23.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਹੁਣ
ਨਾਟਕ ਪੂਰਾ ਹੁੰਦਾ ਹੈ, ਵਾਪਿਸ ਘਰ ਜਾਣਾ ਹੈ, ਕਲਯੁਗ ਅੰਤ ਦੇ ਬਾਦ ਫਿਰ ਸਤਿਯੁਗ ਰਪੀਟ ਹੋਵੇਗਾ,
ਇਹ ਰਾਜ਼ ਸਭ ਨੂੰ ਸਮਝਾਓ"
ਪ੍ਰਸ਼ਨ:-
ਆਤਮਾ ਪਾਰਟ
ਵਜਾਉਂਦੇ - ਵਜਾਉਂਦੇ ਥੱਕ ਗਈ ਹੈ, ਥਕਾਵਟ ਦਾ ਮੁੱਖ ਕਾਰਨ ਕੀ ਹੈ?
ਉੱਤਰ:-
ਬਹੁਤ ਭਗਤੀ ਕੀਤੀ,
ਅਨੇਕ ਮੰਦਿਰ ਬਣਾਏ, ਪੈਸਾ ਖਰਚ ਕੀਤਾ, ਧੱਕੇ ਖਾਂਦੇ - ਖਾਂਦੇ ਸਤੋਪ੍ਰਧਾਨ ਆਤਮਾ ਤਮੋਪ੍ਰਧਾਨ ਬਣ
ਗਈ। ਤਮੋਪ੍ਰਧਾਨ ਹੋਣ ਦੇ ਕਾਰਨ ਹੀ ਦੁੱਖੀ ਹੋਈ ਜਦੋਂ ਕਿਸੇ ਗੱਲ ਦੇ ਕਾਰਨ ਕੋਈ ਤੰਗ ਹੁੰਦਾ ਹੈ ਉਦੋਂ
ਥਕਾਵਟ ਹੁੰਦੀ ਹੈ। ਹੁਣ ਬਾਪ ਆਏ ਹਨ ਸਭ ਥਕਾਵਟ ਮਿਟਾਉਣ।
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ, ਉਨ੍ਹਾਂ ਦਾ ਨਾਮ ਕੀ ਹੈ? ਸ਼ਿਵ। ਇੱਥੇ ਜੋ ਬੈਠੇ ਹਨ
ਤਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਯਾਦ ਰਹਿਣਾ ਚਾਹੀਦਾ ਹੈ । ਇਸ ਡਰਾਮੇ ਵਿੱਚ ਜੋ ਸਭ ਦਾ ਪਾਰਟ ਹੈ,
ਉਹ ਹੁਣ ਪੂਰਾ ਹੁੰਦਾ ਹੈ। ਨਾਟਕ ਜਦੋਂ ਪੂਰਾ ਹੋਣ ਤੇ ਹੁੰਦਾ ਹੈ ਤਾਂ ਸਾਰੇ ਐਕਟਰ ਸਮਝਦੇ ਹਨ ਕਿ
ਸਾਡਾ ਪਾਰ੍ਟ ਹੁਣ ਪੂਰਾ ਹੁੰਦਾ ਹੈ। ਹੁਣ ਜਾਣਾ ਹੈ ਘਰ। ਤੁਸੀਂ ਬੱਚਿਆਂ ਨੂੰ ਵੀ ਬਾਪ ਨੇ ਇਹ ਸਮਝ
ਦਿੱਤੀ ਹੈ, ਇਹ ਸਮਝ ਹੋਰ ਕਿਸੇ ਵਿੱਚ ਨਹੀਂ ਹੈ ਹੁਣ ਤੁਹਾਨੂੰ ਬਾਪ ਨੇ ਸਮਝਦਾਰ ਬਣਾਇਆ ਹੈ। ਬੱਚੇ,
ਹੁਣ ਨਾਟਕ ਪੂਰਾ ਹੁੰਦਾ ਹੈ, ਹੁਣ ਫਿਰ ਨਵੇਂ ਸਿਰੇ ਚੱਕਰ ਸ਼ੁਰੂ ਹੋਣਾ ਹੈ। ਨਵੀਂ ਦੁਨੀਆਂ ਵਿੱਚ
ਸਤਿਯੁਗ ਸੀ। ਹੁਣ ਪੁਰਾਣੀ ਦੁਨੀਆਂ ਵਿੱਚ ਇਹ ਕਲਯੁਗ ਦਾ ਅੰਤ ਹੈ। ਇਹ ਗੱਲਾਂ ਤੁਸੀਂ ਹੀ ਜਾਣਦੇ
ਹੋ, ਜਿਨ੍ਹਾਂ ਨੂੰ ਬਾਪ ਮਿਲਿਆ ਹੈ। ਨਵੇਂ ਜੋ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀ ਇਹ ਸਮਝਾਉਣਾ ਹੈ -
ਹੁਣ ਨਾਟਕ ਪੂਰਾ ਹੁੰਦਾ ਹੈ। ਕਲਯੁਗ ਅੰਤ ਦੇ ਬਾਦ ਫਿਰ ਸਤਿਯੁਗ ਰਪੀਟ ਹੋਣਾ ਹੈ। ਇੰਨੇ ਸਾਰੇ ਜੋ
ਹਨ ਉਨ੍ਹਾਂ ਨੇ ਵਾਪਿਸ ਜਾਣਾ ਹੈ ਆਪਣੇ ਘਰ। ਹੁਣ ਨਾਟਕ ਪੂਰਾ ਹੁੰਦਾ ਹੈ, ਇਸ ਨਾਲ ਮਨੁੱਖ ਸਮਝ
ਲੈਂਦੇ ਹਨ ਕਿ ਪਰਲੈ ਹੁੰਦੀ ਹੈ। ਹੁਣ ਤੁਸੀਂ ਜਾਣਦੇ ਹੋ ਪੁਰਾਣੀ ਦੁਨੀਆਂ ਦਾ ਵਿਨਾਸ਼ ਕਿਵ਼ੇਂ ਹੁੰਦਾ
ਹੈ। ਭਾਰਤ ਤੇ ਅਵਿਨਾਸ਼ੀ ਖੰਡ ਹੈ, ਬਾਪ ਵੀ ਇੱਥੇ ਹੀ ਆਉਂਦੇ ਹਨ। ਬਾਕੀ ਹੋਰ ਸਭ ਖੰਡ ਖਤਮ ਹੋ ਜਾਣਗੇ।
