21.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਬਾਪ
ਆਇਆ ਹੈ ਤੁਹਾਨੂੰ ਕਰੰਟ ਦੇਣ, ਤੁਸੀਂ ਦੇਹੀ-ਅਭਿਮਾਨੀ ਹੋਵੋਗੇ, ਬੁੱਧੀਯੋਗ ਇਕ ਬਾਪ ਨਾਲ ਹੋਵੇਗਾ
ਤਾਂ ਕਰੰਟ ਮਿਲਦੀ ਰਹੇਗੀ"
ਪ੍ਰਸ਼ਨ:-
ਸਭ ਤੋਂ ਵੱਡਾ
ਆਸੁਰੀ ਸੁਭਾਅ ਕਿਹੜਾ ਹੈ ਜੋ ਤੁਸੀ ਬੱਚਿਆਂ ਵਿਚ ਨਹੀਂ ਹੋਣਾ ਚਾਹੀਦਾ?
ਉੱਤਰ:-
ਅਸ਼ਾਂਤੀ
ਫੈਲਾਉਣਾ, ਇਹ ਹੈ ਸਭ ਤੋਂ ਵੱਡਾ ਆਸੁਰੀ ਸੁਭਾਅ। ਅਸ਼ਾਂਤੀ ਫੈਲਾਉਣਾ ਵਾਲੇ ਤੋਂ ਮਨੁੱਖ ਤੰਗ ਹੋ
ਜਾਂਦੇ ਹਨ। ਉਹ ਜਿੱਥੇ ਜਾਣਗੇ ਉਥੇ ਅਸ਼ਾਂਤੀ ਫੈਲਾ ਦੇਣਗੇ। ਇਸਲਈ ਭਗਵਾਨ ਤੋਂ ਸਾਰੇ ਸ਼ਾਂਤੀ ਦਾ
ਵਰ ਮੰਗਦੇ ਹਨ।
ਗੀਤ:-
ਇਹ ਕਹਾਣੀ ਹੈ
ਦੀਵੇ ਕੀ ਔਰ ਤੂਫ਼ਾਨ ਕੀ...
ਓਮ ਸ਼ਾਂਤੀ
ਮਿੱਠੇ - ਮਿੱਠੇ ਸਿਕਿਲੱਧੇ ਬੱਚਿਆਂ ਨੇ ਗੀਤ ਦੀ ਲਾਈਨ ਸੁਣੀ। ਗੀਤ ਤੇ ਇਹ ਭਗਤੀ ਮਾਰਗ ਦਾ ਹੈ ਫ਼ਿਰ
ਇਸਨੂੰ ਗਿਆਨ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਹੋਰ ਕੋਈ ਟਰਾਂਸਫਰ ਕਰ ਨਾ ਸਕੇ। ਤੁਹਾਡੇ ਵਿੱਚ ਵੀ
ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣ ਸਕਦੇ ਹਨ, ਦੀਵਾ ਕੀ ਹੈ, ਤੂਫ਼ਾਨ ਕੀ ਹੈ। ਬੱਚੇ ਜਾਣਦੇ ਹਨ ਆਤਮਾ
ਦੀ ਜੋਤ ਉਝਾਈ ਹੋਈ ਹੈ। ਹੁਣ ਬਾਪ ਆਏ ਹਨ ਜੋਤ ਜਗਾਉਣ ਲਈ। ਕੋਈ ਮਰਦਾ ਹੈ ਤਾਂ ਵੀ ਦੀਵਾ ਜਗਾਉਂਦੇ
ਹਨ। ਉਸਦੀ ਬੜੀ ਖ਼ਬਰਦਾਰੀ ਰੱਖਦੇ ਹਨ। ਸਮਝਦੇ ਹਨ ਦੀਵਾ ਜੇਕਰ ਬੁਝ ਗਿਆ ਤਾਂ ਆਤਮਾ ਨੂੰ ਹਨ੍ਹੇਰੇ
ਵਿੱਚੋਂ ਜਾਣਾ ਪਵੇਗਾ। ਇਸਲਈ ਦੀਵਾ ਜਗਾਉਂਦੇ ਹਨ। ਹੁਣ ਸਤਿਯੁਗ ਵਿੱਚ ਤਾਂ ਇਹ ਗੱਲਾਂ ਹੁੰਦੀਆਂ ਨਹੀਂ।
ਉੱਥੇ ਤਾਂ ਸੋਝਰੇ ਵਿੱਚ ਹੋਵਾਂਗੇ। ਭੁੱਖ ਆਦਿ ਦੀ ਗੱਲ ਹੀ ਨਹੀਂ, ਉੱਥੇ ਤੇ ਬੜੇ ਮਾਲ ਮਿਲਦੇ ਹਨ।
ਇੱਥੇ ਹੈ ਘੋਰ ਹਨ੍ਹੇਰਾ। ਛੀ - ਛੀ ਦੁਨੀਆਂ ਹੈ ਨਾ। ਸਾਰੀਆਂ ਆਤਮਾਵਾਂ ਦੀ ਜੋਤ ਉਝਾਈ ਹੋਈ ਹੈ। ਸਭ
ਤੋਂ ਜ਼ਿਆਦਾ ਜੋਤ ਤੁਹਾਡੀ ਉਝਾਈ ਹੋਈ ਹੈ। ਖ਼ਾਸ ਤੁਹਾਡੇ ਲਈ ਹੀ ਬਾਪ ਆਉਂਦੇ ਹਨ। ਤੁਹਾਡੀ ਜੋਤ ਉਝਾ
ਗਈ ਹੈ, ਹੁਣ ਕਰੰਟ ਕਿਥੋਂ ਮਿਲੇ? ਬੱਚੇ ਜਾਣਦੇ ਹਨ ਕਰੰਟ ਤੇ ਬਾਪ ਤੋਂ ਮਿਲੇਗਾ। ਕਰੰਟ ਜਿਆਦਾ
