25.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਬਾਪ
ਦੀ ਸ਼੍ਰੀਮਤ ਤੁਹਾਨੂੰ ਸਦਾ ਸੁੱਖੀ ਬਣਾਉਣ ਵਾਲੀ ਹੈ, ਇਸਲਈ ਦੇਹਧਾਰੀਆਂ ਦੀ ਮਤ ਛੱਡ ਇੱਕ ਬਾਪ ਦੀ
ਸ਼੍ਰੀਮਤ ਤੇ ਚੱਲੋ"
ਪ੍ਰਸ਼ਨ:-
ਕਿਹੜੇ ਬੱਚਿਆਂ
ਦੀ ਬੁੱਧੀ ਦਾ ਭਟਕਣਾ ਹਾਲੇ ਤੱਕ ਬੰਦ ਨਹੀਂ ਹੋਇਆ ਹੈ?
ਉੱਤਰ:-
ਜਿਨ੍ਹਾਂ ਨੇ
ਉੱਚ ਤੇ ਉੱਚ ਬਾਪ ਦੀ ਮਤ ਵਿੱਚ ਅਤੇ ਈਸ਼ਵਰੀ ਮਤ ਵਿੱਚ ਭਰੋਸਾ ਨਹੀਂ ਹੈ, ਉਹਨਾਂ ਦਾ ਭਟਕਣਾ ਹਾਲੇ
ਤੱਕ ਬੰਦ ਨਹੀਂ ਹੋਇਆ ਹੈ। ਬਾਪ ਵਿੱਚ ਪੂਰਾ ਨਿਸ਼ਚੇ ਨਾ ਹੋਣ ਦੇ ਕਾਰਨ ਦੋਵਾਂ ਪਾਸੇ ਪੈਰ ਰੱਖਦੇ ਹਨ।
ਭਗ਼ਤੀ, ਗੰਗਾ ਸਨਾਨ ਆਦਿ ਵੀ ਕਰਨਗੇ ਅਤੇ ਬਾਪ ਵੀ ਮਤ ਤੇ ਵੀ ਚੱਲਣਗੇ। ਅਜਿਹੇ ਬੱਚਿਆਂ ਦਾ ਕੀ ਹਾਲ
ਹੋਵੇਗਾ! ਸ਼੍ਰੀਮਤ ਤੇ ਪੂਰਾ ਨਹੀਂ ਚੱਲਦੇ ਇਸਲਈ ਧੱਕੇ ਖਾਂਦੇ ਹਨ।
ਗੀਤ:-
ਇਸ ਪਾਪ ਕੀ
ਦੁਨੀਆ ਸੇ...
ਓਮ ਸ਼ਾਂਤੀ
ਬੱਚਿਆਂ ਨੇ ਇਹ ਭਗਤਾਂ ਦਾ ਗੀਤ ਸੁਣਿਆ। ਹੁਣ ਤੁਸੀਂ ਇੰਵੇਂ ਨਹੀਂ ਕਹਿੰਦੇ ਹੋ। ਤੁਸੀਂ ਜਾਣਦੇ ਹੋ
ਸਾਨੂੰ ਉੱਚ ਤੋਂ ਉੱਚ ਬਾਪ ਮਿਲਿਆ ਹੈ, ਉਹ ਇੱਕ ਹੀ ਉੱਚ ਤੋਂ ਉੱਚ ਹੈ। ਬਾਕੀ ਜੋ ਵੀ ਇਸ ਸਮੇਂ ਦੇ
ਮਨੁੱਖ ਮਾਤਰ ਹਨ, ਸਭ ਨੀਚ ਤੋਂ ਨੀਚ ਹਨ। ਉੱਚ ਤੋਂ ਉੱਚ ਮਨੁੱਖ ਵੀ ਭਾਰਤ ਵਿਚ ਇਹ ਦੇਵੀ - ਦੇਵਤਾ
ਹੀ ਸਨ। ਉਨ੍ਹਾਂ ਦੀ ਹੀ ਮਹਿਮਾ ਹੈ - ਸਰਵਗੁਣ ਸੰਪੰਨ… ਹੁਣ ਮਨੁੱਖਾਂ ਨੂੰ ਇਹ ਪਤਾ ਨਹੀਂ ਹੈ ਕਿ
ਇਨ੍ਹਾਂ ਦੇਵਤਿਆਂ ਨੂੰ ਇਨਾਂ ਉੱਚਾ ਕਿਸਨੇ ਬਣਾਇਆ। ਹੁਣ ਤਾਂ ਬਿਲਕੁਲ ਹੀ ਪਤਿਤ ਹੋਏ ਪਏ ਹਨ। ਬਾਪ
ਹੈ ਉੱਚ ਤੋਂ ਉੱਚ ਸਾਧੂ ਸੰਤ ਆਦਿ ਸਭ ਉਨ੍ਹਾਂ ਦੀ ਸਾਧਨਾ ਕਰਦੇ ਹਨ। ਅਜਿਹੇ ਸਾਧੂਆਂ ਪਿੱਛੇ ਮਨੁੱਖ
ਅੱਧਾਕਲਪ ਭਟਕੇ ਹਨ। ਹੁਣ ਤੁਸੀਂ ਜਾਣਦੇ ਹੋ ਬਾਪ ਆਇਆ ਹੋਇਆ ਹੈ, ਅਸੀਂ ਬਾਪ ਦੇ ਕੋਲ ਜਾਂਦੇ ਹਾਂ।
