20.12.24 Punjabi Morning Murli Om Shanti BapDada Madhuban
"ਮਿੱਠੇ ਬੱਚੇ:- ਯਾਦ
ਵਿੱਚ ਰਹਿਣ ਦੀ ਪ੍ਰੈਕਟਿਸ ਕਰੋ ਤਾਂ ਸਦਾ ਹਰਸ਼ਿਤਮੁੱਖ , ਖਿੜੇ ਹੋਏ ਰਹੋਂਗੇ, ਬਾਪ ਦੀ ਮਦਦ ਮਿਲਦੀ
ਰਹੇਗੀ, ਕਦੀ ਮੁਰਝਾਉਂਣਗੇ ਨਹੀਂ"
ਪ੍ਰਸ਼ਨ:-
ਤੁਸੀਂ ਬੱਚਿਆਂ
ਨੂੰ ਇਹ ਗਾਡਲੀ ਸਟੂਡੈਂਟ ਲਾਈਫ ਕਿਸ ਨਸ਼ੇ ਵਿੱਚ ਬਿਤਾਉਣੀ ਹੈ?
ਉੱਤਰ:-
ਸਦਾ ਨਸ਼ਾ ਰਹੇ
ਕਿ ਅਸੀਂ ਇਸ ਪੜ੍ਹਾਈ ਤੋਂ ਪ੍ਰਿੰਸ - ਪ੍ਰਿੰਸੈਜ ਬਣਾਂਗੇ। ਇਹ ਲਾਈਫ ਹੱਸਦੇ - ਖੇਡਦੇ, ਗਿਆਨ ਦਾ
ਡਾਂਸ ਕਰਦੇ ਬਿਤਾਉਣੀ ਹੈ। ਸਦਾ ਵਾਰਿਸ ਬਣ ਫੁਲ ਬਣਨ ਦਾ ਪੁਰਸ਼ਾਰਥ ਕਰਦੇ ਰਹੋ। ਇਹ ਹੈ ਪ੍ਰਿੰਸ-
ਪ੍ਰਿੰਸੇਜ ਬਣਨ ਦਾ ਕਾਲੇਜ। ਇੱਥੇ ਪੜ੍ਹਨਾ ਵੀ ਹੈ ਤੇ ਪੜ੍ਹਾਉਣਾ ਵੀ ਹੈ, ਪ੍ਰਜਾ ਵੀ ਬਨਾਉਣੀ ਹੈ
ਤਾਂ ਫਿਰ ਰਾਜਾ ਬਣ ਸਕੋਗੇ। ਬਾਪ ਤਾਂ ਪੜ੍ਹਿਆ ਹੋਇਆ ਹੀ ਹੈ, ਉਸ ਨੂੰ ਪੜ੍ਹਨ ਦੀ ਲੋੜ ਨਹੀਂ ਹੈ।
ਗੀਤ:-
ਬਚਪਨ ਦੇ ਦਿਨ
ਭੁਲਾ ਨਾ ਦੇਣਾ...
ਓਮ ਸ਼ਾਂਤੀ
ਇਹ ਗੀਤ ਹੈ ਖਾਸ ਬੱਚਿਆਂ ਦੇ ਲਈ। ਭਾਵੇਂ ਗੀਤ ਹੈ ਫ਼ਿਲਮੀ ਪਰ ਕੁਝ ਗੀਤ ਹੈ ਹੀ ਤੁਹਾਡੇ ਲਈ। ਜੋ
ਸਪੂਤ ਬੱਚੇ ਹਨ ਉਨ੍ਹਾਂ ਨੂੰ ਗੀਤ ਸੁਣਦੇ ਸਮੇਂ ਉਸ ਦਾ ਅਰਥ ਆਪਣੇ ਦਿਲ ਵਿੱਚ ਲਿਆਉਣਾ ਪੈਂਦਾ ਹੈ।
ਬਾਪ ਸਮਝਾਉਂਦੇ ਹਨ ਮੇਰੇ ਲਾਡਲੇ ਬੱਚੇ, ਕਿਓਂਕਿ ਤੁਸੀਂ ਬੱਚੇ ਬਣੇ ਹੋ। ਜੱਦ ਬੱਚਾ ਬਣੇ ਤਾਂ ਬਾਪ
ਦੇ ਵਰਸੇ ਦੀ ਵੀ ਯਾਦ ਰਹੇ। ਬੱਚੇ ਹੀ ਨਹੀਂ ਬਣੇ ਤਾਂ ਯਾਦ ਕਰਨਾ ਪਵੇਗਾ। ਬੱਚਿਆਂ ਨੂੰ ਸਮ੍ਰਿਤੀ
ਰਹਿੰਦੀ ਹੈ ਅਸੀਂ ਭਵਿੱਖ ਵਿੱਚ ਬਾਬਾ ਤੋਂ ਵਰਸਾ ਲੈਣਾ ਹੈ। ਇਹ ਹੈ ਹੀ ਰਾਜਯੋਗ, ਪ੍ਰਜਾ ਯੋਗ ਨਹੀਂ।
ਅਸੀਂ ਭਵਿੱਖ ਵਿੱਚ ਪ੍ਰਿੰਸ - ਪ੍ਰਿੰਸੇਜ ਬਣਾਂਗੇ। ਅਸੀਂ ਉਨ੍ਹਾਂ ਦੇ ਬੱਚੇ ਹਾਂ ਬਾਕੀ ਜੋ ਵੀ
ਮਿੱਤਰ - ਸੰਬੰਧੀ ਹਨ ਉਨ੍ਹਾਂ ਸਭ ਨੂੰ ਭੁਲਾਉਣਾ ਪਵੇਗਾ। ਇੱਕ ਬਗੈਰ ਦੂਜਾ ਕੋਈ ਯਾਦ ਨਾ ਪਵੇ। ਦੇਹ
ਵੀ ਯਾਦ ਨਾ ਆਏ। ਦੇਹ - ਅਭਿਮਾਨ ਨੂੰ ਤੋੜ ਦੇਹੀ - ਅਭਿਮਾਨੀ ਬਣਨਾ ਹੈ ਦੇਹ - ਅਭਿਮਾਨ ਵਿੱਚ ਆਉਣ
ਨਾਲ ਹੀ ਕਈ ਤਰ੍ਹਾਂ ਦੇ ਸੰਕਲਪ - ਵਿਕਲਪ ਉਲਟਾ ਸੁੱਟ ਦਿੰਦੇ ਹਨ ਯਾਦ ਕਰਨ ਦੀ ਪ੍ਰੈਕਟਿਸ ਕਰਦੇ
ਰਹਿਣਗੇ ਤਾਂ ਹਮੇਸ਼ਾ ਹਰਸ਼ਿਤ ਮੁੱਖ ਖਿੜੇ ਹੋਏ ਫੁੱਲ ਰਹਿਣਗੇ ਯਾਦ ਨੂੰ ਭੁੱਲਣ ਨਾਲ ਫੁਲ ਮੁਰਝਾ
ਜਾਂਦੇ ਹਨ। ਹਿੰਮਤੇ ਬੱਚੇ ਮਦਦੇ ਬਾਪ। ਬੱਚੇ ਹੀ ਨਹੀਂ ਬਣੇ ਤਾਂ ਬਾਪ ਮਦਦ ਕਿਸ ਗੱਲ ਦੀ ਕਰਣਗੇ?