ਹੁੰਦੀ ਹੈ ਤਾਂ ਬਲਬ ਵਿੱਚ ਰੋਸ਼ਨੀ ਤੇਜ ਹੋ ਜਾਂਦੀ ਹੈ। ਤਾਂ ਹੁਣ ਤੁਸੀਂ ਕਰੰਟ ਲੈ ਰਹੇ ਹੋ ਵਡੀ
ਮਸ਼ੀਨ ਨਾਲ। ਵੇਖੋ, ਬਾਂਬੇ ਵਰਗੇ ਸ਼ਹਿਰ ਵਿੱਚ ਕਿੰਨੇ ਢੇਰ ਆਦਮੀ ਰਹਿੰਦੇ ਹਨ, ਕਿੰਨੀ ਜ਼ਿਆਦਾ ਕਰੰਟ
ਚਾਹੀਦਾ ਹੈ। ਜ਼ਰੂਰ ਇੰਨੀ ਵੱਡੀ ਮਸ਼ੀਨ ਹੋਵੇਗੀ। ਇਹ ਹੈ ਬੇਹੱਦ ਦੀ ਗੱਲ। ਸਾਰੀ ਦੁਨੀਆਂ ਦੀਆਂ
ਆਤਮਾਵਾਂ ਦੀ ਜੋਤ ਬੁਝੀ ਹੋਈ ਹੈ। ਉਨ੍ਹਾਂ ਨੂੰ ਕਰੰਟ ਦੇਣਾ ਹੈ। ਮੂਲ ਗੱਲ ਬਾਪ ਸਮਝਾਉਂਦੇ ਹਨ,
ਬੁੱਧੀਯੋਗ ਬਾਪ ਨਾਲ ਲਗਾਵੋ। ਦੇਹੀ - ਅਭਿਮਾਨੀ ਬਣੋਂ। ਕਿੰਨਾ ਵੱਡਾ ਬਾਪ ਹੈ, ਸਾਰੀ ਦੁਨੀਆਂ ਦੇ
ਪਤਿਤ ਮਨੁੱਖਾਂ ਨੂੰ ਪਾਵਨ ਕਰਨ ਵਾਲਾ ਸੁਪ੍ਰੀਮ ਬਾਪ ਆਇਆ ਹੈ ਸਭਦੀ ਜੋਤ ਜਗਾਉਣ। ਸਾਰੀ ਦੁਨੀਆਂ ਦੇ
ਮਨੁੱਖ ਮਾਤਰ ਦੀ ਜੋਤ ਜਗਾਉਂਦੇ ਹਨ। ਬਾਪ ਕੌਣ ਹੈ, ਕਿਵ਼ੇਂ ਜੋਤ ਜਗਾਉਂਦੇ ਹਨ? ਇਹ ਤੇ ਕੋਈ ਨਹੀਂ
ਜਾਣਦੇ। ਉਨ੍ਹਾਂ ਨੂੰ ਜੋਤੀ ਸਵਰੂਪ ਵੀ ਕਹਿੰਦੇ ਹਨ ਫਿਰ ਸਰਵਵਿਆਪੀ ਵੀ ਕਹਿ ਦਿੰਦੇ ਹਨ। ਜੋਤੀ
ਸਵਰੂਪ ਨੂੰ ਬੁਲਾਉਂਦੇ ਹਨ ਕਿਉਂਕਿ ਜੋਤ ਬੁੱਝ ਗਈ ਹੈ। ਸਾਕਸ਼ਾਤਕਾਰ ਵੀ ਹੁੰਦਾ ਹੈ, ਅਖੰਡ ਜੋਤੀ
ਦਾ। ਵਿਖਾਉਂਦੇ ਹਨ ਅਰਜੁਨ ਨੇ ਕਿਹਾ ਮੈਂ ਤੇਜ ਸਹਿਣ ਨਹੀਂ ਕਰ ਸਕਦਾ ਹਾਂ। ਬਹੁਤ ਕਰੰਟ ਹੈ। ਤਾਂ
ਹੁਣ ਇਨਾਂ ਗੱਲਾਂ ਨੂੰ ਤੁਸੀਂ ਹੀ ਸਮਝਦੇ ਹੋ। ਸਭ ਨੂੰ ਸਮਝਾਉਣਾ ਵੀ ਇਹ ਹੈ ਕਿ ਤੁਸੀਂ ਆਤਮਾ ਹੋ।
ਆਤਮਾਵਾਂ ਉੱਪਰ ਤੋਂ ਇੱਥੇ ਆਉਦੀਆਂ ਹਨ। ਪਹਿਲੇ ਆਤਮਾ ਪਵਿੱਤਰ ਹੈ, ਉਸ ਵਿੱਚ ਕਰੰਟ ਹੈ।
ਸਤੋਪ੍ਰਧਾਨ ਹੈ। ਗੋਲਡਨ ਏਜ ਵਿੱਚ ਪਵਿੱਤਰ ਆਤਮਾਵਾਂ ਹਨ ਫਿਰ ਉਨ੍ਹਾਂਨੇ ਅਪਵਿੱਤਰ ਵੀ ਬਣਨਾ ਹੈ।
ਜਦ ਅਪਵਿੱਤਰ ਬਣਦੇ ਹਨ ਉਦੋਂ ਗਾਡ ਫਾਦਰ ਨੂੰ ਬੁਲਾਉਂਦੇ ਹਨ ਕਿ ਆਕੇ ਲਿਬਰੇਟ ਕਰੋ ਮਤਲਬ ਦੁੱਖ ਤੋਂ
ਮੁਕਤ ਕਰੋ। ਲਿਬਰੇਟ ਕਰਨਾ ਅਤੇ ਪਾਵਨ ਬਣਾਉਣਾ ਦੋਵਾਂ ਦਾ ਅਰਥ ਵੱਖ - ਵੱਖ ਹੈ। ਜਰੂਰ ਕਿਸੇ ਤੋਂ
ਪਤਿਤ ਬਣੇ ਹਨ ਤਾਂ ਕਹਿੰਦੇ ਹਨ ਬਾਬਾ ਆਓ, ਆਕਰ ਲਿਬਰੇਟ ਵੀ ਕਰੋ, ਪਾਵਨ ਵੀ ਬਣਾਓ। ਇਥੋਂ
ਸ਼ਾਂਤੀਧਾਮ ਲੈ ਚੱਲੋ। ਸ਼ਾਂਤੀ ਦਾ ਵਰ ਦੋ। ਹੁਣ ਬਾਪ ਨੇ ਸਮਝਾਇਆ ਹੈ - ਇੱਥੇ ਸ਼ਾਂਤੀ ਵਿੱਚ ਤਾਂ ਰਹਿ
