26.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਸੀਂ
ਪੁਰਸ਼ੋਤਮ ਸੰਗਮਯੁਗੀ ਬ੍ਰਾਹਮਣ ਹੁਣ ਈਸ਼ਵਰ ਦੀ ਗੋਦ ਵਿੱਚ ਆਏ ਹੋ, ਤੁਹਾਨੂੰ ਮਨੁੱਖ ਤੋਂ ਦੇਵਤਾ ਬਣਨਾ
ਹੈ ਤਾਂ ਦੈਵੀਗੁਣ ਵੀ ਚਾਹੀਦੇ ਹਨ"
ਪ੍ਰਸ਼ਨ:-
ਬ੍ਰਾਹਮਣ ਬੱਚਿਆਂ
ਨੂੰ ਕਿਹੜੀ ਗੱਲ ਵਿਚ ਆਪਣੀ ਬਹੁਤ - ਬਹੁਤ ਸੰਭਾਲ ਕਰਨੀ ਹੈ ਅਤੇ ਕਿਉਂ?
ਉੱਤਰ:-
ਸਾਰੇ ਦਿਨ ਦੀ
ਦਿਨਚਰਿਆ ਵਿਚ ਕੋਈ ਵੀ ਪਾਪ ਨਾ ਹੋਵੇ ਇਸ ਤੋਂ ਸੰਭਾਲ ਕਰਨੀ ਹੈ ਕਿਉਂਕਿ ਤੁਹਾਡੇ ਸਾਮ੍ਹਣੇ ਬਾਪ
ਧਰਮਰਾਜ ਦੇ ਰੂਪ ਵਿਚ ਖੜਿਆ ਹੈ ਚੈਕ ਕਰੋ ਕਿਸੇ ਨੂੰ ਦੁੱਖ ਤੇ ਨਹੀਂ ਦਿੱਤਾ? ਸ਼੍ਰੀਮਤ ਤੇ ਕਿੰਨੇ
ਪ੍ਰਤੀਸ਼ਤ ਚਲਦੇ ਹੋ? ਰਾਵਣ ਦੀ ਮਤ ਉਪਰ ਤੇ ਨਹੀਂ ਚਲਦੇ? ਕਿਉਂਕਿ ਬਾਪ ਦਾ ਬਣਨ ਤੋਂ ਬਾਅਦ ਕੋਈ
ਵਿਕਰਮ ਹੁੰਦਾ ਹੈ ਤਾਂ ਇੱਕ ਦਾ ਸੌ ਗੁਣਾ ਹੋ ਜਾਂਦਾ ਹੈ।
ਓਮ ਸ਼ਾਂਤੀ
ਭਗਵਾਨੁਵਾਚ। ਇਹ ਤਾਂ ਬੱਚਿਆਂ ਨੂੰ ਸਮਝਾਇਆ ਗਿਆ ਹੈ, ਕਿਸੇ ਮਨੁੱਖ ਨੂੰ ਜਾਂ ਦੇਵਤਾਵਾਂ ਨੂੰ
ਭਗਵਾਨ ਨਹੀਂ ਕਿਹਾ ਜਾ ਸਕਦਾ। ਇੱਥੇ ਜਦੋਂ ਬੈਠਦੇ ਹੋ ਤਾਂ ਬੁੱਧੀ ਵਿੱਚ ਇਹ ਰਹਿੰਦਾ ਹੈ ਕਿ ਅਸੀਂ
ਸੰਗਮਯੁਗੀ ਬ੍ਰਾਹਮਣ ਹਾਂ। ਇਹ ਵੀ ਯਾਦ ਸਦਾ ਕਿਸੇ ਨੂੰ ਰਹਿੰਦੀ ਨਹੀਂ ਹੈ। ਆਪਣੇ ਆਪ ਨੂੰ ਸੱਚਮੁਚ
ਬ੍ਰਾਹਮਣ ਸਮਝਦੇ ਹੋ, ਇਵੇਂ ਵੀ ਨਹੀਂ ਹੈ। ਬ੍ਰਾਹਮਣ ਬੱਚਿਆਂ ਨੂੰ ਫੇਰ ਦੈਵੀਗੁਣ ਵੀ ਧਾਰਨ ਕਰਣੇ
ਹਨ। ਅਸੀਂ ਸੰਗਮਯੁਗੀ ਬ੍ਰਾਹਮਣ ਹਾਂ, ਅਸੀਂ ਸ਼ਿਵਬਾਬਾ ਦਵਾਰਾ ਪੁਰਸ਼ੋਤਮ ਬਣ ਰਹੇ ਹਾਂ, ਇਹ ਯਾਦ ਵੀ
ਸਭ ਨੂੰ ਨਹੀਂ ਰਹਿੰਦੀ। ਘੜੀ - ਘੜੀ ਇਹ ਭੁੱਲ ਜਾਂਦੇ ਹਨ ਕਿ ਅਸੀਂ ਪੁਰਸ਼ੋਤਮ ਸੰਗਮਯੁਗੀ ਬ੍ਰਾਹਮਣ
ਹਾਂ। ਇਹ ਬੁੱਧੀ ਵਿੱਚ ਯਾਦ ਰਹੇ ਤਾਂ ਵੀ ਅਹੋ ਸੋਭਗਿਆ। ਸਦਾ ਨੰਬਰਵਾਰ ਤੇ ਹੁੰਦੇ ਹੀ ਹਨ। ਸਭ ਆਪਣੀ
- ਆਪਣੀ ਬੁੱਧੀ ਅਨੁਸਾਰ ਪੁਰਸ਼ਾਰਥੀ ਹਨ। ਹਾਲੇ ਤੁਸੀਂ ਸੰਗਮਯੁਗੀ ਹੋ। ਪੁਰਸ਼ੋਤਮ ਬਣਨ ਵਾਲੇ ਹੋ।
ਜਾਣਦੇ ਹੋ ਅਸੀਂ ਪੁਰਸ਼ੋਤਮ ਉਦੋਂ ਬਣਾਂਗੇ ਜਦੋਂ ਅੱਬਾ ਨੂੰ ਮਤਲਬ ਮੋਸ੍ਟ ਬਿਲਵਰਡ ਬਾਪ ਨੂੰ ਯਾਦ