ਉਹ ਸਾਨੂੰ ਸ਼੍ਰੀਮਤ ਦੇਕੇ ਸ੍ਰੇਸ਼ਠ ਤੇ ਸ੍ਰੇਸ਼ਠ ਸਦਾ ਸੁੱਖੀ ਬਣਾਉਂਦੇ ਹਨ। ਰਾਵਣ ਦੀ ਮਤ ਤੇ ਤੁਸੀਂ
ਕਿੰਨੇ ਤੁੱਛ ਬੁੱਧੀ ਬਣੇ ਹੋ। ਹੁਣ ਤੁਸੀਂ ਹੋਰ ਕਿਸੇ ਦੀ ਮਤ ਤੇ ਨਾ ਚੱਲੋ। ਮੈਨੂੰ ਪਤਿਤ ਪਾਵਨ
ਬਾਪ ਨੂੰ ਬੁਲਾਇਆ ਹੈ ਫਿਰ ਵੀ ਡੁਬਾਉਣ ਵਾਲਿਆਂ ਦੇ ਪਿੱਛੇ ਕਿਓੰ ਪਏ ਹੋਏ ਹੋ! ਇੱਕ ਦੀ ਮੱਤ ਨੂੰ
ਛੱਡ ਅਨੇਕਾਂ ਦੇ ਪਿੱਛੇ ਧੱਕੇ ਕਿਓੰ ਖਾਂਦੇ ਰਹਿੰਦੇ ਹੋ? ਕਈ ਬੱਚੇ ਗਿਆਨ ਵੀ ਸੁਣਦੇ ਰਹਿਣਗੇ ਫਿਰ
ਜਾਕੇ ਗੰਗਾ ਸ਼ਨਾਨ ਕਰਣਗੇ, ਗੁਰੂਆਂ ਦੇ ਕੋਲ ਵੀ ਜਾਣਗੇ...। ਬਾਪ ਕਹਿੰਦੇ ਹਨ ਉਹ ਗੰਗਾ ਤਾਂ ਕੋਈ
ਪਤਿਤ ਪਾਵਨੀ ਹੈ ਨਹੀਂ। ਫਿਰ ਵੀ ਤੁਸੀਂ ਮਨੁੱਖਾਂ ਦੀ ਮਤ ਤੇ ਚਲ ਸ਼ਨਾਨ ਆਦਿ ਕਰੋਗੇ ਤਾਂ ਬਾਪ
ਕਹਿਣਗੇ - ਮੇਰੀ ਉੱਚ ਤੇ ਉੱਚ ਬਾਪ ਦੀ ਮਤ ਤੇ ਵੀ ਭਰੋਸਾ ਨਹੀਂ ਹੈ। ਇੱਕ ਪਾਸੇ ਹੈ ਈਸ਼ਵਰੀਏ ਮਤ,
ਦੂਜੇ ਪਾਸੇ ਹੈ ਆਸੁਰੀ ਮਤ। ਉਨ੍ਹਾਂ ਦਾ ਹਾਲ ਕੀ ਹੋਵੇਗਾ। ਦੋਵੇਂ ਪਾਸੇ ਪੈਰ ਰੱਖਿਆ ਤਾਂ ਚੀਰ
ਪੈਣਗੇ। ਬਾਪ ਵਿੱਚ ਵੀ ਪੂਰਾ ਨਿਸ਼ਚੇ ਨਹੀ ਰੱਖਦੇ ਹਨ। ਕਹਿੰਦੇ ਵੀ ਹਨ ਬਾਬਾ ਅਸੀਂ ਤੁਹਾਡੇ ਹਾਂ।
ਤੁਹਾਡੀ ਸ਼੍ਰੀਮਤ ਤੇ ਅਸੀਂ ਸ੍ਰੇਸ਼ਠ ਬਣਾਂਗੇ। ਸਾਨੂੰ ਉੱਚ ਤੇ ਉੱਚ ਬਾਪ ਦੀ ਮਤ ਤੇ ਆਪਣੇ ਕਦਮ ਰੱਖਣੇ
ਹਨ। ਸ਼ਾਂਤੀਧਾਮ, ਸੁੱਖਧਾਮ ਦਾ ਮਾਲਿਕ ਤੇ ਬਾਪ ਹੀ ਬਣਾਉਣਗੇ। ਫਿਰ ਬਾਪ ਕਹਿੰਦੇ ਹਨ- ਜਿਸਦੇ ਸ਼ਰੀਰ
ਵਿੱਚ ਮੈਂ ਪ੍ਰਵੇਸ਼ ਕੀਤਾ ਉਸਨੇ ਤੇ 12 ਗੁਰੂ ਕੀਤੇ, ਫਿਰ ਵੀ ਤਮੋਪ੍ਰਧਾਨ ਹੀ ਬਣਿਆ ਹੈ, ਫਾਇਦਾ
ਕੁਝ ਹੋਇਆ ਨਹੀਂ। ਬਾਪ ਹੁਣ ਮਿਲਿਆ ਹੈ ਤਾਂ ਸਭਨੂੰ ਛੱਡ ਦਿੱਤਾ। ਉੱਚ ਤੋਂ ਉੱਚ ਬਾਪ ਮਿਲਿਆ, ਬਾਪ
ਨੇ ਕਿਹਾ - ਹੀਅਰ ਨੋ ਈਵਲ, ਸੀ ਨੋ ਈਵਲ... ਪਰੰਤੂ ਮਨੁੱਖ ਹਨ ਬਿਲਕੁਲ ਪਤਿਤ ਤਮੋਪ੍ਰਧਾਨ ਬੁੱਧੀ।
ਇੱਥੇ ਵੀ ਬਹੁਤ ਹਨ, ਸ਼੍ਰੀਮਤ ਤੇ ਚੱਲ ਨਹੀਂ ਸਕਦੇ। ਤਾਕਤ ਨਹੀਂ ਹੈ। ਮਾਇਆ ਧੱਕੇ ਖਵਾਉਂਦੀ ਰਹਿੰਦੀ
