22.04.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਡਾ ਇਹ ਮੋਸ੍ਟ ਵੈਲਯੂਏਬਲ ਸਮੇਂ ਹੈ, ਇਸ ਵਿੱਚ ਤੁਸੀਂ ਬਾਪ ਦੇ ਪੂਰੇ - ਪੂਰੇ ਮਦਦਗਾਰ ਬਣੋਂ, ਮਦਦਗਾਰ ਬੱਚੇ ਹੀ ਉੱਚ ਪਦ ਪਾਉਂਦੇ ਹਨ"

ਪ੍ਰਸ਼ਨ:-
ਸਰਵਿਸੇਬਲ ਬੱਚੇ ਕਿਹੜੀ ਬਹਾਨੇਬਾਜ਼ੀ ਨਹੀਂ ਕਰ ਸਕਦੇ ਹਨ?

ਉੱਤਰ:-
ਸਰਵਿਸੇਬਲ ਬੱਚਿਆਂ ਇਹ ਬਹਾਨਾ ਨਹੀਂ ਕਰਨਗੇ ਕਿ ਬਾਬਾ ਇੱਥੇ ਗਰਮੀ ਹੈ, ਇੱਥੇ ਠੰਡਹੈ ਇਸਲਈ ਅਸੀਂ ਸਰਵਿਸ ਨਹੀਂ ਕਰ ਸਕਦੇ। ਥੋੜੀ ਗਰਮੀ ਹੋਈ ਜਾਂ ਠੰਡ ਪਈ ਤਾਂ ਨਾਜ਼ੁਕ ਨਹੀਂ ਬਣਨਾ ਹੈ। ਇਵੇਂ ਨਹੀਂ, ਅਸੀਂ ਤਾਂ ਸਹਿਣ ਨਹੀਂ ਕਰ ਸਕਦੇ। ਇਸ ਦੁੱਖਧਾਮ ਵਿੱਚ ਦੁੱਖ -ਸੁਖ, ਗਰਮੀ -ਸਰਦੀ, ਨਿੰਦਾ -ਸਤੂਤੀ ਸਭ ਸਹਿਣ ਕਰਨਾ ਹੈ। ਬਹਾਨੇ ਬਾਜ਼ੀ ਨਹੀਂ ਕਰਨੀ ਹੈ।

ਗੀਤ:-
ਧੀਰਜ ਧਰ ਮਨਵਾ...

ਓਮ ਸ਼ਾਂਤੀ
ਬੱਚੇ ਹੀ ਜਾਣਦੇ ਹਨ ਕਿ ਸੁੱਖ ਅਤੇ ਦੁੱਖ ਕਿਸ ਨੂੰ ਕਿਹਾ ਜਾਂਦਾ ਹੈ। ਇਸ ਜੀਵਨ ਵਿੱਚ ਸੁੱਖ ਕਦੋਂ ਮਿਲਦਾ ਹੈ ਅਤੇ ਦੁੱਖ ਕਦੋਂ ਮਿਲਦਾ ਹੈ ਉਹ ਸਿਰਫ ਤੁਸੀਂ ਬ੍ਰਾਹਮਣ ਹੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ। ਇਹ ਹੈ ਹੀ ਦੁੱਖ ਦੀ ਦੁਨੀਆਂ। ਇਸ ਵਿੱਚ ਥੋੜ੍ਹੇ ਸਮੇਂ ਦੇ ਲਈ ਦੁੱਖ -ਸੁੱਖ, ਸਤੂਤੀ ਨਿੰਦਾ ਸਭ ਕੁਝ ਸਹਿਣ ਕਰਨਾ ਪੈਂਦਾ ਹੈ। ਇਸ ਸਭ ਤੋਂ ਪਾਰ ਹੋਣਾ ਹੈ। ਕਿਸੇ ਨੂੰ ਥੋੜ੍ਹੀ ਗਰਮੀ ਲਗਦੀ ਤਾਂ ਕਹਿੰਦੇ ਅਸੀਂ ਠੰਡੀ ਵਿੱਚ ਰਹੀਏ। ਹੁਣ ਬੱਚਿਆਂ ਨੂੰ ਗਰਮੀ ਵਿੱਚ ਜਾਂ ਠੰਡ ਵਿਚ ਸਰਵਿਸ ਕਰਨੀ ਹੈ ਨਾ। ਇਸ ਸਮੇਂ ਥੋੜ੍ਹਾ ਬਹੁਤ ਦੁੱਖ ਵੀ ਹੋਵੇ ਤਾਂ ਕੋਈ ਗੱਲ ਨਹੀਂ। ਇਹ ਹੈ ਹੀ ਦੁੱਖਧਾਮ। ਹੁਣ ਤੁਸੀਂ ਬੱਚਿਆਂ ਨੂੰ ਸੁੱਖਧਾਮ ਵਿੱਚ ਜਾਣ ਦੇ ਲਈ ਪੂਰਾ ਪੁਰਸ਼ਾਰਥ ਕਰਨਾ ਹੈ। ਇਹ ਤਾਂ ਤੁਹਾਡਾ ਮੋਸ੍ਟ ਵੇਲਯੂਏਬਲ ਸਮੇਂ ਹੈ। ਇਸ ਵਿੱਚ ਬਹਾਨਾ ਚੱਲ ਨਹੀਂ ਸਕਦਾ। ਬਾਬਾ ਸਰਵਿਸੇਬਲ ਬੱਚਿਆਂ ਦੇ ਲਈ ਕਹਿੰਦੇ ਹਨ, ਜੋ ਸਰਵਿਸ ਜਾਣਦੇ ਹੀ ਨਹੀਂ, ਉਹ ਤਾਂ ਕਿਸੇ ਕੰਮ ਦੇ ਨਹੀਂ। ਇੱਥੇ ਬਾਪ ਆਏ ਹਨ ਭਾਰਤ ਅਤੇ ਵਿਸ਼ਵ ਨੂੰ ਸੁੱਖਧਾਮ ਬਣਾਉਣ। ਤਾਂ ਬ੍ਰਾਹਮਣ ਬੱਚਿਆਂ ਨੂੰ ਹੀ ਬਾਪ ਦਾ ਮਦਦਗਾਰ ਬਣਨਾ ਹੈ। ਬਾਪ ਆਇਆ ਹੋਇਆ ਹੈ ਤਾਂ ਉਨ੍ਹਾਂ ਦੀ ਮੱਤ ਤੇ ਚੱਲਣਾ ਚਾਹੀਦਾ ਹੈ। ਭਾਰਤ ਜੋ ਸ੍ਵਰਗ ਸੀ ਹੁਣ ਨਰਕ ਹੈ, ਉਸ ਨੂੰ ਫਿਰ ਸ੍ਵਰਗ ਬਣਾਉਣਾ ਹੈ। ਇਹ ਵੀ ਹੁਣ ਪਤਾ ਚੱਲਿਆ ਹੈ। ਸਤਿਯੁਗ ਵਿੱਚ ਇਨ੍ਹਾਂ ਪਵਿੱਤਰ ਰਾਜਿਆਂ ਦਾ ਰਾਜ ਸੀ, ਬਹੁਤ ਸੁੱਖੀ ਸਨ ਫਿਰ ਅਪਵਿੱਤਰ ਰਾਜੇ ਵੀ ਬਣਦੇ ਹਨ, ਈਸ਼ਵਰ ਅਰਥ ਦਾਨ - ਪੁੰਨ ਕਰਨ ਨਾਲ, ਤਾਂ ਉਨ੍ਹਾਂ ਨੂੰ ਵੀ ਤਾਕਤ ਮਿਲਦੀ ਹੈ। ਹੁਣ ਤਾਂ ਹੈ ਹੀ ਪਰਜਾ ਦਾ ਰਾਜ ਪਰ ਇਹ ਕੋਈ ਭਾਰਤ ਦੀ ਸੇਵਾ ਨਹੀਂ ਕਰ ਸਕਦੇ। ਭਾਰਤ ਅਤੇ ਦੁਨੀਆਂ ਦੀ ਸੇਵਾ ਤੇ ਇੱਕ ਹੀ ਬੇਹੱਦ ਦਾ ਬਾਪ ਕਰਦੇ ਹਨ। ਹੁਣ ਬਾਪ ਬੱਚਿਆਂ ਨੂੰ ਕਹਿੰਦੇ ਹਨ - ਮਿੱਠੇ ਬੱਚੇ, ਹੁਣ ਮੇਰੇ ਨਾਲ ਮਦਦਗਾਰ ਬਣੋਂ, ਕਿੰਨਾ ਪਿਆਰ ਨਾਲ ਸਮਝਾਉਂਦੇ ਹਨ, ਦੇਹੀ - ਅਭਿਮਾਨੀ ਬੱਚੇ ਸਮਝਦੇ ਹਨ। ਦੇਹ ਅਭਿਮਾਨੀ ਕੀ ਮਦਦ ਕਰ ਸੱਕਣਗੇ ਕਿਉਂਕਿ ਮਾਇਆ ਦੀਆਂ ਜੰਜੀਰਾਂ ਵਿੱਚ ਫਸੇ ਹੋਏ ਹਨ। ਹੁਣ ਬਾਪ ਨੇ ਡਾਇਰੈਕਸ਼ਨ ਦਿੱਤਾ ਹੈ ਕਿ ਸਭ ਨੂੰ ਮਾਇਆ ਦੀਆਂ ਜੰਜੀਰਾਂ ਤੋਂ ਗੁਰੂਆਂ ਦੀਆਂ ਜੰਜੀਰਾਂ ਤੋਂ ਛੁਡਾਓ। ਤੁਹਾਡਾ ਧੰਧਾ ਹੀ ਇਹ ਹੈ। ਬਾਪ ਕਹਿੰਦੇ ਹਨ। ਮੇਰੇ ਜੋ ਚੰਗੇ ਮਦਦਗਾਰ ਬਣਨਗੇ, ਪਦ ਵੀ ਉਹ ਹੀ ਪਾਉਣਗੇ। ਬਾਪ ਖੁਦ ਸਨਮੁੱਖ ਕਹਿੰਦੇ ਹਨ - ਮੈਂ ਜੋ ਹਾਂ, ਜਿਵੇਂ ਦਾ ਹਾਂ, ਸਧਾਰਨ ਹੋਣ ਦੇ ਕਾਰਨ ਮੈਨੂੰ ਨਹੀਂ ਜਾਣਦੇ ਹਨ। ਬਾਪ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ- ਇਹ ਨਹੀਂ ਜਾਣਦੇ। ਇਹ ਲਕਸ਼ਮੀ - ਨਾਰਾਇਣ ਵਿਸ਼ਵ ਦੇ ਮਾਲਿਕ ਸਨ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਸਮਝਦੇ ਹੋ ਕਿ ਕਿਵ਼ੇਂ ਇਨ੍ਹਾਂ ਨੇ ਰਾਜ ਪਾਇਆ ਫਿਰ ਕਿਵ਼ੇਂ ਗਵਾਇਆ। ਮਨੁੱਖ ਤਾਂ ਬਿਲਕੁਲ ਹੀ ਤੁੱਛ ਬੁੱਧੀ ਹਨ। ਹੁਣ ਬਾਪ ਆਏ ਹਨ ਸਭ ਦੀ ਬੁੱਧੀ ਦਾ ਤਾਲਾ ਖੋਲ੍ਹਣ, ਪਥਰਬੁੱਧੀ ਤੋਂ ਪਾਰਸਬੁੱਧੀ ਬਣਾਉਣ। ਬਾਬਾ ਕਹਿੰਦੇ ਹਨ ਹੁਣ ਮਦਦਗਾਰ ਬਣੋਂ। ਲੋਕ ਖੁਦਾਈ ਖਿਦਮਤਗਾਰ ਕਹਿੰਦੇ ਹਨ ਪਰ ਮਦਦਗਾਰ ਤਾਂ ਬਣਦੇ ਹੀ ਨਹੀਂ। ਖੁਦਾ ਆਕੇ ਜਿਨ੍ਹਾਂ ਨੂੰ ਪਾਵਨ ਬਣਾਉਂਦੇ ਹਨ ਉਨ੍ਹਾਂ ਨੂੰ ਹੀ ਕਹਿੰਦੇ ਕਿ ਹੁਣ ਹੋਰਾਂ ਨੂੰ ਆਪ ਸਮਾਨ ਬਣਾਓ। ਸ਼੍ਰੀਮਤ ਤੇ ਚੱਲੋ। ਬਾਪ ਆਏ ਹੀ ਹਨ ਪਾਵਨ ਸਵਰਗਵਾਸੀ ਬਣਾਉਣ।