ਕਰਾਂਗੇ। ਯਾਦ ਨਾਲ ਹੀ ਪਾਪ ਨਾਸ਼ ਹੋਣਗੇ। ਜੇਕਰ ਕੋਈ ਪਾਪ ਕਰਦਾ ਹੈ ਤਾਂ ਉਸਦਾ ਸੌ ਗੁਣਾਂ ਹਿਸਾਬ
ਚੜ੍ਹ ਜਾਂਦਾ ਹੈ। ਪਹਿਲੋਂ ਜੋ ਪਾਪ ਕਰਦੇ ਸੀ ਤਾਂ ਉਸਦਾ 10 ਪ੍ਰਤੀਸ਼ਤ ਚੜ੍ਹਦਾ ਸੀ। ਹੁਣ ਤਾਂ 100
ਪ੍ਰਤੀਸ਼ਤ ਚੜ੍ਹਦਾ ਹੈ। ਕਿਉਂਕਿ ਈਸ਼ਵਰ ਦੀ ਗੋਦ ਵਿੱਚ ਆਕੇ ਫਿਰ ਪਾਪ ਕਰਦੇ ਹਨ ਨਾ। ਤੁਸੀਂ ਬੱਚੇ
ਜਾਣਦੇ ਹੋ ਬਾਪ ਸਾਨੂੰ ਪੜ੍ਹਾਉਂਦੇ ਹਨ ਪੁਰਸ਼ੋਤਮ ਸੋ ਦੇਵਤਾ ਬਣਾਉਣ। ਇਹ ਯਾਦ ਜਿਨ੍ਹਾਂ ਨੂੰ ਸਥਾਈ
ਰਹਿੰਦੀ ਹੈ ਉਹ ਅਲੌਕਿਕ ਸਰਵਿਸ ਵੀ ਬਹੁਤ ਕਰਦੇ ਰਹਿਣਗੇ। ਸਦੈਵ ਹਰਸ਼ਿਤਮੁੱਖ ਬਣਨ ਦੇ ਲਈ ਹੋਰਾਂ
ਨੂੰ ਵੀ ਰਸਤਾ ਦੱਸਣਾ ਹੈ। ਭਾਵੇਂ ਕਿਤੇ ਵੀ ਜਾਂਦੇ ਹੋ, ਬੁੱਧੀ ਵਿੱਚ ਇਹ ਯਾਦ ਰਹੇ ਕਿ ਅਸੀਂ
ਸੰਗਮਯੁਗ ਤੇ ਹੈ। ਇਹ ਹੈ ਪੁਰਸ਼ੋਤਮ ਸੰਗਮਯੁਗ। ਉਹ ਪੁਰਸ਼ੋਤਮ ਮਹੀਨਾ ਜਾਂ ਵਰ੍ਹਾ ਕਹਿੰਦੇ ਹਨ ਤੁਸੀਂ
ਕਹਿੰਦੇ ਹੋ ਅਸੀਂ ਪੁਰਸ਼ੋਤਮ ਸੰਗਮਯੁਗੀ ਬ੍ਰਾਹਮਣ ਹਾਂ। ਇਹ ਚੰਗੀ ਤਰ੍ਹਾਂ ਬੁੱਧੀ ਵਿੱਚ ਧਾਰਨ ਕਰਨਾ
ਹੈ - ਹੁਣ ਅਸੀਂ ਪੁਰਸ਼ੋਤਮ ਬਣਨ ਦੀ ਯਾਤਰਾ ਤੇ ਹਾਂ। ਇਹ ਯਾਦ ਰਹੇ ਤਾਂ ਵੀ ਮਨਮਨਾਭਵ ਹੀ ਹੋ ਗਿਆ।
ਤੁਸੀਂ ਪੁਰਸ਼ੋਤਮ ਬਣ ਰਹੇ ਹੋ ਪੁਰਸ਼ਾਰਥ ਅਨੁਸਾਰ ਅਤੇ ਕਰਮਾਂ ਅਨੁਸਾਰ। ਦੈਵੀਗੁਣ ਵੀ ਚਾਹੀਦੇ ਹਨ ਅਤੇ
ਸ਼੍ਰੀਮਤ ਤੇ ਵੀ ਚੱਲਣਾ ਪਵੇ। ਆਪਣੀ ਮਤ ਤੇ ਤਾਂ ਸਾਰੇ ਮਨੁੱਖ ਚੱਲਦੇ ਹਨ। ਉਹ ਹੈ ਹੀ ਰਾਵਣ ਮਤ। ਇਵੇਂ
ਵੀ ਨਹੀਂ, ਤੁਸੀਂ ਸਾਰੇ ਸ਼੍ਰੀਮਤ ਤੇ ਚੱਲਦੇ ਹੋ। ਬਹੁਤ ਹਨ ਜੋ ਰਾਵਣ ਦੀ ਮਤ ਤੇ ਵੀ ਚੱਲਦੇ ਹਨ।
ਸ਼੍ਰੀਮਤ ਤੇ ਕੋਈ ਕਿੰਨੇ ਪ੍ਰਤੀਸ਼ਤ ਚੱਲਦੇ ਕੋਈ ਕਿੰਨੇ। ਕਈ ਤਾਂ 2 ਪ੍ਰਤੀਸ਼ਤ ਵੀ ਚਲਦੇ ਹੋਣਗੇ। ਭਾਵੇਂ
ਇੱਥੇ ਬੈਠੇ ਹਨ ਫਿਰ ਵੀ ਸ਼ਿਵਬਾਬਾ ਦੀ ਯਾਦ ਵਿੱਚ ਨਹੀਂ ਰਹਿੰਦੇ। ਕਿਤੇ ਨਾ ਕਿਤੇ ਬੁੱਧੀਯੋਗ ਭਟਕਦਾ
ਹੋਵੇਗਾ। ਰੋਜ਼ ਆਪਣੇ ਨੂੰ ਵੇਖਣਾ ਹੈ ਅੱਜ ਕੋਈ ਪਾਪ ਦਾ ਕੰਮ ਤੇ ਨਹੀਂ ਕੀਤਾ ? ਕਿਸੇ ਨੂੰ ਦੁੱਖ ਤੇ
ਨਹੀਂ ਦਿੱਤਾ। ਆਪਣੇ ਉੱਪਰ ਸੰਭਾਲ ਕਰਨੀ ਹੁੰਦੀ ਹੈ ਕਿਉਂਕਿ ਧਰਮਰਾਜ ਵੀ ਖੜ੍ਹਾ ਹੈ ਨਾ। ਹੁਣ ਵਕਤ