ਹੈ ਕਿਉਂਕਿ ਰਾਵਣ ਹੈ ਦੁਸ਼ਮਣ, ਰਾਮ ਹੈ ਮਿੱਤਰ। ਕੋਈ ਰਾਮ ਕਹਿੰਦੇ, ਕੋਈ ਸ਼ਿਵ ਕਹਿੰਦੇ। ਅਸੁਲ ਨਾਮ
ਹੈ ਸ਼ਿਵਬਾਬਾ। ਮੈਂ ਪੁਨਰਜਨਮ ਵਿੱਚ ਨਹੀਂ ਆਉਂਦਾ ਹਾਂ। ਮੇਰਾ ਡਰਾਮੇ ਵਿੱਚ ਨਾਮ ਸ਼ਿਵ ਹੀ ਰੱਖਿਆ
ਹੋਇਆ ਹੈ। ਇੱਕ ਚੀਜ਼ ਦੇ 10 ਨਾਮ ਰੱਖਣ ਨਾਲ ਮਨੁੱਖ ਮੁੰਝੇ ਹੋਏ ਹਨ, ਜਿਸਨੇ ਜੋ ਆਇਆ ਨਾਮ ਰੱਖ
ਦਿੱਤਾ। ਅਸਲ ਮੇਰਾ ਨਾਮ ਸ਼ਿਵ ਹੈ। ਮੈਂ ਇਸ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਹਾਂ। ਮੈਂ ਕੋਈ
ਸ਼੍ਰੀਕ੍ਰਿਸ਼ਨ ਆਦਿ ਵਿੱਚ ਨਹੀਂ ਆਉਂਦਾ ਹਾਂ। ਉਹ ਸਮਝਦੇ ਹਨ ਵਿਸ਼ਨੂੰ ਤੇ ਸੂਖਸ਼ਮ ਵਤਨ ਵਿੱਚ ਰਹਿਣ
ਵਾਲਾ ਹੈ। ਅਸਲ ਵਿੱਚ ਉਹ ਹੈ ਯੁਗਲ ਰੂਪ, ਪ੍ਰਵ੍ਰਿਤੀ ਮਾਰਗ ਦਾ। ਬਾਕੀ ਚਾਰ ਬਾਹਵਾਂ ਕੋਈ ਹੁੰਦੀਆਂ
ਨਹੀਂ ਹਨ। ਚਾਰ ਬਾਹਵਾਂ ਮਤਲਬ ਪ੍ਰਵ੍ਰਿਤੀ ਮਾਰਗ, ਦੋ ਬਾਹਵਾਂ ਹਨ ਨਵ੍ਰਿਤੀ ਮਾਰਗ। ਬਾਪ ਨੇ
ਪ੍ਰਵ੍ਰਿਤੀ ਮਾਰਗ ਦਾ ਧਰਮ ਸਥਾਪਨ ਕੀਤਾ ਹੈ। ਸੰਨਿਆਸੀ ਨਵ੍ਰਿਤੀ ਮਾਰਗ ਦੇ ਹਨ। ਪ੍ਰਵ੍ਰਿਤੀ ਮਾਰਗ
ਵਾਲੇ ਹੀ ਫਿਰ ਪਾਵਨ ਤੋਂ ਪਤਿਤ ਬਣਦੇ ਹਨ ਇਸਲਈ ਸ੍ਰਿਸ਼ਟੀ ਨੂੰ ਥਮਾਉਣ ਦੇ ਲਈ ਸੰਨਿਆਸੀਆਂ ਦਾ ਪਾਰਟ
ਹੈ ਪਵਿੱਤਰ ਬਣਨ ਦਾ। ਉਹ ਵੀ ਲੱਖਾਂ - ਕਰੋੜਾਂ ਹਨ। ਮੇਲਾ ਜਦੋਂ ਲਗਦਾ ਹੈ ਤਾਂ ਬਹੁਤ ਆਉਂਦੇ ਹਨ,
ਉਹ ਖਾਣਾ ਪਕਾਉਂਦੇ ਨਹੀਂ ਹਨ। ਗ੍ਰਹਿਸਤੀਆਂ ਦੀ ਪਾਲਣਾ ਤੇ ਚਲਦੇ ਹਨ। ਕਰਮ ਸੰਨਿਆਸ ਕੀਤਾ ਫ਼ਿਰ
ਭੋਜਨ ਕਿਥੋਂ ਖਾਣ। ਤਾਂ ਗ੍ਰਹਿਸਤੀਆਂ ਤੋਂ ਖਾਂਦੇ ਹਨ। ਗ੍ਰਹਿਸਤ ਲੋਕੀ ਸਮਝਦੇ ਹਨ - ਇਹ ਵੀ ਸਾਡਾ
ਦਾਨ ਹੋਇਆ। ਇਹ ਵੀ ਪੂਜਾਰੀ ਪਤਿਤ ਸੀ, ਫਿਰ ਹੁਣ ਸ਼੍ਰੀਮਤ ਤੇ ਚਲਕੇ ਪਾਵਨ ਬਣ ਰਹੇ ਹਨ। ਬਾਪ ਤੋਂ
ਵਰਸਾ ਲੈਣ ਦਾ ਪੁਰਾਸ਼ਰਥ ਕਰ ਰਹੇ ਹਨ, ਤਾਂ ਕਹਿੰਦੇ ਹਨ ਫਾਲੋ ਫਾਦਰ। ਮਾਇਆ ਹਰ ਗੱਲ ਵਿੱਚ ਪਛਾੜਦੀ
