20.04.25 Avyakt Bapdada Punjabi Murli
18.01.2005 Om Shanti Madhuban
" ਸੈਕਿੰਡ ਵਿਚ ਦੇਹਭਾਨ
ਤੋਂ ਮੁਕਤ ਹੋ ਜੀਵਨ ਮੁਕਤ ਸਥਿਤੀ ਅਨੁਭਵ ਕਰੋ ਅਤੇ ਮਾਸਟਰ ਮੁਕਤੀ - ਜੀਵਨ ਮੁਕਤੀ ਦਾਤਾ ਬਣੋ"
ਅੱਜ ਬਾਪਦਾਦਾ ਚਾਰੋਂ
ਪਾਸੇ ਦੇ ਲੱਕੀ ਅਤੇ ਲਵਲੀ ਬੱਚਿਆਂ ਨੂੰ ਵੇਖ ਰਹੇ ਹਨ। ਹਰ ਇੱਕ ਬੱਚਾ ਸਨੇਹ ਵਿਚ ਸਮਾਇਆ ਹੋਇਆ ਹੈ।
ਇਹ ਪਰਮਾਤਮ ਸਨੇਹ ਅਲੌਕਿਕ ਸਨੇਹ ਹੈ। ਇਸ ਸਨੇਹ ਨੇ ਹੀ ਬੱਚਿਆਂ ਨੂੰ ਬਾਪ ਦਾ ਬਣਾਇਆ ਹੈ। ਸਨੇਹ ਨੇ
ਹੀ ਸਹਿਜ ਵਿਜੇਈ ਬਣਾਇਆ ਹੈ। ਅੱਜ ਅੰਮਿਤਵੇਲੇ ਤੋਂਚਾਰੋਂ ਪਾਸੇ ਦੇ ਹਰ ਬੱਚੇ ਨੇ ਆਪਣੇ ਸਨੇਹ ਦੀ
ਮਾਲਾ ਬਾਪ ਨੂੰ ਪਹਿਨਾਈ ਕਿਉਂਕਿ ਹਰ ਬੱਚਾ ਜਾਣਦਾ ਹੈ ਕਿ ਇਹ ਪਰਮਾਤਮ ਸਨੇਹ ਕੀ ਤੋਂ ਕੀ ਬਣਾ ਦਿੰਦਾ
ਹੈ। ਸਨੇਹ ਦੀ ਅਨੁਭੂਤੀ ਅਨੇਕ ਪਰਮਾਤਮ ਖਜਾਨੇ ਦੇ ਮਾਲਿਕ ਬਨਾਉਣ ਵਾਲੀ ਹੈ ਅਤੇ ਸਰਵ ਪਰਮਾਤਮ
ਖਜਾਨਿਆਂ ਦੀ ਗੋਲਡਨ ਚਾਬੀ ਬਾਪ ਨੇ ਸਭ ਬੱਚਿਆਂ ਨੂੰ ਦਿੱਤੀ ਹੈ। ਜਾਣਦੇ ਹੋ ਨਾ! ਉਹ ਗੋਲਡਨ ਚਾਬੀ
ਕੀ ਹੈ? ਉਹ ਗੋਲਡਨ ਚਾਬੀ ਹੈ "ਮੇਰਾ ਬਾਬਾ" । ਮੇਰਾ ਬਾਬਾ ਕਿਹਾ ਅਤੇ ਸਰਵ ਖਜਾਨਿਆਂ ਦੇ ਅਧਿਕਾਰੀ
ਬਣ ਗਏ। ਸਰਵ ਪ੍ਰਾਪਤੀਆਂ ਦੇ ਅਧਿਕਾਰ ਤੋਂ ਸੰਪੰਨ ਬਣ ਗਏ, ਸਰਵ ਸ਼ਕਤੀਆਂ ਨਾਲ ਸਮਰੱਥ ਬਣ ਗਏ,
ਮਾਸਟਰ ਸਰਵ ਸ਼ਕਤੀਮਾਨ ਆਤਮਾਵਾਂ ਬਣ ਗਏ। ਅਜਿਹੇ ਸੰਪੰਨ ਆਤਮਾਵਾਂ ਦੇ ਦਿਲ ਤੋਂ ਕੀ ਨਿਕਲਦਾ?
ਅਪ੍ਰਾਪਤ ਨਹੀਂ ਕੋਈ ਚੀਜ ਅਸੀਂ ਬ੍ਰਾਹਮਣਾਂ ਦੇ ਖਜਾਨੇ ਵਿੱਚ।
ਅੱਜ ਦੇ ਦਿਨ ਨੂੰ
ਸਮ੍ਰਿਤੀ ਦਿਵਸ ਕਹਿੰਦੇ ਹੋ, ਅੱਜ ਸਭ ਬੱਚਿਆਂ ਨੂੰ ਵਿਸ਼ੇਸ਼ ਆਦਿ ਦੇਵ ਬ੍ਰਹਮਾ ਬਾਪ ਜ਼ਿਆਦਾ ਸਮ੍ਰਿਤੀ
ਵਿੱਚ ਆ ਰਿਹਾ ਹੈ। ਬ੍ਰਹਮਾ ਬਾਪ ਤੁਸੀਂ ਬ੍ਰਾਹਮਣ ਬੱਚਿਆਂ ਨੂੰ ਦੇਖ ਹਰਸ਼ਿਤ ਹੁੰਦੇ ਹਨ, ਕਿਉਂ? ਹਰ
ਬ੍ਰਾਹਮਣ ਬੱਚਾ ਕੋਟਾਂ ਵਿੱਚ ਕੋਈ ਭਾਗਵਾਨ ਬੱਚਾ ਹੈ। ਆਪਣੇ ਭਾਗ ਨੂੰ ਜਾਣਦੇ ਹੋ ਨਾ! ਹਰ ਬੱਚੇ ਦੇ
ਮੱਥੇ ਵਿੱਚ ਚਮਕਦਾ ਹੋਇਆ ਭਾਗ ਦਾ ਸਿਤਾਰਾ ਦੇਖ ਹਰਸ਼ਿਤ ਹੁੰਦੇ ਹਨ। ਅੱਜ ਦਾ ਸਮ੍ਰਿਤੀ ਦਿਵਸ ਵਿਸ਼ੇਸ਼