ਕਿਓਂਕਿ ਉਨ੍ਹਾਂ ਦਾ ਮਾਈ ਬਾਪ ਫਿਰ ਹੈ ਰਾਵਣ ਮਾਇਆ, ਤਾਂ ਉਨ੍ਹਾਂ ਤੋਂ ਮਦਦ ਮਿਲੇਗੀ ਡਿੱਗਣ ਦੀ।
ਤਾਂ ਇਹ ਗੀਤ ਸਾਰਾ ਤੁਸੀਂ ਬੱਚਿਆਂ ਤੇ ਬਣਿਆ ਹੋਇਆ ਹੈ - ਬਚਪਨ ਦੇ ਦਿਨ ਭੁਲਾ ਨਾ ਦੇਣਾ…। ਬਾਪ
ਨੂੰ ਯਾਦ ਕਰਨਾ ਹੈ, ਯਾਦ ਨਹੀਂ ਕੀਤਾ ਤਾਂ ਜੋ ਅੱਜ ਹੱਸੇ ਕਲ ਫਿਰ ਰੋਂਦੇ ਰਹਿਣਗੇ। ਯਾਦ ਕਰਨ ਨਾਲ
ਹਮੇਸ਼ਾ ਹਰਸ਼ਿਤ ਮੁੱਖ ਰਹਿਣਗੇ। ਤੁਸੀਂ ਬੱਚੇ ਜਾਣਦੇ ਹੋ ਇੱਕ ਹੀ ਗੀਤਾ ਸ਼ਾਸਤਰ ਹੈ, ਜਿਸ ਵਿੱਚ ਕੁਝ
- ਕੁਝ ਅੱਖਰ ਠੀਕ ਹਨ। ਲਿਖਿਆ ਹੈ ਕਿ ਯੁੱਧ ਦੇ ਮੈਦਾਨ ਵਿੱਚ ਮਰਣਗੇ ਤਾਂ ਸ੍ਵਰਗ ਵਿੱਚ ਜਾਣਗੇ। ਪਰ
ਇਸ ਵਿੱਚ ਹਿੰਸਕ ਯੁੱਧ ਦੀ ਤਾਂ ਗੱਲ ਹੀ ਨਹੀਂ ਹੈ। ਤੁਸੀਂ ਬੱਚਿਆਂ ਨੂੰ ਬਾਪ ਤੋਂ ਸ਼ਕਤੀ ਲੈਕੇ
ਮਾਇਆ ਤੇ ਜਿੱਤ ਪਾਉਣੀ ਹੈ। ਤਾਂ ਜਰੂਰ ਬਾਪ ਨੂੰ ਯਾਦ ਕਰਨਾ ਪਵੇ ਤਾਂ ਹੀ ਤੁਸੀਂ ਸਵਰਗ ਦੇ ਮਾਲਿਕ
ਬਣੋਗੇ। ਉਨ੍ਹਾਂਨੇ ਫਿਰ ਸਥੂਲ ਹਥਿਆਰ ਆਦਿ ਬੈਠ ਵਖਾਏ ਹਨ। ਗਿਆਨ ਕਟਾਰੀ, ਗਿਆਨ ਬਾਣ ਅੱਖਰ ਸੁਣਿਆ
ਹੈ ਤਾਂ ਸਥੂਲ ਰੂਪ ਵਿੱਚ ਹਥਿਆਰ ਦੇ ਦਿੱਤੇ ਹਨ। ਅਸਲ ਵਿੱਚ ਹੈ ਇਹ ਗਿਆਨ ਦੀਆਂ ਗੱਲਾਂ। ਬਾਕੀ
ਇੰਨੀਆਂ ਭੁਜਾਵਾਂ ਆਦਿ ਤਾਂ ਕਿਸੇ ਕੋਲ ਹੁੰਦੀਆਂ ਨਹੀਂ। ਤਾਂ ਇਹ ਹੈ ਯੁੱਧ ਦਾ ਮੈਦਾਨ। ਯੋਗ ਵਿੱਚ
ਰਹਿ ਸ਼ਕਤੀ ਲੈਕੇ ਵਿਕਾਰਾਂ ਤੇ ਜਿੱਤ ਪਾਉਣੀ ਹੈ। ਬਾਪ ਨੂੰ ਯਾਦ ਕਰਨ ਨਾਲ ਵਰਸਾ ਯਾਦ ਆਏਗਾ। ਵਾਰਿਸ
ਹੀ ਵਰਸਾ ਲੈਂਦੇ ਹਨ। ਵਾਰਿਸ ਨਹੀਂ ਬਣਦੇ ਤਾਂ ਫਿਰ ਪਰਜਾ ਬਣ ਪੈਂਦੇ ਹਨ। ਇਹ ਹੈ ਹੀ ਰਾਜਯੋਗ ਪ੍ਰਜਾ
ਯੋਗ ਨਹੀਂ। ਇਹ ਸਮਝਾਉਣੀ ਬਾਪ ਦੇ ਸਿਵਾਏ ਕੋਈ ਦੇ ਨਾ ਸਕੇ।
ਬਾਪ ਕਹਿੰਦੇ ਹਨ ਮੈਨੂੰ
ਇਸ ਸਾਧਾਰਨ ਤਨ ਦਾ ਆਧਾਰ ਲੈ ਆਉਣਾ ਪੈਂਦਾ ਹੈ। ਪ੍ਰਕ੍ਰਿਤੀ ਦਾ ਆਧਾਰ ਲਏ ਬਗੈਰ ਤੁਸੀਂ ਬੱਚਿਆਂ
ਨੂੰ ਰਾਜਯੋਗ ਕਿਵੇਂ ਸਿਖਾਵਾਂ? ਆਤਮਾ ਸ਼ਰੀਰ ਨੂੰ ਛੱਡ ਦਿੰਦੀ ਹੈ ਤਾਂ ਫਿਰ ਕੋਈ ਗੱਲਬਾਤ ਹੋ ਨਹੀਂ
ਸਕਦੀ। ਫਿਰ ਜੱਦ ਸ਼ਰੀਰ ਧਾਰਨ ਕਰੇ, ਬੱਚਾ ਥੋੜਾ ਵੱਡਾ ਹੋਵੇ ਤਾਂ ਬਾਹਰ ਨਿਕਲੇ ਅਤੇ ਬੁੱਧੀ ਖੁੱਲੇ।
ਛੋਟੇ ਬੱਚੇ ਤਾਂ ਹੁੰਦੇ ਹੀ ਪਵਿੱਤਰ ਹਨ, ਉਨ੍ਹਾਂ ਵਿੱਚ ਵਿਕਾਰ ਹੁੰਦੇ ਨਹੀਂ। ਸੰਨਿਆਸੀ ਲੋਕ ਸੀੜੀ
ਚੜ੍ਹ ਕੇ ਫਿਰ ਥੱਲੇ ਉਤਰਦੇ ਹਨ। ਆਪਣੇ ਜੀਵਨ ਨੂੰ ਸਮਝ ਸਕਦੇ ਹਨ। ਬੱਚੇ ਤਾਂ ਹੁੰਦੇ ਹੀ ਪਵਿੱਤਰ