ਇਹ ਖਿਆਲਾਤ ਹੋਰ ਕਿਸੇ ਦੀ ਬੁੱਧੀ ਵਿੱਚ ਨਹੀ ਆ ਸਕਦੇ। ਬਾਪ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ,
ਹੁਣ ਨਾਟਕ ਪੂਰਾ ਹੁੰਦਾ ਹੈ ਫਿਰ ਰਪੀਟ ਕਰਨਾ ਹੈ। ਪਹਿਲੋਂ ਨਾਟਕ ਦਾ ਨਾਮ ਵੀ ਤੁਹਾਡੀ ਬੁੱਧੀ ਵਿਚ
ਨਹੀਂ ਸੀ ਕਹਿਣ ਮਾਤਰ ਕਹਿੰਦੇ ਸੀ, ਇਹ ਸ੍ਰਿਸ਼ਟੀ ਨਾਟਕ ਹੈ, ਜਿਸ ਵਿੱਚ ਅਸੀਂ ਐਕਟਰਜ਼ ਹਾਂ। ਪਹਿਲੋਂ
ਜਦੋਂ ਅਸੀਂ ਕਹਿੰਦੇ ਸੀ ਤਾਂ ਸ਼ਰੀਰ ਨੂੰ ਸਮਝਦੇ ਸੀ। ਹੁਣ ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ
ਅਤੇ ਬਾਪ ਨੂੰ ਯਾਦ ਕਰੋ। ਹੁਣ ਸਾਨੂੰ ਵਾਪਿਸ ਘਰ ਜਾਣਾ ਹੈ, ਉਹ ਹੈ ਸਵੀਟ ਹੋਮ। ਉਸ ਨਿਰਾਕਾਰੀ
ਦੁਨੀਆਂ ਵਿੱਚ ਅਸੀਂ ਆਤਮਾਵਾਂ ਰਹਿੰਦੀਆਂ ਹਾਂ। ਇਹ ਗਿਆਨ ਕਿਸੇ ਵੀ ਮਨੁੱਖ ਮਾਤਰ ਵਿੱਚ ਨਹੀਂ ਹੈ।
ਹੁਣ ਤੁਸੀਂ ਸੰਗਮ ਤੇ ਹੋ। ਜਾਣਦੇ ਹੋ ਹੁਣ ਸਾਨੂੰ ਵਾਪਿਸ ਜਾਣਾ ਹੈ। ਪੁਰਾਣੀ ਦੁਨੀਆਂ ਖ਼ਤਮ ਹੋਵੇ
ਤਾਂ ਭਗਤੀ ਵੀ ਖਤਮ ਹੋਵੇ। ਪਹਿਲਾਂ - ਪਹਿਲਾਂ ਕੌਣ ਆਉਂਦੇ ਹਨ, ਕਿਵ਼ੇਂ ਇਹ ਧਰਮ ਨੰਬਰਵਾਰ ਆਉਂਦੇ
ਹਨ, ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ ਹਨ। ਇਹ ਬਾਪ ਨਵੀਂਆਂ ਗੱਲਾਂ ਸਮਝਾਉਂਦੇ ਹਨ। ਇਹ ਹੋਰ
ਕੋਈ ਸਮਝਾ ਨਾ ਸਕੇ। ਬਾਪ ਵੀ ਇੱਕ ਵਾਰ ਹੀ ਆਕੇ ਸਮਝਾਉਂਦੇ ਹਨ। ਗਿਆਨ ਸਾਗਰ ਬਾਪ ਆਉਂਦੇ ਹੀ ਇੱਕ
ਵਾਰ ਹਨ ਜਦੋਂ ਕਿ ਨਵੀਂ ਦੁਨੀਆਂ ਦੀ ਸਥਾਪਨਾ, ਪੁਰਾਣੀ ਦੁਨੀਆਂ ਦਾ ਵਿਨਾਸ਼ ਕਰਨਾ ਹੈ। ਬਾਪ ਦੀ ਯਾਦ
ਦੇ ਨਾਲ ਇਹ ਚੱਕਰ ਵੀ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਹੁਣ ਨਾਟਕ ਪੂਰਾ ਹੁੰਦਾ ਹੈ, ਅਸੀਂ ਜਾਂਦੇ
ਹਾਂ ਘਰ। ਪਾਰ੍ਟ ਵਜਾਉਂਦੇ - ਵਜਾਉਂਦੇ ਅਸੀਂ ਥੱਕ ਗਏ ਹਾਂ। ਪੈਸਾ ਵੀ ਖਰਚ ਕੀਤਾ, ਭਗਤੀ ਕਰਦੇ -
ਕਰਦੇ ਅਸੀਂ ਸਤੋਪ੍ਰਧਾਨ ਤੋਂ ਤਮੋਪ੍ਰਧਾਨ ਬਣ ਗਏ ਹਾਂ। ਦੁਨੀਆਂ ਹੀ ਪੁਰਾਣੀ ਹੋ ਗਈ ਹੈ। ਨਾਟਕ
ਪੁਰਾਣਾ ਕਹਾਂਗੇ? ਨਹੀਂ। ਨਾਟਕ ਤਾਂ ਕਦੇ ਪੁਰਾਣਾ ਹੁੰਦਾ ਨਹੀਂ। ਨਾਟਕ ਤੇ ਨਿੱਤ ਨਵਾਂ ਹੈ। ਇਹ
ਚੱਲਦਾ ਹੀ ਰਹਿੰਦਾ ਹੈ। ਬਾਕੀ ਦੁਨੀਆਂ ਪੁਰਾਣੀ ਹੁੰਦੀ ਹੈ, ਅਸੀਂ ਐਕਟਰ ਤਮੋਪ੍ਰਧਾਨ ਦੁੱਖੀ ਹੋ
ਜਾਂਦੇ ਹਾਂ। ਸਤਿਯੁਗ ਵਿੱਚ ਥੋੜ੍ਹੀ ਨਾ ਥੱਕਾਂਗੇ। ਕਿਸੇ ਗੱਲ ਵਿੱਚ ਥੱਕਣ ਜਾਂ ਤੰਗ ਹੋਣ ਦੀ ਗੱਲ
ਨਹੀਂ। ਇੱਥੇ ਤੇ ਕਈ ਤਰ੍ਹਾਂ ਦੀ ਤੰਗੀ ਵੇਖਣੀ ਪੈਂਦੀ ਹੈ। ਤੁਸੀਂ ਜਾਣਦੇ ਹੋ ਇਹ ਪੁਰਾਣੀ ਦੁਨੀਆਂ