ਹੈ ਹੀ ਹਿਸਾਬ - ਕਿਤਾਬ ਚੁਕਤੂ ਕਰਨ ਦੇ ਲਈ। ਸਜ਼ਾਵਾਂ ਵੀ ਖਾਣੀਆਂ ਪੈਂਦੀਆਂ ਹਨ। ਬੱਚੇ ਜਾਣਦੇ ਹਨ
ਅਸੀਂ ਜਨਮ - ਜਨਮਾਂਤ੍ਰ ਦੇ ਪਾਪੀ ਹਾਂ। ਕਿਤੇ ਵੀ ਮੰਦਿਰ ਵਿੱਚ ਜਾਂ ਗੁਰੂ ਦੇ ਕੋਲ ਜਾਂ ਇਸ਼ਟ ਦੇਵਤਾ
ਕੋਲ ਜਾਂਦੇ ਹਨ ਤਾਂ ਕਹਿੰਦੇ ਹਨ ਅਸੀਂ ਤੇ ਜਨਮ -ਜਨਮ ਦੇ ਪਾਪੀ ਹਾਂ, ਮੇਰੀ ਰੱਖਿਆ ਕਰੋ, ਰਹਿਮ ਕਰੋ।
ਸਤਿਯੁਗ ਵਿੱਚ ਕਦੇ ਅਜਿਹੇ ਅੱਖਰ ਨਹੀਂ ਨਿਕਲਦੇ। ਕਈ ਸੱਚ ਬੋਲਦੇ ਹਨ, ਕਈ ਤਾਂ ਝੂਠ ਬੋਲਦੇ ਹਨ।
ਇੱਥੇ ਵੀ ਅਜਿਹਾ ਹੈ। ਬਾਬਾ ਸਦਾ ਕਹਿੰਦੇ ਹਨ ਆਪਣੀ ਜੀਵਨ ਕਹਾਣੀ ਬਾਬਾ ਨੂੰ ਲਿਖ ਭੇਜੋ। ਕੋਈ ਤੇ
ਬਿਲਕੁੱਲ ਸੱਚ ਲਿਖਦੇ, ਕਈ ਛੁਪਾਉਂਦੇ ਵੀ ਹਨ। ਸ਼ਰਮ ਆਉਂਦੀ ਹੈ। ਇਹ ਤਾਂ ਜਾਣਦੇ ਹਨ - ਬੁਰਾ ਕਰਮ
ਕਰਨ ਨਾਲ ਉਸਦਾ ਫਲ ਵੀ ਬੁਰਾ ਮਿਲੇਗਾ। ਉਹ ਤੇ ਹੈ ਅਲਪਕਾਲ ਦੀ ਗੱਲ। ਇਹ ਤਾਂ ਬਹੁਤ ਸਮੇਂ ਦੀ ਗੱਲ
ਹੈ। ਬੁਰਾ ਕਰਮ ਕਰਣਗੇ ਤਾਂ ਸਜ਼ਾਵਾਂ ਵੀ ਖਾਣਗੇ ਫਿਰ ਸ੍ਵਰਗ ਵਿੱਚ ਵੀ ਬਹੁਤ ਪਿੱਛੋਂ ਆਉਣਗੇ। ਹੁਣ
ਸਾਰਾ ਪਤਾ ਲਗਦਾ ਹੈ ਕਿ ਕੌਣ -ਕੌਣ ਪੁਰਸ਼ੋਤਮ ਬਣਦੇ ਹਨ। ਉਹ ਹੈ ਪੁਰਸ਼ੋਤਮ ਦੈਵੀ ਰਾਜ। ਉੱਤਮ ਤੋਂ
ਉੱਤਮ ਪੁਰਖ ਬਣਦੇ ਹੋ ਨਾ। ਹੋਰ ਕਿਸੇ ਜਗ੍ਹਾ ਇੰਵੇਂ ਕਿਸੇ ਦੀ ਮਹਿਮਾ ਨਹੀਂ। ਮਨੁੱਖ ਤਾਂ ਦੇਵਤਿਆਂ
ਦੇ ਗੁਣਾਂ ਨੂੰ ਵੀ ਨਹੀਂ ਜਾਣਦੇ। ਭਾਵੇਂ ਮਹਿਮਾ ਗਾਉਂਦੇ ਹਨ ਪਰ ਤੋਤੇ ਮਿਸਲ ਇਸਲਈ ਬਾਬਾ ਵੀ
ਕਹਿੰਦੇ ਹਨ ਭਗਤਾਂ ਨੂੰ ਸਮਝਾਓ। ਭਗਤ ਜਦੋਂ ਆਪਣੇ ਨੂੰ ਨੀਚ ਪਾਪੀ ਕਹਿੰਦੇ ਹਨ ਤਾਂ ਉਨ੍ਹਾਂ ਨੂੰ
ਪੁੱਛੋਂ ਕਿ ਕੀ ਤੁਸੀਂ ਜਦੋਂ ਸ਼ਾਂਤੀਧਾਮ ਵਿੱਚ ਸੀ ਤਾਂ ਉੱਥੇ ਪਾਪ ਕਰਦੇ ਸੀ? ਉੱਥੇ ਤਾਂ ਆਤਮਾ ਵੀ
ਪਵਿੱਤਰ ਰਹਿੰਦੀ ਹੈ। ਇੱਥੇ ਅਪਵਿੱਤਰ ਬਣੀ ਹੈ ਕਿਉਂਕਿ ਤਮੋਪ੍ਰਧਾਨ ਦੁਨੀਆਂ ਹੈ। ਨਵੀਂ ਦੁਨੀਆਂ
ਵਿੱਚ ਤੇ ਪਵਿੱਤਰ ਰਹਿੰਦੀ ਹੈ। ਅਪਵਿੱਤਰ ਬਣਾਉਣ ਵਾਲਾ ਹੈ ਰਾਵਣ।
ਇਸ ਵਕਤ ਭਾਰਤ ਖਾਸ ਅਤੇ
ਆਮ ਸਾਰੀ ਦੁਨੀਆਂ ਤੇ ਰਾਵਣ ਦਾ ਰਾਜ ਹੈ। ਜਿਵੇਂ ਦੇ ਰਾਜਾ - ਰਾਣੀ ਉਵੇਂ ਦੀ ਪ੍ਰਜਾ। ਹਾਇਐਸਟ,
ਲੋਐਸਟ। ਇੱਥੇ ਸਭ ਪਤਿਤ ਹਨ। ਬਾਬਾ ਕਹਿੰਦੇ ਹਨ ਮੈਂ ਤੁਹਾਨੂੰ ਪਾਵਨ ਬਣਾਕੇ ਜਾਂਦਾ ਹਾਂ ਫਿਰ