ਹਨ, ਇਸਲਈ ਹੀ ਬੱਚੇ ਅਤੇ ਮਹਾਤਮਾ ਇੱਕ ਸਮਾਨ ਗਾਏ ਜਾਂਦੇ ਹਨ। ਤਾਂ ਤੁਸੀਂ ਬੱਚੇ ਜਾਣਦੇ ਹੋ ਇਹ
ਸ਼ਰੀਰ ਛੱਡ ਅਸੀਂ ਪ੍ਰਿੰਸ - ਪ੍ਰਿੰਸੇਜ ਬਣਾਂਗੇ। ਅੱਗੇ ਵੀ ਅਸੀਂ ਬਣੇ ਸੀ, ਹੁਣ ਫਿਰ ਬਣਦੇ ਹਾਂ।
ਇਵੇਂ - ਇਵੇਂ ਖਿਆਲ ਸਟੂਡੈਂਟਸ ਨੂੰ ਰਹਿੰਦੇ ਹਨ। ਇਹ ਵੀ ਉਨ੍ਹਾਂ ਦੀ ਬੁੱਧੀ ਵਿੱਚ ਆਏਗਾ ਜੋ ਬੱਚੇ
ਹੋਣਗੇ ਅਤੇ ਫਿਰ ਵਫ਼ਾਦਾਰ, ਫਰਮਾਨਬਰਦਾਰ ਹੋ ਸ਼੍ਰੀਮਤ ਤੇ ਚਲਦੇ ਰਹਿਣਗੇ। ਨਹੀਂ ਤਾਂ ਸ਼੍ਰੇਸ਼ਠ ਪਦ ਪਾ
ਨਾ ਸਕਣ। ਟੀਚਰ ਤਾਂ ਪੜ੍ਹਿਆ ਹੋਇਆ ਹੀ ਹੈ। ਇਵੇਂ ਨਹੀਂ ਕਿ ਉਹ ਪੜ੍ਹਦੇ ਹਨ ਫਿਰ ਪੜ੍ਹਾਉਂਦੇ ਹਨ।
ਨਹੀ, ਟੀਚਰ ਤਾਂ ਪੜ੍ਹਿਆ ਹੋਇਆ ਹੀ ਹੈ। ਉਨ੍ਹਾਂ ਨੂੰ ਨਾਲੇਜਫੁੱਲ ਕਿਹਾ ਜਾਂਦਾ ਹੈ। ਸ੍ਰਿਸ਼ਟੀ ਦੇ
ਆਦਿ - ਮੱਧ - ਅੰਤ ਦੀ ਨਾਲੇਜ ਹੋਰ ਕੋਈ ਨਹੀਂ ਜਾਣਦੇ। ਪਹਿਲੇ ਤਾਂ ਨਿਸ਼ਚਾ ਚਾਹੀਦਾ ਹੈ ਉਹ ਬਾਪ
ਹੈ। ਜੇ ਕਿਸੇ ਦੀ ਤਕਦੀਰ ਵਿੱਚ ਨਹੀਂ ਹੈ ਤਾਂ ਫਿਰ ਅੰਦਰ ਵਿੱਚ ਖਿਟਖਿਟ ਚੱਲਦੀ ਰਹਿੰਦੀ ਹੈ। ਪਤਾ
ਨਹੀਂ ਚਲ ਸਕੇਗਾ। ਬਾਬਾ ਨੇ ਸਮਝਾਇਆ ਹੈ ਜੱਦ ਤੁਸੀਂ ਬਾਪ ਦੀ ਗੋਦ ਵਿੱਚ ਆਓਗੇ ਤਾਂ ਇਹ ਵਿਕਾਰਾਂ
ਦੀ ਬਿਮਾਰੀ ਹੋਰ ਹੀ ਜ਼ੋਰ ਨਾਲ ਬਾਹਰ ਨਿਕਲੇਗੀ। ਵੈਦ ਲੋਕ ਵੀ ਕਹਿੰਦੇ ਹਨ - ਬੀਮਾਰੀ ਉਥਲ ਖਾਏਗੀ।
ਬਾਪ ਵੀ ਕਹਿੰਦੇ ਹਨ ਤੁਸੀਂ ਬੱਚੇ ਬਣੋਗੇ ਤਾਂ ਦੇਹ - ਅਭਿਮਾਨ ਦੀ ਤੇ ਕਾਮ ਕ੍ਰੋਧ ਆਦਿ ਦੀ ਬੀਮਾਰੀ
ਵੱਧੇਗੀ। ਨਹੀਂ ਤਾਂ ਪਰਿਖਿਆ ਕਿਵੇਂ ਹੋਵੇ? ਕਿਤੇ ਵੀ ਮੂੰਝੋ ਤਾਂ ਪੁੱਛਦੇ ਰਹੋ। ਜੱਦ ਤੁਸੀਂ
ਰੁਸਤਮ ਬਣਦੇ ਹੋ ਤੱਦ ਮਾਇਆ ਖੂਬ ਪਿਛਾੜਦੀ ਹੈ। ਤੁਸੀਂ ਬਾਕਸਿੰਗ ਵਿੱਚ ਹੋ। ਬੱਚਾ ਨਹੀਂ ਬਣੇ ਹੋ
ਤਾਂ ਬਾਕਸਿੰਗ ਦੀ ਗੱਲ ਹੀ ਨਹੀਂ। ਉਹ ਤਾਂ ਆਪਣੇ ਹੀ ਸੰਕਲਪਾਂ - ਵਿਕਲਪਾਂ ਵਿੱਚ ਗੋਤੇ ਖਾਂਦੇ ਹਨ,
ਨਾ ਕੋਈ ਮਦਦ ਹੀ ਮਿਲਦੀ ਹੈ। ਬਾਬਾ ਸਮਝਦੇ ਹਨ - ਮੰਮਾ - ਬਾਬਾ ਕਹਿੰਦੇ ਹਨ ਤਾਂ ਬਾਪ ਦਾ ਬੱਚਾ
ਬਣਨਾ ਪਵੇ, ਫਿਰ ਉਹ ਦਿਲ ਵਿੱਚ ਪੱਕਾ ਹੋ ਜਾਂਦਾ ਹੈ ਕਿ ਇਹ ਸਾਡਾ ਰੂਹਾਨੀ ਬਾਪ ਹੈ। ਬਾਕੀ ਇਹ
ਯੁੱਧ ਦਾ ਮੈਦਾਨ ਹੈ, ਇਸ ਵਿਚ ਡਰਨਾ ਨਹੀਂ ਹੈ ਕਿ ਪਤਾ ਨਹੀਂ ਤੂਫ਼ਾਨ ਵਿੱਚ ਠਹਿਰ ਸਕਣਗੇ ਜਾਂ ਨਹੀਂ?
