17.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :-ਇਹ
ਰੂਹਾਨੀ ਹਸਪਤਾਲ ਤੁਹਾਨੂੰ ਅੱਧਾਕਲਪ ਦੇ ਲਈ ਐਵਰਹੈਲਦੀ ਬਣਾਉਣ ਵਾਲੀ ਹੈ, ਇੱਥੇ ਤੁਸੀਂ ਦੇਹੀ -
ਅਭਿਮਾਨੀ ਹੋਕੇ ਬੈਠੋ"
ਪ੍ਰਸ਼ਨ:-
ਧੰਦਾ ਆਦਿ ਕਰਦੇ
ਵੀ ਕਿਹੜਾ ਡਾਇਰੈਕਸ਼ਨ ਬੁੱਧੀ ਵਿਚ ਯਾਦ ਰਹਿਣਾ ਚਾਹੀਦਾ ਹੈ?
ਉੱਤਰ:-
ਬਾਪ ਦਾ
ਡਾਇਰੈਕਸ਼ਨ ਹੈ ਤੁਸੀਂ ਕਿਸੇ ਸਾਕਾਰ ਜਾਂ ਆਕਾਰ ਨੂੰ ਯਾਦ ਨਹੀਂ ਕਰੋ। ਇੱਕ ਬਾਪ ਦੀ ਯਾਦ ਰਹੇ ਤਾਂ
ਵਿਕਰਮ ਵਿਨਾਸ਼ ਹੋਣ। ਇਸ ਦੇ ਵਿਚ ਕੋਈ ਇਹ ਨਹੀਂ ਕਹਿ ਸਕਦਾ ਕਿ ਫੁਰਸਤ ਨਹੀਂ। ਸਭ ਕੁਝ ਕਰਦੇ ਵੀ
ਯਾਦ ਵਿੱਚ ਰਹਿ ਸਕਦੇ ਹੋ।
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਬਾਪ ਦਾ ਗੁਡਮੋਰਨਿੰਗ। ਗੁਡਮੋਰਨਿੰਗ ਦੇ ਬਾਦ ਬੱਚਿਆਂ
ਨੂੰ ਕਿਹਾ ਜਾਂਦਾ ਹੈ ਬਾਪ ਨੂੰ ਯਾਦ ਕਰੋ। ਬੁਲਾਉਂਦੇ ਵੀ ਹਨ - ਹੇ ਪਤਿਤ - ਪਾਵਨ ਆਕੇ ਪਾਵਨ ਬਣਾਓ
ਤਾਂ ਬਾਪ ਪਹਿਲੇ - ਪਹਿਲੇ ਹੀ ਕਹਿੰਦੇ ਹਨ - ਰੂਹਾਨੀ ਬਾਪ ਨੂੰ ਯਾਦ ਕਰੋ। ਰੂਹਾਨੀ ਬਾਪ ਤਾਂ ਸਭਦਾ
ਇੱਕ ਹੀ ਹੈ। ਫ਼ਾਦਰ ਨੂੰ ਕਦੀ ਸਰਵਵਿਆਪੀ ਨਹੀਂ ਮੰਨਿਆ ਜਾਂਦਾ ਹੈ। ਤਾਂ ਜਿਨਾਂ ਹੋ ਸਕੇ ਬੱਚੇ ਪਹਿਲੇ
- ਪਹਿਲੇ ਬਾਪ ਨੂੰ ਯਾਦ ਕਰੋ, ਕਿਸੇ ਵੀ ਸਾਕਾਰ ਜਾਂ ਆਕਾਰ ਨੂੰ ਯਾਦ ਨਹੀਂ ਕਰੋ, ਸਿਵਾਏ ਇੱਕ ਬਾਪ
ਦੇ। ਇਹ ਤਾਂ ਬਿਲਕੁਲ ਸਹਿਜ ਹੈ ਨਾ। ਮਨੁੱਖ ਕਹਿੰਦੇ ਹਨ ਅਸੀਂ ਬਿਜ਼ੀ ਰਹਿੰਦੇ ਹਾਂ, ਫ਼ੁਰਸਤ ਨਹੀਂ।
ਪਰ ਇਸ ਵਿੱਚ ਤਾਂ ਫ਼ੁਰਸਤ ਸਦੈਵ ਹੈ। ਬਾਪ ਯੁਕਤੀ ਦੱਸਦੇ ਹਨ ਇਹ ਵੀ ਜਾਣਦੇ ਹੋ ਬਾਪ ਨੂੰ ਯਾਦ ਕਰਨ
ਨਾਲ ਹੀ ਸਾਡੇ ਪਾਪ ਭਸਮ ਹੋਣਗੇ। ਮੁੱਖ ਗੱਲ ਹੈ ਇਹ। ਧੰਧੇ ਆਦਿ ਦੀ ਕੋਈ ਮਨਾ ਨਹੀਂ ਹੈ। ਉਹ ਸਭ
ਕਰਦੇ ਹੋਏ ਸਿਰਫ਼ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣ। ਇਹ ਤਾਂ ਸਮਝਦੇ ਹਨ ਅਸੀਂ ਪਤਿਤ
ਹਾਂ, ਸਾਧੂ - ਸੰਤ ਰਿਸ਼ੀ - ਮੁਨੀ ਆਦਿ ਸਭ ਸਾਧਨਾ ਕਰਦੇ ਹਨ। ਸਾਧਨਾ ਕੀਤੀ ਜਾਂਦੀ ਹੈ ਭਗਵਾਨ ਨੂੰ
ਮਿਲਣ ਦੀ। ਉਹ ਜਦੋ ਤੱਕ ਉਨ੍ਹਾਂ ਦਾ ਪਰਿਚੈ ਨਾ ਹੋਵੇ ਉਦੋਂ ਤੱਕ ਤਾਂ ਮਿਲ ਨਹੀਂ ਸਕਦੇ। ਤੁਸੀਂ
ਜਾਣਦੇ ਹੋ ਬਾਪ ਦਾ ਪਰਿਚੈ ਦੁਨੀਆਂ ਵਿੱਚ ਕਿਸੇ ਨੂੰ ਵੀ ਨਹੀਂ ਹੈ। ਦੇਹ ਦਾ ਪਰਿਚੈ ਤਾਂ ਸਭਨੂੰ
