19.04.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਬੇਹੱਦ ਬਾਪ ਦੇ ਨਾਲ ਵਫ਼ਾਦਾਰ ਰਹੋ ਤਾਂ ਪੂਰੀ ਮਾਈਟ ਮਿਲੇਗੀ, ਮਾਇਆ ਤੇ ਜਿੱਤ ਹੁੰਦੀ ਜਾਵੇਗੀ"

ਪ੍ਰਸ਼ਨ:-
ਬਾਪ ਦੇ ਕੋਲ ਮੁੱਖ ਅਥਾਰਟੀ ਕਿਹੜੀ ਹੈ? ਉਸ ਦੀ ਨਿਸ਼ਾਨੀ ਕੀ ਹੈ?

ਉੱਤਰ:-
ਬਾਪ ਦੇ ਕੋਲ ਮੁੱਖ ਹੈ ਗਿਆਨ ਦੀ ਅਥਾਰਟੀ। ਗਿਆਨ ਸਾਗਰ ਹੈ ਇਸਲਈ ਤੁਹਾਨੂੰ ਬੱਚਿਆਂ ਨੂੰ ਪੜਾਈ ਪੜਾਉਂਦੇ ਹਨ। ਆਪਣੇ ਵਾਂਗੂੰ ਨਾਲੇਜ਼ਫੁਲ ਬਣਾਉਂਦੇ ਹਨ। ਤੁਹਾਡੇ ਕੋਲ ਪੜਾਈ ਦੀ ਐਮ ਆਬਜੈਕਟ ਹੈ। ਪੜਾਈ ਨਾਲ ਤੁਸੀ ਉੱਚ ਪਦਵੀ ਪਾਉਂਦੇ ਹੋ।

ਗੀਤ:-
ਬਦਲ ਜਾਏ ਦੁਨੀਆ...