ਬਾਪਦਾਦਾ ਨੇ ਵਿਸ਼ਵ ਸੇਵਾ ਦੀ ਜ਼ਿਮੇਵਾਰੀ ਦਾ ਤਾਜ ਬੱਚਿਆਂ ਨੂੰ ਅਰਪਿਤ ਕੀਤਾ। ਤਾਂ ਇਹ ਸਮ੍ਰਿਤੀ
ਦਿਵਸ ਤੁਸੀਂ ਬੱਚਿਆਂ ਦੇ ਰਾਜ ਤਿਲਕ ਦਾ ਦਿਵਸ ਹੈ। ਬੱਚਿਆਂ ਦੇ ਵਿਸ਼ੇਸ਼ ਸਾਕਾਰ ਸਵਰੂਪ ਵਿੱਚ ਵਿਲ
ਪਾਵਰ ਵਿਲ ਕਰਨ ਦਾ ਦਿਨ ਹੈ। ਸਨ ਸ਼ੋਜ ਫ਼ਾਦਰ ਇਸ ਕਹਾਵਤ ਨੂੰ ਸਾਕਾਰ ਕਰਨ ਦਾ ਦਿਵਸ ਹੈ। ਬਾਪਦਾਦਾ
ਬੱਚਿਆਂ ਦੇ ਨਿਸਵਾਰਥ ਵਿਸ਼ਵ ਸੇਵਾ ਨੂੰ ਦੇਖ ਖੁਸ਼ ਹੁੰਦੇ ਹਨ। ਬਾਪਦਾਦਾ ਕਰਨਕਰਾਵਨਹਾਰ ਬੱਚਿਆਂ ਦੇ
ਹਰ ਕਦਮ ਨੂੰ ਦੇਖ ਖੁਸ਼ ਹੁੰਦੇ ਹਨ ਕਿਉਂਕਿ ਸੇਵਾ ਦੀ ਸਫ਼ਲਤਾ ਦਾ ਵਿਸ਼ੇਸ਼ ਅਧਾਰ ਹੀ ਹੈ - ਕਰਾਵਨਹਾਰ
ਬਾਪ ਮੁਝ ਕਰਾਵਨਹਾਰ ਆਤਮਾ ਦਵਾਰਾ ਕਰਾ ਰਿਹਾ ਹੈ। ਮੈਂ ਆਤਮਾ ਨਿਮਿਤ ਹਾਂ ਕਿਉਂਕਿ ਨਿਮਿਤ ਭਾਵ ਨਾਲ
ਨਿਰਮਾਣ ਸਥਿਤੀ ਖੁਦ ਹੋ ਜਾਂਦੀ ਹੈ। ਮੈਂ ਪਨ ਜੋ ਦੇਹਭਾਨ ਵਿੱਚ ਲਿਆਉਦਾ ਹੈ ਉਹ ਖੁਦ ਹੀ ਨਿਰਮਾਣ
ਭਾਵ ਨਾਲ ਖ਼ਤਮ ਹੋ ਜਾਂਦਾ ਹੈ। ਇਸ ਬ੍ਰਾਹਮਣ ਜੀਵਨ ਵਿੱਚ ਸਭਤੋਂ ਜ਼ਿਆਦਾ ਵਿਘਣ ਰੂਪ ਬਣਦਾ ਤਾਂ
ਦੇਹਭਾਨ ਦਾ ਮੈਂ -ਪਨ। ਕਰਾਵਨਹਾਰ ਕਰਾ ਰਿਹਾ ਹੈ, ਮੈਂ ਨਿਮਿਤ ਕਰਾਵਨਹਾਰ ਬਣ ਕਰਾ ਰਿਹਾ ਹਾਂ, ਤਾਂ
ਸਹਿਜ ਦੇਹ -ਅਭਿਮਾਨ ਮੁਕਤ ਬਣ ਜਾਂਦੇ ਹਨ ਅਤੇ ਜੀਵਨਮੁਕਤ ਦਾ ਮਜ਼ਾ ਅਨੁਭਵ ਕਰਦੇ ਹਨ। ਭਵਿੱਖ ਵਿੱਚ
ਜੀਵਨਮੁਕਤੀ ਤਾਂ ਪ੍ਰਾਪਤ ਹੋਣੀ ਹੈ ਪਰ ਹੁਣ ਸੰਗਮਯੁਗ ਤੇ ਜੀਵਨਮੁਕਤੀ ਦਾ ਅਲੌਕਿਕ ਆਨੰਦ ਹੋਰ ਹੀ
ਅਲੌਕਿਕ ਹੈ। ਜਿਵੇਂ ਬ੍ਰਾਹਮਾ ਬਾਪ ਨੂੰ ਦੇਖਿਆ - ਕਰਮ ਕਰਦੇ ਕਰਮ ਦੇ ਬੰਧਨ ਤੋਂ ਨਿਆਰੇ। ਜੀਵਨ
ਵਿੱਚ ਹੁੰਦੇ ਕਮਲ ਪੁਸ਼ਪ ਸਮਾਨ ਨਿਆਰੇ ਅਤੇ ਪਿਆਰੇ। ਐਨੇ ਵੱਡੇ ਪਰਿਵਾਰ ਦੀ ਜਿੰਮੇਵਾਰੀ, ਜੀਵਨ ਦੀ
ਜਿੰਮੇਵਾਰੀ, ਯੋਗ ਬਣਾਉਣ ਦੀ ਜ਼ਿਮੇਵਾਰੀ, ਫਰਿਸ਼ਤਾ ਸੋ ਦੇਵਤਾ ਬਣਨ ਦੀ ਜ਼ਿਮੇਵਾਰੀ ਹੁੰਦੇ ਹੋਏ ਵੀ
ਬ੍ਰਹਮਾ ਦਾ ਆਸਨ ਕਮਲ ਪੁਸ਼ਪ ਦਿਖਾਉਂਦੇ ਹਨ। ਕਮਲ ਆਸਨਧਾਰੀ ਦਿਖਾਉਂਦੇ ਹਨ। ਉਹ ਤੁਸੀਂ ਸਭ ਬੱਚਿਆਂ
ਨੂੰ ਵੀ ਸੰਗਮ ਤੇ ਹੀ ਜੀਵਨਮੁਕਤੀ ਦਾ ਅਨੁਭਵ ਕਰਨਾ ਹੀ ਹੈ। ਬਾਪਦਾਦਾ ਤੋਂ ਮੁਕਤੀ ਜੀਵਨਮੁਕਤੀ ਦਾ
ਵਰਸਾ ਇਸ ਸਮੇਂ ਹੀ ਪ੍ਰਾਪਤ ਹੁੰਦਾ ਹੈ। ਇਸ ਸਮੇਂ ਹੀ ਮਾਸਟਰ ਮੁਕਤੀ ਜੀਵਨਮੁਕਤੀ ਦਾਤਾ ਬਣਨਾ ਹੈ।
ਬਣੇ ਹੋ ਅਤੇ ਬਣਨਾ ਹੈ। ਮੁਕਤੀ ਜੀਵਨਮੁਕਤੀ ਦੇ ਮਾਸਟਰ ਦਾਤਾ ਬਣਨ ਦੀ ਵਿਧੀ ਹੈ - ਸੈਕਿੰਡ ਵਿੱਚ
ਦੇਹ -ਭਾਨ ਮੁਕਤ ਬਣ ਜਾਏ। ਇਸ ਅਭਿਆਸ ਦੀ ਸਭ ਨੂੰ ਜ਼ਰੂਰਤ ਹੈ। ਮਨ ਦੇ ਉੱਪਰ ਇਵੇਂ ਦੀ ਕੰਟਰੋਲਿੰਗ
ਪਾਵਰ ਹੋਵੇ, ਜਿਵੇਂ ਇਹ ਸਥੂਲ ਕਰਮਇੰਦਰੀਆਂ ਹੱਥ ਹੈ, ਪੈਰ ਹੈ, ਉਸਦੀ ਜਦੋਂ ਚਾਹੋ ਜਿਵੇਂ ਚਾਹੋ ਉਵੇਂ
ਕਰ ਸਕਦੇ ਹੋ, ਟਾਇਮ ਲੱਗਦਾ ਹੈ ਕੀ! ਹਾਲੇ ਸੋਚੋ ਹੱਥ ਨੂੰ ਉਪਰ ਕਰਨਾ ਹੈ, ਟਾਇਮ ਲੱਗੇਗਾ? ਕਰ ਸਕਦੇ
ਹੋ ਨਾ! ਹਾਲੇ ਬਾਪਦਾਦਾ ਕਹੇ ਹੱਥ ਉਪਰ ਕਰੋ, ਤਾਂ ਕਰ ਲਵੋਗੇ ਨਾ! ਕਰੋ ਨਹੀਂ, ਕਰ ਸਕਦੇ ਹੋ। ਇਵੇਂ
ਮਨ ਦੇ ਉੱਪਰ ਐਨਾ ਕੰਟਰੋਲ ਹੋਵੇ, ਜਿੱਥੇ ਇਕਾਗਰ ਕਰਨਾ ਚਾਹੋ, ਉੱਥੇ ਇਕਾਗਰ ਹੋ ਜਾਣ। ਮਨ ਭਾਵੇ
ਹੱਥ, ਪੈਰ ਤੋਂ ਸੂਕ੍ਸ਼੍ਮ ਹੈ ਪਰ ਹੈ ਤਾਂ ਤੁਹਾਡਾ ਨਾ! ਮੇਰਾ ਮਨ ਕਹਿੰਦੇ ਹੋ ਨਾ! ਤੇਰਾ ਮਨ ਤੇ ਨਹੀਂ
ਕਹਿੰਦੇ ਹੋ ਨਾ! ਤਾਂ ਜਿਵੇਂ ਸਥੂਲ ਕਰਮਇੰਦਰੀਆਂ ਕੰਟਰੋਲ ਵਿੱਚ ਰਹਿੰਦੀ ਹੈ, ਇਵੇਂ ਹੀ ਮਨ- ਬੁੱਧੀ
-ਸੰਸਕਾਰ ਕੰਟਰੋਲ ਵਿੱਚ ਹੋਵੇ ਉਦੋਂ ਕਹਾਂਗੇ ਨੰਬਰਵਨ ਵਿਜੇਈ। ਸਾਇੰਸ ਵਾਲੇ ਤਾਂ ਰਾਕੇਟ ਦਵਾਰਾ ਅਤੇ
ਆਪਣੇ ਸਾਧਨਾਂ ਦਵਾਰਾ ਇਸ ਲੋਕ ਤੱਕ ਪਹੁੰਚਦੇ ਹਨ, ਜ਼ਿਆਦਾ ਤੋਂ ਜ਼ਿਆਦਾ ਗ੍ਰਹਿ ਤੱਕ ਪਹੁੰਚਦੇ ਹਨ।
ਪਰ ਤੁਸੀਂ ਬ੍ਰਾਹਮਣ ਆਤਮਾਵਾਂ ਤਿੰਨੋ ਲੋਕ ਤੱਕ ਪਹੁੰਚ ਸਕਦੇ ਹੋ। ਸੈਕਿੰਡ ਵਿੱਚ ਸੂਕ੍ਸ਼੍ਮ ਲੋਕ,
ਨਿਰਾਕਾਰੀ ਲੋਕ ਅਤੇ ਸਥੂਲ ਵਿੱਚ ਮਧੂਬਨ ਤੱਕ ਤਾਂ ਪਹੁੰਚ ਸਕਦੇ ਹੋ ਨਾ! ਜੇਕਰ ਮਨ ਨੂੰ ਆਡਰ ਕਰੋ
ਮਧੂਬਨ ਵਿੱਚ ਪਹੁੰਚਣਾ ਹੈ ਤਾਂ ਸੈਕਿੰਡ ਵਿੱਚ ਪਹੁੰਚ ਸਕਦੇ ਹੋ? ਤਨ ਨਾਲ ਨਹੀਂ, ਮਨ ਨਾਲ। ਆਡਰ ਕਰੋ
ਸੂਕ੍ਸ਼੍ਮਵਤਮਨ ਜਾਣਾ ਹੈ, ਨਿਰਾਕਾਰੀ ਵਤਨ ਵਿੱਚ ਜਾਣਾ ਹੈ ਤਾਂ ਤਿੰਨਾਂ ਲੋਕਾਂ ਵਿੱਚ ਜਦੋਂ ਚਾਹੋ
ਮਨ ਨੂੰ ਪਹੁੰਚਾ ਸਕਦੇ ਹੋ? ਹੈ ਪ੍ਰੈਕਟਿਸ? ਹਾਲੇ ਇਸ ਅਭਿਆਸ ਦੀ ਜਰੂਰਤ ਜ਼ਿਆਦਾ ਹੈ। ਬਾਪਦਾਦਾ ਨੇ