ਇਸ ਨੂੰ ਕਮਜ਼ੋਰ ਕਿਹਾ ਜਾਂਦਾ ਹੈ। ਇਸ ਵਿੱਚ ਸ਼ੇਰ ਬਣਨਾ ਪਵੇ। ਪੁਰਸ਼ਾਰਥ ਦੇ ਲਈ ਚੰਗੀ ਮੱਤ ਲੈਣੀ
ਚਾਹੀਦੀ ਹੈ। ਬਾਪ ਤੋਂ ਪੁੱਛਣਾ ਚਾਹੀਦਾ ਹੈ। ਬਹੁਤ ਬੱਚੇ ਆਪਣੀ ਅਵਸਥਾ ਲਿੱਖਕੇ ਭੇਜਦੇ ਹਨ। ਬਾਪ
ਨੂੰ ਹੀ ਸਰਟੀਫਿਕੇਟ ਦੇਣਾ ਹੈ। ਇਨ੍ਹਾਂ ਤੋਂ ਭਾਵੇਂ ਛਿਪਾਈਏ ਪਰ ਸ਼ਿਵਬਾਬਾ ਤੋਂ ਤਾਂ ਛਿੱਪ ਨਾ ਸਕੇ।
ਬਹੁਤ ਹਨ ਜੋ ਛਿਪਾਉਂਦੇ ਹਨ ਪਰ ਉਨ੍ਹਾਂ ਤੋਂ ਕੁਝ ਵੀ ਛਿੱਪ ਨਹੀਂ ਸਕਦਾ। ਚੰਗੇ ਦਾ ਫਲ ਚੰਗਾ, ਬੁਰੇ
ਦਾ ਫਲ ਬੁਰਾ ਹੁੰਦਾ ਹੈ। ਸਤਿਯੁਗ - ਤ੍ਰੇਤਾ ਵਿੱਚ ਤਾਂ ਸਭ ਚੰਗਾ ਹੀ ਚੰਗਾ ਹੁੰਦਾ ਹੈ। ਚੰਗਾ -
ਬੁਰਾ, ਪਾਪ - ਪੁੰਨ ਇੱਥੇ ਹੁੰਦਾ ਹੈ। ਉੱਥੇ ਦਾਨ - ਪੁੰਨ ਵੀ ਨਹੀਂ ਕੀਤਾ ਜਾਂਦਾ। ਹੈ ਹੀ
ਪ੍ਰਾਲਬੱਧ। ਇੱਥੇ ਅਸੀਂ ਟੋਟਲ ਸਰੈਂਡਰ ਹੁੰਦੇ ਹਾਂ ਤਾਂ ਬਾਬਾ 21 ਜਨਮਾਂ ਦੇ ਲਈ ਰਿਟਰਨ ਵਿੱਚ ਦੇ
ਦਿੰਦੇ ਹਨ। ਫਾਲੋ ਫਾਦਰ ਕਰਨਾ ਹੈ। ਜੇ ਉਲਟਾ ਕੰਮ ਕਰਣਗੇ ਤਾਂ ਨਾਮ ਵੀ ਬਾਪ ਦਾ ਬਦਨਾਮ ਕਰਣਗੇ
ਇਸਲਈ ਸਿੱਖਿਆ ਵੀ ਦੇਣੀ ਪੈਂਦੀ ਹੈ। ਰੂਪ - ਬਸੰਤ ਵੀ ਸਭ ਨੂੰ ਬਣਨਾ ਹੈ। ਅਸੀਂ ਆਤਮਾਵਾਂ ਨੂੰ ਬਾਬਾ
ਨੇ ਪੜ੍ਹਾਇਆ ਹੈ ਫਿਰ ਬਰਸਨਾ ਵੀ ਹੈ। ਸੱਚੇ ਬ੍ਰਾਹਮਣਾਂ ਨੂੰ ਸੱਚ ਗੀਤਾ ਸੁਣਾਉਣੀ ਹੈ। ਹੋਰ ਕੋਈ
ਸ਼ਾਸਤਰਾਂ ਦੀ ਗੱਲ ਨਹੀਂ। ਮੁੱਖ ਹੈ ਗੀਤਾ। ਬਾਕੀ ਹਨ ਉਨ੍ਹਾਂ ਦੇ ਬਾਲ ਬੱਚੇ। ਉਨ੍ਹਾਂ ਤੋਂ ਕੋਈ
ਕਲਿਆਣ ਨਹੀਂ ਹੁੰਦਾ। ਮੈਨੂੰ ਕੋਈ ਵੀ ਨਹੀਂ ਮਿਲਦਾ। ਮੈ ਹੀ ਆਕੇ ਫਿਰ ਤੋਂ ਸਹਿਜ ਗਿਆਨ, ਸਹਿਜ ਯੋਗ
ਸਿਖਾਉਂਦਾ ਹਾਂ। ਸਰਵ ਸ਼ਾਸ੍ਤਰਮਈ ਸ਼ਿਰੋਮਣੀ ਗੀਤਾ ਹੈ, ਉਸ ਸੱਚੀ ਗੀਤਾ ਦੁਆਰਾ ਵਰਸਾ ਮਿਲਦਾ ਹੈ।
ਕ੍ਰਿਸ਼ਨ ਨੂੰ ਵੀ ਗੀਤਾ ਤੋਂ ਵਰਸਾ ਮਿਲਿਆ, ਗੀਤਾ ਦਾ ਵੀ ਬਾਪ ਜੋ ਰਚਤਾ ਹੈ, ਉਹ ਬੈਠ ਵਰਸਾ ਦਿੰਦੇ
ਹਨ। ਬਾਕੀ ਗੀਤਾ ਸ਼ਾਸਤਰ ਤੋਂ ਵਰਸਾ ਨਹੀਂ ਮਿਲਦਾ। ਰਚਤਾ ਹੈ ਇੱਕ, ਬਾਕੀ ਹੈ ਉਨ੍ਹਾਂ ਦੀ ਰਚਨਾ।
ਪਹਿਲਾ ਨੰਬਰ ਸ਼ਾਸਤਰ ਹੈ ਗੀਤਾ ਤਾਂ ਪਿੱਛੇ ਜੋ ਸ਼ਾਸਤਰ ਬਣਦੇ ਹਨ ਉਨ੍ਹਾਂ ਤੋਂ ਵੀ ਵਰਸਾ ਮਿਲ ਨਾ ਸਕੇ।
ਵਰਸਾ ਮਿਲਦਾ ਹੀ ਸਮੁੱਖ ਹੈ। ਮੁਕਤੀ ਦਾ ਵਰਸਾ ਤਾਂ ਸਭ ਨੂੰ ਮਿਲਦਾ ਹੈ, ਸਭ ਨੂੰ ਵਾਪਿਸ ਜਾਣਾ ਹੈ।
ਬਾਕੀ ਸ੍ਵਰਗ ਦਾ ਵਰਸਾ ਮਿਲਦਾ ਹੈ ਪੜ੍ਹਾਈ ਤੋਂ। ਫਿਰ ਜੋ ਜਿੰਨਾ ਪੜ੍ਹੇਗਾ। ਬਾਪ ਸਮੁੱਖ ਪੜ੍ਹਾਉਂਦੇ
ਹਨ। ਜੱਦ ਤੱਕ ਨਿਸ਼ਚਾ ਨਹੀਂ ਕਿ ਕੌਣ ਪੜ੍ਹਾਉਂਦੇ ਹਨ ਤਾਂ ਸਮਝਣਗੇ ਕੀ? ਪ੍ਰਾਪਤੀ ਕੀ ਕਰ ਸਕਣਗੇ?