ਓਮ ਸ਼ਾਂਤੀ
ਭਗਤ ਭਗਵਾਨ ਦੀ ਮਹਿਮਾ ਕਰਦੇ ਹਨ। ਹੁਣ ਤੁਸੀਂ ਤਾਂ ਭਗਤ ਨਹੀਂ ਹੋ। ਤੁਸੀਂ ਤਾਂ ਉਸ ਭਗਵਾਨ ਦੇ ਬੱਚੇ ਬਣ ਗਏ ਹੋ। ਉਹ ਵੀ ਵਫ਼ਾਦਾਰ ਬੱਚੇ ਚਾਹੀਦੇ ਹਨ। ਹਰ ਗੱਲ ਵਿੱਚ ਵਫ਼ਾਦਾਰ ਰਹਿਣਾ ਹੈ। ਔਰਤ ਦੀ ਸਿਵਾਏ ਪਤੀ ਦੇ ਅਤੇ ਪਤੀ ਦੀ ਸਿਵਾਏ ਔਰਤ ਦੇ ਹਰ ਪਾਸੇ ਦ੍ਰਿਸ਼ਟੀ ਜਾਵੇ ਤਾਂ ਉਨ੍ਹਾਂਨੂੰ ਵੀ ਬੇਵਫਾ ਕਹਾਂਗੇ। ਹੁਣ ਇੱਥੇ ਵੀ ਹੈ ਬੇਹੱਦ ਦਾ ਬਾਪ। ਉਨ੍ਹਾਂ ਦੇ ਨਾਲ ਬੇਵਫ਼ਾਦਾਰ ਅਤੇ ਵਫ਼ਾਦਾਰ ਦੋਵੇਂ ਰਹਿੰਦੇ ਹਨ। ਵਫ਼ਾਦਾਰ ਬਣਕੇ ਫਿਰ ਬੇਵਫ਼ਾਦਾਰ ਬਣ ਜਾਂਦੇ ਹਨ। ਬਾਪ ਤਾਂ ਹਨ ਹਾਈਐਸਟ ਅਥਾਰਟੀ। ਆਲਮਾਈਟੀ ਹੈ ਨਾ। ਤਾਂ ਉਨ੍ਹਾਂ ਦੇ ਬੱਚੇ ਵੀ ਅਜਿਹੇ ਹੋਣੇ ਚਾਹੀਦੇ ਹਨ। ਬਾਪ ਵਿੱਚ ਤਾਕਤ ਹੈ, ਬੱਚਿਆਂ ਨੂੰ ਰਾਵਣ ਤੇ ਜਿੱਤ ਪਾਉਣ ਦੀ ਯੁਕਤੀ ਦੱਸਦੇ ਹਨ। ਇਸਲਈ ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਸ੍ਰਵਸ਼ਕਤੀਮਾਨ। ਤੁਸੀ ਵੀ ਸ਼ਕਤੀ ਸੈਨਾ ਹੋ ਨਾ। ਤੁਸੀ ਆਪਣੇ ਨੂੰ ਵੀ ਆਲਮਾਈਟੀ ਕਹੋਗੇ ਨਾ। ਬਾਪ ਵਿੱਚ ਜੋ ਮਾਈਟ ਹੈ ਉਹ ਸਾਨੂੰ ਦਿੰਦੇ ਹਨ। ਦੱਸਦੇ ਹਨ ਕਿ ਤੁਸੀਂ ਮਾਇਆ ਰਾਵਣ ਤੇ ਜੀਤ ਕਿਵ਼ੇਂ ਪਾ ਸਕਦੇ ਹੋ, ਤਾਂ ਤੁਹਾਨੂੰ ਵੀ ਸ਼ਕਤੀਵਾਨ ਬਣਨਾ ਹੈ। ਬਾਪ ਹੈ ਗਿਆਨ ਦੀ ਅਥਾਰਟੀ। ਨਾਲੇਜਫੁਲ ਹੈ ਨਾ। ਜਿਵੇਂ ਉਹ ਲੋਕ ਅਥਾਰਟੀ ਹਨ ਨਾ, ਸ਼ਾਸਤਰਾਂ ਦੀ, ਭਗਤੀਮਾਰਗ ਦੀ, ਇਵੇਂ ਹੁਣ ਤੁਸੀਂ ਆਲਮਾਈਟੀ ਅਥਾਰਟੀ ਨਾਲੇਜਫੁਲ ਬਣਦੇ ਹੋ। ਤੁਹਾਨੂੰ ਵੀ ਨਾਲੇਜ ਮਿਲਦੀ ਹੈ। ਇਹ ਪਾਠਸ਼ਾਲਾ ਹੈ। ਇਸ ਵਿੱਚ ਜੋ ਨਾਲੇਜ ਤੁਸੀ ਪੜ੍ਹਦੇ ਹੋ, ਇਸ ਨਾਲ ਉੱਚ ਪਦ ਪਾ ਸਕਦੇ ਹੋ। ਇਹ ਇੱਕ ਹੀ ਪਾਠਸ਼ਾਲਾ ਹੈ। ਤੁਸੀਂ ਤੇ ਇੱਥੇ ਪੜ੍ਹਨਾ ਹੈ ਹੋਰ ਕੋਈ ਪ੍ਰਾਰਥਨਾ ਯਾਦ ਨਹੀਂ ਕਰਨੀ ਹੈ। ਤੁਹਾਨੂੰ ਪੜ੍ਹਾਈ ਨਾਲ ਵਰਸਾ ਮਿਲਣਾ ਹੈ, ਏਮ ਆਬਜੈਕਟ ਹੈ। ਤੁਸੀਂ ਬੱਚੇ ਜਾਣਦੇ ਹੋ ਬਾਪ ਨਾਲੇਜਫੁਲ ਹੈ, ਉਨ੍ਹਾਂ ਦੀ ਪੜ੍ਹਾਈ ਬਿਲਕੁਲ ਡਿਫਰੈਂਟ ਹੈ। ਗਿਆਨ ਦਾ ਸਾਗਰ ਬਾਪ ਹੈ ਤਾਂ ਉਹੀ ਜਾਨਣ। ਉਹ ਹੀ ਸਾਨੂੰ ਸ੍ਰਿਸ਼ਟੀ ਦੇ ਆਦਿ - ਮੱਧ- ਅੰਤ ਦੀ ਨਾਲੇਜ ਦਿੰਦੇ ਹਨ। ਦੂਸਰਾ ਕੋਈ ਦੇ ਨਹੀਂ ਸਕਦਾ। ਬਾਪ ਸਾਮ੍ਹਣੇ ਆਕੇ ਗਿਆਨ ਦੇਕੇ ਫਿਰ ਚਲੇ ਜਾਂਦੇ ਹਨ। ਇਸ ਪੜ੍ਹਾਈ ਦੀ ਪ੍ਰਾਲਬੱਧ ਕੀ ਮਿਲਦੀ ਹੈ, ਉਹ ਵੀ ਤੁਸੀਂ ਜਾਣਦੇ ਹੋ। ਬਾਕੀ ਜੋ ਵੀ ਸਤਿਸੰਗ ਆਦਿ ਹਨ ਜਾਂ ਗੁਰੂ ਗੋਸਾਈਂ ਹਨ ਉਹ ਸਭ ਹਨ ਭਗਤੀ ਮਾਰਗ ਦੇ। ਹੁਣ ਤੁਹਾਨੂੰ ਗਿਆਨ ਮਿਲ ਰਿਹਾ ਹੈ। ਇਹ ਵੀ ਜਾਣਦੇ ਹਨ ਕਿ ਉਨ੍ਹਾਂ ਵਿੱਚ ਵੀ ਕੋਈ ਇਥੋਂ ਦੇ ਹੋਣਗੇ ਤਾਂ ਨਿਕਲ ਆਉਣਗੇ। ਤੁਸੀਂ ਬੱਚਿਆਂ ਨੂੰ ਸਰਵਿਸ ਦੀਆਂ ਵੱਖ - ਵੱਖ ਯੁਕਤੀਆਂ ਕੱਢਣੀਆਂ ਹਨ। ਆਪਣਾ ਅਨੁਭਵ ਸੁਣਾਕੇ ਅਨੇਕਾਂ ਦਾ ਭਾਗਿਆ ਬਣਾਉਣਾ ਹੈ। ਤੁਸੀ ਸਰਵਿਸੇਬਲ ਬੱਚਿਆਂ ਦੀ ਅਵਸਥਾ ਬੜੀ ਨਿਰਭਉ, ਅਡੋਲ ਅਤੇ ਯੋਗਯੁਕਤ ਚਾਹੀਦੀ। ਯੋਗ ਵਿੱਚ ਰਹਿਕੇ ਸਰਵਿਸ ਕਰੋ ਤਾਂ ਸਫਲਤਾ ਮਿਲ ਸਕਦੀ ਹੈ।