ਖ਼ਤਮ ਹੋਣੀ ਹੈ। ਸਬੰਧੀ ਆਦਿ ਕੁਝ ਵੀ ਯਾਦ ਨਹੀਂ ਆਉਣਾ ਚਾਹੀਦਾ। ਇੱਕ ਬਾਪ ਨੂੰ ਹੀ ਯਾਦ ਕਰਨਾ
ਚਾਹੀਦਾ ਹੈ, ਜਿਸ ਨਾਲ ਵਿਕਰਮ ਵਿਨਾਸ਼ ਹੁੰਦੇ ਹਨ, ਵਿਕਰਮ ਵਿਨਾਸ਼ ਹੋਣ ਦਾ ਹੋਰ ਕੋਈ ਉਪਰਾਲਾ ਨਹੀਂ
ਹੈ। ਗੀਤਾ ਵਿੱਚ ਵੀ ਮਨਮਨਾਭਵ ਅੱਖਰ ਹੈ। ਪ੍ਰੰਤੂ ਅਰਥ ਕੋਈ ਸਮਝ ਨਾ ਸਕੇ। ਬਾਪ ਕਹਿੰਦੇ ਹਨ - ਮੈਨੂੰ
ਯਾਦ ਕਰੋ ਅਤੇ ਵਰਸੇ ਨੂੰ ਯਾਦ ਕਰੋ। ਤੁਸੀਂ ਵਿਸ਼ਵ ਦੇ ਵਾਰਸ ਮਤਲਬ ਮਾਲਿਕ ਸੀ। ਹੁਣ ਤੁਸੀਂ ਵਿਸ਼ਵ
ਦੇ ਵਾਰਸ ਬਣ ਰਹੇ ਹੋ। ਤਾਂ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਹੁਣ ਤੁਸੀਂ ਕੌਡੀ ਤੋਂ ਹੀਰੇ ਮਿਸਲ
ਬਣ ਰਹੇ ਹੋ। ਇੱਥੇ ਤੁਸੀਂ ਆਏ ਹੀ ਹੋ ਬਾਪ ਤੋਂ ਵਰਸਾ ਲੈਣ।
ਤੁਸੀਂ ਜਾਣਦੇ ਹੋ ਜਦੋਂ
ਕਲਾਵਾਂ ਘੱਟ ਹੁੰਦੀਆਂ ਹਨ ਉਦੋਂ ਫੁੱਲਾਂ ਦਾ ਬਗੀਚਾ ਮੁਰਝਾ ਜਾਂਦਾ ਹੈ। ਹੁਣ ਤੁਸੀਂ ਬਣਦੇ ਹੋ
ਗਾਰਡਨ ਆਫ਼ ਫਲਾਵਰ। ਸਤਿਯੁਗ ਗਾਰਡਨ ਹੈ ਤਾਂ ਕਿੰਨਾ ਸੋਹਣਾ ਹੈ ਫਿਰ ਹੋਲੀ - ਹੋਲੀ ਕਲਾ ਘੱਟ
ਹੁੰਦੀਆਂ ਜਾਂਦੀਆਂ ਹਨ। ਦੋ ਕਲਾ ਘੱਟ ਹੋਈਆਂ, ਗਾਰਡਨ ਮੁਰਝਾ ਗਿਆ। ਹੁਣ ਤਾਂ ਕੰਡਿਆਂ ਦਾ ਜੰਗਲ ਹੋ
ਗਿਆ ਹੈ। ਹੁਣ ਤੁਸੀਂ ਜਾਣਦੇ ਹੋ ਦੁਨੀਆਂ ਨੂੰ ਕੁਝ ਪਤਾ ਨਹੀਂ ਹੈ। ਇਹ ਨਾਲੇਜ ਤੁਹਾਨੂੰ ਮਿਲ ਰਹੀ
ਹੈ। ਇਹ ਹੈ ਨਵੀਂ ਦੁਨੀਆਂ ਦੇ ਲਈ ਨਵੀਂ ਨਾਲੇਜ। ਨਵੀਂ ਦੁਨੀਆਂ ਸਥਾਪਨ ਹੁੰਦੀ ਹੈ। ਕਰਨ ਵਾਲਾ ਹੈ
ਬਾਪ। ਸ੍ਰਿਸ਼ਟੀ ਦਾ ਰਚਿਅਤਾ ਬਾਪ ਹੈ। ਯਾਦ ਵੀ ਬਾਪ ਨੂੰ ਹੀ ਕਰਦੇ ਹਨ ਕਿ ਆਕੇ ਹੇਵਿਨ ਰਚੋ।
ਸੁੱਖਧਾਮ ਰਚੋ ਤਾਂ ਜਰੂਰ ਦੁੱਖਧਾਮ ਦਾ ਵਿਨਾਸ਼ ਹੋਵੇਗਾ ਨਾ। ਬਾਬਾ ਰੋਜ਼ - ਰੋਜ਼ ਸਮਝਾਉਂਦੇ ਰਹਿੰਦੇ
ਹਨ, ਉਸਨੂੰ ਧਾਰਨ ਕਰ ਫਿਰ ਸਮਝਾਉਣਾ ਹੈ। ਪਹਿਲਾਂ - ਪਹਿਲਾਂ ਤਾਂ ਮੁੱਖ ਗੱਲ ਸਮਝਾਉਣੀ ਹੈ - ਸਾਡਾ
ਬਾਪ ਕੌਣ ਹੈ, ਜਿਸ ਤੋਂ ਵਰਸਾ ਪਾਉਣਾ ਹੈ। ਭਗਤੀ ਮਾਰਗ ਵਿੱਚ ਵੀ ਗਾਡ ਫਾਦਰ ਨੂੰ ਯਾਦ ਕਰਦੇ ਹਨ ਕਿ
ਸਾਡੇ ਦੁੱਖ ਹਰੋ ਸੁੱਖ ਦੇਵੋ। ਤਾਂ ਤੁਹਾਡੀ ਬੱਚਿਆਂ ਦੀ ਬੁੱਧੀ ਵਿੱਚ ਵੀ ਸਮ੍ਰਿਤੀ ਰਹਿਣੀ ਚਾਹੀਦੀ
ਹੈ। ਸਕੂਲ ਵਿੱਚ ਸਟੂਡੈਂਟਸ ਦੀ ਬੁੱਧੀ ਵਿੱਚ ਨਾਲੇਜ ਰਹਿੰਦੀ ਹੈ, ਨਾ ਕਿ ਘਰ ਬਾਰ। ਸਟੂਡੈਂਟ ਲਾਈਫ਼
ਵਿੱਚ ਧੰਧੇ ਧੋਰੀ ਦੀ ਗੱਲ ਰਹਿੰਦੀ ਨਹੀਂ। ਸਟੱਡੀ ਹੀ ਯਾਦ ਰਹਿੰਦੀ ਹੈ। ਇੱਥੇ ਤਾਂ ਫਿਰ ਕਰਮ ਕਰਦੇ,
ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ, ਬਾਪ ਕਹਿੰਦੇ ਹਨ ਇਹ ਸਟੱਡੀ ਕਰੋ। ਇਵੇਂ ਨਹੀਂ ਕਹਿੰਦੇ ਕਿ