ਫਿਰ ਵੀ ਬਾਪ ਤੋਂ ਸੁਣਦੇ ਰਹਿੰਦੇ ਹਨ ਤਾਂ ਗਿਆਨ ਦਾ ਵਿਨਾਸ਼ ਨਹੀਂ ਹੁੰਦਾ। ਜਿੰਨਾ ਸੁੱਖ ਮਿਲੇਗਾ
ਫਿਰ ਹੋਰਾਂ ਨੂੰ ਵੀ ਸੁੱਖ ਦੇਣਗੇ। ਪ੍ਰਜਾ ਬਣਾਉਣਗੇ ਤਾਂ ਫਿਰ ਖੁਦ ਰਾਜਾ ਬਣ ਜਾਣਗੇ।
ਸਾਡੀ ਹੈ ਸਟੂਡੈਂਟ ਲਾਈਫ।
ਹੱਸਦੇ - ਖੇਡਦੇ, ਗਿਆਨ ਦੀ ਡਾਂਸ ਕਰਦੇ ਅਸੀਂ ਜਾਕੇ ਪ੍ਰਿੰਸ ਬਣਾਂਗੇ। ਸਟੂਡੈਂਟ ਜਾਣਦੇ ਹਨ ਸਾਨੂੰ
ਪ੍ਰਿੰਸ ਬਣਨਾ ਹੈ ਤਾਂ ਖੁਸ਼ੀ ਦਾ ਪਾਰਾ ਚੜ੍ਹੇਗਾ। ਇਹ ਤਾਂ ਪ੍ਰਿੰਸ - ਪ੍ਰਿੰਸੇਜ ਦਾ ਕਾਲੇਜ ਹੈ।
ਉੱਥੇ ਪ੍ਰਿੰਸ - ਪ੍ਰਿੰਸੇਜ ਦਾ ਵੱਖ ਕਾਲੇਜ ਹੁੰਦਾ ਹੈ। ਵਿਮਾਨਾ ਵਿੱਚ ਚੜ੍ਹ ਕੇ ਜਾਂਦੇ ਹਨ।
ਵਿਮਾਨ ਵੀ ਉੱਥੇ ਦੇ ਫੁੱਲ ਪਰੂਫ ਹੁੰਦੇ ਹਨ, ਕਦੀ ਟੁੱਟ ਨਾ ਸਕਣ। ਕਦੀ ਐਕਸੀਡੈਂਟ ਹੁੰਦਾ ਹੀ ਨਹੀਂ
ਹੈ ਕੋਈ ਵੀ ਕਿਸਮ ਦਾ। ਇਹ ਸਭ ਸਮਝਣ ਦੀਆਂ ਗੱਲਾਂ ਹਨ। ਇੱਕ ਤਾਂ ਬਾਪ ਤੋਂ ਪੂਰਾ ਬੁੱਧੀਯੋਗ ਰੱਖਣਾ
ਪਵੇ, ਦੂਜਾ ਬਾਪ ਨੂੰ ਸਾਰੇ ਸਮਾਚਾਰ ਦੇਣਾ ਪਵੇ ਕਿ ਕੌਣ - ਕੌਣ ਕੰਡਿਆਂ ਤੋਂ ਕਲੀਆਂ ਬਣੇ ਹਨ? ਬਾਪ
ਤੋਂ ਪੂਰਾ ਕਨੈਕਸ਼ਨ ਰੱਖਣਾ ਪਵੇ, ਜੋ ਫਿਰ ਟੀਚਰ ਵੀ ਡਾਇਰੈਕਸ਼ਨ ਦਿੰਦੇ ਰਹਿਣ। ਕੌਣ ਵਾਰਿਸ ਬਣ ਫੁੱਲ
ਬਣਨ ਦਾ ਪੁਰਸ਼ਾਰਥ ਕਰਦੇ ਹਨ? ਕੰਡਿਆਂ ਤੋਂ ਕਲੀ ਤਾਂ ਬਣੇ ਫਿਰ ਫੁੱਲ ਤਾਂ ਬਣੇ ਜੱਦ ਬੱਚਾ ਬਣੇ। ਨਹੀਂ
ਤਾਂ ਕਲੀ ਦੇ ਕਲੀ ਰਹਿਣਗੇ ਮਤਲਬ ਪ੍ਰਜਾ ਵਿੱਚ ਆ ਜਾਣਗੇ। ਹੁਣ ਜੋ ਜਿਵੇਂ ਪੁਰਸ਼ਾਰਥ ਕਰੇਗਾ, ਉਵੇਂ
ਪਦ ਪਏਗਾ। ਇਵੇਂ ਨਹੀਂ, ਇੱਕ ਦੇ ਦੌੜਨ ਨਾਲ ਅਸੀਂ ਉਨ੍ਹਾਂ ਦੀ ਪੂੰਛ ਫੜ੍ਹ ਲਵਾਂਗੇ। ਭਾਰਤਵਾਸੀ ਇਵੇਂ
ਸਮਝਦੇ ਹਨ। ਪਰ ਪੂੰਛ ਫੜਨ ਦੀ ਤਾਂ ਗੱਲ ਹੀ ਨਹੀਂ, ਜੋ ਕਰੇਗਾ ਸੋ ਪਾਏਗਾ। ਜੋ ਪੁਰਸ਼ਾਰਥ ਕਰੇਗਾ,
21 ਪੀੜੀ ਉਨ੍ਹਾਂ ਦੀ ਪ੍ਰਾਲਭਧ ਬਣੇਗੀ। ਬੁੱਢੇ ਤਾਂ ਜਰੂਰ ਹੋਣਗੇ। ਪਰ ਅਕਾਲੇ ਮ੍ਰਿਤੂ ਨਹੀਂ ਹੁੰਦੀ
ਹੈ। ਕਿੰਨਾ ਭਾਰੀ ਪਦ ਹੈ ਬਾਪ ਸਮਝ ਜਾਂਦੇ ਹਨ ਇਨ੍ਹਾਂ ਦੀ ਤਕਦੀਰ ਖੁਲੀ ਹੈ, ਵਾਰਿਸ ਬਣਿਆ ਹੈ।
ਹੁਣ ਪੁਰਸ਼ਾਰਥੀ ਹਨ ਫਿਰ ਰਿਪੋਰਟ ਵੀ ਕਰਦੇ ਹਨ, ਬਾਬਾ ਇਹ - ਇਹ ਵਿਘਨ ਆਉਂਦੇ ਹਨ, ਇਹ ਹੁੰਦਾ ਹੈ।
ਹਰ ਇੱਕ ਨੂੰ ਪੋਤਾਮੇਲ ਦੇਣਾ ਹੁੰਦਾ ਹੈ। ਇੰਨੀ ਮਿਹਨਤ ਹੋਰ ਕੋਈ ਸਤਿਸੰਗ ਵਿੱਚ ਨਹੀਂ ਹੁੰਦੀ ਹੈ।