ਨਹੀਂ ਸਕਦੇ। ਸ਼ਾਂਤੀ ਤਾਂ ਹੈ ਹੀ ਸ਼ਾਂਤੀਧਾਮ ਵਿੱਚ। ਸਤਿਯੁਗ ਵਿੱਚ ਇੱਕ ਧਰਮ, ਇੱਕ ਰਾਜ ਹੈ ਤਾਂ
ਸ਼ਾਂਤੀ ਰਹਿੰਦੀ ਹੈ। ਕੋਈ ਹੰਗਾਮਾ ਨਹੀਂ। ਇੱਥੇ ਮਨੁੱਖ ਤੰਗ ਹੁੰਦੇ ਹਨ ਅਸ਼ਾਂਤੀ ਨਾਲ। ਇੱਕ ਹੀ ਘਰ
ਵਿੱਚ ਕਿੰਨਾ ਝਗੜਾ ਹੋ ਜਾਂਦਾ ਹੈ। ਸਮਝੋ ਇਸਤ੍ਰੀ - ਪੁਰਸ਼ ਦਾ ਝਗੜਾ ਹੈ ਤਾਂ ਮਾਂ, ਬਾਪ, ਬੱਚੇ,
ਭਾਈ - ਭੈਣ ਆਦਿ ਸਭ ਤੰਗ ਹੋ ਜਾਂਦੇ ਹਨ। ਅਸ਼ਾਂਤੀ ਫੈਲਾਉਣ ਵਾਲਾ ਮਨੁੱਖ ਜਿੱਥੇ ਜਾਵੇਗਾ ਅਸ਼ਾਂਤੀ
ਹੀ ਫੈਲਾਵੇਗਾ ਕਿਉਂਕਿ ਅਸੂਰੀ ਸਵਭਾਵ ਹੈ ਨਾ। ਹੁਣ ਤੁਸੀਂ ਜਾਣਦੇ ਹੋ ਸਤਿਯੁਗ ਹੈ ਸੁੱਖਧਾਮ। ਉੱਥੇ
ਸੁੱਖ ਅਤੇ ਸ਼ਾਂਤੀ ਦੋਵੇਂ ਹਨ। ਅਤੇ ਉੱਥੇ ( ਪਰਮਧਾਮ ਵਿੱਚ) ਤਾਂ ਸਿਰਫ਼ ਸ਼ਾਂਤੀ ਹੈ, ਉਸ ਨੂੰ ਕਿਹਾ
ਜਾਂਦਾ ਹੈ ਸਵੀਟ ਸਾਈਲੈਂਸ ਹੋਮ। ਮੁਕਤੀਧਾਮ ਵਾਲਿਆਂ ਨੂੰ ਸਿਰਫ ਇੰਨਾ ਹੀ ਸਮਝਾਉਂਣਾ ਹੁੰਦਾ ਹੈ
ਤੁਹਾਨੂੰ ਮੁਕਤੀ ਚਾਹੀਦੀ ਹੈ ਨਾ ਤਾਂ ਬਾਪ ਨੂੰ ਯਾਦ ਕਰੋ।
ਮੁਕਤੀ ਦੇ ਬਾਦ
ਜੀਵਨਮੁਕਤੀ ਜਰੂਰ ਹੈ। ਪਹਿਲੋਂ ਜੀਵਨਮੁਕਤ ਹੁੰਦੇ ਹਨ ਫੇਰ ਜੀਵਨਬੰਧ ਵਿੱਚ ਆਉਂਦੇ ਹਨ। ਅੱਧਾ -
ਅੱਧਾ ਹੈ ਨਾ। ਸਤੋਪ੍ਰਧਾਨ ਤੋਂ ਫਿਰ ਸਤੋ, ਰਜੋ, ਤਮੋ ਵਿੱਚ ਜ਼ਰੂਰ ਆਉਣਾ ਹੈ। ਪਿਛਾੜੀ ਵਿੱਚ ਜੋ
ਇੱਕ ਅੱਧਾ ਜਨਮ ਦੇ ਲਈ ਆਉਂਦੇ ਹੋਣਗੇ, ਉਹ ਕੀ ਸੁੱਖ - ਦੁੱਖ ਦਾ ਅਨੁਭਵ ਕਰਦੇ ਹੋਣਗੇ। ਤੁਸੀਂ ਤੇ
ਸਾਰਾ ਅਨੁਭਵ ਕਰਦੇ ਹੋ। ਤੁਸੀਂ ਜਾਣਦੇ ਹੋ ਇੰਨੇ ਜਨਮ ਅਸੀਂ ਸੁੱਖ ਵਿੱਚ ਰਹਿੰਦੇ ਹਾਂ ਫਿਰ ਇੰਨੇ
ਜਨਮ ਦੁੱਖ ਵਿੱਚ ਹੁੰਦੇ ਹਾਂ। ਫਲਾਣੇ - ਫਲਾਣੇ ਧਰਮ ਨਵੀਂ ਦੁਨੀਆਂ ਵਿੱਚ ਆ ਨਹੀਂ ਸਕਦੇ। ਉਨ੍ਹਾਂ
ਦਾ ਪਾਰ੍ਟ ਹੀ ਬਾਦ ਵਿੱਚ ਹੈ, ਭਾਵੇਂ ਨਵਾਂ ਖੰਡ ਹੈ, ਉਨ੍ਹਾਂ ਦੇ ਲਈ ਜਿਵੇਂ ਕੀ ਇਹ ਨਵੀਂ ਦੁਨੀਆਂ
ਹੈ। ਜਿਵੇਂ ਬੋਧੀ ਖੰਡ ਕ੍ਰਿਸ਼ਚਨ ਖੰਡ ਨਵਾਂ ਹੋਇਆ ਨਾ। ਉਨ੍ਹਾਂ ਨੂੰ ਵੀ ਸਤੋ, ਰਜੋ, ਤਮੋ ਨਾਲ ਪਾਸ
ਕਰਨਾ ਹੈ। ਝਾੜ ਵੀ ਅਜਿਹਾ ਹੁੰਦਾ ਹੈ ਨਾ। ਹੋਲੀ - ਹੋਲੀ ਵਾਧਾ ਹੁੰਦਾ ਜਾਂਦਾ ਹੈ। ਪਹਿਲੇ ਜੋ