ਬੱਚੇ, ਤੁਹਾਨੂੰ ਆਪਣੇ ਆਪ ਨੂੰ ਪੂਰਾ ਸੰਭਾਲਣਾ ਹੈ। ਕੋਈ ਆਵੇਸ਼ ਆਦਿ ਨਾ ਆਵੇ, ਯੋਗਯੁਕਤ ਪੱਕਾ ਚਾਹੀਦਾ ਹੈ। ਬਾਪ ਨੇ ਸਮਝਾਇਆ ਹੈ ਅਸਲ ਵਿੱਚ ਤੁਸੀਂ ਸਭ ਵਾਣਪ੍ਰਸਥੀ ਹੋ, ਵਾਣੀ ਤੋਂ ਪਰੇ ਅਵਸਥਾ ਵਾਲੇ। ਵਾਣਪ੍ਰਸਥੀ ਮਤਲਬ ਵਾਣੀ ਤੋਂ ਪਰੇ ਘਰ ਨੂੰ ਅਤੇ ਬਾਪ ਨੂੰ ਯਾਦ ਕਰਨ ਵਾਲੇ। ਇਸ ਦੇ ਸਿਵਾਏ ਹੋਰ ਕੋਈ ਤਮੰਨਾ ਨਹੀਂ। ਸਾਨੂੰ ਵਧੀਆ ਕਪੜੇ ਚਾਹੀਦੇ ਹਨ, ਇਹ ਸਭ ਹਨ ਛੀ - ਛੀ ਤਮੰਨਾਵਾਂ। ਦੇਹ - ਅਭਿਮਾਨ ਵਾਲੇ ਸਰਵਿਸ ਕਰ ਨਹੀਂ ਸਕਣਗੇ। ਦੇਹੀ - ਅਭਿਮਾਨੀ ਬਣਨਾ ਪਵੇ। ਭਗਵਾਨ ਦੇ ਬੱਚਿਆਂ ਨੂੰ ਤਾਂ ਮਾਈਟ ਚਾਹੀਦਾ ਹੈ ਉਹ ਹੈ ਯੋਗ ਦੀ। ਬਾਬਾ ਤੇ ਸਾਰੇ ਬੱਚਿਆਂ ਨੂੰ ਜਾਣ ਸਕਦੇ ਹਨ ਨਾ। ਬਾਬਾ ਝੱਟ ਦੱਸ ਦੇਣਗੇ, ਇਹ - ਇਹ ਖਾਮੀਆਂ ਕੱਢੋ। ਬਾਬਾ ਨੇ ਸਮਝਾਇਆ ਹੈ ਸ਼ਿਵ ਦੇ ਮੰਦਿਰ ਵਿੱਚ ਜਾਵੋ। ਉੱਥੇ ਬਹੁਤ ਤੁਹਾਨੂੰ ਮਿਲਣਗੇ। ਬਹੁਤ ਹਨ ਜੋ ਕਾਸ਼ੀ ਵਿੱਚ ਵਾਸ ਕਰਦੇ ਹਨ। ਸਮਝਦੇ ਹਨ ਕਾਸ਼ੀਨਾਥ ਸਾਡਾ ਕਲਿਆਣ ਕਰੇਗਾ। ਉੱਥੇ ਤੁਹਾਨੂੰ ਬਹੁਤ ਗ੍ਰਾਹਕ ਮਿਲਣਗੇ, ਪਰੰਤੂ ਇਸ ਵਿੱਚ ਬੜ੍ਹਾ ਸ਼ੁਰੂਡ ਬੁੱਧੀ ( ਹੁਸ਼ਿਆਰ ਬੁੱਧੀ ) ਚਾਹੀਦੀ ਹੈ। ਗੰਗਾ ਇਸ਼ਾਨਨ ਕਰਨ ਵਾਲਿਆਂ ਨੂੰ ਵੀ ਜਾਕੇ ਸਮਝਾ ਸਕਦੇ ਹੋ। ਮੰਦਿਰਾਂ ਵਿੱਚ ਵੀ ਜਾਕੇ ਸਮਝਾਓ। ਗੁਪਤ ਵੇਸ ਵਿੱਚ ਜਾ ਸਕਦੇ ਹੋ। ਹਨੁਮਾਨ ਦਾ ਮਿਸਾਲ। ਹੋ ਤਾਂ ਅਸਲ ਵਿੱਚ ਤੁਸੀਂ ਹੀ ਨਾ। ਜੁੱਤੀਆਂ ਵਿੱਚ ਬੈਠਣ ਦੀ ਗੱਲ ਨਹੀਂ ਹੈ। ਇਸ ਵਿੱਚ ਬੜਾ ਸਮਝੁ ਸਿਆਣਾ ਚਾਹੀਦਾ ਹੈ। ਬਾਬਾ ਨੇ ਸਮਝਾਇਆ ਹੈ ਹਾਲੇ ਕੋਈ ਵੀ ਕਰਮਾਤੀਤ ਨਹੀਂ ਬਣਿਆ ਹੈ। ਕੁਝ ਨਾ ਕੁਝ ਖਾਮੀਆਂ ਜ਼ਰੂਰ ਹਨ।