ਤੁਸੀਂ ਬ੍ਰਾਹਮਣ ਬੱਚੇ ਜਾਣਦੇ ਹੋ ਇਹ ਹੈ ਮ੍ਰਿਤੂਲੋਕ। ਬੈਠੇ - ਬੈਠੇ ਅਚਾਨਕ ਮੌਤ ਹੁੰਦੀ ਰਹਿੰਦੀ ਹੈ ਤਾਂ ਕਿਓੰ ਨਾ ਅਸੀਂ ਪਹਿਲੋਂ ਤੋਂ ਹੀ ਮਿਹਨਤ ਕਰ ਬਾਪ ਤੋਂ ਪੂਰਾ ਵਰਸੇ ਲਈਏ ਆਪਣਾ ਭਵਿੱਖ ਜੀਵਨ ਬਣਾ ਲਈਏ। ਮਨੁੱਖਾਂ ਦੀ ਜਦੋਂ ਵਾਣਪ੍ਰਸਥ ਅਵਸਥਾ ਹੁੰਦੀ ਹੈ ਤਾਂ ਸਮਝਦੇ ਹਨ ਹੁਣ ਭਗਤੀ ਵਿੱਚ ਲੱਗ ਜਾਈਏ। ਜਦੋਂ ਤੱਕ ਵਾਣਪ੍ਰਸਥ ਅਵਸਥਾ ਨਹੀਂ ਹੈ ਉਦੋਂ ਤੱਕ ਖੂਬ ਧਨ ਆਦਿ ਕਮਾਉਂਦੇ ਹਨ। ਹੁਣ ਤੁਹਾਡੀ ਸਭ ਦੀ ਤੇ ਹੈ ਹੀ ਵਾਣਪ੍ਰਸਥ ਅਵਸਥਾ। ਤਾਂ ਕਿਓੰ ਨਹੀਂ ਬਾਪ ਦੇ ਮਦਦਗਾਰ ਬਣ ਜਾਣਾ ਚਾਹੀਦਾ। ਦਿਲ ਤੋਂ ਪੁੱਛਣਾ ਚਹੀਦਾ ਹੈ ਕਿ ਅਸੀਂ ਬਾਪ ਦੇ ਮਦਦਗਾਰ ਬਣਦੇ ਹਾਂ। ਸਰਵਿਸੇਬੁਲ ਬੱਚੇ ਤੇ ਨਾਮੀਗ੍ਰਾਮੀ ਹਨ। ਚੰਗੀ ਮਿਹਨਤ ਕਰਦੇ ਹਨ। ਯੋਗ ਵਿੱਚ ਰਹਿਣ ਨਾਲ ਸਰਵਿਸ ਕਰ ਸੱਕਣਗੇ। ਯਾਦ ਦੀ ਤਾਕਤ ਨਾਲ ਹੀ ਸਾਰੀ ਦੁਨੀਆਂ ਨੂੰ ਪਵਿੱਤਰ ਬਣਾਉਣਾ ਹੈ। ਸਾਰੇ ਵਿਸ਼ਵ ਨੂੰ ਤੁਸੀਂ ਪਾਵਨ ਬਣਾਉਣ ਦੇ ਨਿਮਿਤ ਬਣੇ ਹੋਏ ਹੋ। ਤੁਹਾਡੇ ਲਈ ਫਿਰ ਪਵਿੱਤਰ ਦੁਨੀਆਂ ਵੀ ਜ਼ਰੂਰ ਚਾਹੀਦੀ ਹੈ। ਇਸਲਈ ਪਤਿਤ ਦੁਨੀਆਂ ਦਾ ਵਿਨਾਸ਼ ਹੋਣਾ ਹੈ। ਹੁਣ ਸਭ ਨੂੰ ਇਹ ਦੱਸਦੇ ਰਹੋ ਕਿ ਦੇਹ - ਅਭਿਮਾਨ ਛੱਡੋ। ਇਕ ਬਾਪ ਨੂੰ ਹੀ ਯਾਦ ਕਰੋ। ਉਹ ਹੀ ਪਤਿਤ ਪਾਵਨ ਹੈ। ਸਾਰੇ ਯਾਦ ਵੀ ਉਨ੍ਹਾਂ ਨੂੰ ਕਰਦੇ ਹਨ। ਸਾਧੂ ਸੰਤ ਆਦਿ ਸਾਰੇ ਉਂਗਲੀ ਨਾਲ ਇਸ਼ਾਰਾ ਕਰਦੇ ਕਿ ਪਰਮਾਤਮਾ ਇੱਕ ਹੈ, ਉਹ ਹੀ ਸਭ ਨੂੰ ਸੁੱਖ ਦੇਣ ਵਾਲਾ ਹੈ। ਈਸ਼ਵਰ ਜਾਂ ਪ੍ਰਮਾਤਮਾ ਕਹਿ ਦਿੰਦੇ ਹਨ ਪ੍ਰੰਤੂ ਉਨ੍ਹਾਂ ਨੂੰ ਜਾਣਦੇ ਕੋਈ ਵੀ ਨਹੀਂ।