ਨਿਕਲੇ ਉਹ ਹੇਠਾਂ ਹੀ ਰਹਿੰਦੇ ਹਨ। ਵੇਖਿਆ ਹੈ ਨਾ - ਨਵੇਂ - ਨਵੇਂ ਪੱਤੇ ਕਿਵ਼ੇਂ ਨਿਕਲਦੇ ਹਨ।
ਛੋਟੇ - ਛੋਟੇ ਹਰੇ ਪੱਤੇ ਨਿਕਲਦੇ ਰਹਿੰਦੇ ਹਨ। ਫਿਰ ਬੌਰ ( ਫੁੱਲ ) ਨਿਕਲਦਾ ਹੈ, ਨਵਾਂ ਝਾੜ ਬਹੁਤ
ਛੋਟਾ ਹੈ। ਨਵਾਂ ਬੀਜ ਪਾਇਆ ਜਾਂਦਾ ਹੈ, ਉਸਦੀ ਪੂਰੀ ਪਰਵਿਸ਼ ਨਹੀਂ ਹੁੰਦੀ ਤਾਂ ਸੁੱਕ ਜਾਂਦਾ ਹੈ।
ਤੁਸੀਂ ਵੀ ਪੂਰੀ ਪਰਵਿਸ਼ ਨਹੀਂ ਕਰਦੇ ਤਾਂ ਸੜ੍ਹ ਜਾਂਦੇ ਹਨ। ਬਾਪ ਆਕੇ ਮਨੁੱਖ ਤੋਂ ਦੇਵਤਾ ਬਣਾਉਂਦੇ
ਹਨ ਫਿਰ ਉਸ ਵਿਚੋਂ ਨੰਬਰਵਾਰ ਬਣਦੇ ਹਨ। ਰਾਜਧਾਨੀ ਸਥਾਪਨ ਹੁੰਦੀ ਹੈ ਨਾ। ਬਹੁਤ ਫੇਲ ਹੋ ਜਾਂਦੇ ਹਨ।
ਬੱਚਿਆਂ ਦੀ ਜਿਵੇਂ ਦੀ
ਅਵਸਥਾ ਹੈ, ਉਹੋ ਜਿਹਾ ਪਿਆਰ ਬਾਪ ਤੋਂ ਮਿਲਦਾ ਹੈ। ਕਈ ਬੱਚਿਆਂ ਨੂੰ ਬਾਹਰ ਤੋਂ ਵੀ ਪਿਆਰ ਕਰਨਾ
ਹੁੰਦਾ ਹੈ। ਕੋਈ - ਕੋਈ ਲਿਖਦੇ ਹਨ ਬਾਬਾ ਅਸੀਂ ਫ਼ੇਲ੍ਹ ਹੋ ਗਏ। ਪਤਿਤ ਬਣ ਗਏ। ਹੁਣ ਕੌਣ ਹੱਥ
ਲਗਾਵੇਗਾ! ਉਹ ਬਾਪ ਦੇ ਦਿਲ ਤੇ ਚੜ੍ਹ ਨਹੀਂ ਸਕਦੇ। ਪਵਿੱਤਰ ਨੂੰ ਹੀ ਬਾਬਾ ਵਰਸਾ ਦੇ ਸਕਦੇ ਹਨ।
ਪਹਿਲੇ ਇੱਕ - ਇੱਕ ਤੋਂ ਪੂਰਾ ਸਮਾਚਾਰ ਪੁੱਛ ਪੋਤਾਮੇਲ ਲੈਂਦੇ ਹਨ। ਜਿਵੇਂ ਦੀ ਅਵਸਥਾ ਉਵੇਂ ਦਾ
ਪਿਆਰ। ਬਾਹਰ ਤੋਂ ਭਾਵੇਂ ਪਿਆਰ ਕਰਣਗੇ, ਅੰਦਰ ਜਾਣਦੇ ਹਨ ਇਹ ਬਿਲਕੁਲ ਹੀ ਬੁੱਧੂ ਹੈ, ਸਰਵਿਸ ਕਰ
ਨਹੀਂ ਸਕਦੇ। ਖਿਆਲ ਤੇ ਰਹਿੰਦਾ ਹੈ ਨਾ। ਅਗਿਆਨ ਕਾਲ ਵਿੱਚ ਬੱਚਾ ਚੰਗਾ ਕਮਾਉਣ ਵਾਲਾ ਹੁੰਦਾ ਹੈ
ਤਾਂ ਬਾਪ ਵੀ ਬਹੁਤ ਪ੍ਰੇਮ ਨਾਲ ਮਿਲੇਗਾ। ਕੋਈ ਇੰਨਾ ਕਮਾਉਣ ਵਾਲੇ ਨਹੀਂ ਹੋਵੇਗਾ ਤਾਂ ਬਾਪ ਦਾ ਵੀ
ਇੰਨਾ ਪਿਆਰ ਨਹੀਂ ਰਹਿੰਦਾ। ਤਾਂ ਇੱਥੇ ਵੀ ਇੰਵੇਂ ਹੈ। ਬੱਚੇ ਬਾਹਰ ਵੀ ਸਰਵਿਸ ਕਰਦੇ ਹਨ ਨਾ। ਭਾਵੇਂ
ਕੋਈ ਵੀ ਧਰਮ ਵਾਲਾ ਹੋਵੇ, ਉਨ੍ਹਾਂਨੂੰ ਸਮਝਾਉਣਾ ਚਾਹੀਦਾ ਹੈ। ਬਾਪ ਨੂੰ ਲਿਬਰੇਟਰ ਕਿਹਾ ਜਾਂਦਾ ਹੈ
ਨਾ। ਲਿਬਰੇਟਰ ਅਤੇ ਗਾਈਡ ਕੌਣ ਹੈ, ਉਨ੍ਹਾਂ ਦਾ ਪਰਿਚੈ ਦੇਣਾ ਹੈ। ਸੁਪ੍ਰੀਮ ਗਾਡ ਫਾਦਰ ਆਉਂਦੇ ਹਨ।
ਬਾਪ ਕਹਿੰਦੇ ਹਨ ਤੁਸੀਂ ਕਿੰਨੇ ਪਤਿਤ ਬਣ ਗਏ ਹੋ। ਪਿਓਰਟੀ ਹੈ ਨਹੀਂ। ਹੁਣ ਮੈਨੂੰ ਯਾਦ ਕਰੋ। ਬਾਪ
ਤਾਂ ਏਵਰ ਪਿਓਰ ਹੈ। ਬਾਕੀ ਸਭ ਪਵਿੱਤਰ ਤੋਂ ਅਪਵਿੱਤਰ ਜ਼ਰੂਰ ਬਣਦੇ ਹਨ। ਪੁਨਰਜਨਮ ਲੈਂਦੇ - ਲੈਂਦੇ
