ ਰੂਪ ਵਿਚ ਅਤੇ ਦੇਹਅਭਿਮਾਨ ਨੂੰ ਸਵਅਭਿਮਾਨ ਦੇ ਰੂਪ ਵਿਚ ਪ੍ਰਵਰਤਿਤ ਕਰ ਦਵੋ
ਤਾਂ ਮਾਇਆਜਿੱਤ ਜਗਤਜਿੱਤ ਬਣ ਜਾਵੋਗੇ।
ਸਲੋਗਨ:-
ਰਾਇਲ ਗੋਲਡ ਵਿਚ
ਮੇਰਾਪਨ ਹੀ ਅਲਾਵਾਂ ਹਨ, ਜੋ ਵੈਲਯੂ ਨੂੰ ਘਟ ਕਰ ਦਿੰਦਾ ਹੈ ਇਸਲਈ ਮੇਰੇਪਨ ਨੂੰ ਸਮਾਪਤ ਕਰੋ।
ਅਵਿਅਕਤ ਇਸ਼ਾਰੇ -
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੈਈ ਬਣੋ
ਕਦੇ ਕਿਸੇ ਕੰਮ ਵਿਚ ਜਾਂ
ਸੇਵਾ ਵਿਚ ਜਦੋਂ ਇਕੱਲੇ ਅਨੁਭਵ ਕਰਦੇ ਹੋ ਤਾਂ ਥੱਕ ਜਾਂਦੇ ਹੋ। ਫਿਰ ਦੋ ਬਾਹਵਾਂ ਵਾਲਿਆਂ ਨੂੰ ਸਾਥੀ
ਬਣਾ ਲੈਂਦੇ ਹੋ, ਹਜਾਰ ਬਾਹਵਾਂ ਵਾਲੇ ਨੂੰ ਭੁੱਲ ਜਾਂਦੇ ਹੋ। ਜਦੋਂ ਹਜਾਰ ਬਾਹਵਾਂ ਵਾਲਾ ਆਪਣਾ
ਪਰਮਧਾਮ ਘਰ ਛੱਡ ਕੇ ਤੁਹਾਨੂੰ ਸਾਥ ਦੇਣ ਲਈ ਆਇਆ ਹੈ ਤਾਂ ਉਸ ਨੂੰ ਆਪਣੇ ਨਾਲ ਕੰਮਬਾਇਡ ਕਿਉਂ ਨਹੀਂ
ਰੱਖਦੇ! ਸਦਾ ਬੁੱਧੀ ਤੋਂ ਕੰਮਬਾਇਡ ਰਹੋ ਤਾਂ ਸਹਿਯੋਗ ਮਿਲਦਾ ਰਹੇਗਾ।