ਬਾਬਾ ਤਾਂ ਛੋਟੇ - ਛੋਟੇ ਬੱਚਿਆਂ ਨੂੰ ਵੀ ਸੰਦੇਸ਼ੀ ਬਣਾ ਦਿੰਦੇ ਹਨ। ਲੜਾਈ ਵਿੱਚ ਮੈਸੇਜ ਲੈ ਜਾਣ
ਵਾਲੇ ਵੀ ਚਾਹੀਦੇ ਹਨ। ਲੜਾਈ ਦਾ ਇਹ ਮੈਦਾਨ ਹੈ। ਇੱਥੇ ਤੁਸੀਂ ਸਮੁੱਖ ਸੁਣਦੇ ਹੋ ਤਾਂ ਬਹੁਤ ਚੰਗਾ
ਲੱਗਦਾ ਹੈ, ਦਿਲ ਖੁਸ਼ ਹੁੰਦਾ ਹੈ। ਬਾਹਰ ਗਏ ਅਤੇ ਬਗੁਲਾ ਦਾ ਸੰਗ ਮਿਲਿਆ ਤਾਂ ਖੁਸ਼ੀ ਉੱਡ ਜਾਂਦੀ
ਹੈ। ਉੱਥੇ ਮਾਇਆ ਦੀ ਧੂਲ ਹੈ ਨਾ ਇਸਲਈ ਪੱਕਾ ਬਣਨਾ ਪਏ।
ਬਾਬਾ ਕਿੰਨਾ ਪਿਆਰ ਨਾਲ
ਪੜ੍ਹਾਉਂਦੇ ਹਨ, ਕਿੰਨੀ ਫੈਸਿਲਿਟੀਜ਼ ਦਿੰਦੇ ਹਨ। ਇਵੇਂ ਵੀ ਬਹੁਤ ਹਨ ਜੋ ਚੰਗੇ - ਚੰਗੇ ਕਹਿ ਫਿਰ
ਗੁੰਮ ਹੋ ਜਾਂਦੇ ਹਨ, ਕੋਈ ਵਿਰਲਾ ਹੀ ਖੜਾ ਹੋ ਸਕਦਾ ਹੈ। ਇੱਥੇ ਤਾਂ ਗਿਆਨ ਦਾ ਨਸ਼ਾ ਚਾਹੀਦਾ ਹੈ।
ਸ਼ਰਾਬ ਦਾ ਵੀ ਨਸ਼ਾ ਹੁੰਦਾ ਹੈ ਨਾ। ਕੋਈ ਦਿਵਾਲਾ ਮਾਰਾ ਹੋ ਅਤੇ ਸ਼ਰਾਬ ਪੀਤੀ, ਜ਼ੋਰ ਨਾਲ ਨਸ਼ਾ ਚੜ੍ਹਿਆ
ਤਾਂ ਸਮਝੇਗਾ ਅਸੀਂ ਰਾਜਿਆਂ ਦੇ ਰਾਜੇ ਹਾਂ। ਇੱਥੇ ਤੁਸੀਂ ਬੱਚਿਆਂ ਨੂੰ ਰੋਜ਼ ਗਿਆਨ ਅੰਮ੍ਰਿਤ ਦਾ
ਪਿਆਲਾ ਮਿਲਦਾ ਹੈ। ਧਾਰਨ ਕਰਨ ਲਈ ਦਿਨ - ਪ੍ਰਤੀਦਿਨ ਪੁਆਇੰਟਸ ਅਜਿਹੀ ਮਿਲਦੀ ਰਹਿੰਦੀ ਹੈ ਜੋ ਬੁੱਧੀ
ਦਾ ਤਾਲਾ ਹੀ ਖੁੱਲਦਾ ਜਾਂਦਾ ਹੈ ਇਸਲਈ ਮੁਰਲੀ ਤਾਂ ਕਿਵੇਂ ਵੀ ਪੜ੍ਹਨੀ ਹੈ। ਜਿਵੇਂ ਗੀਤਾ ਦਾ ਰੋਜ਼
ਪਾਠ ਕਰਦੇ ਹਨ ਨਾ। ਇਥੇ ਵੀ ਰੋਜ਼ ਬਾਪ ਤੋਂ ਪੜ੍ਹਨਾ ਪਵੇ। ਪੁੱਛਣਾ ਚਾਹੀਦਾ ਹੈ ਮੇਰੀ ਉੱਨਤੀ ਨਹੀਂ
ਹੁੰਦੀ ਹੈ, ਕੀ ਕਾਰਨ ਹੈ? ਆਕੇ ਸਮਝਣਾ ਚਾਹੀਦਾ ਹੈ। ਆਉਣਗੇ ਵੀ ਉਹ ਜਿਨ੍ਹਾਂ ਨੂੰ ਪੂਰਾ ਨਿਸ਼ਚਾ
ਹੋਵੇਗਾ ਕਿ ਸਾਡਾ ਬਾਪ ਹੈ। ਇਵੇਂ ਨਹੀਂ, ਪੁਰਸ਼ਾਰਥ ਕਰ ਰਿਹਾ ਹਾਂ - ਨਿਸ਼ਚੇ ਬੁੱਧੀ ਹੋਣੇ ਦੇ ਲਈ।
ਨਿਸ਼ਚੇ ਤਾਂ ਇੱਕ ਹੀ ਹੁੰਦਾ ਹੈ, ਉਸ ਵਿੱਚ ਪਰਸੇਂਟੇਜ ਨਹੀਂ ਹੁੰਦੀ। ਬਾਪ ਇੱਕ ਹੈ, ਉਨ੍ਹਾਂ ਤੋਂ
ਵਰਸਾ ਮਿਲਦਾ ਹੈ। ਇੱਥੇ ਹਜ਼ਾਰਾਂ ਪੜ੍ਹਦੇ ਹਨ ਫਿਰ ਵੀ ਕਹਿੰਦੇ ਨਿਸ਼ਚਾ ਕਿਵੇਂ ਕਰਾਂ? ਉਨ੍ਹਾਂ ਨੂੰ
ਕੰਮਬਖ਼ਤ ਕਿਹਾ ਜਾਂਦਾ ਹੈ। ਬਖਤਾਵਰ ਉਹ ਜੋ ਬਾਪ ਨੂੰ ਪਹਿਚਾਣ ਅਤੇ ਮੰਨ ਲੈਣ। ਕੋਈ ਰਾਜਾ ਕਹੇ ਸਾਡੀ
