18.04.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਆਪਣੇ ਉਪਰ ਰਹਿਮ ਕਰੋ, ਬਾਪ ਜੋ ਮਤ ਦਿੰਦੇ ਹਨ ਉਸਤੇ ਚੱਲੋ ਤਾਂ ਅਪਾਰ ਖੁਸ਼ੀ ਰਹੇਗੀ, ਮਾਇਆ ਦੇ ਸ਼ਰਾਪ ਤੋਂ ਬਚੇ ਰਹੋਗੇ"

ਪ੍ਰਸ਼ਨ:-
ਮਾਇਆ ਦਾ ਸ਼ਰਾਪ ਕਿਉਂ ਲਗਦਾ ਹੈ?, ਸ਼ਰਾਪਿਤ ਆਤਮਾ ਦੀ ਗਤੀ ਕੀਂ ਹੋਵੇਗੀ?

ਉੱਤਰ:-
ਬਾਪ ਅਤੇ ਪੜਾਈ ਦਾ (ਗਿਆਨ ਰਤਨਾਂ ਦਾ, ਨਿਰਾਦਰ ਕਰਨ ਨਾਲ ਆਪਣੀ ਮਤ ਤੇ ਚੱਲਣ ਨਾਲ ਮਾਇਆ ਦਾ ਸ਼ਰਾਪ ਲਗ ਜਾਂਦਾ ਹੈ। 2. ਆਸੁਰੀ ਚਲਣ ਹੈ, ਦੈਵੀਗੁਣ ਧਾਰਨ ਨਹੀਂ ਕਰਦੇ ਤਾਂ ਆਪਣੇ ਤੇ ਬੇਰਹਿਮੀ ਕਰਦੇ ਹਨ। ਬੁੱਧੀ ਨੂੰ ਤਾਲਾ ਲੱਗ ਜਾਂਦਾ ਹੈ। ਉਹ ਬਾਪ ਦੇ ਦਿਲ ਤੇ ਚੜ ਨਹੀਂ ਸਕਦੇ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਨੂੰ ਇਹ ਤਾਂ ਹੁਣ ਨਿਸ਼ਚੈ ਹੈ ਕਿ ਸਾਨੂੰ ਆਤਮ- ਅਭਿਮਾਨੀ ਬਣਨਾ ਹੈ ਅਤੇ ਬਾਪ ਨੂੰ ਯਾਦ ਕਰਨਾ ਹੈ। ਮਾਇਆ ਰੂਪੀ ਰਾਵਣ ਜੋ ਹੈ ਉਹ ਸ਼ਰਾਪਿਤ, ਦੁੱਖੀ ਬਣਾ ਦਿੰਦਾ ਹੈ। ਸ਼ਰਾਪ ਅੱਖਰ ਹੀ ਦੁੱਖ ਦਾ ਹੈ। ਵਰਸਾ ਅੱਖਰ ਸੁੱਖ ਦਾ ਹੈ। ਜੋ ਬੱਚੇ ਵਫ਼ਾਦਾਰ, ਫਰਮਾਨਬਰਦਾਰ ਹਨ, ਉਹ ਚੰਗੀ ਤਰ੍ਹਾਂ ਜਾਣਦੇ ਹਨ। ਜੋ ਨਾਫਰਮਾਨਬਰਦਾਰ ਹਨ, ਉਹ ਬੱਚਾ ਹੈ ਨਹੀਂ। ਭਾਵੇਂ ਆਪਣੇ ਨੂੰ ਕੁਝ ਵੀ ਸਮਝਣ ਪਰ ਬਾਪ ਦੇ ਦਿਲ ਤੇ ਚੜ੍ਹ ਨਹੀਂ ਸਕਦੇ, ਵਰਸਾ ਪਾ ਨਹੀਂ ਸਕਦੇ। ਜੋ ਮਾਇਆ ਦੇ ਕਹਿਣੇ ਤੇ ਚਲਦੇ ਅਤੇ ਬਾਪ ਨੂੰ ਯਾਦ ਵੀ ਨਹੀਂ ਕਰਦੇ, ਕਿਸੇ ਨੂੰ ਸਮਝਾ ਨਹੀਂ ਸਕਦੇ। ਗੋਇਆ ਆਪਣੇ ਨੂੰ ਆਪ ਹੀ ਸ਼ਰਾਪਿਤ ਕਰਦੇ ਹਨ। ਬੱਚੇ ਜਾਣਦੇ ਹਨ ਮਾਇਆ ਬੜੀ ਜ਼ਬਰਦਸਤ ਹੈ ਜੇਕਰ ਬੇਹੱਦ ਦੇ ਬਾਪ ਦੀ ਵੀ ਨਹੀਂ ਮੰਨਦੇ ਹਨ ਤਾਂ ਗੋਇਆ ਮਾਇਆ ਦੀ ਮੰਨਦੇ ਹਨ। ਮਾਇਆ ਦੇ ਵਸ਼ ਹੋ ਜਾਂਦੇ ਹਨ। ਕਹਾਵਤ ਹੈ ਨਾ ਪ੍ਰਭੂ ਦੀ ਆਗਿਆ ਸਿਰ ਮੱਥੇ। ਤਾਂ ਬਾਪ ਕਹਿੰਦੇ ਹਨ ਬੱਚੇ, ਪੁਰਸ਼ਾਰਥ ਕਰ ਬਾਪ ਨੂੰ ਯਾਦ ਕਰੋ ਤਾਂ ਮਾਇਆ ਦੀ ਗੋਦੀ ਵਿਚੋਂ ਨਿਕਲ ਪ੍ਰਭੂ ਦੀ ਗੋਦ ਵਿੱਚ ਆ ਜਾਵੋਗੇ। ਬਾਪ ਤੇ ਬੁੱਧੀਵਾਨਾਂ ਦਾ ਬੁੱਧੀਵਾਨ ਹੈ। ਬਾਪ ਦੀ ਨਹੀਂ ਮੰਨੋਗੇ ਤਾਂ ਬੁੱਧੀ ਨੂੰ ਤਾਲਾ ਲੱਗ ਜਾਵੇਗਾ। ਤਾਲਾ ਖੋਲਣ ਵਾਲਾ ਇੱਕ ਹੀ ਬਾਪ ਹੈ। ਸ਼੍ਰੀਮਤ ਤੇ ਨਹੀਂ ਚਲਦੇ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ। ਮਾਇਆ ਦੀ ਮੱਤ ਤੇ ਕੁਝ ਵੀ ਪਦ ਪਾ ਨਹੀਂ ਸਕਣਗੇ। ਭਾਵੇਂ ਸੁਣਦੇ ਹਨ ਪਰ ਧਾਰਨਾ ਨਹੀਂ ਕਰ ਸਕਦੇ ਹਨ, ਨਾ ਕਰਵਾ ਸਕਦੇ ਤਾਂ ਉਸ ਦਾ ਕੀ ਹਾਲ ਹੋਵੇਗਾ! ਬਾਪ ਤੇ ਗ਼ਰੀਬ ਨਵਾਜ਼ ਹੈ। ਮਨੁੱਖ ਗਰੀਬਾਂ ਨੂੰ ਦਾਨ ਕਰਦੇ ਹਨ ਤਾਂ ਬਾਪ ਵੀ ਆਕੇ ਕਿੰਨਾ ਬੇਹੱਦ ਦਾ ਦਾਨ ਕਰਦੇ ਹਨ। ਜੇਕਰ ਸ਼੍ਰੀਮਤ ਤੇ ਨਹੀਂ ਚਲਦੇ ਤਾਂ ਇੱਕਦਮ ਬੁੱਧੀ ਨੂੰ ਤਾਲਾ ਲਗ ਜਾਂਦਾ ਹੈ। ਫਿਰ ਕੀ ਪ੍ਰਾਪਤੀ ਕਰਣਗੇ! ਸ਼੍ਰੀਮਤ ਤੇ ਚਲਣ ਵਾਲੇ ਹੀ ਬਾਪ ਦੇ ਬੱਚੇ ਠਹਿਰੇ। ਬਾਪ ਤੇ ਰਹਿਮਦਿਲ ਹੈ। ਸਮਝਦੇ ਹਨ ਬਾਹਰ ਜਾਂਦੇ ਹੀ ਮਾਇਆ ਇੱਕਦਮ ਖਤਮ ਕਰ ਦੇਵੇਗੀ। ਕੋਈ ਆਪਘਾਤ ( ਆਤਮ ਹੱਤਿਆ) ਕਰਦੇ ਹਨ ਤਾਂ ਵੀ ਆਪਣੀ ਸਤਿਆਨਾਸ਼ ਕਰਦੇ ਹਨ। ਬਾਪ ਤੇ ਸਮਝਾਉਂਦੇ ਰਹਿੰਦੇ ਹਨ - ਆਪਣੇ ਤੇ ਰਹਿਮ ਕਰੋ, ਸ਼੍ਰੀਮਤ ਤੇ ਚੱਲੋ, ਆਪਣੀ ਮਤ ਤੇ ਨਹੀਂ ਚੱਲੋ। ਸ਼੍ਰੀਮਤ ਤੇ ਚੱਲਣ ਨਾਲ ਖੁਸ਼ੀ ਦਾ ਪਾਰਾ ਚੜ੍ਹੇਗਾ। ਲਕਸ਼ਮੀ - ਨਾਰਾਇਣ ਦੀ ਸ਼ਕਲ ਵੇਖੋ ਕਿਵ਼ੇਂ ਖੁਸ਼ਨੁਮਾ ਹੈ। ਤਾਂ ਪੁਰਸ਼ਾਰਥ ਕਰ ਅਜਿਹਾ ਉੱਚ ਪਦ ਪਾਉਣਾ ਚਾਹੀਦਾ ਹੈ ਨਾ। ਬਾਪ ਅਵਿਨਾਸ਼ੀ ਗਿਆਨ ਰਤਨ ਦਿੰਦੇ ਹਨ ਤਾਂ ਉਨ੍ਹਾਂ ਦਾ ਨਿਰਾਦਰ ਕਿਓੰ ਕਰਨਾ ਚਾਹੀਦਾ! ਰਤਨਾਂ ਨਾਲ ਝੋਲੀ ਭਰਨੀ ਚਾਹੀਦੀ ਹੈ। ਸੁਣਦੇ ਤਾਂ ਹਨ ਪਰ ਝੋਲੀ ਨਹੀਂ ਭਰਦੇ ਕਿਉਂਕਿ ਬਾਪ ਨੂੰ ਯਾਦ ਨਹੀਂ ਕਰਦੇ। ਆਸੁਰੀ ਚਲਣ ਚੱਲਦੇ ਹਨ। ਬਾਪ ਬਾਰ- ਬਾਰ ਸਮਝਾਉਂਦੇ ਰਹਿੰਦੇ ਹਨ - ਆਪਣੇ ਤੇ ਰਹਿਮ ਕਰੋ, ਦੈਵੀ ਗੁਣ ਧਾਰਨ ਕਰੋ। ਉਹ ਹੈ ਹੀ ਆਸੁਰੀ ਸੰਪਰਦਾਇ ਉਸਨੂੰ ਬਾਪ ਆਕੇ ਪਰੀਸਥਾਨ ਬਣਾਉਂਦੇ ਹਨ। ਪਰੀਸਥਾਨ ਸ੍ਵਰਗ ਨੂੰ ਕਿਹਾ ਜਾਂਦਾ ਹੈ। ਮਨੁੱਖ ਕਿੰਨੇ ਧੱਕੇ ਖਾਂਦੇ ਰਹਿੰਦੇ ਹਨ। ਸੰਨਿਆਸੀਆਂ ਆਦਿ ਕੋਲ ਜਾਂਦੇ ਹਨ ਸਮਝਦੇ ਹਨ ਮਨ ਨੂੰ ਸ਼ਾਂਤੀ ਮਿਲੇਗੀ। ਅਸਲ ਵਿੱਚ ਇਹ ਅੱਖਰ ਹੀ ਗ਼ਲਤ ਹੈ, ਇਸਦਾ ਕੋਈ ਅਰਥ ਨਹੀਂ। ਸ਼ਾਂਤੀ ਤੇ ਆਤਮਾ ਨੂੰ ਚਾਹੀਦੀ ਹੈ ਨਾ। ਆਤਮਾ ਖੁਦ ਸ਼ਾਂਤ ਸਵਰੂਪ ਹੈ। ਇਵੇਂ ਵੀ ਨਹੀਂ ਕਹਿੰਦੇ ਕਿ ਆਤਮਾ ਨੂੰ ਸ਼ਾਂਤੀ ਕਿਵ਼ੇਂ ਮਿਲੇ? ਕਹਿੰਦੇ ਹਨ ਮਨ ਨੂੰ ਸ਼ਾਂਤੀ ਕਿਵ਼ੇਂ ਮਿਲੇ? ਹੁਣ ਮਨ ਕੀ ਹੈ, ਬੁੱਧੀ ਕੀ ਹੈ, ਆਤਮਾ ਕੀ ਹੈ, ਕੁਝ ਵੀ ਨਹੀਂ ਜਾਣਦੇ। ਜੋ ਕੁਝ ਕਹਿੰਦੇ ਅਤੇ ਕਰਦੇ ਹਨ ਉਹ ਸਭ ਹੈ ਭਗਤੀ ਮਾਰਗ। ਭਗਤੀ ਮਾਰਗ ਵਾਲੇ ਪੌੜ੍ਹੀ ਉਤਰਦੇ - ਉਤਰਦੇ ਤਮੋਪ੍ਰਧਾਨ ਬਣਦੇ ਜਾਂਦੇ ਹਨ। ਭਾਵੇਂ ਕਿਸੇ ਕੋਲ ਬਹੁਤ ਧਨ ਪ੍ਰਾਪਰਟੀ ਆਦਿ ਹੈ ਪਰ ਹੈ ਤਾਂ ਫਿਰ ਵੀ ਰਾਵਣ ਰਾਜ ਨਾ।