ਸੰਨਿਆਸੀਆਂ ਦੀ ਤਰ੍ਹਾਂ ਘਰ ਬਾਰ ਛੱਡੋ। ਇਹ ਹੈ ਹੀ ਰਾਜਯੋਗ। ਇਹ ਪ੍ਰਵ੍ਰਿਤੀ ਮਾਰਗ ਹੈ। ਸੰਨਿਆਸੀਆਂ
ਨੂੰ ਵੀ ਤੁਸੀਂ ਕਹਿ ਸਕਦੇ ਹੋ ਕਿ ਤੁਹਾਡਾ ਹੈ ਹਠਯੋਗ। ਤੁਸੀਂ ਘਰ - ਬਾਰ ਛੱਡਦੇ ਹੋ, ਇੱਥੇ ਇਹ
ਗੱਲ ਨਹੀਂ ਹੈ। ਇਹ ਦੁਨੀਆਂ ਹੀ ਕਿਹੋ ਜਿਹੀ ਗੰਦੀ ਹੈ। ਕੀ ਲਗ ਪਿਆ ਹੈ! ਗਰੀਬ ਆਦਿ ਕਿਵ਼ੇਂ ਰਹੇ
ਪਏ ਹਨ। ਵੇਖਣ ਨਾਲ ਵੀ ਨਫ਼ਰਤ ਆਉਂਦੀ ਹੈ। ਬਾਹਰ ਤੋਂ ਜੋ ਵਿਜ਼ਟਰ ਆਦਿ ਆਉਂਦੇ ਹਨ ਉਨ੍ਹਾਂ ਨੂੰ ਤੇ
ਚੰਗੇ - ਚੰਗੇ ਸਥਾਨ ਵਿਖਾਉਂਦੇ ਹਨ, ਗਰੀਬ ਆਦਿ ਕਿਵ਼ੇਂ ਗੰਦ ਵਿੱਚ ਰਹਿ ਰਹੇ ਹਨ, ਉਹ ਥੋੜ੍ਹੀ ਨਾ
ਵਿਖਾਉਂਦੇ ਹਨ। ਇਹ ਤਾਂ ਹੈ ਹੀ ਨਰਕ, ਪਰ ਉਸ ਵਿਚ ਵੀ ਫਰਕ ਬਹੁਤ ਹੈ ਨਾ। ਸ਼ਾਹੂਕਾਰ ਲੋਕੀ ਕਿਥੇ
ਰਹਿੰਦੇ ਹਨ, ਗਰੀਬ ਕਿਥੇ ਰਹਿੰਦੇ ਹਨ, ਕਰਮਾਂ ਦਾ ਹਿਸਾਬ - ਕਿਤਾਬ ਹੈ ਨਾ। ਸਤਿਯੁਗ ਵਿੱਚ ਅਜਿਹੀ
ਗੰਦਗੀ ਹੋ ਨਹੀਂ ਸਕਦੀ। ਉੱਥੇ ਵੀ ਫ਼ਰਕ ਤੇ ਰਹਿੰਦਾ ਹੈ ਨਾ। ਕੋਈ ਸੋਨੇ ਦੇ ਮਹਿਲ ਬਨਾਉਣਗੇ, ਕੋਈ
ਚਾਂਦੀ ਦੇ, ਕੋਈ ਇੱਟਾਂ ਦੇ। ਇੱਥੇ ਤੇ ਕਿੰਨੇ ਖੰਡ ਹਨ। ਇੱਕ ਯੂਰਪ ਖੰਡ ਹੀ ਕਿੰਨਾ ਵੱਡਾ ਹੈ। ਉੱਥੇ
ਤੇ ਸਿਰਫ ਅਸੀਂ ਹੀ ਹੋਵਾਂਗੇ। ਇਹ ਵੀ ਬੁੱਧੀ ਵਿੱਚ ਰਹੇ ਤਾਂ ਹਰਸ਼ਿਤ ਮੁੱਖ ਅਵਸਥਾ ਹੋਵੇ।
ਸਟੂਡੈਂਟਸ ਦੀ ਬੁੱਧੀ ਵਿੱਚ ਸਟੱਡੀ ਹੀ ਯਾਦ ਰਹਿੰਦੀ ਹੈ - ਬਾਪ ਅਤੇ ਵਰਸਾ। ਇਹ ਤਾਂ ਸਮਝਾਇਆ ਹੈ
ਬਾਕੀ ਥੋੜ੍ਹਾ ਵਕਤ ਹੈ। ਉੱਥੇ ਤਾਂ ਕਹਿ ਦਿੰਦੇ ਹਜਾਰਾਂ ਲੱਖਾਂ ਵਰ੍ਹੇ। ਇਥੇ ਤਾਂ ਗੱਲ ਹੀ 5 ਹਜ਼ਾਰ
ਵਰ੍ਹਿਆਂ ਦੀ ਹੈ। ਤੁਸੀਂ ਬੱਚੇ ਸਮਝ ਸਕਦੇ ਹੋ ਹੁਣ ਸਾਡੀ ਰਾਜਧਾਨੀ ਦੀ ਸਥਾਪਨਾ ਹੋ ਰਹੀ ਹੈ। ਬਾਕੀ
ਸਾਰੀ ਦੁਨੀਆਂ ਖਤਮ ਹੋਣੀ ਹੈ। ਇਹ ਪੜ੍ਹਾਈ ਹੈ ਨਾ। ਬੁੱਧੀ ਵਿੱਚ ਇਹ ਯਾਦ ਰਹੇ ਅਸੀਂ ਸਟੂਡੈਂਟ
ਹਾਂ। ਸਾਨੂੰ ਭਗਵਾਨ ਪੜ੍ਹਾਉਂਦੇ ਹਨ ਤਾਂ ਵੀ ਕਿੰਨੀ ਖੁਸ਼ੀ ਰਹੇ। ਇਹ ਕਿਓੰ ਭੁੱਲ ਜਾਂਦਾ ਹੈ! ਮਾਇਆ
ਬੜੀ ਪ੍ਰਬਲ ਹੈ ਭੁਲਾ ਦਿੰਦੀ ਹੈ ਸਕੂਲ ਵਿੱਚ ਸਭ ਸਟੂਡੈਂਟ ਪੜ੍ਹ ਰਹੇ ਹਨ। ਸਾਰੇ ਜਾਣਦੇ ਹਨ ਕਿ
ਸਾਨੂੰ ਭਗਵਾਨ ਪੜ੍ਹਾਉਂਦੇ ਹਨ, ਉੱਥੇ ਤੇ ਅਨੇਕ ਤਰ੍ਹਾਂ ਦੀ ਵਿਦਿਆ ਪੜ੍ਹਾਈ ਜਾਂਦੀ ਹੈ। ਅਨੇਕ
ਟੀਚਰਜ਼ ਹੁੰਦੇ ਹਨ। ਇੱਥੇ ਤਾਂ ਇੱਕ ਹੀ ਟੀਚਰ ਹੈ, ਇੱਕ ਹੀ ਸਟੱਡੀ ਹੈ। ਬਾਕੀ ਨਾਇਬ ਟੀਚਰਜ਼ ਤਾਂ
ਜ਼ਰੂਰ ਚਾਹੀਦੇ ਹਨ। ਸਕੂਲ ਹੈ ਇੱਕ, ਬਾਕੀ ਸਭ ਬ੍ਰਾਂਚਾਂ ਹਨ, ਪੜ੍ਹਾਉਣ ਵਾਲਾ ਇੱਕ ਬਾਪ ਹੈ। ਬਾਪ