ਗੋਦ ਦਾ ਬੱਚਾ ਆਕੇ ਬਣੋ ਤਾਂ ਉਨ੍ਹਾਂ ਦੀ ਗੋਦ ਵਿੱਚ ਜਾਣ ਨਾਲ ਹੀ ਨਿਸ਼ਚਾ ਹੋ ਜਾਂਦਾ ਹੈ ਨਾ । ਇਵੇਂ
ਨਹੀਂ ਕਹਿਣਗੇ ਕਿ ਨਿਸ਼ਚਾ ਕਿਵੇਂ ਹੋਵੇ? ਇਹ ਹੈ ਹੀ ਰਾਜਯੋਗ। ਬਾਪ ਤੋਂ ਸ੍ਵਰਗ ਦਾ ਰਚੈਤਾ ਹੈ ਤਾਂ
ਸ੍ਵਰਗ ਦਾ ਮਾਲਿਕ ਬਣਾਉਂਦੇ ਹਨ। ਨਿਸਚਾ ਨਹੀਂ ਹੁੰਦਾ ਹੈ ਤਾਂ ਤੁਹਾਡੀ ਤਕਦੀਰ ਵਿੱਚ ਨਹੀਂ ਹੈ,
ਹੋਰ ਕੋਈ ਕੀ ਕਰ ਸਕਦੇ ਹਨ? ਨਹੀਂ ਮੰਨਦੇ ਦਾ ਤਦਬੀਰ ਕਿਵੇਂ ਹੋ ਸਕੇ? ਉਹ ਲੰਗੜਾਉਂਦਾ ਹੀ ਚੱਲੇਗਾ।
ਬੇਹੱਦ ਦੇ ਬਾਪ ਤੋਂ ਭਾਰਤਵਾਸੀਆਂ ਨੂੰ ਕਲਪ - ਕਲਪ ਸਵਰਗ ਦਾ ਵਰਸਾ ਮਿਲਦਾ ਹੈ। ਦੇਵਤਾ ਹੁੰਦੇ ਹੀ
ਸ੍ਵਰਗ ਵਿੱਚ ਹਨ। ਕਲਯੁਗ ਵਿੱਚ ਤਾਂ ਰਾਜਾਈ ਹੈ ਨਹੀਂ। ਪ੍ਰਜਾ ਦਾ ਪ੍ਰਜਾ ਤੇ ਰਾਜ ਹੈ। ਪਤਿਤ
ਦੁਨੀਆਂ ਹੈ ਤਾਂ ਉਸ ਨੂੰ ਪਾਵਨ ਦੁਨੀਆਂ ਬਾਪ ਨਹੀਂ ਕਰੇਗਾ ਤਾਂ ਕੌਣ ਕਰੇਗਾ? ਤਕਦੀਰ ਵਿੱਚ ਨਹੀਂ
ਹੈ ਤਾਂ ਫਿਰ ਸਮਝਦੇ ਨਹੀਂ। ਇਹ ਤਾਂ ਬਿਲਕੁਲ ਸਹਿਜ ਸਮਝਣ ਦੀ ਗੱਲ ਹੈ। ਲਕਸ਼ਮੀ - ਨਾਰਾਇਣ ਨੇ ਇਹ
ਰਾਜਾਈ ਦੀ ਪ੍ਰਾਲਬੱਧ ਕਦੋਂ ਪਾਈ? ਜਰੂਰ ਪਹਿਲੇ ਜਨਮ ਦੇ ਕਰਮ ਹਨ ਤਾਂ ਹੀ ਪ੍ਰਾਲਬੱਧ ਪਾਈ ਹੈ।
ਲਕਸ਼ਮੀ - ਨਾਰਾਇਣ ਸ੍ਵਰਗ ਦੇ ਮਾਲਿਕ ਸੀ, ਹੁਣ ਨਰਕ ਹੈ ਤਾਂ ਇਵੇਂ ਸ਼੍ਰੇਸ਼ਠ ਕਰਮ ਅਥਵਾ ਰਾਜਯੋਗ
ਸਿਵਾਏ ਬਾਪ ਦੇ ਹੋਰ ਕੋਈ ਸਿਖਾ ਨਾ ਸਕੇ। ਹੁਣ ਸਭ ਦਾ ਅੰਤਿਮ ਜਨਮ ਹੈ। ਬਾਪ ਰਾਜਯੋਗ ਸਿਖਾ ਰਹੇ ਹਨ।
ਦੁਆਪਰ ਵਿੱਚ ਥੋੜ੍ਹੀ ਨਾ ਰਾਜਯੋਗ ਸਿੱਖਾਉਣ ਗੇ। ਦੁਆਪਰ ਦੇ ਬਾਦ ਸਤਿਯੁਗ ਥੋੜੀ ਆਏਗਾ। ਇੱਥੇ ਤਾਂ
ਬਹੁਤ ਚੰਗੀ ਤਰ੍ਹਾਂ ਸਮਝਕੇ ਜਾਂਦੇ ਹਨ। ਬਾਹਰ ਜਾਣ ਤੇ ਹੀ ਖਾਲੀ ਹੋ ਜਾਂਦੇ ਹਨ ਜਿਵੇਂ ਡੱਬੀ ਵਿੱਚ
ਠੀਕਰੀ ਰਹਿ ਜਾਂਦੀ ਹੈ, ਰਤਨ ਨਿਕਲ ਜਾਂਦੇ ਹਨ। ਗਿਆਨ ਸੁਣਦੇ - ਸੁਣਦੇ ਫਿਰ ਵਿਕਾਰ ਵਿੱਚ ਡਿੱਗਾ
ਤੇ ਖਤਮ। ਬੁੱਧੀ ਤੋਂ ਗਿਆਨ ਰਤਨਾਂ ਦੀ ਸਫਾਈ ਹੋ ਜਾਂਦੀ ਹੈ। ਇਵੇਂ ਵੀ ਬਹੁਤ ਲਿੱਖਦੇ ਹਨ - ਬਾਬਾ,
ਮਿਹਨਤ ਕਰਦੇ - ਕਰਦੇ ਫਿਰ ਅੱਜ ਡਿੱਗ ਗਿਆ। ਡਿੱਗੇ ਗੋਇਆ ਆਪਣੇ ਨੂੰ ਅਤੇ ਕੁਲ ਨੂੰ ਕਲੰਕ ਲੱਗਾਇਆ,
ਤਕਦੀਰ ਨੂੰ ਲਕੀਰ ਲਗਾ ਦਿੱਤੀ। ਘਰ ਵਿੱਚ ਵੀ ਬੱਚੇ ਜੇ ਇਵੇਂ ਕੋਈ ਅਕੱਰਤਵਯ ਕਰਦੇ ਹਨ ਤਾਂ ਕਹਿੰਦੇ