ਤੁਹਾਨੂੰ ਪਤਿਤ ਕੌਣ ਬਣਾਉਂਦੇ ਹਨ। ਹੁਣ ਫਿਰ ਤੁਸੀਂ ਮੇਰੀ ਮਤ ਨਾਲ ਪਾਵਨ ਬਣ ਰਹੇ ਹੋ ਫਿਰ
ਅੱਧਾਕਲਪ ਰਾਵਣ ਦੀ ਮਤ ਤੇ ਪਤਿਤ ਬਣੋਗੇ ਮਤਲਬ ਦੇਹ - ਅਭਿਮਾਨ ਵਿੱਚ ਆਕੇ ਵਿਕਾਰਾਂ ਦੇ ਵਸ ਵਿੱਚ
ਹੋ ਜਾਂਦੇ ਹੋ। ਉਸਨੂੰ ਆਸੁਰੀ ਮਤ ਕਿਹਾ ਜਾਂਦਾ ਹੈ। ਭਾਰਤ ਪਾਵਨ ਸੀ ਸੋ ਹੁਣ ਪਤਿਤ ਬਣਿਆ ਹੈ ਫਿਰ
ਪਾਵਨ ਬਣਨਾ ਹੈ। ਪਾਵਨ ਬਣਾਉਣ ਦੇ ਲਈ ਪਤਿਤ - ਪਾਵਨ ਬਾਪ ਨੂੰ ਆਉਣਾ ਪੈਂਦਾ ਹੈ। ਇਸ ਵਕਤ ਵੇਖੋ
ਕਿੰਨੇ ਢੇਰ ਮਨੁੱਖ ਹਨ। ਕਲ ਕਿੰਨੇ ਹੋਣਗੇ! ਲੜਾਈ ਲੱਗੇਗੀ, ਮੌਤ ਤਾਂ ਸਾਮ੍ਹਣੇ ਖੜ੍ਹਾ ਹੈ। ਕਲ
ਇੰਨੇ ਸਭ ਕਿੱਥੇ ਜਾਣਗੇ? ਸਭਦੇ ਸ਼ਰੀਰ ਅਤੇ ਇਹ ਪੁਰਾਣੀ ਦੁਨੀਆਂ ਵਿਨਾਸ਼ ਹੁੰਦੀ ਹੈ ਇਹ ਰਾਜ ਹੁਣ
ਤੁਹਾਡੀ ਬੁੱਧੀ ਵਿੱਚ ਹੈ - ਨੰਬਰਵਾਰ ਪੁਰਸ਼ਾਰਥ ਅਨੁਸਾਰ। ਅਸੀਂ ਕਿਸਦੇ ਸਾਮ੍ਹਣੇ ਬੈਠੇ ਹਾਂ, ਇਹ
ਵੀ ਕੋਈ ਸਮਝਦੇ ਨਹੀਂ। ਘੱਟ ਤੋਂ ਘੱਟ ਪਦ ਪਾਉਣ ਵਾਲੇ ਹਨ। ਡਰਾਮੇ ਅਨੁਸਾਰ ਕਰ ਹੀ ਕੀ ਸਕਦੇ ਹਨ,
ਤਕਦੀਰ ਵਿੱਚ ਨਹੀਂ ਹੈ। ਹੁਣ ਤੇ ਬੱਚਿਆਂ ਨੇ ਸਰਵਿਸ ਕਰਨੀ ਹੈ, ਬਾਪ ਨੂੰ ਯਾਦ ਕਰਨਾ ਹੈ। ਤੁਸੀਂ
ਸੰਗਮਯੁਗੀ ਬ੍ਰਾਹਮਣ ਹੋ, ਤਾਂ ਤੁਹਾਨੂੰ ਬਾਪ ਸਮਾਨ ਗਿਆਨ ਦਾ ਸਾਗਰ, ਸੁੱਖ ਦਾ ਸਾਗਰ ਬਣਨਾ ਹੈ।
ਬਣਾਉਣ ਵਾਲਾ ਬਾਪ ਮਿਲਿਆ ਹੈ ਨਾ। ਦੇਵਤਿਆਂ ਦੀ ਮਹਿਮਾ ਗਾਈ ਜਾਂਦੀ ਹੈ ਸ੍ਰਵਗੁਣ ਸੰਪੰਨ… ਹੁਣ ਤੇ
ਇਨ੍ਹਾਂ ਗੁਣਾਂ ਵਾਲਾ ਕੋਈ ਹੈ ਨਹੀਂ। ਆਪਣੇ ਤੋਂ ਸਦਾ ਪੁੱਛਦੇ ਰਹੋ - ਅਸੀਂ ਉੱਚ ਪਦਵੀ ਪਾਉਣ ਦੇ
ਲਾਇਕ ਕਿਥੋਂ ਤੱਕ ਬਣੇ ਹਾਂ? ਸੰਗਮਯੁਗ ਨੂੰ ਚੰਗੀ ਤਰ੍ਹਾਂ ਯਾਦ ਕਰੋ। ਅਸੀਂ ਸੰਗਮਯੁਗੀ ਬ੍ਰਾਹਮਣ
ਪੁਰਸ਼ੋਤਮ ਬਣਨ ਵਾਲੇ ਹਾਂ। ਸ਼੍ਰੀਕ੍ਰਿਸ਼ਨ ਪੁਰਸ਼ੋਤਮ ਹੈ ਨਾ, ਨਵੀਂ ਦੁਨੀਆਂ ਦਾ। ਬੱਚੇ ਜਾਣਦੇ ਹਨ ਅਸੀਂ
ਬਾਬਾ ਦੇ ਸਾਮ੍ਹਣੇ ਬੈਠੇ ਹਾਂ, ਤਾਂ ਹੋਰ ਵੀ ਜ਼ਿਆਦਾ ਪੜ੍ਹਨਾ ਚਾਹੀਦਾ ਹੈ। ਪੜ੍ਹਾਉਣਾ ਵੀ ਹੈ।
ਪੜ੍ਹਾਉਂਦੇ ਨਹੀਂ ਤਾਂ ਸਿੱਧ ਹੁੰਦਾ ਹੈ ਪੜ੍ਹਦੇ ਨਹੀਂ। ਬੁੱਧੀ ਵਿੱਚ ਬੈਠਦਾ ਨਹੀਂ ਹੈ। 5
ਪ੍ਰਤੀਸ਼ਤ ਵੀ ਨਹੀਂ ਬੈਠਦਾ। ਇਹ ਵੀ ਯਾਦ ਨਹੀਂ ਰਹਿੰਦਾ ਹੈ ਕਿ ਅਸੀਂ ਸੰਗਮਯੁਗੀ ਬ੍ਰਾਹਮਣ ਹਾਂ।