ਤੁਸੀ ਬੱਚਿਆਂ ਨੇ ਚਿੱਤਰਾਂ ਤੇ ਸਮਝਾਉਣ ਦੀ ਵੀ ਬਹੁਤ ਚੰਗੀ ਪ੍ਰੈਕਟਿਸ ਕਰਨੀ ਹੈ। ਬਾਪ ਸਭ ਸੈਂਟਰਜ ਦੇ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ। ਨੰਬਰਵਾਰ ਤਾਂ ਹਨ ਨਾ। ਕਈ ਬੱਚੇ ਰਾਜਾਈ ਪਦ ਪਾਉਣ ਦਾ ਪੁਰਸ਼ਾਰਥ ਨਹੀਂ ਕਰਦੇ ਤਾਂ ਪ੍ਰਜਾ ਵਿੱਚ ਕੀ ਜਾਕੇ ਬਨਣਗੇ! ਸਰਵਿਸ ਨਹੀਂ ਕਰਦੇ, ਆਪਣੇ ਤੇ ਤਰਸ ਨਹੀਂ ਆਉਂਦਾ ਹੈ ਕਿ ਅਸੀਂ ਕੀ ਬਣਾਂਗੇ ਫਿਰ ਸਮਝਿਆ ਜਾਂਦਾ ਹੈ ਡਰਾਮੇ ਵਿੱਚ ਇਨ੍ਹਾਂ ਦਾ ਪਾਰਟ ਇਤਨਾ ਹੀ ਹੈ। ਆਪਣਾ ਕਲਿਆਣ ਕਰਨ ਦੇ ਲਈ ਗਿਆਨ ਦੇ ਨਾਲ - ਨਾਲ ਯੋਗ ਵੀ ਹੋਵੇ। ਯੋਗ ਵਿੱਚ ਨਹੀਂ ਰਹਿੰਦੇ ਤਾਂ ਕੁਝ ਵੀ ਕਲਿਆਣ ਨਹੀਂ ਹੁੰਦਾ । ਯੋਗ ਬਿਨਾਂ ਪਾਵਨ ਬਣ ਨਹੀਂ ਸਕਦੇ। ਗਿਆਨ ਤੇ ਬਹੁਤ ਸਹਿਜ ਹੈ ਪਰ ਆਪਣਾ ਕਲਿਆਣ ਵੀ ਕਰਨਾ ਹੈ। ਯੋਗ ਵਿੱਚ ਨਾ ਰਹਿਣ ਨਾਲ ਕੁਝ ਵੀ ਕਲਿਆਣ ਹੁੰਦਾ ਨਹੀਂ। ਯੋਗ ਬਿਨਾ ਪਾਵਨ ਕਿਵ਼ੇਂ ਬਨਣਗੇ? ਗਿਆਨ ਵੱਖ ਚੀਜ ਹੈ, ਯੋਗ ਵੱਖ ਚੀਜ ਹੈ। ਯੋਗ ਵਿੱਚ ਬਹੁਤ ਕੱਚੇ ਹਨ। ਯਾਦ ਕਰਨ ਦਾ ਅੱਕਲ ਹੀ ਨਹੀਂ ਆਉਂਦਾ। ਤਾਂ ਯਾਦ ਬਿਨਾਂ ਵਿਕਰਮ ਕਿਵੇਂ ਵਿਨਾਸ਼ ਹੋਣ। ਫਿਰ ਸਜਾ ਬਹੁਤ ਖਾਣੀ ਪੈਂਦੀ ਹੈ, ਬਹੁਤ ਪਛਤਾਉਣਾ ਪੈਂਦਾ ਹੈ। ਉਹ ਸਥੂਲ ਕਮਾਈ ਨਹੀਂ ਕਰਦੇ ਤਾਂ ਕੋਈ ਸਜਾ ਨਹੀਂ ਖਾਂਦੇ ਹਨ, ਇਸ ਵਿੱਚ ਤੇ ਪਾਪਾਂ ਦਾ ਬੋਝਾ ਸਿਰ ਤੇ ਹੈ, ਉਸਦੀ ਬਹੁਤ ਸਜਾ ਖਾਣੀ ਪਵੇ। ਬੱਚੇ ਬਣਕੇ ਅਤੇ ਬੇਅਦਬ ਹੁੰਦੇ ਹਨ ਤਾਂ ਬਹੁਤ ਸਜਾ ਮਿਲ ਜਾਂਦੀ ਹੈ। ਬਾਪ ਤੇ ਕਹਿੰਦੇ ਹਨ - ਆਪਣੇ ਤੇ ਰਹਿਮ ਕਰੋ, ਯੋਗ ਵਿੱਚ ਰਹੋ। ਨਹੀਂ ਤਾਂ ਮੁਫ਼ਤ ਆਪਣਾ ਘਾਤ ਕਰਦੇ ਹਨ। ਜਿਵੇਂ ਕੋਈ ਉਪਰੋਂ ਡਿੱਗਦਾ ਹੈ ਮਰਿਆ ਨਹੀਂ ਤਾਂ ਹਸਪਤਾਲ ਵਿੱਚ ਪਿਆ ਰਹੇਗਾ, ਚਿਲਾਉਂਦਾ ਰਹੇਗਾ। ਐਵੇਂ ਹੀ ਆਪਣੇ ਨੂੰ ਧੱਕਾ ਦਿੱਤਾ, ਮਰਿਆ ਨਹੀਂ, ਬਾਕੀ ਕਿਸ ਕੰਮ ਦਾ ਰਿਹਾ। ਇੱਥੇ ਵੀ ਅਜਿਹਾ ਹੀ ਹੈ। ਚੜ੍ਹਨਾ ਹੈ ਬਹੁਤ ਉੱਚਾ। ਸ਼੍ਰੀਮਤ ਤੇ ਨਹੀਂ ਚੱਲਦੇ ਹਨ ਤਾਂ ਡਿੱਗ ਜਾਂਦੇ ਹਨ। ਅੱਗੇ ਚਲ ਹਰੇਕ ਆਪਣੇ ਪਦ ਨੂੰ ਵੇਖ ਲੈਣਗੇ ਕਿ ਅਸੀਂ ਕੀ ਬਣਦੇ ਹਾਂ? ਜੋ ਸਰਵਿਸੇਬਲ, ਆਗਿਆਕਾਰੀ ਹੋਣਗੇ, ਉਹ ਹੀ ਉੱਚ ਪਦ ਪਾਉਣਗੇ, ਨਹੀਂ ਤਾਂ ਦਾਸ - ਦਾਸੀ ਆਦਿ ਜਾਕੇ ਬਣਨਗੇ। ਫਿਰ ਸਜ਼ਾ ਵੀ ਬਹੁਤ ਕੜ੍ਹੀ ਮਿਲੇਗੀ। ਉਸ ਵਕਤ ਦੋਵੇਂ ਜਿਵੇਂ ਧਰਮਰਾਜ ਦਾ ਰੂਪ ਬਣ ਜਾਂਦੇ ਹਨ। ਪਰ ਬੱਚੇ ਸਮਝਦੇ ਨਹੀਂ ਹਨ, ਭੁੱਲਾਂ ਕਰਦੇ ਰਹਿੰਦੇ ਹਨ। ਸਜਾ ਤੇ ਇੱਥੇ ਖਾਣੀ ਪਵੇਗੀ ਨਾ। ਜਿੰਨਾ ਜੋ ਸਰਵਿਸ ਕਰਨਗੇ, ਸ਼ੋਭਣਗੇ। ਨਹੀਂ ਤਾਂ ਕਿਸੇ ਕੰਮ ਦੇ ਨਹੀਂ ਰਹਿਣਗੇ। ਬਾਪ ਕਹਿੰਦੇ ਹਨ ਦੂਸਰਿਆਂ ਦਾ ਕਲਿਆਣ ਨਹੀਂ ਕਰ ਸਕਦੇ ਹੋ ਤਾਂ ਆਪਣਾ ਕਲਿਆਣ ਤੇ ਕਰੋ। ਬੰਧੇਲੀਆਂ ਵੀ ਆਪਣਾ ਕਲਿਆਣ ਕਰਦੀਆਂ ਰਹਿੰਦੀਆਂ ਹਨ। ਬਾਪ ਫਿਰ ਵੀ ਬੱਚਿਆਂ ਨੂੰ ਕਹਿੰਦੇ ਹਨ ਖਬਰਦਾਰ ਰਹੋ। ਨਾਮ ਰੂਪ ਵਿੱਚ ਫੱਸਣ ਨਾਲ ਮਾਇਆ ਬਹੁਤ ਧੋਖਾ ਦਿੰਦੀ ਹੈ। ਕਹਿੰਦੇ ਹਨ ਬਾਬਾ ਫਲਾਣੀ ਨੂੰ ਵੇਖਣ ਨਾਲ ਸਾਨੂੰ ਖ਼ਰਾਬ ਸੰਕਲਪ ਚਲਦੇ ਹਨ। ਬਾਪ ਸਮਝਾਉਂਦੇ ਹਨ - ਕਰਮਿੰਦਰੀਆਂ ਤੋਂ ਕਦੇ ਵੀ ਖਰਾਬ ਕੰਮ ਨਹੀਂ ਕਰਨਾ। ਕੋਈ ਵੀ ਗੰਦਾ ਆਦਮੀ ਜਿਸਦੀ ਚਲਨ ਠੀਕ ਨਾ ਹੋਵੇ ਸੈਂਟਰ ਤੇ ਉਨ੍ਹਾਂਨੂੰ ਆਉਣ ਨਹੀ ਦੇਣਾ ਹੈ। ਸਕੂਲ ਵਿੱਚ ਕੋਈ ਬਦਚਲਣ ਚਲਦੇ ਹਨ ਤਾਂ ਬਹੁਤ ਮਾਰ ਖਾਂਦੇ ਹਨ। ਟੀਚਰ ਸਭ ਦੇ ਸਾਮ੍ਹਣੇ ਦਸਦੇ ਹਨ, ਇਸਨੇ ਇਵੇਂ ਬਦਚਲਣੀ ਕੀਤੀ ਹੈ, ਇਸਲਈ ਉਨ੍ਹਾਂਨੂੰ ਸਕੂਲ ਵਿਚੋਂ ਕੱਢਿਆ ਜਾਂਦਾ ਹੈ। ਤੁਹਾਡੇ ਸੈਂਟਰਜ ਤੇ ਵੀ ਅਜਿਹੇ ਗੰਦੀ ਦ੍ਰਿਸ਼ਟੀ ਵਾਲੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਭੱਜਾ ਦੇਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਕਦੇ ਕੁਦ੍ਰਿਸ਼ਟੀ ਨਹੀਂ ਰਹਿਣੀ ਚਾਹੀਦੀ। ਸਰਵਿਸ ਨਹੀਂ ਕਰਦੇ, ਬਾਪ ਨੂੰ ਯਾਦ ਨਹੀਂ ਕਰਦੇ ਤਾਂ ਜ਼ਰੂਰ ਕੁਝ ਨਾ ਕੁਝ ਗੰਦਗੀ ਹੈ। ਜੋ ਚੰਗੀ ਸਰਵਿਸ ਕਰਦੇ ਹਨ, ਉਨ੍ਹਾਂ ਦਾ ਵੀ ਨਾਮ ਬਾਲਾ ਹੁੰਦਾ ਹੈ। ਥੋੜ੍ਹਾ ਵੀ ਸੰਕਲਪ ਆਵੇ, ਕੁਦ੍ਰਿਸ਼ਟੀ ਜਾਵੇ ਤਾਂ ਸਮਝਣਾ ਚਾਹੀਦਾ ਹੈ ਮਾਇਆ ਦਾ ਵਾਰ ਹੁੰਦਾ ਹੈ। ਇਕਦਮ ਛੱਡ ਦੇਣਾ ਚਾਹੀਦਾ। ਨਹੀਂ ਤਾਂ ਵਾਧੇ ਨੂੰ ਪਾਕੇ ਨੁਕਸਾਨ ਕਰ ਦੇਣਗੇ। ਬਾਪ ਨੂੰ ਯਾਦ ਕਰੋਗੇ ਤਾਂ ਬਚਦੇ ਰਹੋਗੇ। ਬਾਬਾ ਸਭ ਬੱਚਿਆਂ ਨੂੰ ਸਾਵਧਾਨ ਕਰਦੇ ਹਨ - ਖ਼ਬਰਦਾਰ ਰਹੋ, ਕਿਤੇ ਆਪਣੇ ਕੁੱਲ ਦਾ ਨਾਮ ਬਦਨਾਮ ਨਹੀਂ ਕਰੋ। ਕੋਈ ਗੰਧਰਵੀ ਵਿਆਹ ਕਰ ਇਕੱਠੇ ਰਹਿੰਦੇ ਹਨ ਤਾਂ ਕਿੰਨਾ ਨਾਮ ਬਾਲਾ ਕਰਦੇ ਹਨ, ਕੋਈ ਫਿਰ ਗੰਦੇ ਬਣ ਜਾਂਦੇ ਹਨ। ਇੱਥੇ ਤੁਸੀਂ ਆਏ ਹੋ ਆਪਣੀ ਸਦਗਤੀ ਕਰਨ, ਨਾ ਕਿ ਬੁਰੀ ਗਤੀ ਕਰਨ। ਬੁਰੇ ਤੋਂ ਬੁਰਾ ਹੈ ਕਾਮ, ਫਿਰ ਕ੍ਰੋਧ। ਆਉਂਦੇ ਹਨ ਬਾਪ ਤੋਂ ਵਰਸਾ ਲੈਣ ਪਰ ਮਾਇਆ ਵਾਰ ਕਰਕੇ ਸਰਾਪ ਦੇ ਦਿੰਦੀ ਹੈ ਤਾਂ ਇੱਕਦਮ ਡਿੱਗ ਜਾਂਦੇ ਹਨ। ਗੋਇਆ ਆਪਣੇ ਆਪ ਨੂੰ ਸ਼ਰਾਪ ਦਿੰਦੇ ਹਨ। ਤਾਂ ਬਾਪ ਸਮਝਾਉਂਦੇ ਹਨ ਬੜੀ ਸੰਭਾਲ ਰੱਖਣੀ ਹੈ, ਕੋਈ ਅਜਿਹਾ ਆਵੇ ਤਾਂ ਉਸਨੂੰ ਇੱਕਦਮ ਰਵਾਨਾ ਕਰ ਦੇਣਾ ਚਾਹੀਦਾ ਹੈ। ਵਿਖਾਉਂਦੇ ਵੀ ਹਨ ਨਾ - ਅੰਮ੍ਰਿਤ ਪੀਣ ਆਏ ਫਿਰ ਬਾਹਰ ਜਾਕੇ ਅਸੁਰ ਬਣ ਗੰਦ ਕੀਤਾ। ਉਹ ਫਿਰ ਇਹ ਗਿਆਨ ਸੁਣਾ ਨਹੀਂ ਸਕਦੇ। ਤਾਲਾ ਬੰਦ ਹੋ ਜਾਂਦਾ ਹੈ। ਬਾਪ ਕਹਿੰਦੇ ਹਨ ਆਪਣੀ ਸਰਵਿਸ ਤੇ ਹੀ ਤਤਪਰ ਰਹਿਣਾ ਚਾਹੀਦਾ ਹੈ। ਬਾਪ ਦੀ ਯਾਦ ਵਿੱਚ ਰਹਿੰਦੇ - ਰਹਿੰਦੇ ਪਛਾੜੀ ਨੂੰ ਚਲੇ ਜਾਣਾ ਹੈ ਘਰ। ਗੀਤ ਵੀ ਹੈ ਨਾ - ਰਾਤ ਦੇ ਰਾਹੀ ਥੱਕ ਮਤ ਜਾਣਾ... ਆਤਮਾ ਨੂੰ ਘਰ ਜਾਣਾ ਹੈ। ਆਤਮਾ ਹੀ ਰਾਹੀ ਹੈ। ਆਤਮਾ ਨੂੰ ਰੋਜ ਸਮਝਾਇਆ ਜਾਂਦਾ ਹੈ ਹੁਣ ਤੁਸੀਂ ਸ਼ਾਂਤੀਧਾਮ ਜਾਣ ਦੇ ਰਾਹੀ ਹੋ। ਤਾਂ ਹੁਣ ਬਾਪ ਨੂੰ, ਘਰ ਨੂੰ ਅਤੇ ਵਰਸੇ ਨੂੰ ਯਾਦ ਕਰਦੇ ਰਹੋ। ਆਪਣੇ ਨੂੰ ਵੇਖਣਾ ਹੈ ਮਾਇਆ ਧੋਖਾ ਤੇ ਨਹੀਂ ਦਿੰਦੀ ਹੈ? ਮੈਂ ਆਪਣੇ ਬਾਪ ਨੂੰ ਯਾਦ ਕਰਦਾ ਹਾਂ?

ਉੱਚ ਤੋਂ ਉੱਚ ਬਾਪ ਵੱਲ ਹੀ ਦ੍ਰਿਸ਼ਟੀ ਰਹੇ - ਇਹ ਹੈ ਬੁਹਤ ਉੱਚ ਪੁਰਸ਼ਾਰਥ। ਬਾਪ ਕਹਿੰਦੇ ਹਨ - ਬੱਚੇ, ਕੁਦ੍ਰਿਸ਼ਟੀ ਛੱਡ ਦੇਵੋ। ਦੇਹ - ਅਭਿਮਾਨ ਮਾਨਾ ਕੁਦ੍ਰਿਸ਼ਟੀ, ਦੇਹੀ - ਅਭਿਮਾਨੀ ਮਾਨਾ ਸ਼ੁੱਧ ਦ੍ਰਿਸ਼ਟੀ। ਤਾਂ ਬੱਚਿਆਂ ਦੀ ਦ੍ਰਿਸ਼ਟੀ ਬਾਪ ਵੱਲ ਰਹਿਣੀ ਚਾਹੀਦੀ ਹੈ। ਵਰਸਾ ਬੁਹਤ ਉੱਚ ਹੈ - ਵਿਸ਼ਵ ਦੀ ਬਾਦਸ਼ਾਹੀ, ਘੱਟ ਗੱਲ ਹੈ! ਸੁਪਨੇ ਵਿੱਚ ਵੀ ਕਿਸੇ ਨੂੰ ਨਹੀਂ ਹੋਵੇਗਾ ਕਿ ਪੜ੍ਹਾਈ ਨਾਲ, ਯੋਗ ਨਾਲ ਵਿਸ਼ਵ ਦੀ ਬਾਦਸ਼ਾਹੀ ਮਿਲ ਸਕਦੀ ਹੈ। ਪੜ੍ਹਕੇ ਉੱਚ ਪਦ ਪਾਵੋਗੇ ਤਾਂ ਬਾਪ ਵੀ ਖੁਸ਼ ਹੋਵੇਗਾ, ਟੀਚਰ ਵੀ ਖੁਸ਼ ਹੋਵੇਗਾ, ਸਤਿਗੁਰੂ ਵੀ ਖੁਸ਼ ਹੋਵੇਗਾ। ਯਾਦ ਕਰਦੇ ਰਹੋਗੇ ਤਾਂ ਬਾਪ ਵੀ ਪੁਚਕਾਰ ਦਿੰਦੇ ਰਹਿਣਗੇ। ਬਾਪ ਕਹਿੰਦੇ ਹਨ - ਬੱਚੇ, ਇਹ ਖਾਮੀਆਂ ਕੱਢ ਦੇਵੋ। ਨਹੀਂ ਤਾਂ ਮੁਫ਼ਤ ਨਾਮ ਬਦਨਾਮ ਕਰੋਗੇ। ਬਾਪ ਤੇ ਵਿਸ਼ਵ ਦਾ ਮਾਲਿਕ ਬਣਾਉਂਦੇ, ਸੁਭਾਗਿਆ ਖੋਲਦੇ ਹਨ। ਭਾਰਤਵਾਸੀ ਹੀ 100 ਪ੍ਰਤੀਸ਼ਤ ਸੁਭਾਗਿਆਸ਼ਾਲੀ ਸਨ ਸੋ ਫੇਰ 100 ਪ੍ਰਤੀਸ਼ਤ ਦੁਰਭਗਿਆਸ਼ਾਲੀ ਬਣੇ ਫਿਰ ਤੁਹਾਨੂੰ ਸੁਭਾਗਿਆਸ਼ਾਲੀ ਬਣਾਉਣ ਲਈ ਪੜ੍ਹਾਇਆ ਜਾਂਦਾ ਹੈ।