ਕੋਈ ਗਣੇਸ਼ ਨੂੰ, ਕੋਈ ਹਨੁਮਾਨ ਨੂੰ, ਕੋਈ ਆਪਣੇ ਗੁਰੂ ਨੂੰ ਯਾਦ ਕਰਦੇ ਰਹਿੰਦੇ ਹਨ। ਹੁਣ ਤੁਸੀਂ ਜਾਣਦੇ ਹੋ ਉਹ ਸਭ ਹਨ ਭਗਤੀ ਮਾਰਗ ਦੇ। ਭਗਤੀਮਾਰਗ ਵੀ ਅੱਧਾਕਲਪ ਚਲਣਾ ਹੈ। ਵੱਡੇ - ਵੱਡੇ ਰਿਸ਼ੀ - ਮੁਨੀ ਸਭ ਨੇਤੀ - ਨੇਤੀ ਕਰਦੇ ਆਏ ਹਨ। ਰਚਤਾ ਅਤੇ ਰਚਨਾ ਨੂੰ ਅਸੀਂ ਨਹੀਂ ਜਾਣਦੇ। ਬਾਪ ਕਹਿੰਦੇ ਹਨ ਉਹ ਤ੍ਰਿਕਾਲ ਦਰਸ਼ੀ ਤਾਂ ਹੈ ਨਹੀਂ। ਬੀਜਰੂਪ ਗਿਆਨ ਦਾ ਸਾਗਰ ਤਾਂ ਇੱਕ ਹੀ ਹੈ। ਉਹ ਆਉਂਦੇ ਵੀ ਹਨ ਭਾਰਤ ਵਿੱਚ। ਸ਼ਿਵ ਜਯੰਤੀ ਵੀ ਮਨਾਉਂਦੇ ਹਨ ਅਤੇ ਗੀਤਾ ਜਯੰਤੀ ਵੀ ਮਨਾਉਂਦੇ ਹਨ। ਤਾਂ ਕ੍ਰਿਸ਼ਨ ਨੂੰ ਯਾਦ ਕਰਦੇ ਹਨ ਸ਼ਿਵ ਨੂੰ ਤੇ ਜਾਣਦੇ ਹੀ ਨਹੀਂ। ਸ਼ਿਵਬਾਬਾ ਕਹਿੰਦੇ ਹਨ ਪਤਿਤ - ਪਾਵਨ ਗਿਆਨ ਸਾਗਰ ਤੇ ਮੈਂ ਹਾਂ। ਸ਼੍ਰੀਕ੍ਰਿਸ਼ਨ ਦੇ ਲਈ ਤਾਂ ਕਹਿ ਨਹੀਂ ਸਕਦੇ। ਗੀਤਾ ਦਾ ਭਗਵਾਨ ਕੌਣ? ਇਹ ਬਹੁਤ ਵਧੀਆ ਚਿੱਤਰ ਹੈ। ਬਾਪ ਇਹ ਚਿੱਤਰ ਆਦਿ ਸਭ ਬਣਵਾਉਂਦੇ ਹਨ, ਬੱਚਿਆਂ ਦੇ ਹੀ ਕਲਿਆਣ ਦੇ ਲਈ। ਸ਼ਿਵਬਾਬਾ ਦੀ ਮਹਿਮਾ ਤੇ ਕੰਪਲੀਟ ਲਿਖਣੀ ਹੈ। ਸਾਰਾ ਮਦਾਰ ਇਨ੍ਹਾਂ ਤੇ ਹੈ। ਉਪਰੋਂ ਜੋ ਵੀ ਆਉਂਦੇ ਹਨ ਉਹ ਪਵਿੱਤਰ ਹੀ ਹਨ। ਪਵਿੱਤਰ ਬਣਨ ਬਿਨਾਂ ਕੋਈ ਜਾ ਨਹੀਂ ਸਕਦੇ। ਮੁੱਖ ਗੱਲ ਹੈ ਪਵਿੱਤਰ ਬਣਨ ਦੀ। ਉਹ ਹੈ ਹੀ ਪਵਿੱਤਰ ਧਾਮ, ਜਿੱਥੇ ਸਭ ਆਤਮਾਵਾਂ ਰਹਿੰਦੀਆਂ ਹਨ। ਇੱਥੇ ਤੁਸੀਂ ਪਾਰਟ ਵਜਾਉਂਦੇ - ਵਜਾਉਂਦੇ ਪਤਿਤ ਬਣੇ ਹੋ। ਜੋ ਸਭ ਤੋਂ ਜ਼ਿਆਦਾ ਪਾਵਨ ਉਹ ਹੀ ਫਿਰ ਪਤਿਤ ਬਣੇ ਹਨ। ਦੇਵਤਾ ਧਰਮ ਬਦਲ ਹਿੰਦੂ ਧਰਮ ਨਾਮ ਰੱਖ ਦਿੱਤਾ ਹੈ। ਤੁਸੀਂ ਹੀ ਸ੍ਵਰਗ ਦਾ ਰਾਜ ਲੈਂਦੇ ਹੋ ਫਿਰ ਗਵਾਉਂਦੇ ਹੋ। ਹਾਰ ਅਤੇ ਜਿੱਤ ਦੀ ਖੇਡ ਹੈ। ਮਾਇਆ ਦੇ ਹਾਰੇ ਹਾਰ ਹੈ, ਮਾਇਆ ਦੇ ਜਿੱਤੇ ਜੀਤ ਹੈ। ਮਨੁੱਖ ਤਾਂ ਰਾਵਣ ਦਾ ਇੰਨਾ ਵੱਡਾ ਚਿੱਤਰ ਕਿੰਨਾ ਖਰਚ ਕਰਕੇ ਬਣਾਉਂਦੇ ਹਨ ਫਿਰ ਇੱਕ ਹੀ ਦਿਨ ਵਿੱਚ ਖਤਮ ਕਰ ਦਿੰਦੇ ਹਨ। ਦੁਸ਼ਮਣ ਹੈ ਨਾ। ਪਰ ਇਹ ਤਾਂ ਗੁੱਡੀਆਂ ਦਾ ਖੇਡ ਹੋ ਗਿਆ। ਸ਼ਿਵਬਾਬਾ ਦਾ ਵੀ ਚਿੱਤਰ ਬਣਾਕੇ ਫਿਰ ਪੂਜਾ ਕਰ ਤੋੜ ਦਿੰਦੇ ਹਨ। ਦੇਵੀਆਂ ਦੇ ਚਿੱਤਰ ਵੀ ਇੰਵੇਂ ਬਣਾਕੇ ਫਿਰ ਜਾਕੇ ਡੁਬੋ ਦਿੰਦੇ ਹਨ। ਕੁਝ ਵੀ ਸਮਝਦੇ ਨਹੀਂ। ਹੁਣ ਤੁਸੀਂ ਬੱਚੇ ਬੇਹੱਦ ਦੀ ਹਿਸਟ੍ਰੀ, ਜੋਗ੍ਰਾਫੀ ਨੂੰ ਜਾਣਦੇ ਹੋ ਕਿ ਇਹ ਦੁਨੀਆਂ ਦਾ ਚੱਕਰ ਕਿਵ਼ੇਂ ਫਿਰਦਾ ਹੈ। ਸਤਿਯੁਗ- ਤ੍ਰੇਤਾ ਦਾ ਕਿਸੇ ਨੂੰ ਵੀ ਪਤਾ ਨਹੀਂ। ਦੇਵਤਾਵਾਂ ਦੇ ਚਿੱਤਰ ਵੀ ਗਲਾਨੀ ਦੇ ਬਣਾ ਦਿੱਤੇ ਹਨ।