ਬੁੱਧੀ ਵਿੱਚ ਬਾਪ ਦੀ ਯਾਦ ਰਹੇ ਅਤੇ ਚੱਕਰ ਫਿਰਦਾ ਰਹੇ, ਸਮਝਾਣੀ ਤੇ ਬਹੁਤ ਸਹਿਜ ਹੈ। ਆਪਣੇ ਨੂੰ
ਆਤਮਾ ਸਮਝ ਅਤੇ ਬਾਪ ਨੂੰ ਯਾਦ ਕਰਨਾ ਹੈ। ਉਹ ਹੈ ਸਭ ਤੋਂ ਵੱਡਾ ਬਾਪ। ਬਾਪ ਕਹਿੰਦੇ ਹਨ ਮੈਨੂੰ ਯਾਦ
ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣ। ਅਸੀਂ ਸੋ ਪੂਜਯ ਅਸੀਂ ਸੋ ਪੁਜਾਰੀ, ਇਹ ਮੰਤਰ ਹੈ ਬਹੁਤ
ਵਧੀਆ। ਉਨ੍ਹਾਂ ਨੇ ਫਿਰ ਆਤਮਾ ਸੋ ਪਰਮਾਤਮਾ ਕਹਿ ਦਿੱਤਾ ਹੈ, ਜੋ ਕੁਝ ਬੋਲਦੇ ਹਨ ਬਿਲਕੁਲ ਰਾਂਗ।
ਅਸੀਂ ਪਵਿੱਤਰ ਸੀ, 84 ਜਨਮ ਚੱਕਰ ਲਗਾਕੇ ਹੁਣ ਅਜਿਹੇ ਬਣੇ ਹਾਂ। ਹੁਣ ਅਸੀਂ ਜਾਂਦੇ ਹਾਂ ਵਾਪਸ।
ਅੱਜ ਇੱਥੇ, ਕਲ ਘਰ ਜਾਵਾਂਗੇ। ਅਸੀਂ ਬੇਹੱਦ ਬਾਪ ਦੇ ਘਰ ਵਿੱਚ ਜਾਂਦੇ ਹਾਂ। ਇਹ ਬੇਹੱਦ ਦਾ ਨਾਟਕ
ਹੈ ਜੋ ਹੁਣ ਰਪੀਟ ਹੋਣਾ ਹੈ। ਬਾਪ ਕਹਿੰਦੇ ਹਨ ਦੇਹ ਸਹਿਤ ਦੇਹ ਦੇ ਸਭ ਧਰਮ ਭੁੱਲ ਆਪਣੇ ਨੂੰ ਆਤਮਾ
ਸਮਝੋ। ਹੁਣ ਅਸੀਂ ਇਸ ਸ਼ਰੀਰ ਨੂੰ ਛੱਡ ਘਰ ਜਾਂਦੇ ਹਾਂ, ਇਹ ਪੱਕਾ ਯਾਦ ਕਰ ਲਵੋ, ਅਸੀਂ ਆਤਮਾ ਹਾਂ -
ਇਹ ਵੀ ਯਾਦ ਰਹੇ ਅਤੇ ਆਪਣਾ ਘਰ ਵੀ ਯਾਦ ਰਹੇ ਤਾਂ ਬੁੱਧੀ ਤੋਂ ਸਾਰੀ ਦੁਨੀਆਂ ਦਾ ਸੰਨਿਆਸ ਹੋ ਗਿਆ।
ਸ਼ਰੀਰ ਦਾ ਵੀ ਸੰਨਿਆਸ, ਤੇ ਸਭ ਦਾ ਸੰਨਿਆਸ। ਉਹ ਹਠਯੋਗੀ ਕੋਈ ਸਾਰੀ ਸ੍ਰਿਸ਼ਟੀ ਦਾ ਸੰਨਿਆਸ ਥੋੜ੍ਹੀ
ਨਾ ਕਰਦੇ ਹਨ, ਉਨ੍ਹਾਂ ਦਾ ਹੈ ਅਧੂਰਾ। ਤੁਸੀਂ ਤੇ ਸਾਰੀ ਦੁਨੀਆ ਦਾ ਤਿਆਗ ਕਰਨਾ ਹੈ, ਆਪਣੇ ਨੂੰ
ਦੇਹ ਸਮਝਦੇ ਹਨ ਤੇ ਫਿਰ ਕੰਮ ਵੀ ਅਜਿਹੇ ਹੀ ਕਰਦੇ ਹਨ। ਦੇਹ- ਅਭਿਮਾਨੀ ਬਣਨ ਨਾਲ ਚੋਰੀ ਚਕਾਰੀ,
ਝੂਠ ਬੋਲਣਾ, ਪਾਪ ਕਰਨਾ… ਸਭ ਆਦਤਾਂ ਪੈ ਜਾਂਦੀਆਂ ਹਨ। ਆਵਾਜ਼ ਨਾਲ ਬੋਲਣ ਦੀ ਵੀ ਆਦਤ ਪੈ ਜਾਂਦੀ
ਹੈ, ਫਿਰ ਕਹਿੰਦੇ ਹਨ ਸਾਡੀ ਆਵਾਜ਼ ਹੀ ਅਜਿਹੀ ਹੈ। ਦਿਨ ਵਿੱਚ 25- 30 ਪਾਪ ਵੀ ਕਰ ਲੈਂਦੇ ਹਨ। ਝੂਠ
ਬੋਲਣਾ ਵੀ ਪਾਪ ਹੋਇਆ ਨਾ। ਆਦਤ ਪੈ ਜਾਂਦੀ ਹੈ। ਬਾਬਾ ਕਹਿੰਦੇ ਹਨ - ਆਵਾਜ਼ ਘੱਟ ਕਰਨਾ ਸਿੱਖੋ ਨਾ।
ਆਵਾਜ਼ ਘੱਟ ਕਰਨ ਵਿੱਚ ਕੋਈ ਦੇਰ ਥੋੜ੍ਹੀ ਲਗਦੀ ਹੈ। ਕੁੱਤੇ ਨੂੰ ਵੀ ਪਾਲਦੇ ਹਨ ਤਾਂ ਚੰਗਾ ਹੋ ਜਾਂਦਾ