ਤੁਸੀਂ ਬੱਚਿਆਂ ਨੂੰ ਨਸ਼ਾ ਚਾਹੀਦਾ ਹੈ ਕਿ ਇਹ ਇੱਕ ਹੀ ਹੱਟੀ ਹੈ, ਜਿੱਥੇ ਸਭ ਨੂੰ ਆਉਣਾ ਹੈ। ਇੱਕ ਦਿਨ ਇਹ ਸੰਨਿਆਸੀ ਸਭ ਆਉਣਗੇ। ਇੱਕ ਹੀ ਹੱਟੀ ਹੈ ਤਾਂ ਜਾਣਗੇ ਕਿੱਥੇ। ਜੋ ਬਹੁਤ ਭਟਕਿਆ ਹੋਇਆ ਹੋਵੇਗਾ, ਉਨ੍ਹਾਂਨੂੰ ਹੀ ਰਸਤਾ ਮਿਲੇਗਾ। ਅਤੇ ਸਮਝਣਗੇ ਇਹ ਇੱਕ ਹੀ ਹੱਟੀ ਹੈ। ਸਭ ਦਾ ਸਦਗਤੀ ਦਾਤਾ ਇੱਕ ਹੀ ਬਾਪ ਹੈ ਨਾ। ਅਜਿਹਾ ਜਦੋਂ ਨਸ਼ਾ ਚੜ੍ਹੇ ਤਾਂ ਗੱਲ ਹੈ। ਬਾਪ ਨੂੰ ਇਹ ਹੀ ਔਨਾ ਹੈ ਨਾ - ਮੈਂ ਆਇਆ ਹਾਂ ਪਤਿਤਾਂ ਨੂੰ ਵੀ ਪਾਵਨ ਬਣਾਏ ਸ਼ਾਂਤੀਧਾਮ - ਸੁੱਖਧਾਮ ਦਾ ਵਰਸਾ ਦੇਣ। ਤੁਹਾਡਾ ਵੀ ਇਹ ਹੀ ਧੰਧਾ ਹੈ। ਸਭਦਾ ਕਲਿਆਣ ਕਰਨਾ ਹੈ। ਇਹ ਹੈ ਪੁਰਾਣੀ ਦੁਨੀਆਂ। ਇਨ੍ਹਾਂ ਦੀ ਉਮਰ ਕਿੰਨੀ ਹੈ? ਥੋੜ੍ਹੇ ਸਮੇਂ ਵਿੱਚ ਸਮਝ ਜਾਣਗੇ, ਇਹ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਸਭ ਆਤਮਾਵਾਂ ਨੂੰ ਇਹ ਬੁੱਧੀ ਵਿੱਚ ਆਵੇਗਾ, ਨਵੀਂ ਦੁਨੀਆਂ ਦੀ ਸਥਾਪਨਾ ਹੋਵੇ ਤਾਂ ਹੀ ਤੇ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਵੇ। ਅੱਗੇ ਚੱਲ ਕੇ ਕਹਿਣਗੇ ਬਰੋਬਰ ਭਗਵਾਨ ਇੱਥੇ ਹੈ। ਰਚਿਅਤਾ ਬਾਪ ਨੂੰ ਹੀ ਭੁੱਲ ਗਏ ਹਨ। ਤ੍ਰਿਮੂਰਤੀ ਵਿੱਚ ਸ਼ਿਵ ਦਾ ਚਿੱਤਰ ਉਡਾ ਦਿੱਤਾ ਹੈ, ਤਾਂ ਕਿਸੇ ਕੰਮ ਦਾ ਨਹੀਂ ਰਿਹਾ। ਰਚਿਅਤਾ ਤੇ ਉਹ ਹੈ ਨਾ। ਸ਼ਿਵ ਦਾ ਚਿੱਤਰ ਆਉਣ ਵਿੱਚ ਕਲੀਅਰ ਹੋ ਜਾਂਦਾ ਹੈ - ਬ੍ਰਹਮਾ ਦੁਆਰਾ ਸਥਾਪਨਾ। ਪ੍ਰਜਾਪਿਤਾ ਬ੍ਰਹਮਾ ਹੋਵੇਗਾ ਤਾਂ ਜ਼ਰੂਰ ਬੀ. ਕੇ. ਵੀ ਹੋਣੇ ਚਾਹੀਦੇ। ਬ੍ਰਾਹਮਣ ਕੁੱਲ ਸਭ ਤੋਂ ਉੱਚਾ ਹੁੰਦਾ ਹੈ। ਬ੍ਰਹਮਾ ਦੀ ਔਲਾਦ ਹਨ। ਬ੍ਰਾਹਮਣਾਂ ਨੂੰ ਰਚਦੇ ਕਿਵ਼ੇਂ ਹਨ, ਇਹ ਵੀ ਕੋਈ ਨਹੀਂ ਜਾਣਦੇ। ਬਾਪ ਹੀ ਆਕੇ ਤੁਹਾਨੂੰ ਸ਼ੂਦਰ ਤੋਂ ਬ੍ਰਾਹਮਣ ਬਣਾਉਂਦੇ ਹਨ। ਇਹ ਬੜੀਆਂ ਪੇਚੀਲੀਆਂ ਗੱਲਾਂ ਹਨ। ਬਾਪ ਜਦੋਂ ਸਾਮ੍ਹਣੇ ਆਕੇ ਸਮਝਾਏ ਤਾਂ ਸਮਝਣ। ਜੋ ਦੇਵਤੇ ਸੀ ਉਹ ਸ਼ੂਦਰ ਬਣੇ ਹਨ। ਹੁਣ ਉਨ੍ਹਾਂਨੂੰ ਕਿਵ਼ੇਂ ਲੱਭੀਏ ਉਸ ਦੇ ਲਈ ਯੁਕਤੀਆਂ ਕੱਢਣੀਆਂ ਹਨ। ਜੋ ਸਮਝ ਜਾਣ ਇਨ੍ਹਾਂ ਬੀ . ਕੇ. ਦਾ ਤਾਂ ਭਾਰੀ ਕੰਮ ਹੈ। ਕਿੰਨੇ ਪਰਚੇ ਆਦਿ ਵੰਡਦੇ ਹਨ। ਬਾਬਾ ਨੇ ਐਰੋਪਲੇਨ ਤੋਂ ਪਰਚੇ ਸੁੱਟਣ ਲਈ ਵੀ ਸਮਝਾਇਆ ਹੈ। ਘੱਟ ਤੋਂ ਘੱਟ ਅਖ਼ਬਾਰ ਜਿਤਨਾ ਇੱਕ ਕਾਗਜ਼ ਹੋਵੇ, ਉਸਦੇ ਵਿੱਚ ਮੁੱਖ ਪੁਆਇੰਟਸ ਸੀੜੀ ਆਦਿ ਵੀ ਆ ਸਕਦੀ ਹੈ। ਮੁੱਖ ਹੈ ਇੰਗਲਿਸ਼ ਅਤੇ ਹਿੰਦੀ ਭਾਸ਼ਾ। ਤਾਂ ਬੱਚਿਆਂ ਨੂੰ ਸਾਰਾ ਦਿਨ ਖਿਆਲਾਤ ਰੱਖਣੀ ਚਾਹੀਦੀ ਹੈ - ਸਰਵਿਸ ਨੂੰ ਕਿਵੇਂ ਵਧਾਈਏ? ਇਹ ਵੀ ਜਾਣਦੇ ਹਨ ਡਰਾਮਾ ਅਨੁਸਾਰ ਪੁਰਸ਼ਾਰਥ ਹੁੰਦਾ ਰਹਿੰਦਾ ਹੈ। ਸਮਝਿਆ ਜਾਂਦਾ ਹੈ ਇਹ ਸਰਵਿਸ ਵਧੀਆ ਕਰਦੇ ਹਨ, ਇਨ੍ਹਾਂ ਦਾ ਪਦ ਵੀ ਉੱਚ ਹੋਵੇਗਾ। ਹਰੇਕ ਐਕਟਰ ਦਾ ਆਪਣਾ ਪਾਰਟ ਹੈ, ਇਹ ਵੀ ਲਾਈਨ ਜ਼ਰੂਰ ਲਿਖਣੀ ਹੈ। ਬਾਪ ਵੀ ਇਸ ਡਰਾਮੇ ਵਿਚ ਨਿਰਾਕਾਰੀ ਦੁਨੀਆਂ ਤੋਂ ਆਕੇ ਸਾਕਾਰੀ ਸ਼ਰੀਰ ਦਾ ਆਧਾਰ ਲੈ ਪਾਰਟ ਵਜਾਊਂਦੇ ਹਨ। ਹੁਣ ਤੁਹਾਡੀ ਬੁੱਧੀ ਵਿੱਚ ਹੈ, ਕੌਣ - ਕੌਣ ਕਿੰਨਾ ਪਾਰਟ ਵਜਾਉਂਦੇ ਹਨ? ਤਾਂ ਇਹ ਲਾਈਨ ਵੀ ਮੁੱਖ ਹੈ। ਸਿੱਧ ਕਰ ਦੱਸਣਾ ਹੈ, ਇਹ ਸ੍ਰਿਸ਼ਟੀ ਚੱਕਰ ਨੂੰ ਜਾਨਣ ਨਾਲ ਮਨੁੱਖ ਸਵਦਰਸ਼ਨ ਚੱਕਰਧਾਰੀ ਬਣ ਚੱਕਰਵਰਤੀ ਰਾਜਾ ਵਿਸ਼ਵ ਦਾ ਮਾਲਿਕ ਬਣ ਸਕਦੇ ਹਨ। ਤੁਹਾਡੇ ਕੋਲ ਤਾਂ ਸਾਰੀ ਨਾਲੇਜ ਹੈ ਨਾ। ਬਾਪ ਦੇ ਕੋਲ ਨਾਲੇਜ ਹੈ ਹੀ ਗੀਤਾ ਦੀ, ਜਿਸ ਨਾਲ ਮਨੁੱਖ ਨਰ ਤੋਂ ਨਰਾਇਣ ਬਣਦੇ ਹਨ। ਫੁੱਲ ਨਾਲੇਜ ਬੁੱਧੀ ਵਿੱਚ ਆ ਗਈ ਤਾਂ ਫਿਰ ਫੁੱਲ ਬਾਦਸ਼ਾਹੀ ਚਾਹੀਦੀ ਹੈ। ਤਾਂ ਬੱਚਿਆਂ ਨੂੰ ਅਜਿਹੇ - ਅਜਿਹੇ ਖਿਆਲ ਕਰ ਬਾਪ ਦੀ ਸਰਵਿਸ ਵਿੱਚ ਲੱਗ ਜਾਣਾ ਚਾਹੀਦਾ ਹੈ।