ਬਾਪ ਸਮਝਾਉਂਦੇ ਹਨ - ਮਿੱਠੇ ਬੱਚੇ, ਵਿਸ਼ਵ ਦਾ ਮਾਲਿਕ ਬਣਨ ਦੇ ਲਈ ਬਾਪ ਨੇ ਤੁਹਾਨੂੰ ਜੋ ਪਰਹੇਜ਼ ਦੱਸੀ ਹੈ, ਉਹ ਪਰਹੇਜ਼ ਕਰੋ। ਯਾਦ ਵਿੱਚ ਰਹਿਕੇ ਭੋਜਨ ਬਣਾਓ, ਯੋਗ ਵਿੱਚ ਰਹਿਕੇ ਖਾਓ। ਬਾਪ ਖੁਦ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਸੀਂ ਵਿਸ਼ਵ ਦੇ ਮਾਲਿਕ ਫਿਰ ਤੋਂ ਬਣ ਜਾਵੋਗੇ। ਬਾਪ ਵੀ ਫਿਰ ਤੋਂ ਆਇਆ ਹੋਇਆ ਹੈ। ਹੁਣ ਵਿਸ਼ਵ ਦਾ ਮਾਲਿਕ ਪੂਰਾ ਬਣਨਾ ਹੈ। ਫਾਲੋ ਫਾਦਰ - ਮਦਰ। ਸਿਰਫ ਫਾਦਰ ਤੇ ਹੋ ਨਹੀਂ ਸਕਦਾ। ਸੰਨਿਆਸੀ ਲੋਕੀ ਕਹਿੰਦੇ ਹਨ ਅਸੀਂ ਸਭ ਫਾਦਰ ਹਾਂ। ਆਤਮਾ ਸੋ ਪਰਮਾਤਮਾ ਹੈ, ਉਹ ਤੇ ਗਲਤ ਹੋ ਜਾਂਦਾ ਹੈ। ਇੱਥੇ ਮਦਰ - ਫਾਦਰ ਦੋਵੇਂ ਪੁਰਸ਼ਾਰਥ ਕਰਦੇ ਹਨ। ਫਾਲੋ ਫਾਦਰ - ਮਦਰ, ਇਹ ਅੱਖਰ ਵੀ ਇਥੋਂ ਦੇ ਹਨ। ਹੁਣ ਤੁਸੀਂ ਜਾਣਦੇ ਹੋ ਜੋ ਵਿਸ਼ਵ ਦੇ ਮਾਲਿਕ ਸਨ, ਪਵਿੱਤਰ ਸਨ, ਹੁਣ ਉਹ ਅਪਵਿੱਤਰ ਹਨ। ਫਿਰ ਤੋਂ ਪਵਿੱਤਰ ਬਣ ਰਹੇ ਹਨ। ਅਸੀਂ ਵੀ ਉਨ੍ਹਾਂ ਦੀ ਸ਼੍ਰੀਮਤ ਤੇ ਚੱਲਕੇ ਇਹ ਪਦ ਪ੍ਰਾਪਤ ਕਰਦੇ ਹਾਂ। ਉਹ ਇਨ੍ਹਾਂ ਦੁਆਰਾ ਡਾਇਰੈਕਸ਼ਨ ਦਿੰਦੇ ਹਨ ਉਸ ਤੇ ਚੱਲਣਾ ਹੈ, ਫਾਲੋ ਨਹੀਂ ਕਰਦੇ ਤਾਂ ਸਿਰਫ਼ ਬਾਬਾ - ਬਾਬਾ ਕਹਿ ਮੂੰਹ ਮਿੱਠਾ ਕਰਦੇ ਹਨ। ਫਾਲੋ ਕਰਨ ਵਾਲੇ ਨੂੰ ਹੀ ਸਪੂਤ ਬੱਚੇ ਕਹਾਂਗੇ ਨਾ। ਜਾਣਦੇ ਹੋ ਮੰਮਾ - ਬਾਬਾ ਨੂੰ ਫਾਲੋ ਕਰਨ ਦੇ ਨਾਲ ਅਸੀਂ ਰਾਜਾਈ ਵਿੱਚ ਜਾਵਾਂਗੇ। ਇਹ ਸਮਝ ਦੀ ਗੱਲ ਹੈ। ਬਾਪ ਸਿਰਫ਼ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣ। ਬਸ ਹੋਰ ਕਿਸੇ ਨੂੰ ਵੀ ਸਮਝਾਓ - ਤੁਸੀਂ ਕਿਵ਼ੇਂ 84 ਜਨਮ ਲੈਂਦੇ - ਲੈਂਦੇ ਅਪਵਿੱਤਰ ਬਣੇ ਹੋ। ਹੁਣ ਫਿਰ ਪਵਿੱਤਰ ਬਣਨਾ ਹੈ। ਜਿਨਾਂ ਯਾਦ ਕਰੋਗੇ ਤਾਂ ਪਵਿੱਤਰ ਹੁੰਦੇ ਜਾਵੋਗੇ। ਬਹੁਤ ਯਾਦ ਕਰਨ ਵਾਲੇ ਹੀ ਨਵੀਂ ਦੁਨੀਆਂ ਵਿੱਚ ਪਹਿਲੇ - ਪਹਿਲੇ ਆਉਣਗੇ। ਫਿਰ ਹੋਰਾਂ ਨੂੰ ਵੀ ਆਪ ਸਮਾਨ ਬਣਾਉਣਾ ਹੈ। ਪ੍ਰਦਰਸ਼ਨੀ ਵਿੱਚ ਬਾਬਾ - ਮੰਮਾ ਸਮਝਾਉਣ ਲਈ ਜਾ ਨਹੀਂ ਸਕਦੇ। ਬਾਹਰ ਤੋਂ ਕੋਈ ਵੱਡਾ ਆਦਮੀ ਆਉਂਦਾ ਹੈ ਤਾਂ ਕਿੰਨੇ ਢੇਰ ਮਨੁੱਖ ਜਾਂਦੇ ਹਨ, ਉਨ੍ਹਾਂ ਨੂੰ ਵੇਖਣ ਦੇ ਲਈ ਕਿ ਇਹ ਕੌਣ ਆਇਆ ਹੈ। ਇਹ ਤਾਂ ਕਿੰਨਾ ਗੁਪਤ ਹੈ। ਬਾਪ ਕਹਿੰਦੇ ਹਨ ਮੈਂ ਇਸ ਬ੍ਰਹਮਾ ਤਨ ਨਾਲ ਬੋਲਦਾ ਹਾਂ, ਮੈਂ ਹੀ ਇਸ ਬੱਚੇ ਦਾ ਰਿਸਪੋਂਸੀਬਲ ਹਾਂ। ਤੁਸੀਂ ਹਮੇਸ਼ਾ ਸਮਝੋ ਸ਼ਿਵਬਾਬਾ ਬੋਲਦੇ ਹਨ, ਉਹ ਪੜ੍ਹਾਉਂਦੇ ਹਨ। ਤੁਸੀਂ ਸ਼ਿਵਬਾਬਾ ਨੂੰ ਹੀ ਵੇਖਣਾ ਹੈ, ਇਨ੍ਹਾਂ ਨੂੰ ਨਹੀਂ ਵੇਖਣਾ ਹੈ। ਆਪਣੇ ਨੂੰ ਆਤਮਾ ਸਮਝੋ ਅਤੇ ਪ੍ਰਮਾਤਮਾ ਬਾਪ ਨੂੰ ਯਾਦ ਕਰੋ। ਅਸੀਂ ਆਤਮਾ ਹਾਂ। ਆਤਮਾ ਵਿੱਚ ਹੀ ਸਾਰਾ ਪਾਰਟ ਭਰਿਆ ਹੋਇਆ ਹੈ। ਇਹ ਨਾਲੇਜ ਬੁੱਧੀ ਵਿੱਚ ਚੱਕਰ ਲਗਾਉਣੀ ਚਾਹੀਦੀ ਹੈ। ਸਿਰਫ ਦੁਨਿਆਵੀ ਗੱਲਾਂ ਹੀ ਬੁੱਧੀ ਵਿੱਚ ਹੋਣਗੀਆਂ ਤਾਂ ਗੋਇਆ ਕੁਝ ਨਹੀਂ ਜਾਣਦੇ। ਬਿਲਕੁਲ ਹੀ ਬਦਤਰ ਹਨ। ਪ੍ਰੰਤੂ ਅਜਿਹੀਆਂ ਦਾ ਵੀ ਕਲਿਆਣ ਤੇ ਕਰਨਾ ਹੀ ਹੈ। ਸ੍ਵਰਗ ਵਿੱਚ ਤੇ ਜਾਣਗੇ ਪਰ ਉੱਚ ਪਦ ਨਹੀਂ। ਸਜ਼ਾਵਾਂ ਖਾਕੇ ਜਾਣਗੇ। ਉੱਚ ਪਦ ਕਿਵ਼ੇਂ ਪਾਉਣਗੇ, ਉਹ ਤਾਂ ਬਾਪ ਨੇ ਸਮਝਾਇਆ ਹੈ। ਇੱਕ ਤਾਂ ਸਵਦਰਸ਼ਨ ਚਕਰਧਾਰੀ ਬਣੋਂ ਅਤੇ ਬਣਾਓ। ਯੋਗੀ ਵੀ ਪੱਕੇ ਬਣੋਂ ਅਤੇ ਬਣਾਓ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਤੁਸੀਂ ਫਿਰ ਕਹਿੰਦੇ ਬਾਬਾ ਅਸੀਂ ਭੁੱਲ ਜਾਂਦੇ ਹਾਂ। ਲੱਜਾ ਨਹੀਂ ਆਉਂਦੀ! ਬਹੁਤ ਹਨ ਜੋ ਸੱਚ ਦੱਸਦੇ ਨਹੀਂ ਹਨ, ਭੁੱਲਦੇ ਬਹੁਤ ਹਨ। ਬਾਪ ਨੇ ਸਮਝਾਇਆ ਹੈ ਕੋਈ ਵੀ ਆਵੇ ਤਾਂ ਉਨ੍ਹਾਂ ਨੂੰ ਬਾਪ ਦਾ ਪਰਿਚੈ ਦੇਵੋ। ਹੁਣ 84 ਦਾ ਚੱਕਰ ਪੂਰਾ ਹੁੰਦਾ ਹੈ, ਵਾਪਸ ਜਾਣਾ ਹੈ। ਰਾਮ ਗਿਓ ਰਾਵਣ ਗਿਓ… ਇਸ ਦਾ ਵੀ ਅਰਥ ਕਿੰਨਾ ਸਹਿਜ ਹੈ। ਜਰੂਰ ਸੰਗਮਯੁਗ ਹੋਵੇਗਾ ਜਦੋਂਕਿ ਰਾਮ ਦਾ ਤੇ ਰਾਵਣ ਦਾ ਪਰਿਵਾਰ ਹੈ। ਇਹ ਵੀ ਜਾਣਦੇ ਹੋ ਸਭ ਵਿਨਾਸ਼ ਹੋ ਜਾਣਗੇ। ਬਾਕੀ ਥੋੜ੍ਹੇ ਰਹਿਣਗੇ। ਕਿਵ਼ੇਂ ਤੁਹਾਨੂੰ ਰਾਜ ਮਿਲਦਾ ਹੈ, ਇਹ ਵੀ ਥੋੜ੍ਹਾ ਅੱਗੇ ਜਾਕੇ ਸਭ ਪਤਾ ਚਲ ਜਾਵੇਗਾ। ਪਹਿਲਾਂ ਹੀ ਤਾਂ ਸਭ ਨਹੀਂ ਦੱਸਣਗੇ ਨਾ। ਫਿਰ ਉਹ ਤਾਂ ਖੇਡ ਹੋ ਨਹੀਂ ਸਕਦੀ। ਤੁਸੀਂ ਸਾਖਸ਼ੀ ਹੋਕੇ ਵੇਖਣਾ ਹੈ। ਸਾਕਸ਼ਾਤਕਾਰ ਹੁੰਦੇ ਜਾਣਗੇ। ਇਸ 84 ਦੇ ਚੱਕਰ ਨੂੰ ਦੁਨੀਆਂ ਵਿੱਚ ਕੋਈ ਨਹੀਂ ਜਾਣਦੇ।