ਦੇਖਿਆ ਹੈ ਅਭਿਆਸ ਤੇ ਕਰਦੇ ਹੋ ਪਰ ਜਦੋਂ ਚਾਹੋ, ਜਿਨਾਂ ਚਾਹੋ, ਜਿਨਾਂ ਸਮੇਂ ਚਾਹੋ ਇਕਾਗਰ ਹੋ ਜਾਏ,
ਅਚਲ ਹੋ ਜਾਏ, ਹਲਚਲ ਵਿੱਚ ਨਹੀਂ ਆਏ, ਇਸਦੇ ਉਪਰ ਅਟੇੰਸ਼ਨ। ਜੋ ਗਾਇਨ ਹੈ ਮਨ ਜੀਤ ਜਗਤ ਜੀਤ, ਹਾਲੇ
ਕਦੀ - ਕਦੀ ਮਨ ਧੋਖਾ ਵੀ ਦਿੰਦਾ ਹੈ।
ਤਾਂ ਬਾਪਦਾਦਾ ਅੱਜ ਦੇ
ਸਮਰਥ ਦਿਵਸ ਤੇ ਇਹ ਹੀ ਸਮਰਥੀ ਵਿਸ਼ੇਸ਼ ਅਟੇੰਸ਼ਨ ਵਿੱਚ ਦੇ ਰਹੇ ਹਨ। ਹੇ ਸਵਰਾਜ ਅਧਿਕਾਰੀ ਬੱਚੇ, ਹਾਲੇ
ਇਸ ਵਿਸ਼ੇਸ਼ ਅਭਿਆਸ ਨੂੰ ਚੱਲਦੇ -ਫਿਰਦੇ ਚੈਕ ਕਰੋ ਕਿਉਂਕਿ ਸਮੇਂ ਪ੍ਰਮਾਣ ਹਾਲੇ ਅਚਾਨਕ ਦਾ ਖੇਡ
ਬਹੁਤ ਵੇਖੋਗੇ। ਇਸਦੇ ਲਈ ਇਕਾਗਰਤਾ ਦੀ ਸ਼ਕਤੀ ਜਰੂਰੀ ਹੈ। ਇਕਾਗਰਤਾ ਦੀ ਸ਼ਕਤੀ ਨਾਲ ਦ੍ਰਿੜ੍ਹਤਾ ਦੀ
ਸ਼ਕਤੀ ਵੀ ਸਹੀਜ ਆ ਜਾਂਦੀ ਹੈ ਅਤੇ ਦ੍ਰਿੜ੍ਹਤਾ ਸਫ਼ਲਤਾ ਖੁਦ ਪ੍ਰਾਪਤ ਕਰਾਉਂਦੀ ਹੈ। ਤਾਂ ਵਿਸ਼ੇਸ਼
ਸਮਰਥ ਦਿਵਸ ਤੇ ਇਸ ਸਮਰਥੀ ਦਾ ਅਭਿਆਸ ਵਿਸ਼ੇਸ਼ ਅਟੇੰਸ਼ਨ ਵਿੱਚ ਰੱਖੋ ਇਸਲਈ ਭਗਤੀ ਮਾਰਗ ਵਿੱਚ ਵੀ
ਕਹਿੰਦੇ ਹਨ ਮਨ ਦੇ ਹਾਰੇ ਹਾਰ, ਮਨ ਦੇ ਜਿਤੇ ਜਿੱਤ। ਤਾਂ ਜਦੋਂ ਮੇਰਾ ਮਨ ਕਹਿੰਦੇ ਹੋ, ਤਾਂ ਮੇਰੇ
ਦੇ ਮਾਲਿਕ ਬਣ ਸ਼ਕਤੀਆਂ ਦੀ ਲਗਾਮ ਨਾਲ ਵਿਜੇ ਪ੍ਰਾਪਤ ਕਰੋ। ਇਸ ਨਵੇਂ ਵਰ੍ਹੇ ਵਿੱਚ ਹੋਮਵਰਕ ਤੇ
ਵਿਸ਼ੇਸ਼ ਅਟੇੰਸ਼ਨ! ਇਸ ਨੂੰ ਹੀ ਕਿਹਾ ਜਾਂਦਾ ਹੈ ਯੋਗੀ ਤਾਂ ਹੋ ਪਰ ਹਾਲੇ ਪ੍ਰਯੋਗੀ ਬਣੋ।
ਬਾਕੀ ਅੱਜ ਦੇ ਦਿਨ ਦੀ
ਸਨੇਹ ਦੀ ਰੂਹਰਿਹਾਂਨ, ਸਨੇਹ ਦੇ ਉਲਾਹਣੇ ਅਤੇ ਸਮਾਨ ਬਣਨ ਦੇ ਉਮੰਗ - ਉਤਸਾਹ ਤਿੰਨੋ ਤਰ੍ਹਾਂ ਦੀ
ਰੂਹਰਿਹਾਨ ਬਾਪਦਾਦਾ ਦੇ ਕੋਲ ਪਹੁੰਚੀ ਹੈ। ਚਾਰੋਂ ਪਾਸੇ ਦੇ ਬੱਚਿਆਂ ਦੇ ਸਨੇਹ ਭਰੀ ਯਾਦਾਂ, ਸਨੇਹ
ਭਰਿਆ ਪਿਆਰ ਬਾਪਦਾਦਾ ਕੋਲ ਪਹੁੰਚਿਆ। ਪੱਤਰ ਵੀ ਪਹੁੰਚੇ ਤਾਂ ਰੂਹਰਿਹਾਂਨ ਵੀ ਪਹੁੰਚੀ, ਸੰਦੇਸ਼ ਵੀ
ਪਹੁੰਚੇ, ਬਾਪਦਾਦਾ ਨੇ ਬੱਚਿਆਂ ਦਾ ਸਨੇਹ ਸਵੀਕਾਰ ਕੀਤਾ। ਦਿਲ ਨਾਲ ਰਿਟਰਨ ਵਿੱਚ ਯਾਦਪਿਆਰ ਵੀ
ਦਿੱਤਾ। ਦਿਲ ਦੀਆਂ ਦੁਆਵਾਂ ਵੀ ਦਿੱਤੀਆਂ। ਇੱਕ - ਇੱਕ ਦਾ ਨਾਮ ਤੇ ਨਹੀਂ ਲੈ ਸਕਦੇ ਹਨ ਨਾ। ਬਹੁਤ