ਹੈ। ਦੇਹ - ਅਭਿਮਾਨ ਕਾਰਨ ਹੀ ਮਨੁੱਖ ਗਫ਼ਲਤ ਕਰਦੇ ਹਨ। ਭਾਵੇਂ ਗਰੀਬ ਹੋਣ ਜਾਂ ਸ਼ਾਹੂਕਾਰ ਹੋਣ ਪਰੰਤੂ
ਦੇਹ - ਅਭਿਮਾਨ ਜਦੋਂ ਟੁੱਟੇ ਨਾ। ਦੇਹ - ਅਭਿਮਾਨ ਟੁਟਣਾ ਹੀ ਬੜੀ ਮਿਹਨਤ ਹੈ। ਬਾਪ ਕਹਿੰਦੇ ਹਨ
ਤੁਸੀਂ ਆਪਣੇ ਨੂੰ ਆਤਮਾ ਸਮਝ ਦੇਹ ਨਾਲ ਪਾਰਟ ਵਜਾਓ। ਤੁਸੀਂ ਦੇਹ - ਅਭਿਮਾਨ ਵਿੱਚ ਕਿਓੰ ਆਉਂਦੇ
ਹੋ! ਡਰਾਮੇ ਮੁਤਾਬਿਕ ਦੇਹ - ਅਭਿਮਾਨ ਵਿੱਚ ਵੀ ਆਉਣਾ ਹੀ ਹੈ। ਇਸ ਵਕਤ ਤੇ ਪੱਕੇ ਦੇਹ - ਅਭਿਮਾਨੀ
ਬਣ ਪਏ ਹੋ। ਬਾਪ ਕਹਿੰਦੇ ਹਨ ਤੁਸੀਂ ਤੇ ਆਤਮਾ ਹੋ। ਆਤਮਾ ਹੀ ਸਭ ਕੁਝ ਕਰਦੀ ਹੈ। ਆਤਮਾ ਸ਼ਰੀਰ ਨਾਲੋਂ
ਵੱਖ ਹੋ ਜਾਵੇ ਫ਼ਿਰ ਸ਼ਰੀਰ ਨੂੰ ਕੱਟੋ ਕੁਝ ਨਿਕਲੇਗਾ? ਨਹੀਂ, ਆਤਮਾ ਤੇ ਕਹਿੰਦੀ ਹੈ - ਮੇਰੇ ਸ਼ਰੀਰ
ਨੂੰ ਦੁੱਖ ਨਾ ਦਵੋ। ਆਤਮਾ ਅਵਿਨਾਸ਼ੀ ਹੈ, ਸ਼ਰੀਰ ਵਿਨਾਸ਼ੀ ਹੈ। ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ
ਨੂੰ ਯਾਦ ਕਰੋ। ਦੇਹ - ਅਭਿਮਾਨ ਛੱਡੋ।
ਤੁਸੀਂ ਬੱਚੇ ਜਿਨਾਂ ਦੇਹੀ
- ਅਭਿਮਾਨੀ ਬਣੋਗੇ ਉਨ੍ਹਾਂ ਤੰਦਰੁਸਤ ਅਤੇ ਨਿਰੋਗੀ ਬਣਦੇ ਜਾਵੋਗੇ। ਇਸ ਯੋਗਬਲ ਨਾਲ ਹੀ ਤੁਸੀਂ 21
ਜਨਮ ਨਿਰੋਗੀ ਬਣੋਗੇ। ਜਿਨਾਂ ਬਣੋਗੇ ਉਨਾਂ ਪਦ ਵੀ ਉਂਚ ਮਿਲੇਗਾ। ਸਜ਼ਾਵਾਂ ਤੋਂ ਬਚੋਗੇ। ਨਹੀਂ ਤੇ
ਸਜ਼ਾਵਾਂ ਬਹੁਤ ਖਾਣੀਆਂ ਪੈਣਗੀਆਂ। ਤਾਂ ਕਿੰਨਾ ਦੇਹੀ - ਅਭਿਮਾਨੀ ਬਣਨਾ ਹੈ। ਕਈਆਂ ਦੀ ਤਕਦੀਰ ਵਿੱਚ
ਇਹ ਗਿਆਨ ਹੈ ਨਹੀਂ। ਜਦੋਂ ਤੱਕ ਤੁਹਾਡੇ ਕੁਲ ਵਿੱਚ ਨਾ ਆਉਣ ਮਤਲਬ ਬ੍ਰਹਮਾ ਮੁਖਵੰਸ਼ਾਵਲੀ ਨਾ ਬਣਨ
ਤਾਂ ਬ੍ਰਾਹਮਣ ਬਣੇ ਬਗੈਰ ਦੇਵਤਾ ਕਿਵ਼ੇਂ ਬਣਨਗੇ। ਭਾਵੇਂ ਆਉਂਦੇ ਬਹੁਤ ਹਨ, ਬਾਬਾ - ਬਾਬਾ ਲਿਖਦੇ
ਅਤੇ ਕਹਿੰਦੇ ਵੀ ਹਨ ਪ੍ਰੰਤੂ ਸਿਰ੍ਫ ਕਹਿਣ ਮਾਤਰ। ਇੱਕ - ਦੋ ਚਿੱਠੀ ਲਿਖੀ ਫਿਰ ਗੁੰਮ। ਉਹ ਵੀ
ਸਤਿਯੁਗ ਵਿੱਚ ਆਉਣਗੇ ਲੇਕਿਨ ਪ੍ਰਜਾ ਵਿੱਚ। ਪ੍ਰਜਾ ਤੇ ਬਹੁਤ ਬਣਦੀ ਹੈ ਨਾ। ਅੱਗੇ ਚੱਲ ਜਦੋਂ ਬਹੁਤ