ਹੁਣ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਹੈ ਅਸੀਂ ਵਾਪਸ ਜਾਂਦੇ ਹਾਂ। ਰਾਵਣ ਰਾਜ ਤੋਂ ਹੁਣ ਛੁੱਟੀ ਮਿਲਦੀ ਹੈ। ਫਿਰ ਆਪਣੀ ਰਾਜਧਾਨੀ ਵਿੱਚ ਆਵਾਂਗੇ। ਬਾਕੀ ਥੋੜ੍ਹੇ ਰੋਜ ਹੈ। ਇਹ ਚੱਕਰ ਫਿਰਦਾ ਰਹਿੰਦਾ ਹੈ ਨਾ। ਅਨੇਕ ਵਾਰ ਇਹ ਚੱਕਰ ਲਗਾਇਆ ਹੈ, ਹੁਣ ਬਾਪ ਕਹਿੰਦੇ ਹਨ ਜਿਨਾਂ ਕਰਮ ਬੰਧਨਾਂ ਵਿੱਚ ਫਸੇ ਹੋ ਉਨ੍ਹਾਂ ਨੂੰ ਭੁੱਲੋ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋਏ ਭੁੱਲਦੇ ਜਾਵੋ। ਹੁਣ ਨਾਟਕ ਪੂਰਾ ਹੁੰਦਾ ਹੈ, ਆਪਣੇ ਘਰ ਜਾਣਾ ਹੈ, ਇਸ ਮਹਾਭਾਰਤ ਦੀ ਲੜਾਈ ਦੇ ਬਾਦ ਹੀ ਸ੍ਵਰਗ ਦੇ ਗੇਟ ਖੁਲਦੇ ਹਨ ਇਸ ਲਈ ਬਾਬਾ ਨੇ ਕਿਹਾ ਹੈ ਇਹ ਨਾਮ ਬਹੁਤ ਵਧੀਆ ਹੈ, ਗੇਟ ਵੇ ਟੂ ਹੇਵਿਨ। ਕਈ ਕਹਿੰਦੇ ਹਨ ਲੜਾਈਆਂ ਤਾਂ ਚੱਲਦੀਆਂ ਆਈਆਂ ਹਨ। ਬੋਲੋ ਮੁਸਲਾਂ ਦੀ ਲੜਾਈ ਕਦੋਂ ਲੱਗੀ ਹੈ, ਇਹ ਮੁਸਲਾਂ ਦੀ ਅੰਤਿਮ ਲੜਾਈ ਹੈ। 5000 ਵਰ੍ਹੇ ਪਹਿਲੇ ਵੀ ਜਦੋਂ ਇਹ ਲੜਾਈ ਲੱਗੀ ਸੀ ਤਾਂ ਇਹ ਯੱਗਿਆ ਵੀ ਰਚਿਆ ਸੀ। ਇਸ ਪੁਰਾਣੀ ਦੁਨੀਆਂ ਦਾ ਹੁਣ ਵਿਨਾਸ਼ ਹੋਣਾ ਹੈ। ਨਵੀਂ ਰਾਜਧਾਨੀ ਦੀ ਸਥਾਪਨਾ ਹੋ ਰਹੀ ਹੈ।