ਹੈ, ਬੰਦਰ ਕਿੰਨੇ ਤੇਜ਼ ਹੁੰਦੇ ਹਨ ਫਿਰ ਕਿਸੇ ਦੇ ਨਾਲ ਹਿਰ ( ਗਿਜ ) ਜਾਂਦੇ ਹਨ ਤੇ ਡਾਂਸ ਆਦਿ ਬੈਠ
ਕਰਦੇ ਹਨ। ਜਾਨਵਰ ਵੀ ਸੁਧਰ ਜਾਂਦੇ ਹਨ। ਜਾਨਵਰਾਂ ਨੂੰ ਸੁਧਾਰਨ ਵਾਲੇ ਹਨ ਮਨੁੱਖ। ਮਨੁੱਖਾਂ ਨੂੰ
ਸੁਧਾਰਨ ਵਾਲਾ ਹੈ ਬਾਪ। ਬਾਪ ਕਹਿੰਦੇ ਹਨ ਤੁਸੀਂ ਵੀ ਜਾਨਵਰ ਮਿਸਲ ਹੋ। ਤਾਂ ਮੈਨੂੰ ਵੀ ਕੱਛ ਅਵਤਾਰ,
ਵਿਰਾਹ ਅਵਤਾਰ ਕਹਿ ਦਿੰਦੇ ਹਨ। ਜਿਵੇਂ ਤੁਹਾਡੀ ਐਕਟੀਵੀਟੀ ਹੈ, ਉਸ ਤੋਂ ਵੀ ਬਦੱਤਰ ਮੈਨੂੰ ਕਰ
ਦਿੱਤਾ ਹੈ। ਇਹ ਵੀ ਤੁਸੀਂ ਜਾਣਦੇ ਹੋ, ਦੁਨੀਆਂ ਨਹੀਂ ਜਾਣਦੀ। ਪਿਛਾੜੀ ਵਿੱਚ ਤੁਹਾਨੂੰ ਸਾਕਸ਼ਾਤਕਾਰ
ਹੋਵੇਗਾ। ਕਿਵ਼ੇਂ - ਕਿਵ਼ੇਂ ਸਜ਼ਾਵਾਂ ਖਾਂਦੇ ਹਨ, ਉਹ ਵੀ ਤੁਹਾਨੂੰ ਪਤਾ ਪਵੇਗਾ। ਅੱਧਾਕਲਪ ਭਗਤੀ
ਕੀਤੀ ਹੈ, ਹੁਣ ਬਾਪ ਮਿਲਿਆ ਹੈ। ਬਾਪ ਕਹਿੰਦੇ ਹਨ ਮੇਰੀ ਮਤ ਤੇ ਨਹੀਂ ਚੱਲੋਗੇ ਤਾਂ ਸਜਾ ਹੋਰ ਵੀ
ਵਧਦੀ ਜਾਵੇਗੀ। ਇਸਲਈ ਹੁਣ ਪਾਪ ਆਦਿ ਕਰਨਾ ਛੱਡੋ। ਆਪਣਾ ਚਾਰਟ ਰੱਖੋ ਫਿਰ ਨਾਲ ਧਾਰਨਾ ਵੀ ਚਾਹੀਦੀ
ਹੈ। ਕਿਸੇ ਨੂੰ ਸਮਝਾਉਣ ਦੀ ਪ੍ਰੈਕਟਿਸ ਵੀ ਚਾਹੀਦੀ ਹੈ। ਪ੍ਰਦਰਸ਼ਨੀ ਦੇ ਚਿੱਤਰਾਂ ਤੇ ਖਿਆਲਾਤ ਚਲਾਓ।
ਕਿਸੇ ਨੂੰ ਅਸੀਂ ਕਿਵ਼ੇਂ ਸਮਝਾਈਏ। ਪਹਿਲੀ - ਪਹਿਲੀ ਗੱਲ ਇਹ ਪੁੱਛੋ ਗੀਤਾ ਦਾ ਭਗਵਾਨ ਕੌਣ। ਗਿਆਨ
ਦਾ ਸਾਗਰ ਤੇ ਪਤਿਤ - ਪਾਵਨ ਪਰਮਪਿਤਾ ਪ੍ਰਮਾਤਮਾ ਹੈ ਨਾ। ਇਹ ਬਾਪ ਹੈ ਸਾਰੀਆਂ ਆਤਮਾਵਾਂ ਦਾ ਬਾਪ।
ਤਾਂ ਬਾਪ ਦਾ ਪਰਿਚੈ ਚਾਹੀਦਾ ਹੈ ਨਾ। ਰਿਸ਼ੀ - ਮੁਨੀ ਆਦਿ ਕਿਸੇ ਨੂੰ ਵੀ ਬਾਪ ਦਾ ਪਰਿਚੈ ਨਹੀਂ ਹੈ,
ਨਾ ਰਚਨਾ ਦੇ ਆਦਿ - ਮੱਧ - ਅੰਤ ਦਾ ਇਸਲਈ ਪਹਿਲੇ - ਪਹਿਲੇ ਤੇ ਇਹ ਸਮਝਾ ਕੇ ਲਿਖਵਾਓ ਕਿ ਭਗਵਾਨ
ਇੱਕ ਹੈ। ਦੂਸਰਾ ਕੋਈ ਹੋ ਨਹੀਂ ਸਕਦਾ। ਮਨੁੱਖ ਆਪਣੇ ਨੂੰ ਭਗਵਾਨ ਕਹਾ ਨਹੀਂ ਸਕਦੇ।
ਤੁਹਾਨੂੰ ਬੱਚਿਆਂ ਨੂੰ
ਹੁਣ ਨਿਸ਼ਚੇ ਹੈ - ਭਗਵਾਨ ਨਿਰਾਕਾਰ ਹੈ। ਬਾਪ ਸਾਨੂੰ ਪੜ੍ਹਾਉਂਦੇ ਹਨ। ਅਸੀਂ ਸਟੂਡੈਂਟਸ ਹਾਂ। ਉਹ
ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਇੱਕ ਨੂੰ ਯਾਦ ਕਰੋਗੇ ਤਾਂ ਟੀਚਰ ਅਤੇ ਗੁਰੂ ਦੋਵਾਂ