ਜੈਪੁਰ ਵਿੱਚ ਵੀ ਇਹ ਰੂਹਾਨੀ ਮਿਊਜ਼ੀਅਮ ਸਥਾਈ ਰਹੇਗਾ। ਲਿਖਿਆ ਹੋਇਆ ਹੈ - ਇਸਨੂੰ ਸਮਝਣ ਨਾਲ ਮਨੁੱਖ ਵਿਸ਼ਵ ਦਾ ਮਾਲਿਕ ਬਣ ਸਕਦੇ ਹਨ। ਜੋ ਵੇਖਣਗੇ ਇੱਕ- ਦੂਜੇ ਨੂੰ ਸੁਣਾਉਂਦੇ ਰਹਿਣਗੇ। ਬੱਚਿਆਂ ਨੂੰ ਸਦਾ ਸਰਵਿਸ ਤੇ ਰਹਿਣਾ ਹੈ। ਮੰਮਾ ਵੀ ਸਰਵਿਸ ਤੇ ਹੈ, ਉਨ੍ਹਾਂ ਨੂੰ ਮੁਕਰਰ ਕੀਤਾ ਸੀ। ਇਹ ਕੋਈ ਸ਼ਾਸਤਰਾਂ ਵਿੱਚ ਹੈ ਨਹੀਂ ਕਿ ਸਰਸਵਤੀ ਕੌਣ ਹੈ? ਪ੍ਰਜਾਪਿਤਾ ਬ੍ਰਹਮਾ ਦੀ ਸਿਰਫ਼ ਇੱਕ ਬੇਟੀ ਹੋਵੇਗੀ ਕੀ? ਅਨੇਕ ਬੇਟੀਆਂ ਅਨੇਕ ਨਾਮ ਵਾਲਿਆਂ ਹੋਣਗੀਆਂ ਨਾ। ਉਹ ਫਿਰ ਵੀ ਅਡੋਪਟ ਸੀ। ਜਿਵੇਂ ਤੁਸੀਂ ਹੋ। ਇੱਕ ਹੈਡ ਚਲਾ ਜਾਂਦਾ ਹੈ ਤਾਂ ਫਿਰ ਦੂਸਰਾ ਸਥਾਪਨ ਕੀਤਾ ਜਾਂਦਾ ਹੈ। ਪ੍ਰਾਇਮ ਮਨਿਸਟਰ ਵੀ ਦੂਸਰਾ ਸਥਾਪਨ ਕਰ ਲੈਂਦੇ ਹਨ। ਏਬਲ ਸਮਝਿਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਪਸੰਦ ਕਰਦੇ ਹਨ ਫਿਰ ਟਾਈਮ ਪੂਰਾ ਹੋ ਜਾਂਦਾ ਹੈ, ਤਾਂ ਫਿਰ ਦੂਸਰੇ ਨੂੰ ਚੁਣਨਾ ਪੈਂਦਾ ਹੈ। ਬਾਪ ਬੱਚਿਆਂ ਨੂੰ ਪਹਿਲਾ ਮੈਨਰਜ ਇਹ ਹੀ ਸਿਖਾਉਂਦੇ ਹਨ ਕਿ ਤੁਸੀਂ ਕਿਸੇ ਦਾ ਰਿਗਰਡ ਕਿਵ਼ੇਂ ਰੱਖੋ! ਅਨਪੜ੍ਹ ਜੋ ਹੁੰਦੇ ਹਨ ਉਨ੍ਹਾਂ ਨੂੰ ਰਿਗਾਰਡ ਰੱਖਣਾ ਵੀ ਨਹੀਂ ਆਉਂਦਾ ਹੈ। ਜੋ ਜ਼ਿਆਦਾ ਤਿੱਖੇ ਹਨ ਤਾਂ ਉਨ੍ਹਾਂ ਦਾ ਸਭ ਨੂੰ ਰਿਗਾਰਡ ਰੱਖਣਾ ਹੀ ਹੈ। ਵੱਡਿਆਂ ਦਾ ਰਿਗਾਰਡ ਰੱਖਣ ਨਾਲ ਉਹ ਵੀ ਸਿੱਖ ਜਾਣਗੇ। ਅਨਪੜ੍ਹ ਤਾਂ ਬੁੱਧੂ ਹੁੰਦੇ ਹਨ। ਬਾਪ ਨੇ ਵੀ ਅਨਪੜ੍ਹਾਂ ਨੂੰ ਆਕੇ ਉਠਾਇਆ ਹੈ। ਅੱਜਕਲ ਫੀਮੇਲ ਨੂੰ ਅੱਗੇ ਰੱਖਦੇ ਹਨ। ਤੁਸੀਂ ਬੱਚੇ ਜਾਣਦੇ ਹੋ ਸਾਡੀ ਆਤਮਾਵਾਂ ਦੀ ਸਗਾਈ ਪ੍ਰਮਾਤਮਾ ਨਾਲ ਹੋਈ ਹੈ। ਤੁਸੀਂ ਬੜੇ ਖੁਸ਼ ਹੁੰਦੇ ਹੋ -- ਅਸੀਂ ਤਾਂ ਵਿਸ਼ਨੂਪੁਰੀ ਦੇ ਮਾਲਿਕ ਜਾਕੇ ਬਣਾਂਗੇ। ਕੰਨਿਆਂ ਦਾ ਬਿਗਰ ਵੇਖੇ ਵੀ ਬੁੱਧੀਯੋਗ ਲੱਗ ਜਾਂਦਾ ਹੈ ਨਾ। ਇਹ ਵੀ ਆਤਮਾ ਜਾਣਦੀ ਹੈ - ਇਹ ਆਤਮਾ ਅਤੇ ਪ੍ਰਮਾਤਮਾ ਦੀ ਸਗਾਈ ਵੰਡਰਫੁਲ ਹੈ। ਇੱਕ ਬਾਪ ਨੂੰ ਹੀ ਯਾਦ ਕਰਨਾ ਪਵੇ। ਉਹ ਤਾਂ ਕਹਿਣਗੇ ਗੁਰੂ ਨੂੰ ਯਾਦ ਕਰੋ, ਫਲਾਣਾ ਮੰਤਰ ਯਾਦ ਕਰੋ। ਇਹ ਤਾਂ ਬਾਪ ਹੀ ਸਭ ਕੁਝ ਹੈ। ਇਨ੍ਹਾਂ ਦੁਆਰਾ ਆਕੇ ਸਗਾਈ ਕਰਵਾਉਂਦੇ ਹਨ। ਕਹਿੰਦੇ ਹਨ ਮੈਂ ਤੁਹਾਡਾ ਬਾਪ ਵੀ ਹਾਂ, ਮੇਰੇ ਤੋਂ ਵਰਸਾ ਮਿਲਦਾ ਹੈ। ਕੰਨਿਆ ਦੀ ਸਗਾਈ ਹੁੰਦੀ ਹੈ ਤਾਂ ਫਿਰ ਭੁੱਲਦੀ ਨਹੀਂ ਹੈ। ਤੁਸੀਂ ਫਿਰ ਭੁੱਲ ਕਿਓੰ ਜਾਂਦੇ ਹੋ? ਕਰਮਾਤੀਤ ਅਵਸਥਾ ਨੂੰ ਪਾਉਣ ਵਿੱਚ ਫਿਰ ਟਾਈਮ ਲਗਦਾ ਹੈ। ਕਰਮਾਤੀਤ ਅਵਸਥਾ ਨੂੰ ਪਾਕੇ ਵਾਪਿਸ ਤੇ ਕੋਈ ਜਾ ਨਾ ਸਕੇ। ਜਦੋਂ ਸਾਜਨ ਪਹਿਲਾਂ ਚੱਲੇ ਫਿਰ ਬਰਾਤ ਜਾਵੇ। ਸ਼ੰਕਰ ਦੀ ਗੱਲ ਨਹੀਂ, ਸ਼ਿਵ ਦੀ ਬਰਾਤ ਹੈ। ਇੱਕ ਹੈ ਸਾਜਨ ਬਾਕੀ ਸਭ ਹਨ ਸਜਨੀਆਂ। ਤਾਂ ਇਹ ਹੈ ਸ਼ਿਵਬਾਬਾ ਦੀ ਬਾਰਾਤ। ਨਾਮ ਰੱਖ ਦਿੱਤਾ ਹੈ ਬੱਚੇ ਦਾ। ਦ੍ਰਿਸ਼ਟਾਂਤ ਦੇਕੇ ਸਮਝਾਇਆ ਜਾਂਦਾ ਹੈ। ਬਾਪ ਆਕੇ ਗੁਲਗੁਲ ਬਣਾ ਸਭਨੂੰ ਲੈ ਜਾਂਦੇ ਹਨ। ਬੱਚੇ ਜੋ ਕਾਮ ਚਿਤਾ ਤੇ ਬੈਠ ਪਤਿਤ ਬਣ ਗਏ ਹਨ ਉਨ੍ਹਾਂ ਨੂੰ ਗਿਆਨ ਚਿਤਾ ਤੇ ਬਿਠਾ ਕੇ ਗੁਲ- ਗੁਲ ਬਣਾਕੇ ਲੈ ਜਾਂਦੇ ਹਨ। ਇਹ ਤਾਂ ਪੁਰਾਣੀ ਦੁਨੀਆਂ ਹੈ ਨਾ। ਕਲਪ - ਕਲਪ ਬਾਪ ਆਉਂਦੇ ਹਨ। ਸਾਨੂੰ ਛੀ - ਛੀ ਨੂੰ ਆਕੇ ਗੁਲ - ਗੁਲ ਬਣਾਕੇ ਲੈ ਜਾਂਦੇ ਹਨ। ਇਹ ਤੇ ਪੁਰਾਣੀ ਦੁਨੀਆਂ ਹੈ ਨਾ। ਕਲਪ- ਕਲਪ ਬਾਪ ਆਉਂਦੇ ਹਨ । ਸਾਨੂੰ ਛੀ-ਛੀ ਨੂੰ ਗੁਲ-ਗੁਲ ਬਣਾ ਲੈ ਜਾਂਦੇ ਹਨ। ਰਾਵਣ ਛੀ - ਛੀ ਬਣਾਉਂਦੇ ਹਨ ਅਤੇ ਸ਼ਿਵਬਾਬਾ ਗੁਲ - ਗੁਲ ਬਣਾਉਂਦੇ ਹਨ। ਤਾਂ ਬਾਬਾ ਬਹੁਤ ਯੁਕਤੀਆਂ ਸਮਝਾਉਂਦੇ ਰਹਿੰਦੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਖਾਣ - ਪੀਣ ਦੀਆਂ ਛੀ - ਛੀ ਤਮੰਨਾਵਾਂ ਨੂੰ ਛੱਡ ਦੇਹੀ - ਅਭਿਮਾਨੀ ਬਣ ਸਰਵਿਸ ਕਰਨੀ ਹੈ। ਯਾਦ ਨਾਲ ਮਾਈਟ ( ਸ਼ਕਤੀ ) ਲੈ ਨਿਰਭਉ ਅਤੇ ਅਡੋਲ ਅਵਸਥਾ ਬਣਾਉਣੀ ਹੈ।