ਆਕੇ ਸਭ ਨੂੰ ਸੁੱਖ ਦਿੰਦੇ ਹਨ। ਤੁਸੀਂ ਜਾਣਦੇ ਹੋ - ਅੱਧਾ ਕਲਪ ਅਸੀਂ ਸੁੱਖੀ ਰਹਾਂਗੇ। ਤਾਂ ਇਹ ਵੀ
ਖੁਸ਼ੀ ਰਹਿਣੀ ਚਾਹੀਦੀ ਹੈ, ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਸ਼ਿਵਬਾਬਾ ਰਚਨਾ ਰਚਦੇ ਹੀ ਹਨ ਸ੍ਵਰਗ
ਦੀ। ਅਸੀਂ ਸ੍ਵਰਗ ਦਾ ਮਾਲਿਕ ਬਣਨ ਲਈ ਪੜ੍ਹਦੇ ਹਾਂ। ਕਿੰਨੀ ਖੁਸ਼ੀ ਅੰਦਰ ਵਿੱਚ ਰਹਿਣੀ ਚਾਹੀਦੀ ਹੈ।
ਉਹ ਸਟੂਡੈਂਟਸ ਵੀ ਖਾਂਦੇ ਪੀਂਦੇ ਸਭ ਕੁਝ ਘਰ ਦਾ ਕੰਮ ਆਦਿ ਕਰਦੇ ਹਨ। ਹਾਂ ਕੋਈ ਹਾਸਟਲ ਵਿੱਚ
ਰਹਿੰਦੇ ਹਨ ਕਿ ਜ਼ਿਆਦਾ ਪੜ੍ਹਾਈ ਵਿੱਚ ਧਿਆਨ ਰਹੇਗਾ। ਸਰਵਿਸ ਕਰਨ ਦੇ ਲਈ ਬੱਚਿਆਂ ਬਾਹਰ ਵਿੱਚ
ਰਹਿੰਦੀਆਂ ਹਨ। ਕਿਵ਼ੇਂ - ਕਿਵ਼ੇਂ ਦੇ ਮਨੁੱਖ ਆਉਂਦੇ ਹਨ। ਇੱਥੇ ਤਾਂ ਤੁਸੀਂ ਕਿੰਨੇ ਸੇਫ ਬੈਠੇ
ਹੋ। ਕੋਈ ਅੰਦਰ ਵੜ ਨਹੀਂ ਸਕਦਾ। ਇੱਥੇ ਕਿਸੇ ਦਾ ਸੰਗ ਨਹੀਂ। ਪਤਿਤ ਨਾਲ ਗੱਲ ਕਰਨ ਦੀ ਲੋੜ ਨਹੀਂ।
ਤੁਹਾਨੂੰ ਕਿਸੇ ਦਾ ਮੂੰਹ ਵੇਖਣ ਦੀ ਵੀ ਲੋੜ ਨਹੀਂ ਹੈ। ਫਿਰ ਵੀ ਬਾਹਰ ਰਹਿਣ ਵਾਲੇ ਤਿੱਖੇ ਚਲੇ
ਜਾਂਦੇ ਹਨ। ਕਿਵ਼ੇਂ ਦਾ ਵੰਡਰ ਹੈ, ਬਾਹਰ ਰਹਿਣ ਵਾਲੇ ਕਿੰਨਿਆਂ ਨੂੰ ਪੜ੍ਹਾਕੇ ਆਪ ਵਰਗੇ ਬਣਾ ਕੇ
ਹੋਰ ਲੈ ਆਊਂਦੇ ਹਨ। ਬਾਬਾ ਸਮਾਚਾਰ ਪੁੱਛਦੇ ਹਨ - ਕਿਵੇਂ ਦੇ ਪੇਸ਼ੈਂਟ ਨੂੰ ਲੈਕੇ ਆਏ ਹੋ, ਕੋਈ
ਬਹੁਤ ਖ਼ਰਾਬ ਪੇਸੈਂਟ ਹੈ ਤਾਂ ਉਨ੍ਹਾਂਨੂੰ 7 ਰੋਜ ਭੱਠੀ ਵਿੱਚ ਰੱਖਿਆ ਜਾਂਦਾ ਹੈ। ਇੱਥੇ ਕਿਸੇ ਵੀ
ਸ਼ੁਦ੍ਰ ਨੂੰ ਨਹੀਂ ਲੈਕੇ ਆਉਣਾ। ਇਹ ਮਧੂਬਨ ਹੈ ਜਿਵੇਂ ਕਿ ਤੁਸੀਂ ਬ੍ਰਾਹਮਣਾਂ ਦਾ ਇੱਕ ਪਿੰਡ। ਇੱਥੇ
ਬਾਪ ਤੁਹਾਨੂੰ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ, ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਕੋਈ ਸ਼ੁਦ੍ਰ ਨੂੰ
ਲੈ ਆਉਣਗੇ ਤਾਂ ਉਹ ਵਾਇਬ੍ਰੇਸ਼ਨ ਖਰਾਬ ਕਰੇਗਾ। ਤੁਸੀਂ ਬੱਚਿਆਂ ਦੀ ਚਲਨ ਵੀ ਬਹੁਤ ਰਾਇਲ ਚਾਹੀਦੀ
ਹੈ।
ਅੱਗੇ ਚਲਕੇ ਤੁਹਾਨੂੰ
ਬਹੁਤ ਸ਼ਾਕਸ਼ਤਕਾਰ ਹੁੰਦੇ ਰਹਿਣਗੇ - ਉੱਥੇ ਕੀ - ਕੀ ਹੋਵੇਗਾ। ਜਾਨਵਰ ਵੀ ਕਿਵ਼ੇਂ ਚੰਗੇ -ਚੰਗੇ
ਹੋਣਗੇ। ਸਭ ਚੰਗੀਆਂ ਚੀਜਾਂ ਹੋਣਗੀਆਂ। ਸਤਿਯੁਗ ਦੀ ਕੋਈ ਚੀਜ ਇੱਥੇ ਹੋ ਨਹੀਂ ਸਕਦੀ। ਉੱਥੇ ਫਿਰ
ਇੱਥੇ ਦੀ ਚੀਜ ਹੋ ਨਹੀਂ ਸਕਦੀ। ਤੁਹਾਡੀ ਬੁੱਧੀ ਵਿੱਚ ਹੈ ਅਸੀਂ ਸ੍ਵਰਗ ਦੇ ਲਈ ਇਮਤਿਹਾਨ ਪਾਸ ਕਰ
ਰਹੇ ਹਾਂ। ਜਿਨਾਂ ਪੜ੍ਹਾਂਗੇ ਅਤੇ ਫਿਰ ਪੜ੍ਹਾਵਾਂਗੇ। ਟੀਚਰ ਬਣ ਹੋਰਾਂ ਨੂੰ ਰਸਤਾ ਦਸਦੇ ਹੋ। ਸਭ