ਉੱਤਰਦੇ ਆਉਂਦੇ ਹਨ। ਇਸ ਵਕਤ ਸਭ ਪਤਿਤ ਹਨ ਇਸਲਈ ਬਾਪ ਰਾਏ ਦਿੰਦੇ ਹਨ - ਬੱਚੇ, ਤੁਸੀਂ ਮੈਨੂੰ ਯਾਦ
ਕਰੋ ਤਾਂ ਪਾਵਨ ਬਣ ਜਾਵੋਗੇ। ਹੁਣ ਮੌਤ ਤਾਂ ਸਾਮ੍ਹਣੇ ਖੜ੍ਹਾ ਹੈ। ਪੁਰਾਣੀ ਦੁਨੀਆਂ ਦਾ ਹੁਣ ਅੰਤ
ਹੈ। ਮਾਇਆ ਦਾ ਪੰਪ ਕਿੰਨਾ ਹੈ ਇਸਲਈ ਮਨੁੱਖ ਸਮਝਦੇ ਹਨ ਇਹ ਤਾਂ ਸ੍ਵਰਗ ਹੈ। ਐਰੋਪਲੇਨ, ਬਿਜਲੀਆਂ
ਆਦਿ ਕੀ - ਕੀ ਹਨ, ਇਹ ਹੈ ਸਭ ਮਾਇਆ ਦਾ ਪੰਪ। ਇਹ ਹੁਣ ਖ਼ਤਮ ਹੋਣਾ ਹੈ। ਫਿਰ ਸ੍ਵਰਗ ਦੀ ਸਥਾਪਨਾ ਹੋ
ਜਾਵੇਗੀ। ਇਹ ਬਿਜਲੀਆਂ ਆਦਿ ਸਭ ਸ੍ਵਰਗ ਵਿੱਚ ਤਾਂ ਹੁੰਦੇ ਹਨ। ਹੁਣ ਇਹ ਸਭ ਸ੍ਵਰਗ ਵਿੱਚ ਕਿਵ਼ੇਂ
ਆਉਣਗੇ। ਜ਼ਰੂਰ ਜਾਣਕਾਰੀ ਵਾਲਾ ਚਾਹੀਦਾ ਹੈ ਨਾ। ਤੁਹਾਡੇ ਕੋਲ ਬਹੁਤ ਵਧੀਆ - ਵਧੀਆ ਕਾਰੀਗਰ ਲੋਕੀ
ਵੀ ਆਉਣਗੇ। ਉਹ ਰਾਜਾਈ ਵਿੱਚ ਤਾਂ ਆਉਣਗੇ ਨਹੀਂ ਫਿਰ ਵੀ ਤੁਹਾਡੀ ਪ੍ਰਜਾ ਵਿੱਚ ਆ ਜਾਣਗੇ।
ਇੰਜੀਨੀਅਰ ਆਦਿ ਸਿੱਖੇ ਹੋਏ ਵਧੀਆ - ਵਧੀਆ ਕਾਰੀਗਰ ਆਉਣਗੇ। ਇਹ ਫੈਸ਼ਨ ਸਾਰਾ ਵਿਲਾਇਤ ਵਿਚੋਂ ਆਉਂਦਾ
ਜਾਂਦਾ ਹੈ। ਤਾਂ ਬਾਹਰ ਵਾਲਿਆਂ ਨੂੰ ਵੀ ਤੁਸੀਂ ਸ਼ਿਵਬਾਬਾ ਦਾ ਪਰਿਚੈ ਦੇਣਾ ਹੈ। ਬਾਪ ਨੂੰ ਯਾਦ ਕਰੋ।
ਤੁਹਾਨੂੰ ਵੀ ਯੋਗ ਵਿੱਚ ਰਹਿਣ ਦਾ ਪੁਰਸ਼ਾਰਥ ਬਹੁਤ ਕਰਨਾ ਹੈ, ਇਸ ਵਿੱਚ ਹੀ ਮਾਇਆ ਦੇ ਤੂਫਾਨ ਬਹੁਤ
ਆਉਂਦੇ ਹਨ। ਬਾਪ ਸਿਰਫ ਕਹਿੰਦੇ ਹਨ ਮਾਮੇਕਮ ਯਾਦ ਕਰੋ। ਇਹ ਤੇ ਚੰਗੀ ਗੱਲ ਹੈ ਨਾ। ਕ੍ਰਾਇਸਟ ਵੀ
ਉਨ੍ਹਾਂ ਦੀ ਰਚਨਾ ਹੈ, ਰਚਿਅਤਾ ਸੁਪ੍ਰੀਮ ਸੋਲ ਤਾਂ ਇੱਕ ਹੈ। ਬਾਕੀ ਸਭ ਹੈ ਰਚਨਾ। ਵਰਸਾ ਰਚਤਾ ਤੋਂ
ਹੀ ਮਿਲਦਾ ਹੈ। ਅਜਿਹੀਆਂ ਚੰਗੀਆਂ ਪੁਆਇੰਟਸ ਜੋ ਹਨ ਉਹ ਨੌਟ ਕਰਨੀਆਂ ਚਾਹੀਦੀਆਂ ਹਨ।
ਬਾਪ ਦਾ ਮੁੱਖ ਕਰਤੱਵ ਹੈ
ਸਭ ਨੂੰ ਦੁੱਖ ਤੋਂ ਲਿਬਰੇਟ ਕਰਨਾ। ਉਹ ਸੁੱਖਧਾਮ ਅਤੇ ਸ਼ਾਂਤੀਧਾਮ ਦਾ ਗੇਟ ਖੋਲ੍ਹਦੇ ਹਨ। ਉਨ੍ਹਾਂ
ਨੂੰ ਕਹਿੰਦੇ ਹਨ- ਹੇ ਲਿਬਰੇਟਰ ਦੁੱਖ ਤੋਂ ਲਿਬਰੇਟ ਕਰ ਸਾਨੂੰ ਸ਼ਾਂਤੀਧਾਮ, ਸੁੱਖਧਾਮ ਲੈ ਚੱਲੋ। ਜਦੋਂ
ਇੱਥੇ ਸੁੱਖਧਾਮ ਹੈ ਤਾਂ ਬਾਕੀ ਆਤਮਾਵਾਂ ਸ਼ਾਂਤੀਧਾਮ ਵਿੱਚ ਰਹਿੰਦਿਆਂ ਹਨ। ਹੇਵਿਨ ਦਾ ਗੇਟ ਬਾਪ ਹੀ