2. ਜੋ ਪੜ੍ਹਾਈ ਵਿੱਚ ਤਿੱਖੇ ਹੁਸ਼ਿਆਰ ਹਨ, ਉਹਨਾਂ ਦਾ ਰਿਗਾਰਡ ਰੱਖਣਾ ਹੈ। ਜੋ ਭਟਕ ਰਹੇ ਹਨ, ਉਨ੍ਹਾਂ ਨੂੰ ਰਸਤਾ ਦੱਸਣ ਦੀ ਯੁਕਤੀ ਰਚਣੀ ਹੈ। ਸਭ ਦਾ ਕਲਿਆਣ ਕਰਨਾ ਹੈ।

ਵਰਦਾਨ:-
ਆਪਣੇ ਮਹੱਤਵ ਅਤੇ ਕਰਤਵਿਯਾ ਨੂੰ ਜਾਣਨ ਵਾਲੇ ਸਦਾ ਜਗਦੀ ਜੋਤ ਭਵ।

ਤੁਸੀਂ ਬੱਚੇ ਜਗਦੀ ਜੋਤੀ ਹੋ। ਤੁਹਾਡੇ ਪਰਿਵਰਤਨ ਨਾਲ ਵਿਸ਼ਵ ਦਾ ਪਰਿਵਰਤਨ ਹੁੰਦਾ ਹੈ। ਇਸਲਈ ਬੀਤੀ ਸੋ ਬੀਤੀ ਕਰ ਆਪਣੇ ਮਹੱਤਵ ਅਤੇ ਕਰਤਵਿਆ ਨੂੰ ਜਾਣਕੇ ਸਦਾ ਜਗਦੀ - ਜੋਤ ਬਣੋ। ਤੁਸੀਂ ਸੈਕਿੰਡ ਵਿਚ ਸਵ ਪਰਿਵਰਤਨ ਤੋਂ ਵਿਸ਼ਵ ਪਰਿਵਰਤਨ ਕਰ ਸਕਦੇ ਹੋ। ਸਿਰਫ ਪ੍ਰੇਕਟਿਸ ਕਰੋ, ਹੁਣੇ - ਹੁਣੇ ਯੋਗੀ, ਹੁਣੇ - ਹੁਣੇ ਕਰਮਾਤਿਤ ਸਟੇਜ। ਜਿਵੇਂ ਤੁਹਾਡੀ ਰਚਨਾ ਕਛੂਅ ਸੈਕਿੰਡ ਵਿਚ ਸਾਰੇ ਅੰਗ ਸਮੇਟ ਲੈਂਦਾ ਹੈ। ਇਵੇਂ ਤੁਸੀਂ ਮਾਸਟਰ ਰਚਤਾ ਸਮੇਟਣ ਦੀ ਸ਼ਕਤੀ ਦੇ ਆਧਾਰ ਤੇ ਸੈਕਿੰਡ ਵਿਚ ਸਰਵ ਸੰਕਲਪਾਂ ਨੂੰ ਸਮਾ ਕੇ ਇੱਕ ਸੰਕਲਪ ਵਿਚ ਸਥਿਤ ਹੋ ਜਾਓ।

ਸਲੋਗਨ:-
ਲਵਲੀਨ ਸਥਿਤੀ ਦਾ ਅਨੁਭਵ ਕਰਨ ਦੇ ਲਈ ਸਮ੍ਰਿਤੀ -ਵਿਸਮ੍ਰਿਤੀ ਦੀ ਯੁੱਧ ਸਮਾਪਤ ਕਰੋ।

ਮਤੇਸ਼ਬਰੀ ਜੀ ਦੇ ਮਧੁਰ ਮਹਾਵਾਕ :- ਅੱਧਾਕਲਪ ਗਿਆਨ ਹੈ ਬ੍ਰਹਮਾ ਦਾ ਦਿਨ ਅਤੇ ਅੱਧਾ ਕਲਪ ਭਗਤੀ ਬ੍ਰਹਮਾ ਦੀ ਰਾਤ