ਹੈ। ਵੱਡੀ ਚੀਜ਼ ਦਾ ਪਰਿਚੈ ਝੱਟ ਹੋ ਜਾਂਦਾ ਹੈ। ਆਤਮਾ ਦਾ ਪਰਿਚੈ ਤਾਂ ਜਦੋ ਬਾਪ ਆਵੇ ਉਦੋਂ ਸਮਝਾਵੇ।
ਆਤਮਾ ਅਤੇ ਸ਼ਰੀਰ ਦੋ ਚੀਜ਼ਾਂ ਹਨ। ਆਤਮਾ ਇੱਕ ਸਟਾਰ ਹੈ ਅਤੇ ਬਹੁਤ ਸੂਖਸ਼ਮ ਹੈ। ਉਨ੍ਹਾਂ ਨੂੰ ਕੋਈ
ਵੇਖ ਨਹੀਂ ਸਕਦੇ। ਤਾਂ ਇੱਥੇ ਜਦੋ ਆਕੇ ਬੈਠਦੇ ਹੋ ਤਾਂ ਦੇਹੀ - ਅਭਿਮਾਨੀ ਹੋਕੇ ਬੈਠਣਾ ਹੈ। ਇਹ ਵੀ
ਇੱਕ ਹਸਪਤਾਲ ਹੈ ਨਾ - ਅੱਧਾਕਲਪ ਦੇ ਲਈ ਐਵਰਹੈਲਦੀ ਹੋਣ ਦੀ। ਆਤਮਾ ਤਾਂ ਹੈ ਅਵਿਨਾਸ਼ੀ, ਕਦੀ ਵਿਨਾਸ਼
ਨਹੀਂ ਹੁੰਦੀ। ਆਤਮਾ ਦਾ ਹੀ ਸਾਰਾ ਪਾਰ੍ਟ ਹੈ। ਆਤਮਾ ਕਹਿੰਦੀ ਹੈ ਮੈਂ ਕਦੀ ਵਿਨਾਸ਼ ਨੂੰ ਨਹੀਂ
ਪਾਉਂਦੀ ਹਾਂ। ਇੰਨੀ ਸਭ ਆਤਮਾਵਾਂ ਅਵਿਨਾਸ਼ੀ ਹਨ। ਸ਼ਰੀਰ ਹੈ ਵਿਨਾਸ਼ੀ। ਹੁਣ ਤੁਹਾਡੀ ਬੁੱਧੀ ਵਿੱਚ ਇਹ
ਬੈਠਾ ਹੋਇਆ ਹੈ ਕਿ ਅਸੀਂ ਆਤਮਾ ਅਵਿਨਾਸ਼ੀ ਹਾਂ। ਅਸੀਂ 84 ਜਨਮ ਲੈਂਦੇ ਹਾਂ, ਇਹ ਡਰਾਮਾ ਹੈ। ਇਸ
ਵਿੱਚ ਧਰਮ ਸ੍ਥਾਪਕ ਕਿਹੜੇ - ਕਿਹੜੇ ਕਦੋਂ ਆਉਂਦੇ ਹਨ, ਕਿੰਨੇ ਜਨਮ ਲੈਂਦੇ ਹੋਣਗੇ, ਇਹ ਤਾਂ ਜਾਣਦੇ
ਹੋ। 84 ਜਨਮ ਜੋ ਗਾਏ ਜਾਂਦੇ ਹਨ ਜ਼ਰੂਰ ਕਿਸੇ ਇੱਕ ਧਰਮ ਦੇ ਹੋਣਗੇ। ਸਭ ਦੇ ਤਾਂ ਹੋ ਨਾ ਸੱਕਣ। ਸਭ
ਧਰਮ ਇਕੱਠੇ ਤਾਂ ਆਉਂਦੇ ਨਹੀਂ। ਅਸੀਂ ਦੂਜਿਆਂ ਦਾ ਹਿਸਾਬ ਕਿਉਂ ਬੈਠ ਕੱਢੀਏ? ਜਾਣਦੇ ਹਨ ਫਲਾਣੇ -
ਫਲਾਣੇ ਵਕ਼ਤ ਤੇ ਧਰਮ ਸਥਾਪਨਾ ਕਰਨ ਆਉਂਦੇ ਹਨ। ਉਸਦੀ ਫ਼ੇਰ ਵ੍ਰਿਧੀ ਹੁੰਦੀ ਹੈ। ਸਭ ਸਤੋਪ੍ਰਧਾਨ
ਤੋਂ ਤਮੋਪ੍ਰਧਾਨ ਤਾਂ ਹੋਣੇ ਹੀ ਹਨ। ਦੁਨੀਆਂ ਜਦੋ ਤਮੋਪ੍ਰਧਾਨ ਹੁੰਦੀ ਹੈ ਉਦੋਂ ਫ਼ੇਰ ਬਾਪ ਆਕੇ
ਸਤੋਪ੍ਰਧਾਨ ਸਤਿਯੁਗ ਬਣਾਉਂਦੇ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਭਾਰਤਵਾਸੀ ਹੀ ਫ਼ੇਰ ਨਵੀਂ
ਦੁਨੀਆਂ ਵਿੱਚ ਆਕੇ ਰਾਜ ਕਰਾਂਗੇ, ਹੋਰ ਕੋਈ ਧਰਮ ਨਹੀਂ ਹੋਵੇਗਾ। ਤੁਸੀਂ ਬੱਚਿਆਂ ਵਿੱਚ ਵੀ ਜਿਨ੍ਹਾਂ
ਨੇ ਉੱਚ ਮਰਤਬਾ ਲੈਣਾ ਹੈ ਉਹ ਜ਼ਿਆਦਾ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਦੇ ਹਨ ਅਤੇ ਸਮਾਚਾਰ ਵੀ
ਲਿਖਦੇ ਹਨ ਕਿ ਬਾਬਾ ਅਸੀਂ ਇਨ੍ਹਾਂ ਵਕ਼ਤ ਯਾਦ ਵਿੱਚ ਰਹਿੰਦਾ ਹਾਂ। ਕਈ ਤਾਂ ਪੂਰਾ ਸਮਾਚਾਰ ਲੱਜਾ
ਦੇ ਮਾਰੇ ਦਿੰਦੇ ਨਹੀਂ। ਸਮਝਦੇ ਹਨ ਬਾਬਾ ਕੀ ਕਹਿਣਗੇ। ਪਰ ਪਤਾ ਤਾਂ ਪੈਂਦਾ ਹੈ ਨਾ। ਸਕੂਲ ਵਿੱਚ
ਟੀਚਰ ਸਟੂਡੈਂਟਸ ਨੂੰ ਕਹਿਣਗੇ ਨਾ ਕਿ ਤੁਸੀਂ ਜੇਕਰ ਪੜ੍ਹੋਗੇ ਨਹੀਂ ਤਾਂ ਫੇਲ ਹੋ ਜਾਵੋਗੇ। ਲੌਕਿਕ
ਮਾਂ - ਬਾਪ ਵੀ ਬੱਚੇ ਦੀ ਪੜ੍ਹਾਈ ਤੋਂ ਸਮਝ ਜਾਂਦੇ ਹਨ, ਇਹ ਤਾਂ ਬਹੁਤ ਵੱਡਾ ਸਕੂਲ ਹੈ। ਇੱਥੇ ਤਾਂ
ਨੰਬਰਵਾਰ ਬਿਠਾਇਆ ਨਹੀਂ ਜਾਂਦਾ ਹੈ। ਬੁੱਧੀ ਨਾਲ ਸਮਝਾਇਆ ਜਾਂਦਾ ਹੈ, ਨੰਬਰਵਾਰ ਤਾਂ ਹੁੰਦੇ ਹੀ ਹਨ
ਨਾ। ਹੁਣ ਬਾਬਾ ਚੰਗੇ - ਚੰਗੇ ਬੱਚਿਆਂ ਨੂੰ ਕਿੱਥੇ ਭੇਜ ਦਿੰਦੇ ਹਨ, ਉਹ ਫ਼ੇਰ ਚਲੇ ਜਾਂਦੇ ਹਨ ਤਾਂ
ਦੂਜੇ ਲਿਖਦੇ ਹਨ ਸਾਨੂੰ ਮਹਾਰਥੀ ਚਾਹੀਦੇ, ਤਾਂ ਜ਼ਰੂਰ ਸਮਝਦੇ ਹਨ ਉਹ ਸਾਡੇ ਤੋਂ ਹੁਸ਼ਿਆਰ
ਨਾਮੀਗ੍ਰਾਮੀ ਹਨ। ਨੰਬਰਵਾਰ ਤਾਂ ਹੁੰਦੇ ਹਨ ਨਾ। ਪ੍ਰਦਰਸ਼ਨੀ ਵਿੱਚ ਵੀ ਅਨੇਕ ਪ੍ਰਕਾਰ ਦੇ ਆਉਂਦੇ ਹਨ
ਤਾਂ ਗਾਇਡਸ ਵੀ ਖੜੇ ਰਹਿਣੇ ਚਾਹੀਦੇ ਜਾਂਚ ਕਰਨ ਦੇ ਲਈ। ਰਿਸੀਵ ਕਰਨ ਵਾਲੇ ਤਾਂ ਜਾਣਦੇ ਹਨ ਇਹ ਕਿਸ
ਪ੍ਰਕਾਰ ਦਾ ਆਦਮੀ ਹੈ। ਤਾਂ ਉਨ੍ਹਾਂ ਨੂੰ ਫ਼ੇਰ ਇਸ਼ਾਰਾ ਕਰਨਾ ਚਾਹੀਦਾ ਕਿ ਇਨ੍ਹਾਂ ਨੂੰ ਤੁਸੀਂ
ਸਮਝਾਓ। ਤੁਸੀਂ ਵੀ ਸਮਝ ਸਕਦੇ ਹੋ ਫ਼ਸਟ ਗ੍ਰੇਡ, ਸੈਕਿੰਡ ਗ੍ਰੇਡ ਹਨ, ਥਰਡ ਗ੍ਰੇਡ ਸਭ ਹਨ। ਉੱਥੇ
ਤਾਂ ਸਭਦੀ ਸਰਵਿਸ ਕਰਨੀ ਹੀ ਹੈ। ਕੋਈ ਵੱਡਾ ਆਦਮੀ ਹੈ ਤਾਂ ਜ਼ਰੂਰ ਵੱਡੇ ਆਦਮੀ ਦੀ ਖਾਤਿਰੀ ਤਾਂ ਸਭ
ਕਰਦੇ ਹੀ ਹਨ। ਇਹ ਕ਼ਾਇਦਾ ਹੈ। ਬਾਪ ਜਾਂ ਟੀਚਰ ਬੱਚਿਆਂ ਦੀ ਕਲਾਸ ਵਿੱਚ ਮਹਿਮਾ ਕਰਦੇ ਹਨ, ਇਹ ਵੀ
ਸਭਤੋਂ ਵੱਡੀ ਖਾਤਿਰੀ ਹੈ। ਨਾਮ ਕੱਢਣ ਵਾਲੇ ਬੱਚਿਆਂ ਦੀ ਮਹਿਮਾ ਜਾਂ ਖਾਤਿਰੀ ਕੀਤੀ ਜਾਂਦੀ ਹੈ। ਇਹ
ਫਲਾਣਾ ਧਨਵਾਨ ਹੈ, ਰਿਲਿਜ਼ਿਅਸ ਮਾਇੰਡ ਹੈ, ਇਹ ਵੀ ਖਾਤਿਰੀ ਹੈ ਨਾ। ਹੁਣ ਤੁਸੀਂ ਇਹ ਜਾਣਦੇ ਹੋ ਉੱਚ
ਤੇ ਉੱਚ ਭਗਵਾਨ ਹੈ। ਕਹਿੰਦੇ ਵੀ ਹਨ ਬਰੋਬਰ ਉੱਚ ਤੇ ਉੱਚ ਹੈ, ਪਰ ਫ਼ੇਰ ਬੋਲੋ ਉਨ੍ਹਾਂ ਦੀ
ਬਾਇਓਗ੍ਰਾਫੀ ਦੱਸੋ ਤਾਂ ਕਹਿ ਦੇਣਗੇ ਸਰਵਵਿਆਪੀ ਹੈ। ਬਸ ਇੱਕਦਮ ਥੱਲੇ ਕਰ ਦਿੰਦੇ ਹਨ। ਹੁਣ ਤੁਸੀਂ
ਸਮਝ ਸਕਦੇ ਹੋ ਸਭ ਤੋਂ ਉੱਚ ਤੇ ਉੱਚ ਹੈ ਭਗਵਾਨ, ਉਹ ਹੈ ਮੂਲਵਤਨ ਵਾਸੀ। ਸੂਖਸ਼ਮਵਤਨ ਵਿੱਚ ਹਨ ਦੇਵਤਾ।
ਇੱਥੇ ਰਹਿੰਦੇ ਹਨ ਮਨੁੱਖ। ਤਾਂ ਉੱਚ ਤੇ ਉੱਚ ਭਗਵਾਨ ਉਹ ਨਿਰਾਕਾਰ ਠਹਿਰਿਆ।
ਹੁਣ ਤੁਸੀਂ ਜਾਣਦੇ ਹੋ
ਅਸੀਂ ਜੋ ਹੀਰੇ ਮਿਸਲ ਸੀ ਉਹ ਫ਼ੇਰ ਕੌੜੀ ਮਿਸਲ ਬਣ ਪਏ ਹਾਂ ਫ਼ੇਰ ਭਗਵਾਨ ਨੂੰ ਆਪਣੇ ਤੋਂ ਵੀ ਜ਼ਿਆਦਾ
ਥੱਲੇ ਲੈ ਗਏ ਹਨ। ਪਛਾਣਦੇ ਹੀ ਨਹੀਂ ਹਨ। ਤੁਸੀਂ ਭਾਰਤਵਾਸੀਆਂ ਨੂੰ ਹੀ ਪਛਾਣ ਮਿਲਦੀ ਹੈ ਫ਼ੇਰ ਪਛਾਣ
ਘੱਟ ਹੋ ਜਾਂਦੀ ਹੈ। ਹੁਣ ਤੁਸੀਂ ਬਾਪ ਦੀ ਪਛਾਣ ਸਭਨੂੰ ਦਿੰਦੇ ਜਾਂਦੇ ਹੋ। ਢੇਰਾਂ ਨੂੰ ਬਾਪ ਦੀ
ਪਛਾਣ ਮਿਲੇਗੀ। ਤੁਹਾਡਾ ਮੁੱਖ ਚਿੱਤਰ ਹੈ ਹੀ ਤ੍ਰਿਮੂਰਤੀ, ਗੋਲਾ, ਝਾੜ। ਇਨ੍ਹਾਂ ਵਿੱਚ ਕਿੰਨੀ
ਰੋਸ਼ਨੀ ਹੈ। ਇਹ ਤਾਂ ਕੋਈ ਵੀ ਕਹਿਣਗੇ ਇਹ ਲਕਸ਼ਮੀ - ਨਾਰਾਇਣ ਸਤਿਯੁਗ ਦੇ ਮਾਲਿਕ ਸਨ। ਅੱਛਾ,
ਸਤਿਯੁਗ ਦੇ ਪਹਿਲੇ ਕੀ ਸੀ? ਇਹ ਵੀ ਹੁਣ ਤੁਸੀਂ ਜਾਣਦੇ ਹੋ। ਹੁਣ ਹੈ ਕਲਯੁਗ ਦਾ ਅੰਤ ਅਤੇ ਹੈ ਵੀ
ਪ੍ਰਜਾ ਦਾ ਪ੍ਰਜਾ ਉਪਰ ਰਾਜ। ਹਾਲੇ ਰਾਜਾਈ ਤਾਂ ਹੈ ਨਹੀਂ ਕਿੰਨਾ ਫਰਕ ਹੈ। ਸਤਿਯੁਗ ਦੇ ਆਦਿ ਵਿੱਚ
ਰਾਜੇ ਸਨ ਅਤੇ ਹੁਣ ਕਲਯੁਗ ਵਿੱਚ ਵੀ ਰਾਜੇ ਹਨ। ਭਾਵੇਂ ਉਹ ਕੋਈ ਪਾਵਨ ਨਹੀਂ ਹਨ। ਪਰ ਕੋਈ ਪੈਸੇ ਦੇ
ਕੇ ਵੀ ਟਾਈਟਲ ਲੇ ਲੈਂਦੇ ਹਨ। ਮਹਾਰਾਜਾ ਤੇ ਕਈ ਹੈ ਨਹੀਂ ਟਾਈਟਲ ਖਰੀਦ ਕੇ ਲੈਂਦੇ ਹਨ। ਜਿਵੇਂ
ਪਟਿਆਲੇ ਦਾ ਮਹਾਰਾਜਾ, ਜੋਧਪੁਰ, ਬੀਕਾਨੇਰ ਦਾ ਮਹਾਰਾਜਾ... ਨਾਮ ਤੇ ਲੈਂਦੇ ਹਨ ਨਾ। ਇਹ ਨਾਮ
ਅਵਿਨਾਸ਼ੀ ਚੱਲਿਆ ਆਉਂਦਾ ਹੈ। ਪਹਿਲੇ ਪਵਿੱਤਰ ਮਹਾਰਾਜੇ ਸਨ, ਹੁਣ ਹਨ ਅਪਵਿੱਤਰ। ਰਾਜਾ, ਮਹਾਰਾਜਾ
ਅੱਖਰ ਚੱਲਿਆ ਆਉਂਦਾ ਹੈ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਕਹਾਂਗੇ ਇਹ ਸਤਿਯੁਗ ਦੇ ਮਾਲਿਕ ਸਨ,
ਕਿਸਨੇ ਰਾਜ ਲਿਆ? ਹੁਣ ਤੁਸੀਂ ਜਾਣਦੇ ਹੋ ਰਾਜਾਈ ਦੀ ਸਥਾਪਨਾ ਕਿਵ਼ੇਂ ਹੁੰਦੀ ਹੈ। ਬਾਪ ਕਹਿੰਦੇ ਹਨ
ਮੈਂ ਤੁਹਾਨੂੰ ਹੁਣ ਹੀ ਪੜ੍ਹਾਉਂਦਾ ਹਾਂ - 21 ਜਨਮਾਂ ਦੇ ਲਈ। ਉਹ ਤੇ ਪੜ੍ਹਕੇ ਇਸੇ ਜਨਮ ਦੇ ਲਈ
ਬੈਰਿਸਟਰ ਆਦਿ ਬਣਦੇ ਹਨ। ਤੁਸੀਂ ਹੁਣ ਪੜ੍ਹਕੇ ਭਵਿੱਖ ਵਿੱਚ ਮਹਾਰਾਜਾ - ਮਹਾਰਾਣੀ ਬਣਦੇ ਹੋ। ਡਰਾਮਾ
ਪਲਾਂਨ ਅਨੁਸਾਰ ਨਵੀਂ ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਹਾਲੇ ਹੈ ਪੁਰਾਣੀ ਦੁਨੀਆਂ। ਭਾਵੇਂ ਕਿੰਨੇ
ਵੀ ਚੰਗੇ - ਚੰਗੇ ਵੱਡੇ ਮਹਿਲ ਹਨ ਪਰ ਹੀਰੇ ਜਵਾਹਾਰਤ ਦੇ ਮਹਿਲ ਬਣਾਉਣ ਦੀ ਕਿਸੇ ਵਿੱਚ ਤਾਕਤ ਨਹੀਂ
ਹੈ। ਸਤਿਯੁਗ ਵਿੱਚ ਇਹ ਸਭ ਹੀਰੇ - ਜਵਾਹਰਤਾਂ ਦੇ ਮਹਿਲ ਬਣਾਉਂਦੇ ਹਨ ਨਾ। ਬਣਾਉਣ ਵਿੱਚ ਕੋਈ ਦੇਰ