ਹਨ। ਪਰ ਕੋਨੇ - ਕੋਨੇ, ਗਾਂਵ - ਗਾਂਵ, ਸ਼ਹਿਰ -ਸ਼ਹਿਰ ਸਭ ਪਾਸੇ ਬੱਚਿਆਂ ਦਾ, ਬਾਂਧੇਲਿਆ ਦਾ,
ਵਿਲਾਪ ਕਰਨ ਵਾਲਿਆਂ ਦਾ ਸਭਦਾ ਯਾਦਪਿਆਰ ਪਹੁੰਚਿਆ, ਹੁਣ ਬਾਪਦਾਦਾ ਇਹ ਹੀ ਕਹਿੰਦੇ - ਸਨੇਹ ਦੇ
ਰਿਟਰਨ ਵਿੱਚ ਹੁਣ ਆਪਣੇ ਆਪਨੂੰ ਟਰਨ ਕਰੋ, ਪਰਿਵਰਤਨ ਕਰੋ। ਹੁਣ ਸ੍ਟੇਜ ਤੇ ਆਪਣਾ ਸੰਪੰਨ ਸਵਰੂਪ
ਪ੍ਰਤੱਖ ਕਰੋ। ਤੁਹਾਡੀ ਸੰਪੰਤਾ ਨਾਲ ਦੁੱਖ ਅਤੇ ਅਸ਼ਾਂਤੀ ਦੀ ਸਮਾਪਤੀ ਹੋਣੀ ਹੈ। ਹਾਲੇ ਆਪਣੇ ਭਰਾ -
ਭੈਣਾਂ ਨੂੰ ਜ਼ਿਆਦਾ ਦੁਖ ਦੇਖਣ ਨਹੀਂ ਦਵੋ। ਇਸ ਦੁੱਖ, ਅਸ਼ਾਂਤੀ ਤੋਂ ਮੁਕਤੀ ਦਵਾਓ। ਬਹੁਤ ਡਰੇ ਹੋਏ
ਹਨ। ਕੀ ਕਰੀਏ, ਕੀ ਹੋਵੇਗਾ..., ਇਸ ਹਨ੍ਹੇਰੇ ਵਿੱਚ ਭਟਕ ਰਹੇ ਹਨ। ਹੁਣ ਆਤਮਾਵਾਂ ਨੂੰ ਰੋਸ਼ਨੀ ਦਾ
ਰਸਤਾ ਦਿਖਾਓ। ਉਮੰਗ ਆਉਂਦਾ ਹੈ? ਰਹਿਮ ਆਉਂਦਾ ਹੈ। ਹਾਲੇ ਬੇਹੱਦ ਨੂੰ ਦੇਖੋ। ਬੇਹੱਦ ਦੀ ਦ੍ਰਿਸ਼ਟੀ
ਪਾਓ। ਅੱਛਾ। ਹੋਮਵਰਕ ਤੇ ਯਾਦ ਰਹੇਗਾ ਨਾ। ਭੁੱਲ ਨਹੀਂ ਜਾਣਾ। ਪ੍ਰਾਈਜ਼ ਦੇਣਗੇ। ਜੋ ਇੱਕ ਮਹੀਨੇ
ਵਿੱਚ ਮਨ ਨੂੰ ਬਿਲਕੁਲ ਕੰਟਰੋਲਇੰਗ ਪਾਵਰ ਨਾਲ ਪੂਰਾ ਮਹੀਨੇ ਜਿੱਥੇ ਚਾਹੇ, ਜਦੋਂ ਚਾਹੇ ਉੱਥੇ
ਇਕਾਗਰ ਕਰ ਸਕਣ, ਇਸ ਚਾਰਟ ਦੀ ਰਿਜ਼ਲਟ ਵਿੱਚ ਇਨਾਮ ਦੇਣਗੇ। ਠੀਕ ਹੈ? ਕੌਣ ਇਨਾਮ ਲੈਣਗੇ? ਪਾਂਡਵ,
ਪਾਂਡਵ ਪਹਿਲੇ। ਮੁਬਾਰਕ ਹੋ ਪਾਂਡਵਾਂ ਨੂੰ ਅਤੇ ਸ਼ਕਤੀਆਂ? ਏ ਵਨ। ਪਾਂਡਵ ਨੰਬਰਵਨ ਤਾਂ ਸ਼ਕਤੀਆਂ ਏ
ਵਨ। ਸ਼ਕਤੀਆਂ ਏ ਵਨ ਨਹੀਂ ਹੋਣਗੀਆਂ ਤਾਂ ਪਾਂਡਵ ਏ ਵਨ। ਹਾਲੇ ਥੋੜੀ ਰਫ਼ਤਾਰ ਤੀਵਰ ਕਰੋ। ਅਰਾਮ ਵਾਲੀ
ਨਹੀਂ। ਤੀਵਰ ਗਤੀ ਨਾਲ ਆਤਮਾਵਾਂ ਦਾ ਦੁੱਖ ਦਰਦ ਸਮਾਪਤ ਹੋਵੇਗਾ। ਰਹਿਮ ਦੀ ਛਤਰਛਾਇਆ ਆਤਮਾਵਾਂ ਦੇ
ਉੱਪਰ ਪਾਓ। ਅੱਛਾ।
ਡਬਲ ਵਿਦੇਸ਼ੀ ਭਰਾ ਭੈਣਾਂ
ਨਾਲ:-
ਡਬਲ
ਵਿਦੇਸ਼ੀ, ਬਾਪਦਾਦਾ ਕਹਿੰਦੇ ਹਨ ਡਬਲ ਵਿਦੇਸ਼ੀ ਮਤਲਬ ਡਬਲ ਪੁਰਸ਼ਾਰਥ ਵਿੱਚ ਅੱਗੇ ਵੱਧਣ ਵਾਲੇ। ਜਿਵੇਂ
ਡਬਲ ਵਿਦੇਸ਼ੀ ਟਾਈਟਲ ਹੈ ਨਾ ਤੁਹਾਡੀ। ਇਵੇਂ ਹੀ ਡਬਲ ਵਿਦੇਸ਼ੀ ਨੰਬਰਵਨ ਲੈਣ ਵਿੱਚ ਡਬਲ ਰਫ਼ਤਾਰ ਨਾਲ