ਖੋਲ੍ਹਦੇ ਹਨ। ਇੱਕ ਗੇਟ ਖੁੱਲ੍ਹਦਾ ਹੈ ਨਵੀਂ ਦੁਨੀਆਂ ਦਾ, ਦੂਸਰਾ ਸ਼ਾਂਤੀਧਾਮ ਦਾ। ਹੁਣ ਜੋ ਆਤਮਾਵਾਂ
ਅਪਵਿੱਤਰ ਹੋ ਗਈਆਂ ਹਨ ਉਨ੍ਹਾਂ ਨੂੰ ਬਾਪ ਸ਼੍ਰੀਮਤ ਦਿੰਦੇ ਹਨ ਆਪਣੇ ਨੂੰ ਆਤਮਾ ਸਮਝੋ, ਮੈਨੂੰ ਯਾਦ
ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਹੁਣ ਜੋ - ਜੋ ਪੁਰਸ਼ਾਰਥ ਕਰਣਗੇ ਤਾਂ ਫਿਰ ਆਪਣੇ ਧਰਮ ਵਿੱਚ
ਉੱਚ ਪਦਵੀ ਪਾਉਣਗੇ। ਪੁਰਸ਼ਾਰਥ ਨਹੀਂ ਕਰਨਗੇ ਤਾਂ ਘੱਟ ਪਦਵੀ ਪਾਉਣਗੇ। ਚੰਗੀਆਂ - ਚੰਗੀਆਂ ਪੁਆਇੰਟਸ
ਨੋਟ ਕਰੋ ਤਾਂ। ਸਮੇਂ ਤੇ ਕੰਮ ਆ ਸਕਦੀਆਂ ਹਨ। ਬੋਲੋ, ਸ਼ਿਵਬਾਬਾ ਦਾ ਆਕੁਪੇਸ਼ਨ ਅਸੀਂ ਦੱਸਾਂਗੇ ਉਹ
ਫੇਰ ਕਹਿਣਗੇ ਇਹ ਕੌਣ ਹਨ ਜੋ ਗੋਡ ਫਾਦਰ ਦਾ ਆਕੁਪੇਸ਼ਨ ਦੱਸਦੇ ਹਨ। ਬੋਲੋ, ਤੁਸੀਂ ਆਤਮਾ ਦੇ ਰੂਪ
ਵਿੱਚ ਤੇ ਸਾਰੇ ਭਰਾ ਹੋ। ਫਿਰ ਪ੍ਰਜਾਪਿਤਾ ਬ੍ਰਹਮਾ ਦੁਆਰਾ ਰਚਨਾ ਰਚਦੇ ਹਨ ਤਾਂ ਭਾਈ - ਭੈਣ ਹੁੰਦੇ
ਹਨ। ਗਾਡ ਫਾਦਰ ਜਿਸਨੂੰ ਲਿਬਰੇਟਰ, ਗਾਈਡ ਕਹਿੰਦੇ ਹਨ, ਉਨ੍ਹਾਂ ਦਾ ਆਕੁਪੇਸ਼ਨ ਅਸੀਂ ਤੁਹਾਨੂੰ ਦੱਸਦੇ
ਹਾਂ। ਜ਼ਰੂਰ ਸਾਨੂੰ ਗਾਡ ਫਾਦਰ ਨੇ ਦੱਸਿਆ ਹੈ ਤਾਂ ਹੀ ਤੇ ਤੁਹਾਨੂੰ ਦੱਸਦੇ ਹਾਂ। ਸਨ ਸ਼ੋਜ ਫਾਦਰ ਇਹ
ਵੀ ਤੁਹਾਨੂੰ ਸਮਝਾਉਣਾ ਚਾਹੀਦਾ ਹੈ। ਆਤਮਾ ਬਿਲਕੁਲ ਛੋਟਾ ਸਟਾਰ ਹੈ, ਇਨਾਂ ਅੱਖਾਂ ਨਾਲ ਉਸਨੂੰ
ਵੇਖਿਆ ਨਹੀਂ ਜਾਂਦਾ ਹੈ। ਦਿਵਯ ਦ੍ਰਿਸ਼ਟੀ ਨਾਲ ਸਾਕਸ਼ਾਤਕਾਰ ਹੋ ਸਕਦਾ ਹੈ। ਬਿੰਦੀ ਹੈ, ਵੇਖਣ ਨਾਲ
ਫਾਇਦਾ ਥੋੜ੍ਹੀ ਨਹੀਂ ਹੋ ਸਕਦਾ ਹੈ। ਬਾਪ ਵੀ ਅਜਿਹੀ ਹੀ ਬਿੰਦੀ ਹੈ, ਉਨ੍ਹਾਂਨੂੰ ਸੁਪ੍ਰੀਮ ਸੋਲ
ਕਿਹਾ ਜਾਂਦਾ ਹੈ। ਸੋਲ ਇੱਕ ਜਿਹੀ ਹੀ ਹੈ ਪਰ ਉਹ ਸੁਪ੍ਰੀਮ ਹੈ, ਨਾਲੇਜਫੁਲ ਹੈ, ਲਿਬਰੇਟਰ ਅਤੇ
ਗਾਈਡ ਹੈ। ਉਨ੍ਹਾਂ ਦੀ ਬਹੁਤ ਮਹਿਮਾ ਕਰਨੀ ਪਵੇ। ਜਰੂਰ ਬਾਪ ਆਉਣਗੇ ਤਾਂ ਹੀ ਤੇ ਨਾਲ ਲੈ ਜਾਣਗੇ
ਨਾ। ਆਕੇ ਨਾਲੇਜ ਦੇਣਗੇ। ਬਾਪ ਹੀ ਦੱਸਦੇ ਹਨ ਆਤਮਾ ਇੰਨੀ ਛੋਟੀ ਬਿੰਦੀ ਹੈ, ਮੈਂ ਵੀ ਇਤਨਾ ਹੀ
ਹਾਂ। ਨਾਲੇਜ ਵੀ ਜਰੂਰ ਕੋਈ ਸ਼ਰੀਰ ਵਿੱਚ ਪ੍ਰਵੇਸ਼ ਕਰ ਦੇਣਗੇ। ਆਤਮਾ ਦੇ ਬਾਜੂ ਵਿੱਚ ਆਕੇ ਬੈਠਾਂਗੇ।