ਤੁਸੀਂ ਇਹ ਰੂਹਾਨੀ ਪੜ੍ਹਾਈ ਪੜ੍ਹਦੇ ਹੋ ਰਾਜਾਈ ਲੈਣ ਦੇ ਲਈ। ਤੁਹਾਡਾ ਧੰਧਾ ਹੈ ਰੂਹਾਨੀ। ਜਿਸਮਾਨੀ ਵਿਦਿਆ ਤਾਂ ਕੰਮ ਆਉਣੀ ਨਹੀਂ ਹੈ, ਸ਼ਾਸਤਰ ਵੀ ਕੰਮ ਨਹੀਂ ਆਉਣਗੇ ਤਾਂ ਕਿਓੰ ਨਾ ਇਸ ਧੰਧੇ ਵਿੱਚ ਲੱਗ ਜਾਣਾ ਚਾਹੀਦਾ ਹੈ। ਬਾਪ ਤਾਂ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਵਿਚਾਰ ਕਰਨਾ ਚਾਹੀਦਾ ਹੈ - ਕਿਹੜੀ ਪੜ੍ਹਾਈ ਵਿੱਚ ਲੱਗੀਏ। ਉਹ ਤਾਂ ਥੋੜ੍ਹੀਆਂ ਡਿਗਰੀਆਂ ਦੇ ਲਈ ਪੜ੍ਹਦੇ ਹਨ। ਤੁਸੀਂ ਤਾਂ ਪੜ੍ਹਦੇ ਹੋ ਰਾਜਾਈ ਦੇ ਲਈ। ਕਿੰਨਾ ਰਾਤ - ਦਿਨ ਦਾ ਫ਼ਰਕ ਹੈ। ਉਹ ਪੜ੍ਹਾਈ ਪੜ੍ਹਨ ਨਾਲ ਭੰਗੁਰੇ (ਚਨੇ ) ਵੀ ਮਿਲਣਗੇ ਜਾਂ ਨਹੀਂ, ਪਤਾ ਥੋੜ੍ਹੇ ਹੀ ਹੈ। ਕਿਸ ਦਾ ਸ਼ਰੀਰ ਛੁੱਟ ਜਾਵੇ ਤਾਂ ਭੰਗੁਰੇ ਵੀ ਗਏ। ਇਹ ਕਮਾਈ ਤਾਂ ਨਾਲ ਜਾਣ ਵਾਲੀ ਹੈ। ਮੌਤ ਤੇ ਸਿਰ ਤੇ ਖੜ੍ਹਾ ਹੈ। ਪਹਿਲਾਂ ਅਸੀਂ ਆਪਣੀ ਪੂਰੀ ਕਮਾਈ ਕਰ ਲਈਏ। ਇਹ ਕਮਾਈ ਕਰਦੇ - ਕਰਦੇ ਦੁਨੀਆਂ ਹੀ ਵਿਨਾਸ਼ ਹੋ ਜਾਣੀ ਹੈ। ਤੁਹਾਡੀ ਪੜ੍ਹਾਈ ਪੂਰੀ ਹੋਵੇਗੀ ਤਾਂ ਹੀ ਵਿਨਾਸ਼ ਹੋਵੇਗਾ। ਤੁਸੀਂ ਜਾਣਦੇ ਹੋ ਜੋ ਵੀ ਮਨੁੱਖ - ਮਾਤਰ ਹਨ, ਉਨ੍ਹਾਂ ਦੀ ਮੁੱਠੀ ਵਿੱਚ ਹਨ ਭੰਗੂਰੇ। ਉਨ੍ਹਾਂਨੂੰ ਹੀ ਬੰਦਰ ਦੀ ਤਰ੍ਹਾਂ ਫੜਕੇ ਬੈਠੇ ਹਨ। ਹੁਣ ਤੁਸੀਂ ਰਤਨ ਲੈ ਰਹੇ ਹੋ। ਇਨ੍ਹਾਂ ਭੰਗੁਰਿਆਂ ( ਚਨਿਆਂ) ਨਾਲ ਮਮਤਵ ਛੱਡੋ। ਜਦੋਂ ਚੰਗੀ ਤਰ੍ਹਾਂ ਸਮਝਦੇ ਹੋ ਉਦੋਂ ਭੁੰਗਰਿਆਂ ਦੀ ਮੁੱਠੀ ਨੂੰ ਛੱਡਦੇ ਹੋ। ਇਹ ਤੇ ਸਭ ਖ਼ਾਕ ਹੋ ਜਾਣਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਰੂਹਾਨੀ ਪੜ੍ਹਾਈ ਪੜ੍ਹਨੀ ਅਤੇ ਪੜ੍ਹਾਉਣੀ ਹੈ। ਅਵਿਨਾਸ਼ੀ ਗਿਆਨ ਰਤਨਾਂ ਨਾਲ ਆਪਣੀ ਮੁੱਠੀ ਭਰਨੀ ਹੈ। ਚਨਿਆਂ ਦੇ ਲਈ ਸਮੇਂ ਨਹੀਂ ਗਵਾਉਣਾ ਹੈ।