ਥੋੜ੍ਹੀ ਨਾ ਲਗਦੀ ਹੈ। ਇੱਥੇ ਵੀ ਅਰਥ ਕੁਵੇਕ ਆਦਿ ਹੁੰਦੀ ਤਾਂ ਬਹੁਤ ਸਾਰੇ ਕਾਰੀਗਰ ਲਗਾ ਦਿੰਦੇ ਹਨ।
ਇੱਕ - ਦੋ ਵਰ੍ਹਿਆਂ ਵਿੱਚ ਸਾਰਾ ਸ਼ਹਿਰ ਖੜ੍ਹਾ ਕਰ ਦਿੰਦੇ ਹਨ। ਨਵੀਂ ਦਿੱਲੀ ਬਣਾਉਣ ਵਿੱਚ ਕਰਕੇ 8-
10 ਵਰ੍ਹੇ ਲੱਗੇ। ਪਰ ਇੱਥੇ ਦੇ ਲੇਬਰਜ ਅਤੇ ਉੱਥੇ ਦੇ ਲੇਬਰਜ ਵਿੱਚ ਫ਼ਰਕ ਤੇ ਰਹਿੰਦਾ ਹੈ ਨਾ।
ਅੱਜਕਲ ਤੇ ਨਵੀਆਂ - ਨਵੀਆਂ ਇਨਵੈਂਸ਼ਨ ਵੀ ਕੱਢਦੇ ਰਹਿੰਦੇ ਹਨ। ਮਕਾਨ ਬਣਾਉਣ ਦੀ ਸਾਇੰਸ ਦਾ ਵੀ ਜ਼ੋਰ
ਹੈ, ਸਭ ਕੁਝ ਤਿਆਰ ਮਿਲਦਾ ਹੈ, ਝੱਟ ਫਲੈਟ ਤਿਆਰ। ਬਹੁਤ ਜਲਦੀ - ਜਲਦੀ ਬਣਦੇ ਹਨ ਤਾਂ ਇਹ ਸਭ ਉੱਥੇ
ਕੰਮ ਵਿੱਚ ਤੇ ਆਉਂਦੇ ਹਨ ਨਾ। ਇਹ ਸਾਰੇ ਨਾਲ ਜਾਣੇ ਹਨ। ਸੰਸਕਾਰ ਤੇ ਰਹਿੰਦੇ ਹਨ ਨਾ। ਇਹ ਸਾਇੰਸ
ਦੇ ਸੰਸਕਾਰ ਵੀ ਚੱਲਣਗੇ। ਤਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ, ਪਾਵਨ ਬਣਨਾ ਹੈ ਤਾਂ ਬਾਪ
ਨੂੰ ਯਾਦ ਕਰੋ। ਬਾਪ ਵੀ ਗੁੱਡਮਾਰਨਿੰਗ ਕਰ ਫੇਰ ਸਿੱਖਿਆ ਦਿੰਦੇ ਹਨ। ਬੱਚੇ ਬਾਪ ਦੀ ਯਾਦ ਵਿੱਚ ਬੈਠੇ
ਹੋ? ਚੱਲਦੇ - ਫਿਰਦੇ ਬਾਪ ਨੂੰ ਯਾਦ ਕਰੋ ਕਿਉਂਕਿ ਜਨਮ - ਜਨਮਾਂਤ੍ਰ ਦਾ ਸਿਰ ਤੇ ਬੋਝਾ ਹੈ। ਪੌੜ੍ਹੀ
ਉਤਰਦੇ - ਉਤਰਦੇ 84 ਜਨਮ ਲੈਂਦੇ ਹਨ। ਹੁਣ ਫੇਰ ਇੱਕ ਜਨਮ ਵਿੱਚ ਚੜ੍ਹਦੀ ਕਲਾ ਹੁੰਦੀ ਹੈ। ਜਿਨਾਂ
ਬਾਪ ਨੂੰ ਯਾਦ ਕਰਦੇ ਰਹੋਗੇ ਉਤਨੀ ਖੁਸ਼ੀ ਵੀ ਹੋਵੇਗੀ, ਤਾਕਤ ਮਿਲੇਗੀ। ਬਹੁਤ ਬੱਚੇ ਹਨ ਜਿਨ੍ਹਾਂਨੂੰ
ਪਹਿਲੇ ਨੰਬਰ ਤੇ ਰੱਖਿਆ ਜਾਂਦਾ ਹੈ ਪਰ ਯਾਦ ਵਿੱਚ ਬਿਲਕੁਲ ਰਹਿੰਦੇ ਨਹੀਂ। ਭਾਵੇਂ ਗਿਆਨ ਵਿੱਚ
ਤਿੱਖੇ ਹਨ ਪਰ ਯਾਦ ਦੀ ਯਾਤਰਾ ਹੈ ਨਹੀਂ। ਬਾਪ ਤੇ ਬੱਚਿਆਂ ਦੀ ਮਹਿਮਾ ਕਰਦੇ ਹਨ। ਇਹ ਵੀ ਨੰਬਰਵਨ
ਵਿੱਚ ਹਨ ਤਾਂ ਜਰੂਰ ਮਿਹਨਤ ਵੀ ਕਰਦੇ ਹੋਣਗੇ ਨਾ। ਤੁਸੀਂ ਸਦਾ ਸਮਝੋ ਕਿ ਸ਼ਿਵਬਾਬਾ ਸਮਝਾਉਂਦੇ ਹਨ
ਤਾਂ ਬੁੱਧੀਯੋਗ ਉੱਥੇ ਲੱਗਾ ਰਹੇਗਾ। ਇਹ ਵੀ ਸਿੱਖਦਾ ਤੇ ਹੋਵੇਗਾ ਨਾ। ਫਿਰ ਵੀ ਕਹਿੰਦੇ ਹਨ ਬਾਬਾ
ਨੂੰ ਯਾਦ ਕਰੋ। ਕਿਸੇ ਨੂੰ ਵੀ ਸਮਝਾਉਣ ਦੇ ਲਈ ਚਿੱਤਰ ਹਨ। ਭਗਵਾਨ ਕਿਹਾ ਜਾਂਦਾ ਹੈ ਨਿਰਾਕਾਰ ਨੂੰ।
ਉਹ ਆਕੇ ਸ਼ਰੀਰ ਧਾਰਨ ਕਰਦੇ ਹਨ। ਇੱਕ ਭਗਵਾਨ ਦੇ ਬੱਚੇ ਸਭ ਆਤਮਾਵਾਂ ਭਰਾ - ਭਰਾ ਹਨ। ਹੁਣ ਇਸ ਸ਼ਰੀਰ
ਵਿੱਚ ਵਿਰਾਜਮਾਨ ਹਨ। ਸਾਰੇ ਅਕਾਲ ਮੂਰਤ ਹਨ। ਇਹ ਅਕਾਲਮੂਰਤ ਆਤਮਾ ਦਾ ਤਖ਼ਤ ਹੈ। ਅਕਾਲਤਖ਼ਤ ਹੋਰ ਕੋਈ