ਮੇਰੇ ਵਿੱਚ ਪਾਵਰ ਹੈ, ਆਰਗਨਜ਼ ਮਿਲ ਗਏ ਤਾਂ ਮੈਂ ਧਨੀ ਹੋ ਗਿਆ। ਇਨ੍ਹਾਂ ਆਰਗਨਜ਼ ਦੁਆਰਾ ਬੈਠ
ਸਮਝਾਉਂਦਾ ਹਾਂ, ਇਸਨੂੰ ਐਡਮ ਵੀ ਕਿਹਾ ਜਾਂਦਾ ਹੈ। ਐਡਮ ਹੈ ਪਹਿਲਾ - ਪਹਿਲਾ ਆਦਮੀ। ਮਨੁੱਖਾਂ ਦ
ਸਿਜਰਾ ਹੈ ਨਾ। ਇਹ ਮਾਤਾ - ਪਿਤਾ ਵੀ ਬਣਦੇ ਹਨ, ਇਨ੍ਹਾਂ ਤੋਂ ਹੀ ਫਿਰ ਰਚਨਾ ਹੁੰਦੀ ਹੈ, ਹੈ
ਪੁਰਾਣਾ ਪਰ ਅਡੋਪਟ ਕੀਤਾ ਹੈ, ਨਹੀਂ ਤਾਂ ਬ੍ਰਹਮਾ ਕਿਥੋਂ ਆਇਆ। ਬ੍ਰਹਮਾ ਦੇ ਬਾਪ ਦਾ ਨਾਮ ਕੋਈ ਦੱਸੇ।
ਬ੍ਰਹਮਾ, ਵਿਸ਼ਨੂੰ, ਸ਼ੰਕਰ ਇਹ ਕਿਸੇ ਦੀ ਰਚਨਾ ਤਾਂ ਹੋਵੇਗੀ ਨਾ! ਰਚਿਅਤਾ ਤੇ ਇੱਕ ਹੀ ਹੈ, ਬਾਪ ਨੇ
ਤਾਂ ਇਸਨੂੰ ਅਡੋਪਟ ਕੀਤਾ ਹੈ, ਇਹ ਇਤਨੇ ਛੋਟੇ ਬੱਚੇ ਬੈਠ ਸੁਣਾਉਣ ਤਾਂ ਕਹਿਣਗੇ ਇਹ ਤਾਂ ਬਹੁਤ ਵੱਡੀ
ਨਾਲੇਜ ਹੈ। ਜਿਨ੍ਹਾਂ ਬੱਚਿਆਂ ਨੂੰ ਚੰਗੀ ਧਾਰਨਾ ਹੁੰਦੀ ਹੈ ਉਨ੍ਹਾਂ ਨੂੰ ਬਹੁਤ ਖੁਸ਼ੀ ਰਹੇਗੀ, ਕਦੇ
ਉਬਾਸੀ ਨਹੀਂ ਆਵੇਗੀ। ਕੋਈ ਸਮਝਣ ਵਾਲਾ ਨਹੀਂ ਹੋਵੇਗਾ ਤਾਂ ਉਬਾਸੀ ਲੈਂਦਾ ਰਹੇਗਾ। ਇੱਥੇ ਤਾਂ
ਤੁਹਾਨੂੰ ਕਦੇ ਉਬਾਸੀ ਨਹੀਂ ਆਉਣੀ ਚਾਹੀਦੀ। ਕਮਾਈ ਦੇ ਵਕ਼ਤ ਕਦੇ ਉਬਾਸੀ ਨਹੀਂ ਆਉਂਦੀ ਹੈ। ਗ੍ਰਾਹਕ
ਨਹੀਂ ਹੋਣਗੇ, ਧੰਧਾ ਠੰਡਾ ਹੋਵੇਗਾ ਤਾਂ ਉਬਾਸੀ ਆਉਂਦੀ ਰਹੇਗੀ। ਇੱਥੇ ਵੀ ਧਾਰਨਾ ਨਹੀਂ ਹੁੰਦੀ ਹੈ।
ਕੋਈ ਤੇ ਬਿਲਕੁਲ ਸਮਝਦੇ ਨਹੀਂ ਹਨ। ਕਿਓਕਿ ਦੇਹ ਅਭਿਮਾਨ ਹੈ। ਦੇਹੀ - ਅਭਿਮਾਨੀ ਹੋਕੇ ਬੈਠ ਨਹੀਂ
ਸੱਕਣਗੇ। ਕੋਈ ਨਾ ਕੋਈ ਬਾਹਰ ਦੀਆਂ ਗੱਲਾਂ ਯਾਦ ਆ ਜਾਣਗੀਆਂ। ਪੁਆਇੰਟਸ ਆਦਿ ਵੀ ਨੋਟਸ ਕਰ ਨਹੀਂ
ਸੱਕਣਗੇ। ਸ਼ਰੂਡ ਬੁੱਧੀ ਵਿਚ ਝੱਟ ਨੋਟ ਕਰਣਗੇ - ਇਹ ਪੁਆਇੰਟਸ ਬਹੁਤ ਚੰਗੇ ਹਨ। ਸਟੂਡੈਂਟਸ ਦੀ ਚਲਣ
ਵੀ ਟੀਚਰ ਨੂੰ ਵੇਖਣ ਵਿੱਚ ਆਉਂਦੀ ਹੈ ਨਾ। ਸੈਂਸੀਬੁਲ ਟੀਚਰ ਦੀ ਨਜ਼ਰ ਸਾਰੇ ਪਾਸੇ ਫਿਰਦੀ ਰਹਿੰਦੀ
ਹੈ ਤਾਂ ਹੀ ਤੇ ਸਰਟੀਫਿਕੇਟ ਦਿੰਦੇ ਰਹਿੰਦੇ ਹਨ ਨਾ ਪੜ੍ਹਾਈ ਦਾ। ਮੈਨਰਜ ਦਾ ਸਰਟੀਫਿਕੇਟ ਕੱਢਦੇ ਹਨ।
ਕਿੰਨਾ ਐਬਸੇਂਟ ਰਿਹਾ, ਉਹ ਵੀ ਕੱਢਦੇ ਹਨ। ਇੱਥੇ ਤਾਂ ਭਾਵੇਂ ਹਾਜ਼ਰ ਹੁੰਦੇ ਹਨ ਪਰ ਸਮਝਦੇ ਕੁਝ ਨਹੀਂ,
ਧਾਰਨਾ ਹੁੰਦੀ ਨਹੀਂ। ਕੋਈ ਕਹਿੰਦੇ ਹਨ। ਬੁੱਧੀ ਡਲ ਹੈ, ਧਾਰਨਾ ਨਹੀਂ ਹੁੰਦੀ, ਬਾਬਾ ਕੀ ਕਰਣਗੇ!