ਅੱਧਾਕਲਪ ਹੈ ਬ੍ਰਹਮਾ ਦਾ ਦਿਨ ਅਤੇ ਅਧਾਕਲਪ ਹੈ ਬ੍ਰਹਮਾ ਦੀ ਰਾਤ, ਹੁਣ ਰਾਤ ਪੂਰੀ ਹੋ ਸਵੇਰਾ ਆਉਣਾ ਹੈ। ਹੁਣ ਪਰਮਾਤਮਾ ਆਕੇ ਹਨੇਰੇ ਦਾ ਅੰਤ ਕਰ ਸੋਝਰੇ ਦੀ ਆਦਿ ਕਰਦਾ ਹੈ। ਗਿਆਨ ਨਾਲ ਹੈ ਸੋਝਰਾ, ਭਗਤੀ ਨਾਲ ਹੈ ਹਨੇਰਾ। ਗੀਤ ਵਿੱਚ ਵੀ ਕਹਿੰਦੇ ਹਨ ਇਸ ਪਾਪ ਦੀ ਦੁਨੀਆ ਤੋਂ ਦੂਰ ਕਿਤੇ ਲੈ ਚਲ, ਚਿੱਤ ਚੈਨ ਜਿੱਥੇ ਪਾਵੇ... ਇਹ ਹੈ ਬੇਚੈਨ ਦੁਨੀਆ ਜਿੱਥੇ ਚੈਨ ਨਹੀਂ ਹੈ। ਮੁਕਤੀ ਵਿਚ ਨਾ ਹੈ ਚੈਨ ਅਤੇ ਨਾ ਹੈ ਬੇਚੈਨ। ਸਤਿਯੁਗ ਤ੍ਰੇਤਾ ਹੈ ਚੈਨ ਦੀ ਦੁਨੀਆ, ਜਿਸ ਸੁਖਧਾਮ ਨੂੰ ਸਾਰੇ ਯਾਦ ਕਰਦੇ ਹਨ। ਤਾਂ ਹੁਣ ਤੁਸੀਂ ਚੈਨ ਦੀ ਦੁਨੀਆਂ ਵਿੱਚ ਚੱਲ ਰਹੇ ਹੋ, ਉੱਥੇ ਕੋਈ ਅਪਵਿੱਤਰ ਆਤਮਾ ਜਾ ਨਹੀਂ ਸਕਦੀ, ਉਹ ਅੰਤ ਵਿੱਚ ਧਰਮਰਾਜ ਦੇ ਡੰਡੇ ਖਾਏ ਕਰਮ - ਬੰਧਨ ਤੋਂ ਮੁਕਤ ਹੋ ਸ਼ੁੱਧ ਸੰਸਕਾਰ ਲੈ ਜਾਂਦੇ ਹਨ ਕਿਉਂਕਿ ਉੱਥੇ ਨਾ ਅਸ਼ੁੱਧ ਸੰਸਕਾਰ ਹੁੰਦੇ, ਨਾ ਪਾਪ ਹੁੰਦਾ ਹੈ। ਜਦੋਂ ਆਤਮਾ ਆਪਣੇ ਅਸਲੀ ਬਾਪ ਨੂੰ ਭੁੱਲ ਜਾਂਦੀ ਹੈ ਤਾਂ ਇਹ ਭੁੱਲ ਭੁਲਈਆ ਦਾ ਅਨਾਦਿ ਖੇਲ ਹਾਰ ਜਿੱਤ ਦਾ ਬਣਿਆ ਹੋਇਆ ਹੈ ਇਸਲਈ ਆਪਣੇ ਇਸ ਸਰਵਸ਼ਕਤੀਮਾਨ ਪਰਮਾਤਮਾ ਦਵਾਰਾ ਸ਼ਕਤੀ ਲੈ ਵਿਕਾਰਾਂ ਦੇ ਉਪਰ ਵਿਜੈ ਪਹਿਣ 21 ਜਨਮਾਂ ਦੇ ਲਈ ਰਾਜ ਭਾਗ ਲੈ ਰਹੇ ਹਨ। ਅੱਛਾ - ਓਮ ਸ਼ਾਂਤੀ।

ਅਵਿਅਕਤ ਇਸ਼ਾਰੇ:- ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੈਈ ਬਣੋ

ਮੈਂ ਰੂਹ ਕਰਾਵਨਹਾਰ ਉਹ ਸੁਪ੍ਰੀਮ ਰੂਹ ਹੈ। ਕਰਾਵਨਹਾਰ ਦੇ ਆਧਾਰ ਤੇ ਮੈਂ ਨਿਮਿਤ ਕਰਨ ਵਾਲਾ ਹਾਂ। ਮੈਂ ਕਰਨਹਾਰ ਉਹ ਕਰਾਵਨਹਾਰ ਹੈ। ਉਹ ਚਲਾ ਰਿਹਾ ਹੈ, ਮੈਂ ਚਲ ਰਿਹਾ ਹਾਂ। ਹਰ ਡਾਇਰੈਕਸ਼ਨ ਤੇ ਮੈਂ ਰੂਹ ਦੇ ਲਈ ਸੰਕਲਪ, ਬੋਲ ਅਤੇ ਕਰਮ ਵਿਚ ਸਦਾ ਹਜੂਰ ਹਾਜਿਰ ਹੈ ਇਸਲਈ ਹਜੂਰ ਦੇ ਅੱਗੇ ਸਦਾ ਮੈਂ ਰੂਹ ਵੀ ਹਾਜਿਰ ਹਾਂ। ਸਦਾ ਇਸੇ ਕੰਮਬਾਇੰਡ ਰੂਪ ਵਿਚ ਰਹੋ।