ਅੱਗੇ ਵੱਧਣ ਵਾਲੇ। ਅੱਛਾ ਹੈ, ਹਰ ਗਰੁੱਪ ਵਿੱਚ ਬਾਪਦਾਦਾ ਡਬਲ ਵਿਦੇਸ਼ੀਆਂ ਨੂੰ ਦੇਖ ਕੇ ਖੁਸ਼ ਹੁੰਦੇ
ਹਨ ਕਿਉਕਿ ਭਾਰਤਵਾਸੀ ਸਭਨੂੰ ਦੇਖ ਕੇ ਖੁਸ਼ ਹੁੰਦੇ ਹਨ। ਬਾਪਦਾਦਾ ਵੀ ਵਿਸ਼ਵ ਕਲਿਆਣਕਾਰੀ ਟਾਈਟਲ ਦੇਖ
ਕਰਕੇ ਖੁਸ਼ ਹੁੰਦੇ ਹਨ। ਹਾਲੇ ਡਬਲ ਵਿਦੇਸ਼ੀ ਕੀ ਪਲੈਨ ਬਣਾ ਰਹੇ ਹੋ? ਬਾਪਦਾਦਾ ਨੂੰ ਖੁਸ਼ੀ ਹੋਈ,
ਅਫ਼ਰੀਕਾ ਵਾਲੇ ਤੀਵਰ ਪੁਰਸ਼ਾਰਥ ਕਰ ਰਹੇ ਹਨ। ਤੇ ਤੁਸੀਂ ਸਭ ਵੀ ਆਸ -ਪਾਸ ਜੋ ਤੁਹਾਡੇ ਭਰਾ ਭੈਣ ਰਹਿ
ਗਏ ਹਨ। ਉਹਨਾਂ ਨੂੰ ਸੰਦੇਸ਼ ਦੇਣ ਦਾ ਉਮੰਗ- ਉਤਸ਼ਾਹ ਰੱਖੋ। ਉਲਾਹਣਾ ਨਹੀਂ ਰਹਿ ਜਾਏ। ਵ੍ਰਿਧੀ ਹੋ
ਰਹੀ ਹੈ ਅਤੇ ਹੋਰ ਹੁੰਦੀ ਵੀ ਰਹੇਗੀ ਪਰ ਹਾਲੇ ਉਲਾਹਣਾ ਪੂਰਾ ਕਰਨਾ ਹੈ। ਇਹ ਵਿਸ਼ੇਸ਼ਤਾ ਤਾਂ ਡਬਲ
ਵਿਦੇਸ਼ੀਆਂ ਨੂੰ ਸੁਣਾਉਦੇ ਹੀ ਹਨ ਕਿ ਭੋਲੇ ਬਾਪ ਨੂੰ ਰਾਜ਼ੀ ਕਰਨ ਦਾ ਜੋ ਸਾਧਨ ਹੈ - ਸੱਚੀ ਦਿਲ ਤੇ
ਸਾਹਿਬ ਰਾਜ਼ੀ, ਉਹ ਡਬਲ ਵਿਦੇਸ਼ੀਆਂ ਦੀ ਵਿਸ਼ੇਸ਼ਤਾ ਹੈ। ਬਾਪ ਨੂੰ ਰਾਜ਼ੀ ਕਰਨਾ ਬਹੁਤ ਹੁਸ਼ਿਆਰੀ ਨਾਲ
ਆਉਂਦਾ ਹੈ। ਸੱਚੀ ਦਿਲ ਬਾਪ ਨੂੰ ਕਿਉਂ ਪ੍ਰਿਯ ਲੱਗਦੀ ਹੈ? ਕਿਉਂਕਿ ਬਾਪ ਨੂੰ ਕਹਿੰਦੇ ਹੀ ਹਨ ਸਤ।
ਗੋਡ ਇੰਜ ਟਰੁੱਥ ਕਹਿੰਦੇ ਹਨ ਨਾ! ਤਾਂ ਬਾਪਦਾਦਾ ਨੂੰ ਸਾਫ਼ ਦਿਲ, ਸੱਚੀ ਦਿਲ ਵਾਲੇ ਬਹੁਤ ਪ੍ਰਿਯ ਹਨ।
ਇਵੇਂ ਹੈ ਨਾ! ਸਾਫ਼ ਦਿਲ ਹੈ, ਸੱਚੀ ਦਿਲ ਹੈ। ਸੱਤਤਾ ਹੀ ਬ੍ਰਾਹਮਣ ਜੀਵਨ ਦੀ ਮਹਾਨਤਾ ਹੈ। ਇਸਲਈ
ਡਬਲ ਵਿਦੇਸ਼ੀਆਂ ਨੂੰ ਬਾਪਦਾਦਾ ਸਦਾ ਯਾਦ ਕਰਦੇ ਹਨ। ਵੱਖ -ਵੱਖ ਦੇਸ਼ ਵਿੱਚ ਆਤਮਾਵਾਂ ਨੂੰ ਸ਼ੰਦੇਸ਼
ਦੇਣ ਦੇ ਨਿਮਿਤ ਬਣ ਗਏ। ਦੇਖੋ ਕਿੰਨੇ ਦੇਸ਼ਾਂ ਦੇ ਆਉਂਦੇ ਹਨ? ਤਾਂ ਇਹਨਾਂ ਸਭ ਦੇਸ਼ਾ ਦਾ ਕਲਿਆਣ
ਤਾਂ ਹੋਇਆ ਹੈ ਨਾ! ਤਾਂ ਬਾਪਦਾਦਾ, ਇਹ ਤਾਂ ਤੁਸੀਂ ਨਿਮਿਤ ਆਏ ਹੋਏ ਹੈ ਚਾਰੋ ਪਾਸੇ ਦੇ ਡਬਲ ਵਿਦੇਸ਼ੀ
ਬੱਚਿਆਂ ਨੂੰ, ਨਿਮਿਤ ਬਣੇ ਹੋਏ ਬੱਚਿਆਂ ਨੂੰ ਮੁਬਾਰਕ ਦੇ ਰਹੇ ਹਨ, ਵਧਾਈ ਦੇ ਰਹੇ ਹਨ, ਉੱਡਦੇ ਰਹੋ
ਅਤੇ ਉਡਾਉਦੇ ਰਹੋ। ਉੱਡਦੀ ਕਲਾ ਸਰਵ ਦਾ ਭਲਾ ਹੋਵੇ ਹੀ ਜਾਣਾ ਹੈ। ਸਭ ਰਿਫਰੇਸ਼ ਹੋ ਰਹੇ ਹਨ?