ਦੁੱਖ ਹੋਵੇਗਾ ਤਾਂ ਬਹੁਤ ਭੱਜਣਗੇ। ਆਵਾਜ਼ ਹੋਵੇਗਾ - ਭਗਵਾਨ ਆਇਆ ਹੈ। ਤੁਹਾਡੇ ਵੀ ਬਹੁਤ ਸੈਂਟਰ
ਖੁਲ੍ਹ ਜਾਣਗੇ। ਤੁਸੀਂ ਬੱਚਿਆਂ ਦੀ ਕਮੀ ਹੈ, ਦੇਹੀ ਅਭਿਮਾਨੀ ਬਣਦੇ ਨਹੀਂ ਹੋ। ਹਾਲੇ ਬਹੁਤ ਦੇਹ -
ਅਭਿਮਾਨ ਹੈ। ਅੰਤ ਵਿੱਚ ਕੁਝ ਵੀ ਦੇਹ - ਅਭਿਮਾਨ ਹੋਵੇਗਾ ਤਾਂ ਪਦ ਵੀ ਘੱਟ ਹੋ ਜਾਵੇਗਾ। ਫਿਰ ਆਕੇ
ਦਾਸ - ਦਾਸੀਆਂ ਬਣਨਗੇ। ਦਾਸ - ਦਾਸੀਆਂ ਵੀ ਨੰਬਰਵਾਰ ਢੇਰ ਹੁੰਦੀਆਂ ਹਨ। ਰਾਜਿਆਂ ਨੂੰ ਦਾਸੀਆਂ
ਦਹੇਜ਼ ਵਿੱਚ ਮਿਲਦੀਆਂ ਹਨ, ਸ਼ਾਹੂਕਾਰਾਂ ਨੂੰ ਨਹੀਂ ਮਿਲਦੀਆਂ। ਬੱਚਿਆਂ ਨੇ ਵੇਖਿਆ ਹੈ ਰਾਧੇ ਕਿੰਨੀਆਂ
ਦਾਸੀਆਂ ਦਹੇਜ਼ ਵਿੱਚ ਲੈ ਜਾਂਦੀ ਹੈ। ਅੱਗੇ ਚੱਲ ਤੁਹਾਨੂੰ ਬਹੁਤ ਸਾਕਸ਼ਾਤਕਾਰ ਹੋਣਗੇ। ਹਲਕੀ ਦਾਸੀ
ਬਣਨ ਤੋਂ ਸ਼ਾਹੂਕਾਰ ਪ੍ਰਜਾ ਬਣਨਾ ਵਧੀਆ ਹੈ। ਦਾਸੀ ਅੱਖਰ ਖ਼ਰਾਬ ਹੈ। ਪ੍ਰਜਾ ਵਿੱਚ ਸ਼ਾਹੂਕਾਰ ਬਣਨਾ
ਫਿਰ ਵੀ ਚੰਗਾ ਹੈ। ਬਾਪ ਦਾ ਬਣਨ ਨਾਲ ਮਾਇਆ ਹੋਰ ਵੀ ਖ਼ਾਤਰੀ ਕਰਦੀ ਹੈ। ਰੁਸਤਮ ਤੋਂ ਰੁਸਤਮ ਹੋਕੇ
ਲੜ੍ਹਦੀ ਹੈ। ਦੇਹ - ਅਭਿਮਾਨ ਆ ਜਾਂਦਾ ਹੈ। ਸ਼ਿਵਬਾਬਾ ਤੋਂ ਵੀ ਮੂੰਹ ਫੇਰ ਲੈਂਦੇ ਹਨ। ਬਾਬਾ ਨੂੰ
ਯਾਦ ਕਰਨਾ ਹੀ ਛੱਡ ਦਿੰਦੇ ਹਨ। ਅਰੇ ਖਾਣ ਦੀ ਫੁਰਸਤ ਹੈ ਅਤੇ ਅਜਿਹਾ ਬਾਬਾ ਜੋ ਵਿਸ਼ਵ ਦਾ ਮਾਲਿਕ
ਬਣਾਉਂਦੇ ਹਨ ਉਨ੍ਹਾਂਨੂੰ ਯਾਦ ਕਰਨ ਦੀ ਫੁਰਸਤ ਨਹੀਂ। ਚੰਗੇ -ਚੰਗੇ ਬੱਚੇ ਸ਼ਿਵਬਾਬਾ ਨੂੰ ਭੁੱਲ ਦੇਹ
- ਅਭਿਮਾਨ ਵਿੱਚ ਆ ਜਾਂਦੇ ਹਨ। ਨਹੀਂ ਤੇ ਅਜਿਹਾ ਬਾਪ ਜੋ ਜੀਆਦਾਨ ਦਿੰਦੇ ਹਨ, ਉਨ੍ਹਾਂਨੂੰ ਯਾਦ
ਕਰਕੇ ਪੱਤਰ ਤੇ ਲਿਖਣ। ਪਰੰਤੂ ਇੱਥੇ ਗੱਲ ਨਾ ਪੁੱਛੋ। ਮਾਇਆ ਇੱਕਦਮ ਨੱਕ ਤੋਂ ਫੜ ਉਡਾ ਦਿੰਦੀ ਹੈ।
ਕਦਮ - ਕਦਮ ਸ਼੍ਰੀਮਤ ਤੇ ਚੱਲਣ ਤਾਂ ਕਦਮ ਵਿੱਚ ਪਦਮ ਹਨ। ਤੁਸੀਂ ਅਣਗਿਣਤ ਧਨਵਾਨ ਬਣਦੇ ਹੋ। ਉੱਥੇ