ਦੀ ਯਾਦ ਆਵੇਗੀ। ਬੁੱਧੀ ਭਟਕਣੀ ਨਹੀਂ ਚਾਹੀਦੀ ਹੈ। ਸਿਰਫ਼ ਸ਼ਿਵ ਵੀ ਨਹੀਂ ਕਹਿਣਾ ਹੈ, ਸ਼ਿਵ ਸਾਡਾ
ਬਾਪ ਵੀ ਹੈ, ਸੁਪ੍ਰੀਮ ਟੀਚਰ ਵੀ ਹੈ, ਸਾਨੂੰ ਨਾਲ ਲੈ ਜਾਣਗੇ। ਉਸ ਇੱਕ ਦੀ ਕਿੰਨੀ ਮਹਿਮਾ ਹੈ, ਉਸਨੂੰ
ਹੀ ਯਾਦ ਕਰਨਾ ਹੈ। ਕੋਈ - ਕੋਈ ਕਹਿੰਦੇ ਹਨ ਇਸਨੇ ਤੇ ਬੀ. ਕੇ . ਨੂੰ ਜਾਕੇ ਗੁਰੂ ਬਣਾਇਆ ਹੈ। ਤੁਸੀਂ
ਗੁਰੂ ਤੇ ਬਣਦੇ ਹੋ ਨਾ। ਫਿਰ ਤੁਹਾਨੂੰ ਬਾਪ ਨਹੀਂ ਕਹਿਣਗੇ। ਟੀਚਰ ਗੁਰੂ ਕਹਿਣਗੇ, ਬਾਪ ਨਹੀ। ਤਿੰਨੇ
ਹੀ ਫਿਰ ਉਸ ਇੱਕ ਬਾਪ ਨੂੰ ਹੀ ਕਹੋਗੇ। ਉਹ ਸਭ ਤੋਂ ਵੱਡਾ ਬਾਪ ਹੈ, ਇਨ੍ਹਾਂ ਤੋਂ ਉੱਪਰ ਵੀ ਉਹ ਬਾਪ
ਹੈ। ਇਹ ਚੰਗੀ ਤਰ੍ਹਾਂ ਸਮਝਾਉਣਾ ਹੈ। ਪ੍ਰਦਰਸ਼ਨੀ ਵਿੱਚ ਸਮਝਾਉਣ ਦੀ ਅਕਲ ਚਾਹੀਦੀ ਹੈ। ਪਰੰਤੂ ਆਪਣੇ
ਵਿੱਚ ਇੰਨੀ ਹਿੰਮਤ ਨਹੀਂ ਸਮਝਦੇ। ਵੱਡੀ - ਵੱਡੀ ਪ੍ਰਦਰਸ਼ਨੀ ਹੁੰਦੀ ਹੈ ਤਾਂ ਜੋ ਚੰਗੇ -ਚੰਗੇ
ਸਰਵਿਸੇਬਲ ਬੱਚੇ ਹਨ, ਉਨ੍ਹਾਂ ਨੂੰ ਜਾਕੇ ਸਰਵਿਸ ਕਰਨੀ ਚਾਹੀਦੀ ਹੈ। ਬਾਬਾ ਮਨਾ ਥੋੜ੍ਹੀ ਨਾ ਕਰਦੇ
ਹਨ। ਅੱਗੇ ਚੱਲ ਸਾਧੂ ਸੰਤ ਆਦਿ ਨੂੰ ਵੀ ਤੁਸੀਂ ਗਿਆਨ ਬਾਣ ਮਾਰਦੇ ਰਹੋਗੇ। ਜਾਣਗੇ ਕਿੱਥੇ? ਇੱਕ ਹੀ
ਹੱਟੀ ਹੈ। ਸਦਗਤੀ ਸਭ ਦੀ ਇਸ ਹੱਟੀ ਤੋਂ ਹੋਣੀ ਹੈ। ਇਹ ਹੱਟੀ ਅਜਿਹੀ ਹੈ, ਤੁਸੀਂ ਸਭਨੂੰ ਪਵਿੱਤਰ
ਹੋਣ ਦਾ ਰਸਤਾ ਦਸੱਦੇ ਹੋ ਫਿਰ ਬਣਨ , ਨਾ ਬਣਨ।
ਤੁਸੀਂ ਬੱਚਿਆਂ ਦਾ ਧਿਆਨ
ਵਿਸ਼ੇਸ਼ ਸਰਵਿਸ ਤੇ ਹੋਣਾ ਚਾਹੀਦਾ ਹੈ। ਭਾਵੇਂ ਬੱਚੇ ਸਮਝਦਾਰ ਹਨ ਪਰ ਸਰਵਿਸ ਪੂਰੀ ਨਹੀਂ ਕਰਦੇ ਤਾਂ
ਬਾਬਾ ਸਮਝਦੇ ਹਨ ਰਾਹੂ ਦੀ ਦਸ਼ਾ ਬੈਠੀ ਹੈ। ਦਸ਼ਾਵਾ ਤੇ ਸਭ ਤੇ ਫਿਰਦੀਆਂ ਹਨ ਨਾ। ਮਾਇਆ ਦਾ ਪਰਛਾਵਾਂ
ਪੈਂਦਾ ਹੈ ਫਿਰ ਦੋ ਰੋਜ਼ ਬਾਦ ਠੀਕ ਹੋ ਜਾਂਦੇ ਹਨ। ਬੱਚਿਆਂ ਨੂੰ ਸਰਵਿਸ ਦਾ ਅਨੁਭਵ ਪਾਕੇ ਆਉਣਾ
ਚਾਹੀਦਾ ਹੈ ਪ੍ਰਦਰਸ਼ਨੀ ਤੇ ਕਰਦੇ ਰਹਿੰਦੇ ਹਨ,ਕਿਓੰ ਨਹੀਂ ਮਨੁੱਖ ਸਮਝ ਕੇ ਝੱਟ ਲਿਖਦੇ ਹਨ ਕਿ
ਬਰੋਬਰ ਗੀਤਾ ਕ੍ਰਿਸ਼ਨ ਦੀ ਨਹੀਂ, ਸ਼ਿਵ ਭਗਵਾਨ ਦੀ ਗਾਈ ਹੋਈ ਹੈ। ਕੋਈ ਤੇ ਸਿਰਫ਼ ਕਹਿ ਦਿੰਦੇ ਹਨ ਇਹ
ਬਹੁਤ ਚੰਗਾ ਹੈ। ਮਨੁੱਖਾਂ ਦੇ ਲਈ ਬਹੁਤ ਕਲਿਆਣਕਾਰੀ ਹੈ, ਸਭਨੂੰ ਵਿਖਾਉਣਾ ਚਾਹੀਦਾ ਹੈ। ਪ੍ਰੰਤੂ
ਮੈਂ ਵੀ ਇਹ ਵਰਸਾ ਲਵਾਂਗਾ… ਇੰਵੇਂ ਕੋਈ ਕਹਿੰਦੇ ਨਹੀਂ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਦੇਹ -
ਅਭਿਮਾਨ ਵਿੱਚ ਆਕੇ ਆਵਾਜ਼ ਨਾਲ ਗੱਲ ਨਹੀਂ ਕਰਨੀ ਹੈ। ਇਸ ਆਦਤ ਨੂੰ ਮਿਟਾਉਣਾ ਹੈ। ਚੋਰੀ ਕਰਨਾ, ਝੂਠ
ਬੋਲਣਾ... ਇਹ ਸਭ ਪਾਪ ਹੈ, ਇਸ ਤੋਂ ਬਚਣ ਦੇ ਲਈ ਦੇਹੀ - ਅਭਿਮਾਨੀ ਹੋਕੇ ਰਹਿਣਾ ਹੈ।
2. ਸਾਮ੍ਹਣੇ ਹੈ ਇਸਲਈ
ਬਾਪ ਦੀ ਸ਼੍ਰੀਮਤ ਤੇ ਚੱਲ ਕੇ ਪਾਵਨ ਬਣਨਾ ਹੈ। ਬਾਪ ਦਾ ਬਣਨ ਦੇ ਬਾਦ ਕੋਈ ਵੀ ਬੁਰਾ ਕਰਮ ਨਹੀਂ ਕਰਨਾ
ਹੈ। ਸਜ਼ਾਵਾਂ ਤੋਂ ਬਚਣ ਦੇ ਲਈ ਪੁਰਸ਼ਾਰਥ ਕਰਨਾ ਹੈ।
ਵਰਦਾਨ:-
ਲੋਕ ਪਸੰਦ ਸਭਾ ਦੀ ਟਿਕੇਟ ਬੁੱਕ ਕਰਨ ਵਾਲੇ ਰਾਜ ਸ਼ਿਹਾਸਨ ਅਧਿਕਾਰੀ ਭਵ
ਕੋਈ ਵੀ ਸੰਕਲਪ ਜਾਂ
ਵਿਚਾਰ ਕਰਦੇ ਹੋ ਤਾਂ ਪਹਿਲੇ ਚੈਕ ਕਰੋ ਕਿ ਇਹ ਵਿਚਾਰ ਜਾਂ ਸੰਕਲਪ ਬਾਪ ਪਸੰਦ ਹੈ? ਜੋ ਬਾਪ ਪਸੰਦ
ਹੈ ਉਹ ਲੋਕ ਪਸੰਦ ਹੈ ਉਹ ਲੋਕ ਪਸੰਦ ਖੁਦ ਬਣ ਜਾਂਦੇ ਹਨ। ਜੇਕਰ ਕਿਸੇ ਵੀ ਸੰਕਲਪ ਵਿੱਚ ਸਵਾਰਥ ਹੈ
ਤਾਂ ਮਨ ਪਸੰਦ ਕਹਾਂਗੇ ਅਤੇ ਵਿਸ਼ਵ ਕਲਿਆਣ ਅਰਥ ਹੈ ਤਾਂ ਲੋਕਪਸੰਦ ਅਤੇ ਪ੍ਰਭੂ ਪਸੰਦ ਕਹਾਂਗੇ। ਲੋਕ
ਪਸੰਦ ਦੇ ਮੇਮ੍ਬਰ ਬਣਨਾ ਮਤਲਬ ਲਾਅ ਐਂਡ ਆਡਰ ਦਾ ਰਾਜ ਅਧਿਕਾਰ ਅਤੇ ਰਾਜ ਸਿੰਹਾਸਨ ਪ੍ਰਾਪਤ ਕਰ ਲੈਣਾ।
ਸਲੋਗਨ:-
ਪਰਮਾਤਮ ਸਾਥ ਦਾ
ਅਨੁਭਵ ਕਰੋ ਤਾਂ ਸਭ ਕੁਝ ਸਹਿਜ ਅਨੁਭਵ ਕਰਦੇ ਹੋਏ ਸੇਫ਼ ਰਹੋਂਗੇ।
ਅਵਿਅਕਤ ਇਸ਼ਾਰੇ - "ਕੰਮਬਾਇੰਡ
ਰੂਪ ਦੀ ਸਮ੍ਰਿਤੀ ਨਾਲ ਦਾ ਵਿਜੇਈ ਬਣੋ"
ਜਿਵੇਂ ਸ਼ਿਵ -ਸ਼ਕਤੀ
ਕੰਮਬਾਇੰਡ ਰੂਪ ਹੈ ਇਵੇਂ ਪਾਂਡਵਪਤੀ ਅਤੇ ਪਾਂਡਵ ਇਹ ਸਦਾ ਦਾ ਕੰਮਬਾਇੰਡ ਰੂਪ ਹੈ। ਪਾਂਡਵਪਤੀ
ਪਾਂਡਵਾਂ ਦੇ ਸਿਵਾਏ ਕੁਝ ਨਹੀਂ ਕਰ ਸਕਦੇ। ਜੋ ਇਵੇਂ ਕੰਮਬਾਇੰਡ ਰੂਪ ਨਾਲ ਸਦਾ ਰਹਿੰਦੇ ਹਨ ਉਹਨਾਂ
ਦੇ ਅੱਗੇ ਬਾਪਦਾਦਾ ਸਾਕਾਰ ਵਿੱਚ ਜਿਵੇਂ ਸਭ ਸੰਬੰਧਾਂ ਨਾਲ ਸਾਹਮਣੇ ਹੁੰਦੇ ਹਨ। ਜਿੱਥੇ ਬੁਲਾਓ ਉੱਥੇ
ਸੈਕਿੰਡ ਵਿੱਚ ਹਾਜ਼ਿਰ ਇਸਲਈ ਕਹਿੰਦੇ ਹਨ ਹਾਜ਼ਿਰਾ ਹਜ਼ੂਰ।