ਖਾਸ ਚੀਜ਼ ਨਹੀਂ ਹੈ। ਇਹ ਤਖ਼ਤ ਹੈ ਅਕਾਲਮੂਰਤ ਦਾ। ਭ੍ਰਿਕੁਟੀ ਵਿੱਚ ਆਤਮਾ ਵਿਰਾਜਮਾਨ ਹੁੰਦੀ ਹੈ,
ਇਸਨੂੰ ਕਿਹਾ ਜਾਂਦਾ ਹੈ ਅਕਾਲਤਖ਼ਤ। ਅਕਾਲਤਖ਼ਤ, ਅਕਾਲਮੂਰਤ ਦਾ। ਆਤਮਾਵਾਂ ਸਭ ਅਕਾਲ ਹਨ, ਕਿੰਨੀਆਂ
ਅਤਿ ਸੂਖਸ਼ਮ ਹਨ। ਬਾਪ ਤੇ ਨਿਰਾਕਾਰ ਹੈ। ਉਹ ਆਪਣਾ ਤਖ਼ਤ ਕਿਥੋਂ ਲਿਆਉਣ। ਬਾਪ ਕਹਿੰਦੇ ਹਨ ਮੇਰਾ ਵੀ
ਇਹ ਤਖਤ ਹੈ। ਮੈਂ ਆਕੇ ਇਸ ਤਖ਼ਤ ਦਾ ਲੋਣ ਲੈਂਦਾ ਹਾਂ। ਬ੍ਰਹਮਾ ਦੇ ਸਧਾਰਨ ਬੁੱਢੇ ਤਨ ਵਿੱਚ ਅਕਾਲ
ਤਖ਼ਤ ਤੇ ਆਕੇ ਬੈਠਦਾ ਹਾਂ। ਹੁਣ ਤੁਸੀਂ ਜਾਣ ਗਏ ਹੋ ਸਭ ਆਤਮਾਵਾਂ ਦਾ ਇਹ ਤਖ਼ਤ ਹੈ। ਮਨੁੱਖਾਂ ਦੀ ਹੀ
ਗੱਲ ਕੀਤੀ ਜਾਂਦੀ ਹੈ, ਜਾਨਵਰਾਂ ਦੀ ਤੇ ਗੱਲ ਨਹੀਂ। ਪਹਿਲੇ ਜੋ ਮਨੁੱਖ ਜਾਨਵਰਾਂ ਤੋਂ ਵੀ ਬਦਤਰ ਹੋ
ਗਏ ਹਨ, ਉਹ ਤਾਂ ਸੁਧਰਨ। ਕੋਈ ਜਾਨਵਰ ਦੀ ਗੱਲ ਪੁੱਛੇ, ਬੋਲੋ ਪਹਿਲੇ ਆਪਣਾ ਤੇ ਸੁਧਾਰ ਕਰੋ।
ਸਤਿਯੁਗ ਵਿੱਚ ਤੇ ਜਾਨਵਰ ਵੀ ਬੜੇ ਵਧੀਆ ਫਸਟਕਲਾਸ ਹੋਣਗੇ। ਕਿਚੜ੍ਹਾ ਆਦਿ ਕੁਝ ਵੀ ਨਹੀਂ ਹੋਵੇਗਾ।
ਕਿੰਗ ਦੇ ਮਹੱਲ ਵਿੱਚ ਕਬੂਤਰ ਆਦਿ ਦਾ ਕਿਚੜ੍ਹਾ ਹੋਵੇ ਤਾਂ ਦੰਡ ਪਾ ਦੇਵੇ। ਜ਼ਰਾ ਵੀ ਕਿਚੜ੍ਹਾ ਨਹੀਂ।
ਉੱਥੇ ਬੜੀ ਖ਼ਬਰਦਾਰੀ ਰਹਿੰਦੀ ਹੈ। ਪਹਿਰੇ ਤੇ ਰਹਿੰਦੇ ਹਨ, ਕਦੇ ਕੋਈ ਜਾਨਵਰ ਆਦਿ ਅੰਦਰ ਵੜ ਨਹੀਂ
ਸਕਦਾ। ਬੜੀ ਸਫ਼ਾਈ ਰਹਿੰਦੀ ਹੈ। ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਵੀ ਕਿੰਨੀ ਸਫ਼ਾਈ ਰਹਿੰਦੀ ਹੈ।
ਸੰਕਰ - ਪਾਰਵਤੀ ਦੇ ਮੰਦਿਰ ਵਿੱਚ ਕਬੂਤਰ ਵੀ ਵਿਖਾਉਂਦੇ ਹਨ। ਤਾਂ ਜਰੂਰ ਮੰਦਿਰ ਨੂੰ ਵੀ ਖ਼ਰਾਬ ਕਰਦੇ
ਹੋਣਗੇ। ਸ਼ਾਸਤਰਾਂ ਵਿੱਚ ਤੇ ਬਹੁਤ ਦੰਤ ਕਥਾਵਾਂ ਲਿਖ ਦਿੱਤੀਆਂ ਹਨ।
ਹੁਣ ਬਾਪ ਬੱਚਿਆਂ ਨੂੰ
ਸਮਝਾਉਂਦੇ ਹਨ, ਉਨ੍ਹਾਂ ਵਿੱਚ ਵੀ ਥੋੜ੍ਹੇ ਹਨ ਜੋ ਧਾਰਨਾ ਕਰ ਸਕਦੇ ਹਨ। ਬਾਕੀ ਤੇ ਕੁਝ ਨਹੀਂ ਸਮਝਦੇ।
ਬਾਪ ਬੱਚਿਆਂ ਨੂੰ ਕਿੰਨਾ ਪਿਆਰ ਨਾਲ ਸਮਝਾਉਂਦੇ ਹਨ - ਬੱਚੇ, ਬਹੁਤ ਮਿੱਠੇ ਬਣੋ। ਮੂੰਹ ਵਿਚੋਂ
ਸਦੈਵ ਰਤਨ ਨਿਕਲਦੇ ਰਹਿਣ। ਤੁਸੀ ਹੋ ਰੂਪ ਬਸੰਤ। ਤੁਹਾਡੇ ਮੂੰਹ ਵਿਚੋਂ ਪੱਥਰ ਨਹੀਂ ਨਿਕਲਣੇ ਚਾਹੀਦੇ।
ਆਤਮਾ ਦੀ ਹੀ ਮਹਿਮਾ ਹੁੰਦੀ ਹੈ। ਆਤਮਾ ਕਹਿੰਦੀ ਹੈ - ਮੈਂ ਪ੍ਰੈਜੀਡੈਂਟ ਹਾਂ, ਫਲਾਣਾ ਹਾਂ...।