ਗਿਣਤੀ ਹੁੰਦੀ ਨਹੀਂ। ਧਨ - ਦੌਲਤ, ਖੇਤੀ - ਬਾੜੀ ਸਭ ਮਿਲਦਾ ਹੈ। ਉੱਥੇ ਤਾਂਬਾ, ਲੋਹਾ, ਪਿੱਤਲ ਆਦਿ
ਹੁੰਦਾ ਨਹੀਂ। ਸੋਨੇ ਦੇ ਹੀ ਸਿੱਕੇ ਹੁੰਦੇ ਹਨ। ਮਕਾਨ ਹੀ ਸੋਨੇ ਦੇ ਬਣਾਉਂਦੇ ਹਨ ਤਾਂ ਕੀ ਨਹੀਂ
ਹੋਵੇਗਾ। ਇੱਥੇ ਤਾਂ ਹੈ ਭ੍ਰਿਸ਼ਟਾਚਾਰੀ ਰਾਜ, ਜਿਵੇਂ ਰਾਜਾ - ਰਾਣੀ ਤਿਵੇਂ ਪ੍ਰਜਾ। ਸਤਿਯੁਗ ਵਿੱਚ
ਜਿਵੇਂ ਰਾਜਾ - ਰਾਣੀ ਤਿਵੇਂ ਪ੍ਰਜਾ ਸਭ ਸ੍ਰੇਸ਼ਠਾਚਾਰੀ ਹੁੰਦੇ ਹਨ। ਪ੍ਰੰਤੂ ਮਨੁੱਖਾਂ ਦੀ ਬੁੱਧੀ
ਵਿੱਚ ਬੈਠਦਾ ਥੋੜ੍ਹੀ ਨਾ ਹੈ। ਤਮੋਪ੍ਰਧਾਨ ਹਨ। ਬਾਪ ਸਮਝਾਉਂਦੇ ਹਨ - ਤੁਸੀਂ ਵੀ ਅਜਿਹੇ ਹੀ ਸੀ।
ਇਹ ਵੀ ਅਜਿਹਾ ਸੀ। ਹੁਣ ਮੈਂ ਆਕੇ ਦੇਵਤਾ ਬਣਾਉਂਦਾ ਹਾਂ, ਤਾਂ ਵੀ ਬਣਦੇ ਨਹੀਂ। ਆਪਸ ਵਿੱਚ ਲੜ੍ਹਦੇ
- ਝਗੜ੍ਹਦੇ ਰਹਿੰਦੇ ਹਨ। ਮੈਂ ਬਹੁਤ ਚੰਗਾ ਹਾਂ, ਅਜਿਹਾ ਹਾਂ…। ਇਹ ਕੋਈ ਸਮਝਦੇ ਥੋੜ੍ਹੀ ਨਾ ਹਨ ਕਿ
ਅਸੀਂ ਦੋਜ਼ਖ ਵਿੱਚ ਪਏ ਹੋਏ ਹਾਂ। ਅਸੀਂ ਰੌਰਵ ਨਰਕ ਵਿੱਚ ਪਏ ਹਾਂ। ਇਹ ਵੀ ਤੁਸੀਂ ਬੱਚੇ ਜਾਣਦੇ ਹੋ
ਨੰਬਰਵਾਰ ਪੁਰਾਸ਼ਰਥ ਅਨੁਸਾਰ। ਮਨੁੱਖ ਬਿਲਕੁਲ ਨਰਕ ਵਿੱਚ ਪਏ ਹਨ - ਰਾਤ - ਦਿਨ ਚਿੰਤਾਵਾਂ ਵਿੱਚ ਪਏ
ਰਹਿੰਦੇ ਹਨ। ਗਿਆਨ ਮਾਰਗ ਵਿੱਚ ਜੋ ਆਪ ਸਮਾਨ ਬਣਾਉਣ ਦੀ ਸੇਵਾ ਨਹੀਂ ਕਰ ਸਕਦੇ ਹਨ, ਤੇਰੇ -ਮੇਰੇ
ਦੀਆਂ ਚਿੰਤਾਵਾਂ ਵਿੱਚ ਰਹਿੰਦੇ ਹਨ ਉਹ ਬੀਮਾਰ ਰੋਗੀ ਹਨ। ਬਾਪ ਤੋਂ ਸਿਵਾਏ ਕਿਸੇ ਹੋਰ ਨੂੰ ਯਾਦ
ਕੀਤਾ ਤੇ ਵਿਭਚਾਰੀ ਹੋਏ ਨਾ। ਬਾਪ ਕਹਿੰਦੇ ਹਨ ਕਿਸੇ ਦੀ ਨਾ ਸੁਣੋ, ਸਿਰ੍ਫ ਮੇਰੀ ਸੁਣੋ। ਮੈਨੂੰ
ਯਾਦ ਕਰੋ। ਦੇਵਤਾਵਾਂ ਨੂੰ ਯਾਦ ਕਰੋ ਤਾਂ ਵੀ ਬੇਹਤਰ ਹੈ, ਮਨੁੱਖਾਂ ਨੂੰ ਯਾਦ ਕਰਨ ਦਾ ਕੋਈ ਫ਼ਾਇਦਾ
ਨਹੀਂ। ਇੱਥੇ ਤੇ ਬਾਪ ਕਹਿੰਦੇ ਹਨ ਤੁਸੀਂ ਸਿਰ ਵੀ ਕਿਓੰ ਝੁਕਾਉਂਦੇ ਹੋ! ਤੁਸੀਂ ਇਸ ਬਾਬਾ ਦੇ ਕੋਲ
ਵੀ ਜਦੋਂ ਆਉਂਦੇ ਹੋ ਤਾਂ ਸ਼ਿਵਬਾਬਾ ਨੂੰ ਯਾਦ ਕਰਕੇ ਆਵੋ। ਸ਼ਿਵਬਾਬਾ ਨੂੰ ਯਾਦ ਨਹੀਂ ਕਰਦੇ ਹੋ ਤਾਂ