ਟੀਚਰਜ਼ ਹਨ। ਸਭ ਨੂੰ ਟੀਚ ਕਰਨਾ ਹੈ। ਪਹਿਲਾਂ - ਪਹਿਲਾਂ ਤੇ ਬਾਪ ਦੀ ਪਹਿਚਾਣ ਦੇਕੇ ਦੱਸਣਾ ਹੈ ਕਿ
ਬਾਪ ਤੋਂ ਇਹ ਵਰਸਾ ਮਿਲਦਾ ਹੈ। ਗੀਤਾ ਬਾਪ ਨੇ ਸੁਣਾਈ ਹੈ। ਸ਼੍ਰੀਕ੍ਰਿਸ਼ਨ ਨੇ ਬਾਪ ਤੋਂ ਸੁਣ ਕੇ ਇਹ
ਪਦ ਪਾਇਆ ਹੈ। ਪ੍ਰਜਾਪਿਤਾ ਬ੍ਰਹਮਾ ਹੈ ਤਾਂ ਬ੍ਰਾਹਮਣ ਵੀ ਇੱਥੇ ਚਾਹੀਦੇ। ਬ੍ਰਹਮਾ ਵੀ ਸ਼ਿਵਬਾਬਾ
ਤੋਂ ਪੜ੍ਹਦੇ ਰਹਿੰਦੇ ਹਨ। ਤੁਸੀਂ ਹੁਣ ਪੜ੍ਹਦੇ ਹੋ ਵਿਸ਼ਨੂਪੁਰੀ ਵਿੱਚ ਜਾਣ ਦੇ ਲਈ। ਇਹ ਹੈ ਤੁਹਾਡਾ
ਅਲੌਕਿਕ ਘਰ। ਲੌਕਿਕ, ਪਾਰਲੌਕਿਕ ਅਤੇ ਫਿਰ ਅਲੌਕਿਕ। ਨਵੀਂ ਗੱਲ ਹੈ ਨਾ। ਭਗਤੀ ਮਾਰਗ ਵਿੱਚ ਕਦੇ
ਬ੍ਰਹਮਾ ਨੂੰ ਯਾਦ ਨਹੀਂ ਕਰਦੇ। ਬ੍ਰਹਮਾ ਬਾਬਾ ਕਿਸੇ ਨੂੰ ਕਹਿਣਾ ਆਉਂਦਾ ਨਹੀਂ। ਸ਼ਿਵਬਾਬਾ ਨੂੰ ਯਾਦ
ਕਰਦੇ ਹਨ ਕਿ ਦੁੱਖ ਤੋਂ ਛੁਡਾਓ। ਉਹ ਹੈ ਪਾਰਲੌਕਿਕ ਬਾਪ, ਇਹ ਫਿਰ ਹੈ ਅਲੌਕਿਕ। ਇਨ੍ਹਾਂ ਨੂੰ ਤੁਸੀਂ
ਸੂਖਸ਼ਮ ਵਤਨ ਵਿੱਚ ਵੀ ਵੇਖਦੇ ਹੋ। ਫਿਰ ਇੱਥੇ ਵੀ ਵੇਖਦੇ ਹੋ। ਲੌਕਿਕ ਬਾਪ ਤੇ ਇੱਥੇ ਵੇਖਣ ਵਿੱਚ
ਆਉਂਦਾ ਹੈ, ਪਾਰਲੌਕਿਕ ਬਾਪ ਤੇ ਪਰਲੋਕ ਵਿੱਚ ਹੀ ਵੇਖ ਸਕਦੇ। ਇਹ ਫਿਰ ਹੈ ਅਲੌਕਿਕ ਵੰਡਰਫੁਲ ਬਾਪ।
ਇਸ ਅਲੌਕਿਕ ਬਾਪ ਨੂੰ ਸਮਝਣ ਵਿੱਚ ਹੀ ਮੂੰਝਦੇ ਹਨ। ਸ਼ਿਵਬਾਬਾ ਦੇ ਲਈ ਤਾਂ ਕਹਿਣਗੇ ਨਿਰਾਕਾਰ। ਤੁਸੀਂ
ਕਹੋਗੇ ਉਹ ਬਿੰਦੀ ਹੈ। ਉਹ ਕਰਕੇ ਅਖੰਡ ਜੋਤੀ ਜਾਂ ਬ੍ਰਹਮ ਕਹਿ ਦਿੰਦੇ ਹਨ। ਅਨੇਕ ਮਤ ਹੈ। ਤੁਹਾਡੀ
ਤੇ ਇੱਕ ਹੀ ਮਤ ਹੈ। ਇੱਕ ਦੁਆਰਾ ਬਾਪ ਨੇ ਮਤ ਦੇਣਾ ਸ਼ੁਰੂ ਕੀਤੀ ਫਿਰ ਵ੍ਰਿਧੀ ਕਿੰਨੀ ਹੁੰਦੀ ਹੈ।
ਤਾਂ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਇਹ ਰਹਿਣਾ ਚਾਹੀਦਾ ਹੈ - ਸਾਨੂੰ ਸ਼ਿਵਬਾਬਾ ਪੜ੍ਹਾ ਰਹੇ ਹਨ।
ਪਤਿਤ ਤੋਂ ਪਾਵਨ ਬਣਾ ਰਹੇ ਹਨ। ਰਾਵਣ ਰਾਜ ਵਿੱਚ ਜ਼ਰੂਰ ਤਮੋਪ੍ਰਧਾਨ ਬਣਨਾ ਹੀ ਹੈ। ਨਾਮ ਹੀ ਹੈ
ਪਤਿਤ ਦੁਨੀਆਂ। ਸਭ ਦੁੱਖੀ ਵੀ ਹਨ ਤਾਂ ਹੀ ਤੇ ਬਾਪ ਨੂੰ ਯਾਦ ਕਰਦੇ ਹਨ ਕਿ ਬਾਬਾ ਸਾਡੇ ਦੁੱਖ ਦੂਰ
ਕਰ ਸਾਨੂੰ ਸੁੱਖ ਦੇਵੋ। ਸਭ ਬੱਚਿਆਂ ਦਾ ਬਾਪ ਇੱਕ ਹੀ ਹੈ। ਉਹ ਤਾਂ ਸਭ ਨੂੰ ਸੁੱਖ ਦੇਣਗੇ ਨਾ। ਨਵੀਂ
ਦੁਨੀਆਂ ਵਿੱਚ ਤਾਂ ਸੁੱਖ ਹੀ ਸੁੱਖ ਹੈ। ਬਾਕੀ ਸਭ ਸ਼ਾਂਤੀਧਾਮ ਵਿੱਚ ਰਹਿੰਦੇ ਹਨ। ਇਹ ਬੁੱਧੀ ਵਿੱਚ
ਰਹਿਣਾ ਚਾਹੀਦਾ ਹੈ - ਹੁਣ ਅਸੀਂ ਜਾਵਾਂਗੇ ਸ਼ਾਂਤੀਧਾਮ। ਜਿਨਾਂ ਨੇੜੇ ਆਉਂਦੇ ਜਾਵੋਗੇ ਤਾਂ ਅੱਜ ਦੀ
ਦੁਨੀਆਂ ਕੀ ਹੈ, ਕਲ ਦੀ ਦੁਨੀਆ ਕੀ ਹੋਵੇਗੀ, ਸਭ ਵੇਖਦੇ ਰਹਿਣਗੇ। ਸ੍ਵਰਗ ਦੀ ਬਾਦਸ਼ਾਹੀ ਨੇੜ੍ਹੇ