ਇਹ ਤੁਹਾਡੇ ਕਰਮਾਂ ਦਾ ਹਿਸਾਬ - ਕਿਤਾਬ ਹੈ। ਬਾਪ ਤਾਂ ਤਦਬੀਰ ਇੱਕ ਹੀ ਕਰਵਾਉਂਦੇ ਹਨ। ਤੁਹਾਡੀ
ਤਕਦੀਰ ਵਿੱਚ ਨਹੀਂ ਹੈ ਤਾਂ ਕੀ ਕਰਣਗੇ। ਸਕੂਲ ਵਿੱਚ ਵੀ ਕੋਈ ਪਾਸ, ਕੋਈ ਫੇਲ ਹੁੰਦੇ ਹਨ। ਇਹ ਹੈ
ਬੇਹੱਦ ਦੀ ਪੜ੍ਹਾਈ, ਜੋ ਬੇਹੱਦ ਦਾ ਬਾਪ ਪੜ੍ਹਾਉਂਦੇ ਹਨ। ਹੋਰ ਧਰਮ ਵਾਲੇ ਗੀਤਾ ਦੀ ਗੱਲ ਨਹੀਂ
ਸਮਝਣਗੇ। ਨੇਸ਼ਨ ਵੇਖ ਸਮਝਾਉਣਾ ਪੈਂਦਾ ਹੈ। ਪਹਿਲਾਂ - ਪਹਿਲਾਂ ਉੱਚ ਤੋਂ ਉੱਚ ਬਾਪ ਦਾ ਪਰਿਚੈ ਦੇਣਾ
ਪੈਂਦਾ ਹੈ। ਉਹ ਕਿਵੇਂ ਲਿਬਰੇਟ, ਗਾਈਡ ਹੈ! ਹੇਵਿਨ ਵਿੱਚ ਇਹ ਵਿਕਾਰ ਹੁੰਦੇ ਨਹੀਂ। ਇਸ ਵਕਤ ਇਨ੍ਹਾਂ
ਨੂੰ ਕਿਹਾ ਜਾਂਦਾ ਹੈ ਸ਼ੈਤਾਨੀ ਰਾਜ। ਪੁਰਾਣੀ ਦੁਨੀਆਂ ਹੈ ਨਾ, ਇਸਨੂੰ ਗੋਲਡਨ ਏਜ ਨਹੀਂ ਕਹਾਂਗੇ।
ਨਵੀਂ ਦੁਨੀਆਂ ਸੀ, ਹੁਣ ਪੁਰਾਣੀ ਹੋਈ ਹੈ। ਬੱਚਿਆਂ ਵਿੱਚ, ਜਿਨ੍ਹਾਂ ਨੂੰ ਸਰਵਿਸ ਦਾ ਸ਼ੌਂਕ ਹੈ ਤਾਂ
ਪੁਆਇੰਟਸ ਨੋਟ ਕਰਨੇ ਚਾਹੀਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ + ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪੜ੍ਹਾਈ
ਵਿੱਚ ਬਹੁਤ - ਬਹੁਤ ਕਮਾਈ ਕਰਨੀ ਹੈ ਇਸਲਈ ਕਮਾਈ ਖੁਸ਼ੀ - ਖੁਸ਼ੀ ਨਾਲ ਕਰਨੀ ਹੈ। ਪੜ੍ਹਦੇ ਵਕਤ ਕਦੇ
ਉਬਾਸੀ ਆਦਿ ਨਾ ਆਵੇ, ਬੁੱਧੀਯੋਗ ਇੱਧਰ - ਉੱਧਰ ਨਾ ਭਟਕੇ। ਪੁਆਇੰਟਸ ਨੋਟ ਕਰ ਧਾਰਨ ਕਰਦੇ ਰਹੋ।
2. ਪਵਿੱਤਰ ਬਣ ਬਾਪ ਦੇ
ਦਿਲ ਦਾ ਪਿਆਰ ਪਾਉਣ ਦਾ ਅਧਿਕਾਰੀ ਬਣਨਾ ਹੈ। ਸਰਵਿਸ ਵਿੱਚ ਹੁਸ਼ਿਆਰ ਬਣਨਾ ਹੈ, ਅੱਛੀ ਕਮਾਈ ਕਰਨੀ
ਅਤੇ ਕਰਵਾਉਣੀ ਹੈ।
ਵਰਦਾਨ:-
ਮਰਜੀਵਾ ਜਨਮ ਦੀ ਸਮ੍ਰਿਤੀ ਨਾਲ ਸਰਵ ਕਰਮਬੰਧਨਾਂ ਨੂੰ ਖ਼ਤਮ ਕਰਨ ਵਾਲੇ ਕਰਮਯੋਗੀ ਭਵ
ਇਹ ਮਰਜੀਵਾ ਦਿਵਯ ਜਨਮ
ਕਰਮਬੰਧਨੀ ਜਨਮ ਨਹੀਂ, ਇਹ ਕਰਮਯੋਗੀ ਜਨਮ ਹੈ। ਇਸ ਅਲੌਕਿਕ ਦਿਵਯ ਜਨਮ ਵਿੱਚ ਬ੍ਰਾਹਮਣ ਆਤਮਾ
ਸਵਤੰਤਰ ਹੈ ਨਾ ਕਿ ਪ੍ਰਤੰਤਰ। ਇਹ ਦੇਹ ਲੋਂਨ ਵਿੱਚ ਮਿਲੀ ਹੋਈ ਹੈ, ਸਾਰੇ ਵਿਸ਼ਵ ਦੀ ਸੇਵਾ ਦੇ ਲਈ
ਪੁਰਾਣੇ ਸ਼ਰੀਰਾਂ ਵਿੱਚ ਬਾਪ ਸ਼ਕਤੀ ਭਰਕੇ ਚਲਾ ਰਹੇ ਹਨ, ਜਿੰਮੇਵਾਰੀ ਬਾਪ ਦੀ ਹੈ, ਨਾ ਕੀ ਤੁਹਾਡੀ।
ਬਾਪ ਨੇ ਡਾਇਰੈਕਸ਼ਨ ਦਿੱਤਾ ਹੈ ਕਿ ਕਰਮ ਕਰੋ, ਤੁਸੀਂ ਆਜ਼ਾਦ ਹੋ, ਚਲਾਉਣ ਵਾਲਾ ਚਲਾ ਰਿਹਾ ਹੈ। ਇਸ
ਹੀ ਵਿਸ਼ੇਸ਼ ਧਾਰਨਾ ਨਾਲ ਕਰਮਬੰਧਨਾਂ ਨੂੰ ਖ਼ਤਮ ਕਰ ਕਰਮਯੋਗੀ ਬਣੋ।
ਸਲੋਗਨ:-
ਸਮੇਂ ਦੀ ਸਮੀਪਤਾ
ਦਾ ਫਾਊਂਡੇਸ਼ਨ ਹੈ - ਬੇਹੱਦ ਦੀ ਵੈਰਾਗ ਵ੍ਰਿਤੀ।
ਅਵਿੱਅਕਤ ਇਸ਼ਾਰੇ :- "ਕੰਮਬਾਇੰਡ
ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ"
ਜਿਨਾਂ - ਜਿਨਾਂ ਯਾਦ
ਵਿੱਚ ਰਹੋਂਗੇ ਓਨਾ ਅਨੁਭਵ ਕਰੋਗੇ ਕਿ ਮੈਂ ਇੱਕਲਾ ਨਹੀਂ ਪਰ ਬਾਪ -ਦਾਦਾ ਸਦਾ ਨਾਲ ਹੈ। ਕੋਈ ਵੀ
ਸਮੱਸਿਆ ਸਾਹਮਣੇ ਆਏ ਤਾਂ ਇਹ ਸਮ੍ਰਿਤੀ ਵਿੱਚ ਰਹੇ ਕਿ ਮੈਂ ਕੰਮਬਾਇੰਡ ਹਾਂ, ਤਾਂ ਘਬਰਾਉਂਗੇ ਨਹੀਂ।
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਕੋਈ ਵੀ ਮੁਸ਼ਕਿਲ ਕੰਮ ਸਹਿਜ ਹੋ ਜਾਏਗਾ। ਆਪਣੇ ਸਭ ਬੋਝ ਬਾਪ ਦੇ
ਉਪਰ ਰੱਖ ਹਲਕੇ ਹੋ ਜਾਓ ਤਾਂ ਸਦਾ ਆਪਣੇ ਨੂੰ ਖੁਸ਼ਨਸੀਬ ਅਨੁਭਵ ਕਰੋਂਗੇ ਅਤੇ ਫਰਿਸ਼ਤੇ ਦੇ ਸਮਾਨ
ਨੱਚਦੇ ਰਹੋਗੇ।