ਗੋਇਆ ਪਾਪ ਕਰਦੇ ਹੋ। ਬਾਬਾ ਕਹਿੰਦੇ ਹਨ - ਪਹਿਲਾਂ ਤਾਂ ਪਵਿੱਤਰ ਬਣਨ ਦੀ ਪ੍ਰਤਿੱਗਿਆ ਕਰੋ।
ਸ਼ਿਵਬਾਬਾ ਨੂੰ ਯਾਦ ਕਰੋ। ਬਹੁਤ ਪਰਹੇਜ਼ ਹੈ। ਬਹੁਤ ਮੁਸ਼ਕਿਲ ਕੋਈ ਸਮਝਦੇ ਹਨ। ਇੰਨੀ ਬੁੱਧੀ ਨਹੀਂ
ਹੈ। ਬਾਪ ਨਾਲ ਕਿਵੇਂ ਚਲਣਾ ਹੈ, ਇਸ ਵਿੱਚ ਤੇ ਬਹੁਤ ਮਿਹਨਤ ਚਾਹੀਦੀ ਹੈ। ਮਾਲਾ ਦਾ ਦਾਨਾ ਬਣਨਾ
ਕੋਈ ਮਾਸੀ ਦਾ ਘਰ ਥੋੜ੍ਹੀ ਹੀ ਹੈ। ਮੁੱਖ ਹੈ ਬਾਪ ਨੂੰ ਯਾਦ ਕਰਨਾ। ਤੁਸੀਂ ਬਾਪ ਨੂੰ ਯਾਦ ਨਹੀਂ ਕਰ
ਸਕਦੇ ਹੋ। ਬਾਪ ਦੀ ਸਰਵਿਸ, ਬਾਪ ਦੀ ਯਾਦ ਕਿੰਨੀ ਚਾਹੀਦੀ ਹੈ। ਬਾਬਾ ਰੋਜ਼ ਕਹਿੰਦੇ ਹਨ ਪੋਤਾਮੇਲ
ਨਿਕਾਲੋ। ਜਿਨ੍ਹਾਂ ਬੱਚਿਆਂ ਨੂੰ ਆਪਣਾ ਕਲਿਆਣ ਕਰਨ ਦਾ ਖ਼ਿਆਲ ਰਹਿੰਦਾ ਹੈ - ਉਹ ਹਰ ਤਰ੍ਹਾਂ ਨਾਲ
ਪੂਰਾ - ਪੂਰਾ ਪਰਹੇਜ਼ ਕਰਦੇ ਰਹਿਣਗੇ। ਉਨ੍ਹਾਂ ਦਾ ਖਾਣ - ਪੀਣ ਬੜਾ ਸਾਤਵਿਕ ਹੋਵੇਗਾ।
ਬਾਬਾ ਬੱਚਿਆਂ ਦੇ ਕਲਿਆਣ
ਦੇ ਲਈ ਕਿੰਨਾ ਸਮਝਾਉਂਦੇ ਹਨ। ਸਭ ਪ੍ਰਕਾਰ ਦੀ ਪਰਹੇਜ਼ ਚਾਹੀਦੀ ਹੈ। ਜਾਂਚ ਕਰਨੀ ਚਾਹੀਦੀ ਹੈ - ਸਾਡਾ
ਖਾਣਾ - ਪੀਣਾ ਅਜਿਹਾ ਤੇ ਨਹੀਂ ? ਲੋਭੀ ਤਾਂ ਨਹੀਂ ਹਾਂ? ਜਦੋਂ ਤੱਕ ਕਰਮਾਤੀਤ ਅਵਸਥਾ ਨਹੀਂ ਹੋਈ
ਹੈ ਤਾਂ ਮਾਇਆ ਉਲਟਾ - ਸੁਲਟਾ ਕੰਮ ਕਰਵਾਉਂਦੀ ਰਹੇਗੀ। ਉਸ ਵਿੱਚ ਟਾਈਮ ਪਿਆ ਹੈ, ਫਿਰ ਪਤਾ ਚੱਲੇਗਾ
- ਹੁਣ ਤੇ ਵਿਨਾਸ਼ ਸਾਮ੍ਹਣੇ ਹੈ। ਅੱਗ ਫੈਲੀ ਹੋਈ ਹੈ। ਤੁਸੀਂ ਵੇਖੋਗੇ ਕਿਵ਼ੇਂ ਬਾਂਬਜ਼ ਡਿੱਗਦੇ ਹਨ।
ਭਾਰਤ ਵਿੱਚ ਤੇ ਖ਼ੂਨ ਦੀਆਂ ਨਦੀਆਂ ਵਗਣੀਆਂ ਹਨ। ਉੱਥੇ ਬਾਂਬਜ਼ ਨਾਲ ਇੱਕ - ਦੂਜੇ ਨੂੰ ਖ਼ਤਮ ਕਰ
ਦੇਣਗੇ। ਕੁਦਰਤੀ ਆਫ਼ਤਾਂ ਆਉਣਗੀਆਂ। ਮੁਸੀਬਤ ਸਭਤੋਂ ਜ਼ਿਆਦਾ ਭਾਰਤ ਤੇ ਹੈ। ਆਪਣੇ ਉੱਪਰ ਬਹੁਤ ਨਜ਼ਰ
ਰੱਖਣੀ ਹੈ, ਅਸੀਂ ਕੀ ਸਰਵਿਸ ਕਰਦੇ ਹਾਂ? ਕਿੰਨਿਆਂ ਨੂੰ ਆਪ ਸਮਾਨ ਨਰ ਤੋਂ ਨਾਰਾਇਣ ਬਣਾਉਂਦੇ ਹਾਂ?