ਵੇਖਦੇ ਰਹੋਗੇ। ਤਾਂ ਬੱਚਿਆਂ ਨੂੰ ਮੁੱਖ ਗੱਲ ਸਮਝਾਉਂਦੇ ਹਨ - ਬੁੱਧੀ ਵਿੱਚ ਇਹ ਯਾਦ ਰਹੇ ਕਿ ਅਸੀਂ
ਸਕੂਲ ਵਿੱਚ ਬੈਠੇ ਹਾਂ। ਸ਼ਿਵਬਾਬਾ ਇਸ ਰੱਥ ਵਿੱਚ ਸਵਾਰ ਹੋ ਆਏ ਹਨ ਸਾਨੂੰ ਪੜ੍ਹਾਉਣ। ਇਹ ਭਾਗੀਰਥ
ਹੈ। ਬਾਪ ਆਉਣਗੇ ਵੀ ਜਰੂਰ ਇੱਕ ਵਾਰੀ। ਭਾਗੀਰਥ ਦਾ ਨਾਮ ਕੀ ਹੈ ਇਹ ਕਿਸੇ ਨੂੰ ਪਤਾ ਨਹੀਂ।
ਇੱਥੇ ਤੁਸੀਂ ਬੱਚੇ ਬਾਪ
ਦੇ ਸਾਮ੍ਹਣੇ ਬੈਠਦੇ ਹੋ ਤਾਂ ਬੁੱਧੀ ਵਿੱਚ ਯਾਦ ਰਹੇ ਕਿ ਬਾਬਾ ਆਇਆ ਹੋਇਆ ਹੈ - ਸਾਨੂੰ ਸ੍ਰਿਸ਼ਟੀ
ਚੱਕਰ ਦਾ ਰਾਜ਼ ਦੱਸ ਰਹੇ ਹਨ। ਹੁਣ ਨਾਟਕ ਪੂਰਾ ਹੁੰਦਾ ਹੈ, ਹੁਣ ਸਾਨੂੰ ਜਾਣਾ ਹੈ। ਇਹ ਬੁੱਧੀ ਵਿੱਚ
ਰੱਖਣਾ ਕਿੰਨਾ ਸੌਖਾ ਹੈ ਪ੍ਰੰਤੂ ਇਹ ਵੀ ਯਾਦ ਕਰ ਨਹੀਂ ਸਕਦੇ। ਹੁਣ ਚੱਕਰ ਪੂਰਾ ਹੁੰਦਾ ਹੈ, ਹੁਣ
ਸਾਨੂੰ ਜਾਣਾ ਹੈ ਫਿਰ ਨਵੀਆਂ ਦੁਨੀਆਂ ਵਿੱਚ ਆਕੇ ਪਾਰਟ ਵਜਾਉਣਾ ਹੈ, ਫਿਰ ਸਾਡੇ ਬਾਦ ਫਲਾਣੇ -
ਫਲਾਣੇ ਆਉਣਗੇ। ਤੁਸੀਂ ਜਾਣਦੇ ਹੋ ਇਹ ਚੱਕਰ ਸਾਰਾ ਕਿਵ਼ੇਂ ਫਿਰਦਾ ਹੈ। ਦੁਨੀਆਂ ਵਾਧੇ ਨੂੰ ਕਿਵੇਂ
ਪਾਉਂਦੀ ਹੈ। ਨਵੀਂ ਤੋਂ ਪੁਰਾਣੀ ਫਿਰ ਪੁਰਾਣੀ ਤੋਂ ਨਵੀਂ ਹੁੰਦੀ ਹੈ। ਵਿਨਾਸ਼ ਦੇ ਲਈ ਤਿਆਰੀਆਂ ਵੀ
ਵੇਖ ਰਹੇ ਹੋ। ਨੈਚੁਰਲ ਕਲੈਮਟੀਜ਼ ਵੀ ਹੋਣੀ ਹੈ। ਇੰਨੇ ਬੰਬਜ ਬਣਾਕੇ ਰੱਖੇ ਹਨ ਤਾਂ ਕੰਮ ਵਿੱਚ ਤੇ
ਆਉਣੇ ਹਨ ਨਾ। ਬਾਂਬਜ ਨਾਲ ਹੀ ਇਨਾਂ ਕੰਮ ਹੋਵੇਗਾ ਜੋ ਮਨੁੱਖਾਂ ਦੀ ਲੜਾਈ ਦੀ ਲੋੜ ਨਹੀਂ ਰਹੇਗੀ।
ਲਸ਼ਕਰ ਨੂੰ ਤੇ ਫਿਰ ਛੱਡਦੇ ਜਾਣਗੇ। ਬੰਬਜ਼ ਸੁੱਟਦੇ ਜਾਣਗੇ। ਫਿਰ ਇੰਨੇ ਸਭ ਮਨੁੱਖ ਨੌਕਰੀ ਤੋਂ ਛੁੱਟ
ਜਾਣਗੇ ਤਾਂ ਭੁੱਖੇ ਮਰਣਗੇ ਨਾ। ਇਹ ਸਭ ਹੋਣ ਵਾਲਾ ਹੈ। ਫਿਰ ਸਿਪਾਹੀ ਆਦਿ ਕੀ ਕਰ ਬਣਨਗੇ। ਅਰਥ
ਕੁਵੇਕ ਹੁੰਦੀ ਰਹੇਗੀ, ਬੰਬਜ਼ ਡਿੱਗਦੇ ਰਹਿਣਗੇ। ਇੱਕ -ਦੂਜੇ ਨੂੰ ਮਾਰਦੇ ਰਹਿਣਗੇ। ਖੂਨੇ ਨਾਹਿਕ
ਖੇਲ੍ਹ ਤਾਂ ਹੋਣਾ ਹੈ ਨਾ। ਤਾਂ ਇੱਥੇ ਜਦੋਂ ਆਕੇ ਬੈਠਦੇ ਹੋ ਤਾਂ ਇਨ੍ਹਾਂ ਗੱਲਾਂ ਵਿੱਚ ਰਮਣ ਕਰਨਾ
ਚਾਹੀਦਾ ਹੈ। ਸ਼ਾਂਤੀਧਾਮ ਸੁੱਖਧਾਮ ਨੂੰ ਯਾਦ ਕਰਦੇ ਰਹੋ। ਦਿਲ ਤੋਂ ਪੁੱਛੋਂ ਸਾਨੂੰ ਕੀ ਯਾਦ ਪੈਂਦਾ
ਹੈ। ਜੇਕਰ ਬਾਪ ਦੀ ਯਾਦ ਨਹੀਂ ਤਾਂ ਜਰੂਰ ਬੁੱਧੀ ਕਿਤੇ ਭਟਕਦੀ ਹੈ। ਵਿਕਰਮ ਵੀ ਵਿਨਾਸ਼ ਨਹੀਂ ਹੋਣਗੇ,
ਪਦ ਵੀ ਘੱਟ ਹੋ ਜਾਵੇਗਾ। ਅੱਛਾ, ਬਾਪ ਦੀ ਯਾਦ ਨਹੀਂ ਠਹਿਰੀਦੀ ਤਾਂ ਚੱਕਰ ਦਾ ਸਿਮਰਨ ਕਰੋ ਤਾਂ ਵੀ
ਖੁਸ਼ੀ ਚੜ੍ਹੇ। ਪਰੰਤੂ ਸ਼੍ਰੀਮਤ ਤੇ ਨਹੀਂ ਚੱਲਦੇ, ਸਰਵਿਸ ਨਹੀਂ ਕਰਦੇ ਤਾਂ ਬਾਪਦਾਦਾ ਦੀ ਦਿਲ ਤੇ ਵੀ