ਰਿਫਰੇਸ਼ ਹੋਏ? ਸਦਾ ਅਮਰ ਰਹੇਗੀ ਜਾਂ ਮਧੂਬਨ ਵਿੱਚ ਹੀ ਅੱਧਾ ਛੱਡਕੇ ਜਾਣਗੇ? ਨਾਲ ਰਹਿਣਗੇ, ਸਦਾ
ਰਹੇਂਗੀ? ਅਮਰ ਭਵ ਦਾ ਵਰਦਾਨ ਹੈ ਨਾ! ਤਾਂ ਜੋ ਪਰਿਵਰਤਨ ਕੀਤਾ ਹੈ ਉਹ ਸਦਾ ਵਧਦਾ ਰਹੇਗਾ। ਅਮਰ
ਰਹੇਗਾ। ਅੱਛਾ। ਬਾਪਦਾਦਾ ਖੁਸ਼ ਹਨ ਅਤੇ ਤੁਸੀਂ ਵੀ ਖੁਸ਼ ਹੋਰਾਂ ਨੂੰ ਵੀ ਖੁਸ਼ੀ ਦੇਣਾ। ਅੱਛਾ।
ਗਿਆਨ ਸਰੋਵਰ ਨੂੰ 10
ਸਾਲ ਹੋਇਆ ਹੈ:-
ਅੱਛਾ। ਅੱਛਾ ਹੈ, ਗਿਆਨ ਸਰੋਵਰ ਨੇ ਇੱਕ ਵਿਸ਼ੇਸ਼ਤਾ ਸ਼ੁਰੂ ਕੀਤੀ, ਜਦੋਂ ਤੋਂ ਗਿਆਨ ਸਰੋਵਰ ਸ਼ੁਰੂ
ਹੋਇਆ ਹੈ ਤਾਂ ਵੀ.ਆਈ.ਪੀ. ਦੇ ਵਿਸ਼ੇਸ਼ ਵਿਧੀ ਪੂਰਵਕ ਪ੍ਰੋਗ੍ਰਾਮ ਸ਼ੁਰੂ ਹੋਏ ਹਨ। ਹਰ ਵਰਗ ਦੇ
ਪ੍ਰੋਗ੍ਰਾਮ ਇੱਕ ਦੋ ਦੇ ਪਿੱਛੇ ਚੱਲਦੇ ਰਹਿੰਦੇ ਹਨ। ਹੋਰ ਦੇਖਿਆ ਗਿਆ ਹੈ ਕਿ ਗਿਆਨ ਸਰੋਵਰ ਵਿੱਚ
ਆਉਣ ਵਾਲੀ ਆਤਮਾਵਾਂ ਨੂੰ ਸਥੂਲ ਸੇਵਾ ਅਤੇ ਅਲੌਕਿਕ ਸੇਵਾ ਬਹੁਤ ਚੰਗੀ ਰੁਚੀ ਨਾਲ ਕਰਦੇ ਹਨ ਇਸਲਈ
ਗਿਆਨ ਸਰੋਵਰ ਵਾਲਿਆਂ ਨੂੰ ਬਾਪਦਾਦਾ ਵਿਸ਼ੇਸ਼ ਮੁਬਾਰਕ ਦਿੰਦੇ ਹਨ ਕਿ ਸੇਵਾ ਦੀ ਰਿਜ਼ਲਟ ਸਭ ਖੁਸ਼ ਹੋਕੇ
ਜਾਂਦ ਹਨ ਅਤੇ ਖੁਸ਼ੀ - ਖੁਸ਼ੀ ਨਾਲ ਹੋਰ ਸਾਥੀਆਂ ਨੂੰ ਨਾਲ ਲੈ ਆਉਂਦੇ ਹਨ। ਚਾਰੋਂ ਪਾਸੇ ਦੇ ਆਵਾਜ਼
ਫੈਲਾਉਣ ਦੇ ਨਿਮਿਤ ਗਿਆਨ ਸਰੋਵਰ ਬਣਿਆ ਹੈ। ਤਾਂ ਮੁਬਾਰਕ ਹੈ ਅਤੇ ਸਦਾ ਮੁਬਾਰਕ ਲੈਂਦੇ ਰਹਿਣਾ।
ਅੱਛਾ।
ਹਾਲੇ ਇੱਕ ਸੈਕਿੰਡ ਵਿੱਚ
ਮਨ ਨੂੰ ਇਕਾਗਰ ਕਰ ਸਕਦੇ ਹੋ? ਸਭ ਇੱਕ ਸੈਕਿੰਡ ਵਿੱਚ ਬਿੰਦੂ ਰੂਪ ਵਿੱਚ ਵਿੱਚ ਸਥਿਤ ਹੋ ਜਾਓ। (ਬਾਪਦਾਦਾ
ਨੇ ਡ੍ਰਿਲ ਕਰਾਈ) ਅੱਛਾ - ਇਵੇਂ ਦਾ ਅਭਿਆਸ ਚੱਲਦੇ ਫਿਰਦੇ ਕਰਦੇ ਰਹੋ। ਚਾਰੋਂ ਪਾਸੇ ਦੇ ਸਨੇਹੀ,
ਲਵਲੀਨ ਆਤਮਾਵਾਂ ਨੂੰ, ਸਦਾ ਰਹਿਮਦਿਲ ਬਣ ਹਰ ਆਤਮਾ ਨੂੰ ਦੁੱਖ ਅਸ਼ਾਂਤੀ ਤੋਂ ਮੁਕਤ ਕਰਨ ਵਾਲ਼ੀ
ਸ਼੍ਰੇਸ਼ਠ ਆਤਮਾਵਾਂ ਨੂੰ, ਸਦਾ ਆਪਣੇ ਮਨ, ਬੁੱਧੀ, ਸੰਸਕਾਰ ਨੂੰ ਕੰਟਰੋਲਿੰਗ ਪਾਵਰ ਦਵਾਰਾ ਕੰਟਰੋਲ