ਕੋਈ - ਕੋਈ ਭਗਤੀ ਵਿੱਚ ਬਹੁਤ ਫ਼ਸੇ ਹੋਏ ਹਨ ਤਾਂ ਸਮਝਦੇ ਹਨ - ਇਹ ਬੱਚੀਆਂ ਕੀ ਪੜ੍ਹਾਉਣਗੀਆਂ।
ਸਮਝਦੇ ਨਹੀਂ ਕਿ ਇਨ੍ਹਾਂ ਨੂੰ ਪੜ੍ਹਾਉਣ ਵਾਲਾ ਬਾਪ ( ਭਗਵਾਨ ) ਹੈ। ਥੋੜ੍ਹਾ ਪੜ੍ਹਿਆ ਹੋਇਆ ਹੈ
ਜਾਂ ਧਨ ਹੈ ਤਾਂ ਲੜ੍ਹਨ - ਝਗੜ੍ਹਨ ਲੱਗ ਪੈਂਦੇ ਹਨ। ਆਬਰੂ ਹੀ ਗਵਾ ਦਿੰਦੇ ਹਨ। ਸਤਿਗੁਰੂ ਦੀ ਨਿੰਦਾ
ਕਰਵਾਉਣ ਵਾਲਾ ਠੌਰ ਨਾ ਪਾਵੇ। ਫਿਰ ਪਾਈ - ਪੈਸੇ ਦਾ ਪਦ ਜਾਕੇ ਪਾਉਣਗੇ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਤੇਰੀ- ਮੇਰੀ
ਦੀ ਚਿੰਤਾਵਾਂ ਨੂੰ ਛੱਡ ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ। ਇੱਕ ਬਾਪ ਤੋਂ ਹੀ ਸੁਣਨਾ ਹੈ, ਬਾਪ
ਨੂੰ ਹੀ ਯਾਦ ਕਰਨਾ ਹੈ, ਵਿਭਚਾਰੀ ਨਹੀਂ ਬਣਨਾ ਹੈ।
2. ਆਪਣੇ ਕਲਿਆਣ ਦੇ ਲਈ
ਖਾਣ- ਪੀਣ ਦਾ ਬਹੁਤ ਪ੍ਰਹੇਜ਼ ਰੱਖਣਾ ਹੈ - ਕਿਸੇ ਵੀ ਚੀਜ਼ ਵਿੱਚ ਲੋਭ ਨਹੀਂ ਰੱਖਣਾ ਹੈ। ਧਿਆਨ ਰਹੇ
ਮਾਇਆ ਕੋਈ ਉਲਟਾ ਕੰਮ ਨਾ ਕਰਵਾ ਦੇਵੇ।
ਵਰਦਾਨ:-
ਨਿਰਣੇ ਸ਼ਕਤੀ ਅਤੇ ਕੰਟਰੋਲਿੰਗ ਪਾਵਰ ਦਵਾਰਾ ਸਦਾ ਸਫ਼ਲਤਾਮੂਰਤ ਭਵ
ਕਿਸੇ ਵੀ ਲੌਕਿਕ ਜਾਂ
ਅਲੌਕਿਕ ਕੰਮ ਵਿੱਚ ਸਫ਼ਲਤਾ ਪ੍ਰਾਪਤ ਕਰਨ ਦੇ ਲਈ ਵਿਸ਼ੇਸ਼ ਕੰਟਰੋਲਿੰਗ ਪਾਵਰ ਅਤੇ ਜੱਜਮੈਂਟ ਪਾਵਰ ਦੀ
ਜ਼ਰੂਰਤ ਹੁੰਦੀ ਹੈ ਕਿਉਂਕਿ ਜਦੋਂ ਕੋਈ ਵੀ ਆਤਮਾ ਤੁਹਾਡੇ ਸੰਪਰਕ ਵਿੱਚ ਆਉਂਦੀ ਹੈ ਤਾਂ ਪਹਿਲੇ ਜੱਜ
ਕਰਨਾ ਹੁੰਦਾ ਹੈ ਕਿ ਇਸਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਨਬਜ਼ ਦਵਾਰਾ ਪਰਖ ਕਰ ਉਸਦੀ ਚਾਹੁਣਾ ਪ੍ਰਮਾਣ
ਉਸਨੂੰ ਤ੍ਰਿਪਤ ਕਰਨਾ ਅਤੇ ਖੁਦ ਦੀ ਕੰਟਰੋਲਿੰਗ ਪਾਵਰ ਨਾਲ ਦੂਸਰਿਆਂ ਤੇ ਆਪਣੀ ਅਚਲ ਸਥਿਤੀ ਦਾ
ਪ੍ਰਭਾਵ ਪਾਉਣਾ - ਇਹ ਹੀ ਦੋਵੇਂ ਸ਼ਕਤੀਆਂ ਸੇਵਾ ਦੇ ਸ਼ੇਤਰ ਵਿੱਚ ਸਫ਼ਲਤਾਮੂਰਤ ਬਣਾ ਦਿੰਦੀ ਹੈ।
ਸਲੋਗਨ:-
ਸਰਵ ਸ਼ਕਤੀਮਾਨ
ਨੂੰ ਸਾਥੀ ਬਣਾ ਲਵੋ ਤਾਂ ਮਾਇਆ ਪੇਪਰ ਟਾਈਗਰ ਬਣ ਜਾਏਗੀ।
ਅਵਿਅਕਤ ਇਸ਼ਾਰੇ:- "ਕੰਮਬਾਇੰਡ
ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੈਈ ਬਣੋ"
ਸੇਵਾ ਦੇ ਸ਼ੇਤਰ ਵਿੱਚ ਜੋ
ਵੱਖ -ਵੱਖ ਤਰ੍ਹਾਂ ਦੇ ਖੁਦ ਪ੍ਰਤੀ ਅਤੇ ਸੇਵਾ ਦੇ ਪ੍ਰਤੀ ਵਿਗਣ ਆਉਂਦੇ ਹਨ, ਉਸਦਾ ਵੀ ਕਾਰਨ ਸਿਰਫ਼
ਇਹ ਹੀ ਹੁੰਦਾ ਹੈ, ਜੋ ਖੁਦ ਨੂੰ ਸਿਰਫ਼ ਸੇਵਾਧਾਰੀ ਸਮਝਦੇ ਹੋ ਪਰ ਈਸ਼ਵਰੀ ਸੇਵਾਧਾਰੀ ਹਾਂ, ਸਿਰਫ਼
ਸਰਵਿਸ ਤੇ ਨਹੀਂ ਗੋਡਲੀ ਸਰਵਿਸ ਤੇ ਹਾਂ - ਇਸ ਸਮ੍ਰਿਤੀ ਨਾਲ ਯਾਦ ਅਤੇ ਸੇਵਾ ਖੁਦ ਹੀ ਕੰਮਬਾਇੰਡ
ਹੋ ਜਾਂਦੀ ਹੈ।