ਮੇਰੇ ਸ਼ਰੀਰ ਦਾ ਨਾਮ ਇਹ ਹੈ। ਅੱਛਾ, ਆਤਮਾਵਾਂ ਕਿਸਦੇ ਬੱਚੇ ਹਨ? ਇੱਕ ਪਰਮਾਤਮਾ ਦੇ। ਤਾਂ ਜ਼ਰੂਰ
ਉਨ੍ਹਾਂ ਤੋਂ ਵਰਸਾ ਮਿਲਦਾ ਹੋਵੇਗਾ। ਉਹ ਫਿਰ ਸਰਵਵਿਆਪੀ ਕਿਵ਼ੇਂ ਹੋ ਸਕਦਾ ਹੈ। ਤੁਸੀਂ ਸਮਝਦੇ ਹੋ
ਅਸੀਂ ਵੀ ਪਹਿਲੋਂ ਕੁਝ ਨਹੀਂ ਜਾਣਦੇ ਸੀ। ਹੁਣ ਕਿੰਨੀ ਬੁੱਧੀ ਖੁੱਲੀ ਹੈ। ਤੁਸੀਂ ਕਿਸੇ ਵੀ ਮੰਦਿਰ
ਵਿੱਚ ਜਾਵੋਗੇ, ਸਮਝੋਗੇ ਇਹ ਤਾਂ ਸਭ ਝੂਠੇ ਚਿੱਤਰ ਹਨ। 10 ਬਾਹਵਾਂ ਵਾਲਾ, ਹਾਥੀ ਦੀ ਸੁੰਡ ਵਾਲਾ
ਕੋਈ ਚਿੱਤਰ ਹੁੰਦਾ ਹੈ ਕੀ! ਇਹ ਸਾਰੀ ਹੈ ਭਗਤੀ ਮਾਰਗ ਦੀ ਸਮਗਰੀ। ਅਸਲ ਵਿੱਚ ਭਗਤੀ ਹੋਣੀ ਚਾਹੀਦੀ
ਹੈ ਇੱਕ ਸ਼ਿਵਬਾਬਾ ਦੀ, ਜੋ ਸਭ ਦਾ ਸਦਗਤੀ ਦਾਤਾ ਹੈ। ਤੁਹਾਡੀ ਬੁੱਧੀ ਵਿੱਚ ਹੈ - ਇਹ ਲਕਸ਼ਮੀ-
ਨਾਰਾਇਣ ਵੀ 84 ਜਨਮ ਲੈਂਦੇ ਹਨ। ਫਿਰ ਉੱਚ ਤੋਂ ਉੱਚ ਬਾਪ ਹੀ ਆਕੇ ਸਭਨੂੰ ਸਦਗਤੀ ਦਿੰਦੇ ਹਨ। ਉਨ੍ਹਾਂ
ਤੋਂ ਵੱਡਾ ਕੋਈ ਹੈ ਨਹੀਂ। ਇਹ ਗਿਆਨ ਦੀਆਂ ਗੱਲਾਂ ਤੁਹਾਡੇ ਵਿੱਚ ਵੀ ਨੰਬਰਵਾਰ ਧਾਰਨ ਕਰ ਸਕਦੇ ਹਨ।
ਧਾਰਨਾ ਨਹੀਂ ਕਰ ਸਕਦੇ ਤਾਂ ਬਾਕੀ ਕਿਸ ਕੰਮ ਦੇ ਰਹੇ। ਕਈ ਤੇ ਅੰਨ੍ਹਿਆਂ ਦੀ ਲਾਠੀ ਬਣਨ ਦੀ ਬਜਾਏ
ਅੰਨ੍ਹੇ ਬਣ ਜਾਂਦੇ ਹਨ। ਗਾਂ ਜੋ ਦੁੱਧ ਨਹੀਂ ਦਿੰਦੀ ਉਸਨੂੰ ਪਿੰਜਰਪੁਰ ਵਿੱਚ ਰੱਖਦੇ ਹਨ। ਇਹ ਵੀ
ਗਿਆਨ ਦਾ ਦੁੱਧ ਨਹੀਂ ਦੇ ਸਕਦੇ ਹਨ। ਬਹੁਤ ਹਨ ਜੋ ਕੁਝ ਵੀ ਪੁਰਸ਼ਾਰਥ ਨਹੀਂ ਕਰਦੇ। ਸਮਝਦੇ ਨਹੀਂ ਕਿ
ਅਸੀਂ ਕੁਝ ਤੇ ਕਿਸੇ ਦਾ ਕਲਿਆਣ ਕਰੀਏ। ਆਪਣੀ ਤਕਦੀਰ ਦਾ ਖਿਆਲ ਹੀ ਨਹੀਂ ਰਹਿੰਦਾ ਹੈ। ਬਸ ਜੋ ਕੁਝ
ਮਿਲਿਆ ਉਹ ਵਧੀਆ। ਤਾਂ ਬਾਪ ਕਹਿਣਗੇ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਆਪਣੀ ਸਦਗਤੀ ਕਰਨ ਦਾ
ਪੁਰਸ਼ਾਰਥ ਤੇ ਕਰਨਾ ਚਾਹੀਦਾ ਹੈ। ਦੇਹੀ - ਅਭਿਮਾਨੀ ਬਣਨਾ ਹੈ। ਬਾਪ ਕਿੰਨਾ ਉੱਚ ਤੋਂ ਉੱਚ ਹੈ ਅਤੇ
ਆਉਂਦੇ ਵੇਖੋ ਕਿਵ਼ੇਂ ਪਤਿਤ ਦੁਨੀਆਂ, ਪਤਿਤ ਸ਼ਰੀਰ ਵਿੱਚ ਹਨ। ਉਨ੍ਹਾਂ ਨੂੰ ਬੁਲਾਉਂਦੇ ਹੀ ਪਤਿਤ
ਦੁਨੀਆਂ ਵਿੱਚ ਹਨ। ਜਦੋਂ ਰਾਵਣ ਬਿਲਕੁੱਲ ਹੀ ਭ੍ਰਸ਼ਟ ਕਰ ਦਿੰਦਾ ਹੈ, ਉਦੋਂ ਬਾਪ ਆਕੇ ਸ਼੍ਰੇਸ਼ਠ
ਬਣਾਉਂਦੇ ਹਨ। ਜੋ ਚੰਗਾ ਪੁਰਸ਼ਾਰਥ ਕਰਦੇ ਹਨ ਉਹ ਰਾਜਾ - ਰਾਣੀ ਬਣ ਜਾਂਦੇ ਹਨ, ਜੋ ਪੁਰਸ਼ਾਰਥ ਨਹੀਂ
ਕਰਦੇ ਉਹ ਗ਼ਰੀਬ ਬਣ ਜਾਂਦੇ ਹਨ। ਤਕਦੀਰ ਵਿੱਚ ਨਹੀਂ ਹੈ ਤਾਂ ਤਦਬੀਰ ਕਰ ਨਹੀਂ ਸਕਦੇ। ਕੋਈ ਤੇ ਬਹੁਤ