2. ਨਾਟਕ ਪੂਰਾ ਹੁੰਦਾ ਹੈ ਇਸਲਈ ਆਪਣੇ ਨੂੰ ਕਰਮਬੰਧਨਾਂ ਤੋਂ ਮੁਕਤ ਕਰਨਾ ਹੈ। ਸਵਦਰਸ਼ਨ ਚੱਕਰਧਾਰੀ ਬਣਨਾ ਅਤੇ ਬਨਾਉਣਾ ਹੈ। ਮਦਰ - ਫਾਦਰ ਨੂੰ ਫਾਲੋ ਕਰ ਰਾਜਾਈ ਪਦਵੀ ਦਾ ਅਧਿਕਾਰੀ ਬਣਨਾ ਹੈ।

ਵਰਦਾਨ:-
ਸੰਕਲਪ ਨੂੰ ਵੀ ਚੈਕ ਕਰ ਵਿਅਰਥ ਦੇ ਖਾਤੇ ਨੂੰ ਖ਼ਤਮ ਕਰਨ ਵਾਲੇ ਸ਼੍ਰੇਸ਼ਠ ਸੇਵਾਧਾਰੀ ਭਵ

ਸ਼੍ਰੇਸ਼ਠ ਸੇਵਾਧਾਰੀ ਉਹ ਹੈ ਜਿਸਦਾ ਹਰ ਸੰਕਲਪ ਪਾਵਰਫੁੱਲ ਹੋਵੇ। ਇੱਕ ਵੀ ਸੰਕਲਪ ਕਿੱਥੇ ਵਿਅਰਥ ਨਾ ਜਾਏ। ਕਿਉਂਕਿ ਸੇਵਾਧਾਰੀ ਮਤਲਬ ਵਿਸ਼ਵ ਦੀ ਸਟੇਜ ਤੇ ਐਕਟ ਕਰਨ ਵਾਲੇ। ਸਾਰੀ ਵਿਸ਼ਵ ਤੁਹਾਨੂੰ ਕਾਪੀ ਕਰਦੀ ਹੈ, ਜੇਕਰ ਤੁਸੀਂ ਇੱਕ ਸੰਕਲਪ ਵਿਅਰਥ ਕੀਤਾ ਤਾਂ ਸਿਰਫ਼ ਆਪਣੇ ਪ੍ਰਤੀ ਨਹੀਂ ਕੀਤਾ ਪਰ ਅਨੇਕਾਂ ਦੇ ਨਿਮਿਤ ਬਣਗੇ ਇਸਲਈ ਹੁਣ ਵਿਅਰਥ ਦੇ ਖ਼ਾਤੇ ਨੂੰ ਖ਼ਤਮ ਕਟ ਸ਼੍ਰੇਸ਼ਠ ਸੇਵਾਧਾਰੀ ਬਣੋ।

ਸਲੋਗਨ:-
ਸੇਵਾ ਦੇ ਵਾਯੂਮੰਡਲ ਦੇ ਨਾਲ ਬੇਹੱਦ ਦੀ ਵੈਰਾਗ ਵ੍ਰਿਤੀ ਦਾ ਵਾਯੂਮੰਡਲ ਬਣਾਓ।

ਅਵਿਕਅਤ ਇਸ਼ਾਏ - "ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ"

ਸੰਗਮਯੁਗ ਹੈ ਹੀ ਕੰਮਬਾਇੰਡ ਰਹਿਣ ਦਾ ਯੁਗ। ਬਾਪ ਤੋਂ ਇਕਲੇ ਹੋ ਨਹੀਂ ਸਕਦੇ। ਸਦਾ ਦੇ ਸਾਥੀ ਹੋ। ਸਦਾ ਬਾਪ ਦੇ ਨਾਲ ਰਹਿਣਾ ਮਤਲਬ ਸਦਾ ਸੰਤੁਸ਼ਟ ਰਹਿਣਾ। ਬਾਪ ਅਤੇ ਆਪ ਸਦਾ ਕੰਮਬਾਇੰਡ ਹੋ ਤਾਂ ਕੰਮਬਾਇੰਡ ਦੀ ਸ਼ਕਤੀ ਬਹੁਤ ਵੱਡੀ ਹੈ, ਇੱਕ ਕੰਮ ਦੇ ਬਜਾਏ ਹਜ਼ਾਰ ਕੰਮ ਕਰ ਸਕਦੇ ਹੋ ਕਿਉਕਿ ਹਜ਼ਾਰ ਬੁਜਾਵਾਂ ਵਾਲਾ ਬਾਪ ਤੁਹਾਡੇ ਨਾਲ ਹੈ।