ਹਨ ਇਵੇਂ ਦਾ ਬੱਚਾ ਮੂਆ ( ਮਰਾ) ਭਲਾ। ਤਾਂ ਇਹ ਬੇਹੱਦ ਦਾ ਬਾਪ ਕਹਿੰਦੇ ਹਨ ਕੁਲ ਕਲੰਕਿਤ ਨਾ ਬਣੋ।
ਜੇਕਰ ਵਿਕਾਰਾਂ ਦਾ ਦਾਨ ਦੇਕੇ ਫਿਰ ਵਾਪਸ ਲਿਆ ਤਾਂ ਪਦ ਭ੍ਰਿਸ਼ਟ ਹੋ ਜਾਵੇਗਾ। ਪੁਰਸ਼ਾਰਥ ਕਰਨਾ ਹੈ,
ਜਿੱਤ ਪਾਉਣੀ ਹੈ। ਸੱਟ ਲੱਗਦੀ ਹੈ ਤਾਂ ਫਿਰ ਖੜੇ ਹੋ ਜਾਓ। ਘੜੀ - ਘੜੀ ਸੱਟ ਖਾਂਦੇ ਰਹੋਗੇ ਤਾਂ
ਹਾਰ ਖਾਕੇ ਬੇਹੋਸ਼ ਹੋ ਜਾਓਗੇ। ਬਾਪ ਸਮਝਾਉਂਦੇ ਤਾਂ ਬਹੁਤ ਹਨ ਪਰ ਕੋਈ ਠਹਿਰੇ ਵੀ। ਮਾਇਆ ਬੜੀ ਤਿੱਖੀ
ਹੈ। ਪਵਿੱਤਰਤਾ ਦਾ ਪ੍ਰਣ ਕਰ ਲਿਆ, ਜੇ ਫਿਰ ਡਿੱਗਦੇ ਹਨ ਤਾਂ ਸੱਟ ਬੜੀ ਜ਼ੋਰ ਨਾਲ ਲੱਗਦੀ ਹੈ। ਬੇੜਾ
ਪਾਰ ਹੁੰਦਾ ਹੈ ਪਵਿੱਤਰਤਾ ਨਾਲ। ਪਿਓਰਿਟੀ ਸੀ ਤਾਂ ਭਾਰਤ ਦਾ ਸਿਤਾਰਾ ਚਮਕਦਾ ਸੀ। ਹੁਣ ਤਾਂ ਘੋਰ
ਹਨ੍ਹੇਰਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਯੁੱਧ ਦੇ
ਮੈਦਾਨ ਵਿੱਚ ਮਾਇਆ ਤੋਂ ਡਰਨਾ ਨਹੀਂ ਹੈ, ਬਾਪ ਤੋਂ ਪੁਰਸ਼ਾਰਥ ਦੇ ਲਈ ਚੰਗੀ ਮੱਤ ਲੈ ਲੈਣੀ ਹੈ।
ਵਫ਼ਾਦਾਰ, ਫਰਮਾਂਬਰਦਾਰ ਬਣ ਸ਼੍ਰੀਮਤ ਤੇ ਚੱਲਦੇ ਰਹਿਣਾ ਹੈ।
2. ਰੂਹਾਨੀ ਨਸ਼ੇ ਵਿੱਚ
ਰਹਿਣ ਦੇ ਲਈ ਗਿਆਨ ਅੰਮ੍ਰਿਤ ਦਾ ਪਿਆਲਾ ਰੋਜ਼ ਪੀਣਾ ਹੈ। ਮੁਰਲੀ ਰੋਜ਼ ਪੜ੍ਹਨੀ ਹੈ। ਤਕਦੀਰਵਾਨ ਬਣਨ
ਦੇ ਲਈ ਬਾਪ ਵਿੱਚ ਕਦੇ ਸੰਸ਼ੇ ਨਾ ਆਵੇ।
ਵਰਦਾਨ:-
ਬ੍ਰਹਮਾ ਬਾਪ ਸਮਾਨ ਜੀਵਨਮੁਕਤ ਸਥਿਤੀ ਦਾ ਅਨੁਭਵ ਕਰਨ ਵਾਲੇ ਕਰਮ ਦੇ ਬੰਧਨਾਂ ਤੋਂ ਮੁਕਤ ਭਵ
ਬ੍ਰਹਮਾ ਬਾਪ ਕਰਮ ਕਰਦੇ
ਵੀ ਕਰਮਾਂ ਦੇ ਬੰਧਨ ਵਿੱਚ ਨਹੀਂ ਫਸੇ। ਸੰਬੰਧ ਨਿਭਾਉਂਦੇ ਵੀ ਸੰਬੰਧਾਂ ਦੇ ਬੰਧਨ ਵਿੱਚ ਨਹੀਂ ਬੰਧੇ।
ਉਹ ਧਨ ਅਤੇ ਸਾਧਨਾਂ ਤੋਂ ਵੀ ਮੁਕਤ ਰਹੇ, ਜਿਮੇਂਵਾਰੀਆਂ ਸੰਭਾਲਦੇ ਹੋਏ ਵੀ ਜੀਵਨਮੁਕਤ ਸ਼ਥਿਤੀ ਦਾ
ਅਨੁਭਵ ਕੀਤਾ। ਇਵੇਂ ਫਾਲੋ ਫ਼ਾਦਰ ਕਰੋ। ਕਿਸੇ ਵੀ ਪਿੱਛਲੇ ਹਿਸਾਬ - ਕਿਤਾਬ ਦੇ ਬੰਧਨਾਂ ਵਿੱਚ ਬੰਧਣਾ
ਨਹੀਂ। ਸੰਸਕਾਰ, ਸੁਭਾਵ, ਪ੍ਰਭਾਵ ਅਤੇ ਦਵਾਬ ਦੇ ਬੰਧਨ ਵਿੱਚ ਵੀ ਨਹੀਂ ਆਉਣਾ ਉਦੋਂ ਕਹਾਂਗੇ
ਕਰਮਬੰਧਨ ਮੁਕਤ, ਜੀਵਨਮੁਕਤ।
ਸਲੋਗਨ:-
ਤਮੋਂਗੁਣੀ
ਵਾਯੂਮੰਡਲ ਵਿੱਚ ਖੁਦ ਨੂੰ ਸੇਫ਼ ਰੱਖਣਾ ਹੈ ਤਾਂ ਸਾਕਸ਼ੀ ਹੋਕੇ ਖੇਲ ਦੇਖਣ ਦਾ ਅਭਿਆਸ ਕਰੋ।