ਵਿੱਚ ਰੱਖਣ ਵਾਲੇ ਮਹਾਵੀਰ ਆਤਮਾਵਾਂ ਨੂੰ, ਸਦਾ ਸੰਗਮਯੁਗ ਦੇ ਜੀਵਨਮੁਕਤ ਸਥਿਤੀ ਨੂੰ ਅਨੁਭਵ ਕਰਨ
ਵਾਲੇ ਬਾਪ ਸਮਾਨ ਆਤਮਾਵਾਂ ਨੂੰ ਬਾਪਦਾਦਾ ਦਾ ਪਦਮਗੁਣਾਂ ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਸਾਥੀ ਨੂੰ
ਠਿਕਾਣਾ ਦੇਣ ਵਾਲੇ ਰਹਿਮਦਿਲ ਬਾਪ ਦੇ ਬੱਚੇ ਰਹਿਮ ਦਿਲ ਭਵ।
ਰਹਿਮਦਿਲ ਬਾਪ ਦੇ ਬੱਚੇ
ਰਹਿਮ ਦਿਲ ਬੱਚੇ ਕਿਸੇ ਨੂੰ ਵੀ ਭਿਖਾਰੀ ਦੇ ਰੂਪ ਵਿਚ ਵੇਖਣਗੇ ਤਾਂ ਉਨ੍ਹਾਂ ਨੂੰ ਰਹਿਮ ਆਏਗਾ ਕਿ
ਇਨ੍ਹਾਂ ਨੂੰ ਵੀ ਠਿਕਾਣਾ ਮਿਲ ਜਾਵੇ। ਇਸ ਦਾ ਵੀ ਕਲਿਆਣ ਹੋ ਜਾਏ। ਉਨ੍ਹਾਂ ਦੇ ਸੰਪਰਕ ਵਿਚ ਜੋ ਵੀ
ਆਵੇਗਾ ਉਸ ਨੂੰ ਬਾਪ ਦਾ ਪਰਿਚੈ ਜਰੂਰ ਦੇਣਗੇ। ਜਿਵੇਂ ਕੋਈ ਘਰ ਵਿਚ ਆਉਂਦਾ ਹੈ ਤਾਂ ਉਨ੍ਹਾਂ ਨੂੰ
ਪਾਣੀ ਪੁੱਛਿਆ ਜਾਂਦਾ ਹੈ, ਇਵੇਂ ਹੀ ਚਲਾ ਜਾਵੇ ਤਾਂ ਉਸ ਨੂੰ ਬੁਰਾ ਸਮਝਦੇ ਹਨ, ਇਵੇਂ ਜੋ ਵੀ
ਸੰਪਰਕ ਵਿਚ ਆਉਂਦਾ ਹੈ ਉਸ ਨੂੰ ਬਾਪ ਦੇ ਪਰਿਚੈ ਦਾ ਪਾਣੀ ਜ਼ਰੂਰ ਪੁੱਛੋ ਮਤਲਬ ਦਾਤਾ ਦੇ ਬੱਚੇ ਦਾਤਾ
ਬਣਕੇ ਕੁਝ ਨਾ ਕੁਝ ਦਵੋ ਤਾਕਿ ਉਸ ਨੂੰ ਵੀ ਠਿਕਾਣਾ ਮਿਲ ਜਾਵੇ।
ਸਲੋਗਨ:-
ਅਸਲ ਵੈਰਾਗ
ਵ੍ਰਿਤੀ ਦਾ ਸਹਿਜ ਅਰਥ ਹੈ - ਜਿਤਨਾ ਨਿਆਰਾ ਉਤਨਾ ਪਿਆਰਾ।
ਅਵਿਅਕਤ ਇਸ਼ਾਰੇ:-
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੈਈ ਬਣੋ ਮੈਂ ਅਤੇ ਮੇਰਾ ਬਾਬਾ, ਇਸ ਸਮ੍ਰਿਤੀ ਵਿਚ
ਕੰਮਬਾਇੰਡ ਰਹੋ ਤਾਂ ਮਾਇਆ ਜਿੱਤ ਬਣ ਜਾਵੋਗੇ। ਕਰਨ - ਕਰਾਵਨਹਾਰ - ਇਸ ਸ਼ਬਦ ਵਿਚ ਬਾਪ ਅਤੇ ਬੱਚੇ
ਦੋਵੇਂ ਕੰਮਬਾਇੰਡ ਹਨ। ਹੱਥ ਬੱਚਿਆਂ ਦੇ ਅਤੇ ਕੰਮ ਬਾਪ ਦਾ। ਹੱਥ ਵਧਾਉਣ ਦਾ ਗੋਲਡਨ ਚਾਂਸ ਬਾਪ ਨੂੰ
ਹੀ ਮਿਲਦਾ ਹੈ। ਲੇਕਿਨ ਅਨੁਭਵ ਹੁੰਦਾ ਹੈ ਕਿ ਕਰਵਾਉਣ ਵਾਲਾ ਕਰਵਾ ਰਿਹਾ ਹੈ। ਨਿਮਿਤ ਬਣਾ ਚਲਾ ਰਿਹਾ
ਹੈ - ਇਹ ਹੀ ਆਵਾਜ ਸਦਾ ਮਨ ਤੋਂ ਨਿਕਲਦਾ ਹੈ।