ਵਧੀਆ ਤਕਦੀਰ ਬਣਾ ਲੈਂਦੇ ਹਨ। ਹਰੇਕ ਆਪਣੇ ਨੂੰ ਵੇਖ ਸਕਦੇ ਹਨ ਕਿ ਅਸੀਂ ਕੀ ਸਰਵਿਸ ਕਰਦੇ ਹਾਂ।
ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਰੂਪ - ਬਸੰਤ
ਬਣ ਮੁੱਖ ਤੋਂ ਸਦੈਵ ਰਤਨ ਕੱਢਣੇ ਹਨ, ਬਹੁਤ - ਬਹੁਤ ਮਿੱਠਾ ਬਣਨਾ ਹੈ। ਕਦੀ ਵੀ ਪੱਥਰ (ਕੱਟੂ ਵਚਨ)
ਨਹੀਂ ਕੱਢਣੇ ਹਨ।
2. ਗਿਆਨ ਅਤੇ ਯੋਗ ਵਿੱਚ
ਤਿੱਖਾ ਬਣ ਆਪਣਾ ਅਤੇ ਦੂਜਿਆਂ ਦਾ ਕਲਿਆਣ ਕਰਨਾ ਹੈ। ਆਪਣੀ ਉੱਚ ਤਕਦੀਰ ਬਣਾਉਣ ਦਾ ਪੁਰਸ਼ਾਰਥ ਕਰਨਾ
ਹੈ। ਅਨਿੰਆ ਦੀ ਲਾਠੀ ਬਣਨਾ ਹੈ।
ਵਰਦਾਨ:-
ਤ੍ਰਿਮੂਰਤੀ ਸਵਰੂਪ ਦਾ ਤਿਲਕ ਧਾਰਨ ਕਰਨ ਵਾਲੇ ਸੰਪੂਰਨ ਵਿਜੇਈ ਭਵ।
ਖੁਦ ਦੀ ਸਮ੍ਰਿਤੀ, ਬਾਪ
ਦੀ ਸਮ੍ਰਿਤੀ ਅਤੇ ਡਰਾਮੇ ਦੇ ਨਾਲ਼ੇਜ ਦੀ ਸਮ੍ਰਿਤੀ - ਇਨ੍ਹਾਂ ਤਿੰਨਾਂ ਸਮ੍ਰਿਤੀਆਂ ਦੇ ਵਿਚ ਹੀ
ਸਾਰੇ ਗਿਆਨ ਦਾ ਵਿਸਤਾਰ ਸਮਾਇਆ ਹੋਇਆ ਹੈ। ਨਾਲੇਜ਼ ਦੇ ਬ੍ਰਿਖ ਦੀਆਂ ਇਹ ਤਿੰਨ ਸਮ੍ਰਿਤੀਆਂ ਹਨ -
ਜਿਵੇਂ ਬ੍ਰਿਖ ਦਾ ਪਹਿਲੇ ਬੀਜ ਹੁੰਦਾ ਹੈ, ਉਸ ਬੀਜ ਦ੍ਵਾਰਾ ਦੋ ਪੱਤੇ ਨਿਕਲਦੇ ਹਨ ਫਿਰ ਬ੍ਰਿਖ ਦਾ
ਵਿਸਤਾਰ ਹੁੰਦਾ ਹੈ ਇਵੇਂ ਮੁੱਖ ਹਨ ਬੀਜ ਬਾਪ ਦੀ ਸਮ੍ਰਿਤੀ ਫਿਰ ਦੋ ਪੱਤੇ ਮਤਲਬ ਆਤਮਾ ਅਤੇ ਡਰਾਮੇ
ਦੀ ਸਾਰੀ ਨਾਲੇਜ਼। ਇਨ੍ਹਾਂ ਤਿੰਨ ਸਮ੍ਰਿਤੀਆਂ ਨੂੰ ਧਾਰਨ ਕਰਨ ਵਾਲੇ ਸਮ੍ਰਿਤੀ ਭਵ ਜਾਂ ਸੰਪੂਰਨ
ਵਿਜੇਈ ਭਵ ਦੇ ਵਰਦਾਨੀ ਬਣ ਜਾਂਦੇ ਹਨ।
ਸਲੋਗਨ:-
ਪ੍ਰਾਪਤੀਆਂ ਨੂੰ
ਸਦਾ ਸਾਮ੍ਹਣੇ ਰੱਖੋ ਤਾਂ ਕਮਜੋਰੀਆਂ ਸਹਿਜ ਸਮਾਪਤ ਹੋ ਜਾਣਗੀਆਂ।
ਅਵਿਅਕਤ ਇਸ਼ਾਰੇ -
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੈਈ ਬਣੋ।
ਸੰਗਮ੍ਯੁੱਗ ਤੇ
ਬ੍ਰਹਮਾਕੁਮਾਰ, ਬ੍ਰਹਮਾਕੁਮਾਰੀ ਇਕੱਲੇ ਨਹੀਂ ਹੋ ਸਕਦੇ। ਸਿਰਫ ਬਾਪ ਦੇ ਨਾਲ ਦਾ ਅਨੁਭਵ,
ਕੰਮਬਾਇਡਪਨ ਦਾ ਅਨੁਭਵ ਇਮਰਜ ਕਰੋ। ਇਵੇਂ ਨਹੀਂ ਕਿ ਬਾਪ ਤੇ ਹੈ ਹੀ ਮੇਰਾ, ਸਾਥ ਹੈ ਹੀ। ਨਹੀਂ,
ਸਾਥ ਦਾ ਪ੍ਰੈਕਟਿਕਲ ਅਨੁਭਵ ਇਮਰਜ ਹੋਵੇ ਤਾਂ ਇਹ ਮਾਇਆ ਦਾ ਵਾਰ, ਵਾਰ ਨਹੀਂ ਹੋਵੇਗਾ, ਮਾਇਆ ਹਾਰ
ਖਾ ਲਵੇਗੀ। ਸਿਰਫ ਘਬਰਾਓ ਨਹੀਂ, ਕੀ ਹੋ ਗਿਆ! ਹਿੰਮਤ ਰੱਖੋ, ਬਾਪ ਦੇ ਨਾਲ ਨੂੰ ਸਮ੍ਰਿਤੀ ਵਿੱਚ
ਰੱਖੋ ਤਾਂ ਵਿਜੇ ਤੁਹਾਡਾ ਜਨਮ ਸਿਧ ਅਧਿਕਾਰ ਹੈ।