ਨਹੀਂ ਚੜ੍ਹ ਸਕਦੇ। ਸਰਵਿਸ ਨਹੀਂ ਕਰਦੇ ਤਾਂ ਬਹੁਤਿਆਂ ਨੂੰ ਤੰਗ ਕਰਦੇ ਰਹਿੰਦੇ ਹਨ। ਕਈ ਤਾਂ
ਬਹੁਤਿਆਂ ਨੂੰ ਆਪ ਸਮਾਨ ਬਣਾਏ ਅਤੇ ਬਾਪ ਦੇ ਕੋਲ ਲੈ ਆਉਂਦੇ ਹਨ। ਤਾਂ ਬਾਬਾ ਵੇਖਕੇ ਖੁਸ਼ ਹੁੰਦੇ ਹਨ।
ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸਦਾ ਹਰਸ਼ਿਤ
ਰਹਿਣ ਦੇ ਲਈ ਸਦਾ ਪੜ੍ਹਾਈ ਅਤੇ ਪੜ੍ਹਾਉਣ ਵਾਲੇ ਬਾਪ ਦੀ ਯਾਦ ਰਹੇ। ਖਾਂਦੇ ਪੀਂਦੇ ਸਭ ਕੰਮ ਕਰਦੇ
ਪੜ੍ਹਾਈ ਤੇ ਪੂਰਾ ਧਿਆਨ ਦੇਣਾ ਹੈ।
2. ਬਾਪਦਾਦਾ ਦੇ ਦਿਲ ਤੇ
ਚੜ੍ਹਨ ਦੇ ਲਈ ਸ਼੍ਰੀਮਤ ਤੇ ਬਹੁਤਿਆਂ ਨੂੰ ਆਪ ਵਰਗਾ ਬਣਾਉਣ ਦੀ ਮਿਹਨਤ ਕਰਨੀ ਹੈ। ਕਿਸੇ ਨੂੰ ਵੀ
ਤੰਗ ਨਹੀ ਕਰਨਾ ਹੈ।
ਵਰਦਾਨ:-
ਅਸ਼ਰੀਰੀ ਪਨ ਦੇ ਇੰਜੇਕਸ਼ਨ ਦਵਾਰਾ ਮਨ ਨੂੰ ਕੰਟਰੋਲ ਕਰਨ ਵਾਲੇ ਇਕਾਗਰਚਿਤ ਭਵ।
ਜਿਵੇਂ ਅੱਜਕਲ ਜੇਕਰ ਕੋਈ
ਕੰਟਰੋਲ ਵਿੱਚ ਨਹੀਂ ਆਉਂਦਾ ਹੈ, ਬਹੁਤ ਤੰਗ ਕਰਦਾ ਹੈ, ਉਛਲਦਾ ਹੈ ਜਾਂ ਪਾਲਗ ਹੋ ਜਾਂਦਾ ਹੈ ਤਾਂ
ਉਹਨਾਂ ਨੂੰ ਇਵੇਂ ਦਾ ਇੰਜੇਕਸ਼ਨ ਲਗਾ ਦਿੰਦੇ ਹਨ ਜੋ ਉਹ ਸ਼ਾਂਤ ਹੋ ਜਾਏ। ਇਵੇਂ ਜੇਕਰ ਸੰਕਲਪ ਸ਼ਕਤੀ
ਤੁਹਾਡੇ ਕੰਟਰੋਲ ਵਿੱਚ ਨਹੀਂ ਆਉਂਦ। ਹੈ ਤਾਂ ਅਸ਼ਰੀਰੀਪਨ ਦਾ ਇੰਜੇਕਸ਼ਨ ਲਗਾ ਦਵੋ। ਫਿਰ ਸੰਕਲਪ ਸ਼ਕਤੀ
ਵਿਅਰਥ ਨਹੀਂ ਉਛਲੇਗੀ। ਸਹਿਜ ਇਕਾਗਰਚਿਤ ਹੋ ਜਾਣਗੇ। ਪਰ ਜੇਕਰ ਬੁੱਧੀ ਦੀ ਲਗਾਮ ਬਾਪ ਨੂੰ ਦੇਕੇ
ਫਿਰ ਲੈ ਲੈਂਦੇ ਹੋ ਤਾਂ ਮਨ ਵਿਅਰਥ ਦੀ ਮਿਹਨਤ ਵਿੱਚ ਪਾ ਦਿੰਦਾ ਹੈ। ਹੁਣ ਵਿਅਰਥ ਦੀ ਮਿਹਨਤ ਤੋਂ
ਛੁੱਟ ਜਾਓਗੇ।
ਸਲੋਗਨ:-
ਆਪਣੇ ਪੂਰਵਜ
ਸਵਰੂਪ ਨੂੰ ਸਮ੍ਰਿਤੀ ਵਿੱਚ ਰੱਖ ਸਰਵ ਆਤਮਾਵਾਂ ਤੇ ਰਹਿਮ ਕਰੋ।
ਅਵਿਅਕਤ ਇਸ਼ਾਰੇ - "ਕੰਮਬਾਇੰਡ
ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੇਈ ਬਣੋ"
ਜਿਵੇਂ ਸ਼ਰੀਰ ਅਤੇ ਆਤਮਾ
ਦੋਵੇਂ ਕੰਮਬਾਇੰਡ ਹੋਕੇ ਕਰਮ ਕਰ ਰਹੀ ਹੈ, ਇਵੇਂ ਕਰਮ ਅਤੇ ਯੋਗ ਦੋਵੇ ਕੰਮਬਾਇੰਡ ਹੋਣ। ਕਰਮ ਕਦੇ
ਯਾਦ ਨਾ ਭੂਲੇ ਅਤੇ ਯਾਦ ਵਿੱਚ ਰਹਿੰਦੇ ਕਰਮ ਨਾ ਭੁਲੇ ਕਿਉਂਕਿ ਤੁਹਾਡਾ ਟਾਈਟਲ ਹੀ ਹੈ ਕਰਮਯੋਗੀ।
ਕਰਮ ਕਰਦੇ ਯਾਦ ਵਿੱਚ ਰਹਿਣ ਵਾਲੇ ਸਦਾ ਨਿਆਰੇ ਅਤੇ ਪਿਆਰੇ ਹੋਣਗੇ, ਹਲਕੇ ਹੋਣਗੇ। ਨਾਲੇਜ਼ਫੁੱਲ ਦੇ
ਨਾਲ -ਨਾਲ ਪਾਵਰਫੁੱਲ ਸਟੇਜ ਤੇ ਰਹੋ। ਨਾਲੇਜ਼ਫੁੱਲ ਅਤੇ ਪਾਵਰਫੁੱਲ ਇਹ ਦੋਵੇਂ ਸਟੇਜ ਕੰਮਬਾਇੰਡ ਹੋਣ
ਉਦੋਂ ਸਥਾਪਨਾ ਦਾ ਕੰਮ ਤੀਵਰਗਤੀ ਨਾਲ ਹੋਵੇਗਾ।