ਬਾਬਾ ਨੇ ਸਮਝਾਇਆ ਹੈ ਧਰਮ ਦੇ ਜੋ ਵੱਡੇ - ਵੱਡੇ ਹਨ ਉਹ ਵੀ ਤੁਹਾਡੇ ਕੋਲ ਆਉਣਗੇ। ਯੋਗ ਸਿਖਕੇ ਜਾਣਗੇ। ਮਿਊਜ਼ੀਅਮ ਵਿੱਚ ਜੋ ਟੂਰਿਸਟ ਆਉਂਦੇ ਹਨ, ਉਨ੍ਹਾਂਨੂੰ ਵੀ ਤੁਸੀਂ ਸਮਝਾ ਸਕਦੇ ਹੋ - ਹੁਣ ਸ੍ਵਰਗ ਦੇ ਗੇਟ ਖੁਲ੍ਹਣੇ ਹਨ। ਝਾੜ ਤੇ ਸਮਝਾਓ, ਵੇਖੋ ਤੁਸੀਂ ਫਲਾਣੇ ਸਮੇਂ ਤੇ ਆਉਂਦੇ ਹੋ। ਭਾਰਤਵਾਸੀਆਂ ਦਾ ਪਾਰਟ ਫਲਾਣੇ ਸਮੇਂ ਤੇ ਹੈ। ਤੁਸੀਂ ਇਹ ਨਾਲੇਜ ਸੁਣਦੇ ਹੋ ਫਿਰ ਆਪਣੇ ਦੇਸ਼ ਵਿੱਚ ਜਾਕੇ ਦੱਸੋ ਕਿ ਬਾਪ ਨੂੰ ਯਾਦ ਕਰੋ ਤਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਯੋਗ ਦੇ ਲਈ ਤਾਂ ਉਹ ਚਾਹਣਾ ਰੱਖਦੇ ਹਨ। ਹੱਠਯੋਗੀ, ਸੰਨਿਆਸੀ ਤਾਂ ਉਨ੍ਹਾਂ ਨੂੰ ਯੋਗ ਸਿਖਾ ਨਹੀਂ ਸਕਦੇ। ਤੁਹਾਡੀ ਮੀਸ਼ਨ ਵੀ ਬਾਹਰ ਜਾਵੇਗੀ। ਸਮਝਾਉਣ ਦੀ ਬੜੀ ਯੁਕਤੀ ਚਾਹੀਦੀ ਹੈ। ਧਰਮ ਦੇ ਜੋ ਵੱਡੇ - ਵੱਡੇ ਹਨ ਉਨ੍ਹਾਂ ਨੇ ਆਉਣਾ ਤਾਂ ਹੈ। ਤੁਹਾਡੇ ਤੋਂ ਕੋਈ ਇੱਕ ਵੀ ਚੰਗੀ ਤਰ੍ਹਾਂ ਨਾਲੇਜ਼ ਲੈ ਜਾਵੇ ਤਾਂ ਇੱਕ ਤੋਂ ਕਿੰਨੇ ਢੇਰ ਸਮਝ ਜਾਣਗੇ। ਇੱਕ ਦੀ ਬੁੱਧੀ ਵਿੱਚ ਆ ਗਿਆ ਤਾਂ ਫੇਰ ਅਖਬਾਰਾਂ ਆਦਿ ਵਿੱਚ ਵੀ ਪਾਉਣਗੇ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਨਹੀਂ ਤਾਂ ਬਾਪ ਨੂੰ ਯਾਦ ਕਰਨਾ ਕਿਸ ਤਰ੍ਹਾਂ ਸਿੱਖਣ। ਬਾਪ ਦਾ ਪਰਿਚੈ ਤਾਂ ਸਭ ਨੂੰ ਮਿਲਣਾ ਹੈ। ਕੋਈ ਨਾ ਕੋਈ ਨਿਕਲਣਗੇ। ਮਿਊਜ਼ੀਅਮ ਵਿੱਚ ਬੁਹਤ ਪੁਰਾਣੀਆਂ ਚੀਜਾਂ ਵੇਖਣ ਜਾਂਦੇ ਹਨ। ਇੱਥੇ ਫਿਰ ਤੁਹਾਡੀ ਪੁਰਾਣੀ ਨਾਲੇਜ ਸੁਣਨਗੇ। ਢੇਰ ਆਉਣਗੇ। ਉਨ੍ਹਾਂ ਵਿਚੋਂ ਕੋਈ ਹੀ ਚੰਗੀ ਤਰ੍ਹਾਂ ਸਮਝਣਗੇ। ਇਥੋਂ ਹੀ ਦ੍ਰਿਸ਼ਟੀ ਮਿਲੇਗੀ ਜਾਂ ਫਿਰ ਮਿਸ਼ਨ ਬਾਹਰ ਜਾਵੇਗੀ। ਤੁਸੀ ਕਹੋਗੇ ਬਾਪ ਨੂੰ ਯਾਦ ਕਰੋ ਤਾਂ ਆਪਣੇ ਧਰਮ ਵਿੱਚ ਉੱਚ ਪਦ ਪਾਵੋਗੇ। ਪੁਨਰਜਨਮ ਲੈਂਦੇ - ਲੈਂਦੇ ਸਭ ਹੇਠਾਂ ਆ ਗਏ ਹਨ। ਹੇਠਾਂ ਉਤਰਨਾ ਮਤਲਬ ਤਮੋਪ੍ਰਧਾਨ ਬਣਨਾ। ਪੌਪ ਆਦਿ ਇਵੇਂ ਕਹਿ ਨਹੀਂ ਸਕਦੇ ਕਿ ਬਾਪ ਨੂੰ ਯਾਦ ਕਰੋ। ਬਾਪ ਨੂੰ ਜਾਣਦੇ ਹੀ ਨਹੀਂ। ਤੁਹਾਡੇ ਕੋਲ ਬਹੁਤ ਵਧੀਆ ਨਾਲੇਜ ਹੈ। ਚਿੱਤਰ ਵੀ ਸੋਹਣੇ ਬਣਦੇ ਰਹਿੰਦੇ ਹਨ ਸੋਹਣੀ ਚੀਜ ਹੋਵੇਗੀ ਤਾਂ ਮਿਊਜ਼ੀਅਮ ਹੋਰ ਵੀ ਸੁੰਦਰ ਹੋਵੇਗਾ। ਬਹੁਤ ਆਉਣਗੇ ਵੇਖਣ ਦੇ ਲਈ। ਜਿੰਨੇ ਵੱਡੇ ਚਿੱਤਰ ਹੋਣਗੇ ਉਤਨਾ ਚੰਗੀ ਤਰ੍ਹਾਂ ਸਮਝਾ ਸਕੋਗੇ। ਸ਼ੌਂਕ ਰਹਿਣਾ ਚਾਹੀਦਾ ਹੈ ਅਸੀਂ ਇਸ ਤਰ੍ਹਾਂ ਸਮਝਾਈਏ। ਸਦਾ ਤੁਹਾਡੀ ਬੁੱਧੀ ਵਿੱਚ ਰਹੇ ਕਿ ਅਸੀਂ ਬ੍ਰਾਹਮਣ ਬਣੇ ਹਾਂ ਤਾਂ ਜਿੰਨੀ ਸਰਵਿਸ ਕਰੋਗੇ ਉਤਨਾ ਮਾਣ ਹੋਵੇਗਾ। ਇੱਥੇ ਵੀ ਮਾਣ ਅਤੇ ਉੱਥੇ ਵੀ ਮਾਣ ਹੋਵੇਗਾ। ਤੁਸੀਂ ਪੂਜਯ ਬਣੋਗੇ। ਇਹ ਈਸ਼ਵਰੀਏ ਨਾਲੇਜ ਧਾਰਨ ਕਰਨੀ ਹੈ। ਬਾਪ ਤਾਂ ਕਹਿੰਦੇ ਹਨ ਸਰਵਿਸ ਤੇ ਭੱਜਦੇ ਰਹੋ। ਬਾਪ ਕਿੱਥੇ ਵੀ ਸਰਵਿਸ ਤੇ ਭੇਜੇ, ਇਸ ਵਿੱਚ ਕਲਿਆਣ ਹੈ। ਸਾਰਾ ਦਿਨ ਬੁੱਧੀ ਵਿੱਚ ਸਰਵਿਸ ਦੇ ਖ਼ਿਆਲ ਚਲਣੇ ਚਾਹੀਦੇ ਹਨ। ਫਾਰਨਰਜ਼ ਨੂੰ ਵੀ ਬਾਪ ਦਾ ਪਰਿਚੈ ਦੇਣਾ ਹੈ। ਮੋਸ੍ਟ ਬਿਲਵਡ ਬਾਪ ਨੂੰ ਯਾਦ ਕਰੋ, ਕਿਸੇ ਵੀ ਦੇਹਧਾਰੀ ਨੂੰ ਗੁਰੂ ਨਹੀਂ ਬਣਾਓ। ਸਭ ਦਾ ਸਦਗਤੀ ਦਾਤਾ ਇੱਕ ਬਾਪ ਹੈ। ਹੁਣ ਹੋਲਸੇਲ ਮੌਤ ਸਾਮ੍ਹਣੇ ਖੜ੍ਹਾ ਹੈ, ਹੋਲਸੇਲ ਅਤੇ ਰਿਟੇਲ ਵਪਾਰ ਹੁੰਦਾ ਹੈ ਨਾ। ਬਾਪ ਹੈ ਹੋਲਸੇਲ, ਵਰਸਾ ਵੀ ਹੋਲਸੇਲ ਦਿੰਦੇ ਹਨ। 21 ਜਨਮ ਦੇ ਲਈ ਵਿਸ਼ਵ ਦੀ ਰਾਜਾਈ ਲਵੋ। ਮੁੱਖ ਚਿੱਤਰ ਹਨ ਹੀ ਤ੍ਰਿਮੂਰਤੀ, ਗੋਲਾ, ਝਾੜ, ਪੌੜ੍ਹੀ, ਵਿਰਾਟ ਰੂਪ ਦਾ ਚਿੱਤਰ ਅਤੇ ਗੀਤਾ ਦਾ ਭਗਵਾਨ ਕੌਣ?... ਇਹ ਚਿੱਤਰ ਤਾਂ ਫਸਟਕਲਾਸ ਹੈ, ਇਸ ਵਿੱਚ ਬਾਪ ਦੀ ਮਹਿਮਾ ਪੂਰੀ ਹੈ। ਬਾਪ ਨੇ ਹੀ ਸ਼੍ਰੀਕ੍ਰਿਸ਼ਨ ਨੂੰ ਅਜਿਹਾ ਬਣਾਇਆ ਹੈ, ਇਹ ਵਰਸਾ ਗਾਡ ਫਾਦਰ ਨੇ ਦਿੱਤਾ ਹੈ। ਕਲਯੁਗ ਵਿੱਚ ਇਤਨੇ ਢੇਰ ਮਨੁੱਖ ਹਨ, ਸਤਿਯੁਗ ਵਿੱਚ ਥੋੜ੍ਹੇ ਹਨ। ਇਹ ਫੇਰ ਢੇਰ (ਅਦਲੀ - ਬਦਲੀ)ਕਿਸਨੇ ਕੀਤੀ? ਜ਼ਰਾ ਵੀ ਕੋਈ ਨਹੀਂ ਜਾਣਦੇ ਹਨ। ਤਾਂ ਟੂਰਿਸਟ ਬੁਹਤ ਕਰਕੇ ਵੱਡੇ - ਵੱਡੇ ਸ਼ਹਿਰਾਂ ਵਿੱਚ ਜਾਂਦੇ ਹਨ। ਉਹ ਵੀ ਆਕੇ ਬਾਪ ਦਾ ਪਰਿਚੈ ਪਾਉਣਗੇ। ਪੁਆਇੰਟਸ ਤਾਂ ਸਰਵਿਸ ਦੀਆਂ ਬੁਹਤ ਮਿਲਦੀਆਂ ਰਹਿੰਦੀਆਂ ਹਨ। ਵਿਲਾਇਤ ਵਿੱਚ ਵੀ ਜਾਣਾ ਹੈ। ਇੱਕ ਤਰਫ਼ ਤੁਸੀਂ ਬਾਪ ਦਾ ਪਰਿਚੈ ਦਿੰਦੇ ਰਹੋਗੇ, ਦੂਸਰੀ ਤਰਫ਼ ਮਾਰਾਮਾਰੀ ਚਲਦੀ ਰਹੇਗੀ। ਸਤਿਯੁਗ ਵਿੱਚ ਥੋੜ੍ਹੇ ਮਨੁੱਖ ਹੋਣਗੇ ਤਾਂ ਜ਼ਰੂਰ ਬਾਕੀ ਦਾ ਵਿਨਾਸ਼ ਹੋਵੇਗਾ ਨਾ। ਵਰਲਡ ਦੀ ਹਿਸਟ੍ਰੀ- ਜੋਗ੍ਰਾਫੀ ਰਪੀਟ ਹੁੰਦੀ ਹੈ। ਜੋ ਹੋ ਗਿਆਨ ਉਹ ਫਿਰ ਰਪੀਟ ਹੋਵੇਗਾ। ਪ੍ਰੰਤੂ ਕਿਸੇ ਨੂੰ ਸਮਝਾਉਣ ਦੀ ਵੀ ਅਕਲ ਚਾਹੀਦੀ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਦਾ ਇੱਕ ਬਾਪ ਦੇ ਵੱਲ ਹੀ ਨਜ਼ਰ ਰੱਖਣੀ ਹੈ। ਦੇਹੀ - ਅਭਿਮਾਨੀ ਬਣਨ ਦਾ ਪੁਰਸ਼ਾਰਥ ਕਰ ਮਾਇਆ ਦੇ ਧੋਖੇ ਤੋਂ ਬਚਣਾ ਹੈ। ਕਦੇ ਕੁਦ੍ਰਿਸ਼ਟੀ ਰੱਖ ਆਪਣੇ ਕੁੱਲ ਦਾ ਨਾਮ ਬਦਨਾਮ ਨਹੀਂ ਕਰਨਾ ਹੈ।

2. ਸਰਵਿਸ ਦੇ ਲਈ ਭੱਜ ਦੌੜ ਕਰਦੇ ਰਹਿਣਾ ਹੈ। ਸਰਵਿਸੇਬਲ ਅਤੇ ਆਗਿਆਕਾਰੀ ਬਣਨਾ ਹੈ। ਆਪਣਾ ਅਤੇ ਦੂਸਰਿਆਂ ਦਾ ਕਲਿਆਣ ਕਰਨਾ ਹੈ। ਕੋਈ ਵੀ ਬਦਚਲਣੀ ਨਹੀਂ ਚਲਣੀ ਹੈ।

ਵਰਦਾਨ:-
ਫੁੱਲਸਟਾਪ ਦੀ ਸਟੇਜ ਦ੍ਵਾਰਾ ਪ੍ਰਾਕ੍ਰਿਤੀ ਦੀ ਹਲਚਲ ਨੂੰ ਸਟਾਪ ਕਰਨ ਵਾਲੇ ਮਾਸਟਰ ਪ੍ਰਾਕ੍ਰਿਤੀਪਤੀ ਭਵ।

ਵਰਤਮਾਨ ਸਮੇਂ ਹਲਚਲ ਵਧਣ ਦਾ ਸਮੇਂ ਹੈ। ਫਾਈਨਲ ਪੇਪਰ ਵਿਚ ਇੱਕ ਪਾਸੇ ਪ੍ਰਾਕ੍ਰਿਤੀ ਦਾ ਅਤੇ ਦੂਜੇ ਪਾਸੇ ਪੰਜ ਵਿਕਾਰਾਂ ਦਾ ਵਿਕਰਾਲ ਰੂਪ ਹੋਵੇਗਾ। ਤਮੋਗੁਣੀ ਆਤਮਾਵਾਂ ਦਾ ਵਾਰ ਅਤੇ ਪੁਰਾਣੇ ਸੰਸਕਾਰ, ਸਭ ਲਾਸ੍ਟ ਸਮੇਂ ਤੇ ਆਪਣਾ ਚਾਂਸ ਲੈਣਗੇ। ਅਜਿਹੇ ਸਮੇਂ ਤੇ ਸਮੇਟਣ ਦੀ ਸ਼ਕਤੀ ਦ੍ਵਾਰਾ ਹੁਣੇ - ਹੁਣੇ ਸਾਕਾਰੀ, ਹੁਣੇ - ਹੁਣੇ ਆਕਾਰੀ ਅਤੇ ਹੁਣੇ - ਹੁਣੇ ਨਿਰਾਕਾਰੀ ਸਥਿਤੀ ਵਿਚ ਸਥਿਤ ਹੋਣ ਦਾ ਅਭਿਆਸ ਚਾਹੀਦਾ ਹੈ। ਵੇਖਦੇ ਹੋਏ ਨਾ ਵੇਖੋ, ਸੁਣਦੇ ਹੋਏ ਨਾ ਸੁਣੋ। ਜਦੋਂ ਅਜਿਹੀ ਫੁੱਲਸਟਾਪ ਦੀ ਸਟੇਜ ਹੋਵੇ ਤਾਂ ਪ੍ਰਾਕ੍ਰਿਤੀ ਪਤੀ ਬਣ ਪ੍ਰਾਕ੍ਰਿਤੀ ਦੀ ਹਲਚਲ ਨੂੰ ਸਟਾਪ ਕਰ ਸਕੋਗੇ।

ਸਲੋਗਨ:-
ਨਿਰਵਿਘਨ ਰਾਜ ਅਧਿਕਾਰੀ ਬਣ ਦੇ ਲਈ ਨਿਰਵਿਘਨ ਸੇਵਾਦਾਰੀ ਭਵ।

ਅਵਿਅਕਤ ਇਸ਼ਾਰੇ - ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੈਈ ਬਣੋ

ਸਦਾ ਇਹ ਹੀ ਸਮ੍ਰਿਤੀ ਰਹੇ ਕਿ ਮੈਂ ਰੂਹ ਉਸ ਸੁਪ੍ਰੀਮ ਰੂਹ ਦੇ ਨਾਲ ਕੰਮ ਬਾਇੰਡ ਹਾਂ। ਸੁਪਰੀਮ ਰੂਹ ਮੇਰੇ ਰੂਹ ਦੇ ਬਿਨਾਂ ਰਹਿ ਨਹੀਂ ਸਕਦੇ ਅਤੇ ਮੈਂ ਵੀ ਸੁਪ੍ਰੀਮ ਰੂਹ ਦੇ ਬਿਨਾਂ ਵੱਖ ਨਹੀਂ ਹੋ ਸਕਦਾ। ਇਵੇਂ ਹਰ ਸੈਕਿੰਡ ਹਜੂਰ ਨੂੰ ਹਾਜਿਰ ਅਨੁਭਵ ਕਰਨ ਨਾਲ ਰੂਹਾਨੀ ਖ਼ੁਸ਼ਬੂ ਵਿਚ ਅਵਿਨਾਸ਼ੀ ਅਤੇ ਇਕਰਸ ਰਹਿਣਗੇ।